ਲਖਨਊ ‘ਚ ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਬੋਲੈਰੋ, ਹਾਦਸੇ ‘ਚ 3 ਲੋਕਾਂ ਦੀ ਮੌ.ਤ

ਲਖਨਊ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਘਟਨਾ ਦੇਰ ਰਾਤ ਇੱਕ ਵਜੇ ਦੀ ਹੈ। ਬੋਲੈਰੋ ਸਵਾਰ ਕੁਝ ਲੋਕ ਅਯੁੱਧਿਆ ਤੋਂ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਅਚਾਨਕ ਬੇਕਾਬੂ ਹੋਈ ਬੋਲੈਰੋ ਰੇਲਿੰਗ ਤੋੜਦੀ ਹੋਈ ਪੋਲੀਟੈਕਨਿਕ ਫਲਾਈਓਵਰ ਤੋਂ 30 ਫੁੱਟ ਹੇਠਾਂ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Accident in Lucknow

DCP ਉੱਤਰੀ ਕਾਸਿਮ ਅਬਦੀ ਨੇ ਦੱਸਿਆ ਕਿ ਇਸ ਸੜਕ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਰਾਹਗੀਰਾਂ ਦੀ ਮਦਦ ਨਾਲ ਬੋਲੈਰੋ ‘ਚੋਂ ਤਿੰਨ ਨੌਜਵਾਨਾਂ ਨੂੰ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਚੌਥੇ ਨੌਜਵਾਨ ਨੂੰ ਗੈਸ ਕਟਰ ਨਾਲ ਦਰਵਾਜ਼ਾ ਕੱਟ ਕੇ ਕਾਫੀ ਮੁਸ਼ੱਕਤ ‘ਤੋਂ ਬਾਅਦ ਗੱਡੀ ‘ਤੋਂ ਬਾਹਰ ਕੱਢਿਆ ਗਿਆ।

Accident in Lucknow

ਇਸ ਮਗਰੋਂ ਸਾਰਿਆਂ ਨੂੰ ਲੋਹੀਆ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਥੇ ਇਲਾਜ ਦੌਰਾਨ 1 ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ। ਜਿੱਥੇ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਪ੍ਰਾਂਸ਼ੂ ਸ਼ੁਕਲਾ, ਅਮਿਤ ਕੁਮਾਰ ਅਤੇ ਰਾਜਕੁਮਾਰ ਵਜੋਂ ਹੋਈ ਹੈ। ਜਦਕਿ ਜ਼ਖਮੀ ਦੀ ਪਛਾਣ ਹਰਸ਼ ਸ਼ੁਕਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸੈਕਟਰ-39 ਦੇ ਸਰਕਾਰੀ ਕੁਆਰਟਰ ‘ਚ ਸਿਲੰਡਰ ਨੂੰ ਲੱਗੀ ਅੱਗ, 3 ਲੋਕ ਝੁਲਸੇ

ਜਾਣਕਾਰੀ ਅਨੁਸਾਰ ਸਾਰੇ ਲੋਕ ਲਖਨਊ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਗੱਡੀ ਦੀ ਰਫਤਾਰ ਬਹੁਤ ਜ਼ਿਆਦਾ ਸੀ। ਜਿਸ ਕਾਰਨ ਡਰਾਈਵਰ ਗੱਡੀ ‘ਤੇ ਕਾਬੂ ਨਾ ਕਰ ਸਕਿਆ ਅਤੇ ਗੱਡੀ ਡਿਵਾਈਡਰ ‘ਤੇ ਚੜ੍ਹ ਗਈ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਬਾਕੀ ਜ਼ਖਮੀ ਹਰਸ਼ ਦੇ ਹੋਸ਼ ਆਉਣ ਤੋਂ ਬਾਅਦ ਹੀ ਇਸ ਹਾਦਸੇ ਦੇ ਸਹੀ ਕਾਰਨ ਦਾ ਪਤਾ ਲੱਗੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲਖਨਊ ‘ਚ ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਬੋਲੈਰੋ, ਹਾਦਸੇ ‘ਚ 3 ਲੋਕਾਂ ਦੀ ਮੌ.ਤ appeared first on Daily Post Punjabi.



Previous Post Next Post

Contact Form