ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਵੱਡਾ ਦਾਅਵਾ-‘ਕੁਦਰਤੀ ਨਹੀਂ ਸੀ ਕੋਰੋਨਾ ਵਾਇਰਸ, ਇਹ ਜੈਵਿਕ ਯੁੱਧ ਦੀ ਸਾਜ਼ਿਸ਼ ਸੀ’

ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੋਰੋਨਾਵਾਇਰਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ, ਸਗੋਂ ਇਹ ਮਹਾਮਾਰੀ ਜੈਵਿਕ ਯੁੱਧ ਲਈ ਕੁਝ ਦੇਸ਼ਾਂ ਦੀ ਸਾਜ਼ਿਸ਼ ਹੈ।ਉਨ੍ਹਾਂ ਕਿਹਾ ਕਿ ਇਹ ਸਹੀ ਸਾਬਤ ਹੋਇਆ ਹੈ ਕਿਉਂਕਿ ਹੁਣ ਵੱਡੇ ਦੇਸ਼ ਵੀ ਕਹਿ ਰਹੇ ਹਨ ਕਿ ਕੋਰੋਨਾਵਾਇਰਸ ਖਿਲਾਫ ਟੀਕੇ ਜ਼ਿਆਦਾ ਮਦਦਗਾਰ ਸਾਬਤ ਨਹੀਂ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਸੀ। ਲੋਕਾਂ ਨੂੰ ਦੋ ਸਾਲ ਤੱਕ ਘਰ ਦੇ ਅੰਦਰ ਰਹਿਣਾ ਪਿਆ। ਮੈਂ ਉਸ ਸਮੇਂ ਕਿਹਾ ਸੀ ਕਿ ਇਹ ਬੀਮਾਰੀ ਕੁਦਰਤੀ ਨਹੀਂ ਹੈ। ਮੈਂ ਕਿਹਾ ਸੀ ਕਿ ਇਹ ਕੁਝ ਦੇਸ਼ਾਂ ਤੇ ਲੋਕਾਂ ਦੀ ਸਾਜ਼ਿਸ਼ ਹੈ।ਇਹ ਜੈਵਿਕ ਯੁੱਧ ਹੈ।

ਰਵੀਸ਼ੰਕਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੇ ਵੀ ਉਨ੍ਹਾਂ ਨੂੰ ਅਜਿਹਾ ਨਾ ਕਹਿਣ ਦੀ ਸਲਾਹ ਦਿੱਤੀ ਕਿਉਂਕਿ ਇਸ ਨਾਲ ਵਿਵਾਦ ਪੈਦਾ ਹੋਵੇਗਾ ਪਰ ਹੁਣ ਇਹ ਸਿੱਧ ਹੋ ਗਿਆ। ਕੋਵਿਡ-19 ਦੀ ਵੈਕਸੀਨ ਬਣਾਉਣ ਵਾਲੇ ਵੱਡੇ ਦੇਸ਼ ਵੀ ਕਹਿ ਰਹੇ ਹਨ ਕਿ ਵੈਕਸੀਨ ਇੰਨੀ ਅਸਰਦਾਰ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਸੀ। ਇਹ ਇੰਫੈਕਸ਼ਨ ਦੇ ਫੈਲਾਅ ਨੂੰ ਰੋਕ ਨਹੀਂ ਪਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਕੱਲ੍ਹ ਤੋਂ ਸਵੇਰੇ 8:30 ਵਜੇ ਖੁੱਲ੍ਹਣਗੇ ਸਕੂਲ

ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਹਰਬਲ ਤੇ ਆਯੁਰਵੈਦਿਕ ਦਵਾਈਆਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। NAOQ19 ਤਿਆਰ ਕੀਤਾ ਗਿਆ ਤੇ 14 ਹਸਪਤਾਲਾਂ ਵਿਚ ਇਸ ਦਾ ਪ੍ਰੀਖਣ ਕੀਤਾ ਗਿਆ। NAOQ19 ਕੋਰੋਨਾ ਵਾਇਰਸ ਨੂੰ ਠੀਕ ਕਰਨ ਲਈ ਦਵਾਈ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। NAOQ19 ਨੂੰ ਵਿਦੇਸ਼ਾਂ ਦੀਆਂ ਕਈ ਯੂਨੀਵਰਸਿਟੀਆਂ ਵਿਚ ਭੇਜਿਆ ਗਿਆ ਤੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਦਵਾਈ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਸਫਲ ਹੋਵੇਗੀ। ਇਹ ਸੈਲੂਲਰ ਪ੍ਰੀਖਣ ਦੇ ਬਾਅਦ ਸਾਬਤ ਹੋਇਆ ਹੈ। ਸਾਨੂੰ ਆਪਣੇ ਦੇਸ਼ ਦੇ ਯੋਗ ਤੇ ਆਯੁਰਵੇਦ ‘ਤੇ ਭਰੋਸਾ ਰੱਖਣਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਵੱਡਾ ਦਾਅਵਾ-‘ਕੁਦਰਤੀ ਨਹੀਂ ਸੀ ਕੋਰੋਨਾ ਵਾਇਰਸ, ਇਹ ਜੈਵਿਕ ਯੁੱਧ ਦੀ ਸਾਜ਼ਿਸ਼ ਸੀ’ appeared first on Daily Post Punjabi.



source https://dailypost.in/breaking/corona-virus-was-not/
Previous Post Next Post

Contact Form