ਪਤੀ ਦਾ ਵਿਸ਼ਵਾਸ ਜਿੱਤਣ ਲਈ ਕਾਤਲ ਬਣੀ ਪਤਨੀ, ਪ੍ਰੇਮੀ ਨੂੰ ਉਤਰਵਾਇਆ ਮੌਤ ਦੇ ਘਾਟ

ਬਿਹਾਰ ਦੇ ਸੀਤਾਮੜੀ ਵਿੱਚ ਕਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਥੇ ਔਰਤ ਨੇ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਪਾਕ-ਸਾਫ ਬਣਨ ਲਈ ਪ੍ਰੇਮੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਪਤੀ ਨੂੰ ਪ੍ਰੇਮੀ ਨਾਲ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਪਤਨੀ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਪਰ ਪਤੀ ਨੂੰ ਹਾਸਲ ਕਰਨ ਲਈ ਪਤਨੀ ਨੇ ਇਕ ਹੋਰ ਸਾਜ਼ਿਸ਼ ਰਚੀ। ਆਪਣੇ ਆਪ ਨੂੰ ਸਾਫ ਵਿਖਾਉਣ ਲਈ ਔਰਤ ਨੇ ਆਪਣੇ ਪ੍ਰੇਮੀ ਦਾ ਕਤਲ ਕਰਵਾ ਦਿੱਤਾ, ਉਹ ਵੀ ਸੁਪਾਰੀ ਦੇ ਕੇ, ਯਾਨੀ ਕਿ ਠੇਕੇ ਦੇ ਕਾਤਲਾਂ ਦੀ ਮਦਦ ਨਾਲ।

ਮੁਹੰਮਦ ਪਰਵੇਜ਼ ਦਾ ਗਲਾ ਵੱਢ ਕੇ ਕਤਲ ਕਰਨ ਦੇ ਮਾਮਲੇ ਵਿੱਚ ਸੀਤਾਮੜੀ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਅਸਲ ‘ਚ ਵਿਆਹੁਤਾ ਅਨੀਸ਼ਾ ਖਾਤੂਨ ਦਾ ਮੁਹੰਮਦ ਪਰਵੇਜ਼ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਬਾਰੇ ਸੁਣ ਕੇ ਉਸ ਦੇ ਪਤੀ ਮੁਹੰਮਦ ਨਿਜ਼ਾਮੂਦੀਨ ਨੇ ਉਸ ਨੂੰ ਨਾਲ ਰਖਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਦਾ ਪਿਆਰ ਪਾਉਣ ਤੇ ਨਾਜਾਇਜ਼ ਸੰਬੰਧ ਨੂੰ ਝੂਠਾ ਸਾਬਿਤ ਕਰਕੇ ਖੁਦ ਨੂੰ ਪਾਕ-ਸਾਫ ਵਿਖਾਉਣ ਲਈ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਦੀ ਠਾਣ ਲਈ। ਪ੍ਰੇਮੀ ਦੇ ਕਤਲ ਦੀ ਸੁਪਾਰੀ ਦੋ ਕਾਂਟ੍ਰੈਕਟ ਕਿਲਰ ਨੂੰ ਸੌਂਪ ਦਿੱਤੀ। ਕਾਂਟ੍ਰੈਕਟ ਕਿਲਰ ਵੱਲੋਂ ਮੁਹੰਮਦ ਪਰਵੇਜ਼ ਦਾ ਹਸੂਲੀ ਨਾਲ ਗਲਾ ਰੇਤ ਕੇ ਕਤਲ ਕਰਨ ਤੋਂ ਬਾਅਦ ਬੇਲਾ ਥਾਣਾ ਦੇ ਚਾਂਦੀ ਰਗਾਜਵਾੜਾ ਮਲਾਹੀ ਸਰਹੱਦ ‘ਤੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ।

wife became a murderer
wife became a murderer

ਦੱਸ ਦਈਏ ਕਿ ਅਨੀਸ਼ਾ ਦੇ ਪ੍ਰੇਮੀ ਮੁਹੰਮਦ ਪਰਵੇਜ਼ ਵੱਲੋਂ ਦੋਵਾਂ ਵਿਚਾਲੇ ਬਣੇ ਸਰੀਰਕ ਸਬੰਧਾਂ ਦਾ ਵੀਡੀਓ ਕਲਿੱਪ ਵੀ ਬਣਾ ਲਿਆ ਗਿਆ ਸੀ, ਜਿਸ ਨੂੰ ਉਹ ਅਕਸਰ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ। ਪਰਵੇਜ਼ ਕਤਲਕਾਂਡ ਵਿੱਚ ਸਥਾਨਕ ਚੌਂਕੀਦਾਰ ਤੇ ਇੱਕ ਹੋਰ ਮੀਡੀਆ ਮੁਲਾਜ਼ਮ ਨੂੰ ਵੀ ਦੋਸ਼ੀ ਕੀਤਾ ਗਿਆ ਸੀ। ਹਾਲਾਂਕਿ ਤਕਨੀਕੀ ਖੋਜ ਤੇ ਕਾਂਟ੍ਰੈਕਟ ਕਿਲਰ ਤੋਂ ਪੁੱਛਗਿੱਛ ਵਿੱਚ ਮੀਡੀਆ ਕਰਮਚਾਰੀ ਤੇ ਥਾਣੇ ਵਿੱਚ ਲੱਗੇ ਚੌਂਕੀਦਾਰ, ਦੋਵੇਂ ਬੇਕਸੂਰ ਨਿਕਲੇ।

ਇਹ ਵੀ ਪੜ੍ਹੋ : 1947 ਵੰਡ ਦੇ ਵਿਛੜੇ 2 ਸਿੱਖ ਪਰਿਵਾਰਾਂ ਦਾ ਹੋਇਆ ਮੇਲ, ਗੁ. ਕਰਤਾਰਪੁਰ ਸਾਹਿਬ ‘ਚ ਦਿਸਿਆ ਭਾਵੁਕ ਦ੍ਰਿਸ਼

ਸੀਤਾਮੜੀ ਦੇ ਐੱਸ.ਪੀ. ਹਰ ਕਿਸ਼ੋਰ ਰਾਏ ਨੇ ਇਸ ਸੰਬੰਧੀ ਦੱਸਿਆ ਕਿ ਵਿਗਿਆਨੀ ਤਕਨੀਕ ਰਾਹੀਂ ਇਸ ਮਾਮਲੇ ਦਾ ਪੁਲਿਸ ਨੇ ਬਹੁਤ ਹੀ ਆਸਾਨੀ ਨਾਲ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਔਰਤ ਸਣੇ ਦੋ ਲੋਕ ਸ਼ਾਮਲ ਸਨ, ਜਿਸ ਵਿੱਚੋਂ ਇੱਕ ਔਰਤ ਤੇ ਇੱਕ ਕਾਂਟ੍ਰੈਕਟ ਕਿਲਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਕਾਤਲ ਨੂੰ ਪੁਲਿਸ ਲੱਭ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਤੀ ਦਾ ਵਿਸ਼ਵਾਸ ਜਿੱਤਣ ਲਈ ਕਾਤਲ ਬਣੀ ਪਤਨੀ, ਪ੍ਰੇਮੀ ਨੂੰ ਉਤਰਵਾਇਆ ਮੌਤ ਦੇ ਘਾਟ appeared first on Daily Post Punjabi.



Previous Post Next Post

Contact Form