TV Punjab | Punjabi News ChannelPunjabi News, Punjabi TV |
Table of Contents
|
Shashi Kapoor: ਹਾਲੀਵੁੱਡ 'ਚ ਵੀ ਸ਼ਸ਼ੀ ਕਪੂਰ ਦਾ ਸੀ ਜ਼ਬਰਦਸਤ ਕ੍ਰੇਜ਼, ਆਸਕਰ ਸਮਾਗਮ 'ਚ ਦਿੱਤੀ ਗਈ ਭਾਵੁਕ ਸ਼ਰਧਾਂਜਲੀ Saturday 18 March 2023 05:15 AM UTC+00 | Tags: actor-shashi-kapoor bollywood-news-punjabi entertainment entertainment-news-punjabi how-shashi-kapoor-died shashi-kapoor shashi-kapoor-age shashi-kapoor-birth-anniversary shashi-kapoor-birthday shashi-kapoor-bollywood-movie-shashi-kapoor-hollywood-movie shashi-kapoor-children shashi-kapoor-death shashi-kapoor-film shashi-kapoor-wife tv-punjab-news
ਹਾਲੀਵੁੱਡ ਵਿੱਚ ਵੀ ਕੰਮ ਕੀਤਾ ਬਾਲ ਕਲਾਕਾਰ ਦੇ ਤੌਰ ‘ਤੇ ਡੈਬਿਊ ਕੀਤਾ ਆਸਕਰ ‘ਚ ਸ਼ਸ਼ੀ ਕਪੂਰ ਨੂੰ ਯਾਦ ਕੀਤਾ ਗਿਆ The post Shashi Kapoor: ਹਾਲੀਵੁੱਡ ‘ਚ ਵੀ ਸ਼ਸ਼ੀ ਕਪੂਰ ਦਾ ਸੀ ਜ਼ਬਰਦਸਤ ਕ੍ਰੇਜ਼, ਆਸਕਰ ਸਮਾਗਮ ‘ਚ ਦਿੱਤੀ ਗਈ ਭਾਵੁਕ ਸ਼ਰਧਾਂਜਲੀ appeared first on TV Punjab | Punjabi News Channel. Tags:
|
ਸ਼ਨੀਵਾਰ ਸਵੇਰੇ ਪੁਲਵਾਮਾ 'ਚ ਬੱਸ ਹਾਦਸਾ, 4 ਸਵਾਰੀਆਂ ਦੀ ਮੌ.ਤ Saturday 18 March 2023 05:54 AM UTC+00 | Tags: india news pulwama-bus-accident road-accident top-news trending-news tv-punjab-news ਜੰਮੂ-ਕਸ਼ਮੀਰ- ਸ਼ਨੀਵਾਰ ਦੀ ਸ਼ੁਰੂਆਤ ਹਾਦਸੇ ਦੀ ਖਬਰ ਨਾਲ ਹੋਈ ਹੈ । ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ ਅਵੰਤੀਪੋਰਾ ਇਲਾਕੇ ਵਿਚ ਯਾਤਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ ਹੈ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਯਾਤਰੀ ਗੰਭੀਰ ਜ਼ਖਮੀ ਹੋ ਗਏ। ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲੇ ਸਾਰੇ ਯਾਤਰੀ ਬਿਹਾਰ ਦੇ ਰਹਿਣ ਵਾਲੇ ਹਨ। ਇਹ ਦਰਦਨਾਕ ਹਾਦਸਾ ਪੁਲਵਾਮਾ ਦੇ ਨੈਸ਼ਨਲ ਹਾਈਵੇ-44 ਵਿਚ ਝੇਲਮ ਬ੍ਰਿਜ ਕੋਲ ਹੋਇਆ ਹੈ। ਇਕ ਬੱਸ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਉਦੋਂ ਬੱਸ ਪਲਟ ਗਈ। ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਵੰਤੀਪੋਰਾ ਇਲਾਕੇ ਦੇ ਗੋਰੀਪੋਰਾ ਖੇਤਰ ਵਿਚ ਨੈਸ਼ਨਲ ਹਾਈਵੇ 'ਤੇ ਰਾਜ ਸੜਕ ਆਵਾਜਾਈ ਨਿਗਮ ਦੀ ਬੱਸ ਨੈਸ਼ਨਲ ਹਾਈਵੇ 'ਤੇ ਪਲਟ ਗਈ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹੋਰ ਕਈ ਜ਼ਖਮੀ ਹੋ ਗਏ ਹਨ। ਬੱਸ ਹਾਦਸੇ ਦੇ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ 3 ਲੋਕਾਂ ਦੀ ਮੌਤ ਹੋ ਗਈ। ਇਕ ਹੋਰ ਯਾਤਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿਚ 2 ਲੋਕ ਕਟਿਹਾਰ, 1 ਲੋਕ ਪੱਛਮੀ ਚੰਪਾਰਨ ਤੇ ਜਦੋਂ ਕਿ 1 ਕਿਸ਼ਨਗੰਜ ਦਾ ਰਹਿਣ ਵਾਲਾ ਸੀ। The post ਸ਼ਨੀਵਾਰ ਸਵੇਰੇ ਪੁਲਵਾਮਾ 'ਚ ਬੱਸ ਹਾਦਸਾ, 4 ਸਵਾਰੀਆਂ ਦੀ ਮੌ.ਤ appeared first on TV Punjab | Punjabi News Channel. Tags:
|
ਸ਼੍ਰੇਅਸ ਅਈਅਰ ਨੂੰ 10 ਦਿਨ ਆਰਾਮ ਕਰਨ ਦੀ ਦਿੱਤੀ ਸਲਾਹ, IPL 2023 ਤੋਂ ਹੋ ਸਕਦਾ ਹੈ ਬਾਹਰ Saturday 18 March 2023 06:00 AM UTC+00 | Tags: bcci indian-premier-league ipl ipl-2023 ipl-live-score ipl-news kkr kolkata-knight-riders rahul-dravid shreyas-iyer sports sports-news-punjabi tv-punjab-news
ਕ੍ਰਿਕਬਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਅਈਅਰ, ਜਿਸ ਨੂੰ ਪਿੱਠ ਦੀ ਸੱਟ ਕਾਰਨ ਅਹਿਮਦਾਬਾਦ ਟੈਸਟ ਤੋਂ ਅੱਧ ਵਿਚਾਲੇ ਹਟਣਾ ਪਿਆ ਸੀ, ਸ਼੍ਰੇਅਸ ਨੂੰ ਰੀੜ੍ਹ ਦੀ ਹੱਡੀ ਦੇ ਮਾਹਿਰ ਡਾਕਟਰ ਅਭੈ ਨੇਨੇ ਨੂੰ ਮਿਲਣ ਤੋਂ ਬਾਅਦ ਆਪਣੀ ਅਸਲ ਸਥਿਤੀ ਬਾਰੇ ਜਾਣਨ ਲਈ 10 ਦਿਨ ਉਡੀਕ ਕਰਨੀ ਪਵੇਗੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਅਈਅਰ ‘ਤੇ ਕਰਵਾਏ ਗਏ ਟੈਸਟ ਬਹੁਤ ਉਤਸ਼ਾਹਜਨਕ ਨਹੀਂ ਹਨ, ਪਰ ਉਸ ਨੂੰ ਅਧਿਕਾਰਤ ਤੌਰ ‘ਤੇ ਆਈਪੀਐਲ ਤੋਂ ਬਾਹਰ ਨਹੀਂ ਕੀਤਾ ਗਿਆ ਹੈ। ਅਈਅਰ ਨੂੰ ਅਹਿਮਦਾਬਾਦ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਸ਼ੁਰੂਆਤੀ ਸਕੈਨ ਠੀਕ ਨਹੀਂ ਪਾਏ ਗਏ ਸਨ। ਆਪਣੇ ਜੱਦੀ ਸ਼ਹਿਰ ਮੁੰਬਈ ਪਰਤਣ ਤੋਂ ਬਾਅਦ, ਅਈਅਰ ਨੇ ਡਾ. ਅਭੈ ਨੇਨੇ ਨਾਲ ਸਲਾਹ ਕੀਤੀ, ਜੋ ਬੰਬਈ ਅਤੇ ਸ਼ਹਿਰ ਦੇ ਲੀਲਾਵਤੀ ਹਸਪਤਾਲ ਵਿੱਚ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਦੇ ਮਾਹਰ ਹਨ। ਸਮਝਿਆ ਜਾਂਦਾ ਹੈ ਕਿ ਡਾਕਟਰ ਨੇਨੇ ਨੇ ਅਈਅਰ ਨੂੰ ਆਰਾਮ ਅਤੇ ਮੁੜ ਵਸੇਬੇ ਦੀ ਆਮ ਪ੍ਰਕਿਰਿਆ ਵਿੱਚੋਂ ਲੰਘਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਅਈਅਰ ਨੂੰ 10 ਦਿਨਾਂ ਬਾਅਦ ਆਉਣ ਲਈ ਕਿਹਾ ਹੈ। ਰਿਪੋਰਟ ਮੁਤਾਬਕ ਅਈਅਰ ਅਗਲੇ ਕੁਝ ਦਿਨਾਂ ‘ਚ ਆਪਣੇ ਤਤਕਾਲੀ ਅਤੇ ਲੰਬੇ ਸਮੇਂ ਦੇ ਭਵਿੱਖ ਬਾਰੇ ਜਾਣ ਸਕਣਗੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼, ਜਿਸ ਵਿੱਚ ਅਈਅਰ ਕਪਤਾਨ ਹੈ, ਜੇਕਰ ਅਈਅਰ ਮੁਕਾਬਲੇ ਲਈ ਉਪਲਬਧ ਨਹੀਂ ਹੁੰਦਾ ਹੈ ਤਾਂ ਸਥਿਤੀ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਹਾਲਾਂਕਿ ਸੁਨੀਲ ਨਾਰਾਇਣ ਕਪਤਾਨੀ ਲਈ ਸੰਭਾਵਿਤ ਉਮੀਦਵਾਰ ਹਨ, ਪਰ ਅਈਅਰ ਦੀ ਗੈਰ-ਉਪਲਬਧਤਾ ਦੀ ਸਥਿਤੀ ਵਿੱਚ, ਫ੍ਰੈਂਚਾਇਜ਼ੀ ਦੂਜੇ ਦਿਸ਼ਾ ਵਿੱਚ ਵੀ ਦੇਖ ਸਕਦੀ ਹੈ। ਰਿਪੋਰਟਾਂ ਮੁਤਾਬਕ ਟੀਮ ਅਗਲੇ ਕੁਝ ਦਿਨਾਂ ‘ਚ ਕੋਲਕਾਤਾ ‘ਚ ਇਕੱਠੀ ਹੋਵੇਗੀ ਅਤੇ ਅਈਅਰ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋਣ ਤੋਂ ਬਾਅਦ ਨਵੇਂ ਕਪਤਾਨ ਦਾ ਫੈਸਲਾ ਕੀਤਾ ਜਾਵੇਗਾ। The post ਸ਼੍ਰੇਅਸ ਅਈਅਰ ਨੂੰ 10 ਦਿਨ ਆਰਾਮ ਕਰਨ ਦੀ ਦਿੱਤੀ ਸਲਾਹ, IPL 2023 ਤੋਂ ਹੋ ਸਕਦਾ ਹੈ ਬਾਹਰ appeared first on TV Punjab | Punjabi News Channel. Tags:
|
ਕੈਨੇਡਾ 'ਚ ਬਿਮਾਰੀ ਕਾਰਣ ਪੰਜਾਬੀ ਨੌਜਵਾਨ ਦੀ ਮੌ.ਤ, ਲਾਸ਼ ਲਈ ਪਰਿਵਾਰ ਕਰ ਰਿਹੈ ਮਿੰਨਤਾਂ Saturday 18 March 2023 06:12 AM UTC+00 | Tags: canada canada-news canada-punjabi-boy-death gurpeet-singh-barnala news punjab top-news trending-news tv-punjab-news world ਬਰਨਾਲਾ- ਕੈਨੇਡਾ ਤੋਂ ਮੰਦਭਾਗੀ ਖਬਰ ਆਈ ਹੈ । ਬਰਨਾਲਾ ਦੇ ਨੌਜਵਾਨ ਦੀ ਬਿਮਾਰੀ ਕਾਰਣ ਮੌਤ ਹੋ ਗਈ। ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਭਵਿੱਖ ਬਣਾਉਣ ਲਈ ਜਾਂਦੇ ਹਨ। ਪਰ ਕਈ ਵਾਰ ਉਹ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ । ਅਜਿਹਾ ਹੀ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿਥੇ ਬਰਨਾਲਾ ਦੇ ਪਿੰਡ ਰਾਏਸਰ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਬੀਮਾਰੀ ਕਾਰਨ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ। ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਕੋੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਮ੍ਰਿਤਕ ਦੀ ਮਾਂ ਨੂੰ ਉਸ ਦੇ ਪੁੱਤਰ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਿਸ਼ਤੇਦਾਰਾਂ ਅਨੁਸਾਰ ਉਨ੍ਹਾਂ ਨੇ ਸਥਾਨਕ ਵਿਧਾਇਕ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ। ਰਿਸ਼ਤੇਦਾਰਾਂ ਮੁਤਾਬਕ ਮ੍ਰਿਤਕ ਨੌਜਵਾਨ ਅਤੇ ਉਸ ਦੀ ਪਤਨੀ ਕੈਨੇਡਾ ਵਿੱਚ ਵੱਖ-ਵੱਖ ਰਹਿ ਰਹੇ ਸਨ ਪਰ ਕਾਨੂੰਨੀ ਤੌਰ 'ਤੇ ਗੁਰਪ੍ਰੀਤ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੀ ਪਤਨੀ ਦੀ ਸਹਿਮਤੀ ਜ਼ਰੂਰੀ ਹੈ। ਪਰ ਮ੍ਰਿਤਕ ਦੀ ਪਤਨੀ ਦੇ ਰਿਸ਼ਤੇਦਾਰ ਕੋਈ ਮਦਦ ਨਹੀਂ ਕਰ ਰਹੇ ਜਿਸ ਕਾਰਨ ਪਰਿਵਾਰ ਦੋਹਰਾ ਦਰਦ ਝੱਲਣ ਲਈ ਮਜਬੂਰ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਨੂੰ ਗੁਰਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਦੀ ਅਪੀਲ ਕੀਤੀ ਹੈ। The post ਕੈਨੇਡਾ 'ਚ ਬਿਮਾਰੀ ਕਾਰਣ ਪੰਜਾਬੀ ਨੌਜਵਾਨ ਦੀ ਮੌ.ਤ, ਲਾਸ਼ ਲਈ ਪਰਿਵਾਰ ਕਰ ਰਿਹੈ ਮਿੰਨਤਾਂ appeared first on TV Punjab | Punjabi News Channel. Tags:
|
ਇਸ ਦਿਨ ਹੋਵੇਗਾ ਮੰਤਰੀ ਅਤੇ ਆਈ.ਪੀ.ਐੱਸ ਦਾ ਵਿਆਹ, ਤਰੀਕ ਦਾ ਕੀਤਾ ਐਲਾਨ Saturday 18 March 2023 07:00 AM UTC+00 | Tags: aam-aadmi-party aap-punjab harjot-bains ips-jyoti-yadav news political-news-punjab politicians-marriage punjab punjab-politics top-news trending-news tv-punjab-news ਡੈਸਕ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਚ ਇਕ ਵਾਰ ਫਿਰ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ । ਮੰਤਰੀ ਹਰਜੋਤ ਬੈਂਸ ਅਤੇ ਆਈ.ਪੀ.ਐੱਸ ਅਧਿਕਾਰੀ ਜੋਤੀ ਯਾਦਵ ਦੇ ਵਿਆਹ ਨੂੰ ਲੈ ਕੇ ਪੰਜਾਬ ਦੀ ਸਿਆਸਤ 'ਚ ਚਰਚਾ ਸ਼ੁਰੂ ਹੋ ਗਈ ਹੈ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ ਹੈ। ਹਰਜੋਤ ਬੈਂਸ ਅਤੇ ਜੋਤੀ ਯਾਦਵ ਦਾ ਵਿਆਹ 25 ਮਾਰਚ ਨੂੰ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਵਿਆਹ ਦੀਆਂ ਰਸਮਾਂ ਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਣਗੀਆਂ। ਸਿੱਖਿਆ ਮੰਤਰੀ ਹਰਜੋਤ ਬੈਂਸ 2019 ਕੇਡਰ ਦੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੱਸ ਦੇਈਏ ਕਿ ਜੋਤੀ ਯਾਦਵ ਭਾਰਤੀ ਪੁਲਿਸ ਸੇਵਾ ਦੀ 2019 ਬੈਚ ਦੀ ਅਧਿਕਾਰੀ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਗੁਰੂਗ੍ਰਾਮ ਵਿਚ ਰਹਿੰਦਾ ਹੈ। ਜੋਤੀ ਯਾਦਵ ਇਸ ਸਮੇਂ ਮਾਨਸਾ ਵਿਚ ਐੱਸਪੀ ਹੈੱਡਕੁਆਰਟਰ ਹਨ। ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ। ਉਹ ਪੰਜਾਬ ਸਰਕਾਰ ਵਿਚ ਸਿੱਖਿਆ ਮੰਤਰੀ ਹਨ। 31 ਸਾਲਾ ਬੈਂਸ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਨ। ਬੈਂਸ ਨੇ ਚੋਣਾਂ ਵਿਚ ਵਿਧਾਨ ਸਭਾ ਦੇ ਸਪੀਕਰ ਰਹੇ ਰਾਣਾ ਕੇਪੀ ਸਿੰਘ ਨੂੰ 45,780 ਵੋਟਾਂ ਨਾਲ ਹਰਾਇਆ ਸੀ। ਪੇਸ਼ੇ ਤੋਂ ਵਕੀਲ ਬੈਂਸ ਨੇ ਬੀਏ ਐੱਲਐੱਲਬੀ (ਆਨਰਸ) ਕੀਤਾ ਹੈ। ਸਿੱਖਿਆ ਮੰਤਰੀ ਬੈਂਸ ਦੇ ਵਿਆਹ ਵਿਚ ਕਈ ਸਿਆਸੀ ਹਸਤੀਆਂ ਸ਼ਾਮਲ ਹੋਣਗੀਆਂ। ਇਸ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦਾ ਪਰਿਵਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਤੇ ਪੰਜਾਬ ਦੇ ਦੂਜੇ ਕਈ ਮੰਤਰੀ ਵੀ ਵਿਆਹ ਵਿਚ ਪਹੁੰਚਣਗੇ। ਹਰਜੋਤ ਬੈਂਸ ਤੇ ਆਈਪੀਐੱਸ ਅਧਿਕਾਰੀ ਦੋਵੇਂ ਹੀ ਸੋਸ਼ਲ ਮੀਡੀਆ 'ਤੇ ਖਾਸੇ ਐਕਟਿਵ ਰਹਿੰਦੇ ਹਨ। ਹਰਜੋਤ ਸਿੰਘ ਦੇ ਇੰਸਟਾਗ੍ਰਾਮ 'ਤੇ 71,000 ਤੋਂ ਵੱਧ ਫਾਲੋਅਰਸ ਹਨ ਤਾਂ ਟਵਿੱਟਰ 'ਤੇ ਉਨ੍ਹਾਂ ਨੂੰ 76,000 ਤੋਂ ਵੱਧ ਲੋਕ ਫਾਲੋ ਕਰਦੇ ਹਨ। ਮਾਨਸਾ ਐੱਸਪੀ ਜੋਤੀ ਯਾਦਵ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ 68,000 ਤੋਂ ਵੱਧ ਲੋਕ ਫਾਲੋ ਕਰਦੇ ਹਨ। The post ਇਸ ਦਿਨ ਹੋਵੇਗਾ ਮੰਤਰੀ ਅਤੇ ਆਈ.ਪੀ.ਐੱਸ ਦਾ ਵਿਆਹ, ਤਰੀਕ ਦਾ ਕੀਤਾ ਐਲਾਨ appeared first on TV Punjab | Punjabi News Channel. Tags:
|
ਇਸ ਬੀਮਾਰੀ 'ਚ ਗਲਤੀ ਨਾਲ ਵੀ ਨਾ ਖਾਓ ਆਂਵਲਾ, ਨਹੀਂ ਤਾਂ ਹੋ ਸਕਦੀ ਹੈ ਸਮੱਸਿਆ Saturday 18 March 2023 07:47 AM UTC+00 | Tags: amla amla-side-effects health health-care-punjabi-news health-tips-news-punjabi healthy-diet tv-punjab-news
ਕਦੋਂ ਨਹੀਂ ਕਰਨਾ ਚਾਹੀਦਾ ਆਂਵਲੇ ਦਾ ਸੇਵਨ ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਆਂਵਲੇ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਸਰਜਰੀ ਕਰਵਾਉਣ ਜਾ ਰਹੇ ਹੋ ਤਾਂ ਇਸ ਦੌਰਾਨ ਵੀ ਤੁਹਾਨੂੰ ਆਂਵਲੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਇਸ ਨਾਲ ਖੂਨ ਵਹਿਣ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਡੇ ਸਿਰ ਦੀ ਜੜ੍ਹ ਖੁਸ਼ਕ ਅਤੇ ਸੁੱਕੀ ਹੈ ਤਾਂ ਅਜਿਹੀ ਸਥਿਤੀ ‘ਚ ਵੀ ਅੰਬ ਦਾ ਆਂਵਲਾ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਦੱਸ ਦੇਈਏ ਕਿ ਆਂਵਲੇ ਵਿੱਚ ਐਂਟੀਪਲੇਟਲੇਟ ਗੁਣ ਹੁੰਦੇ ਹਨ ਜੋ ਖੂਨ ਦੇ ਥੱਕੇ ਬਣਨ ਤੋਂ ਰੋਕਣ ਲਈ ਕੰਮ ਕਰ ਸਕਦੇ ਹਨ। ਅਜਿਹੇ ‘ਚ ਜਿਨ੍ਹਾਂ ਲੋਕਾਂ ਨੂੰ ਖੂਨ ਨਾਲ ਜੁੜੀ ਸਮੱਸਿਆ ਹੈ, ਉਨ੍ਹਾਂ ਨੂੰ ਆਂਵਲੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਔਰਤਾਂ ਨੂੰ ਗਰਭ ਅਵਸਥਾ ਦੌਰਾਨ ਜਾਂ ਦੁੱਧ ਚੁੰਘਾਉਣ ਦੌਰਾਨ ਵੀ ਆਂਵਲੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਕਾਰਨ ਪੇਟ ਦਰਦ, ਦਸਤ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨੋਟ – ਇੱਥੇ ਦਿੱਤੇ ਗਏ ਨੁਕਤੇ ਦੱਸਦੇ ਹਨ ਕਿ ਲੋਕਾਂ ਨੂੰ ਆਂਵਲੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ। The post ਇਸ ਬੀਮਾਰੀ ‘ਚ ਗਲਤੀ ਨਾਲ ਵੀ ਨਾ ਖਾਓ ਆਂਵਲਾ, ਨਹੀਂ ਤਾਂ ਹੋ ਸਕਦੀ ਹੈ ਸਮੱਸਿਆ appeared first on TV Punjab | Punjabi News Channel. Tags:
|
ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ Saturday 18 March 2023 08:54 AM UTC+00 | Tags: body-dryness body-dryness-treatment dry-skin health health-care-punjabi health-tips-punjabi home-remedies-for-body-dryness tv-punjab-news
ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨ ਦੇ ਤਰੀਕੇ ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਨਾਰੀਅਲ ਦਾ ਤੇਲ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਐਂਟੀਸੈਪਟਿਕ ਅਤੇ ਮਾਇਸਚਰਾਈਜ਼ਿੰਗ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨ ਵਿੱਚ ਲਾਭਦਾਇਕ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਚਮੜੀ ‘ਤੇ ਨਾਰੀਅਲ ਤੇਲ ਲਗਾ ਸਕਦੇ ਹੋ। ਸ਼ਹਿਦ ਦੀ ਵਰਤੋਂ ਨਾਲ ਸਰੀਰ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਤੁਸੀਂ ਨਹਾਉਣ ਤੋਂ ਪਹਿਲਾਂ ਸਰੀਰ ‘ਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਚਮੜੀ ਨਰਮ ਹੋ ਸਕਦੀ ਹੈ। ਦਹੀਂ ਦੀ ਵਰਤੋਂ ਨਾਲ ਸਰੀਰ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ। ਅਜਿਹੇ ‘ਚ 10 ਤੋਂ 15 ਮਿੰਟ ਤੱਕ ਆਪਣੇ ਸਰੀਰ ‘ਤੇ ਦਹੀਂ ਲਗਾਓ ਅਤੇ ਫਿਰ ਆਪਣੀ ਚਮੜੀ ਨੂੰ ਸਾਫ ਕਰ ਲਓ। ਅਜਿਹਾ ਕਰਨ ਨਾਲ ਚਮੜੀ ਨੂੰ ਨਰਮ ਬਣਾਇਆ ਜਾ ਸਕਦਾ ਹੈ। ਨੋਟ – ਉੱਪਰ ਦੱਸੇ ਗਏ ਨੁਕਤੇ ਦਰਸਾਉਂਦੇ ਹਨ ਕਿ ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਕੁਝ ਘਰੇਲੂ ਉਪਚਾਰ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦੇ ਹਨ। The post ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ appeared first on TV Punjab | Punjabi News Channel. Tags:
|
'ਆਪ' ਵਿਧਾਇਕ ਦੀ ਆਡੀਓ ਵਾਇਰਲ, ਦੁਕਾਨਦਾਰ ਨੂੰ ਦਿੱਤੀ 'ਚਿੱਟੇ' ਦੀ ਧਮਕੀ Saturday 18 March 2023 08:58 AM UTC+00 | Tags: aap-mla-threat mla-shital-angural-audio-leak news punjab punjab-politics shital-angural top-news trending-news tv-punjab-news ਜਲੰਧਰ- ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ ।ਇਸ ਦੌਰਾਨ ਸਰਕਾਰ ਨੇ ਜਿੱਥੇ ਕਈ ਗਾਰੰਟੀਆਂ ਕਰਕੇ ਜਨਤਾ ਦਾ ਵਾਹ-ਵਾਹੀ ਲੁੱਟੀ ਹੈ । ਉੱਥੇ ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਨਾਮਿਆਂ ਨੇ ਜਨਤਾ ਦੇ ਵਿਸ਼ਵਾਸ ਨੂੰ ਤੋੜਿਆ ਵੀ ਹੈ ।ਹੁਣ ਤਾਜ਼ਾ ਮਾਮਲਾ ਜਲੰਧਰ ਦਾ ਹੈ । ਇੱਥੋਂ ਦੇ ਇਕ 'ਆਪ' ਵਿਧਾਇਕ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਜਿਸ ਵਿੱਚ ਵਿਧਾਇਕ ਆਪਣੇ ਹੀ ਹਲਕੇ ਦੇ ਦੁਕਾਨਦਾਰ ਨੂੰ 'ਨੰਗਿਆ' ਕਰਨ ਦੀ ਧਮਕੀ ਦੇ ਰਿਹਾ ਹੈ । ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਹ ਆਡਿਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ । ਉਨ੍ਹਾਂ ਮੁਤਾਬਿਕ ਇਹ ਕਥਿਤ ਧਮਕੀ ਭਰੀ ਕਾਲ ਜਲੰਧਰ ਦੇ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਹੈ । ਜਿਸ ਵਿੱਚ ਉਹ ਸੋਨੂੰ ਨਾਂਅ ਦੇ ਦੁਕਾਨਦਾਰ ਨੂੰ ਸੱਤਾ ਦੀ ਧੌਂਸ ਜਤਾ ਕੇ ਧਮਕਾ ਰਹੇ ਹਨ ।ਖਹਿਰਾ ਲਿਖਦੇ ਹਨ ਕਿ 'ਆਪ' ਵਿਧਾਇਕ ਅੰਹੁਰਾਲ ਵਲੋਂ ਕਿਸੇ ਵਿਅਕਤੀ ਨੂੰ ਚਿੱਟੇ ਦੇ ਕੇਸ ਚ ਪੰਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ । ਖਹਿਰਾ ਮੁਤਾਬਿਕ ਕੱਟੜ ਸਰਕਾਰ ਦੀ ਫੌਜ ਆਮ ਜਨਤਾ ਨਾਲ ਧੱਕੇਸ਼ਾਹੀ ਕਰ ਰਹੀ ਹੈ । ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ ਇਹ ਉਸ ਵੇਲੇ ਚਰਚਾ ਚ ਆਏ ਸਨ ਜਦੋਂ ਇਸਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਉਨ੍ਹਾਂ ਨੂੰ ਪੈਸੇ ਦੇ ਬਦਲੇ ਪਾਰਟੀ ਛੱਡਣ ਦੀ ਪੇਸ਼ਕਸ਼ ਕਰਨ ਦੇ ਇਲਜ਼ਾਮ ਲਗਾਏ ਸਨ ।ਸ਼ੀਤਲ ਦਾ ਕਹਿਣਾ ਸੀ ਕਿ ਭਾਰਤੀ ਜਨਤਾ ਪਾਰਟੀ 'ਆਪ' ਵਿਧਾਇਕਾਂ ਨੂੰ ਖਰੀਦ ਕੇ ਪੰਜਾਬ ਦੀ 'ਆਪ' ਸਰਕਾਰ ਡਿਗਾਉਣਾ ਚਾਹੁੰਦੀ ਹੈ ।ਸ਼ੀਤਲ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਪੇਸ਼ਕੇਸ਼ ਕਰਨ ਵਾਲੀ ਫੋਨ ਕਾਲ ਦੀ ਉਨ੍ਹਾਂ ਕੋਲ ਰਿਕਾਰਡਿੰਗ ਹੈ ।ਵਿਧਾਇਕ ਵਲੋਂ ਇਸ ਬਾਬਤ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਦਿੱਤੀ ਗਈ ਸੀ । ਪਰ ਜਾਂਚ ਅਤੇ ਇਹ ਕੇਸ ਅਜੇ ਤੱਕ ਗੁਪਤ ਹੀ ਹੈ । The post 'ਆਪ' ਵਿਧਾਇਕ ਦੀ ਆਡੀਓ ਵਾਇਰਲ, ਦੁਕਾਨਦਾਰ ਨੂੰ ਦਿੱਤੀ 'ਚਿੱਟੇ' ਦੀ ਧਮਕੀ appeared first on TV Punjab | Punjabi News Channel. Tags:
|
ਅੰਮ੍ਰਿਤਪਾਲ ਸਿੰਘ ਦੇ 6 ਸਾਥੀ ਗ੍ਰਿਫਤਾਰੀ, ਆਪ ਹੋਇਆ ਫਰਾਰ, ਪੁਲਿਸ ਕਰ ਰਹੀ ਪਿੱਛਾ Saturday 18 March 2023 09:13 AM UTC+00 | Tags: ajnala-thana-attack amritpal-singh breaking-news news punjab punjab-police punjab-politics top-news trending-news tv-punjab-news waris-punjab-de ਅੰਮ੍ਰਿਤਸਰ- ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਨੇ ਹੁਣ ਤੱਕ ਦੀ ਸੱਭ ਤੋਂ ਵੱਡੀ ਕਾਰਵਾਈ ਕੀਤੀ ਹੈ । ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ ।ਪੁਲਿਸ ਨੇ ਅੰਮ੍ਰਿਤਪਾਲ ਨੂੰ ਘੇਰਾ ਪਾ ਕੇ ਕਈ ਜਿਲਿ੍ਹਆਂ ਦਾ ਇਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ । ਸੂਤਰਾਂ ਦੇ ਮੁਤਾਬਕ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ । ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ । ਅਜਨਾਲਾ ਥਾਣਾ ਹਿੰਸਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ਼ ਕੀਤਾ ਗਿਆ ਸੀ। ਦੱਸ ਦਈਏ ਕਿ ਅੱਜ ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਅੰਮ੍ਰਿਤਪਾਲ ਸਿੰਘ ਦਾ ਪ੍ਰੋਗਰਾਮ ਸੀ। ਅੰਮ੍ਰਿਤ ਸੰਚਾਰ ਪ੍ਰੋਗਰਾਮ ਵਿੱਚ ਅੰਮ੍ਰਿਤਪਾਲ ਸਿੰਘ ਨਹੀਂ ਪਹੁੰਚਿਆ। ਰਾਮਪੁਰਾ ਫੂਲ ਦੇ ਮਮਦੋਟ ਵਿਖੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਹੋਣ ਵਾਲਾ ਸੀ । ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਕਈ ਵੱਡੇ ਗੁਰਦੁਆਰਾ ਸਾਹਿਬਾਨ ‘ਚ ਅੰਮ੍ਰਿਤਪਾਲ ਦੇ ਸਮਰਥਕ ਇਕੱਠੇ ਹੋ ਰਹੇ ਸਨ, ਜਿਸ ਤੋਂ ਬਾਅਦ ਪੁਲਸ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪੁਲਿਸ ਨੇ ਜਲੰਧਰ ਦੇ ਕਈ ਇਲਾਕਿਆਂ ‘ਚ ਮੁਕੰਮਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੂਤਰਾਂ ਅਨੁਸਾਰ ਇਸ ‘ਚ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਕਈ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਹੈ ਅਤੇ ਜਲਦੀ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਤਿੰਨ ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ ਦੋ ਥਾਣਾ ਅਜਨਾਲਾ ਵਿੱਚ ਹਨ। ਪੁਲਿਸ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰ ਤੋਂ ਹੀ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਸੀ ਪਰ ਜਦੋਂ ਇਹ ਕਾਫ਼ਲਾ ਮਹਿਤਪੁਰ ਨੇੜੇ ਪੁੱਜਾ ਤਾਂ ਪੁਲਿਸ ਫੋਰਸ ਨੇ ਉਸ ਨੂੰ ਘੇਰ ਲਿਆ | ਅੰਮ੍ਰਿਤਪਾਲ ਸਿੰਘ ਦੀਆਂ ਦੋ ਗੱਡੀਆਂ ਵਿੱਚ ਸਵਾਰ 6 ਵਿਅਕਤੀਆਂ ਨੂੰ ਫੜਿਆ। ਜਦਕਿ ਅੰਮ੍ਰਿਤਪਾਲ ਸਿੰਘ ਆਪਣੀ ਮਰਸਡੀਜ਼ ਕਾਰ ਵਿੱਚ ਫਰਾਰ ਹੋ ਗਿਆ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਸਾਰੇ 6 ਦੋਸ਼ੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ ਕੀਤੇ ਹਨ। The post ਅੰਮ੍ਰਿਤਪਾਲ ਸਿੰਘ ਦੇ 6 ਸਾਥੀ ਗ੍ਰਿਫਤਾਰੀ, ਆਪ ਹੋਇਆ ਫਰਾਰ, ਪੁਲਿਸ ਕਰ ਰਹੀ ਪਿੱਛਾ appeared first on TV Punjab | Punjabi News Channel. Tags:
|
ਭਾਰਤ ਦੇ 5 ਸਭ ਤੋਂ ਵਧੀਆ ਹਨੀਮੂਨ ਸਥਾਨ, ਉਹਨਾਂ ਅੱਗੇ ਬਾਹਰਲੇ ਮੁਲਕ ਵੀ ਹਨ ਫਿੱਕੇ, ਸਾਲਾਂ ਤੋਂ ਜੋੜਿਆਂ ਦੀ ਹੈ ਪਹਿਲੀ ਪਸੰਦ Saturday 18 March 2023 09:30 AM UTC+00 | Tags: best-honeymoon-destinations-in-india darjeeling famous-summer-honeymoon-destinations-in-india manali summer-honeymoon-destinations summer-honeymoon-destinations-in-india top-honeymoon-destinations-in-india travel travel-news-punjabi tv-punjab-news
ਭਾਰਤ ਵਿੱਚ ਰੋਮਾਂਟਿਕ ਹਨੀਮੂਨ ਟਿਕਾਣੇ ਅੰਡੇਮਾਨ ਅਤੇ ਨਿਕੋਬਾਰ ਲੇਹ, ਲੱਦਾਖ ਦਾਰਜੀਲਿੰਗ ਲਕਸ਼ਦੀਪ ਮਨਾਲੀ The post ਭਾਰਤ ਦੇ 5 ਸਭ ਤੋਂ ਵਧੀਆ ਹਨੀਮੂਨ ਸਥਾਨ, ਉਹਨਾਂ ਅੱਗੇ ਬਾਹਰਲੇ ਮੁਲਕ ਵੀ ਹਨ ਫਿੱਕੇ, ਸਾਲਾਂ ਤੋਂ ਜੋੜਿਆਂ ਦੀ ਹੈ ਪਹਿਲੀ ਪਸੰਦ appeared first on TV Punjab | Punjabi News Channel. Tags:
|
ਮਹਿਜ ਐਨੇ ਰੁਪਇਆਂ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਕਰੋ ਬਲੂ ਟਿੱਕ ਵੈਰੀਫਾਈ Saturday 18 March 2023 09:59 AM UTC+00 | Tags: blue-tick-verify-facebook blue-tick-verify-instagram facebook instagram tech-autos tech-news tech-news-punjabi tv-punjab-news
ਮੇਟਾ ਨੇ ਫੀਚਰ ਨੂੰ ਪਾਇਲਟ ਕਰਨ ਤੋਂ ਬਾਅਦ ਫਿਲਹਾਲ ਅਮਰੀਕਾ ‘ਚ ਸੇਵਾਵਾਂ ਸ਼ੁਰੂ ਕੀਤੀਆਂ ਹਨ। ਜੇਕਰ ਤੁਸੀਂ ਵੈੱਬ ‘ਤੇ ਸਾਈਨ ਅੱਪ ਕਰਦੇ ਹੋ, ਤਾਂ ਤੁਹਾਨੂੰ ਹਰ ਮਹੀਨੇ $11.99 ਜਾਂ 989 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਤੇ ਜੇਕਰ ਤੁਸੀਂ ਮੋਬਾਈਲ ਐਪ ਸਟੋਰ ਤੋਂ ਸਾਈਨ ਅੱਪ ਕਰਦੇ ਹੋ, ਤਾਂ ਤੁਹਾਨੂੰ $14.99 ਜਾਂ 1237 ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈਣਗੇ। ਹਾਲਾਂਕਿ ਜੇਕਰ ਤੁਸੀਂ ਵੈੱਬ ਸਾਈਨਅਪ ਕਰਦੇ ਹੋ, ਤਾਂ ਤੁਹਾਨੂੰ ਸਿਰਫ ਫੇਸਬੁੱਕ ‘ਤੇ ਨੀਲਾ ਚੈੱਕਮਾਰਕ ਮਿਲੇਗਾ, ਪਰ ਜੋ ਮੋਬਾਈਲ ਐਪ ਸਟੋਰ ਦੁਆਰਾ ਸਾਈਨ ਅਪ ਕਰਦੇ ਹਨ, ਉਨ੍ਹਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ ‘ਤੇ ਨੀਲਾ ਚੈੱਕਮਾਰਕ ਮਿਲੇਗਾ। ਨੀਲਾ ਚੈਕਮਾਰਕ ਪੁਸ਼ਟੀ ਕਰਦਾ ਹੈ ਕਿ ਉਪਭੋਗਤਾ ਦਾ ਖਾਤਾ ਪ੍ਰਮਾਣਿਕ ਹੈ ਅਤੇ ਕਿਸੇ ਜਨਤਕ ਸ਼ਖਸੀਅਤ, ਮਸ਼ਹੂਰ ਵਿਅਕਤੀ ਜਾਂ ਬ੍ਰਾਂਡ ਨਾਲ ਸਬੰਧਤ ਹੈ। ਇੰਸਟਾਗ੍ਰਾਮ ‘ਤੇ ਬਲੂ ਟਿੱਕ ਨੂੰ ਖਰੀਦਣ ਲਈ, ਤੁਹਾਡੀ ਉਮਰ 18 ਸਾਲ ਹੋਣੀ ਚਾਹੀਦੀ ਹੈ, ਤੁਹਾਨੂੰ ਆਪਣੀ ਫੋਟੋ ਆਈਡੀ ਜਮ੍ਹਾਂ ਕਰਾਉਣੀ ਹੋਵੇਗੀ ਅਤੇ ਆਪਣੇ ਡਿਸਪਲੇ ਨਾਮ ਦੇ ਨਾਲ ਬਲੂ ਟਿੱਕ ਨੂੰ ਪ੍ਰਾਪਤ ਕਰਨ ਲਈ ਇੱਕ ਤਸਦੀਕ ਪ੍ਰਕਿਰਿਆ ਵਿੱਚੋਂ ਲੰਘਣਾ ਹੋਵੇਗਾ ਹੈ। ਇੱਕ ਵਾਰ ਜਦੋਂ ਤੁਸੀਂ ਮੈਟਾ ‘ਤੇ ਪ੍ਰਮਾਣਿਤ ਹੋ ਜਾਂਦੇ ਹੋ, ਤਾਂ ਤੁਹਾਡੇ ਲਈ ਪ੍ਰੋਫਾਈਲ ਨਾਮ ਜਾਂ ਡਿਸਪਲੇ ਨਾਮ ਜਾਂ ਪ੍ਰੋਫਾਈਲ ‘ਤੇ ਕੋਈ ਹੋਰ ਜਾਣਕਾਰੀ ਬਦਲਣਾ ਆਸਾਨ ਨਹੀਂ ਹੋਵੇਗਾ, ਤੁਹਾਨੂੰ ਦੁਬਾਰਾ ਤਸਦੀਕ ਪ੍ਰਕਿਰਿਆ ਵਿੱਚੋਂ ਲੰਘਣਾ ਪਏਗਾ। The post ਮਹਿਜ ਐਨੇ ਰੁਪਇਆਂ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਕਰੋ ਬਲੂ ਟਿੱਕ ਵੈਰੀਫਾਈ appeared first on TV Punjab | Punjabi News Channel. Tags:
|
WTC ਫਾਈਨਲ 'ਚ ਜੇਕਰ ਕੇਐੱਲ ਰਾਹੁਲ ਵਿਕਟਕੀਪਿੰਗ ਕਰਦੇ ਹਨ ਤਾਂ ਭਾਰਤ ਦੀ ਬੱਲੇਬਾਜ਼ੀ ਮਜ਼ਬੂਤ ਹੋਵੇਗੀ : ਰਵੀ ਸ਼ਾਸਤਰੀ Saturday 18 March 2023 10:30 AM UTC+00 | Tags: kl-rahul ks-bharat ravi-shastri rohit-sharma sports sports-news-punjabi team-india tv-punjab-news virat-kohli wtc-final
ਰਾਹੁਲ ਦਾ ਇੰਗਲੈਂਡ ‘ਚ ਚੰਗਾ ਰਿਕਾਰਡ ਹੈ ਪਰ ਖਰਾਬ ਫਾਰਮ ਦੇ ਕਾਰਨ ਉਸ ਨੂੰ ਆਸਟਰੇਲੀਆ ਖਿਲਾਫ ਘਰੇਲੂ ਮੈਦਾਨ ‘ਤੇ ਪਹਿਲੇ ਦੋ ਟੈਸਟ ਮੈਚਾਂ ਤੋਂ ਬਾਅਦ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ। ਕਰਨਾਟਕ ਦੇ 30 ਸਾਲਾ ਖਿਡਾਰੀ ਨੇ ਹਾਲਾਂਕਿ ਸ਼ੁੱਕਰਵਾਰ ਰਾਤ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਮੈਚ ‘ਚ ਨਾਬਾਦ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਕੇ ਸ਼ਾਨਦਾਰ ਵਾਪਸੀ ਕੀਤੀ। ਸ਼ਾਸਤਰੀ ਦਾ ਮੰਨਣਾ ਹੈ ਕਿ ਰਾਹੁਲ ਡਬਲਯੂਟੀਸੀ ਫਾਈਨਲ ਵਿੱਚ ਵਿਕਟਕੀਪਰ ਬੱਲੇਬਾਜ਼ ਵਜੋਂ ਖੇਡ ਸਕਦਾ ਹੈ ਕਿਉਂਕਿ ਕੇਐਸ ਭਰਤ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਸ਼ਾਸਤਰੀ ਨੇ ‘ਸਟਾਰ ਸਪੋਰਟਸ’ ਨੂੰ ਦੱਸਿਆ, “ਉਸ (ਕੇ. ਐੱਲ.) ਨੇ ਅਸਲ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਡਬਲਯੂ.ਟੀ.ਸੀ. ਫਾਈਨਲ ਤੋਂ ਪਹਿਲਾਂ ਚੋਣਕਾਰਾਂ ਦੀ ਉਸ ‘ਚ ਦਿਲਚਸਪੀ ਬਣੀ ਰਹੇਗੀ।” ਦੋ ਗੱਲਾਂ ਹਨ। ਪਹਿਲੀ ਵਨਡੇ ਸੀਰੀਜ਼ ਲਈ ਜਦੋਂ ਰੋਹਿਤ ਸ਼ਰਮਾ ਦੀ ਵਾਪਸੀ ਹੁੰਦੀ ਹੈ ਅਤੇ ਦੂਜੀ ਡਬਲਯੂਟੀਸੀ ਫਾਈਨਲ ਲਈ, ਜਿਸ ਵਿਚ ਰਾਹੁਲ ਵਿਕਟਕੀਪਰ ਕਰਦਾ ਹੈ ਤਾਂ ਉਸ ਦੀ ਬੱਲੇਬਾਜ਼ੀ ਮਜ਼ਬੂਤ ਹੋਵੇਗੀ। ਸ਼ਾਸਤਰੀ ਨੇ ਕਿਹਾ, "ਰਾਹੁਲ ਮੱਧਕ੍ਰਮ (ਨੰਬਰ ਪੰਜ ਅਤੇ ਛੇ) ਵਿੱਚ ਬੱਲੇਬਾਜ਼ੀ ਕਰ ਸਕਦਾ ਹੈ। ਇੰਗਲੈਂਡ ਵਿੱਚ, ਤੁਹਾਨੂੰ ਆਮ ਤੌਰ ‘ਤੇ ਥੋੜ੍ਹੇ ਪਿੱਛੇ ਤੋਂ ਵਿਕਟਕੀਪਿੰਗ ਕਰਨੀ ਪੈਂਦੀ ਹੈ। ਤੁਹਾਨੂੰ ਜ਼ਿਆਦਾ ਸਪਿਨਰ ਲਗਾਉਣ ਦੀ ਲੋੜ ਨਹੀਂ ਹੈ। ਉਸ (ਕੇ.ਐੱਲ.) ਕੋਲ ਆਈਪੀਐੱਲ ਤੋਂ ਪਹਿਲਾਂ ਦੋ ਹੋਰ ਵਨਡੇ ਹਨ। ਇਨ੍ਹਾਂ ‘ਚ ਚੰਗੇ ਪ੍ਰਦਰਸ਼ਨ ਨਾਲ ਉਹ ਭਾਰਤੀ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰ ਸਕਦਾ ਹੈ। ਭਾਰਤ ਨੇ ਜੂਨ ਵਿੱਚ ਹੋਣ ਵਾਲੇ ਡਬਲਯੂਟੀਸੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਜਿਸ ਵਿੱਚ ਟੀਮ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। ਇਹ ਭਾਰਤ ਦਾ ਦੂਜਾ WTC ਫਾਈਨਲ ਹੋਵੇਗਾ। ਭਾਰਤ ਨੂੰ 2021 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਹਰਾਇਆ ਸੀ। The post WTC ਫਾਈਨਲ ‘ਚ ਜੇਕਰ ਕੇਐੱਲ ਰਾਹੁਲ ਵਿਕਟਕੀਪਿੰਗ ਕਰਦੇ ਹਨ ਤਾਂ ਭਾਰਤ ਦੀ ਬੱਲੇਬਾਜ਼ੀ ਮਜ਼ਬੂਤ ਹੋਵੇਗੀ : ਰਵੀ ਸ਼ਾਸਤਰੀ appeared first on TV Punjab | Punjabi News Channel. Tags:
|
ਅੰਮ੍ਰਿਤਪਾਲ ਸਿੰਘ ਗ੍ਰਿਫਤਾਰ, ਖਤਰਨਾਕ ਧਾਰਾਵਾਂ ਹੇਠ ਦਰਜ ਹੋ ਸਕਦੈ ਪਰਚਾ Saturday 18 March 2023 11:23 AM UTC+00 | Tags: ajnala-attack amritpal-singh amritpal-singh-arrest breaking-news india news punjab punjab-police punjab-politics top-news trending-news tv-punjab-news waris-punjab-de ਜਲੰਧਰ – ਵਾਰਿਸ ਪੰਜਾਬ ਦੇ ਸੰਸਥਾ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਨਕੋਦਰ ਦੇ ਕੋਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ । ਪੁਲਿਸ ਸਵੇਰ ਤੋਂ ਹੀ ਅੰਮ੍ਰਿਤਪਾਲ ਦੇ ਮਗਰ ਸੀ ।ਇਕ ਵਾਰ ਤਾਂ ਪੁਲਿਸ ਵਲੋਂ ਉਨ੍ਹਾਂ ਦੇ ਕਾਫਿਲੇ ਨੂੰ ਘੇਰਾ ਪਾ ਲਿਆ ਗਿਆ ਸੀ । ਇਸ ਦੌਰਾਨ ਅੰਮ੍ਰਿਤਪਾਲ ਦੇ 6 ਸਾਥੀ ਤਾਂ ਗ੍ਰਿਫਤਾਰ ਕਰ ਲਏ ਗਏ । ਪਰ ਅੰਮ੍ਰਿਤਪਾਲ ਨੂੰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ । ਇਸਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਦਾ ਪਿੱਛਾ ਨਹੀਂ ਛੱਡਿਆ। ਹੁਣ ਖਬਰ ਮਿਲੀ ਹੈ ਕਿ ਨਕੋਦਰ ਦੇ ਕੋਲੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਐੱਨ.ਐੱਸ.ਏ ਧਾਰਾ ਦੇ ਹੇਠ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ।ਪੁਲਿਸ ਵਲੋਂ ਆਪਣੇ ਇਸ ਆਪਰੇਸ਼ਨ ਬਾਬਤ ਫਿਲਹਾਲ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ।ਚਰਚਾ ਹੈ ਕਿ ਦੇਰ ਸ਼ਾਂਮ ਡੀ.ਜੀ.ਪੀ ਗੌਰਵ ਯਾਦਵ ਪੈ੍ਰਸ ਕਾਨਫਰੰਸ ਕਰ ਸਕਦੇ ਹਨ । ਇਸਤੋਂ ਪਹਿਲਾਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਵਲੋਂ ਪੰਜਾਬ ਦੇ ਕਈ ਹਿੱਸਿਆਂ ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ । 6 ਸਾਥੀਆਂ ਦੀ ਗ੍ਰਿਫਤਾਰੀ ੳਤੇ ਅੰਮ੍ਰਿਤਪਾਲ ਦੀ ਫਰਾਰੀ ਤੋਂ ਬਾਅਦ ਪੂਰੇ ਪੰਜਾਬ ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ । ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੱਲ੍ਹ ਯਾਨਿ ਕਿ 19 ਤਰੀਕ ਦੁਪਹਿਰ ਤੱਕ ਇਹ ਸੇਵਾਵਾਂ ਬੰਦ ਰਹਿਣਗੀਆਂ । The post ਅੰਮ੍ਰਿਤਪਾਲ ਸਿੰਘ ਗ੍ਰਿਫਤਾਰ, ਖਤਰਨਾਕ ਧਾਰਾਵਾਂ ਹੇਠ ਦਰਜ ਹੋ ਸਕਦੈ ਪਰਚਾ appeared first on TV Punjab | Punjabi News Channel. Tags:
|
ਭਾਰਤ 'ਚ ਜਲਦ ਹੀ ਸਸਤਾ ਫੋਨ ਪੇਸ਼ ਕਰੇਗੀ Tecno, ਸ਼ਾਨਦਾਰ ਹੋਵੇਗਾ ਲੁੱਕ Saturday 18 March 2023 11:30 AM UTC+00 | Tags: auto-tv-punjab-news budget-smartphone tech-autos tech-news tech-news-in-punjabi tecno-smartphone tecno-spark tecno-spark-10-universe-features tecno-spark-10-universe-price tecno-spark-10-universe-smartphone tecno-spark-10-universe-to-launch tecno-spark-10-universe-to-launch-this-month
ਰਿਪੋਰਟਸ ਮੁਤਾਬਕ ਕੰਪਨੀ ਅਗਲੇ ਹਫਤੇ ਭਾਰਤ ‘ਚ ਸਪਾਰਕ 10 ਯੂਨੀਵਰਸ ਨੂੰ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਦੇ ਕਈ ਵੱਖ-ਵੱਖ ਰੰਗਾਂ ਦੇ ਵਿਕਲਪਾਂ ‘ਚ ਆਉਣ ਦੀ ਉਮੀਦ ਹੈ, ਜਿਸ ‘ਚ ਬਲੂ ਸ਼ੇਡ ਵੀ ਸ਼ਾਮਲ ਹੈ। ਫਿਲਹਾਲ ਡਿਵਾਈਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਅਸੀਂ ਉਮੀਦ ਕਰਦੇ ਹਾਂ ਕਿ ਇਹ 10,000 ਰੁਪਏ ਦੇ ਹਿੱਸੇ ਵਿੱਚ ਡਿੱਗੇਗਾ। Tecno Spark 10 pro ਦੇ ਸਪੈਸੀਫਿਕੇਸ਼ਨਸ
32MP ਕੈਮਰਾ 18W ਫਾਸਟ ਚਾਰਜਿੰਗ ਸਪੋਰਟ ਹੈ The post ਭਾਰਤ ‘ਚ ਜਲਦ ਹੀ ਸਸਤਾ ਫੋਨ ਪੇਸ਼ ਕਰੇਗੀ Tecno, ਸ਼ਾਨਦਾਰ ਹੋਵੇਗਾ ਲੁੱਕ appeared first on TV Punjab | Punjabi News Channel. Tags:
|
ਬਹੁਤ ਸੁੰਦਰ ਹੈ ਹਿਮਾਚਲ ਪ੍ਰਦੇਸ਼ ਦਾ ਇਹ ਪਿੰਡ, ਦੁਨੀਆ ਭਰ ਤੋਂ ਆਉਂਦੇ ਹਨ ਸੈਲਾਨੀ Saturday 18 March 2023 12:00 PM UTC+00 | Tags: himachal-pradesh-losar himachal-pradesh-tourism himachal-pradesh-tourist-destinations losar-village losar-village-himachal-pradesh tourist-destinations travel travel-news travel-news-punjabi travel-tips tv-punjab-news
ਸੈਲਾਨੀ ਲੋਸਰ ਪਿੰਡ ਵਿੱਚ ਚੰਦਰਮਾ ਝੀਲ ਦਾ ਦੌਰਾ ਕਰ ਸਕਦੇ ਹਨ। ਇਸ ਝੀਲ ਨੂੰ ਦੇਖਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸੈਲਾਨੀ ਆਉਂਦੇ ਹਨ। ਸੈਲਾਨੀਆਂ ਨੂੰ ਪਹਾੜਾਂ ਦੇ ਵਿਚਕਾਰ ਸਥਿਤ ਇਹ ਝੀਲ ਬਹੁਤ ਖੂਬਸੂਰਤ ਲੱਗਦੀ ਹੈ। ਝੀਲ ਦੇ ਪਾਣੀ ਦਾ ਰੰਗ ਨੀਲਾ ਹੈ। ਤੁਸੀਂ ਇੱਥੇ ਸਾਹਸੀ ਗਤੀਵਿਧੀਆਂ ਵੀ ਕਰ ਸਕਦੇ ਹੋ। ਲੋਸਰ ਪਿੰਡ ਭਾਰਤ-ਚੀਨ ਸਰਹੱਦ ‘ਤੇ ਸਥਿਤ ਹੈ ਅਤੇ ਇੱਥੇ ਸੈਲਾਨੀ ਬਰਫ ਨਾਲ ਢਕੇ ਪਹਾੜਾਂ ਨੂੰ ਦੇਖ ਸਕਦੇ ਹਨ। ਤੁਸੀਂ ਸਰਦੀਆਂ ਵਿੱਚ ਇੱਥੇ ਨਹੀਂ ਜਾ ਸਕਦੇ, ਪਰ ਤੁਸੀਂ ਗਰਮੀਆਂ ਵਿੱਚ ਇੱਥੇ ਘੁੰਮ ਸਕਦੇ ਹੋ। ਲੋਸਰ ਤੱਕ ਪਹੁੰਚਣ ਦਾ ਰਸਤਾ ਵੀ ਔਖਾ ਅਤੇ ਬਹੁਤ ਰੋਮਾਂਚਕ ਹੈ। ਜੇਕਰ ਤੁਸੀਂ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਲੋਸਰ ਜਾਓ। ਇੱਥੋਂ ਦਾ ਮੌਸਮ ਸੈਲਾਨੀਆਂ ਦਾ ਮਨ ਖੁਸ਼ ਕਰ ਦਿੰਦਾ ਹੈ। ਇੱਥੇ ਲੋਸਰ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚਦੇ ਹਨ। ਕਾਜ਼ਾ ਤੋਂ ਲੋਸਰ ਦੀ ਦੂਰੀ ਲਗਭਗ 57 ਕਿਲੋਮੀਟਰ ਹੈ। ਇੱਥੇ ਟ੍ਰੈਕਿੰਗ ਅਤੇ ਬਰਫ ਦੀ ਸਵਾਰੀ ਕੀਤੀ ਜਾ ਸਕਦੀ ਹੈ। ਇਹ ਪਿੰਡ ਲੋਸਰ ਅਤੇ ਪੀਨੋ ਨਾਂ ਦੀਆਂ ਦੋ ਨਦੀਆਂ ਦੇ ਮੁਹਾਣੇ ਉੱਤੇ ਵਸਿਆ ਹੋਇਆ ਹੈ। ਇੱਥੋਂ ਦੀ ਕੁਦਰਤੀ ਛਾਂ ਲੱਦਾਖ ਵਰਗੀ ਹੈ। ਉੱਚੀਆਂ ਅਤੇ ਸੁੰਦਰ ਪਹਾੜੀਆਂ, ਸੁੰਦਰ ਨਦੀਆਂ ਅਤੇ ਸ਼ਾਨਦਾਰ ਵਾਦੀਆਂ ਲੋਸਰ ਨੂੰ ਕੁਦਰਤ ਪ੍ਰੇਮੀਆਂ ਲਈ ਇੱਕ ਲਾਜ਼ਮੀ ਸਥਾਨ ਬਣਾਉਂਦੀਆਂ ਹਨ। ਇੱਥੇ ਪਹੁੰਚਣ ਲਈ ਸੈਲਾਨੀਆਂ ਨੂੰ ਕੁੰਜਮ ਦੱਰਾ ਪਾਰ ਕਰਨਾ ਪੈਂਦਾ ਹੈ। ਜੇਕਰ ਤੁਸੀਂ ਅਜੇ ਤੱਕ ਲੋਸਰ ਪਿੰਡ ਨਹੀਂ ਦੇਖਿਆ ਹੈ, ਤਾਂ ਤੁਸੀਂ ਇੱਥੇ ਜਾ ਸਕਦੇ ਹੋ। The post ਬਹੁਤ ਸੁੰਦਰ ਹੈ ਹਿਮਾਚਲ ਪ੍ਰਦੇਸ਼ ਦਾ ਇਹ ਪਿੰਡ, ਦੁਨੀਆ ਭਰ ਤੋਂ ਆਉਂਦੇ ਹਨ ਸੈਲਾਨੀ appeared first on TV Punjab | Punjabi News Channel. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest

