TheUnmute.com – Punjabi News: Digest for February 12, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪਟਨਾ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ 'ਚ ਸਿਹਤ ਵਿਗੜਨ ਕਾਰਨ ਮਹਿਲਾ ਯਾਤਰੀ ਦੀ ਮੌਤ

Saturday 11 February 2023 05:53 AM UTC+00 | Tags: airport-babatpur-varanasi-airport amritsar breaking-news news nws patna-to-amritsar-flight punjabi-news punjab-news the-unmute-breaking-news the-unmute-latest-update the-unmute-update

ਚੰਡੀਗੜ੍ਹ,11 ਫਰਵਰੀ 2023: ਬੀਤੇ ਦਿਨ ਪਟਨਾ ਤੋਂ ਅੰਮ੍ਰਿਤਸਰ (Amritsar) ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ ਸੀ। ਟੇਕਆਫ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਇਸ ਦੌਰਾਨ ਔਰਤ ਦੀ ਮੌਤ ਹੋ ਗਈ। ਸ਼ੁੱਕਰਵਾਰ ਸ਼ਾਮ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ-2942 ਨੇ ਦੁਪਹਿਰ ਵੇਲੇ ਪਟਨਾ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਜਹਾਜ਼ ਵਿਚ ਸਵਾਰ ਤਰਨਤਾਰਨ ਦੀ ਰਹਿਣ ਵਾਲੀ ਸਰਬਜੀਤ ਕੌਰ (59) ਦੀ ਸਿਹਤ ਵਿਗੜ ਗਈ।

ਚਾਲਕ ਦਲ ਦੇ ਮੈਂਬਰਾਂ ਨੇ ਗਰਾਊਂਡ ਸਟਾਫ ਨੂੰ ਦੱਸਿਆ ਕਿ ਔਰਤ ਨੂੰ ਸਾਹ ਲੈਣ ਵਿੱਚ ਤਕਲੀਫ਼, ​​ਬੇਚੈਨੀ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ ਸਨ। ਜਹਾਜ਼ ‘ਚ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਰਾਹਤ ਨਹੀਂ ਮਿਲੀ, ਇਸ ਦੌਰਾਨ ਔਰਤ ਨੇ ਦਮ ਤੋੜ ਦਿੱਤਾ | ਅੰਤ ਵਿੱਚ ਪਾਇਲਟ ਨੇ ਨਜ਼ਦੀਕੀ ਹਵਾਈ ਅੱਡੇ ਬਾਬਤਪੁਰ ਵਾਰਾਣਸੀ ਦੇ ਏਟੀਸੀ ਨਾਲ ਸੰਪਰਕ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ।

 

The post ਪਟਨਾ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ‘ਚ ਸਿਹਤ ਵਿਗੜਨ ਕਾਰਨ ਮਹਿਲਾ ਯਾਤਰੀ ਦੀ ਮੌਤ appeared first on TheUnmute.com - Punjabi News.

Tags:
  • airport-babatpur-varanasi-airport
  • amritsar
  • breaking-news
  • news
  • nws
  • patna-to-amritsar-flight
  • punjabi-news
  • punjab-news
  • the-unmute-breaking-news
  • the-unmute-latest-update
  • the-unmute-update

ਪਟਿਆਲਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਮ੍ਰਿਤਕ ਦਾ ਸਿਰ ਧੜ ਤੋਂ ਹੋਇਆ ਅਲੱਗ

Saturday 11 February 2023 06:12 AM UTC+00 | Tags: accident-news breaking-news navdeep-kumar-patiala news patiala-police punjab-news road-accident shames-humanity

ਚੰਡੀਗੜ੍ਹ,11 ਫਰਵਰੀ 2023: ਪਟਿਆਲਾ (Patiala) ਵਿਖੇ ਵਾਪਰੇ ਇਕ ਸੜਕੀ ਹਾਦਸੇ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜ਼ਿਕਰਯੋਗ ਹੈ ਕਿ ਨਵਦੀਪ ਕੁਮਾਰ ਨਾਮੀ ਨੌਜਵਾਨ ਆਪਣਾ ਕੰਮ ਖ਼ਤਮ ਕਰਕੇ ਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇਸ ਦੌਰਾਨ ਪਿੱਛੇ ਆ ਰਹੀ ਇਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਇਸ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਤੇ ਸਵਾਰ ਨਵਦੀਪ ਕੁਮਾਰ ਨਾਮੀ ਨੌਜਵਾਨ ਦਾ ਸਿਰ ਧੜ ਤੋਂ ਅਲੱਗ ਹੋ ਕੇ ਗੱਡੀ ਦੇ ਸ਼ੀਸ਼ੇ ਵਿਚ ਫਸ ਗਿਆ, ਪਰ ਇਨਸਾਨੀਅਤ ਉਸ ਵੇਲੇ ਸ਼ਰਮਸ਼ਾਰ ਹੋ ਗਈ ਜਦੋਂ ਉਕਤ ਸਕੋਰਪੀਓ ਤੇ ਸਵਾਰ ਪੰਜ ਵਿਅਕਤੀਆਂ ਨੇ ਗੱਡੀ ਰੋਕਣ ਦੀ ਬਜਾਏ ਮ੍ਰਿਤਕ ਨੌਜਵਾਨ ਦੇ ਸਿਰ ਨੂੰ ਨਾਲ ਲੈ ਕੇ ਫਰਾਰ ਹੋ ਗਏ |ਪੁਲਿਸ ਨੇ ਕਾਰ ਬਰਾਮਦ ਕਰ ਲਈ ਹੈ |

ਇਸ ਘਟਨਾ ਤੋਂ ਬਾਅਦ ਸਕਾਰਪੀਓ ‘ਤੇ ਸਵਾਰ ਇਹਨਾਂ ਪੰਜ ਵਿਅਕਤੀਆਂ ਨੇ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਨੂੰ ਤੋੜ ਕੇ ਗੱਡੀ ਨੂੰ ਕਿਸੇ ਅਜਿਹੀ ਜਗ੍ਹਾ ‘ਤੇ ਛੂਪਾ ਦਿੱਤਾ| ਜਿੱਥੇ ਇਹਨਾਂ ਦੀ ਸ਼ਨਾਖ਼ਤ ਨਾ ਹੋ ਸਕੇ, ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਮ੍ਰਿਤਕ ਨੌਜਵਾਨ ਦੇ ਮੋਬਾਈਲ ਫੋਨ ਤੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ | ਪੁਲਿਸ 8 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿਰ ਦਾ ਪਤਾ ਨਹੀਂ ਲਗਾ ਸਕੀ ਹੈ।

ਮ੍ਰਿਤਕ ਨਵਦੀਪ ਕੁਮਾਰ ਦੇ ਦੋ ਬੱਚੇ ਹਨ ਅਤੇ ਇਹ ਘਰ ਵਿੱਚ ਇਕੱਲਾ ਕਮਾਈ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਸੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਹਾਲਤ ਵੀ ਠੀਕ ਨਹੀਂ ਹੈ | ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਅਤੇ ਮ੍ਰਿਤਕ ਨੌਜਵਾਨ ਦੇ ਧੜ ਤੋਂ ਅਲੱਗ ਹੋਏ ਸਿਰ ਨੂੰ ਲੱਭਣ ਲਈ ਪ੍ਰਸ਼ਾਸ਼ਨ ਤੋਂ ਗੁਹਾਰ ਲਗਾਈ ਹੈ | ਦੂਜੇ ਪਾਸੇ ਇਸ ਸੜਕੀ ਹਾਦਸੇ ਨੂੰ ਲੈ ਕੇ ਪਟਿਆਲਾ (Patiala) ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਕਤ ਗੱਡੀ ਚਾਲਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ |

 

The post ਪਟਿਆਲਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, ਮ੍ਰਿਤਕ ਦਾ ਸਿਰ ਧੜ ਤੋਂ ਹੋਇਆ ਅਲੱਗ appeared first on TheUnmute.com - Punjabi News.

Tags:
  • accident-news
  • breaking-news
  • navdeep-kumar-patiala
  • news
  • patiala-police
  • punjab-news
  • road-accident
  • shames-humanity

ਜਲੰਧਰ 'ਚ ਪਾਰਕਿੰਗ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਹਿਲਾਂ ਦੋ ਧੜਿਆਂ 'ਚ ਹੋਈ ਸੀ ਬਹਿਸ

Saturday 11 February 2023 06:29 AM UTC+00 | Tags: breaking-news burlton-park burlton-park-jalandhar crime-news jalandhar jalandhar-murder jalandhar-police maqsudan-mandi maqsudan-news murder-case news punjabi-news verka-milk-plant-jalandhar

ਚੰਡੀਗੜ੍ਹ,11 ਫਰਵਰੀ 2023: ਸ਼ਨੀਵਾਰ ਤੜਕੇ ਜਲੰਧਰ (Jalandhar) ‘ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮਕਸੂਦਾ ਮੰਡੀ ‘ਚ ਠੇਕੇ ‘ਤੇ ਕੰਮ ਕਰਦੇ ਸੱਤਾ ਘੁੰਮਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਬਰਲਟਨ ਪਾਰਕ ‘ਚੋਂ ਮਿਲੀ। ਵੇਰਕਾ ਮਿਲਕ ਪਲਾਂਟ ਨੇੜੇ ਬੈਂਕ ਕਲੋਨੀ ਦਾ ਵਸਨੀਕ ਸੱਤਾ ਮਕਸੂਦਾਂ ਨਵੀਂ ਸਬਜ਼ੀ ਮੰਡੀ ਦੇ ਗੇਟ 'ਤੇ ਸਾਈਕਲ ਪਾਰਕਿੰਗ 'ਤੇ ਕਰਿੰਦਾ ਸੀ ਪਰ ਸਬਜ਼ੀ ਮੰਡੀ 'ਚ ਹੀ ਵਸੂਲੀ ‘ਤੇ ਚੌਕੀਦਾਰੀ ਨੂੰ ਲੈ ਕੇ ਕਿਸੇ ਨਾਲ ਝਗੜਾ ਹੋਇਆ ਸੀ। ਜਿਸ ਵਿੱਚ ਦੋਵੇਂ ਧੜਿਆਂ ਨੇ ਇੱਕ ਦੂਜੇ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ।

ਅੱਜ ਤੜਕੇ 3.30 ਤੋਂ 4.00 ਵਜੇ ਦੇ ਦਰਮਿਆਨ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸੱਤੇ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਹੈ | ਜਿਨ੍ਹਾਂ ਦਾ ਅਧਿਕਾਰੀਆਂ ਨਾਲ ਝਗੜਾ ਹੋਇਆ ਸੀ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਜਲੰਧਰ ‘ਚ ਪਾਰਕਿੰਗ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਹਿਲਾਂ ਦੋ ਧੜਿਆਂ ‘ਚ ਹੋਈ ਸੀ ਬਹਿਸ appeared first on TheUnmute.com - Punjabi News.

Tags:
  • breaking-news
  • burlton-park
  • burlton-park-jalandhar
  • crime-news
  • jalandhar
  • jalandhar-murder
  • jalandhar-police
  • maqsudan-mandi
  • maqsudan-news
  • murder-case
  • news
  • punjabi-news
  • verka-milk-plant-jalandhar

ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ YSRCP ਦੇ ਸੰਸਦ ਮੈਂਬਰ ਮਗੁੰਤਾ ਸ੍ਰੀਨਿਵਾਸੁਲੁ ਦਾ ਪੁੱਤਰ ਗ੍ਰਿਫਤਾਰ

Saturday 11 February 2023 06:44 AM UTC+00 | Tags: aam-aadmi-party arvind-kejriwal breaking-news delhi-government india magunta-sreenivasulu-reddy news punjab-government raghav-magunta raghav-magunt-arrest the-unmute-breaking-news the-unmute-news ysrcp

ਚੰਡੀਗੜ੍ਹ,11 ਫਰਵਰੀ 2023: ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ (Delhi liquor scam case) ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਆਂਧਰਾ ਪ੍ਰਦੇਸ਼ YSRCP ਦੇ ਸੰਸਦ ਮੈਂਬਰ ਮਗੁੰਤਾ ਸ੍ਰੀਨਿਵਾਸੁਲੁ ਰੈੱਡੀ ਦੇ ਪੁੱਤਰ ਰਾਘਵ ਮਗੁੰਤਾ (Raghav Magunta) ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਇਸ ਮਾਮਲੇ ਵਿੱਚ ਨਵੇਂ ਖੁਲਾਸੇ ਕਰ ਰਹੀ ਹੈ। ਹੁਣ ਤੱਕ ਨੌਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

YSR ਕਾਂਗਰਸ ਦੇ ਸੰਸਦ ਮੈਂਬਰ ਦੇ ਬੇਟੇ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ ਚੇਰੀਅਟ ਐਡਵਰਟਾਈਜਿੰਗ ਦੇ ਰਾਜੇਸ਼ ਜੋਸ਼ੀ ਨੂੰ ਹੈਦਰਾਬਾਦ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਦੀ ਧੀ ਕਵਿਤਾ ਦੇ ਇੱਕ ਸਾਬਕਾ ਚਾਰਟਰਡ ਅਕਾਊਂਟੈਂਟ ਨੂੰ ਗ੍ਰਿਫ਼ਤਾਰ ਕੀਤਾ ਸੀ।

The post ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ YSRCP ਦੇ ਸੰਸਦ ਮੈਂਬਰ ਮਗੁੰਤਾ ਸ੍ਰੀਨਿਵਾਸੁਲੁ ਦਾ ਪੁੱਤਰ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • delhi-government
  • india
  • magunta-sreenivasulu-reddy
  • news
  • punjab-government
  • raghav-magunta
  • raghav-magunt-arrest
  • the-unmute-breaking-news
  • the-unmute-news
  • ysrcp

ਪਾਕਿਸਤਾਨ 'ਚ ਵਧਦੀ ਮਹਿੰਗਾਈ ਤੋਂ ਜਨਤਾ ਪਰੇਸ਼ਾਨ, ਲੋਕਾਂ ਨੇ ਕਿਹਾ ਬਿਜਲੀ, ਪੜ੍ਹਾਈ ਤਾਂ ਭੁੱਲ ਜਾਓ

Saturday 11 February 2023 07:00 AM UTC+00 | Tags: breaking-news common-people-of-pakistan news pakistan pakistan-food-crisis pakistan-petroleum-dealers-association pakista-petrol-pumps petrol-pumps petrol-pumps-in-pakistan punjab-news punjab-province punjab-province-pakistan the-unmute-breaking-news

ਚੰਡੀਗੜ੍ਹ,11 ਫਰਵਰੀ 2023: ਪਾਕਿਸਤਾਨ (Pakistan) ਆਪਣੇ ਦੇ ਸਭ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਪਾਕਿਸਤਾਨ ਦੇ ਆਮ ਲੋਕ ਸੜਕਾਂ ‘ਤੇ ਆ ਗਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਦੀਵਾਲੀਆ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਹੈ।

ਦੂਜੇ ਪਾਸੇ ਬੇਲਆਊਟ ਪੈਕੇਜ ਨੂੰ ਲੈ ਕੇ ਆਈਐਮਐਫ (IMF) ਨਾਲ ਗੱਲਬਾਤ ਵੀ ਅਸਫਲ ਰਹੀ ਹੈ, ਜਿਸ ਕਾਰਨ ਪਾਕਿਸਤਾਨ (Pakistan) ਨੂੰ ਕੋਈ ਫੌਰੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸਭ ਤੋਂ ਮਾੜੀ ਹਾਲਤ ਪਾਕਿਸਤਾਨ ਦੀ ਆਮ ਜਨਤਾ ਦੀ ਹੈ, ਜਿਨ੍ਹਾਂ ਦੀ ਕਮਰ ਵਧਦੀ ਮਹਿੰਗਾਈ ਨੇ ਤੋੜ ਦਿੱਤੀ ਹੈ ਅਤੇ ਹੁਣ ਹਾਲਾਤ ਇਹ ਹਨ ਕਿ ਲੋਕ ਖਾਣ-ਪੀਣ ਅਤੇ ਸਿੱਖਿਆ ਅਤੇ ਹੋਰ ਚੀਜ਼ਾਂ ਦੀ ਚਿੰਤਾ ਕਰ ਰਹੇ ਹਨ |

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਇਕ ਸਥਾਨਕ ਸਮੁੰਦਰੀ ਭੋਜਨ ਵਪਾਰੀ ਨੇ ਕਿਹਾ ਕਿ ਮਹਿੰਗਾਈ ਕਾਰਨ ਉਨ੍ਹਾਂ ਦੀ ਵਿਕਰੀ ਅੱਧੀ ਰਹਿ ਗਈ ਹੈ। ਖਾਸ ਕਰਕੇ ਮੱਧ ਵਰਗ ਦੇ ਲੋਕਾਂ ਨੇ ਬਾਜ਼ਾਰਾਂ ਤੋਂ ਦੂਰੀ ਬਣਾ ਲਈ ਹੈ ਅਤੇ ਵਧਦੀ ਮਹਿੰਗਾਈ ਦਾ ਸਾਹਮਣਾ ਸਿਰਫ਼ ਅਮੀਰ ਵਰਗ ਹੀ ਕਰ ਸਕਿਆ ਹੈ।

ਇਸੇ ਤਰ੍ਹਾਂ ਇਕ ਪੈਟਰੋਲ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ‘ਤੇ ਵੀ ਤੇਲ ਦੀ ਵਿਕਰੀ ਵਿਚ ਕਾਫੀ ਕਮੀ ਆਈ ਹੈ। ਪਹਿਲਾਂ ਜਿੱਥੇ ਪੈਟਰੋਲ ਪੰਪਾਂ ‘ਤੇ ਗਾਹਕਾਂ ਦੀ ਲੰਬੀ ਲਾਈਨ ਹੁੰਦੀ ਸੀ, ਅੱਜ ਪੈਟਰੋਲ ਪੰਪ ਲਗਭਗ ਖਾਲੀ ਪਏ ਹਨ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 262 ਰੁਪਏ ਹੈ। ਪਾਕਿਸਤਾਨ ਵਿੱਚ ਘੱਟ ਆਮਦਨੀ ਵਾਲੇ ਲੋਕਾਂ ਨੂੰ ਘਰ ਦਾ ਖਰਚ ਚਲਾਉਣ ਲਈ ਵੀ ਕਰਜ਼ਾ ਲੈਣਾ ਪੈਂਦਾ ਹੈ। ਲੋਕ ਕਹਿੰਦੇ ਹਨ ਕਿ ਜ਼ਿੰਦਗੀ ਜਿਊਣਾ ਬਹੁਤ ਔਖਾ ਹੋ ਗਿਆ ਹੈ, ਪਰ ਅਜਿਹੀ ਸਥਿਤੀ ਵਿਚ ਉਹ ਕੁਝ ਨਹੀਂ ਕਰ ਸਕਦੇ।

ਪਾਕਿਸਤਾਨ ਦੇ ਕਿਸਾਨਾਂ ਦੀ ਹਾਲਤ ਵੀ ਮਾੜੀ ਹੈ। ਵਧਦੀ ਮਹਿੰਗਾਈ ਨੇ ਕਿਸਾਨਾਂ ਦੀ ਲਾਗਤ ਕਈ ਗੁਣਾ ਵਧਾ ਦਿੱਤੀ ਹੈ। ਬਿਜਲੀ ਅਤੇ ਮਜ਼ਦੂਰੀ ਦੀਆਂ ਕੀਮਤਾਂ ਵਧਣ ਕਾਰਨ ਖੇਤੀ ਹੁਣ ਲਾਹੇਵੰਦ ਸੌਦਾ ਨਹੀਂ ਰਹੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਲੋਕਾਂ ਲਈ ਬਿਜਲੀ ਦੀ ਕਮੀ ਵੀ ਮੁਸੀਬਤ ਬਣ ਗਈ ਹੈ। ਪਾਕਿਸਤਾਨ ਦੇ ਕਿਸਾਨ ਮੁਹੰਮਦ ਰਾਸ਼ਿਦ ਦਾ ਕਹਿਣਾ ਹੈ ਕਿ ‘ਸਾਡੇ ਕੋਲ ਰੱਜ ਕੇ ਰੋਟੀ ਨਹੀਂ ਹੈ ਤਾਂ ਬਿਜਲੀ, ਪੜ੍ਹਾਈ ਤੇ ਕੱਪੜਿਆਂ ਦਾ ਇੰਤਜ਼ਾਮ ਕਿੱਥੋਂ ਕਰੀਏ’।

The post ਪਾਕਿਸਤਾਨ ‘ਚ ਵਧਦੀ ਮਹਿੰਗਾਈ ਤੋਂ ਜਨਤਾ ਪਰੇਸ਼ਾਨ, ਲੋਕਾਂ ਨੇ ਕਿਹਾ ਬਿਜਲੀ, ਪੜ੍ਹਾਈ ਤਾਂ ਭੁੱਲ ਜਾਓ appeared first on TheUnmute.com - Punjabi News.

Tags:
  • breaking-news
  • common-people-of-pakistan
  • news
  • pakistan
  • pakistan-food-crisis
  • pakistan-petroleum-dealers-association
  • pakista-petrol-pumps
  • petrol-pumps
  • petrol-pumps-in-pakistan
  • punjab-news
  • punjab-province
  • punjab-province-pakistan
  • the-unmute-breaking-news

ਅੰਮ੍ਰਿਤਸਰ ਜੇਲ੍ਹ 'ਚ ਬੰਦ ਗੁਰਦੀਪ ਸਿੰਘ ਖਹਿਰਾ ਨੂੰ ਮਿਲੀ ਪੈਰੋਲ, ਕਰਨਾਟਕ ਕੋਰਟ ਨੇ ਸੁਣਾਈ ਸੀ ਉਮਰ ਕੈਦ ਦੀ ਸਜ਼ਾ

Saturday 11 February 2023 07:14 AM UTC+00 | Tags: amritsar-jail amritsar-police bandi-sikh bidar-city-blast-case breaking-news gurdeep-singh-khaira karnataka-government news punjab-news the-unmute-breaking-news the-unmute-news the-unmute-punjab

ਚੰਡੀਗੜ੍ਹ,11 ਫਰਵਰੀ 2023: ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖ ਗੁਰਦੀਪ ਸਿੰਘ ਖਹਿਰਾ (Gurdeep Singh khaira) ਨੂੰ ਪੈਰੋਲ ਮਿਲ ਗਈ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਅੰਮ੍ਰਿਤਸਰ ਸਥਿਤ ਪਿੰਡ ਜੱਲੂਪੁਰ ਖਹਿਰਾ ਵਿੱਚ ਰਹਿ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਖਹਿਰਾ ਨੂੰ 8 ਹਫ਼ਤਿਆਂ ਲਈ ਪੈਰੋਲ ਦਿੱਤੀ ਗਈ ਹੈ। ਅੱਠ ਸਾਲ ਪਹਿਲਾਂ 2015 ਵਿੱਚ ਉਸ ਨੂੰ ਕਰਨਾਟਕ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਗੁਰਦੀਪ ਖਹਿਰਾ (Gurdeep Singh khaira) ਨੂੰ 1988-1989 ਵਿੱਚ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਕਰਨਾਟਕ ਦੇ ਬਿਦਰ ਸ਼ਹਿਰ ਵਿੱਚ ਧਮਾਕੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ | ਪੁਲਿਸ ਨੇ ਖਹਿਰਾ ਨੂੰ 6 ਦਸੰਬਰ 1990 ਨੂੰ ਗ੍ਰਿਫਤਾਰ ਕਰ ਲਿਆ। 15 ਦਸੰਬਰ 1991 ਨੂੰ ਅਦਾਲਤ ਨੇ ਗੁਰਦੀਪ ਖਹਿਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਖਹਿਰਾ ਨੂੰ ਆਪਣੇ ਸੂਬੇ ਵਿੱਚ ਤਬਦੀਲ ਕਰ ਦਿੱਤਾ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਬੰਦੀ ਸਿੱਖਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਮੁੱਦਾ ਚੁੱਕਿਆ। ਕੇਂਦਰ ਦੀ ਭਾਜਪਾ ਸਰਕਾਰ ਦੀ ਹਮਾਇਤ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦਿਆਂ ਕੁਝ ਨੂੰ ਪੰਜਾਬ ਸ਼ਿਫਟ ਕਰ ਦਿੱਤਾ ਗਿਆ | ਇਨ੍ਹਾਂ ਵਿੱਚ ਵਿੱਚ ਪ੍ਰੋਫੈਸਰ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਵੀ ਸਨ। ਇਹ ਉਹ ਮੌਕਾ ਸੀ ਜਦੋਂ ਗੁਰਦੀਪ ਸਿੰਘ ਖਹਿਰਾ 8 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲੇ ਸਨ। ਹੁਣ ਖਹਿਰਾ ਕਰੀਬ 32 ਸਾਲਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ।

The post ਅੰਮ੍ਰਿਤਸਰ ਜੇਲ੍ਹ ‘ਚ ਬੰਦ ਗੁਰਦੀਪ ਸਿੰਘ ਖਹਿਰਾ ਨੂੰ ਮਿਲੀ ਪੈਰੋਲ, ਕਰਨਾਟਕ ਕੋਰਟ ਨੇ ਸੁਣਾਈ ਸੀ ਉਮਰ ਕੈਦ ਦੀ ਸਜ਼ਾ appeared first on TheUnmute.com - Punjabi News.

Tags:
  • amritsar-jail
  • amritsar-police
  • bandi-sikh
  • bidar-city-blast-case
  • breaking-news
  • gurdeep-singh-khaira
  • karnataka-government
  • news
  • punjab-news
  • the-unmute-breaking-news
  • the-unmute-news
  • the-unmute-punjab

ਉੱਤਰਾਖੰਡ 'ਚ ਨਕਲ ਵਿਰੋਧੀ ਕਾਨੂੰਨ ਲਾਗੂ, ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਨਾਲ ਭਰਨਾ ਪਵੇਗਾ 10 ਕਰੋੜ ਦਾ ਜ਼ੁਰਮਾਨਾ

Saturday 11 February 2023 07:39 AM UTC+00 | Tags: anti-cheating-law anti-copying-law breaking-news cheating-in-exam chief-minister-pushkar-singh-dhami india-news news ordinance punjab-news uttarakhand-competitive-examination-ordinance-2023 uttarakhand-government uttrakhand-news

ਚੰਡੀਗੜ੍ਹ,11 ਫਰਵਰੀ 2023: ਉੱਤਰਾਖੰਡ ‘ਚ ਪੇਪਰ ਲੀਕ ਮਾਮਲੇ ‘ਚ ਨਕਲ ਵਿਰੋਧੀ ਕਾਨੂੰਨ (Anti-Cheating Law) ਨੂੰ ਸਖ਼ਤ ਬਣਾਉਣ ਲਈ ਆਰਡੀਨੈਂਸ ਜਾਰੀ ਕੀਤਾ ਗਿਆ। ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਨਿ ) ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਪ੍ਰਤੀਯੋਗੀ ਪ੍ਰੀਖਿਆ ਆਰਡੀਨੈਂਸ 2023 ਨੂੰ ਮਨਜ਼ੂਰੀ ਦੇ ਦਿੱਤੀ। ਜਿਸਤੋਂ ਬਾਅਦ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ |

ਇਸ ਕਾਨੂੰਨ (Anti-Cheating Law ) ਤਹਿਤ ਜੇਕਰ ਕੋਈ ਪ੍ਰਿੰਟਿੰਗ ਪ੍ਰੈਸ, ਕੋਚਿੰਗ ਇੰਸਟੀਚਿਊਟ ਜਾਂ ਮੈਨੇਜਮੈਂਟ ਸਿਸਟਮ ਨਕਲ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 3 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਦੁਬਾਰਾ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ 10 ਲੱਖ ਤੱਕ ਦਾ ਜ਼ੁਰਮਾਨਾ ਭੁਗਤਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਇਮਤਿਹਾਨ ਦੌਰਾਨ ਗਲਤ ਤਰੀਕੇ ਵਰਤਦਾ ਪਾਇਆ ਗਿਆ ਤਾਂ ਉਸਦੀ ਜਾਇਦਾਦ ਕੁਰਕ ਕਰ ਦਿੱਤੀ ਜਾਵੇਗੀ।

ਦੂਜੇ ਪਾਸੇ ਇਸ ਅਪਰਾਧ ਲਈ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ | ਇਸ ਦੇ ਨਾਲ ਹੀ ਉਸ ਨੂੰ 10 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਭਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸੰਗਠਿਤ ਤਰੀਕੇ ਨਾਲ ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਨਾਲ ਸਾਜ਼ਿਸ਼ ਰਚਦਾ ਹੈ ਤਾਂ ਉਸ ਲਈ ਵੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

ਦੱਸ ਦੇਈਏ ਕਿ ਸਰਕਾਰ ਰਾਜ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਨੱਥ ਪਾਉਣ ਲਈ ਸਖ਼ਤ ਕਾਨੂੰਨ ਬਣਾ ਰਹੀ ਹੈ। ਇਸ ਤਹਿਤ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਨੂੰ ਮਨਜ਼ੂਰੀ ਦੇ ਕੇ ਰਾਜਪਾਲ ਨੂੰ ਆਰਡੀਨੈਂਸ ਭੇਜਿਆ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜਪਾਲ ਨੇ 24 ਘੰਟਿਆਂ ਦੇ ਅੰਦਰ ਇਸ ਕਾਨੂੰਨ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਮੁੱਖ ਮੰਤਰੀ ਧਾਮੀ ਨੇ ਇਸ ਆਰਡੀਨੈਂਸ ਨੂੰ ਪ੍ਰਵਾਨਗੀ ਦੇਣ ਲਈ ਰਾਜਪਾਲ ਦਾ ਧੰਨਵਾਦ ਕੀਤਾ। ਧਾਮੀ ਨੇ ਟਵੀਟ ਕੀਤਾ- ਮਾਨਯੋਗ ਰਾਜਪਾਲ ਨੇ ਸਾਡੀ ਸਰਕਾਰ ਦੁਆਰਾ ਭੇਜੇ ਗਏ ਦੇਸ਼ ਦੇ ਸਭ ਤੋਂ ਸਖ਼ਤ ਨਕਲ ਵਿਰੋਧੀ ਕਾਨੂੰਨ ਦੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸੂਬੇ ਵਿੱਚ ਹੋਣ ਵਾਲੀਆਂ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਨਕਲ ਵਿਰੋਧੀ ਕਾਨੂੰਨ ਲਾਗੂ ਹੋਵੇਗਾ। ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਨਕਲ ਮਾਫੀਆ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।

The post ਉੱਤਰਾਖੰਡ ‘ਚ ਨਕਲ ਵਿਰੋਧੀ ਕਾਨੂੰਨ ਲਾਗੂ, ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਨਾਲ ਭਰਨਾ ਪਵੇਗਾ 10 ਕਰੋੜ ਦਾ ਜ਼ੁਰਮਾਨਾ appeared first on TheUnmute.com - Punjabi News.

Tags:
  • anti-cheating-law
  • anti-copying-law
  • breaking-news
  • cheating-in-exam
  • chief-minister-pushkar-singh-dhami
  • india-news
  • news
  • ordinance
  • punjab-news
  • uttarakhand-competitive-examination-ordinance-2023
  • uttarakhand-government
  • uttrakhand-news

ਈਸਾਈਆਂ ਦੇ ਕੇਂਦਰ ਵੈਟੀਕਨ ਸਿਟੀ 'ਚ ਪੋਪ ਫਰਾਂਸਿਸ ਦਾ ਵਿਰੋਧ, ਕਿਤਾਬ 'ਚ ਲੱਗੇ ਗੰਭੀਰ ਦੋਸ਼

Saturday 11 February 2023 07:52 AM UTC+00 | Tags: breaking-news georg-genswein news pope-francis the-unmute-breaking-news the-unmute-punjabi-news vatican-city

ਚੰਡੀਗੜ੍ਹ,11 ਫਰਵਰੀ 2023: ਸੀਰੀਆ ਦੇ ਪੋਪ ਫਰਾਂਸਿਸ (Pope Francis) ਨੂੰ ਇਨ੍ਹੀਂ ਦਿਨੀਂ ਵੈਟੀਕਨ ਸਿਟੀ ‘ਚ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਪ ਫਰਾਂਸਿਸ ਦੇ ਵਿਰੋਧੀ ਉਨ੍ਹਾਂ ਦੇ ਵਿਦੇਸ਼ੀ ਸਬੰਧਾਂ ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਤਬਦੀਲੀਆਂ ਲਈ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਪੋਪ ਬੇਨੇਡਿਕਟ ਦੀ 31 ਦਸੰਬਰ ਨੂੰ 95 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਸਾਬਕਾ ਪੋਪ ਬੇਨੇਡਿਕਟ ਦੀ ਮੌਤ ਤੋਂ ਬਾਅਦ, ਉਸ ਦੇ ਨਜ਼ਦੀਕੀ ਸਹਿਯੋਗੀ ਜਾਰਜ ਗੇਨਸਵੇਨ ਨੇ ਖੁਲਾਸਾ ਕੀਤਾ ਕਿ ਬੇਨੇਡਿਕਟ ਪੋਪ ਫਰਾਂਸਿਸ ਧਾਰਮਿਕ ਅਭਿਆਸਾਂ ਵਿੱਚ ਕੀਤੇ ਗਏ ਕੁਝ ਬਦਲਾਵਾਂ ਬਾਰੇ ਚਿੰਤਤ ਸੀ।

ਦੱਸ ਦੇਈਏ ਕਿ ਪੋਪ ਫਰਾਂਸਿਸ (Pope Francis) ਨੂੰ ਇਸ ਤੋਂ ਪਹਿਲਾਂ ਵੀ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕੈਥੋਲਿਕ ਚਰਚ ਦੀ ਗਵਰਨਿੰਗ ਬ੍ਰਾਂਚ ਰੋਮਨ ਕੁਰੀਆ ਨੇ ਵੀ ਪੋਪ ਫਰਾਂਸਿਸ ਦੀ ਆਲੋਚਨਾ ਕੀਤੀ ਸੀ | ਇਨ੍ਹਾਂ ਤੋਂ ਇਲਾਵਾ ਆਸਟ੍ਰੇਲੀਆਈ ਕਾਰਡੀਨਲ ਜਾਰਜ ਪੇਲ ਨੇ ਵੀ ਇਕ ਨੋਟ ਲਿਖ ਕੇ ਪੋਪ ਫਰਾਂਸਿਸ ਦੀ ਆਲੋਚਨਾ ਕੀਤੀ ਸੀ । ਦੱਸ ਦੇਈਏ ਕਿ ਜਾਰਜ ਪੇਲ ‘ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਸਨ, ਫਿਲਹਾਲ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ ਹੈ। ਹੁਣ ਜਰਮਨ ਕਾਰਡੀਨਲ ਗੇਰਾਰਡ ਮੂਲਰ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਇਸ ਕਿਤਾਬ ਨੂੰ ਲੈ ਕੇ ਹੰਗਾਮਾ ਹੋਇਆ ਹੈ |

ਤੁਹਾਨੂੰ ਦੱਸ ਦੇਈਏ ਕਿ ਕੈਥੋਲਿਕ ਚਰਚ ਦੇ ਭਵਿੱਖ ਨੂੰ ਲੈ ਕੇ ਵਿਸ਼ਵ ਪੱਧਰ ‘ਤੇ ਮੰਥਨ ਚੱਲ ਰਿਹਾ ਹੈ, ਜਿਸ ਦੀ ਸ਼ੁਰੂਆਤ ਪੋਪ ਫਰਾਂਸਿਸ ਨੇ ਸਾਲ 2021 ‘ਚ ਕੀਤੀ ਸੀ। ਇਸ ‘ਚ ਔਰਤਾਂ ਨੂੰ ਚਰਚ ‘ਚ ਜਗ੍ਹਾ ਦੇਣ, ਬਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਅਤੇ ਪਾਦਰੀਆਂ ਨਾਲ ਵਿਆਹ, ਚਰਚ ‘ਚ LGBT ਭਾਈਚਾਰੇ ਦਾ ਸੁਆਗਤ ਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ।

The post ਈਸਾਈਆਂ ਦੇ ਕੇਂਦਰ ਵੈਟੀਕਨ ਸਿਟੀ ‘ਚ ਪੋਪ ਫਰਾਂਸਿਸ ਦਾ ਵਿਰੋਧ, ਕਿਤਾਬ ‘ਚ ਲੱਗੇ ਗੰਭੀਰ ਦੋਸ਼ appeared first on TheUnmute.com - Punjabi News.

Tags:
  • breaking-news
  • georg-genswein
  • news
  • pope-francis
  • the-unmute-breaking-news
  • the-unmute-punjabi-news
  • vatican-city

DGCA ਨੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਏਅਰ ਏਸ਼ੀਆ 'ਤੇ ਲਗਾਇਆ 20 ਲੱਖ ਰੁਪਏ ਦਾ ਜ਼ੁਰਮਾਨਾ

Saturday 11 February 2023 08:03 AM UTC+00 | Tags: 20 air-asia air-asia-flight breaking-news dgca dgca-imposed-a-penalty news punjab-news the-directorate-general-of-civil-aviation the-unmute-punjabi-news violating-dgca-norms

ਚੰਡੀਗੜ੍ਹ,11 ਫਰਵਰੀ 2023: ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA ) ਨੇ ਏਅਰ ਏਸ਼ੀਆ (AirAsia) ‘ਤੇ 20 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਏਅਰ ਏਸ਼ੀਆ ‘ਤੇ ਡੀਜੀਸੀਏ ਨਿਯਮਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਦਰਅਸਲ, ਜਾਂਚ ਦੌਰਾਨ ਏਅਰ ਏਸ਼ੀਆ ਦੇ ਪਾਇਲਟ ਅਤੇ ਪਾਇਲਟ ਦੀ ਨਿਪੁੰਨਤਾ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਸਨ।

ਇਸਦੇ ਨਾਲ ਹੀ ਡੀਜੀਸੀਏ (DGCA) ਨੇ ਡਿਊਟੀ ਵਿੱਚ ਅਣਗਹਿਲੀ ਲਈ ਏਅਰ ਏਸ਼ੀਆ (Air Asia) ਦੇ ਅੱਠ ਜਾਂਚ ਕਰਤਾਵਾਂ ‘ਤੇ 3-3 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਇਹ ਜਾਂਚਕਰਤਾ ਡੀਜੀਸੀਏ ਦੇ ਸਿਵਲ ਏਵੀਏਸ਼ਨ ਲੋੜਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ।

The post DGCA ਨੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਏਅਰ ਏਸ਼ੀਆ ‘ਤੇ ਲਗਾਇਆ 20 ਲੱਖ ਰੁਪਏ ਦਾ ਜ਼ੁਰਮਾਨਾ appeared first on TheUnmute.com - Punjabi News.

Tags:
  • 20
  • air-asia
  • air-asia-flight
  • breaking-news
  • dgca
  • dgca-imposed-a-penalty
  • news
  • punjab-news
  • the-directorate-general-of-civil-aviation
  • the-unmute-punjabi-news
  • violating-dgca-norms

ਫਿਰੋਜ਼ਪੁਰ ,11 ਫਰਵਰੀ 2023: ਫਿਰੋਜ਼ਪੁਰ (Ferozepur) ਦੇ ਪਿੰਡ ਮਾੜੇ ਕਲਾਂ ਦੀ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ 3 ਔਰਤਾਂ ਵੱਲੋਂ ਇੱਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦਾਖਲ ਪੀੜਤ ਮੀਨਾ ਨੇ ਦੱਸਿਆ ਕਿ ਉਹ ਗੁਰੂਹਰਸਹਾਏ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਉਥੇ ਪਰਮਜੀਤ ਕੌਰ ਨੇ ਛੋਲ ਦੀ ਚੋਰੀ ਕੀਤੀ ਸੀ। ਜਿਸਨੂੰ ਲੈ ਕੇ ਇੱਕ ਦਰਖਾਸਤ ਵੀ ਦਿੱਤੀ ਗਈ ਸੀ।

ਜਦੋਂ ਉਹ ਥਾਣੇ ਤੋਂ ਵਾਪਸ ਆ ਰਹੀ ਸੀ ਤਾਂ ਉਨ੍ਹਾਂ ਦੇ ਪਰਿਵਾਰ ਨੇ ਰਾਸਤੇ ਵਿੱਚ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਨ੍ਹਾਂ ਤੋਂ ਬਚਣ ਲਈ ਉਹ ਸਰਪੰਚ ਦੇ ਘਰ ਵੜ ਗਈ, ਪਰ ਉਥੇ ਵੀ ਉਹ ਲੋਕ ਪਹੁੰਚ ਗਏ ਅਤੇ ਸਰਪੰਚ ਦੇ ਘਰ ਵਿੱਚ ਕੁੱਟਮਾਰ ਕੀਤੀ ਗਈ। ਜਿਸਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੀੜਤ ਔਰਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਅਤੇ ਕੁੱਟਮਾਰ ਕਰਨ ਵਾਲੇ ਲੋਕਾਂ ਤੇ ਸਖਤ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਦੂਸਰੇ ਪਾਸੇ ਪੁਲਿਸ ਵੱਲੋਂ ਪੀੜਤ ਔਰਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

The post ਫਿਰੋਜ਼ਪੁਰ ‘ਚ 3 ਔਰਤਾਂ ਵੱਲੋਂ ਇੱਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ appeared first on TheUnmute.com - Punjabi News.

Tags:
  • ferozepur
  • latest-news
  • news
  • punjab-news
  • the-unmute-breaking-news
  • the-unmute-news

ਪਾਰਕਿੰਗ 'ਚ ਖੜੀ ਗੱਡੀ 'ਤੇ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਤੇ ਭੰਨਤੋੜ, ਪੁਲਿਸ ਜਾਂਚ 'ਚ ਜੁਟੀ

Saturday 11 February 2023 08:36 AM UTC+00 | Tags: arms-act breaking-news firing-case gurdaspur-police news punjabi-news the-dsp-of-gurdaspur-police

ਗੁਰਦਾਸਪੁਰ, 11 ਫਰਵਰੀ 2023: ਗੁਰਦਾਸਪੁਰ ਸ਼ਹਿਰ ਡੇਰਾ ਬਾਬਾ ਨਾਨਕ ਰੋਡ ‘ਤੇ ‌ਇੱਕ ਕਰਿਆਨਾ ਦੀ ਦੁਕਾਨ ਨੇੜੇ ਪਾਰਕਿੰਗ ‘ਚ ਖੜੀ ਗੱਡੀ ‘ਤੇ ਦੇਰ ਰਾਤ ਅਣਪਛਾਤੇ ਨੌਜਵਾਨਾਂ ਵਲੋਂ ਇੱਟਾਂ ਨਾਲ ਭੰਨਤੋੜ ਕੀਤੀ ਅਤੇ ਖੜੀ ਗੱਡੀ ‘ਤੇ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ‘ਚ ਕੈਦ ਹੋ ਗਈ, ਉਥੇ ਹੀ ਗੱਡੀ ਮਾਲਕ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ |

ਇਸ ਮਾਮਲੇ ‘ਚ ਗੱਡੀ ਮਾਲਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਆਪਣੀ ਦੁਕਾਨ ਦੇ ਨਜ਼ਦੀਕ ਇਕ ਗਲੀ ‘ਚ ਆਪਣੀ ਗੱਡੀ ਪਾਰਕਿੰਗ ਕੀਤੀ ਸੀ, ਜਦਕਿ ਦੇਰ ਰਾਤ ਕਰੀਬ 12 ਵਜੇ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਹੈ ਅਤੇ ਫਾਇਰਿੰਗ ਵੀ ਕੀਤੀ।ਉਥੇ ਹੀ ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਗੁਰਦਾਸਪੁਰ ਪੁਲਿਸ ਦੇ ਡੀਐਸਪੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਂਚ ਦੌਰਾਨ ਤਿੰਨ ਖੋਲ ਵੀ ਬਰਾਮਦ ਹੋਏ ਹਨ। ਉਥੇ ਹੀ ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

The post ਪਾਰਕਿੰਗ ‘ਚ ਖੜੀ ਗੱਡੀ ‘ਤੇ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਤੇ ਭੰਨਤੋੜ, ਪੁਲਿਸ ਜਾਂਚ ‘ਚ ਜੁਟੀ appeared first on TheUnmute.com - Punjabi News.

Tags:
  • arms-act
  • breaking-news
  • firing-case
  • gurdaspur-police
  • news
  • punjabi-news
  • the-dsp-of-gurdaspur-police

IND vs AUS: ਭਾਰਤ ਨੇ ਟੈਸਟ ਮੈਚ 'ਚ ਆਸਟਰੇਲੀਆ ਨੂੰ ਇੱਕ ਪਾਰੀ ਤੇ 132 ਦੌੜਾਂ ਨਾਲ ਹਰਾਇਆ

Saturday 11 February 2023 09:13 AM UTC+00 | Tags: ashwin australia australias australias-team border-gavaskar-trophy breaking-news captain-rohit-sharma cricket-news ind-vs-aus ind-vs-aus-live-score ind-vs-aus-test-match news punjab-news ravindra-jadeja rohit-sharma steve-smith test-series the-unmute-report the-unmute-update

ਚੰਡੀਗੜ੍ਹ, 11 ਫਰਵਰੀ 2023: (IND vs AUS) ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਪਾਰੀ ਅਤੇ 132 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਚਾਰ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਆਸਟਰੇਲੀਆ ਨੇ ਨਾਗਪੁਰ ਵਿੱਚ ਪਹਿਲੀ ਪਾਰੀ ਵਿੱਚ 177 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਭਾਰਤ ਨੇ 400 ਦੌੜਾਂ ਬਣਾਈਆਂ ਅਤੇ 223 ਦੌੜਾਂ ਦੀ ਬੜ੍ਹਤ ਲੈ ਲਈ। ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ ‘ਚ ਸਿਰਫ 91 ਦੌੜਾਂ ‘ਤੇ ਸਿਮਟ ਗਈ ਅਤੇ ਇਹ ਮੈਚ ਇਕ ਪਾਰੀ ਅਤੇ 132 ਦੌੜਾਂ ਨਾਲ ਹਾਰ ਗਈ।

ਮੁਹੰਮਦ ਸ਼ਮੀ ਨੇ ਸਕਾਟ ਬੋਲੈਂਡ ਨੂੰ ਆਊਟ ਕਰਕੇ ਆਸਟ੍ਰੇਲੀਆ ਦੀ ਦੂਜੀ ਪਾਰੀ 91 ਦੌੜਾਂ ‘ਤੇ ਸਮੇਟ ਦਿੱਤੀ। ਉਸ ਨੇ ਬੋਲੈਂਡ ਨੂੰ ਵਿਕਟਾਂ ਦੇ ਸਾਹਮਣੇ ਫਸਾਇਆ। ਦੂਜੇ ਸਿਰੇ ‘ਤੇ ਸਟੀਵ ਸਮਿਥ 25 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਇਸ ਮੈਚ ਦੇ ਹੀਰੋ ਰਹੇ। ਜਡੇਜਾ ਨੇ ਸੱਤ ਵਿਕਟਾਂ ਲਈਆਂ ਅਤੇ 70 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ 23 ਦੌੜਾਂ ਬਣਾਈਆਂ ਅਤੇ ਅੱਠ ਵਿਕਟਾਂ ਲਈਆਂ।

The post IND vs AUS: ਭਾਰਤ ਨੇ ਟੈਸਟ ਮੈਚ ‘ਚ ਆਸਟਰੇਲੀਆ ਨੂੰ ਇੱਕ ਪਾਰੀ ਤੇ 132 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • ashwin
  • australia
  • australias
  • australias-team
  • border-gavaskar-trophy
  • breaking-news
  • captain-rohit-sharma
  • cricket-news
  • ind-vs-aus
  • ind-vs-aus-live-score
  • ind-vs-aus-test-match
  • news
  • punjab-news
  • ravindra-jadeja
  • rohit-sharma
  • steve-smith
  • test-series
  • the-unmute-report
  • the-unmute-update

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਬੈਂਗਲੁਰੂ 'ਚ ਇੱਕ ਸ਼ੱਕੀ ਅੱਤਵਾਦੀ ਗ੍ਰਿਫਤਾਰ

Saturday 11 February 2023 09:27 AM UTC+00 | Tags: bangalore bengaluru breaking-news india karnataka national-investigation-agency news nia

ਚੰਡੀਗੜ੍ਹ, 11 ਫਰਵਰੀ 2023: ਕਰਨਾਟਕ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਬੈਂਗਲੁਰੂ (Bengaluru) ਤੋਂ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਪਛਾਣ ਆਰਿਫ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੰਟਰਨੈੱਟ ਰਾਹੀਂ ਪਿਛਲੇ ਦੋ ਸਾਲਾਂ ਤੋਂ ਅਲਕਾਇਦਾ ਦੇ ਸੰਪਰਕ ਵਿੱਚ ਸੀ। ਐਨਆਈਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ੱਕੀ ਅੱਤਵਾਦੀ ਆਰਿਫ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ ਅਤੇ ਇਕ ਕੰਪਨੀ ‘ਚ ਕੰਮ ਕਰਦਾ ਹੈ। ਸੂਤਰਾਂ ਮੁਤਾਬਕ ਉਹ ਇੰਟਰਨੈੱਟ ਰਾਹੀਂ ਅੱਤਵਾਦੀਆਂ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਅਜੇ ਤੱਕ ਕਿਸੇ ਵੀ ਘਟਨਾ ਵਿੱਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਖਬਰਾਂ ਮੁਤਾਬਕ ਉਹ ਜਲਦੀ ਹੀ ਅਫਗਾਨਿਸਤਾਨ ਲਈ ਰਵਾਨਾ ਹੋਣ ਵਾਲਾ ਸੀ। ਦੱਸਿਆ ਕਾ ਰਿਹਾ ਹੈ ਕਿ ਇੱਥੇ ਜਾ ਕੇ ਉਹ ਅੱਤਵਾਦੀ ਸੰਗਠਨ ਆਈਕੇਪੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਸੀ।

The post ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਬੈਂਗਲੁਰੂ ‘ਚ ਇੱਕ ਸ਼ੱਕੀ ਅੱਤਵਾਦੀ ਗ੍ਰਿਫਤਾਰ appeared first on TheUnmute.com - Punjabi News.

Tags:
  • bangalore
  • bengaluru
  • breaking-news
  • india
  • karnataka
  • national-investigation-agency
  • news
  • nia

ਦਿੱਲੀ ਦੇ ਉੱਪ ਰਾਜਪਾਲ ਨਾ ਹੀ ਸੰਵਿਧਾਨ ਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮ ਮੰਨ ਰਹੇ: ਮਨੀਸ਼ ਸਿਸੋਦੀਆ

Saturday 11 February 2023 10:29 AM UTC+00 | Tags: bdpo-dhilwan boot-village breaking-news delhi-deputy-chief-minister-manish-sisodia kapurthala latest-news mla-rana-gurjit-singh news punjab punjab-news the-unmute-breaking-news the-unmute-latest-news the-unmute-update

ਚੰਡੀਗੜ੍ਹ, 11 ਫਰਵਰੀ 2023: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਬਿਜਲੀ ਵੰਡ ਕੰਪਨੀਆਂ ਦੇ ਬੋਰਡ ਤੋਂ ਆਮ ਆਦਮੀ ਪਾਰਟੀ ਦੇ ਦੋ ਸਮਰਥਕ ਨੂੰ ਹਟਾ ਦਿੱਤਾ ਹੈ। ਇਸ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia)ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉੱਪ ਰਾਜਪਾਲ ਨਾ ਤਾਂ ਸੰਵਿਧਾਨ ਅਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉੱਪ ਰਾਜਪਾਲ ਸੁਪਰੀਮ ਕੋਰਟ ਦਾ ਅਪਮਾਨ ਕਰ ਰਹੇ ਹਨ। ਅੱਜ ਉੱਪ ਰਾਜਪਾਲ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕੈਬਨਿਟ ਵੱਲੋਂ ਪਾਸ ਕੀਤੇ 4 ਸਾਲ ਪੁਰਾਣੇ ਮਤੇ ਨੂੰ ਪਲਟ ਦਿੱਤਾ ਹੈ।

ਮਨੀਸ਼ ਸਿਸੋਦੀਆ (Manish Sisodia) ਨੇ ਕਿਹਾ ਕਿ 4 ਸਾਲ ਪਹਿਲਾਂ ਮੁੱਖ ਮੰਤਰੀ ਦੀ ਅਗਵਾਈ ‘ਚ ਦਿੱਲੀ ਕੈਬਨਿਟ ਨੇ ਬਿਜਲੀ ਕੰਪਨੀਆਂ ‘ਚ ਚਾਰ ਪੇਸ਼ੇਵਰ ਨਿਰਦੇਸ਼ਕਾਂ ਦੀ ਨਿਯੁਕਤੀ ਕੀਤੀ ਸੀ। ਹੁਣ ਉੱਪ ਰਾਜਪਾਲ ਇਸ ਫੈਸਲੇ ਨੂੰ ਉਲਟਾ ਰਹੇ ਹਨ। ਦਿੱਲੀ ਸਰਕਾਰ ਵੱਲੋਂ ਬਿਜਲੀ ਸਬੰਧੀ ਲਏ ਫੈਸਲੇ ਨੂੰ ਉਲਟਾਉਣ ਦਾ ਐਲਜੀ ਸਾਹਿਬ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਨੂੰ ਸਿਰਫ ਡਿਫਰੇਂਸ ਆਫ ਆਪਨੀਅਨ ਦਾ ਅਧਿਕਾਰ ਹੈ। ਦਿੱਲੀ ਦੀ ਚੁਣੀ ਹੋਈ ਸਰਕਾਰ ਵੱਲੋਂ 4 ਸਾਲ ਪਹਿਲਾਂ ਲਏ ਫੈਸਲੇ ਨੂੰ ਉਲਟਾਉਣ ਲਈ ਨਵੀਂ ਨੀਤੀ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਹਰ ਵਾਰ ਐਲਜੀ ਚੁਣੀ ਹੋਈ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਰਹੇ ਹਨ। ਅਧਿਕਾਰੀਆਂ ਤੋਂ ਫਾਈਲ ਮੰਗਵਾ ਕੇ ਐਲ.ਜੀ. ਮੰਤਰੀ ਅਤੇ ਮੁੱਖ ਮੰਤਰੀ ਨਾਲ ਕਿਸੇ ਵੀ ਮੁੱਦੇ ‘ਤੇ ਚਰਚਾ ਕੀਤੇ ਬਿਨਾਂ ਹੀ ਐੱਲ.ਜੀ ਅਧਿਕਾਰੀਆਂ ਨੂੰ ਡਰਾ ਧਮਕਾ ਕੇ ਕਾਰਵਾਈ ਕਰ ਰਹੇ ਹਨ। ਦਿੱਲੀ ਵਿੱਚ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਕੋਈ ਘੁਟਾਲਾ ਨਹੀਂ ਹੈ, LG ਸਿਰਫ ਹਵਾ ਵਿਚ ਦੋਸ਼ ਲਗਾ ਰਹੇ ਹਨ | ਜੇਕਰ ਕੋਈ ਘਪਲਾ ਹੋਇਆ ਹੈ ਤਾਂ ਈਡੀ ਅਤੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। LG ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ |

The post ਦਿੱਲੀ ਦੇ ਉੱਪ ਰਾਜਪਾਲ ਨਾ ਹੀ ਸੰਵਿਧਾਨ ਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮ ਮੰਨ ਰਹੇ: ਮਨੀਸ਼ ਸਿਸੋਦੀਆ appeared first on TheUnmute.com - Punjabi News.

Tags:
  • bdpo-dhilwan
  • boot-village
  • breaking-news
  • delhi-deputy-chief-minister-manish-sisodia
  • kapurthala
  • latest-news
  • mla-rana-gurjit-singh
  • news
  • punjab
  • punjab-news
  • the-unmute-breaking-news
  • the-unmute-latest-news
  • the-unmute-update

ਪੰਜਾਬ ਸਰਕਾਰ ਵੱਲੋਂ ਹਰੇਕ ਸਾਲ ਕੱਢੀਆਂ ਜਾਣਗੀਆਂ ਅਧਿਆਪਕਾਂ ਦੀਆਂ ਅਸਾਮੀਆਂ: ਡਾ. ਬਲਬੀਰ ਸਿੰਘ

Saturday 11 February 2023 10:36 AM UTC+00 | Tags: aam-aadmi-party breaking-news cm-bhagwant-mann dr-balbir-singh news patiala punjab punjab-health-department punjabi-university punjab-teacher the-unmute-breaking-news

ਪਟਿਆਲਾ, 11 ਫਰਵਰੀ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ ਕਨਵੋਕੇਸ਼ਨ ਸਮਾਗਮ ਦੌਰਾਨ ਬੀ.ਐਡ ਤੇ ਐਮ.ਐਡ ਪਾਸ 212 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ ਪ੍ਰੋ. (ਡਾ.) ਰਜਿੰਦਰਪਾਲ ਸਿੰਘ ਬਰਾੜ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ (Dr. Balbir Singh) ਨੇ ਇਸ ਵੱਕਾਰੀ ਸੰਸਥਾ ਤੋਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹਰੇਕ ਸਾਲ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਜਾਣਗੀਆਂ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਵੀ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਡਿਗਰੀਆਂ ਪ੍ਰਾਪਤ ਕਰਨ ਵਾਲੇ 212 ਵਿਦਿਆਰਥੀਆਂ ਵਿਚੋਂ 50 ਫ਼ੀਸਦੀ ਦੇ ਕਰੀਬ ਵਿਦਿਆਰਥੀ ਨੌਕਰੀਆਂ ਹਾਸਲ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਤਿੰਨ ਮੁੱਖ ਤਰਜੀਹਾਂ ‘ਚ ਸਿੱਖਿਆ, ਸਿਹਤ ਤੇ ਰੁਜ਼ਗਾਰ ਸ਼ਾਮਲ ਹੈ, ਜਿਨ੍ਹਾਂ ‘ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਨੌਜਵਾਨ ਪੀੜ੍ਹੀ ਸਿੱਖਿਅਤ ਹੋਵੇਗੀ ਤਾਂ ਰੋਜ਼ਗਾਰ ਦੇ ਵੀ ਬਿਹਤਰ ਮੌਕੇ ਮਿਲਣਗੇ। ਇਸ ਮੌਕੇ ਉਨ੍ਹਾਂ ਕਾਲਜ ਵਿਖੇ ਨਵੇਂ ਬਣੇ ਬਾਸਕਟਬਾਲ ਕੋਰਟ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿਹਤ ਦੇ ਖੇਤਰ ‘ਚ ਸੁਧਾਰ ਲਈ ਆਉਣ ਵਾਲੇ ਛੇ ਮਹੀਨਿਆਂ ਲਈ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ ਸੂਬੇ ਦੇ ਸਾਰੇ ਹਸਪਤਾਲਾਂ ‘ਚ ਸਫ਼ਾਈ, ਦਵਾਈ ਦੀ ਉਪਲਬਧਤਾ, ਟੈੱਸਟਾਂ ਦੀ ਹਸਪਤਾਲਾਂ ਦੇ ਅੰਦਰ ਹੀ ਸਹੂਲਤ ਅਤੇ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਕੰਮ ਕੀਤਾ ਜਾਵੇਗਾ।

ਕਨਵੋਕੇਸ਼ਨ ਸਮਾਗਮ ਦੌਰਾਨ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਹਾਜ਼ਰੀਨ ਨੂੰ ਜੀਆਇਆਂ ਆਖਦਿਆਂ ਕਾਲਜ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰ ਵੱਲੋਂ ਕਾਲਜ ਨੂੰ 2.30 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ, ਜਿਸ ਨਾਲ ਕਾਲਜ ਦੇ ਆਡੀਟੋਰੀਅਮ ਦਾ ਨਵੀਨੀਕਰਨ ਤੇ ਖੇਡ ਮੈਦਾਨ ‘ਚ ਟਰੈਕ ਬਣਾਇਆ ਜਾਵੇਗਾ।

ਪ੍ਰੋ. (ਡਾ.) ਰਜਿੰਦਰਪਾਲ ਸਿੰਘ ਬਰਾੜ ਨੇ ਕੂੰਜੀਵਤ ਭਾਸ਼ਣ (ਕਨਵੋਕੇਸ਼ਨ ਐਡਰੈਸ) ਪੜਿਆ ਅਤੇ ਰਜਿਸਟਰਾਰ (ਘਰੇਲੂ ਪ੍ਰੀਖਿਆਵਾਂ) ਪ੍ਰੋ. ਕਿਰਨਜੀਤ ਕੌਰ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ।
ਇਸ ਮੌਕੇ ਰਜਿਸਟਰਾਰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਜੀ.ਐਸ. ਬਤਰਾ, ਸਰਕਾਰੀ ਬਿਕਰਮ ਕਾਲਜ ਦੇ ਪ੍ਰਿੰਸੀਪਲ ਡਾ. ਕੁਸ਼ਮ ਲਤਾ, ਪਿਯੂਸ਼ ਅਗਰਵਾਲ ਤੇ ਕਾਲਜ ਕੌਂਸਲ ਮੈਂਬਰ ਪ੍ਰੋ. (ਡਾ.) ਇੰਦਰਜੀਤ ਸਿੰਘ ਚੀਮਾ, ਡਾ. ਦੀਪਿਕਾ ਰਾਜਪਾਲ, ਡਾ. ਕੰਵਰ ਜਸਮਿੰਦਰਪਾਲ ਸਿੰਘ, ਡਾ. ਮਨਪ੍ਰੀਤ ਕੌਰ, ਰੁਪਿੰਦਰ ਸਿੰਘ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

The post ਪੰਜਾਬ ਸਰਕਾਰ ਵੱਲੋਂ ਹਰੇਕ ਸਾਲ ਕੱਢੀਆਂ ਜਾਣਗੀਆਂ ਅਧਿਆਪਕਾਂ ਦੀਆਂ ਅਸਾਮੀਆਂ: ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-balbir-singh
  • news
  • patiala
  • punjab
  • punjab-health-department
  • punjabi-university
  • punjab-teacher
  • the-unmute-breaking-news

IUCN ਦੀ ਚਿਤਾਵਨੀ ਤੋਂ ਬਾਅਦ ਭਾਰਤ 'ਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰੀਆਂ ਮੁਕੰਮਲ

Saturday 11 February 2023 10:51 AM UTC+00 | Tags: bhatnagar breaking-news environmental-activists floods global-warming international-union-for-conservation-of-nature iucn joshimath joshimath-landslide-case menews natural-disaster natural-disasters news uttrakhand

ਚੰਡੀਗੜ੍ਹ, 11 ਫਰਵਰੀ 2023: ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ (IUCN) ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਫ਼ਤ ਨਾਲ ਨਜਿੱਠਣ ਲਈ ਭਾਰਤ ਦੀ ਤਿਆਰੀ ਪਹਿਲਾਂ ਨਾਲੋਂ ਬਹੁਤ ਵਧੀਆ ਰਹੀ ਹੈ, ਪਰ ਅਜਿਹੇ ਕਈ ਕਾਰਨ ਹਨ ਜਿਨ੍ਹਾਂ ਕਾਰਨ ਭਾਰਤ ਵਿੱਚ ਕੁਦਰਤੀ ਆਫ਼ਤਾਂ ਦਾ ਖ਼ਤਰਾ ਬਣਿਆ ਹੋਇਆ ਹੈ। ਆਈਯੂਸੀਐਨ ਵਿੱਚ ਭਾਰਤ ਦੇ ਪ੍ਰਤੀਨਿਧੀ ਯਸ਼ਵੀਰ ਭਟਨਾਗਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜੋਸ਼ੀਮੱਠ ਵਰਗੀਆਂ ਘਟਨਾਵਾਂ ਲਈ ਹਿਮਾਲਿਆ ‘ਚ ਬਰਫ਼ ਦਾ ਲਗਾਤਾਰ ਪਿੰਘਲਣਾ, ਵਧਦੀ ਆਬਾਦੀ ਅਤੇ ਬੁਨਿਆਦੀ ਢਾਂਚਾ ਜ਼ਿੰਮੇਵਾਰ ਹੈ।

ਤੁਹਾਨੂੰ ਦੱਸ ਦੇਈਏ ਕਿ ਜੋਸ਼ੀਮਠ ਨੂੰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਐਲਾਨਿਆ ਗਿਆ ਹੈ, ਜਿੱਥੇ ਜ਼ਮੀਨ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਕਈ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਯਸ਼ਵੀਰ ਭਟਨਾਗਰ ਨੇ ਦੱਸਿਆ ਕਿ ਭਾਵੇਂ ਹੜ੍ਹ ਹੋਵੇ ਜਾਂ ਬੱਦਲ ਫਟਣ ਜਾਂ ਜੋਸ਼ੀਮਠ ਵਰਗੀਆਂ ਘਟਨਾਵਾਂ, ਇਨ੍ਹਾਂ ਪਿੱਛੇ ਮੁੱਖ ਕਾਰਨ ਵਧਦੀ ਆਬਾਦੀ ਅਤੇ ਬੁਨਿਆਦੀ ਢਾਂਚੇ ਦਾ ਵਿਸਤਾਰ ਅਤੇ ਹਿਮਾਲਿਆ ਦੀ ਭੁਰਭੁਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਵਿਕਾਸ ਕਾਰਜ ਨਾ ਰੁਕਣ, ਇਸਦੇ ਨਾਲ ਹੀ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਾ ਹੋਵੇ।

ਇਸਰੋ ਦੇ ਸੈਟੇਲਾਈਟ ਚਿੱਤਰ ਤੋਂ ਪਤਾ ਲੱਗਾ ਹੈ ਕਿ ਜ਼ਮੀਨ ਖਿਸਕਣ ਕਾਰਨ ਜੋਸ਼ੀਮਠ ਆਪਣੀ ਥਾਂ ਤੋਂ 5.4 ਸੈਂਟੀਮੀਟਰ ਦੂਰ ਖਿਸਕ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਹਿਮਾਲਿਆ ਖੇਤਰ ‘ਚ ਚੱਲ ਰਿਹਾ ਚਾਰਧਾਮ ਪ੍ਰੋਜੈਕਟ ਦਾ ਕੰਮ ਹੈ, ਜਿਸ ਦੇ ਤਹਿਤ ਸਰਕਾਰ ਚਾਰ ਧਾਮ ਤੱਕ ਪਹੁੰਚਣ ਲਈ ਹਰ ਮੌਸਮ ਵਾਲੀ ਸੜਕ ਬਣਾ ਰਹੀ ਹੈ ਤਾਂ ਜੋ ਉਤਰਾਖੰਡ ‘ਚ ਸੈਲਾਨੀਆਂ ਦੀ ਗਿਣਤੀ ਵਧ ਸਕੇ। ਭਟਨਾਗਰ ਨੇ ਦੱਸਿਆ ਕਿ ਕੇਦਾਰਨਾਥ ਦੀ ਘਟਨਾ ਤੋਂ ਬਾਅਦ ਆਫਤ ‘ਚ ਸਾਡੀ ਤੁਰੰਤ ਕਾਰਵਾਈ ਵਧ ਗਈ ਹੈ।

ਵਾਤਾਵਰਣ ਕਾਰਕੁਨ ਨੇ ਕਿਹਾ ਕਿ ਹਿਮਾਲਿਆ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸੈਰ-ਸਪਾਟਾ, ਖੇਤੀਬਾੜੀ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵਧਣ ਨਾਲ ਅਤਿਅੰਤ ਮੌਸਮੀ ਘਟਨਾਵਾਂ ਵਿੱਚ ਵਾਧਾ ਹੋਵੇਗਾ। ਵਾਤਾਵਰਨ ਵਿੱਚ ਆਏ ਬਦਲਾਅ ਕਾਰਨ ਭਾਰਤ ਵਿੱਚ ਬੇਮੌਸਮੀ ਬਾਰਿਸ਼ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸਦੇ ਨਾਲ ਹੀ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਧਣਗੀਆਂ।

ਭਟਨਾਗਰ ਨੇ ਕਿਹਾ ਕਿ ਸਰਕਾਰ ਨੂੰ ਵੀ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਭਟਨਾਗਰ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਭਾਰਤ ਵਿੱਚ ਗਲੇਸ਼ੀਅਰਾਂ ਦੇ ਪਿਘਲਣ ਦੀ ਦਰ ਵਧੀ ਹੈ ਅਤੇ ਇਸ ਦੇ ਪ੍ਰਭਾਵ ਕਾਰਨ ਭਾਰਤ ਵਿੱਚ ਹੜ੍ਹਾਂ ਦਾ ਖ਼ਤਰਾ ਵੱਧ ਸਕਦਾ ਹੈ।

The post IUCN ਦੀ ਚਿਤਾਵਨੀ ਤੋਂ ਬਾਅਦ ਭਾਰਤ ‘ਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰੀਆਂ ਮੁਕੰਮਲ appeared first on TheUnmute.com - Punjabi News.

Tags:
  • bhatnagar
  • breaking-news
  • environmental-activists
  • floods
  • global-warming
  • international-union-for-conservation-of-nature
  • iucn
  • joshimath
  • joshimath-landslide-case
  • menews
  • natural-disaster
  • natural-disasters
  • news
  • uttrakhand

ਲਤੀਫ਼ਪੁਰਾ ਵਾਸੀਆਂ ਨੇ MLA ਸ਼ੀਤਲ ਅੰਗੂਰਾਲ ਦੇ ਘਰ ਦੇ ਬਾਹਰ ਦਿੱਤਾ ਧਰਨਾ

Saturday 11 February 2023 11:03 AM UTC+00 | Tags: aam-aadmi-party breaking-news cm-bhagwant-mann dhannowali improve-trust-jalandhar jalandhar jalandhar-police latest-news latifpura latifpura-farmers latifpura-people latifpura-protest latifpura-rehabilitation-front mla-sheetal-angurals-house national-highway-1 news protest punjab punjab-government punjab-governor-banwari-lal-parohit punjab-news punjab-railway-tracks sheetal-angural the-latifpura-rehabilitation-front the-unmute-breaking-news the-unmute-latest-news-0-no-approved-comments

ਜਲੰਧਰ, 11 ਫਰਵਰੀ 2023: ਪਿਛਲੇ ਕਈ ਮਹੀਨੇ ਪਹਿਲਾਂ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੀਤਲ ਅੰਗੂਰਾਲ (Sheetal Angural) ਦੇ ਲਤੀਫ਼ਪੁਰ ਦੇ ਲੋਕਾਂ ਦੇ ਟੁੱਟੇ ਘਰਾਂ ਦਾ ਹਾਲ ਜਾਨਣ ਗਏ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣਗੇ।

ਪਰ ਹੁਣ ਲਤੀਫ਼ਪੁਰਾ ਦੇ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਉਹ ਤਾਂ ਸਿਰਫ ਇਕ ਦਿਖਾਵਾ ਸੀ। ਜਿਸ ਕਾਰਨ ਲਤੀਫ਼ਪੁਰਾ ਦੇ ਲੋਕਾਂ ਨੇ ਅੱਜ ਜਲੰਧਰ ਵੈਸਟ ਦੇ ਐਮਐਲਏ ਸ਼ੀਤਲ ਅੰਗੂਰਾਲ (Sheetal Angural) ਦੇ ਘਰ ਦੇ ਬਾਹਰ ਧਰਨਾ ਲਗਾਇਆ। ਇਸ ਮੌਕੇ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ ‘ਤੇ ਪੰਜਾਬ ਪੁਲਿਸ ਨੇ ਬੈਰੀਕੈਡਿੰਗ ਕਰਕੇ ਰੋਕ ਲਿਆ। ਗੱਲਬਾਤ ਦੌਰਾਨ ਲਤੀਫ਼ਪੁਰਾ ਦੇ ਵਾਸੀਆਂ ਨੇ ਕਿਹਾ ਕਿ ਅੱਜ ਐਮਐਲਏ ਸ਼ੀਤਲ ਅੰਗੂਰਾਲ ਨੂੰ ਉਨ੍ਹਾਂ ਦਾ ਵਾਅਦਾ ਯਾਦ ਦਿਵਾਉਣ ਲਈ ਆਏ ਹਨ | ਕੁਝ ਦਿਨਾਂ ਤੱਕ ਜਿਮਨੀ ਚੋਣਾਂ ਆ ਜਾਣਗੀਆਂ ਜਿਸ ਤੋ ਬਾਅਦ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭੇਗਾ।

The post ਲਤੀਫ਼ਪੁਰਾ ਵਾਸੀਆਂ ਨੇ MLA ਸ਼ੀਤਲ ਅੰਗੂਰਾਲ ਦੇ ਘਰ ਦੇ ਬਾਹਰ ਦਿੱਤਾ ਧਰਨਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dhannowali
  • improve-trust-jalandhar
  • jalandhar
  • jalandhar-police
  • latest-news
  • latifpura
  • latifpura-farmers
  • latifpura-people
  • latifpura-protest
  • latifpura-rehabilitation-front
  • mla-sheetal-angurals-house
  • national-highway-1
  • news
  • protest
  • punjab
  • punjab-government
  • punjab-governor-banwari-lal-parohit
  • punjab-news
  • punjab-railway-tracks
  • sheetal-angural
  • the-latifpura-rehabilitation-front
  • the-unmute-breaking-news
  • the-unmute-latest-news-0-no-approved-comments

ਸਿੱਖ ਅਰਦਾਸ ਦੌਰਾਨ ਮਰਿਆਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ: SGPC ਪ੍ਰਧਾਨ

Saturday 11 February 2023 11:10 AM UTC+00 | Tags: aam-aadmi-party breaking-news cm-manohar-lal-khattar manohar-lal-khattar news punjab punjab-news sgpc the-unmute-breaking-news

ਅੰਮ੍ਰਿਤਸਰ, 11 ਫ਼ਰਵਰੀ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)  ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਿੱਖ ਅਰਦਾਸ ਵਿਚ ਨੰਗੇ ਸਿਰ ਖੜ੍ਹ ਕੇ ਸਿੱਖ ਮਰਯਾਦਾ ਦੀ ਕੀਤੀ ਉਲੰਘਣਾ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਰਿਆਣਾ ਦੇ ਫਰੀਦਾਬਾਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸਿੱਖ ਅਰਦਾਸ ਦੌਰਾਨ ਬਿਨਾਂ ਸਿਰ ਢੱਕਣ ਤੋਂ ਸ਼ਾਮਲ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਅਜਿਹਾ ਕਰਕੇ ਸਿੱਖ ਮਰਯਾਦਾ ਦਾ ਉਲੰਘਣ ਕੀਤਾ ਗਿਆ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਸਿੱਖ ਅਰਦਾਸ ਦੀ ਇਕ ਮਰਯਾਦਾ ਹੈ, ਜਿਸ ਤਹਿਤ ਅਰਦਾਸ ਵਿਚ ਖੜ੍ਹਨ ਵਾਲਾ ਹਰ ਵਿਅਕਤੀ ਪਰਮਾਤਮਾ ਅਤੇ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਿਰ ਢੱਕ ਕੇ ਅਤੇ ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਖੜ੍ਹਦਾ ਹੈ। ਇਸ ਮਰਯਾਦਾ ਵਿਚ ਕਿਸੇ ਨੂੰ ਵੀ ਮਨਮਰਜ਼ੀ ਦੀ ਖੁੱਲ੍ਹ ਨਹੀਂ ਹੈ।

ਸ਼੍ਰੋਮਣੀ ਕਮੇਟੀ (SGPC)  ਪ੍ਰਧਾਨ ਨੇ ਕਿਹਾ ਕਿ ਖੱਟਰ ਪੰਜਾਬੀ ਮੂਲ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਸਿੱਖ ਮਰਯਾਦਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਜਾਣਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਦੁਖਾਉਣੀਆਂ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਸਮਾਗਮ ਦੌਰਾਨ ਗੈਰ ਸੰਵਿਧਾਨਕ ਤੌਰ 'ਤੇ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਗੁਰਵਿੰਦਰ ਸਿੰਘ ਧਮੀਜਾ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਗੁਰਵਿੰਦਰ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਿੱਖ ਮਰਯਾਦਾ ਦਾ ਉਲੰਘਣ ਕਰਨ ਤੋਂ ਨਾ ਰੋਕਣਾ ਵੱਡੇ ਸਵਾਲ ਪੈਦਾ ਕਰਦਾ ਹੈ। ਇਸ ਤੋਂ ਇਹ ਵੀ ਸਾਫ਼ ਹੋ ਰਿਹਾ ਹੈ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਖੰਡਤ ਕਰਨ ਦੇ ਮੰਤਵ ਨਾਲ ਗੈਰ-ਸੰਵਿਧਾਨਕ ਤੌਰ 'ਤੇ ਸਰਕਾਰੀ ਸ਼ਹਿ 'ਤੇ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਕੇਵਲ ਸਰਕਾਰ ਦੇ ਚਾਪਲੂਸ ਹੀ ਹਨ। ਇਨ੍ਹਾਂ ਦਾ ਸਿੱਖ ਮਰਯਾਦਾ ਦੀ ਪਹਿਰੇਦਾਰੀ ਨਾਲ ਕੋਈ ਵਾਹ-ਵਾਸਤਾ ਨਹੀਂ ਹੈ, ਜਿਹਾ ਕਿ ਮਨੋਹਰ ਲਾਲ ਖੱਟਰ ਵੱਲੋਂ ਮਰਯਾਦਾ ਦੀ ਕੀਤੀ ਅਵੱਗਿਆ ਦੌਰਾਨ ਸਾਹਮਣੇ ਆਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਕੀਤੀ ਗਈ ਸਿੱਖ ਮਰਯਾਦਾ ਦੀ ਉਲੰਘਣਾ ਲਈ ਉਹ ਤੁਰੰਤ ਮੁਆਫ਼ੀ ਮੰਗਣ। ਇਸ ਦੇ ਨਾਲ ਹੀ ਉਥੇ ਮੌਜੂਦ ਹਰਿਆਣਾ ਦੇ ਸਥਾਨਕ ਸਿੱਖ ਆਗੂ ਵੀ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਨ।

The post ਸਿੱਖ ਅਰਦਾਸ ਦੌਰਾਨ ਮਰਿਆਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ: SGPC ਪ੍ਰਧਾਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-manohar-lal-khattar
  • manohar-lal-khattar
  • news
  • punjab
  • punjab-news
  • sgpc
  • the-unmute-breaking-news

ਡਾ.ਬਲਜੀਤ ਕੌਰ ਵਲੋਂ ਮੰਡੀ ਲੱਖੇਵਾਲੀ ਦੇ ਵਿਕਾਸ ਕਾਰਜਾਂ ਲਈ 70 ਲੱਖ ਰੁਪਏ ਦੀ ਗ੍ਰਾਂਟ ਜਾਰੀ

Saturday 11 February 2023 11:20 AM UTC+00 | Tags: aam-aadmi-party breaking-news dr-baljit-kaur mandi-lakhewali news punjab-government the-unmute the-unmute-breaking-news

ਮੰਡੀ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ 11 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਗੱਲ ਦਾ ਪ੍ਰਗਟਾਵਾ ਡਾ.ਬਲਜੀਤ ਕੌਰ (Dr. Baljit Kaur) ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਪੈਂਦੀ ਮੰਡੀ ਲੱਖੇਵਾਲੀ ਦੇ ਵਿਕਾਸ ਕਾਰਜਾਂ ਲਈ 70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਨ ਮੌਕੇ ਕੀਤਾ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦਾ ਲਾਭ ਮਿਲ ਸਕੇ। ਉੁਹਨਾਂ ਕਿਹਾ ਕਿ ਮੰਡੀ ਲੱਖੇਵਾਲੀ ਦੇ ਵਿਕਾਸ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਲੱਖੇਵਾਲੀ ਦੇ ਚਾਰ ਸਕੂਲਾਂ ਦੇ ਕਮਰਿਆਂ ਲਈ 50 ਲੱਖ ਰੁਪਏ, 13.50 ਲੱਖ ਰੁਪਏ ਗਿੱਲਾ ਅਤੇ ਸੁੱਕੇ ਕੂੜੇ ਦੇ ਨਿਪਟਾਰਾ ਕਰਨ ਲਈ ਪਲਾਂਟ ਲਗਾਉਣ ਵਾਸਤੇ, 5 ਲੱਖ ਰੁਪਏ ਗਲੀਆਂ-ਨਾਲੀਆਂ ਦੇ ਨਿਰਮਾਣ ਲਈ ਜਦਕਿ 1.50 ਲੱਖ ਰੁਪਏ ਬਿਜਲੀ ਦੀਆਂ ਨੀਵੀਆਂ ਤਾਰਾ ਨੂੰ ਉਪਰ ਚੁੱਕ ਕੇ ਲਗਾਉਣ ਲਈ ਰਕਮ ਜਾਰੀ ਕੀਤੀ ਅਤੇ 1.5 ਲੱਖ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ।

ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਕਰਵਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਸਨ ਬਰਾੜ ਜਿ਼ਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਬਲਾਕ ਪ੍ਰਧਾਨ ਸਿਮਰਜੀਤ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਕੁਲਵੀਰ ਸਿੰਘ, ਰਣਧੀਰ ਸਿੰਘ,ਜੱਗਾ ਸਿੰਘ ਸਰਾਂ ਅਤੇ ਇਕਬਾਲ ਸਿੰਘ ਵੀ ਮੌਜੂਦ ਸਨ।

The post ਡਾ.ਬਲਜੀਤ ਕੌਰ ਵਲੋਂ ਮੰਡੀ ਲੱਖੇਵਾਲੀ ਦੇ ਵਿਕਾਸ ਕਾਰਜਾਂ ਲਈ 70 ਲੱਖ ਰੁਪਏ ਦੀ ਗ੍ਰਾਂਟ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • dr-baljit-kaur
  • mandi-lakhewali
  • news
  • punjab-government
  • the-unmute
  • the-unmute-breaking-news

ਪੰਜਾਬ ਪੁਲਿਸ ਵਲੋਂ ਲੁੱਟਾ-ਖੋਹਾਂ ਕਰਨ ਵਾਲੇ ਲਖਵੀਰ ਸਿੰਘ ਲੰਡਾ ਗੈਂਗ ਦੇ 4 ਗੁਰਗੇ ਕਾਬੂ

Saturday 11 February 2023 11:28 AM UTC+00 | Tags: breaking-news crime gang-of-thieves kartarpur kartarpur-and-cia kartarpur-police lakhvir-singh-landa-gang news nws punjab-police thieves

ਚੰਡੀਗੜ੍ਹ,11 ਫਰਵਰੀ 2023: ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਅਤੇ ਸੀ.ਆਈ.ਏ. ਸਟਾਫ ਦੀ ਪੁਲਿਸ ਵੱਲੋ ਸਾਂਝੀ ਕਾਰਵਾਈ ਕਰਦੇ ਹੋਏ ਲੁੱਟਾ-ਖੋਹਾਂ ਕਰਨ ਅਤੇ ਫਿਰੋਤੀਆ ਮੰਗਣ ਵਾਲੇ ਬਾਹਰਲੇ ਮੁਲਕ ਵਿੱਚ ਬੈਠੇ ਲਖਵੀਰ ਸਿੰਘ ਲੰਡਾ ਦੇ ਗੈਂਗ ਦੇ 04 ਗੁਰਗਿਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ।

Punjab Police

ਲਖਵੀਰ

 

The post ਪੰਜਾਬ ਪੁਲਿਸ ਵਲੋਂ ਲੁੱਟਾ-ਖੋਹਾਂ ਕਰਨ ਵਾਲੇ ਲਖਵੀਰ ਸਿੰਘ ਲੰਡਾ ਗੈਂਗ ਦੇ 4 ਗੁਰਗੇ ਕਾਬੂ appeared first on TheUnmute.com - Punjabi News.

Tags:
  • breaking-news
  • crime
  • gang-of-thieves
  • kartarpur
  • kartarpur-and-cia
  • kartarpur-police
  • lakhvir-singh-landa-gang
  • news
  • nws
  • punjab-police
  • thieves

ਦੇਹਲਾਂ ਸ਼ੀਹਾਂ/ਮੂਨਕ, 11 ਫਰਵਰੀ 2023: ਕਸਬਾ ਮੂਨਕ ਤੋਂ ਥੋੜੀ ਦੂਰ ਪਿੰਡ ਦੇਹਲਾਂ ਸ਼ੀਹਾਂ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੇ ਦੋ ਸੌ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਜੀ ਸ਼ਹੀਦੀ ਸ਼ਤਾਬਦੀ ਵਿਸ਼ੇਸ਼ ਦੋ ਰੋਜ਼ਾ ਧਾਰਮਿਕ ਗੁਰਮਤਿ ਸਮਾਗਮ ਹੋਇਆ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਤੇ ਸ੍ਰ. ਹਰੀ ਸਿੰਘ ਨਲਵਾ ਖਾਲਸਾ ਰਾਜ ਦੇ ਥੰਮ੍ਹ ਸਨ ਇਨ੍ਹਾਂ ਦੇ ਜੀਵਨ ਕਾਲ ਵਿੱਚ ਨਾ ਅੰਗਰੇਜ਼ ਤੇ ਨਾ ਡੋਗਰੇ ਆਪਣੀ ਮਨਸ਼ਾ ਪੂਰੀ ਕਰ ਸਕੇ, ਉਨ੍ਹਾਂ ਦੀ ਸ਼ਹੀਦੀ ਉਪਰੰਤ ਹੀ ਸਿੱਖ ਰਾਜ ਹੋਲੀ ਹੋਲੀ ਢਹਿਦਾ ਢਹਿੰਦਾ ਢਹਿ ਗਿਆ।

ਉਨ੍ਹਾਂ ਕਿਹਾ ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਦੀ ਸਲਾਹ ਵਿਚ ਹੀ ਘਿਰਿਆ ਰਿਹਾ। ਸਿੱਖ ਯੋਧੇ ਉਸ ਨੂੰ ਡੋਗਰਿਆਂ ਤੋਂ ਸੁਚੇਤ ਕਰਦੇ ਰਹੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਵੇਸਲੇਪਣ ਕਾਰਨ ਖਾਲਸਾ ਰਾਜ ਦਾ ਪੱਤਨ ਹੋ ਗਿਆ।

ਸਿੰਘ ਸਾਹਿਬ ਨੇ ਕਿਹਾ ਸ਼ੋਸਲ ਮੀਡੀਏ ਤੇ ਜੋ ਪਰੋਸਿਆ ਜਾ ਰਿਹਾ ਹੈ ਉਹ ਇਤਿਹਾਸਕ ਕਸਵੱਟੀ ਤੇ ਪੂਰਾ ਨਹੀਂ ਉਤਰ ਰਿਹਾ। ਨੌਜਵਾਨ ਪੀੜੀ ਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹਨ। ਜੇਕਰ ਸਿੱਖ ਆਪਣੇ ਇਤਿਹਾਸ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਪੁਰਾਤਨ ਗ੍ਰੰਥਾਂ ਨਾਲ ਸਾਂਝ ਬਨਾਈ ਰੱਖਣੀ ਲਾਜ਼ਮੀ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਤੇ ਸ਼ਹੀਦੀ ਤੀਕ ਦਾ ਸਫ਼ਰ ਫ਼ਖਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਜੀ ਨੇ ਬੁੱਢਾ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਲਾ ਮਿਸਾਲੀ ਹੈ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮਾਗਮ ਵਿੱਚ ਪੁਜੀਆਂ ਸੰਗਤਾਂ ਨੂੰ ਜੀ ਅਇਆਂ ਕਿਹਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇਸ ਨਗਰ ਵਿਚ ਜਨਮ ਲੈ ਕੇ ਸੰਸਾਰ ਦੇ ਇਤਿਹਾਸ ਵਿਚ ਅਮਰ ਕਰ ਦਿਤਾ। ਉਨ੍ਹਾਂ ਕਿਹਾ ਕਿ ਕੱਲ ਸਵੇਰੇ ਇਤਿਹਾਸਕ ਪਰੰਪਰਾਵਾਂ ਰਵਾਇਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਸ਼ਹੀਦੀ ਫਤਹਿ ਮਾਰਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰੰਭ ਹੋਵੇਗਾ ਸਭ ਇਲਾਕਾ ਨਿਵਾਸੀ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰਨ।

ਬਾਬਾ ਬਲਬੀਰ ਸਿੰਘ ਨੇ ਕਿਹਾ ਬਾਬਾ ਫੂਲਾ ਸਿੰਘ ਦੀਆਂ ਸਾਨਾਮੱਤੀਆਂ ਸਿਖਿਆਵਾਂ ਨੂੰ ਜੀਵਨ ਵਿਚ ਧਾਰਨ ਕਰਨ ਲੋੜ ਹੈ। ਉਨ੍ਹਾਂ ਕਿਹਾ ਨਗਰ ਕੀਰਤਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਸਹਿਯੋਗ ਹੈ। ਬੁੱਢਾ ਦਲ ਨੂੰ ਬਖਸ਼ਿਸ਼ ਗੁਰੂ ਸਾਹਿਬਾਨ ਤੇ ਸੂਰਬੀਰ ਯੋਧਿਆਂ ਦੇ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ ਜਿਸ ਵਿਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਵਿਸ਼ੇਸ਼ ਸ਼ਸਤਰ ਸ਼ਾਮਲ ਸਨ। ਇਨ੍ਹਾਂ ਸ਼ਸਤਰਾਂ ਦੇ ਇਤਿਹਾਸ ਤੋਂ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਸਾਂਝ ਪਾਈ।

ਇਸ ਧਾਰਮਿਕ ਦੀਵਾਨ ਵਿੱਚ ਕੌਮੀ ਵਿਦਵਾਨਾਂ, ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਆਪਣੇ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਸੰਘਰਸ਼ ਅਤੇ ਜੰਗਾਂ ਯੁੱਧਾਂ ਵਿੱਚ ਨਿਭਾਈ ਸ਼ਾਨਦਾਨ ਭੂਮਿਕਾ ਦਾ ਹਾਲ ਸੰਗਤਾਂ ਨਾਲ ਸਾਂਝਾ ਕੀਤਾ। ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਕਿਹਾ ਕਿ ਅਜਿਹੇ ਮਹਾਨ ਸੂਰਬੀਰ ਦੇ ਦੋ ਸੌ ਸਾਲ ਬਾਅਦ ਉਨ੍ਹਾਂ ਦੀ ਸ਼ਹੀਦੀ ਸ਼ਤਾਬਦੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਵਲੋਂ ਮਨਾਉਣੀ ਇਕ ਇਤਿਹਾਸਕ ਚੰਗਾ ਉਪਰਾਲਾ ਹੈ।

ਪੁਰਖਿਆਂ ਦਾ ਇਤਿਹਾਸ ਅਜੋਕੀ ਸ਼ੇ੍ਰਣੀ ਲਈ ਮਾਰਗ ਦਰਸ਼ਨ ਹੈ। ਪੰਥਕ ਕਥਾਕਾਰ ਗਿਆਨੀ ਸ਼ੇਰ ਸਿੰਘ ਨੇ ਅਕਾਲੀ ਫੂਲਾ ਸਿੰਘ ਦੇ ਜੀਵਨ ਅਤੇ ਸਿਧਾਂਤਕ ਪਹਿਰੇਦਾਰੀ ਦੀ ਗੱਲ ਕਰਦਿਆਂ ਕਿਹਾ ਕਿ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸਿੱਖੀ ਸਿਧਾਂਤਾ ਨੂੰ ਪ੍ਰਨਾਈ ਹੋਈ ਮਹਾਨ ਸਖਸ਼ੀਅਤ ਸਨ। ਬੀਬੀ ਪ੍ਰੀਤਮ ਜੋਤੀ ਹਰੀ, ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਖੰਡਾ ਖੜਕੇਗਾ, ਬਾਬਾ ਤਰਸੇਮ ਸਿੰਘ ਮੋਰਾਂਵਾਲੀ ਢਾਡੀ, ਭਾਈ ਪ੍ਰਿਤਪਾਲ ਸਿੰਘ ਪਟਿਆਲਾ, ਬਾਬਾ ਮੱਘਰ ਸਿੰਘ ਹੈਡ ਗ੍ਰੰਥੀ ਬੁੱਢਾ ਦਲ, ਭਾਈ ਭੁਪਿੰਦਰ ਸਿੰਘ ਕਥਾਵਾਚਕ, ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਗਿਆਨੀ ਹਰਦੀਪ ਸਿੰਘ ਦਮਦਮੀ ਟਕਸਾਲ ਜੱਥਾ ਭਿੰਡਰਾਂ, ਬਾਬਾ ਜਸਵਿੰਦਰ ਸਿੰਘ ਜੱਸੀ ਯੂ.ਐਸ.ਏ, ਡਾ. ਸਤਪ੍ਰੀਤ ਹਰੀ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਗੁਰਪ੍ਰੀਤ ਸਿੰਘ ਲਾਡਰਾਂ, ਭਾਈ ਮਹਿਲ ਸਿੰਘ ਕਵੀਸ਼ਰ ਨੇ ਆਪਣੇ ਵਿਚਾਰਾਂ ਰਾਹੀਂ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਕੀਤਾ।

ਬੁੱਢਾ ਦਲ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਪ੍ਰਾਣੀ ਗੁਰੂ ਦੇ ਲੜ ਲੱਗੀਆਂ ਗੁਰੂ ਲਾਡਲੀਆਂ ਫੌਜਾਂ ਵੱਲੋਂ ਵਿਸ਼ੇਸ਼ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ ਸਮੁੱਚੇ ਭਾਰਤ ਵਿਚੋਂ ਵੀਹ ਗੱਤਕਾ ਟੀਮਾਂ ਨੇ ਭਾਗ ਲਿਆ ਜੇਤੂ ਟੀਮਾਂ ਨੂੰ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਵਿਸ਼ੇਸ਼ ਇਨਾਮ ਦਿੱਤੇ ਗਏ। ਸਮਾਗਮ ਵਿਚ ਪੁਜੀਆਂ ਵਿਸ਼ੇਸ਼ ਸਖਸ਼ੀਅਤਾਂ ਦਾ ਬੁੱਢਾ ਦਲ ਵੱਲੋਂ ਸਨਮਾਨ ਕੀਤਾ ਗਿਆ।

ਇਸ ਸਮਾਗਮ ਨੂੰ ਸਫਲਤਾ ਦੇਣ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਫੂਲਾ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਾਬਲ ਸਿੰਘ, ਸ. ਬਲਵਿੰਦਰ ਸਿੰਘ, ਸ. ਜਸਪਾਲ ਸਿੰਘ ਦੇਹਲਾਂ, ਸ. ਗੋਰਾ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਚਮਕੌਰ ਸਿੰਘ, ਸ. ਸੁਖਜਿੰਦਰ ਸਿੰਘ ਆਦਿ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਬਾਬਾ ਤਰਲੋਚਨ ਸਿੰਘ ਖਡੂਰ ਸਾਹਿਬ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਰਣਜੋਧ ਸਿੰਘ, ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਖੜਕ ਸਿੰਘ, ਬਾਬਾ ਕਰਮ ਸਿੰਘ, ਬਾਬਾ ਮਾਨ ਸਿੰਘ, ਬਾਬਾ ਜਰਨੈਲ ਸਿੰਘ ਬਰੇਟਾ, ਸ. ਜਸਪਾਲ ਸਿੰਘ ਦੇਹਲਾਂ ਸ਼ੀਹਾਂ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲੱਖਾ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ।

The post ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਦੇਹਲਾਂ ਸੀਹਾਂ ਵਿਖੇ ਗੁਰਮਤਿ ਸਮਾਗਮ appeared first on TheUnmute.com - Punjabi News.

Tags:
  • dehlan-sehaan
  • moonak
  • news
  • punjab-news
  • singh-sahib-akali-baba-phula-singh

Asian Indoor Athletics Championships: ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟ-ਪੁੱਟ 'ਚ ਜਿੱਤਿਆ ਸੋਨ ਤਮਗਾ

Saturday 11 February 2023 11:49 AM UTC+00 | Tags: astana breaking-news games kazakhstan news shot-put shot-put-games sports-news tajinderpal-singh-toor the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 11 ਫਰਵਰੀ 2023: ਤਜਿੰਦਰਪਾਲ ਸਿੰਘ ਤੂਰ (Tajinderpal Singh Toor) ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਸ਼ਾਟ-ਪੁੱਟ ਵਿੱਚ ਸੋਨ ਤਮਗਾ ਜਿੱਤਿਆ ਹੈ। ਆਊਟਡੋਰ ਸ਼ਾਟ ਪੁਟ ਵਿੱਚ ਰਾਸ਼ਟਰੀ ਰਿਕਾਰਡ ਰੱਖਣ ਵਾਲੇ ਤਜਿੰਦਰ ਨੇ ਇਨਡੋਰ ਮੁਕਾਬਲੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਜ਼ਾਕਿਸਤਾਨ ਦੇ ਅਸਤਾਨਾ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਤਜਿੰਦਰਪਾਲ ਤੂਰ ਨੇ 19.49 ਮੀਟਰ ਦਾ ਆਪਣਾ ਸਰਵੋਤਮ ਇਨਡੋਰ ਥ੍ਰੋਅ ਕਰਕੇ ਸੋਨ ਤਮਗਾ ਜਿੱਤਿਆ।

ਤਜਿੰਦਰਪਾਲ ਸਿੰਘ ਤੂਰ (Tajinderpal Singh Toor) ਨੇ 2018 ਵਿੱਚ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ 2019 ਦਾ ਆਊਟਡੋਰ ਏਸ਼ੀਅਨ ਚੈਂਪੀਅਨ ਰਹਿ ਚੁੱਕਾ ਹੈ ਅਤੇ ਉਸਨੇ 2018 ਵਿੱਚ ਤਹਿਰਾਨ ਵਿੱਚ ਚੈਂਪੀਅਨਸ਼ਿਪ ਦੇ ਪਿਛਲੇ ਐਡੀਸ਼ਨ ਵਿੱਚ 19.18 ਮੀਟਰ ਥ੍ਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ।

ਸ਼ੁੱਕਰਵਾਰ ਨੂੰ ਤਜਿੰਦਰਪਾਲ ਤੂਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਫਾਊਲ ਕੀਤਾ, ਪਰ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਲਈ ਆਪਣੀ ਤੀਜੀ ਅਤੇ ਪੰਜਵੀਂ ਕੋਸ਼ਿਸ਼ ਵਿੱਚ 19.49 ਮੀਟਰ ਸੁੱਟ ਦਿੱਤਾ। ਕਰਨਵੀਰ ਸਿੰਘ 19 ਮੀਟਰ ਦਾ ਅੰਕੜਾ ਪਾਰ ਕਰਨ ਵਾਲਾ ਦੂਜਾ ਅਥਲੀਟ ਸੀ। ਉਹ 19.37 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਦੂਜੇ ਸਥਾਨ ‘ਤੇ ਰਿਹਾ। ਕਜ਼ਾਕਿਸਤਾਨ ਦੇ ਇਵਾਨ ਇਵਾਨੋਵ ਨੇ 18.10 ਥਰੋਅ ਨਾਲ ਕਾਂਸੀ ਦੇ ਤਮਗੇ ‘ਤੇ ਕਬਜ਼ਾ ਕੀਤਾ ਹੈ ।

The post Asian Indoor Athletics Championships: ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟ-ਪੁੱਟ ‘ਚ ਜਿੱਤਿਆ ਸੋਨ ਤਮਗਾ appeared first on TheUnmute.com - Punjabi News.

Tags:
  • astana
  • breaking-news
  • games
  • kazakhstan
  • news
  • shot-put
  • shot-put-games
  • sports-news
  • tajinderpal-singh-toor
  • the-unmute-breaking-news
  • the-unmute-latest-news
  • the-unmute-punjabi-news

ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ

Saturday 11 February 2023 11:58 AM UTC+00 | Tags: bathinda-police breaking-news ips-ajay-gandhi latest-news news punjab-news the-unmute-breaking-news the-unmute-latest-news the-unmute-punjab

ਬਠਿੰਡਾ, 11 ਫਰਵਰੀ 2023: ਸਮਾਜ ਵਿਰੋਧੀ ਅਨਸਰਾਂ ਖਿਲਾਫ ਬਠਿੰਡਾ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਤੇ ਨੌਜਵਾਨਾਂ ਨੂੰ ਦੋ ਦੇਸੀ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਆਈ ਪੀ ਐਸ ਅਜੈ ਗਾਂਧੀ ਨੇ ਦੱਸਿਆ ਕਿ 2 ਫਰਵਰੀ ਨੂੰ ਭਗਤਾ ਭਾਈਕਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਜੋ ਕਿ ਭਗਤਾ ਬਾਜ਼ਾਰ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਅਤੇ ਜਦੋਂ ਉਹ ਬੰਦ ਪਏ ਪਟਰੌਲ ਪੰਪ ਨੇੜੇ ਪਿਸ਼ਾਬ ਕਰਨ ਲਈ ਰੋਕਿਆ, ਇਸ ਦੌਰਾਨ 5 ਮੋਟਰਸਾਈਕਲ ਸਵਾਰ ਨੌਜਵਾਨ ਹਸਪਤਾਲ ਸਥਾਈ ਅਤੇ ਮਾਰੂ ਹਥਿਆਰ ਦਿਖਾ ਕੇ ਉਸ ਦੀ ਆਲਟੋ ਕਾਰ ਖੋਹ ਕੇ ਲੈ ਗਏ ਜਿਸ ਤੇ ਪੁਲਿਸ ਵੱਲੋਂ ਸੁਖਦੇਵ ਸਿੰਘ ਦੀ ਸ਼ਿਕਾਇਤ ਉਪਰ ਥਾਣਾ ਦਿਆਲਪੁਰਾ ਵਿਖੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਦੌਰਾਨੇ ਤਫਤੀਸ ਇਹ ਗੱਲ ਸਮਝ ਨਹੀਂ ਆਈ ਕਿ ਇਸ ਘਟਨਾ ਨੂੰ ਅੰਜਾਮ ਭਦੌੜ ਜਿਲਾ ਬਰਨਾਲਾ ਦੇ ਕੁਝ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿਸ ਤੇ ਪੁਲਿਸ ਵੱਲੋਂ ਰਾਮਰਾਏ ਸ਼ਹਿਰ ਆਲਮ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਦੇਸੀ ਪਿਸਤੋਲ 12 ਬੋਰ ਅਤੇ ਤਿੰਨ ਰੌਂਦ ਬਰਾਮਦ ਕੀਤੇ ਇਸ ਤੋਂ ਇਲਾਵਾ ਦੋ ਮੋਟਰਸਾਈਕਲ ਅਤੇ 3 ਮਾਰੂ ਹਥਿਆਰ ਜਿਨ੍ਹਾਂ ਵਿੱਚ ਨਲਕੇ ਦੀ ਹੱਥੀ ਕਿਰਪਾਨ ਆਦਿ ਬਰਾਮਦ ਕੀਤੇ ਇਨ੍ਹਾਂ ਤੋਂ ਇਲਾਵਾ ਚਾਰ ਹੋਰ ਨੌਜਵਾਨ ਇਸ ਮੁਕੱਦਮੇ ਵਿਚ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਫਿਲਹਾਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਗਲੇਰੀ ਪੁੱਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਵੱਲੋਂ ਕਿਸੇ ਹੋਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾ ਨਹੀ ਉਨ੍ਹਾਂ ਦੱਸਿਆ ਕਿ ਇਹ ਤਿੰਨੇ ਨੌਜਵਾਨ ਮਜ਼ਦੂਰੀ ਕਰਦੇ ਹਨ ਅਤੇ ਤਫਤੀਸ ਤੋਂ ਇਹ ਗੱਲ ਸਾਹਮਣੇ ਆਵੇਗੀ ਕਿ ਇਹਨਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਕਿਉਂ ਦਿੱਤਾ ਗਿਆ।

The post ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • bathinda-police
  • breaking-news
  • ips-ajay-gandhi
  • latest-news
  • news
  • punjab-news
  • the-unmute-breaking-news
  • the-unmute-latest-news
  • the-unmute-punjab

ਕੌਮੀ ਲੋਕ ਅਦਾਲਤ ਦੇ ਕੁੱਲ 429 ਬੈਂਚਾਂ ਅੱਗੇ ਕਰੀਬ 2.33 ਲੱਖ ਕੇਸ ਸੁਣਵਾਈ ਲਈ ਹੋਏ ਪੇਸ਼

Saturday 11 February 2023 01:03 PM UTC+00 | Tags: aam-aadmi-party breaking-news chandigarh cm-bhagwant-mann latest-news lok-adalat national-lok-adalat news punjab-and-haryana-high-court punjab-government the-unmute-breaking-news the-unmute-news the-unmute-punjabi-news

ਚੰਡੀਗੜ੍ਹ, 11 ਫਰਵਰੀ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਅੱਜ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ (National Lok Adalat) ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਲੋਕ ਅਦਾਲਤ ਦੇ ਕੁੱਲ 429 ਬੈਂਚਾਂ ਵਿੱਚ ਲਗਭਗ 2,33,000 ਕੇਸ ਸੁਣਵਾਈ ਲਈ ਪੇਸ਼ ਹੋਏ। ਇਸ ਦੌਰਾਨ ਵਿਆਹ ਸਬੰਧੀ ਝਗੜਿਆਂ, ਜਾਇਦਾਦ ਦੇ ਝਗੜਿਆਂ, ਚੈੱਕ ਬਾਊਂਸ ਦੇ ਕੇਸ, ਮਜ਼ਦੂਰੀ ਸਬੰਧੀ ਮਾਮਲੇ, ਕ੍ਰਿਮੀਨਲ ਕੰਪਾਊਂਡੇਬਲ ਕੇਸ, ਵੱਖ-ਵੱਖ ਐਫ.ਆਈ.ਆਰਜ਼ ਦੀਆਂ ਕੈਂਸਲੇਸ਼ਨ/ਅਣਟ੍ਰੇਸਡ ਰਿਪੋਰਟਾਂ ਆਦਿ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ 'ਤੇ ਸੁਣਵਾਈ ਕੀਤੀ ਗਈ।

ਇਸ ਮੌਕੇ ਤੇ ਮਾਨਯੋਗ ਜਸਟਿਸ ਤਜਿੰਦਰ ਸਿੰਘ ਢੀਂਡਸਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਅਰੁਣ ਗੁਪਤਾ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਨੇ ਜੁਡੀਸ਼ੀਅਲ ਕੋਰਟ ਕੰਪਲੈਕਸ ਰਾਜਪੁਰਾ ਅਤੇ ਪਟਿਆਲੇ ਦਾ ਦੌਰਾ ਕਰਕੇ ਜਨਤਾ ਨੂੰ ਲੋਕ ਅਦਾਲਤਾਂ (National Lok Adalat) ਰਾਹੀਂ ਝਗੜੇ ਨਿਪਟਾਉਣ ਲਈ ਅਪੀਲ ਕੀਤੀ

ਇਸ ਮੌਕੇ ਤੇ ਮੈਂਬਰ ਸਕੱਤਰ ਜੀ ਵੱਲੋਂ ਦੱਸਿਆ ਗਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮੰਤਵ ਆਪਸੀ ਸਮਝੌਤੇ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਹੈ। ਲੋਕਾਂ ਨੂੰ ਵਿਕਲਪੀ ਝਗੜਾ ਨਿਵਾਰਣ ਕੇਂਦਰਾਂ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਚਾਹੀਦਾ ਹੈ ਕਿਉਂ ਜੋ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਅਤੇ ਧੰਨ ਦੀ ਬੱਚਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਹਰ ਉਹ ਵਿਅਕਤੀ ਜੋ ਸਮਾਜ ਦੇ ਕਮਜ਼ੋਰ ਵਰਗ ਨਾਲ ਸੰਬੰਧ ਰੱਖਦਾ ਹੋਵੇ, ਅਨੁਸੂਚਿਤ ਜਾਤੀ/ਕਬੀਲੇ ਦਾ ਮੈਂਬਰ, ਔਰਤਾਂ/ਬੱਚੇ, ਕੁਦਰਤੀ ਆਫਤਾਂ ਦੇ ਮਾਰੇ, ਹਵਾਲਤੀ ਅਤੇ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ, ਮੁਫਤ ਕਾਨੂੰਨੀ ਸੇਵਾਵਾਂ ਲੈਣ ਦਾ ਹੱਕਦਾਰ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫਰੀ ਨੰ: 1968 ਤੇ ਕਾਲ ਕਰਕੇ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਹ ਟੋਲ ਫਰੀ ਨੰਬਰ ਆਮ ਜਨਤਾ ਲਈ 24 ਘੰਟੇ ਉਪਲਬਧ ਹੈ।

The post ਕੌਮੀ ਲੋਕ ਅਦਾਲਤ ਦੇ ਕੁੱਲ 429 ਬੈਂਚਾਂ ਅੱਗੇ ਕਰੀਬ 2.33 ਲੱਖ ਕੇਸ ਸੁਣਵਾਈ ਲਈ ਹੋਏ ਪੇਸ਼ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh
  • cm-bhagwant-mann
  • latest-news
  • lok-adalat
  • national-lok-adalat
  • news
  • punjab-and-haryana-high-court
  • punjab-government
  • the-unmute-breaking-news
  • the-unmute-news
  • the-unmute-punjabi-news

ਖੱਬੇ ਪੱਖੀਆਂ ਤੇ ਕਾਂਗਰਸ ਦਾ ਗਠਜੋੜ ਸਿਰਫ਼ ਚੰਦਾ ਇਕੱਠਾ ਕਰਨ ਲਈ ਹੈ: ਪ੍ਰਧਾਨ ਮੰਤਰੀ ਮੋਦੀ

Saturday 11 February 2023 01:21 PM UTC+00 | Tags: assembly-elections-2023 bjp bjp-tripura breaking-news congress news prime-minister-narendra-modi tripura-assembly-elections tripura-congress

ਚੰਡੀਗੜ੍ਹ, 11 ਫਰਵਰੀ 2023: ਤ੍ਰਿਪੁਰਾ ਵਿੱਚ 16 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਇੱਕ ਦੂਜੇ ‘ਤੇ ਸ਼ਬਦੀ ਵਾਰ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਯੋਜਨਾਵਾਂ ਨਾਲ ਆਪਣੇ ਵੱਲ ਖਿੱਚਣ ਵਿੱਚ ਲੱਗੀਆਂ ਹੋਈਆਂ ਹਨ |ਇਸ ਦੌਰਾਨ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਤ੍ਰਿਪੁਰਾ ਨੂੰ ਹਿੰਸਾ ਤੋਂ ਮੁਕਤ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਪਹਿਲਾਂ ਸਿਰਫ਼ ਇੱਕ ਪਾਰਟੀ ਨੂੰ ਝੰਡਾ ਲਹਿਰਾਉਣ ਦਾ ਅਧਿਕਾਰ ਸੀ ਅਤੇ ਹਰ ਕੰਮ ਲਈ ਚੰਦਾ ਦੇਣਾ ਪੈਂਦਾ ਸੀ, ਪਰ ਭਾਜਪਾ ਸਰਕਾਰ ਨੇ ਹਿੰਸਾ ਅਤੇ ਚੰਦੇ ਦੇ ਇਸ ਸੱਭਿਆਚਾਰ ਤੋਂ ਆਜ਼ਾਦੀ ਦਿਵਾਈ ਹੈ | ਭਾਜਪਾ ਸਰਕਾਰ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਇੱਥੇ ਡਬਲ ਇੰਜਣ ਵਾਲੀ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ।

ਤ੍ਰਿਪੁਰਾ ਦੇ ਰਾਧਾਕਿਸ਼ੋਰਪੁਰ ਵਿੱਚ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਸਾਲਾਂ ਵਿੱਚ ਤ੍ਰਿਪੁਰਾ ਨੂੰ ਵਾਰੀ-ਵਾਰੀ ਲੁੱਟਿਆ, ਉਹ ਮੁੜ ਇਕੱਠੇ ਹੋ ਗਏ ਹਨ। ਉਹ ਚੰਦੇ ਲਈ ਇਕੱਠਾ ਕਰ ਲਈ ਆਏ ਹਨ। ਤੁਹਾਡਾ ਭਲਾ ਕਰਨ ਨਹੀਂ ਆਏ। ਇਸ ਲਈ ਤ੍ਰਿਪੁਰਾ ਦੇ ਲੋਕਾਂ ਨੂੰ ਖੱਬੇ-ਪੱਖੀ ਕਾਂਗਰਸ ਦੀ ਦੋਧਾਰੀ ਤਲਵਾਰ ਤੋਂ ਸੁਚੇਤ ਰਹਿਣਾ ਪਵੇਗਾ। ਪੀਐਮ ਮੋਦੀ ਨੇ ਕਿਹਾ ਕਿ ਖੱਬੇ ਪੱਖੀ ਅਤੇ ਕਾਂਗਰਸ ਦੇ ਸ਼ਾਸਨ ਦੌਰਾਨ ਹਜ਼ਾਰਾਂ ਪਿੰਡ ਅਜਿਹੇ ਸਨ ਜਿੱਥੇ ਸੜਕ ਕਦੇ ਵੀ ਨਹੀਂ ਪਹੁੰਚ ਸਕੀ। ਪਿਛਲੇ ਪੰਜ ਸਾਲਾਂ ਵਿੱਚ ਅਸੀਂ ਇੱਥੋਂ ਦੇ ਕਰੀਬ 5000 ਪਿੰਡਾਂ ਨੂੰ ਸੜਕਾਂ ਮੁਹੱਈਆ ਕਰਵਾਈਆਂ ਹਨ।

ਰਾਧਾਕਿਸ਼ੋਰਪੁਰ ਵਿੱਚ ਧਾਨ ਮੰਤਰੀ ਮੋਦੀ ਨੇ ਕਿਹਾ, ਮੈਂ ਤ੍ਰਿਪੁਰਾ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜੇਕਰ ਇੱਥੇ ਦੁਬਾਰਾ ਭਾਜਪਾ ਦੀ ਸਰਕਾਰ ਬਣੀ ਤਾਂ ਸੂਬੇ ਦੇ ਵਿਕਾਸ ਵਿੱਚ ਹੋਰ ਤੇਜ਼ੀ ਆਵੇਗੀ। ਤੁਹਾਡੇ ਸੁਪਨੇ ਸਾਕਾਰ ਹੋਣਗੇ। ਭਾਜਪਾ ਨੂੰ ਦਿੱਤੀ ਗਈ ਹਰ ਵੋਟ ਕੀਮਤੀ ਹੈ। ਤੁਹਾਡੀ ਵੋਟ ਦੀ ਤਾਕਤ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੇਗੀ।

The post ਖੱਬੇ ਪੱਖੀਆਂ ਤੇ ਕਾਂਗਰਸ ਦਾ ਗਠਜੋੜ ਸਿਰਫ਼ ਚੰਦਾ ਇਕੱਠਾ ਕਰਨ ਲਈ ਹੈ: ਪ੍ਰਧਾਨ ਮੰਤਰੀ ਮੋਦੀ appeared first on TheUnmute.com - Punjabi News.

Tags:
  • assembly-elections-2023
  • bjp
  • bjp-tripura
  • breaking-news
  • congress
  • news
  • prime-minister-narendra-modi
  • tripura-assembly-elections
  • tripura-congress

ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਲਈ ਪਹਿਲ ਕਰਨ: ਅਮਰੀਕਾ

Saturday 11 February 2023 01:35 PM UTC+00 | Tags: breaking-news news president-vladimir-putin russia-ukraine russia-ukraine-crisis russia-ukraine-war the-unmute-breaking-news the-unmute-latest-update the-unmute-punjabi-news usa. us-national-security-council

ਚੰਡੀਗੜ੍ਹ, 11 ਫਰਵਰੀ 2023: ਅਮਰੀਕਾ ਨੇ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ-ਯੂਕਰੇਨ ਜੰਗ (Russia-Ukraine War) ਨੂੰ ਖਤਮ ਕਰਨ ਲਈ ਪਹਿਲ ਕਰਨ। ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਨੂੰ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ‘ਚ ਜੰਗ ਬਾਰੇ ਪੁੱਛਿਆ ਗਿਆ ਸੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਕੇ ਇਸ ਜੰਗ ਨੂੰ ਰੋਕ ਸਕਦੇ ਹਨ। ਇਸ ਦੇ ਜਵਾਬ ‘ਚ ਕਿਰਬੀ ਨੇ ਇਹ ਬਿਆਨ ਦਿੱਤਾ।

ਇਸਦੇ ਮਲ੍ਹੀ ਕਿਰਬੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਪੁਤਿਨ ਅਜੇ ਵੀ ਜੰਗ ਨੂੰ ਰੋਕ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਲਈ ਜੋ ਵੀ ਕੋਸ਼ਿਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਸੰਯੁਕਤ ਰਾਜ ਅਮਰੀਕਾ ਕਿਸੇ ਵੀ ਪਹਿਲਕਦਮੀ ਦਾ ਸੁਆਗਤ ਕਰੇਗਾ ਜੋ ਯੁੱਧ ਦਾ ਛੇਤੀ ਅੰਤ ਲਿਆਵੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਨੂੰ ਖਤਮ ਕਰੇਗਾ।

ਕਿਰਬੀ ਨੇ ਪ੍ਰਧਾਨ ਮੋਦੀ ਦੇ ਬਿਆਨ ਦਾ ਵੀ ਹਵਾਲਾ ਦਿੱਤਾ। ਦਰਅਸਲ, ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਹ ਯੁੱਧ ਦਾ ਦੌਰ ਨਹੀਂ ਹੈ। ਕਿਰਬੀ ਨੇ ਕਿਹਾ ਕਿ ਮੋਦੀ ਦਾ ਬਿਆਨ ਸਿਧਾਂਤਾਂ ਦਾ ਬਿਆਨ ਸੀ, ਜਿਸ ਨੂੰ ਉਹ ਸਹੀ ਮੰਨਦਾ ਹੈ ਅਤੇ ਅਮਰੀਕਾ ਨੇ ਉਨ੍ਹਾਂ ਦੇ ਬਿਆਨ ਦਾ ਸਵਾਗਤ ਕੀਤਾ ਸੀ ਅਤੇ ਯੂਰਪ ਨੇ ਵੀ ਇਸ ਨੂੰ ਹਾਂ-ਪੱਖੀ ਤਰੀਕੇ ਨਾਲ ਸਵੀਕਾਰ ਕੀਤਾ ਸੀ।

The post ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਲਈ ਪਹਿਲ ਕਰਨ: ਅਮਰੀਕਾ appeared first on TheUnmute.com - Punjabi News.

Tags:
  • breaking-news
  • news
  • president-vladimir-putin
  • russia-ukraine
  • russia-ukraine-crisis
  • russia-ukraine-war
  • the-unmute-breaking-news
  • the-unmute-latest-update
  • the-unmute-punjabi-news
  • usa.
  • us-national-security-council

ICC ਨੇ ਰਵਿੰਦਰ ਜਡੇਜਾ 'ਤੇ ਮੈਚ ਫੀਸ ਦਾ 25 ਫ਼ੀਸਦੀ ਜ਼ੁਰਮਾਨਾ ਲਗਾਇਆ

Saturday 11 February 2023 01:46 PM UTC+00 | Tags: breaking-news cricket-news four-test-series-against-australia icc icc-rules nagpurtest news ravindra-jadeja sports-news the-unmute the-unmute-breaking-news the-unmute-punjabi-news

ਚੰਡੀਗੜ੍ਹ, 11 ਫਰਵਰੀ 2023: ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਈ ਹੈ। ਪਹਿਲੇ ਮੈਚ ‘ਚ ਹਰਫਨਮੌਲਾ ਰਵਿੰਦਰ ਜਡੇਜਾ (Ravindra Jadeja) ਨੇ ਆਪਣੀ ਗੇਂਦ ਅਤੇ ਬੱਲੇ ਨਾਲ ਕਮਾਲ ਕਰ ਦਿੱਤਾ। ਉਸ ਨੇ ਮੈਚ ਵਿੱਚ ਕੁੱਲ ਸੱਤ ਵਿਕਟਾਂ ਲਈਆਂ ਅਤੇ 70 ਦੌੜਾਂ ਬਣਾਈਆਂ। ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਪੈਨਲਟੀ ਤੋਂ ਬਚ ਨਹੀਂ ਸਕੇ।

ਰਵਿੰਦਰ ਜਡੇਜਾ (Ravindra Jadeja) ‘ਤੇ ਮੈਚ ਫੀਸ ਦਾ 25 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਸ਼ਨੀਵਾਰ ਨੂੰ ਮੈਚ ਦੇ ਪਹਿਲੇ ਦਿਨ ਮੈਦਾਨੀ ਅੰਪਾਇਰਾਂ ਦੀ ਇਜਾਜ਼ਤ ਤੋਂ ਬਿਨਾਂ ਗੇਂਦਬਾਜ਼ੀ ਕਰਨ ਵਾਲੇ ਹੱਥ ਦੀ ਸੁੱਜੀ ਹੋਈ ਉਂਗਲੀ ‘ਤੇ ਕਰੀਮ ਲਗਾਉਣ ਦੇ ਦੋਸ਼ ‘ਚ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਜਡੇਜਾ ਦੀ ਕਾਰਵਾਈ ਨੂੰ ਆਈਸੀਸੀ ਕੋਡ ਆਫ਼ ਕੰਡਕਟ ਦੀ ਧਾਰਾ 2.20 ਦੀ ਉਲੰਘਣਾ ਮੰਨਿਆ ਗਿਆ ਸੀ। ਇਹ ਖੇਡ ਦੀ ਭਾਵਨਾ ਦੇ ਉਲਟ ਚਾਲ-ਚਲਣ ਦਿਖਾਉਣ ਨਾਲ ਸੰਬੰਧਿਤ ਹੈ। ਜਡੇਜਾ ਕਰੀਬ ਛੇ ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕੀਤੀ ਹੈ। ਉਸ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ ਸਨ। ਉਸ ਨੇ ਫਿਰ ਪਹਿਲੀ ਪਾਰੀ ਵਿੱਚ 70 ਦੌੜਾਂ ਬਣਾਈਆਂ। ਫਿਰ ਦੂਜੀ ਪਾਰੀ ਵਿੱਚ ਦੋ ਵਿਕਟਾਂ ਲਈਆਂ।

The post ICC ਨੇ ਰਵਿੰਦਰ ਜਡੇਜਾ ‘ਤੇ ਮੈਚ ਫੀਸ ਦਾ 25 ਫ਼ੀਸਦੀ ਜ਼ੁਰਮਾਨਾ ਲਗਾਇਆ appeared first on TheUnmute.com - Punjabi News.

Tags:
  • breaking-news
  • cricket-news
  • four-test-series-against-australia
  • icc
  • icc-rules
  • nagpurtest
  • news
  • ravindra-jadeja
  • sports-news
  • the-unmute
  • the-unmute-breaking-news
  • the-unmute-punjabi-news

ਦਿੱਲੀ-ਮੁੰਬਈ ਐਕਸਪ੍ਰੈਸਵੇਅ ਖੁੱਲਣ 'ਤੇ 3.5 ਘੰਟਿਆਂ 'ਚ ਤੈਅ ਕਰ ਸਕੋਗੇ ਦਿੱਲੀ ਤੋਂ ਜੈਪੁਰ ਦਾ ਸਫ਼ਰ

Saturday 11 February 2023 01:59 PM UTC+00 | Tags: dausa-and-lalsot delhi-mumbai-expressway inaugurate-expressway india jaipur-from-delhi latest-news news prime-minister-narendra-modi road

ਚੰਡੀਗੜ੍ਹ, 11 ਫਰਵਰੀ 2023: ਹੁਣ ਤੁਸੀਂ ਸਿਰਫ਼ ਸਾਢੇ ਤਿੰਨ ਘੰਟੇ ਵਿੱਚ ਦਿੱਲੀ ਤੋਂ ਜੈਪੁਰ ਪਹੁੰਚ ਸਕੋਗੇ। ਦਰਅਸਲ, ਇਹ ਦਿੱਲੀ-ਮੁੰਬਈ ਐਕਸਪ੍ਰੈਸਵੇਅ (Delhi-Mumbai Expressway) ਦੇ ਖੁੱਲਣ ਤੋਂ ਬਾਅਦ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇਸ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਇਸ ਐਕਸਪ੍ਰੈਸ ਦਾ ਇੱਕ ਹਿੱਸਾ ਦੌਸਾ ਅਤੇ ਲਾਲਸੋਤ ਤੋਂ ਗੁਜ਼ਰੇਗਾ। ਦੱਸ ਦੇਈਏ ਕਿ ਪਹਿਲਾਂ ਦਿੱਲੀ ਤੋਂ ਜੈਪੁਰ ਪਹੁੰਚਣ ਲਈ ਪੰਜ ਘੰਟੇ ਲੱਗ ਜਾਂਦੇ ਹਨ। ਦਿੱਲੀ-ਮੁੰਬਈ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ। ਇਸ ਦੀ ਲੰਬਾਈ 1368 ਕਿਲੋਮੀਟਰ ਹੈ। ਇਸ ਐਕਸਪ੍ਰੈਸਵੇਅ ਕਾਰਨ ਦਿੱਲੀ ਤੋਂ ਮੁੰਬਈ ਪਹੁੰਚਣ ਲਈ 12 ਘੰਟੇ ਘੱਟ ਸਮਾਂ ਲੱਗੇਗਾ।

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਐਕਸਪ੍ਰੈਸਵੇਅ (Delhi-Mumbai Expressway) ਨੂੰ ਕੁੱਲ 12,150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ। ਜਿਸ ਦੀ ਲੰਬਾਈ 1386 ਕਿਲੋਮੀਟਰ ਹੈ। ਇਸ ਐਕਸਪ੍ਰੈਸਵੇਅ ਦੇ ਖੁੱਲ੍ਹਣ ਨਾਲ ਜਿੱਥੇ ਦਿੱਲੀ ਤੋਂ ਮੁੰਬਈ ਦੀ ਦੂਰੀ 180 ਕਿਲੋਮੀਟਰ ਘੱਟ ਜਾਵੇਗੀ, ਉੱਥੇ ਹੀ ਯਾਤਰਾ ਦਾ ਸਮਾਂ ਵੀ 12 ਘੰਟੇ ਘੱਟ ਜਾਵੇਗਾ।

ਦਿੱਲੀ-ਦੌਸਾ ਅਤੇ ਲਾਲਸੋਤ ਵਿਚਕਾਰ ਬਣੇ ਇਸ ਐਕਸਪ੍ਰੈਸਵੇਅ ਕਾਰਨ ਦਿੱਲੀ ਤੋਂ ਜੈਪੁਰ ਜਾਣ ਵਾਲਿਆਂ ਨੂੰ ਘੱਟ ਸਮਾਂ ਲੱਗੇਗਾ।ਇਸ ਐਕਸਪ੍ਰੈਸ ਵੇਅ ‘ਤੇ ਆਟੋਮੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਗਾਇਆ ਜਾਵੇਗਾ। ਇਹ ਐਕਸਪ੍ਰੈਸਵੇਅ ਦੇਸ਼ ਦੇ ਛੇ ਸੂਬਿਆਂ ਵਿੱਚੋਂ ਲੰਘੇਗਾ।

ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਦਿੱਲੀ-ਮੁੰਬਈ ਐਕਸਪ੍ਰੈਸਵੇਅ 21 ਮੀਟਰ ਦੇ ਮੱਧਮ ਨਾਲ ਵਿਕਸਤ ਕੀਤਾ ਗਿਆ ਪਹਿਲਾ ਐਕਸਪ੍ਰੈਸਵੇਅ ਹੈ। ਐਕਸਪ੍ਰੈਸਵੇਅ ਛੇ ਰਾਜਾਂ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਲੰਘੇਗਾ ਅਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਅਤੇ ਸੂਰਤ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ।

The post ਦਿੱਲੀ-ਮੁੰਬਈ ਐਕਸਪ੍ਰੈਸਵੇਅ ਖੁੱਲਣ ‘ਤੇ 3.5 ਘੰਟਿਆਂ ‘ਚ ਤੈਅ ਕਰ ਸਕੋਗੇ ਦਿੱਲੀ ਤੋਂ ਜੈਪੁਰ ਦਾ ਸਫ਼ਰ appeared first on TheUnmute.com - Punjabi News.

Tags:
  • dausa-and-lalsot
  • delhi-mumbai-expressway
  • inaugurate-expressway
  • india
  • jaipur-from-delhi
  • latest-news
  • news
  • prime-minister-narendra-modi
  • road

ਜ਼ਿਲ੍ਹਾ ਫਾਜ਼ਿਲਕਾ ਵਿਖੇ ਨੈਸ਼ਨਲ ਲੋਕ ਅਦਾਲਤ 'ਚ 1685 ਕੇਸਾਂ ਦਾ ਨਿਪਟਾਰਾ

Saturday 11 February 2023 02:05 PM UTC+00 | Tags: aam-aadmi-party breaking-news cm-bhagwant-mann fazilka fazilka-district national-lok-adalat news punjab punjab-and-haryana-high-court punjab-government

ਚੰਡੀਗੜ੍ਹ 11, ਫਰਵਰੀ 2023: ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਾਦੇਸ਼ਾਂ ਹੇਠ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਮੈਡਮ ਜਤਿੰਦਰ ਕੌਰ ਦੀ ਰਹਿਨੁਮਾਈ ਹੇਠ ਫਾਜਿਲਕਾ (Fazilka), ਅਬੋਹਰ ਅਤੇ ਜਲਾਲਾਬਾਦ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੋਵਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਜ਼ਿਲ੍ਹਾ ਫਾਜ਼ਿਲਕਾ ਵਿਖੇ 11 ਬੈਂਚ ਲਗਾਏ ਗਏ। ਜਿਨ੍ਹਾਂ ਵਿੱਚੋਂ 6 ਬੈਂਚ ਫਾਜ਼ਿਲਕਾ, 3 ਬੈਂਚ ਅਬੋਹਰ ਅਤੇ 2 ਬੈਂਚ ਜਲਾਲਾਬਾਦ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ 1685 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 26, 88, 90, 621/— ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ (Fazilka) ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਨ੍ਹਾਂ ਲੋਕਾ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਵਾਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵਧਦਾ ਹੈ।

ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਦੇ ਫੈਸਲੇੋ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ।

ਉਨ੍ਹਾਂ ਦੱਸਿਆ ਕਿ ਮੁਫਤ ਕਾਨੂੰਨੀ ਸਲਾਹ ਅਤੇ ਵਕੀਲ ਲਈ ਤੁਸੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਦਫਤਰ ਵਿੱਚ ਬਣੇ ਫਰੰਟ ਆਫਿਸ ਵਿੱਚ ਕੇਸ ਲਗਾਇਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰ 1968 ਜਾਂ ਦਫਤਰ ਦੇ ਨੰ. 261500 ਜਾਂ ਈ-ਮੇਲ ਆਈ.ਡੀ dtlsa.fzk@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।

The post ਜ਼ਿਲ੍ਹਾ ਫਾਜ਼ਿਲਕਾ ਵਿਖੇ ਨੈਸ਼ਨਲ ਲੋਕ ਅਦਾਲਤ ‘ਚ 1685 ਕੇਸਾਂ ਦਾ ਨਿਪਟਾਰਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • fazilka
  • fazilka-district
  • national-lok-adalat
  • news
  • punjab
  • punjab-and-haryana-high-court
  • punjab-government

ਗੁਰਦਾਸਪੁਰ ਵਿਖੇ ਵੱਖ-ਵੱਖ ਅਦਾਲਤਾਂ 'ਚ ਲੱਗੀ ਕੌਮੀ ਲੋਕ ਅਦਾਲਤ, 15 ਵੱਖ-ਵੱਖ ਬੈਂਚਾਂ ਵਲੋਂ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ

Saturday 11 February 2023 02:10 PM UTC+00 | Tags: aam-aadmi-party breaking-news cm-bhagwant-mann gurdaspur justice national-lok-adalat news punjab-and-haryana-high-court punjab-legal-services-authority punjab-police the-unmute-breaking-news

ਗੁਰਦਾਸਪੁਰ, 11 ਫਰਵਰੀ 2023: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਕ ਅਤੇ ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹੁਨਮਾਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੁਆਰਾ, ਸੈਸ਼ਨਜ਼ ਡਵੀਜ਼ਨ ਗੁਰਦਾਸਪੁਰ ਅਧੀਨ ਸਮੂਹ ਨਿਆਂਇਕ ਅਦਾਲਤਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਅੱਜ “ਨੈਸ਼ਨਲ ਲੋਕ ਅਦਾਲਤ” (National Lok Adalat)ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਲਈ ਗੁਰਦਾਸਪੁਰ ਅਤੇ ਬਟਾਲਾ ਵਿਖੇ ਦੇ ਨਿਆਂਇਕ ਅਧਿਕਾਰੀਆਂ ਦੇ ਕੁੱਲ 15 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ।

ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪੋਂਡੇਬਲ ਕੇਸ, ਲੇਬਰ ਡਿਸਪਿਊਟ ਕੇਸ, ਲੈਂਡ ਐਕੂਏਸ਼ਨ ਕੇਸ, ਇਲੈਕਟ੍ਰੀਸਿਟੀ, ਵਾਟਰ ਬਿੱਲ ਕੇਸ, ਸਰਵਿਸ ਮੈਟਰ, (ਪੇਂਡਿੰਗ ਇਨ ਡਿਸਟਰਿਕ ਕੋਰਟਸ ਐਂਡ ਹਾਈ ਕੋਰਟ) ਰੀਟਰਾਇਲ ਬੈਨੀਫਿਟਸ ਐਂਡ ਅਦਰ ਸਿਵਲ ਕੇਸ ਆਦਿ ਕੇਸ ਲਗਾਏ ਗਏ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਜਿਵੇਂ ਕਿ ਕੇਸ ਅੰਡਰ ਸੈਕਸ਼ਨ 138 ਆਫ਼ ਐੱਨ.ਆਈ. ਐਕਟ ਬੈਂਕ ਰਿਕਵਰੀ ਕੇਸ, ਲੇਬਰ ਡਿਸਪਿਊਟ, ਇਲੈਕਟ੍ਰੀਸਿਟੀ ਐਂਡ ਵਾਟਰ ਬਿੱਲ ਐਂਡ ਅਦਰ (ਕ੍ਰਿਮਨਲ ਕੰਪੋਨਡੇਬਲ, ਮੈਟਰੀਮੋਨੀਅਲ ਐਂਡ ਅਦਰ ਸਿਵਲ ਡਿਸਪਿਊਟ) ਕੇਸ ਲਗਾਏ ਗਏ ਹਨ।

ਇਸ ਲੋਕ ਅਦਾਲਤ (National Lok Adalat) ਵਿੱਚ ਰਾਜ਼ੀਨਾਮਾ ਹੋਣ ਯੋਗ ਕੇਸਾਂ ਦੇ ਨਿਪਟਾਰੇ ਲਈ 2809 ਕੇਸ, ਜੋ ਕਿ ਕੋਰਟਾਂ ਵਿੱਚ ਲੰਬਿਤ ਹਨ, ਸੁਣਵਾਈ ਲਈ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ ਕੁੱਲ 1912 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ 27 ਪ੍ਰੀ-ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸ ਤਰਾਂ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 1939 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਕੁੱਲ 162326030 ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ।

ਇਸ ਨੈਸ਼ਨਲ ਲੋਕ ਅਦਾਲਤ ਵਿੱਚ ਮੈਡਮ ਜਸਬੀਰ ਕੌਰ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਗੁਰਦਾਸਪੁਰ ਦੁਆਰਾ ਕੋਰਟ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਫੈਮਿਲੀ ਝਗੜਿਆਂ ਨੂੰ ਮੁਕਾਇਆ ਗਿਆ। ਇੱਕ ਕੇਸ ਵਿੱਚ ਪਤੀ ਅਤੇ ਪਤਨੀ ਦਾ ਸਾਲ 2009 ਵਿੱਚ ਵਿਆਹ ਹੋਇਆ ਸੀ ਅਤੇ ਦੋਨਾਂ ਦੇ ਦੋ ਬੱਚੇ ਸਨ। ਪਤਨੀ ਦੋਵਾਂ ਬੱਚਿਆਂ ਨਾਲ ਸਾਲ 2018 ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ।

ਮਾਨਯੋਗ ਕੋਰਟ ਦੇ ਯਤਨਾਂ ਅਨੁਸਾਰ ਦੋਨਾਂ ਧਿਰਾਂ ਨੂੰ ਆਪਣਾ ਝਗੜਾ ਖਤਮ ਕਰਨ ਲਈ ਯਤਨ ਕੀਤੇ ਗਏ ਅਤੇ ਆਖਿਰ ਦੋਨਾਂ ਧਿਰਾਂ ਨੇ ਆਪਣਾ ਆਪਸੀ ਸਹਿਮਤੀ ਨਾਲ ਝਗੜਾ ਮੁਕਾਉਣ ਦਾ ਫੈਸਲਾ ਕੀਤਾ ਅਤੇ ਆਪਸੀ ਸਹਿਮਤੀ ਨਾਲ ਦੋਨਾਂ ਧਿਰਾਂ ਨੇ ਇਕੱਠਿਆਂ ਰਹਿਣ ਅਤੇ ਆਪਣਾ ਘਰ ਵਸਾਉਣ ਦਾ ਫੈਸਲਾ ਕੀਤਾ।

ਇਸਦੇ ਨਾਲ ਹੀ ਦੂਸਰੇ ਕੇਸ ਵਿੱਚ ਦੋਨਾਂ ਧਿਰਾਂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਦੋਨਾਂ ਪਤੀ ਪਤਨੀ ਦੀ ਇੱਕ ਲੜਕੀ ਸੀ। ਮਾਨਯੋਗ ਫੈਮਿਲੀ ਕੋਰਟ ਦੇ ਯਤਨਾਂ ਅਨੁਸਾਰ ਦੋਵਾਂ ਧਿਰਾਂ ਦਾ ਝਗੜਾ ਖਤਮ ਕਰਨ ਲਈ ਯਤਨ ਕੀਤੇ ਗਏ ਅਤੇ ਆਖਿਰ ਵਿੱਚ ਦੋਵਾਂ ਧਿਰਾਂ ਨੇ ਆਪਣਾ ਝਗੜਾ ਮੁਕਾਉਣ ਦਾ ਫੈਸਲਾ ਕੀਤਾ ਅਤੇ ਮੁੜ ਤੋਂ ਇਕੱਠੇ ਰਹਿਣ ਦਾ ਫੈਸਲਾ ਕੀਤਾ।

ਨੈਸ਼ਨਲ ਲੋਕ ਅਦਾਲਤ ਮੌਕੇ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੈਂਪ ਕੋਰਟ ਲਗਾਈ ਗਈ। ਇਸ ਕੈਂਪ ਕੋਰਟ ਦੌਰਾਨ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ 8 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਹਵਾਲਾਤੀਆਂ ਨੂੰ ਸੇਧ ਦਿੱਤੀ ਗਈ ਕਿ ਉਹ ਚੰਗਾ ਰੁਜਗਾਰ ਅਪਨਾਉਣ ਤੇ ਦੁਬਾਰਾ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕਰਨ।

The post ਗੁਰਦਾਸਪੁਰ ਵਿਖੇ ਵੱਖ-ਵੱਖ ਅਦਾਲਤਾਂ ‘ਚ ਲੱਗੀ ਕੌਮੀ ਲੋਕ ਅਦਾਲਤ, 15 ਵੱਖ-ਵੱਖ ਬੈਂਚਾਂ ਵਲੋਂ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • gurdaspur
  • justice
  • national-lok-adalat
  • news
  • punjab-and-haryana-high-court
  • punjab-legal-services-authority
  • punjab-police
  • the-unmute-breaking-news

Turkey Earthquake: ਭੂਚਾਲ ਤੋਂ ਬਾਅਦ ਲਾਪਤਾ ਹੋਏ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ

Saturday 11 February 2023 02:22 PM UTC+00 | Tags: breaking-news indian-army indian-army-in-turkey news syria turkey-earthquake turkey-news turkey-syria

ਚੰਡੀਗੜ੍ਹ, 11 ਫਰਵਰੀ 2023: ਤੁਰਕੀ ਅਤੇ ਸੀਰੀਆ ‘ਚ ਭੂਚਾਲ (Earthquake) ਆਏ ਲਗਭਗ ਛੇ ਦਿਨ ਹੋ ਗਏ ਹਨ ਪਰ ਮਲਬੇ ਹੇਠੋਂ ਲਾਸ਼ਾਂ ਨੂੰ ਕੱਢਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਦੌਰਾਨ ਤੁਰਕੀ ਅਤੇ ਸੀਰੀਆ ਵਿੱਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਲਾਪਤਾ ਹੋਏ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਭਾਰਤੀ ਦੂਤਾਵਾਸ, ਅੰਕਾਰਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੂਤਾਵਾਸ ਨੇ ਟਵੀਟ ਕੀਤਾ ਕਿ 6 ਫਰਵਰੀ ਦੇ ਭੂਚਾਲ (Earthquake) ਤੋਂ ਬਾਅਦ ਤੁਰਕੀ ਵਿੱਚ ਲਾਪਤਾ ਭਾਰਤੀ ਨਾਗਰਿਕ ਵਿਜੇ ਕੁਮਾਰ ਦੀ ਮ੍ਰਿਤਕ ਦੇਹ ਮਿਲ ਗਈ ਹੈ। ਇਨ੍ਹਾਂ ਦੀ ਪਛਾਣ ਇੱਕ ਹੋਟਲ ਦੇ ਮਲਬੇ ਵਿੱਚੋਂ ਹੋਈ ਹੈ।ਭਾਰਤ ਨੇ ਤੁਰਕੀ ‘ਚ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ‘ਆਪ੍ਰੇਸ਼ਨ ਦੋਸਤ’ ਸ਼ੁਰੂ ਕੀਤਾ ਹੈ। ਇਸ ਦੇ ਜ਼ਰੀਏ ਭਾਰਤ ਨੇ ਤੁਰਕੀ ਦੇ ਲੋਕਾਂ ਦੀ ਮਦਦ ਵਧਾ ਦਿੱਤੀ ਹੈ। ਫੌਜ, ਹਵਾਈ ਸੈਨਾ, ਐਨਡੀਆਰਐਫ ਅਤੇ ਡਾਕਟਰਾਂ ਦੀਆਂ ਟੀਮਾਂ ਤੁਰਕੀ ਭੇਜੀਆਂ ਗਈਆਂ ਹਨ।

ਓਰਥੋ, ਜਨਰਲ ਸਰਜਨ, ਵੇਸਟ ਓਰਲ ਮੈਕਸੀਲੋਫੇਸ਼ੀਅਲ ਸਰਜਨ, ਕਮਿਊਨਿਟੀ ਮੈਡੀਸਨ ਸਪੈਸ਼ਲਿਸਟ, ਲੌਜਿਸਟਿਕ ਅਫਸਰ ਅਤੇ ਤਿੰਨ ਮੈਡੀਕਲ ਅਫਸਰ, 99 ਮੈਂਬਰੀ ਟੀਮ ਵਿੱਚ 13 ਡਾਕਟਰ ਭੂਚਾਲ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ ਅਤੇ ਰਾਹਤ ਪ੍ਰਦਾਨ ਕਰ ਰਹੇ ਹਨ। ਸੈਕਿੰਡ-ਇਨ-ਕਮਾਂਡ ਲੈਫਟੀਨੈਂਟ ਕਰਨਲ ਆਦਰਸ਼ ਨੇ ਦੱਸਿਆ ਕਿ 60 ਪੈਰਾ ਫੀਲਡ ਹਸਪਤਾਲ ਭਾਰਤੀ ਫੌਜ ਦੀ ਪੈਰਾ ਬ੍ਰਿਗੇਡ ਦਾ ਹਿੱਸਾ ਹੈ। ਇੱਥੇ ਪਹੁੰਚ ਕੇ ਜਲਦੀ ਹੀ ਅਸੀਂ ਸਕੂਲ ਦੀ ਇਮਾਰਤ ਵਿੱਚ ਆਪਣਾ ਹਸਪਤਾਲ ਬਣਾ ਲਿਆ। ਸਾਡੇ ਕੋਲ ਪ੍ਰਯੋਗਸ਼ਾਲਾ ਅਤੇ ਐਕਸ-ਰੇ ਦੀ ਸਹੂਲਤ ਹੈ। ਅਸੀਂ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਹੈ ।

ਉਨ੍ਹਾਂ ਨੇ ਕਿਹਾ ਕਿ "ਸਾਡੇ ਕੋਲ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ 3 ਦਿਨਾਂ ਬਾਅਦ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਅਸੀਂ ਉਨ੍ਹਾਂ ਨੂੰ ਠੀਕ ਕੀਤਾ ਹੈ ਅਤੇ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰ ਰਹੇ ਹਾਂ। ਤੁਰਕੀ ਅਤੇ ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 24,000 ਨੂੰ ਪਾਰ ਕਰ ਗਈ ਹੈ।

The post Turkey Earthquake: ਭੂਚਾਲ ਤੋਂ ਬਾਅਦ ਲਾਪਤਾ ਹੋਏ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ appeared first on TheUnmute.com - Punjabi News.

Tags:
  • breaking-news
  • indian-army
  • indian-army-in-turkey
  • news
  • syria
  • turkey-earthquake
  • turkey-news
  • turkey-syria

ਰੂਪਨਗਰ, 11 ਫਰਵਰੀ 2023: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅੰਬੂਜਾ ਸੀਮਿੰਟ ਫੈਕਟਰੀ (Ambuja Cement Factory) ਦੇ ਬੇਲਗਾਮ ਹੋਏ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਹਦਾਇਤਾ ਨੂੰ 15 ਦਿਨ ਵਿੱਚ ਲਾਗੂ ਕਰਵਾ ਕੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਕੀਤੀ ਗਈ ਸਹਿਮਤੀ ਰੱਦ ਕਰ ਦਿੱਤੀ ਜਾਵੇਗੀ।

ਵਿਧਾਇਕ ਚੱਢਾ ਵੱਲੋਂ ਅੱਗੇ ਦੱਸਿਆ ਗਿਆ ਕਿ ਅੰਬੂਜਾ ਸੀਮਿੰਟ ਫੈਕਟਰੀ ਵੱਲੋਂ ਰੇਲਵੇ ਵਾਲੀ ਸਾਈਡ ਤੋਂ ਖੁੱਲ੍ਹੇ ਦੇ ਵਿੱਚ ਸੁਆਹ ਉਤਾਰੀ ਜਾ ਰਹੀ ਹੈ ਜਿਸ ਦੇ ਨਾਲ ਜਿਆਦਾ ਪ੍ਰਦੂਸ਼ਣ ਹੋ ਰਿਹਾ ਹੈ। ਇਸ ਨੂੰ ਨੱਥ ਪਾਉਣ ਲਈ ਉਸ ਥਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 15 ਦਿਨ ਦੇ ਅੰਦਰ-ਅੰਦਰ ਓ.ਸੀ.ਈ.ਐਮ.ਐਸ (ਆਨਲਾਈਨ ਕੰਟੀਨਿਯੂਏਸ ਈਮਿਸ਼ਨ ਮੋਨੀਟਰਿੰਗ ਸਿਸਟਮ) ਲਗਾਉਣ ਲਈ ਕਿਹਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੇ ਲੱਗਣ ਨਾਲ ਜੇਕਰ ਇੰਡਸਟਰੀ ਦਾ ਪ੍ਰਦੂਸ਼ਣ ਪੱਧਰ ਖਰਾਬ ਹੋਵੇ ਤਾਂ ਇੱਕ ਅਲਾਰਮ ਸਿਸਟਮ ਦੇ ਰਾਹੀਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਪਟਿਆਲਾ ਅਤੇ ਦਿੱਲੀ ਵਿੱਚ ਜਾ ਕੇ ਵੱਜਦਾ ਹੈ ਜਿਸ ਨਾਲ ਕਿ ਤੁਰੰਤ ਇੰਡਸਟਰੀ ਨੂੰ ਇਨ੍ਹਾਂ ਦਫਤਰਾਂ ਵੱਲੋਂ ਸਿਸਟਮ ਬੰਦ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਅਸਟੇਗ ਕਮਿਸ਼ਨ ਦੇ ਸੈਂਪਲ ਵੀ ਫੇਲ ਹੋਣ ਕਾਰਨ ਠੀਕ ਨਹੀਂ ਪਾਏ ਗਏ ਉੱਥੇ ਵੀ ਇਹ ਸਿਸਟਮ ਲਗਾਉਣ ਦੀ ਹਦਾਇਤ ਜਾਰੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੰਡਸਟਰੀ (Ambuja Cement Factory) ਵਿੱਚ ਵਿੰਡ ਬ੍ਰੇਕਿੰਗ ਵਾਲ ਅਤੇ ਐਂਟੀ ਸਮੋਗ ਗੰਨ ਡਿਵਾਇਸਾਂ ਵੀ ਲਗਾਈਆਂ ਜਾਣਗੀਆਂ ਜਿਸ ਦੇ ਨਾਲ ਕਿ ਪ੍ਰਦੂਸ਼ਣ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਿਵਾਇਸਾਂ ਦੇ ਲੱਗਣ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਕਾਬੂ ਕਰਨ ਲਈ ਕਾਫ਼ੀ ਲਾਹੇਵੰਦ ਸਿੱਧ ਹੁੰਦੀਆਂ ਹਨ। ਇਸ ਦੇ ਲਈ ਵੀ 15 ਦਿਨ ਦੇ ਵਿੱਚ ਵਿੱਚ ਲਗਾ ਕੇ ਰਿਪੋਰਟ ਕਰਨ ਲਈ ਕਿਹਾ ਗਿਆ। ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਅੱਗੇ ਦੱਸਿਆ ਗਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੰਡਸਟਰੀ ਨੂੰ ਏਅਰ ਮੋਨੀਟਰਿੰਗ (ਹਵਾ ਦਾ ਪੱਧਰ) ਚੈੱਕ ਕਰਨ ਦੇ ਲਈ 2 ਏਅਰ ਮੋਨੀਟਰਿੰਗ ਸਟੇਸ਼ਨ ਲਗਾਉਣ ਦੀ ਹਦਾਇਤ ਵੀ ਜਾਰੀ ਕੀਤੀ ਗਈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਇੰਡਸਟਰੀ ਨੂੰ ਸਾਫ਼ ਸ਼ਬਦਾਂ ਵਿੱਚ ਇਹ ਲਿਖਿਆ ਗਿਆ ਕਿ 15 ਦਿਨ ਦੇ ਵਿੱਚ-ਵਿੱਚ ਇੱਕ ਰਿਪੋਰਟ ਜਮ੍ਹਾ ਕਰਵਾਈ ਜਾਵੇ ਜਿਸ ਦੇ ਵਿੱਚ ਇਹ ਸਾਰੀ ਜਾਣਕਾਰੀ ਹੋਵੇ ਕਿ ਤੁਸੀਂ ਸੀ.ਈ.ਆਰ (ਕਾਰਪੋਰੇਟ ਇਨਵਾਰਮੈਂਟਲ ਰਿਸਪੋਂਸਿਬਲਿਟੀ) ਵਾਤਾਵਰਨ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ। ਇਸ ਦੇ ਨਾਲ ਹੀ ਜਿੱਥੇ ਇੰਡਸਟਰੀ ਦੇ ਬੋਇਲਰ ਜਾ ਡਰਾਏਰ ਹਨ ਉਨ੍ਹਾਂ ਦੇ ਪੇਡੀ ਸਟਾਲ ਨੂੰ ਫਿਊਲ ਦੇ ਤੌਰ ਤੇ ਵਰਤਣ ਦੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਫੈਕਟਰੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਆਲੇ ਦੁਆਲੇ ਦੇ ਖੇਤਰ ਵਿਚ ਏਅਰ ਕੁਆਲਿਟੀ ਦਾ ਪੱਧਰ ਠੀਕ ਰੱਖਿਆ ਜਾਵੇ।

ਹਲਕਾ ਵਿਧਾਇਕ ਚੱਢਾ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇੰਡਸਟਰੀਆਂ ਦੇ ਪ੍ਰਦੂਸ਼ਣ ਤੋਂ ਆਮ ਜਨਤਾ ਨੂੰ ਰਾਹਤ ਦਿਵਾਉਣ ਦੇ ਲਈ ਲਗਾਤਰ ਯਤਨਸ਼ੀਲ਼ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਵਲੋਂ ਅੰਬੂਜਾ ਸੀਮਿੰਟ ਫੈਕਟਰੀ ਨੂੰ ਪ੍ਰਦੂਸ਼ਣ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿੱਚ 25 ਲੱਖ ਦਾ ਜੁਰਮਾਨਾ ਕਰਵਾਇਆ ਜਾ ਚੁੱਕਿਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਨਾਲ ਜੇਕਰ ਸਾਡੇ ਹਲਕੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ-ਇੱਕ ਇੰਚ ਦਾ ਹਿਸਾਬ ਲਿਆ ਜਾਵੇਗਾ।

The post ਅੰਬੂਜਾ ਸੀਮਿੰਟ ਫੈਕਟਰੀ ਦੇ ਬੇਲਗਾਮ ਹੋਏ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀਆਂ ਸਖ਼ਤ ਹਦਾਇਤਾਂ appeared first on TheUnmute.com - Punjabi News.

Tags:
  • air-pollution
  • ambuja
  • ambuja-cement-factory
  • breaking-news
  • news
  • pollution-control-board
  • punjab-news

ਟਰੇਨਿੰਗ ਤੋਂ ਵਾਪਸ ਪਰਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੇ ਆਪਣਾ ਤਜ਼ਰਬਾ ਕੀਤਾ ਸਾਂਝਾ

Saturday 11 February 2023 02:36 PM UTC+00 | Tags: 36 36-principals 4-36 aam-aadmi-party baba-sewa-singh-thikriwala barnala breaking-news cm-bhagwant-mann delhi harjot-singh-bains news principals-of-government-schools punjab-government punjab-school punjab-school-principals singapore the-unmute-breaking-news the-unmute-news thikriwala

ਚੰਡੀਗੜ੍ਹ, 11 ਫਰਵਰੀ 2023: ਸਿੰਗਾਪੁਰ ਤੋਂ ਟਰੇਨਿੰਗ ਤੋਂ ਪਰਤਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ (36 Principals) ਨੇ ਦਿੱਲੀ ਵਿਖੇ ਆਪਣਾ ਤਜਰਬਾ ਸਾਂਝਾ ਕੀਤਾ। ਇਸ ਦੌਰਾਨ ਦਿੱਲੀ ਅਤੇ ਪੰਜਾਬ ਦੇ ਅਧਿਆਪਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗਿਆਨ ਵੰਡਣ ਨਾਲ ਹੀ ਵਧਦਾ ਹੈ। ਅਸੀਂ ਹੁਣ ਅਰਵਿੰਦ ਕੇਜਰੀਵਾਲ ਦੀ ਸਿੱਖਿਆ ਕ੍ਰਾਂਤੀ ਨੂੰ ਪੂਰੇ ਦੇਸ਼ ਵਿੱਚ ਲੈ ਕੇ ਜਾਵਾਂਗੇ।

ਜਿਕਰਯੋਗ ਹੈ ਕਿ 04 ਫਰਵਰੀ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਪਹਿਲੇ ਬੈਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੰਗਾਪੁਰ (Singapore) ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ । ਇਸ ਬੈਚ ਵਿੱਚ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ (36 Principals) ਭੇਜੇ ਗਏ ਸਨ । ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।

Image

ਉਨ੍ਹਾਂ ਕਿਹਾ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਜਾ ਰਹੇ 117 'ਸਕੂਲ ਆਫ਼ ਐਮੀਨੈਂਸ' (School of Eminence) ਨੂੰ ਹੋਣਹਾਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀਆਂ ਸੰਸਥਾਵਾਂ ਦੱਸਦਿਆਂ ਭਗਵੰਤ ਮਾਨ ਨੇ ਕਿਹਾ, "ਸਿੱਖਿਆ ਖੇਤਰ ਵਿਚ ਨਵਾਂ ਇਨਕਲਾਬ ਲੈ ਕੇ ਆਉਣ ਦਾ ਉਦੇਸ਼ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸੇਧ ਅਤੇ ਮੌਕਾ ਦੇਣਾ ਹੈ ਤਾਂ ਕਿ ਇਹ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਦੇਸ਼ ਦੇ ਬਾਕੀ ਬੱਚਿਆਂ ਨੂੰ ਪਛਾੜ ਕੇ ਚੰਗੇ ਰੈਂਕ ਹਾਸਲ ਕਰ ਸਕਣ। ਇਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਦੇ ਛੁਪੇ ਹੋਏ ਹੁਨਰ ਨੂੰ ਤਰਾਸ਼ਣ ਤੇ ਨਿਖਾਰਨ ਵਾਲੀਆਂ ਸੰਸਥਾਵਾਂ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਆਪਣੇ ਮਨਪਸੰਦ ਕਿੱਤੇ ਦੀ ਚੋਣ ਕਰ ਸਕੇ।"

The post ਟਰੇਨਿੰਗ ਤੋਂ ਵਾਪਸ ਪਰਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੇ ਆਪਣਾ ਤਜ਼ਰਬਾ ਕੀਤਾ ਸਾਂਝਾ appeared first on TheUnmute.com - Punjabi News.

Tags:
  • 36
  • 36-principals
  • 4-36
  • aam-aadmi-party
  • baba-sewa-singh-thikriwala
  • barnala
  • breaking-news
  • cm-bhagwant-mann
  • delhi
  • harjot-singh-bains
  • news
  • principals-of-government-schools
  • punjab-government
  • punjab-school
  • punjab-school-principals
  • singapore
  • the-unmute-breaking-news
  • the-unmute-news
  • thikriwala
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form