ਅਮਰੀਕਾ : ‘ਕਿਰਪਾਣ ਕਰਕੇ ਮੈਚ ‘ਚ ਨਹੀਂ ਮਿਲੀ ਐਂਟਰੀ’, ਸਿੱਖ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਧਾਰਮਿਕ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਬਾਸਕਟਬਾਲ ਮੈਚ ਵਿੱਚ ਇਸ ਲਈ ਐਂਟਰੀ ਨਹੀਂ ਮਿਲੀ ਕਿਉਂਕਿ ਉਸ ਨੇ ਕਿਰਪਾਨ ਪਹਿਨੀ ਹੋਈ ਸੀ। ਇੱਕ ਸੈਬਰ ਸੀ। ਮੈਚ ਵਿੱਚ ਐਂਟਰੀ ਨਾ ਮਿਲਣ ਤੋਂ ਬਾਅਦ ਪੀੜਤ ਨੇ ਸੋਸ਼ਲ ਮੀਡੀਆ ‘ਤੇ ਆਪਣੀ ਆਪਬੀਤੀ ਸੁਣਾਈ।

ਦਰਅਸਲ ਧਾਰਮਿਕ ਵਿਤਕਰੇ ਦੀ ਇਹ ਘਟਨਾ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਮੈਚ ‘ਚ ਸਿੱਖ ਨੂੰ ਐਂਟਰੀ ਨਹੀਂ ਮਿਲਿਆ, ਇਹ ਮੈਚ ਨਾਰਥ ਅਮਰੀਕਨ ਬਾਸਕਟਬਾਲ ਲੀਗ NBA ਟੀਮ ਸੈਕਰਾਮੈਂਟੋ ਕਿੰਗਜ਼ ਦਾ ਸੀ।

Sikh accused of religious
Sikh accused of religious

ਮਨਦੀਪ ਸਿੰਘ ਨਾਂ ਦੇ ਬੰਦੇ ਨੇ ਟਵਿੱਟਰ ‘ਤੇ ਇਸ ਘਟਨਾ ਨੂੰ ਧਾਰਮਿਕ ਭੇਦਭਾਵ ਨਾਲ ਜੁੜਿਆ ਦੱਸਿਆ ਤੇ ਦਾਅਵਾ ਕੀਤਾ ਕਿ ਉਸ ਨੂੰ ਕਿਰਪਾਣ ਕਰਕੇ ਐੰਟਰੀ ਨਹੀਂ ਦਿੱਤੀ ਗਈ। ਆਪਣਏ ਟਵੀਟ ਵਿੱਚ ਮਨਦੀਪ ਨੇ ਸਟੇਡੀਅਮ ਦੇ ਬਾਹਰ ਅਤੇ ਸਕਿਓਰਿਟੀ ਵਾਲੇ ਕਮਰੇ ਦੇ ਅੰਦਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆੰ। ਨਾਲ ਹੀ ਦਾਅਵਾ ਕੀਤਾ ਕਿ ਘਟਨਾ ਦੌਰਾਨ ਮੈਂ ਇਸ ਬਾਰੇ ਕਈ ਜ਼ਿੰਮੇਵਾਰ ਲੋਕਾਂ ਨੂੰ ਦੱਸਿਆ ਪਰ ਮਦਦ ਨਹੀਂ ਮਿਲੀ।

ਇਹ ਵੀ ਪੜ੍ਹੋ : ਬੱਬੂ ਮਾਨ ਤੇ ਮਨਕੀਰਤ ਦੀ ਕਤਲ ਸਾਜ਼ਿਸ਼ ‘ਤੇ MP ਬਿੱਟੂ ਦਾ ਵੱਡਾ ਬਿਆਨ, ਬੋਲੇ- ‘ਏਹ ਕਿਹੜੇ ਘੱਟ ਨੇ…’

ਪੀੜਤ ਵਿਅਕਤੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਧਾਰਮਿਕ ਭੇਦਭਾਵ ਦਾ ਤਜਰਬਾ ਕਰਨਾ ਅਤੇ ਅੱਜ ਰਾਤ ਸੈਕ੍ਰਾਮੈਂਟੋ ਕਿੰਗਸ ਗੇਮ ਵਿੱਚ ਐੰਟਰੀ ਤੋਂ ਵਾਂਝੇ ਹੋਣਾ ਮੰਦਭਾਗਾ ਹੈ। ਮੈਨੂੰ ਮੇਰੇ ਕਿਰਪਾਣ ਕਰਕੇ ਨਹੀਂ ਜਾਣ ਦਿੱਤਾ। ਇਹ ਮੇਰੇ ਲਈ ਬਹੁਤ ਮੰਦਭਾਗਾ ਹੈ।

ਪੀੜਤ ਨੌਜਵਾਨ ਦੇ ਟਵੀਟ ‘ਤੇ ਯੂਜ਼ਰਸ ਨੇ ਮਿੀਜੁਲੀ ਪ੍ਰਤੀਕਿਰਿਆ ਦਿਤੀ। ਇਸ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਸਾਰੇ ਸਟੇਡੀਅਮ ਦੇ ਆਪਣਏ ਨਿਯਮ ਹੁੰਦੇ ਹਨ। ਅਜਿਹੇ ਵਿੱਚ ਤੁਹਾਨੂੰ ਰੋਕਿਆ ਜਾਣਾ, ਧਾਰਮਿਕ ਭੇਦਭਾਵ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਹੈ। ਦੂਜੇ ਪਾਸੇ, ਕੁਝ ਯੂਜ਼ਰਸ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਮਰੀਕਾ : ‘ਕਿਰਪਾਣ ਕਰਕੇ ਮੈਚ ‘ਚ ਨਹੀਂ ਮਿਲੀ ਐਂਟਰੀ’, ਸਿੱਖ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼ appeared first on Daily Post Punjabi.



source https://dailypost.in/latest-punjabi-news/sikh-accused-of-religious/
Previous Post Next Post

Contact Form