G20 ਸਿਖਰ ਸੰਮੇਲਨ ਦੀਆਂ ਤਿਆਰੀਆਂ: 117 ਸਕੂਲ ਕੀਤੇ ਜਾਣਗੇ ਅਪਗ੍ਰੇਡ, 28 ਫਰਵਰੀ ਤੱਕ ਕੰਮ ਪੂਰਾ ਕਰਨ ਦੇ ਆਦੇਸ਼

ਪੰਜਾਬ ਦੇ 117 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਯੋਜਨਾ ਦੇ ਤਹਿਤ ਅਪਗ੍ਰੇਡ ਕਰਨ ਦੇ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ 8 ਸਕੂਲ ਸ਼ਾਮਿਲ ਹਨ, ਪਰ ਇਨ੍ਹਾਂ ਵਿੱਚੋਂ 4 ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ 28 ਫਰਵਰੀ ਤੱਕ ਪੂਰੀ ਤਰ੍ਹਾਂ ਅਪਗ੍ਰੇਡ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਇਹ ਉਹ ਸਕੂਲ ਹਨ, ਜਿੱਥੇ G-20 ਸਿਖਰ ਸੰਮੇਲਨ ਦੇ ਦੌਰਾਨ 20 ਦੇਸ਼ਾਂ ਦੇ ਨੁਮਾਇੰਦੇ ਪਹੁੰਚਣਗੇ।

Schools of eminence scheme
Schools of eminence scheme

ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, GSSS ਟਾਊਨ ਹਾਲ, GSSS ਮਾਲ ਰੋਡ ਤੇ GSSS ਜੰਡਿਆਲਾ ਗੁਰੂ ਸ਼ਾਮਿਲ ਹਨ। ਅਗਲੇ ਮਹੀਨੇ ਅੰਮ੍ਰਿਤਸਰ ਦੇ ਇਹ 4 ਸਕੂਲ G20 ਸਿਖਰ ਸੰਮੇਲਨ ਦੇ ਦੌਰਾਨ ਪ੍ਰਦਰਸ਼ਿਤ ਕੀਤੇ ਜਾਣਗੇ। G20 ਸਿੱਖਿਆ ਕਾਰਜ ਸਮੂਹ ਦੀ ਬੈਠਕ 15 ਮਾਰਚ ਤੋਂ ਸ਼ੁਰੂ ਹੋਣ ਵਾਲਾਈ ਹੈ। ਇਸ ਵਿੱਚ G20 ਦੇਸ਼ਾਂ, ਮਹਿਮਾਨ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦਿਆਂ ਸਣੇ 120 ਤੋਂ ਵੱਧ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ

ਪੰਜਾਬ ਸਰਕਾਰ ਵੱਲੋਂ ਇਨ੍ਹਾਂ 4 ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਲਈ 11 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਨਾਲ ਹੀ ਆਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਸਕੂਲਾਂ ਦਾ ਕੰਮ 28 ਫਰਵਰੀ ਤੱਕ ਖਤਮ ਕੀਤਾ ਜਾਵੇ, ਤਾਂ ਜੋ ਕੋਈ ਕਮੀ ਹੋਵੇ ਤਾਂ 15 ਮਾਰਚ ਤੋਂ ਪਹਿਲਾਂ ਉਸਨੂੰ ਠੀਕ ਕੀਤਾ ਜਾ ਸਕੇ। ਸਕੂਲ ਆਫ਼ ਐਮੀਨੈਂਸ ਦੇ ਤੌਰ ‘ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਨਵੀਆਂ ਤਕਨੀਕਾਂ ਨੂੰ ਵੀ ਜੋੜਿਆ ਜਾਣਾ ਹੈ। ਇਨ੍ਹਾਂ ਸਕੂਲਾਂ ਵਿੱਚ ਪ੍ਰੋਜੈਕਟਰ, LED ਸਕ੍ਰੀਨਾਂ, ਸਪੀਕਰ ਦੇ ਨਾਲ ਸਮਾਰਟ ਬੋਰਡ ਵੀ ਹੋਣਗੇ। ਇੰਨਾ ਹੀ ਨਹੀਂ, ਹਰ ਵਿਸ਼ੇ ਦੀ ਆਡੀਓ-ਵੀਡੀਓ ਸਮੱਗਰੀ ਵੀ ਤਿਆਰ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਇੱਥੇ ਪੜ੍ਹਾਇਆ ਜਾਵੇਗਾ। ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਵੀ ਨਹੀਂ ਆਉਣ ਦਿੱਤੀ ਜਾਵੇਗੀ।

Schools of eminence scheme
Schools of eminence scheme

ਦੱਸ ਦੇਈਏ ਕਿ ਸਕੂਲ ਆਫ਼ ਐਮੀਨੈਂਸ ਵਿੱਚ ਲੁਧਿਆਣਾ ਵਿੱਚ 16, ਪਟਿਆਲਾ ਵਿੱਚ 10, ਜਲੰਧਰ ਵਿੱਚ 9, ਅੰਮ੍ਰਿਤਸਰ ਤੇ ਸੰਗਰੂਰ ਵਿੱਚ 8-8, ਬਠਿਡਾ-SAS ਨਗਰ ਵਿੱਚ 6, ਹੁਸ਼ਿਆਰਪੁਰ- ਰੂਪਨਗਰ- ਤਰਨਤਾਰਨ ਵਿੱਚ 5, ਮੋਗਾ-ਫਾਜ਼ਿਲਕਾ- ਫਿਰੋਜ਼ਪੁਰ ਵਿੱਚ 4, ਬਰਨਾਲਾ-ਫਰੀਦਕੋਟ-ਫਤਹਿਗੜ੍ਹ ਸਾਹਿਬ -ਗੁਰਦਾਸਪੁਰ-SBS ਨਗਰ-ਮਾਨਸਾ-ਮੁਕਤਸਰ ਵਿੱਚ 3 ਤੇ ਕਪੂਰਥਲਾ-ਮਲੇਰਕੋਟਲਾ ਤੇ ਪਠਾਨਕੋਟ ਵਿੱਚ 2 ਸਕੂਲ ਹੋਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post G20 ਸਿਖਰ ਸੰਮੇਲਨ ਦੀਆਂ ਤਿਆਰੀਆਂ: 117 ਸਕੂਲ ਕੀਤੇ ਜਾਣਗੇ ਅਪਗ੍ਰੇਡ, 28 ਫਰਵਰੀ ਤੱਕ ਕੰਮ ਪੂਰਾ ਕਰਨ ਦੇ ਆਦੇਸ਼ appeared first on Daily Post Punjabi.



source https://dailypost.in/news/punjab/schools-of-eminence-scheme/
Previous Post Next Post

Contact Form