TheUnmute.com – Punjabi News: Digest for February 28, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਕੂਲ ਬਣਾਉਣ ਵਾਲੇ ਨੂੰ ਜੇਲ੍ਹ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ: CM ਭਗਵੰਤ ਮਾਨ

Monday 27 February 2023 05:44 AM UTC+00 | Tags: aam-aadmi-party arvind-kejriwal breaking-news cm-bhagwant-mann delhi delhi-lieutenant-governor-vinay-kumar-saxena enews lg-vinay-kumar-saxena manish-sisodia punjab-government punjab-news the-unmute-breaking-news vigilance-department vigilance-department-delhi vinay-kumar-saxena

ਚੰਡੀਗੜ੍ਹ 27 ਫਰਵਰੀ 2023: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਸੱਚ ਦੀ ਲੜਾਈ ਲੜ ਰਹੇ ਹਨ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਅਸਲ ਵਿੱਚ ਦਿੱਲੀ ਦੇ ਲੱਖਾਂ ਬੱਚਿਆਂ ਦੀ ਸਿੱਖਿਆ ਦਾ ਅਪਮਾਨ ਹੈ। ਸਕੂਲ ਬਣਾਉਣ ਵਾਲੇ ਨੂੰ ਜੇਲ੍ਹ ਭੇਜਣਾ ਭਾਜਪਾ (BJP) ਦੇ ਏਜੰਡੇ ਦਾ ਹਿੱਸਾ ਹੈ।

The post ਸਕੂਲ ਬਣਾਉਣ ਵਾਲੇ ਨੂੰ ਜੇਲ੍ਹ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • delhi
  • delhi-lieutenant-governor-vinay-kumar-saxena
  • enews
  • lg-vinay-kumar-saxena
  • manish-sisodia
  • punjab-government
  • punjab-news
  • the-unmute-breaking-news
  • vigilance-department
  • vigilance-department-delhi
  • vinay-kumar-saxena

ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ 'ਚ ਹਾਈ ਅਲਰਟ ਜਾਰੀ

Monday 27 February 2023 06:02 AM UTC+00 | Tags: aam-aadmi-party breaking-news cm-bhagwant-mann crime dgp-gaurav-yadav gangster-lawrence-bishnoi gangsters gangsters-jaggu-bhagwanpuria goindwal-sahib-jail manmohan-mohana news punjab punjab-jail punjab-police the-unmute-breaking-news

ਚੰਡੀਗੜ੍ਹ 27 ਫਰਵਰੀ 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਕਥਿਤ ਗੈਂਗਸਟਰ (Gangsters) ਮਨਦੀਪ ਤੂਫਾਨ ਅਤੇ ਮਨਮੋਹਨ ਮੋਹਣਾ ਦਾ ਅੱਜ ਪੋਸਟਮਾਰਟਮ ਹੋਵੇਗਾ। ਬੀਤੇ ਦਿਨੀਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਇਹ ਦੋਵੇਂ ਗੈਂਗਵਾਰ ਵਿੱਚ ਮਾਰੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕਤਲ ਲਾਰੈਂਸ ਗੈਂਗ ਨੇ ਜੇਲ੍ਹ ਵਿੱਚ ਕੀਤਾ ਸੀ। ਮੋਹਨਾ ਅਤੇ ਤੂਫਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਸਨ । ਇਸ ਦੇ ਨਾਲ ਹੀ ਉਸ ਦੇ ਤੀਜੇ ਸਾਥੀ ਕੇਸ਼ਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਗੈਂਗ ਵਾਰ ਵਿੱਚ ਲਾਰੈਂਸ ਗੈਂਗ ਦੇ ਮਨਦੀਪ ਭਾਊ ਅਤੇ ਅਰਸ਼ਦ ਖਾਨ ਵੀ ਜ਼ਖਮੀ ਹੋ ਗਏ। ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ। ਕੇਸ਼ਵ ਅਤੇ ਅਰਸ਼ਦ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਮਨਦੀਪ ਭਾਊ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ।

ਜ਼ਖਮੀ ਕੇਸ਼ਵ ਨੇ ਦੱਸਿਆ ਕਿ ਉਸ ‘ਤੇ ਹਮਲਾ ਕਰਨ ਲਈ ਰਾਡਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ ਗਈ। ਜ਼ਖਮੀ ਮਨਪ੍ਰੀਤ ਭਾਊ ਅਤੇ ਅਰਸ਼ਦ ਦੇ ਨਾਲ ਹੀ ਲਾਰੈਂਸ ਗੈਂਗ ਦੇ ਸਰਗਨਾ ਸਚਿਨ ਭਿਵਾਨੀ, ਅੰਕਿਤ ਸਿਰਸਾ, ਦੀਪਕ ਮੁੰਡੀ ਨੇ ਸਾਥੀਆਂ ਸਮੇਤ ਹਮਲਾ ਕੀਤਾ। ਸਾਰਿਆਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ। ਹੁਣ ਜੱਗੂ ਭਗਵਾਨਪੁਰੀਆ ਗੈਂਗ ਦੀ ਸੋਸ਼ਲ ਮੀਡੀਆ ਪੋਸਟ ਪਾ ਕੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਖ਼ਤਰਨਾਕ ਗੈਂਗਸਟਰਾਂ (Gangsters) ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਮਾਮਲੇ ਵਿੱਚ ਬੰਬੀਹਾ ਗੈਂਗ ਵੀ ਆ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਤੇ ਲਾਰੈਂਸ ਕਦੇ ਜੱਗੂ ਭਗਵਾਨਪੁਰੀਆ ਦੀ ਜੁੱਤੀ ਚੱਟਦੇ ਸਨ |

 

 

 

 

The post ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ‘ਚ ਹਾਈ ਅਲਰਟ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • crime
  • dgp-gaurav-yadav
  • gangster-lawrence-bishnoi
  • gangsters
  • gangsters-jaggu-bhagwanpuria
  • goindwal-sahib-jail
  • manmohan-mohana
  • news
  • punjab
  • punjab-jail
  • punjab-police
  • the-unmute-breaking-news

ਚੰਡੀਗੜ੍ਹ 27 ਫਰਵਰੀ 2023: ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਅਗਨੀਪਥ ਯੋਜਨਾ (Agneepath Scheme) ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ । ਅਦਾਲਤ ਨੇ ਕਿਹਾ ਕਿ ਸਰਕਾਰ ਦੇ ਫੈਸਲੇ ‘ਚ ਦਖਲ ਦੇਣ ਦਾ ਕੋਈ ਕਾਰਨ ਨਹੀਂ ਹੈ, ਇਸ ਲਈ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕੀਤਾ ਜਾਵੇ।

ਅਦਾਲਤ ਨੇ 15 ਦਸੰਬਰ 2022 ਨੂੰ ਪਟੀਸ਼ਨਕਰਤਾਵਾਂ ਅਤੇ ਕੇਂਦਰ ਸਰਕਾਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਫੈਸਲਾ ਰਾਖਵਾਂ ਰੱਖਦਿਆਂ ਇਹ ਵੀ ਕਿਹਾ ਸੀ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਲਿਖਤੀ ਦਲੀਲਾਂ ਦਾਇਰ ਕਰੇ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਅਤੇ ਇਸ ਵਿੱਚ ਜਸਟਿਸ ਸੁਬਰਾਮਨੀਅਮ ਪ੍ਰਸਾਦ ਵੀ ਸ਼ਾਮਲ ਸਨ।

ਅਗਨੀਵੀਰ ਸਕੀਮ 14 ਜੂਨ 2022 ਨੂੰ ਸ਼ੁਰੂ ਕੀਤੀ ਗਈ ਸੀ |

ਅਗਨੀਪਥ ਸਕੀਮ (Agneepath Scheme) 14 ਜੂਨ, 2022 ਨੂੰ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਹਥਿਆਰਬੰਦ ਸੈਨਾਵਾਂ ਵਿੱਚ ਨੌਜਵਾਨਾਂ ਦੀ ਭਰਤੀ ਲਈ ਨਵੇਂ ਨਿਯਮ ਦਿੱਤੇ ਗਏ ਹਨ। ਇਨ੍ਹਾਂ ਨਿਯਮਾਂ ਅਨੁਸਾਰ ਸਿਰਫ਼ 17½ ਸਾਲ ਤੋਂ 21 ਸਾਲ ਤੱਕ ਦੇ ਨੌਜਵਾਨ ਹੀ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਨੂੰ ਚਾਰ ਸਾਲ ਲਈ ਭਰਤੀ ਕੀਤਾ ਜਾਵੇਗਾ। ਸਰਕਾਰ ਨੇ ਇਹ ਕਦਮ ਤਨਖਾਹ ਅਤੇ ਪੈਨਸ਼ਨ ਦੇ ਬਜਟ ਨੂੰ ਘਟਾਉਣ ਲਈ ਚੁੱਕਿਆ ਸੀ।

ਭਰਤੀ ਕੀਤੇ ਗਏ ਉਮੀਦਵਾਰਾਂ ਵਿੱਚੋਂ 25% ਨੂੰ ਨਿਯਮਤ ਸੇਵਾ ਲਈ ਚੁਣਿਆ ਜਾਵੇਗਾ। ਇਸ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਨੌਜਵਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਰੋਸ਼ ਪ੍ਰਦਰਸ਼ਨ ਵੀ ਹੋਇਆ। ਇਨ੍ਹਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਰਤੀ ਲਈ ਉਮਰ ਹੱਦ 21 ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ।

ਅਗਨੀਪਥ ਸਕੀਮ ਕਿਉਂ ਲਿਆਂਦੀ ਗਈ?

ਕਿਹਾ ਗਿਆ ਕਿ ਅਗਨੀਪਥ ਯੋਜਨਾ ਸਮੇਂ ਦੀ ਲੋੜ ਹੈ। ਭਾਰਤ ਦੇ ਆਲੇ-ਦੁਆਲੇ ਦਾ ਮਾਹੌਲ ਬਦਲ ਰਿਹਾ ਹੈ। ਬਦਲਦੇ ਸਮੇਂ ਦੇ ਨਾਲ ਫੌਜ ਵਿੱਚ ਬਦਲਾਅ ਜ਼ਰੂਰੀ ਹੈ। ਇਸ ਨੂੰ ਇੱਕ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਅਗਨੀਪਥ ਆਪਣੇ ਆਪ ਵਿਚ ਇਕੱਲੀ ਯੋਜਨਾ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਵਿੱਚ ਸੱਤਾ ਵਿੱਚ ਆਏ ਸਨ, ਉਨ੍ਹਾਂ ਦੀ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਭਾਰਤ ਨੂੰ ਸੁਰੱਖਿਅਤ ਅਤੇ ਮਜ਼ਬੂਤ ​​ਬਣਾਉਣਾ ਸੀ। ਇਹ ਯੋਜਨਾ ਉਸੇ ਦਾ ਹਿੱਸਾ ਹੈ।

The post ਦਿੱਲੀ ਹਾਈਕੋਰਟ ਵਲੋਂ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਖਾਰਜ appeared first on TheUnmute.com - Punjabi News.

Tags:
  • agneepath-scheme
  • breaking-news
  • delhi
  • indian-army
  • news
  • the-unmute-breaking-news

ਜਸਪ੍ਰੀਤ ਸਿੰਘ ਘਟੌਰਾ ਤੇ ਰਵਿੰਦਰ ਸਿੰਘ ਓਬਰਾਏ ਦੀ ਅਗਵਾਈ 'ਚ ਇੰਡੋ-ਨੇਪਾਲ ਸਾਈਕਲ ਰਾਈਡ ਕਾਠਮਾਂਡੂ 'ਚ ਹੋਈ ਸਮਾਪਤ

Monday 27 February 2023 07:36 AM UTC+00 | Tags: breaking-news c2c-1044-km-indo-nepal-cycle-ride india indo-nepal-cycle-ride jaspreet-singh-ghataura nepal news ravinder-singh-oberoi tendom

ਚੰਡੀਗੜ੍ਹ 27 ਫਰਵਰੀ 2023: ਜਸਪ੍ਰੀਤ ਸਿੰਘ ਘਟੌਰਾ (Ravinder singh Oberoi) ਅਤੇ ਰਵਿੰਦਰ ਸਿੰਘ ਓਬਰਾਏ ਦੀ ਦੇਖ-ਰੇਖ ਹੇਠ ਪੈਡਲਰਾਂ ਦੁਆਰਾ C2C 1044 ਕਿੱਲੋਮੀਟਰ ਇੰਡੋ-ਨੇਪਾਲ ਸਾਈਕਲ ਰਾਈਡ ਦਾ ਆਯੋਜਨ ਕੀਤਾ ਗਿਆ ਸੀ । ਇਹ ਰਾਈਡ ਇੰਡੀਆ ਗੇਟ, ਨਵੀਂ ਦਿੱਲੀ ਤੋਂ 20 ਫਰਵਰੀ 2023 ਨੂੰ ਸ਼ੁਰੂ ਹੋ ਕੇ 25 ਫਰਵਰੀ 2023 ਨੂੰ ਕਾਠਮਾਂਡੂ ਵਿੱਚ ਸਮਾਪਤ ਹੋਈ।

ਇਸ ਰਾਈਡ ਦਾ ਸੰਕਲਪ ਭਾਰਤ ਦੀ ਰਾਜਧਾਨੀ (ਨਵੀਂ ਦਿੱਲੀ) ਤੋਂ ਨੇਪਾਲ ਦੀ ਰਾਜਧਾਨੀ (ਕਾਠਮੰਡੂ) ਤੱਕ 1044 ਕਿਲੋਮੀਟਰ ਦੀ ਦੂਰੀ ਸਾਈਕਲ ‘ਤੇ ਤੈਅ ਕਰਨਾ ਸੀ। ਦੋਵੇਂ ਦੇਸ਼ਾਂ ਦਰਮਿਆਨ ਦੋਸਤੀ ਦੇ ਬੰਧਨ ਨੂੰ ਵਧਾਉਣ ਦਾ ਸੰਦੇਸ਼ ਦੇਣ ਲਈ ਇਸ ਰਾਈਡ ਦਾ ਆਯੋਜਨ ਕੀਤਾ ਗਿਆ ਸੀ । ਇਸ ਈਵੈਂਟ ਵਿੱਚ ਸੱਤ ​​ਰਾਈਡਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਕੰਵਰ ਗਿੱਲ (ਰਾਜਦੂਤ),ਮੇਘਾ ਜੈਨ, ਮੁਸਤਫਾ ਟੋਪੀਵਾਲਾ, ਰਾਹੁਲ ਪਾਟਿਲ, ਵਨੀਤਾ ਸ਼ਰਮਾ, ਆਸਿਫ਼ ਮਲਸਾਵੀ, ਰਵਿੰਦਰ ਕੁਮਾਰ ਸਿੰਘ ਸ਼ਾਮਲ ਸਨ |

ਇਨ੍ਹਾਂ ਰਾਈਡਰਾਂ ਨੇ ਦੋਵਾਂ ਦੇਸ਼ਾਂ ਦੀ ਰਾਜਧਾਨੀ ਦੇ ਵਿਚਕਾਰ ਦੀ ਦੂਰੀ ਨੂੰ ਸਫਲਤਾਪੂਰਵਕ ਪੂਰਾ ਕੀਤਾ। ਰੂਟ ਨਵੀਂ ਦਿੱਲੀ-ਰੁਦਰਪੁਰ-ਮਹਿੰਦਰਾ ਨਗਰ (ਭਾਰਤ-ਨੇਪਾਲ ਸਰਹੱਦ) -ਚਿਸਪਾਨੀ-ਲਮਹੀ-ਬਟਵਾਲ-ਚੁਮਲਿੰਗਟਰ-ਕਾਠਮੰਡੂ ਸੀ। ਇਸ ਮੌਕੇ ਰਸਤੇ ਵਿੱਚ ਭਾਰਤ ਅਤੇ ਨੇਪਾਲ ਦੇ ਵੱਖ-ਵੱਖ ਸਾਈਕਲ ਕਲੱਬਾਂ ਨੇ ਸਵਾਰੀਆਂ ਦਾ ਸਵਾਗਤ ਕੀਤਾ।

Indo-Nepal Cycle Ride

ਇਹ ਟੈਂਡਮ ਸਾਈਕਲ ‘ਤੇ ਭਾਰਤ ਦੀ ਪਹਿਲੀ ਕਰਾਸ ਕੰਟਰੀ ਸਾਈਕਲ ਰਾਈਡ ਹੈ। ਕੰਵਰ ਗਿੱਲ ਅਤੇ ਵਨੀਤਾ ਸ਼ਰਮਾ ਮਿਲ ਕੇ ਟੈਂਡਮ ਸਾਈਕਲ ‘ਤੇ C2C ਰਾਈਡ ਕੀਤੀ | ਇਸ ਦੌਰਾਨ ਸਾਈਕਲ ਰਾਈਡ ਦੇ ਕਾਠਮੰਡੂ ਪਹੁੰਚਣ ‘ਤੇ, ਰਾਈਡਰਾਂ ਨੂੰ ਮਾਨਯੋਗ ਇੰਦਰਾ ਰਣਮਾਗਰ (ਨੇਪਾਲ ਦੇ ਪ੍ਰਤੀਨਿਧ ਸਦਨ ਦੀ ਡਿਪਟੀ ਸਪੀਕਰ) ਅਤੇ ਪੁਸ਼ਕਰ ਸ਼ਾਹ (ਨੇਪਾਲ ਦੇ ਇੱਕ ਮਸ਼ਹੂਰ ਸਾਈਕਲਿਸਟ) ਦੁਆਰਾ ਸਨਮਾਨਿਤ ਕੀਤਾ ਗਿਆ।

The post ਜਸਪ੍ਰੀਤ ਸਿੰਘ ਘਟੌਰਾ ਤੇ ਰਵਿੰਦਰ ਸਿੰਘ ਓਬਰਾਏ ਦੀ ਅਗਵਾਈ ‘ਚ ਇੰਡੋ-ਨੇਪਾਲ ਸਾਈਕਲ ਰਾਈਡ ਕਾਠਮਾਂਡੂ ‘ਚ ਹੋਈ ਸਮਾਪਤ appeared first on TheUnmute.com - Punjabi News.

Tags:
  • breaking-news
  • c2c-1044-km-indo-nepal-cycle-ride
  • india
  • indo-nepal-cycle-ride
  • jaspreet-singh-ghataura
  • nepal
  • news
  • ravinder-singh-oberoi
  • tendom

30 ਸਾਲ ਦੀ ਮੈਗ ਲੈਨਿੰਗ ਦੀ ਅਗਵਾਈ 'ਚ ਆਸਟ੍ਰੇਲੀਆ ਨੇ ਜਿੱਤੇ 5 ਵਿਸ਼ਵ ਕੱਪ, ਕ੍ਰਿਕਟ ਦੀ ਸਭ ਤੋਂ ਵੱਡੀ 'ਚਾਣਕਿਆ'!

Monday 27 February 2023 07:58 AM UTC+00 | Tags: australia breaking-news icc latest-news meg-lanning news sports-news t20-world-cup the-unmute-punjabi-news

ਚੰਡੀਗੜ੍ਹ 27 ਫਰਵਰੀ 2023: ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਇਕ ਵਾਰ ਫਿਰ ਵਿਸ਼ਵ ਟੀ-20 ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਆਸਟ੍ਰੇਲੀਆ ਨੇ ਐਤਵਾਰ ਨੂੰ ਕੇਪਟਾਊਨ ‘ਚ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਮੈਚ ‘ਚ ਮੈਗ ਲੈਨਿੰਗ (Meg Lanning) ਦੀ ਅਗਵਾਈ ‘ਚ 19 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਹ ਆਸਟਰੇਲੀਆ ਦਾ ਛੇਵਾਂ ਟੀ-20 ਵਿਸ਼ਵ ਕੱਪ ਹੈ, ਹੁਣ ਤੱਕ ਸਿਰਫ਼ 8 ਵਿਸ਼ਵ ਕੱਪ ਹੀ ਕਰਵਾਏ ਗਏ ਹਨ।

ਆਸਟ੍ਰੇਲੀਆ ਦੀ ਇਸ ਕਾਮਯਾਬੀ ਦਾ ਸਿਹਰਾ ਕਪਤਾਨ ਮੈਗ ਲੈਨਿੰਗ (Meg Lanning) ਨੂੰ ਦਿੱਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ‘ਚ ਟੀਮ ਨੇ 5 ਵਿਸ਼ਵ ਕੱਪ ਜਿੱਤੇ ਹਨ। ਇਨ੍ਹਾਂ ਵਿੱਚ ਚਾਰ ਟੀ-20 ਵਿਸ਼ਵ ਕੱਪ ਅਤੇ ਇੱਕ ਵਨਡੇ ਵਿਸ਼ਵ ਕੱਪ ਸ਼ਾਮਲ ਹੈ। ਨਾਲ ਹੀ ਉਨ੍ਹਾਂ ਦੀ ਅਗਵਾਈ ‘ਚ ਆਸਟ੍ਰੇਲੀਆ ਨੇ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜਿੱਤਿਆ। ਹੈਰਾਨੀਜਨਕ ਗੱਲ ਇਹ ਹੈ ਕਿ ਚਾਹੇ ਪੁਰਸ਼ ਜਾਂ ਮਹਿਲਾ ਕ੍ਰਿਕਟ ਹੋਵੇ, ਅੱਜ ਤੱਕ ਕਿਸੇ ਵੀ ਕਪਤਾਨ ਨੇ ਇੰਨੇ ICC ਖ਼ਿਤਾਬ ਨਹੀਂ ਜਿੱਤੇ ਹਨ।

ਇਸ ਰਿਕਾਰਡ ਦੇ ਮਾਮਲੇ ‘ਚ ਮੈਗ ਲੈਨਿੰਗ ਨੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਅਤੇ ਭਾਰਤ ਦੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਆਸਟ੍ਰੇਲੀਆ ਨੇ ਰਿਕੀ ਪੋਂਟਿੰਗ ਦੀ ਅਗਵਾਈ ਵਿਚ 4 ਖ਼ਿਤਾਬ (2 ਵਿਸ਼ਵ ਕੱਪ, 2 ਚੈਂਪੀਅਨਜ਼ ਟਰਾਫੀ) ਜਿੱਤੇ ਹਨ, ਜਦਕਿ ਐੱਮ.ਐੱਸ. ਧੋਨੀ ਨੇ 3 ਖ਼ਿਤਾਬ (ਇਕ ਵਨਡੇ ਵਿਸ਼ਵ ਕੱਪ, ਇਕ ਟੀ-20 ਵਿਸ਼ਵ ਕੱਪ ਅਤੇ ਇਕ ਚੈਂਪੀਅਨਜ਼ ਟਰਾਫੀ) ਜਿੱਤੇ ਹਨ।

ਸਿਰਫ 30 ਸਾਲ ਦੀ ਉਮਰ ਵਿੱਚ ਹੈਰਾਨੀਜਨਕ

ਮੈਗ ਲੈਨਿੰਗ ਦੀ ਉਮਰ ਸਿਰਫ 30 ਸਾਲ ਹੈ ਅਤੇ ਉਹ ਨਾ ਸਿਰਫ ਕਪਤਾਨੀ ਦੇ ਮਾਮਲੇ ‘ਚ ਸਗੋਂ ਬੱਲੇਬਾਜ਼ੀ ਦੇ ਮਾਮਲੇ ‘ਚ ਵੀ ਕ੍ਰਿਕੇਟ ਦੀ ਦਿੱਗਜ ਖਿਡਾਰਨ ਹੈ। ਮੈਗ ਲੈਨਿੰਗ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਸੈਂਕੜੇ ਹਨ, ਜੋ ਕਿ ਇਕ ਰਿਕਾਰਡ ਹੈ। ਉਸ ਨੇ 15 ਵਨਡੇ ਸੈਂਕੜੇ ਅਤੇ 2 ਟੀ-20 ਸੈਂਕੜੇ ਲਗਾਏ ਹਨ।

ਮੈਗ ਲੈਨਿੰਗ ਦੇ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਉਸ ਨੇ ਹੁਣ ਤੱਕ 103 ਵਨਡੇ ਮੈਚਾਂ ‘ਚ 53.13 ਦੀ ਔਸਤ ਨਾਲ 4602 ਦੌੜਾਂ ਬਣਾਈਆਂ ਹਨ। ਜਦਕਿ ਉਨ੍ਹਾਂ ਨੇ 132 ਟੀ-20 ਮੈਚਾਂ ‘ਚ 3405 ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਸ ਦੀ ਔਸਤ 36.22 ਰਹੀ ਹੈ। ਕਪਤਾਨੀ ਤੋਂ ਇਲਾਵਾ, ਉਸਨੇ ਇੱਕ ਖਿਡਾਰਨ ਦੇ ਤੌਰ ‘ਤੇ ਵਿਸ਼ਵ ਕੱਪ ਵੀ ਜਿੱਤਿਆ ਹੈ, ਇਸ ਤੋਂ ਇਲਾਵਾ ਉਸਨੇ ਆਈਸੀਸੀ ਦੇ ਸਾਰੇ ਵੱਡੇ ਪੁਰਸਕਾਰ ਜਿੱਤੇ ਹਨ।

ਮੈਗ ਲੈਨਿੰਗ ਦੀ ਅਗਵਾਈ ਵਿੱਚ ਜਿੱਤੇ ਵੱਡੇ ਖ਼ਿਤਾਬ:-

• ਰਾਸ਼ਟਰਮੰਡਲ ਖੇਡਾਂ 2022 – ਗੋਲਡ ਮੈਡਲ (ਕਪਤਾਨ)
• ਆਈਸੀਸੀ ਵਿਸ਼ਵ ਕੱਪ – 2013, 2022 (ਕਪਤਾਨ)
• ICC T20 ਵਿਸ਼ਵ ਕੱਪ – 2012, 2014, 2018, 2020, 2023 (ਆਖਰੀ 4 ਵਿੱਚ ਕਪਤਾਨ)

The post 30 ਸਾਲ ਦੀ ਮੈਗ ਲੈਨਿੰਗ ਦੀ ਅਗਵਾਈ ‘ਚ ਆਸਟ੍ਰੇਲੀਆ ਨੇ ਜਿੱਤੇ 5 ਵਿਸ਼ਵ ਕੱਪ, ਕ੍ਰਿਕਟ ਦੀ ਸਭ ਤੋਂ ਵੱਡੀ ‘ਚਾਣਕਿਆ’! appeared first on TheUnmute.com - Punjabi News.

Tags:
  • australia
  • breaking-news
  • icc
  • latest-news
  • meg-lanning
  • news
  • sports-news
  • t20-world-cup
  • the-unmute-punjabi-news

ਪੱਟੀ 'ਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ

Monday 27 February 2023 08:13 AM UTC+00 | Tags: breaking-news crime firing-case latest-news market-committee-patti news patti patti-police punjab-news the-unmute-breaking-news the-unmute-punjabi-news

ਚੰਡੀਗੜ੍ਹ 27 ਫਰਵਰੀ 2023: ਤਰਨ ਤਾਰਨ ਜ਼ਿਲੇ ਦੇ ਪੱਟੀ (Patti) ਤੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦੀ ਅੱਜ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਉਹ 11 ਵਜੇ ਦੇ ਕਰੀਬ ਆਪਣੇ ਮੈਰਿਜ ਪੈਲਸ ਐਸ. ਜੀ. ਆਈ. ਪਿੰਡ ਸੰਗਵਾਂ ਵਿਚ ਮੌਜੂਦ ਸਨ, ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਦੋ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਮੇਜਰ ਸਿੰਘ ਨੂੰ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕਰੀਬੀ ਦੱਸਿਆ ਜਾਂਦਾ ਹੈ ।

The post ਪੱਟੀ ‘ਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News.

Tags:
  • breaking-news
  • crime
  • firing-case
  • latest-news
  • market-committee-patti
  • news
  • patti
  • patti-police
  • punjab-news
  • the-unmute-breaking-news
  • the-unmute-punjabi-news

CBI ਮਨੀਸ਼ ਸਿਸੋਦੀਆ ਨੂੰ ਅਦਾਲਤ 'ਚ ਕਰੇਗੀ ਪੇਸ਼, 'ਆਪ' ਵਰਕਰਾਂ ਦਾ ਪ੍ਰਦਰਸ਼ਨ ਜਾਰੀ

Monday 27 February 2023 08:31 AM UTC+00 | Tags: aam-aadmi-party arvind-kejriwal breaking-news cbi-team chief-minister-manish-sisodia cm-arvind-kajeriwal delhi delhi-chief-minister-arvind-kejriwa delhi-court delhi-deputy-chief-minister-manish-sisodi delhi-deputy-chief-minister-manish-sisodia delhi-excise-policy-case delhi-government deputy-chief-minister-manish-sisodia dinesh-arora excise-policy-case excise-policy-scam-case government-hospital-in-sarita-vihar manish-sisodia news the-unmute-breaking-news the-unmute-punjabi-news

ਚੰਡੀਗੜ੍ਹ 27 ਫਰਵਰੀ 2023: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia)ਨੂੰ ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸਿਸੋਦੀਆ ਨੂੰ ਸ਼ਰਾਬ ਘੁਟਾਲੇ ਦੇ ਸਿਲਸਿਲੇ ‘ਚ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੱਲ੍ਹ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਇਸਦੇ ਨਾਲ ਹੀ ਅੱਜ ਮਨੀਸ਼ ਸਿਸੋਦੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |

ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਅੱਜ ਦੇਸ਼ ਵਿਆਪੀ ਪੱਧਰ ‘ਤੇ ਪ੍ਰਦਰਸ਼ਨ ਕਰ ਰਹੀ ਹੈ। ਪੁਲਿਸ ਨੇ ‘ਆਪ’ ਪਾਰਟੀ ਦਫ਼ਤਰ ਆਸ-ਪਾਸ ਪੁਲਿਸ ਨੇ ਧਾਰਾ 144 ਲਗਾਈ ਸੀ, ਜਿਸਦੀ ਦੀ ਉਲੰਘਣਾ ਕਰਨ ‘ਤੇ ‘ਆਪ’ ਦੇ 36 ਆਗੂਆਂ ਨੂੰ ਹਿਰਾਸਤ ‘ਚ ਲਿਆ ਸੀ।ਦਿੱਲੀ ਵਿੱਚ ਪਾਰਟੀ ਦਫ਼ਤਰ ਦੇ ਬਾਹਰ 'ਆਪ' ਵਰਕਰਾਂ ਨੇ ਕਾਲੇ ਰਿਬਨ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਪੂਰੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਬਚਾਅ ‘ਚ ਆ ਗਈ ਹੈ। ਅੱਜ ਪੂਰੇ ਦੇਸ਼ ਵਿੱਚ ਪਾਰਟੀ ਦੇ ਧਰਨੇ ਚੱਲ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਟਵੀਟ ਕਰਕੇ ਆਪਣੇ ਸਿੱਖਿਆ ਮੰਤਰੀ ਦਾ ਬਚਾਅ ਕੀਤਾ ਹੈ।

ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ‘ਚ ਲਿਖਿਆ, ਮੈਨੂੰ ਦੱਸਿਆ ਗਿਆ ਹੈ ਕਿ ਸੀਬੀਆਈ ਦੇ ਜ਼ਿਆਦਾਤਰ ਅਧਿਕਾਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ਸਨ। ਹਰ ਕੋਈ ਮਨੀਸ਼ ਦੀ ਬਹੁਤ ਇੱਜ਼ਤ ਕਰਦਾ ਹੈ ਅਤੇ ਉਸ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਪਰ ਆਪਣੇ ਸਿਆਸੀ ਆਕਾਵਾਂ ਦੇ ਦਬਾਅ ਹੇਠ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਹੋਣਾ ਪਿਆ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਘਰ ਪਹੁੰਚੇ। ਦੋਵਾਂ ਮੁੱਖ ਮੰਤਰੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਸਿਸੋਦੀਆ ਸੱਚੇ ਦੇਸ਼ ਭਗਤ ਹਨ। ਪਰਮਾਤਮਾ ਉਹਨਾਂ ਦੇ ਨਾਲ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੇਸ਼ ਦੀ ਗੰਦੀ ਰਾਜਨੀਤੀ ਕਾਰਨ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਸਿਸੋਦੀਆ ਦੀ ਪਤਨੀ ਗੰਭੀਰ ਬੀਮਾਰੀ ਤੋਂ ਪੀੜਤ ਹੈ। ਸਿਰਫ਼ ਮਨੀਸ਼ ਹੀ ਉਨ੍ਹਾਂ ਦੀ ਦੇਖਭਾਲ ਕਰਦਾ ਸੀ। ਦੇਸ਼ ਨੂੰ ਉਨ੍ਹਾਂ ‘ਤੇ ਮਾਣ ਹੈ। ਆਮ ਆਦਮੀ ਪਾਰਟੀ ਇੱਕ ਪਰਿਵਾਰ ਵਾਂਗ ਹੈ, ਸਾਰੇ ਮਿਲ ਕੇ ਆਪਣੀ ਪਤਨੀ ਦਾ ਖਿਆਲ ਰੱਖਣਗੇ। ਪਰਮਾਤਮਾ ਉਹਨਾਂ ਦੇ ਨਾਲ ਹੈ। ਉਹ ਬੇਕਸੂਰ ਹੈ।

ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਗੰਦੀ ਰਾਜਨੀਤੀ ਹੈ।ਉਨ੍ਹਾਂ ਨੇ ਕਿਹਾ ਕਿ ਗ੍ਰਿਫ਼ਤਾਰੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਹਰ ਕੋਈ ਦੇਖ ਰਿਹਾ ਹੈ। ਲੋਕ ਸਭ ਕੁਝ ਸਮਝ ਰਹੇ ਹਨ। ਲੋਕ ਇਸ ਦਾ ਜਵਾਬ ਦੇਣਗੇ। ਇਸ ਨਾਲ ਸਾਡਾ ਹੌਂਸਲਾ ਹੋਰ ਵਧੇਗਾ। ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ। ਮਨੀਸ਼ ਸਿਸੋਦੀਆ ਨੂੰ ਫਰਜ਼ੀ ਅਤੇ ਝੂਠੇ ਕੇਸ ਵਿੱਚ ਫਸਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਰ ਵਿੱਚ ਇਮਾਨਦਾਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਖਰਬਾਂ ਰੁਪਏ ਲੁੱਟਣ ਵਾਲੇ ਦੋਸਤ ਬਣ ਗਏ ਹਨ। ਇਸ ਦਾ ਜਵਾਬ ਲੋਕ ਹੀ ਦੇਣਗੇ।

The post CBI ਮਨੀਸ਼ ਸਿਸੋਦੀਆ ਨੂੰ ਅਦਾਲਤ ‘ਚ ਕਰੇਗੀ ਪੇਸ਼, ‘ਆਪ’ ਵਰਕਰਾਂ ਦਾ ਪ੍ਰਦਰਸ਼ਨ ਜਾਰੀ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cbi-team
  • chief-minister-manish-sisodia
  • cm-arvind-kajeriwal
  • delhi
  • delhi-chief-minister-arvind-kejriwa
  • delhi-court
  • delhi-deputy-chief-minister-manish-sisodi
  • delhi-deputy-chief-minister-manish-sisodia
  • delhi-excise-policy-case
  • delhi-government
  • deputy-chief-minister-manish-sisodia
  • dinesh-arora
  • excise-policy-case
  • excise-policy-scam-case
  • government-hospital-in-sarita-vihar
  • manish-sisodia
  • news
  • the-unmute-breaking-news
  • the-unmute-punjabi-news

ਪ੍ਰਦਰਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈਟੀਓ ਸਮੇਤ ਕਈ ਵਿਧਾਇਕਾਂ ਨੂੰ ਹਿਰਾਸਤ 'ਚ ਲਿਆ

Monday 27 February 2023 09:46 AM UTC+00 | Tags: aam-aadmi-party bjp breaking-news cbi-raid-manish-sisodia chandigarh cm-bhagwant-mann delhi harpal-singh-cheema news punjab-news the-unmute-latest-news the-unmute-punjabi-news

ਚੰਡੀਗੜ੍ਹ 27 ਫਰਵਰੀ 2023: ਚੰਡੀਗੜ੍ਹ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema), ਮੰਤਰੀ ਲਾਲਚੰਦ ਕਟਾਰੂਚੱਕ ਅਤੇ ਹਰਭਜਨ ਸਿੰਘ ਈਟੀਓ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦਰਅਸਲ, ਅੱਜ ਆਮ ਆਦਮੀ ਪਾਰਟੀ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ।

ਇਸ ਸਬੰਧ ਵਿੱਚ ਅੱਜ ਪੰਜਾਬ ਦੇ ਕੈਬਿਨਟ ਮੰਤਰੀ ਅਤੇ ਵਿਧਾਇਕ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਗਏ ਸਨ , ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਤੇ ਮੰਤਰੀਆਂ ਵਿਚਾਲੇ ਝੜੱਪ ਵੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।

The post ਪ੍ਰਦਰਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈਟੀਓ ਸਮੇਤ ਕਈ ਵਿਧਾਇਕਾਂ ਨੂੰ ਹਿਰਾਸਤ ‘ਚ ਲਿਆ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • cbi-raid-manish-sisodia
  • chandigarh
  • cm-bhagwant-mann
  • delhi
  • harpal-singh-cheema
  • news
  • punjab-news
  • the-unmute-latest-news
  • the-unmute-punjabi-news

ਪੰਜਾਬੀ ਯੂਨੀਵਰਸਟੀ 'ਚ ਅਣਪਛਾਤੇ ਵਿਅਕਤੀਆਂ ਨੇ ਇੱਕ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Monday 27 February 2023 10:05 AM UTC+00 | Tags: breaking-news crime murder news patiala-latest-news patiala-police punjab punjabi-university punjab-police the-unmute-breaking-news

ਚੰਡੀਗੜ੍ਹ 27 ਫਰਵਰੀ 2023: ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਇਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਦਿਨ-ਦਿਹਾੜੇ ਦੀ ਤੱਕ ਦੀ ਪੜ੍ਹਾਈ ਕਰ ਰਹੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ | ਮ੍ਰਿਤਕ ਵਿਦਿਆਰਥੀ ਦਾ ਨਾਂ ਨਵਜੋਤ ਸਿੰਘ ਦੱਸਿਆ ਜਾ ਰਿਹਾ ਹੈ |

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵਿੱਚ ਬਾਹਰੋਂ ਦਾਖਲ ਹੋਏ ਕੁਝ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਇਸ ਘਟਨਾ ਵਿਚ ਨਵਜੋਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਦੋਂ ਵਿਦਿਆਰਥੀ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਵਿਦਿਆਰਥੀ ਨੂੰ ਬਚਾਇਆ ਨਹੀਂ ਜਾ ਸਕਿਆ | ਮ੍ਰਿਤਕ ਵਿਦਿਆਰਥੀ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਹ ਯੂਨੀਵਰਸਟੀ ਚ B.TECH ਦੀ ਪੜਾਈ ਕਰ ਰਿਹਾ ਸੀ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

The post ਪੰਜਾਬੀ ਯੂਨੀਵਰਸਟੀ ‘ਚ ਅਣਪਛਾਤੇ ਵਿਅਕਤੀਆਂ ਨੇ ਇੱਕ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ appeared first on TheUnmute.com - Punjabi News.

Tags:
  • breaking-news
  • crime
  • murder
  • news
  • patiala-latest-news
  • patiala-police
  • punjab
  • punjabi-university
  • punjab-police
  • the-unmute-breaking-news

ਚੰਡੀਗੜ੍ਹ 27 ਫਰਵਰੀ 2023: ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਨਾਮਜ਼ਦ ਗੈਂਗਸਟਰ ਗੋਲਡੀ ਬਰਾੜ ਵੱਲੋਂ ਫੇਸਬੁੱਕ ‘ਤੇ ਪਾਈ ਗਈ ਇੱਕ ਪੋਸਟ ਦਾ ਅੱਜ ਪੰਜਾਬ ਪੁਲਿਸ (Punjab Police) ਨੇ ਖੰਡਨ ਕੀਤਾ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਅਸਥਿਰ ਕਰਨ ਲਈ ਸੋਸ਼ਲ ਮੀਡੀਆ ‘ਤੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਹ ਲਾਈਮਲਾਈਟ ਹਾਸਲ ਕਰਨ ਦਾ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕਰਨ ਤੋਂ ਪਹਿਲਾਂ ਖਬਰਾਂ ਦੀ ਪੁਸ਼ਟੀ ਕੀਤੀ ਜਾਵੇਗੀ |

Punjab Police

The post ਗੈਂਗਸਟਰਾਂ ਵੱਲੋਂ ਪਾਈਆਂ ਪੋਸਟਾਂ ਦਾ ਪੰਜਾਬ ਪੁਲਿਸ ਨੇ ਕੀਤਾ ਖੰਡਨ, ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ appeared first on TheUnmute.com - Punjabi News.

Tags:
  • breaking-news
  • news
  • punjab-police

ਸੰਗਰੂਰ ਜੇਲ੍ਹ 'ਚ HIV ਪਾਜ਼ੇਟਿਵ ਕੈਦੀ ਨੇ ਜੇਲ੍ਹ ਵਾਰਡਨ 'ਤੇ ਕੀਤਾ ਜਾਨਲੇਵਾ ਹਮਲਾ

Monday 27 February 2023 01:11 PM UTC+00 | Tags: attack breaking-news hiv-positive news prisoner-attacked-the-jail-warden punjab punjab-government punjabi-news sangrur sangrur-jail the-unmute-breaking-news the-unmute-punjabi-news

ਚੰਡੀਗੜ੍ਹ 27 ਫਰਵਰੀ 2023: ਪੰਜਾਬ ਦੀ ਸੰਗਰੂਰ ਜੇਲ੍ਹ (Sangrur Jail) ਵਿੱਚ ਐਚਆਈਵੀ ਪਾਜ਼ੇਟਿਵ ਕੈਦੀ ਵੱਲੋਂ ਜੇਲ੍ਹ ਵਾਰਡਨ 'ਤੇ ਤਿੱਖੇ ਚਮਚੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ 1 ‘ਚ 3 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਅਨੁਸਾਰ 3 ਦੋਸ਼ੀ ਜੇਲ੍ਹ ਵਿੱਚ ਬੰਦ ਹਨ। ਲਛਮਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਾਰਡ ਨੰਬਰ 7 ਵਿੱਚ ਗਿਆ ਤਾਂ ਤਿੰਨ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਲਛਮਣ ਸਿੰਘ ਅਨੁਸਾਰ ਉਨ੍ਹਾਂ ਨੇ ਕੈਦੀ ਨੂੰ ਹੇਠਾਂ ਸੁੱਟ ਦਿੱਤਾ ਅਤੇ ਭਾਰੀ ਚੀਜ਼ ਉਸ ਦੇ ਚਿਹਰੇ ਅਤੇ ਗਰਦਨ ‘ਤੇ ਲੱਗੀ। ਰੌਲਾ ਪਾਉਣ ‘ਤੇ ਹੋਰ ਸੁਰੱਖਿਆ ਕਰਮੀਆਂ ਨੇ ਉਸ ਦੀ ਜਾਨ ਬਚਾਈ। ਜੇਲ੍ਹ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਰਵੀ ਕੁਮਾਰ, ਸਾਹਿਲ ਕੁਮਾਰ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ 1 ਸੰਗਰੂਰ ਵਿਖੇ ਕੇਸ ਦਰਜ ਕਰ ਲਿਆ ਹੈ।

The post ਸੰਗਰੂਰ ਜੇਲ੍ਹ ‘ਚ HIV ਪਾਜ਼ੇਟਿਵ ਕੈਦੀ ਨੇ ਜੇਲ੍ਹ ਵਾਰਡਨ 'ਤੇ ਕੀਤਾ ਜਾਨਲੇਵਾ ਹਮਲਾ appeared first on TheUnmute.com - Punjabi News.

Tags:
  • attack
  • breaking-news
  • hiv-positive
  • news
  • prisoner-attacked-the-jail-warden
  • punjab
  • punjab-government
  • punjabi-news
  • sangrur
  • sangrur-jail
  • the-unmute-breaking-news
  • the-unmute-punjabi-news

ਪਠਾਨਕੋਟ ਦੀ ਗੱਤਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Monday 27 February 2023 01:18 PM UTC+00 | Tags: a-terrble-fire breaking-news factory industrial-growth-center news pathankot pathankot-news punjab-news

ਚੰਡੀਗੜ੍ਹ 27 ਫਰਵਰੀ 2023: ਪੰਜਾਬ ਦੇ ਪਠਾਨਕੋਟ ਸਥਿਤ ਇੰਡਸਟਰੀਅਲ ਗਰੋਥ ਸੈਂਟਰ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਗਰੋਥ ਸੈਂਟਰ ‘ਚ ਗੱਤੇ ਦੀ ਫੈਕਟਰੀ ‘ਚ ਪਏ ਕੱਚੇ ਮਾਲ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੰਡਸਟਰੀਅਲ ਗਰੋਥ ਸੈਂਟਰ ਵਿੱਚ ਇੱਕ ਗੱਤੇ ਦੀ ਫੈਕਟਰੀ ਵਿੱਚ ਅੱਗ ਲੱਗੀ ਹੈ। ਜਿਸ ਕਾਰਨ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ । ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਗਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ ਹੈ ।

The post ਪਠਾਨਕੋਟ ਦੀ ਗੱਤਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ appeared first on TheUnmute.com - Punjabi News.

Tags:
  • a-terrble-fire
  • breaking-news
  • factory
  • industrial-growth-center
  • news
  • pathankot
  • pathankot-news
  • punjab-news

ਸਾਰੇ ਵਿਭਾਗ ਨਵੀਂ ਵਿਉਂਤਬੰਦੀ ਜ਼ਰੀਏ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ 'ਚ ਤੇਜ਼ੀ ਲਿਆਉਣਗੇ: ਵਿਜੈ ਕੁਮਾਰ ਜੰਜੂਆ

Monday 27 February 2023 01:24 PM UTC+00 | Tags: breaking-news news punjab-government punjab-news punjab-secretaries the-unmute-breaking-news the-unmute-latest-news the-unmute-update vijay-kumar-janjua

ਚੰਡੀਗੜ੍ਹ, 27 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰੀਨ, ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੇ ਟੀਚੇ ਤਹਿਤ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ (Vijay Kumar Janjua) ਦੀ ਅਗਵਾਈ ਹੇਠ ਅੱਜ ਸਮੂਹ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕੀਤੀ।

ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ (Vijay Kumar Janjua) ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਮ ਆਦਮੀ ਨੂੰ ਸੁਖਾਲੇ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਮਿਲ ਕੇ ਕੰਮ ਕਰਨ। ਸਾਰੇ ਵਿਭਾਗ ਹਰ ਤਰ੍ਹਾਂ ਦੀ ਬੇਲੋੜੀ ਦਸਤਾਵੇਜ਼ੀ ਪ੍ਰਕਿਰਿਆ ਨੂੰ ਹਟਾਉਣ ਲਈ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਲਿਆਉਣਗੇ। ਸੂਬਾ ਸਰਕਾਰ ਵੱਲੋਂ ਨਾਗਰਿਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਅਮਿਤ ਢਾਕਾ, ਵਰਿੰਦਰ ਸ਼ਰਮਾ, ਕੁਮਾਰ ਅਮਿਤ ਅਤੇ ਗਿਰੀਸ਼ ਦਿਆਲਨ ਸਮੇਤ ਰਾਜ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਦਾ ਇੱਕ ਸਮਰਪਿਤ ਗਵਰਨੈਂਸ ਸੈੱਲ ਸਥਾਪਤ ਕੀਤਾ ਗਿਆ ਹੈ। ਟੀਮ ਪ੍ਰਕਿਰਿਆਵਾਂ ਦੇ ਅਧਿਐਨ ਲਈ ਵਿਭਾਗਾਂ ਨਾਲ ਤਾਲਮੇਲ ਕਰੇਗੀ ਅਤੇ ਦੂਜੇ ਰਾਜਾਂ/ਦੇਸ਼ਾਂ ਦੇ ਬਿਹਤਰ ਅਭਿਆਸਾਂ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਸੁਧਾਰਾਂ ਦਾ ਪ੍ਰਸਤਾਵ ਦੇਵੇਗੀ।

ਅਮਿਤ ਢਾਕਾ ਨੇ ਗਵਰਨੈਂਸ ਸੈੱਲ ਦੇ ਕੰਮਕਾਜ ਨੂੰ ਅੱਗੇ ਵਧਾਉਣ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ ਅਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਇਹ ਦੱਸਿਆ ਗਿਆ ਕਿ ਗਵਰਨੈਂਸ ਸੈੱਲ ਹਰੇਕ ਵਿਭਾਗ ਨਾਲ ਤਾਲਮੇਲ ਕਰੇਗਾ, ਇਸ ਦਾ ਅਧਿਐਨ ਕਰੇਗਾ ਅਤੇ ਜੀਵਨਸ਼ੈਲੀ ਨੂੰ ਸੁਖਾਲਾ ਬਣਾਉਣ ਦੇ ਸਪੱਸ਼ਟ ਉਦੇਸ਼ ਨਾਲ ਪ੍ਰਕਿਰਿਆਵਾਂ ਨੂੰ ਸਰਲ ਬਣਾਏਗਾ।

ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਪੰਜਾਬ ਦੇ ਕੁਨੈਕਟ ਪੋਰਟਲ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੇਵਾ ਕੇਂਦਰਾਂ, ਸਾਂਝ ਕੇਂਦਰਾਂ, ਫਰਦ ਕੇਂਦਰਾਂ ਆਦਿ ਵਰਗੀਆਂ ਸਾਰੀਆਂ ਥਾਵਾਂ ਦਾ ਆਧੁਨਿਕ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨਾਲ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਬਿਹਤਰ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬੇ ਦੇ ਸਾਰੇ ਪ੍ਰਸ਼ਾਸਨਿਕ ਸਕੱਤਰ ਹਾਜ਼ਰ ਸਨ।

The post ਸਾਰੇ ਵਿਭਾਗ ਨਵੀਂ ਵਿਉਂਤਬੰਦੀ ਜ਼ਰੀਏ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ‘ਚ ਤੇਜ਼ੀ ਲਿਆਉਣਗੇ: ਵਿਜੈ ਕੁਮਾਰ ਜੰਜੂਆ appeared first on TheUnmute.com - Punjabi News.

Tags:
  • breaking-news
  • news
  • punjab-government
  • punjab-news
  • punjab-secretaries
  • the-unmute-breaking-news
  • the-unmute-latest-news
  • the-unmute-update
  • vijay-kumar-janjua

ਅਨਮੋਲ ਗਗਨ ਮਾਨ ਦੇ ਜਨਮ ਦਿਨ ਮੌਕੇ ਪੀਜੀਆਈ ਲੰਗਰ ਲਗਾਇਆ

Monday 27 February 2023 01:28 PM UTC+00 | Tags: anmol-gagan-mann breaking-news chandigarh-pgi news pgi-langar

ਚੰਡੀਗੜ੍ਹ,27 ਫਰਵਰੀ 2023: ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ (Anmol Gagan Mann) ਦੇ ਜਨਮ ਦਿਨ ਆਪ ਪਾਰਟੀ ਪਿੰਡ ਤੋਗਾਂ ਦੇ ਵਰਕਰਾਂ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਲੰਗਰ ਲਗਾ ਕੇ ਮਨਾਇਆ ਗਿਆ। ਇਸ ਸਮੇਂ ਕੇਕ ਕੱਟ ਵੀ ਗਿਆ। ਜਾਣਕਾਰੀ ਦਿੰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵੀ ਰਾਣਾ ਤੋਗਾ ਨੇ ਦੱਸਿਆ ਕਿ ਲੋੜਵੰਦਾਂ ਲਈ ਇਕ ਦਿਨ ਦਾ ਲੰਗ਼ਰ ਲਗਾਇਆ ਗਿਆ। ਮੈਡਮ ਮਾਨ ਦੇ ਜਨਮ ਦਿਨ ਨੂੰ ਲੈ ਕੇ ਸਮੁੱਚੀ ਕੈਬਨਿਟ ਸਮੇਤ ਵਰਕਰਾਂ ਨੇ ਵੀ ਉਨ੍ਹਾਂ ਨੂੰ ਵਧਾਈਆ ਦਿੱਤੀਆਂ ਹਨ।ਇਸ ਸਮੇਂ ਕਮਲ ਮਿਰਜ਼ਾਪੁਰ, ਸੋਨੂੰ ਰਾਣਾ, ਨਿਤਾਸ਼ਾ ਜੋਸ਼ੀ, ਸੂਚਾ ਸਿੰਘ ਸੈਣੀ, ਕਰਨੈਲ ਸਿੰਘ ਸੈਣੀ, ਬਾਬੂ ਸਿੰਘ ਸੈਣੀ ਨੇ ਕਿਹਾ ਕਿ ਮੈਡਮ ਮਾਨ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।
ਕੈਪਸ਼ਨ- ਕੈਬਨਿਟ ਮੰਤਰੀ ਦੇ ਜਨਮ ਦਿਨ ਮੌਕੇ ਲੰਗਰ ਵਰਤਾਉਦੇ ਵਰਕਰ।

The post ਅਨਮੋਲ ਗਗਨ ਮਾਨ ਦੇ ਜਨਮ ਦਿਨ ਮੌਕੇ ਪੀਜੀਆਈ ਲੰਗਰ ਲਗਾਇਆ appeared first on TheUnmute.com - Punjabi News.

Tags:
  • anmol-gagan-mann
  • breaking-news
  • chandigarh-pgi
  • news
  • pgi-langar

ਮਾਨ ਸਰਕਾਰ ਨੇ ਪਿਛਲੇ 11 ਮਹੀਨਿਆਂ ਦੌਰਾਨ 57829 ਉਸਾਰੀ ਕਿਰਤੀਆਂ ਨੂੰ 77.65 ਕਰੋੜ ਰੁਪਏ ਜਾਰੀ ਕੀਤੇ: ਅਨਮੋਲ ਗਗਨ ਮਾਨ

Monday 27 February 2023 01:32 PM UTC+00 | Tags: anmol-gagan-mann breaking-news cm-bhagwant-mann construction-workers-welfare-board mann-govt news punjab punjabi-news punjab-news

ਚੰਡੀਗੜ੍, 27 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਕਿਰਤ, ਸਿਕਾਇਤ ਨਿਵਾਰਣ, ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਿਛਲੇ 11 ਮਹੀਨਿਆਂ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ ਵੱਖ-ਵੱਖ ਕਿਰਤ ਭਲਾਈ ਸਕੀਮਾਂ ਤਹਿਤ ਰਜਿਸਟਰਡ 57,829 ਉਸਾਰੀ ਕਿਰਤੀਆਂ ਨੂੰ ਵੱਖ ਵੱਖ ਉਸਾਰੀ ਕਿਰਤੀ ਭਲਾਈ ਸਕੀਮਾਂ ਅਧੀਨ 77.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤਾਂ 9192 ਰੁਪਏ ਤੋਂ ਵਧਾ ਕੇ 9907 ਰੁਪਏ ਕੀਤੀਆਂ ਗਈਆਂ ਹਨ, ਜਦਕਿ ਅਰਧ ਹੁਨਰਮੰਦਾਂ ਦੀ ਘੱਟੋ-ਘੱਟ ਉਜਰਤਾਂ 9972 ਰੁਪਏ ਤੋਂ ਵਧਾ ਕੇ 10687 ਰੁਪਏ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੁਨਰਮੰਦ ਕਾਮਿਆਂ ਦੀ ਉਜਰਤਾਂ 10869 ਰੁਪਏ ਤੋਂ ਵਧਾ ਕੇ 11584 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਦੀ ਉਜਰਤਾਂ 11901 ਰੁਪਏ ਤੋਂ ਵਧਾ ਕੇ 12616 ਰੁਪਏ ਕੀਤੀਆਂ ਜਾ ਚੁੱਕੀਆਂ ਹਨ।

ਅਨਮੋਲ ਗਗਨ ਮਾਨ (Anmol Gagan Mann) ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਸੁਵਿਧਾ ਲਈ ਮੋਬਾਇਲ ਐਪ "ਪੰਜਾਬ ਕਿਰਤੀ ਸਹਾਇਕ" ਲਾਂਚ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਸ ਮੋਬਾਇਲ ਐਪ ਨਾਲ ਉਸਾਰੀ ਕਿਰਤੀ ਆਪਣੇ ਮੋਬਾਇਲ ਤੋਂ ਖੁੱਦ ਹੀ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰਸ਼ਨ ਕਰ ਸਕਦਾ ਹੈ, ਜਿਸ ਨਾਲ ਉਸ ਨੂੰ ਆਪਣੀ ਦਿਹਾੜੀ ਦਾ ਨੁਕਸਾਨ ਕਰਕੇ ਸੁਵਿਧਾ ਕੇਂਦਰਾ ਵਿੱਚ ਜਾ ਕੇ ਰਜਿਸਟਰ ਕਰਵਾਉਣ ਦੀ ਲੋੜ ਨਹੀਂ ਪਵੇਗੀ । ਮੰਤਰੀ ਨੇ ਉਸਾਰੀ ਕਿਰਤੀਆਂ ਨੁੰ ਅਪੀਲ ਕੀਤੀ ਕਿ ਉਹ "ਪੰਜਾਬ ਕਿਰਤੀ ਸਹਾਇਕ" ਰਾਹੀਂ ਖੁਦ ਨੂੰ ਰਜਿਸਟਰ ਕਰਨ ਅਤੇ ਸੂਬਾ ਸਰਕਾਰ ਦੀਆਂ ਉਸਾਰੀ ਕਿਰਤੀ ਭਲਾਈ ਸਕੀਮਾਂ ਦੇ ਲਾਭਪਾਰਤੀ ਬਣਨ।

The post ਮਾਨ ਸਰਕਾਰ ਨੇ ਪਿਛਲੇ 11 ਮਹੀਨਿਆਂ ਦੌਰਾਨ 57829 ਉਸਾਰੀ ਕਿਰਤੀਆਂ ਨੂੰ 77.65 ਕਰੋੜ ਰੁਪਏ ਜਾਰੀ ਕੀਤੇ: ਅਨਮੋਲ ਗਗਨ ਮਾਨ appeared first on TheUnmute.com - Punjabi News.

Tags:
  • anmol-gagan-mann
  • breaking-news
  • cm-bhagwant-mann
  • construction-workers-welfare-board
  • mann-govt
  • news
  • punjab
  • punjabi-news
  • punjab-news

ਅੰਮ੍ਰਿਤਸਰ 'ਚ ਕਾਰ ਨੂੰ ਸਾਈਡ ਲਗਾਉਣ ਨੂੰ ਲੈ ਕੇ ਹੋਈ ਖ਼ੂਨੀ ਝੜੱਪ, ਇੱਕ ਨੌਜਵਾਨ ਦੀ ਮੌਤ

Monday 27 February 2023 01:47 PM UTC+00 | Tags: amritsar amritsar-police bloody-clash bloody-clash-in-amritsar breaking-news crime news punjab-news the-unmute-breaking-news the-unmute-news the-unmute-punjabi-news the-unmute-report

ਚੰਡੀਗੜ੍, 27 ਫਰਵਰੀ 2023: ਅੰਮ੍ਰਿਤਸਰ (Amritsar) ‘ਚ ਕਾਰ ਸਾਈਡ ਲਗਾਉਣ ਨੂੰ ਲੈ ਕੇ ਨੌਜਵਾਨ ਵਿਚਾਲੇ ਬਹਿਸ ਹੋ ਗਈ, ਹੌਲੀ-ਹੌਲੀ ਇਹ ਬਹਿਸ ਖ਼ੂਨੀ ਝੜੱਪ ਵਿਚ ਬਦਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਨੇ ਨੌਜਵਾਨ ਬਲਵਿੰਦਰ ਸਿੰਘ ਨੂੰ ਬੀਅਰ ਦੀਆਂ ਬੋਤਲਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਦੀ ਮੌਤ ਹੋ ਗਈ |

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਲਵਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਕਾਰਨ ਉਸ ਦੇ ਭਰਾ ‘ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਬੋਤਲ ਬਲਵਿੰਦਰ ਦੇ ਸਿਰ ‘ਚ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

The post ਅੰਮ੍ਰਿਤਸਰ ‘ਚ ਕਾਰ ਨੂੰ ਸਾਈਡ ਲਗਾਉਣ ਨੂੰ ਲੈ ਕੇ ਹੋਈ ਖ਼ੂਨੀ ਝੜੱਪ, ਇੱਕ ਨੌਜਵਾਨ ਦੀ ਮੌਤ appeared first on TheUnmute.com - Punjabi News.

Tags:
  • amritsar
  • amritsar-police
  • bloody-clash
  • bloody-clash-in-amritsar
  • breaking-news
  • crime
  • news
  • punjab-news
  • the-unmute-breaking-news
  • the-unmute-news
  • the-unmute-punjabi-news
  • the-unmute-report

ਖੇਤੀਬਾੜੀ ਮੰਤਰੀ ਵੱਲੋਂ ਖੇਤੀ ਮਸਲਿਆਂ ਤੇ ਖੇਤੀ ਨੀਤੀ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ

Monday 27 February 2023 01:54 PM UTC+00 | Tags: agricultural agricultural-machines agricultural-policy agriculture-policy breaking-news indian-farmers-union kuldeep-singh-dhaliwal news punjab-agricultural punjab-agriculture-department punjab-government the-unmute-breaking the-unmute-breaking-news

ਚੰਡੀਗੜ੍ਹ, 27 ਫ਼ਰਵਰੀ 2023: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਖੇਤੀ ਮਸਲਿਆਂ ਅਤੇ ਨਵੀਂ ਖੇਤੀ ਨੀਤੀ (Agricultural Policy) ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ।ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਨੁਮਾਇੰਦੇ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਅਤੇ ਝੰਡਾ ਸਿੰਘ ਨੇ ਸਰਕਾਰ ਨੂੰ ਖੇਤੀ ਨੀਤੀ ਸਬੰਧੀ ਸੁਝਾਅ ਦਿੱਤੇ।

ਉਨ੍ਹਾਂ ਨੇ ਤਿੰਨ ਮੁੱਖ ਉਦੇਸ਼ਾਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਜ਼ਮੀਨ ਅਤੇ ਖੇਤੀ ਸੰਦਾਂ ਦੀ ਕਾਣੀ ਵੰਡ ਖਤਮ ਕੀਤੀ ਜਾਵੇ, ਸੂਦਖੋਰੀ ਦਾ ਖਾਤਮਾ ਕੀਤਾ ਜਾਵੇ ਅਤੇ ਖੇਤੀ ਦੇ ਤਿੰਨ ਮੁੱਖ ਸਰੋਤਾਂ ਪਾਣੀ, ਜ਼ਮੀਨ ਅਤੇ ਮਨੁੱਖੀ ਕਿਰਤ ਦਾ ਸਰਵਪੱਖੀ ਵਿਕਾਸ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ 39 ਨੁਕਤੇ ਸਰਕਾਰ ਦੇ ਸਾਹਮਣੇ ਰੱਖਦੇ ਹੋਏ, ਇਨ੍ਹਾਂ ਮਸਲਿਆਂ ਦਾ ਹੱਲ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਨਾ ਹੋਣ ਕਰਕੇ ਪੰਜਾਬ ਡੂੰਘੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ।

ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਪੱਖੀ ਖੇਤੀ ਮਾਡਲ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਪਹਿਲੇ ਸਾਲ ਹੀ ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸਨੂੰ ਪੂਰੀ ਇੱਛਾ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ, ਬਿਜਲੀ, ਕੀਟਨਾਸ਼ਕ, ਖਾਂਦਾ ਦਾ ਕੰਟਰੋਲ ਅਤੇ ਖੇਤੀ ਖੇਤਰ ਆਦਿ ਲਗਭਗ ਸਾਰੇ ਹੀ ਖੇਤੀ ਮਸਲੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਯੂਨੀਅਨ ਵੱਲੋਂ ਸੁਝਾਏ ਕਏ ਮਾਮਲੇ ਪੰਜਾਬ ਖੇਤੀ ਨੀਤੀ (Agricultural Policy) ਦੀ ਕਮੇਟੀ ਵੱਲੋਂ ਵਿਚਾਰੇ ਜਾਣਗੇ ਅਤੇ ਇਸਦਾ ਖਰੜਾ ਵਿਚਾਰ-ਵਟਾਂਦਰੇ ਲਈ ਆਮ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸੇ ਲੜੀ ਵਿੱਚ ਹੀ ਪਹਿਲਾਂ ਵੀ ਸਰਕਾਰ-ਕਿਸਾਨ ਮਿਲਣੀ ਦੌਰਾਨ ਲਗਭਗ 8500 ਕਿਸਾਨਾਂ ਦੇ ਸੁਝਾਅ ਖੇਤੀ ਨੀਤੀ ਲਈ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਾਸਮਤੀ ਦੇ ਵਿੱਚ 10 ਖੇਤੀ ਕੀਟ ਨਾਸ਼ਕਾਂ 'ਤੇ ਪਾਬੰਦੀ ਲਾ ਕੇ ਪੰਜਾਬ ਦੀ ਬਾਸਮਤੀ ਦਾ ਅੰਤਰ-ਰਾਸ਼ਟਰੀ ਮੰਡੀ ਲਈ ਰਾਹ ਖੋਲ੍ਹਿਆ ਹੈ, ਜਿਸ ਕਰਕੇ ਕਿਸਾਨਾਂ ਦਾ ਸਿੱਧਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਨੀਤੀ ਦਾ ਖਰੜਾ 31 ਮਾਰਚ 2023 ਤੱਕ ਪੰਜਾਬ ਦੇ ਲੋਕਾਂ ਦੇ ਸਨਮੁੱਖ ਰੱਖਿਆ ਜਾਵੇਗਾ ਤਾਂ ਜੋ ਪੰਜਾਬ ਪੱਖੀ ਖੇਤੀ ਮਾਡਲ ਲਾਗੂ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ।

ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰੁਮੱਖ ਸਕੱਤਰ ਸੁਮੇਰ ਸਿੰਘ ਗੁਰਜਰ, ਸਕੱਤਰ ਖੇਤੀਬਾੜੀ ਸ. ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਸਤਵੀਰ ਸਿੰਘ ਗੋਸਲ ਅਤੇ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਅਤੇ ਓ.ਐਸ.ਡੀ. ਡਾ. ਦਵਿੰਦਰ ਤਿਵਾੜੀ ਹਾਜ਼ਰ ਸਨ।

The post ਖੇਤੀਬਾੜੀ ਮੰਤਰੀ ਵੱਲੋਂ ਖੇਤੀ ਮਸਲਿਆਂ ਤੇ ਖੇਤੀ ਨੀਤੀ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ appeared first on TheUnmute.com - Punjabi News.

Tags:
  • agricultural
  • agricultural-machines
  • agricultural-policy
  • agriculture-policy
  • breaking-news
  • indian-farmers-union
  • kuldeep-singh-dhaliwal
  • news
  • punjab-agricultural
  • punjab-agriculture-department
  • punjab-government
  • the-unmute-breaking
  • the-unmute-breaking-news

ਪੰਜਾਬ ਦੇ ਸਿਹਤ ਮੰਤਰੀ ਨੇ ਐੱਚਆਈਵੀ/ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ

Monday 27 February 2023 02:01 PM UTC+00 | Tags: breaking-news dr-balbir-singh dr-balbir-singh-and-baltej-pannu health-minister-of-punjab hiv-aids news punjab-health punjab-health-and-family-welfare punjab-health-minister punjab-news the-unmute-breaking-news

ਚੰਡੀਗੜ੍ਹ/ਐਸ.ਏ.ਐਸ.ਨਗਰ, 27 ਫਰਵਰੀ 2023: ਐਚ.ਆਈ.ਵੀ./ਏਡਜ਼ (HIV/AIDS) ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੰਕਰਮਿਤ ਲੋਕਾਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਾ.ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਫੇਜ਼-6, ਮੋਹਾਲੀ ਤੋਂ 11 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਇੱਕ ਮਹੀਨਾ ਚੱਲਣ ਵਾਲੀ ਇਸ ਐਚ.ਆਈ.ਵੀ./ਏਡਜ਼ ਜਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਇਹਨਾਂ ਆਈ.ਈ.ਸੀ. (ਸੂਚਨਾ, ਸਿੱਖਿਆ ਅਤੇ ਸੰਚਾਰ) ਜਾਗਰੂਕਤਾ ਵੈਨਾਂ ਜ਼ਰੀਏ ਲੋਕਾਂ ਨੂੰ ਐਲ.ਈ.ਡੀ. ਨਾਲ ਲੈਸ ਆਡੀਓ-ਵਿਜ਼ੂਅਲ ਜਾਗਰੂਕਤਾ ਫਿਲਮਾਂ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਪ੍ਰਿੰਟ ਸਮੱਗਰੀ ਵੀ ਵੰਡੀ ਜਾਵੇਗੀ। ਇਨ੍ਹਾਂ ਵੈਨਾਂ ਨਾਲ ਲੈਬ ਟੈਕਨੀਸ਼ੀਅਨ ਅਤੇ ਕਾਉਂਸਲਰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੇ ਗਏ ਹਨ, ਜੋ ਘਰ-ਘਰ ਜਾ ਕੇ ਲੋਕਾਂ ਦਾ ਮੁਫ਼ਤ ਐੱਚਆਈਵੀ/ਏਡਜ਼ ਟੈਸਟ ਕਰਨਗੇ।

ਹੋਰ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਨੇ ਦੱਸਿਆ ਕਿ ਇਹ 11 ਵਿਸ਼ੇਸ਼ ਜਾਗਰੂਕਤਾ ਵੈਨਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਮਾਰੂ ਬਿਮਾਰੀ ਬਾਰੇ ਜਾਗਰੂਕ ਕਰਨਗੀਆਂ ਕਿਉਂਕਿ ਇਸ ਦੀ ਰੋਕਥਾਮਯੋਗ ਤਾਂ ਕੀਤੀ ਜਾ ਸਕਦੀ ਹੈ ਪਰ ਇਸ ਦਾ ਇਲਾਜ ਸੰਭਵ ਨਹੀਂ ਹੈ। ਹਰੇਕ ਵੈਨ ਰੋਜ਼ਾਨਾ 4-5 ਪਿੰਡਾਂ ਨੂੰ ਕਵਰ ਕਰੇਗੀ ਅਤੇ ਇਹ ਵੈਨਾਂ ਇੱਕ ਮਹੀਨੇ ਵਿੱਚ 1650 ਪਿੰਡਾਂ ਨੂੰ ਕਵਰ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਟੈਸਟ ਕਰਵਾਉਣ, ਆਡੀਓ-ਵਿਜ਼ੂਅਲ ਜਾਗਰੂਕਤਾ ਫਿਲਮਾਂ ਦਿਖਾਉਣ ਅਤੇ ਪ੍ਰਿੰਟਿਡ ਸਮੱਗਰੀ ਵੰਡਣ ਤੋਂ ਇਲਾਵਾ ਥੀਏਟਰ ਕਲਾਕਾਰ ਪਿੰਡਾਂ ਵਿੱਚ ਨੁੱਕੜ ਨਾਟਕ ਵੀ ਪੇਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜਾਗਰੂਕ ਰਹਿ ਕੇ ਅਤੇ ਕੁਝ ਸਾਵਧਾਨੀਆਂ ਵਰਤ ਕੇ ਐੱਚ.ਆਈ.ਵੀ./ਏਡਜ਼ (HIV/AIDS) ਤੋਂ ਬਚਿਆ ਜਾ ਸਕਦਾ ਹੈ ਅਤੇ ਜਾਣਕਾਰੀ ਦੀ ਘਾਟ ਕਾਰਨ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।

ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵੈਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਐੱਚ.ਆਈ.ਵੀ. ਬਾਰੇ ਪਤਾ ਲਗਾਉਣ ਲਈ ਆਪਣਾ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਪ੍ਰਦੀਪ ਕੁਮਾਰ ਅਗਰਵਾਲ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਰਣਜੀਤ ਸਿੰਘ, ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬਬਨੀਤ ਭਾਰਤੀ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਅਤੇ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

The post ਪੰਜਾਬ ਦੇ ਸਿਹਤ ਮੰਤਰੀ ਨੇ ਐੱਚਆਈਵੀ/ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ appeared first on TheUnmute.com - Punjabi News.

Tags:
  • breaking-news
  • dr-balbir-singh
  • dr-balbir-singh-and-baltej-pannu
  • health-minister-of-punjab
  • hiv-aids
  • news
  • punjab-health
  • punjab-health-and-family-welfare
  • punjab-health-minister
  • punjab-news
  • the-unmute-breaking-news

ਉਮੇਸ਼ ਪਾਲ ਕਤਲ ਕਾਂਡ ਦਾ ਸ਼ੂਟਰ ਅਰਬਾਜ਼ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ

Monday 27 February 2023 02:11 PM UTC+00 | Tags: breaking-news latest-news news prayagraj prayagraj-news umesh-pal umesh-pal-murder-case up

ਚੰਡੀਗੜ੍ਹ, 27 ਫਰਵਰੀ 2023: ਉਮੇਸ਼ ਪਾਲ ਕਤਲ ਕਾਂਡ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਉਹ ਮਾਫੀਆ ਨੂੰ ਨਸ਼ਟ ਕਰ ਦੇਣਗੇ। ਇਸ ਦੀ ਝਲਕ ਸੋਮਵਾਰ ਨੂੰ ਵੀ ਦੇਖਣ ਨੂੰ ਮਿਲੀ। ਧੂਮਨਗੰਜ ‘ਚ ਉਮੇਸ਼ ਪਾਲ ਅਤੇ ਕਾਂਸਟੇਬਲ ਸੰਦੀਪ ਨਿਸ਼ਾਦ ਦੇ ਕਤਲ ‘ਚ ਸ਼ਾਮਲ ਅਰਬਾਜ਼ ਸੋਮਵਾਰ ਨੂੰ ਇਕ ਮੁਕਾਬਲੇ ‘ਚ ਮਾਰਿਆ ਗਿਆ ਹੈ । ਪੁਲਿਸ ਮੁਤਾਬਕ ਅਰਬਾਜ਼ ਕ੍ਰੇਟਾ ਗੱਡੀ ਚਲਾ ਰਿਹਾ ਸੀ ਜਿਸ ‘ਚ ਸ਼ੂਟਰਾਂ ਨੇ ਉਮੇਸ਼ ਪਾਲ ‘ਤੇ ਹਮਲਾ ਕੀਤਾ ਸੀ । ਹਮਲੇ ‘ਚ ਵਰਤੀ ਗਈ ਕ੍ਰੇਟਾ ਕਾਰ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਇੰਜਣ ਅਤੇ ਚਾਸੀ ਨੰਬਰ ਤੋਂ ਦੋਸ਼ੀ ਅਰਬਾਜ਼ ਤੱਕ ਪਹੁੰਚ ਗਈ।

ਸੋਮਵਾਰ ਦੁਪਹਿਰ ਨੂੰ ਪੀਪਲ ਪਿੰਡ ਇਲਾਕੇ ‘ਚ ਅਰਬਾਜ਼ ਦੇ ਮੌਜੂਦ ਹੋਣ ਦੀ ਸੂਚਨਾ ‘ਤੇ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਅਰਬਾਜ਼ ਨੇ ਗੋਲੀ ਚਲਾ ਦਿੱਤੀਆਂ । ਜਵਾਬੀ ਗੋਲੀਬਾਰੀ ਵਿੱਚ ਅਰਮਾਨ ਮਾਰਿਆ ਗਿਆ। ਮੁਕਾਬਲੇ ਵਿੱਚ ਧੂਮਨਗੰਜ ਇੰਸਪੈਕਟਰ ਦੇ ਸੱਜੇ ਹੱਥ ਵਿੱਚ ਵੀ ਗੋਲੀ ਲੱਗੀ ਹੈ।

The post ਉਮੇਸ਼ ਪਾਲ ਕਤਲ ਕਾਂਡ ਦਾ ਸ਼ੂਟਰ ਅਰਬਾਜ਼ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ appeared first on TheUnmute.com - Punjabi News.

Tags:
  • breaking-news
  • latest-news
  • news
  • prayagraj
  • prayagraj-news
  • umesh-pal
  • umesh-pal-murder-case
  • up

ਅਮਰੀਕਾ ਦੀ ਖੁਫੀਆ ਰਿਪੋਰਟਾਂ ਦਾ ਦਾਅਵਾ, ਚੀਨ ਦੀ ਵੁਹਾਨ ਲੈਬ ਤੋਂ ਹੀ ਫੈਲਿਆ ਕੋਰੋਨਾ ਵਾਇਰਸ

Monday 27 February 2023 02:23 PM UTC+00 | Tags: breaking-news china china-corona corona corona-virus covid-19 latest-news news usa. us-intelligence-reports-claim wuhan-lab

ਚੰਡੀਗੜ੍ਹ, 27 ਫਰਵਰੀ 2023: ਅਮਰੀਕਾ ਨੇ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਕੋਰੋਨਾ (Corona) ਚੀਨ ਦੀ ਵੁਹਾਨ ਲੈਬ ਤੋਂ ਹੀ ਫੈਲਿਆ ਹੈ। ਸੋਮਵਾਰ ਨੂੰ ਅਮਰੀਕਾ ਦੇ ਊਰਜਾ ਵਿਭਾਗ ਨੇ ਵਾਇਰਸ ਨਾਲ ਜੁੜੀ ਅੰਤਿਮ ਰਿਪੋਰਟ ਪੇਸ਼ ਕੀਤੀ। ਊਰਜਾ ਵਿਭਾਗ ਨੇ ਪਹਿਲਾਂ ਕਿਹਾ ਸੀ ਕਿ ਵਾਇਰਸ ਦੀ ਉਤਪਤੀ ਦਾ ਪਤਾ ਨਹੀਂ ਲੱਗ ਸਕਿਆ ਸੀ, ਪਰ ਹੁਣ ਮੰਨਦਾ ਹੈ ਕਿ ਵਾਇਰਸ ਵੁਹਾਨ ਲੈਬ ਤੋਂ ਲੀਕ ਹੋਣ ਦੀ ਸੰਭਾਵਨਾ ਹੈ।

ਊਰਜਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਫੈਲੀਆਂ ਅਮਰੀਕੀ ਜੀਵ ਵਿਗਿਆਨ ਲੈਬਾਂ ਤੋਂ ਖੁਫੀਆ ਜਾਣਕਾਰੀ ਮਿਲੀ ਹੈ। ਇਸ ਇਨਪੁਟ ਦੇ ਆਧਾਰ ‘ਤੇ ਅੰਤਿਮ ਰਿਪੋਰਟ ਸੌਂਪ ਦਿੱਤੀ ਗਈ ਹੈ। ਹਾਲਾਂਕਿ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਬਹੁਤ ਕਮਜ਼ੋਰ ਹੈ। ਇਹ ਸਿੱਟਾ ਕਿਸੇ ਠੋਸ ਬੁਨਿਆਦ ‘ਤੇ ਨਹੀਂ ਕੱਢਿਆ ਗਿਆ ਹੈ। ਵਾਇਰਸ ਦੀ ਉਤਪਤੀ ਨੂੰ ਲੈ ਕੇ ਅਮਰੀਕਾ ਦੀਆਂ ਕਈ ਏਜੰਸੀਆਂ ਵਿਚਾਲੇ ਅਜੇ ਵੀ ਮਤਭੇਦ ਹਨ।

ਪਹਿਲਾਂ ਵੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵਾਇਰਸ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ (ਡਬਲਿਊ.ਆਈ.ਵੀ.) ਤੋਂ ਸੁਰੱਖਿਆ ਦੀ ਗਲਤੀ ਕਾਰਨ ਲੀਕ ਹੋਇਆ ਸੀ। ਇਸ ਤੋਂ ਬਾਅਦ ਇਹ ਕੁਝ ਹੀ ਦਿਨਾਂ ‘ਚ ਪੂਰੀ ਦੁਨੀਆ ‘ਚ ਫੈਲ ਗਿਆ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਵੁਹਾਨ ਲੈਬ ਤੋਂ ਕੋਰੋਨਾ ਲੀਕ ਹੋਣ ਦੀਆਂ ਕਈ ਥਿਊਰੀਆਂ ਸਾਹਮਣੇ ਆਈਆਂ ਹਨ।

ਇੱਥੇ ਕੰਮ ਕਰ ਰਹੇ ਖੋਜਕਰਤਾ ਵਿਸ਼ੇਸ਼ ਤੌਰ ‘ਤੇ ਕੋਰੋਨਾ (Corona) ਵਾਇਰਸ ਦੀਆਂ ਕਿਸਮਾਂ ਦਾ ਅਧਿਐਨ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਇੱਕ ਵਿਗਿਆਨੀ ਦੁਆਰਾ ਇਸ ਦੇ ਸੰਕਰਮਣ ਦੇ ਫੈਲਣ ਦੀ ਸੰਭਾਵਨਾ ਹੈ। ਹਾਲਾਂਕਿ ਚੀਨੀ ਸਰਕਾਰ ਅਤੇ ਵੁਹਾਨ ਲੈਬ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਤਿੰਨ ਮਹੀਨੇ ਪਹਿਲਾਂ ਇੱਕ ਅਮਰੀਕੀ ਵਿਗਿਆਨੀ ਨੇ ਦਾਅਵਾ ਕੀਤਾ ਸੀ ਕਿ ਅਮਰੀਕੀ ਸਰਕਾਰ ਚੀਨ ਵਿੱਚ ਕੋਰੋਨਾ ਵਾਇਰਸ ਬਣਾਉਣ ਲਈ ਇੱਕ ਪ੍ਰੋਜੈਕਟ ਲਈ ਫੰਡਿੰਗ ਕਰ ਰਹੀ ਹੈ।

ਵਿਗਿਆਨੀ ਐਂਡਰਿਊ ਹਫ ਨੇ ਕਿਹਾ ਕਿ ਕੋਰੋਨਾ ਵਾਇਰਸ ‘ਤੇ ਕੀਤੀ ਜਾ ਰਹੀ ਖੋਜ ਨੂੰ ਅਮਰੀਕੀ ਮੈਡੀਕਲ ਖੋਜ ਏਜੰਸੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਹੀ ਚੀਨ ਨੂੰ ਵਾਇਰਸ ਬਣਾਉਣ ਦੀ ਤਕਨੀਕ ਦਿੱਤੀ ਸੀ। ਇਹ ਕਿਸੇ ਬਾਇਓਵੈਪਨ ਤਕਨੀਕ ਤੋਂ ਘੱਟ ਨਹੀਂ ਸੀ।

ਹਫ ਦਾ ਕਹਿਣਾ ਹੈ ਕਿ ਚੀਨ ਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਕੋਰੋਨਾ ਕੁਦਰਤੀ ਵਾਇਰਸ ਨਹੀਂ ਸੀ, ਸਗੋਂ ਜੈਨੇਟਿਕ ਤੌਰ ‘ਤੇ ਸੋਧਿਆ ਗਿਆ ਸੀ। ਜਿਸ ਕਾਰਨ ਇਹ ਲੈਬ ਤੋਂ ਲੀਕ ਹੋ ਗਿਆ। ਇਸ ਦੇ ਬਾਵਜੂਦ ਸੁਰੱਖਿਆ ਅਤੇ ਚਿਤਾਵਨੀ ਦੇਣ ਵਾਲੇ ਲੋਕਾਂ ਨੂੰ ਢਿੱਲ ਦਿੱਤੀ ਗਈ। ਚੀਨ ਨੇ ਨਾ ਸਿਰਫ ਬਿਮਾਰੀ ਦੇ ਫੈਲਣ ਬਾਰੇ ਝੂਠ ਬੋਲਿਆ, ਬਲਕਿ ਇਸ ਨੂੰ ਕੁਦਰਤੀ ਦਿਖਾਈ ਦੇਣ ਦੀ ਹਰ ਕੋਸ਼ਿਸ਼ ਕੀਤੀ।

The post ਅਮਰੀਕਾ ਦੀ ਖੁਫੀਆ ਰਿਪੋਰਟਾਂ ਦਾ ਦਾਅਵਾ, ਚੀਨ ਦੀ ਵੁਹਾਨ ਲੈਬ ਤੋਂ ਹੀ ਫੈਲਿਆ ਕੋਰੋਨਾ ਵਾਇਰਸ appeared first on TheUnmute.com - Punjabi News.

Tags:
  • breaking-news
  • china
  • china-corona
  • corona
  • corona-virus
  • covid-19
  • latest-news
  • news
  • usa.
  • us-intelligence-reports-claim
  • wuhan-lab

ਫਰਾਂਸ ਵਲੋਂ ਯੂਕਰੇਨ ਨੂੰ ਹਥਿਆਰ ਦੇਣ ਫੈਸਲਾ, ਫਰਾਂਸ ਦੇ ਨਾਗਰਿਕਾਂ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Monday 27 February 2023 02:38 PM UTC+00 | Tags: breaking-news france french-citizens french-citizens-protest news russia-ukraine-war the-unmute-breaking-news the-unmute-punjabi-news the-unmute-report ukraine

ਚੰਡੀਗੜ੍ਹ, 27 ਫਰਵਰੀ 2023: ਰੂਸ-ਯੂਕਰੇਨ ਜੰਗ ਦੇ ਵਿਚਕਾਰ ਫਰਾਂਸ (France) ਯੂਕਰੇਨ ਨੂੰ ਹਥਿਆਰ ਦੇ ਰਿਹਾ ਹੈ। ਇਸ ਫੈਸਲੇ ਲਈ ਫਰਾਂਸ ਨੂੰ ਹੁਣ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਰਿਸ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਫਰਾਂਸ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

ਫਰਾਂਸ (France) ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਹਥਿਆਰ ਦੇਣ ਨਾਲ ਜੰਗ ਵਧੇਗੀ। ਜੇਕਰ ਸਰਕਾਰ ਮਦਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰੂਸ ਨੂੰ ਹਮਲਾ ਕਰਨ ਤੋਂ ਰੋਕਣਾ ਚਾਹੀਦਾ ਹੈ। ਲੋਕਾਂ ਨੇ ਯੂਕਰੇਨ ਦੇ ਸਮਰਥਨ ਵਿੱਚ ਮਾਰਚ ਕੀਤਾ ਅਤੇ ਸ਼ਾਂਤੀ ਦੀ ਮੰਗ ਕੀਤੀ। ਇਸੇ ਤਰ੍ਹਾਂ ਦਾ ਮਾਰਚ ਜਰਮਨੀ ਦੇ ਬਰਲਿਨ ਵਿੱਚ ਵੀ ਕੱਢਿਆ ਗਿਆ। ਉੱਥੇ ਹੀ ਲੋਕਾਂ ਨੇ ਰੂਸ ਨਾਲ ਗੱਲਬਾਤ ਰਾਹੀਂ ਸਮਝੌਤੇ ਦੀ ਮੰਗ ਕੀਤੀ।

ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿੱਚ ਬੈਨਰ ਸਨ। ਇਸ ‘ਤੇ ਲਿਖਿਆ ਸੀ – for Peace , (ਸ਼ਾਂਤੀ ਲਈ), ਨੋ ਟੂ ਥਰਡ ਵਰਲਡ ਵਾਰ (No to Third World War)। ਫਰਾਂਸ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਰਾਹੀਂ ਹੱਲ ਲੱਭਿਆ ਜਾਵੇ। ਫਰਾਂਸ ਦੇ ਹਥਿਆਰਾਂ ਕਾਰਨ ਤੀਜੇ ਵਿਸ਼ਵ ਯੁੱਧ ਦਾ ਡਰ ਵਧਦਾ ਜਾ ਰਿਹਾ ਹੈ।

ਨਾਟੋ ਫਰਾਂਸ ਛੱਡੋ: ਪ੍ਰਦਰਸ਼ਨਕਾਰੀ
ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਕਈ ਬੈਨਰ ਸਨ। ਇਨ੍ਹਾਂ ਵਿੱਚੋਂ ਇੱਕ ਵਿੱਚ ਲਿਖਿਆ ਸੀ ਕਿ ਚਲੋ ਨਾਟੋ ਛੱਡੀਏ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਫਰਾਂਸ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਛੱਡ ਦੇਣਾ ਚਾਹੀਦਾ ਹੈ। ਨਾਟੋ ਯੂਰਪੀ ਅਤੇ ਉੱਤਰੀ ਅਮਰੀਕੀ ਦੇਸ਼ਾਂ ਦਾ ਇੱਕ ਫੌਜੀ ਅਤੇ ਸਿਆਸੀ ਗਠਜੋੜ ਹੈ। ਇਸ ਵਿਚ ਅਮਰੀਕਾ ਦਾ ਜ਼ਿਆਦਾ ਪ੍ਰਭਾਵ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਫਰਾਂਸ ਅਮਰੀਕਾ ਦਾ ਅੰਨ੍ਹਾ ਸਮਰਥਨ ਕਰਦਾ ਹੈ। ਅਮਰੀਕਾ ਤੋਂ ਬਾਅਦ ਫਰਾਂਸ ਅਤੇ ਹੋਰ ਯੂਰਪੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ।

The post ਫਰਾਂਸ ਵਲੋਂ ਯੂਕਰੇਨ ਨੂੰ ਹਥਿਆਰ ਦੇਣ ਫੈਸਲਾ, ਫਰਾਂਸ ਦੇ ਨਾਗਰਿਕਾਂ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ appeared first on TheUnmute.com - Punjabi News.

Tags:
  • breaking-news
  • france
  • french-citizens
  • french-citizens-protest
  • news
  • russia-ukraine-war
  • the-unmute-breaking-news
  • the-unmute-punjabi-news
  • the-unmute-report
  • ukraine

ਭਾਜਪਾ 'ਚ ਸ਼ਾਮਲ ਹੋਏ ਪੁਰਾਣੇ ਕਾਂਗਰਸੀ ਅੱਜ ਕੱਲ ਪੰਜਾਬ ਰਾਜਪਾਲ ਦੇ ਘਰ ਦੇ ਚੱਕਰ ਕੱਟ ਰਹੇ ਹਨ: CM ਮਾਨ ਭਗਵੰਤ

Monday 27 February 2023 02:50 PM UTC+00 | Tags: balbir-singh-sidhu breaking-news captain-amarinder-singh congress fateh-jang-bajwa gurpreet-kangar kewal-singh-dhillon mann-bhagwant news punjab punjab-bjp raj-kumar-verka rana-sodhi

ਚੰਡੀਗੜ੍ਹ, 27 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ (Mann Bhagwant) ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਅਤੇ ਭਾਜਪਾ ਆਗੂਆਂ ‘ਤੇ ਤਿੱਖਾ ਹਮਲਾ ਕੀਤਾ ਹੈ | ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰ, ਕੇਵਲ ਸਿੰਘ ਢਿੱਲੋਂ, ਬਲਬੀਰ ਸਿੰਘ ਸਿੱਧੂ, ਫ਼ਤਿਹ ਜੰਗ ਬਾਜਵਾ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ , ਰਾਣਾ ਸੋਢੀ ਸਾਰੇ ਕਾਂਗਰਸ ਤੋਂ ਭਾਜਪਾ ਆਗੂ ਹੋਏ ਅੱਜ ਕੱਲ ਅਕਸਰ ਪੰਜਾਬ ਦੇ ਰਾਜਪਾਲ ਦੇ ਘਰ ਦੇ ਨੇੜੇ-ਤੇੜੇ ਦੇਖੇ ਜਾ ਸਕਦੇ ਹਨ | ਪੰਜਾਬ ‘ਚ ਗਵਰਨਰ ਰਾਜ ਦੀ ਗੱਲ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਜਾਣਦੇ ਹਨ, ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਹਨ |

cm mann

The post ਭਾਜਪਾ ‘ਚ ਸ਼ਾਮਲ ਹੋਏ ਪੁਰਾਣੇ ਕਾਂਗਰਸੀ ਅੱਜ ਕੱਲ ਪੰਜਾਬ ਰਾਜਪਾਲ ਦੇ ਘਰ ਦੇ ਚੱਕਰ ਕੱਟ ਰਹੇ ਹਨ: CM ਮਾਨ ਭਗਵੰਤ appeared first on TheUnmute.com - Punjabi News.

Tags:
  • balbir-singh-sidhu
  • breaking-news
  • captain-amarinder-singh
  • congress
  • fateh-jang-bajwa
  • gurpreet-kangar
  • kewal-singh-dhillon
  • mann-bhagwant
  • news
  • punjab
  • punjab-bjp
  • raj-kumar-verka
  • rana-sodhi
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form