ਅਜਮੇਰ ‘ਚ ਵਾਪਰਿਆ ਦਰਦਨਾਕ ਹਾਦਸਾ, ਟ੍ਰੇਲਰ ਤੇ ਗੈਂਸ ਟੈਂਕਰ ‘ਚ ਭਿਆਨਕ ਟੱਕਰ, 4 ਮੌਤਾਂ

ਅਜਮੇਰ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਦੋ ਗੈਸ ਟੈਂਕਰ ਆਪਸ ਵਿਚ ਟਕਰਾ ਗਏ। ਦੋਵੇਂ ਟੈਂਕਰਾਂ ਵਿਚ ਭਿਆਨਕ ਧਮਾਕੇ ਨਾਲ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅੱਗ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ ਲਗਭਗ ਦਰਜਨ ਭਰ ਦੁਕਾਨ, ਮਕਾਨ ਤੇ ਇਲਾਵਾ ਹਾਈਵੇ ਤੋਂ ਗੁਜ਼ਰਦੇ ਤਿੰਨ ਟਰੱਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਇਸ ਨਾਲ ਇਹ ਸਾਰੇ ਸੜ ਕੇ ਸੁਆਹ ਹੋ ਗਏ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ‘ਤੇ ਬਹੁਤ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਹਾਦਸੇ ਦੌਰਾਨ ਮੌਕੇ ‘ਤੇ ਜਾਮ ਲੱਗ ਗਿਆ ਹੈ। ਜਾਮ ਵਿਚ ਫਸੇ ਲੋਕਾਂ ਨੇ ਹੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਗੈਂਸ ਟੈਂਕਰਾਂ ਵਿਚ ਅੱਗ ਲੱਗਦੇ ਹੀ ਲਪਟਾਂ ਆਸਮਾਨ ਨੂੰ ਛੂਹਣ ਲੱਗੀਆਂ। ਇਨ੍ਹਾਂ ਲਪਟਾਂ ਨੂੰ ਤਿੰਨ ਚਾਰ ਕਿਲੋਮੀਟਰ ਦੂਰ ਤੋਂ ਦੇਖਿਆ ਜਾ ਸਕਦਾ ਸੀ। ਟੈਂਕਰਾਂ ਕੋਲ ਜਾ ਕੇ ਅੱਗ ਬੁਝਾਉਣ ਵਿਚ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨਾਲਕੋਈ ਫਾਇਦਾ ਨਹੀਂ ਹੋਇਆ ਤਾਂ ਅਜਮੇਰ ਵਿਚ ਫੋਮ ਟੈਂਡਰ ਬੁਲਾਇਆ ਗਿਆ ਤੇ ਇਸ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।

ਤਿੰਨੋਂ ਟਰੱਕ ਸੜ ਕੇ ਢਾਂਚੇ ਵਿਚ ਤਬਦੀਲ ਹੋ ਗਏ। ਇਕ ਟਰੱਕ ਜਿਸਵਿਚ ਮਾਰਬਲ ਬਲਾਕ ਭਰਿਆ ਸੀ, ਉਸ ਦੀ ਪੂਰੀ ਕੈਬਿਨ ਤੇ ਸਾਰੇ ਟਾਇਰ ਸੜ ਕੇ ਸੁਆਹ ਹੋ ਗਏ। ਦੂਜੇ ਤੇ ਤੀਜੇ ਟਰੱਕ ਵਿਚ ਸੋਇਆਬੀਨ ਭਰਿਆ ਸੀ। ਉਹ ਮਾਲ ਸਣੇ ਸੁਆਹ ਹੋ ਗਿਆ। ਹਾਦਸੇ ਵਿਚ ਪੈਟਰੋਲੀਅਮ ਗੈਸ ਨਾਲ ਭਰੇ ਟੈਂਕਰ ਦੇ ਚਾਲਕ ਕੈਬਨਿਟ ਵਿਚ ਫਸਣ ਦੀ ਵਜ੍ਹਾ ਨਾਲ ਬੁਰੀ ਤਰ੍ਹਾਂ ਝੁਲਸ ਗਏ ਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਤਿੰਨ ਹੋਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਬਿਆਵਰ ਦੇ ਅੰਮ੍ਰਿਤਕੌਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਥੋਂ ਸਾਰਿਆਂ ਨੂੰ ਅਜਮੇਰ ਲਈ ਰੈਫਰ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਜਮੇਰ ‘ਚ ਵਾਪਰਿਆ ਦਰਦਨਾਕ ਹਾਦਸਾ, ਟ੍ਰੇਲਰ ਤੇ ਗੈਂਸ ਟੈਂਕਰ ‘ਚ ਭਿਆਨਕ ਟੱਕਰ, 4 ਮੌਤਾਂ appeared first on Daily Post Punjabi.



Previous Post Next Post

Contact Form