ਪੁਣੇ ‘ਚ ਗੂਗਲ ਆਫਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਹੈਦਰਾਬਾਦ ਤੋਂ ਫੜਿਆ ਕਾਲਰ

ਸੋਮਵਾਰ ਨੂੰ ਮੁੰਬਈ ਸਥਿਤ ਗੂਗਲ ਆਫਿਸ ‘ਤੇ ਇਕ ਧਮਕੀ ਭਰੀ ਫੋਨ ਕਾਲ ਆਈ, ਜਿਸ ਵਿਚ ਫੋਨ ਕਰਨ ਵਾਲੇ ਨੇ ਦੱਸਿਆ ਕਿ ਪੁਣੇ ਵਿਚ ਗੂਗਲ ਆਫਿਸ ਵਿਚ ਬੰਬ ਰੱਖਿਆ ਗਿਆ ਹੈ। ਗੂਗਲ ਅਧਿਕਾਰੀਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਣੇ ਪੁਲਿਸ ਦੇ ਨਾਲ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਕ ਧਮਕੀ ਦੇਣ ਨੇ ਆਪਣਾ ਨਾਂ ਪਨਾਯਾਮ ਸ਼ਿਵਾਨੰਦ ਦੱਸਿਆ ਹੈ। ਉਸ ਨੇ ਫੋਨ ‘ਤੇ ਇਹ ਵੀ ਕਿਹਾ ਕਿ ਉਹ ਹੈਦਰਾਬਾਦ ‘ਚ ਰਹਿੰਦਾ ਹੈ। ਦੱਸ ਦੇਈਏ ਕਿ ਕਾਲਰ ਨੇ ਲੈਂਡਲਾਈਨ ਨੰਬਰ ‘ਤੇ ਕਾਲ ਕੀਤੀ ਸੀ। ਪੁਲਿਸ ਨੇ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਪੁਣੇ ਪੁਲਿਸ ਨੂੰ ਦੇ ਦਿੱਤੀ ਹੈ, ਤਾਂ ਜੋ ਉਹ ਵੀ ਜਾਂਚ ਕਰ ਸਕੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਅਜੇ ਤੱਕ ਦਫ਼ਤਰ ਵਿੱਚੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਇਸ ਦੌਰਾਨ ਫੋਨ ਕਰਨ ਵਾਲੇ ਨੂੰ ਪੁਲਿਸ ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁੰਬਈ ਪੁਲਿਸ ਦੀ ਇੱਕ ਟੀਮ ਤੇਲੰਗਾਨਾ ਵਿੱਚ ਵੀ ਹੈ ਅਤੇ ਫੋਨ ਕਰਨ ਵਾਲੇ ਨੂੰ ਮੁੰਬਈ ਲਿਆਉਣ ਦੀ ਤਿਆਰੀ ਕਰ ਲਈ ਗਈ ਹੈ। ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਕਾਲ ਕਰਨ ਦੇ ਪਿੱਛੇ ਵਿਅਕਤੀ ਦਾ ਮਕਸਦ ਕੀ ਸੀ। ਪੁਲਿਸ ਨੇ ਫੋਨ ਕਰਨ ਵਾਲੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ NIA ਮੁੰਬਈ ਦੇ ਦਫਤਰ ‘ਚ ਧਮਕੀ ਭਰੀ ਈਮੇਲ ਮਿਲੀ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤਾਲਿਬਾਨ ਨਾਲ ਜੁੜਿਆ ਇੱਕ ਵਿਅਕਤੀ ਮੁੰਬਈ ਵਿੱਚ ਹਮਲਾ ਕਰੇਗਾ। ਉਦੋਂ ਤੋਂ ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਅਲਰਟ ‘ਤੇ ਹਨ। ਪੁਲਿਸ ਨੇ ਐਨਆਈਏ ਦੁਆਰਾ ਮਿਲੀ ਧਮਕੀ ਦੀ ਤੁਰੰਤ ਜਾਂਚ ਕੀਤੀ ਅਤੇ ਪਾਇਆ ਕਿ ਮੇਲ ਭੇਜਣ ਵਾਲੇ ਦਾ ਆਈਪੀ ਪਤਾ ਪਾਕਿਸਤਾਨ ਦਾ ਸੀ। ਪਿਛਲੇ ਮਹੀਨੇ ਵੀ ਅਜਿਹੀ ਮੇਲ ਭੇਜੀ ਗਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਨੇ ਸ਼ਰਾਰਤ ਕਰਨ ਲਈ ਅਜਿਹਾ ਕੀਤਾ ਹੋ ਸਕਦਾ ਹੈ।

The post ਪੁਣੇ ‘ਚ ਗੂਗਲ ਆਫਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਹੈਦਰਾਬਾਦ ਤੋਂ ਫੜਿਆ ਕਾਲਰ appeared first on Daily Post Punjabi.



Previous Post Next Post

Contact Form