ਰਾਜਸਥਾਨ ਵਿਚ ਇੰਟਰਕਾਸਟ ਮੈਰਿਜ ‘ਤੇ ਹੁਣ ਸਰਕਾਰ 10 ਲੱਖ ਰੁਪਏ ਦੀ ਰਕਮ ਦੇਵੇਗੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹੁਣੇ ਜਿਹੇ ਬਜਟ ਵਿਚ ਇਸ ਦਾ ਐਲਾਨ ਕੀਤਾ ਸੀ। ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਨੇ ਡਾ. ਸਵਿਤਾ ਬੇਨ ਅੰਬੇਡਕਰ ਅੰਤਰਜਾਤੀ ਵਿਆਹ ਯੋਜਨਾ ਦੀ ਰਕਮ ਨੂੰ 5 ਲੱਖ ਰੁਪਏ ਤੱਕ ਵਧਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਇੰਟਰਕਾਸਟ ਵਿਆਹ ‘ਤੇ ਸਰਕਾਰ 5 ਲੱਖ ਰੁਪਏ ਦਿੰਦੀ ਸੀ।
ਜਾਰੀ ਨਿਰਦੇਸ਼ ਅੱਜ ਤੋਂ ਹੀ ਲਾਗੂ ਹੋਣਗੇ ਜਿਸ ਤਹਿਤ ਇੰਟਰਕਾਸਟ ਮੈਰਿਜ ਕਰਨ ਵਾਲੇ ਜੋੜਿਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਰਕਮ ਵਿਚੋਂ 5 ਲੱਖ ਰੁਪਏ 8 ਸਾਲ ਲਈ ਫਿਕਸਡ ਡਿਪਾਜਿਟ ਕਰਾਏ ਜਾਣਗੇ ਜਦੋਂ ਕਿ ਬਾਕੀ 5 ਲੱਖ ਰੁਪਏ ਦੁਲਹਾ-ਦੁਲਹਨ ਦੇ ਜੁਆਇੰਟ ਬੈਂਕ ਅਕਾਊਂਟ ਬਣਾ ਕੇ ਜਮ੍ਹਾ ਕਰਾਏ ਜਾਣਗੇ।
ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਪੋਰਟਲ ‘ਤੇ ਉਪਲਬਧ ਜਾਣਕਾਰੀ ਅਨੁਸਾਰ ਇਸ ਸਕੀਮ ਦੀ ਸ਼ੁਰੂਆਤ 2006 ਵਿਚ ਹੋਈ ਸੀ। ਪਹਿਲਾਂ ਇਸ ਸਕੀਮ ਦੇ ਤਹਿਤ 50,000 ਰੁਪਏ ਨਵੇਂ ਜੋੜੇ ਨੂੰ ਦਿੱਤੇ ਜਾਂਦੇ ਸਨ ਪਰ 1 ਅਪ੍ਰੈਲ 2013 ਵਿਚ ਇਸ ਨੂੰ ਵਧ ਕੇ 5 ਲੱਖ ਕਰ ਦਿੱਤਾ ਗਿਆ ਸੀ।
ਹੁਣ ਤੱਕ ਇੰਟਰਕਾਸਟ ਮੈਰਿਜ ਕਰਨ ‘ਤੇ 5 ਲੱਖ ਰੁਪਏ ਨਵੇਂ ਜੋੜੇ ਨੂੰ ਦਿੱਤੇ ਜਾਂਦੇ ਸਨ ਪਰ ਅੱਜ ਤੋਂ ਇਹ ਰਕਮ 10 ਲੱਖ ਕਰ ਦਿੱਤੀ ਗਈ ਹੈ। ਇਸ ਯੋਜਨਾ ਦਾ ਨਾਂ ਡਾ. ਸਵਿਤਾ ਬੇਨ ਅੰਬੇਡਕਰ ਅੰਤਰਜਾਤੀ ਵਿਆਹ ਯੋਜਨਾ ਹੈ। ਇਸ ਤਹਿਤ 75 ਫੀਸਦੀ ਰਕਮ ਸੂਬਾ ਸਰਕਾਰ ਤੇ 25 ਫੀਸਦੀ ਰਕਮ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ। ਯੋਜਨਾ ਤਹਿਤ ਪਿਛਲੇ ਵਿੱਤੀ ਸਾਲ ਵਿਚ ਸਰਕਾਰ ਨੇ 33 ਕਰੋੜ 55 ਲੱਖ ਰੁਪਏ ਦੀ ਰਕਮ ਤੇ ਮੌਜੂਦਾ ਸਾਲ ਵਿਚ 4 ਕਰੋੜ 50 ਲੱਖ ਤੋਂ ਵੱਧ ਰਕਮ ਜਾਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਗਨ ਕਲਚਰ ‘ਤੇ ਸਖਤੀ, ਲਾਇਸੈਂਸ ਦੇਣ ਤੋਂ ਪਹਿਲਾਂ ਵਿਅਕਤੀ ਨੂੰ ਮਿਲਣ ਵਾਲੀ ਧਮਕੀ ਦੀ ਹੋਵੇਗੀ ਵੈਰੀਫਿਕੇਸ਼ਨ
ਇੰਟਰਕਾਸਟ ਮੈਰਿਜ ਸਕੀਮ ਤਹਿਤ ਹੁਣ ਤੱਕ 2 ਲੱਖ 50,000 ਰੁਪਏ ਵਿਆਹੁਤਾ ਜੋੜੇ ਦੇ ਜੁਆਇੰਟ ਅਕਾਊਂਟ ਵਿਚ 8 ਸਾਲ ਲਈ ਫਿਕਸਡ ਡਿਪਾਜਿਟ ਰੂਪ ਵਿਚ ਦਿੱਤੇ ਜਾਂਦੇ ਸਨ ਤੇ ਬਾਕੀ ਦੇ 2.5 ਲੱਖ ਰੁਪਏ ਉਨ੍ਹਾਂ ਨੂੰ ਵਿਆਹੁਤਾ ਜੀਵਨ ਵਿਚ ਰੋਜ਼ਾਨਾ ਦੇ ਕੰਮਾਂ ਲਈ ਦਿੱਤੇ ਜਾਂਦੇ ਸਨ। ਇਨ੍ਹਾਂ ਪੈਸਿਆਂ ਦੀ ਵਰਤੋਂ ਦੋਵੇਂ ਕਿਸੇ ਵੀ ਤਰ੍ਹਾਂ ਕਰ ਸਕਦੇ ਹਨ।
ਗੁਆਂਢੀ ਸੂਬਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਰਾਜਸਥਾਨ ਵਿਚ ਇੰਟਰਕਾਸਟ ਮੈਰਿਜ ‘ਤੇ ਮਿਲਣ ਵਾਲੀ ਰਕਮ ਕਈ ਗੁਣਾ ਹੈ। ਹਰਿਆਣਾ, ਪੰਜਾਬ ਤੇ ਮਧਪ੍ਰਦੇਸ਼ ਵਿਚ ਇੰਟਰਕਾਸਟ ਮੈਰਿਜ ‘ਤੇ 2.5 ਲੱਖ ਰੁਪਏ ਦੇਣ ਦੀ ਵਿਵਸਥਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਰਾਜਸਥਾਨ ਸਰਕਾਰ ਦਾ ਅਹਿਮ ਫੈਸਲਾ, ਇੰਟਰਕਾਸਟ ਵਿਆਹ ਕਰਵਾਉਣ ‘ਤੇ ਸਰਕਾਰ ਦੇਵੇਗੀ 10 ਲੱਖ appeared first on Daily Post Punjabi.