ਭਾਰਤ ਤੇ ਆਸਟ੍ਰੇਲੀਆ ਵਿਚਾਲੇ 17 ਮਾਰਚ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ ਹੋ ਚੁੱਕਿਆ ਹੈ। ਇਸ ਟੀਮ ਵਿੱਚ ਗਲੈਨ ਮੈਕਸਵੈੱਲ ਤੇ ਮਿਚੇਲ ਮਾਰਸ਼ ਦੀ ਕੰਗਾਰੂ ਟੀਮ ਵਿੱਚ ਵਾਪਸੀ ਹੋਈ ਹੈ। 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 17 ਮੈਚ ਨੂੰ ਖੇਡਿਆ ਜਾਵੇਗਾ। ਇਹ ਸੀਰੀਜ਼ ਅਗਾਮੀ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਈ ਅਹਿਮ ਹੈ। ਵਨਡੇ ਵਿਸ਼ਵ ਕੱਪ ਦਾ ਆਯੋਜਨ ਇਸ ਸਾਲ ਭਾਰਤ ਵਿੱਚ ਹੋਣਾ ਹੈ।
ਇਸ ਸੀਰੀਜ਼ ਦੇ ਲਈ ਲੈਫਟ ਹੈਂਡ ਵਿਸਫੋਟਕ ਓਪਨਰ ਡੇਵਿਡ ਵਾਰਨਰ, ਐਸ਼ਟਨ ਐਗਰ ਤੇ ਪੈਟ ਕਮਿੰਸ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਇਹ ਤਿੰਨੋਂ ਖਿਡਾਰੀ ਵੱਖ-ਵੱਖ ਕਾਰਨਾਂ ਕਾਰਨ ਟੈਸਟ ਸੀਰੀਜ਼ ਨੂੰ ਵਿਚਾਲੇ ਛੱਡ ਕੇ ਆਸਟ੍ਰੇਲੀਆ ਪਰਤ ਚੁੱਕੇ ਹਨ। ਸੱਟ ਕਾਰਨ ਵਾਰਨਰ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ, ਜਦਕਿ ਐਸ਼ਟਨ ਐਗਰ ਨੂੰ ਕ੍ਰਿਕਟ ਆਸਟ੍ਰੇਲੀਆ ਨੇ ਘਰੇਲੂ ਮੈਚ ਖੇਡਣ ਦੇ ਲਈ ਟੈਸਟ ਸਕੁਐਡ ਵਿੱਚੋਂ ਰਿਲੀਜ਼ ਕਰ ਦਿੱਤਾ ਹੈ। ਦਿੱਲੀ ਟੈਸਟ ਖਤਮ ਹੋਣ ਤੋਂ ਬਾਅਦ ਕਪਤਾਨ ਪੈਟ ਕਮਿੰਸ ਵੀ ਨਿੱਜੀ ਕਾਰਨਾਂ ਕਾਰਨ ਵਾਪਸ ਦੇਸ਼ ਪਰਤ ਗਏ ਹਨ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਫਜ਼ੂਲਖਰਚੀ ਰੋਕਣ ਦੀ ਸਲਾਹ, ਕਈ ਦੂਤਘਰ ਹੋਣਗੇ ਬੰਦ, ISI ਦੇ ਫੰਡ ‘ਚ ਵੀ ਕਟੌਤੀ
ਦੱਸ ਦੇਈਏ ਕਿ ਇਸ ਸੀਰੀਜ਼ ਦਾ ਪਹਿਲਾ ਵਨਡੇ 17 ਮਾਰਚ ਨੂੰ ਮੁੰਬਈ ਵਿੱਚ ਖੇਡਿਆ ਜਾਵੇਗਾ, ਜਦਕਿ ਦੂਜਾ ਵਨਡੇ ਵਿਸ਼ਾਖਾਪਟਨਮ ਵਿੱਚ 19 ਮਾਰਚ ਨੂੰ ਆਯੋਜਿਤ ਹੋਵੇਗਾ। ਸੀਰੀਜ਼ ਦਾ ਤੀਜਾ ਤੇ ਆਖਰੀ ਵਨਡੇ ਇੰਟਰਨੈਸ਼ਨਲ ਮੈਚ 22 ਮਾਰਚ ਨੂੰ ਚੇੱਨਈ ਵਿੱਚ ਖੇਡਿਆ ਜਾਵੇਗਾ।
ਵਨਡੇ ਸੀਰੀਜ਼ ਲਈ ਟੀਮਾਂ
ਆਸਟ੍ਰੇਲੀਆਈ ਟੀਮ : ਪੈਟ ਕਮਿੰਸ (ਕਪਤਾਨ), ਸੀਨ ਐਬਾਟ, ਐਸ਼ਟਨ ਐਗਰ, ਅਲੈਕਸ ਕੇਰੀ, ਕੈਮਰਨ ਗ੍ਰੀਨ, ਟ੍ਰੇਵਿਸ ਹੇਡ, ਜੋਸ਼ ਇੰਗਲਿਸ, ਮਾਰਨਸ ਲਾਬੁਸ਼ਨ, ਮਿਚੇਲ ਮਾਰਸ਼, ਗਲੇਨ ਮੈਕਸਵੈੱਲ, ਝਾਏ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜਾਂਪਾ।
ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਇਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਿਆ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਮੁਹੰਮਦ ਸਿਰਜ, ਉਮਰਾਨ ਮਲਿਕ, ਅਰਸ਼ਦੀਪ ਸਿੰਘ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਭਾਰਤ ਖਿਲਾਫ਼ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, ਇਨ੍ਹਾਂ ਸਟਾਰ ਖਿਡਾਰੀਆਂ ਦੀ ਹੋਈ ਵਾਪਸੀ appeared first on Daily Post Punjabi.
source https://dailypost.in/news/sports/australia-squad-announced/