ਮੀਡੀਆ ਮੋਗਲ ਵਜੋਂ ਜਾਣੇ ਜਾਂਦੇ ਰੁਪਰਟ ਮਰਡੋਕ 92 ਸਾਲ ਦੀ ਉਮਰ ‘ਚ ਪੰਜਵੀਂ ਵਾਰ ਵਿਆਹ ਕਰਨ ਜਾ ਰਹੇ ਹਨ। ਅਰਬਪਤੀ ਕਾਰੋਬਾਰੀ ਨੇ ਸਾਬਕਾ ਪੁਲਿਸ ਕਪਤਾਨ ਐਨ ਲੈਸਲੀ ਸਮਿਥ (66) ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ। ਦੋਵਾਂ ਦੀ ਮੁਲਾਕਾਤ ਪਿਛਲੇ ਸਾਲ ਸਤੰਬਰ ਵਿੱਚ ਕੈਲੀਫੋਰਨੀਆ ਵਿੱਚ ਇੱਕ ਇਵੈਂਟ ਵਿੱਚ ਹੋਈ ਸੀ। ਸੂਚਨਾ ਮੁਤਾਬਕ ਮਰਡੋਕ ਅਤੇ ਲੈਸਲੀ ਦਾ ਵਿਆਹ ਇਸ ਸਾਲ ਗਰਮੀਆਂ ਦੇ ਅੰਤ ਵਿੱਚ ਹੋਵੇਗਾ।
ਇਹ ਵਿਆਹ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਕਿਉਂਕਿ ਰੁਪਰਟ ਮਰਡੋਕ ਦੀ ਉਮਰ 92 ਸਾਲ ਹੈ ਈ.ਅਰਬਪਤੀ ਮੀਡੀਆ ਟਾਈਕੂਨ ਰੂਪਰਟ ਮਰਡੋਕ (92) ਪਿਛਲੇ ਸਾਲ ਆਪਣੀ ਚੌਥੀ ਪਤਨੀ ਤੋਂ ਵੱਖ ਹੋ ਗਏ ਸਨ। ਮਰਡੋਕ ਨੇ ਆਪਣੇ ਮੀਡੀਆ ਚੈਨਲਾਂ ਵਿੱਚੋਂ ਇੱਕ ਨਿਊਯਾਰਕ ਪੋਸਟ ਨੂੰ ਦੱਸਿਆ, ਕਿ ਮੈਨੂੰ ਪਿਆਰ ਵਿੱਚ ਪੈਣ ਤੋਂ ਡਰ ਲੱਗਦਾ ਸੀ – ਪਰ ਮੈਨੂੰ ਪਤਾ ਸੀ ਕਿ ਇਹ ਮੇਰਾ ਆਖਰੀ ਪਿਆਰ ਹੋਵੇਗਾ। ਇਹ ਬਿਹਤਰ ਹੋਵੇਗਾ। ਮੈਂ ਖੁਸ਼ ਹਾਂ। ਦੋਵਾਂ ਦੇ ਗਰਮੀਆਂ ‘ਚ ਵਿਆਹ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਰੁਪਰਟ ਮਰਡੋਕ ਇਸ ਤੋਂ ਪਹਿਲਾਂ ਵੀ ਚਾਰ ਵਾਰ ਵਿਆਹ ਕਰਵਾ ਚੁੱਕੇ ਹਨ। ਮਰਡੋਕ ਦੀਆਂ ਆਪਣੀਆਂ ਪਹਿਲੀਆਂ ਤਿੰਨ ਪਤਨੀਆਂ ਤੋਂ ਛੇ ਬੱਚਿਆਂ ਦੇ ਪਿਤਾ ਵੀ ਹਨ ਅਤੇ ਉਨ੍ਹਾਂ ਨੂੰ ਦੁਨੀਆ ਭਰ ‘ਚ ਮਸ਼ਹੂਰ ਮੀਡੀਆ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈ। ਲੈਸਲੀ ਸਮਿਥ ਸਬੰਧੀ ਮਰਡੋਕ ਨੇ ਕਿਹਾ, “ਅਸੀਂ ਦੋਵੇਂ ਆਪਣੀ ਜ਼ਿੰਦਗੀ ਦਾ ਦੂਜਾ ਅੱਧ ਇਕੱਠੇ ਬਿਤਾਉਣ ਲਈ ਬਹੁਤ ਉਤਸੁਕ ਹਾਂ।” ਮਰਡੋਕ ਦੇ ਵਪਾਰਕ ਸਾਮਰਾਜ ਵਿੱਚ ਅਮਰੀਕਾ ਵਿੱਚ ਫੌਕਸ ਨਿਊਜ਼ ਅਤੇ ਯੂਕੇ ਵਿੱਚ ਟੈਬਲਾਇਡ ਦ ਸਨ ਵਰਗੇ ਪ੍ਰਕਾਸ਼ਨ ਘਰ ਸ਼ਾਮਲ ਹਨ।
ਇਹ ਵੀ ਪੜ੍ਹੋ : ਬੈਂਕਾਕ-ਮੁੰਬਈ ਫਲਾਈਟ ‘ਚ ਦਿਲ ਦਾ ਦੌਰਾ ਪੈਣ ਕਾਰਨ ਯਾਤਰੀ ਦੀ ਮੌ.ਤ, ਮਿਆਂਮਾਰ ‘ਚ ਹੋਈ ਐਮਰਜੈਂਸੀ ਲੈਂਡਿੰਗ
66 ਸਾਲਾ ਸਾਬਕਾ ਪੁਲਿਸ ਪਾਦਰੀ ਐਨ ਲੈਸਲੀ ਸਮਿਥ ਨੇ ਮਰਡੋਕ ਨਾਲ ਆਪਣੇ ਵਿਆਹ ‘ਤੇ ਕਿਹਾ, “ਸਾਡੇ ਦੋਵਾਂ ਲਈ ਇਹ ਭਗਵਾਨ ਦਾ ਇਕ ਤੋਹਫ਼ਾ ਹੈ। ਮੈਂ 14 ਸਾਲ ਦੀ ਵਿਧਵਾ ਹਾਂ।” ਰੂਪਰਟ ਵਾਂਗ, ਮੇਰੇ ਪਤੀ ਇੱਕ ਵਪਾਰੀ ਸਨ… ਇਸ ਲਈ ਮੈਂ ਰੂਪਰਟ ਦੀ ਭਾਸ਼ਾ ਬੋਲਦੀ ਹਾਂ। ਉਨ੍ਹਾਂ ਕਿਹਾ ਕਿ ਸਾਡੇ ਦੋਵਾਂ ਦੀ ਸੋਚ ਇੱਕੋ ਜਿਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ‘ਮੇਰਾ ਆਖਰੀ ਪਿਆਰ’… 92 ਸਾਲ ਦੀ ਉਮਰ ‘ਚ 5ਵਾਂ ਵਿਆਹ ਕਰਨਗੇ ਰੁਪਰਟ ਮਰਡੋਕ appeared first on Daily Post Punjabi.
source https://dailypost.in/news/latest-news/rupert-murdoch-5th-marriage/