Rakhi Sawant thanks PMmodi: ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਦਰਅਸਲ ਰਾਖੀ ਨੇ ਆਪਣੇ ਪਤੀ ਆਦਿਲ ਦੁਰਾਨੀ ‘ਤੇ ਕੁੱਟਮਾਰ, ਧੋਖਾਧੜੀ ਅਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਅਸਲ ‘ਚ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਇਕ ਵੀਡੀਓ ‘ਚ ਰਾਖੀ ਨੇ ਕਿਹਾ ਸੀ ਕਿ ਆਦਿਲ ਉਸ ਨੂੰ ਛੱਡ ਕੇ ਆਪਣੀ ਪ੍ਰੇਮਿਕਾ ਨਾਲ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਕਿਉਂਕਿ ਮੁਸਲਿਮ ਧਰਮ ਵਿੱਚ ਚਾਰ ਵਿਆਹਾਂ ਦੀ ਇਜਾਜ਼ਤ ਹੈ।
ਪਰ ਹੁਣ ਇਨ੍ਹਾਂ ਸਾਰੇ ਵਿਵਾਦਾਂ ਦੇ ਵਿਚਕਾਰ ਰਾਖੀ ਨੇ ਤਿੰਨ ਤਲਾਕ ਕਾਨੂੰਨ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਰਾਖੀ ਸਾਵੰਤ ਨੇ ਕਿਹਾ, ‘ਜੇਕਰ ਆਦਿਲ ਮੁਸਲਮਾਨ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਚਾਰ ਵਿਆਹ ਕਰੇਗਾ। ਇਸ ਲਈ ਹੁਣ ਮੁਸਲਮਾਨ ਵੀ ਉਸ ਨੂੰ ਇਜਾਜ਼ਤ ਨਹੀਂ ਦੇਣਗੇ। ਕਿਉਂਕਿ ਸਾਡਾ ਵਿਆਹ ਵੀ ਅਦਾਲਤ ਵਿੱਚ ਰਜਿਸਟਰਡ ਹੈ… ਜੇਕਰ ਆਦਿਲ ਨੇ ਮੇਰੇ ਨਾਲ ਨਿਗਾਹ ਕੀਤਾ ਹੁੰਦਾ ਤਾਂ ਤੁਸੀਂ ਮੈਨੂੰ ਤਲਾਕ ਦੇ ਸਕਦੇ ਸੀ, ਪਰ ਹੁਣ ਨਹੀਂ। ਇਸ ਦੇ ਲਈ ਮੈਂ ਮੋਦੀ ਜੀ ਨੂੰ ਸਲਾਮ ਕਰਦੀ ਹਾਂ ਜਿਨ੍ਹਾਂ ਨੇ ਅਜਿਹਾ ਤਿੰਨ ਤਲਾਕ ਕਾਨੂੰਨ ਬਣਾਇਆ। ਮੈਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਇਹ ਕਾਨੂੰਨ ਮੇਰੇ ਲਈ ਇੰਨਾ ਕੰਮ ਆਵੇਗਾ..ਸਿਰਫ ਮੈਂ ਹੀ ਨਹੀਂ, ਮੇਰੇ ਨਾਲ ਸਾਰੀਆਂ ਮੁਸਲਿਮ ਔਰਤਾਂ ਮੋਦੀ ਜੀ ਨੂੰ ਸਲਾਮ ਕਰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਖੀ ਨੇ ਆਦਿਲ ਬਾਰੇ ਦਾਅਵਾ ਕੀਤਾ ਸੀ ਕਿ ਉਹ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਪਣੀ ਪ੍ਰੇਮਿਕਾ ਤਨੂ ਨਾਲ ਵਿਆਹ ਕਰਨ ਜਾ ਰਿਹਾ ਹੈ। ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਰਾਖੀ ਨੇ 6 ਫਰਵਰੀ ਨੂੰ ਆਦਿਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਰਾਖੀ ਨੇ ਉਸ ‘ਤੇ ਅਫੇਅਰ ਅਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਓਸ਼ੀਵਾਰਾ ਪੁਲਸ ਨੇ ਆਦਿਲ ਨੂੰ ਗ੍ਰਿਫਤਾਰ ਕਰ ਲਿਆ। ਰਾਖੀ ਸਾਵੰਤ ਨੇ ਪਿਛਲੇ ਸਾਲ ਜੁਲਾਈ ‘ਚ ਆਦਿਲ ਦੁਰਾਨੀ ਨਾਲ ਕੋਰਟ ਮੈਰਿਜ ਕੀਤੀ ਸੀ।
The post ਪਤੀ ਆਦਿਲ ਨਾਲ ਵਿਵਾਦ ਦੇ ਵਿਚਕਾਰ ਰਾਖੀ ਸਾਵੰਤ ਨੇ PM ਮੋਦੀ ਦਾ ਕੀਤਾ ਧੰਨਵਾਦ, ਤਿੰਨ ਤਲਾਕ ਬਾਰੇ ਕਿਹਾ ਇਹ appeared first on Daily Post Punjabi.