ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਸੋਨੇ-ਹੀਰੇ ਦੇ ਗਹਿਣੇ ਚੋਰੀ, FIR ‘ਚ ਇਨ੍ਹਾਂ ਲੋਕਾਂ ‘ਤੇ ਜਤਾਇਆ ਸ਼ੱਕ

ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਰਜਨੀਕਾਂਤ ਦੇ ਕਰੋੜਾਂ ਦੇ ਗਹਿਣੇ ਚੋਰੀ ਹੋ ਗਏ ਹਨ। ਕੀਮਤੀ ਗਹਿਣਿਆਂ ਦੀ ਕੀਮਤ ਲੱਖਾਂ ‘ਚ ਦੱਸੀ ਜਾ ਰਹੀ ਹੈ। ਚੋਰੀ ਹੋਏ ਗਹਿਣਿਆਂ ਵਿੱਚ ਹੀਰੇ ਅਤੇ ਸੋਨੇ ਦੇ ਗਹਿਣੇ ਸ਼ਾਮਲ ਹਨ। ਇਸ ਮਾਮਲੇ ‘ਚ ਐਸ਼ਵਰਿਆ ਨੇ ਟੀਨਾਮੁਪੇਟ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਐਸ਼ਵਰਿਆ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਚੇਨਈ ‘ਚ ਉਸ ਦੇ ਘਰ ਤੋਂ ਹੀਰੇ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ। ਜਿਸ ਦੀ ਕੀਮਤ ਕਰੀਬ 3.60 ਲੱਖ ਰੁਪਏ ਹੈ।

haryana punjab border checking
haryana punjab border checking

ਐਸ਼ਵਰਿਆ ਨੇ ਦੱਸਿਆ ਕਿ ਚੋਰੀ ਹੋਏ ਗਹਿਣਿਆਂ ‘ਚ ਹੀਰਿਆਂ ਦਾ ਸੈੱਟ, ਪੁਰਾਣੇ ਸੋਨੇ ਦੇ ਗਹਿਣੇ, ਨਵਰਤਨ ਸੈੱਟ, ਹਾਰ ਅਤੇ ਚੂੜੀਆਂ ਸ਼ਾਮਲ ਹਨ। ਐਸ਼ਵਰਿਆ ਨੇ ਇਨ੍ਹਾਂ ਗਹਿਣਿਆਂ ਦੀ ਵਰਤੋਂ ਆਖਰੀ ਵਾਰ ਸਾਲ 2019 ‘ਚ ਆਪਣੀ ਭੈਣ ਸੌਂਦਰਿਆ ਦੇ ਵਿਆਹ ‘ਚ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਸ ਤੋਂ ਬਾਅਦ ਉਸ ਨੇ ਇਹ ਗਹਿਣੇ ਲਾਕਰ ਵਿੱਚ ਰੱਖ ਲਏ ਸਨ। ਜਦੋਂ ਉਸ ਨੇ 10 ਫਰਵਰੀ ਨੂੰ ਲਾਕਰ ਦੇਖਿਆ ਤਾਂ ਉਸ ਵਿੱਚੋਂ ਇਹ ਗਹਿਣੇ ਗਾਇਬ ਸਨ। ਐਫਆਈਆਰ ਦੀ ਕਾਪੀ ਮੁਤਾਬਕ ਐਸ਼ਵਰਿਆ ਨੇ ਇਹ ਗਹਿਣੇ ਆਪਣੇ ਲਾਕਰ ਵਿੱਚ ਰੱਖੇ ਸਨ ਅਤੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਸੀ। ਐਸ਼ਵਰਿਆ ਨੇ ਘਰੇਲੂ ਕੰਮ ਕਰਨ ਵਾਲੇ 3 ਲੋਕਾਂ ‘ਤੇ ਚੋਰੀ ਦਾ ਸ਼ੱਕ ਜਤਾਇਆ ਹੈ। ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਸੋਨੇ-ਹੀਰੇ ਦੇ ਗਹਿਣੇ ਚੋਰੀ, FIR ‘ਚ ਇਨ੍ਹਾਂ ਲੋਕਾਂ ‘ਤੇ ਜਤਾਇਆ ਸ਼ੱਕ appeared first on Daily Post Punjabi.



Previous Post Next Post

Contact Form