TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼, ਜਾਂਚ 'ਚ ਜੁਟੀ ਪੁਲਿਸ Thursday 09 February 2023 05:49 AM UTC+00 | Tags: breaking-news vicky-gounder ਸ੍ਰੀ ਮੁਕਤਸਰ ਸਾਹਿਬ, 09 ਫਰਵਰੀ 2023: ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ (Vicky Gounder) ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮਲੋਟ ਸ੍ਰੀ ਗੰਗਾਨਗਰ ਰੇਲਵੇ ਟ੍ਰੈਕ ਦੇ ਨੇੜੇ ਪਿੰਡ ਡੱਬਵਾਲੀ ਢਾਬ ਵਿਖੇ ਬਰਾਮਦ ਹੋਈ ਹੈ | ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਨੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮਹਿਲ ਸਿੰਘ ਪਿਛਲੇ 2 ਦਿਨਾਂ ਤੋਂ ਘਰੋਂ ਗਾਇਬ ਸੀ। ਮੰਗਲਵਾਰ ਸਵੇਰੇ ਢਾਈ ਵਜੇ ਜੀ.ਆਰ.ਪੀ ਮਲੋਟ ਦੇ ਡੱਬਵਾਲੀ ਢਾਬ ਨੇੜੇ ਰੇਲਵੇ ਲਾਈਨ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਚੌਕੀ ਇੰਚਾਰਜ ਸੁਖਪਾਲ ਸਿੰਘ ਵਲੋਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖ ਦਿੱਤੀ ਅਤੇ ਇਸ ਸਬੰਧੀ ਆਸ ਪਾਸ ਪਿੰਡਾਂ ਵਿਚ ਮ੍ਰਿਤਕ ਦਾ ਹੁਲੀਆ ਦੱਸ ਕਿ ਸੂਚਿਤ ਕਰ ਦਿੱਤਾ ਗਿਆ। ਅੱਜ ਸ਼ਾਮ ਵੇਲੇ ਵਿੱਕੀ ਗੌਂਡਰ (Vicky Gounder) ਦੇ ਦੋ ਚਾਚਿਆਂ ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਮਲੋਟ ਸਰਕਾਰੀ ਹਸਪਤਾਲ ਮਲੋਟ ਵਿਖੇ ਮ੍ਰਿਤਕ ਦੀ ਸ਼ਨਾਖ਼ਤ ਕੀਤੀ। ਜ਼ਿਕਰਯੋਗ ਹੈ ਕਿ 2017 ਵਿਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਪੰਜਾਬ ਰਾਜਸਥਾਨ ਦੀ ਸਰਹੱਦ ‘ਤੇ ਇਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ ਜਿਸ ਤੋਂ ਬਾਅਦ ਉਸਦਾ ਪਿਤਾ ਪ੍ਰੇਸ਼ਾਨ ਰਹਿੰਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਵਿੱਕੀ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਜਦ ਕਿ ਉਸਦੀ 2 ਭੈਣਾਂ ਹਨ। ਸ਼ਾਟਪੁੱਟ ਦਾ ਰਾਸ਼ਟਰੀ ਖਿਡਾਰੀ ਰਹਿ ਚੁੱਕਿਆ ਵਿੱਕੀ ਜਲੰਧਰ ਸਪੋਰਟਸ ਸਕੂਲ ਵਿੱਚ ਪੜ੍ਹਦਾ ਸੀ ਜਿਥੇ ਸੁੱਖਾ ਕਾਲਹਵਾਂ ਨਾਲ ਮਿਲ ਕੇ ਉਹ ਜ਼ੁਲਮ ਦੇ ਰਾਹ ਪੈ ਗਿਆ ਸੀ ਅਤੇ ਮੁਕਾਬਲੇ ਤੱਕ ਉਸ ਵਿਰੁੱਧ ਦਰਜਨਾਂ ਕੇਸ ਸਨ। ਅਖੀਰ ਉਹ ਨਾਭਾ ਜੇਲ੍ਹ ਤੋੜ ਕਿ ਫਰਾਰ ਹੋਇਆ ਸੀ ਅਤੇ ਬਾਅਦ ‘ਚ ਉੁਹ ਮੁਕਾਬਲੇ ਵਿੱਚ ਮਾਰਿਆ ਗਿਆ ਸੀ । ਜੀ. ਆਰ.ਪੀ ਵੱਲੋਂ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। The post ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
ਅੰਮ੍ਰਿਤਸਰ ਦੇ ਚਾਰ ਸਕੂਲਾਂ ਨੂੰ 28 ਫਰਵਰੀ ਤੱਕ ਅਪਗ੍ਰੇਡ ਕਰਨ ਦੇ ਹੁਕਮ, ਸਕੂਲਾਂ 'ਚ ਜਾਣਗੇ ਜੀ-20 ਸੰਮੇਲਨ ਦੇ ਪ੍ਰਤੀਨਿਧੀ Thursday 09 February 2023 06:23 AM UTC+00 | Tags: aam-aadmi-party amritsar amritsar-school breaking-news g20-summit news nwes punjab punjab-government punjab-news school-of-eminence-scheme the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਪੰਜਾਬ ਦੇ 117 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਸਕੀਮ ਤਹਿਤ ਅਪਗ੍ਰੇਡ ਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤਸਰ (Amritsar) ਦੇ 8 ਸਕੂਲ ਸ਼ਾਮਲ ਹਨ ਪਰ ਇਨ੍ਹਾਂ ਵਿੱਚੋਂ 4 ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ 28 ਫਰਵਰੀ ਤੱਕ ਪੂਰੀ ਤਰ੍ਹਾਂ ਅਪਗ੍ਰੇਡ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਉਹ ਸਕੂਲ ਹਨ ਜਿੱਥੇ ਜੀ-20 ਸੰਮੇਲਨ ਦੌਰਾਨ 20 ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ) ਛੇਹਰਟਾ, ਜੀਐਸਐਸਐਸ ਟਾਊਨ ਹਾਲ, ਜੀਐਸਐਸਐਸ ਮਾਲ ਰੋਡ ਅਤੇ ਜੀਐਸਐਸਐਸ ਜੰਡਿਆਲਾ ਗੁਰੂ (ਲੜਕੀਆਂ ਲਈ) ਸ਼ਾਮਲ ਹਨ। ਅੰਮ੍ਰਿਤਸਰ (Amritsar) ਦੇ ਇਹ 4 ਸਕੂਲ ਅਗਲੇ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਦਿਖਾਏ ਜਾਣਗੇ। ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ 15 ਮਾਰਚ ਨੂੰ ਸ਼ੁਰੂ ਹੋਣ ਵਾਲੀ ਹੈ। ਇਸ ਵਿੱਚ ਜੀ-20 ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ 120 ਤੋਂ ਵੱਧ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਨ੍ਹਾਂ 4 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵੱਲੋਂ 11 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਹੁਕਮ ਦਿੱਤੇ ਗਏ ਹਨ ਕਿ ਇਨ੍ਹਾਂ ਸਕੂਲਾਂ ਦਾ ਕੰਮ 28 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ | ਇਨ੍ਹਾਂ ਸਕੂਲਾਂ ਵਿੱਚ ਪ੍ਰੋਜੈਕਟਰ, ਐਲਈਡੀ ਸਕਰੀਨਾਂ, ਸਪੀਕਰਾਂ ਦੇ ਨਾਲ ਸਮਾਰਟ ਬੋਰਡ ਵੀ ਹੋਣਗੇ। ਇੰਨਾ ਹੀ ਨਹੀਂ ਹਰ ਵਿਸ਼ੇ ਲਈ ਆਡੀਓ-ਵੀਡੀਓ ਸਮੱਗਰੀ ਵੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਇੱਥੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। The post ਅੰਮ੍ਰਿਤਸਰ ਦੇ ਚਾਰ ਸਕੂਲਾਂ ਨੂੰ 28 ਫਰਵਰੀ ਤੱਕ ਅਪਗ੍ਰੇਡ ਕਰਨ ਦੇ ਹੁਕਮ, ਸਕੂਲਾਂ ‘ਚ ਜਾਣਗੇ ਜੀ-20 ਸੰਮੇਲਨ ਦੇ ਪ੍ਰਤੀਨਿਧੀ appeared first on TheUnmute.com - Punjabi News. Tags:
|
ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਨੇ 28 ਰਾਉਂਡ ਕੀਤੇ ਫਾਇਰ Thursday 09 February 2023 06:38 AM UTC+00 | Tags: border-security-force breaking-news bsf gurdaspur indian-border news pakistani-drone the-unmute-breaking-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਬੀਤੀ ਦੇਰ ਰਾਤ ਗੁਰਦਾਸਪੁਰ ਅਧੀਨ ਪੈਂਦੀ ਬੀਓਪੀ ਆਦੀਆਂ ਵਿਖੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਡਰੋਨ (Pakistani Drone) ਦੇਖਿਆ ਗਿਆ, ਜਿਸ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਵਾਪਸ ਮੋੜ ਦਿੱਤਾ। ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ ਕਰੀਬ 9.40 ਵਜੇ ਭਾਰਤੀ ਜਵਾਨਾਂ ਨੇ ਜਦੋਂ ਆਦੀਆ ਨੇੜੇ ਡਰੋਨ ਦੀ ਆਵਾਜ਼ ਸੁਣੀ ਤਾਂ ਡਰੋਨ ‘ਤੇ ਲਗਭਗ 28 ਰਾਉਂਡ ਫਾਇਰ ਕੀਤੇ ਅਤੇ ਇਕ ILLU ਲਾਈਟ ਬੰਬ ਦਾਗਿਆ ਗਿਆ। ਜਿਸ ‘ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਡਰੋਨ ਕਰੀਬ 20 ਸਕਿੰਟ ਤੱਕ ਭਾਰਤੀ ਖੇਤਰ ਵਿੱਚ ਰਿਹਾ। The post ਭਾਰਤੀ ਸਰਹੱਦ ‘ਚ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਨੇ 28 ਰਾਉਂਡ ਕੀਤੇ ਫਾਇਰ appeared first on TheUnmute.com - Punjabi News. Tags:
|
ਕੌਮੀ ਇਨਸਾਫ ਮੋਰਚੇ ਦੇ 7 ਆਗੂਆਂ ਖ਼ਿਲਾਫ਼ ਮਾਮਲਾ ਦਰਜ, ਅੱਜ ਫਿਰ ਚੰਡੀਗੜ੍ਹ ਵੱਲ ਕੂਚ ਕਰੇਗਾ ਮੋਰਚਾ Thursday 09 February 2023 07:00 AM UTC+00 | Tags: bandi-sikh breaking-news chandigarh chandigarh-police news quami-insaf-morcha ਚੰਡੀਗੜ੍ਹ, 09 ਫਰਵਰੀ 2023: ਬੀਤੇ ਦਿਨ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਜਗਤਾਰ ਸਿੰਘ ਹਵਾਰਾ ਦੇ ਮੂੰਹ ਬੋਲੇ ਪਿਤਾ ਗੁਰਚਰਨ ਸਿੰਘ, ਬਲਵਿੰਦਰ ਸਿੰਘ ਤੇ ਅਮਰ ਸਿੰਘ ਚਹਿਲ ਸਮੇਤ 7 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਿਨ੍ਹਾਂ ਨੂੰ ਅੱਜ ਪੁਲਿਸ ਵਲੋਂ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕੌਮੀ ਇਨਸਾਫ਼ ਮੋਰਚੇ (Quami Insaf Morcha) ਦੇ ਜੱਥੇ ਵਲੋਂ ਬੁੱਧਵਾਰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਬੈਰੀਕੈਡ ਲਗਾ ਕੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਪੁਲਿਸ ਵਲੋਂ ਵੀ ਲਾਠੀਚਾਰਜ ਕੀਤਾ ਗਿਆ | ਇਸ ਤੋਂ ਬਾਅਦ ਕੁਝ ਵਿਅਕਤੀਆਂ ਵਲੋਂ ਵਲੋਂ ਚੰਡੀਗੜ੍ਹ ਪੁਲਿਸ ਦੇ ਵਾਹਨਾਂ ਨਾਲ ਭੰਨਤੋੜ ਕੀਤੀ | ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਹਿੰਸਾ ਵਿੱਚ ਚੰਡੀਗੜ੍ਹ ਪੁਲਿਸ ਦੇ 13 ਮੁਲਾਜ਼ਮ ਜ਼ਖ਼ਮੀ ਹੋਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਸੈਕਟਰ 36 ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਸਿੰਘੂ ਸਰਹੱਦ ਦੀ ਤਰਜ਼ ‘ਤੇ ਬੀਤੀ 7 ਜਨਵਰੀ ਤੋਂ ਗੁਰਦੁਆਰਾ ਅੰਬ ਸਾਹਿਬ ਨੇੜੇ ਕੌਮੀ ਇਨਸਾਫ਼ ਮੋਰਚਾ ਦਾ ‘ਪੱਕਾ ਮੋਰਚਾ’ ਲਾਇਆ ਹੋਇਆ ਹੈ। ਦੂਜੇ ਪਾਸੇ ਕੌਮੀ ਇਨਸਾਫ਼ ਮੋਰਚਾ (Quami Insaf Morcha) ਨੇ ਐਲਾਨ ਕੀਤਾ ਹੈ ਕਿ ਉਹ ਅੱਜ ਫਿਰ ਚੰਡੀਗੜ੍ਹ ਸਥਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰੇਗਾ। ਬੀਤੇ ਬੁੱਧਵਾਰ ਦੀ ਘਟਨਾ ਤੋਂ ਬਾਅਦ ਇਸ ਚੰਡੀਗੜ੍ਹ-ਮੋਹਾਲੀ ਸਰਹੱਦ ‘ਤੇ ਬੈਰੀਕੇਡਿੰਗ ਅਤੇ ਵਾਧੂ ਪੁਲਿਸ ਬਲ ਤਾਇਨਾਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਫਆਈਆਰ ਦੀ ਕਾਪੀ ਪੜ੍ਹੋThe post ਕੌਮੀ ਇਨਸਾਫ ਮੋਰਚੇ ਦੇ 7 ਆਗੂਆਂ ਖ਼ਿਲਾਫ਼ ਮਾਮਲਾ ਦਰਜ, ਅੱਜ ਫਿਰ ਚੰਡੀਗੜ੍ਹ ਵੱਲ ਕੂਚ ਕਰੇਗਾ ਮੋਰਚਾ appeared first on TheUnmute.com - Punjabi News. Tags:
|
SGPC ਦੀ ਪਟੀਸ਼ਨ 'ਤੇ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਤੇ ਰਾਮ ਰਹੀਮ ਨੂੰ ਨੋਟਿਸ ਜਾਰੀ Thursday 09 February 2023 07:11 AM UTC+00 | Tags: bhagwant-singh-sialka gurmeet-ram-rahim nbws news perole punjab-and-haryana-high-court punjabi-news punjab-news sgpc the-unmute-breaking-news the-unmute-latest-news the-unmute-punjab ਚੰਡੀਗੜ੍ਹ, 09 ਫਰਵਰੀ 2023: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਪੈਰੋਲ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਡੇਰਾ ਮੁਖੀ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ 17 ਫਰਵਰੀ ਤੱਕ ਜਵਾਬ ਮੰਗਿਆ ਹੈ। ਸ਼੍ਰੋਮਣੀ ਕਮੇਟੀ (SGPC) ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਵੀ ਪਿਛਲੇ ਹਫ਼ਤੇ ਇਸ ਮੁੱਦੇ 'ਤੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ ਪਰ ਉਨ੍ਹਾਂ ਕਿਸੇ ਤਕਨੀਕੀ ਕਾਰਨ ਕਰਕੇ ਪਟੀਸ਼ਨ ਵਾਪਸ ਲੈ ਲਈ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰਕੇ ਹਰਿਆਣਾ ਸਰਕਾਰ ਦੇ ਪੈਰੋਲ ਦੇਣ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਸਿਆਲਕਾ ਰਾਹੀਂ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਦਾਇਰ ਪਟੀਸ਼ਨ ‘ਚ ਡਿਵੀਜ਼ਨਲ ਕਮਿਸ਼ਨਰ ਰੋਹਤਕ ਵੱਲੋਂ ਪੈਰੋਲ ਦੇਣ ‘ਚ ਕਾਨੂੰਨੀ ਨਿਯਮਾਂ ਦੀ ਉਲੰਘਣਾ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ। The post SGPC ਦੀ ਪਟੀਸ਼ਨ ‘ਤੇ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਤੇ ਰਾਮ ਰਹੀਮ ਨੂੰ ਨੋਟਿਸ ਜਾਰੀ appeared first on TheUnmute.com - Punjabi News. Tags:
|
ਸਿਮਰਜੀਤ ਸਿੰਘ ਬੈਂਸ ਭਲਕੇ ਬਰਨਾਲਾ ਜੇਲ੍ਹ ਤੋਂ ਜ਼ਮਾਨਤ 'ਤੇ ਆਉਣਗੇ ਬਾਹਰ Thursday 09 February 2023 07:21 AM UTC+00 | Tags: aam-aadmi-party bail-plea breaking-news cm-bhagwant-mann former-mla-simarjit-bains former-mla-simarjit-singh-bains lok-insaf-party-president ludhiana-court ludhiana-court-complex ludhiana-police mla-simarjit-singh-bains news punjab-and-haryana-court punjab-government punjab-news rape-case-on-simrajit-singh-bains simarjit-singh-bains the-unmute the-unmute-breaking-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ (Simarjit Singh Bains) ਭਲਕੇ ਦੁਪਹਿਰ 12 ਵਜੇ ਬਰਨਾਲਾ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਉਣਗੇ। ਸਿਮਰਜੀਤ ਬੈਂਸ ਨੂੰ ਬਲਾਤਕਾਰ ਦੇ ਕੇਸ ਸਮੇਤ 16 ਹੋਰ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਬੈਂਸ ਨੇ ਇਸ ਤੋਂ ਪਹਿਲਾਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿੱਥੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ।ਹਾਈਕੋਰਟ ਨੇ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ । ਲੁਧਿਆਣਾ ਜੇਲ੍ਹ ਵਿੱਚ ਸਿਮਰਜੀਤ ਸਿੰਘ ਬੈਂਸ (Simarjit Singh Bains) ਨੂੰ ਖ਼ਤਰਾ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ ਸੀ। The post ਸਿਮਰਜੀਤ ਸਿੰਘ ਬੈਂਸ ਭਲਕੇ ਬਰਨਾਲਾ ਜੇਲ੍ਹ ਤੋਂ ਜ਼ਮਾਨਤ ‘ਤੇ ਆਉਣਗੇ ਬਾਹਰ appeared first on TheUnmute.com - Punjabi News. Tags:
|
ਹਿੰਡਨਬਰਗ ਰਿਸਰਚ ਰਿਪੋਰਟ ਦੀ ਜਾਂਚ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਭਲਕੇ ਹੋਵੇਗੀ ਸੁਣਵਾਈ Thursday 09 February 2023 07:32 AM UTC+00 | Tags: adani-group bjp-government breaking-news chief-justice-dy-chandrachud guatam-adani hindenburg-research-report news supreme-court the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਸੁਪਰੀਮ ਕੋਰਟ (Supreme Court) ਹਿੰਡਨਬਰਗ ਰਿਸਰਚ ਰਿਪੋਰਟ ਦੀ ਜਾਂਚ ਲਈ ਦਾਇਰ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਈ ਹੈ। ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਰਿਪੋਰਟ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਅਦਾਲਤ ਕੇਂਦਰ ਸਰਕਾਰ ਨੂੰ ਇਸ ਲਈ ਇਕ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਦੇਵੇ। ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਵਿਸ਼ਾਲ ਤਿਵਾਰੀ ਨੇ ਵੀਰਵਾਰ ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਮਾਮਲੇ ਦੀ ਤੁਰੰਤ ਸੂਚੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬੈਂਚ ਨੂੰ ਦੱਸਿਆ ਕਿ ਇਸ ਮੁੱਦੇ ‘ਤੇ ਦਾਇਰ ਇਕ ਵੱਖਰੀ ਪਟੀਸ਼ਨ 10 ਫਰਵਰੀ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਜਾਣੀ ਹੈ। ਉਨ੍ਹਾਂ ਨੇ ਬੈਂਚ ਨੂੰ ਅਪੀਲ ਕੀਤੀ ਕਿ ਉਹ ਸ਼ੁੱਕਰਵਾਰ ਨੂੰ ਇਕ ਵੱਖਰੀ ਪਟੀਸ਼ਨ ਦੇ ਨਾਲ ਉਸ ਦੀ ਪਟੀਸ਼ਨ ‘ਤੇ ਸੁਣਵਾਈ ਕਰੇ। ਸੁਪਰੀਮ ਕੋਰਟ (Supreme Court) ਦੀ ਬੈਂਚ ਵਿੱਚ ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਜੇਬੀ ਪਾਰਦੀਵਾਲਾ ਵੀ ਸ਼ਾਮਲ ਸਨ। ਦਰਅਸਲ, ਹਿੰਡਨਬਰਗ ਰਿਸਰਚ ਦੁਆਰਾ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਅਡਾਨੀ ਸਮੂਹ ਉੱਤੇ ਧੋਖਾਧੜੀ ਅਤੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਈ ਹੈ। ਹਾਲਾਂਕਿ ਅਡਾਨੀ ਸਮੂਹ ਨੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ | The post ਹਿੰਡਨਬਰਗ ਰਿਸਰਚ ਰਿਪੋਰਟ ਦੀ ਜਾਂਚ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਭਲਕੇ ਹੋਵੇਗੀ ਸੁਣਵਾਈ appeared first on TheUnmute.com - Punjabi News. Tags:
|
ਫੀਡਬੈਕ ਯੂਨਿਟ ਨੂੰ ਲੈ ਕੇ ਭਾਜਪਾ ਵਲੋਂ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਰੋਸ਼ ਪ੍ਰਦਰਸ਼ਨ Thursday 09 February 2023 07:47 AM UTC+00 | Tags: aam-aadmi-party arvind-kejriwal bjp bjp-protest breaking-news delhi delhi-bjp delhi-feedback-unit delhi-news feedback-unit news punjab-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਭਾਜਪਾ ਵਲੋਂ ਫੀਡਬੈਕ ਯੂਨਿਟ (FBU) ਨੂੰ ਲੈ ਕੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਪ੍ਰਦਰਸ਼ਨ ਦੌਰਾਨ ਭਾਜਪਾ ਨੇ ਦਿੱਲੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਪ੍ਰਦੇਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਮੀਡੀਆ ਨੂੰ ਕਿਹਾ ਕਿ ਦਿੱਲੀ ਸਰਕਾਰ ਸਿਆਸੀ ਦੁਰਭਾਵਨਾ ਨਾਲ ਕੰਮ ਕਰਦੀ ਹੈ ਅਤੇ ਉਨ੍ਹਾਂ ਦੇ ਦਮਨ ਵਿੱਚ ਵਿਸ਼ਵਾਸ ਰੱਖਦੀ ਹੈ। ਕੇਜਰੀਵਾਲ ਕੇਜਰੀਵਾਲ (Arvind Kejriwal) ਦੀ ਸਰਕਾਰ ਨੇ ਦਮਨ ਦੇ ਉਦੇਸ਼ ਨਾਲ 1 ਫਰਵਰੀ 2016 ਨੂੰ ਐਫਬੀਯੂ ਦਾ ਗਠਨ ਕੀਤਾ, ਤਾਂ ਜੋ ਨਾ ਸਿਰਫ਼ ਸਿਆਸੀ ਵਿਰੋਧੀਆਂ, ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ, ਉਪ ਰਾਜਪਾਲ ਦੇ ਦਫ਼ਤਰ, ਮੀਡੀਆ ਹਾਊਸਾਂ, ਪ੍ਰਮੁੱਖ ਕਾਰੋਬਾਰੀਆਂ ਸਗੋਂ ਜੱਜਾਂ ‘ਤੇ ਵੀ ਨਜ਼ਰ ਰੱਖੀ ਜਾ ਸਕੇ। ਉਪ ਰਾਜਪਾਲ ਨੂੰ ਤੁਰੰਤ ਇਸ ਸੰਦਰਭ ਵਿੱਚ ਸੀਬੀਆਈ ਨੂੰ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਆਪਣੀ ਕੈਬਨਿਟ ਦੀ ਮਨਜ਼ੂਰੀ ਦੇ ਆਧਾਰ ‘ਤੇ ਐੱਫ.ਬੀ.ਯੂ. ਦੀ ਸਥਾਪਨਾ ਕੀਤੀ, ਜਿਸ ‘ਚ ਬਿਹਾਰ ਤੋਂ ਲਿਆਂਦੇ 17 ਪੁਲਿਸ ਕਰਮਚਾਰੀ ਅਤੇ ਹੋਰ ਕਰਮਚਾਰੀ ਰੱਖੇ ਗਏ ਹਨ । ਸੇਵਾਮੁਕਤ ਸੀਆਈਐਸਐਫ ਡੀਆਈਜੀ ਨੂੰ ਉਨ੍ਹਾਂ ਦਾ ਮੁਖੀ ਬਣਾਇਆ ਗਿਆ ਸੀ। FBU ਨੂੰ 1 ਕਰੋੜ ਰੁਪਏ ਦਾ ਸਥਾਪਨਾ ਫੰਡ ਦਿੱਤਾ ਗਿਆ ਸੀ, ਜਿਸ ਨੂੰ ਸੀਕਰੇਟ ਸਰਵਿਸ ਫੰਡ ਦਾ ਨਾਂ ਦਿੱਤਾ ਗਿਆ ਸੀ। ਪ੍ਰਾਈਵੇਟ ਜਾਂਚ ਏਜੰਸੀਆਂ ਨੂੰ ਕਰੋੜਾਂ ਦੇ ਫੰਡ ਦੇ ਕੇ ਮੁਖਬਰ ਬਣਾਏ ਗਏ ਹਨ । The post ਫੀਡਬੈਕ ਯੂਨਿਟ ਨੂੰ ਲੈ ਕੇ ਭਾਜਪਾ ਵਲੋਂ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਰੋਸ਼ ਪ੍ਰਦਰਸ਼ਨ appeared first on TheUnmute.com - Punjabi News. Tags:
|
ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖਬਰੀ, ਬੈਕਲਾਗ ਖਤਮ ਕਰੇਗਾ ਅਮਰੀਕਾ Thursday 09 February 2023 08:05 AM UTC+00 | Tags: breaking-news india india-news news silicon-valley the-unmute-breaking-news the-unmute-punjabi-news us-embassy us-state-department us-visa us-visa-apply ਚੰਡੀਗੜ੍ਹ, 09 ਫਰਵਰੀ 2023: ਅਮਰੀਕਾ ਦਾ ਵੀਜ਼ਾ (US visa) ਅਪਲਾਈ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਰਾਸ਼ਟਰਪਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੱਤਾ ਹੈ। ਇਹ ਸੁਝਾਅ ਦਿੱਤਾ ਗਿਆ ਸੀ ਕਿ ਵੀਜ਼ਾ ਬੈਕਲਾਗ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਵੀਜ਼ਾ ਲਈ ਇੰਟਰਵਿਊ ਜਿੰਨੀ ਜਲਦੀ ਹੋ ਸਕੇ ਕੀਤੀ ਜਾਵੇ। ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਕੋਰੋਨਾਵਾਇਰਸ ਨਾਲ ਸਬੰਧਤ ਯਾਤਰਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਅਮਰੀਕੀ ਵੀਜ਼ਾ (US visa) ਲਈ ਅਰਜ਼ੀਆਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸਿਲੀਕਾਨ ਵੈਲੀ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਅਜੈ ਜੈਨ ਭੂਟੋਰੀਆ ਨੇ ਰਾਸ਼ਟਰਪਤੀ ਕਮਿਸ਼ਨ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ। ਕਮਿਸ਼ਨ ਨੇ ਦੇਖਿਆ ਕਿ ਵੀਜ਼ਾ ਪਲੇਸਮੈਂਟ ਵਿੱਚ ਦੇਰੀ ਉਨ੍ਹਾਂ ਵਿਦਿਆਰਥੀਆਂ ਅਤੇ ਸੈਲਾਨੀਆਂ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ ਜੋ ਅਮਰੀਕਾ ਵਿੱਚ ਪੜ੍ਹਨ ਅਤੇ ਦੇਸ਼ ਦੀ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹਨ। ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਵਿਦੇਸ਼ ਵਿਭਾਗ ਨੂੰ ਜਿੱਥੇ ਵੀ ਲੋੜ ਮਹਿਸੂਸ ਹੋਵੇ, ਵਰਚੁਅਲ ਇੰਟਰਵਿਊ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਅਜਿਹਾ ਕਰਨ ਲਈ, ਉੱਚ ਬੈਕਲਾਗ ਵਾਲੇ ਦੂਤਾਵਾਸਾਂ ਵਿੱਚ ਇੰਟਰਵਿਊ ਕਰਨ ਲਈ ਦੁਨੀਆ ਭਰ ਦੇ ਦੂਤਾਵਾਸਾਂ ਦੇ ਸਟਾਫ ਅਤੇ ਯੂਐਸ ਕੌਂਸਲੇਟ ਦੇ ਸਟਾਫ ਦੀ ਮਦਦ ਲੈਣੀ ਚਾਹੀਦੀ ਹੈ । ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇਸ ਸਾਲ ਜਨਵਰੀ ਵਿੱਚ ਇੱਕ ਲੱਖ ਤੋਂ ਵੱਧ ਅਰਜ਼ੀਆਂ (US visa) ਦੀ ਪ੍ਰਕਿਰਿਆ ਕੀਤੀ ਹੈ । ਜੁਲਾਈ 2019 ਤੋਂ ਬਾਅਦ ਇਹ ਇੱਕ ਮਹੀਨੇ ਵਿੱਚ ਉਨ੍ਹਾਂ ਦੀ ਸਭ ਤੋਂ ਵੱਧ ਅਤੇ ਕਿਸੇ ਵੀ ਮਹੀਨੇ ਵਿੱਚ ਸਭ ਤੋਂ ਵੱਧ ਸੰਖਿਆ ਹੈ। ਰਾਸ਼ਟਰਪਤੀ ਕਮਿਸ਼ਨ ਨੇ ਦਸੰਬਰ ‘ਚ ਇਸ ਮੁੱਦੇ ‘ਤੇ ਬੈਠਕ ਕੀਤੀ ਸੀ। ਇਸ ਵਿੱਚ ਏਸ਼ੀਅਨ ਅਮਰੀਕਨਾਂ, ਪ੍ਰਸ਼ਾਂਤ ਟਾਪੂ ਵਾਸੀਆਂ ‘ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਭਾਰਤ ਅਤੇ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਵਰਗੇ ਹੋਰ ਦੇਸ਼ਾਂ ਵਿੱਚ ਵੀਜ਼ਾ ਨਿਯੁਕਤੀ ਦੇ ਸਮੇਂ ਵਿੱਚ ਵੱਧ ਰਹੀ ਦੇਰੀ ਨੂੰ ਘਟਾਉਣ ਲਈ ਕਈ ਕਦਮਾਂ ਦੀ ਸਿਫ਼ਾਰਸ਼ ਕੀਤੀ ਹੈ। ਭਾਰਤ ਵਿੱਚ ਖਾਸ ਤੌਰ ‘ਤੇ ਬੀ-1 (ਬਿਜ਼ਨਸ) ਅਤੇ ਬੀ-2 (ਟੂਰਿਸਟ) ਸ਼੍ਰੇਣੀਆਂ ਦੇ ਤਹਿਤ ਅਪਲਾਈ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੀ ਵਾਰ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ ਹੈ। ਭਾਰਤ ਵਿੱਚ ਪਹਿਲੀ ਵਾਰ ਬੀ-1/ਬੀ-2 ਵੀਜ਼ਾ ਬਿਨੈਕਾਰਾਂ ਦੀ ਉਡੀਕ ਦੀ ਮਿਆਦ ਪਿਛਲੇ ਸਾਲ ਅਕਤੂਬਰ ਵਿੱਚ ਤਿੰਨ ਸਾਲ ਦੇ ਕਰੀਬ ਸੀ। The post ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖਬਰੀ, ਬੈਕਲਾਗ ਖਤਮ ਕਰੇਗਾ ਅਮਰੀਕਾ appeared first on TheUnmute.com - Punjabi News. Tags:
|
ਕੇਂਦਰੀ ਮੰਤਰੀ ਵੀ. ਮੁਰਲੀਧਰਨ ਦੇ ਘਰ 'ਤੇ ਅਣਪਛਾਤੇ ਬਦਮਾਸ਼ਾਂ ਵਲੋਂ ਹਮਲਾ Thursday 09 February 2023 08:15 AM UTC+00 | Tags: attack-news breaking-news india-news kerela kerela-news news thiruvananthapuram turkish-ambassador union-minister-v-muraleedharan v-muraleedharan ਚੰਡੀਗੜ੍ਹ, 09 ਫਰਵਰੀ 2023: ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ‘ਚ ਕੇਂਦਰੀ ਮੰਤਰੀ ਵੀ. ਮੁਰਲੀਧਰਨ (V. Muraleedharan) ਦੇ ਘਰ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਬਦਮਾਸ਼ਾਂ ਨੇ ਵੀ. ਮੁਰਲੀਧਰਨ ਦੇ ਘਰ ‘ਤੇ ਪਥਰਾਅ ਕੀਤਾ ਅਤੇ ਬਾਅਦ ਵਿੱਚ ਸਾਰੇ ਫ਼ਰਾਰ ਹੋ ਗਏ । ਵੀ. ਮੁਰਲੀਧਰਨ ਮੌਜੂਦਾ ਕੇਂਦਰੀ ਵਿਦੇਸ਼ ਰਾਜ ਮੰਤਰੀ ਹਨ, ਉਨ੍ਹਾਂ ਨੇ ਹਾਲ ਹੀ ਵਿੱਚ ਤੁਰਕੀ ਵਿੱਚ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤੁਰਕੀ ਦੇ ਰਾਜਦੂਤ ਨਾਲ ਮੀਟਿੰਗ ਕੀਤੀ ਹੈ । The post ਕੇਂਦਰੀ ਮੰਤਰੀ ਵੀ. ਮੁਰਲੀਧਰਨ ਦੇ ਘਰ ‘ਤੇ ਅਣਪਛਾਤੇ ਬਦਮਾਸ਼ਾਂ ਵਲੋਂ ਹਮਲਾ appeared first on TheUnmute.com - Punjabi News. Tags:
|
ਆਂਧਰਾ ਪ੍ਰਦੇਸ਼ 'ਚ ਟੈਂਕਰਾਂ ਦੀ ਸਫਾਈ ਕਰਦੇ ਸਮੇਂ 7 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ Thursday 09 February 2023 08:26 AM UTC+00 | Tags: 7 7-laborers andhra-pradesh breaking-news india-news kakinada kakinada-district laborers laborers-died news the-unmute-breaking-news ਚੰਡੀਗੜ੍ਹ, 09 ਫਰਵਰੀ 2023: ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਤੇਲ ਫੈਕਟਰੀ ਦੇ ਟੈਂਕਰਾਂ ਦੀ ਸਫਾਈ ਕਰਦੇ ਸਮੇਂ ਸੱਤ ਮਜ਼ਦੂਰਾਂ (Laborers) ਦੀ ਮੌਤ ਹੋ ਗਈ ਹੈ। ਮੌਤ ਦਾ ਕਾਰਨ ਮਜ਼ਦੂਰਾਂ ਦਾ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਰਾਗਮਪੇਟ ਪਿੰਡ ਦੇ ਕੋਲ ਖਾਣ ਵਾਲੇ ਤੇਲ ਦੀ ਫੈਕਟਰੀ ਹੈ। ਘਟਨਾ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਵਾਪਰੀ ਹੈ । ਇਸ ਮੌਕੇ ਇੱਕ ਚਸ਼ਮਦੀਦ ਨੇ ਹਾਦਸੇ ਬਾਰੇ ਦੱਸਿਆ ਕਿ ਪਹਿਲਾਂ ਇੱਕ ਮਜ਼ਦੂਰ (Laborers) ਟੈਂਕਰ ਵਿੱਚ ਦਾਖ਼ਲ ਹੋਇਆ, ਜਦੋਂ ਉਹ ਬਾਹਰ ਨਾ ਆਇਆ ਤਾਂ ਬਾਕੀ ਮਜ਼ਦੂਰ ਵੀ ਉਸ ਤੋਂ ਬਾਅਦ ਟੈਂਕਰ ਵਿੱਚ ਦਾਖ਼ਲ ਹੋ ਗਏ। ਦੂਜੇ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਰਿਸ਼ਤੇਦਾਰਾਂ ਨੇ ਫੈਕਟਰੀ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਵੱਲੋਂ ਮੁਲਾਜ਼ਮਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। The post ਆਂਧਰਾ ਪ੍ਰਦੇਸ਼ ‘ਚ ਟੈਂਕਰਾਂ ਦੀ ਸਫਾਈ ਕਰਦੇ ਸਮੇਂ 7 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ appeared first on TheUnmute.com - Punjabi News. Tags:
|
ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ 'ਚ ਲਗਾਇਆ ਜਾ ਰਿਹਾ ਸੀ ਮੋਬਾਈਲ ਟਾਵਰ, ਲੋਕਾਂ ਨੇ ਕੀਤਾ ਵਿਰੋਧ Thursday 09 February 2023 09:01 AM UTC+00 | Tags: a-mobile-tower amritsar-police breaking-news khalsa-colony-amritsar mobile-tower news punjab-news the-unmute-breaking-news the-unmute-punjab ਅੰਮ੍ਰਿਤਸਰ, 09 ਫਰਵਰੀ 2023: ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿਖੇ ਖ਼ਾਲਸਾ ਕਲੋਨੀ ਦੇ ਨਜ਼ਦੀਕ ਪੰਜ ਹਜ਼ਾਰ ਦੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ (Mobile Tower) ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਤੇ ਕੁਝ ਮੋਹਤਵਾਰ ਲੋਕਾਂ ਨੂੰ ਨਾਲ ਲੈ ਕੇ ਮੋਬਾਈਲ ਟਾਵਰ ਨਾ ਲਗਾਉਣ ਦਾ ਵਿਰੋਧ ਕੀਤਾ ਗਿਆ | ਇਸ ਸੰਬੰਧੀ ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਸਥਾਨ ‘ਤੇ ਇਹ ਟਾਵਰ (Mobile Tower) ਲੱਗਣ ਜਾ ਰਿਹਾ ਹੈ | ਉਸ ਦੇ ਖ਼ਾਲਸਾ ਕਲੋਨੀ, ਰਾਮ ਕਲੋਨੀ ਅਤੇ ਮੰਦਿਰ ਵਾਲਾ ਬਜ਼ਾਰ ਨਜ਼ਦੀਕ ਲੱਗਦੇ ਹਨ ਅਤੇ ਟਾਵਰ ਦੇ ਉੱਥੇ ਲੱਗਣ ਨਾਲ ਇਲਾਕੇ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਲਾਕੇ ਵਿਚ 5 ਹਜ਼ਾਰ ਦੇ ਕਰੀਬ ਆਬਾਦੀ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨ ਤੋਂ ਇਸ ਜਗ੍ਹਾ ਤੇ ਟਾਵਰ ਲੱਗਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਹੁਣ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧ ਵਿਚ ਜਿਸ ਜ਼ਮੀਨ ‘ਤੇ ਟਾਵਰ ਲੱਗ ਰਿਹਾ ਸੀ ਉਸ ਜ਼ਮੀਨ ਦੇ ਮਾਲਕ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ‘ਤੇ ਟਾਵਰ ਲੱਗਣ ਦੇ ਨਾਲ ਇਲਾਕਾ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਲਾਕਾ ਵਾਸੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਸਾਡੇ ਵੱਲੋਂ ਵੀ ਇਸ ਕੰਮ ਨੂੰ ਰੋਕ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਵੱਲੋਂ ਇਲਾਕਾ ਵਾਸੀਆਂ ਨੂੰ ਤਸੱਲੀਬਖਸ਼ ਜਵਾਬ ਦਿੱਤਾ ਜਾਵੇਗਾ ਤਾਂ ਫਿਰ ਹੀ ਟਾਵਰ ਲਗਵਾਇਆ ਜਾਵੇਗਾ ਨਹੀਂ ਤਾਂ ਸਾਡੇ ਵੱਲੋਂ ਵੀ ਟਾਵਰ ਲਗਾਉਣ ਦੀ ਮਨਾਹੀ ਹੀ ਹੈ | ਮਾਮਲੇ ‘ਤੇ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਨਜ਼ਦੀਕ ਖ਼ਾਲਸਾ ਕਲੋਨੀ ਵਿਖੇ ਟਾਵਰ ਲੱਗ ਰਿਹਾ ਸੀ ਇਹ ਇਲਾਕਾ ਵਾਸੀਆਂ ਵੱਲੋਂ ਵਿਰੋਧ ਕੀਤੇ ਜਾਣ ਤੇ ਹੁਣ ਟਾਵਰ ਲੱਗਣ ਦਾ ਕੰਮ ਰੋਕ ਦਿੱਤਾ ਗਿਆ ਹੈ ਕੰਪਨੀ ਤੋਂ ਇਸ ਦੇ ਕਾਗਜ਼ਾਤ ਮੰਗਵਾਏ ਗਏ ਹਨ ਕੰਪਨੀ ਵੱਲੋਂ ਇਸ ਟਾਵਰ ਸਬੰਧੀ ਕਾਗਜ਼ਾਤ ਆਉਣ ਤੇ ਹੀ ਅੱਗੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | The post ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ‘ਚ ਲਗਾਇਆ ਜਾ ਰਿਹਾ ਸੀ ਮੋਬਾਈਲ ਟਾਵਰ, ਲੋਕਾਂ ਨੇ ਕੀਤਾ ਵਿਰੋਧ appeared first on TheUnmute.com - Punjabi News. Tags:
|
ਕੌਮੀ ਇਨਸਾਫ਼ ਮੋਰਚੇ ਦਾ ਜੱਥਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ Thursday 09 February 2023 09:14 AM UTC+00 | Tags: breaking-news chandigarh chandigarh-border chandigarh-police news protest-news punjab-police qaumi-insaf-morcha qaumi-insaf-morcha-news quami-insaf-morcha the-unmute-breaking-news ਚੰਡੀਗੜ੍ਹ, 09 ਫਰਵਰੀ 2023: ਕੌਮੀ ਇਨਸਾਫ਼ ਮੋਰਚੇ (Quami Insaf Morcha) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੋਂ ਮੋਹਾਲੀ ਵਿਖੇ ਧਰਨਾ ਲਗਾਇਆ ਹੋਇਆ ਹੈ | ਇਸ ਦੌਰਾਨ ਅੱਜ ਕੌਮੀ ਇਨਸਾਫ਼ ਮੋਰਚੇ ਦਾ 31 ਮੈਂਬਰੀ ਜੱਥਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ ਹੋ ਗਿਆ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਕਿਸੇ ਵੀ ਬਾਹਰੀ ਆਦਮੀ ਨੂੰ ਜੱਥੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ-ਮੁਹਾਲੀ ਬਾਰਡਰ (ਸੈਕਟਰ 52/53 ਡਿਵਾਈਡਿੰਗ ਰੋਡ) 'ਤੇ ਮੰਗ ਪੱਤਰ ਦੇਣ ਲਈ ਮੁੱਖ ਮੰਤਰੀ ਦੀ ਰਿਹਾਇਸ ਵੱਲ ਜਾ ਰਹੇ ਜੱਥੇ ਨੂੰ ਪੁਲਿਸ ਨੇ ਬੈਰੀਕੈਡ ਲਗਾ ਕੇ ਰੋਕਣ ਦੀ ਕੋਸ਼ਿਸ ਕੀਤੀ |ਇਸ ਮੌਕੇ ਕੌਮੀ ਇਨਸਾਫ਼ ਮੋਰਚੇ (Qaumi Insaf Morcha) ਦੇ ਜੱਥੇ ਦੇ ਕੁੱਝ ਲੋਕਾਂ ਵਲੋਂ ਬੈਰੀਕੇਡ ਤੋੜਨ ਦੀ ਕੋਸਿਸ਼ ਕੀਤੀ ਗਈ।ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕਰ ਦਿੱਤਾ ਅਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ | The post ਕੌਮੀ ਇਨਸਾਫ਼ ਮੋਰਚੇ ਦਾ ਜੱਥਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ appeared first on TheUnmute.com - Punjabi News. Tags:
|
IND vs AUS: ਆਸਟ੍ਰੇਲੀਆ ਦੀ ਪਹਿਲੀ ਪਾਰੀ 177 ਦੌੜਾਂ 'ਤੇ ਸਿਮਟੀ, ਜਡੇਜਾ ਨੇ ਝਟਕੇ ਪੰਜ ਵਿਕਟ Thursday 09 February 2023 09:27 AM UTC+00 | Tags: australia australias australias-team border-gavaskar-trophy breaking-news cricket-news ind-vs-aus ind-vs-aus-live-score ind-vs-aus-test-match news punjab-news ravindra-jadeja steve-smith test-series the-unmute-report the-unmute-update ਚੰਡੀਗੜ੍ਹ, 09 ਫਰਵਰੀ 2023: (IND vs AUS 1st Test) ਬਾਰਡਰ ਗਾਵਸਕਰ ਟਰਾਫੀ ਦੇ ਤਹਿਤ ਭਾਰਤ (India) ਅਤੇ ਆਸਟ੍ਰੇਲੀਆ (Australia) ਵਿਚਾਲੇ ਪਹਿਲਾ ਟੈਸਟ ਨਾਗਪੁਰ 'ਚ ਸ਼ੁਰੂ ਹੋ ਗਿਆ ਹੈ। ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਆਪਣੇ ਸਲਾਮੀ ਬੱਲੇਬਾਜ਼ਾਂ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਸੀ ਪਰ ਭਾਰਤ ਦੀ ਤੇਜ਼ ਗੇਂਦਬਾਜ਼ੀ ਨੇ ਅਜਿਹਾ ਨਹੀਂ ਹੋਣ ਦਿੱਤਾ। ਇਸਦੇ ਨਾਲ ਹੀ ਆਸਟ੍ਰੇਲੀਆ (Australia) ਦੀ ਪਹਿਲੀ ਪਾਰੀ 177 ਦੌੜਾਂ ‘ਤੇ ਸਿਮਟ ਗਈ ਹੈ। ਰਵੀਚੰਦਰਨ ਅਸ਼ਵਿਨ ਨੇ ਸਕਾਟ ਬੋਲੈਂਡ ਨੂੰ ਕਲੀਨ ਬੋਲਡ ਕਰ ਕੇ ਕੰਗਾਰੂ ਟੀਮ ਦੀ ਪਾਰੀ ਦਾ ਅੰਤ ਕੀਤਾ। ਬੋਲੈਂਡ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਪਾਰੀ ਵਿੱਚ ਆਸਟਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਇਸਦਾ ਨਾਲ ਹੀ ਸਟੀਵ ਸਮਿਥ ਨੇ 37 ਅਤੇ ਐਲੇਕਸ ਕੈਰੀ ਨੇ 36 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੀਟਰ ਹੈਂਡਸਕੌਂਬ 31 ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਚਾਰਾਂ ਤੋਂ ਇਲਾਵਾ ਕੋਈ ਵੀ ਕੰਗਾਰੂ ਬੱਲੇਬਾਜ਼ ਦਹਾਈ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ। ਤਿੰਨ ਖਿਡਾਰੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਭਾਰਤ ਲਈ ਰਵਿੰਦਰ ਜਡੇਜਾ ਨੇ ਪੰਜ ਅਤੇ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਸਿਰਾਜ ਨੂੰ ਇਕ-ਇਕ ਵਿਕਟ ਮਿਲੀ। The post IND vs AUS: ਆਸਟ੍ਰੇਲੀਆ ਦੀ ਪਹਿਲੀ ਪਾਰੀ 177 ਦੌੜਾਂ ‘ਤੇ ਸਿਮਟੀ, ਜਡੇਜਾ ਨੇ ਝਟਕੇ ਪੰਜ ਵਿਕਟ appeared first on TheUnmute.com - Punjabi News. Tags:
|
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ 'ਚੋਂ 98 ਫੀਸਦੀ ਦਾ ਨਿਪਟਾਰਾ: ਜਿੰਪਾ Thursday 09 February 2023 09:32 AM UTC+00 | Tags: aam-aadmi-party brahm-shankar-jimpa breaking-news cm-bhagwant-mann mews news punjab punjab-news punjab-water-issue the-unmute-breaking-news the-unmute-news water-supply-and-sanitation-department ਚੰਡੀਗੜ੍ਹ, 09 ਫਰਵਰੀ 2023: ਜਲ ਸਪਲਾਈ ਅਤੇ ਸੈਨੀਟੇਸ਼ਨ (Water Supply and Sanitation Department) ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ ਦੇ ਸ਼ਿਕਾਇਤ ਨਿਵਾਰਨ ਕੇਂਦਰ 'ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ 'ਚੋਂ ਤਕਰੀਬਨ 98 ਫੀਸਦੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ 'ਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਮਕਸਦ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੂਰੀ ਸਿਦਕ ਅਤੇ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਾਫ-ਸੁਥਰਾ ਅਤੇ ਕੂੜਾ ਮੁਕਤ ਰੱਖਣ ਲਈ ਵੀ ਬਹੁਤ ਸਾਰੀਆਂ ਯੋਜਵਾਨਾਂ ਉੱਤੇ ਕੰਮ ਹੋ ਰਿਹਾ ਹੈ। ਜਿੰਪਾ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਟੋਲ ਫਰੀ ਨੰਬਰ 1800-180-2468 ਉੱਤੇ ਜੇਕਰ ਕਿਸੇ ਪਿੰਡ ਵਾਸੀ ਜਾਂ ਪੰਚਾਇਤ ਵੱਲੋਂ ਜਲ ਸਪਲਾਈ, ਆਰ.ਓ. ਪਲਾਂਟ, ਸੀਵਰੇਜ ਜਾਂ ਨਿੱਜੀ ਪਖਾਨਿਆਂ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦਾ ਹੱਲ ਸਬੰਧਤ ਅਧਿਕਾਰੀ ਵੱਲੋਂ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਨੰਬਰ ਉੱਤੇ 1 ਮਾਰਚ 2022 ਤੋਂ ਲੈ ਕੇ 6 ਫਰਵਰੀ 2023 ਤੱਕ 18 ਹਜ਼ਾਰ 693 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 18 ਹਜ਼ਾਰ 308 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਇਹ ਦਰ 97.94 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਾ ਨਿਪਟਾਰਾ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ ਅਤੇ ਜੇਕਰ ਉਹ ਸ਼ਿਕਾਇਤ ਦੇ ਹੱਲ ਤੋਂ ਸੰਤੁਸ਼ਟ ਨਹੀਂ ਤਾਂ ਉਸ ਦੀ ਸ਼ਿਕਾਇਤ 'ਤੇ ਦੋਬਾਰਾ ਯੋਗ ਕਾਰਵਾਈ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪਿੰਡ ਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਅਤੇ ਢੁਕਵੇਂ ਸੀਵਰੇਜ ਦੀ ਸਹੂਲਤ ਦੇਣ ਲਈ ਮਾਨ ਸਰਕਾਰ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਨ ਲਾਈਨ ਜਨਤਾ ਦਰਬਾਰ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋਕ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸਿੱਧਾ ਮੰਤਰੀ ਸਾਹਮਣੇ ਰੱਖ ਸਕਣ। ਜਿੰਪਾ ਨੇ ਅਪੀਲ ਕੀਤੀ ਕਿ ਕੋਈ ਵੀ ਪਿੰਡ ਵਾਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਜਾਂ ਸੁਝਾਅ ਸਬੰਧੀ ਆਪਣੇ ਵਿਚਾਰ ਬਿਨਾਂ ਕਿਸੇ ਝਿਜਕ ਦੇ ਪੇਸ਼ ਕਰੇ। ਇਸ ਦਾ ਹੱਲ ਕੱਢਣ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। The post ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ 'ਚੋਂ 98 ਫੀਸਦੀ ਦਾ ਨਿਪਟਾਰਾ: ਜਿੰਪਾ appeared first on TheUnmute.com - Punjabi News. Tags:
|
ਪੰਜਾਬ 'ਚ ਮੀਂਹ ਨਾ ਪੈਣ ਕਾਰਨ ਤਾਪਮਾਨ ਵਧਣਾ ਸ਼ੁਰੂ, ਪਵੇਗੀ ਅੱਤ ਦੀ ਗਰਮੀ Thursday 09 February 2023 09:43 AM UTC+00 | Tags: breaking-news news punjab-temperature punjab-weather-news temperature ਚੰਡੀਗੜ੍ਹ, 09 ਫਰਵਰੀ 2023: ਪੰਜਾਬ ਵਾਸੀਆਂ ਨੂੰ ਇਸ ਵਾਰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ । ਦਰਅਸਲ, ਇਸ ਵਾਰ ਸਰਦੀ ਦੇਰੀ ਨਾਲ ਸ਼ੁਰੂ ਹੋਈ ਸੀ, ਇਸ ਲਈ ਲੱਗਦਾ ਸੀ ਕਿ ਇਹ ਲੰਬੇ ਸਮੇਂ ਤੱਕ ਚੱਲੇਗੀ, ਪਰ ਜਿਸ ਤਰ੍ਹਾਂ ਤਾਪਮਾਨ (Temperature) ਲਗਾਤਾਰ ਉੱਪਰ ਵੱਲ ਜਾ ਰਿਹਾ ਹੈ,ਅਜਿਹਾ ਅਨੁਮਾਨ ਹੈ ਕਿ ਗਰਮੀਆਂ ਵੀ ਜਲਦੀ ਹੀ ਆਉਣਗੀਆਂ। ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਅਨੁਸਾਰ ਪੱਛਮੀ ਹਵਾਵਾਂ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਨਹੀਂ ਚੱਲੀਆਂ ਹਨ। ਅਜਿਹੇ ‘ਚ ਕੋਈ ਖਾਸ ਮੀਂਹ ਨਹੀਂ ਪਿਆ। ਫਰਵਰੀ ਵਿਚ ਤਾਪਮਾਨ ਵਧਣ ਦਾ ਇਹ ਇਕ ਵੱਡਾ ਕਾਰਨ ਹੈ। ਹਾਲਾਂਕਿ ਇਨ੍ਹਾਂ ਦਿਨਾਂ ‘ਚ ਤਾਪਮਾਨ (Temperature) ਵਧਣਾ ਸ਼ੁਰੂ ਹੋ ਜਾਂਦਾ ਹੈ ਪਰ ਬਾਰਿਸ਼ ਨਾ ਹੋਣ ਅਤੇ ਆਸਮਾਨ ਸਾਫ ਹੋਣ ਕਾਰਨ ਤਾਪਮਾਨ ‘ਚ ਵਾਧਾ ਹੋ ਰਿਹਾ ਹੈ। ਇਸ ਕਾਰਨ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਦਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵਧਦਾ ਨਜ਼ਰ ਆ ਰਿਹਾ ਹੈ। ਬੁੱਧਵਾਰ ਸਵੇਰ ਤੋਂ ਹੀ ਮੌਸਮ ਸਾਫ਼ ਰਿਹਾ ਅਤੇ ਸ਼ਾਮ ਤੱਕ ਧੁੱਪ ਛਾਈ ਰਹੀ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਠੰਡ ਜਾਰੀ ਹੈ। ਸ਼ਾਮ ਹੁੰਦੇ ਹੀ ਠੰਡੀ ਹਵਾ ਚੱਲ ਰਹੀ ਹੈ, ਜਿਸ ਕਾਰਨ ਮੌਸਮ ਠੰਡਾ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। The post ਪੰਜਾਬ ‘ਚ ਮੀਂਹ ਨਾ ਪੈਣ ਕਾਰਨ ਤਾਪਮਾਨ ਵਧਣਾ ਸ਼ੁਰੂ, ਪਵੇਗੀ ਅੱਤ ਦੀ ਗਰਮੀ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵਲੋਂ ਹੈਰੋਇਨ ਤੇ 8.4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਗ੍ਰਿਫਤਾਰ Thursday 09 February 2023 09:55 AM UTC+00 | Tags: breaking-news counter-intelligence-team-of-amritsar drug-money drugs-smugglers news police punjab punjab-government punjabi-news punjab-news punjab-police the-unmute-breaking-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਪੰਜਾਬ ਪੁਲਿਸ (Punjab Police) ਨੂੰ ਨਸ਼ਿਆਂ ਖ਼ਿਲਾਫ਼ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ | ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਵਿਅਕਤੀ ਨੂੰ ਰਾਮ ਤੀਰਥ ਰੋਡ ‘ਤੇ ਲੱਗੇ ਨਾਕੇ 'ਤੇ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਨੂੰ ਇਸ ਵਿਅਕਤੀ ਕੋਲੋਂ 8.4 ਲੱਖ ਰੁਪਏ ਦੀ ਡਰੱਗ ਮਨੀ ਸਮੇਤ 15 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ । ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਇਸਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਮਾਸਟਰਮਾਈਂਡ ਰੇਸ਼ਮ ਸਿੰਘ ਭਗੌੜਾ ਹੈ ਅਤੇ ਉਸ ਦੇ ਖ਼ਿਲਾਫ਼ ਐਨਡੀਪੀਐਸ ਦੀਆਂ ਵੱਖ ਵੱਖ ਧਾਰਾਵਾਂ ਹੇਠ PS SSOC, ਅੰਮ੍ਰਿਤਸਰ ਵਿਖੇ ਮਾਮਲ ਦਰਜ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। The post ਪੰਜਾਬ ਪੁਲਿਸ ਵਲੋਂ ਹੈਰੋਇਨ ਤੇ 8.4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਗ੍ਰਿਫਤਾਰ appeared first on TheUnmute.com - Punjabi News. Tags:
|
PM ਮੋਦੀ ਨੇ ਕਈ ਮੁੱਦਿਆਂ 'ਤੇ ਕਾਂਗਰਸ ਨੂੰ ਘੇਰਿਆ, ਕਿਹਾ ਨਹਿਰੂ ਉਪਨਾਮ ਰੱਖਣ 'ਚ ਸ਼ਰਮ ਮਹਿਸੂਸ ਕਰਦੇ ਹੋ? Thursday 09 February 2023 10:51 AM UTC+00 | Tags: breaking-news congress corruption india nehru-families news pm prime-minister-narendra-modi punjab rajya-sabha rajye-sabha the-unmute-breaking-news the-unmute-punjabi-news ਚੰਡੀਗੜ੍ਹ, 09 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਿਆ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਕੀ ਹੈ, ਇਰਾਦਾ ਕੀ ਹੈ, ਦਿਸ਼ਾ ਕੀ ਹੈ, ਨਤੀਜਾ ਕੀ ਹੈ… ਇਹ ਬਹੁਤ ਮਾਇਨੇ ਰੱਖਦਾ ਹੈ। ਅਸੀਂ ਜਨਤਾ ਦੀਆਂ ਤਰਜੀਹਾਂ ਅਤੇ ਲੋੜਾਂ ਦੇ ਆਧਾਰ ‘ਤੇ ਸਖਤ ਮਿਹਨਤ ਕਰ ਰਹੇ ਹਾਂ ਅਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਨਧਨ, ਆਧਾਰ ਅਤੇ ਮੋਬਾਈਲ… ਇਹ ਤ੍ਰਿਸ਼ਕਤੀ ਹੈ। ਕਾਂਗਰਸ ‘ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀਆਂ ਯੋਜਨਾਵਾਂ ਦੇ ਨਾਵਾਂ ‘ਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਜੇਕਰ ਅਸੀਂ ਕਿਸੇ ਵੀ ਪ੍ਰੋਗਰਾਮ ਵਿੱਚ ਨਹਿਰੂ ਜੀ ਦਾ ਨਾਂ ਨਹੀਂ ਲੈਂਦੇ ਹਾਂ ਤਾਂ ਕਾਂਗਰਸੀ ਲੋਕਾਂ ਦਾ ਖੂਨ ਉਬਾਲ ਖਾ ਜਾਂਦਾ ਹੈ । ਮੈਂ ਕਿਤੇ ਪੜ੍ਹਿਆ ਹੈ, ਮੈਂ ਇਸਦੀ ਪੁਸ਼ਟੀ ਨਹੀਂ ਕਰਦਾ, ਪਰ ਮੈਂ ਇਹ ਪੜ੍ਹਿਆ ਹੈ ਕਿ ਅੱਜ ਵੀ ਦੇਸ਼ ਵਿੱਚ 600 ਤੋਂ ਵੱਧ ਯੋਜਨਾਵਾਂ ਗਾਂਧੀ ਅਤੇ ਨਹਿਰੂ ਪਰਿਵਾਰਾਂ ਦੇ ਮੈਂਬਰਾਂ ਦੇ ਨਾਮ ‘ਤੇ ਹਨ। ਤੁਸੀਂ ਸਾਨੂੰ ਸਵਾਲ ਕਰਦੇ ਹੋ, ਪਰ ਕੀ ਤੁਸੀਂ ਖੁਦ ਨਹਿਰੂ ਉਪਨਾਮ ਰੱਖਣ ਵਿੱਚ ਸ਼ਰਮ ਮਹਿਸੂਸ ਕਰਦੇ ਹੋ? ਅਜਿਹੇ ਮਹਾਂਪੁਰਖ ਦਾ ਨਾਂ ਆਪਣਾ ਉਪਨਾਮ ਬਣਾਉਣ ਵਿੱਚ ਕੀ ਹਰਜ਼ ਹੈ? ਉਨ੍ਹਾਂ ਕਿਹਾ ਕਿ ਅਸੀਂ ਆਧੁਨਿਕ ਭਾਰਤ ਦੇ ਨਿਰਮਾਣ ਲਈ ਬੁਨਿਆਦੀ ਢਾਂਚੇ, ਪੈਮਾਨੇ ਅਤੇ ਗਤੀ ਦੇ ਮਹੱਤਵ ਨੂੰ ਸਮਝਦੇ ਹਾਂ। ਜਦੋਂ ਦੇਸ਼ ਦੇ ਨਾਗਰਿਕਾਂ ਦਾ ਭਰੋਸਾ ਬਣ ਜਾਂਦਾ ਹੈ ਤਾਂ ਇਹ ਕਰੋੜਾਂ ਲੋਕਾਂ ਦੀ ਸ਼ਕਤੀ ਵਿੱਚ ਬਦਲ ਜਾਂਦਾ ਹੈ। ਅਸੀਂ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਨਹੀਂ ਛੱਡਿਆ… ਅਸੀਂ ਦੇਸ਼ ਦੇ ਭਵਿੱਖ ਨੂੰ ਉਜਵਲ ਬਣਾਉਣ ਦਾ ਰਾਹ ਅਪਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਡੀਬੀਟੀ ਰਾਹੀਂ 27 ਲੱਖ ਕਰੋੜ ਰੁਪਏ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਗਏ ਹਨ। ਇਸ ਕਾਰਨ 2 ਲੱਖ ਕਰੋੜ ਰੁਪਏ ਤੋਂ ਵੱਧ… ਜੋ ਕਿਸੇ ਵੀ ਈਕੋ-ਸਿਸਟਮ ਦੇ ਹੱਥਾਂ ਵਿੱਚ ਜਾ ਸਕਦੇ ਸਨ, ਉਹ ਬਚ ਗਏ। ਹੁਣ ਜਿਨ੍ਹਾਂ ਨੂੰ ਇਹ ਪੈਸੇ ਨਹੀਂ ਮਿਲ ਸਕੇ, ਉਨ੍ਹਾਂ ਵਲੋਂ ਰੌਲਾ ਪਾਉਣਾ ਸੁਭਾਵਿਕ ਹੈ। ਸਾਡੀ ਤਰਜੀਹ ਸਾਡੇ ਦੇਸ਼ ਦੇ ਨਾਗਰਿਕ ਹਨ: ਪ੍ਰਧਾਨ ਮੰਤਰੀ ਮੋਦੀਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਤਰਜੀਹ ਸਾਡੇ ਦੇਸ਼ ਦੇ ਨਾਗਰਿਕ ਸਨ, ਇਸ ਲਈ ਅਸੀਂ 25 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ । ਇਸ ਵਿੱਚ ਸਾਨੂੰ ਨਵਾਂ ਬੁਨਿਆਦੀ ਢਾਂਚਾ ਅਤੇ ਪੈਸਾ ਖਰਚ ਕਰਨਾ ਪਿਆ। 18,000 ਤੋਂ ਵੱਧ ਪਿੰਡ ਅਜਿਹੇ ਸਨ ਜਿੱਥੇ ਬਿਜਲੀ ਨਹੀਂ ਪਹੁੰਚੀ। ਅਸੀਂ ਸਮਾਂ ਸੀਮਾ ਦੇ ਅੰਦਰ 18,000 ਪਿੰਡਾਂ ਦਾ ਬਿਜਲੀਕਰਨ ਕੀਤਾ। 110 ਅਜਿਹੇ ਅਭਿਲਾਸ਼ੀ ਜ਼ਿਲ੍ਹੇ ਜਿੱਥੇ ਬਹੁਗਿਣਤੀ ਆਦਿਵਾਸੀ ਹਨ, ਉਨ੍ਹਾਂ ਨੂੰ ਸਕੀਮਾਂ ਦਾ ਸਿੱਧਾ ਲਾਭ ਮਿਲਿਆ ਹੈ। ਇੱਥੇ ਸਿੱਖਿਆ, ਬੁਨਿਆਦੀ ਢਾਂਚੇ ‘ਤੇ ਧਿਆਨ ਦਿੱਤਾ ਗਿਆ। ਬਜਟ ਵਿੱਚ ਅਨੁਸੂਚਿਤ ਜਨਜਾਤੀ ਕੰਪੋਨੈਂਟ ਫੰਡ ਪਹਿਲਾਂ 2014 ਦੇ ਮੁਕਾਬਲੇ 5 ਗੁਣਾ ਤੋਂ ਵੱਧ ਵਧਿਆ ਹੈ। ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸੈਚੂਰੇਸ਼ਨ ਦਾ ਰਾਹ ਚੁਣਿਆ ਹੈ, ਤਾਂ ਜੋ 100 ਫੀਸਦੀ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆਜਾ ਸਕੇ । ਕੇਂਦਰ ਸਰਕਾਰ ਇਸ ਰਾਹ ‘ਤੇ ਕੰਮ ਕਰ ਰਹੀ ਹੈ। ਸੈਚੂਰੇਸ਼ਨ ਦਾ ਮਤਲਬ ਵਿਤਕਰੇ ਦੀ ਸਾਰੀ ਗੁੰਜਾਇਸ਼ਾਂ ਨੂੰ ਖਤਮ ਕਰਨਾ ਹੈ । ਇਸ ਵਿੱਚ ਸਮਾਜ ਦੇ ਵਿਅਕਤੀ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸ਼ਾਮਲ ਹੈ, ਜਿਸ ਦੀ ਮਹਾਤਮਾ ਗਾਂਧੀ ਨੇ ਹਮੇਸ਼ਾ ਵਕਾਲਤ ਕੀਤੀ ਸੀ। ਧਰਮ ਨਿਰਪੱਖਤਾ ‘ਤੇ ਕਿਹਾ….ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਤੰਤਰ ਹਰ ਯੋਗ ਵਿਅਕਤੀ ਤੱਕ ਪਹੁੰਚ ਕਰਨ ਦਾ ਟੀਚਾ ਰੱਖਦਾ ਹੈ ਤਾਂ ਵਿਤਕਰਾ ਅਤੇ ਪੱਖਪਾਤ ਨਹੀਂ ਰਹਿ ਸਕਦਾ। ਇਸ ਲਈ ਸਾਡੀ ਇਹ 100 ਫੀਸਦੀ ਸੇਵਾ ਮੁਹਿੰਮ, ਸਮਾਜਿਕ ਨਿਆਂ ਇਸ ਲਈ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ। ਇਹ ਸਮਾਜਿਕ ਨਿਆਂ ਦੀ ਅਸਲ ਗਾਰੰਟੀ ਹੈ। ਇਹ ਧਰਮ ਨਿਰਪੱਖਤਾ ਹੈ। ਇਹ ਸੱਚੀ ਧਰਮ ਨਿਰਪੱਖਤਾ ਹੈ। ਅਸੀਂ ਦੇਸ਼ ਨੂੰ ਵਿਕਾਸ ਦਾ ਅਜਿਹਾ ਮਾਡਲ ਦੇ ਰਹੇ ਹਾਂ, ਜਿਸ ਵਿੱਚ ਹਿੱਸੇਦਾਰਾਂ ਨੂੰ ਅਧਿਕਾਰ ਮਿਲੇ। ਕਾਂਗਰਸ ‘ਤੇ ਸਾਜਿਸ਼ ਰਚਣ ਦਾ ਦੋਸ਼ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਾਰ-ਵਾਰ ਕਾਂਗਰਸ ਨੂੰ ਨਕਾਰ ਰਿਹਾ ਹੈ, ਪਰ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਆਪਣੀਆਂ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਹੀਆਂ। ਜਨਤਾ ਇਹ ਸਭ ਦੇਖ ਰਹੀ ਹੈ ਅਤੇ ਹਰ ਮੌਕੇ ‘ਤੇ ਉਨ੍ਹਾਂ ਨੂੰ ਸਜ਼ਾ ਵੀ ਦੇ ਰਹੀ ਹੈ। The post PM ਮੋਦੀ ਨੇ ਕਈ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਿਆ, ਕਿਹਾ ਨਹਿਰੂ ਉਪਨਾਮ ਰੱਖਣ ‘ਚ ਸ਼ਰਮ ਮਹਿਸੂਸ ਕਰਦੇ ਹੋ? appeared first on TheUnmute.com - Punjabi News. Tags:
|
ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ-ਡੇ-ਮੀਲ 'ਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਇਆ ਜਾਵੇ: ਡੀ.ਪੀ. ਰੈੱਡੀ Thursday 09 February 2023 10:58 AM UTC+00 | Tags: breaking-news cm-bhagwant-mann mid-day-meal news punjab-government punjab-news punjab-school-education-board punjab-school-mid-dayy-meal the-unmute-breaking the-unmute-latest-update the-unmute-punjabi-news ਚੰਡੀਗੜ੍ਹ, 09 ਫਰਵਰੀ 2023: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ-ਡੇ-ਮੀਲ (mid-day-meal) ਵਿੱਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਡੀ.ਪੀ. ਰੈੱਡੀ ਨੇ ਕਿਹਾ ਕਿ ਖਾਣਾ ਪਕਾਉਣ ਲਈ ਤਾਇਨਾਤ ਕੁੱਕ (ਰਸੋਈਏ) ਵੱਲੋਂ ਲੋੜੀਂਦੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਇੱਥੇ ਮਗਸੀਪਾ ਵਿਖੇ ਸਕੂਲ ਸਿੱਖਿਆ ਵਿਭਾਗ ਨਾਲ ਸੂਬੇ ਵਿੱਚ ਮਿਡ ਡੇ ਮੀਲ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੈੱਡੀ ਨੇ ਕਿਹਾ ਕਿ ਸਮੇਂ-ਸਮੇਂ 'ਤੇ ਬੱਚਿਆਂ ਦੀ ਸਿਹਤ ਜਾਂਚ ਕਰਨਾ ਵੀ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਬੱਚਿਆਂ ਦਾ ਹੈਲਥ ਪ੍ਰੋਫਾਈਲ (ਸਿਹਤ ਸਬੰਧੀ ਵੇਰਵੇ) ਬਣਾਉਣ ਸਬੰਧੀ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਬੱਚਿਆਂ ਦੀ ਤੰਦਰੁਸਤੀ ਬਾਰੇ ਸਹੀ ਮੁਲਾਂਕਣ ਕੀਤਾ ਜਾ ਸਕੇ। ਚੇਅਰਮੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀਐਸਆਰ) ਤਹਿਤ ਫੰਡਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਆਉਣ ਵਾਲੇ 6 ਮਹੀਨਿਆਂ ਵਿੱਚ ਸੂਬੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਲਗਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਰੈਡੀ ਨੇ ਇਹ ਵੀ ਕਿਹਾ ਕਿ ਕਮਿਸ਼ਨ ਵੱਲੋਂ ਮਿਡ-ਡੇ-ਮੀਲ (mid-day-meal) ਸਬੰਧੀ ਬਣਾਈ ਗਈ ਲਘੂ ਫਿਲਮ ਵਿਭਾਗ ਦੇ ਐਜੂਸੈਟ ਪਲੇਟਫਾਰਮ 'ਤੇ ਅਪਲੋਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁੱਕ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਧੂੰਏਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਪਤ ਸਰੋਤਾਂ ਮੁਤਾਬਕ, ਐਗਜ਼ਾਸਟ ਫੈਨ ਪ੍ਰਦਾਨ ਕੀਤੇ ਜਾਣ । ਰੈੱਡੀ ਨੇ ਇਸ ਸਬੰਧ ਵਿਚ ਦੂਜੇ ਰਾਜਾਂ ਦੁਆਰਾ ਅਪਣਾਏ ਗਏ ਵਧੀਆ ਅਭਿਆਸਾਂ ਤੋਂ ਸਿੱਖਣ ਦੀ ਮਹੱਤਤਾ 'ਤੇ ਜੋਰ ਦਿੱਤਾ। ਕਮਿਸ਼ਨ ਦੀ ਗਤੀਵਿਧੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਮਹੱਤਤਾ 'ਤੇ ਜੋਰ ਦਿੰਦਿਆਂ ਚੇਅਰਮੈਨ ਨੇ ਸਿੱਖਿਆ ਵਿਭਾਗ ਨੂੰ ਕਮਿਸ਼ਨ ਦੇ ਸੋਸ਼ਲ ਮੀਡੀਆ ਹੈਂਡਲਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਕਮਿਸ਼ਨ ਦੀਆਂ ਵੱਖ-ਵੱਖ ਪਹਿਲਕਦਮੀਆਂ ਲਈ ਵਿਆਪਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਲੋਕਾਂ ਵਲੋਂ ਸੁਝਾਅ ਦੇਣ ਅਤੇ ਜਾਗਰੂਕਤਾ ਫੈਲਾਉਣ ਦੇ ਮੱਦੇਨਜ਼ਰ ਸਾਰੀਆਂ ਥਾਵਾਂ ਉੱਤੇ ਨੋਟਿਸ ਬੋਰਡ ਅਤੇ ਸ਼ਿਕਾਇਤ ਬਾਕਸ ਲਗਾਏ ਜਾਣ ਦੀ ਵੀ ਤਾਕੀਦ ਕੀਤੀ ਗਈ। ਚੇਅਰਮੈਨ ਅਤੇ ਮੈਂਬਰਾਂ ਨੇ ਫੀਲਡ ਦੌਰੇ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਝ ਮਹੱਤਵਪੂਰਨ ਸੁਝਾਅ ਦਿੱਤੇ। ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਸੁਚੱਜੇ ਢੰਗ ਨਾਲ ਇਸ ਉੱਤੇ ਅਮਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਕੇ. ਸ਼ਰਮਾ, ਆਈਆਰਐਸ (ਸੇਵਾਮੁਕਤ), ਪ੍ਰੀਤੀ ਚਾਵਲਾ, ਇੰਦਰਾ ਗੁਪਤਾ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਅਤੇ ਅਧਿਕਾਰੀ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। The post ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ-ਡੇ-ਮੀਲ ‘ਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਇਆ ਜਾਵੇ: ਡੀ.ਪੀ. ਰੈੱਡੀ appeared first on TheUnmute.com - Punjabi News. Tags:
|
ਜਗਦੀਪ ਧਨਖੜ ਦੀ ਗੈਰ-ਮੌਜੂਦਗੀ 'ਚ ਪੀ.ਟੀ. ਊਸ਼ਾ ਨੇ ਰਾਜ ਸਭਾ ਦੀ ਕਾਰਵਾਈ ਦੀ ਕੀਤੀ ਪ੍ਰਧਾਨਗੀ Thursday 09 February 2023 11:11 AM UTC+00 | Tags: athlete-pt-usha breaking-news chairman-and-vice-president-jagdeep-dhankhar india indian-olympic-association jagdeep-dhankhar latest-news news pt-usha rajya-sabha ਚੰਡੀਗੜ੍ਹ, 09 ਫਰਵਰੀ 2023: ਸੰਸਦ ਦੇ ਉਪਰਲੇ ਸਦਨ ਰਾਜ ਸਭਾ ‘ਚ ਵੀਰਵਾਰ ਨੂੰ ਚੇਅਰਮੈਨ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਦੀ ਗੈਰ-ਮੌਜੂਦਗੀ ‘ਚ ਅਨੁਭਵੀ ਅਥਲੀਟ ਪੀ.ਟੀ. ਊਸ਼ਾ (P.T. Usha) ਨੇ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੀ। ਪੀ.ਟੀ ਊਸ਼ਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਉਪਲਬਧੀ ਦੀ ਇਕ ਛੋਟੀ ਕਲਿੱਪ ਵੀ ਪੋਸਟ ਕੀਤੀ, ਅਤੇ ਇਸ ਨੂੰ ਮਾਣ ਵਾਲਾ ਪਲ ਕਰਾਰ ਦਿੱਤਾ | ਪੀ.ਟੀ. ਊਸ਼ਾ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਇਕ ਨਵਾਂ ‘ਮੀਲ ਪੱਥਰ’ ਸਿਰਜਣ ਦੇ ਯੋਗ ਹੋਵੇਗੀ। ਪੀ.ਟੀ ਊਸ਼ਾ (P.T. Usha) ਨੂੰ ਜੁਲਾਈ 2022 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਨਵੰਬਰ 2022 ਵਿੱਚ ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਵੀ ਚੁਣੀ ਗਈ ਸੀ। ਪੀ.ਟੀ ਊਸ਼ਾ ਨੇ ਇੱਕ ਟਵੀਟ ਵਿੱਚ ਲਿਖਿਆ, “ਫ੍ਰੈਂਕਲਿਨ ਡੀ. ਰੂਜ਼ਵੈਲਟ ਨੇ ਕਿਹਾ, ‘ਜਦੋਂ ਅਧਿਕਾਰ ਜ਼ਿਆਦਾ ਹੁੰਦੇ ਹਨ, ਤਾਂ ਜ਼ਿੰਮੇਵਾਰੀ ਵੀ ਵੱਡੀ ਹੁੰਦੀ ਹੈ…’ ਮੈਨੂੰ ਇਹ ਉਦੋਂ ਮਹਿਸੂਸ ਹੋਇਆ ਜਦੋਂ ਮੈਂ ਰਾਜ ਸਭਾ ਸੈਸ਼ਨ ਦੀ ਪ੍ਰਧਾਨਗੀ ਕੀਤੀ | The post ਜਗਦੀਪ ਧਨਖੜ ਦੀ ਗੈਰ-ਮੌਜੂਦਗੀ ‘ਚ ਪੀ.ਟੀ. ਊਸ਼ਾ ਨੇ ਰਾਜ ਸਭਾ ਦੀ ਕਾਰਵਾਈ ਦੀ ਕੀਤੀ ਪ੍ਰਧਾਨਗੀ appeared first on TheUnmute.com - Punjabi News. Tags:
|
ਦੁਬਈ 'ਚ ਘਰ ਦੇ ਹਾਲਾਤ ਬਦਲਣ ਗਈ ਗੁਰਪ੍ਰੀਤ ਕੌਰ ਚੜੀ ਧੋਖੇਬਾਜ਼ ਏਜੰਟਾਂ ਦੇ ਹੱਥੇ Thursday 09 February 2023 12:48 PM UTC+00 | Tags: aam-aadmi-party amritsar amritsar-news dubai human-rights-organization human-rights-organization-in-amritsar news punjab punjab-government the-unmute-breaking-news visa-fraude ਅੰਮ੍ਰਿਤਸਰ, 09 ਫਰਵਰੀ 2023: ਅਕਸਰ ਹੀ ਨੌਜਵਾਨ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਆਪਣਾ ਘਰ ਛੱਡ ਕੇ ਵਿਦੇਸ਼ ਜਾਂਦੇ ਹਨ, ਪਰ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ, ਜਿਸ ਵਿੱਚ ਨੌਜਵਾਨਾਂ ਨਾਲ ਧੋਖਾ ਵੀ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ | ਅੰਮ੍ਰਿਤਸਰ ਦੇ ਵਿੱਚ ਮਾਨਵ ਅਧਿਕਾਰ ਸੰਗਠਨ ਦੀ ਆਗੂ ਜਸਵਿੰਦਰ ਕੌਰ ਸੋਹਲ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ, ਇਸ ਦੌਰਾਨ ਜਸਵਿੰਦਰ ਕੌਰ ਸੋਹਲ ਦੇ ਨਾਲ 34 ਸਾਲਾ ਗੁਰਪ੍ਰੀਤ ਕੌਰ ਜੋ ਕਿ ਧੋਖੇਬਾਜ਼ ਏਜੰਟਾਂ ਦੇ ਹੱਥੇ ਚੜ੍ਹ ਕੇ ਦੁਬਈ (Dubai) ਪਹੁੰਚ ਗਈ ਸੀ ,ਉਸਦਾ ਦਾ ਗਰੀਬ ਪਰਿਵਾਰ ਵੀ ਹਾਜ਼ਰ ਸੀ | ਇਸ ਦੌਰਾਨ ਗੁਰਪ੍ਰੀਤ ਕੌਰ ਦੇ ਮਾਤਾ-ਪਿਤਾ, ਪਤੀ ਅਤੇ ਉਸਦਾ ਬੱਚਾ ਵੀ ਉਥੇ ਮੌਜੂਦ ਸੀ | ਜਸਵਿੰਦਰ ਕੌਰ ਸੋਹਲ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਨੂੰ ਜਲੰਧਰ ਦੇ ਨਜ਼ਦੀਕ ਇਕ ਧੋਖੇਬਾਜ਼ ਏਜੰਟ ਚਮਕੌਰ ਸਿੰਘ ਵੱਲੋਂ ਦੁਬਈ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਗੁਰਪ੍ਰੀਤ ਕੌਰ ਨੂੰ ਉੱਥੇ ਕੰਪਨੀ ਵਿਚ ਕੰਮ ਦਿੱਤਾ ਜਾਵੇਗਾ ਅਤੇ ਮਹੀਨੇ ਦਾ 25 ਤੋ 30 ਹਜ਼ਾਰ ਰੁਪਿਆ ਗੁਰਪ੍ਰੀਤ ਕੌਰ ਘਰ ਭੇਜਿਆ ਕਰੇਗੀ | ਜਸਵਿੰਦਰ ਕੌਰ ਮੁਤਾਬਕ ਧੋਖੇਬਾਜ਼ ਏਜੰਟਾਂ ਦੀ ਸ਼ਿਕਾਰ ਹੋਈ ਗੁਰਪ੍ਰੀਤ ਕੌਰ ਦਾ ਪਾਸਪੋਰਟ ਵੀ ਲੈ ਲਿਆ ਗਿਆ ਅਤੇ ਉਸ ਨਾਲ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ | ਇਸ ਗੱਲ ਦਾ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਘਰਵਾਲਿਆਂ ਵੱਲੋਂ ਐਸਐਸਪੀ ਜਲੰਧਰ ਵਿਖੇ ਇਕ ਦਰਖਾਸਤ ਦਿੱਤੀ ਗਈ | ਮਾਨਵ ਅਧਿਕਾਰ ਸੰਗਠਨ ਦੇ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਲੜਕੀ ਨੂੰ ਬਚਾਉਣ ਲਈ ਜਿੱਥੇ ਕੇਂਦਰ ਸਰਕਾਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਮਦਦ ਦੀ ਗੁਹਾਰ ਲਗਾਉਣਗੇ | ਇਸ ਤੋ ਇਲਾਵਾ ਦੁਬਈ ਦੇ ਉੱਘੇ ਕਾਰੋਬਾਰੀ ਐਸਪੀਐਸ ਓਬਰਾਏ ਜੋ ਕਿ ਸਰਬੱਤ ਦਾ ਭਲਾ ਟਰਸਟ ਸੰਸਥਾ ਦੇ ਬਾਨੀ ਵੀ ਹਨ ਅਤੇ ਹੁਣ ਤਕ ਕਈ ਜ਼ਿੰਦਗੀਆਂ ਆਪਣੇ ਕੋਲੋਂ ਪੈਸੇ ਦੇ ਕੇ ਬਚਾਅ ਚੁੱਕੇ ਹਨ, ਉਹਨਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ | ਤਾਂ ਜੋ ਉਹ ਵੀ ਇਸ ਮਾਮਲੇ ਵਿਚ ਕੁਝ ਮਦਦ ਕਰ ਸਕਣ| ਜਸਵਿੰਦਰ ਕੌਰ ਸੋਹਲ ਨੇ ਵੀ ਮੁੱਖ ਮੰਤਰੀ ਮਾਨ ਇਹ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਗੁਰਪ੍ਰੀਤ ਕੌਰ ਨੂੰ ਭਾਰਤ ਵਾਪਸ ਲਿਆਂਦਾ ਜਾਵੇ ਅਤੇ ਧੋਖੇਬਾਜ਼ ਏਜੰਟ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਏਜੰਟ ਵੱਲੋਂ ਪੀੜਤ ਪਰਿਵਾਰ ਨੂੰ ਫੋਨ ਉਤੇ ਮੰਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਧੋਖੇਬਾਜ਼ ਏਜੰਟ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ |ਗੁਰਪ੍ਰੀਤ ਕੌਰ ਦੇ ਪਤੀ ਸ਼ਿੰਦਰਪਾਲ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਵਾਪਸ ਭਾਰਤ ਲਿਆਂਦਾ ਜਾਵੇ ਅਤੇ ਉਸ ਏਜੰਟ ਜੋ ਕਿ ਆਪਣੇ ਆਪ ਨੂੰ ਰੱਬ ਸਮਝ ਰਹੇ ਹਨ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਇਹਨਾਂ ਕਹਿੰਦਿਆਂ ਹੀ ਗੁਰਪ੍ਰੀਤ ਕੌਰ ਦੇ ਪਤੀ ਦੀ ਅੱਖਾਂ ਵਿਚ ਅੱਥਰੂ ਆ ਗਏ | The post ਦੁਬਈ ‘ਚ ਘਰ ਦੇ ਹਾਲਾਤ ਬਦਲਣ ਗਈ ਗੁਰਪ੍ਰੀਤ ਕੌਰ ਚੜੀ ਧੋਖੇਬਾਜ਼ ਏਜੰਟਾਂ ਦੇ ਹੱਥੇ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ 15 ਕਿੱਲੋ ਹੈਰੋਇਨ, 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨਾਬਾਲਗ ਗ੍ਰਿਫਤਾਰ Thursday 09 February 2023 12:54 PM UTC+00 | Tags: aam-aadmi-party additional-director-general-of-police arrested-drug-trafficker breaking-news cm-bhagwant-mann director-general-of-police-punjab drug-money news punjab-police the-unmute-breaking-news ਚੰਡੀਗੜ੍ਹ/ਅੰਮ੍ਰਿਤਸਰ, 9 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਸਰਹੱਦ ਪਾਰੋਂ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ (Punjab Police) ਨੇ 15 ਕਿਲੋਗ੍ਰਾਮ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਨਸ਼ਾ ਤਸਕਰ ਦੀ ਉਮਰ 17 ਸਾਲ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਇੱਕ ਹੀਰੋ ਡੀਲਕਸ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜਿਸ ‘ਤੇ ਉਹ ਸਵਾਰ ਸੀ। ਇਹ ਕਾਰਵਾਈ ਪੰਜਾਬ ਪੁਲਿਸ (Punjab Police) ਵੱਲੋਂ ਪਿੰਡ ਠੱਠਾ ਲੋਪੋਕੇ, ਅੰਮ੍ਰਿਤਸਰ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ 5 ਕਿਲੋਗ੍ਰਾਮ ਹੈਰੋਇਨ, 12.15 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਤੋਂ 10 ਦਿਨਾਂ ਬਾਅਦ ਸਾਹਮਣੇ ਆਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਜਾਣਕਾਰੀ ਮਿਲਣ ਉਪਰੰਤ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਰਾਮ ਤੀਰਥ ਰੋਡ ਅੰਮ੍ਰਿਤਸਰ ‘ਤੇ ਨਾਕਾ ਲਗਾ ਕੇ ਨਾਬਾਲਗ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ, ਜੋ ਆਪਣੇ ਸਾਥੀ ਰੇਸ਼ਮ ਸਿੰਘ ਵਾਸੀ ਪਿੰਡ ਖਾਸਾ, ਅੰਮ੍ਰਿਤਸਰ ਦੇ ਨਾਲ ਪਿੰਡ ਕੱਕੜ ਦੇ ਖੇਤਰ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਪਹੁੰਚਾਉਣ ਜਾ ਰਿਹਾ ਸੀ। ਉਨ੍ਹਾਂ ਅੱਗੇ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਆਧਾਰਤ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਡਰੋਨ ਰਾਹੀਂ ਰਾਹੀਂ ਸੁੱਟੀ ਗਈ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਰੇਸ਼ਮ ਸਿੰਘ, ਜੋ ਮੁੱਢਲੀ ਜਾਂਚ ਤੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਮਾਸਟਰਮਾਈਂਡ ਜਾਪਦਾ ਹੈ, ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਏ.ਆਈ.ਜੀ. ਸੀਆਈ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗ੍ਰਿਫ਼ਤਾਰ ਨਾਬਾਲਗ ਦੇ ਪਿਤਾ ਅਤੇ ਦਾਦਾ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਕੈਦ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੇਪ ਸਰਹੱਦ ਪਾਰੋਂ ਕਿਸ ਨੇ ਭੇਜੀ ਸੀ ਅਤੇ ਦੋਸ਼ੀ ਵਿਅਕਤੀ ਕਿਸ ਨੂੰ ਦੇਣ ਜਾ ਰਹੇ ਸਨ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29 ਤਹਿਤ ਐਫ.ਆਈ.ਆਰ ਨੰ. 6 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। The post ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ 15 ਕਿੱਲੋ ਹੈਰੋਇਨ, 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨਾਬਾਲਗ ਗ੍ਰਿਫਤਾਰ appeared first on TheUnmute.com - Punjabi News. Tags:
|
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਕੀਤੇ ਜਾਰੀ Thursday 09 February 2023 01:00 PM UTC+00 | Tags: 12th-admit-card 12th-class-exam 12th-class-exam-roll-number 12th-class-students breaking-news news pseb-roll-number punjab-school-education-board ਚੰਡੀਗੜ੍ਹ, 09 ਫਰਵਰੀ 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਕਲਾਸ ਦੀਆਂ ਪ੍ਰੀਖਿਆਵਾਂ 20ਫਰਵਰੀ 2023 ਤੋਂ ਆਰੰਭ ਹੋ ਰਹੀਆਂ ਹਨ। ਪ੍ਰੀਖਿਆਰਥੀਆਂ ਦੇ ਰੋਲ ਨੰਬਰ (Admit Card) ਇੰਟਰਨੈਟ ਤੇ ਅਪਲੋਡ ਕੀਤੇ ਜਾ ਚੁੱਕੇ ਹਨ। ਕੰਪਰਾਟਮੈਂਟ/ ਰੀ-ਅਪੀਅਰ ਵਾਧੂ ਵਿਸ਼ਾ ਅਤੇ ਕਾਰਗੁਜਾਰੀ ਵਧਾਉਣ ਵਾਲੇ ਪ੍ਰੀਖਿਆਰਥੀ ਆਪਣੇ ਰੋਲ ਨੰਬਰ (Admit Card) ਬੋਰਡ ਦੀ ਵੈਬ ਸਾਈਟ www.pseb.ac.in ਤੋਂ ਡਾਊਨਲੋਡ ਕਰ ਸਕਦੇ ਹਨ। ਰੈਗੁਲਰ/ ਓਪਨ ਸਕੂਲ ਵਾਲੇ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਦੀ ਲਾਗਇੰਨ-ਆਈ-ਡੀ ਤੇ ਅਪਲੋਡ ਕੀਤੇ ਜਾਣਗੇ। ਸਬੰਧਤ ਪਰੀਖਿਆਰਥੀ ਰੋਲ ਨੰਬਰ ਲੈਣ ਲਈ ਆਪੋ ਆਪਣੇ ਸਕੂਲਾਂ ਨਾਲ ਸੰਪਰਕ ਕਰ ਸਕਦੇ ਹਨ। ਕੰਟਰੋਲਰ ਪਰੀਖਿਆਵਾਂ ਜਨਕ ਰਾਜ ਮਹਿਰੋਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਪਰੀਖਿਆ ਦੇਣ ਲਈ ਫੀਸ ਭਰੀ ਹੋਵੇ, ਪਰ ਉਨ੍ਹਾਂ ਦਾ ਰੋਲ ਨੰਬਰ ਬੋਰਡ ਦੀ ਵੈਬ-ਸਾਈਟ ਤੋਂ ਡਾਉਨਲੋਡ ਨਾ ਹੋ ਰਿਹਾ ਹੋਵੇ ਜਾਂ ਰੋਲ ਨੰਬਰ ਸਲਿਪ ਜਾਂ ਐਡਮਿਟ ਕਾਰਡ ਤੇ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਉਹ ਮਿਤੀ 17-02-2023 ਤੱਕ ਤਰੁੱਟੀ ਦਰੁਸਤ ਕਰਵਾਉਣ ਲਈ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਪ੍ਰੀਖਿਆ ਸ਼ਾਖਾ ਦੇ ਸਬੰਧਤ ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ ਤਰੁੱਟੀ ਦੁਰ ਕਰਵਾ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਖਰੇ ਤੌਰ ਤੇ ਕੋਈ ਵੀ ਰੋਲ ਨੰਬਰ ਸਲਿਪ (Admit Card) ਡਾਕ ਰਾਹੀਂ ਨਹੀਂ ਭੇਜੇ ਜਾਣਗੇ। The post ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਕੀਤੇ ਜਾਰੀ appeared first on TheUnmute.com - Punjabi News. Tags:
|
ਸਿੱਖਿਆ ਵਿਭਾਗ ਵਲੋਂ 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਸਕੂਲਾਂ ਨੂੰ ਹਦਾਇਤਾਂ ਜਾਰੀ Thursday 09 February 2023 01:06 PM UTC+00 | Tags: 10th 12th-exam breaking-news latest-news news punjab-news punjab-school-education-board ਚੰਡੀਗੜ੍ਹ, 09 ਫਰਵਰੀ 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਦੇ ਸੰਚਾਲਨ ਦੇ ਸਬੰਧ ਵਿੱਚ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
The post ਸਿੱਖਿਆ ਵਿਭਾਗ ਵਲੋਂ 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਸਕੂਲਾਂ ਨੂੰ ਹਦਾਇਤਾਂ ਜਾਰੀ appeared first on TheUnmute.com - Punjabi News. Tags:
|
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੇਵਾਪੰਥੀ ਅੱਡਣਸ਼ਾਹੀ ਡੇਰੇ ਮਾਮਲੇ ਦੀ ਘੋਖ ਵਾਸਤੇ 7 ਮੈਂਬਰੀ ਕਮੇਟੀ ਬਣਾਈ Thursday 09 February 2023 01:14 PM UTC+00 | Tags: breaking-news giani-harpreet-singh news sevapanthi-asthan-dera sikh sri-akal-takht-sahib ਅੰਮ੍ਰਿਤਸਰ, 9 ਫਰਵਰੀ, 2023: ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਨੇ ਕਿਹਾ ਹੈ ਕਿ ਸੇਵਾਪੰਥੀ ਅੱਡਣਸ਼ਾਹੀ, ਸਭਾ (ਰਜਿ.) ਦੇ ਸੰਤਾਂ-ਮਹੰਤਾਂ ਵੱਲੋਂ ਸਾਂਝੇ ਰੂਪ ਵਿਚ ਸੇਵਾਪੰਥੀ ਅਸਥਾਨ ਡੇਰਾ ਗਿਆਨੀ ਅਮੀਰ ਸਿੰਘ, ਟਕਸਾਲ ਭਾਈ ਮਨੀ ਸਿੰਘ, ਸਤੋਵਾਲੀ ਵਾਲੀ ਗਲੀ, ਸ੍ਰੀ ਅੰਮ੍ਰਿਤਸਰ ਸਬੰਧੀ ਪਿਛਲੇ ਦਿਨੀਂ ਛਿੜੇ ਵਿਵਾਦ ਦੀ ਪੁੱਜੀ ਸ਼ਿਕਾਇਤ ਦੇ ਅਧਾਰ ‘ਤੇ ਸਿੰਘ ਸਾਹਿਬ ਵੱਲੋਂ ਉਕਤ ਮਾਮਲੇ ਦੀ ਘੋਖ ਪੜਤਾਲ ਕਰਨ ਲਈ ਹੇਠ ਲਿਖੇ ਅਨੁਸਾਰ ਸੱਤ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ, ਜੋ ਪੂਰੇ ਮਾਮਲੇ ਦੀ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇਗੀ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵੱਲੋਂ ਅੰਤਿਮ ਫੈਸਲੇ ਆਉਣ ਤੱਕ ਕਿਸੇ ਵੀ ਧਿਰ ਵੱਲੋਂ ਦਸਤਾਰਬੰਦੀ ਦੀ ਰਸਮ ਅਦਾ ਨਹੀਂ ਕੀਤੀ ਜਾਵੇਗੀ।ਅੰਤਿਮ ਅਰਦਾਸ ਮੌਕੇ ਭੋਗ ਪਾਏ ਜਾਣਗੇ ਉਪਰੰਤ ਕਥਾ, ਕੀਰਤਨ ਤੇ ਸਿਰਫ ਗੁਰਮਤਿ ਵਿਚਾਰਾਂ ਹੀ ਹੋਣਗੀਆਂ।ਇਸ ਸਮਾਗਮ ਦੌਰਾਨ ਦੋਨਾਂ ਧਿਰਾਂ ਤਕਰਾਰਬਾਜੀ ਕਰਨ ਤੋਂ ਗੁਰੇਜ ਕਰਨਗੀਆਂ। ਕਮੇਟੀ ਮੈਂਬਰਾਂ ਵਿਚ ਸਿੰਘ ਸਾਹਿਬ ਗਿ: ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਬਾਬਾ ਸਰਬਜੋਤ ਸਿੰਘ ਬੇਦੀ, ਊਨਾ ਸਾਹਿਬ,ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਨਿਰਮਲੇ ਤਪੋਬਨ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ, ਮਹੰਤ ਚਮਕੌਰ ਸਿੰਘ ਸੇਵਾ ਪੰਥੀ ਜਨਰਲ ਸਕੱਤਰ ਸੇਵਾਪੰਥੀ ਅੱਡਣਸ਼ਾਹੀ, ਸ੍ਰੀ ਅੰਮ੍ਰਿਤਸਰ, ਮਹੰਤ ਸੁਰਿੰਦਰ ਸਿੰਘ ਸਕੱਤਰ ਸੇਵਾਪੰਥੀ ਅੱਡਣਸ਼ਾਹੀ, ਡੇਰਾ ਮਿੱਠਾ ਟਿਵਾਣਾ, ਸ੍ਰੀ ਅੰਮ੍ਰਿਤਸਰ,ਸੰਤ ਬਾਬਾ ਤੇਜਾ ਸਿੰਘ ਪ੍ਰਧਾਨ ਪ੍ਰਾਚੀਨ ਦੁਆਵਾਂ, ਨਿਰਮਲ ਮਹਾਂ ਮੰਡਲ, ਨਿਰਮਲ ਡੇਰਾ ਖੁੱਡਾ ਕਲਾਂ, ਹੁਸ਼ਿਆਰਪੁਰ ਅਤੇ ਗੁਰਮੀਤ ਸਿੰਘ (ਕੋਆਰਡੀਨੇਟਰ) ਆਨਰੇਰੀ ਸਕੱਤਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸ਼ਾਮਲ ਕੀਤੇ ਗਏ ਹਨ। The post ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੇਵਾਪੰਥੀ ਅੱਡਣਸ਼ਾਹੀ ਡੇਰੇ ਮਾਮਲੇ ਦੀ ਘੋਖ ਵਾਸਤੇ 7 ਮੈਂਬਰੀ ਕਮੇਟੀ ਬਣਾਈ appeared first on TheUnmute.com - Punjabi News. Tags:
|
ਭਰਤੀ ਘੁਟਾਲਾ: ਪੁਲਿਸ ਵਲੋਂ ਲਾਠੀਚਾਰਜ ਕਰਨ 'ਤੇ ਭੜਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਕੀਤਾ ਪਥਰਾਅ Thursday 09 February 2023 01:30 PM UTC+00 | Tags: breaking-news chief-minister-pushkar-singh-dhami dehradun gandhi-park news protest-news recruitment-scam students-protest uttarakhand ਚੰਡੀਗੜ੍ਹ, 9 ਫਰਵਰੀ, 2023: ਭਰਤੀ ਘੁਟਾਲੇ ਦੇ ਵਿਰੋਧ ‘ਚ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ (Dehradun) ‘ਚ ਵੱਡੀ ਗਿਣਤੀ ‘ਚ ਪੁੱਜੇ ਨੌਜਵਾਨਾਂ ਨੇ ਹੰਗਾਮਾ ਕੀਤਾ। ਗਾਂਧੀ ਪਾਰਕ ‘ਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਗੁੱਸਾ ਕੁਝ ਦੇਰ ‘ਚ ਹੀ ਰਾਜਧਾਨੀ ਦੀਆਂ ਸੜਕਾਂ ‘ਤੇ ਦਿਖਾਈ ਦੇਣ ਲੱਗਾ ਅਤੇ ਸੜਕਾਂ ਜਾਮ ਹੋ ਗਈਆਂ। ਜ਼ਿਲ੍ਹਾ ਮੈਜਿਸਟਰੇਟ ਨੌਜਵਾਨਾਂ ਨੂੰ ਸਮਝਾਉਣ ਲਈ ਪੁੱਜੇ, ਪਰ ਨੌਜਵਾਨਾਂ ਨੇ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਗੁੱਸੇ ‘ਚ ਆਏ ਨੌਜਵਾਨਾਂ ਦੀ ਭੀੜ ਨੇ ਪੁਲਿਸ ‘ਤੇ ਪਥਰਾਅ ਵੀ ਸ਼ੁਰੂ ਕਰ ਦਿੱਤਾ। ਵਿਗੜਦੇ ਹਾਲਾਤ ਦਰਮਿਆਨ ਹੁਣ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਫ਼ਵਾਹ ‘ਤੇ ਧਿਆਨ ਨਾ ਦੇਣ | ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪਹਿਲੀ ਜ਼ਿੰਮੇਵਾਰੀ ਹੈ। ਨਕਲ ਰੋਕਣ ਲਈ ਕਾਨੂੰਨ ਬਣਾਇਆ ਜਾਵੇਗਾ। ਘੁਟਾਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਭਰਤੀ ‘ਚ ਧਾਂਦਲੀ ਦੇ ਖਿਲਾਫ ਸੂਬੇ ਭਰ ‘ਚ ਨੌਜਵਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਰੋਹ ਵਿੱਚ ਆਏ ਨੌਜਵਾਨਾਂ ਦੀ ਭਾਰੀ ਭੀੜ ਸੜਕਾਂ 'ਤੇ ਆ ਜਾਣ ਕਾਰਨ ਕਈ ਥਾਵਾਂ 'ਤੇ ਟਰੈਫਿਕ ਜਾਮ ਵੀ ਹੋ ਗਿਆ। ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਕੋਈ ਵੀ ਭਰਤੀ ਪ੍ਰੀਖਿਆ ਨਕਲ ਵਿਰੋਧੀ ਕਾਨੂੰਨ ਬਣਨ ਤੋਂ ਬਾਅਦ ਹੀ ਕਰਵਾਈ ਜਾਵੇ। ਉਤਰਾਖੰਡ ਬੇਰੁਜ਼ਗਾਰ ਐਸੋਸੀਏਸ਼ਨ ਦੇ ਸੂਬਾ ਬੁਲਾਰੇ ਸੁਰੇਸ਼ ਸਿੰਘ ਨੇ ਦੱਸਿਆ ਕਿ ਲੋਕ ਸੇਵਾ ਚੋਣ ਕਮਿਸ਼ਨ ਅਤੇ ਅਧੀਨ ਸੇਵਾਵਾਂ ਚੋਣ ਕਮਿਸ਼ਨ ਵੱਲੋਂ ਲਈਆਂ ਜਾਂਦੀਆਂ ਸਾਰੀਆਂ ਪ੍ਰੀਖਿਆਵਾਂ ਵਿੱਚ ਭਾਰੀ ਧਾਂਦਲੀ ਕੀਤੀ ਗਈ ਹੈ। The post ਭਰਤੀ ਘੁਟਾਲਾ: ਪੁਲਿਸ ਵਲੋਂ ਲਾਠੀਚਾਰਜ ਕਰਨ ‘ਤੇ ਭੜਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਕੀਤਾ ਪਥਰਾਅ appeared first on TheUnmute.com - Punjabi News. Tags:
|
ਕੱਲ੍ਹ ਵਿਆਹ ਦੇ ਬੰਧਨ 'ਚ ਬੱਝਣਗੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ Thursday 09 February 2023 01:41 PM UTC+00 | Tags: amritpal amritpal-singh breaking-news news ਚੰਡੀਗੜ੍ਹ 09 ਫਰਵਰੀ 2023: “ਵਾਰਿਸ ਪੰਜਾਬ ਦੇ” ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦਾ ਭਲਕੇ ਵਿਆਹ ਹੋਣ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਨੇੜਲੇ ਪਿੰਡ ਕੁਲਾਰ ਦੇ ਰਹਿਣ ਵਾਲੇ ਅਤੇ ਵਾਸੀ ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਫਤਿਹਪੁਰ ਦੋਨਾਂ ਦੇ ਗੁਰਦੁਆਰਾ ਤੀਰ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਹੋਣਗੇ । ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਕੋਦਰ ਨੇੜਲੇ ਫਤਿਹਪੁਰ ਦੋਨਾਂ ਵਿਖੇ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਛੋਹ ਪ੍ਰਾਪਤ ਇਤਿਹਾਸਿਕ ਗੁਰੂਦੁਆਰਾ ਸਾਹਿਬ ਵਿਖੇ ਭਲਕੇ 10 ਫਰਵਰੀ ਨੂੰ ਇੰਗਲੈਂਡ ਨਾਗਰਿਕ ਦੀ ਕਿਰਨਦੀਪ ਕੌਰ ਨਾਲ ਭਾਈ ਅਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਹੋਵੇਗਾ। The post ਕੱਲ੍ਹ ਵਿਆਹ ਦੇ ਬੰਧਨ ‘ਚ ਬੱਝਣਗੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ appeared first on TheUnmute.com - Punjabi News. Tags:
|
ਵਿਧਾਇਕ ਵੱਲੋਂ 30 ਕਰੋੜ ਦੀ ਲਾਗਤ ਵਾਲੇ ਬੋਹਾ ਰਜਬਾਹਾ ਨੂੰ ਪੱਕੀ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ Thursday 09 February 2023 01:47 PM UTC+00 | Tags: aam-aadmi-party boha-rajbaha breaking-news news principal-buddha-ram punjab punjab-government punjab-news ਮਾਨਸਾ, 09 ਫਰਵਰੀ 2023: ਜਲ ਸਰੋਤ ਤੇ ਮਾਈਨਿੰਗ ਵਿਭਾਗ ਪੰਜਾਬ ਵੱਲੋਂ ਬੋਹਾ ਰਜਬਾਹਾ ਨੂੰ ਪੱਕਾ ਕਰਨ ਦੇ 30 ਕਰੋੜ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਇਕ ਸਮਾਗਮ ਬੋਹਾ-ਬੁਢਲਾਡਾ ਮੁੱਖ ਸੜਕ ਤੇ ਬਣੇ ਰਜਬਾਹਾ ਪੁੱਲ ਕੋਲ ਕਰਵਾਇਆ ਗਿਆ। ਪ੍ਰੋਜੈਕਟ ਦਾ ਉਦਘਾਟਨ ਕਰਨ ਉਪਰੰਤ ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਰਜਬਾਹੇ ਦੇ ਪੱਕਾ ਹੋਣ ਨਾਲ ਜਿੱਥੇ ਇਸ ਖੇਤਰ ਵਿਚ ਨਹਿਰੀ ਪਾਣੀ ਦੀ ਘਾਟ ਪੂਰੀ ਹੋਵੇਗੀ | ਉੱਥੇ ਇਸ ਖੇਤਰ ਦੇ ਜਲ ਘਰਾਂ ਨੂੰ ਪੂਰੀ ਮਾਤਰਾ ਵਿਚ ਪਾਣੀ ਮਿਲਣ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਵੀ ਹੋਵੇਗਾ । ਉਨ੍ਹਾਂ ਕਿਹਾ ਕਿ ਬਖਸ਼ੀਵਾਲਾ ਵੱਲੋਂ ਹੈਡ ਤੋਂ ਬੋਹਾ ਰਜਬਾਹੇ ਦੀ ਦਲੇਲ ਸਿੰਘ ਵਾਲਾ ਟੇਲ ਤੱਕ 43 ਕਿਲੋ ਮੀਟਰ ਲੰਬੇ ਰਜਬਾਹੇ ਨੂੰ ਪੱਕਿਆ ਕਰਵਾਉਣਾ ਉਨ੍ਹਾ ਦਾ ਡਰੀਮ ਪ੍ਰੋਜੈਕਟ ਹੈ ।ਉਨ੍ਹਾਂ ਕਿਹਾ ਕਿ ਭਾਵੇਂ ਇਸ ਨੂੰ ਪੱਕਿਆ ਕਰਨ ਲਈ ਤਿੰਨ ਸਾਲ ਦੀ ਸੀਮਾਂ ਹੱਦ ਮਿੱਥੀ ਗਈ ਹੈ ਪਰ ਉਨ੍ਹਾਂ ਦੀ ਕੌਸ਼ਿਸ਼ ਰਹੇਗੀ ਕਿ ਇਹ ਪ੍ਰੋਜੈਕਟ ਦੋ ਸਾਲ ਤੋਂ ਪਹਿਲਾਂ ਹੀ ਪੂਰਾ ਹੋ ਜਾਵੇ। ਉਨਾਂ ਕਿਹਾ ਕਿ ਇਸ ਤੋਂ ਬਾਅਦ ਬੁਢਲਾਡਾ ਰਜਬਾਹੇ ਨੂੰ ਪੱਕਾ ਕਰਾਉਣ ਲਈ ਵੀ ਉਨ੍ਹਾਂ ਵੱਲੋਂ ਪੁਰਜ਼ੋਰ ਯਤਨ ਕੀਤੇ ਜਾਣਗੇ। ਜਲ ਸਰੋਤ ਤੇ ਮਾਈਨਿੰਗ ਵਿਭਾਗ ਦੇ ਐਸ ਈ ਸੁਖਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਜਬਾਹੇ ਨੂੰ ਪੱਕਿਆਂ ਕਰਨ ਦਾ ਕੰਮ ਪੜਾਅ ਵਾਰ ਕੀਤਾ ਜਾਵੇਗਾ ਕਿਸੇ ਵੀ 25 ਦਿਨਾਂ ਤੋਂ ਵੱਧ ਪਾਣੀ ਦੀ ਬੰਦੀ ਨਹੀਂ ਲਾਈ ਜਾਵੇਗੀ । ਜ਼ਿਲ੍ਹਾ ਯੋਯਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਵਿਧਾਇਕ ਬੁੱਧ ਰਾਮ ਦੇ ਯਤਨਾਂ ਨਾਲ ਸ਼ੁਰੂ ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਣ ਤੇ ਇਸ ਖੇਤਰ ਲੋਕਾ ਦੀ ਇਕ ਵੱਡੀ ਮੰਗ ਪੂਰੀ ਹੋ ਜਾਵੇਗੀ । ਇਸ ਸਮੇਂ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ ,ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਚੇਅਰਮੈਨ ਸੋਹਣਾ ਸਿੰਘ ਕਲੀਪੁਰ ,ਸਿਨੇਮਾ ਅਦਾਕਾਰ ਦਰਸ਼ਨ ਘਾਰੂ , ਲਾਟ ਸਿੰਘ ਐਮ. ਸੀ .ਕਰਮਜੀਤ ਸਿੰਹ ਫੌਜੀ ,ਸੁਖਾ ਸਿੰਘ ਭੋਡੀਪੁਰੀਆ , ਕਾਮਰੇਡ ਜਗਨ ਨਾਥ , ਗੁਰਦਰਸਨ ਸਿੰਘ ਮੰਢਾਲੀ , ਰਣਜੀਤ ਸਿੰਘ ਫਰੀਦਕੇ, ਵਿਨੋਦ ਕੁਮਾਰ ਮੰਗਲਾ ਤੇ ਬੰਤ ਸਿੰਘ ਮਘਾਣੀਆਂ ਆਦਿ ਵੀ ਹਾਜ਼ਰ ਸਨ । The post ਵਿਧਾਇਕ ਵੱਲੋਂ 30 ਕਰੋੜ ਦੀ ਲਾਗਤ ਵਾਲੇ ਬੋਹਾ ਰਜਬਾਹਾ ਨੂੰ ਪੱਕੀ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ appeared first on TheUnmute.com - Punjabi News. Tags:
|
ਤੁਰਕੀ-ਸੀਰੀਆ 'ਚ ਭੁਚਾਲ ਕਾਰਨ ਹੁਣ ਤੱਕ 17 ਹਜ਼ਾਰ ਤੋਂ ਵੱਧ ਮੌਤਾਂ, ਭਾਰਤ ਨੇ ਚਲਾਇਆ 'ਆਪ੍ਰੇਸ਼ਨ ਦੋਸਤ' Thursday 09 February 2023 01:57 PM UTC+00 | Tags: breaking-news india news turkey-syria ਚੰਡੀਗੜ੍ਹ, 09 ਫਰਵਰੀ 2023: ਤੁਰਕੀ ਅਤੇ ਸੀਰੀਆ (Turkey-Syria) ਵਿੱਚ ਭੂਚਾਲ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਵੇਂ ਅੰਕੜਿਆਂ ਮੁਤਾਬਕ ਹੁਣ ਤੱਕ 17 ਹਜ਼ਾਰ ਤੋਂ ਵੱਧ ਨਾਗਰਿਕ ਆਪਣੀ ਜਾਨ ਗੁਆ ਚੁੱਕੇ ਹਨ। ਜ਼ਖਮੀਆਂ ਦੀ ਗਿਣਤੀ 80 ਹਜ਼ਾਰ ਨੂੰ ਪਾਰ ਕਰ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਅਜਿਹੇ ‘ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਕਈ ਗੁਣਾ ਵੱਧ ਸਕਦੀ ਹੈ। ਇਸ ਦੌਰਾਨ ਤੁਰਕੀ (Turkey) ਦੇ ਵੱਖ-ਵੱਖ ਸ਼ਹਿਰਾਂ ‘ਚ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਯੂਨਾਈਟਿਡ ਸਟੇਟਸ ਜੀਓਲਾਜੀਕਲ ਸਰਵਿਸਿਜ਼ (ਯੂਐਸਜੀਐਸ) ਦੀ ਰਿਪੋਰਟ ਅਨੁਸਾਰ ਰਾਤ 12 ਵਜੇ ਤੋਂ ਬਾਅਦ ਸਵੇਰੇ 7.14 ਵਜੇ ਦੇ ਵਿਚਕਾਰ ਵੱਖ-ਵੱਖ ਸਮੇਂ ‘ਤੇ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4.4 ਤੋਂ 4.5 ਤੱਕ ਸੀ। ਦੂਜੇ ਪਾਸੇ ਭਾਰਤ ਨੇ ਤੁਰਕੀ ‘ਚ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ‘ਆਪ੍ਰੇਸ਼ਨ ਦੋਸਤ‘ ਸ਼ੁਰੂ ਕੀਤਾ ਹੈ। ਇਸ ਦੇ ਜ਼ਰੀਏ ਭਾਰਤ ਨੇ ਤੁਰਕੀ ਦੇ ਲੋਕਾਂ ਦੀ ਮਦਦ ਵਧਾ ਦਿੱਤੀ ਹੈ। ਫੌਜ, ਹਵਾਈ ਸੈਨਾ, ਐਨਡੀਆਰਐਫ ਅਤੇ ਡਾਕਟਰਾਂ ਦੀਆਂ ਟੀਮਾਂ ਤੁਰਕੀ ਭੇਜੀਆਂ ਗਈਆਂ ਹਨ। ਰਾਹਤ ਸਮੱਗਰੀ ਵੀ ਵੱਡੇ ਪੱਧਰ ‘ਤੇ ਭੇਜੀ ਗਈ ਹੈ। ਤੁਰਕੀ ਸਰਕਾਰ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਇੱਥੇ ਹੁਣ ਤੱਕ 14 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 62 ਹਜ਼ਾਰ ਤੋਂ ਵੱਧ ਨਾਗਰਿਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਇਸ ਦੇ ਨਾਲ ਹੀ ਸੀਰੀਆ ਸਰਕਾਰ ਮੁਤਾਬਕ ਦੇਸ਼ ‘ਚ ਹੁਣ ਤੱਕ 3,162 ਜਣਿਆਂ ਦੀ ਮੌਤ ਹੋ ਚੁੱਕੀ ਹੈ। 10 ਹਜ਼ਾਰ ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। The post ਤੁਰਕੀ-ਸੀਰੀਆ ‘ਚ ਭੁਚਾਲ ਕਾਰਨ ਹੁਣ ਤੱਕ 17 ਹਜ਼ਾਰ ਤੋਂ ਵੱਧ ਮੌਤਾਂ, ਭਾਰਤ ਨੇ ਚਲਾਇਆ ‘ਆਪ੍ਰੇਸ਼ਨ ਦੋਸਤ’ appeared first on TheUnmute.com - Punjabi News. Tags:
|
ਸੁਖਬੀਰ ਬਾਦਲ ਵਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ, ਆਦਮਪੁਰ ਫਲਾਈਓਵਰ ਦਾ ਚੁੱਕਿਆ ਮੁੱਦਾ Thursday 09 February 2023 02:05 PM UTC+00 | Tags: adampur-flyover breaking-news news punjab-news shiromani-akali-dal sukhbir-badal sukhbir-singh-badal union-minister-nitin-gadkari ਚੰਡੀਗੜ੍ਹ, 09 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਦੌਰਾਨ ਆਦਮਪੁਰ ਫਲਾਈਓਵਰ (Adampur flyover) ਦਾ ਮੁੱਦਾ ਚੁੱਕਿਆ ।ਉਨ੍ਹਾਂ ਕਿਹਾ ਕਿ ਆਦਮਪੁਰ ਦਾ ਨਿਰਮਾਣ ਕਾਰਜ 2017 ਤੋਂ ਲਟਕਿਆ ਹੋਇਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੂਬਾ ਸਰਕਾਰ ਨਾਲ ਮੁੱਦਾ ਚੁੱਕਣ ਅਤੇ ਬਿਨਾਂ ਕਿਸੇ ਦੇਰੀ ਦੇ ਕੰਮ ਮੁੜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ ।
The post ਸੁਖਬੀਰ ਬਾਦਲ ਵਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ, ਆਦਮਪੁਰ ਫਲਾਈਓਵਰ ਦਾ ਚੁੱਕਿਆ ਮੁੱਦਾ appeared first on TheUnmute.com - Punjabi News. Tags:
|
ਰੂਪਨਗਰ 'ਚ ਪੁਲ ਨਿਰਮਾਣ ਦੀ ਧੀਮੀ ਰਫ਼ਤਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ Thursday 09 February 2023 02:14 PM UTC+00 | Tags: breaking-news latest-news news rupnagar sirhind-canal ਚੰਡੀਗੜ੍ਹ, 09 ਫਰਵਰੀ 2023: ਰੂਪਨਗਰ ਦੇ ਨਵੇਂ ਬੱਸ ਅੱਡੇ ਦੇ ਨਜਦੀਕ ਸਰਹਿੰਦ ਨਹਿਰ ‘ਤੇ ਬਣ ਰਹੇ ਪੁਲ ਦੇ ਨਿਰਮਾਣ ਕਾਰਜ ਦੀ ਧੀਮੀ ਰਫ਼ਤਾਰ ਨੂੰ ਲੈ ਕੇ ਲੋਕਾਂ ਵੱਲੋਂ ਬੀ ਐਡ ਆਰ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਉਹਨਾ ਨੂੰ ਸ਼ਹਿਰ ਦੇ ਵਿਚ ਆਉਣ ਲਈ ਕਰੀਬ 5 ਕਿਲੋਮੀਟਰ ਦਾ ਵਾਧੂ ਗੇੜਾ ਲਾਉਣਾ ਪੈਂਦਾ ਹੈ ਅਤੇ ਜੇਕਰ ਇਸ ਰਫਤਾਰ ਨਾਲ ਬਣਦਾ ਰਿਹਾ ਤਾਂ ਉਹ ਕਦੀ ਪੂਰਾ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਕਿ ਲੋਕਾਂ ਨੂੰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਰੂਪਨਗਰ ਸ਼ਹਿਰ ਦਾ ਬੱਸ ਅੱਡਾ ਵੀ ਮੌਜੂਦ ਹੈ ਲੇਕਿਨ ਪੁਲ ਦੀ ਸਮੱਸਿਆ ਹੋਣ ਕਾਰਨ ਬੱਸਾਂ ਜ਼ਿਆਦਾਤਰ ਬਾਈਪਾਸ ਲੰਘ ਜਾਂਦੀਆਂ ਹਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੀ ਖੱਜਲ ਖਰਾਬ ਹੋਣਾ ਪੈਂਦਾ ਹੈ |ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਖਾਮੀਆਂ ਕਰਕੇ ਇਹ ਦੇ ਕੰਮ ਵਿੱਚ ਰੁਕਾਵਟ ਪੈ ਰਹੀ ਸੀ ਅਤੇ ਉਹਨਾਂ ਵੱਲੋਂ ਹੁਣ ਇਸ ਰੁਕਾਵਟ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਜਲਦ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | The post ਰੂਪਨਗਰ ‘ਚ ਪੁਲ ਨਿਰਮਾਣ ਦੀ ਧੀਮੀ ਰਫ਼ਤਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ appeared first on TheUnmute.com - Punjabi News. Tags:
|
ਖੰਨਾ-ਮਲੋਟ ਦੀਆਂ ਡੰਪ ਸਾਈਟਾਂ 'ਤੇ ਠੋਸ ਰਹਿੰਦ-ਖੂੰਹਦ/ਕੂੜੇ ਦਾ ਵਿਗਿਅਨਕ ਢੰਗ ਨਾਲ ਨਿਪਟਾਰੇ ਲਈ 5.46 ਕਰੋੜ ਰੁਪਏ ਖਰਚੇ ਜਾਣਗੇ : ਡਾ. ਇੰਦਰਬੀਰ ਸਿੰਘ ਨਿੱਝਰ Thursday 09 February 2023 02:19 PM UTC+00 | Tags: bnews breaking-news dr-inderbir-singh-nijjar khanna khanna-malout malout news ਚੰਡੀਗੜ੍ਹ, 9 ਫਰਵਰੀ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਗਰ ਕੌਂਸਲ ਖੰਨਾ ਅਤੇ ਮਲੋਟ ਦੀਆਂ ਡੰਪ ਸਾਈਟਾਂ ‘ਤੇ ਠੋਸ ਰਹਿੰਦ-ਖੂੰਹਦ/ਕੂੜੇ ਦੇ ਨਿਪਟਾਰੇ ਅਤੇ ਹੋਰ ਕੰਮਾਂ ‘ਤੇ ਲਗਭਗ 5.46 ਕਰੋੜ ਰੁਪਏ ਖਰਚਣ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਨੇ ਦੱਸਿਆ ਕਿ ਨਗਰ ਕੌਂਸਲ ਖੰਨਾ ਦੀਆਂ ਡੰਪ ਸਾਈਟਾਂ ‘ਤੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ‘ਤੇ ਲਗਭਗ 3.15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ, 16 ਟੀ.ਜੀ.ਵੀ.ਡਬਲਿਊ ਬੀ.ਐਸ.-VI ਟਰੱਕ ਕੈਬਿਨ ਚੈਸੀ ‘ਤੇ ਮਾਊਂਟ ਕੀਤੀ 8000 ਲੀਟਰ ਟੈਂਕ ਸਮਰੱਥਾ ਦੀ ਸੀਵਰ ਸਕਸ਼ਨ ਕਮ ਜੈਟਿੰਗ ਮਸ਼ੀਨ ਪ੍ਰਦਾਨ ਕਰਨ ਅਤੇ ਸੰਚਾਲਣ ਲਈ ਤਕਰੀਬਨ 59 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ, ਮਲੋਟ ਦੀਆਂ ਡੰਪ ਸਾਈਟਾਂ ‘ਤੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਲਈ ਤਕਰੀਬਨ 1.72 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਈ-ਟੈਂਡਰ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.punjab.gov.in ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਟੈਂਡਰ ਵਿੱਚ ਕਿਸੇ ਕਿਸਮ ਦੀ ਸੋਧ ਕਰਨ ਦੀ ਲੋੜ ਪੈਂਦੀ ਹੈ ਤਾਂ ਇਸ ਦੀ ਸਾਰੀ ਜਾਣਕਾਰੀ ਇਸ ਵੈੱਬਸਾਈਟ 'ਤੇ ਮੁਹੱਈਆ ਕਰਵਾਈ ਜਾਵੇਗੀ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾਉਣਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਗੰਦਗੀ ਨਾਲ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। The post ਖੰਨਾ-ਮਲੋਟ ਦੀਆਂ ਡੰਪ ਸਾਈਟਾਂ ‘ਤੇ ਠੋਸ ਰਹਿੰਦ-ਖੂੰਹਦ/ਕੂੜੇ ਦਾ ਵਿਗਿਅਨਕ ਢੰਗ ਨਾਲ ਨਿਪਟਾਰੇ ਲਈ 5.46 ਕਰੋੜ ਰੁਪਏ ਖਰਚੇ ਜਾਣਗੇ : ਡਾ. ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News. Tags:
|
ਮਨੀਸ਼ ਤਿਵਾੜੀ ਵਲੋਂ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਸੜਕ ਨੂੰ ਨੈਸ਼ਨਲ ਹਾਈਵੇ ਵਜੋਂ ਅਪਗ੍ਰੇਡ ਕਰਨ ਦੀ ਮੰਗ Thursday 09 February 2023 02:23 PM UTC+00 | Tags: breaking-news lok-sabha manish-tiwari news nitin-gadkari punjab-government sri-anandpur-sahib the-unmute-breaking-news the-unmute-punjabi-news union-road-transport-minister-nitin-gadkari ਨਵਾਂਸ਼ਹਿਰ, 9 ਫਰਵਰੀ 2023: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ (Manish Tiwari) ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਬੰਗਾ-ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਨੈਸ਼ਨਲ ਹਾਈਵੇ ਵਜੋਂ ਅਪਗ੍ਰੇਡ ਕਰਨ ਦੀ ਅਪੀਲ ਕੀਤੀ ਹੈ। ਇਸ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਕੇਂਦਰੀ ਮੰਤਰੀ ਵੱਲੋਂ ਫਰਵਰੀ 2019 ਵਿੱਚ ਰੱਖਿਆ ਗਿਆ ਸੀ, ਪਰ ਇਸ ਤੋਂ ਅੱਗੇ ਕੰਮ ਅੱਗੇ ਨਹੀਂ ਵਧ ਸਕਿਆ। ਸੰਸਦ ਵਿੱਚ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ ਦੌਰਾਨ ਸੰਸਦ ਮੈਂਬਰ ਤਿਵਾੜੀ (Manish Tiwari) ਨੇ ਬੰਗਾ-ਸ੍ਰੀ ਆਨੰਦਪੁਰ ਸਾਹਿਬ ਸੜਕ ਨੂੰ ਨੈਸ਼ਨਲ ਹਾਈਵੇਅ ਵਜੋਂ ਅਪਗ੍ਰੇਡ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਫਰਵਰੀ 2019 ਵਿੱਚ ਉਨ੍ਹਾਂ ਵੱਲੋਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ 'ਤੇ ਉਦੋਂ ਲਗਭਗ 581 ਕਰੋੜ ਰੁਪਏ ਦੀ ਲਾਗਤ ਆਉਣ ਦੀ ਉਮੀਦ ਸੀ। ਪਰ ਅਫਸੋਸ ਦੀ ਗੱਲ ਹੈ ਕਿ ਸਾਲ 2019 ਤੋਂ ਇਹ ਪ੍ਰੋਜੈਕਟ ਲਟਕ ਰਿਹਾ ਹੈ ਅਤੇ ਇਸ ਵਿੱਚ ਕੋਈ ਪ੍ਰਗਤੀ ਨਹੀਂ ਹੋਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੰਗਾ-ਸ੍ਰੀ ਅਨੰਦਪੁਰ ਸਾਹਿਬ ਸੜਕ ਸਿੱਖ ਧਰਮ ਦੇ ਦੋ ਪਵਿੱਤਰ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਦੀ ਹੈ। ਇਸ ਕ੍ਰਮ ਵਿੱਚ, ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਅਤੇ ਇੱਥੋਂ ਤੱਕ ਕਿ ਸਥਾਨਕ ਯਾਤਰੀ ਦੋਵੇਂ ਤੀਰਥ ਸਥਾਨਾਂ ਦੇ ਦਰਸ਼ਨ ਕਰਦੇ ਹਨ ਅਤੇ ਬਾਅਦ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਸ਼੍ਰੀ ਨੈਣਾ ਦੇਵੀ ਨੂੰ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਉਹ ਤੁਹਾਨੂੰ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ-2 ਜਾਂ ਕਿਸੇ ਹੋਰ ਪੋਲਿਸੀ ਤਹਿਤ ਉਕਤ ਸੜਕ ਨੂੰ ਜਲਦੀ ਤੋਂ ਜਲਦੀ ਨੈਸ਼ਨਲ ਹਾਈਵੇਅ ਵਜੋਂ ਅਪਣਾਉਣ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸੜਕ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਵਿੱਚ ਬਹੁਤ ਮਹੱਤਵ ਰੱਖਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਾਰਗ ਨੂੰ ਕੌਮੀ ਮਾਰਗ ਵਜੋਂ ਅਪਣਾਇਆ ਜਾਵੇਗਾ ਅਤੇ ਇਸਨੂੰ ਜਲਦੀ ਪੂਰਾ ਕੀਤਾ ਜਾਵੇਗਾ। ਜਿਸ ‘ਤੇ ਕੇਂਦਰੀ ਮੰਤਰੀ ਗਡਕਰੀ ਨੇ ਉਨ੍ਹਾਂ ਦੀ ਮੰਗ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। The post ਮਨੀਸ਼ ਤਿਵਾੜੀ ਵਲੋਂ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਸੜਕ ਨੂੰ ਨੈਸ਼ਨਲ ਹਾਈਵੇ ਵਜੋਂ ਅਪਗ੍ਰੇਡ ਕਰਨ ਦੀ ਮੰਗ appeared first on TheUnmute.com - Punjabi News. Tags:
|
ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ: ਹਰਸਿਮਰਤ ਕੌਰ ਬਾਦਲ Thursday 09 February 2023 02:34 PM UTC+00 | Tags: harsimrat-kaur-badal ਚੰਡੀਗੜ੍ਹ, 09 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਅੱਜ ਮੰਗ ਕੀਤੀ ਕਿ ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ ਅਤੇ ਮੰਗ ਕੀਤੀ ਕਿ ਸੂਬੇ ਵੱਲੋਂ ਦੇਸ਼ ਦੀ ਅਨਾਜ ਲੋੜ ਨੂੰ ਪੂਰਾ ਕਰਨ ਵਾਸਤੇ ਯੋਗਦਾਨ ਨੂੰ ਵੇਖਦਿਆਂ ਇਸਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਅਤੇ ਸਰਹੱਦੀ ਰਾਜਾਂ ਨੂੰ ਮਿਲਦੇ ਟੈਕਸ ਲਾਭ ਪੰਜਾਬ ਨੂੰ ਵੀ ਦਿੱਤੇ ਜਾਣ ਤਾਂ ਜੋ ਇਸ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸੰਸਦ ਵਿਚ ਕੇਂਦਰੀ ਬਜਟ 'ਤੇ ਚਰਚਾ ਵਿਚ ਭਾਗ ਲੈਂਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਦੇਸ਼ ਦੇ ਹਰ ਰਾਜ ਕੋਲ ਆਪਣਾ ਰਾਜਧਾਨੀ ਸ਼ਹਿਰ ਹੈ ਜੋ ਇਸਦੇ ਜੀ ਡੀ ਪੀ ਵਿਚ 30 ਤੋਂ 40 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਇਕੱਲਾ ਰਾਜ ਹੈ ਜਿਸ ਕੋਲ ਆਪਣੀ ਰਾਜਧਾਨੀ ਨਹੀਂ ਹੈ ਤੇ ਉਹਨਾਂ ਮੰਗ ਕੀਤੀ ਕਿ ਇਹਨਾਂ ਹਾਲਾਤਾਂ ਨੂੰ ਤੁਰੰਤ ਦਰੁੱਸਤ ਕੀਤਾ ਜਾਵੇ। ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਪੰਜਾਬ ਵੱਲੋਂ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਤੀ ਵਾਸਤੇ ਦਿੱਤੇ ਬਲਿਦਾਨ ਲਈ ਇਸਨੂੰ ਵਿਸ਼ੇਸ਼ ਪੈਕੇਜ ਦੇਣ ਦੀ ਵੀ ਮੰਗ ਕੀਤੀ।ਉਹਨਾਂ ਕਿਹਾ ਕਿ ਪੰਜਾਬ ਦਹਾਕਿਆਂ ਤੋਂ ਦੇਸ਼ ਦੀ ਅਨਾਜ ਦੀ ਲੋੜ ਪੂਰਾ ਕਰਨ ਵਾਲਾ ਰਾਜ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਅਸੀਂ ਜ਼ਮੀਨ ਹੇਠਲਾਂ ਆਪਣਾ ਪਾਣੀ ਵੀ ਗੁਆ ਲਿਆ ਹੈ ਤੇ ਕੁੱਲ 133 ਵਿਚੋਂ 117 ਬਲਾਕ ਖਤਰਨਾਕ ਜ਼ੋਨ ਐਲਾਨ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕੇਂਦਰੀ ਜ਼ਮੀਨਦੋਜ਼ ਬੋਰਡ ਨੇ 2019 ਦੀ ਰਿਪੋਰਟ ਵਿਚ ਕਿਹਾ ਹੈ ਕਿ ਪੰਜਾਬ ਕੋਲ ਸਿਰਫ ਅਗਲੇ 17 ਸਾਲਾਂ ਵਾਸਤੇ ਪਾਣੀ ਹੈ।ਉਹਨਾਂ ਕਿਹਾ ਕਿ ਸੂਬੇ ਦੇ ਰੇਗਿਸਦਾਨ ਬਣਨ ਦਾ ਅਸਲ ਖਤਰਾ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਨੂੰ ਇਸ ਮਾਮਲੇ ਵਿਚ ਪਏ ਘਾਟੇ ਦੀ ਪੂਰਤੀ ਵਾਸਤੇ ਵਿਸ਼ੇਸ਼ ਪੈਕੇਜ ਦੇਣ ਦੀ ਲੋੜ ਹੈ। ਬਾਦਲ ਨੇ ਕਿਹਾ ਕਿ ਪੰਜਾਬ ਨੂੰ ਇਸ ਕਰ ਕੇ ਵੀ ਮਾਰ ਪੈ ਰਹੀ ਹੈ ਕਿਉਂਕਿ ਪੇਂਡੂ ਵਿਕਾਸ ਟੈਕਸ ਲਾਉਣ ਦੀ ਆਜ਼ਾਦੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੂਬੇ ਦਾ ਦਿਹਾਤੀ ਵਿਕਾਸ ਫੰਡ (ਆਰ ਡੀ ਐਫ) ਦਾ 3000 ਕਰੋੜ ਰੁਪਿਆ ਰੋਕਿਆ ਹੋਇਆ ਹੈ ਤੇ ਉਹ ਪੰਜਾਬ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਜੇਕਰ ਇਸਨੂੰ ਆਰ ਡੀ ਐਫ ਚਾਹੀਦਾ ਹੈ ਤਾਂ ਉਹ ਟੈਕਸ ਦਰਾਂ ਘਟਾਵੇ। ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਇਹ ਵੀ ਮੰਗ ਕੀਤੀ ਕਿ ਸੂਬੇ ਨੂੰ ਸਰਹੱਦੀ ਰਾਜਾਂ ਦੀ ਤਰ੍ਹਾਂ ਟੈਕਸ ਲਾਭ ਦਿੱਤੇ ਜਾਣ ਤਾਂ ਜੋ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਅਜਿਹਾ ਕਰਨਾ ਸਰਹੱਦੀ ਇਲਾਕੇ ਦੇ ਵਿਕਾਸ ਵਾਸਤੇ ਅਤੇ ਇਸਦੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੀ ਵਿਲੱਖਣ ਸਥਿਤ ਕਾਰਨ ਇਸਨੂੰ ਜੀ ਐਸ ਟੀ ਦਾ ਮੁਆਵਜ਼ਾ ਦੇਣਾ ਜਾਰੀ ਰੱਖਿਆ ਜਾਵੇ। ਇਸ ਦੌਰਾਨ ਬਜਟ ਨੂੰ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਨਾਲ ਵੱਡਾ ਛਲਾਵਾ ਕਰਾਰ ਦਿੰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਗਰੀਬਾਂ ਨੂੰ ਅਨਾਜ ਦੇਣ ਲਈ ਬਣਾਈ ਲਾਭ ਭਾਰਤੀ ਸਕੀਮ ਦੀ ਸ਼ਲਾਘਾ ਕਰ ਰਹੀ ਹੈ ਪਰ ਇਸਨੇ ਅੰਨਦਾਤਾ ਵਾਸਤੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰ ਲਈ ਗਰਾਂਟ ਘਟਾ ਦਿੱਤੀ ਗਈ ਹੈ ਤੇ ਪੀ ਐਮ ਫਸਲ ਯੋਜਨਾ ਵਿਚ 12 ਫੀਸਦੀ, ਪੀ ਐਮ ਕਿਸਾਨ ਸਕੀਮ ਲਈ 13 ਫੀਸਦੀ, ਕ੍ਰਿਸ਼ੀ ਵਿਕਾਸ ਯੋਜਨਾ ਵਿਚ 31 ਫੀਸਦੀ ਦੀ ਕਟੌਤੀ ਕੀਤੀ ਗਈ ਹੈ ਤੇ ਬਜ਼ਾਰ ਦੇ ਹਾਲਾਤ ਕਾਰਨ ਮਿਲਦੇ ਲਾਭ ਨੂੰ ਖਤਮ ਕਰ ਦਿੱਤਾ ਗਿਆ ਹੈ। ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਖਾਦਾਂ ਦੀ ਸਬਸਿਡੀ 22 ਫੀਸਦੀ ਘਟਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਇਸ ਤਰੀਕੇ ਦੇ ਕਿਸਾਨ ਵਿਰੋਧ ਸਟੈਂਡ ਲਵੋਗੇ ਤਾਂ ਫਿਰ ਕਿਸਾਨਾਂ ਦੀ ਆਮਦਨ ਦੁੱਗਣੀ ਕਿਵੇਂ ਹੋਵੇਗੀ ? ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਕੀਤੇ ਵਾਅਦੇ ਮੁਤਾਬਕ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਨਾ ਬਣਾ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਕੀਤੀਆਂ ਕਟੌਤੀਆਂ ਦੀ ਗਰੀਬਾਂ ਨੂੰ ਮਾਰ ਪਵੇਗੀ ਅਤੇ ਕਿਹਾ ਕਿ ਮਨਰੇਗਾ ਵਿਚ 18 ਫੀਸਦੀ ਕਟੌਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਅਨਾਜ ਸਬਸਿਡੀ 37 ਫੀਸਦੀ ਘਟਾਈ ਗਈ ਹੈ। ਮਜ਼ਦੂਰਾਂ ਲਈ ਉਜਰਤਾਂ ਪਿਛਲੇ 9 ਸਾਲਾਂ ਵਿਚ ਸਿਰਫ ਨਾਂ ਮਾਤਰ ਵਧੀਆਂ ਹਨ। ਉਹਨਾਂ ਸਵਾਲ ਕੀਤਾ ਕਿ ਅਜਿਹੇ ਹਾਲਾਤ ਵਿਚ ਗਰੀਬ ਆਤਮ ਨਿਰਭਰ ਕਿਵੇਂ ਹੋ ਸਕਦਾ ਹੈ? The post ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ: ਹਰਸਿਮਰਤ ਕੌਰ ਬਾਦਲ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |

