TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪਿੰਡ ਕੋਟਲੀ ਕਲਾਂ ਵਿਖੇ ਬੁਲਟ 'ਤੇ ਸਵਾਰ ਵਿਅਕਤੀਆਂ ਵਲੋਂ 6 ਸਾਲਾ ਬੱਚੇ ਦਾ ਗੋਲੀਆਂ ਮਾਰ ਕੇ ਕਤਲ Friday 17 March 2023 05:55 AM UTC+00 | Tags: breaking-news crime kotli-kalan latest-news mansa-murder mansa-police murder news the-unmute-breaking-news the-unmute-latest-news the-unmute-punjabi-news ਮਾਨਸਾ, 17 ਮਾਰਚ 2023: ਮਾਨਸਾ ਦੇ ਪਿੰਡ ਕੋਟਲੀ ਕਲਾਂ (Kotli Kalan) ਵਿਖੇ ਦੋ ਬੁਲਟ ਸਵਾਰ ਵਿਅਕਤੀਆਂ ਵੱਲੋਂ 6 ਸਾਲਾ ਦੇ ਮਾਸੂਮ ਬੱਚੇ ਦੀ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਵਾਸੀਆਂ ਦੇ ਮੁਤਾਬਕ ਬੁਲਟ ‘ਤੇ ਸਵਾਰ ਦੋ ਵਿਅਕਤੀਆਂ ਵੱਲੋਂ ਜਸਪ੍ਰੀਤ ਸਿੰਘ ਨਾਮੀ ਵਿਅਕਤੀ ਜੋ ਕਿ ਆਪਣੇ ਛੇ ਸਾਲਾ ਬੇਟੇ ਤੇ ਬੇਟੀ ਨਾਲ ਪੈਦਲ ਘਰ ਜਾ ਰਿਹਾ ਸੀ ਕਿ ਅਚਾਨਕ ਬੁਲਟ ਸਵਾਰ ਵਿਅਕਤੀਆਂ ਨੇ ਬੱਚੇ ਨੂੰ ਗੋਲੀ ਮਾਰ ਦਿੱਤੀ | ਜਿਸ ਦੀ ਮੌਕੇ ‘ਤੇ ਮੌਤ ਹੋ ਗਈ | ਉਸ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ, ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ | ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਿਸ ਅਤੇ ਸਿਵਲ ਹਸਪਤਾਲ ਪਹੁੰਚੀ, ਜਿੱਥੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰਿਵਾਰ ਨੂੰ ਕਿਸੇ ਗੱਲ ਦਾ ਸ਼ੱਕ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਨਸਾ ਅਤੇ ਆਸਪਾਸ ਦੇ ਇਲਾਕਿਆਂ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। The post ਪਿੰਡ ਕੋਟਲੀ ਕਲਾਂ ਵਿਖੇ ਬੁਲਟ ‘ਤੇ ਸਵਾਰ ਵਿਅਕਤੀਆਂ ਵਲੋਂ 6 ਸਾਲਾ ਬੱਚੇ ਦਾ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਵਿਜੀਲੈਂਸ ਦਫ਼ਤਰ 'ਚ ਹੋਏ ਪੇਸ਼ Friday 17 March 2023 06:04 AM UTC+00 | Tags: brahm-mahindra brahm-mohindra breaking-news congress-minister-brahm-mohindra crime news punjab punjab-congress punjabi-news punjab-vigilance-bureau the-unmute-breaking-news the-unmute-punjab ਚੰਡੀਗੜ੍ਹ, 17 ਮਾਰਚ 2023: ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ (Brahm Mahindra) ਅੱਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਪਹੁੰਚੇ ਹਨ।ਇਸ ਮਾਮਲੇ ਵਿੱਚ ਬ੍ਰਹਮ ਮਹਿੰਦਰਾ ਨੂੰ ਵਿਜੀਲੈਂਸ ਨੇ ਪੁੱਛਗਿੱਛ ਲਈ ਤਲਬ ਕੀਤਾ ਸੀ। ਵਿਜੀਲੈਂਸ ਦੀ ਜਾਂਚ ਅਨੁਸਾਰ ਬ੍ਰਹਮ ਮਹਿੰਦਰਾ ਅਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਪਿਛਲੇ 6 ਸਾਲਾਂ 'ਚ ਬੇਹਿਸਾਬ ਪੈਸਾ ਖਰਚ ਕਰਨ ਦਾ ਦੋਸ਼ ਹੈ। ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਪੰਜਾਬ ਮੰਤਰੀ ਮੰਡਲ ਵਿੱਚ ਬ੍ਰਹਮ ਮਹਿੰਦਰਾ ਸੀਨੀਆਰਤਾ ਵਿੱਚ ਦੂਜੇ ਨੰਬਰ 'ਤੇ ਸਨ। ਸਾਲ 2017 ਵਿੱਚ ਉਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਫਿਰ 2022 ਤੱਕ ਉਹ ਸਿਹਤ, ਸਥਾਨਕ ਸੰਸਥਾਵਾਂ, ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ। The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਵਿਜੀਲੈਂਸ ਦਫ਼ਤਰ ‘ਚ ਹੋਏ ਪੇਸ਼ appeared first on TheUnmute.com - Punjabi News. Tags:
|
ਮਨੀਸ਼ਾ ਗੁਲਾਟੀ ਦੀ ਪਟੀਸ਼ਨ 'ਤੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ Friday 17 March 2023 06:14 AM UTC+00 | Tags: breaking-news cm-bhagwant-mann congress high-court latest-news manisha-gulati news punjab-and-haryana-high-court punjab-government punjab-state-commission-for-women-chairperson the-unmute-breaking-news ਚੰਡੀਗੜ੍ਹ, 17 ਮਾਰਚ 2023: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Manisha Gulati) ਦੀ ਪਟੀਸ਼ਨ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਹਾਈਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ‘ਚ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਮਨੀਸ਼ਾ ਗੁਲਾਟੀ (Manisha Gulati) ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਉਣ ਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਮਨੀਸ਼ਾ ਗੁਲਾਟੀ ਨੇ ਇਸ ਆਧਾਰ ‘ਤੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਕਿ ਸਰਕਾਰੀ ਫੈਸਲੇ ‘ਚ ਕਾਰਨ ਸਪੱਸ਼ਟ ਨਾ ਹੋਣ ਅਤੇ ਤਕਨੀਕੀ ਕਾਰਨਾਂ ਦੇ ਆਧਾਰ ‘ਤੇ ਇਹ ਇਸਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ |
The post ਮਨੀਸ਼ਾ ਗੁਲਾਟੀ ਦੀ ਪਟੀਸ਼ਨ ‘ਤੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ appeared first on TheUnmute.com - Punjabi News. Tags:
|
ਮੁੜ ਚਰਚਾ 'ਚ ਨਵਜੋਤ ਸਿੱਧੂ ਦੀ ਰਿਹਾਈ, ਅਪ੍ਰੈਲ ਦੇ ਪਹਿਲੇ ਹਫਤੇ ਹੋ ਸਕਦੇ ਹਨ ਰਿਹਾਅ Friday 17 March 2023 06:24 AM UTC+00 | Tags: aam-aadmi-party breaking-news cm-bhagwant-mann congress-workers latest-news media-advisor-surinder-dhalla navjot-sidhu navjot-singh-sidhu news patiala-jail punjab punjab-congress punjab-government punjab-latest-news punjab-news shamsher-singh-dullo sihdu surinder-dalla surinder-dhalla the-unmute-breaking-news the-unmute-latest-news the-unmute-news ਚੰਡੀਗੜ੍ਹ, 17 ਮਾਰਚ 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਨਹੀਂ ਹੋ ਸਕੀ । ਹੁਣ ਨਵਜੋਤ ਸਿੱਧੂ (Navjot Sidhu) ਨੂੰ ਕਦੋਂ ਰਿਹਾਅ ਕੀਤਾ ਜਾਵੇਗਾ, ਇਹ ਸਵਾਲ ਹਰ ਕਿਸੇ ਦੇ ਦਿਮਾਗ 'ਚ ਘੁੰਮ ਰਿਹਾ ਹੈ।ਇਸਦੇ ਨਾਲ ਹੀ ਹੁਣ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਨੂੰ ਲੈ ਕੇ ਵੱਡੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਪਹਿਲੇ ਹਫਤੇ ਰਿਹਾਅ ਹੋ ਸਕਦੇ ਹਨ। ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ‘ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਸੀ। 26 ਜਨਵਰੀ ਨੂੰ ਰਿਹਾਈ ਦੀ ਉਮੀਦ ਟੁੱਟਣ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ (Navjot Sidhu) ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਆਉਣਗੇ। ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ, ਅਜਿਹਾ ਵੀ ਕਿਹਾ ਗਿਆ ਕਿ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਹ ਸਮੇਂ ਤੋਂ ਪਹਿਲਾਂ ਹੀ ਬਾਹਰ ਆ ਸਕਦੇ ਹਨ । ਭਾਵ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਰਿਆਹ ਹੋ ਸਕਦੇ ਹਨ | ਮਾਹਰਾਂ ਅਨੁਸਾਰ ਐਨਡੀਪੀਐਸ ਅਤੇ ਸੰਘੀ ਅਪਰਾਧਾਂ ਤੋਂ ਇਲਾਵਾ ਨਿਰਧਾਰਤ ਕੰਮ ਦੀ ਕਿਸਮ ਅਤੇ ਕੈਦੀਆਂ ਦੇ ਵਿਹਾਰ ਦੇ ਅਧਾਰ 'ਤੇ ਮਹੀਨੇ ਵਿੱਚ 4 ਤੋਂ 5 ਦਿਨਾਂ ਦੀ ਛੋਟ ਦਿੱਤੀ ਜਾਂਦੀ ਹੈ। ਯਾਨੀ ਇਸ ਛੋਟ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਮਹੀਨੇ ਨਵਜੋਤ ਸਿੱਧੂ (Navjot Singh Sidhu) ਬਾਹਰ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਦਸੰਬਰ 2022 ਤੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। The post ਮੁੜ ਚਰਚਾ 'ਚ ਨਵਜੋਤ ਸਿੱਧੂ ਦੀ ਰਿਹਾਈ, ਅਪ੍ਰੈਲ ਦੇ ਪਹਿਲੇ ਹਫਤੇ ਹੋ ਸਕਦੇ ਹਨ ਰਿਹਾਅ appeared first on TheUnmute.com - Punjabi News. Tags:
|
ਭਾਰੀ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ Friday 17 March 2023 06:44 AM UTC+00 | Tags: adani-issue breaking-news budget-session hindenburg-report india-news jp-nadda lok-sabha malikarjun-kharge new news rahul-gandhi rajya-sabha rajye-sabha ਚੰਡੀਗੜ੍ਹ, 17 ਮਾਰਚ 2023: ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਹੁਣ ਤੱਕ ਹੰਗਾਮੇ ਨਾਲ ਭਰਿਆ ਰਿਹਾ ਹੈ।ਇਸ ਦੌਰਾਨ ਰਾਹੁਲ ਗਾਂਧੀ ਦੇ ਬਿਆਨ ਅਤੇ ਅਡਾਨੀ ਮੁੱਦੇ ‘ਤੇ ਹੋਏ ਵਿਵਾਦ ਦਰਮਿਆਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸ਼ੁੱਕਰਵਾਰ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ । ਹੁਣ ਲੋਕ ਸਭਾ (Lok Sabha) ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਹੋਵੇਗੀ। ਜਿੱਥੇ ਕੇਂਦਰ ਸਰਕਾਰ ਰਾਹੁਲ ਗਾਂਧੀ ਨੂੰ ਲੰਡਨ ਵਿੱਚ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਘੇਰ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਇਸ ਵਾਰ ਅਡਾਨੀ ਮਾਮਲੇ ਵਿੱਚ ਹਿੰਡਨਬਰਗ ਰਿਪੋਰਟ ਦਾ ਮੁੱਦਾ ਚੁੱਕ ਰਹੀ ਹੈ। ਇਸ ਕਾਰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਦੋਵਾਂ ਸਦਨਾਂ ‘ਚ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ। ਹਾਲਾਂਕਿ ਲੋਕ ਸਭਾ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸਾਬਕਾ ਸਪੀਕਰ ਸੋਨੀਆ ਗਾਂਧੀ ਨਜ਼ਰ ਆਏ। The post ਭਾਰੀ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ appeared first on TheUnmute.com - Punjabi News. Tags:
|
ਪਨਗ੍ਰੈਨ ਵਿਭਾਗ ਦੇ ਅਧਿਕਾਰੀਆਂ ਵਲੋਂ ਖੁਲ੍ਹੇ ਗੋਦਾਮਾਂ 'ਚ ਅਚਨਚੇਤ ਚੈਕਿੰਗ, ਸੜ ਰਿਹੈ ਸਰਕਾਰੀ ਅਨਾਜ਼ Friday 17 March 2023 06:58 AM UTC+00 | Tags: aam-aadmi-party breaking-news fci food-supply food-supply-department news pungrain-department-officials punjab-news the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 17 ਮਾਰਚ 2023: ਜ਼ਿਲ੍ਹਾ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ‘ਚ ਸਰਕਾਰੀ ਕਣਕ ਦੇ ਖੁਲ੍ਹੇ ਗੋਦਾਮਾਂ ‘ਚ ਸ਼ਿਕਾਇਤ ਮਿਲਣ ‘ਤੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਚੈਕਿੰਗ ਕੀਤੀ ਗਈ | ਉਥੇ ਹੀ ਏਐਫਐਸਓ ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਹਨਾਂ ਗੋਦਾਮਾਂ ‘ਚ ਕੋਈ ਵਿਭਾਗ ਤੋਂ ਬਾਹਰ ਵਾਲੇ ਲੋਕ ਗੋਦਾਮ ‘ਚ ਹਨ | ਉਹਨਾਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਹੈ ਤਾਂ ਐਵੇਂ ਦਾ ਕੁਝ ਨਹੀਂ ਪਾਇਆ ਗਿਆ | ਲੇਕਿਨ ਖੁਲ੍ਹੇ ਅਸਮਾਨ ‘ਚ ਸਥਿਤ ਗੋਦਾਮ ‘ਚ ਵੱਡੀ ਮਾਤਰਾ ‘ਚ ਕਣਕ ਸੜ ਰਹੀ ਹੈ ਅਤੇ ਉਸਦੀ ਸਹੀ ਸਾਂਭ ਸੰਭਾਲ ਨਹੀਂ ਹੋ ਕੀਤੀ ਜਾ ਰਹੀ ਸੀ | ਜਿਸ ਨੂੰ ਲੈ ਕੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ | ਇਸ ਦੇ ਨਾਲ ਹੀ ਸਰਕਾਰੀ ਅਧਕਾਰੀ ਨੇ ਦੱਸਿਆ ਕਿ ਜੋ ਪਿੰਡਾਂ ‘ਚ ਸਰਕਾਰ ਦੀ ਸਸਤੇ ਅਤੇ ਮੁਫ਼ਤ ਰਾਸ਼ਨ ਦੀ ਸਹੂਲਤ ਤਹਿਤ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ | ਜਿਥੇ ਵੀ ਉਹਨਾਂ ਨੂੰ ਸ਼ਿਕਾਇਤ ਮਿਲ ਰਹੀ ਹੈ ਉਥੇ ਉਹ ਕਾਰਵਾਈ ਦੇ ਆਦੇਸ਼ ਦੇ ਰਹੇ ਹਨ |
ਉਹਨਾਂ ਦੱਸਿਆ ਕਿ ਪਿਛਲੇ ਸਮੇ ‘ਚ ਕੁਝ ਨਜਾਇਜ਼ ਤੌਰ ‘ਤੇ ਸਰਕਾਰੀ ਅਨਾਜ ਖੁਰਦ-ਬੁਰਦ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਸਨ | ਜੋ ਅਨਾਜ ਦਾ ਟਰੱਕ ਕਾਬੂ ਕੀਤਾ ਗਿਆ ਸੀ ਅਤੇ ਉਸ ਮਾਮਲੇ ਚ ਪੁਲਿਸ ਸ਼ਿਕਾਇਤ ਵੀ ਹੋਈ ਸੀ ਅਤੇ ਉਹ ਟਰੱਕ ਕਬਜ਼ੇ ‘ਚ ਹੈ ਅਤੇ ਤਫਤੀਸ਼ ਜਾਰੀ ਹੈ | The post ਪਨਗ੍ਰੈਨ ਵਿਭਾਗ ਦੇ ਅਧਿਕਾਰੀਆਂ ਵਲੋਂ ਖੁਲ੍ਹੇ ਗੋਦਾਮਾਂ ‘ਚ ਅਚਨਚੇਤ ਚੈਕਿੰਗ, ਸੜ ਰਿਹੈ ਸਰਕਾਰੀ ਅਨਾਜ਼ appeared first on TheUnmute.com - Punjabi News. Tags:
|
ਪੰਜਾਬ ਕਾਂਗਰਸ ਬਜਟ ਸੈਸ਼ਨ ਦੇ ਆਖ਼ਰੀ ਦਿਨ ਵਿਧਾਨ ਸਭਾ ਦਾ ਕਰੇਗੀ ਘਿਰਾਓ Friday 17 March 2023 07:18 AM UTC+00 | Tags: aam-aadmi-party breaking-news cm-bhagwant-mann congress mann-government news partap-singh-bajwa punjab punjab-budget punjab-budget-2023 punjab-congress the-unmute-breaking-news the-unmute-latest-update the-unmute-punjabi-news ਚੰਡੀਗੜ੍ਹ, 17 ਮਾਰਚ 2023: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰ ਦਿੱਤਾ ਹੈ | ਇਸ ਬਜਟ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਈ ਵਾਅਦੇ ਬਜਟ ਵਿੱਚ ਸ਼ਾਮਲ ਨਹੀਂ ਕੀਤੇ | ਇਸ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ (Punjab Congress) ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ 22 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗੀ। ਸੂਬਾ ਕਾਂਗਰਸ (Punjab Congress) ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੋਰਨਾਂ ਸਮੇਤ ਸਮੂਹ ਮਹਿਲਾ ਵਰਕਰਾਂ ਨੂੰ 22 ਮਾਰਚ ਨੂੰ ਸਵੇਰੇ 10 ਵਜੇ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚਣ ਦੀ ਅਪੀਲ ਕੀਤੀ ਹੈ। ਰਾਜਾ ਵੜਿੰਗ ਦੀ ਅਗਵਾਈ ਹੇਠ ਇਸ ਧਰਨੇ ਵਿੱਚ ਸੂਬੇ ਦੇ ਸਮੂਹ ਕਾਂਗਰਸੀ ਆਗੂ ਸ਼ਮੂਲੀਅਤ ਕਰਨਗੇ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਨੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਅਤੇ ਲੜਕੀ ਨੂੰ 1-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ 365 ਦਿਨ ਬੀਤ ਜਾਣ 'ਤੇ ਵੀ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਭੈਣਾਂ ਦੇ ਹੱਕ ਦਿਵਾਉਣ ਲਈ ਪੰਜਾਬ ਕਾਂਗਰਸ ਵਿਧਾਨ ਸਭਾ ਦਾ ਘਿਰਾਓ ਕਰੇਗੀ ਅਤੇ ਸਰਕਾਰ ਤੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਨੇ ਵੀ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ। ਸੂਬਾ ਸਰਕਾਰ ਨੂੰ ਵੀ ਇਸ ਦੀ ਪੂਰਤੀ ਕਰਨੀ ਚਾਹੀਦੀ ਹੈ। ਕੱਟੇ ਨੀਲੇ ਕਾਰਡ ਸਮੇਤ ਹੋਰ ਮਾਮਲਿਆਂ ਦੇ ਸਬੰਧ ਵਿੱਚ ਸੰਘਰਸ਼ ਕਰਨ ਦੀ ਗੱਲ ਵੀ ਕਹੀ। The post ਪੰਜਾਬ ਕਾਂਗਰਸ ਬਜਟ ਸੈਸ਼ਨ ਦੇ ਆਖ਼ਰੀ ਦਿਨ ਵਿਧਾਨ ਸਭਾ ਦਾ ਕਰੇਗੀ ਘਿਰਾਓ appeared first on TheUnmute.com - Punjabi News. Tags:
|
ਮੇਰੀ CBI ਜਾਂਚ ਕਰਵਾ ਲੈਣ, ਜੇਕਰ ਦੋਸ਼ੀ ਪਾਇਆ ਗਿਆ ਤਾਂ ਦੇ ਦਿਓ ਫਾਂਸੀ: ਜਗਦੀਸ਼ ਭੋਲਾ Friday 17 March 2023 07:36 AM UTC+00 | Tags: aam-aadmi-party breaking-news cbi-investigate drugs-case jagdish-bhola latest-news mohali-court news punjab-and-haryana-high-court punjab-news punjab-police the-unmute-breaking-news the-unmute-punjabi-news ਚੰਡੀਗੜ੍ਹ, 17 ਮਾਰਚ 2023: ਗਿੱਦੜਬਾਹਾ ਦੇ ਦੀਪ ਹਸਪਤਾਲ ‘ਚ ਆਪਣੀ ਬੀਮਾਰ ਮਾਂ ਦਾ ਪਤਾ ਲੈਣ ਤੋਂ ਬਾਅਦ ਜਗਦੀਸ਼ ਭੋਲਾ (Jagdish Bhola) ਦਾ ਪਹਿਲਾ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਨੇ ਕਿਹਾ ਕਿ ਮੇਰੀ ਸੀਬੀਆਈ ਜਾਂਚ ਕਰਵਾ ਲੈਣ ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ | ਉਨ੍ਹਾਂ ਨੇ ਕਿਹਾ ਮੈਂ ਕੁਝ ਗਲਤ ਨਹੀਂ ਕੀਤਾ | ਇਸਦੇ ਨਾਲ ਹੀ ਜਗਦੀਸ਼ ਭੋਲਾ (Jagdish Bhola) ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੇਰੇ ਨਾਲ ਜਿਨ੍ਹਾਂ ਨੂੰ 12 ਤੋਂ 15 ਸਾਲ ਤੱਕ ਸਜ਼ਾ ਸੀ, ਉਨ੍ਹਾਂ ਸਾਰੀਆਂ ਨੂੰ ਜ਼ਮਾਨਤ ਦੇ ਦਿੱਤੀ, ਪਰ ਪਤਾ ਨਹੀਂ ਮੈਨੂੰ ਜ਼ਮਾਨਤ ਨਹੀਂ ਦਿੱਤੀ ਗਈ | ਉਨ੍ਹਾਂ ਨੇ ਕਿਹਾ ਕਿ ਮੈਂ 2 ਮਹੀਨਿਆਂ ਦੀ ਪੈਰੋਲ ਮੰਗੀ ਸੀ, ਪਰ ਨਹੀਂ ਦਿੱਤੀ ਗਈ | ਉਨ੍ਹਾਂ ਨੇ ਕਿਹਾ ਮਾਣਯੋਗ ਹਾਈਕੋਰਟ ਦਾ ਧੰਨਵਾਦ ਕਰਦਾ ਹਾਂ ਕਿ ਇੱਕ ਦਿਨ ਦੀ ਜ਼ਮਾਨਤ ਦੇ ਕੇ ਆਪਣੀ ਮਾਤਾ ਨੂੰ ਮਿਲਣ ਦਾ ਮੌਕਾ ਦਿੱਤਾ | ਜ਼ਿਕਰਯੋਗ ਹੈ ਕਿ ਜਗਦੀਸ਼ ਭੋਲੇ (Jagdish Bhola) ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਭੋਲੇ ਕੋਲੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ।ਤੁਹਾਨੂੰ ਦੱਸ ਦੇਈਏ ਕਿ ਜਗਦੀਸ਼ ਭੋਲਾ ਅੰਤਰਰਾਸ਼ਟਰੀ ਪਹਿਲਵਾਨ ਰਹਿ ਚੁੱਕਾ ਹੈ ਅਤੇ ਅਰਜੁਨ ਅਵਾਰਡ ਜੇਤੂ ਹੈ । ਉਹ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. 2013 'ਚ ਭੋਲਾ ਖਿਲਾਫ ਡਰੱਗਜ਼ ਦਾ ਮਾਮਲਾ ਸਾਹਮਣੇ ਆਇਆ ਸੀ। The post ਮੇਰੀ CBI ਜਾਂਚ ਕਰਵਾ ਲੈਣ, ਜੇਕਰ ਦੋਸ਼ੀ ਪਾਇਆ ਗਿਆ ਤਾਂ ਦੇ ਦਿਓ ਫਾਂਸੀ: ਜਗਦੀਸ਼ ਭੋਲਾ appeared first on TheUnmute.com - Punjabi News. Tags:
|
IND vs AUS ODI: ਆਸਟ੍ਰੇਲੀਆ ਖ਼ਿਲਾਫ਼ ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ Friday 17 March 2023 07:45 AM UTC+00 | Tags: bcci breaking-news cricket-news hardik-pandya india india-vs-australia ind-vs-aus-odi news odi-series-2023 odi-series-between-india-and-australia rohit-sharma sports-mews sports-news steve-smith ਚੰਡੀਗੜ੍ਹ, 17 ਮਾਰਚ 2023: (IND vs AUS ODI) ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੈਸਟ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਵਨਡੇ ਸੀਰੀਜ਼ ਵੀ ਜਿੱਤਣਾ ਚਾਹੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਸਟੀਵ ਸਮਿਥ ਦੀ ਕਪਤਾਨੀ ‘ਚ ਵਨਡੇ ਸੀਰੀਜ਼ ‘ਚ ਜੇਤੂ ਸ਼ੁਰੂਆਤ ਕਰਨਾ ਚਾਹੇਗੀ। ਵਨਡੇ ਵਿਸ਼ਵ ਕੱਪ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਸੀਰੀਜ਼ ਦੋਵਾਂ ਟੀਮਾਂ ਲਈ ਅਹਿਮ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਟੀਮ ਵਿੱਚ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ, ਹਾਰਦਿਕ ਪੰਡਯਾ (ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਸ਼ਾਮਲ ਹਨ | ਭਾਰਤੀ (India) ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ। ਇਸ ਕਾਰਨ ਭਾਰਤੀ ਟੀਮ ਇਸ ਮੈਚ ‘ਚ ਥੋੜੀ ਕਮਜ਼ੋਰ ਹੋਵੇਗੀ। ਹਾਲਾਂਕਿ ਇਸ਼ਾਨ ਕਿਸ਼ਨ ਕੋਲ ਇਸ ਮੈਚ ‘ਚ ਵੱਡੀ ਪਾਰੀ ਖੇਡ ਕੇ ਟੀਮ ‘ਚ ਆਪਣਾ ਦਾਅਵਾ ਮਜ਼ਬੂਤ ਕਰਨ ਦਾ ਮੌਕਾ ਹੈ। ਰੋਹਿਤ ਤੋਂ ਇਲਾਵਾ ਸ਼੍ਰੇਅਸ ਅਈਅਰ ਅਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀ ਵੀ ਇਸ ਮੈਚ ਲਈ ਉਪਲਬਧ ਨਹੀਂ ਹਨ।
The post IND vs AUS ODI: ਆਸਟ੍ਰੇਲੀਆ ਖ਼ਿਲਾਫ਼ ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ appeared first on TheUnmute.com - Punjabi News. Tags:
|
SYL Issue: ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ 'ਚ ਸਟੇਟਸ ਰਿਪੋਰਟ ਦਾਖਲ, ਇਸ ਦਿਨ ਹੋਵੇਗੀ ਸੁਣਵਾਈ Friday 17 March 2023 08:16 AM UTC+00 | Tags: breaking-news news supreme-court syl-issue ਚੰਡੀਗੜ੍ਹ, 17 ਮਾਰਚ 2023: ਐਸਵਾਈਐਲ ਦੇ ਮੁੱਦੇ (SYL Issue) ਤੇ ਕੇਂਦਰ ਵੱਲੋਂ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ। ਕੇਂਦਰ ਵੱਲੋਂ ਕਿਹਾ ਗਿਆ ਕਿ ਐਸਵਾਈਐਲ ਦਾ ਮੁੱਦਾ ਜਲਦ ਹੱਲ ਹੋ ਸਕਦਾ ਹੈ ਪਰ ਇਸ ਲਈ ਸਰਕਾਰਾਂ ਨੂੰ ਹੋਰ ਸਮਾਂ ਦੇਣ ਦੀ ਲੋੜ ਹੈ। ਇਸਦੇ ਨਾਲ ਹੀ ਜਲ ਸ਼ਕਤੀ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਨਹਿਰ ਦੀ ਉਸਾਰੀ ਦੇ ਜਲਦ ਫੈਸਲੇ ਤੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਇਸਦੇ ਨਾਲ ਹੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵੇਂ ਸਰਕਾਰਾਂ ਹੱਲ ਕੱਢਣ ਲਈ ਤਿਆਰ ਹਨ ਪਰ ਕੁੱਝ ਹੋਰ ਸਮਾਂ ਦੇਣ ਦੀ ਲੋੜ ਹੈ। ਹੁਣ ਸੁਪੀਰਮ ਕੋਰਟ ਵਲੋਂ 22 ਮਾਰਚ ਨੂੰ ਫੈਸਲਾ ਸੁਣਾਇਆ ਜਾ ਸਕਦਾ ਹੈ। The post SYL Issue: ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ‘ਚ ਸਟੇਟਸ ਰਿਪੋਰਟ ਦਾਖਲ, ਇਸ ਦਿਨ ਹੋਵੇਗੀ ਸੁਣਵਾਈ appeared first on TheUnmute.com - Punjabi News. Tags:
|
ਅਮਰੀਕੀ ਵਫ਼ਦ ਨੇ ਦਿੱਲੀ ਗੁਰੁਦੁਆਰਾ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦੇ ਅਸਥਾਨਾਂ ਦਾ ਕੀਤਾ ਦੌਰਾ Friday 17 March 2023 08:18 AM UTC+00 | Tags: bangla-sahib breaking-news delhi delhi-gurudwara-committee delhi-sikh-gurudwara-management-committee dsgpc henry-kurtz-timcon news secretary-sardar-jagdeep-singh-kahlon sikh ਨਵੀਂ ਦਿੱਲੀ, 17 ਮਾਰਚ 2023: ਅਮਰੀਕਾ ਦੀ ਟਿਮਕਨ ਫਾਊਂਡੇਸ਼ਨ ਦੇ ਸੀਈਓ ਹੈਨਰੀ ਕਰਟਜ਼ ਟਿਮਕਨ ਅਤੇ ਭਾਰਤ ਤੇ ਦੱਖਣ ਪੂਰਬੀ ਏਸ਼ੀਆ ਦੇ ਪ੍ਰਧਾਨ ਸੰਜੇ ਕੌਲ ਦੀ ਅਗਵਾਈ ਹੇਠ ਅੱਜ ਅਮਰੀਕਾ ਦੇ ਇਕ ਉੱਚ ਪੱਧਰੀ ਵਫ਼ਦ ਨੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ਸਿਹਤ ਸਹਲੂਤਾਂ ਦੇ ਅਸਥਾਨਾ ਦਾ ਦੌਰਾ ਕੀਤਾ | ਦੌਰੇ ਮਗਰੋਂ ਕਮੇਟੀ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀ ਫਾਊਂਡੇਸ਼ਨ ਜਲਦੀ ਹੀ ਕਮੇਟੀ ਨਾਲ ਮਿਲ ਕੇ ਇਹਨਾਂ ਸੇਵਾਵਾਂ ਦੇ ਵਿਸਥਾਰ ਵਿਚ ਯੋਗਦਾਨ ਪਾਵੇਗੀ। ਇਸ ਵਫ਼ਦ ਨੇ ਸਵੇਰੇ ਪਹਿਲਾਂ ਬਾਲਾ ਸਾਹਿਬ ਹਸਪਤਾਲ ਦਾ ਦੌਰਾ ਕੀਤਾ। ਇਸ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚੱਲ ਰਹੇ ਸੀਟੀ ਸਕੈਨ ਅਤੇ ਐਮਆਰਆਈ ਸੈਂਟਰ ਦਾ ਦੌਰਾ ਕੀਤਾ ਤੇ ਨਾਲ ਹੀ ਬਾਲਾ ਪ੍ਰੀਤਮ ਦਵਾਖਾਨੇ ਵੀ ਵੇਖੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੈਨਰੀ ਕਰਟਜ਼ ਟਿਮਕਨ ਅਤੇ ਸੰਜੇ ਕੌਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਮਨੁੱਖਤਾ ਦੀ ਸੇਵਾਵਾਂ ਵਾਸਤੇ ਬੇਮਿਸਾਲ ਸੇਵਾਵਾਂ ਦੇ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੇ ਜੀਵਨ ਵਿਚ ਆਮ ਤਾਂ ਵੇਖਿਆ ਸੀ ਕਿ ਧਾਰਮਿਕ ਸੰਸਥਾ ਧਾਰਮਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੀ ਹੈ, ਪਰ ਇਹ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਧਰਮ ਦੇ ਨਾਲ ਨਾਲ ਸਿਹਤ ਖੇਤਰ ਤੇ ਸਿੱਖਿਆ ਖੇਤਰ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਜੀਵਨ ਵਿਚ ਸਭ ਤੋਂ ਉੱਤਮ ਸੇਵਾ ਹੈ ਤੇ ਇਹ ਸੇਵਾ ਕਰ ਕੇ ਹੀ ਅਸੀਂ ਆਪਣਾ ਜਨਮ ਸਫਲਾ ਕਰ ਸਕਦੇ ਹਾਂ। ਇਸ ਮੌਕੇ ਉਹਨਾਂ ਭਰੋਸਾ ਦੁਆਇਆ ਕਿ ਉਹਨਾਂ ਦੀ ਫਾਊਂਡੇਸ਼ਨ ਵੀ ਜਲਦੀ ਹੀ ਇਕ ਯੋਜਨਾ ਤਿਆਰ ਕਰ ਕੇ ਦਿੱਲੀ ਗੁਰਦੁਆਰਾ ਕਮੇਟੀ ਨਾਲ ਸਹਿਯੋਗੀ ਕਰੇਗੀ ਅਤੇ ਮਨੁੱਖਤਾ ਦੀ ਸੇਵਾ ਦੇ ਇਸ ਉਪਰਾਲੇ ਵਿਚ ਵਾਧੇ ਲਈ ਯੋਗਦਾਨ ਪਾਵੇਗੀ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ ਅਮਰੀਕੀ ਵਫ਼ਦ ਨੂੰ ਜੀ ਆਇਆਂ ਕਿਹਾ ਕਿ ਉਹਨਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਦੀ ਟੀਮ ਨੇ ਕਮੇਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਤੇ ਧਾਰਮਿਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਤੇ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਸੰਗਤਾਂ ਦੇ ਦਸਵੰਧ ਨਾਲ ਹੀ ਸੰਭਵ ਹੋਈਆਂ ਹਨ। ਕਮੇਟੀ ਦੀ ਟੀਮ ਨੇ ਦੱਸਿਆ ਕਿ ਇਹਨਾਂ ਸਿਹਤ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਹੁਣ ਤੱਕ ਹਜ਼ਾਰਾਂ ਮਰੀਜ਼ ਸਿਰਫ 50 ਰੁਪਏ ਵਿਚ ਐਮਆਰਟੀ ਤੇ ਸੀਟੀ ਸਕੈਨ, ਮੁਫ਼ਤ ਡਾਇਲਸਿਸ ਦੀ ਸਹੂਲਤ ਤੇ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਤੱਕ ਸਸਤੀਆਂ ਦਵਾਈਆਂ ਦੀ ਸਹੂਲਤ ਦਾ ਲਾਭ ਲੈ ਚੁੱਕੇ ਹਨ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ, ਮੈਂਬਰ ਅਤੇ ਬੰਗਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ, ਕਮੇਟੀ ਮੈਂਬਰ ਤੇ ਬਾਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਗੁਰਦੇਵ ਸਿੰਘ ਅਤੇ ਮੈਂਬਰ ਪ੍ਰਭਜੀਤ ਸਿੰਘ ਜੀਤੀ ਵੀ ਹਾਜ਼ਰ ਸਨ। The post ਅਮਰੀਕੀ ਵਫ਼ਦ ਨੇ ਦਿੱਲੀ ਗੁਰੁਦੁਆਰਾ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦੇ ਅਸਥਾਨਾਂ ਦਾ ਕੀਤਾ ਦੌਰਾ appeared first on TheUnmute.com - Punjabi News. Tags:
|
ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟਾਵਾ Friday 17 March 2023 09:06 AM UTC+00 | Tags: amritsar breaking-news news sgpc tarna-dal-leader-baba-gajjan-singh the-unmute-report ਅੰਮ੍ਰਿਤਸਰ, 17 ਮਾਰਚ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਵਿਰਾਸਤ ਤੇ ਸਿੱਖ ਸੱਭਿਆਚਾਰ ਦੀ ਸੰਭਾਲ ਲਈ ਨਿਹੰਗ ਸਿੰਘ ਜਥੇਬੰਦੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬਾਬਾ ਗੱਜਣ ਸਿੰਘ ਖ਼ਾਲਸਾ ਵਿਰਾਸਤ ਨੂੰ ਪ੍ਰਚਾਰਨ ਤੇ ਉਭਾਰਨ ਲਈ ਸਦਾ ਯਤਨਸੀਲ ਰਹੇ ਹਨ ਅਤੇ ਉਨ੍ਹਾਂ ਨਿਹੰਗ ਸਿੰਘਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅੱਗੇ ਹੋ ਕੇ ਅਹਿਮ ਰੋਲ ਅਦਾ ਕੀਤਾ। ਬਾਬਾ ਗੱਜਣ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਪੰਥਕ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਵੱਖ-ਵੱਖ ਸ਼ਤਾਬਦੀ ਸਮਾਗਮਾਂ ਅਤੇ ਪੰਥਕ ਕਾਰਜਾਂ ਲਈ ਵੀ ਬਾਬਾ ਜੀ ਦਾ ਵੱਡਾ ਸਹਿਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬਾਬਾ ਗੱਜਣ ਸਿੰਘ ਜੀ ਦਾ ਅਕਾਲ ਚਲਾਣਾ ਪੰਥਕ ਖੇਤਰ ਵਿਚ ਵੱਡਾ ਘਾਟਾ ਹੈ। ਐਡਵੋਕੇਟ ਧਾਮੀ ਨੇ ਬਾਬਾ ਜੀ ਦੇ ਚਲਾਣੇ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸਕੱਤਰ ਸ. ਪ੍ਰਤਾਪ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ ਨੇ ਬਾਬਾ ਗੱਜਣ ਸਿੰਘ ਦੇ ਅਕਾਲ ਚਲਾਣੇ ਦੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। The post ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟਾਵਾ appeared first on TheUnmute.com - Punjabi News. Tags:
|
ਜਲੰਧਰ CIA ਸਟਾਫ ਵਲੋਂ ਗੈਰ-ਕਾਨੂੰਨੀ ਤੌਰ 'ਤੇ ਹੁੱਕਾ ਬਾਰ ਚਲਾਉਣ ਵਾਲੇ ਅੱਠ ਵਿਅਕਤੀ ਗ੍ਰਿਫਤਾਰ Friday 17 March 2023 09:23 AM UTC+00 | Tags: breaking-news cia-staff crime hookah-bar jalandhar-cia-staff jalandhar-police news punjab-news ਜਲੰਧਰ, 17 ਮਾਰਚ 2023: ਜਲੰਧਰ ਦੇ ਸੀ.ਆਈ.ਏ ਸਟਾਫ (CIA staff ) ਨੇ ਰੈਸਟੋਰੈਂਟ ‘ਚ ਗੈਰ-ਕਾਨੂੰਨੀ ਤੌਰ ‘ਤੇ ਹੁੱਕਾ ਬਾਰ ਚਲਾਉਣ ਦੇ ਦੋਸ਼ ਵਿੱਚ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਾਈਪ ਸਮੇਤ ਪੰਜ ਹੁੱਕਾ ਅਤੇ ਤੰਬਾਕੂ ਵੀ ਬਰਾਮਦ ਕੀਤਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ ਦੀ ਦੂਜੀ ਮੰਜ਼ਿਲ ‘ਤੇ ਸਥਿਤ ਲਾਵਾ ਲੌਂਜ ਰੈਸਟੋਰੈਂਟ ‘ਤੇ ਛਾਪਾ ਮਾਰਿਆ। ਜਿੱਥੇ ਪੁਲਿਸ ਨੂੰ ਪਤਾ ਲੱਗਾ ਕਿ ਇੱਥੇ ਇੱਕ ਰੈਸਟੋਰੈਂਟ ਦੀ ਆੜ ਵਿੱਚ ਨੌਜਵਾਨਾਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਨਾਲ 5 ਹੁੱਕੇ ਦੀਆਂ ਪਾਈਪਾਂ ਬਰਾਮਦ ਕੀਤੀਆਂ ਹਨ। ਫੜੇ ਗਏ ਵਿਅਕਤੀਆਂ ਦੇ ਨਾਂ ਰਵਿੰਦਰ ਕੁਮਾਰ, ਹਨੀ ਨਈਅਰ, ਮਨਦੀਪ, ਕੁਨਾਲ ਸਾਹਿਲ, ਦਮਨ, ਅਭਿਸ਼ੇਕ ਅਤੇ ਰੋਹਿਤ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਕਤ ਸਾਰਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। The post ਜਲੰਧਰ CIA ਸਟਾਫ ਵਲੋਂ ਗੈਰ-ਕਾਨੂੰਨੀ ਤੌਰ ‘ਤੇ ਹੁੱਕਾ ਬਾਰ ਚਲਾਉਣ ਵਾਲੇ ਅੱਠ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News. Tags:
|
ਸਿਹਤਮੰਦ ਪੰਜਾਬ ਲਈ ਸਮੁੱਚੇ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹੈ: ਡਾ. ਬਲਬੀਰ ਸਿੰਘ Friday 17 March 2023 09:37 AM UTC+00 | Tags: aam-aadmi-party breaking-news cm-bhagwant-mann dr-balbir-singh health-minister latest-news news nwasehar punjab-health-minister punjab-health-structure the-unmute-breaking-news ਨਵਾਂਸ਼ਹਿਰ, 17 ਮਾਰਚ 2023: ਪੰਜਾਬ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਹਤਮੰਦ ਪੰਜਾਬ ਦੀ ਕਾਇਮੀ ਲਈ ਸਮੁੱਚੇ ਸਿਹਤ ਸੇਵਾਵਾਂ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਰਾਜ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਆਪਣੇ ਬਲੱਡ ਸ਼ੂਗਰ ਤੇ ਬੀ ਪੀ ਦੀ ਨਿਰੰਤਰ ਜਾਂਚ ਕਰਵਾਉਣ ਅਤੇ ਇੱਕ ਘੰਟੇ ਦੀ ਸਰੀਰਕ ਕਸਰਤ ਦੀ ਅਪੀਲ ਕਰਦਿਆਂ ਆਪਣੀ ਜੀਵਨ-ਜਾਚ 'ਚ ਤਬਦੀਲੀ ਲਿਆਉਣ ਲਈ ਵੀ ਆਖਿਆ। ਅੱਜ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿਖੇ ਧੰਨ ਮਾਤਾ ਗੁੱਜਰੀ ਜੀ ਚੈਰੀਟੇਬਲ ਟ੍ਰੱਸਟ, ਜਗਰਾਉਂ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਡਾਇਲਸਿਸ ਯੂਨਿਟ ਦੇ 10ਵੇਂ ਬੈਡ ਨੂੰ ਲੋਕ ਅਰਪਣ ਕਰਦਿਆਂ ਉਨ੍ਹਾਂ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੀ ਧਰਤੀ ਅਤੇ ਲੋਕਾਂ ਪ੍ਰਤੀ ਅਜਿਹੀਆਂ ਸੇਵਾਵਾਂ ਰਾਹੀਂ ਫ਼ਿਕਰਮੰਦ ਰਹਿਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਾਤਾ ਗੁੱਜਰੀ ਟ੍ਰੱਸਟ ਵੱਲੋਂ ਪੰਜਾਬ 'ਚ ਵੱਖ-ਵੱਖ ਥਾਂਈਂ ਸਰਕਾਰ ਨਾਲ ਮਿਲ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ 'ਚ ਨਿਰੰਤਰਤਾ ਲਈ ਸਿਹਤ ਵਿਭਾਗ ਵੱਲੋਂ ਨੋਡਲ ਅਫ਼ਸਰ ਵੀ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ (Dr. Balbir Singh) ਨੇ ਇਸ ਡਾਇਲਸਿਸ ਯੂਨਿਟ 'ਚ ਇੱਕ ਦਿਨ 'ਚ ਦੋ ਸ਼ਿਫ਼ਟਾਂ 'ਚ 20 ਮਰੀਜ਼ਾਂ ਦੇ ਡਾਇਲਸਿਸ ਦੀ ਸਹੂਲਤ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਡਾਇਲਸਿਸ ਕਰਵਾ ਰਹੇ 18 ਸਾਲ ਅਤੇ 25 ਸਾਲ ਦੇ ਦੋ ਨੌਜੁਆਨਾਂ ਦੀ ਛੋਟੀ ਉਮਰ 'ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ 'ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲਿਵਰ ਅਤੇ ਗੁਰਦਿਆਂ ਦੀ ਬਿਮਾਰੀ ਦੀ ਜੜ੍ਹ ਹਾਈ-ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਬਣਦੀ ਹੈ, ਜਿਸ ਲਈ ਆਮ ਲੋਕਾਂ 'ਚ ਅਜਿਹੇ ਯੂਨਿਟ ਚਲਾਉਣ ਦੇ ਨਾਲ-ਨਾਲ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਲਈ ਵੀ ਜਾਗਰੂਕਤਾ ਪੈਦਾ ਕਰਨ 'ਚ ਵੀ ਐਨ ਆਰ ਆਈ ਸੰਸਥਾਂਵਾਂ ਅੱਗੇ ਆਉਣ। ਮਾਤਾ ਗੁੱਜਰੀ ਟ੍ਰੱਸਟ ਦੇ ਚੇਅਰਮੈਨ ਗੁਰਤਾਜ ਸਿੰਘ ਨੇ ਦੱਸਿਆ ਕਿ ਐਨ ਆਰ ਆਈਜ਼ ਦੀ ਪਹਿਲਕਦਮੀ 'ਤੇ ਇਸ ਮੌਕੇ ਜਗਰਾਉਂ, ਨਵਾਂਸ਼ਹਿਰ ਅਤੇ ਭੁਲੱਥ ਦੇ ਸਰਕਾਰੀ ਹਸਪਤਾਲਾਂ 'ਚ ਚਲਾਏ ਜਾ ਰਹੇ ਇਨ੍ਹਾਂ ਡਾਇਲਸਿਸ ਸੈਂਟਰਾਂ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲਾ ਯੂਨਿਟ ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਲਾਇਆ ਵਜਾ ਰਿਹਾ ਹੈ। ਇਸ ਮੌਕੇ ਮੌਜੂਦ ਟ੍ਰੱਸਟ ਨਾਲ ਸਬੰਧਤ ਐਨ ਆਰ ਆਈਜ਼ 'ਚ ਕੁਲਵਰਨ ਸਿੰਘ ਸ਼ੇਰਗਿੱਲ ਸਿਆਟਲ, ਬਾਪੂ ਸਤਨਾਮ ਸਿੰਘ ਯੂ ਐਸ ਏ, ਬਾਪੂ ਮੋਹਣ ਸਿੰਘ ਯੂ ਐਸ ਏ, ਅਵਤਾਰ ਸਿੰਘ ਯੂ ਐਸ ਏ, ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਪਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਨਿਊਜ਼ੀਲੈਂਡ ਦੇ ਨਾਮ ਜ਼ਿਕਰਯੋਗ ਹਨ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਸਮੁੱਚੇ ਸਿਹਤ ਢਾਂਚੇ ਨੂੰ ਦਰੁੱਸਤ ਕਰਨ, ਕਮੀਆਂ ਪੂਰੀਆਂ ਕਰਨ ਅਤੇ ਹੋਰ ਮੁਸ਼ਕਿਲਾਂ ਜਾਣਨ ਲਈ ਉਹ ਸੂਬੇ ਦੀਆਂ ਸਿਹਤ ਸੰਸਥਾਂਵਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਢਲੇ ਪੱਧਰ 'ਤੇ ਲੋਕਾਂ ਦੀ ਸਿਹਤ ਸੰਭਾਲ ਲਈ ਖੋਲ੍ਹੇ ਗਏ 504 ਆਮ ਆਦਮੀ ਕਲੀਨਿਕਾਂ ਤੋਂ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਦੇ ਹਸਪਤਾਲਾਂ 'ਚ ਐਮਰਜੈਂਸੀ ਤੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ। ਆਪਣੇ ਜੱਦੀ ਜ਼ਿਲ੍ਹੇ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਨੂੰ ਅਗਲੇ ਦਿਨਾਂ 'ਚ ਅਪਗ੍ਰੇਡ ਕਰਨ ਦੀ ਰਣਨੀਤੀ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਮੌਜੂਦਾ 100 ਬਿਸਤਰਿਆਂ ਨੂੰ ਪਹਿਲਾਂ 200 ਤੇ ਫ਼ਿਰ 330 'ਤੇ ਲਿਜਾਣ ਦੀ ਪ੍ਰਕਿਰਿਆ ਵਿਚਾਰ ਅਧੀਨ ਹੈ। ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ 'ਚ ਟ੍ਰੌਮਾ ਯੂਨਿਟ, ਜੱਚਾ ਬੱਚਾ ਯੂਨਿਟ ਅਤੇ ਕਿ੍ਰਟੀਕਲ ਕੇਅਰ ਯੂਨਿਟ ਦੀ ਸਥਾਪਨਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ 'ਚ ਜ਼ਿਲ੍ਹਾ ਹਸਪਤਾਲਾਂ ਨੂੰ ਹਰ ਤਰ੍ਹਾਂ ਦੀਆਂ ਘਾਟਾਂ ਪੂਰੀਆਂ ਕਰਕੇ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ 'ਚ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ 'ਚ ਲੋਕਾਂ ਦੇ ਇਲਾਜ ਲਈ ਆਉਣ ਦੇ ਮੱਦੇਨਜ਼ਰ ਇੱਥੇ ਓ ਪੀ ਡੀ ਦੇ ਕਾਊਂਟਰ ਅਗਲੇ ਦਿਨਾਂ 'ਚ ਵਧਾ ਕੇ 10 ਕਰ ਦਿੱਤੇ ਜਾਣਗੇ। ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਐਮ ਐਲ ਏ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਸੀਨੀਅਰ ਆਪ ਆਗੂਆਂ 'ਚ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਬੰਗਾ ਤੇ ਅਸ਼ੋਕ ਕਟਾਰੀਆ ਬਲਾਚੌਰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਜ਼ਿਲ੍ਹਾ ਸਕੱਤਰ ਆਪ ਗਗਨ ਅਗਨੀਹੋਤਰੀ, ਪ੍ਰਧਾਨ ਮਹਿਲਾ ਵਿੰਗ ਰਾਜਦੀਪ ਸ਼ਰਮਾ ਮੌਜੂਦ ਸਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਐਸ ਐਮ ਓ ਜ਼ਿਲ੍ਹਾ ਹਸਪਤਾਲ ਡਾ. ਸਤਵਿੰਦਰ ਕੌਰ ਵਾਲੀਆ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। The post ਸਿਹਤਮੰਦ ਪੰਜਾਬ ਲਈ ਸਮੁੱਚੇ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹੈ: ਡਾ. ਬਲਬੀਰ ਸਿੰਘ appeared first on TheUnmute.com - Punjabi News. Tags:
|
H3N2 ਇਨਫਲੂਐਂਜ਼ਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ Friday 17 March 2023 09:55 AM UTC+00 | Tags: aam-aadmi-party breaking-news delhi-government delhi-news h3n2 h3n2-flu h3n2-virus health-minister-of-delhi new news saurabh-bhardwaj the-unmute-breaking-news ਚੰਡੀਗੜ੍ਹ , 17 ਮਾਰਚ 2023: H3N2 ਫਲੂ ਦੇ ਮਾਮਲੇ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ H3N2 ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ‘ਇਨਫਲੂਐਂਜ਼ਾ’ ਵਾਇਰਸ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਆਮ ਤੌਰ ‘ਤੇ ਮਾਰਚ ਦੇ ਅੰਤ ਤੱਕ ‘ਇਨਫਲੂਐਂਜ਼ਾ‘ ਵਾਇਰਸ ਦੇ ਮਾਮਲੇ ਘੱਟ ਹੋ ਜਾਂਦੇ ਹਨ ਪਰ ਇਸ ਵਾਰ ਦੇਸ਼ ਦੇ ਕਈ ਹਿੱਸਿਆਂ ‘ਚ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ, “ਜਿਨ੍ਹਾਂ ਲੋਕਾਂ ਨੂੰ ਗੰਭੀਰ ਦਮੇ ਜਾਂ ਕੋਵਿਡ-19 ਹੈ, ਉਨ੍ਹਾਂ ਨੂੰ ਫਲੂ ਦਾ ਸਭ ਤੋਂ ਜ਼ਿਆਦਾ ਖਤਰਾ ਹੈ। ਇਸਦੇ ਨਾਲ ਹੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।” ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਛੇ ਸੂਬਿਆਂ ਨੂੰ ਕੋਵਿਡ ਐਡਵਾਈਜ਼ਰੀ ਜਾਰੀ ਕੀਤੀ ਹੈ, ਦਿੱਲੀ ਇਸ ਵਿੱਚ ਸ਼ਾਮਲ ਨਹੀਂ ਹੈ। ਹਾਲਾਂਕਿ, ਅਸੀਂ ਇਨਫਲੂਐਂਜ਼ਾ ਦੇ ਫੈਲਣ ਨੂੰ ਰੋਕਣ ਲਈ ਸਲਾਹ ਜਾਰੀ ਕਰ ਰਹੇ ਹਾਂ। ਦਿੱਲੀ ਦੇ ਸਿਹਤ ਮੰਤਰੀ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ (H3N2 )1. 60 ਸਾਲ ਤੋਂ ਵੱਧ ਉਮਰ ਦੇ ਅਤੇ ਫੇਫੜਿਆਂ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। The post H3N2 ਇਨਫਲੂਐਂਜ਼ਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ appeared first on TheUnmute.com - Punjabi News. Tags:
|
ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਅਗਲੀ ਹਿਰਾਸਤ 'ਤੇ ਫੈਸਲਾ ਰੱਖਿਆ ਸੁਰੱਖਿਅਤ Friday 17 March 2023 10:05 AM UTC+00 | Tags: breaking-news cbi delhi delhi-liquor-policy-scam ed latest-news manish-sisodia news sisodia ਚੰਡੀਗੜ੍ਹ, 17 ਮਾਰਚ 2023: ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਈਡੀ ਨੇ ਸਿਸੋਦੀਆ ਦੀ 7 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ । ਇਸ ਦੇ ਨਾਲ ਹੀ ਸਿਸੋਦੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਨਾਂ ‘ਤੇ ਏਜੰਸੀ ਉਨ੍ਹਾਂ ਨੂੰ ਇਧਰ-ਉਧਰ ਬੈਠਾਉਂਦੀ ਹੈ। 7 ਦਿਨਾਂ ‘ਚ ਸਿਰਫ 11 ਘੰਟੇ ਪੁੱਛਗਿੱਛ ਕੀਤੀ ਗਈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਿਰਾਸਤ ਬਾਰੇ ਫੈਸਲਾ ਕੁਝ ਸਮੇਂ ਬਾਅਦ ਆ ਜਾਵੇਗਾ। ਈਡੀ ਨੇ ਅਦਾਲਤ ‘ਚ ਕਿਹਾ ਕਿ ਜਾਂਚ ਨਾਜ਼ੁਕ ਮੋੜ ‘ਤੇ ਹੈ, ਜੇਕਰ ਹੁਣ ਹਿਰਾਸਤ ਨਾ ਮਿਲੀ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ। ਇੰਨਾ ਹੀ ਨਹੀਂ, ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮਨੀਸ਼ ਸਿਸੋਦੀਆ (Manish Sisodia) ਤੋਂ ਸੀਸੀਟੀਵੀ ਨਿਗਰਾਨੀ ਹੇਠ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ 18 ਅਤੇ 19 ਨੂੰ ਦੋ ਵਿਅਕਤੀਆਂ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। The post ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਦੀ ਅਗਲੀ ਹਿਰਾਸਤ ‘ਤੇ ਫੈਸਲਾ ਰੱਖਿਆ ਸੁਰੱਖਿਅਤ appeared first on TheUnmute.com - Punjabi News. Tags:
|
IND vs AUS: ਆਸਟ੍ਰੇਲੀਆ ਬੱਲੇਬਾਜ਼ੀ 'ਤੇ ਕਹਿਰ ਬਣ ਟੁੱਟੇ ਮੁਹੰਮਦ ਸ਼ਮੀ ਤੇ ਸਿਰਾਜ, ਸਾਰੀ ਟੀਮ 188 ਦੌੜਾਂ 'ਤੇ ਢੇਰ Friday 17 March 2023 11:26 AM UTC+00 | Tags: australia breaking-news ind-vs-aus mohammad-siraj mohammed-shami news ਚੰਡੀਗੜ੍ਹ, 17 ਮਾਰਚ 2023: (IND vs AUS) ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਵਨਡੇ ਵਿਸ਼ਵ ਕੱਪ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਸੀਰੀਜ਼ ਦੋਵਾਂ ਟੀਮਾਂ ਲਈ ਅਹਿਮ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੇ ਸਾਹਮਣੇ 189 ਦੌੜਾਂ ਦਾ ਟੀਚਾ ਰੱਖਿਆ ਹੈ। ਕੰਗਾਰੂ (Australia) ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਸਿਮਟ ਗਈ। ਇਕ ਸਮੇਂ ਆਸਟ੍ਰੇਲੀਆ ਦਾ ਸਕੋਰ ਦੋ ਵਿਕਟਾਂ ‘ਤੇ 129 ਦੌੜਾਂ ਸੀ, ਜਿਸ ਤੋਂ ਬਾਅਦ ਟੀਮ ਨੇ 59 ਦੌੜਾਂ ‘ਤੇ ਅੱਠ ਵਿਕਟਾਂ ਗੁਆ ਦਿੱਤੀਆਂ। ਆਸਟ੍ਰੇਲੀਆ ਨੇ 19.3 ਓਵਰਾਂ ‘ਚ ਦੋ ਵਿਕਟਾਂ ‘ਤੇ 129 ਦੌੜਾਂ ਬਣਾਈਆਂ ਸਨ। ਉਦੋਂ ਮਿਸ਼ੇਲ ਮਾਰਸ਼ ਅਤੇ ਮਾਰਨਸ ਲਾਬੂਸ਼ੇਨ ਕ੍ਰੀਜ਼ ‘ਤੇ ਸਨ। ਰਵਿੰਦਰ ਜਡੇਜਾ ਨੇ ਮਾਰਸ਼ ਨੂੰ ਆਊਟ ਕੀਤਾ ਅਤੇ ਇਸ ਤੋਂ ਬਾਅਦ ਪੂਰੀ ਟੀਮ 35.4 ਓਵਰਾਂ ਵਿੱਚ ਹੀ ਢਹਿ ਗਈ। ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 65 ਗੇਂਦਾਂ ‘ਤੇ 81 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਨਹੀਂ ਚੱਲਿਆ। ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। The post IND vs AUS: ਆਸਟ੍ਰੇਲੀਆ ਬੱਲੇਬਾਜ਼ੀ ‘ਤੇ ਕਹਿਰ ਬਣ ਟੁੱਟੇ ਮੁਹੰਮਦ ਸ਼ਮੀ ਤੇ ਸਿਰਾਜ, ਸਾਰੀ ਟੀਮ 188 ਦੌੜਾਂ ‘ਤੇ ਢੇਰ appeared first on TheUnmute.com - Punjabi News. Tags:
|
Delhi Excise Policy: ਰਾਉਸ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਦਾ ਈਡੀ ਰਿਮਾਂਡ ਵਧਾਇਆ Friday 17 March 2023 11:33 AM UTC+00 | Tags: breaking-news delhi-excise-policy news rouse-avenue-court ਚੰਡੀਗੜ੍ਹ, 17 ਮਾਰਚ 2023: ਰਾਉਸ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਦਾ ਈਡੀ ਰਿਮਾਂਡ ਪੰਜ ਦਿਨ ਹੋਰ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਸਿਸੋਦੀਆ 22 ਮਾਰਚ ਤੱਕ ਜੇਲ੍ਹ ‘ਚ ਰਹਿਣਗੇ। ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ (Delhi Excise Policy) ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਸਿਸੋਦੀਆ ਦੀ ਹਿਰਾਸਤ ਅੱਜ ਖਤਮ ਹੋ ਰਹੀ ਸੀ। ਈਡੀ ਨੇ ਅਦਾਲਤ ਤੋਂ ਸਿਸੋਦੀਆ ਦੇ ਸੱਤ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਈਡੀ ਨੇ ਅਦਾਲਤ ‘ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੇਕਰ ਸਿਸੋਦੀਆ ਦਾ ਰਿਮਾਂਡ ਨਾ ਮਿਲਿਆ ਤਾਂ ਹੁਣ ਤੱਕ ਜੋ ਵੀ ਜਾਂਚ ਕੀਤੀ ਗਈ ਹੈ, ਉਹ ਬੇਕਾਰ ਹੋ ਜਾਵੇਗੀ। ਇਸ ਦੇ ਨਾਲ ਹੀ ਸਿਸੋਦੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁੱਛਗਿੱਛ ਦੇ ਨਾਂ ‘ਤੇ ਏਜੰਸੀ ਉਨ੍ਹਾਂ ਨੂੰ ਇਧਰ-ਉਧਰ ਬੈਠਾਉਂਦੀ ਹੈ। ਸੱਤ ਦਿਨਾਂ ਵਿੱਚ ਸਿਰਫ਼ 11 ਘੰਟੇ ਪੁੱਛਗਿੱਛ ਹੋਈ ਹੈ। ਇਸ ਦੇ ਨਾਲ ਹੀ ਸਿਸੋਦੀਆ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਹੈ। ਉਹ ਕਹਿੰਦੇ ਹਨ ਕਿ ਭਾਵੇਂ ਤੁਸੀਂ ਮੈਨੂੰ ਸਾਰੀ ਰਾਤ ਬਿਠਾਓ, ਘੱਟੋ-ਘੱਟ ਪੁੱਛ-ਪੜਤਾਲ ਕਰੋ, ਪਰ ਉਹ ਕੁਝ ਨਹੀਂ ਕਰਦੇ। The post Delhi Excise Policy: ਰਾਉਸ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਦਾ ਈਡੀ ਰਿਮਾਂਡ ਵਧਾਇਆ appeared first on TheUnmute.com - Punjabi News. Tags:
|
ਜੰਮੂ-ਕਸ਼ਮੀਰ 'ਚ ਆਪਣੇ ਆਪ ਨੂੰ PMO ਦਾ ਅਫ਼ਸਰ ਦੱਸਣ ਵਾਲਾ ਠੱਗ ਗ੍ਰਿਫਤਾਰ Friday 17 March 2023 11:50 AM UTC+00 | Tags: 420 467 additional-director-of-pmo breaking-news gujarat gujarat-is-kiran-bhai-patel india-news jammu-and-kashmir jammu-and-kashmir-police kiran-bhai-patel news pmo ਚੰਡੀਗੜ੍ਹ, 17 ਮਾਰਚ 2023: ਜੰਮੂ-ਕਸ਼ਮੀਰ ‘ਚ ਪੁਲਿਸ ਨੇ ਇਕ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ PMO ਦਾ ਅਫ਼ਸਰ ਦੱਸਦਾ ਸੀ। ਗੁਜਰਾਤ ਵਿੱਚ ਰਹਿਣ ਵਾਲੇ ਇਸ ਵਿਅਕਤੀ ਦਾ ਨਾਂ ਕਿਰਨ ਭਾਈ ਪਟੇਲ ਹੈ। ਉਹ ਆਪਣੇ ਆਪ ਨੂੰ ਪੀਐਮਓ ਦਾ ਐਡੀਸ਼ਨਲ ਡਾਇਰੈਕਟਰ ਦੱਸਦਾ ਸੀ। ਇੰਨਾ ਹੀ ਨਹੀਂ ਇਸ ਠੱਗ ਨੇ ਜ਼ੈੱਡ ਪਲੱਸ ਸਕਿਓਰਿਟੀ, ਬੁਲੇਟਪਰੂਫ SUV ਦੀਆਂ ਸਹੂਲਤਾਂ ਲੈ ਰੱਖੀਆਂ ਸਨ। ਉਹ ਹਮੇਸ਼ਾ ਪੰਜ ਤਾਰਾ ਹੋਟਲਾਂ ਵਿੱਚ ਠਹਿਰਦਾ ਸੀ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਉਹ ਫਰਜ਼ੀ ਨਿਕਲਿਆ। ਉਸ ਨੂੰ 10 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਇਸ ਨੂੰ ਗੁਪਤ ਰੱਖਿਆ ਗਿਆ ਸੀ। ਜੇਕੇ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰੀ ਦਾ ਖ਼ੁਲਾਸਾ ਕੀਤਾ ਹੈ । ਇਸ ਸਬੰਧੀ ਸਥਾਨਕ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਫਆਈਆਰ ਦੇ ਅਨੁਸਾਰ, ਧੋਖਾਧੜੀ ਕਰਨ ਵਾਲੇ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 419, 420, 467, 468, 471 ਦੇ ਤਹਿਤ ਨਿਸ਼ਾਤ ਥਾਣੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਹਾਲਾਂਕਿ ਇਸਦੀ ਕਿਸੇ ਪੁਲਿਸ ਅਧਿਕਾਰੀ ਵੱਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਇਸ ਪੁਲਿਸ ਸਟੇਸ਼ਨ ਅਤੇ ਕਸ਼ਮੀਰ ਵਾਦੀ ਦੇ ਹੋਰ ਹਿੱਸਿਆਂ ਦੇ ਅਧਿਕਾਰ ਖੇਤਰ ਵਿੱਚ ਜਾਅਲੀ ਯੰਤਰ ਲਗਾ ਕੇ ਅਪਰਾਧਿਕ ਇਰਾਦੇ ਨਾਲ ਗਤੀਵਿਧੀਆਂ ਵਿੱਚ ਸ਼ਾਮਲ ਹੈ। ਕਿਰਨ ਭਾਈ ਨੂੰ ਭਾਰਤ ਦੇ ਸੀਨੀਅਰ ਸਰਕਾਰੀ ਅਧਿਕਾਰੀ ਵਜੋਂ ਪੇਸ਼ ਕਰ ਰਹੇ ਸਨ। ਉਕਤ ਵਿਅਕਤੀ ਨੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ, ਜਾਅਲਸਾਜ਼ੀ ਅਤੇ ਜਾਅਲਸਾਜ਼ੀ ਕਰਕੇ ਠੱਗੀ ਮਾਰੀ ਹੈ। The post ਜੰਮੂ-ਕਸ਼ਮੀਰ ‘ਚ ਆਪਣੇ ਆਪ ਨੂੰ PMO ਦਾ ਅਫ਼ਸਰ ਦੱਸਣ ਵਾਲਾ ਠੱਗ ਗ੍ਰਿਫਤਾਰ appeared first on TheUnmute.com - Punjabi News. Tags:
|
ਆਬਕਾਰੀ 'ਚ 45 ਫੀਸਦੀ ਅਤੇ ਜੀ.ਐਸ.ਟੀ 'ਚ 23 ਫੀਸਦੀ ਵਾਧਾ ਦਰਜ਼: ਹਰਪਾਲ ਸਿੰਘ ਚੀਮਾ Friday 17 March 2023 11:57 AM UTC+00 | Tags: aam-aadmi-party breaking-news cm-bhagwant-mann excise-duty harpal-singh-cheema health-and-education news punjab punjab-finance punjab-government ਚੰਡੀਗੜ੍ਹ, 17 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਇਤਿਹਾਸਕ ਤਬਦੀਲੀ ਤੋਂ ਇੱਕ ਸਾਲ ਬਾਅਦ ਤੱਕ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇਥੇ ਕਿਹਾ ਕਿ ਇਸ ਸਮੇਂ ਦੌਰਾਨ ਸੂਬੇ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਸਿਹਤ ਅਤੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ, ਮਾਲੀਆ ਵਾਧਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜੰਗ ਦੀ ਗਵਾਹੀ ਭਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗਾਂ ਆਬਕਾਰੀ ਅਤੇ ਕਰ ਨੇ ਵੀ ਵਿੱਤੀ ਸਾਲ 2021-22 ਦੇ ਮੁਕਾਬਲੇ ਆਬਕਾਰੀ ਵਿੱਚ 45 ਪ੍ਰਤੀਸ਼ਤ ਅਤੇ ਜੀਐਸਟੀ ਵਿੱਚ 23 ਪ੍ਰਤੀਸ਼ਤ ਵਾਧਾ ਦਰਜ ਕਰਕੇ ਰਾਜ ਦੇ ਮਾਲੀਏ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੌਰਾਨ ਹੀ ਨੌਜਵਾਨਾਂ ਨੂੰ 26797 ਨਵੀਆਂ ਨੌਕਰੀਆਂ, 500 ਮੁਹੱਲਾ ਕਲੀਨਿਕ, 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਵਰਗੀਆਂ ਵੱਡੀਆਂ ਗਾਰੰਟੀਆਂ ਲਾਗੂ ਕੀਤੀਆਂ ਹਨ। ਉਨ੍ਹਾਂ (Harpal Singh Cheema) ਕਿਹਾ ਕਿ ਸੂਬੇ ਵਿੱਚ 117 ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ ਸਕੂਲਾਂ ਅਧਿਆਪਕਾਂ ਦੇ ਦੋ ਬੈਚ ਪਹਿਲਾਂ ਹੀ ਸਿੰਗਾਪੁਰ ਭੇਜੇ ਜਾ ਚੁੱਕੇ ਹਨ ਤਾਂ ਜੋ ਉਨ੍ਹਾਂ ਦੇ ਪੇਸ਼ੇਵਰ ਅਧਿਆਪਨ ਹੁਨਰ ਨੂੰ ਨਿਖਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 14000 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਐਡਵੋਕੇਟ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੇ ਸਾਰੇ ਬਕਾਏ ਅਦਾ ਕਰਨ ਦੇ ਨਾਲ-ਨਾਲ ਕਣਕ ਅਤੇ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਉਨ੍ਹਾਂ ਦੇ ਖਾਤਿਆਂ ਵਿੱਚ ਸਮੇਂ ਸਿਰ ਅਦਾਇਗੀਆਂ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵੱਲੋਂ ਸੂਬੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦਾਲ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਲਈ ਗੰਭੀਰ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਪਰਾਲੀ ਸਾੜਨ ਵਿੱਚ 30 ਫੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਸਿਰਫ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਕੀਤੇ ਹਨ ਬਲਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਸਖਤ ਸਟੈਂਡ ਲਿਆ ਹੈ ਜਦਕਿ ਪਿਛਲੇ ਮੁੱਖ ਮੰਤਰੀ ਇਸ ਮੁੱਦੇ ‘ਤੇ ਜਾਂ ਤਾਂ ਜੁਬਾਨੀ ਸੇਵਾ ਕਰਦੇ ਰਹੇ ਹਨ ਜਾਂ ਰਾਜਨੀਤੀ। ਸ਼ਰਾਬ ਮਾਫੀਆ ਅਤੇ ਟੈਕਸ ਚੋਰੀ ਨੂੰ ਨਸ਼ਟ ਕਰਨ ਲਈ ਕਈ ਉਪਰਾਲੇਭ੍ਰਿਸ਼ਟਾਚਾਰ, ਮਾਫੀਆ ਅਤੇ ਗੁੰਡਾਰਾਜ ਨੂੰ ਨੱਥ ਪਾਉਣ ਲਈ ਚੁੱਕੇ ਗਏ ਕਦਮਾਂ ਦਾ ਖੁਲਾਸਾ ਕਰਦਿਆਂ ਐਡਵੋਕੇਟ ਚੀਮਾ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜੰਗ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ 567 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ 380 ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਵੀ ਸ਼ਰਾਬ ਮਾਫੀਆ ਅਤੇ ਟੈਕਸ ਚੋਰੀ ਨੂੰ ਨਸ਼ਟ ਕਰਨ ਲਈ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਬੀਤੇ 11 ਮਹੀਨਿਆਂ ਦੌਰਾਨ 6317 ਐਫਆਈਆਰ ਦਰਜ ਕੀਤੀਆਂ ਗਈਆਂ ਹਨ, 6114 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, 1,48,693 ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਹੈ, 5,06,607 ਲੀਟਰ ਲਾਹਣ ਨੂੰ ਬਰਾਮਦ ਕਰਕੇ ਨਸ਼ਟ ਕੀਤਾ ਗਿਆ ਹੈ, 1,74,468 ਲੀਟਰ ਦੇਸੀ ਤੇ ਵਿਦੇਸ਼ੀ ਸ਼ਰਾਬ, ਬੀਅਰ ਤੇ ਸਪਿਰਿਟ ਜ਼ਬਤ ਕੀਤੀ ਗਈ ਹੈ ਅਤੇ 308 ਸ਼ਰਾਬ ਦੀਆਂ ਭੱਠੀਆਂ ਨੂੰ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪ੍ਰਚੂਨ ਪੱਧਰ ਤੱਕ ਲਾਇਸੰਸਧਾਰਕਾਂ ਦੀ ਸ਼ਰਾਬ ਅਤੇ ਸਟਾਕ ਵਸਤੂਆਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਲਈ ਟਰੈਕ ਅਤੇ ਟਰੇਸ ਵਰਗੇ ਪ੍ਰੋਗਰਾਮ ਲਾਗੂ ਕੀਤੇ ਹਨ ਅਤੇ 'ਅਕਸਾਈਜ਼ ਕਿਊ.ਆਰ. ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ' ਸ਼ੁਰੂ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਕਲੀ ਜਾਂ ਬਿਨਾ-ਡਿਊਟੀ ਅਦਾ ਕੀਤੀ ਸ਼ਰਾਬ ਦੀ ਵਿਕਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਅਤੇ ਗਤੀਵਿਧੀਆਂ ਨੇ ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕੀਤੀ ਹੈ ਬਲਕਿ ਸਾਲ 2020 ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਵਾਪਰੀ ਜ਼ਹਰਲੀ ਸ਼ਰਾਬ ਹਾਦਸੇ ਵਰਗੀ ਕਿਸੇ ਵੀ ਤ੍ਰਾਸਦੀ ਨੂੰ ਵੀ ਰੋਕਿਆ ਹੈ। ਡੇਟਾ ਮਾਈਨਿੰਗ ਵਿੰਗ ਅਤੇ ਟੈਕਸ ਇੰਟੈਲੀਜੈਂਸ ਯੂਨਿਟਉਨ੍ਹਾਂ ਅੱਗੇ ਕਿਹਾ ਕਿ ਕਰ ਵਿਭਾਗ ਦੇ ਡੇਟਾ ਮਾਈਨਿੰਗ ਵਿੰਗ ਅਤੇ ਟੈਕਸ ਇੰਟੈਲੀਜੈਂਸ ਯੂਨਿਟ ਨੇ ਵੀ ਕਰ ਚੋਰੀ ਅਤੇ ਜਾਅਲੀ ਬਿਲਿੰਗ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਵਿੰਗਾਂ ਦੀ ਵਸੂਲੀ ਫਰਵਰੀ 2022 ਤੱਕ 147.89 ਕਰੋੜ ਰੁਪਏ ਸੀ ਜੋ ਫਰਵਰੀ, 2023 ਤੱਕ 173.27 ਕਰੋੜ ਰੁਪਏ ਰਹੀ ਅਤੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 17.2 ਵਾਧਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਕਰ ਵਿਭਾਗ ਨੇ ਇਮਾਨਦਾਰ ਕਰ ਦਾਤਾਵਾਂ ਦੀ ਮਦਦ ਲਈ ਵੀ ਕਈ ਪਹਿਲਕਦਮੀਆਂ ਕੀਤੀਆਂ ਹਨ, ਜਿਵੇਂ ਕਿ ਵਟਸਐਪ ਨੰਬਰ ‘9160500033’ ਰਾਹੀਂ ਜੀਐਸਟੀ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ 24X7 ‘ਚੈਟਬੋਟ’ ਅਤੇ ਪੀ.ਪੀ.ਆਈ.ਐਸ 2023 ਦੌਰਾਨ 16 ਰਜਿਸਟਰਡ ਵਿਅਕਤੀਆਂ ਨੂੰ ਬਿਹਤਰ ਕਰ ਪਾਲਣਾ ਲਈ ਸਨਮਾਨਿਤ ਕੀਤਾ ਗਿਆ। ਐਡਵੋਕੇਟ ਚੀਮਾ (Harpal Singh Cheema) ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਲੋਕਾਂ ਦੇ ਪੈਸੇ ਅਤੇ ਜਾਇਦਾਦਾਂ ਨੂੰ ਸਿਰਫ਼ ਜਨਤਕ ਵਰਤੋਂ ਲਈ ਵਰਤਣ ਦੇ ਇਰਾਦੇ ਸਪੱਸ਼ਟ ਹਨ, ਭਾਂਵੇਂ ਉਹ ਹਰ ਕਾਰਜਕਾਲ ਲਈ ਇੱਕ ਤੋਂ ਵੱਧ ਪੈਨਸ਼ਨਾਂ ਦੇਣ ਦੇ ਪੁਰਾਣੇ ਉਪਬੰਧ ਦੀ ਬਜਾਏ ਵਿਧਾਇਕਾਂ ਲਈ ਸਿੰਗਲ ਪੈਨਸ਼ਨ ਲਾਗੂ ਕਰਨ ਦਾ ਫੈਸਲਾ ਹੋਵੇ ਜਾਂ 9000 ਏਕੜ ਤੋਂ ਵੱਧ ਸਰਕਾਰੀ ਜ਼ਮੀਨ ‘ਤੋਂ ਨਾਜਾਇਜ਼ ਕਬਜ਼ੇ ਹਟਾਉਣਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਨੂੰ ਵੀ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਸੂਬੇ ਦੇ ਲੋਕ ਆਪਣੇ ਆਗੂਆਂ ਦੀ ਸਦਨ ਵਿੱਚ ਕਾਰਗੁਜ਼ਾਰੀ ਨੂੰ ਦੇਖ ਸਕਣ। ਉਨ੍ਹਾਂ ਕਿਹਾ ਕਿ ਇੱਕ ਸਾਫ਼-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਪ੍ਰਦਾਨ ਕਰਨ ਦੇ ਇਨ੍ਹਾਂ ਯਤਨਾਂ ਨੇ ਹੀ ਸੂਬੇ ਵਿੱਚ 40,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਵੀ ਆਕਰਸ਼ਿਤ ਕੀਤਾ ਹੈ | The post ਆਬਕਾਰੀ ‘ਚ 45 ਫੀਸਦੀ ਅਤੇ ਜੀ.ਐਸ.ਟੀ ‘ਚ 23 ਫੀਸਦੀ ਵਾਧਾ ਦਰਜ਼: ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
ਨਵੀਂ ਖੇਡ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਅ ਲਏ ਜਾਣਗੇ: ਮੀਤ ਹੇਅਰ Friday 17 March 2023 12:02 PM UTC+00 | Tags: aam-aadmi-party arvind-kejriwal breaking-news cm-bhagwant-mann gurmeet-singh-meet-hayer india latest-news news new-sports-policy punjab punjabi-news punjab-news punjab-sports-news ਚੰਡੀਗੜ੍ਹ, 17 ਮਾਰਚ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡ ਨਕਸ਼ੇ ਉੱਤੇ ਮੁੜ ਉਭਾਰਨ ਦੀ ਵਚਨਬੱਧਤਾ ਉਤੇ ਪਹਿਰਾ ਦਿੰਦਿਆਂ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਵਿਆਪਕ ਖੇਡ ਨੀਤੀ (New Sports Policy) ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਲੋਕਾਂ ਦੇ ਸੁਝਾਅ ਲਏ ਜਾਣਗੇ ਜਿਸ ਤੋਂ ਬਾਅਦ ਇਹ ਨੀਤੀ ਬਹੁਤ ਜਲਦ ਲਾਗੂ ਕਰ ਦਿੱਤੀ ਜਾਵੇਗੀ ਇਹ ਗੱਲ ਪੰਜਾਬ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਖੇਡ ਨੀਤੀ ਦਾ ਖਰੜਾ ਤਿਆਰ ਕਰਨ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਨਾਲ ਮੈਰਾਥਨ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕਹੀ। ਮੀਤ ਹੇਅਰ ਨੇ ਕਿਹਾ ਕਿ ਖੇਡ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਇਸ ਨੂੰ ਪ੍ਰਵਾਨਗੀ ਲਈ ਭੇਜਣ ਤੋਂ ਪਹਿਲਾਂ ਖੇਡਾਂ ਤੇ ਖਿਡਾਰੀਆਂ ਨਾਲ ਜੁੜੇ ਵਿਅਕਤੀਆਂ ਦੀ ਫੀਡਬੈਕ ਹਾਸਲ ਕਰਨ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਉਪਰੰਤ ਲੋਕਾਂ ਦੇ ਸੁਝਾਵਾਂ ਨੂੰ ਸ਼ਾਮਲ ਕਰਕੇ ਕਾਰਗਾਰ ਖੇਡ ਨੀਤੀ (New Sports Policy) ਤਿਆਰ ਕੀਤੀ ਜਾਵੇਗੀ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੇ ਰਾਏ ਲੈਣ ਤੋਂ ਬਾਅਦ ਖੇਡ ਨੀਤੀ ਦੇ ਖਰੜੇ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਇਸ ਨੂੰ ਲਾਗੂ ਕੀਤਾ ਜਾ ਸਕੇ। ਖੇਡ ਮੰਤਰੀ ਨੇ ਕਿਹਾ ਕਿ ਖੇਡ ਨੀਤੀ ਵਿੱਚ ਖੇਡ ਵਿਭਾਗ ਨੂੰ ਮਜ਼ਬੂਤ ਕਰਨਾ ਅਤੇ ਵੱਧ ਤੋਂ ਵੱਧ ਕੋਚਾਂ ਦੀ ਭਰਤੀ ਕੀਤੀ ਜਾਵੇਗੀ, ਖੇਡ ਵਿੰਗਾਂ ਦੀਆਂ ਸੀਟਾਂ ਵਧਾਉਣੀਆਂ, ਖੇਡ ਪੱਖੀ ਮਾਹੌਲ ਸਿਰਜਣ, ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਵਿੱਤੀ ਸਹਾਇਤਾ ਦੇਣਾ, ਹਰ ਖੇਡ ਦੇ ਅਹਿਮ ਖੇਡ ਮੁਕਾਬਲੇ ਨੂੰ ਇਨਾਮ ਰਾਸ਼ੀ ਦੀ ਗਿਣਤੀ ਵਿੱਚ ਸ਼ਾਮਲ ਕਰਨਾ, ਖਿਡਾਰੀਆਂ ਨੂੰ ਨੌਕਰੀਆਂ ਦੇਣਾ, ਚੰਗੇ ਪ੍ਰਦਰਸ਼ਨ ਵਾਲੇ ਕੋਚਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਕੋਚਾਂ ਲਈ ਐਵਾਰਡ ਸ਼ੁਰੂ ਕਰਨਾ, ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗਾਂ ਨਾਲ ਮਿਲ ਕੇ ਖੇਡ ਵਿਭਾਗ ਵੱਲੋਂ ਸਾਂਝਾ ਕੈਲੰਡਰ ਤਿਆਰ ਕਰਨਾ ਅਤੇ ਖਿਡਾਰੀਆਂ ਲਈ ਵਜ਼ੀਫ਼ਾ ਸਕੀਮ ਸ਼ੁਰੂ ਕਰਨਾ ਪ੍ਰਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ। ਅੱਜ ਦੀ ਮੀਟਿੰਗ ਦੀ ਸ਼ੁਰੂਆਤ ਵਿੱਚ ਵਿਭਾਗ ਦੇ ਨਵੇਂ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਖੇਡਾਂ ਕਰਕੇ ਵੱਡੀ ਪਛਾਣ ਰਹੀ ਹੈ ਅਤੇ ਪੰਜਾਬ ਦੀ ਖੇਡਾਂ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਣ ਲਈ ਨਵੀਂ ਖੇਡ ਨੀਤੀ ਅਹਿਮ ਰੋਲ ਨਿਭਾਏਗੀ ਜਿਸ ਲਈ ਸਾਰੇ ਮਾਹਿਰਾਂ ਦੀ ਰਾਏ ਬਹੁਤ ਜ਼ਰੂਰੀ ਹੈ। ਕਮੇਟੀ ਵਿੱਚ ਸ਼ਾਮਲ ਮਾਹਿਰਾਂ ਸਾਬਕਾ ਡੀਜੀਪੀ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਹਾਕੀ ਓਲੰਪੀਅਨ ਗੋਲ਼ਡ ਮੈਡਲਿਸਟ ਤੇ ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ, ਦਰੋਣਾਚਾਰੀਆ ਐਵਾਰਡੀ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਸਾਬਕਾ ਚੀਫ ਕੋਚ ਗੁਰਬਖ਼ਸ਼ ਸਿੰਘ ਸੰਧੂ ਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਡ ਡਾਇਰੈਕਟਰ ਡਾ ਰਾਜ ਕੁਮਾਰ ਸ਼ਰਮਾ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਦਿਆਂ ਹੇਠਲੇ ਪੱਧਰ ਉੱਤੇ ਖੇਡ ਮੁਕਾਬਲੇ ਵਧਾਉਣਾ ਜਾਂ ਲੀਗ ਸ਼ੁਰੂ ਕਰਨਾ, ਕੋਚਾਂ ਦੀ ਹੇਠਲੇ ਪੱਧਰ ਉੱਤੇ ਵੱਧ ਤੋਂ ਵੱਧ ਭਰਤੀ, ਦੇਸ਼ ਜਾਂ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਤੁਰੰਤ ਉਨ੍ਹਾਂ ਦੇ ਪ੍ਰਦਰਸ਼ਨ ਤੇ ਯੋਗਤਾ ਅਨੁਸਾਰ ਨੌਕਰੀ ਦੇਣਾ, ਸਰਕਾਰੀ ਭਰਤੀ ਵਿੱਚ ਨਾਮੀਂ ਖਿਡਾਰੀਆਂ ਨੂੰ ਤਵੱਜੋਂ ਦੇਣ ਦੀ ਗੱਲ ਕੀਤੀ। ਖੇਡ ਡਾਇਰੈਕਟ ਅਮਿਤ ਤਲਵਾੜ ਨੇ ਖਰੜੇ ਦੇ ਕਾਪੀ ਦੀ ਪੇਸ਼ਕਾਰੀ ਦਿਖਾਈ ਜਿਸ ਵਿੱਚ ਪਿਛਲੀ ਮੀਟਿੰਗ ਦੌਰਾਨ ਮਾਹਿਰਾਂ ਵੱਲੋਂ ਮਿਲੇ ਸੁਝਾਆਂ ਨੂੰ ਵੀ ਸ਼ਾਮਲ ਕੀਤਾ ਗਿਆ। The post ਨਵੀਂ ਖੇਡ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਅ ਲਏ ਜਾਣਗੇ: ਮੀਤ ਹੇਅਰ appeared first on TheUnmute.com - Punjabi News. Tags:
|
ਪੰਜਾਬ ਦੇ ਸਕੂਲਾਂ ਨੂੰ ਸੁੰਦਰ ਬਣਾਉਣ ਅਤੇ ਮੁਰੰਮਤ ਤੇ ਸਾਂਭ ਸੰਭਾਲ ਵਾਸਤੇ 40 ਕਰੋੜ ਰੁਪਏ ਦੀ ਰਾਸ਼ੀ ਜਾਰੀ: ਹਰਜੋਤ ਸਿੰਘ ਬੈਂਸ Friday 17 March 2023 12:14 PM UTC+00 | Tags: bhagwant-mann breaking-news harjot-singh-bains latest-news maintenance-of-schools-in-punjab news punjab-school-education-board ਚੰਡੀਗੜ੍ਹ, 17 ਮਾਰਚ 2023: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਮਿਆਰੀ ਬਨਾਉਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਬਣਾਉਣ ਅਤੇ ਮੁਰੰਮਤ ‘ਤੇ ਸਾਂਭ ਸੰਭਾਲ ਵਾਸਤੇ 40 ਕਰੋੜ ਰੁਪਏ ਦੀ ਰਾਸ਼ੀ ਅੱਜ ਜਾਰੀ ਕੀਤੀ ਗਈ ਹੈ। ਇਹ ਪ੍ਰਗਵਾਟਾ ਅੱਜ ਇੱਥੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਨੇ ਕੀਤਾ। ਸ. ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਵਾਸਤੇ ਯਤਨਸ਼ੀਲ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੇ ਫ਼ਰਸ਼, ਛੱਤਾਂ, ਬਿਜਲੀ, ਫ਼ਰਨੀਚਰ ਦੀ ਰਿਪੇਅਰ ਅਤੇ ਪੇਂਟ ਵਾਸਤੇ ਰਾਸ਼ੀ ਦੀ ਡਿਮਾਂਡ ਕੀਤੀ ਜਾ ਰਹੀ ਸੀ। ਸਿੱਖਿਆ ਮੰਤਰੀ ਸ. ਬੈਂਸ (Harjot Singh Bains) ਨੇ ਜਾਰੀ ਕੀਤੀ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਦੇ 276 ਸਕੂਲਾਂ ਵਾਸਤੇ 4.21 ਕਰੋੜ ਰੁਪਏ, ਜ਼ਿਲਾ ਬਰਨਾਲਾ ਦੇ 53 ਸਕੂਲਾਂ ਵਾਸਤੇ 1.40 ਕਰੋੜ ਰੁਪਏ, ਜ਼ਿਲਾ ਬਠਿੰਡਾ ਦੇ 109 ਸਕੂਲਾਂ ਵਾਸਤੇ 1.85 ਕਰੋੜ ਰੁਪਏ, ਜ਼ਿਲਾ ਫਰੀਦਕੋਟ ਦੇ 58 ਸਕੂਲਾਂ ਵਾਸਤੇ 1.14 ਕਰੋੜ ਰੁਪਏ, ਜ਼ਿਲਾ ਫਤਹਿਗੜ੍ਹ ਸਾਹਿਬ ਦੇ 85 ਸਕੂਲਾਂ ਵਾਸਤੇ 0.80 ਕਰੋੜ ਰੁਪਏ, ਜ਼ਿਲਾ ਫਾਜਿਲਕਾ ਦੇ 271 ਸਕੂਲਾਂ ਵਾਸਤੇ 5.17 ਕਰੋੜ ਰੁਪਏ, ਜ਼ਿਲਾ ਫ਼ਿਰੋਜ਼ਪੁਰ ਦੇ 126 ਸਕੂਲਾਂ ਵਾਸਤੇ 1.8 ਕਰੋੜ ਰੁਪਏ, ਜ਼ਿਲਾ ਗੁਰਦਾਸਪੁਰ ਦੇ 236 ਸਕੂਲਾਂ ਵਾਸਤੇ 3.14 ਕਰੋੜ ਰੁਪਏ, ਜ਼ਿਲਾ ਹੁਸ਼ਿਆਰਪੁਰ ਦੇ 65 ਸਕੂਲਾਂ ਵਾਸਤੇ 1.12 ਕਰੋੜ ਰੁਪਏ, ਜ਼ਿਲਾ ਜਲੰਧਰ ਦੇ 207 ਸਕੂਲਾਂ ਵਾਸਤੇ 2.43 ਕਰੋੜ ਰੁਪਏ, ਜ਼ਿਲਾ ਕਪੂਰਥਲਾ ਦੇ 115 ਸਕੂਲਾਂ ਵਾਸਤੇ 1.04 ਕਰੋੜ ਰੁਪਏ, ਜ਼ਿਲਾ ਲੁਧਿਆਣਾ ਦੇ 71 ਸਕੂਲਾਂ ਵਾਸਤੇ 0.94 ਕਰੋੜ ਰੁਪਏ, ਜ਼ਿਲਾ ਮਲੇਰਕੋਟਲਾ ਦੇ 50 ਸਕੂਲਾਂ ਵਾਸਤੇ 0.90 ਕਰੋੜ ਰੁਪਏ, ਜ਼ਿਲਾ ਮਾਨਸਾ ਦੇ 66 ਸਕੂਲਾਂ ਵਾਸਤੇ 1.20 ਕਰੋੜ ਰੁਪਏ, ਜ਼ਿਲਾ ਮੋਗਾ ਦੇ ਵੀ 66 ਸਕੂਲਾਂ ਵਾਸਤੇ 0.92 ਕਰੋੜ ਰੁਪਏ, ਜ਼ਿਲਾ ਪਠਾਨਕੋਟ ਦੇ 87 ਸਕੂਲਾਂ ਵਾਸਤੇ 0.78 ਕਰੋੜ ਰੁਪਏ, ਜ਼ਿਲਾ ਪਟਿਆਲ਼ਾ ਦੇ 161 ਸਕੂਲਾਂ ਵਾਸਤੇ 2.94 ਕਰੋੜ ਰੁਪਏ, ਜ਼ਿਲਾ ਰੋਪੜ ਦੇ 109 ਸਕੂਲਾਂ ਵਾਸਤੇ 0.78 ਕਰੋੜ ਰੁਪਏ, ਜ਼ਿਲਾ ਸੰਗਰੂਰ ਦੇ 84 ਸਕੂਲਾਂ ਵਾਸਤੇ 1.70 ਕਰੋੜ ਰੁਪਏ, ਜ਼ਿਲਾ ਮੋਹਾਲੀ ਦੇ 81 ਸਕੂਲਾਂ ਵਾਸਤੇ 1.73 ਕਰੋੜ ਰੁਪਏ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 115 ਸਕੂਲਾਂ ਵਾਸਤੇ 1.57 ਕਰੋੜ ਰੁਪਏ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 50 ਸਕੂਲਾਂ ਵਾਸਤੇ 0.65 ਕਰੋੜ ਰੁਪਏ ਅਤੇ ਜ਼ਿਲਾ ਤਰਨਤਾਰਨ ਦੇ 113 ਸਕੂਲਾਂ ਵਾਸਤੇ 1.44 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਹ ਵੀ ਦੱਸਿਆ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਨਿਸ਼ਾਨਾ ਸੂਬੇ ਦੇ ਸਿੱਖਿਆ ਢਾਂਚੇ ਨੂੰ ਪੂਰੇ ਦੇਸ਼ ਵਿੱਚੋਂ ਨੰਬਰ ਇੱਕ ਬਣਾਉਣ ਦਾ ਹੈ ਜਿਸਦੀ ਪੂਰਤੀ ਵਾਸਤੇ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਲਿਆਉਣ ਅਤੇ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਭਵਿੱਖ ਵਿੱਚ ਵੀ ਜਾਰੀ ਰਹੇਗਾ। The post ਪੰਜਾਬ ਦੇ ਸਕੂਲਾਂ ਨੂੰ ਸੁੰਦਰ ਬਣਾਉਣ ਅਤੇ ਮੁਰੰਮਤ ਤੇ ਸਾਂਭ ਸੰਭਾਲ ਵਾਸਤੇ 40 ਕਰੋੜ ਰੁਪਏ ਦੀ ਰਾਸ਼ੀ ਜਾਰੀ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਲੁਧਿਆਣਾ ਪ੍ਰਸ਼ਾਸਨ ਦੀ ਬਾਲ ਤਸਕਰੀ ਵਿਰੁੱਧ ਵੱਡੀ ਕਾਰਵਾਈ, 15 ਪ੍ਰਵਾਸੀ ਬੱਚਿਆਂ ਨੂੰ ਛੁਡਵਾਇਆ Friday 17 March 2023 12:24 PM UTC+00 | Tags: breaking-news child-trafficking cm-bhagwant-mann latest-news ludhiana ludhiana-administration ludhiana-police news punjabi-news punjab-news punjab-police the-unmute-breaking the-unmute-breaking-news ਚੰਡੀਗੜ੍ਹ, 17 ਮਾਰਚ 2023: ਬਾਲ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ (Ludhiana) ਪ੍ਰਸ਼ਾਸਨ ਨੇ 18 ਸਾਲ ਤੋਂ ਘੱਟ ਉਮਰ ਦੇ 15 ਬੱਚਿਆਂ ਨੂੰ ਮੁਕਤ ਕਰਵਾਇਆ ਹੈ, ਜਿਨ੍ਹਾਂ ਨੂੰ ਬਿਹਾਰ ਤੋਂ ਰੇਲਗੱਡੀ ਰਾਹੀਂ ਲਿਆਂਦਾ ਜਾ ਰਿਹਾ ਸੀ। ਬਾਲ ਸੁਰੱਖਿਆ ਅੰਦੋਲਨ ਦੇ ਨਾਲ-ਨਾਲ ਜੀਆਰਪੀ, ਲੁਧਿਆਣਾ ਪੁਲਿਸ ਅਤੇ ਹੋਰ ਵਿਭਾਗਾਂ ਨੇ ਵੀ ਇਸ ਵਿੱਚ ਯੋਗਦਾਨ ਪਾਇਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਰੇਲਵੇ ਸਟੇਸ਼ਨ ‘ਤੇ ਜਾਲ ਵਿਛਾ ਕੇ ਇਨ੍ਹਾਂ ਬੱਚਿਆਂ ਨੂੰ ਛੁਡਵਾਇਆ | ਇਨ੍ਹਾਂ ਬੱਚਿਆਂ ਨੂੰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆਂਦਾ ਗਿਆ ਸੀ। ਫਿਲਹਾਲ ਇਨ੍ਹਾਂ ਬੱਚਿਆਂ ਦਾ ਮੈਡੀਕਲ ਕਰਵਾ ਕੇ ਕਾਊਂਸਲਿੰਗ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮਾਪਿਆਂ ਕੋਲ ਭੇਜ ਦਿੱਤਾ ਜਾਵੇਗਾ। ਦੂਜੇ ਪਾਸੇ ਬਾਲ ਸੁਰੱਖਿਆ ਅੰਦੋਲਨ ਦੇ ਜ਼ਿਲ੍ਹਾ ਪ੍ਰਾਜੈਕਟ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਈਲਡ ਹੈਲਪਲਾਈਨ 'ਤੇ ਰੇਲ ਰਾਹੀਂ ਬੱਚਿਆਂ ਨੂੰ ਲਿਆਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਅੰਬਾਲਾ ਤੋਂ ਆਪਣੀ ਟੀਮ ਨਾਲ ਜਾਂਚ ਕਰ ਰਹੇ ਸਨ ਅਤੇ ਲੁਧਿਆਣਾ ਵਿਖੇ 15 ਬੱਚਿਆਂ ਨੂੰ ਛੁਡਵਾਇਆ ਗਿਆ। ਕੌਂਸਲਿੰਗ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਜਾਵੇਗਾ। The post ਲੁਧਿਆਣਾ ਪ੍ਰਸ਼ਾਸਨ ਦੀ ਬਾਲ ਤਸਕਰੀ ਵਿਰੁੱਧ ਵੱਡੀ ਕਾਰਵਾਈ, 15 ਪ੍ਰਵਾਸੀ ਬੱਚਿਆਂ ਨੂੰ ਛੁਡਵਾਇਆ appeared first on TheUnmute.com - Punjabi News. Tags:
|
ਵਾਧੂ ਬਿਜਲੀ ਉਤਪਾਦਨ ਲਈ ਜੰਗੀ ਪੱਧਰ 'ਤੇ ਕੰਮ ਜਾਰੀ: ਹਰਭਜਨ ਸਿੰਘ ਈ.ਟੀ.ਓ Friday 17 March 2023 12:28 PM UTC+00 | Tags: aam-aadmi-party breaking-news cm-bhagwant-mann harbhajan-singh-eto news powercom power-generation pspcl punjab punjabi-news punjab-news punjab-police the-unmute the-unmute-breaking-news the-unmute-punjab ਚੰਡੀਗੜ੍ਹ, 17 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕ ਸਾਲ ਪੂਰੇ ਹੋਣ ‘ਤੇ ਬਿਜਲੀ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 1 ਜੁਲਾਈ, 2022 ਤੋਂ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ (600 ਯੂਨਿਟ ਪ੍ਰਤੀ ਬਿੱਲ ਸਾਈਕਲ) ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦੇ ਫੈਸਲੇ ਨਾਲ ਪਹਿਲੀ ਵਾਰ ਸੂਬੇ ਵਿੱਚ ਲਗਭਗ 90 ਫੀਸਦ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਉਤਪਾਦਨ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ 10 ਜੂਨ, 2022 ਤੋਂ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਲਈ ਲੋਡ ਵਿੱਚ ਵਾਧੇ ਨੂੰ ਨਿਯਮਤ ਕਰਨ ਲਈ ਪ੍ਰਤੀ ਬੀ.ਐਚ.ਪੀ. 4750 ਰੁਪਏ ਦੀ ਬਜਾਏ ਪ੍ਰਤੀ ਬੀ.ਐਚ.ਪੀ. 2500 ਰੁਪਏ ਦੀ ਰਿਆਇਤੀ ਦਰ ‘ਤੇ ਸਵੈ-ਇੱਛਤ ਖੁਲਾਸਾ ਯੋਜਨਾ ਵੀ ਸ਼ੁਰੂ ਕੀਤੀ ਹੈ ਅਤੇ ਇਸ ਸਕੀਮ ਅਧੀਨ 1.96 ਲੱਖ ਕਿਸਾਨਾਂ ਨੇ ਆਪਣੀਆਂ ਮੋਟਰਾਂ ਦਾ ਤਕਰੀਬਨ 8 ਲੱਖ ਬੀ.ਐਚ.ਪੀ. ਲੋਡ ਵਧਾ 180 ਕਰੋੜ ਰੁਪਏ ਬਚਾਏ ਹਨ। ਉਨ੍ਹਾਂ (Harbhajan Singh ETO) ਕਿਹਾ ਕਿ 2022 ਦੌਰਾਨ ਦੇਸ਼ ਵਿਆਪੀ ਕੋਲਾ ਸੰਕਟ ਦੇ ਬਾਵਜੂਦ ਪੰਜਾਬ ਨੇ 29 ਜੂਨ, 2022 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ 14,311 ਮੈਗਾਵਾਟ ਦੀ ਮੰਗ ਪੂਰੀ ਕੀਤੀ ਅਤੇ ਅਪ੍ਰੈਲ ਤੋਂ ਸਤੰਬਰ 2022 ਤੱਕ ਗਰਮੀਆਂ ਦੇ ਮੌਸਮ ਦੌਰਾਨ ਰਿਕਾਰਡ ਊਰਜਾ ਦੀ ਮੰਗ ਪੂਰੀ ਕੀਤੀ ਗਈ ਸੀ ਜੋ ਕਿ ਸਾਲ 2021 (38,204 ਐਮ.ਯੂਜ਼) ਵਿੱਚ ਇਸੇ ਮਿਆਦ ਦੌਰਾਨ ਪੂਰੀ ਕੀਤੀ ਮੰਗ ਦੇ ਮੁਕਾਬਲੇ ਸਾਲ 2022 (43,149 ਐਮ.ਯੂਜ਼) ਵਿੱਚ 13 ਫੀਸਦ ਵੱਧ ਬਣਦੀ ਹੈ। ਬਿਜਲੀ ਮੰਤਰੀ (Harbhajan Singh ETO) ਨੇ ਅੱਗੇ ਕਿਹਾ ਕਿ ਚਾਲੂ ਵਿੱਤੀ ਸਾਲ ਅਪ੍ਰੈਲ, 2022 ਤੋਂ ਫਰਵਰੀ, 2023 ਦੌਰਾਨ ਬਿਜਲੀ ਦੀ ਸਾਰੀ ਮੰਗ ਪੂਰੀ ਹੋਈ ਜੋ ਪਿਛਲੇ ਸਾਲ ਦੀ ਇਸੇ ਮਿਆਦ (ਅਰਥਾਤ 57,765 ਐਮ.ਯੂ. ਦੇ ਮੁਕਾਬਲੇ 64,952 ਐਮ.ਯੂ.) ਨਾਲੋਂ 12 ਫੀਸਦ ਵੱਧ ਬਣਦੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਰੋਤਾਂ ਦੀ ਸਰਬੋਤਮ ਵਰਤੋਂ ਨਾਲ ਇਸ ਸਾਲ ਦੌਰਾਨ (ਅਪ੍ਰੈਲ ਤੋਂ ਫਰਵਰੀ, 2023 ਤੱਕ) ਆਪਣੇ ਥਰਮਲ ਅਤੇ ਹਾਈਡਲ ਉਤਪਾਦਨ ਵਿੱਚ ਵੀ ਵਾਧਾ ਕੀਤਾ ਹੈ। ਜੀ.ਜੀ.ਐਸ.ਐਸ.ਟੀ.ਪੀ, ਰੋਪੜ ਅਤੇ ਜੀ.ਐਚ.ਟੀ.ਪੀ, ਲਹਿਰਾ ਮੁਹੱਬਤ ਤੋਂ ਥਰਮਲ ਉਤਪਾਦਨ ਪਿਛਲੇ ਸਾਲ (3,108 ਐਮ.ਯੂਜ਼ ਦੇ ਮੁਕਾਬਲੇ 6,940 ਐਮ.ਯੂਜ਼) ਨਾਲੋਂ 123 ਫੀਸਦ ਵਧਿਆ ਹੈ। ਇਸੇ ਤਰ੍ਹਾਂ ਪੀ.ਐਸ.ਪੀ.ਸੀ.ਐਲ. ਦੇ ਆਪਣੇ ਪ੍ਰੋਜੈਕਟਾਂ ਤੋਂ ਹਾਈਡਰੋ ਉਤਪਾਦਨ ਵੀ ਪਿਛਲੇ ਸਾਲ ਨਾਲੋਂ ਕ੍ਰਮਵਾਰ 24 ਫੀਸਦ (3,112 ਐਮ.ਯੂਜ਼ ਦੇ ਮੁਕਾਬਲੇ 3,863 ਐਮ.ਯੂਜ਼) ਵਧਿਆ ਹੈ। ਉਨ੍ਹਾਂ ਕਿਹਾ ਸਾਲ 2000 ਵਿੱਚ ਚਾਲੂ ਹੋਣ ਤੋਂ ਬਾਅਦ ਰਣਜੀਤ ਸਾਗਰ ਹਾਈਡਰੋ ਪਾਵਰ ਪ੍ਰੋਜੈਕਟ ਨੇ 22 ਅਗਸਤ 2022 ਨੂੰ ਇੱਕੋ ਦਿਨ ਵਿੱਚ 149.55 ਲੱਖ ਯੂਨਿਟ (ਐਲ.ਯੂਜ਼) ਦਾ ਰਿਕਾਰਡ ਸਭ ਤੋਂ ਵੱਧ ਉਤਪਾਦਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਇਨ੍ਹਾਂ ਸਾਰੇ ਠੋਸ ਯਤਨਾਂ ਸਦਕਾ ਝੋਨੇ ਦੇ ਸੀਜ਼ਨ (ਸਾਲ 2022) ਦੌਰਾਨ ਕਿਸੇ ਵੀ ਹੋਰ ਸ਼੍ਰੇਣੀ ਦੇ ਖਪਤਕਾਰਾਂ ‘ਤੇ ਬਿਜਲੀ ਕੱਟ ਲਗਾਏ ਬਿਨਾਂ ਕਿਸਾਨਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ। ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਅੰਦਰ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਰਾਵੀ ਦਰਿਆ ‘ਤੇ ਸ਼ਾਹਪੁਰਕੰਡੀ ਪਾਵਰ ਪ੍ਰੋਜੈਕਟ (206 ਮੈਗਾਵਾਟ) ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਇਸ ਦੀ 95.41 ਫੀਸਦ ਖੁਦਾਈ ਦਾ ਕੰਮ ਅਤੇ ਮੁੱਖ ਡੈਮ ਦਾ 81.08 ਫੀਸਦ ਕੰਕਰੀਟਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬਿਜਲੀ ਦੀ ਉਪਲਬਧਤਾ ਵਿੱਚ ਵਾਧੇ ਦੇ ਨਾਲ-ਨਾਲ ਸੂਬੇ ਵਿੱਚ ਪਾਣੀ ਦੀ ਵੰਡ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਸਾਲ 2030 ਤੱਕ ਸਾਫ਼-ਸੁਥਰੀ ਤੇ ਕਿਫਾਇਤੀ ਊਰਜਾ ਲਈ ਕੌਮੀ ਪੱਧਰ ‘ਤੇ ਤੈਅ ਕੀਤੇ ਸਥਾਈ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਕੁੱਲ ਊਰਜਾ ਮਿਸ਼ਰਣ ਵਿੱਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਵਧਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਇੱਕ ਸਾਫ਼-ਸੁਥਰੀ ਊਰਜਾ ਦੇ ਪ੍ਰਮੋਟਰ ਵਜੋਂ ਆਪਣੇ ਆਰਪੀਓ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਿਹਾ ਹੈ। ਇਸ ਦੀ ਪ੍ਰਾਪਤੀ ਲਈ ਸਾਲ 2022 ਦੌਰਾਨ ਪੀਐਸਪੀਸੀਐਲ ਸਿਸਟਮ ਵਿੱਚ 500 ਮੈਗਾਵਾਟ ਐਸਈਸੀਆਈ ਹਾਈਬ੍ਰਿਡ ਪਾਵਰ ਅਤੇ 300 ਮੈਗਾਵਾਟ ਐਨਐਚਪੀਸੀ ਸੋਲਰ ਪਾਵਰ ਆਉਣੀ ਸ਼ੁਰੂ ਹੋ ਗਈ ਅਤੇ 400 ਮੈਗਾਵਾਟ ਸੋਲਰ ਪਾਵਰ ਦੇ ਹੋਰ ਬਿਜਲੀ ਖਰੀਦ ਸਮਝੌਤਿਆਂ (ਪੀਪੀਏਜ਼) ‘ਤੇ ਹਸਤਾਖਰ ਕੀਤੇ ਗਏ । ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਕਿਸੇ ਵੀ ਥਾਂ ਸਥਾਪਤ ਪ੍ਰੋਜੈਕਟਾਂ ਤੋਂ 1000 ਮੈਗਾਵਾਟ ਸੂਰਜੀ ਊਰਜਾ ਅਤੇ ਪੰਜਾਬ ਅੰਦਰਲੇ ਪ੍ਰੋਜੈਕਟਾਂ ਤੋਂ 200 ਮੈਗਾਵਾਟ ਸੂਰਜੀ ਊਰਜਾ ਦੀ ਖਰੀਦ ਪ੍ਰਕਿਰਿਆ ਅਧੀਨ ਹੈ। ਇਸੇ ਤਰ੍ਹਾਂ ਸੀ.ਪੀ.ਐਸ.ਯੂ. ਸਕੀਮ ਅਧੀਨ 1100 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਦਾ ਅਮਲ ਵੀ ਜਾਰੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੀ.ਐਸ.ਪੀ.ਸੀ.ਐਲ. ਨੇ ਪਛਵਾੜਾ ਕੋਲਾ ਖਾਣ ਦਾ ਮੁੱਦਾ ਸਬੰਧਤ ਅਥਾਰਟੀਆਂ ਕੋਲ ਉਠਾਇਆ ਅਤੇ ਕਾਨੂੰਨੀ ਮਸਲਿਆਂ ਕਾਰਨ ਪਿਛਲੇ 7 ਸਾਲਾਂ ਤੋਂ ਬੰਦ ਪਏ ਕੰਮਕਾਜ ਨੂੰ ਸ਼ੁਰੂ ਕਰਨ ਵਿੱਚ ਦਰਪੇਸ਼ ਚੁਣੌਤੀਆਂ ਨੂੰ ਦੂਰ ਕੀਤਾ ਹੈ। ਮੁੱਖ ਮੰਤਰੀ ਪੰਜਾਬ, 16 ਦਸੰਬਰ, 2022 ਨੂੰ ਜੀ.ਜੀ.ਐਸ.ਐਸ.ਟੀ.ਪੀ. ਰੋਪੜ ਵਿਖੇ ਕੋਲੇ ਦਾ ਪਹਿਲਾ ਰੈਕ ਆਉਣ ਸਮੇਂ ਉੱਥੇ ਮੌਜੂਦ ਸਨ । ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ 2,98,000 ਮੀਟਰਕ ਟਨ ਕੋਲੇ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ ਅਤੇ ਲਗਭਗ 76 ਰੈਕ ਪੀ.ਐਸ.ਪੀ.ਸੀ.ਐਲ ਪਾਵਰ ਸਟੇਸ਼ਨਾਂ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਛਵਾੜਾ ਕੇਂਦਰੀ ਕੋਲਾ ਖਾਣ ਤੋਂ ਕੋਲੇ ਦੀ ਨਿਯਮਤ ਸਪਲਾਈ, ਪੰਜਾਬ ਦੇ ਥਰਮਲ ਪਾਵਰ ਸਟੇਸ਼ਨਾਂ ਨੂੰ ਸੀਆਈਐਲ ਸਰੋਤਾਂ ਤੋਂ ਕੋਲੇ ਦੀ ਘਟੀ ਸਪਲਾਈ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ ਅਤੇ ਘੱਟ ਕੋਲੇ ਦੀ ਲਾਗਤ ਕਾਰਨ ਸਸਤੀ ਬਿਜਲੀ ਮਿਲਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। The post ਵਾਧੂ ਬਿਜਲੀ ਉਤਪਾਦਨ ਲਈ ਜੰਗੀ ਪੱਧਰ ‘ਤੇ ਕੰਮ ਜਾਰੀ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News. Tags:
|
ਸਕੂਲ ਸਿੱਖਿਆ 'ਚ ਵੱਡੇ ਸੁਧਾਰਾਂ ਦਾ ਗਵਾਹ ਬਣਿਆ ਮਾਨ ਸਰਕਾਰ ਦਾ ਪਹਿਲਾ ਸਾਲ: ਹਰਜੋਤ ਬੈਂਸ Friday 17 March 2023 12:40 PM UTC+00 | Tags: harjot-singh-bains news punjab-budget punjab-school-education punjab-school-education-department school-education the-unmute the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 17 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪਹਿਲਾ ਵਰ੍ਹਾ ਸਕੂਲ ਸਿੱਖਿਆ ਵਿਚ ਵੱਡੇ ਸੁਧਾਰਾਂ ਦਾ ਗਵਾਹ ਬਣਿਆ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਕ ਸਾਲ ਮੁਕੰਮਲ ਹੋਣ ਤੇ ਸਕੂਲ ਸਿੱਖਿਆ ਵਿਭਾਗ ਵਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਕੀਤਾ। ਸ. ਬੈਂਸ ਨੇ ਦੱਸਿਆ ਕਿ ਸਾਡੀ ਸਰਕਾਰ ਨੇ ਸਰਕਾਰੀ ਸਕੂਲ ਸਿੱਖਿਆ ਵਿਚ ਸਭ ਤੋਂ ਵੱਡਾ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਪੰਜਾਬ ਦੇ ਵਿਦਿਆਰਥੀਆਂ ਨੂੰ ਉੱਚ ਮਿਆਰਾਂ ਵਾਲੀ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ 117 ਸਕੂਲ ਆਫ ਐਮੀਨੈਂਸ ਬਣਾਏ ਗਏ ਹਨ । ਇਨ੍ਹਾਂ ਸਕੂਲਾਂ ਵਿਚ ਦਾਖਲਾ ਪ੍ਰਵੇਸ਼ ਪ੍ਰੀਖਿਆ ਰਾਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਅਹੁਦਾ ਸੰਭਾਲਣ ਸਾਰ ਨਵੇਂ ਅਧਿਆਪਕ ਭਰਤੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਜ਼ੋ ਕਿ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ ਪ੍ਰਾਇਮਰੀ ਸਕੂਲਾਂ ਵਾਸਤੇ 6635 ਈ.ਟੀ.ਟੀ ਅਧਿਆਪਕਾਂ ਅਤੇ 90 ਹੈਡ ਟੀਚਰ/ਸੈਂਟਰ ਹੈਡ ਟੀਚਰ ਦੀ ਭਰਤੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ। ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲਾਂ ਦੇ 90 ਲੈਕਚਰਾਰਾਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ। ਮਾਸਟਰ ਕਾਡਰ ਦੇ 4161 ਉਮੀਦਵਾਰਾਂ ਅਤੇ 598 ਬੈਕਲਾਗ ਭਰਤੀ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਜਿੰਨਾਂ ਨੂੰ ਜਲਦੀ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ। ਇਸੇ ਤਰਾਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਇਹ ਪਹਿਲੀ ਵਾਰ ਹੋਇਆ ਹੈ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਕੂਲਾਂ ਵਿੱਚ ਕਿਤਾਬਾਂ ਪਹੁੰਚ ਗਈਆਂ ਹਨ। ਸ. ਬੈਂਸ ਨੇ ਦੱਸਿਆ ਕਿ ਅਧਿਆਪਕਾਂ ਦੀ ਟਰੇਨਿੰਗ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਉਣ ਵਾਸਤੇ ਪਹਿਲੀ ਵਾਰ 66 ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਟਰੇਨਿੰਗ ਲਈ ਭੇਜਿਆ ਗਿਆ ਸੀ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਾਂ ਪੱਖੀ ਕੰਮਾਂ ਨੂੰ ਹੁੰਗਾਰਾ ਦਿੰਦਿਆਂ ਵੱਡੇ ਪੱਧਰ ‘ਤੇ ਮਾਪਿਆਂ ਨੇ ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 24 ਦਸੰਬਰ 2022 ਨੂੰ ਮੈਗਾ ਪੀਟੀਐੱਮ ਮੌਕੇ 15 ਲੱਖ ਮਾਪਿਆਂ ਨੇ ਸਕੂਲਾਂ ਵਿੱਚ ਜਾ ਕੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਚੈੱਕ ਕਰੀ ਜੋ ਕਿ ਇੱਕ ਰਿਕਾਰਡ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਗਾਮੀ ਵਰ੍ਹਿਆਂ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦੇਸ਼ ਦੇ ਸਰਵੋਤਮ ਸਕੂਲ ਬਣਾ ਦੇਵੇਗੀ ਜਿੱਥੋਂ ਸਸਤੀ ਅਤੇ ਮਿਆਰੀ ਸਿੱਖਿਆ ਹਾਸਲ ਕਰਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ ਉਥੇ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ। The post ਸਕੂਲ ਸਿੱਖਿਆ ‘ਚ ਵੱਡੇ ਸੁਧਾਰਾਂ ਦਾ ਗਵਾਹ ਬਣਿਆ ਮਾਨ ਸਰਕਾਰ ਦਾ ਪਹਿਲਾ ਸਾਲ: ਹਰਜੋਤ ਬੈਂਸ appeared first on TheUnmute.com - Punjabi News. Tags:
|
Nepal: ਰਾਮ ਸਹਾਏ ਪ੍ਰਸ਼ਾਦ ਯਾਦਵ ਬਣੇ ਨੇਪਾਲ ਦੇ ਤੀਜ਼ੇ ਉੱਪ ਰਾਸ਼ਟਰਪਤੀ Friday 17 March 2023 12:55 PM UTC+00 | Tags: breaking-news nepal nepal-news news ram-sahay-prasad-yadav the-unmute-breaking-news vice-president-of-nepal ਚੰਡੀਗੜ੍ਹ, 17 ਮਾਰਚ 2023: ਨੇਪਾਲ ਦੇ ਮਧੇਸ਼ ਖੇਤਰ ਦੇ ਨੇਤਾ ਰਾਮ ਸਹਾਏ ਪ੍ਰਸ਼ਾਦ ਯਾਦਵ (Ram Sahay Prasad Yadav) ਸ਼ੁੱਕਰਵਾਰ ਨੂੰ ਦੇਸ਼ ਦੇ ਤੀਜੇ ਉੱਪਰਾਸ਼ਟਰਪਤੀ ਚੁਣੇ ਗਏ ਹਨ। ਨੇਪਾਲ ਦੇ ਅੱਠ-ਪਾਰਟੀ ਸੱਤਾਧਾਰੀ ਗਠਜੋੜ ਦੇ ਸਮਰਥਨ ਵਾਲੇ ਉਮੀਦਵਾਰ ਰਾਮਸਹਾਏ ਯਾਦਵ ਨੇ ਸੀਪੀਐਨ-ਯੂਐਮਐਲ ਦੀ ਅਸ਼ਟਾ ਲਕਸ਼ਮੀ ਸ਼ਾਕਿਆ ਅਤੇ ਜਨਮਤ ਪਾਰਟੀ ਦੀ ਮਮਤਾ ਝਾਅ ਨੂੰ ਹਰਾਇਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਰਾਮਸਹਾਏ ਯਾਦਵ ਨੇ 184 ਸੰਘੀ ਅਤੇ 329 ਸੂਬਾਈ ਸੰਸਦ ਮੈਂਬਰਾਂ ਵਿੱਚੋਂ 30,328 ਵੋਟਾਂ ਹਾਸਲ ਕੀਤੀਆਂ ਹਨ । ਹੁਣ ਰਾਮ ਸਹਾਏ ਪ੍ਰਸ਼ਾਦ ਯਾਦਵ (Ram Sahay Prasad Yadav) ਨੰਦ ਬਹਾਦੁਰ ਪੁਨ ਦੀ ਥਾਂ ਲੈਣਗੇ। ਨੇਪਾਲ ਦੇ ਦੱਖਣੀ ਤਰਾਈ ਖੇਤਰ ਵਿੱਚ ਮਧੇਸੀ ਭਾਈਚਾਰਾ ਜ਼ਿਆਦਾਤਰ ਭਾਰਤੀ ਮੂਲ ਦਾ ਹੈ। ਰਾਮ ਸਹਾਏ ਪ੍ਰਸਾਦ ਯਾਦਵ ਨੇ 1990 ਵਿੱਚ ਨੇਪਾਲ ਸਦਭਾਵਨਾ ਪਾਰਟੀ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਉਹ ਮਧੇਸੀ ਜਨ ਅਧਿਕਾਰ ਫੋਰਮ ਦੇ ਸੰਸਥਾਪਕ ਜਨਰਲ ਸਕੱਤਰ ਸਨ ਅਤੇ ਪਹਿਲੇ ਮਧੇਸ਼ ਅੰਦੋਲਨ (2007) ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਰਾਮ ਸਹਾਏ ਯਾਦਵ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਬਾੜਾ-2 ਤੋਂ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਸਨ।
The post Nepal: ਰਾਮ ਸਹਾਏ ਪ੍ਰਸ਼ਾਦ ਯਾਦਵ ਬਣੇ ਨੇਪਾਲ ਦੇ ਤੀਜ਼ੇ ਉੱਪ ਰਾਸ਼ਟਰਪਤੀ appeared first on TheUnmute.com - Punjabi News. Tags:
|
ਸਾਡਾ ਵਿੱਤੀ ਖੇਤਰ ਸਥਿਰ, ਅਸੀਂ ਸਭ ਤੋਂ ਮਾੜੇ ਮਹਿੰਗਾਈ ਦੇ ਦੌਰ ਨੂੰ ਪਿੱਛੇ ਛੱਡਿਆ: ਸ਼ਕਤੀਕਾਂਤ ਦਾਸ Friday 17 March 2023 01:30 PM UTC+00 | Tags: breaking-news deposits-or-credit governor-shaktikanta-das indian-bank news nws punjab-government rbi-governor rbi-news reserve-bank-of-india the-unmute-news usa-bank ਚੰਡੀਗੜ੍ਹ, 17 ਮਾਰਚ 2023: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਕਿਹਾ ਹੈ ਕਿ ਜ਼ਿਆਦਾ ਜਮ੍ਹਾ ਜਾਂ ਕਰਜ਼ਾ ਵਾਧਾ ਬੈਂਕਿੰਗ ਪ੍ਰਣਾਲੀ ਲਈ ਮਾੜਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਅਰਥਚਾਰੇ ਵਿੱਚ ਵੱਡੀ ਗਿਰਾਵਟ ਦਾ ਖਤਰਾ ਟਲ ਗਿਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ, "ਸਾਡਾ ਵਿੱਤੀ ਖੇਤਰ ਸਥਿਰ ਹੈ ਅਤੇ ਅਸੀਂ ਸਭ ਤੋਂ ਮਾੜੇ ਮਹਿੰਗਾਈ ਦੇ ਦੌਰ ਨੂੰ ਪਿੱਛੇ ਛੱਡ ਦਿੱਤਾ ਹੈ। ਆਰਬੀਆਈ ਗਵਰਨਰ ਨੇ ਕਿਹਾ ਹੈ ਕਿ ਸਾਡਾ ਵਿਦੇਸ਼ੀ ਕਰਜ਼ਾ ਨਿਯੰਤਰਣ ਵਿੱਚ ਹੈ, ਇਸ ਲਈ ਸਾਨੂੰ ਡਾਲਰ ਦੇ ਮਜ਼ਬੂਤ ਹੋਣ ਨਾਲ ਕੋਈ ਸਮੱਸਿਆ ਨਹੀਂ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਡਾਲਰ ਦੀ ਕੀਮਤ ਦੇ ਕਾਰਨ ਉੱਚ ਬਾਹਰੀ ਕਰਜ਼ੇ ਦੇ ਐਕਸਪੋਜਰ ਵਾਲੇ ਦੇਸ਼ਾਂ ਦੀ ਮਦਦ ਲਈ ਜੀ-20 ਦੇਸ਼ਾਂ ਦੁਆਰਾ ਤਾਲਮੇਲ ਵਾਲੇ ਯਤਨਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੀ-20 ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਨੂੰ ਜੰਗੀ ਪੱਧਰ ‘ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਸ਼ਕਤੀਕਾਂਤ ਦਾਸ ਦੇ ਅਨੁਸਾਰ, ਅਮਰੀਕਾ ਵਿੱਚ ਚੱਲ ਰਿਹਾ ਬੈਂਕਿੰਗ ਸੰਕਟ ਮਜ਼ਬੂਤ ਰੈਗੂਲੇਟਰਾਂ ਅਤੇ ਟਿਕਾਊ ਵਿਕਾਸ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਆਰਬੀਆਈ ਗਵਰਨਰ (Shaktikanta Das) ਨੇ ਕਿਹਾ ਕਿ ਮੌਜੂਦਾ ਯੂਐਸ ਬੈਂਕਿੰਗ ਸੰਕਟ ਸਪੱਸ਼ਟ ਤੌਰ ‘ਤੇ ਵਿੱਤੀ ਪ੍ਰਣਾਲੀ ਲਈ ਨਿੱਜੀ ਕ੍ਰਿਪਟੋਕਰੰਸੀ ਦੇ ਜੋਖਮਾਂ ਨੂੰ ਦਰਸਾਉਂਦਾ ਹੈ। 17ਵੇਂ ਕੇਪੀ ਹਾਰਮਿਸ ਮੈਮੋਰੀਅਲ ਲੈਕਚਰ ਵਿੱਚ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂਐਸ ਬੈਂਕਾਂ ਵਿੱਚ ਸੰਕਟ ਵਿਵੇਕਪੂਰਨ ਸੰਪੱਤੀ ਦੇਣਦਾਰੀ ਪ੍ਰਬੰਧਨ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। The post ਸਾਡਾ ਵਿੱਤੀ ਖੇਤਰ ਸਥਿਰ, ਅਸੀਂ ਸਭ ਤੋਂ ਮਾੜੇ ਮਹਿੰਗਾਈ ਦੇ ਦੌਰ ਨੂੰ ਪਿੱਛੇ ਛੱਡਿਆ: ਸ਼ਕਤੀਕਾਂਤ ਦਾਸ appeared first on TheUnmute.com - Punjabi News. Tags:
|
Rajasthan New Districts: ਰਾਜਸਥਾਨ 'ਚ 19 ਨਵੇਂ ਜ਼ਿਲ੍ਹਿਆਂ ਦਾ ਐਲਾਨ, 3 ਨਵੀਆਂ ਡਿਵੀਜ਼ਨਾਂ ਹੋਣਗੀਆਂ Friday 17 March 2023 01:41 PM UTC+00 | Tags: breaking-news chief-minister-ashok-gehlot news punjabi-news rajasthan rajasthan-budget rajasthan-district rajasthan-new-districts rajasthan-news the-unmute-breaking-news the-unmute-news the-unmute-punjabi-news ਚੰਡੀਗੜ੍ਹ, 17 ਮਾਰਚ 2023: ਰਾਜਸਥਾਨ (Rajasthan) ਵਿੱਚ 19 ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਿੰਨ ਨਵੀਆਂ ਡਿਵੀਜ਼ਨਾਂ ਵੀ ਬਣਾਈਆਂ ਜਾਣਗੀਆਂ। ਇਨ੍ਹਾਂ ਨਵੀਆਂ ਡਿਵੀਜ਼ਨਾਂ ਵਿੱਚ ਸੀਕਰ, ਪਾਲੀ ਅਤੇ ਬਾਂਸਵਾੜਾ ਸ਼ਾਮਲ ਹਨ। ਇਹ ਐਲਾਨ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਜਟ ਬਹਿਸ ਦਾ ਜਵਾਬ ਦਿੰਦਿਆਂ ਕੀਤਾ। ਸ਼ੁੱਕਰਵਾਰ ਨੂੰ ਵਿਧਾਨ ਸਭਾ ‘ਚ ਬਜਟ ਬਹਿਸ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 19 ਨਵੇਂ ਜ਼ਿਲਿਆਂ ਅਤੇ 3 ਨਵੇਂ ਡਿਵੀਜ਼ਨਾਂ ਦਾ ਐਲਾਨ ਕੀਤਾ। ਇਨ੍ਹਾਂ ਨਵੇਂ ਜ਼ਿਲ੍ਹਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 2,000 ਕਰੋੜ ਰੁਪਏ ਦੇ ਬਜਟ ਉਪਬੰਧ ਦਾ ਐਲਾਨ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ ਰਾਜਸਥਾਨ (Rajasthan) ਵਿੱਚ 50 ਜ਼ਿਲ੍ਹੇ ਹੋਣਗੇ। ਇਸ ਐਲਾਨ ਤੋਂ ਪਹਿਲਾਂ 31 ਜ਼ਿਲ੍ਹੇ ਸਨ। ਦੂਜੇ ਪਾਸੇ ਰਾਜਸਥਾਨ ਦੀਆਂ ਹੁਣ 10 ਡਿਵੀਜ਼ਨਾਂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅਨੂਪਗੜ੍ਹ, ਬਲੋਤਰਾ, ਫਾਲੋਦੀ, ਬਿਅਵਰ, ਸਲੂੰਬਰ, ਕੁਚਾਮਨ, ਜੋਧਪੁਰ ਉੱਤਰੀ, ਜੋਧਪੁਰ ਦੱਖਣੀ, ਜੈਪੁਰ ਉੱਤਰੀ, ਜੈਪੁਰ ਦੱਖਣੀ, ਸ਼ਾਹਪੁਰਾ, ਕਾਠਪੁਤਲੀ, ਦੁਦੁ , ਬਹਿਰੋੜ, ਗੰਗਾਪੁਰ ਸਿਟੀ, ਡੀਗ, ਕੁਮਹੇਰ, ਨੀਮ ਕਾ ਥਾਣਾ ਅਤੇ ਕੇਕੜੀ ਜ਼ਿਲ੍ਹੇ ਵਿਚ ਬਣਾਇਆ ਗਿਆ ਹੈ. ਅਤੇ ਹੁਣ ਸੀਕਰ, ਪਾਲੀ ਅਤੇ ਬਾਂਸਵਾੜਾ ਵਿੱਚ ਨਵੇਂ ਡਿਵੀਜ਼ਨ ਹੋਣਗੇ। ਇਸ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਚੋਣ ਵਰ੍ਹੇ ਦਾ ਮਾਸਟਰ ਸਟ੍ਰੋਕ ਦੱਸਿਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਨਵੇਂ ਜ਼ਿਲ੍ਹੇ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਮੰਤਰੀ ਗਹਿਲੋਤ ਨੇ ਅੱਜ ਬਜਟ ਦੀ ਬਹਿਸ ਦੇ ਜਵਾਬ ਵਿੱਚ ਪੂਰਾ ਕਰ ਦਿੱਤਾ ਹੈ। ਨਾਲ ਹੀ 19 ਨਵੇਂ ਜ਼ਿਲ੍ਹਿਆਂ ਦੇ ਐਲਾਨ ਨੂੰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। The post Rajasthan New Districts: ਰਾਜਸਥਾਨ ‘ਚ 19 ਨਵੇਂ ਜ਼ਿਲ੍ਹਿਆਂ ਦਾ ਐਲਾਨ, 3 ਨਵੀਆਂ ਡਿਵੀਜ਼ਨਾਂ ਹੋਣਗੀਆਂ appeared first on TheUnmute.com - Punjabi News. Tags:
|
ਆਪ' ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ ਮੰਤਰੀ ਅਨਮੋਲ ਗਗਨ ਮਾਨ ਨੇ ਪੇਸ਼ ਕੀਤੇ ਆਪਣੇ ਵਿਭਾਗਾਂ ਦੇ ਅੰਕੜੇ Friday 17 March 2023 01:46 PM UTC+00 | Tags: aam-aadmi-party aap-government anmol-gagan-mann breaking-news cm-bhagwant-mann congress latest-news news punjab punjab-congress the-unmute-punjabi-news ਚੰਡੀਗੜ੍ਹ, 17 ਮਾਰਚ 2023: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਦੇ ਇੱਕ ਸਾਲ ਪੂਰਾ ਹੋਣ ‘ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ‘ਇੱਕ ਸਾਲ ਪੰਜਾਬ ਦੇ ਨਾਲ’ ਦੇ ਨਾਅਰੇ ਹੇਠ ਭਗਵੰਤ ਮਾਨ ਸਰਕਾਰ ਅਤੇ ਆਪਣੇ ਵਿਭਾਗਾਂ ਦੀ ਇੱਕ ਸਾਲ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ‘ਆਪ’ ਸਰਕਾਰ ਦੇ ਸਫ਼ਲ ਇੱਕ ਸਾਲ ਲਈ ਪੰਜਾਬ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਸੰਗਠਨ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਿਸੇ ਸਰਕਾਰ ਨੇ ਐਨੀ ਤੇਜ਼ੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਨਹੀਂ ਕੀਤਾ। ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਕੰਮ ਸ਼ੁਰੂ ਕਰਦੀਆਂ ਸਨ ਅਤੇ ਉਹ ਵੀ ਕਦੇ ਪੂਰੇ ਨਹੀਂ ਹੁੰਦੇ ਸਨ। ਭਗਵੰਤ ਮਾਨ ਸਰਕਾਰ ਦੀਆਂ ਇੱਕ ਸਾਲ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਵੱਡੀਆਂ ਗਾਰੰਟੀਆਂ ਲਗਭਗ ਪੂਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਬਾਰੇ ਵਿਰੋਧੀ ਧਿਰਾਂ ਸਵਾਲ ਖੜ੍ਹੇ ਕਰ ਰਹੀਆਂ ਸਨ ਅਤੇ ਕਿਹਾ ਗਿਆ ਕਿ ਇਹ ਸੰਭਵ ਹੀ ਨਹੀਂ। ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਸੰਭਵ ਕਰਕੇ ਦਿਖਾਇਆ ਅਤੇ ਅੱਜ ਪੰਜਾਬ ਦੇ 90% ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਨਾਲ ਹੀ ਸਰਕਾਰ ਨੇ ਰੁਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਦਿਆਂ ਇੱਕ ਸਾਲ ਵਿੱਚ ਤਕਰੀਬਨ 27000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ (Anmol Gagan Mann) ਅੱਗੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਹਨ ਜਿੱਥੇ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਕਰਵਾਇਆ। ਪੰਜਾਬ ਵਿੱਚ ‘ਸਕੂਲ ਆਫ ਐਮੀਨੈਂਸ’ ਬਣ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਦੇ ਪ੍ਰੋਤਸਾਹਨ ਲਈ ਵੀ ਭਗਵੰਤ ਮਾਨ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਅਤੇ ਲਗਾਤਾਰ ਪੰਜਾਬੀ ਭਾਸ਼ਾ ਨੂੰ ਹੋਰ ਅੱਗੇ ਲਿਜਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਸਰਕਾਰ ਨੇ ਜਿੱਥੇ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਈ ਉੱਥੇ ਹੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੀ ਹਰ ਜਗ੍ਹਾ ਸਪੱਸ਼ਟਤਾ ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ। ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੇਤੇ ਦੀਆਂ ਸਰਕਾਰੀ ਖੱਡਾਂ ਚਾਲੂ ਕਰਕੇ ਰੇਤਾ ਮਾਫੀਆ ਖ਼ਤਮ ਕੀਤਾ ਅਤੇ ਆਮ ਆਦਮੀ ਪਾਰਟੀ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਸਰਕਾਰ ਹੈ ਇਸਦਾ ਪ੍ਰਮਾਣ ਸਰਕਾਰ ਵੱਲੋਂ ਇੱਕ ਸਾਲ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕੀਤੀ ਕਾਰਵਾਈ ਹੈ। ਉਨ੍ਹਾਂ ਅੱਗੇ ਕਿਹਾ, “ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਨਾਲ ਜੁੜ ਕੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਕੰਮ ਕਰ ਰਹੇ ਹਾਂ।” ਆਪਣੇ ਵਿਭਾਗਾਂ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੇ ਅੰਕੜੇ ਪੇਸ਼ ਕਰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਆਪ ਸਰਕਾਰ ਦੇ ਪਹਿਲੇ ਸਾਲ ਵਿੱਚ 40,000 ਕਰੋੜ ਦਾ ਨਿਵੇਸ਼ ਆਇਆ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਵਿਰੋਧੀ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਬੇਬੁਨਿਆਦ ਦੋਸ਼ ਲਗਾਉਂਦੇ ਹਨ ਕਿ ਇਨਵੈਸਟਰ ਪੰਜਾਬ ਤੋਂ ਬਾਹਰ ਜਾ ਰਹੇ ਹਨ। ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਕਾਂਗਰਸ ਦੀ ਪਿਛਲੀ ਸਰਕਾਰ ਦੇ ਪਹਿਲੇ ਸਾਲ 2017-18 ਵਿੱਚ ਸਿਰਫ਼ 5,000 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਈ ਸੀ ਅਤੇ ਮੁੱਖ ਮੰਤਰੀ ਮਾਨ 40,000 ਕਰੋੜ ਦੀ ਇਨਵੈਸਟਮੈਂਟ ਲੈ ਕੇ ਆਏ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗਪਤੀਆਂ ਦੀ ਸਲਾਹ ਨਾਲ ਇੱਕ ਨਵੀਂ ਉਦਯੋਗ ਨੀਤੀ ਬਣਾਈ ਗਈ ਹੈ ਅਤੇ ਹਰ ਤਿੰਨ ਮਹੀਨੇ ਬਾਅਦ ਸੈਕਟਰ-ਸਪੈਸ਼ਲ ਸੰਮੇਲਨ ਕਰਵਾਏ ਜਾਣਗੇ ਤਾਂ ਜੋ ਹਰ ਸੈਕਟਰ ਦਾ ਬਰਾਬਰ ਵਿਕਾਸ ਹੋਵੇ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਦਯੋਗ ਖੇਤਰ ਨੂੰ 3,000 ਕਰੋੜ ਰੁਪਏ ਦੀਆਂ ਸਬਸਿਡੀਆਂ ਅਤੇ ਪ੍ਰੋਤਸਾਹਨ ਦਿੱਤੇ ਗਏ ਅਤੇ ਅਗਲੇ ਸਾਲ ਇਹ 3700 ਕਰੋੜ ਰੁਪਏ ਤੱਕ ਜਾਰੀ ਕੀਤੇ ਜਾਣਗੇ। ਫੋਕਲ ਪੁਆਇੰਟਾਂ ਨੂੰ ਹੋਰ ਜ਼ਿਆਦਾ ਵਿਕਸਤ ਕੀਤਾ ਜਾਵੇਗਾ ਅਤੇ 15 ਨਵੇਂ ਉਦਯੋਗਿਕ ਪਾਰਕ ਲਗਾਏ ਜਾਣਗੇ। ਟੂਰਿਜ਼ਮ ਵਿਭਾਗ ਦੀ ਗੱਲ ਕਰਦਿਆਂ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਪੰਜਾਬ ਇੱਕ ਅਮੀਰ ਸੱਭਿਆਚਾਰ ਵਾਲਾ ਅਤੇ ਪ੍ਰਫੁੱਲਤ ਟੂਰਿਜ਼ਮ ਇੰਡਸਟਰੀ ਲਈ ਸੰਭਾਵੀ ਸੂਬਾ ਹੈ ਪਰ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਇਸਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਇਨਵੈਸਟਮੈਂਟ ਸੰਮੇਲਨ ਵਿਚ ਵਾਟਰ ਟੂਰਿਜ਼ਮ ਨੀਤੀ ਅਤੇ ਐਡਵੇਂਚਰ ਟੂਰਿਜ਼ਮ ਨੀਤੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ (Anmol Gagan Mann) ਕਿਹਾ ਕਿ ਟੂਰਿਜ਼ਮ ਵਿਭਾਗ ਦੇ ਵਿਕਾਸ ਨਾਲ ਪੰਜਾਬ ਦਾ ਮਾਲੀਆ ਅਤੇ ਪੰਜਾਬੀਆਂ ਲਈ ਨੌਕਰੀਆਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੈਲੇਸ (ਮਹਿਲਾਂ) ਅਤੇ ਮਿਊਜ਼ੀਅਮਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਸਾਰੇ ਮੇਲਿਆਂ ਲਈ ਫੰਡ ਸਮੇਂ ਸਿਰ ਜਾਰੀ ਕੀਤੇ ਜਾ ਰਹੇ ਹਨ। ‘ਆਪ’ ਸਰਕਾਰ ਪੰਜਾਬ ਦੇ 23 ਜ਼ਿਲਿਆਂ ਵਿਚ ਜਲਦ ਹੀ ਹੈਰੀਟੇਜ ਫੈਸਟੀਵਲ ਕਰਵਾਏਗੀ ਜਿੱਥੇ ਹਰ ਜ਼ਿਲ੍ਹੇ ਨੂੰ ਆਪਣਾ ਵੱਖਰਾ ਸੱਭਿਆਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ। ਲੇਬਰ ਵਿਭਾਗ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ 1,36,000 ਨਵੇਂ ਕਾਮਿਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਆਖ਼ਿਰੀ ਸਾਲ 2021-22 ਵਿੱਚ 16,905 ਲੋਕਾਂ ਦੀਆਂ ਸਹੂਲਤਾਂ ਲਈ ਜਾਰੀ 33 ਕਰੋੜ ਦੇ ਮੁਕਾਬਲੇ ‘ਆਪ’ਸਰਕਾਰ ਨੇ ਆਪਣੇ ਪਹਿਲੇ ਸਾਲ 2022-23 ਵਿੱਚ 61,764 ਲੋਕਾਂ ਦੀਆਂ ਸਹੂਲਤਾਂ ਲਈ 86 ਕਰੋੜ 65 ਲੱਖ ਰੁਪਏ ਜਾਰੀ ਕੀਤੇ ਅਤੇ ਇਹ ਅੰਕੜਾ ਅੱਗੇ ਵੀ ਇਸੇ ਤੇਜ਼ੀ ਨਾਲ ਵੱਧਦਾ ਰਹੇਗਾ। ਉਨ੍ਹਾਂ ਘੱਟੋ ਘੱਟ ਉਜਰਤ ਵਿਚ ਵਾਧੇ, ਕਾਮਿਆਂ ਦੀ ਸਹੂਲਤ ਲਈ ਜਾਰੀ ਐਪ ਅਤੇ ਜਾਗਰੂਕਤਾ ਕੈਂਪਾਂ ਦੇ ਆਯੋਜਨ ਦੀਆਂ ਉਪਲੱਬਧੀਆਂ ਵੀ ਗਿਣਵਾਈਆਂ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਅੱਗੇ ਵੀ ਲੋਕ ਭਲਾਈ ਦੇ ਕੰਮ ਇਸੇ ਗਤੀ ਨਾਲ ਜਾਰੀ ਰੱਖੇਗੀ। The post ਆਪ’ ਸਰਕਾਰ ਦੇ ਇੱਕ ਸਾਲ ਪੂਰੇ ਹੋਣ ‘ਤੇ ਮੰਤਰੀ ਅਨਮੋਲ ਗਗਨ ਮਾਨ ਨੇ ਪੇਸ਼ ਕੀਤੇ ਆਪਣੇ ਵਿਭਾਗਾਂ ਦੇ ਅੰਕੜੇ appeared first on TheUnmute.com - Punjabi News. Tags:
|
ਬ੍ਰਿਟੇਨ ਨੇ ਟਿਕਟੋਕ 'ਤੇ ਲਾਈ ਪਾਬੰਦੀ, ਅਮਰੀਕਾ ਤੇ ਨਿਊਜ਼ੀਲੈਂਡ ਨੇ ਵੀ ਦਿੱਤੀ ਚਿਤਾਵਨੀ Friday 17 March 2023 01:59 PM UTC+00 | Tags: america breaking-news britain-banned-tiktok chinese-social-media latest-news news new-zealand tech-news tiktok tik-tok tiktok-ban ਚੰਡੀਗੜ੍ਹ, 17 ਮਾਰਚ 2023: ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ (Tik tok) ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਭਾਰਤ, ਕੈਨੇਡਾ ਅਤੇ ਡੈਨਮਾਰਕ ਤੋਂ ਬਾਅਦ ਹੁਣ ਬ੍ਰਿਟੇਨ ਨੇ ਛੋਟੇ ਵੀਡੀਓ ਪਲੇਟਫਾਰਮ ਟਿਕਟੋਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਐਪ ਨੂੰ ਲੈ ਕੇ ਵਧਦੀਆਂ ਅੰਤਰਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ, ਨਿਊਜ਼ੀਲੈਂਡ ਦੀ ਸੰਸਦ ਪਲੇਟਫਾਰਮ ਨੂੰ ਸਾਰੇ ਸਰਕਾਰੀ ਸਾਧਨਾਂ ਤੋਂ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ‘ਚ ਟਿਕਟੋਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਹੈ। ਟਿਕਟੋਕ (Tik tok) ਦੁਨੀਆ ਭਰ ਵਿੱਚ ਇੱਕ ਛੋਟੀ ਵੀਡੀਓ ਐਪ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਉਪਭੋਗਤਾਵਾਂ ਨੂੰ ਔਨਲਾਈਨ ਛੋਟੇ ਵੀਡੀਓ ਦੇਖਣ, ਬਣਾਉਣ ਅਤੇ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਐਪ ਨੂੰ ਚੀਨੀ ਤਕਨਾਲੋਜੀ ਕੰਪਨੀ ਬਾਈਟਡਾਂਸ ਨੇ 2016 ਵਿੱਚ ਲਾਂਚ ਕੀਤਾ ਸੀ। ਇਸ ਦਾ ਦਫ਼ਤਰ ਬੀਜਿੰਗ ਵਿੱਚ ਹੈ। ਜਾਣਕਾਰੀ ਮੁਤਾਬਕ ਇਸ ਦੀ ਉਪਲੱਬਧਤਾ 150 ਤੋਂ ਜ਼ਿਆਦਾ ਦੇਸ਼ਾਂ ‘ਚ ਹੈ। ਬ੍ਰਿਟੇਨ ਨੇ ਛੋਟੇ ਵੀਡੀਓ ਪਲੇਟਫਾਰਮ ਟਿਕਟੋਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਸਰਕਾਰੀ ਉਪਕਰਨਾਂ ‘ਤੇ ਲਗਾਈ ਗਈ ਹੈ। ਵੀਰਵਾਰ ਨੂੰ ਬ੍ਰਿਟੇਨ ਦੀ ਸੰਸਦ ‘ਚ ਇਸ ਦਾ ਐਲਾਨ ਕੀਤਾ ਗਿਆ। ਰਿਪੋਰਟ ਮੁਤਾਬਕ ਬ੍ਰਿਟੇਨ ਨੇ ਚੀਨ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਵੀਡੀਓ ਐਪ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਹੈ ਅਤੇ ਇਸ ‘ਤੇ ਸਰਕਾਰੀ ਡਿਵਾਈਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਮਹੀਨੇ ਦੇ ਅੰਤ ਵਿੱਚ ਟਿਕਟੋਕ ਨੂੰ ਸਾਰੇ ਸੰਸਦੀ ਸਾਧਨਾਂ ਤੋਂ ਬਲੌਕ ਕਰ ਦਿੱਤਾ ਜਾਵੇਗਾ। ਸੰਸਦੀ ਸੇਵਾ ਨੇ ਉਸ ਨੂੰ ਦੱਸਿਆ ਕਿ ਮੌਜੂਦਾ ਨਿਊਜ਼ੀਲੈਂਡ ਪਾਰਲੀਮੈਂਟ ਮਾਹੌਲ ਵਿੱਚ ਜੋਖਮ ਸਵੀਕਾਰਯੋਗ ਨਹੀਂ ਹਨ। ਨਿਊਜ਼ੀਲੈਂਡ ‘ਚ ਇਹ ਪਾਬੰਦੀ ਸੰਸਦ ਮੈਂਬਰਾਂ ਦੇ ਨਿੱਜੀ ਫੋਨਾਂ ‘ਤੇ ਨਹੀਂ ਹੋਵੇਗੀ। ਹਾਲਾਂਕਿ, ਸੰਸਦ ਦੀ ਕਿਸੇ ਵੀ ਐਪ ਨੂੰ ਐਕਸੈਸ ਕਰਨ ਤੋਂ ਪਹਿਲਾਂ, ਐਪ ਨੂੰ ਫੋਨ ਤੋਂ ਅਨਇੰਸਟੌਲ ਕਰਨਾ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਦੇ ਕਈ ਸੰਸਦ ਮੈਂਬਰ ਸਿਆਸੀ ਵੀਡੀਓ ਅਤੇ ਆਪਣੇ ਬਿਆਨ ਪੋਸਟ ਕਰਨ ਲਈ ਟਿਕਟੋਕ ਦੀ ਵਰਤੋਂ ਕਰਦੇ ਹਨ। ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਬਾਈਟਡਾਂਸ ਟਿਕਟੋਕ ਉਪਭੋਗਤਾਵਾਂ ਦਾ ਡੇਟਾ ਚੀਨੀ ਸਰਕਾਰ ਨਾਲ ਸਾਂਝਾ ਕਰ ਸਕਦਾ ਹੈ। ਇਸ ਵਿੱਚ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜਿਵੇਂ ਕਿ ਉਪਭੋਗਤਾ ਦਾ ਬ੍ਰਾਊਜ਼ਿੰਗ ਇਤਿਹਾਸ, ਸਥਾਨ ਅਤੇ ਬਾਇਓਮੈਟ੍ਰਿਕ ਪਛਾਣ। ਅਮਰੀਕਾ ਟਿਕਟੋਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਕਾਨੂੰਨ ਦਾ ਸਮਰਥਨ ਕਰੇਗਾ ਜੋ ਪ੍ਰਸ਼ਾਸਨ ਨੂੰ ਟਿਕਟੋਕ (Tiktok) ਅਤੇ ਹੋਰ ਵਿਦੇਸ਼ੀ ਤਕਨਾਲੋਜੀਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਇਜਾਜ਼ਤ ਦੇਵੇਗਾ ਜੇਕਰ ਉਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ। The post ਬ੍ਰਿਟੇਨ ਨੇ ਟਿਕਟੋਕ ‘ਤੇ ਲਾਈ ਪਾਬੰਦੀ, ਅਮਰੀਕਾ ਤੇ ਨਿਊਜ਼ੀਲੈਂਡ ਨੇ ਵੀ ਦਿੱਤੀ ਚਿਤਾਵਨੀ appeared first on TheUnmute.com - Punjabi News. Tags:
|
ਜੀ-20 ਸੰਮੇਲਨ ਦੇ ਡੈਲੀਗੇਟਸ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ Friday 17 March 2023 02:10 PM UTC+00 | Tags: aam-aadmi-party amritsar breaking-news delegates g-20-summit news punjab-police sachkhand-sri-darbar-sahib sgpc the-unmute-breaking-news ਅੰਮ੍ਰਿਤਸਰ , 17 ਮਾਰਚ 2023: ਅੰਮ੍ਰਿਤਸਰ ‘ਚ ਜੀ-20 ਸੰਮੇਲਨ (G-20 summit) ਚੱਲ ਰਿਹਾ ਹੈ | ਇਸ ਜੀ-20 ਸੰਮੇਲਨ ‘ਚ 20 ਦੇਸ਼ਾਂ ਦੇ ਡੈਲੀਗੇਟਸ ਪਹੁੰਚੇ ਹੋਏ ਹਨ ਅਤੇ ਸੰਮੇਲਨ ਵਿੱਚ ਐਜੂਕੇਸ਼ਨ ਅਤੇ ਲੇਬਰ ਨੂੰ ਲੈ ਕੇ ਮੀਟਿੰਗ ਚੱਲ ਰਹੀਆਂ ਹਨ | ਇਸਦੇ ਨਾਲ ਹੀ ਅੱਜ ਪੁਲਿਸ ਅਤੇ ਐਸਜੀਪੀਸੀ ਦੀ ਟਾਸਕ ਫੋਰਸ ਦੀ ਭਾਰੀ ਸੁਰੱਖਿਆ ਹੇਠ ਡੈਲੀਗੇਟਸ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਗੁਰਬਾਣੀ ਕੀਰਤਨ ਦਾ ਪ੍ਰਬੰਧ ਵੀ ਕੀਤਾ ਗਿਆ | ਸੰਮੇਲਨ ਵਿੱਚ ਜੀ-20 ਨਾਲ ਸਬੰਧਤ 28 ਮੁਲਕਾਂ ਦੇ ਲਗਪਗ 55 ਡੈਲੀਗੇਟ ਸ਼ਾਮਲ ਹੋਣਗੇ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਸੈਮੀਨਾਰ, ਪ੍ਰਦਰਸ਼ਨੀਆਂ ਤੇ ਵੱਖ-ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ | ਇਸ ਸੰਮੇਲਨ ਵਿੱਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਹਨ | The post ਜੀ-20 ਸੰਮੇਲਨ ਦੇ ਡੈਲੀਗੇਟਸ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ appeared first on TheUnmute.com - Punjabi News. Tags:
|
ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਣ ਵਾਲਿਆਂ ਖ਼ਿਲਾਫ਼ ਹੀ ਕਾਰਵਾਈ ਹੋ ਰਹੀ ਹੈ: CM ਭਗਵੰਤ ਮਾਨ Friday 17 March 2023 02:15 PM UTC+00 | Tags: anti-corruption-branch breaking-news cm-bhagwant-mann corruption crime news punjab-congress punjab-vigilance-bureau shiromani-akali-dal the-unmute-breaking-news the-unmute-latest-update the-unmute-punjabi-news ਧੂਰੀ/ਸੰਗਰੂਰ, 17 ਮਾਰਚ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਸੂਬਾ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰ ਰਹੀ, ਸਗੋਂ ਸਿਰਫ਼ ਉਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ ਜਾ ਰਹੀ ਹੈ, ਜਿਨ੍ਹਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਇੱਥੇ ਧੂਰੀ ਵਿਧਾਨ ਸਭਾ ਹਲਕੇ ਵਿੱਚ ਸ਼ੁੱਕਰਵਾਰ ਨੂੰ ਜਨਤਕ ਮੀਟਿੰਗਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟ ਸਿਆਸਤਦਾਨਾਂ ਨੂੰ ਸਲਾਖਾਂ ਪਿੱਛੇ ਡੱਕਣ ਨੂੰ ਯਕੀਨੀ ਬਣਾ ਕੇ ਸਿਸਟਮ ਦੀ ਸਫ਼ਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਬੇਰਹਿਮੀ ਅਤੇ ਬੇਸ਼ਰਮੀ ਨਾਲ ਸੂਬੇ ਨੂੰ ਲੁੱਟਿਆ ਹੈ ਅਤੇ ਹੁਣ ਇਹ ਆਪਣੇ ਗੁਨਾਹਾਂ ਦੀ ਕੀਮਤ ਚੁਕਾ ਰਹੇ ਹਨ। ਭਗਵੰਤ ਮਾਨ ਨੇ ਹੈਰਾਨੀ ਪ੍ਰਗਟਾਈ ਕਿ ਅਜਿਹੇ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਬਦਲੇ ਦੀ ਰਾਜਨੀਤੀ ਕਿਵੇਂ ਹੋ ਸਕਦੀ ਹੈ? ਮੁੱਖ ਮੰਤਰੀ (CM Bhagwant Mann) ਨੇ ਕਿਹਾ ਕਿ ਜਿਸ ਕਿਸੇ ਨੇ ਵੀ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ, ਭਾਵੇਂ ਉਹ ਮੌਜੂਦਾ ਜਾਂ ਪਿਛਲੀ ਸਰਕਾਰ ਨਾਲ ਸਬੰਧਤ ਹੋਵੇ, ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਵਿਜੀਲੈਂਸ ਬਿਉਰੋ ਸੁਤੰਤਰ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਪੁੱਛਗਿੱਛ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਨਤਾ ਦੇ ਪੈਸੇ ਦੀ ਲੁੱਟ ਕਰਨ ਵਾਲਿਆਂ ਤੋਂ ਇਕ-ਇਕ ਪੈਸਾ ਵਸੂਲਣਾ ਹੀ ਉਨ੍ਹਾਂ ਦਾ ਇੱਕੋ-ਇੱਕ ਟੀਚਾ ਹੈ। ਇਸ ਮੁੱਦੇ 'ਤੇ ਰੌਲਾ-ਰੱਪਾ ਪਾਉਣ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਆਪ ਨੂੰ ਖੁੱਲ੍ਹੀ ਕਿਤਾਬ ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਆਗੂਆਂ ਦੀ ਜ਼ਿੰਦਗੀ ਦੇ ਕਈ ਪੰਨੇ ਫਟੇ ਹੋਏ ਹਨ, ਜਿਸ ਕਾਰਨ ਉਹ ਵਿਜੀਲੈਂਸ ਦੀ ਕਾਰਵਾਈ ਤੋਂ ਘਬਰਾਉਂਦੇ ਹਨ। ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਤੋਂ ਪੁੱਛਿਆ ਕਿ ਉਹ ਇਹ ਦੱਸਣ ਕਿ ਉਨ੍ਹਾਂ ਦਾ ਇਕ ਸਾਥੀ ਅਤੇ ਸਾਬਕਾ ਮੰਤਰੀ, ਜੋ ਕਿ ਸਲਾਖਾਂ ਪਿੱਛੇ ਹੈ, ਵਿਜੀਲੈਂਸ ਬਿਉਰੋ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਕਿਉਂ ਗਿਆ ਸੀ? ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਵਿਜੀਲੈਂਸ ਦੀ ਕਾਰਵਾਈ 'ਤੇ ਸਵਾਲ ਚੁੱਕਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਇਹ ਭ੍ਰਿਸ਼ਟਾਚਾਰ 'ਚ ਨੱਕੋ-ਨੱਕ ਡੁੱਬੇ ਹੋਏ ਹਨ। ਮੁੱਖ ਮੰਤਰੀ (CM Bhagwant Mann) ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਕਾਫ਼ੀ ਜਾਇਦਾਦ ਇਕੱਠੀ ਕਰਕੇ ਵੱਡੇ-ਵੱਡੇ ਮਹਿਲ ਉਸਾਰੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਮਹਿਲਾਂ ਦੀਆਂ ਕੰਧਾਂ ਉੱਚੀਆਂ ਸਨ ਅਤੇ ਗੇਟ ਆਮ ਤੌਰ 'ਤੇ ਲੋਕਾਂ ਲਈ ਬੰਦ ਹੀ ਰਹਿੰਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਲੋਕਾਂ ਦੀ ਪਹੁੰਚ ਤੋਂ ਬਾਹਰ ਰਹੇ, ਜਿਸ ਕਾਰਨ ਜਨਤਾ ਨੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ, ਜੋ ਸੂਬੇ ਦੇ ਲੋਕਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਬਾਦਲ ਦੀ ਸਰਕਾਰ ਹੈ ਅਤੇ ਨਾ ਹੀ ਕੈਪਟਨ ਦੀ, ਸਗੋਂ ਇਹ ਹਰ ਪੰਜਾਬੀ ਦੀ ਸਰਕਾਰ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਲਦੀ ਹੀ ਇੱਕ ਨਵਾਂ, ਅਗਾਂਹਵਧੂ ਅਤੇ ਗਤੀਸ਼ੀਲ ਪੰਜਾਬ ਸਿਰਜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਫੰਡਾਂ ਦੀ ਸਹੀ ਅਤੇ ਸੁਚੱਜੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਖੋਲ੍ਹ ਕੇ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਕਰਦਾਤਾਵਾਂ ਦਾ ਪੈਸਾ ਜ਼ੀਰੋ ਬਿਜਲੀ ਬਿੱਲਾਂ ਦੇ ਰੂਪ ਵਿੱਚ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮਕਸਦ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣਾ ਹੈ। ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਦਾ ਧਿਆਨ ਇਸ ਦਿਸ਼ਾ ਵੱਲ ਗਿਆ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਇਨਸਾਫ਼ ਹੁਣ ਦੂਰ ਨਹੀਂ ਕਿਉਂਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਅਦਾਲਤ ਵਿੱਚ ਚਲਾਨ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਸ ਘਿਨਾਉਣੇ ਅਪਰਾਧ ਦੇ ਦੋਸ਼ੀ ਸਲਾਖਾਂ ਪਿੱਛੇ ਨਜ਼ਰ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਹਾਈ ਕੋਰਟ ਵੱਲੋਂ ਬਣਾਈ ਗਈ ਸਿੱਟ ਵੱਲੋਂ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਹੜੇ ਲੋਕ ਵੱਡੇ-ਵੱਡੇ ਦਾਅਵੇ ਕਰਦੇ ਸਨ ਕਿ ਉਹ ਲੋਕਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ, ਉਹ ਹੁਣ ਫ਼ਰੀਦਕੋਟ ਦੀ ਅਦਾਲਤ ਵਿੱਚ ਜਾਣ ਤੋਂ ਡਰਦੇ ਹਨ। ਭਗਵੰਤ ਮਾਨ ਨੇ ਵਿਅੰਗ ਕੀਤਾ ਕਿ ਘਬਰਾਹਟ ਵਿੱਚ ਇਹ ਆਗੂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦੇਣ ਲਈ ਭੱਜ-ਨੱਠ ਕਰ ਰਹੇ ਹਨ, ਜੋ ਇਨ੍ਹਾਂ ਦੀ ਕਥਨੀ ਤੇ ਕਰਨੀ ਵਿੱਚ ਫਰਕ ਨੂੰ ਸਪੱਸ਼ਟ ਕਰਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਮੀਮਸਾ, ਕਾਤਰੋਂ, ਬਾਲੀਆਂ ਸਮੇਤ ਕਈ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪਣਾ ਨੁਮਾਇੰਦਾ ਚੁਣਨ ਲਈ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਲੋਕਾਂ ਨੇ ਮੇਰੇ ਪ੍ਰਤੀ ਬਹੁਤ ਪਿਆਰ ਦਿਖਾਇਆ ਹੈ ਅਤੇ ਉਹ ਇਸ ਪਿਆਰ ਨੂੰ ਕਦੇ ਵਾਪਸ ਨਹੀਂ ਕਰ ਸਕਦੇ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਢੁਕਵੇਂ ਫੰਡਾਂ ਨਾਲ ਧੂਰੀ ਦਾ ਸਰਬਪੱਖੀ ਵਿਕਾਸ ਕਰਕੇ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਨੂੰ ਵਿਸ਼ਵ ਪੱਧਰੀ ਸਿਹਤ ਅਤੇ ਸਿੱਖਿਆ ਸਹੂਲਤਾਂ, ਸੜਕਾਂ, ਸਾਫ਼ ਛੱਪੜ, ਵਾਟਰ ਰੀਚਾਰਜਿੰਗ ਅਤੇ ਨਹਿਰੀ ਸਿੰਜਾਈ ਪ੍ਰਣਾਲੀ ਨਾਲ ਲੈਸ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਧੂਰੀ ਵਿੱਚ ਰੇਲਵੇ ਓਵਰ ਬ੍ਰਿਜ ਦੀ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। The post ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਣ ਵਾਲਿਆਂ ਖ਼ਿਲਾਫ਼ ਹੀ ਕਾਰਵਾਈ ਹੋ ਰਹੀ ਹੈ: CM ਭਗਵੰਤ ਮਾਨ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ 13 ਜੂਡੀਸ਼ੀਅਲ ਅਧਿਕਾਰੀਆਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਦਿੱਤੀ ਤਰੱਕੀ Friday 17 March 2023 02:24 PM UTC+00 | Tags: 13-judicial-officers additional-district-and-sessions-judges news punjab-and-haryana-high-court punjab-government the-unmute-breaking-news ਚੰਡੀਗੜ੍ਹ, 17 ਮਾਰਚ 2023: ਪੰਜਾਬ ਸਰਕਾਰ ਨੇ 13 ਜੂਡੀਸ਼ੀਅਲ ਅਧਿਕਾਰੀਆਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਤਰੱਕੀ ਦਿੱਤੀ ਹੈ | ਇਸ ਸੰਬੰਧੀ ਸੂਚੀ ਹੇਠ ਅਨੁਸਾਰ ਹੈ |
The post ਪੰਜਾਬ ਸਰਕਾਰ ਨੇ 13 ਜੂਡੀਸ਼ੀਅਲ ਅਧਿਕਾਰੀਆਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਦਿੱਤੀ ਤਰੱਕੀ appeared first on TheUnmute.com - Punjabi News. Tags:
|
ਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਰੱਦ, ਕੱਲ੍ਹ ਅਦਾਲਤ 'ਚ ਹੋਣਗੇ ਪੇਸ਼ Friday 17 March 2023 02:29 PM UTC+00 | Tags: arrest-warrant breaking-news enws imran-khan news pakistan pakistan-news the-unmute-punjab toshakhana toshakhana-case ਚੰਡੀਗੜ੍ਹ, 17 ਮਾਰਚ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਚੱਲ ਰਹੀ ਹੈ ਪਰ ਇਸ ਦੌਰਾਨ ਇਸਲਾਮਾਬਾਦ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 18 ਮਾਰਚ ਨੂੰ ਹੇਠਲੀ ਅਦਾਲਤ ਵਿੱਚ ਪੇਸ਼ ਹੋਣ ਦਾ ਮੌਕਾ ਵੀ ਦਿੱਤਾ ਹੈ। ਇਸਲਾਮਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਅਤੇ ਰਾਜਧਾਨੀ ਪੁਲਿਸ ਨੂੰ ਇਮਰਾਨ ਖ਼ਾਨ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਮੀਡੀਆ ਮੁਤਾਬਕ ਕਾਨੂੰਨੀ ਪੇਚੀਦਗੀਆਂ ‘ਚ ਉਲਝੇ ਇਮਰਾਨ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ। ਇਸਦੇ ਨਾਲ ਹੀ ਉਸ ਦੇ ਸੈਂਕੜੇ ਸਮਰਥਕ ਉਸ ਦੇ ਘਰ ਡੇਰੇ ਲਾਏ ਹੋਏ ਹਨ, ਪੁਲਿਸ ਕਹਿ ਰਹੀ ਹੈ ਕਿ ਉਹ ਸਮਰਥਕਾਂ ਦੇ ਪਿੱਛੇ ਆਪਣੇ ਘਰ ਵਿਚ ਲੁਕਿਆ ਹੋਇਆ ਹੈ। ਵੀਰਵਾਰ ਨੂੰ ਇਸਲਾਮਾਬਾਦ ਦੀ ਅਦਾਲਤ ਵਿੱਚ ਪੀਟੀਆਈ ਮੁਖੀ ਇਮਰਾਨ ਦੇ ਗ੍ਰਿਫ਼ਤਾਰੀ ਵਾਰੰਟ ਨੂੰ ਮੁਅੱਤਲ ਕਰਨ ਲਈ ਸੁਣਵਾਈ ਹੋਈ। ਅਦਾਲਤ ਨੇ ਗ੍ਰਿਫਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਪਰ ਉਸ ਨੂੰ 18 ਮਾਰਚ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਨੂੰ ਬਰਕਰਾਰ ਰੱਖਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਇਸਲਾਮਾਬਾਦ ਹਾਈ ਕੋਰਟ ‘ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਸੀ। ਰਿਪੋਰਟਾਂ ਦੇ ਅਨੁਸਾਰ, ਪਟੀਸ਼ਨ ਵਿੱਚ, ਇਮਰਾਨ ਨੇ ਬੇਨਤੀ ਕੀਤੀ ਹੈ ਕਿ ਹੇਠਲੀ ਅਦਾਲਤ ਦੇ ਆਦੇਸ਼ ਨੂੰ ਰੱਦ ਕੀਤਾ ਜਾਵੇ ਅਤੇ ਪਟੀਸ਼ਨ ਦੇ ਅੰਤਿਮ ਨਿਪਟਾਰੇ ਤੱਕ ਉਸਦੇ ਗ੍ਰਿਫਤਾਰੀ ਵਾਰੰਟ ਨੂੰ ਮੁਅੱਤਲ ਕੀਤਾ ਜਾਵੇ, ਤਾਂ ਜੋ ਪੀਟੀਆਈ ਮੁਖੀ 18 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋ ਸਕਣ। ਸੁਣਵਾਈ ਦੌਰਾਨ, ਇਮਰਾਨ ਦੇ ਵਕੀਲ ਖਵਾਜਾ ਹੈਰਿਸ ਨੇ ਆਪਣੇ ਮੁਵੱਕਿਲ ਦੀ ਤਰਫੋਂ ਇੱਕ ਹਲਫਨਾਮਾ ਪੇਸ਼ ਕੀਤਾ, ਜਿਸ ਵਿੱਚ ਪੀਟੀਆਈ ਮੁਖੀ 18 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਭਰੋਸਾ ਦਿਵਾਇਆ ਗਿਆ। The post ਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਰੱਦ, ਕੱਲ੍ਹ ਅਦਾਲਤ ‘ਚ ਹੋਣਗੇ ਪੇਸ਼ appeared first on TheUnmute.com - Punjabi News. Tags:
|
ਪਾਕਿਸਤਾਨ ਦੀ ਫੌਜ ਵੀ ਕਰੇਗੀ ਖੇਤੀ, ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੀ 45 ਹਜ਼ਾਰ ਏਕੜ ਜ਼ਮੀਨ ਫੌਜ ਨੂੰ ਸੌਂਪੀ Friday 17 March 2023 02:39 PM UTC+00 | Tags: agriculture corporate-agriculture-farming economic-crisis economic-crisis-pokistan-news news paistan-agriculture pakistan-army ਚੰਡੀਗੜ੍ਹ, 17 ਮਾਰਚ 2023: ਪਾਕਿਸਤਾਨ (Pakistan) ਪਿਛਲੇ ਕੁਝ ਮਹੀਨਿਆਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਿੰਗਾਈ ਕਾਰਨ ਲੋਕ ਸੜਕਾਂ ‘ਤੇ ਆ ਗਏ ਹਨ। ਹਾਲਾਤ ਇੰਨੇ ਖਰਾਬ ਹਨ ਕਿ ਆਈਐੱਮਐੱਫ ਨੇ ਵੀ ਪਾਕਿਸਤਾਨ ਨੂੰ ਅਜੇ ਤੱਕ ਕਰਜ਼ਾ ਨਹੀਂ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਆਟਾ, ਨਮਕ ਅਤੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਹੁਣ ਪਾਕਿਸਤਾਨ ਸਰਕਾਰ ਇਸ ਵਿੱਚੋਂ ਨਿਕਲਣ ਲਈ ਫੌਜ ਦੀ ਮਦਦ ਲੈਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਫੌਜ ਨੂੰ 45 ਹਜ਼ਾਰ ਏਕੜ ਜ਼ਮੀਨ ਦਿੱਤੀ ਹੈ, ਜਿਸ ‘ਚ ਉਹ ‘ਕਾਰਪੋਰੇਟ ਐਗਰੀਕਲਚਰ ਫਾਰਮਿੰਗ’ ਕਰੇਗੀ। ਪਾਕਿਸਤਾਨ (Pakistan) ਵਿਚ ਪੰਜਾਬ ਦੀ ਦੇਖਭਾਲ ਕਰਨ ਵਾਲੀ ਸਰਕਾਰ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਭੱਕਰ, ਖੁਸ਼ਾਬ ਅਤੇ ਸਾਹੀਵਾਲ ਦੀ 45,267 ਏਕੜ ਜ਼ਮੀਨ ‘ਕਾਰਪੋਰੇਟ ਐਗਰੀਕਲਚਰ ਫਾਰਮਿੰਗ’ ਲਈ ਪਾਕਿਸਤਾਨੀ ਫੌਜ ਨੂੰ ਸੌਂਪਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਪਾਕਿਸਤਾਨ ਦੇ ਨਾਗਰਿਕ ਜ਼ਰੂਰੀ ਵਸਤੂਆਂ ਲਈ ਬਹੁਤ ਜ਼ਿਆਦਾ ਰਕਮ ਅਦਾ ਕਰ ਰਹੇ ਹਨ। ਮੌਜੂਦਾ ਸਮੇਂ ‘ਚ ਜੇਕਰ ਸਥਿਤੀ ਨੂੰ ਸੁਧਾਰਨਾ ਹੈ ਤਾਂ ਆਰਥਿਕ ਤੌਰ ‘ਤੇ ਮਜ਼ਬੂਤ ਹੋਣਾ ਪਵੇਗਾ। ਇਸ ਸਾਰੇ ਸੰਕਟ ਦੌਰਾਨ ਹੁਣ ਪਾਕਿਸਤਾਨੀ ਫੌਜ ਖੇਤੀ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ, ਪੰਜਾਬ ਸਰਕਾਰ ਅਤੇ ਕਾਰਪੋਰੇਟ ਫਾਰਮਿੰਗ ਨਾਲ ਜੁੜੀਆਂ ਨਿੱਜੀ ਫਰਮਾਂ ਵਿਚਾਲੇ ਸਾਂਝੇ ਉੱਦਮ ‘ਤੇ ਦਸਤਖਤ ਕੀਤੇ ਗਏ ਹਨ। ਪਾਕਿਸਤਾਨੀ ਫੌਜ ਨੂੰ ਫਸਲਾਂ ਦਾ ਉਤਪਾਦਨ ਵਧਾਉਣ ਲਈ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪੂਰਾ ਪ੍ਰੋਜੈਕਟ ਸਾਂਝਾ ਉੱਦਮ ਹੈ। ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਸੈਨਾ ਪ੍ਰਬੰਧਨ ਪੱਧਰ ‘ਤੇ ਭੂਮਿਕਾ ਨਿਭਾਏਗੀ। ਜ਼ਮੀਨ ਦੀ ਮਾਲਕੀ ਸੂਬਾ ਸਰਕਾਰ ਕੋਲ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਫੌਜ ਨੂੰ ਕਾਰਪੋਰੇਟ ਖੇਤੀ ਖੇਤੀ ਤੋਂ ਕੋਈ ਲਾਭ ਜਾਂ ਮਾਲੀਆ ਨਹੀਂ ਮਿਲੇਗਾ। 45,267 ਏਕੜ ਜ਼ਮੀਨ ‘ਤੇ ਕਾਰਪੋਰੇਟ ਖੇਤੀ ਸ਼ੁਰੂ ਕੀਤੀ ਜਾਵੇਗੀ। ਇਹ ਪ੍ਰੋਜੈਕਟ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। The post ਪਾਕਿਸਤਾਨ ਦੀ ਫੌਜ ਵੀ ਕਰੇਗੀ ਖੇਤੀ, ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੀ 45 ਹਜ਼ਾਰ ਏਕੜ ਜ਼ਮੀਨ ਫੌਜ ਨੂੰ ਸੌਂਪੀ appeared first on TheUnmute.com - Punjabi News. Tags:
|
ਪੰਜਾਬ ਵਾਟਰ ਟੂਰਿਜ਼ਮ ਪਾਲਿਸੀ ਅਤੇ ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ ਨਾਲ ਪੰਜਾਬ ਸੈਰ-ਸਪਾਟੇ ਵਜੋਂ ਬਣੇਗਾ ਸੈਲਾਨੀਆਂ ਦੀ ਪਹਿਲੀ ਪਸੰਦ Friday 17 March 2023 02:45 PM UTC+00 | Tags: aam-aadmi-party anmol-gagan-mann breaking-news cm-bhagwant-mann news punjab-adventure-tourism-policy punjab-water-tourism-policy the-unmute-breaking-news tourism tourists ਚੰਡੀਗੜ੍ਹ, 17 ਮਾਰਚ 2023: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਚੰਡੀਗੜ ਵਿਖੇ ਪੰਜਾਬ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਸੂਬਾ ਸਰਕਾਰ ਦੀਆਂ ਉੱਪਲੱਬਧੀਆਂ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ।ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਨੂੰ ਪਹਿਲੀ ਵਾਰ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੂੰ ਪਹਿਲੇ ਸਾਲ 2017-18 ਦੌਰਾਨ ਕੇਵਲ 5 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਸੀ। ਉਨ੍ਹਾਂ ਕਿਹਾ 40 ਹਜ਼ਾਰ ਕਰੋੜ ਰੁਪਏ ਦੇ ਇਹ ਨਿਵੇਸ਼ ਦੇਸ ਦੁਨੀਆਂ ਦੀ ਨਾਮੀ ਕੰਪਨੀਆਂ ਵੱਲੋਂ ਕੀਤਾ ਗਿਆ ਹੈ। ਉਹਨਾਂ ਵੱਡੇ ਉਦਯੋਗਾਂ ਵਿੱਚੋ ਕੁੱਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਟਾਟਾ ਸਟੀਲ ਨੇ 2600 ਕਰੋੜ ਰੁਪਏ, ਸੋਨਾਥਨ ਪੋਲੀਕੋਟ ਪ੍ਰਾਈਵੇਟ ਲਿਮਟਿਡ ਨੇ 1600 ਕਰੋੜ ਰੁਪਏ, ਨਾਭਾ ਪਾਵਰ ਲਿਮਟਿਡ 641 ਕਰੋੜ ਰੁਪਏ ਅਤੇ ਮੈਕਸ ਸਪੈਸ਼ਲਿਟੀ ਫਿਲਮਜ਼ ਲਿਮਟਿਡ ਨੇ 548 ਕਰੋੜ ਅਤੇ ਹੋਰ ਨਾਮੀ ਉਦਯੋਗਪਤੀਆਂ ਵੱਲੋਂ ਇੰਡਸਟਰੀ ਲਈ ਪੰਜਾਬ ਨੂੰ ਚੰਗੇ ਅਤੇ ਸੁਰੱਖਿਅਤ ਮਾਹੋਲ ਨੂੰ ਵੇਖਦਿਆ ਨਿਵੇਸ਼ ਕੀਤਾ ਹੈ। ਮੰਤਰੀ ਨੇ ਕਿਹਾ 40 ਹਜ਼ਾਰ ਰੁਪਏ ਤੋਂ ਵੱਧ ਦੇ ਇਸ ਨਿਵੇਸ਼ ਨਾਲ ਪੰਜਾਬ ਵਿੱਚ ਨੌਜਵਾਨਾ ਲਈ 2.50 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਪੰਜਾਬ ਦੀ ਇਸ ਵੱਡੀ ਕਾਮਯਾਬੀ ਪਿਛੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਥਕ ਮਿਹਨਤ ਦਾ ਨਤੀਜਾ ਹੈ। ਜਿਨ੍ਹਾਂ ਨੇ ਵੱਡੇ ਉਦਯੋਗਪਤੀਆਂ ਨਾਲ ਵਨ-ਟੂ-ਵਨ ਮੀਟਿੰਗਾਂ ਕਰਕੇ ਇਹ ਨਿਵੇਸ਼ ਹਾਸਲ ਕੀਤਾ। ਮੰਤਰੀ ਨੇ ਦੱਸਿਆ ਕਿ 5ਵੇਂ ਪ੍ਰਗਤੀਸ਼ਾਲ ਨਿਵੇਸ਼ ਸੰਮੇਲਨ ਵਿੱਚ 2500 ਤੋਂ ਵੱਧ ਵੱਡੇ ਨਿਵੇਸ਼ਕਾਂ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਸਬੰਧੀ ਦਿਲਚਸਪੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਹੁਣ ਤਿਮਾਹੀ ਪੱਧਰ ਤੇ ਸੈਕਟਰਲ ਨਿਵੇਸ਼ ਸਮਿਟ ਹੋਵੇਗੀ ਜਿਸ ਨਾਲ ਪੰਜਾਬ ਦੇ ਉਦਯੋਗ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਮੰਤਰੀ ਨੇ ਦੱਸਿਆ ਕਿ ਪਹਿਲੇ ਸਾਲ ਵਿੱਚ ਹੀ ਸੂਬਾ ਸਰਕਾਰ ਨੇ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ 61,764 ਉਸਾਰੀ ਕਿਰਤੀਆਂ ਨੂੰ 86.65 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਸੂਬਾ ਸਰਕਾਰ ਵੱਲੋਂ ਉਸਾਰੀ ਕਿਰਤੀਆ ਦੀਆਂ ਉਜਰਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਰਤੀਆ ਦੀ ਸਹੂਲਤ ਲਈ ਸੂਬਾ ਸਰਕਾਰ ਵੱਲੋਂ " ਸਹਾਇਕ ਕਿਰਤੀ ਐਪ’ ਲਾਂਚ ਕੀਤੀ ਗਈ ਹੈ। ਉਨਾਂ ਦੱਸਿਆ ਕਿ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਅਤੇ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ 655 ਕੈਂਪ ਲਗਾਏ ਗਏ । ਕੈਬਨਿਟ ਮੰਤਰੀ ਨੈ ਪੰਜਾਬ ਵਿੱਚ ਸੈਰ ਸਪਾਟੇ ਅਤੇ ਸਭਿਚਾਰਕ ਮਾਮਲੇ ਤੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਸੈਰ ਸਪਾਟੇ ਵੱਜੋਂ ਸੈਲਾਨੀਆਂ ਦੀ ਪਹਿਲੀ ਪਸੰਦ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਜਾਇਬਘਰ ਨੂੰ ਨਵੀ ਤਕਨੀਕ ਨਾਲ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਮਹਾਨ ਆਜ਼ਾਦੀ ਘੁਲਾਟੀਏ ਦੇ ਜੀਵਨ ਤੋਂ ਸਮਝ ਅਤੇ ਪ੍ਰੇਰਣਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਪਿੰਡ ਬਾਬੇ ਨਾਨਕ ਦਾ ਹੈਰੀਟੇਜ਼ ਕੰਪਲੈਕਸ ਬਨਾਉਣ ਲਈ ਜ਼ਮੀਨ ਅਕਵਾਇਰ ਕਰਨ ਲਈ 29.24 ਕਰੋੜ ਰੁਪਏ ਜਿਲ੍ਹਾ ਪ੍ਰਸਾਸ਼ਨ ਨੂੰ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਪਹਿਲੇ ਸਾਲ ਦੌਰਾਨ ਹੀ ਨੌਜਵਾਨਾਂ ਨੂੰ ਲਗ-ਭਗ 27000 ਨੌਕਰੀਆਂ, 300 ਯੁਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ, 500 ਮੁਹੱਲਾ ਕਲੀਨਿੰਕ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਵਰਗੀਆਂ ਵੱਡੀਆਂ ਗਰੰਟੀਆਂ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿਹਾ ਕਿ ਸੂਬੇ ਵਿੱਚ 117 ਸਕੂਲ ਆਫ ਐਮੀਨੈਂਸ ਸੁਰੂ ਕੀਤੇ ਜਾ ਚੁੱਕੇ ਹਨ ਤਾਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਮੁਹਰੀ ਸੂਬਾ ਬਣ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਾ ਸਿਰਫ ਧਰਤੀ ਹੇਠਲਾ ਪਾਣੀ ਨੂੰ ਬਚਾਉਣ ਲਈ ਉਪਰਾਲੇ ਕੀਤੇ ਹਨ ਬਲਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਸਤਲੁਜ-ਯਮੁਨਾ-ਲਿੰਕ ਨਹਿਰ ਦੇ ਮੁੱਦੇ ਤੇ ਸਖਤ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋ ਮਾਈਨਿੰਗ ਮਾਫਿਆ ਨਾਲ ਸਖਤੀ ਨਾਲ ਨਿਪਦੇ ਹੋਏ ਰੇਤ ਨੂੰ ਸਸਤੇ ਰੇਟਾਂ ਤੇ ਦਿੱਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਰ ਨਾਗਰਿਕ ਨੂੰ ਭ੍ਰਿਸਟਾਚਾਰ ਮੁੱਕਤ ਪ੍ਰਸ਼ਾਸਨ ਮੁਹੱਈਆ ਕਰਾਉਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭ੍ਰਿਸਟਾਚਾਰੀ ਨੂੰ ਬਖ਼ਸਿਆ ਨਹੀਂ ਜਾਵੇਗਾ । The post ਪੰਜਾਬ ਵਾਟਰ ਟੂਰਿਜ਼ਮ ਪਾਲਿਸੀ ਅਤੇ ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ ਨਾਲ ਪੰਜਾਬ ਸੈਰ-ਸਪਾਟੇ ਵਜੋਂ ਬਣੇਗਾ ਸੈਲਾਨੀਆਂ ਦੀ ਪਹਿਲੀ ਪਸੰਦ appeared first on TheUnmute.com - Punjabi News. Tags:
|
IND vs AUS: ਭਾਰਤ ਨੇ 16 ਸਾਲਾਂ ਬਾਅਦ ਆਸਟਰੇਲੀਆ ਨੂੰ ਵਾਨਖੇੜੇ 'ਚ ਹਰਾਇਆ Friday 17 March 2023 04:10 PM UTC+00 | Tags: australia cricket-news hardik-pandya ind-vs-aus mumbai sports wankhede ਚੰਡੀਗੜ੍ਹ ,17 ਮਾਰਚ 2023: ਭਾਰਤ ਨੇ ਮੁੰਬਈ ਦੇ ਵਾਨਖੇੜੇ ਵਿੱਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਸਿਮਟ ਗਈ। ਕੰਗਾਰੂਜ਼ ਲਈ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿੱਚ ਭਾਰਤ ਨੇ 39.5 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਐੱਲ ਰਾਹੁਲ ਨੇ ਲੈਅ ‘ਚ ਵਾਪਸੀ ਕਰਦੇ ਹੋਏ ਵਧੀਆ ਬੱਲੇਬਾਜ਼ੀ ਕਰਦੇ ਹੋਏ 91 ਗੇਂਦਾਂ ‘ਚ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਤੋਂ ਇਲਾਵਾ ਰਵਿੰਦਰ ਜਡੇਜਾ ਵੀ 45 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਮੈਦਾਨ ‘ਤੇ ਦੋਵਾਂ ਵਿਚਾਲੇ ਪੰਜ ਵਨਡੇ ਖੇਡੇ ਗਏ ਹਨ। ਇਸ ਵਿੱਚੋਂ ਭਾਰਤ ਨੇ ਤਿੰਨ ਅਤੇ ਆਸਟਰੇਲੀਆ ਨੇ ਦੋ ਮੈਚ ਜਿੱਤੇ ਹਨ। ਟੀਮ ਇੰਡੀਆ ਨੇ ਆਖਰੀ ਵਾਰ 2007 ‘ਚ ਇਸ ਮੈਦਾਨ ‘ਤੇ ਆਸਟ੍ਰੇਲੀਆ ਨੂੰ ਵਨਡੇ ‘ਚ ਹਰਾਇਆ ਸੀ। ਇਸ ਤੋਂ ਬਾਅਦ 2020 ‘ਚ ਆਸਟ੍ਰੇਲੀਆ ਨੇ ਇਸ ਮੈਦਾਨ ‘ਤੇ ਭਾਰਤ ਨੂੰ ਹਰਾਇਆ ਸੀ। ਹੁਣ ਲਗਭਗ 16 ਸਾਲਾਂ ਬਾਅਦ ਭਾਰਤ ਇੱਕ ਵਾਰ ਫਿਰ ਆਸਟਰੇਲੀਆ ਨੂੰ ਹਰਾਉਣ ਵਿੱਚ ਕਾਮਯਾਬ ਹੋਇਆ ਹੈ। ਰਵਿੰਦਰ ਜਡੇਜਾ ਨੂੰ ਉਸ ਦੇ ਹਰਫਨਮੌਲਾ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। The post IND vs AUS: ਭਾਰਤ ਨੇ 16 ਸਾਲਾਂ ਬਾਅਦ ਆਸਟਰੇਲੀਆ ਨੂੰ ਵਾਨਖੇੜੇ ‘ਚ ਹਰਾਇਆ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest

