5 ਬੱਚਿਆਂ ਦੇ ਪਿਓ ਦੀ ਅਨੋਖੀ ਵਸੀਅਤ, ਡੇਢ ਕਰੋੜ ਦੀ ਜਾਇਦਾਦ ਕੀਤੀ ਯੋਗੀ ਆਦਿਤਿਆਨਾਥ ਦੇ ਨਾਂ

ਉੱਤਰ ਪ੍ਰਦੇਸ਼ ਦੇ ਜਨਪਦ ਮੁਜੱਫਰਪੁਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੀ ਅਣਦੇਖੀ ਤੋਂ ਨਾਰਾਜ਼ ਇਕ 85 ਸਾਲਾ ਬਜ਼ੁਰਗ ਨੇ ਆਪਣੇ ਧੀਆਂ-ਪੁੱਤਰਾਂ ਤੋਂ ਜਾਇਦਾਦ ਦੇ ਨਾਲ-ਨਾਲ ਆਪਣੇ ਸਸਕਾਰ ਦਾ ਹੱਕ ਵੀ ਖੋਹ ਲਿਆ ਹੈ। ਬੱਚਿਆਂ ਦੀ ਇਸ ਲਾਪ੍ਰਵਾਹੀ ਤੇ ਬੇਕਦਰੀ ਦੀ ਵਜ੍ਹਾ ਨਾਲ ਬਜ਼ੁਰਗ ਵਿਅਕਤੀ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਨਾਂ ਡੇਢ ਕਰੋੜ ਦੀ ਜਾਇਦਾਦ ਦੇ ਨਾਲ-ਨਾਲ ਆਪਣੇ ਸਰੀਰ ਦੀ ਵੀ ਵਸੀਅਤ ਕਰ ਦਿੱਤੀ ਹੈ।

ਵਸੀਅਤ ਵਿਚ ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਮੁੱਖ ਮੰਤਰੀ ਯੋਗੀ ਆਦਿਤਿਯ ਦੇ ਨਾਂ ਕਰਦੇ ਹੋਏ ਆਪਣੇ ਸਰੀਰ ਨੂੰ ਵੀ ਦਾਨ ਕਰ ਦਿੱਤਾ ਹੈ। ਬਜ਼ੁਰਗ ਵਿਅਕਤੀ ਨੇ ਲਿਖਿਆ ਹੈ ਕਿ ਮਰਨ ਦੇ ਬਾਅਦ ਉਸ ਦੀ ਜ਼ਮੀਨ ‘ਤੇ ਉਸ ਦੇ ਨਾਂ ਤੋਂ ਸਕੂਲ ਜਾਂ ਹਸਪਤਾਲ ਖੋਲ੍ਹਿਆ ਜਾਵੇ, ਇਹ ਉਨ੍ਹਾਂ ਦੀ ਆਖਰੀ ਇੱਛਾ ਹੈ।

ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਖਤੌਲੀ ਤਹਿਸੀਲ ਦਾ ਹੈ ਜਿਥੇ ਪਿਛਲੇ 7 ਮਹੀਨਿਆਂ ਤੋਂ ਬਿਰਧ ਆਸ਼ਰਮ ਵਿਚ ਰਹਿ ਰਹੇ 85 ਸਾਲਾ ਨੱਥੂ ਨੇ ਆਪਣੇ ਬੱਚਿਆਂ ਨਾਲ ਨਾਰਾਜ਼ਗੀ ਦੇ ਚੱਲਦਿਆਂ ਆਪਣੇ ਬੱਚਿਆਂ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਸਗੋਂ ਆਪਣੀ ਡੇਢ ਕਰੋੜ ਦੀ ਜਾਇਦਾਦ ਉੱਤਰ ਪ੍ਰਦੇਸ਼ ਸਰਕਾਰ ਦੇ ਨਾਂ ਕਰ ਦਿੱਤੀ ਹੈ।

85 ਸਾਲਾ ਨੱਥੂ ਸਿੰਘ ਇੰਟਰਮੀਡੀਅਟ ਤੱਕ ਪੜ੍ਹੇ ਹਨ ਤੇ ਬੁਢਾਨਾ ਪਿੰਡ ਵਿਚ ਉਨ੍ਹਾਂ ਦੇ ਨਾਂ ‘ਤੇ ਡੇਢ ਕਰੋੜ ਰੁਪਏ ਦੀ ਲਗਭਗ 18 ਵਿੱਘਾ ਜ਼ਮੀਨ ਹੈ। ਉਨ੍ਹਾਂ ਦੇ 4 ਧੀਆਂ ਤੇ ਇਕ ਪੁੱਤਰ ਹੈ। ਧੀਆਂ ਦਾ ਵਿਆਹ ਹੋ ਚੁੱਕਾ ਹੈ ਤੇ ਪੁੱਤਰ ਵਿਆਹ ਦੇ ਬਾਅਦ ਪਰਿਵਾਰ ਨਾਲ ਸਹਾਰਨਪੁਰ ਰਹਿੰਦਾ ਹੈ। ਨੱਥੂ ਸਿੰਘ ਦਾ ਇਕਲੌਤਾ ਪੁੱਤਰ ਸਹਾਰਨਪੁਰ ਵਿਚ ਸਰਕਾਰੀ ਟੀਚਰ ਵਜੋਂ ਤਾਇਨਾਤ ਹੈ।

ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 12 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ, ਸਾਰਿਆਂ ਦੀ ਹੋਈ ਵਤਨ ਵਾਪਸੀ

ਨੱਥੂ ਸਿੰਘ ਦੀ ਪਤਨੀ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਤੇ 85 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਪਿੰਡ ਵਿਚ ਇਕੱਲਾ ਛੱਡ ਕੇ ਵੱਖਰਾ ਰਹਿਣ ਲੱਗਾ। ਬੱਚਿਆਂ ਦੀ ਬੇਕਦਰੀ ਤੋਂ ਪ੍ਰੇਸ਼ਾਨ ਨੱਥੂ ਫਿਲਹਾਲ ਖਤੌਲੀ ਦੇ ਬਿਰਧ ਆਸ਼ਰਮ ਵਿਚ ਰਹਿ ਰਿਹਾ ਹੈ। 5 ਬੱਚਿਆਂ ਦਾ ਪਿਤਾ ਹੋਣ ਦੇ ਬਾਵਜੂਦ ਨੱਥੂ ਸਿੰਘ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਬਜ਼ੁਰਗ ਨੇ ਆਪਣੀ ਵਸੀਅਤ ਵਿਚ ਲਿਖਿਆ ਹੈ ਕਿ ਉਸ ਦੀ ਮੌਤ ਦੇ ਬਾਅਦ ਉਸ ਦੇ ਮ੍ਰਿਤਕ ਸਰੀਰ ਨੂੰ ਸੋਧ ਲਈ ਇਸਤੇਮਾਲ ਕੀਤਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post 5 ਬੱਚਿਆਂ ਦੇ ਪਿਓ ਦੀ ਅਨੋਖੀ ਵਸੀਅਤ, ਡੇਢ ਕਰੋੜ ਦੀ ਜਾਇਦਾਦ ਕੀਤੀ ਯੋਗੀ ਆਦਿਤਿਆਨਾਥ ਦੇ ਨਾਂ appeared first on Daily Post Punjabi.



Previous Post Next Post

Contact Form