ਮਿਆਂਮਾਰ ‘ਚ ਫੌਜ ਵੱਲੋਂ ਭੀੜ ‘ਤੇ ਹਵਾਈ ਹਮਲਾ, ਸੁੱਟੇ ਬੰਬ, ਔਰਤਾਂ-ਬੱਚਿਆਂ ਸਣੇ 100 ਮੌਤਾਂ

ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਜੈੱਟ ਜਹਾਜ਼ਾਂ ਨਾਲ ਬੰਬਾਰੀ ਕੀਤੀ ਅਤੇ 20 ਮਿੰਟ ਤੱਕ ਲਗਾਤਾਰ ਹਵਾਈ ਜਹਾਜ਼ਾਂ ਤੋਂ ਗੋਲੀਬਾਰੀ ਕੀਤੀ। ਰਿਪੋਰਟਾਂ ਮੁਤਾਬਕ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਦਰਜਨਾਂ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਪਾਜਿਗੀ ਸ਼ਹਿਰ ਸਾਗਾਇੰਗ ਸੂਬੇ ਵਿੱਚ ਹੈ। ਇਹ ਰਾਜਧਾਨੀ ਨੈਪੀਡਾਵ ਤੋਂ 260 ਕਿਲੋਮੀਟਰ ਦੂਰ ਹੈ। ਫੌਜ ਨੇ ਇਹ ਹਮਲਾ ਉਸ ਵੇਲੇ ਕੀਤਾ ਜਦੋਂ ਪਜੀਗੀ ਸ਼ਹਿਰ ਵਿੱਚ ਪੀਪਲਜ਼ ਡਿਫੈਂਸ ਫੋਰਸਿਜ਼ (ਪੀਡੀਐਫ) ਦਾ ਦਫ਼ਤਰ ਖੋਲ੍ਹ ਰਹੇ ਸਨ। ਦਰਅਸਲ ਪੀਡੀਐਫ ਦੇਸ਼ ਵਿੱਚ ਫੌਜ ਦੇ ਖਿਲਾਫ ਇੱਕ ਮੁਹਿੰਮ ਚਲਾ ਰਹੀ ਹੈ। ਹਮਲੇ ਦੇ ਸਮੇਂ ਉੱਥੇ 300 ਤੋਂ ਵੱਧ ਲੋਕ ਮੌਜੂਦ ਸਨ।

Air strike in Myanmar
Air strike in Myanmar

ਸੰਯੁਕਤ ਰਾਸ਼ਟਰ ਨੇ ਫੌਜ ਦੇ ਹਮਲੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਕਿਹਾ ਕਿ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਪਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਦੋਂ ਹੈਲੀਕਾਪਟਰ ਤੋਂ ਬੰਬ ਸੁੱਟੇ ਗਏ ਤਾਂ ਕਈ ਸਕੂਲੀ ਬੱਚੇ ਇੱਕ ਹਾਲ ਵਿੱਚ ਡਾਂਸ ਕਰ ਰਹੇ ਸਨ।

ਇਸ ਨੂੰ ਦੋ ਸਾਲ ਪਹਿਲਾਂ ਤਖਤਾਪਲਟ ਤੋਂ ਬਾਅਦ ਸਭ ਤੋਂ ਵੱਡਾ ਫੌਜੀ ਹਮਲਾ ਦੱਸਿਆ ਜਾ ਰਿਹਾ ਹੈ। ਹਮਲੇ ਦੌਰਾਨ ਮੌਜੂਦ ਇੱਕ ਵਿਅਕਤੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸਵੇਰੇ 7 ਵਜੇ ਇੱਕ ਫੌਜੀ ਜੈੱਟ ਪਿੰਡ ਵਿੱਚ ਪਹੁੰਚਿਆ। ਇਸ ‘ਤੇ ਬੰਬ ਸੁੱਟਿਆ ਗਿਆ, ਜਿਸ ਤੋਂ ਬਾਅਦ ਕਈ ਹੈਲੀਕਾਪਟਰਾਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਇਹ ਗੋਲੀਬਾਰੀ 20 ਮਿੰਟ ਤੱਕ ਲਗਾਤਾਰ ਜਾਰੀ ਰਹੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਤੜਕਸਾਰ ਫਾਇਰਿੰਗ, 4 ਮੌਤਾਂ, ਇਲਾਕਾ ਸੀਲ

ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਚਾਰੇ ਪਾਸੇ ਲਾਸ਼ਾਂ ਹੀ ਦਿਖਾਈ ਦੇ ਰਹੀਆਂ ਹਨ। ਉੱਥੇ ਮੌਜੂਦ ਲੋਕਾਂ ਮੁਤਾਬਕ ਉਨ੍ਹਾਂ ਨੇ ਲਾਸ਼ਾਂ ਦੀ ਗਿਣਤੀ ਸ਼ੁਰੂ ਕੀਤੀ ਪਰ ਲਾਸ਼ਾਂ ਦੇ ਅੰਗ ਵੱਖ-ਵੱਖ ਥਾਵਾਂ ‘ਤੇ ਫੈਲੇ ਹੋਣ ਕਾਰਨ ਉਹ ਗਿਣਤੀ ਨਹੀਂ ਕਰ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮਿਆਂਮਾਰ ‘ਚ ਫੌਜ ਵੱਲੋਂ ਭੀੜ ‘ਤੇ ਹਵਾਈ ਹਮਲਾ, ਸੁੱਟੇ ਬੰਬ, ਔਰਤਾਂ-ਬੱਚਿਆਂ ਸਣੇ 100 ਮੌਤਾਂ appeared first on Daily Post Punjabi.



source https://dailypost.in/latest-punjabi-news/air-strike-in-myanmar/
Previous Post Next Post

Contact Form