ਭਾਰਤੀ ਮੂਲ ਦੇ ਨੀਲ ਮੋਹਨ ਬਣੇ Youtube ਦੇ ਨਵੇਂ CEO, 2008 ‘ਚ ਜੁਆਇਨ ਕੀਤਾ ਸੀ Google

ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਦੀ ਲੀਡਰਸ਼ਿਪ ਵਿੱਚ ਵੱਡਾ ਬਦਲਾਅ ਹੋਇਆ ਹੈ। ਯੂਟਿਊਬ ਦੀ ਸੀਈਓ Susan Wojcicki ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਮੂਲ ਦੇ ਨੀਲ ਮੋਹਨ Susan Wojcicki ਦੀ ਥਾਂ ਲੈਣਗੇ। ਨੀਲ ਮੋਹਨ ਫਿਲਹਾਲ ਯੂਟਿਊਬ ਦੇ ਚੀਫ਼ ਪ੍ਰੋਡਕਟ ਅਫ਼ਸਰ ਹਨ। Susan Wojcicki ਨੇ ਇੱਕ ਪੱਤਰ ਲਿਖ ਕੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਉਹ ਆਪਣੇ ਪਰਿਵਾਰ, ਸਿਹਤ ਅਤੇ ਨਿੱਜੀ ਪ੍ਰੋਜੈਕਟਾਂ ਬਾਰੇ ਨਵਾਂ ਕੰਮ ਸ਼ੁਰੂ ਕਰੇਗੀ।

Indian-American Neal Mohan
Indian-American Neal Mohan

ਪਿਛਲੇ ਨੌਂ ਸਾਲਾਂ ਤੋਂ ਉਹ ਅਲਫਾਬੇਟ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਵਿੱਚ ਮੁੱਖ ਭੂਮਿਕਾ ‘ਤੇ ਕੰਮ ਕਰ ਰਹੀ ਸੀ। ਦੱਸ ਦੇਈਏ ਕਿ ਸੁਜ਼ਾਨ ਵੋਜਿਕੀ ਸ਼ੁਰੂਆਤੀ ਦਿਨਾਂ ਤੋਂ ਹੀ ਯੂਟਿਊਬ ਦੀ ਪੇਰੈਂਟ ਕੰਪਨੀ ਗੂਗਲ ਨਾਲ ਜੁੜੀ ਹੋਈ ਹੈ। ਇਹ ਉਦੋਂ ਦੀ ਗੱਲ ਹੈ ਜਦੋਂ ਗੂਗਲ ਦੇ ਦੋ ਸੰਸਥਾਪਕ ਕੈਲੀਫੋਰਨੀਆ ਦੇ ਇੱਕ ਗੈਰੇਜ ਵਿੱਚ ਸਰਚ ਇੰਜਣ ਬਣਾਉਣ ਲਈ ਕੰਮ ਕਰ ਰਹੇ ਸਨ। ਬਾਅਦ ਵਿੱਚ ਉਹ ਗੂਗਲ ਦੀ 16ਵੀਂ ਕਰਮਚਾਰੀ ਬਣ ਗਈ ਸੀ ਅਤੇ ਉਹ 25 ਸਾਲਾਂ ਤੋਂ ਕੰਪਨੀ ਨਾਲ ਜੁੜੀ ਹੋਈ ਹੈ। ਨੀਲ ਮੋਹਨ ਨੂੰ ਵਧਾਈ ਦਿੰਦੇ ਹੋਏ ਸੁਜ਼ਾਨ ਵੋਜਿਕੀ ਨੇ ਕਿਹਾ ਕਿ ਅਸੀਂ ਸ਼ਾਰਟਸ, ਸਟ੍ਰੀਮਿੰਗ ਅਤੇ ਸਬਸਕ੍ਰਿਪਸ਼ਨ ਵਿੱਚ ਜੋ ਕਰ ਰਹੇ ਹਾਂ ਉਹ ਸ਼ਾਨਦਾਰ ਹੈ। ਨੀਲ ਸਾਡੀ ਅਗਵਾਈ ਕਰਨ ਲਈ ਸਹੀ ਵਿਅਕਤੀ ਹੈ।

ਇਹ ਵੀ ਪੜ੍ਹੋ: ਵਜ਼ੀਫਾ ਘੁਟਾਲੇ ‘ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ

ਇਸ ਤੋਂ ਅੱਗੇ ਸੁਜ਼ਾਨ ਨੇ ਕਿਹਾ ਕਿ ਨੀਲ ਮੋਹਨ ਇੱਕ ਸ਼ਾਨਦਾਰ ਲੀਡਰ ਹੈ ਅਤੇ ਉਹ ਕਿਸੇ ਵੀ ਵਿਅਕਤੀ ਨਾਲੋਂ ਬਿਹਤਰ ਸਮਝਦੇ ਹਨ ਕਿ ਇਸ ਪਲੇਟਫਾਰਮ ਨੂੰ ਹੁਣ ਅਤੇ ਭਵਿੱਖ ਵਿੱਚ ਕੀ ਚਾਹੀਦਾ ਹੈ। ਸੁਜ਼ਾਨ ਨੇ ਕਿਹਾ ਕਿ ਉਹ ਟ੍ਰਾਂਜ਼ਿਸ਼ਨ ਪੀਰੀਅਡ ਦੌਰਾਨ ਕੰਪਨੀ ਵਿੱਚ ਬਣੀ ਰਹੇਗੀ ਅਤੇ ਨੀਲ ਮੋਹਨ ਦੀ ਮਦਦ ਕਰਦੀ ਰਹੇਗੀ । ਸੁਜ਼ਾਨ ਹੁਣ ਗੂਗਲ ਅਤੇ ਅਲਫਾਬੇਟ ਵਿੱਚ ਬਤੌਰ ਸਲਾਹਕਾਰ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਯੂ-ਟਿਊਬ ਨੂੰ ਲੈ ਕੇ ਓਨਾ ਹੀ ਭਰੋਸਾ ਹੈ ਜਿੰਨਾ 9 ਸਾਲ ਪਹਿਲਾਂ ਸੀ। YouTube ਦੇ ਬਿਹਤਰੀਨ ਦਿਨ ਅਜੇ ਆਉਣ ਵਾਲੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਭਾਰਤੀ ਮੂਲ ਦੇ ਨੀਲ ਮੋਹਨ ਬਣੇ Youtube ਦੇ ਨਵੇਂ CEO, 2008 ‘ਚ ਜੁਆਇਨ ਕੀਤਾ ਸੀ Google appeared first on Daily Post Punjabi.



Previous Post Next Post

Contact Form