ਪੰਜਾਬ ਵਿਚ ਹੋਣ ਜਾ ਰਹੇ ਜੀ-20 ਦੇ ਵੱਖ-ਵੱਖ ਆਯੋਜਨਾਂ ਤੇ 8 ਤੋਂ 10 ਮਾਰਚ ਵਿਚ ਹੋਲਾ ਮਹੱਲਾ ਨੂੰ ਦੇਖਦੇ ਹੋਏ ਕੇਂਦਰ ਨੇ ਪੰਜਾਬ ਵਿਚ ਕੇਂਦਰੀ ਸੁਰੱਖਿਆ ਬਲਾਂ ਦੀਆਂ 18 ਕੰਪਨੀਆਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਸੀਆਰਪੀਐੱਫ-ਆਰਏਐੱਫ ਦੀਆਂ 18 ਕੰਪਨੀਆਂ ਪੰਜਾਬ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਲਗਭਗ 1900 ਕੇਂਦਰੀ ਸੁਰੱਖਿਆ ਮੁਲਾਜਮ 6 ਮਾਰਚ ਤੋਂ 16 ਮਾਰਚ ਤੱਕ ਪੰਜਾਬ ਵਿਚ ਤਾਇਨਾਤ ਰਹਿਣਗੇ। ਇਸਦੇ ਬਾਅਦ ਹਾਲਾਤਾਂ ਮੁਤਾਬਕ ਇਨ੍ਹਾਂ ਕੰਪਨੀਆਂ ‘ਤੇ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਨਾਲ ਮੁਲਾਕਾਤ ਕਰਕੇ ਸੁਰੱਖਿਆ ਹਾਲਾਤ ‘ਤੇ ਚਰਚਾ ਕੀਤੀ। ਸੀਐੱਮ ਨੇ ਕਿਹਾ ਕਿ ਸਰਹੱਦ ਪਾਰ ਤੋਂ ਡਰੋਨ ਜ਼ਰੀਏ ਹਥਿਆਰਾਂ ਤੇ ਡਰੱਗਸ ਦੀ ਤਸਕਰੀ ਵਧ ਰਹੀ ਹੈ। ਅੰਮ੍ਰਿਤਪਾਲ ਸਿੰਘ ਤੇ ਹੋਰ ਗਰਮ ਖਿਆਲੀਆਂ ਦੀਆਂ ਗਤੀਵਿਧੀਆਂ ‘ਤੇ ਵੀ ਚਰਚਾ ਕੀਤੀ ਗਈ।

ਸੀਐੱਮ ਨੇ 23 ਫਰਵਰੀ ਨੂੰ ਅਜਨਾਲਾ ਥਾਣੇ ‘ਤੇ ਗਰਮ ਖਿਆਲੀਆਂ ਦੇ ਹਮਲੇ ਤੇ ਬਾਅਦ ਦੀ ਸਥਿਤੀ ਨੂੰ ਲੈ ਕੇ ਵੀ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ। ਮੀਟਿੰਗ ਦੇ ਬਾਅਦ ਸੀਐੱਮ ਨੇ ਟਵੀਟ ਕੀਤਾ, ‘ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਕੰਮ ਕਰਨਗੇ।’ ਸੀਐੱਮ ਭਗਵੰਤ ਮਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁਲਾਕਾਤ ਦੇ ਬਾਅਦ ਕੇਂਦਰ ਨੇ ਜੀ-20 ਸੰਮੇਲਨ ਦੇ ਆਯੋਜਨ ਤੇ ਹੋਲਾ ਮਹੱਲਾ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਵਧਾਈ ਹੈ। ਸੀਐੱਮ ਨੇ ਕਿਹਾ ਕਿ ਸਰਹੱਦ ਪਾਰ ਤੋਂ ਡ੍ਰੋਨ ਜਡਰੀਏ ਹਥਿਆਰ ਤੇ ਡਰੱਗਸ ਤਸਕਰੀ ਦੀ ਚੁਣੌਤੀ ਲਗਾਤਾਰ ਵਧ ਰਹੀ ਹੈ।
ਅਜਿਹੇ ਵਿਚ ਪੰਜਾਬ ਨੂੰ ਕੇਂਦਰੀ ਮਦਦ ਦੀ ਲੋੜ ਹੈ। ਮਾਨ ਨੇ ਕੇਂਦਰ ਵੱਲੋਂ ਰੋਕੇ ਗਏ 3200 ਕਰੋੜ ਰੁਪਏ ਦੇ ਰੂਰਲ ਡਿਵੈਲਪਮੈਂਟ ਫੰਡ ਦਾ ਵੀ ਮੁੱਦਾ ਚੁੱਕ ਕੇ ਇਸ ਨੂੰ ਜਲਦ ਤੋਂ ਜਲ ਜਾਰੀ ਕਰਨ ਦੀ ਅਪੀਲ ਕੀਤੀ। 40 ਮਿੰਟ ਦੀ ਮੀਟਿੰਗ ਦੌਰਾਨ ਸੀਐੱਮ ਨੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਕੀਤੀ ਗਈ ਕਾਰਵਾਈ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨਾਲ ਕੋਈ ਨਰਮੀ ਨਹੀਂ ਵਰਤੀ ਜਾ ਰਹੀ। ਉਨ੍ਹਾਂ ਨੇ ਪੰਜਾਬ ਕਾਡਰ ਦੇ ਅਧਿਕਾਰੀ ਨੂੰ ਚੰਡੀਗੜ੍ਹ ਵਿਚ ਐੱਸਐੱਸਪੀ ਨਿਯੁਕਤ ਕਰਨ ਦੀ ਵੀ ਅਪੀਲ ਕੀਤੀ ਜੋ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ।
ਬਾਰਡਰ ਪਾਰ ਤੋਂ ਆ ਰਹੀ ਨਸ਼ੇ ਤੇ ਹਥਿਆਰਾਂ ਦੀ ਖੇਪ ਰੋਕਣ ਲਈ ਵੀਰਵਾਰ ਨੂੰ ਚੰਡੀਗੜ੍ਹ ਵਿਚ ਨਾਰਥ ਰੀਜਨ ਦੇ ਪੁਲਿਸ ਮੁਖੀਆਂ ਦੀ ਬੈਠਕ ਹੋਈ। ਪੰਜਾਬ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਦੇ ਉਹ ਜ਼ਿਲ੍ਹੇ ਜੋ ਪਾਕਿ ਬਾਰਡਰ ਨਾਲ ਲੱਗਦੇ ਹਨ ਉਨ੍ਹਾਂ ਦੇ ਅਧਿਕਾਰੀਆਂ ਦੀ ਲਗਾਤਾਰ ਬੀਐੱਸਐੱਫ ਤੋਂ ਮੀਟਿੰਗ ਹੁੰਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਮਰਸੀਡਜ਼ ‘ਤੇ ਹੰਗਾਮਾ, ਵਿਰੋਧੀਆਂ ਦਾ ਦੋਸ਼-‘ਕਾਰ ਹਰਿਆਣਾ ਦੇ BJP ਸਮਰਥਕ ਦੇ ਨਾਂ ਰਜਿਸਟਰਡ’
ਪੰਜਾਬ ਪੁਲਿਸ ਦੂਜੀ ਲਾਈਨ ਆਫ ਡਿਫੈਂਸ ਨਿਯੁਕਤ ਕਰ ਚੁੱਕੀ ਹੈ। ਇਸ ਵਿਚ 500 ਜਵਾਨ ਤਾਇਨਾਤ ਹਨ ਤਾਂ ਕਿ ਨਸ਼ੇ ਤੇ ਹਥਿਆਰਾਂ ਦੀ ਬਾਰਡਰ ਜ਼ਿਲ੍ਹਿਆਂ ਤੋਂ ਬਾਹਰ ਨਿਕਕਲਣ ਤੋਂ ਪਹਿਲਾਂ ਹੀ ਫੜਿਆ ਜਾ ਸਕੇ। ਚੰਡੀਗੜ੍ਹ ਦੇ ਡੀਜੀਪੀ ਪ੍ਰਵੀਨ ਰੰਜਨ ਨੇ ਦੱਸਿਆ ਕਿ ਡਰੱਗ ਮਨੀ ਦਾ ਇਸੇਤਮਾਲ ਅੱਤਵਾਦ ਫੈਲਾਉਣ ਤੇ ਹਥਿਆਰ ਖਰੀਦਣ ਵਿਚ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਜਨਾਲਾ ਕਾਂਡ ਮਗਰੋਂ CRPF-RAF ਦੀਆਂ 18 ਕੰਪਨੀਆਂ ਪਹੁੰਚਣਗੀਆਂ ਪੰਜਾਬ, 6 ਮਾਰਚ ਤੱਕ ਪਹੁੰਚ ਜਾਣਗੇ 1900 ਜਵਾਨ appeared first on Daily Post Punjabi.
source https://dailypost.in/latest-punjabi-news/18-companies-of/