ਵਿਰਾਟ ਕੋਹਲੀ ਦਾ ਛਲਕਿਆ ਦਰਦ, ਬੋਲੇ-‘ਦੋ ਵਾਰ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ, ਫਿਰ ਵੀ ਫੇਲ੍ਹ ਕਪਤਾਨ ਕਿਹਾ’

ਭਾਰਤੀ ਮਹਿਲਾ ਟੀਮ ਨੇ ਹੁਣੇ ਜਿਹੇ ਟੀ-20 ਵਰਲਡ ਕੱਪ 2023 ਦੇ ਫਾਈਨਲ ਵਿਚ ਪਹੁੰਚਣ ਦਾ ਮੌਕਾ ਗੁਆਇਆ ਹੈ ਤੇ ਇਕ ਵਾਰ ਫਿਰ ਵਰਲਡ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ। ਮਹਿਲਾ ਟੀਮ ਦੀ ਤਰ੍ਹਾਂ ਪੁਰਸ਼ ਟੀਮ ਵੀ ਪਿਛਲੇ 10 ਸਾਲ ਤੋਂ ICC ਟਰਾਫੀ ਦਾ ਇੰਤਜ਼ਾਰ ਕਰ ਰਹੀ ਹੈ। ਇਸ ਵਿਚ ਲੰਬੇ ਸਮੇਂ ਤੱਕ ਟੀਮ ਇੰਡੀਆ ਦੀ ਕਪਤਾਨੀ ਵਿਰਾਟ ਕੋਹਲੀ ਨੇ ਸੰਭਾਲੀ ਹੈ। ਕੋਹਲੀ ਨੇ ਇਕ ਵਾਰ ਫਿਰ ਟਰਾਫੀ ‘ਤੇ ਗੱਲ ਕੀਤੀ ਹੈ।

ਆਈਪੀਐੱਲ 2023 ਤੋਂ ਪਹਿਲਾਂ ਰਾਇਲ ਚੈਲੰਜਰਸ ਬੰਗਲੌਰ ਵੱਲੋਂ ਪਾਡਕਾਸਟ ਸੀਰੀਜ ਰਿਲੀਜ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਗੱਲ ਕੀਤੀ। ਵਿਰਾਟ ਕੋਹਲੀ ਤੋਂ ਪੁੱਛਿਆ ਗਿਆ ਕੀ ਕੀ ਤੁਹਾਨੂੰ ਕਦੇ ਦੁੱਖ ਨਹੀਂ ਹੋਇਆ ਕਿ ਤੁਸੀਂ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ।

ਵਿਰਾਟ ਕੋਹਲੀ ਨੇ ਕਿਹਾ ਕਿ ਤੁਸੀਂ ਹਮੇਸ਼ਾ ਟੂਰਨਾਮੈਂਟ ਜਿੱਤਣ ਲਈ ਹੀ ਖੇਡਦੇ ਹੋ। ਮੈਂ ਚੈਂਪੀਅਨਸ ਟਰਾਫੀ 2017, ਵਰਲਡ ਕੱਪ 2019, ਵਰਲਡ ਟੈਸਟ ਚੈਂਪੀਅਨਸ਼ਿਪ 2021, ਟੀ-20 ਵਰਲਡ ਕੱਪ 2022 ਵਿਚ ਕਪਤਾਨੀ ਕੀਤੀ। ਅਸੀਂ ਚੈਂਪੀਅਨਸ ਟਰਾਫੀ ਦੇ ਫਾਈਨਲ, ਵਰਲਡ ਕੱਪ ਦੇ ਸੈਮੀਫਾਈਨਲ ਤੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚੇ ਸੀ ਪਰ ਇਸ ਦੇ ਬਾਅਦ ਮੈਨੂੰ ਫੇਲ੍ਹ ਕਪਤਾਨ ਦੱਸਿਆ ਗਿਆ।

ਉਨ੍ਹਾਂ ਕਿਹਾ ਕਿ ਮੈਂ ਸਾਲ 2011 ਦੇ ਵਰਲਡ ਕੱਪ ਵਿਚ ਵੀ ਸੀ, ਉਦੋਂ ਮੈਂ ਫਾਈਨਲ ਵਿਚ ਸੀ ਤੇ ਪਹਿਲਾਂ ਫਾਈਨਲ ਵਿਚ ਹੀ ਮੈਨੂੰ ਜਿੱਤ ਮਿਲੀ ਸੀ। ਵਿਰਾਟ ਕੋਹਲੀ ਦੀ ਕਪਤਾਨੀ ਵਿਟ ਟੀਮ ਇੰਡੀਆ ਵਿਚ ਟੈਸਟ ਵਿਚ ਨੰਬਰ-1 ਬਣੀ ਪਰ ਉਸ ਦੇ ਕਾਰਜਕਾਲ ਵਿਚ ਟੀਮ ਇੰਡੀਆ ਕੋਈ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ।

ਇਹ ਵੀ ਪੜ੍ਹੋ : ਗੁਰਾਇਆ ‘ਚ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਘਰ ਦੀ ਛੱਤ ਡਿੱਗੀ, ਲੱਖਾਂ ਦਾ ਹੋਇਆ ਨੁਕਸਾਨ

ਵਿਰਾਟ ਕੋਹਲੀ ਨੇ ਇਹਵੀ ਦੱਸਿਆ ਕਿ ਕਪਤਾਨੀ ਦੇ ਰੋਲ ਲਈ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਚੁਣਿਆ ਸੀ। ਜਦੋਂ ਮੈਂ ਕਪਤਾਨ ਬਣਿਆ ਤਾਂ ਮੈਂ ਧੋਨੀ ਤੋਂ ਸਲਾਹ ਲੈਂਦਾ ਸੀ। ਉਹ ਵੀ ਮੇਰੀ ਮਦਦ ਕਰਦੇ ਸਨ। ਮੈਂ ਕਦੇ ਵੀ ਇਸ ਗੱਲ ਦਾ ਬੁਰਾ ਨਹੀਂ ਲੱਗਾ ਕਿ ਉਹ ਮੈਨੂੰ ਕਿਉਂ ਸਲਾਹ ਦੇ ਰਹੇ ਹਨ। ਉਹ ਮੇਰੇ ਉਪਰ ਪੂਰਾ ਵਿਸ਼ਵਾਸ ਕਰਦੇ ਸਨ। ਵਿਰਾਟ ਕੋਹਲੀ ਭਾਰਤੀ ਟੈਸਟ ਇਤਿਹਾਸ ਦੇ ਸਭ ਤੋਂ ਸਫਲ ਕਪਤਾਨ ਹਨ। ਉਨ੍ਹਾਂ ਤੋਂ ਵੱਧ ਟੈਸਟ ਬਤੌਰ ਕਪਤਾਨ ਹੋਰ ਕੋਈ ਭਾਰਤੀ ਨਹੀਂ ਜਿੱਤ ਸਕਿਆ ਹੈ। ਕੋਹਲੀ ਨੇ ਬਤੌਰ ਕਪਤਾਨ ਆਪਣੇ ਪਹਿਲੇ ਹੀ ਟੈਸਟ ਵਿਚ ਸੈਂਕੜਾ ਲਗਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਵਿਰਾਟ ਕੋਹਲੀ ਦਾ ਛਲਕਿਆ ਦਰਦ, ਬੋਲੇ-‘ਦੋ ਵਾਰ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ, ਫਿਰ ਵੀ ਫੇਲ੍ਹ ਕਪਤਾਨ ਕਿਹਾ’ appeared first on Daily Post Punjabi.



source https://dailypost.in/latest-punjabi-news/twice-brought-the-team/
Previous Post Next Post

Contact Form