ISRO ਨੇ ਲਾਂਚ ਕੀਤਾ ਆਪਣਾ ਸਭ ਤੋਂ ਛੋਟਾ ਰਾਕੇਟ ‘SSLV-D2’, 3 ਸੈਟੇਲਾਈਟਾਂ ਨਾਲ ਭਰੀ ਪੁਲਾੜ ਦੀ ਉਡਾਣ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਆਪਣੇ ਛੋਟੇ ਸੈਟੇਲਾਈਟ ਲਾਂਚ ਵਹੀਕਲ (SSLV-D2) ਦਾ ਦੂਜਾ ਸੰਸਕਰਣ ਲਾਂਚ ਕੀਤਾ । ਇਹ ਲਾਂਚਿੰਗ ਸ਼ੁੱਕਰਵਾਰ ਸਵੇਰੇ 9:18 ਵਜੇ ਹੋਈ । ਇਸਰੋ ਨੇ ਕਿਹਾ ਕਿ ਉਸ ਦਾ ਨਵਾਂ ਰਾਕੇਟ SSLV-D2 ਆਪਣੀ 15 ਮਿੰਟ ਦੀ ਉਡਾਣ ਦੌਰਾਨ 3 ਸੈਟੇਲਾਈਟਾਂ- ISRO ਦਾ EOS-07, US-ਅਧਾਰਤ ਫਰਮ Antaris ਦੇ Janus-1, ਅਤੇ ਚੇੱਨਈ ਸਥਿਤ ਸਪੇਸ ਸਟਾਰਟਅੱਪ SpaceKidz ਦੇ AzaadiSAT-2 ਨੂੰ 450 ਕਿਲੋਮੀਟਰ ਦੇ ਘੇਰੇ ਵਿੱਚ ਸਥਾਪਿਤ ਕਰੇਗਾ।

ISRO SSLV-D2 launch today
ISRO SSLV-D2 launch today

ਇਸਰੋ ਦੇ ਅਨੁਸਾਰ, SSLV ‘ਲੌਂਚ-ਆਨ-ਡਿਮਾਂਡ’ ਦੇ ਆਧਾਰ ‘ਤੇ ਧਰਤੀ ਦੀ ਹੇਠਲੀ ਕਲਾਸ ਵਿੱਚ 500 ਕਿਲੋਗ੍ਰਾਮ ਤੱਕ ਦੇ ਉਪਗ੍ਰਹਿਆਂ ਨੂੰ ਲਾਂਚ ਕਰਨ ਨੂੰ ਪੂਰਾ ਕਰਦਾ ਹੈ। ਰਾਕੇਟ SSLV-D2 ਬਹੁਤ ਹੀ ਘੱਟ ਕੀਮਤ ‘ਤੇ ਪੁਲਾੜ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ISRO ਦਾ ਇਹ ਰਾਕੇਟ ਘੱਟੋ-ਘੱਟ ਲਾਂਚਿੰਗ ਬੁਨਿਆਦੀ ਢਾਂਚੇ ਦੀ ਮੰਗ ਕਰਦਾ ਹੈ। SSLV ਇੱਕ 34 ਮੀਟਰ ਲੰਬਾ, 2 ਮੀਟਰ ਵਿਆਸ ਵਾਲਾ ਲਾਂਚ ਵਹੀਕਲ ਹੈ, ਜਿਸਦਾ ਭਾਰ 120 ਟਨ ਹੈ। ਰਾਕੇਟ ਨੂੰ 3 ਠੋਸ ਪ੍ਰੋਪਲਸ਼ਨ ਪੜਾਵਾਂ ਅਤੇ 1 ਵੇਲੋਸਿਟੀ ਟਰਮੀਨਲ ਮੋਡੀਊਲ ਨਾਲ ਸੰਰਚਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਤੁਰਕੀ ਭੂਚਾਲ ਨੇ ਖੋਹ ਲਏ ਪਰਿਵਾਰ ਦੇ 25 ਜੀਅ, ਲਾਸ਼ਾਂ ਨਾਲ ਲਿਪਟ ਕੁਰਲਾ ਰਿਹਾ ਬੰਦਾ

ਦੱਸ ਦੇਈਏ ਕਿ SSLV ਦੀ ਪਹਿਲੀ ਪਰੀਖਣ ਉਡਾਣ ਪਿਛਲੇ ਸਾਲ 9 ਅਗਸਤ ਨੂੰ ਅੰਸ਼ਕ ਤੌਰ ‘ਤੇ ਅਸਫਲ ਹੋ ਗਈ ਸੀ, ਜਦੋਂ ਵੇਗ ਵਿੱਚ ਕਮੀ ਦੇ ਕਾਰਨ ਲਾਂਚ ਵਾਹਨ ਦੇ ਉੱਪਰਲੇ ਪੜਾਅ ਨੇ ਸੈਟੇਲਾਈਟ ਨੂੰ ਇੱਕ ਉੱਚ ਅੰਡਾਕਾਰ ਅਸਥਿਰ ਔਰਬਿਟ ਵਿੱਚ ਧੱਕ ਦਿੱਤਾ ਸੀ । ਇਸਰੋ ਦੇ ਅਨੁਸਾਰ, ਇਸ ਟੈਸਟ ਦੇ ਅਸਫਲ ਹੋਣ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਰਾਕੇਟ ਦੇ ਦੂਜੇ ਪੜਾਅ ਦੇ ਵੱਖ ਹੋਣ ਦੌਰਾਨ ਉਪਕਰਨ ਬੇ ਡੇਕ ‘ਤੇ ਇੱਕ ਛੋਟੀ ਮਿਆਦ ਦੇ ਲਈ ਵਾਈਬ੍ਰੇਟ ਹੋਇਆ ਸੀ। ਵਾਈਬ੍ਰੇਸ਼ਨ ਨੇ ਰਾਕੇਟ ਦੇ ਇਨਰਸ਼ੀਅਲ ਨੇਵੀਗੇਸ਼ਨ ਸਿਸਟਮ (INS) ਨੂੰ ਪ੍ਰਭਾਵਿਤ ਕੀਤਾ। ਫਾਲਟ ਡਿਟੈਕਸ਼ਨ ਐਂਡ ਆਈਸੋਲੇਸ਼ਨ (FDI) ਸਾਫਟਵੇਅਰ ਦਾ ਸੈਂਸਰ ਵੀ ਪ੍ਰਭਾਵਿਤ ਹੋਇਆ ਸੀ ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ISRO ਨੇ ਲਾਂਚ ਕੀਤਾ ਆਪਣਾ ਸਭ ਤੋਂ ਛੋਟਾ ਰਾਕੇਟ ‘SSLV-D2’, 3 ਸੈਟੇਲਾਈਟਾਂ ਨਾਲ ਭਰੀ ਪੁਲਾੜ ਦੀ ਉਡਾਣ appeared first on Daily Post Punjabi.



Previous Post Next Post

Contact Form