ਤੁਰਕੀ ‘ਚ ਭੂਚਾਲ ਨਾਲ ਹਾਲਾਤ ਹੋਏ ਬਦਤਰ, ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 64 ਹਜ਼ਾਰ ਤੋਂ ਵੱਧ ਜ਼ਖਮੀ

ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਦੀ ਗਿਣਤੀ 64 ਹਜ਼ਾਰ ਦੇ ਕਰੀਬ ਹੋ ਗਈ ਹੈ। ਤੁਰਕੀ ਵਿੱਚ 14,351 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 35 ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉੱਥੇ ਹੀ ਸੀਰੀਆ ਵਿੱਚ 3162 ਲੋਕ ਮਾਰੇ ਗਏ ਤੇ 4 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਹਨ। ਸੀਰੀਆ ਵਿੱਚ ਮਾਰੇ ਗਏ ਲੋਕਾਂ ਨੂੰ ਦਫਨਾਉਣ ਦੇ ਲਈ ਸਮੂਹਿਕ ਕਬਰਾਂ ਬਣਾਈਆਂ ਜਾ ਰਹੀਆਂ ਹਨ।

Turkey earthquake
Turkey earthquake

ਭੂਚਾਲ ਦੇ ਚੱਲਦਿਆਂ ਤੁਰਕੀ ਅੰਟਾਕਿਆ, ਸਨਲਿਓਰਫ਼ਾ ਤੇ ਸੀਰੀਆ ਦਾ ਅਲੇਪੋ ਸ਼ਹਿਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੇ ਹਨ। ਇੱਥੇ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਬੰਦ ਹੈ। ਲੋਕ ਸ਼ੇਲਟਰ ਹੋਮਸ ਵਿੱਚ ਰਹਿਣ ਨੂੰ ਮਜ਼ਬੂਰ ਹਨ। ਇੱਥੇ ਖਾਣ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਦਦ ਤਾਂ ਮਿਲ ਰਹੀ ਹੈ, ਪਰ ਉਹ ਬਹੁਤ ਘੱਟ ਹੈ। ਐਪੀਸੈਂਟਰ ਵਾਲੇ ਗਾਜ਼ਿਆਟੇਪ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਤਬਾਹੀ ਦੇ 12 ਘੰਟਿਆਂ ਬਾਅਦ ਵੀ ਉਨ੍ਹਾਂ ਤੱਕ ਮਦਦ ਨਹੀਂ ਪਹੁੰਚੀ ਸੀ। ਹਾਲਾਂਕਿ 95 ਤੋਂ ਵੱਧ ਦੇਸ਼ਾਂ ਨੇ ਮਦਦ ਭੇਜੀ ਹੈ।

ਇਹ ਵੀ ਪੜ੍ਹੋ: ਤੁਰਕੀ ਭੂਚਾਲ ਨੇ ਖੋਹ ਲਏ ਪਰਿਵਾਰ ਦੇ 25 ਜੀਅ, ਲਾਸ਼ਾਂ ਨਾਲ ਲਿਪਟ ਕੁਰਲਾ ਰਿਹਾ ਬੰਦਾ

ਇਸੇ ਵਿਚਾਲੇ ਭਾਰਤ ਦੀ ਰੈਸਕਿਊ ਟੀਮ ਨੇ ਤੁਰਕੀ ਦੇ ਨੂਰਦਗੀ ਸ਼ਹਿਰ ਵਿੱਚ ਇੱਕ 6 ਸਾਲ ਦੀ ਬੱਚੀ ਨੂੰ ਰੈਸਕਿਊ ਕੀਤਾ ਹੈ। ਹੋਮ ਮਿਨਿਸਟਰੀ ਦੇ ਬੁਲਾਰੇ ਨੇ ਟਵੀਟ ਕਰ ਲਿਖਿਆ ਕਿ ਅਪਰੇਸ਼ਨ ਡਾਸ ਦੇ ਤਹਿਤ ਤੁਰਕੀ ਪਹੁੰਚੀ। ਜਿੱਥੇ NDRF ਨੇ ਇੱਕ ਬੱਚੀ ਨੂੰ ਰੈਸਕਿਊ ਕੀਤਾ ਹੈ। ਨੂਰਦਗੀ ਦੇ ਆਸ-ਪਾਸ ਮੁੱਖ ਸੜਕਾਂ ‘ਤੇ ਪੁੱਲ ਢਹਿ ਗਏ ਹਨ ਤੇ ਭੂਚਾਲ ਵਿੱਚ ਮਸਜਿਦ ਦੇ ਗੁਬੰਦ ਜ਼ਮੀਨ ‘ਤੇ ਡਿੱਗ ਗਏ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਤੁਰਕੀ ‘ਚ ਭੂਚਾਲ ਨਾਲ ਹਾਲਾਤ ਹੋਏ ਬਦਤਰ, ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 64 ਹਜ਼ਾਰ ਤੋਂ ਵੱਧ ਜ਼ਖਮੀ appeared first on Daily Post Punjabi.



source https://dailypost.in/news/international/turkey-earthquake-4/
Previous Post Next Post

Contact Form