ਪਾਕਿਸਤਾਨ ‘ਚ ਸੱਤਵੇਂ ਅਸਮਾਨ ‘ਤੇ ਪਹੁੰਚੀ ਮਹਿੰਗਾਈ, 58 ਸਾਲਾਂ ਦਾ ਟੁੱਟਿਆ ਰਿਕਾਰਡ

ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਪਾਕਿਸਤਾਨ ਵਿੱਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ 58 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇਸ ਮਹਿੰਗਾਈ ਕਾਰਣ ਉੱਥੋਂ ਦੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਪਾਕਿਸਤਾਨ ਵਿਚ ਕੁਝ ਵੀ ਸਸਤਾ ਨਹੀਂ ਰਿਹਾ। ਆਵਾਜਾਈ, ਭੋਜਨ, ਪੀਣ ਵਾਲੇ ਪਦਾਰਥ ਅਤੇ ਤੰਬਾਕੂ, ਮਨੋਰੰਜਨ ਅਤੇ ਸੱਭਿਆਚਾਰ ਦੀ ਲਾਗਤ ਲਗਭਗ 50 ਪ੍ਰਤੀਸ਼ਤ ਵਧ ਗਈ ਹੈ। ਨਾਲ ਹੀ ਇਸ ਦਾ ਅਸਰ ਬਾਕੀ ਵਰਗ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ।

Pakistan Inflation Breaks Record

ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਫਰਵਰੀ ਮਹੀਨੇ ਵਿਚ ਮਹੀਨਾਵਾਰ ਮਹਿੰਗਾਈ ਸਾਲਾਨਾ ਆਧਾਰ ‘ਤੇ 31.6 ਫੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਭੋਜਨ ਅਤੇ ਆਵਾਜਾਈ ਦੀਆਂ ਲਾਗਤਾਂ ਨੇ ਮਹਿੰਗਾਈ ਨੂੰ ਸਭ ਤੋਂ ਉੱਚੇ ਬਿੰਦੂ ‘ਤੇ ਧੱਕ ਦਿੱਤਾ ਹੈ। ਜੂਨ ਤੋਂ ਜਨਵਰੀ ਤੱਕ ਅੱਠ ਮਹੀਨਿਆਂ ਲਈ ਮਹਿੰਗਾਈ 20% ਤੋਂ ਉਪਰ ਰਹੀ ਹੈ। ਇਸ ਤੋਂ ਬਾਅਦ ਪਿਛਲੇ ਮਹੀਨੇ ਇਸ ‘ਚ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਪਾਕਿਸਤਾਨ ‘ਚ ਪਿਛਲੇ ਸਾਲ ਫਰਵਰੀ ‘ਚ ਮਹਿੰਗਾਈ ਦਰ 12.2 ਫੀਸਦੀ ਸੀ।

ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 8 ਨੌਜਵਾਨਾਂ ਦੀ ਹੋਈ ਵਤਨ ਵਾਪਸੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਨੈਸ਼ਨਲ ਟਰੇਡ ਯੂਨੀਅਨ ਫੈਡਰੇਸ਼ਨ ਪਾਕਿਸਤਾਨ (NTUF) ਦੇ ਜਨਰਲ ਸਕੱਤਰ ਨਾਸਿਰ ਮਨਸੂਰ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਪਾਕਿਸਤਾਨ ਵਿੱਚ ਲਗਭਗ 10 ਲੱਖ ਗੈਰ ਰਸਮੀ ਕਾਮੇ ਬੇਰੁਜ਼ਗਾਰ ਹੋ ਜਾਣਗੇ। ਇਨ੍ਹਾਂ ਮਜ਼ਦੂਰਾਂ ਵਿੱਚੋਂ ਜ਼ਿਆਦਾਤਰ ਟੈਕਸਟਾਈਲ ਸੈਕਟਰ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕੱਪੜਾ ਨਿਰਯਾਤ ‘ਚ 14.8 ਫੀਸਦੀ ਦੀ ਗਿਰਾਵਟ ਆਈ ਹੈ। ਪਾਕਿਸਤਾਨ ‘ਚ ਪ੍ਰਤੀ ਤੋਲਾ ਸੋਨੇ ਦੀ ਕੀਮਤ ‘ਚ 4.77 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਸੋਨੇ (24 ਕੈਰੇਟ) ਦੀ ਕੀਮਤ 9,400 ਰੁਪਏ ਪ੍ਰਤੀ ਤੋਲਾ ਅਤੇ 8,058 ਰੁਪਏ ਪ੍ਰਤੀ 10 ਗ੍ਰਾਮ ਵਧ ਕੇ ਕ੍ਰਮਵਾਰ 206,500 ਰੁਪਏ ਅਤੇ 177,040 ਰੁਪਏ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪਾਕਿਸਤਾਨ ‘ਚ ਸੱਤਵੇਂ ਅਸਮਾਨ ‘ਤੇ ਪਹੁੰਚੀ ਮਹਿੰਗਾਈ, 58 ਸਾਲਾਂ ਦਾ ਟੁੱਟਿਆ ਰਿਕਾਰਡ appeared first on Daily Post Punjabi.



source https://dailypost.in/news/international/inflation-breaks-50-year-record-in-pakistan/
Previous Post Next Post

Contact Form