ਭਰਾਵਾਂ ਨੇ ਭੈਣ ਦੇ ਪ੍ਰੇਮੀ ਨੂੰ ਬਾਜ਼ਾਰ ‘ਚ ਸ਼ਰੇਆਮ ਗੋ.ਲੀਆਂ ਨਾਲ ਭੁੰਨਿਆ, ਇਕ ਮੁਲਜ਼ਮ ਗ੍ਰਿਫਤਾਰ, 1 ਫਰਾਰ

ਮੇਰਠ ਵਿਚ ਵੈਲੇਨਟਾਈਨ ਵੀਕ ਦੌਰਾਨ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਨਾਲ ਹੜਕੰਪ ਮਚ ਗਿਆ। ਝੂਠੀ ਸ਼ਾਨ ਦੀ ਖਾਤਰ ਪ੍ਰੇਮਿਕਾ ਦੇ ਭਰਾਵਾਂ ਨੇ ਪ੍ਰੇਮੀ ਦੀ ਸ਼ਰੇਆਮ ਬਾਜ਼ਾਰ ਵਿਚ ਗੋਲੀਆਂ ਨਾਲ ਭੁੰਨ ਦਿੱਤਾ। ਹੱਤਿਆਕਾਂਡ ‘ਤੇ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਲੜਕੀ ਨੇ ਭਰਾਵਾਂ ਦੀ ਕਰਤੂਤ ਦੱਸ ਦਿੱਤੀ। ਫਿਲਹਾਲ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਕ ਫਰਾਰ ਹੈ।

ਘਟਨਾ ਮੇਰਠ ਦੇ ਥਾਣਾ ਲਿਸਾੜੀ ਖੇਤਰ ਦੀ ਹੈ ਜਿਥੇ ਸ਼ਰੇਆਮ ਬਾਜ਼ਾਰ ਮੈਡੀਕਲ ਸਟੋਰ ਸੰਚਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਜਦੋਂ ਪੁੱਛਗਿਛ ਕੀਤੀ ਤੇ ਮ੍ਰਿਤਕ ਦਾ ਫੋਨ ਖੰਗਾਲਿਆ ਤਾਂ ਫਿਰ ਗਰਲਫ੍ਰੈਂਡ ਦਾ ਪਤਾ ਲੱਗ ਗਿਆ। ਪ੍ਰੇਮਿਕਾ ਤੋਂ ਪੁੱਛਗਿਛ ਕੀਤੀ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਭਰਾਵਾਂ ਨੇ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਇਨਸਾਨੀਅਤ ਸ਼ਰਮਸਾਰ ! ਕੱਪੜਿਆਂ ‘ਚ ਲਪੇਟੀ ਮਿਲੀ ਨਵਜੰਮੀ ਬੱਚੀ ਦੀ ਮ੍ਰਿਤਕ ਦੇਹ

ਦੱਸ ਦੇਈਏ ਕਿ ਆਇਸ਼ਾ ਤੇ ਸਾਕਿਬ ਦੀ ਮੁਲਾਕਾਤ ਇੰਸਟਾਗ੍ਰਾਮ ‘ਤੇ ਹੋਈ ਸੀ। ਦੋਵਾਂ ਵਿਚ ਪਿਛਲੇ ਡੇਢ ਸਾਲ ਤੋਂ ਗੱਲਬਾਤ ਹੋ ਰਹੀ ਸੀ ਪਰ ਮੁਸਲਿਮ ਭਾਈਚਾਰੇ ਦੀਆਂ ਵੱਖ-ਵੱਖ ਜਾਤੀਆਂ ਨਾਲ ਤਾਲੁੱਕ ਰੱਖਣ ਵਾਲੇ ਪ੍ਰੇਮੀ-ਪ੍ਰੇਮਿਕਾ ਦਾ ਰਿਸ਼ਤਾ ਘਰਵਾਲਿਆਂ ਨੂੰ ਮਨਜ਼ੂਰ ਨਹੀਂ ਸੀ। ਲੜਕੀ ਦੇ ਘਰਵਾਲਿਆਂ ਨੇ ਕਈ ਵਾਰ ਆਇਸ਼ਾ ਨੂੰ ਕੁੱਟਿਆ ਤੇ ਸੂਰਤ ਵਿਚ ਕੰਮ ਕਰਨ ਵਾਲੇ ਭਰਾ ਨੇ ਹੋਰ ਲੋਕਾਂ ਨਾਲ ਮਿਲ ਕੇ ਮੇਰਠ ਆ ਕੇ ਪ੍ਰੇਮੀ ਸਾਕਿਬ ਦੀ ਹੱਤਿਆ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਭਰਾਵਾਂ ਨੇ ਭੈਣ ਦੇ ਪ੍ਰੇਮੀ ਨੂੰ ਬਾਜ਼ਾਰ ‘ਚ ਸ਼ਰੇਆਮ ਗੋ.ਲੀਆਂ ਨਾਲ ਭੁੰਨਿਆ, ਇਕ ਮੁਲਜ਼ਮ ਗ੍ਰਿਫਤਾਰ, 1 ਫਰਾਰ appeared first on Daily Post Punjabi.



Previous Post Next Post

Contact Form