ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਅੰਮ੍ਰਿਤਸਰ ਤੇ ਜਲਾਲਾਬਾਦ ਤੋਂ 850 ਗ੍ਰਾਮ ਹੈਰੋਇਨ ਕੀਤੀ ਬਰਾਮਦ

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਹਥਿਆਰ ਤੇ ਨਸ਼ਾ ਬਾਰਡਰ ਪਾਰ ਤੋਂ ਸੁੱਟਿਆ ਜਾ ਰਿਹਾ ਹੈ। ਹਾਲਾਂਕਿ ਬੀਐੱਸੈੱਫ ਵੀ ਲਗਾਤਾਰ ਉਸ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਸਰਹੱਦ ਪਾਰ ਤੋਂ ਹੋਣ ਵਾਲੀ ਤਸਕਰੀ ਤੇ ਘੁਸਪੈਠ ਦੀਆਂ ਘਟਨਾਵਾਂ ਖਿਲਾਫ ਚਲਾਏ ਜਾ ਰਹੀ ਮੁਹਿੰਮ ਤਹਿਤ ਬੀਐੱਸਐੱਫ ਨੇ 850 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀਹੈ।

ਇਸ ਖੇਪ ਨੂੰ ਲੋਹੇ ਦੇ ਛੋਟੇ-ਛੋਟੇ 2 ਕੰਟੇਨਰਾਂ ਵਿਚ ਲੁਕਾ ਕੇ ਰੱਖਿਆ ਗਿਆ ਸੀ। BSF ਬੁਲਾਰੇ ਮੁਤਾਬਕ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਪਿੰਡ ਭਰੋਪਾਲ ਅਧੀਨ ਆਉਂਦੀ ਫੈਂਸ ਪਾਰ ਦੀ ਜ਼ਮੀਨ ਨਾਲ ਇਹ ਬਰਾਮਦਕੀ ਹੋਈ ਹੈ। ਦੋਵੇਂ ਹੀ ਕੰਟੇਨਰਾਂ ਵਿਚ ਖੇਪ ਨੂੰ ਬਰਾਬਰ-ਬਰਾਬਰ ਮਾਤਰਾ ਵਿਚ ਲੁਕਾਇਆ ਗਿਆ ਸੀ। ਕੰਟੇਨਰਾਂ ‘ਤੇ ਦੋ-ਦੋ ਚੁੰਬਕ ਲੱਗੇ ਸਨ।

ਇਸ ਦੇ ਪਿੱਛੇ ਮਨਸੂਬਾ ਸੀ ਕਿ ਇਧਰ ਤੋਂ ਖੇਤੀ ਕਰਨ ਲਈ ਟਰੈਕਟਰ ਜਾਂ ਫਿਰ ਹੋਰ ਮਸ਼ੀਨਰੀ ਜਾਂਦੀ ਤਾਂ ਇਧਰ ਦਾ ਤਸਕਰ ਕੰਟੇਨਰ ਨੂੰ ਚੁੰਬਕ ਦੇ ਸਹਾਰੇ ਚਿਪਕਾ ਦਿੰਦੇ। ਬੀਐੱਸਐੱਫ ਮੁਤਾਬਕ ਸਵੇਰੇ 8.50 ਵਜੇ ਜਵਾਨ ਰੁਟੀਨ ਸਰਚ ਕਰ ਰਹੇ ਸਨ ਤੇ ਉਸ ਵਿਚ ਇਹ ਬਰਾਮਦਗੀ ਹੋਈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀਐੱਸਐੱਫ ਨੇ ਸਰਹੱਦ ਪਾਰ ਤੋਂ ਹੋਣ ਵਾਲੀਆਂ ਘਨਟਾਵਾਂ ਤਹਿਤ 2 ਥਾਵਾਂ ਤੋਂ 5 ਕਿਲੋ ਹੈਰੋਇਨ ਬਰਾਮਦ ਕਰਨ ਦੇ ਇਲਾਵਾ ਡ੍ਰੋਨ ਗਿਰਾਇਆ ਸੀ ਤੇ 2 ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਸੀ। ਹੁਣ 24 ਘੰਟੇ ਬਾਅਦ ਇਹ ਸਫਲਤਾ ਮਿਲੀ ਹੈ।

ਜਲਾਲਾਬਾਦ ਦੇ ਥਾਣਾ ਸਦਰ ਪੁਲਿਸ ਨੇ 2 ਕਿਲੋ 20 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦਗੀ ਸਬੰਧੀ ਅਣਪਛਾਤਿਆਂ ‘ਤੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਸਪੈਕਟਰ ਧਰਮਿੰਦਰ ਮਹਿਰ ਸੀਓਵਾਈ ਕਮਾਂਡਰ ਬੀਓਪੀ ਐੱਮਐੱਸ ਵਾਲਾ 160 ਬਟਾਲੀਅਨ ਬੀਐੱਸਐੱਫ ਇਕ ਪੱਤਰ ਬਰਾਮਦ ਹੋਇਆ ਸੀ।

ਇਹ ਵੀ ਪੜ੍ਹੋ : ਪਹਿਲੀ ਵਾਰ ਕੋਈ ਹਿੰਦੂ ਬਣਿਆ ਆਸਟ੍ਰੇਲੀਆ ਦੇ ਕਿਸੇ ਸੂਬੇ ਦਾ ਵਿੱਤ ਮੰਤਰੀ, ਗੀਤਾ ਨੂੰ ਗਵਾਹ ਮੰਨ ਕੇ ਚੁੱਕੀ ਸਹੁੰ

ਇਸ ਵਿਚ ਲਿਖਿਆ ਸੀ ਕਿ ਪਾਕਿਸਤਾਨ ਦੇ ਨੇੜੇ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਏਰੀਆ ਵਿਚ ਸੁੱਟੇ ਗਏ ਦੋ ਪੈਕੇਟ ਹੋਰੋਇਨ ਜਿਨ੍ਹਾਂ ‘ਤੇ ਪੀਲੇ ਰੰਗ ਦੀਟੇਪ ਲੱਗੇ 2 ਫਟੇ ਹੋਏ ਪੈਕੇਟ ਬਰਾਮਦ ਹੋਏ ਜਿਨ੍ਹਾਂ ਦਾ ਭਾਰ 2 ਕਿਲੋ 20 ਗ੍ਰਾਮ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ ਇਕ ਪਿਸਤੌਲ ਚਾਈਨਾ ਮੇਡ ਸਣੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ NDPS ਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਅੰਮ੍ਰਿਤਸਰ ਤੇ ਜਲਾਲਾਬਾਦ ਤੋਂ 850 ਗ੍ਰਾਮ ਹੈਰੋਇਨ ਕੀਤੀ ਬਰਾਮਦ appeared first on Daily Post Punjabi.



source https://dailypost.in/latest-punjabi-news/bsf-recovered-850/
Previous Post Next Post

Contact Form