ਇਟਲੀ ਵਿਚ ਏਅਰਫੋਰਸ ਦੇ ਦੋ ਪਲੇਨ ਹਵਾ ਵਿਚ ਟਕਰਾ ਗਏ ਤੇ ਜ਼ਮੀਨ ‘ਤੇ ਆ ਡਿੱਗੇ। ਇਸ ਨਾਲ ਦੋ ਪਾਇਲਟਾਂ ਦੀ ਮੌਤ ਹੋ ਗਈ। ਹਾਦਸਾ ਅਭਿਆਸ ਦੌਰਾਨ ਹੋਇਆ। ਦੋਵੇਂ ਹਲਕੇ ਜਹਾਜ਼ U-208 ਸਨ।
ਦੋਵੇਂ ਯੂ-208 ਜਹਾਜ਼ ਰੋਮ ਦੇ ਉੱਤਰ-ਪੂਰਬ ਵਿਚ ਲਗਭਗ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗਾਇਡੋਨੀਆ ਫੌਜ ਹਵਾਈ ਅੱਡੇ ਕੋਲ ਟਕਰਾਉਣ ਨਾਲ ਦੁਰਘਟਨਾਗ੍ਰਸਤ ਹੋ ਗਏ। ਹਵਾ ਨਾਲ ਜ਼ਮੀਨ ‘ਤੇ ਆਏ ਜਹਾਜ਼ ਵਿਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਹਾਲਾਂਕਿ ਜਾਹਜ਼ ਜਿਥੇ ਡਿੱਗਿਆ ਉਥੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਇਤਾਲਵੀ ਸਮਾਚਾਰ ਏਜੰਸੀ ਨੇ ਕਿਹਾ ਕਿ ਇਕ ਜਹਾਜ਼ ਮੈਦਾਨ ਵਿਚ ਉੁਤਰਿਆ ਤੇ ਦੂਜਾ ਖੜ੍ਹੀ ਕਾਰ ‘ਤੇ ਡਿੱਗ ਗਿਆ। ਹਾਦਸੇ ਦੇ ਬਾਅਦ ਪ੍ਰੀਮੀਅਰ ਜਿਓਜਰਜੀਆ ਮੇਲੋਨੀ ਨੇ ਪਾਇਲਟਾਂ ਦੇ ਪਰਿਵਾਰਾਂ ਦੇ ਸਹਿਯੋਗੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਇਟਲੀ ‘ਚ ਹਾਦਸਾ, ਹਵਾ ‘ਚ ਟਕਰਾਏ ਏਅਰਫੋਰਸ ਦੇ ਦੋ ਹਲਕੇ ਪਲੇਨ, 2 ਪਾਇਲਟਾਂ ਦੀ ਮੌਤ appeared first on Daily Post Punjabi.
source https://dailypost.in/latest-punjabi-news/two-air-force-light/
Sport:
International