USA ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਅਮਰੀਕਾ ਦੀ ਗੈਬ੍ਰੀਏਲ ਨੂੰ 71ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਉਮੀਦਵਾਰ ਡਾਇਨਾ ਸਿਲਵਾ ਰਹੀ। ਇਹ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ। ਇਸ ਮੁਕਾਬਲੇ ‘ਚ 25 ਸਾਲਾਂ ਦਿਵਿਤਾ ਰਾਏ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਸੀ, ਜੋ ਟਾਪ 5 ‘ਚ ਨਹੀਂ ਪਹੁੰਚ ਸਕੀ।

ਉਸ ਨੂੰ ਸ਼ਾਮ ਦੇ ਗਾਊਨ ਰਾਊਂਡ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਡੋਮਿਨਿਕਨ ਰੀਪਬਲਿਕ, ਵੈਨੇਜ਼ੁਏਲਾ ਅਤੇ ਅਮਰੀਕਾ ਨੇ ਟਾਪ 3 ‘ਚ ਜਗ੍ਹਾ ਬਣਾਈ ਹੈ।

USA Gabrielle became Miss
USA Gabrielle became Miss

2021 ਵਿੱਚ ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਹਰਨਾਜ ਨੂੰ 12 ਦਸੰਬਰ 2021 ਨੂੰ 70ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ, ਜਿਸ ਵਿੱਚ 80 ਪ੍ਰਤੀਯੋਗੀਆਂ ਨੇ ਭਾਗ ਲਿਆ। ਪਹਿਲੀ ਮਿਸ ਯੂਨੀਵਰਸ ਮੁਕਾਬਲਾ ਦਸੰਬਰ 2022 ਵਿੱਚ ਹੋਣਾ ਸੀ, ਪਰ ਫੀਫਾ ਵਿਸ਼ਵ ਕੱਪ ਕਰਕੇ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ। ਇਸ ਵਾਰ ਵਿਨਰ ਨੂੰ ਹਰਨਾਜ਼ ਸੰਧੂ ਤਾਜ ਪਹਿਨਾਏਗੀ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਗ੍ਰੰਥੀ ਨੇ ਮਾਰੀ ਪਤਨੀ, ਬੱਚਾ ਨਾ ਹੋਣ ‘ਤੇ ਵਿਆਹ ਦੇ 7 ਸਾਲਾਂ ਮਗਰੋਂ ਉਤਾਰਿਆ ਮੌਤ ਦੇ ਘਾਟ

ਦਿਵਿਤਾ ਟੌਪ-16 ਵਿੱਚ ਪਹੁੰਚ ਗਈ ਸੀ। ਕਾਸਟਿਊਮ ਰਾਊਂਡ ‘ਚ ਦਿਵਿਤਾ ਨੇ ‘ਸੋਨ ਚਿਰੱਈਆ’ ਬਣ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਵਿਸ਼ਵ ਭਰ ਦੀਆਂ 86 ਸੁੰਦਰੀਆਂ ਨੇ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਸੁੰਦਰੀ ਮਿਸ ਯੂਨੀਵਰਸ 2022 ਦਾ ਖਿਤਾਬ ਜਿੱਤੇਗੀ।

ਕਰਨਾਟਕ ਦੀ ਰਹਿਣ ਵਾਲੀ 25 ਸਾਲਾ ਦਿਵਿਤਾ ਰਾਏ ਪੇਸ਼ੇ ਤੋਂ ਮਾਡਲ ਹੈ। ਉਸ ਨੇ ਆਰਕੀਟੈਕਟ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਮੁੰਬਈ ‘ਚ ਰਹਿੰਦੀ ਹੈ। ਦਿਵਿਤਾ ਨੇ 28 ਅਗਸਤ 2022 ਨੂੰ ਮਿਸ ਦੀਵਾ ਯੂਨੀਵਰਸ 2022 ਦਾ ਖਿਤਾਬ ਜਿੱਤਿਆ ਸੀ।

The post USA ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ appeared first on Daily Post Punjabi.



source https://dailypost.in/breaking/usa-gabrielle-became-miss/
Previous Post Next Post

Contact Form