ਹੁਸ਼ਿਆਰਪੁਰ ਵਿਚ ਸਥਿਤ ਕੇਂਦਰੀ ਜੇਲ੍ਹ ਵਿਚ ਇਕ ਕੈਦੀ ਨੇ ਆਤਮਹੱਤਿਆ ਕਰ ਲਈ। ਕੈਦੀ ਨੇ ਬਾਥਰੂਮ ਵਿਚ ਖਿੜਕੀ ਦੀ ਗਰਿੱਲ ਨਾਲ ਕੱਪੜੇ ਨਾਲ ਫੰਦਾ ਲਗਾ ਕੇ ਆਤਮਹੱਤਿਆ ਕੀਤੀ। ਆਤਮਹੱਤਿਆ ਕਰਨ ਵਾਲਾ ਕੈਦੀ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਉਸ ਨੂੰ ਕੋਰਟ ਤੋਂ ਉਮਰਕੈਦ ਦੀ ਸਜ਼ਾ ਹੋਈ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ‘ਤੇ ਗਲਤ ਕੇਸ ਬਣਾਇਆ ਗਿਆ ਸੀ, ਜਿਸ ਤੋਂ ਉਹ ਪ੍ਰੇਸ਼ਾਨ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਵਸ਼ਿਸ਼ਟ ਨੇ ਜੇਲ੍ਹ ਵਿਚ ਹੀ ਕੱਪੜੇ ਨੂੰ ਪਹਿਲਾਂ ਰੱਸੀ ਦੀ ਤਰ੍ਹਾਂ ਬਣਾਇਆ। ਉਸ ਦੇ ਬਾਅਦ ਜਦੋਂ ਰਾਤ ਨੂੰ ਬੈਰਕ ਵਿਚ ਸਾਰੇ ਕੈਦੀ ਸੌਂ ਗਏ ਤਾਂ ਉਹ ਲੁਕ ਕੇ ਬਾਥਰੂਮ ਗਿਆ। ਉਸ ਨੇ ਬਾਥਰੂਮ ਦੀ ਖਿੜਕੀ ਵਿਚ ਲੱਗੀ ਗਰਿੱਲ ਨਾਲ ਫੰਦਾ ਬਣਾਇਆ ਤੇ ਉਸ ਨਾਲ ਉਹ ਲਟਕ ਗਿਆ। ਸਵੇਰੇ ਜਦੋਂ ਕੈਦੀ ਉਠੇ ਤਾਂ ਉਨ੍ਹਾਂ ਨੇ ਰੋਹਿਤ ਨੂੰ ਫੰਦੇ ਨਾਲ ਲਟਕਿਆ ਹੋਇਆ ਦੇਖਿਆ।
ਰੋਹਿਤ ਦੇ ਆਤਮਹੱਤਿਆ ਕਰ ਲਏ ਜਾਣ ਦੇ ਬਾਅਦ ਕੈਦੀਆਂ ਨੇ ਤੁਰੰਤ ਇਸ ਦੀ ਸੂਚਨਾ ਜੇਲ੍ਹ ਸਟਾਫ ਨੂੰ ਦਿੱਤੀ। ਜੇਲ੍ਹ ਸਟਾਫ ਨੇ ਪੁਲਿਸ ਨੂੰ ਬੁਲਾ ਕੇ ਉਸ ਦੀ ਲਾਸ਼ ਨੂੰ ਫੰਦੇ ਤੋਂ ਉਤਾਰਿਆ। ਇਸ ਦੇ ਬਾਅਦ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਸਿਵਲ ਹਸਪਤਾਲ ਪਹੁੰਚੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ 2020 ਵਿਚ ਇਕ ਕਤਲ ਹੋਇਆ ਸੀ। ਉਸ ਮਾਮਲੇ ਵਿਚ ਪੁਲਿਸ ਨੇ ਸਿਰਫ ਇਕਤਰਫਾ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਪਠਾਨਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 600 ਗ੍ਰਾਮ ਹੈਰੋਇਨ ਸਣੇ 2 ਮੁਲਜ਼ਮ ਕੀਤੇ ਗ੍ਰਿਫਤਾਰ
ਪੁਲਿਸ ਨੇ ਕਤਲ ਦੇ ਕਾਰਨਾਂ ਨੂੰ ਬਿਲਕੁਲ ਵੀ ਨਹੀਂ ਜਾਂਚਿਆ ਤੇ ਨਾ ਹੀ ਰੋਹਿਤ ਦਾ ਪੱਖ ਸੁਣਿਆ। ਅਜੇ ਹੁਣੇ ਜਿਹੇ ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਰੋਹਿਤ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਹੁਣ ਉਹ ਕੇਸ ਨੂੰ ਉਪਰੀ ਅਦਾਲਤ ਵਿਚ ਲਿਜਾਣ ਦੀ ਤਿਆਰੀ ਹੀ ਕਰਰਹੇ ਸਨ ਕਿ ਉਸ ਨੇ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਜੇਲ੍ਹ ਵਿਚ ਮਿਲਣ ਲਈ ਉਸ ਨੂੰ ਸਿਰਫ ਉਸ ਦੀ ਮਾਤਾ ਆਉਂਦੀ ਸੀ। ਉਨ੍ਹਾਂ ਨੂੰ ਵੀ ਰੋਹਿਤ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੁਸ਼ਿਆਰਪੁਰ : ਜੇਲ੍ਹ ਵਿਚ ਕੈਦੀ ਨੇ ਕੀਤੀ ਆਤਮਹੱਤਿਆ, ਉਮਰਕੈਦ ਦੀ ਕੱਟ ਰਿਹਾ ਸੀ ਸਜ਼ਾ appeared first on Daily Post Punjabi.
source https://dailypost.in/latest-punjabi-news/prisoner-commits-suicide-in/