ਤੇਲੰਗਾਨਾ ਵਿੱਚ ਇੱਕ ਆਨ ਡਿਊਟੀ ਟ੍ਰੈਫਿਕ ਸਿਪਾਹੀ ਨੇ ਆਪਣੀ ਸੂਝ-ਬੁਝ ਰਾਹੀਂ ਵਿਅਕਤੀ ਦੀ ਜਾਨ ਬਚਾਈ ਹੈ। ਦੱਸਿਆ ਜਾ ਰਿਹਾ ਹੈ ਇਕ ਵਿਅਕਤੀ ਦਿਲ ਦਾ ਦੌਰਾ ਪੈਣ ਕਾਰਨ ਸੜਕ ‘ਤੇ ਡਿੱਗ ਗਿਆ ਸੀ। ਟ੍ਰੈਫਿਕ ਸਿਪਾਹੀ ਨੇ ਤੇਜ਼ੀ ਨਾਲ ਉਸਦੇ ਦਿਲ ‘ਤੇ ਦਬਾਅ ਪਾਇਆ ਜਦੋਂ ਤੱਕ ਉਸਦਾ ਸਾਹ ਵਾਪਸ ਨਹੀਂ ਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਪੁਲਿਸ ਮੁਤਾਬਕ ਬਾਲਾਜੀ ਨਾਂ ਦਾ ਵਿਅਕਤੀ ਜਿਵੇਂ ਹੀ ਰਾਜੇਂਦਰਨਗਰ ਵਿਖੇ ਬੱਸ ਤੋਂ ਹੇਠਾਂ ਉਤਰਿਆ ਤਾਂ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਸੜਕ ‘ਤੇ ਡਿੱਗ ਗਿਆ। ਇਸ ਦੌਰਾਨ ਮੌਕੇ ‘ਤੇ ਮੌਝੂਡ ਰਾਜਸ਼ੇਖਰ ਨਾਮ ਦੇ ਇੱਕ ਟ੍ਰੈਫਿਕ ਪੁਲਿਸ ਨੇ ਉਸਨੂੰ ਦੇਖਿਆ ਅਤੇ ਬਿਨਾਂ ਸਮਾਂ ਗੁਆਏ ਉਸਨੂੰ CPR ਦੇਣਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਨੇ ਕਰੀਬ 2 ਮਿੰਟ ਤੱਕ ਉਸਨੂੰ CPR ਦਿੱਤਾ। ਇਸ ਦੇ ਕੁਝ ਮਿੰਟਾਂ ਬਾਅਦ ਹੀ ਵਿਅਕਤੀ ਨੂੰ ਹੋਸ਼ ਆ ਗਿਆ ਅਤੇ ਉਹ ਸਾਹ ਲੈਣ ਲੱਗਾ। ਇਸ ਮਗਰੋਂ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਇਲਾਜ਼ ਲਈ ਲਿਜਾਇਆ ਗਿਆ। ਸੂਚਨਾ ਅਨੁਸਾਰ ਫਿਲਹਾਲ ਉਸ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਸਕੂਲ ਦੇ ਬਾਹਰ 10ਵੀਂ ਦੇ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ‘ਚ ਕੈਦ ਘਟਨਾ
ਰਾਜ ਦੇ ਵਿੱਤ ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ ਹਰੀਸ਼ ਰਾਓ ਥੰਨੀਰੂ ਨੇ ਰਾਜਸ਼ੇਖਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ, ਤੇਲੰਗਾਨਾ ਸਰਕਾਰ ਅਗਲੇ ਹਫ਼ਤੇ ਤੋਂ ਸਾਰੇ ਫਰੰਟਲਾਈਨ ਕਰਮਚਾਰੀਆਂ ਅਤੇ ਕਰਮਚਾਰੀਆਂ ਨੂੰ ਸੀਪੀਆਰ ਸਿਖਲਾਈ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਤੇਲੰਗਾਨਾ : ਬੱਸ ‘ਚੋਂ ਉਤਰਦੇ ਸਮੇਂ ਵਿਅਕਤੀ ਨੂੰ ਆਇਆ ਹਾਰਟ-ਅਟੈਕ, ਟ੍ਰੈਫਿਕ ਪੁਲਿਸ ਨੇ CPR ਦੇ ਕੇ ਬਚਾਈ ਜਾਨ appeared first on Daily Post Punjabi.