ਸੀਮਾ ਸੁਰੱਖਿਆ ਬਲ (BSF) ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸ੍ਰੀਗੰਗਾਨਗਰ ਸੈਕਟਰ ਦੇ ਸ੍ਰੀਕਰਨਪੁਰ ਦੇ ਜਨਰਲ ਖੇਤਰ ਵਿੱਚ ਰਾਜਸਥਾਨ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਸਫਲਤਾ ਹਾਸਲ ਕੀਤੀ। BSF ਨੇ ਸੋਮਵਾਰ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਡਰੋਨ ਨੂੰ ਢੇਰ ਕੀਤਾ। BSF ਨੇ ਡਰੋਨ ਵਿੱਚੋਂ ਨਸ਼ੀਲੇ ਪਦਾਰਥਾਂ ਦੇ 5 ਪੈਕੇਟ ਬਰਾਮਦ ਕੀਤੇ ਹਨ।
ਇਸ ਸਬੰਧੀ BSF ਦੇ ਇਕ ਜਵਾਨ ਨੇ ਦੱਸਿਆ ਕਿ ਗਸ਼ਤ ਦੌਰਾਨ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ, ਜਿਸ ‘ਤੋਂ ਬਾਅਦ BSF ਜਵਾਨਾਂ ਨੇ ਡਰੋਨ ਨੂੰ ਰੋਕਣ ਲਈ ਫਾਇਰਿੰਗ ਕੀਤੀ। ਇਸ ਮਗਰੋਂ ਤਲਾਸ਼ੀ ਦੌਰਾਨ BSF ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ ਅਤੇ 5 ਪੈਕੇਟ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਦੋ ਬੈਗ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਬਰਾਮਦ ਕੀਏ ਗਏ ਇਸ ਪੈਕੇਟ ਦਾ ਕੁੱਲ ਵਜ਼ਨ ਕਰੀਬ 5 ਕਿਲੋ ਹੈ।
ਇਹ ਵੀ ਪੜ੍ਹੋ : ਮੇਘਾਲਿਆ ‘ਚ ਜੀਪ ਪਲਟਣ ਕਾਰਨ ਵਾਪਰਿਆ ਹਾਦਸਾ, 5 ਔਰਤਾਂ ਦੀ ਮੌ.ਤ, 21 ਲੋਕ ਜ਼ਖਮੀ
ਇਸ ਤੋਂ ਪਹਿਲਾਂ BSF ਨੇ 3-4 ਫਰਵਰੀ 2023 ਦੀ ਦਰਮਿਆਨੀ ਰਾਤ ਨੂੰ ਸ੍ਰੀਕਰਨਪੁਰ ਸੈਕਟਰ ਸ੍ਰੀਗੰਗਾਨਗਰ ਦੇ ਜਨਰਲ ਖੇਤਰ ਵਿੱਚ ਪਾਕਿਸਤਾਨ ਦੇ ਡਰੋਨ ਨੂੰ ਢੇਰ ਕੀਤਾ ਸੀ। ਲਗਾਤਾਰ ਡਰੋਨ ਮੂਵਮੈਂਟ ‘ਤੋਂ ਬਾਅਦ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ BSF ਦੇ ਜਵਾਨਾਂ ਨੇ ਸਖ਼ਤੀ ਵਧਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post BSF ਵੱਲੋਂ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨਾਕਾਮ, ਡਰੋਨ ‘ਚੋਂ ਨਸ਼ੀਲੇ ਪਦਾਰਥਾਂ ਦੇ 5 ਪੈਕਟ ਬਰਾਮਦ appeared first on Daily Post Punjabi.