ਸਿਰਫ 1 ਯਾਤਰੀ ਲੈ ਕੇ ਉਡਿਆ ਪਲੇਨ, ਕੈਬਿਨ ਕਰੂ ਨੇ ਕੀਤਾ ‘ਰਾਜੇ’ ਵਰਗਾ ਸਵਾਗਤ

ਜਹਾਜ਼ ਵਿਚ ਯਾਤਰਾ ਕਰਨਾ ਬੱਸ ਤੇ ਰੇਲ ਵਿਚ ਸਫਰ ਕਰਨ ਦੇ ਬਰਾਬਰ ਹੋ ਗਿਆ ਹੈ। ਦੇਸ਼-ਦੁਨੀਆ ਵਿਚ ਲੱਖਾਂ ਲੋਕ ਰੋਜ਼ਾਨਾ ਟ੍ਰੈਵਲ ਕਰਦੇ ਹਨ ਤੇ ਸ਼ਾਇਦ ਹੀ ਕੋਈ ਫਲਾਈਟ ਹੋਵੇ ਜੋਂ ਪੂਰੀ ਤਰ੍ਹਾਂ ਤੋਂ ਭਰ ਕੇ ਨਾ ਜਾਂਦੀ ਹੋਵੇ। ਮਨ ਮੁਤਾਬਕ ਸੀਟ ਲਈ ਲੋਕ ਐਕਸਟ੍ਰਾ ਪੈਸੇ ਵੀ ਚੁਕਾਉਂਦੇ ਹਨ ਪਰ ਬ੍ਰਿਟੇਨ ਵਿਚ ਇਕ ਯਾਤਰੀ ਨੇ ਇਕੱਲੇ ਜਹਾਜ਼ ਵਿਚ ਉਡਾਣ ਭਰੀ। ਜਹਾਜ਼ ਵਿਚ ਕੈਬਿਨ ਕਰੂ ਦੇ 3 ਮੈਂਬਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

ਪਾਲ ਵਿਲਕਿੰਸਨ ਨੂੰ ਲੰਕਾਸ਼ਾਇਰ ਤੋਂ ਪੁਰਤਗਾਲ ਜਾਣਾ ਸੀ ਪਰ ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਇਹ ਦੇਖ ਕੇ ਘਬਰਾ ਗਏ ਕਿ ਬੋਰਡਿੰਗ ਵਾਲੀ ਜਗ੍ਹਾ ਹੋਰ ਕੋਈ ਵੀ ਯਾਤਰੀ ਨਹੀਂ ਸੀ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਡਾਣ ਰੱਦ ਕਰ ਦਿੱਤੀ ਗਈ ਹੈ ਜਾਂ ਉਨ੍ਹਾਂ ਨੂੰ ਪਹੁੰਚਣ ਵਿਚ ਦੇਰੀ ਹੋ ਗਈ ਹੈ। ਉੁਨ੍ਹਾਂ ਮੁਲਾਜ਼ਮਾਂ ਨੂੰ ਇਹੀ ਸਵਾਲ ਕੀਤਾ ਪਰ ਉਨ੍ਹਾਂ ਵੱਲੋਂ ਜੋ ਜਵਾਬ ਆਇਆ ਉਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਿਆ। ਬੋਰਡਿੰਗ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ ਸਾਡੇ ਵੀਆਈਪੀ ਗੈਸਟ ਹੋ, ਕਿਉਂਕਿ ਤੁਹਾਡੇ ਇਲਾਵਾ ਕੋਈ ਹੋਰ ਯਾਤਰੀ ਇਸ ਪਲੇਨ ਵਿਚ ਨਹੀਂ ਹੈ।

ਇਹ ਵੀ ਪੜ੍ਹੋ : ਵਿਸਾਖੀ ਨੂੰ ਲੈ ਕੇ ਪਠਾਨਕੋਟ ਪੁਲਿਸ ਅਲਰਟ, ਭੀੜ ਵਾਲੇ ਇਲਾਕਿਆਂ ‘ਚ ਵਧਾਈ ਚੌਕਸੀ, ਕੀਤੀ ਚੈਕਿੰਗ

ਪਾਲ ਉਥੋਂ ਡਬਲ ਸ਼ਟਲ ਬੱਸ ਵਿਚ ਪਲੇਨ ਤੱਕ ਗਏ। ਉਥੇ ਕੈਬਿਨ ਕਰੂ ਨੇ ਉਨ੍ਹਾਂ ਦਾ ਰਾਜੇ ਦੀ ਤਰ੍ਹਾਂ ਸਵਾਗਤ ਕੀਤਾ। ਟੇਕਆਫ ਤੋਂ ਪਹਿਲਾਂ ਕਪਤਾਨ ਨੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਸਾਰਿਆਂ ਨੇ ਉਨ੍ਹਾਂ ਨਾਲ ਫੋਟੋ ਵੀ ਖਿਚਵਾਈ। ਪਾਲ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਆਪਣੇ ਨਿੱਜੀ ਜੈੱਟ ਵਿਚ ਸਫਰ ਕਰਰਿਹਾ ਹਾਂ। ਇੰਨਾ ਪਿਆਰ ਤੇ ਸਨਮਾਨ ਮਿਲਿਆ ਜਿਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ। ਮੈਂ ਕਿਸੇ ਵੀ ਸੀਟ ‘ਤੇ ਸਫਰ ਕਰ ਸਕਦਾ ਸੀ। ਸ਼ਾਇਦ ਫਿਰ ਅਜਿਹਾ ਕਦੇ ਨਹੀਂ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ :

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸਿਰਫ 1 ਯਾਤਰੀ ਲੈ ਕੇ ਉਡਿਆ ਪਲੇਨ, ਕੈਬਿਨ ਕਰੂ ਨੇ ਕੀਤਾ ‘ਰਾਜੇ’ ਵਰਗਾ ਸਵਾਗਤ appeared first on Daily Post Punjabi.



source https://dailypost.in/latest-punjabi-news/plane-took-off/
Previous Post Next Post

Contact Form