USA ‘ਚ ਭਾਰਤੀ ਅੰਬੈਸੀ ‘ਤੇ ਹਮਲਾ, ਬੂਹੇ-ਬਾਰੀਆਂ ਭੰਨੀਆਂ, ਲਾਏ ਖਾਲਿਸਤਾਨੀ ਝੰਡੇ

ਸੇਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਹਮਲਾ ਕੀਤਾ ਗਿਆ, ਜਿਸ ਦੀ ਅਮਰੀਕਾ ਨੇ ਸਖਤ ਨਿੰਦਾ ਕੀਤੀ ਹੈ। ਅਮਰੀਕਾ ਨੇ ਸਪੱਸ਼ਟ ਕਿਹਾ ਹੈ ਕਿ ਅਜਿਹੀਆਂ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸੋਮਵਾਰ ਨੂੰ ਕੁਝ ਖਾਲਿਸਤਾਨ ਸਮਰਥਕਾਂ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਸੇਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਉੱਤੇ ਹਮਲਾ ਕੀਤਾ। ਖਾਲਿਸਤਾਨੀ ਨਾਅਰੇ ਲਗਾਉਂਦੇ ਹੋਏ, ਪ੍ਰਦਰਸ਼ਨਕਾਰੀਆਂ ਨੇ ਸਿਟੀ ਪੁਲਿਸ ਵੱਲੋਂ ਲਗਾਈ ਗਈ ਅਸਥਾਈ ਸੁਰੱਖਿਆ ਵਾੜ ਨੂੰ ਤੋੜ ਦਿੱਤਾ ਅਤੇ ਕੌਂਸਲੇਟ ਕੰਪਲੈਕਸ ਦੇ ਅੰਦਰ ਦੋ ਕਥਿਤ ਖਾਲਿਸਤਾਨੀ ਝੰਡੇ ਲਗਾ ਦਿੱਤੇ।

Attack on Indian Embassy
Attack on Indian Embassy

ਪ੍ਰਦਰਸ਼ਨਕਾਰੀਆਂ ਨੇ ਕੌਂਸਲੇਟ ਕੰਪਲੈਕਸ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਦੀ ਲੋਹੇ ਦੀਆਂ ਰਾਡਾਂ ਨਾਲ ਭੰਨਤੋੜ ਕੀਤੀ। ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ‘ਤੇ ਭਾਰਤੀ ਕੌਂਸਲੇਟ ਦੀਆਂ ਕੰਧਾਂ ‘ਤੇ ‘ਫ੍ਰੀ ਅੰਮ੍ਰਿਤਪਾਲ’ ਵੀ ਲਿਖਿਆ ਸੀ। ਵ੍ਹਾਈਟ ਹਾਊਸ ਵਿਚ ਰਣਨੀਤਕ ਸੰਚਾਰ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਕਿਹਾ ਕਿ ‘ਇਹ ਬਰਬਾਦੀ ਬਿਲਕੁਲ ਅਸਵੀਕਾਰਨਯੋਗ ਹੈ। ਵਿਦੇਸ਼ ਵਿਭਾਗ ਦੀ ਡਿਪਲੋਮੈਟਿਕ ਸੁਰੱਖਿਆ ਸੇਵਾ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਮੈਂ ਸੇਨ ਫਰਾਂਸਿਸਕੋ ਪੁਲਿਸ ਲਈ ਗੱਲ ਨਹੀਂ ਕਰ ਸਕਦਾ, ਪਰ ਮੈਂ ਇਹ ਕਹਿ ਸਕਦਾ ਹਾਂ ਕਿ ਡਿਪਲੋਮੈਟਿਕ ਸੁਰੱਖਿਆ ਸੇਵਾ ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਰਾਜ ਵਿਭਾਗ ਨੁਕਸਾਨ ਦੀ ਮੁਰੰਮਤ ਲਈ ਕੰਮ ਕਰ ਰਿਹਾ ਹੈ, ਪਰ ਇਹ ਅਸਵੀਕਾਰਨਯੋਗ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਨੇ ਸੇਨ ਫਰਾਂਸਿਸਕੋ ਵਿੱਚ ਕੌਂਸਲੇਟ ਜਨਰਲ ‘ਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਵਿਦੇਸ਼ ਮੰਤਰਾਲੇ (MEA) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ਦਿੱਲੀ ਵਿੱਚ ਅਮਰੀਕੀ ਚਾਰਜ ਡੀ’ ਅਫੇਅਰਜ਼ ਨਾਲ ਇੱਕ ਮੀਟਿੰਗ ਵਿੱਚ, ਭਾਰਤ ਨੇ ਸੇਨ ਫਰਾਂਸਿਸਕੋ ਦੇ ਭਾਰਤੀ ਕੌਂਸਲੇਟ ਜਨਰਲ ਦੀ ਜਾਇਦਾਦ ਦੀ ਭੰਨਤੋੜ ‘ਤੇ ਆਪਣਾ ਸਖ਼ਤ ਵਿਰੋਧ ਪ੍ਰਗਟਾਇਆ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ, CM ਮਾਨ ਨੇ ਜ਼ਿੰਮੇਵਾਰ ਅਫਸਰਾਂ ਖਿਲਾਫ਼ ਦਿੱਤੇ ਕਾਰਵਾਈ ਦੇ ਹੁਕਮ

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ‘ਅਮਰੀਕੀ ਸਰਕਾਰ ਨੂੰ ਡਿਪਲੋਮੈਟਿਕ ਪ੍ਰਤੀਨਿਧੀਆਂ ਦੀ ਰੱਖਿਆ ਅਤੇ ਸੁਰੱਖਿਆ ਲਈ ਆਪਣੀ ਬੁਨਿਆਦੀ ਜ਼ਿੰਮੇਵਾਰੀ ਬਾਰੇ ਯਾਦ ਦਿਵਾਇਆ ਗਿਆ ਸੀ। ਭਾਰਤ ਨੇ ਅਮਰੀਕੀ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ।

ਇਸ ਹਮਲੇ ਦੇ ਵਿਰੋਧ ਵਿੱਚ ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਸਿੱਖਾਂ ਨੇ ਖਾਲਿਸਤਾਨੀਆਂ ਖਿਲਾਫ਼ ਬੈਨਰਪੋਸਟਰ ਲਹਿਰਾਏ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਾਡਾ ਸਵਾਭਿਮਾਨ ਹੈ। ਇਨ੍ਹਾਂ ਸਿੱਖਾਂ ਮੁਤਾਬਕ ਤਿਰੰਗੇ ਦਾ ਅਪਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post USA ‘ਚ ਭਾਰਤੀ ਅੰਬੈਸੀ ‘ਤੇ ਹਮਲਾ, ਬੂਹੇ-ਬਾਰੀਆਂ ਭੰਨੀਆਂ, ਲਾਏ ਖਾਲਿਸਤਾਨੀ ਝੰਡੇ appeared first on Daily Post Punjabi.



source https://dailypost.in/latest-punjabi-news/attack-on-indian-embassy/
Previous Post Next Post

Contact Form