TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
The Unmute Update: ਪੰਜਾਬ 'ਚ ਇੰਟਰਨੈੱਟ ਸੇਵਾਵਾਂ ਭਲਕੇ ਦੁਪਹਿਰ 12 ਵਜੇ ਤੱਕ ਬੰਦ Monday 20 March 2023 05:58 AM UTC+00 | Tags: amritpal-singh bhai-amritpal-singh breaking-news internet-services news punjab punjab-news punjab-police sms-services the-unmute-breaking-news the-unmute-update ਚੰਡੀਗੜ੍ਹ, 20 ਮਾਰਚ 2023: ਪੰਜਾਬ ਸਰਕਾਰ ਨੇ ਲਗਾਤਾਰ ਤੀਜ਼ੇ ਦਿਨ ਵੀ ਇੰਟਰਨੈੱਟ ਇੰਟਰਨੈੱਟ ਸੇਵਾਵਾਂ (internet services) ਬੰਦ ਕਰ ਦਿੱਤੀਆਂ ਗਈਆਂ ਹਨ। ਇੰਟਰਨੈਟ ਭਲਕੇ ਦੁਪਹਿਰ 12 ਵਜੇ ਤੱਕ ਬੰਦ ਰਹੇਗਾ | ਇਸਦੇ ਨਾਲ ਹੀ ਐਸ.ਐਮ.ਐਸ. ਸੇਵਾਵਾਂ ਵੀ ਬੰਦ ਰਹਿਣਗੀਆਂ ਹਨ | ਜਿਕਰਯੋਗ ਹੈ ਕਿ ਪੰਜਾਬ ਪੁਲਿਸ ਵਲੋਂ 'ਵਾਰਿਸ਼ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕਾਰਵਾਈ ਕੀਤੀ ਹੈ | ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਇੰਟਰਨੈੱਟ ਸੇਵਾਵਾਂ ਮੁਲਤਵੀ ਕੀਤੀਆਂ ਹਨ | ਹਾਲਾਂਕਿ ਬ੍ਰਾਡ ਬੈਂਡ ਇੰਟਰਨੈੱਟ ਸੇਵਾਵਾਂ ਚੱਲਦੀਆਂ ਰਹਿਣਗੀਆਂ |
The post The Unmute Update: ਪੰਜਾਬ 'ਚ ਇੰਟਰਨੈੱਟ ਸੇਵਾਵਾਂ ਭਲਕੇ ਦੁਪਹਿਰ 12 ਵਜੇ ਤੱਕ ਬੰਦ appeared first on TheUnmute.com - Punjabi News. Tags:
|
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ Monday 20 March 2023 06:25 AM UTC+00 | Tags: aam-aadmi-party amritpal-singh breaking-news latest-news news punjab punjabi-news punjab-police the-unmute-breaking-news the-unmute-latest-news the-unmute-news the-unmute-punjabi-news ਚੰਡੀਗੜ੍ਹ, 20 ਮਾਰਚ 2023: ਅੰਮ੍ਰਿਤਪਾਲ ਸਿੰਘ (Amritpal Singh) ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਪਟੀਸ਼ਨ ‘ਵਾਰਿਸ ਪੰਜਾਬ ਦੇ’ ਦੇ ਜੱਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਦਾਇਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਮਨੁੱਖੀ ਅਧਿਕਾਰ ਦੇ ਅੰਡਰ ਆਰਟੀਕਲ 21 ਖ਼ਤਰੇ ਵਿੱਚ ਹੈ | ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇ | ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਹਾਈਕੋਰਟ ਨੇ ਫਿਲਹਾਲ ਵਾਰੰਟ ਅਫਸਰ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
The post ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ appeared first on TheUnmute.com - Punjabi News. Tags:
|
ਅਫਵਾਹਾਂ ਫੈਲਾਉਣ ਵਾਲਿਆਂ ਬਾਰੇ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 112 'ਤੇ ਦਿੱਤੀ ਜਾਵੇ ਸੂਚਨਾ Monday 20 March 2023 06:32 AM UTC+00 | Tags: amritpal-singh deputy-commissioner-jatinder-jorwal latest-news news punjab-latest-news punjab-police sangrur ssp-surendra-lamba the-unmute-breaking-news the-unmute-latest-news the-unmute-latest-update the-unmute-punjabi-news ਸੰਗਰੂਰ, 20 ਮਾਰਚ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜ਼ਿਲ੍ਹਾ ਸੰਗਰੂਰ ਵਿਖੇ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਵਿਗਾੜ ਪੈਦਾ ਕਰਨ ਲਈ ਕਿਸੇ ਵੀ ਤਰ੍ਹਾਂ ਨਾਲ ਅਫਵਾਹ ਪੈਦਾ ਕਰਦਾ ਜਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵੱਲੋਂ ਇਹ ਪ੍ਰਗਟਾਵਾ ਅੱਜ ਸ਼ਹਿਰ ਵਿਖੇ ਆਮ ਲੋਕਾਂ, ਦੁਕਾਨਦਾਰਾਂ, ਵਪਾਰੀਆਂ ਨਾਲ ਮਿਲ ਕੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਸੌ ਫੀਸਦੀ ਕਾਇਮ ਰੱਖਣ ਦੀ ਪ੍ਰਤੀਬੱਧਤਾ ਪ੍ਰਗਟਾਉਣ ਤੋਂ ਬਾਅਦ ਫੁਹਾਰਾ ਚੌਕ ਵਿਖੇਂ ਮੀਡੀਆ ਦੇ ਰੂਬਰੂ ਹੁੰਦਿਆਂ ਕੀਤਾ ਗਿਆ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਸੰਗਰੂਰ ਵਿਖੇ ਪੂਰੀ ਤਰ੍ਹਾਂ ਅਮਨ ਅਮਾਨ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਨ ਜੀਵਨ ਪਹਿਲਾਂ ਵਾਂਗ ਹੀ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਬੀਤੇ ਦਿਨ ਤੋਂ ਹੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ | ਹਰੇਕ ਸਬ-ਡਿਵੀਜ਼ਨ ਪੱਧਰ 'ਤੇ ਵੀ ਪ੍ਰਸ਼ਾਸਨ ਦੀ ਤਰਫੋਂ ਉਪ ਮੰਡਲ ਮੈਜਿਸਟਰੇਟ ਅਤੇ ਪੁਲਿਸ ਦੀ ਤਰਫੋਂ ਐਸ.ਪੀ ਤੇ ਡੀ.ਐਸ.ਪੀ ਦੀ ਨਿਗਰਾਨੀ ਹੇਠ ਫਲੈਗ ਮਾਰਚ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਰੁਕਾਵਟ ਪੈਦਾ ਕਰਨ ਲਈ ਗੁੰਮਰਾਹਕੁੰਨ ਪ੍ਰਚਾਰ ਕਰਦਾ ਹੈ ਤਾਂ ਅਜਿਹੀ ਕਿਸੇ ਵੀ ਖਬਰ 'ਤੇ ਧਿਆਨ ਨਾ ਦਿੱਤਾ ਜਾਵੇ ਬਲਕਿ ਤੁਰੰਤ ਅਜਿਹਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਦੌਰਾਨ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਵੀ ਲੋਕਾਂ ਦੀ ਹਿਫ਼ਾਜ਼ਤ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਆਪਣੀਆਂ ਡਿਊਟੀਆਂ 'ਤੇ ਤਾਇਨਾਤ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁਕੰਮਲ ਤੌਰ 'ਤੇ ਕਾਇਮ ਰੱਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਮ ਜਨਤਾ ਕਿਸੇ ਵੀ ਗੁੰਮਰਾਹਕੁੰਨ ਜਾਣਕਾਰੀ 'ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੇ ਅਤੇ ਅਫਵਾਹਾਂ ਤੋਂ ਜਿਥੇ ਖੁਦ ਬਚਿਆ ਜਾਵੇ ਉਥੇ ਕਿਸੇ ਹੋਰ ਨੂੰ ਵੀ ਤੱਥਹੀਣ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਐਸ.ਐਸ.ਪੀ ਨੇ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਕਾਰਵਾਈ ਕਰਕੇ ਜ਼ਿਲ੍ਹਾ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਐਸ.ਐਸ.ਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੁਲਿਸ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਲਈ ਏ.ਆਰ.ਪੀ ਟੀਮਾਂ, ਸਟੇਟ ਆਰਮਡ ਬਟਾਲੀਅਨ ਅਤੇ ਕੁਝ ਪੈਰਾ ਮਿਲਟਰੀ ਦੇ ਜਵਾਨਾਂ ਸਮੇਤ ਕਰੀਬ 1200 ਮੁਲਾਜ਼ਮ ਤਾਇਨਾਤ ਹਨ ਅਤੇ ਵੱਖ ਵੱਖ ਸ਼ਿਫਟਾਂ ਵਿੱਚ 14 ਥਾਵਾਂ 'ਤੇ ਨਾਕੇ ਚੱਲ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੀ ਕੋਈ ਵੀ ਅਜਿਹਾ ਮਸਲਾ ਨਹੀਂ ਹੈ ਜਿਸ 'ਤੇ ਚਿੰਤਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਐਸ.ਐਸ.ਪੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਫਵਾਹਾਂ ਫੈਲਾਉਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਪੁਲਿਸ ਦੇ ਹੈਲਪਲਾਈਨ ਨੰਬਰ 112 'ਤੇ ਇਸ ਬਾਰੇ ਸੂਚਨਾ ਦੇ ਸਕਦਾ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। The post ਅਫਵਾਹਾਂ ਫੈਲਾਉਣ ਵਾਲਿਆਂ ਬਾਰੇ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 112 ‘ਤੇ ਦਿੱਤੀ ਜਾਵੇ ਸੂਚਨਾ appeared first on TheUnmute.com - Punjabi News. Tags:
|
ਅੰਮ੍ਰਿਤਪਾਲ ਸਿੰਘ ਦੇ ਚਾਚੇ ਨੇ ਜਲੰਧਰ ਪੁਲਿਸ ਅੱਗੇ ਕੀਤਾ ਆਤਮ-ਸਮਰਪਣ Monday 20 March 2023 06:46 AM UTC+00 | Tags: aam-aadmi-party breaking-news latest-news news punjab punjab-government punjab-news punjab-police the-unmute-breaking-news the-unmute-punjab ਚੰਡੀਗੜ੍ਹ, 20 ਮਾਰਚ, 2023: ਪੰਜਾਬ ਪੁਲਿਸ (Punjab Police) ਨੇ ਐਤਵਾਰ ਨੂੰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਹੈ ਅਤੇ ਪੁਲਿਸ ਮੁਤਾਬਕ ਸੂਬੇ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਠੱਲ੍ਹ ਪਾਉਣ ਲਈ ਗ੍ਰਿਫਤਾਰੀਆਂ ਕੀਤੀਆਂ ਹਨ । ਇਸਦੇ ਨਾਲ ਹੀ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਇਸ ਸਮੇਂ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਜਲੰਧਰ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦੀ ਮਰਸਡੀਜ਼ ਕਾਰ ਵੀ ਜ਼ਬਤ ਕਰ ਲਈ ਗਈ ਹੈ ਅਤੇ ਅੰਮ੍ਰਿਤਪਾਲ ਸਿੰਘ ਦੇ ਡਰਾਈਵਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਲਗਾਤਾਰ ਤੀਜੇ ਦਿਨ ਵੀ ਪੁਲਿਸ (Punjab Police) ਦਾ ਸਰਚ ਆਪਰੇਸ਼ਨ ਜਾਰੀ ਹੈ। ਜਲੰਧਰ ਦੇ ਐੱਸ. ਐੱਸ. ਪੀ. (ਦਿਹਾਤੀ) ਸਵਰਨਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਐਤਵਾਰ ਦੇਰ ਰਾਤ ਜਲੰਧਰ ਦੇ ਮਹਿਤਪੁਰ ਇਲਾਕੇ ‘ਚ ਇਕ ਗੁਰਦੁਆਰਾ ਸਾਹਿਬ ਨੇੜੇ ਆਤਮ-ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸੂਬਾ ਪੁਲਿਸ ਹੁਣ ਤੱਕ ਅੰਮ੍ਰਿਤਪਾਲ ਸਿੰਘ ਦੇ 112 ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ | ਖ਼ਬਰ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਗਾਈਡ ਦਲਜੀਤ ਕਲਸੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਉਸ ਨੂੰ ਗੁਰੂਗ੍ਰਾਮ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਦਲਜੀਤ ਕਲਸੀ ‘ਵਾਰਿਸ ਪੰਜਾਬ ਦੇ ‘ ਜਥੇਬੰਦੀ ਨਾਲ ਜੁੜੇ ਹੋਏ ਹਨ। The post ਅੰਮ੍ਰਿਤਪਾਲ ਸਿੰਘ ਦੇ ਚਾਚੇ ਨੇ ਜਲੰਧਰ ਪੁਲਿਸ ਅੱਗੇ ਕੀਤਾ ਆਤਮ-ਸਮਰਪਣ appeared first on TheUnmute.com - Punjabi News. Tags:
|
ਮਾਨਸਾ ਪੁਲਿਸ ਅਤੇ SSB ਨੇ ਮਾਨਸਾ ਸ਼ਹਿਰ 'ਚ ਕੱਢਿਆ ਫਲੈਗ ਮਾਰਚ Monday 20 March 2023 06:55 AM UTC+00 | Tags: amritpal-singh breaking-news crime dr-nanak-singh latest-news mandi-mansa-police mansa-police news punjab-police seema-shastra-bal ssb the-unmute-breaking the-unmute-breaking-news ਚੰਡੀਗੜ੍ਹ, 20 ਮਾਰਚ, 2023: ਸ਼ਹਿਰ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ ਮੰਡੀ ਮਾਨਸਾ ਪੁਲਿਸ (Mansa Police) ਅਤੇ ਸੀਮਾ ਸ਼ਸ਼ਤਰ ਬਲ (SSB) ਵਲੋਂ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਐੱਸਐੱਸਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਅੱਜ ਫਲੈਗ ਮਾਰਚ ਕੀਤਾ ਗਿਆ ਹੈ | ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਲੋਕ ਅਫਵਾਹਾਂ ਤੋਂ ਦੂਰ ਰਹਿਣ | ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਨਹੀਂ ਦਿੱਤੀ ਜਾਵੇਗੀ | ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ 34 ਦੇ ਕਰੀਬ ਵਿਅਕਤੀਆਂ ਡਿਟੇਨ ਕੀਤਾ ਹੈ | The post ਮਾਨਸਾ ਪੁਲਿਸ ਅਤੇ SSB ਨੇ ਮਾਨਸਾ ਸ਼ਹਿਰ ‘ਚ ਕੱਢਿਆ ਫਲੈਗ ਮਾਰਚ appeared first on TheUnmute.com - Punjabi News. Tags:
|
IPS ਸਵਪਨ ਸ਼ਰਮਾ ਨੂੰ ਡੀਆਈਜੀ, ਜਲੰਧਰ ਰੇਂਜ ਵਜੋਂ ਕੀਤਾ ਨਿਯੁਕਤ Monday 20 March 2023 07:00 AM UTC+00 | Tags: aam-aadmi-party breaking-news chief-minister-bhagwant-mann cm-bhagwant-mann dgp-gaurav-yadav ips-swapan-sharma jalandhar-range-dig latest-news news punjab-police the-unmute-breaking the-unmute-breaking-news the-unmute-punjabi-news ਚੰਡੀਗੜ੍ਹ, 20 ਮਾਰਚ, 2023: ਆਈਪੀਐਸ ਸਵਪਨ ਸ਼ਰਮਾ ਨੂੰ ਡੀਆਈਜੀ, ਜਲੰਧਰ ਰੇਂਜ ਨਿਯੁਕਤ ਕੀਤਾ ਗਿਆ ਹੈ। ਸਵਪਨ ਸ਼ਰਮਾ ਨੇ ਇਸ ਨਿਯੁਕਤੀ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਇਹ ਸਫਲਤਾ ਮੇਰੀ ਨਹੀਂ, ਸਗੋਂ ਮੇਰੇ ਮਾਤਾ-ਪਿਤਾ ਅਤੇ ਪੰਜਾਬ ਦੇ ਲੋਕਾਂ ਦੀ ਹੈ।
The post IPS ਸਵਪਨ ਸ਼ਰਮਾ ਨੂੰ ਡੀਆਈਜੀ, ਜਲੰਧਰ ਰੇਂਜ ਵਜੋਂ ਕੀਤਾ ਨਿਯੁਕਤ appeared first on TheUnmute.com - Punjabi News. Tags:
|
ਸੁਪਰੀਮ ਕੋਰਟ ਨੇ OROP ਭੁਗਤਾਨ ਸੰਬੰਧੀ ਕੇਂਦਰ ਸਰਕਾਰ ਦੀ ਲਿਫ਼ਾਫ਼ਾ ਬੰਦ ਰਿਪੋਰਟ ਨੂੰ ਲੈਣ ਤੋਂ ਕੀਤਾ ਇਨਕਾਰ Monday 20 March 2023 07:10 AM UTC+00 | Tags: breaking-news defense-ministry defense-ministry-of-india delhi indian-army india-news indian-ex-servicemen latest-news news one-rank-one-pension. orop supreme-court ਚੰਡੀਗੜ੍ਹ, 20 ਮਾਰਚ, 2023: ਵਨ ਰੈਂਕ ਵਨ ਪੈਨਸ਼ਨ (OROP) ਤਹਿਤ ਸਾਬਕਾ ਫੌਜੀਆਂ ਦੀ ਬਕਾਇਆ ਅਦਾਇਗੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਬਕਾਏ ਦੀ ਅਦਾਇਗੀ ਸਬੰਧੀ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਲਿਫ਼ਾਫ਼ਾ ਬੰਦ ਰਿਪੋਰਟ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ । ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐਸ ਨਰਸਿਮਹਾ ਅਤੇ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਕਿਹਾ, ‘ਸਾਨੂੰ ਸੁਪਰੀਮ ਕੋਰਟ ਵਿੱਚ ਇਸ ਸੀਲਬੰਦ ਬੰਦ ਰਿਪੋਰਟ ਪ੍ਰਥਾ ਨੂੰ ਖਤਮ ਕਰਨ ਦੀ ਲੋੜ ਹੈ। ਇਹ ਨਿਰਪੱਖ ਨਿਆਂ ਦੀ ਮੁੱਢਲੀ ਪ੍ਰਕਿਰਿਆ ਦੇ ਉਲਟ ਹੈ। ਚੀਫ ਜਸਟਿਸ ਨੇ ਕਿਹਾ, ’ਮੈਂ’ਤੁਸੀਂ ਨਿੱਜੀ ਤੌਰ ‘ਤੇ ਪ੍ਰਕਿਰਿਆ ਦੇ ਖਿਲਾਫ ਹਾਂ। ਅਦਾਲਤ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ… ਇਹ ਹੁਕਮਾਂ ਨੂੰ ਲਾਗੂ ਕਰਨ ਬਾਰੇ ਹੈ। ਇੱਥੇ ਕੀ ਗੁਪਤ ਹੋ ਸਕਦਾ ਹੈ | ਬੈਂਚ ਵਰਤਮਾਨ ਵਿੱਚ ਓਆਰਓਪੀ ਬਕਾਏ ਦੇ ਭੁਗਤਾਨ ਬਾਰੇ ਭਾਰਤੀ ਸਾਬਕਾ ਸੈਨਿਕ ਅੰਦੋਲਨ (OROP) ਦੁਆਰਾ ਇੱਕ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਹੈ। ਸੁਪਰੀਮ ਕੋਰਟ ਨੇ 13 ਮਾਰਚ ਨੂੰ ਚਾਰ ਕਿਸ਼ਤਾਂ ਵਿੱਚ ਓਆਰਓਪੀ ਬਕਾਏ ਦਾ ਭੁਗਤਾਨ ਕਰਨ ਦੇ “ਇਕਤਰਫਾ” ਫੈਸਲੇ ਲਈ ਸਰਕਾਰ ਦੀ ਖਿਚਾਈ ਕੀਤੀ ਸੀ। ਰੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਅਤੇ ਇੱਕ ਪਾਲਣਾ ਨੋਟ ਦਾਇਰ ਕੀਤਾ, ਜਿਸ ਵਿੱਚ ਸਾਬਕਾ ਸੈਨਿਕਾਂ ਨੂੰ 2019-22 ਲਈ 28,000 ਕਰੋੜ ਰੁਪਏ ਦੇ ਬਕਾਏ ਦੇ ਭੁਗਤਾਨ ਲਈ ਸਮਾਂ ਸਾਰਣੀ ਦਿੱਤੀ ਗਈ। ਇਸ ਤੋਂ ਪਹਿਲਾਂ 13 ਮਾਰਚ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਰੱਖਿਆ ਮੰਤਰਾਲੇ ਨੂੰ 20 ਜਨਵਰੀ ਦੇ ਉਸ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਲਈ ਕਿਹਾ ਸੀ, ਜਿਸ ਵਿੱਚ ਚਾਰ ਕਿਸ਼ਤਾਂ ਵਿੱਚ ਵਨ ਰੈਂਕ ਵਨ ਪੈਨਸ਼ਨ (OROP ) ਦਾ ਭੁਗਤਾਨ ਕਰਨ ਦੀ ਗੱਲ ਕਹੀ ਗਈ ਸੀ। ਅਦਾਲਤ ਨੇ ਕਿਹਾ ਸੀ, ਰੱਖਿਆ ਮੰਤਰਾਲਾ ਕਾਨੂੰਨ ਨੂੰ ਆਪਣੇ ਹੱਥਾਂ ‘ਚ ਨਹੀਂ ਲੈ ਸਕਦਾ। ਇਸ ‘ਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਸਾਬਕਾ ਸੈਨਿਕਾਂ ਦੇ ਓਆਰਓਪੀ ਦੇ ਬਕਾਏ ਇੱਕ ਕਿਸ਼ਤ ਵਿੱਚ ਅਦਾ ਕਰ ਦਿੱਤੇ ਹਨ, ਪਰ ਪੂਰੀ ਤਰ੍ਹਾਂ ਅਦਾ ਕਰਨ ਲਈ ਹੋਰ ਸਮਾਂ ਚਾਹੀਦਾ ਹੈ। The post ਸੁਪਰੀਮ ਕੋਰਟ ਨੇ OROP ਭੁਗਤਾਨ ਸੰਬੰਧੀ ਕੇਂਦਰ ਸਰਕਾਰ ਦੀ ਲਿਫ਼ਾਫ਼ਾ ਬੰਦ ਰਿਪੋਰਟ ਨੂੰ ਲੈਣ ਤੋਂ ਕੀਤਾ ਇਨਕਾਰ appeared first on TheUnmute.com - Punjabi News. Tags:
|
ਜਾਪਾਨ ਦੇ ਪ੍ਰਧਾਨ ਮੰਤਰੀ ਵਲੋਂ PM ਮੋਦੀ ਨਾਲ ਮੁਲਾਕਾਤ, ਤਕਨਾਲੋਜੀ ਖੇਤਰਾਂ 'ਚ ਸਹਿਯੋਗ ਨੂੰ ਵਧਾਉਣ 'ਤੇ ਦਿੱਤਾ ਜ਼ੋਰ Monday 20 March 2023 07:21 AM UTC+00 | Tags: breaking-news delhi hyderabad-house india-japan india-japan-reltions japanese-prime-minister-fumio-kishida latest-news news pm-modi prime-minister-modi prime-minister-narendra-modi punjab-news ਚੰਡੀਗੜ੍ਹ, 20 ਮਾਰਚ, 2023: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਜਾਪਾਨ ਦੇ ਪ੍ਰਧਾਨ ਮੰਤਰੀ ਦਿੱਲੀ ਪਹੁੰਚੇ। ਜਾਪਾਨੀ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਉਦੇਸ਼ ਰੱਖਿਆ, ਵਪਾਰ, ਨਿਵੇਸ਼ ਅਤੇ ਉੱਚ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ ਅਤੇ ਜਾਪਾਨ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ। ਫੂਮਿਓ ਕਿਸ਼ਿਦਾ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਭਾਰਤ ਦੀ ਪ੍ਰਧਾਨਗੀ ‘ਚ ਹੋਣ ਵਾਲੇ ਜੀ-20 ਅਤੇ ਜਾਪਾਨ ਦੀ ਪ੍ਰਧਾਨਗੀ ‘ਚ ਹੋਣ ਵਾਲੀ ਜੀ-7 ਬੈਠਕਾਂ ਦੀਆਂ ਤਰਜੀਹਾਂ ‘ਤੇ ਗੱਲਬਾਤ ਹੋਵੇਗੀ। ਜਾਪਾਨ ਦੇ ਪ੍ਰਧਾਨ ਮੰਤਰੀ ਭਾਰਤ ਵਿੱਚ ਕਰੀਬ 27 ਘੰਟੇ ਬਿਤਾਉਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ, ਉਹ ਇੱਕ ਥਿੰਕ ਟੈਂਕ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ, ਜਿੱਥੇ ਉਹ ਆਪਣੇ ਸੰਬੋਧਨ ਵਿੱਚ ਇੱਕ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੀਆਂ ਯੋਜਨਾਵਾਂ ਬਾਰੇ ਦੱਸਣਗੇ । ਦੱਸ ਦੇਈਏ ਕਿ ਚੀਨ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਲਗਾਤਾਰ ਆਪਣੀ ਤਾਕਤ ਵਧਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਨੇ ਇਕ ਕਵਾਡ ਬਣਾ ਕੇ ਚੀਨ ਦੀ ਚੁਣੌਤੀ ਨਾਲ ਨਜਿੱਠਣ ਦੀ ਯੋਜਨਾ ਬਣਾਈ ਹੈ। ਇਸਦੇ ਨਾਲ ਹੀ ਕਿਸ਼ਿਦਾ ਮੁਕਤ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਲਈ ਭਾਰਤ ਦੀ ਵਧਦੀ ਭੂਮਿਕਾ ‘ਤੇ ਵੀ ਆਪਣੇ ਵਿਚਾਰ ਪੇਸ਼ ਕਰਨਗੇ। ਮੁਕਤ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਲਈ ਭਾਰਤ ਅਤੇ ਜਾਪਾਨ ਦਰਮਿਆਨ ਗਸ਼ਤ ਵਧਾਉਣ, ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਸਮਰੱਥਾ ਵਧਾਉਣ, ਸਾਈਬਰ ਸੁਰੱਖਿਆ, ਡਿਜੀਟਲ ਅਤੇ ਹਰੀ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਜਾਪਾਨ ਲਗਾਤਾਰ ਚੀਨ ਦੀ ਵਧਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ‘ਚ LAC ‘ਤੇ ਚੀਨ ਹਮਲਾਵਰ ਰੁਖ ਅਪਣਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਸੇਨਕਾਕੂ ਟਾਪੂ ‘ਤੇ ਵੀ ਆਪਣਾ ਅਧਿਕਾਰ ਜਤਾਉਂਦਾ ਹੈ, ਜਿਸ ਨੂੰ ਲੈ ਕੇ ਉਸ ਦਾ ਜਾਪਾਨ ਨਾਲ ਵਿਵਾਦ ਚੱਲ ਰਿਹਾ ਹੈ। ਭਾਰਤ ਅਤੇ ਜਾਪਾਨ ਦਰਮਿਆਨ ਵਧਦੇ ਸਹਿਯੋਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਾਲ 2022 ਵਿੱਚ ਤਿੰਨ ਵਾਰ ਮਿਲੇ ਸਨ। ਸਾਲ 2023 ‘ਚ ਵੀ ਦੋਵਾਂ ਨੇਤਾਵਾਂ ਦੇ ਤਿੰਨ ਵਾਰ ਮਿਲਣ ਦੀ ਉਮੀਦ ਹੈ। ਜਿਸ ਵਿੱਚ ਜੀ20, ਜੀ7 ਅਤੇ ਕਵਾਡ ਦੀ ਮੀਟਿੰਗ ਸ਼ਾਮਲ ਹੈ। The post ਜਾਪਾਨ ਦੇ ਪ੍ਰਧਾਨ ਮੰਤਰੀ ਵਲੋਂ PM ਮੋਦੀ ਨਾਲ ਮੁਲਾਕਾਤ, ਤਕਨਾਲੋਜੀ ਖੇਤਰਾਂ ‘ਚ ਸਹਿਯੋਗ ਨੂੰ ਵਧਾਉਣ ‘ਤੇ ਦਿੱਤਾ ਜ਼ੋਰ appeared first on TheUnmute.com - Punjabi News. Tags:
|
ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰੋ: ਪੰਜਾਬ ਪੁਲਿਸ Monday 20 March 2023 07:33 AM UTC+00 | Tags: amritpal-singh breaking-news latest-news latest-punjab-news news punjab-news punjab-police sikh waris-punjab-de ਚੰਡੀਗੜ੍ਹ, 20 ਮਾਰਚ, 2023: ਪੰਜਾਬ ਪੁਲਿਸ (Punjab Police) ਵਲੋਂ ਸੂਬੇ ਦੇ ਲੋਕਾਂ ਨੂੰ ਵਾਰ-ਵਾਰ ਅਪੀਲ ਕਰਕੇ ਕਿਸੇ ਵੀ ਤਰਾਂ ਦੀਆਂ ਅਫਵਾਹਾਂ, ਝੂਠੀਆਂ ਖ਼ਬਰਾਂ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ | ਇਸਦੇ ਨਾਲ ਹੀ ਹੁਣ ਪੰਜਾਬ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਕਿ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕੀਤੀ ਜਾਵੇ । ਧੋਖਾਧੜੀ ਦੇ ਜਾਲ ਦੁਆਰਾ ਮੂਰਖ ਨਾ ਬਣੋ! ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕਾਰਵਾਈ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਨਾਜ਼ੁਕ ਬਣਿਆ ਹੋਇਆ ਹੈ | ਹਾਲਾਂਕਿ ਪੰਜਾਬ ਪੁਲਿਸ (Punjab Police) ਦੀਆਂ ਟੀਮਾਂ ਅਤੇ ਐੱਸਐੱਸਬੀ ਫੋਰਸ ਵਲੋਂ ਜ਼ਿਲ੍ਹਿਆਂ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਫਿਲਹਾਲ ਸਥਿਤੀ ਕਾਬੂ ਹੇਠ ਹੈ |
The post ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰੋ: ਪੰਜਾਬ ਪੁਲਿਸ appeared first on TheUnmute.com - Punjabi News. Tags:
|
Gold-Silver Prices: ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ, ਜਾਣੋ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ Monday 20 March 2023 07:44 AM UTC+00 | Tags: bnews breaking-news gold-price gold-silver-prices ibjarates.com india-bullion-and-jewelers-association indian-bullion-market indian-market news the-unmute-breaking-news the-unmute-punjabi-news ਚੰਡੀਗੜ੍ਹ, 20 ਮਾਰਚ, 2023: ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ (Gold-Silver) ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੋਨੇ ਦੀ ਕੀਮਤ 59 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੋ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 68 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ ‘ਤੇ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 59671 ਰੁਪਏ ਹੈ। ਜਦਕਿ 999 ਸ਼ੁੱਧਤਾ ਵਾਲੀ ਚਾਂਦੀ 68,250 ਰੁਪਏ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨਾ 58,220 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ ਸਵੇਰੇ ਘੱਟ ਕੇ 59,671 ਰੁਪਏ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ‘ਤੇ ਸੋਨਾ-ਚਾਂਦੀ ਮਹਿੰਗਾ ਹੋ ਗਿਆ ਹੈ। ਅਧਿਕਾਰਤ ਵੈੱਬਸਾਈਟ ibjarates.com ਮੁਤਾਬਕ ਅੱਜ ਸਵੇਰੇ 995 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਵਧ ਕੇ 59,432 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਅੱਜ 916 ਸ਼ੁੱਧਤਾ ਵਾਲਾ ਸੋਨਾ 54659 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 44753 ‘ਤੇ ਆ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ ਵਾਲਾ ਸੋਨਾ ਅੱਜ ਮਹਿੰਗਾ ਹੋ ਕੇ 34,908 ਰੁਪਏ ‘ਤੇ ਆ ਗਿਆ ਹੈ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ ਅੱਜ 68250 ਰੁਪਏ ਹੋ ਗਈ ਹੈ। The post Gold-Silver Prices: ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ, ਜਾਣੋ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ appeared first on TheUnmute.com - Punjabi News. Tags:
|
ਬੇਕਸੂਰੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਬੰਦ ਕਰੇ ਪੰਜਾਬ ਸਰਕਾਰ: ਹਰਜਿੰਦਰ ਸਿੰਘ ਧਾਮੀ Monday 20 March 2023 07:51 AM UTC+00 | Tags: amritpal-singh breaking-news harjinder-singh-dhami latest-news news punjab-government punjab-police shiromani-gurdwara-parbandhak-committee the-unmute-breaking-news the-unmute-latest-news the-unmute-punjab the-unmute-update ਅੰਮ੍ਰਿਤਸਰ, 20 ਮਾਰਚ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਆਖਿਆ ਹੈ ਕਿ ਪੰਜਾਬ ਅੰਦਰ ਬੇਕਸੂਰੇ ਸਿੱਖ ਨੌਜਵਾਨਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ। ਬਿਨਾਂ ਕਿਸੇ ਦੋਸ਼ ਦੇ ਮਨਘੜ੍ਹਤ ਕਹਾਣੀਆਂ ਬਣਾ ਕੇ ਨੌਜੁਆਨਾਂ ਦੀ ਫੜੋ-ਫੜਾਈ ਸੂਬੇ ਦੇ ਹਿੱਤ ਵਿਚ ਨਹੀਂ। ਉਨ੍ਹਾਂ (Harjinder Singh Dhami) ਕਿਹਾ ਕਿ ਪੰਜਾਬ ਨੇ ਕਈ ਦੌਰ ਵੇਖੇ ਹਨ ਅਤੇ ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਹਾਲਾਤਾਂ ਨੂੰ ਤਲਖ਼ ਕਰਨ ਵਿਚ ਇਕ ਹੋਰ ਅਧਿਆਇ ਸ਼ਾਮਲ ਕਰਨਾ ਬੇਹੱਦ ਮੰਦਭਾਗਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਫ਼ ਤੌਰ 'ਤੇ ਕਿਹਾ ਕਿ ਪੰਜਾਬ ਦੀ ਸਿੱਖ ਨੌਜੁਆਨੀ ਨੇ ਇਕੱਲੇ ਸੂਬੇ ਦੀ ਹੀ ਨਹੀਂ, ਸਗੋਂ ਦੇਸ਼ ਅਤੇ ਦੁਨੀਆਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ 'ਤੇ ਜਾਣਬੁਝ ਕੇ ਸਿੱਖ ਨੌਜੁਆਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਵੀ ਅਜਿਹੀ ਹੀ ਗਲਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਕੋਈ ਕਸੂਰ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਤੌਰ 'ਤੇ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਸੇ ਵੀ ਵਰਤਾਰੇ ਦੀ ਆੜ ਹੇਠ ਸਰਕਾਰ ਨੂੰ ਸੂਬੇ ਅੰਦਰ ਡਰ ਦਾ ਮਾਹੌਲ ਬਿਲਕੁਲ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਆਖਿਆ ਕਿ ਸਿੱਖ ਨੌਜੁਆਨੀ ਅੰਦਰ ਚੇਤਨਾ ਦੇ ਅਮਲ ਨੂੰ ਦੋਸ਼ ਵਜੋਂ ਪੇਸ਼ ਕਰਨਾ ਸਰਕਾਰ ਦੀ ਵੱਡੀ ਭੁੱਲ ਹੀ ਮੰਨੀ ਜਾਵੇਗੀ। ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਬੰਦ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸੁਹਿਰਦ ਅਤੇ ਸੰਜੀਦਾ ਹੈ ਤਾਂ ਪੰਜਾਬ ਦੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਕੇਵਲ ਰਾਜਸੀ ਲਾਭ ਲਈ ਸਰਕਾਰ ਦੀ ਮਸ਼ੀਨਰੀ ਦੀ ਦੁਰਵਰਤੋਂ ਜਾਇਜ਼ ਨਹੀਂ ਹੈ। The post ਬੇਕਸੂਰੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਬੰਦ ਕਰੇ ਪੰਜਾਬ ਸਰਕਾਰ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News. Tags:
|
ਕਾਰ ਨੂੰ ਬਚਾਉਂਦਿਆ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਇਆ ਟੈਂਪੂ-ਟ੍ਰੈਵਲ, 5 ਜਣੇ ਜ਼ਖਮੀ Monday 20 March 2023 08:10 AM UTC+00 | Tags: accident accident-news amritsar amritsar-hospital batala-civil-hospital breaking-news car-accident news punjab-news road-accident tempo-travel the-unmute-breaking-news the-unmute-news the-unmute-punjabi-news ਗੁਰਦਾਸਪੁਰ, 20 ਮਾਰਚ 2023: ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲ ਰੁੱਖ ‘ਚ ਟਕਰਾਇਆ | ਜਿਸਦੇ ਚੱਲਦੇ ਟੈਂਪੂ-ਟ੍ਰੈਵਲ ‘ਚ ਸਵਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ 4 ਜੀਅ ਜ਼ਖਮੀ ਹੋ ਗਏ | ਜਦਕਿ ਟੈਂਪੂ-ਟ੍ਰੈਵਲ ਡਰਾਈਵਰ ਦੇ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਬਟਾਲਾ ਸਿਵਲ ਹਸਪਤਾਲ ਤੋਂ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ | ਉਥੇ ਹੀ ਜਖ਼ਮੀ ਔਰਤਾਂ ਨੇ ਦੱਸਿਆ ਕਿ ਉਹ ਟੈਂਪੂ-ਟ੍ਰੈਵਲ (Tempo-Travel) ‘ਤੇ ਸਵਾਰ ਸਨ ਅਤੇ ਇਕ ਪਰਿਵਾਰ ਦੇ 11 ਜੀਅ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ ਸਨ ਜਦਕਿ ਅਚਾਨਕ ਸਾਹਮਣੇ ਤੋਂ ਗਲਤ ਸਾਈਡ ਤੋਂ ਇਕ ਕਾਰ ਆਉਂਦੀ ਦੇਖ ਡਰਾਈਵਰ ਵਲੋਂ ਉਸ ਕਾਰ ਨੂੰ ਬਚਾਉਂਦੇ ਹੋਏ ਟੈਂਪੂ-ਟ੍ਰੈਵਲ ਸੜਕ ਕਿਨਾਰੇ ਰੁੱਖ ‘ਚ ਜਾ ਟਕਰਾਇਆ | ਉਥੇ ਹੀ ਇਸ ਸੜਕ ਹਾਦਸੇ ਚ ਜਿਥੇ ਇਕ ਪਰਿਵਾਰ ਦੇ 4 ਜੀਅ ਜਖਮੀ ਹੋਏ ਹਨ ਅਤੇ ਉਹਨਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਚ ਚਲ ਰਿਹਾ ਹੈ ਉਥੇ ਹੀ ਡਰਾਈਵਰ ਵੀ ਗੰਭੀਰ ਰੂਪ ਚ ਜਖਮੀ ਹੈ ਜਿਸ ਨੂੰ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਭੇਜਿਆ ਗਿਆ ਹੈ | The post ਕਾਰ ਨੂੰ ਬਚਾਉਂਦਿਆ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਇਆ ਟੈਂਪੂ-ਟ੍ਰੈਵਲ, 5 ਜਣੇ ਜ਼ਖਮੀ appeared first on TheUnmute.com - Punjabi News. Tags:
|
ਪਾਇਲਟਾਂ ਦੀ ਕਮੀ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਕੁਝ ਰੂਟਾਂ 'ਤੇ ਅਸਥਾਈ ਤੌਰ 'ਤੇ ਘਟਾਈਆਂ ਜਾਣਗੀਆਂ ਉਡਾਣਾਂ Monday 20 March 2023 09:02 AM UTC+00 | Tags: air-india air-india-ceo air-india-chief-executive-office breaking-news campbell-wilson dgca latest-news news punjab-news tata-group ਚੰਡੀਗੜ੍ਹ, 20 ਮਾਰਚ 2023: ਏਅਰ ਇੰਡੀਆ (Air India) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੈਂਪਬੈਲ ਵਿਲਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਚਾਲਕ ਦਲ ਦੀ ਕਮੀ ਕਾਰਨ ਕੁਝ ਅਮਰੀਕੀ ਰੂਟਾਂ ‘ਤੇ ਅਸਥਾਈ ਸਮੇਂ ਲਈ ਉਡਾਣਾਂ ਦੀ ਗਿਣਤੀ ਨੂੰ ਘਟਾ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਏਅਰਲਾਈਨ ਕੋਲ ਅਗਲੇ ਤਿੰਨ ਮਹੀਨਿਆਂ ਵਿੱਚ ਬੋਇੰਗ 777 ਜਹਾਜ਼ਾਂ ਲਈ 100 ਪਾਇਲਟ ਹੋਣਗੇ | ਇਸ ਤੋਂ ਇਲਾਵਾ, ਲਗਭਗ 1,400 ਕੈਬਿਨ ਕਰੂ ਸਿਖਲਾਈ ਲੈ ਰਹੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ, ਚਾਲਕ ਦਲ ਦੀ ਕਮੀ ਕਾਰਨ ਕੁਝ ਲੰਬੀ ਦੂਰੀ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ। ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਵਿਲਸਨ ਨੇ ਕਿਹਾ ਹੈ ਕਿ ਚਾਲਕ ਦਲ ਦੀ ਕਮੀ ਕਾਰਨ ਅਮਰੀਕਾ ਦੇ ਕੁਝ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ਘਟਾਈ ਗਈ ਹੈ। ਏਅਰਲਾਈਨ ਦੇ ਲਗਭਗ 11,000 ਕਰਮਚਾਰੀ ਹਨ, ਜਿਸ ਵਿੱਚ ਫਲਾਇੰਗ ਅਤੇ ਨਾਨ-ਫਲਾਈ ਸਟਾਫ ਸ਼ਾਮਲ ਹਨ। ਏਅਰ ਇੰਡੀਆ ਦੇ ਸੀਈਓ ਰਾਸ਼ਟਰੀ ਰਾਜਧਾਨੀ ਵਿੱਚ ਸੀਏਪੀਏ ਇੰਡੀਆ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਟਾਟਾ ਸਮੂਹ ਨੇ ਏਅਰ ਇੰਡੀਆ ਐਕਸਪ੍ਰੈਸ ਦੇ ਨਾਲ ਜਨਵਰੀ 2022 ਵਿੱਚ ਘਾਟੇ ਵਿੱਚ ਚੱਲ ਰਹੀ ਏਅਰ ਇੰਡੀਆ ਅਤੇ AIATSL ਵਿੱਚ 50 ਪ੍ਰਤੀਸ਼ਤ ਹਿੱਸੇਦਾਰੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਏਅਰ ਇੰਡੀਆ ਨੇ ਪੰਜ ਸਾਲਾਂ ਦੀ ਮਿਆਦ ਵਿੱਚ Vihaan.AI ਦੇ ਤਹਿਤ ਪਰਿਵਰਤਨ ਲਈ ਇੱਕ ਰੋਡ ਮੈਪ ਤਿਆਰ ਕੀਤਾ ਹੈ ਅਤੇ ਇਸਦੇ ਪੂਰੇ ਵੱਡੇ ਬੇੜੇ ਦੇ ਅੰਦਰੂਨੀ ਹਿੱਸੇ ਨੂੰ ਨਵਿਆਉਣ ਲਈ 400 ਕਰੋੜ ਡਾਲਰ ਦੀ ਵਚਨਬੱਧਤਾ ਸਮੇਤ ਕਈ ਉਪਾਅ ਕੀਤੇ ਹਨ। ਪਿਛਲੇ ਮਹੀਨੇ ਏਅਰ ਇੰਡੀਆ (Air India) ਨੇ ਏਅਰਬੱਸ ਅਤੇ ਬੋਇੰਗ ਤੋਂ 70 ਵਾਈਡ-ਬਾਡੀ ਜਹਾਜ਼ਾਂ ਸਮੇਤ 470 ਜਹਾਜ਼ਾਂ ਦੇ ਆਰਡਰ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚੋਂ 250 ਏਅਰਬੱਸ ਅਤੇ 220 ਬੋਇੰਗ ਜਹਾਜ਼ ਹੋਣਗੇ। ਦੋਵਾਂ ਜਹਾਜ਼ ਨਿਰਮਾਤਾਵਾਂ ਤੋਂ ਵਾਧੂ 370 ਜਹਾਜ਼ ਖਰੀਦਣ ਦਾ ਵਿਕਲਪ ਵੀ ਹੈ। ਇਸ ਤੋਂ ਇਲਾਵਾ ਏਅਰ ਏਸ਼ੀਆ ਇੰਡੀਆ ਦਾ ਏਅਰ ਇੰਡੀਆ ਐਕਸਪ੍ਰੈਸ ਨਾਲ ਰਲੇਵਾਂ ਅਤੇ ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਸ਼ੁਰੂ ਕੀਤਾ ਗਿਆ ਹੈ।
The post ਪਾਇਲਟਾਂ ਦੀ ਕਮੀ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਕੁਝ ਰੂਟਾਂ ‘ਤੇ ਅਸਥਾਈ ਤੌਰ ‘ਤੇ ਘਟਾਈਆਂ ਜਾਣਗੀਆਂ ਉਡਾਣਾਂ appeared first on TheUnmute.com - Punjabi News. Tags:
|
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਰੁਜ਼ਗਾਰ ਮੇਲੇ ਦਾ ਆਯੋਜਨ Monday 20 March 2023 09:08 AM UTC+00 | Tags: aam-aadmi-party business-bureau business-bureau-punjab district-employment-and-business-bureau employment jobs news punjab-news punjab-unemployment rozgar-mela the-unmute-breaking-news unemployment ਐਸ.ਏ.ਐਸ.ਨਗਰ, 20 ਮਾਰਚ 2023: ਜ਼ਿਲ੍ਹਾ ਰੁਜ਼ਗਾਰ (Employment) ਅਤੇ ਕਾਰੋਬਾਰ ਬਿਓਰੋ, ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ. ਦੇ ਹੁਕਮਾਂ ਤਹਿਤ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਮਿਤੀ 16 ਫਰਵਰੀ 2023 ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ ਡੀ.ਸੀ.ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ। ਜਿਸ ਵਿੱਚ ਪ੍ਰਾਰਥੀਆਂ ਦੀ ਵੱਧਦੀ ਸਮੂਲੀਅਤ ਨੂੰ ਵੇਖਦੇ ਹੋਏ ਅਤੇ ਪ੍ਰਾਰਥੀਆਂ ਦੀ ਵਿਦਿਅਕ ਯੋਗਤਾ ਅਨੁਸਾਰ ਲੋੜੀਂਦੇ ਨਿਯੋਜਕਾਂ ਤਹਿਤ ਮਿਤੀ 22 ਮਾਰਚ 2023 ਨੂੰ ਪਲੇਸਮੈਂਟ ਕੈਂਪ ਨੂੰ ਰੁਜ਼ਗਾਰ ਮੇਲੇ ਦੇ ਰੂਪ ਵਿੱਚ ਡੀ.ਬੀ.ਈ.ਈ. ਦਫਤਰ ਦੀ ਬਜਾਏ ਕੁਐਸਟ ਕਾਲਜ, ਝੰਜੇੜੀ (ਮੋਹਾਲੀ) ਵਿਖੇ ਸਵੇਰੇ 10:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਡੀ.ਬੀ.ਈ.ਈ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਡਾ:ਆਈ.ਟੀ.ਐਮ.ਲਿਮ:,ਰਿਲਾਇੰਸ ਨਿਪੋਨ ਲਾਇਫ ਇੰਸੋਰੈਂਸ, ਐਨ.ਡੀ.ਕੇਅਰ, ਸਵਰਾਜ ਇੰਜ:, ਜੋਸ਼ੀ ਆਟੋਮੋਬਾਇਲਜ਼, ਮੀਡਰਿਫ ਇੰਫੋ ਸਲਿਊਸ਼ਨਜ਼ ਪ੍ਰਾ:ਲਿਮ:, ਜੀ.ਸੀ.ਬੀ.ਐਲ., ਪੇਟੀਐਮ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਿੰਡ ਬੈਂਕ, ਨਾਹਰ ਸਪੀਨਿੰਗ ਮਿਲਜ਼ ਲਾਲੜੂ ਆਦਿ ਵਲੋਂ ਭਾਗ ਲਿਆ ਜਾਵੇਗਾ। ਜਿਸ ਵਿੱਚ ਪ੍ਰਾਰਥੀਆਂ ਲਈ ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫਸਰ, ਐਗਜੈਗਟਿਵ ਅਫਸਰ, ਕਸਟਮਰ ਕੇਅਰ ਐਗਜੈਗਟਿਵ, ਸੀ.ਐਨ.ਸੀ.ਓਪਰੇਟਰ, ਟਰਨਰ, ਫਿਟਰ, ਆਈ.ਟੀ.ਆਈ. ਟ੍ਰੇਨੀ, ਸਕਿਓਰਿਟੀ ਗਾਰਡ, ਸੁਪਰਵਾਈਜ਼ਰ, ਪੀਅਨ, ਕੰਪਿਊਟਰ ਆਪਰੇਸ਼ਨ ਅਫਸਰ, ਜੂਨੀਅਰ ਅਫਸਰ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਹੋਣਗੀਆਂ। ਜਿਸ ਵਿੱਚ ਅੱਠਵੀ, ਮੈਟ੍ਰਿਕ, ਬਾਰਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਨਾਮੀ ਕੰਪਨੀਆਂ ਦੀ ਸਮੂਲੀਅਤ ਨਾਲ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸਮੂਲੀਅਤ ਕਰਵਾਉਂਦੇ ਹੋਏ ਵੱਡੇ ਪੱਧਰ ਤੇ ਰੁਜ਼ਗਾਰ ਮੇਲਿਆਂ/ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ (Employment) ਮੁਹੱਈਆ ਕਰਵਾਉਣ ਦੇ ਪੁਰਜੌਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਰੁਜ਼ਗਾਰ ਮੇਲੇ ਵਿੱਚ ਕੁਐਸਟ ਕਾਲਜ, ਝੰਜੇੜੀ (ਮੋਹਾਲੀ) ਵਿਖੇ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ। The post ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਰੁਜ਼ਗਾਰ ਮੇਲੇ ਦਾ ਆਯੋਜਨ appeared first on TheUnmute.com - Punjabi News. Tags:
|
ਰਾਮਸੇਤੂ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕਰਨ ਸੰਬੰਧੀ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ Monday 20 March 2023 09:25 AM UTC+00 | Tags: breaking-news central-government cji-dy-chandrachud government-of-india hindutva manar-valley national-heritage-site news ram-setu shree-ram supreme-court ਚੰਡੀਗੜ੍ਹ, 20 ਮਾਰਚ 2023: ਸੁਪਰੀਮ ਕੋਰਟ ਰਾਮਸੇਤੂ (Ram Setu) ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈ। ਇਹ ਅਰਜ਼ੀ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਹੈ। ਸਵਾਮੀ ਨੇ ਕਿਹਾ ਸੀ ਕਿ ਸਰਕਾਰ ਨੇ ਇਸ ਮੁੱਦੇ ‘ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਉਹ 9 ਸਾਲਾਂ ਤੋਂ ਇਸ ਤੋਂ ਟਾਲ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਅਤੇ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਕਿਹਾ ਕਿ ਅਸੀਂ ਇਸ ‘ਤੇ ਜਲਦੀ ਸੁਣਵਾਈ ਕਰਾਂਗੇ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੇ ਹਲਫਨਾਮੇ ‘ਚ ਕਿਹਾ ਸੀ ਕਿ ਸੱਭਿਆਚਾਰ ਮੰਤਰਾਲਾ ਰਾਮਸੇਤੂ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕਰਨ ਦੀ ਪ੍ਰਕਿਰਿਆ ‘ਤੇ ਕੰਮ ਕਰ ਰਿਹਾ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪਿਛਲੇ ਸਾਲ 22 ਦਸੰਬਰ ਨੂੰ ਰਾਜ ਸਭਾ ਵਿੱਚ ਕਿਹਾ ਸੀ ਕਿ ਭਾਰਤੀ ਉਪਗ੍ਰਹਿਆਂ ਨੂੰ ਰਾਮਸੇਤੂ (Ram Setu) ਦੀ ਉਤਪਤੀ ਨਾਲ ਸਬੰਧਤ ਕੋਈ ਸਬੂਤ ਨਹੀਂ ਮਿਲਿਆ ਹੈ। ਜਿਤੇਂਦਰ ਨੇ ਕਿਹਾ ਸੀ ਕਿ ਭਾਰਤੀ ਉਪਗ੍ਰਹਿਆਂ ਨੇ ਰਾਮਸੇਤੂ ਦੀਆਂ ਹਾਈ ਰੈਜ਼ੋਲਿਊਸ਼ਨ ਤਸਵੀਰਾਂ ਲਈਆਂ ਹਨ। ਹਾਲਾਂਕਿ ਉਨ੍ਹਾਂ ਕੋਲੋਂ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਇਸ ਪੁਲ ਦੀ ਲੰਬਾਈ ਲਗਭਗ 30 ਮੀਲ (48 ਕਿਲੋਮੀਟਰ) ਹੈ। ਕਿਹਾ ਜਾਂਦਾ ਹੈ ਕਿ 15ਵੀਂ ਸਦੀ ਤੱਕ ਇਸ ਢਾਂਚੇ ‘ਤੇ ਰਾਮੇਸ਼ਵਰਮ ਤੋਂ ਮਨਾਰ ਟਾਪੂ ਤੱਕ ਪੈਦਲ ਜਾ ਸਕਦਾ ਸੀ ਪਰ ਤੂਫਾਨਾਂ ਨੇ ਇੱਥੇ ਸਮੁੰਦਰ ਨੂੰ ਡੂੰਘਾ ਕਰ ਦਿੱਤਾ, ਜਿਸ ਤੋਂ ਬਾਅਦ ਇਹ ਪੁਲ ਸਮੁੰਦਰ ‘ਚ ਡੁੱਬ ਗਿਆ। 1993 ਵਿੱਚ ਨਾਸਾ ਨੇ ਇਸ ਰਾਮਸੇਤੂ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ, ਜਿਸ ਵਿੱਚ ਇਸਨੂੰ ਮਨੁੱਖ ਦੁਆਰਾ ਬਣਾਇਆ ਗਿਆ ਪੁਲ ਦੱਸਿਆ ਗਿਆ ਸੀ। The post ਰਾਮਸੇਤੂ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕਰਨ ਸੰਬੰਧੀ ਸੁਪਰੀਮ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ appeared first on TheUnmute.com - Punjabi News. Tags:
|
GG vs UP: ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ ਵਿਚਾਲੇ ਕਰੋ ਜਾਂ ਮਰੋ ਦਾ ਮੁਕਾਬਲਾ Monday 20 March 2023 09:35 AM UTC+00 | Tags: breaking-news cricket-news gg-vs-up gujarat-giants gujarat-giants-and-up-warriors gujarat-giants-vs-up-warriors ipl-2023 latest-news news sports up-warriors wpl wpl-2023 ਚੰਡੀਗੜ੍ਹ, 20 ਮਾਰਚ 2023: (GG vs UP) ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਅੱਜ ਗੁਜਰਾਤ ਜਾਇੰਟਸ (Gujarat Giants) ਦਾ ਸਾਹਮਣਾ ਯੂਪੀ ਵਾਰੀਅਰਜ਼ (UP Warriors) ਨਾਲ ਹੋਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਹੈ। ਹਾਰਨ ਵਾਲੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਹੋਵੇਗਾ। ਇਸ ਦੇ ਨਾਲ ਹੀ ਇਹ ਜਿੱਤ ਉਸ ਟੀਮ ਨੂੰ ਪਲੇਆਫ ਦੇ ਨੇੜੇ ਲੈ ਜਾਵੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਤਿੰਨ ਟੀਮਾਂ ਸਿਰਫ਼ ਇੱਕ ਥਾਂ ਲਈ ਲੜ ਰਹੀਆਂ ਹਨ। ਯੂਪੀ ਵਾਰੀਅਰਜ਼ ਦੇ ਛੇ ਮੈਚਾਂ ਵਿੱਚ ਤਿੰਨ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਛੇ ਅੰਕ ਹਨ। ਟੀਮ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਯੂਪੀ ਦੀ ਟੀਮ ਇੱਕ ਮੈਚ ਜਿੱਤਦੇ ਹੀ ਪਲੇਆਫ ਵਿੱਚ ਪਹੁੰਚ ਜਾਵੇਗੀ ਅਤੇ ਰਾਇਲ ਚੈਲੰਜਰ ਬੈਂਗਲੁਰੂ ਅਤੇ ਗੁਜਰਾਤ ਦੀਆਂ ਟੀਮਾਂ ਬਾਹਰ ਹੋ ਜਾਣਗੀਆਂ। ਜੇਕਰ ਗੁਜਰਾਤ ਦੀ ਟੀਮ ਜਿੱਤ ਜਾਂਦੀ ਹੈ ਤਾਂ ਉਹ ਯੂਪੀ ਨਾਲ ਅੰਕਾਂ ‘ਤੇ ਬਰਾਬਰ ਹੋ ਜਾਵੇਗੀ। ਗੁਜਰਾਤ (Gujarat Giants) ਅਤੇ ਬੰਗਲੌਰ ਦੋਵਾਂ ਨੇ ਸੱਤ-ਸੱਤ ਮੈਚ ਖੇਡੇ ਹਨ ਅਤੇ ਉਨ੍ਹਾਂ ਕੋਲ ਸਿਰਫ਼ ਇੱਕ ਮੈਚ ਖੇਡਣਾ ਹੈ। ਇਸ ਦੇ ਨਾਲ ਹੀ ਯੂਪੀ ਨੂੰ ਦੋ ਮੈਚ ਖੇਡਣੇ ਹਨ। The post GG vs UP: ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ ਵਿਚਾਲੇ ਕਰੋ ਜਾਂ ਮਰੋ ਦਾ ਮੁਕਾਬਲਾ appeared first on TheUnmute.com - Punjabi News. Tags:
|
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ MP ਸੰਜੀਵ ਅਰੋੜਾ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਜਲਦੀ ਅੱਪਗ੍ਰੇਡ ਕਰਨ ਦਾ ਦਿੱਤਾ ਭਰੋਸਾ Monday 20 March 2023 10:47 AM UTC+00 | Tags: ashwini-vaishnav breaking-news ludhiana ludhiana-railway-station news rajya-sabha ਲੁਧਿਆਣਾ, 20 ਮਾਰਚ 2023: ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ।ਅਰੋੜਾ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਸ਼ਹਿਰ ਨਾਲ ਸਬੰਧਤ ਵੱਖ-ਵੱਖ ਰੇਲਵੇ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਰੇਲਵੇ ਮੰਤਰੀ ‘ਤੇ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਨੂੰ ਅਪਗ੍ਰੇਡ ਕਰਨ ਦਾ ਮੁੱਦਾ ਪਹਿਲ ਦੇ ਆਧਾਰ ‘ਤੇ ਪੂਰਾ ਕੀਤੇ ਜਾਣ ਲਈ ਜ਼ੋਰ ਦਿੱਤਾ। ਅਰੋੜਾ ਨੇ ਕਿਹਾ, “ਰੇਲਵੇ ਮੰਤਰੀ ਨੇ ਮੇਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।” ਅਰੋੜਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਤੋਂ ਹੀ ਉਹ ਲਗਾਤਾਰ 1860 ਵਿੱਚ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੇ ਗਏ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਜੰਕਸ਼ਨ ਬਣਨ ਤੋਂ ਲੈ ਕੇ ਹੁਣ ਤੱਕ ਕੋਈ ਵੱਡਾ ਨਵੀਨੀਕਰਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 150 ਦੇ ਕਰੀਬ ਪੈਸੰਜਰ ਗੱਡੀਆਂ ਅਤੇ 30 ਤੋਂ ਵੱਧ ਮਾਲ ਗੱਡੀਆਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ 528.95 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਜ਼ਮੀਨੀ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਦੀ ਅੰਤਿਮ ਮਿਤੀ 2 ਅਗਸਤ, 2025 ਰੱਖੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਬੰਧਤ ਅਧਿਕਾਰੀ ਸਮਾਂ ਸੀਮਾ ਅਨੁਸਾਰ ਕੰਮ ਕਰਨਗੇ। ਅਰੋੜਾ ਨੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਨੂੰ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਵਿੱਚ ਨਿਰਵਿਘਨ ਆਵਾਜਾਈ ਲਈ ਐਲੀਵੇਟਿਡ ਰੋਡ ਤੋਂ ਵਾਧੂ ਐਂਟਰੀ, ਸਟੇਸ਼ਨ ਖੇਤਰ ਵਿੱਚ ਆਉਣ ਅਤੇ ਜਾਣ ਦੀ ਵਿਵਸਥਾ, ਨਵੀਂ ਬਹੁ-ਪੱਧਰੀ ਕਾਰ ਪਾਰਕਿੰਗ ਅਤੇ ਲਗਭਗ 130000 ਵਰਗ ਫੁੱਟ ਦੀ ਸਤਹ ਪਾਰਕਿੰਗ ਖੇਤਰ, ਉਚਿਤ ਦੂਸਰੀ ਐਂਟਰੀ ਦਾ ਪ੍ਰਬੰਧ, ਗ੍ਰੀਨ ਬਿਲਡਿੰਗ ਸਰਟੀਫਿਕੇਸ਼ਨ (ਗੋਲਡ ਰੇਟਡ) ਦੇ ਨਾਲ ਆਈਕੋਨਿਕ ਸਟੇਸ਼ਨ ਬਿਲਡਿੰਗਾਂ ਦਾ ਪ੍ਰਬੰਧ, ਸਾਰੀਆਂ ਯਾਤਰਾ ਸੰਬੰਧੀ ਜਾਣਕਾਰੀ ਲਈ ਸਾਈਨੇਜ ਅਤੇ ਡਿਜੀਟਲ ਡਿਸਪਲੇ ਅਤੇ ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲ ਲਗਭਗ 236 ਫੁੱਟ ਚੌੜੀ ਰਵਾਨਗੀ ਕੰਕੋਰਸ ਸ਼ਾਮਿਲ ਹੈ। ਹੋਰ ਵੇਰਵੇ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਅਪਗ੍ਰੇਡ ਹੋਣ ਵਾਲਾ ਬੁਨਿਆਦੀ ਢਾਂਚਾ ਕਿਸੇ ਮੈਟਰੋ ਸਿਟੀ ਤੋਂ ਘੱਟ ਨਹੀਂ ਹੋਵੇਗਾ ਅਤੇ 40000 ਵਰਗ ਫੁੱਟ ਵਿੱਚ ਫੈਲੀ ਮੌਜੂਦਾ ਮੁੱਖ ਸਾਈਡ ਸਟੇਸ਼ਨ ਦੀ ਇਮਾਰਤ ਨੂੰ ਦੋ ਸਟੇਸ਼ਨ ਇਮਾਰਤਾਂ ਵਿੱਚ ਵੰਡਿਆ ਜਾਵੇਗਾ। ਨਵੀਆਂ ਪ੍ਰਸਤਾਵਿਤ ਇਮਾਰਤਾਂ ਵਿੱਚ ਲਗਭਗ 240000 ਵਰਗ ਫੁੱਟ ਤੋਂ ਵੱਧ ਜ਼ਮੀਨ ਵਾਲੀ ਪੰਜ ਮੰਜ਼ਿਲਾ ਮੁੱਖ ਸਾਈਡ ਸਟੇਸ਼ਨ ਦੀ ਇਮਾਰਤ ਅਤੇ ਲਗਭਗ 88,000 ਵਰਗ ਫੁੱਟ ਜ਼ਮੀਨ ਵਾਲੀ ਦੂਜੀ ਪ੍ਰਵੇਸ਼ ਇਮਾਰਤ ਅਤੇ ਦੋ ਮੰਜ਼ਿਲਾ ਇਮਾਰਤ ਸ਼ਾਮਲ ਹੋਵੇਗੀ। ਵਾਧੂ ਨਵੀਆਂ ਵਿਸ਼ੇਸ਼ਤਾਵਾਂ • ਵਾਕਵੇਅ ਦੇ ਨਾਲ ਲਗਭਗ 30 ਫੁੱਟ ਦਾ ਪੱਧਰ ‘ਤੇ ਐਲੀਵੇਟਿਡ ਰੋਡ – ਲਗਭਗ 36000 ਵਰਗ ਫੁੱਟ • ਮਲਟੀ-ਲੈਵਲ ਕਾਰ ਪਾਰਕਿੰਗ (ਜੀ+2) – ਲਗਭਗ 110308.55 ਵਰਗ ਫੁੱਟ • ਏਅਰ ਕੰਕੋਰਸ – ਲਗਭਗ 58000 ਵਰਗ ਫੁੱਟ ਅਤੇ ਛੱਤ ਰਾਹੀਂ – ਲਗਭਗ 320000 ਵਰਗ ਫੁੱਟ • ਪਲੇਟਫਾਰਮ ਤੇ ਕਵਰ ਅਤੇ ਪੀਐਫ (ਪਲੇਟਫਾਰਮ) ਸਰਫੇਸਿੰਗ- ਲਗਭਗ 260000 ਵਰਗ ਫੁੱਟ ਸਰਕੂਲੇਸ਼ਨ ਯੋਜਨਾ • ਮੁੱਖ ਪ੍ਰਵੇਸ਼ ਦੁਆਰ ‘ਤੇ ਸਰਕੂਲੇਟਿੰਗ ਖੇਤਰ ਦੇ ਬਾਹਰ ਮੌਜੂਦਾ ਆਰਓਬੀ ਨੂੰ ਜੋੜਨ ਵਾਲੀ ਐਲੀਵੇਟਿਡ ਰੋਡ ਰਾਹੀਂ ਇੱਕ ਵਾਧੂ ਪ੍ਰਵੇਸ਼ ਬਣਾਇਆ ਜਾਵੇਗਾ • ਐਲੀਵੇਟਿਡ ਰੋਡ ਰਵਾਨਗੀ ਏਅਰ ਕੰਕੋਰਸ (+30 ਫੁੱਟ) ਦੇ ਸਮਾਨ ਪੱਧਰ ‘ਤੇ • ਅਰਾਈਵਲ ਅਤੇ ਡੀਪਾਰਚਰ ਸੇਗਰੀਗੇਸ਼ਨ: ਸਾਰੇ 7 ਪਲੇਟਫਾਰਮਾਂ ਵਿੱਚ ਪ੍ਰਵੇਸ਼ ਦੀ ਯੋਜਨਾ ਡਿਪਾਰਚਰ ਏਅਰ ਕੰਕੋਰਸ ਰਾਹੀਂ • 2 ਨਵੇਂ ਅਰਾਈਵਲ ਐਫਓਬੀਜ: ਆਉਣ ਵਾਲੇ ਯਾਤਰੀ ਕ੍ਰਮਵਾਰ ਅੰਬਾਲਾ ਅਤੇ ਜਲੰਧਰ ਪਲੇਟਫਾਰਮ ਦੇ ਅੰਤ ‘ਤੇ ਅਰਾਈਵਲ (ਫੁਟ-ਓਵਰ-ਬ੍ਰਿਜ) ਐਫਓਬੀਜ ਵੱਲ ਜਾਣਗੇ ਅਤੇ ਸਟੇਸ਼ਨ ਖੇਤਰ ਤੋਂ ਬਾਹਰ ਨਿਕਲਣਗੇ ਨਵੀਂ ਦੂਜੀ ਐਂਟਰੀ ਦੀ ਵਿਵਸਥਾ • ਰਵਾਨਗੀ ਏਅਰ ਕੰਕੋਰਸ ਅਤੇ ਦੋਵੇਂ ਆਗਮਨ ਐਫਓਬੀਜ ਨਾਲ ਜੁੜੀ ਇੱਕ ਢੁਕਵੀਂ ਦੂਜੀ ਐਂਟਰੀ ਦੀ ਯੋਜਨਾ • ਵਾਧੂ ਲਗਭਗ 86,000 ਵਰਗ ਫੁੱਟ ਪਾਰਕਿੰਗ ਅਤੇ ਅਰਾਈਵਲ ਅਤੇ ਡੀਪਾਰਚਰ ਸੇਗਰੀਗੇਸ਼ਨ ਨਾਲ ਸਮਰਪਿਤ ਪਿਕਅੱਪ ਅਤੇ ਡ੍ਰੌਪ ਆਫ ਜ਼ੋਨ ਦੀ ਯੋਜਨਾ • ਇੱਕ ਜੀ+2 ਇਮਾਰਤ, ਲਗਭਗ 282 ਫੁੱਟ x 101 ਫੁੱਟ, ਜਿਸ ਨੂੰ ਵਪਾਰਕ ਵਰਤੋਂ ਲਈ ਜੀ+7 ਤੱਕ ਵਧਾਇਆ ਜਾ ਸਕਦਾ ਹੈ, ਦੀ ਦੂਜੀ ਐਂਟਰੀ ‘ਤੇ ਯੋਜਨਾ ਹੈ | The post ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ MP ਸੰਜੀਵ ਅਰੋੜਾ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਜਲਦੀ ਅੱਪਗ੍ਰੇਡ ਕਰਨ ਦਾ ਦਿੱਤਾ ਭਰੋਸਾ appeared first on TheUnmute.com - Punjabi News. Tags:
|
ਖੰਨਾ ਪੁਲਿਸ ਵਲੋਂ ਕਥਿਤ ਗੈਂਗਸਟਰ ਲਵਜੀਤ ਕੰਗ ਦਾ ਇੱਕ ਹੋਰ ਸਾਥੀ ਹਥਿਆਰਾਂ ਸਮੇਤ ਕਾਬੂ Monday 20 March 2023 10:58 AM UTC+00 | Tags: arms-act crine gangster gangster-lovejit-kang khanna-police ndpc-acyt news punjab-news the-unmute-breaking-news the-unmute-latest-news the-unmute-punjabi-news ਖੰਨਾ, 20 ਮਾਰਚ 2023: ਖੰਨਾ ਪੁਲਿਸ (Khanna Police) ਨੇ ਅਮਰੀਕਾ ‘ਚ ਬੈਠੇ ਕਥਿਤ ਗੈਂਗਸਟਰ ਲਵਜੀਤ ਕੰਗ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਕੋਲੋਂ ਤਿੰਨ ਨਜਾਇਜ਼ ਹਥਿਆਰ ਮਿਲੇ ਹਨ। 32 ਬੋਰ ਦੇ ਤਿੰਨ ਪਿਸਤੌਲਾਂ ਦੇ ਨਾਲ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ। ਫਾਜਿਲਕਾ ਦਾ ਰਹਿਣ ਵਾਲਾ ਇਹ ਮਨਪ੍ਰੀਤ ਸਿੰਘ ਮਨੀ ਕਥਿਤ ਗੈਂਗਸਟਰ ਕੰਗ ਦੇ ਸਾਥੀਆਂ ਨੂੰ ਹਥਿਆਰ ਮਹੱਈਆ ਕਰਵਾਉਂਦਾ ਸੀ। ਇਸਦੇ ਖਿਲਾਫ ਦਿੱਲੀ ਅਤੇ ਰਾਜਸਥਾਨ ਵਿਖੇ ਵੀ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਸੀਆਈਏ ਸਟਾਫ (Khanna Police) ਦੀ ਟੀਮ ਨੇ ਅਮਰੀਕਾ ਚ ਬੈਠੇ ਗੈਂਗਸਟਰ ਲਵਜੀਤ ਸਿੰਘ ਕੰਗ ਦੇ ਮਡਿਉਲ ਦਾ ਪਰਦਾਫਾਸ਼ ਕੀਤਾ ਸੀ। ਇਸ ਮਡਿਉਲ ਦੇ 6 ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਇੱਕ ਮੈਂਬਰ ਕਮਲਜੀਤ ਸਿੰਘ ਕੈਮ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਮਨਪ੍ਰੀਤ ਸਿੰਘ ਮਨੀ ਲਵਜੀਤ ਕੰਗ ਦੇ ਸੰਪਰਕ ‘ਚ ਹੈ ਅਤੇ ਦੇਰ ਰਾਤ 2 ਵਜੇ ਤੋਂ ਸਵੇਰ ਦੇ 5 ਵਜੇ ਦੇ ਸਮਾਂ ਦਰਮਿਆਨ ਐਕਟਿਵ ਰਹਿ ਕੇ ਨਜਾਇਜ ਹਥਿਆਰ ਸਪਲਾਈ ਕਰਦਾ ਹੈ। ਇਸ ਉਪਰੰਤ ਮਨਪ੍ਰੀਤ ਮਨੀ ਨੂੰ ਮਾਮਲੇ ਚ ਨਾਮਜਦ ਕਰਕੇ ਉਸਨੂੰ 3 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਮਨਪ੍ਰੀਤ ਮਨੀ ਖਿਲਾਫ ਰਾਜਸਥਾਨ ਦੇ ਜਿਲ੍ਹਾ ਜੈਪੁਰ ਦੇ ਥਾਣਾ ਰਿੰਗਸ ਅਤੇ ਦਿੱਲੀ ਦੇ ਥਾਣਾ ਜਨਕਪੁਰੀ ਵਿਖੇ ਵੀ ਨਜਾਇਜ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ। ਖੰਨਾ ਪੁਲਿਸ ਨੇ ਹੁਣ ਤੱਕ ਇਸ ਮਾਮਲੇ ‘ਚ ਕੁੱਲ 7 ਜਣਿਆਂ ਨੂੰ ਗ੍ਰਿਫਤਾਰ ਕਰਕੇ 16 ਨਜਾਇਜ ਹਥਿਆਰ, 16 ਮੈਗਜੀਨ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਹਨ। ਮੁੱਖ ਦੋਸ਼ੀ ਲਵਜੀਤ ਸਿੰਘ ਕੰਗ ਖਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। The post ਖੰਨਾ ਪੁਲਿਸ ਵਲੋਂ ਕਥਿਤ ਗੈਂਗਸਟਰ ਲਵਜੀਤ ਕੰਗ ਦਾ ਇੱਕ ਹੋਰ ਸਾਥੀ ਹਥਿਆਰਾਂ ਸਮੇਤ ਕਾਬੂ appeared first on TheUnmute.com - Punjabi News. Tags:
|
ਪੰਜਾਬ ਭਰ 'ਚ ਬੱਸਾਂ ਬੰਦ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਫਰਜ਼ੀ Monday 20 March 2023 11:11 AM UTC+00 | Tags: abhinandan-varthaman-latest-news bhawanigarh-bus-stop breaking-news bus-stop fake-news latest-news news prtc punjab punjab-bus punjab-news the-unmute-breaking-news ਚੰਡੀਗੜ੍ਹ, 20 ਮਾਰਚ 2023: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ (Punjab) ਭਰ ‘ਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਪੰਜਾਬ ਪੁਲਿਸ ਨੇ ਸ਼ੋਸ਼ਲ ਮੀਡੀਆ ‘ਤੇ ਅਫਵਾਹਾਂ ਅਤੇ ਫਰਜ਼ੀ ਖਬਰਾਂ ਨਾ ਅਫਵਾਹਾਂ ਦੀ ਅਪੀਲ ਕੀਤੀ ਹੈ, ਇਸਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਅਫਵਾਹਾਂ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਦੂਜੇ ਪਾਸੇ ਪੰਜਾਬ (Punjab) ‘ਚ ਸੋਸ਼ਲ ਮੀਡੀਆ ‘ਤੇ ਕੁਝ ਅਫਵਾਹਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਭਰ ‘ਚ ਬੱਸਾਂ ਬੰਦ ਹਨ, ਇਸ ਬਾਰੇ ਜਾਣਕਰੀ ਦਿੰਦਿਆਂ ਭਵਾਨੀਗੜ੍ਹ ਦੇ ਬੱਸ ਸਟਾਪ ਇੰਚਾਰਜ ਹਰਮੀਤ ਸਿੰਘ ਦਾ ਕਹਿਣਾ ਕਿ ਇਹ ਬਿਲਕੁਲ ਝੂਠ ਹੈ ਅਤੇ ਇਹ ਅਫਵਾਹ ਫੈਲਾਈ ਜਾ ਰਹੀ ਹੈ | ਬੱਸਾਂ ਆਪਣੇ ਨਿਸ਼ਚਿਤ ਸਮੇਂ ‘ਤੇ ਚੱਲ ਰਹੀਆਂ ਹਨ | ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ | ਪੁਲਿਸ ਵਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ | The post ਪੰਜਾਬ ਭਰ ‘ਚ ਬੱਸਾਂ ਬੰਦ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਫਰਜ਼ੀ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇ Monday 20 March 2023 11:16 AM UTC+00 | Tags: aam-aadmi-party agricultural-policy bhagwant-mann breaking-news chief-minister-bhagwant-mann cm-bhagwant-mann kuldep-singh-dhaliwal new-agricultural-policy news punjab-congress punjab-government the-unmute-breaking-news ਚੰਡੀਗੜ੍ਹ, 20 ਮਾਰਚ 2023: ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਬਣਾਈ ਜਾ ਰਹੀ ਖੇਤੀਬਾੜੀ ਨੀਤੀ (Agricultural Policy) ਲਈ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨੀ ਨੂੰ ਕਰਜ਼ਾ ਮੁਕਤ ਬਣਾਉਣ ਅਤੇ ਸਮੇਂ ਦੀ ਲੋੜ ਅਨੁਸਾਰ ਕਿਸਾਨੀ ਨੂੰ ਨਵੀਆਂ ਲੀਹਾਂ ਉਤੇ ਚੜ੍ਹਾਉਣ ਲਈ ਮੁੱਖ ਮੰਤਰੀ ਤਰਫੋਂ ਖੇਤੀਬਾੜੀ ਨੀਤੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੇ ਸਿਲਸਿਲੇ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਵੱਲੋਂ ਸਰਕਾਰ-ਕਿਸਾਨ ਮਿਲਣੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੀਤੀ (Agricultural Policy) ਵਿੱਚ ਕਿਸਾਨਾਂ ਦੀ ਫੀਡਬੈਕ ਨੂੰ ਸ਼ਾਮਲ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ, ਗਰੁੱਪ ਸਮੂਹਾਂ, ਸੈਲਫ ਹੈਲਪ ਗਰੁੱਪਾਂ, ਐਫ.ਪੀ.ਓ., ਕਿਸਾਨ ਐਸੋਸੀਏਸ਼ਨ, ਐਗਰੋ ਇੰਡਸਟਰੀਅਲ ਐਸੋਸੀਏਸ਼ਨਜ਼ ਤੋਂ ਇਲਾਵਾ ਆਮ ਲੋਕਾਂ ਤੋਂ 31 ਮਾਰਚ 2023 ਤੱਕ ਸੁਝਾਅ ਮੰਗੇ ਗਏ ਹਨ। ਖੇਤੀਬਾੜੀ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ-ਚੜ੍ਹ ਕੇ ਆਪਣੇ ਸੁਝਾਅ ਦੇਣ ਤਾਂ ਜੋ ਉਨ੍ਹਾਂ ਨੂੰ ਨੀਤੀ ਦਾ ਹਿੱਸਾ ਬਣਾਇਆ ਜਾ ਸਕੇ। ਸੁਝਾਅ ਦੇਣ ਲਈ ਮੋਬਾਈਲ ਨੰਬਰ 75080-18998 ਉਤੇ ਵੱਟਸਐਪ ਜਾਂ ਫੋਨ ਨੰਬਰ- 0172- 2969340 ਉਤੇ ਕਾਲ ਜਾਂ farmercomm@punjabmail.gov.in ਉਤੇ ਈਮੇਲ ਜਾਂ ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ, ਕਾਲਕਟ ਭਵਨ, ਏਅਰ ਪੋਰਟ ਚੌਕ, ਨੇੜੇ ਐਰੋਸਿਟੀ ਬਲਾਕ ਸੀ, ਏਅਰਪੋਰਟ ਰੋਡ, ਐਸ.ਏ.ਐਸ. ਨਗਰ (ਮੁਹਾਲੀ) ਉਤੇ ਚਿੱਠੀ ਪੱਤਰ ਭੇਜਿਆ ਜਾ ਸਕਦਾ ਹੈ। ਉਕਤ ਵਿੱਚੋਂ ਕਿਸੇ ਵੀ ਸੰਪਰਕ ਨੰਬਰ, ਈਮੇਲ ਜਾਂ ਪਤੇ ਉਤੇ ਆਪਣੀ ਸਹੂਲਤ ਅਨੁਸਾਰ ਸੁਝਾਅ ਭੇਜੇ ਜਾ ਸਕਦੇ ਹਨ। The post ਪੰਜਾਬ ਸਰਕਾਰ ਨੇ ਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇ appeared first on TheUnmute.com - Punjabi News. Tags:
|
ਬ੍ਰਮ ਸ਼ੰਕਰ ਜਿੰਪਾ ਨੇ 1 ਕਰੋੜ 28 ਲੱਖ ਰੁਪਏ ਦੀ ਲਾਗਤ ਵਾਲੇ ਤਿੰਨ ਜਲ ਸਪਲਾਈ ਪ੍ਰਾਜੈਕਟ ਲੋਕਾਂ ਨੂੰ ਸਪੁਰਦ ਕੀਤੇ Monday 20 March 2023 11:25 AM UTC+00 | Tags: aam-aadmi-party brahm-shankar-jimpa breaking-news cabinet-minister-punjab latest-news mukerian news punjab-government water-project water-supply water-supply-projects ਮੁਕੇਰੀਆਂ/ਹੁਸ਼ਿਆਰਪੁਰ, 20 ਮਾਰਚ 2023: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਉੱਪ ਮੰਡਲ ਮੁਕੇਰੀਆਂ ਵਿਖੇ 1 ਕਰੋੜ 28 ਲੱਖ ਰੁਪਏ ਦੀ ਲਾਗਤ ਵਾਲੇ ਤਿੰਨ ਅਹਿਮ ਜਲ ਸਪਲਾਈ ਪ੍ਰਾਜੈਕਟ ਕੀਤੇ ਲੋਕ ਅਰਪਿਤ ਕੀਤੇ। ਇਨ੍ਹਾਂ ਵਿਚ ਪਿੰਡ ਕਾਲਾ ਮੰਝ ਵਿਖੇ 33.80 ਲੱਖ ਰੁਪਏ, ਪਿੰਡ ਸ਼ੈਰਕੋਵਾਲ ਵਿਖੇ 39.81 ਲੱਖ ਰੁਪਏ ਅਤੇ ਪਿੰਡ ਨੌਸ਼ਹਿਰਾ ਸਿੰਬਲੀ ਵਿਖੇ 55.09 ਲੱਖ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਲ ਪਿੰਡ ਕਾਲਾ ਮੰਝ ਵਿਖੇ 298 ਘਰਾਂ ਦੇ 1356 ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ। ਇਸੇ ਤਰ੍ਹਾਂ ਪਿੰਡ ਸ਼ੈਰਕੋਵਾਲ ਵਿਖੇ 154 ਘਰਾਂ ਦੇ 971 ਵਿਅਕਤੀਆਂ ਅਤੇ ਪਿੰਡ ਨੌਸ਼ਹਿਰਾਂ ਸਿੰਬਲੀ ਦੇ 299 ਘਰਾਂ ਦੇ 1590 ਵਿਅਕਤੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇਗਾ। ਇਸ ਤੋਂ ਪਹਿਲਾਂ ਰੈਸਟ ਹਾਊਸ ਮੁਕੇਰੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ (Brahm Shankar Jimpa) ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਜਿਥੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਉਥੇ ਕਿਸਾਨਾਂ ਨੂੰ ਖੇਤੀ ਕੰਮਾਂ ਵਿਚ ਧਰਤੀ ਹੇਠਲੇ ਪਾਣੀ ਦੀ ਬਜਾਏ ਨਹਿਰੀ ਪਾਣੀ ਦੀ ਵਰਤੋਂ ਕਰਵਾਉਣ ਲਈ ਵੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੁਕੇਰੀਆਂ ਸਿਵਲ ਹਸਪਤਾਲ ਦੀ ਨਵੀਂ ਇਮਾਰਤ ਦੀ ਵੁਸਾਰ0ੀ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਪ੍ਰੋ. ਜੀ. ਐਸ ਮੁਲਤਾਨੀ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਨਿਗਰਾਨ ਇੰਜੀਨੀਅਰ ਰਾਜੇਸ਼ ਦੂਬੇ, ਐਕਸੀਅਨ ਅਨੁਜ ਸ਼ਰਮਾ, ਡੀ. ਐਸ. ਪੀ ਕੁਲਵਿੰਦਰ ਸਿੰਘ ਵਿਰਕ, ਨਾਇਬ ਤਹਿਸੀਲਦਾਰ ਤਰਸੇਮ ਲਾਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। The post ਬ੍ਰਮ ਸ਼ੰਕਰ ਜਿੰਪਾ ਨੇ 1 ਕਰੋੜ 28 ਲੱਖ ਰੁਪਏ ਦੀ ਲਾਗਤ ਵਾਲੇ ਤਿੰਨ ਜਲ ਸਪਲਾਈ ਪ੍ਰਾਜੈਕਟ ਲੋਕਾਂ ਨੂੰ ਸਪੁਰਦ ਕੀਤੇ appeared first on TheUnmute.com - Punjabi News. Tags:
|
GUJ vs UP: ਐਸ਼ਲੇ ਗਾਰਡਨਰ ਤੇ ਹੇਮਲਤਾ ਨੇ ਜੜੇ ਅਰਧ ਸੈਂਕੜੇ, ਯੂਪੀ ਵਾਰੀਅਰਜ਼ ਨੂੰ 179 ਦੌੜਾਂ ਦਾ ਦਿੱਤਾ ਟੀਚਾ Monday 20 March 2023 11:43 AM UTC+00 | Tags: cricket-news gg-vs-up gujarat-giants gujarat-giants-and-up-warriors gujarat-giants-vs-up-warriors ipl-2023 latest-news news sports up-warriors wpl wpl-2023 ਚੰਡੀਗੜ੍ਹ, 20 ਮਾਰਚ 2023: ਸੋਮਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ (Women’s Premier League) ‘ਚ ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ (UP Warriors) ਵਿਚਾਲੇ ਅਹਿਮ ਮੁਕਾਬਲਾ ਖੇਡਿਆ ਜਾ ਰਿਹਾ ਹੈ | ਗੁਜਰਾਤ ਜਾਇੰਟਸ (Gujarat Giants) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਪੀ ਵਾਰੀਅਰਜ਼ (UP Warriors) ਨੂੰ 179 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ 20 ਓਵਰਾਂ ਵਿੱਚ ਛੇ ਵਿਕਟਾਂ 'ਤੇ 178 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਅੱਜ ਦਾ ਮੈਚ ਪਲੇਆਫ ‘ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਅਹਿਮ ਹੈ। ਬ੍ਰੇਬੋਰਨ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਸੋਫੀਆ ਡੰਕਲੇ ਅਤੇ ਲੌਰਾ ਵੁਲਫਾਰਟ ਨੇ ਪਹਿਲੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਫਿਰ ਐਸ਼ਲੇ ਗਾਰਡਨਰ (60 ਦੌੜਾਂ) ਅਤੇ ਡੀ ਹੇਮਲਤਾ (57 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਸਕੋਰ ਨੂੰ 100 ਤੱਕ ਪਹੁੰਚਾਇਆ। ਦੋਵਾਂ ਵਿਚਾਲੇ 61 ਗੇਂਦਾਂ ‘ਚ 93 ਦੌੜਾਂ ਦੀ ਸਾਂਝੇਦਾਰੀ ਹੋਈ। The post GUJ vs UP: ਐਸ਼ਲੇ ਗਾਰਡਨਰ ਤੇ ਹੇਮਲਤਾ ਨੇ ਜੜੇ ਅਰਧ ਸੈਂਕੜੇ, ਯੂਪੀ ਵਾਰੀਅਰਜ਼ ਨੂੰ 179 ਦੌੜਾਂ ਦਾ ਦਿੱਤਾ ਟੀਚਾ appeared first on TheUnmute.com - Punjabi News. Tags:
|
ਲੰਡਨ 'ਚ ਤਿਰੰਗੇ ਝੰਡੇ ਦੇ ਅਪਮਾਨ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ Monday 20 March 2023 11:57 AM UTC+00 | Tags: breaking-news british-high-commission delhi india-news latest-news london news sikh-community sikh-community-delhi trianga ਚੰਡੀਗੜ੍ਹ, 20 ਮਾਰਚ 2023: ਲੰਡਨ ‘ਚ ਭਾਰਤੀ ਹਾਈ ਕਮਿਸ਼ਨ ‘ਚ ਐਤਵਾਰ ਨੂੰ ਹੋਈ ਭੰਨਤੋੜ ਦੀ ਘਟਨਾ ਦਾ ਸੋਮਵਾਰ ਨੂੰ ਨਵੀਂ ਦਿੱਲੀ ‘ਚ ਸਿੱਖ ਜੱਥੇਬੰਦੀਆਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ । ਤਿਰੰਗੇ ਝੰਡੇ ਦੇ ਅਪਮਾਨ ਨੂੰ ਲੈ ਕੇ ਦਿੱਲੀ ‘ਚ ਬ੍ਰਿਟਿਸ਼ ਹਾਈ ਕਮਿਸ਼ਨ (British High Commission) ਦੇ ਬਾਹਰ ਵੱਡੀ ਗਿਣਤੀ ‘ਚ ਲੋਕਾਂ ਨੇ ਪ੍ਰਦਰਸ਼ਨ ਕੀਤਾ । ਸਿੱਖ ਭਾਈਚਾਰੇ ਦੇ ਲੋਕਾਂ ਨੇ ਯੂਕੇ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਦਿਆਂ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ। ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਦਰਅਸਲ, ਕੁਝ ਖਾਲਿਸਤਾਨੀ ਸਮਰਥਕਾਂ ਨੇ ਐਤਵਾਰ ਨੂੰ ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੇ ਰਾਸ਼ਟਰੀ ਝੰਡੇ ਦੇ ਤਿਰੰਗੇ ਦਾ ਅਪਮਾਨ ਕੀਤਾ। ਤਿਰੰਗੇ ਝੰਡੇ ਨੂੰ ਉਤਾਰਿਆ ਗਿਆ, ਇਸ ਘਟਨਾ ਤੋਂ ਬਾਅਦ ਭਾਰਤ ਨੇ ਦਿੱਲੀ ਵਿਚ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕਰਕੇ ਵਿਰੋਧ ਜਤਾਇਆ ਸੀ। The post ਲੰਡਨ ‘ਚ ਤਿਰੰਗੇ ਝੰਡੇ ਦੇ ਅਪਮਾਨ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ appeared first on TheUnmute.com - Punjabi News. Tags:
|
ਜੈਪੁਰ 'ਚ 'ਰਾਈਟ ਟੂ ਹੈਲਥ' ਬਿੱਲ ਦਾ ਵਿਰੋਧ ਕਰ ਰਹੇ ਡਾਕਟਰਾਂ ਤੇ ਪੁਲਿਸ ਵਿਚਾਲੇ ਝੜੱਪ, ਕਈ ਜ਼ਖਮੀ Monday 20 March 2023 12:11 PM UTC+00 | Tags: ashok-gehlot breaking-news doctors jaipur latest-news news punjab-news rajasthan-government right-to-health right-to-health-bill ਚੰਡੀਗੜ੍ਹ, 20 ਮਾਰਚ 2023: ਰਾਜਸਥਾਨ ਦੇ ਜੈਪੁਰ ਵਿੱਚ ਰਾਜ ਸਰਕਾਰ ਦੇ ‘ਰਾਈਟ ਟੂ ਹੈਲਥ’ ਬਿੱਲ (Right to Health Bill) ਦਾ ਵਿਰੋਧ ਕਰ ਰਹੇ ਡਾਕਟਰਾਂ ਅਤੇ ਪੁਲਿਸ ਵਿਚਾਲੇ ਝੜੱਪ ਹੋ ਗਈ । ਪਹਿਲਾਂ ਤਾਂ ਪੁਲਿਸ ਨੇ ਡਾਕਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਵਿਧਾਨ ਸਭਾ ਦੀ ਘੇਰਾਬੰਦੀ ਕਰਨ ਆਏ ਸਨ। ਜਦੋਂ ਡਾਕਟਰ ਦਾ ਪ੍ਰਦਰਸ਼ਨ ਬੇਕਾਬੂ ਹੋ ਗਿਆ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਕਈ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਪਾੜ ਦਿੱਤੇ ਗਏ । ਇਸ ਵਿੱਚ ਕਈ ਡਾਕਟਰਾਂ ਜ਼ਖਮੀ ਹੋ ਗਏ । ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਮਹਿਲਾ ਡਾਕਟਰਾਂ ਨਾਲ ਵੀ ਦੁਰਵਿਵਹਾਰ ਕੀਤਾ ਹੈ। ਸੋਮਵਾਰ ਨੂੰ ਸੂਬੇ ਭਰ ਦੇ 2400 ਤੋਂ ਵੱਧ ਨਿੱਜੀ ਹਸਪਤਾਲ ਸੰਚਾਲਕ ਸੜਕਾਂ ‘ਤੇ ਉਤਰ ਆਏ। ਸਭ ਤੋਂ ਪਹਿਲਾਂ ਜੈਪੁਰ ਦੇ ਐਸਐਮਐਸ ਹਸਪਤਾਲ ਪਰਿਸਰ ਵਿੱਚ ਬਣੇ ਜੈਪੁਰ ਮੈਡੀਕਲ ਐਸੋਸੀਏਸ਼ਨ ਦੇ ਆਡੀਟੋਰੀਅਮ ਵਿੱਚ ਡਾਕਟਰ ਅਤੇ ਹਸਪਤਾਲ ਪ੍ਰਬੰਧਕ ਇਕੱਠੇ ਹੋਏ। ਇੱਥੇ ਉਨ੍ਹਾਂ ਨੇ ਬਿੱਲ ਦੇ ਖਿਲਾਫ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਡਾਕਟਰਾਂ ਨੇ ਦੁਪਹਿਰ 12 ਵਜੇ ਦੇ ਕਰੀਬ ਐਸਐਮਐਸ ਹਸਪਤਾਲ ਛੱਡ ਦਿੱਤਾ। ਜੇਐਲਐਨ ਮਾਰਗ ਰਾਹੀਂ ਤ੍ਰਿਮੂਰਤੀ ਸਰਕਲ ਗਿਆ। ਇੱਥੋਂ ਨਰਾਇਣ ਸਿੰਘ ਸਰਕਲ ਤੋਂ ਹੁੰਦੇ ਹੋਏ ਸੈਂਟਰਲ ਪਾਰਕ ਦੇ ਸਾਹਮਣੇ ਸਟੈਚੂ ਸਰਕਲ ਪਹੁੰਚੋ। ਪੁਲਿਸ ਨੇ ਰਾਤ 1 ਵਜੇ ਦੇ ਕਰੀਬ ਸਟੈਚੂ ਸਰਕਲ ਨੇੜੇ ਸਾਰਿਆਂ ਨੂੰ ਰੋਕ ਲਿਆ। ਇਸ ਦੌਰਾਨ ਡਾਕਟਰ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ। ਸਾਰੇ ਡਾਕਟਰ ਸਟੈਚੂ ਸਰਕਲ ‘ਤੇ ਹੀ ਧਰਨੇ ‘ਤੇ ਬੈਠ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀ ਭੜਕ ਗਏ ਅਤੇ ਉਨ੍ਹਾਂ ਦੀ ਪੁਲਿਸ ਨਾਲ ਝੜੱਪ ਹੋ ਗਈ। ਦੋਸ਼ ਹੈ ਕਿ ਪੁਲਿਸ ਨੇ ਪੁਰਸ਼ ਡਾਕਟਰਾਂ ਦੇ ਨਾਲ-ਨਾਲ ਮਹਿਲਾ ਡਾਕਟਰਾਂ ਦੀ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇੱਥੇ ਕੁਝ ਦਿਨ ਪਹਿਲਾਂ ਇਸ ਬਿੱਲ (Right to Health Bill) ਦਾ ਸਮਰਥਨ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਵੀ ਬਿੱਲ ਦਾ ਵਿਰੋਧ ਕਰਨ ‘ਤੇ ਉਤਰ ਆਈ ਹੈ। ਇਹ ਕਮੇਟੀ ਡਾਕਟਰਾਂ ਦੀ ਯੂਨੀਅਨ ਵੱਲੋਂ ਹੀ ਬਣਾਈ ਗਈ ਸੀ। ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਸੁਸਾਇਟੀ ਦੇ ਸਕੱਤਰ ਡਾ. ਵਿਜੇ ਕਪੂਰ ਨੇ ਕਿਹਾ ਕਿ ਅਸੀਂ ਸਾਰੇ ਅੱਗੇ ਸੀ। ਪੁਲਿਸ ਵਾਲਿਆਂ ਨੇ ਅਚਾਨਕ ਉਸ ਨੂੰ ਹੇਠਾਂ ਖਿੱਚ ਲਿਆ। ਦੋ-ਤਿੰਨ ਡੰਡੇ ਮਾਰਨ ਤੋਂ ਬਾਅਦ ਭਗਦੜ ਮੱਚ ਗਈ। ਅਸੀਂ ਡਿੱਗ ਪਏ। ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਾ। ਜੇਕਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਜੋ ਵੀ ਕਰਨਾ ਪਿਆ ਉਹ ਕੀਤਾ ਜਾਵੇਗਾ। The post ਜੈਪੁਰ ‘ਚ ‘ਰਾਈਟ ਟੂ ਹੈਲਥ’ ਬਿੱਲ ਦਾ ਵਿਰੋਧ ਕਰ ਰਹੇ ਡਾਕਟਰਾਂ ਤੇ ਪੁਲਿਸ ਵਿਚਾਲੇ ਝੜੱਪ, ਕਈ ਜ਼ਖਮੀ appeared first on TheUnmute.com - Punjabi News. Tags:
|
ਸਿੱਖਾਂ ਨੂੰ ਦੇਸ਼ਭਗਤੀ ਦਿਖਾਉਣ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ: ਸੁਖਬੀਰ ਸਿੰਘ ਬਾਦਲ Monday 20 March 2023 12:32 PM UTC+00 | Tags: breaking-news sukhbir-singh-badal ਚੰਡੀਗੜ੍ਹ, 20 ਮਾਰਚ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਵਿੱਚ ਕਠਪੁਤਲੀ ਵਾਂਗ ਕੰਮ ਕਰ ਰਹੀ ‘ਆਪ’ ਸਰਕਾਰ ਵਲੋਂ ਅਣਐਲਾਨੀ ਐਮਰਜੈਂਸੀ ਅਤੇ ਪੰਜਾਬ ਦੇ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ ਕਰਦੇ ਹਾਂ | ਇਸਦੇ ਨਾਲ ਹੀ ਉਨ੍ਹਾਂ ਨੇ ਚੋਣ ਲਾਭ ਲਈ ਸਭ ਤੋਂ ਦੇਸ਼ ਭਗਤ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖਤਰਨਾਕ ਸਾਜ਼ਿਸ਼ਾਂ ਦੱਸਦਿਆਂ ਚਿਤਾਵਨੀ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਵਿੱਚ ਸ਼ਾਂਤੀ ਅਤੇ ਤਰੱਕੀ ਦੇ ਦੌਰ ਦੀ ਸ਼ੁਰੂਆਤ ਕੀਤੀ ਸੀ । ਪਰ ਉਸ ਤੋਂ ਬਾਅਦ ਆਈਆਂ ਸਰਕਾਰਾਂ ਨੇ ਪੰਜਾਬ ਨੂੰ ਮੁੜ ਅਸੁਰੱਖਿਆ ਵੱਲ ਧੱਕ ਦਿੱਤਾ ਹੈ, ਜੋ ਕਾਲੇ ਅਤੇ ਦੁਖਦਾਈ ਦੌਰ ਦੀ ਯਾਦ ਦਿਵਾਉਂਦਾ ਹੈ। ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਸਿੱਖ ਸਭ ਤੋਂ ਵੱਧ ਦੇਸ਼ ਭਗਤ ਲੋਕ ਹਨ ਅਤੇ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਰੱਖਣ ਅਤੇ ਸੁਰੱਖਿਅਤ ਰੱਖਣ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਜਦੋਂ ਵੀ ਦੇਸ਼ ਨੂੰ ਇਸਦੀ ਜ਼ਰੂਰਤ ਹੋਵੇਗੀ ਅਸੀਂ ਅਜਿਹਾ ਦੁਬਾਰਾ ਕਰਾਂਗੇ। ਇਹ ਸਾਡਾ ਦੇਸ਼ ਹੈ ਅਤੇ ਸਿੱਖਾਂ ਨੂੰ ਆਪਣੀ ਦੇਸ਼ ਭਗਤੀ ‘ਤੇ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਗੈਰ-ਸੰਵਿਧਾਨਕ ਤਰੀਕਿਆਂ ਦਾ ਸਹਾਰਾ ਲੈ ਕੇ ਨਿਰਦੋਸ਼ ਸਿੱਖ ਨੌਜਵਾਨਾਂ, ਖਾਸ ਕਰਕੇ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਸਿਰਫ਼ ਸ਼ੱਕ ਦੇ ਆਧਾਰ ‘ਤੇ ਕੀਤੀਆਂ ਜਾ ਰਹੀਆਂ ਅੰਨ੍ਹੇਵਾਹ ਗ੍ਰਿਫ਼ਤਾਰੀਆਂ ਦੀ ਸਖ਼ਤ ਨਿਖੇਧੀ ਕਰਦਾ ਹੈ। ਅਸੀਂ ਜਾਰੀ ਕਰੈਕਡਾਊਨ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਨਿਰਦੋਸ਼ਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।
The post ਸਿੱਖਾਂ ਨੂੰ ਦੇਸ਼ਭਗਤੀ ਦਿਖਾਉਣ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਮੰਤਰੀ ਵਜੋਂ ਸਾਂਭਿਆ ਅਹੁਦਾ Monday 20 March 2023 12:38 PM UTC+00 | Tags: breaking-news chetan-singh-jauramajra chetan-singh-jauramajra-news ਚੰਡੀਗੜ੍ਹ, 20 ਮਾਰਚ 2023: ਪੰਜਾਬ ਕੈਬਿਨਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਸ੍ਰੀਮਤੀ ਸੋਨਾਲੀ ਗਿਰਿ ਨੇ ਕੈਬਨਿਟ ਮੰਤਰੀ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। The post ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਮੰਤਰੀ ਵਜੋਂ ਸਾਂਭਿਆ ਅਹੁਦਾ appeared first on TheUnmute.com - Punjabi News. Tags:
|
Nepal: ਪੁਸ਼ਪ ਕਮਲ ਦਹਿਲ ਪ੍ਰਚੰਡ ਦੀ PM ਦੀ ਕੁਰਸੀ ਸੁਰੱਖਿਅਤ, ਭਰੋਸੇ ਦਾ ਵੋਟ ਕੀਤਾ ਪ੍ਰਾਪਤ Monday 20 March 2023 01:14 PM UTC+00 | Tags: breaking-news latest-news nepal-pm nepals-prime-minister news pushap-kamal-dahal-prachanda pushpa-kamal-dahal-alias-prachanda ਚੰਡੀਗੜ੍ਹ, 20 ਮਾਰਚ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ (Pushpa Kamal Dahal) ਦੀ ਸਰਕਾਰ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ। ਪ੍ਰਚੰਡ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਸੁਰੱਖਿਅਤ ਹੈ। ਉਨ੍ਹਾਂ ਨੇ ਸੋਮਵਾਰ ਨੂੰ ਸੰਸਦ ‘ਚ ਭਰੋਸੇ ਦਾ ਵੋਟ ਹਾਸਲ ਕੀਤਾ ਹੈ । ਸਦਨ ਵਿੱਚ ਮੌਜੂਦ ਕੁੱਲ 262 ਮੈਂਬਰਾਂ ਵਿੱਚੋਂ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਹੱਕ ਵਿੱਚ 172 ਵੋਟਾਂ ਪਈਆਂ। 89 ਨੇ ਉਸ ਦੇ ਖਿਲਾਫ ਵੋਟ ਕੀਤਾ ਅਤੇ ਇੱਕ ਗੈਰ-ਹਾਜ਼ਰ ਰਿਹਾ। ਨੇਪਾਲ ਦੀ ਕਮਿਊਨਿਸਟ ਪਾਰਟੀ (ਈਐਮਐਲ) ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਰਾਪਰਪਾ) ਵੱਲੋਂ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਦਹਿਲ ਨੂੰ ਆਪਣਾ ਬਹੁਮਤ ਸਾਬਤ ਕਰਨਾ ਪਿਆ। ਦਹਿਲ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੂੰ ਨੇਪਾਲੀ ਕਾਂਗਰਸ, ਮਾਓਵਾਦੀ ਕੇਂਦਰ, ਏਕੀਕ੍ਰਿਤ ਸਮਾਜਵਾਦੀ ਸਮੇਤ 10 ਸਿਆਸੀ ਪਾਰਟੀਆਂ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਪਹਿਲਾਂ ਨੇਪਾਲੀ ਕਾਂਗਰਸ ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ(Pushpa Kamal Dahal) ਨੂੰ ਵੋਟ ਪਾਉਣ ਲਈ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੂੰ ਵ੍ਹਿਪ ਜਾਰੀ ਕੀਤਾ ਗਿਆ ਸੀ। ਐਤਵਾਰ ਨੂੰ ਕਾਂਗਰਸ ਸੰਸਦੀ ਦਲ ਦੇ ਫੈਸਲੇ ਅਨੁਸਾਰ ਪ੍ਰਧਾਨ ਮੰਤਰੀ ਦਹਿਲ ਦੇ ਹੱਕ ਵਿੱਚ ਭਰੋਸੇ ਦਾ ਵੋਟ ਪਾਸ ਕਰਨ ਅਤੇ ਸਰਕਾਰ ਵਿੱਚ ਹਿੱਸਾ ਲੈਣ ਲਈ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕੀਤਾ ਗਿਆ। ਕਾਂਗਰਸ ਦੇ ਚੀਫ਼ ਵ੍ਹਿਪ ਰਮੇਸ਼ ਲੇਖੀ ਨੇ ਦੱਸਿਆ ਕਿ ਨੇਪਾਲ ਦੇ ਸੰਵਿਧਾਨ ਅਨੁਸਾਰ ਨੇਪਾਲੀ ਕਾਂਗਰਸ ਨੇ ਸਰਕਾਰ ਦੇ ਸਮਰਥਨ ਵਿੱਚ ਪ੍ਰਧਾਨ ਮੰਤਰੀ ਦਾ ਸਾਥ ਦਿੱਤਾ ਹੈ। ਰਾਸ਼ਟਰੀ ਸੁਤੰਤਰ ਪਾਰਟੀ (ਆਰਐਸਵੀਪੀ) ਨੇ ਦਹਿਲ ਨੂੰ ਭਰੋਸੇਮੰਦ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਡੈਮੋਕ੍ਰੇਟਿਕ ਸੋਸ਼ਲਿਸਟ ਪਾਰਟੀ ਨੇ ਵੀ ਪ੍ਰਧਾਨ ਮੰਤਰੀ ਦਹਿਲ ਨੂੰ ਭਰੋਸੇ ਦਾ ਵੋਟ ਦੇਣ ਦਾ ਫੈਸਲਾ ਕੀਤਾ ਹੈ। ਸੰਸਦੀ ਦਲ ਦੀ ਮੀਟਿੰਗ ਵਿੱਚ ਭਰੋਸੇ ਦੇ ਵੋਟ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ। The post Nepal: ਪੁਸ਼ਪ ਕਮਲ ਦਹਿਲ ਪ੍ਰਚੰਡ ਦੀ PM ਦੀ ਕੁਰਸੀ ਸੁਰੱਖਿਅਤ, ਭਰੋਸੇ ਦਾ ਵੋਟ ਕੀਤਾ ਪ੍ਰਾਪਤ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ: ਪ੍ਰਕਾਸ਼ ਸਿੰਘ ਬਾਦਲ Monday 20 March 2023 01:24 PM UTC+00 | Tags: aam-aadmi-party-punjab breaking-news latest-news news parkash-singh-badal punjab-congress punjab-government punjab-police shiromani-akali-dal the-unmute-breaking-news the-unmute-punjabi-news ਚੰਡੀਗੜ੍ਹ, 20 ਮਾਰਚ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਸਾਰੇ ਪੰਜਾਬੀਆਂ ਦੇ ਨਾਂ ਖੁੱਲੀ ਚਿੱਠੀ ਲਿਖੀ, ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ |
The post ਪੰਜਾਬ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ: ਪ੍ਰਕਾਸ਼ ਸਿੰਘ ਬਾਦਲ appeared first on TheUnmute.com - Punjabi News. Tags:
|
ਪੰਜਾਬ 'ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ Monday 20 March 2023 01:30 PM UTC+00 | Tags: 5th-nutrition-fortnight 5th-nutrition-program aam-aadmi-party breaking-news cm-bhagwant-mann congress latest-news malnutrition news punjab-health-department punjab-news the-unmute-breaking-news ਚੰਡੀਗੜ੍ਹ, 20 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੱਚਿਆਂ, ਲੜਕੀਆਂ ਤੇ ਔਰਤਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਅਤੇ ਕੁਪੋਸ਼ਣ ਖ਼ਿਲਾਫ਼ ਲੜਦੇ ਹੋਏ ਸੂਬੇ ਵਿੱਚ ਅੱਜ ਤੋ 5ਵਾਂ ਪੋਸ਼ਣ ਪਖਵਾੜਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਖਵਾੜੇ ਦੌਰਾਨ ਬੱਚਿਆਂ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਸਵੱਸਥ ਅਤੇ ਮਜ਼ਬੂਤ ਕਰਨਾ, ਹਰ ਘਰ ਤੱਕ ਸਹੀ ਪੋਸ਼ਣ ਦਾ ਸੰਦੇਸ਼ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪਖਵਾੜੇ ਦੌਰਾਨ ਨੁੱਕੜ ਨਾਟਕ, ਪੋਸ਼ਣ ਮੇਲੇ, ਸਾਈਕਲ ਰੈਲੀ, ਪ੍ਰਭਾਤ ਫੇਰੀਆਂ, ਖ਼ੂਨ ਦੀ ਕਮੀ ਸਬੰਧੀ ਮੁਫ਼ਤ ਜਾਂਚ ਕੈਂਪ ਅਤੇ ਹੋਰ ਕਈ ਪ੍ਰਕਾਰ ਦੇ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗਰਭਵਤੀ ਮਾਵਾਂ ਦੀ ਗੋਦ ਭਰਾਈ ਦੀ ਰਸਮ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਲਈ ਪੰਜੀਰੀ ਦੇਣ ਦੀਆਂ ਰਸਮਾਂ ਵੀ ਕੀਤੀਆਂ ਜਾਣਗੀਆਂ। ਡਾ. ਬਲਜੀਤ ਕੌਰ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਤਾਂ ਜੋ ਪੋਸ਼ਣ ਭਰਪੂਰ ਖਾਣੇ ਦਾ ਸੁਨੇਹਾ ਘਰ-ਘਰ ਤਕ ਪਹੁੰਚਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸਹੀ ਪੋਸ਼ਣ ਦਾ ਅਰਥ ਪੋਸਟਿਕ ਆਹਾਰ ਅਤੇ ਸਾਫ਼ ਪਾਣੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਪੋਸ਼ਣ ਪੱਖਵਾੜੇ ਵਿਚ ਚੰਗੀ ਕਾਰਗੁਜ਼ਾਰੀ ਲਈ 6ਵਾਂ ਸਥਾਨ ਹਾਸਲ ਹੋਇਆ ਸੀ। ਉਨ੍ਹਾਂ ਕਿਹਾ ਕਿ ਪੋਸ਼ਣ ਪਖਵਾੜੇ ਦੌਰਾਨ ਪੰਜਾਬ ‘'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿੰਨ੍ਹਾਂ ਦਾ ਮੁੱਖ ਮਕਸਦ ਪੋਸਟਿਕ ਆਹਾਰ ਦੇ ਨਾਲ-ਨਾਲ ਬੱਚਿਆਂ, ਲੜਕੀਆਂ ਅਤੇ ਔਰਤਾਂ ਨੂੰ ਚੰਗੀ ਸਿਹਤ ਦੇਣਾ ਹੋਵੇਗਾ। ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆ ਤੋਂ ਆਸ ਪ੍ਰਗਟਾਈ ਕਿ ਉਹ ਪੋਸ਼ਣ ਪਖਵਾੜੇ ‘ਚ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਪੰਜਾਬ ਰਾਜ ਨੂੰ ਪੂਰੇ ਭਾਰਤ ਵਿੱਚ ਉੱਤਮ ਸਥਾਨ ਹਾਸਲ ਕਰਨ ਲਈ ਯਤਨ ਕਰਨਗੇ। The post ਪੰਜਾਬ 'ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ appeared first on TheUnmute.com - Punjabi News. Tags:
|
GG vs UP: ਯੂਪੀ ਵਾਰੀਅਰਜ਼ ਨੇ ਜਿੱਤ ਨਾਲ ਪਲੇਆਫ 'ਚ ਬਣਾਈ ਥਾਂ, ਗੁਜਰਾਤ ਤੇ ਬੈਂਗਲੁਰੂ ਟੂਰਨਾਮੈਂਟ ਤੋਂ ਬਾਹਰ Monday 20 March 2023 01:41 PM UTC+00 | Tags: breaking-news cricket-news gg-vs-up gujarat-giants gujarat-giants-and-up-warriors gujarat-giants-vs-up-warriors ipl-2023 latest-news news sports up-warriors up-warriorz wpl wpl-2023 ਚੰਡੀਗੜ੍ਹ, 20 ਮਾਰਚ 2023: ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਯੂਪੀ ਵਾਰੀਅਰਜ਼ (UP Warriorz) ਨੇ ਗੁਜਰਾਤ ਜਾਇੰਟਸ ਨੂੰ ਹਰਾ ਦਿੱਤਾ ਹੈ। ਗੁਜਰਾਤ ਨੇ ਯੂਪੀ ਦੇ ਸਾਹਮਣੇ 179 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਯੂਪੀ ਨੇ 20ਵੇਂ ਓਵਰ ਵਿੱਚ ਇੱਕ ਗੇਂਦ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਯੂਪੀ ਵਾਰੀਅਰਜ਼ ਨੇ ਗੁਜਰਾਤ ਜਾਇੰਟਸ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਯੂਪੀ ਦੀ ਟੀਮ ਨੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਗੁਜਰਾਤ ਜਾਇੰਟਸ ਦੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 178 ਦੌੜਾਂ ਬਣਾਈਆਂ। ਦਿਆਲਨ ਹੇਮਲਤਾ ਨੇ 33 ਗੇਂਦਾਂ ਵਿੱਚ 57 ਦੌੜਾਂ ਅਤੇ ਐਸ਼ਲੇ ਗਾਰਡਨਰ ਨੇ 39 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਜਵਾਬ ਵਿੱਚ ਯੂਪੀ (UP Warriorz) ਨੇ 19.5 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਤਾਹਿਲਾ ਮੈਕਗ੍ਰਾ ਨੇ 38 ਗੇਂਦਾਂ ਵਿੱਚ 57 ਅਤੇ ਗ੍ਰੇਸ ਹੈਰਿਸ ਨੇ 41 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। The post GG vs UP: ਯੂਪੀ ਵਾਰੀਅਰਜ਼ ਨੇ ਜਿੱਤ ਨਾਲ ਪਲੇਆਫ ‘ਚ ਬਣਾਈ ਥਾਂ, ਗੁਜਰਾਤ ਤੇ ਬੈਂਗਲੁਰੂ ਟੂਰਨਾਮੈਂਟ ਤੋਂ ਬਾਹਰ appeared first on TheUnmute.com - Punjabi News. Tags:
|
23 ਮਾਰਚ ਨੂੰ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਇਸ ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਛੁੱਟੀ ਦਾ ਐਲਾਨ Monday 20 March 2023 01:49 PM UTC+00 | Tags: 5d-statue-of-shaheed-e-azam-bhagat-singh breaking-news deputy-commissioner-navjot-pal-singh-randhawa nawanshahr nawanshahr-police news sardar-bhagat-singh shaheed-e-azam ਨਵਾਂਸ਼ਹਿਰ, 20 ਮਾਰਚ 2023: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ, 2023 ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਛੁੱਟੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੇ ਬਲੀਦਾਨ ਦਿਵਸ ਨੂੰ ਮੁੱਖ ਰੱਖਦੇ ਹੋਏ ਰਾਜ ਦੇ ਸੇਵਾ ਕੇਂਦਰਾਂ 'ਚ ਉਕਤ ਦਿਨ ਛੁੱਟੀ ਰੱਖਣ ਦਾ ਐਲਾਨ ਕੀਤਾ ਹੈ। The post 23 ਮਾਰਚ ਨੂੰ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਇਸ ਜ਼ਿਲ੍ਹੇ ਦੇ ਸੇਵਾ ਕੇਂਦਰਾਂ ‘ਚ ਛੁੱਟੀ ਦਾ ਐਲਾਨ appeared first on TheUnmute.com - Punjabi News. Tags:
|
ਸ਼ਰਧਾ ਦੇ ਪਿਤਾ ਦਾ ਛਲਕਿਆਂ ਦਰਦ, ਕਿਹਾ- ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲਣ 'ਤੇ ਹੀ ਕਰਾਂਗਾ ਧੀ ਦਾ ਅੰਤਿਮ ਸਸਕਾਰ Monday 20 March 2023 02:04 PM UTC+00 | Tags: breaking-news latest-news news shraddha-murder-case shraddha-walker the-unmute-breaking-news the-unmute-latest-news ਚੰਡੀਗੜ੍ਹ, 20 ਮਾਰਚ 2023: ਸ਼ਰਧਾ ਵਾਕਰ (Shraddha Walker), ਜਿਸ ਦਾ ਪਿਛਲੇ ਸਾਲ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਪੂਨਾਵਾਲਾ ਨੇ ਕਤਲ ਕਰ ਦਿੱਤਾ ਸੀ, ਜਿਸਦੇ ਟੁਕੜੇ-ਟੁਕੜੇ ਕਰ ਦਿੱਤੇ ਗਏ ਸਨ। ਸੋਮਵਾਰ ਨੂੰ ਅਦਾਲਤ ‘ਚ ਸੁਣਵਾਈ ਤੋਂ ਬਾਅਦ ਸ਼ਰਧਾ ਦੇ ਪਿਤਾ ਵਿਕਾਸ ਵਾਕਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਕਤਲ ਨੂੰ ਮਈ ‘ਚ ਇਕ ਸਾਲ ਪੂਰਾ ਹੋ ਜਾਵੇਗਾ ਪਰ ਉਹ ਅਜੇ ਤੱਕ ਉਸ ਦਾ ਅੰਤਿਮ ਸਸਕਾਰ ਨਹੀਂ ਕਰ ਸਕੇ ਹਨ। ਸਾਕੇਤ ਅਦਾਲਤ ‘ਚ ਸ਼ਰਧਾ ਕਤਲ ਕੇਸ ਦੀ ਸੁਣਵਾਈ ਤੋਂ ਬਾਅਦ ਸ਼ਰਧਾ ਦੇ ਪਿਤਾ ਨੇ ਕਿਹਾ, ‘ਮੇਰੀ ਬੇਟੀ ਦੇ ਕਤਲ ਨੂੰ ਮਈ ‘ਚ ਇਕ ਸਾਲ ਪੂਰਾ ਹੋ ਜਾਵੇਗਾ ਅਤੇ ਮੈਂ ਉਸ ਦਾ ਅੰਤਿਮ ਸਸਕਾਰ ਨਹੀਂ ਕਰ ਸਕਿਆ ਹਾਂ।’ ਉਨ੍ਹਾਂ ਨੇ ਕਿਹਾ ਕਿ "ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੈਂ ਅੰਤਿਮ ਸਸਕਾਰ ਕਰਾਂਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅੰਤਿਮ ਸਸਕਾਰ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਕਿਉਂਕਿ ਉਸਦੀ ਮ੍ਰਿਤਕ ਧੀ (Shraddha Walker) ਦੇ ਸਰੀਰ ਦੇ ਅੰਗ ਮੁਕੱਦਮੇ ਦੀ ਸਮਾਪਤੀ ਤੋਂ ਬਾਅਦ ਹੀ ਉਸਨੂੰ ਸੌਂਪੇ ਜਾਣਗੇ। ਵਿਕਾਸ ਵਾਕਰ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਅਤੇ ਮੁਕੱਦਮੇ ਦੀ ਸੁਣਵਾਈ ਸਮਾਂਬੱਧ ਢੰਗ ਨਾਲ ਹੋਵੇ। ਦੂਜੇ ਪਾਸੇ ਵਿਕਾਸ ਵਾਕਰ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਨਿਰਭਯਾ ਮਾਮਲੇ ਨੂੰ ਸਿੱਟੇ ‘ਤੇ ਪਹੁੰਚਣ ‘ਚ ਸੱਤ ਸਾਲ ਲੱਗ ਗਏ ਸਨ। ਇਸ ਕੇਸ ਨੂੰ ਨਿਰਭਯਾ ਕੇਸ ਵਾਂਗ ਖਤਮ ਹੋਣ ਵਿੱਚ ਕਈ ਸਾਲ ਨਹੀਂ ਲੱਗਣੇ ਚਾਹੀਦੇ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਆਫਤਾਬ ਅਮੀਨ ਪੂਨਾਵਾਲਾ ‘ਤੇ ਲੱਗੇ ਦੋਸ਼ਾਂ ‘ਤੇ ਆਪਣੀ ਦਲੀਲ ਪੂਰੀ ਕਰ ਲਈ ਹੈ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ। The post ਸ਼ਰਧਾ ਦੇ ਪਿਤਾ ਦਾ ਛਲਕਿਆਂ ਦਰਦ, ਕਿਹਾ- ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲਣ ‘ਤੇ ਹੀ ਕਰਾਂਗਾ ਧੀ ਦਾ ਅੰਤਿਮ ਸਸਕਾਰ appeared first on TheUnmute.com - Punjabi News. Tags:
|
ਪੰਜਾਬ ਨੂੰ ਰੰਗਲਾ ਤੇ ਸਿਹਤਮੰਦ ਬਣਾਉਣ ਦਾ ਸੁਪਨਾ ਸਾਕਾਰ ਕਰਨਗੇ CM ਦੀ ਯੋਗਸ਼ਾਲਾ ਦੇ ਯੋਗਾ ਟ੍ਰੇਨਰ: ਡਾ. ਬਲਬੀਰ ਸਿੰਘ Monday 20 March 2023 02:12 PM UTC+00 | Tags: breaking-news cms-yogashala dr-balbir-singh guru-ravidas-ayurveda-university health hoshiarpur latest-news news yoga ਹੁਸ਼ਿਆਰਪੁਰ, 20 ਮਾਰਚ 2023: ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਮੰਤਰੀ ਪੰਜਾਬ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਗੁਰੂ ਰਵਿਦਾਸ ਆਯੁਰਵੇਦ ਯੂੁਨੀਵਰਸਿਟੀ, ਹੁਸ਼ਿਆਰਪੁਰ ਵਿਖੇ ਸੀ. ਐਮ ਦੀ ਯੋਗਸ਼ਾਲਾ ਲਈ ਟ੍ਰੇਨਰਾਂ ਦੇ ਪਹਿਲੇ ਬੈਚ ਦੀ ਸੂਬਾ ਪੱਧਰੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਸਾਹਿਬਾਨ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ 'ਰਿਫਰੈਸ਼ਰ ਕੋਰਸ ਆਫ ਮੈਡੀਟੇਸ਼ਨ ਐਂਡ ਯੋਗਾ' ਨਾਂਅ ਦੀ 15 ਰੋਜ਼ਾ ਇਸ ਟ੍ਰੇਨਿੰਗ ਦਾ ਆਗਾਜ਼ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਅਤੇ ਸਿਹਤਮੰਦ ਬਣਾਉਣ ਦੇ ਲਏ ਸੁਪਨੇ ਨੂੰ ਇਹ ਟ੍ਰੇਨਰ ਸਾਕਾਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪਹਿਲੇ ਬੈਚ ਵਿਚ 80 ਟ੍ਰੇਨਰ, 10 ਸੁਪਰਵਾਈਜ਼ਰ ਅਤੇ 2 ਰਿਸੋਰਸ ਪਰਸਨ ਸ਼ਾਮਲ ਹਨ, ਜਿਹੜੇ ਕਿ ਸੂਬੇ ਦੇ ਪੰਜ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਫਗਵਾੜਾ ਵਿਖੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਦੀ ਟ੍ਰੇਨਿੰਗ ਬਿਲਕੁਲ ਮੁਫ਼ਤ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਟ੍ਰੇਨਰ ਡਿਪਲੋਮਾ ਹੋਲਡਰ ਅਤੇ ਆਪਣੇ ਕੰਮ ਵਿਚ ਮਾਹਿਰ ਹਨ, ਪਰੰਤੂ ਫਿਰ ਵੀ ਇਨ੍ਹਾਂ ਨੂੰ ਪ੍ਰੋਗਰਾਮ ਸਬੰਧੀ 20 ਮਾਰਚ ਤੋਂ 5 ਅਪ੍ਰੈਲ ਤੱਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ (Dr. Balbir Singh) ਦੱਸਿਆ ਕਿ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀ ਗਈ ਇਸ ਲਹਿਰ ਨੂੰ ਜਨ ਅੰਦੋਲਨ ਬਣਾਇਆ ਜਾਵੇਗਾ ਅਤੇ ਸੂਬੇ ਭਰ ਵਿਚ ਅਜਿਹੇ 8 ਹਜ਼ਾਰ ਦੇ ਕਰੀਬ ਟ੍ਰੇਨਰ ਸੂਬਾ ਵਾਸੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਲਈ ਯੋਗਾ ਕਰਵਾਉਣਗੇ। ਉਨ੍ਹਾਂ ਸਮੂਹ ਟ੍ਰੇਨਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਨੂੰ ਯੋਗਾ ਦੇ ਨਾਲ-ਨਾਲ ਆਹਾਰ ਤੇ ਵਿਹਾਰ ਦੀ ਸਿੱਖਿਆ ਦੇਣ, ਕਿਉਂਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣਾ ਖਾਣ-ਪਾਣ ਅਤੇ ਜੀਵਨ ਸ਼ੈਲੀ ਬਦਲ ਲਈਏ ਤਾਂ ਇਕ ਸਿਹਤਮੰਦ ਅਤੇ ਬਿਮਾਰੀ ਰਹਿਤ ਜ਼ਿੰਦਗੀ ਜੀਊ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਨੂੰ 'ਸੈਂਟਰ ਆਫ ਨੈਚਰੋਪੈਥੀ' ਦੇ ਤੌਰ 'ਤੇ ਵਿਕਸਤ ਕੀਤਾ ਜਾਵੇਗਾ ਅਤੇ ਇਥੇ ਇਕ ਆਯੁਰਵੇਦ ਗਾਰਡਨ ਬਣਾਇਆ ਜਾਵੇਗਾ। ਇਸ ਮੌਕੇ ਵਿਧਾਇਕ ਡਾ. ਰਵਜੋਤ ਸਿੰਘ, ਕਰਮਵੀਰ ਸਿੰਘ ਘੁੰਮਣ ਅਤੇ ਜਸਵੀਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਸਤਵੰਤ ਸਿੰਘ ਸਿਆਣ, ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ, ਸਿਵਲ ਸਰਜਨ ਡਾ. ਪਵਨ ਕੁਮਾਰ, ਯੂਨੀਵਰਸਿਟੀ ਦੇ ਰਜਿਸਟਰਾਰ ਸੰਜੀਵ ਗੋਇਲ, ਪ੍ਰੋੱ ਰਾਕੇਸ਼ ਸ਼ਰਮਾ, ਰਿਸੋਰਸ ਪਰਸਨ ਅਮਰੇਸ਼ ਅਤੇ ਕਮਲੇਸ਼ ਤੋਂ ਇਲਾਵਾ ਯੂਨੀਵਰਸਿਟੀ ਦਾ ਸਟਾਫ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। The post ਪੰਜਾਬ ਨੂੰ ਰੰਗਲਾ ਤੇ ਸਿਹਤਮੰਦ ਬਣਾਉਣ ਦਾ ਸੁਪਨਾ ਸਾਕਾਰ ਕਰਨਗੇ CM ਦੀ ਯੋਗਸ਼ਾਲਾ ਦੇ ਯੋਗਾ ਟ੍ਰੇਨਰ: ਡਾ. ਬਲਬੀਰ ਸਿੰਘ appeared first on TheUnmute.com - Punjabi News. Tags:
|
ਜਾਪਾਨ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ G-7 ਲਈ ਦਿੱਤਾ ਸੱਦਾ, ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ Monday 20 March 2023 02:23 PM UTC+00 | Tags: breaking-news fumio-kishida india-japan-strategic-partnership japan news prime-minister-modi prime-minister-of-japan ਚੰਡੀਗੜ੍ਹ, 20 ਮਾਰਚ 2023: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਜਾਪਾਨੀ (Japan) ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਸੰਸਾਰ ਲਈ ਭਾਰਤ-ਜਾਪਾਨ ਰਣਨੀਤਕ ਭਾਈਵਾਲੀ ਨੂੰ ਵਧਾਉਣ ਲਈ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਵਿੱਚ ਦਿਲੋਂ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲਾਂ ਕਿਸ਼ਿਦਾ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੌਰੇ ਦਾ ਮਕਸਦ ਦੋਵੇਂ ਦੇਸ਼ਾਂ ਵਿਚਾਲੇ ”ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਪਾਰਟਨਰਸ਼ਿਪ” ਨੂੰ ਹੋਰ ਡੂੰਘਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਜਾਪਾਨ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ ਜਦਕਿ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਸਵਾਲ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੁੰਦਾ ਹਾਂ ਕਿ ਜਪਾਨ (Japan) ਅਤੇ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਜੀ-7 ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਮੈਂ ਪਿਛਲੇ ਇੱਕ ਸਾਲ ਵਿੱਚ ਕਈ ਵਾਰ ਮਿਲੇ ਹਾਂ ਅਤੇ ਹਰ ਵਾਰ, ਮੈਂ ਭਾਰਤ-ਜਾਪਾਨ ਸਬੰਧਾਂ ਪ੍ਰਤੀ ਉਨ੍ਹਾਂ ਦੀ ਸਕਾਰਾਤਮਕਤਾ ਅਤੇ ਵਚਨਬੱਧਤਾ ਨੂੰ ਮਹਿਸੂਸ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਦੀ ਅੱਜ ਦੀ ਯਾਤਰਾ ਸਾਡੇ ਸਹਿਯੋਗ ਦੀ ਗਤੀ ਨੂੰ ਬਣਾਈ ਰੱਖਣ ਲਈ ਬਹੁਤ ਉਪਯੋਗੀ ਹੋਵੇਗੀ। ਸਾਡੀ ਅੱਜ ਦੀ ਮੁਲਾਕਾਤ ਇਕ ਹੋਰ ਕਾਰਨ ਕਰਕੇ ਵੀ ਖਾਸ ਹੈ। ਇਸ ਸਾਲ ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਜਾਪਾਨ ਜੀ7 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਇਸ ਲਈ ਇਹ ਸਾਡੀਆਂ ਸਬੰਧਤ ਤਰਜੀਹਾਂ ਅਤੇ ਹਿੱਤਾਂ ‘ਤੇ ਇਕੱਠੇ ਕੰਮ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ। ਅੱਜ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਭਾਰਤ ਦੀ ਜੀ-20 ਪ੍ਰਧਾਨਗੀ ਦੀਆਂ ਤਰਜੀਹਾਂ ਬਾਰੇ ਦੱਸਿਆ। ਗਲੋਬਲ ਸਾਊਥ ਦੀਆਂ ਤਰਜੀਹਾਂ ਨੂੰ ਆਵਾਜ਼ ਦੇਣਾ ਸਾਡੀ ਜੀ-20 ਪ੍ਰੈਜ਼ੀਡੈਂਸੀ ਦਾ ਮਹੱਤਵਪੂਰਨ ਥੰਮ੍ਹ ਹੈ। “ਵਸੁਧੈਵ ਕੁਟੁੰਬਕਮ” ਵਿੱਚ ਵਿਸ਼ਵਾਸ ਰੱਖਣ ਵਾਲਾ ਸੱਭਿਆਚਾਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਅਸੀਂ ਇਹ ਪਹਿਲ ਕੀਤੀ ਹੈ।
The post ਜਾਪਾਨ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ G-7 ਲਈ ਦਿੱਤਾ ਸੱਦਾ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ appeared first on TheUnmute.com - Punjabi News. Tags:
|
ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਦੀ ਅਦਾਲਤ 'ਚ ਪੇਸ਼ੀ, ਪੁਲਿਸ ਨੂੰ ਮਿਲਿਆ ਚਾਰ ਦਿਨ ਦਾ ਰਿਮਾਂਡ Monday 20 March 2023 02:36 PM UTC+00 | Tags: ajnala amritpal-singh amritsar-police breaking-news latest-news news punjab-news ਅੰਮ੍ਰਿਤਸਰ, 20 ਮਾਰਚ 2023: ਅੰਮ੍ਰਿਤਪਾਲ ਸਿੰਘ (Amritpal Singh) ਵੱਲੋਂ ਅਜਨਾਲਾ ਵਿੱਚ ਹੋਈ ਹਿੰਸਾ ਦੀ ਘਟਨਾ ਤੋਂ ਬਾਅਦ ਲਗਾਤਾਰ ਹੀ ਪੰਜਾਬ ਵਿਚ ਛਾਪੇਮਾਰੀ ਕਰਕੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ | ਉੱਥੇ ਹੀ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਚਾਰ ਹੋਰ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਉਨ੍ਹਾਂ ਦਾ ਪੁਲਿਸ ਵੱਲੋਂ ਸੱਤ ਦਿਨ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਦਾਲਤ ਨੇ ਪੁਲਿਸ ਨੂੰ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ | ਉਕਤ ਨੌਜਵਾਨਾਂ ਦੇ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਪੁਲਿਸ ਵੱਲੋਂ 4 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵੱਖ-ਵੱਖ ਧਾਰਾਵਾਂ ਲਗਾ ਕੇ ਉਹਨਾਂ ਕੋਲੋਂ ਹਥਿਆਰ ਬਰਾਮਦ ਕਰਨ ਲਈ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਅਤੇ ਮਾਣਯੋਗ ਕੋਰਟ ਵੱਲੋਂ ਸਿਰਫ ਚਾਰ ਦਿਨ ਦਾ ਹੀ ਪੁਲਿਸ ਰਿਮਾਂਡ ਮਿਲਿਆ ਹੈ | ਰਿਮਾਂਡ ਖਤਮ ਹੋਣ ਤੋਂ ਬਾਅਦ ਹੀ ਪਤਾ ਲੱਗਾ ਕਿ ਉਨ੍ਹਾਂ ਦੇ ਸਿੱਖ ਨੌਜਵਾਨਾਂ ਦੇ ਕੋਲੋਂ ਕੀ-ਕੀ ਬਰਾਮਦ ਹੁੰਦਾ ਹੈ ਅਤੇ ਉਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਉਹਨਾਂ ‘ਤੇ ਕੀਤੇ ਗਏ ਮੁਕੱਦਮੇ ਸੱਚ ਹਨ ਜਾਂ ਝੂਠ | ਉਥੇ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਹੈ |
The post ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਦੀ ਅਦਾਲਤ ‘ਚ ਪੇਸ਼ੀ, ਪੁਲਿਸ ਨੂੰ ਮਿਲਿਆ ਚਾਰ ਦਿਨ ਦਾ ਰਿਮਾਂਡ appeared first on TheUnmute.com - Punjabi News. Tags:
|
ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ: ਰਾਜਾ ਵੜਿੰਗ Monday 20 March 2023 02:43 PM UTC+00 | Tags: amritpal-singh breaking-news cm-bhagwant-mann congress news punjab-congres punjab-police raja-warring ਚੰਡੀਗੜ੍ਹ, 20 ਮਾਰਚ 2023: ਪੰਜਾਬ ਪੁਲਿਸ (Punjab Police) ਨੇ ਐਤਵਾਰ ਨੂੰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ 'ਵਾਰਿਸ ਪੰਜਾਬ ਦੇ' ਦੇ ਕਾਰਕੁੰਨਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਹੈ | ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਪਰ ਜਿਹੜੇ ਸਾਡੇ ਨੌਜਵਾਨ ਚੰਗੇ ਇਰਾਦਿਆਂ ਨਾਲ ਇਸ ਮੁਹਿੰਮ ਨਾਲ ਜੁੜੇ ਸਨ ਉਨ੍ਹਾਂ 'ਤੇ ਕੋਈ ਕਾਰਵਾਈ ਨਾ ਕਰਕੇ ਅਜਿਹੇ ਨੌਜਵਾਨਾਂ ਨੂੰ ਚੰਗੇ ਭਵਿੱਖ ਲਈ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। The post ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ: ਰਾਜਾ ਵੜਿੰਗ appeared first on TheUnmute.com - Punjabi News. Tags:
|
ਪੇਂਡੂ ਖੇਡ ਮੇਲਿਆਂ 'ਚੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਦਾ ਨਾਂ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾਵੇਗਾ: ਹਰਪਾਲ ਸਿੰਘ ਚੀਮਾ Monday 20 March 2023 04:20 PM UTC+00 | Tags: harpal-singh-cheema latest-news news punjab-news ਚੰਡੀਗੜ੍ਹ/ਲੁਧਿਆਣਾ 20 ਮਾਰਚ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਖੇਡ ਮੈਦਾਨਾਂ ਅਤੇ ਰਵਾਇਤੀ ਖੇਡ ਮੇਲਿਆਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇ ਰਹੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਖੇਡ ਮੈਦਾਨਾਂ ਅਤੇ ਖੇਡ ਮੇਲਿਆਂ 'ਚੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਦਾ ਨਾਮ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾ ਸਕੇ। ਅੱਜ ਹਲਕਾ ਸਾਹਨੇਵਾਲ ਦੇ ਪਿੰਡ ਧਨਾਨਸੂ ਵਿਖੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਫੁੱਟਬਾਲ ਕੱਪ ਤੇ ਕੁੱਤਿਆਂ ਦੀਆਂ ਦੌੜਾਂ ਖੇਡ ਮੇਲੇ ‘ਚ ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਡਵੋਕੇਟ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਤੰਦਰੁਸਤ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਡ ਮੇਲੇ ਅਤੇ ਖੇਡ ਮੈਦਾਨ ਇਸ ਕੰਮ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੰਗਲੇ ਪੰਜਾਬ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੈ, ਜਿਸ ਵਿੱਚ ਪੰਜਾਬ ਦੇ ਪਿੰਡਾਂ ਕਸਬਿਆਂ ਵਿੱਚ ਹੋਣ ਵਾਲੇ ਖੇਡ ਮੇਲੇ ਵੱਡਾ ਯੋਗਦਾਨ ਪਾਉਣਗੇ। ਇਸ ਲਈ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਖੇਡ ਮੈਦਾਨਾਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਜਿਆਦਾ ਤੋਂ ਜਿਆਦਾ ਵਧੀਆ ਬਣਾਇਆ ਜਾਵੇ। ਉਨ੍ਹਾਂ ਕਿਹਾ ਖੇਡ ਮੈਦਾਨਾਂ ਅਤੇ ਅਜਿਹੇ ਖੇਡ ਮੇਲਿਆਂ ਨੂੰ ਉਨ੍ਹਾਂ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਧਨਾਨਸੂ ਪਿੰਡ ਦੇ ਸਰਪੰਚ ਸੌਦਾਗਰ ਸਿੰਘ ਦੀ ਅਗਵਾਈ ‘ਚ ਪੰਚਾਇਤ ਮੈਂਬਰਾਂ ਅਤੇ ਮੋਹਤਬਰਾਂ ਵੱਲੋਂ ਦਿੱਤੇ ਮੰਗ ਪੱਤਰ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਚੜਾਉਣ ਦਾ ਐਲਾਨ ਵੀ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਵਿੱਤ ਮੰਤਰੀ ਚੀਮਾ, ਵਿਧਾਇਕ ਮੁੰਡੀਆਂ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। The post ਪੇਂਡੂ ਖੇਡ ਮੇਲਿਆਂ 'ਚੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਦਾ ਨਾਂ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾਵੇਗਾ: ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest





