ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਛੱਡ ਅੰਮ੍ਰਿਤਸਰ ਤੋਂ ਦੁਬਈ ਰਵਾਨਾ, ਵੀਜ਼ੇ ‘ਤੇ ਦੋ ਵਾਰ ਲਿਖਿਆ ਪਿਤਾ ਦਾ ਨਾਂ

ਅੰਮ੍ਰਿਤਸਰ ਏਅਰਪੋਰਟ ‘ਤੇ ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਛੱਡ ਦੁਬਈ ਲਈ ਰਵਾਨਾ ਹੋ ਗਿਆ। ਸਪਾਈਸ ਜੈੱਟ ਦਾ ਗਰਾਊਂਡ ਸਟਾਫ ਵੀਜ਼ੇ ‘ਤੇ ਨਾਂ ਵਿਚ ਗੜਬੜੀ ਦਾ ਹਵਾਲਾ ਦੇ ਰਿਹਾ ਹੈ। ਦੂਜੇ ਪਾਸੇ ਯਾਤਰੀਆਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਦੇ ਵੀਜ਼ੇ ਨਾਲ ਉਨ੍ਹਾਂ ਦੇ ਕੁਝ ਮੈਂਬਰ ਦੁਬਈ ਲਈ ਰਵਾਨਾ ਹੋ ਚੁੱਕੇ ਹਨ।

ਅੰਮ੍ਰਿਤਸਰ ਏਅਰਪੋਰਟ ‘ਤੇ ਸਪਾਈਸ ਜੈੱਟ ਦਾ ਜਹਾਜ਼ SG-55 ਸਵੇਰੇ 9.15 ਵਜੇ ਦੁਬਈ ਲਈ ਰਵਾਨਾ ਹੋ ਗਿਆ। ਫਲਾਈਟ ਦੇ ਰਵਾਨਾ ਹੋਣ ਤੋਂ ਲਗਭਗ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕ ਦਿਤਾ ਗਿਆ। ਸਪਾਈਸ ਜੈੱਟ ਦੇ ਗਰਾਊਂਡ ਸਟਾਫ ਡਿਊਟੀ ਮੈਨੇਜਰ ਅਜੇ ਭੱਟ ਨੇ ਯਾਤਰੀਆਂ ਨੂੰ ਵੀਜ਼ਾ ਡਾਕੂਮੈਂਟਸ ਵਿਚ ਪਿਤਾ ਦਾ ਨਾਂ ਦੋ ਵਾਰ ਲਿਖੇ ਜਾਣ ‘ਤੇ ਇਤਰਾਜ਼ ਜਤਾਇਆ।

ਯਾਤਰੀਆਂ ਨੇ ਦੱਸਿਆ ਕਿ 14 ਯਾਤਰੀਆਂ ਦੇ ਵੀਜ਼ੇ ‘ਤੇ ਕਲੈਰੀਕਲ ਗਲਤੀ ਹੋਈ ਹੈ। ਯਾਤਰੀਆਂ ਦੇ ਪਿਤਾ ਦਾ ਨਾਂ ਇਕ ਵਾਰ ਸਰਨੇਮ ਤੇ ਦੂਜੀ ਵਾਰ ਪਿਤਾ ਦੇ ਕਾਲਮ ਵਿਚ ਲਿਖ ਦਿਤਾ ਗਿਆ ਹੈ। ਦੁਬਈ ਸਰਕਾਰ ਵੱਲੋਂ ਇਹ ਵੀਜ਼ੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ : AGTF ਦੀ ਕਾਰਵਾਈ, ਗਾਇਕ ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਗ੍ਰਿਫਤਾਰ

ਯਾਤਰੀ ਪੰਕਜ ਮਲਹੋਤਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਦੋ ਮੈਂਬਰ ਦੁਬਈ ਇਸੇ ਤਰ੍ਹਾਂ ਦੀ ਗਲਤੀ ਨਾਲ ਦੁਬਈ ਪਹੁੰਚ ਚੁੱਕੇ ਹਨ। ਕੁਝ ਮੁੰਬਈ ਤੇ ਦਿੱਲੀ ਤੋਂ ਫਲਾਈਟ ਫੜ ਚੁੱਕੇ ਹਨ। ਅਜਿਹੇ ਵਿਚ ਸਿਰਫ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਰੋਕਿਆ ਜਾਣਾ ਗਲਤ ਹੈ। ਸਾਰੇ 14 ਯਾਤਰੀਆਂ ਨੇ ਉਨ੍ਹਾਂ ਦੀ ਟਿਕਟ ਦੇ ਪੈਸੇ ਵਾਪਸ ਕਰਨ ਦੀ ਮੰਗ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਛੱਡ ਅੰਮ੍ਰਿਤਸਰ ਤੋਂ ਦੁਬਈ ਰਵਾਨਾ, ਵੀਜ਼ੇ ‘ਤੇ ਦੋ ਵਾਰ ਲਿਖਿਆ ਪਿਤਾ ਦਾ ਨਾਂ appeared first on Daily Post Punjabi.



source https://dailypost.in/latest-punjabi-news/spicejet-plane-left/
Previous Post Next Post

Contact Form