ਐਕਸ਼ਨ ‘ਚ ਖੇਡ ਮੰਤਰਾਲੇ, WFI ਦੇ ਕੰਮਕਾਜ ‘ਤੇ ਲਗਾਈ ਰੋਕ, ਸਹਾਇਕ ਸਕੱਤਰ ਨੂੰ ਕੀਤਾ ਬਰਖਾਸਤ

ਕੇਂਦਰ ਸਰਕਾਰ ਨੇ ਭਾਰਤੀ ਕੁਸ਼ਤੀ ਸੰਘ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਉਦੋਂ ਤੱਕ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ ਜਦੋਂ ਤੱਕ ਕਿ ਓਵਰਸਾਈਟ ਕਮੇਟੀ ਰਸਮੀ ਤੌਰ ‘ਤੇ ਨਿਯੁਕਤ ਨਹੀਂ ਹੁੰਦੀ। ਸਰਕਾਰ ਵੱਲੋਂ ਕਿਹਾ ਗਿਆ ਕਿ ਇਸ ਵਿਚ ਚੱਲ ਰਹੀ ਰੈਂਕਿੰਗ ਪ੍ਰਤੀਯੋਗਤਾ ਦੀ ਮੁਅੱਤਲੀ ਤੇ ਚੱਲ ਰਹੀਆਂ ਗਤੀਵਿਧੀਆਂ ਲਈ ਪ੍ਰਤੀਯੋਗੀਆਂ ਲਈ ਦਾਖਲਾ ਫੀਸ ਦੀ ਵਾਪਸੀ ਸ਼ਾਮਲ ਹੈ।

ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ.ਐੱਫ.ਆਈ.) ਨੇ ਆਪਣੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਣਸੀ ਸ਼ੋਸ਼ਣ ਸਣੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਖੇਡ ਸੰਸਥਾ ‘ਚ ‘ਤਾਨਾਸ਼ਾਹੀ ਅਤੇ ਮਾੜੇ ਪ੍ਰਬੰਧ’ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹਾਈਕੋਰਟ ਦਾ ਅਹਿਮ ਫੈਸਲਾ-‘UGC ਤੇ AICTE ਦੇ ਸਰਵਿਸ ਰੂਲ ਸੂਬਾ ਸਰਕਾਰਾਂ ‘ਤੇ ਪਾਬੰਦ ਨਹੀਂ’

ਇਸ ਤੋਂ ਪਹਿਲਾਂ ਭਾਰਤੀ ਓਲੰਪਿਕ ਸੰਘ ਨੇ WFI ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਐੱਮਸੀ ਮੈਰੀਕਾਮ ਤੇ ਯੋਗੇਸ਼ਵਰ ਦੱਤ ਵਰਗੇ ਖਿਡਾਰੀ ਵੀ ਸ਼ਾਮਲ ਹਨ। ਵਿਰੋਧ ਕਰ ਰਹੇ ਪਹਿਲਵਨਾਂ ਨੇ ਆਈਓਏ ਤੋਂ ਬ੍ਰਿਜਭੂਸ਼ਣ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਦੇ ਗਠਨ ਦੀ ਮੰਗ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਐਕਸ਼ਨ ‘ਚ ਖੇਡ ਮੰਤਰਾਲੇ, WFI ਦੇ ਕੰਮਕਾਜ ‘ਤੇ ਲਗਾਈ ਰੋਕ, ਸਹਾਇਕ ਸਕੱਤਰ ਨੂੰ ਕੀਤਾ ਬਰਖਾਸਤ appeared first on Daily Post Punjabi.



source https://dailypost.in/latest-punjabi-news/sports-ministry-in-action/
Previous Post Next Post

Contact Form