ਬੈਂਕਾਕ-ਮੁੰਬਈ ਫਲਾਈਟ ‘ਚ ਦਿਲ ਦਾ ਦੌਰਾ ਪੈਣ ਕਾਰਨ ਯਾਤਰੀ ਦੀ ਮੌ.ਤ, ਮਿਆਂਮਾਰ ‘ਚ ਹੋਈ ਐਮਰਜੈਂਸੀ ਲੈਂਡਿੰਗ

ਬੈਂਕਾਕ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਐਤਵਾਰ ਨੂੰ ਇੱਕ ਯਾਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਏਅਰਲਾਈਨ ਵੱਲੋਂ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੰਡੀਗੋ ਮੁਤਾਬਕ ਫਲਾਈਟ ਦੌਰਾਨ ਇਕ ਯਾਤਰੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਫਲਾਈਟ ਨੂੰ ਮਿਆਂਮਾਰ ਵੱਲ ਮੋੜ ਦਿੱਤਾ ਗਿਆ। ਫਿਲਹਾਲ ਏਅਰਲਾਈਨਜ਼ ਨੇ ਯਾਤਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Passenger Dies From Heart Attack

ਏਅਰਲਾਈਨ ਦੇ ਮੁਤਾਬਕ, ਇੰਡੀਗੋ ਦੀ ਫਲਾਈਟ ਨੰਬਰ 6E-57 ਨੇ ਆਪਣੇ ਸਮਾਂ-ਸਾਰਣੀ ਮੁਤਾਬਕ ਐਤਵਾਰ ਸ਼ਾਮ 4 ਵਜੇ ਬੈਂਕਾਕ ਤੋਂ ਮੁੰਬਈ ਲਈ ਉਡਾਣ ਭਰੀ। ਕਰੀਬ ਇੱਕ ਘੰਟੇ ਦੀ ਉਡਾਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਦੀ ਹਾਲਤ ਵਿਗੜ ਗਈ। ਇਸ ਦੀ ਸੂਚਨਾ ਕਰੂ ਮੈਂਬਰਾਂ ਨੇ ਏਅਰਪੋਰਟ ਅਥਾਰਟੀ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਨੂੰ ਮਿਆਂਮਾਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।

ਇਹ ਵੀ ਪੜ੍ਹੋ : ਅਮੇਜ਼ਨ ‘ਚ ਫਿਰ ਹੋਵੇਗੀ ਛਾਂਟੀ, ਈ-ਕਾਮਰਸ ਕੰਪਨੀ 9,000 ਕਰਮਚਾਰੀਆਂ ਨੂੰ ਕੱਢੇਗੀ ਬਾਹਰ

ਇੰਡੀਗੋ ਮੁਤਾਬਕ ਮੈਡੀਕਲ ਟੀਮ ਪਹਿਲਾਂ ਹੀ ਏਅਰਪੋਰਟ ‘ਤੇ ਮੌਜੂਦ ਸੀ ਪਰ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ। ਇਸ ਮਗਰੋਂ ਇੱਥੋਂ ਕਰੀਬ ਪੰਜ ਘੰਟੇ ਬਾਅਦ ਜਹਾਜ਼ ਨੇ ਮੁੜ ਉਡਾਣ ਭਰੀ। ਯਾਤਰੀ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਇੱਕ ਹਫ਼ਤੇ ਵਿੱਚ ਇਹ ਤੀਜੀ ਘਟਨਾ ਹੈ, ਜਦੋਂ ਮੈਡੀਕਲ ਐਮਰਜੈਂਸੀ ਕਾਰਨ ਜਹਾਜ਼ ਦੀ ਲੈਂਡਿੰਗ ਹੋਈ ਹੈ। ਇਸ ਤੋਂ ਪਹਿਲਾਂ 16 ਅਤੇ 17 ਮਾਰਚ ਨੂੰ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਵੀ ਯਾਤਰੀ ਦੀ ਮੌਤ ਹੋ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਬੈਂਕਾਕ-ਮੁੰਬਈ ਫਲਾਈਟ ‘ਚ ਦਿਲ ਦਾ ਦੌਰਾ ਪੈਣ ਕਾਰਨ ਯਾਤਰੀ ਦੀ ਮੌ.ਤ, ਮਿਆਂਮਾਰ ‘ਚ ਹੋਈ ਐਮਰਜੈਂਸੀ ਲੈਂਡਿੰਗ appeared first on Daily Post Punjabi.



Previous Post Next Post

Contact Form