ਕੋਰੋਨਾ ਦੇ ਵਧਦੇ ਖਤਰੇ ‘ਤੇ ਸਰਕਾਰ ਅਲਰਟ, ਹੁਣ ਵਿਦੇਸ਼ ਤੋਂ ਆਉਣ ਵਾਲਿਆਂ ਦਾ ਵੇਰਵਾ ਹੋਵੇਗਾ ਦਰਜ

ਕੋਰੋਨਾ ਦੇ ਵਧਦੇ ਖਤਰੇ ਨੂੰ ਲੈ ਕੇ ਸਰਕਾਰ ਅਲਰਟ ਹੋ ਗਈ ਹੈ। ਸਰਕਾਰ ਨੇ 2020 ਵਿਚ ਕੋਰੋਨਾ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਹੁਣ ਇਕ ਸਾਲ ਲਈ ਵਧਾ ਦਿੱਤਾ ਹੈ। ਯਾਨੀ ਹਰਿਆਣਾ ਮਹਾਮਾਰੀ ਰੋਗ, ਕੋਵਿਡ-19, ਰੈਗੂਲੇਸ਼ਨ 2020 ਨੂੰ ਅਗਲੇ ਸਾਲ 31 ਮਾਰਚ ਤੱਕ ਵਧਾ ਦਿੱਤਾ ਹੈ। ਹੁਣ ਵਿਦੇਸ਼ ਤੋਂ ਆਉਣ ਵਾਲਿਆਂ ਦਾ ਵੇਰਵਾ ਦਰਜ ਕੀਤਾ ਜਾਵੇਗਾ। ਜੇਕਰ ਕੋਈ ਕੋਰੋਨਾ ਪਾਜੀਟਿਵ ਮਿਲਦਾ ਹੈ ਤਾਂ ਉਸਦੀ ਸੂਚਨਾ ਸਿਵਲ ਸਰਜਨ ਨੂੰ ਦੇਣੀ ਹੋਵੇਗੀ। ਹਰ ਵਿਅਕਤੀ ਨੂੰ ਸਿਹਤ ਮੰਤਰਾਲੇ ਦੇ ਹੁਕਮ ਦਾ ਪਾਲਣ ਕਰਨਾ ਹੋਵੇਗਾ।

ਕੋਰੋਨਾ ਰੋਕਥਾਮ ਲਈ ਡੀਸੀ ਦੀ ਅਗਵਾਈ ਵਿਚ ਬਣਾਈ ਗਈ ਡਿਜ਼ਾਸਟਰ ਕਮੇਟੀ ਹੁਣ ਰਣਨੀਤੀ ਬਣਾਉਣ ਲਈ ਅਧਿਕਾਰਤ ਹੋਵੇਗੀ। ਸਿਹਤ ਵਿਭਾਗ ਵੱਲੋਂ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈਕਿ 11 ਮਾਰਚ 2020 ਨੂੰ ਜਾਰੀ ਹੁਕਮ ਜਾਰੀ ਰਹਿਣਗੇ। ਕੋਈ ਵੀ ਵਿਅਕਤੀ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸੂਬੇ ਵਿਚ ਬੁੱਧਵਾਰ ਨੂੰ ਕੋਰੋਨਾ ਦੇ 120 ਮਰੀਜ਼ ਮਿਲੇ ਹਨ।

2020 ਵਿਚ ਜਾਰੀ ਹੋਏ ਹੁਕਮਾਂ ਮੁਤਾਬਕ ਸਾਰੇ ਹਸਪਤਾਲਾਂ ਵਿਚ ਵੱਖ ਤੋਂ ਕੋਵਿਡ ਵਾਰਡ ਬਣਾਏ ਜਾਣਗੇ। ਹਸਪਤਾਲ ਵਿਚ ਕੋਵਿਡ ਮਰੀਜ਼ ਦੀ ਯਾਤਰਾ ਦਾ ਵੇਰਵਾ ਦਰਜ ਹੋਵੇਗਾ। ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਨੂੰ 14 ਦਿਨ ਹੋਮ ਕੁਆਰੰਟਾਈਨ ਦਿੱਤਾ ਜਾਵੇਗਾ। ਸਿਰਫ ਅਧਿਕਾਰਤ ਹਸਪਤਾਲ ਜਾਂ ਲੈਬ ਵਿਚ ਹੀ ਸੈਂਪਲ ਲੈ ਕੇ ਜਾਂਚ ਕਰ ਸਕਣਗੇ। ਹਰ ਜ਼ਿਲ੍ਹੇ ਵਿਚ ਨੋਡਲ ਅਧਿਕਾਰੀ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ, 2125 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਰੇਟ

ਪੰਜਾਬ ਵਿਚ ਕੋਰੋਨਾ ਦੇ ਮਾਮਲੇ ਬੀਤੇ ਇਕ ਹਫਤੇ ਤੋਂ ਲਗਾਤਾਰ ਵਧ ਰਹੇ ਹਨ ਤੇ ਬੁੱਧਵਾਰ ਨੂੰ ਇਹ ਅੰਕੜਾ 62 ਤੱਕ ਪਹੁੰਚ ਗਿਆ। ਸਭ ਤੋਂ ਵੱਧ 16 ਨਵੇਂ ਕੋਰੋਨਾ ਮਰੀਜ਼ ਮੋਹਾਲੀ ਵਿਚ ਮਿਲੇ ਹਨ। ਇਸ ਦੇ ਬਾਅਦ 10 ਜਲੰਧਰ ਤੇ 6 ਅੰਮ੍ਰਿਤਸਰ ਵਿਚ ਹਨ। ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਨਵੇਂ ਮਰੀਜ਼ਾਂ ਦਾ ਅੰਕੜਾ ਵਧ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕੋਰੋਨਾ ਦੇ ਵਧਦੇ ਖਤਰੇ ‘ਤੇ ਸਰਕਾਰ ਅਲਰਟ, ਹੁਣ ਵਿਦੇਸ਼ ਤੋਂ ਆਉਣ ਵਾਲਿਆਂ ਦਾ ਵੇਰਵਾ ਹੋਵੇਗਾ ਦਰਜ appeared first on Daily Post Punjabi.



source https://dailypost.in/latest-punjabi-news/government-alert-on/
Previous Post Next Post

Contact Form