ਹੁਣ ਸਾਰੇ ਸਕੂਲਾਂ ਦੀ ਲਾਇਬ੍ਰੇਰੀ ‘ਚ ਹੋਵੇ PM ਮੋਦੀ ਦੀ ਕਿਤਾਬ ‘Exam Warriors’, ਸਿੱਖਿਆ ਮੰਤਰਾਲੇ ਦਾ ਸੂਬਿਆਂ ਨੂੰ ਫਰਮਾਨ

ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖੀ ਗਈ ਕਿਤਾਬ ‘Exam Worriors’ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਉਪਲਬਧ ਕਰਵਾਉਣ ਲਈ ਕਿਹਾ ਹੈ। ਇਸ ਬਾਰੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

Education ministry asks states and UTs
Education ministry asks states and UTs

ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ‘ਸਮੱਗਰ ਸਿੱਖਿਆ’ ਦੇ ਤਹਿਤ ਹਰੇਕ ਸਕੂਲ ਦੀ ਲਾਇਬ੍ਰੇਰੀ ਵਿੱਚ ‘ਐਗਜ਼ਾਮ ਵਾਰੀਅਰਜ਼’ ਕਿਤਾਬ ਉਪਲਬਧ ਕਰਵਾਏ ਤਾਂ ਜੋ ਪ੍ਰਧਾਨ ਮੰਤਰੀ ਦੇ ਗਿਆਨ ਤੇ ਦ੍ਰਿਸ਼ਟੀ ਦੇ ਸ਼ਬਦਾਂ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸਦਾ ਲਾਭ ਮਿਲ ਸਕੇ।

ਇਹ ਵੀ ਪੜ੍ਹੋ: ਮੰਦਭਾਗੀ ਖਬਰ : 4 ਸਾਲ ਪਹਿਲਾਂ ਕੈਨੇਡਾ ਗਏ 24 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਦੱਸ ਦੇਈਏ ਕਿ ਇਸ ਕਿਤਾਬ ਵਿੱਚ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਤਰੀਕਿਆਂ ਤੇ ਸਾਧਨਾਂ ‘ਤੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ ਲਈ ਕਿਰਿਆਤਮਕ ਮੰਤਰ ਸ਼ਾਮਿਲ ਹਨ। ਮੈਸ਼ਨਲ ਬੁੱਕ ਟਰੱਸਟ ਨੇ 11 ਭਾਰਤੀ ਭਾਸ਼ਾਵਾਂ ਯਾਨੀ ਕਿ ਅਸਮਿਆ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ ਤੇ ਉਰਦੂ ਵਿੱਚ ਪ੍ਰਕਾਸ਼ਿਤ ਕੀਤੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੁਣ ਸਾਰੇ ਸਕੂਲਾਂ ਦੀ ਲਾਇਬ੍ਰੇਰੀ ‘ਚ ਹੋਵੇ PM ਮੋਦੀ ਦੀ ਕਿਤਾਬ ‘Exam Warriors’, ਸਿੱਖਿਆ ਮੰਤਰਾਲੇ ਦਾ ਸੂਬਿਆਂ ਨੂੰ ਫਰਮਾਨ appeared first on Daily Post Punjabi.



Previous Post Next Post

Contact Form