TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਅੱਜ ਦਾ ਹੁਕਮਨਾਮਾ (9 ਜਨਵਰੀ 2023) Monday 09 January 2023 04:17 AM UTC+00 | Tags: ajj-da-hukamnama amritsar daily-hukamnama featured-post gurbani hukamnama hukamnama-sahib hukamnama-sri-darbar-sahib punjab punjabi-hukamnama sachkhand-sri-darbar-sahib sachkhand-sri-harmandir-sahib satnam-waheguru sri-darbar-sahib sri-harmandir-sahib-amritsar the-unmute todays-hukamnama waheguru ਜੈਤਸਰੀ ਮਹਲਾ ੪ ਘਰੁ ੧ ਚਉਪਦੇੴ ਸਤਿਗੁਰ ਪ੍ਰਸਾਦਿ ॥ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ ![]() ਅਰਥ:ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥ The post ਅੱਜ ਦਾ ਹੁਕਮਨਾਮਾ (9 ਜਨਵਰੀ 2023) appeared first on TheUnmute.com - Punjabi News. Tags:
|
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦੀ ਸੜਕ ਹਾਦਸੇ 'ਚ ਮੌਤ Monday 09 January 2023 05:35 AM UTC+00 | Tags: breaking-news latest-news news p.a-deputy-vohra pa-deputy-vohra punjabi-news punjabi-singer-ranjit-bawa punjab-music-industry ranjit-bawa ਚੰਡੀਗੜ੍ਹ 09 ਜਨਵਰੀ 2023: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ. ਡਿਪਟੀ ਵੋਹਰਾ ਦੀ ਸੜਕ ਹਾਦਸੇ ਵਿੱਚ ਮੌਤ ਦੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਰਣਜੀਤ ਬਾਵਾ ਦੇ ਪ੍ਰੋਗਰਾਮ ਦੇ ਖ਼ਤਮ ਹੋਣ ਮਗਰੋਂ ਡਿਪਟੀ ਵੋਹਰਾ ਚੰਡੀਗੜ੍ਹ ਤੋਂ ਆਪਣੇ ਘਰ ਬਟਾਲਾ ਵਿਖੇ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ,ਜਿੱਥੇ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ | ਕੱਲ੍ਹ ਹੀ ਡਿਪਟੀ ਵੋਹਰਾ ਦਾ ਜਨਮ ਦਿਨ ਵੀ ਸੀ ਅਤੇ ਕੱਲ੍ਹ ਸਵੇਰੇ ਹੀ ਸੋਸਲ ਮੀਡੀਆ 'ਤੇ ਉਹਨਾਂ ਆਪਣੇ ਜਨਮ ਦਿਨ ਦੀ ਪੋਸਟ ਪਾਈ ਸੀ।
The post ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦੀ ਸੜਕ ਹਾਦਸੇ ‘ਚ ਮੌਤ appeared first on TheUnmute.com - Punjabi News. Tags:
|
ਫਗਵਾੜਾ 'ਚ ਕ੍ਰੇਟਾ ਕਾਰ ਲੁੱਟ ਕੇ ਭੱਜ ਰਹੇ ਲੁਟੇਰਿਆਂ ਵਲੋਂ ਪੁਲਿਸ ਮੁਲਾਜ਼ਮ ਦਾ ਗੋਲੀ ਮਾਰ ਕਤਲ, ਤਿੰਨ ਲੁਟੇਰੇ ਗ੍ਰਿਫਤਾਰ Monday 09 January 2023 06:01 AM UTC+00 | Tags: cm-bhagwant-mann crime jalandhar-ludhiana latest-news news phagwara-police phagwara-police-new punjab punjab-police shooting-case the-unmute-breaking-news ਫਗਵਾੜਾ 09 ਜਨਵਰੀ 2023: ਪੰਜਾਬ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ, ਪੰਜਾਬ ‘ਚ ਦੇਰ ਰਾਤ ਜਲੰਧਰ-ਲੁਧਿਆਣਾ ਦੇ ਵਿਚਕਾਰ ਪੈਂਦੇ ਫਗਵਾੜਾ (Phagwara) ਸ਼ਹਿਰ ‘ਚ ਲੁਟੇਰਿਆਂ ਨੇ ਇਕ ਪੁਲਿਸ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਦੇ ਗੰਨਮੈਨ ਕਮਲ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਲੁਟੇਰਿਆਂ ਦਾ ਪਿੱਛਾ ਕਰ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਕਮਲ ਬਾਜਵਾ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਫਗਵਾੜਾ (Phagwara) ਪੁਲਿਸ ਨੇ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ। ਫਿਲੌਰ ‘ਚ ਨਾਕਾਬੰਦੀ ‘ਤੇ ਬੈਠੀ ਪੁਲਿਸ ਦਾ ਲੁਟੇਰਿਆਂ ਨਾਲ ਮੁਕਾਬਲਾ ਹੋਇਆ। ਇਸ ਗੋਲੀਬਾਰੀ ਵਿੱਚ ਤਿੰਨ ਲੁਟੇਰਿਆਂ ਗੋਲੀਆਂ ਲੱਗੀਆਂ ‘ਤੇ ਜ਼ਖਮੀ ਹੋ ਗਏ | ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਉਸ ਦਾ ਇੱਕ ਚੌਥਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਿਆ | ਪੁਲਿਸ ਨਾਲ ਹੋਏ ਮੁਕਾਬਲੇ ‘ਚ ਲੁਟੇਰਿਆਂ ਦੀਆਂ ਲੱਤਾਂ ਅਤੇ ਹੱਥਾਂ ‘ਤੇ ਗੋਲੀਆਂ ਲੱਗੀਆਂ ਹਨ। ਜ਼ਖਮੀ ਲੁਟੇਰਿਆਂ ਦੀ ਪਛਾਣ ਰਣਬੀਰ, ਵਿਸ਼ਨੂੰ ਅਤੇ ਕੁਲਵਿੰਦਰ ਵਜੋਂ ਹੋਈ ਹੈ। ਪੁਲਿਸ ਤਿੰਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਿਲੌਰ ਲੈ ਗਈ। ਜਿੱਥੇ ਦੋ ਦੀ ਹਾਲਤ ਨਾਜ਼ੁਕ ਹੋਣ ਅਤੇ ਗੋਲੀਆਂ ਲੱਗਣ ਕਾਰਨ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਪੁਲਿਸ ਤਿੰਨਾਂ ਨੂੰ ਲੈ ਕੇ ਜਲੰਧਰ ਪਹੁੰਚ ਗਈ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕ੍ਰੇਟਾ ਕਾਰ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਚਾਰ ਲੁਟੇਰਿਆਂ ਨੇ ਉਸ ਤੋਂ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਲਈ ਸੀ, ਉਹ ਵੀ ਪੁਲਿਸ ਮੁਲਾਜ਼ਮਾਂ ਦੇ ਨਾਲ ਆਪਣੀ ਕਾਰ ਦਾ ਪਿੱਛਾ ਕਰ ਰਹੇ ਸਨ ਪਰ ਲੁਟੇਰਿਆਂ ਨੇ ਪਿੰਡ ਦੇ ਕੱਚੇ ਰਸਤੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | The post ਫਗਵਾੜਾ ‘ਚ ਕ੍ਰੇਟਾ ਕਾਰ ਲੁੱਟ ਕੇ ਭੱਜ ਰਹੇ ਲੁਟੇਰਿਆਂ ਵਲੋਂ ਪੁਲਿਸ ਮੁਲਾਜ਼ਮ ਦਾ ਗੋਲੀ ਮਾਰ ਕਤਲ, ਤਿੰਨ ਲੁਟੇਰੇ ਗ੍ਰਿਫਤਾਰ appeared first on TheUnmute.com - Punjabi News. Tags:
|
CM ਭਗਵੰਤ ਮਾਨ ਵਲੋਂ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ Monday 09 January 2023 06:14 AM UTC+00 | Tags: breaking-news cm-bhagwant-mann constable constable-kuldeep-singh-bajwa crime jalandhar-ludhiana kuldeep-singh-bajwa latest-news news phagwara-police phagwara-police-new police-constable-kuldeep-singh-bajwa punjab punjab-constable punjab-police shooting-case the-unmute-breaking-news ਫਗਵਾੜਾ 09 ਜਨਵਰੀ 2023: ਫਗਵਾੜਾ ‘ਚ ਲੁਟੇਰਿਆਂ ਨੇ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਵਿੱਚ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ ਬੈਂਕ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸ਼ਹੀਦ ਦੀ ਕੁਰਬਾਨੀ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨਾਲ ਖੜ੍ਹੀ ਹੈ। ਦੱਸ ਦੇਈਏ ਕਿ ਕੁਲਦੀਪ ਬਾਜਵਾ ਕਾਰ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਗੋਲੀ ਲੱਗ ਗਈ।
The post CM ਭਗਵੰਤ ਮਾਨ ਵਲੋਂ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ appeared first on TheUnmute.com - Punjabi News. Tags:
|
ਮੌਸਮ ਵਿਭਾਗ ਵਲੋਂ ਚਿਤਾਵਨੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਠੰਡ ਤੇ ਧੁੰਦ ਹੋਰ ਵਧਣ ਦੀ ਸੰਭਾਵਨਾ Monday 09 January 2023 06:24 AM UTC+00 | Tags: bathinda breaking-news cold delhi-ncr fog heavy-snow latest-news meteorological-department meteorological-department-punjab news punjab punjab-heavy-fog punjab-news punjab-nws snowfall the-unmute-breaking-news the-unmute-latest-news the-unmute-latest-update the-unmute-punjabi-news ਚੰਡੀਗੜ੍ਹ 09 ਜਨਵਰੀ 2023: ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਪੂਰਵ ਅਨੁਮਾਨ ਵਿੱਚ ਕਿਹਾ ਗਿਆ ਹੈ ਕਿ ਅਗਲੇ ਦੋ ਦਿਨਾਂ ਤੱਕ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲੇਗੀ। ਆਈਐਮਡੀ ਦੇ ਅਨੁਸਾਰ, ਉੱਤਰੀ ਰਾਜਸਥਾਨ, ਦੱਖਣੀ ਹਰਿਆਣਾ, ਪੰਜਾਬ , ਚੰਡੀਗੜ੍ਹ, ਦਿੱਲੀ, ਪੂਰਬੀ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਦੋ ਦਿਨਾਂ ਤੱਕ ਸੀਤ ਲਹਿਰ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਮੱਧ ਭਾਰਤ ਵਿੱਚ ਅਗਲੇ ਇੱਕ-ਦੋ ਦਿਨਾਂ ਵਿੱਚ ਪਾਰਾ ਦੋ ਤੋਂ ਤਿੰਨ ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਤੋਂ ਇਲਾਵਾ ਦਿੱਲੀ-ਐੱਨ.ਸੀ.ਆਰ., ਉੱਤਰ ਪ੍ਰਦੇਸ਼, ਰਾਜਸਥਾਨ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ ਧੁੰਦ ਹੋਰ ਵਧਣ ਦੀ ਸੰਭਾਵਨਾ ਹੈ। ਇਹੀ ਹਾਲਤ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ ਵਿੱਚ ਰਹਿਣ ਵਾਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਬਾਅਦ ਮੌਸਮ ਵਿੱਚ ਕੁਝ ਬਦਲਾਅ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸੀਤ ਲਹਿਰ ਤੋਂ ਰਾਹਤ ਮਿਲ ਸਕਦੀ ਹੈ। ਹਾਲਾਂਕਿ ਪਹਾੜਾਂ ‘ਤੇ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ‘ਚ ਦੇਖਿਆ ਜਾ ਸਕਦਾ ਹੈ। ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਧੁੰਦ ਕਾਰਨ ਫਲਾਈਟਾਂ ‘ਚ ਦੇਰੀ ਹੋ ਰਹੀ ਹੈ। ਇਸ ਦੇ ਨਾਲ ਹੀ ਧੁੰਦ ਕਾਰਨ ਉੱਤਰੀ ਰੇਲਵੇ ਜ਼ੋਨ ਵਿੱਚ 29 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। The post ਮੌਸਮ ਵਿਭਾਗ ਵਲੋਂ ਚਿਤਾਵਨੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਠੰਡ ਤੇ ਧੁੰਦ ਹੋਰ ਵਧਣ ਦੀ ਸੰਭਾਵਨਾ appeared first on TheUnmute.com - Punjabi News. Tags:
|
ਲੁਧਿਆਣਾ ਕੋਰਟ ਬਲਾਸਟ ਮਾਮਲਾ: NIA ਵਲੋਂ ਪਾਕਿਸਤਾਨੀ ਨਾਗਰਿਕ ਸਮੇਤ 5 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ Monday 09 January 2023 06:49 AM UTC+00 | Tags: amristar-police amritsar-stf-police bomb-blast-case breaking-news ludhiana ludhiana-court-blast-case ludhiana-court-bomb-blast news nia punjab-dgp punjabi-news punjab-police surmukh-singh-samu the-national-investigation-agency the-unmute-breaking the-unmute-breaking-news ਚੰਡੀਗੜ੍ਹ 09 ਜਨਵਰੀ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਲੁਧਿਆਣਾ ਕੋਰਟ ਬੰਬ ਧਮਾਕੇ ਦੇ ਮਾਮਲੇ (Ludhiana court Blast Case) ‘ਚ ਇਕ ਪਾਕਿਸਤਾਨੀ ਨਾਗਰਿਕ ਸਮੇਤ 5 ਜਣਿਆਂ ਖ਼ਿਲਾਫ਼ ਲੁਧਿਆਣਾ ਦੀ ਇਕ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੋਹਾਲੀ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ । ਦਸੰਬਰ 2021 ਵਿੱਚ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਇੱਕ ਸ਼ੱਕੀ ਅੱਤਵਾਦੀ ਤੋਂ ਇਲਾਵਾ ਛੇ ਨਾਗਰਿਕਾਂ ਦੀ ਮੌਤ ਹੋ ਗਈ ਸੀ। ਪਹਿਲਾਂ ਇਹ ਕੇਸ 23 ਦਸੰਬਰ ਨੂੰ ਪੰਜਾਬ ਦੇ ਲੁਧਿਆਣਾ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਡਵੀਜ਼ਨ-5 ਵਿੱਚ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ, 13 ਜਨਵਰੀ, 2022 ਨੂੰ, ਐਨਆਈਏ ਦੁਆਰਾ ਕੇਸ ਦੁਬਾਰਾ ਦਰਜ ਕੀਤਾ ਗਿਆ ਸੀ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਅੱਤਵਾਦੀਆਂ ਦੇ ਹੈਂਡਲਰ ਲਖਬੀਰ ਸਿੰਘ ਰੋਡੇ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਆਈਈਡੀ ਧਮਾਕਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਐਨਆਈਏ ਅਧਿਕਾਰੀ ਨੇ ਕਿਹਾ, “ਇਸ ਯੋਜਨਾ ਨੂੰ ਅੰਜ਼ਾਮ ਦੇਣ ਲਈ, ਉਸਨੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲ ਕੇ ਆਈਈਡੀ ਦੀ ਤਸਕਰੀ ਕੀਤੀ ਅਤੇ ਉਹਨਾਂ ਨੂੰ ਵਿਸਫੋਟ ਕਰਨ ਲਈ ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਕੰਮ ਕਰਨ ਵਾਲਿਆਂ ਦੀ ਭਰਤੀ ਕੀਤੀ। ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨ ਸਥਿਤ ਹਥਿਆਰਾਂ, ਵਿਸਫੋਟਕ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਜ਼ੁਲਫ਼ਕਾਰ ਉਰਫ਼ ਪਹਿਲਵਾਨ, ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ, ਸੁਰਮੁੱਖ ਸਿੰਘ ਉਰਫ਼ ਸੰੰਮੂ, ਦਿਲਬਾਗ ਸਿੰਘ ਉਰਫ਼ ਬੱਗੋ ਅਤੇ ਰਾਜਨਪ੍ਰੀਤ ਸਿੰਘ ਦੀ ਮਦਦ ਨਾਲ ਇੱਕ ਅੱਤਵਾਦੀ ਸੰਗਠਨ ਬਣਾਇਆ ਸੀ। ਰੋਡੇ ਨੇ ਗਗਨਦੀਪ ਸਿੰਘ ਉਰਫ਼ ਗੱਗੀ ਨੂੰ ਆਈਈਡੀ ਪਹੁੰਚਾਉਣ ਲਈ ਪਾਕਿਸਤਾਨ ਸਥਿਤ ਤਸਕਰ ਜ਼ੁਲਫ਼ਕਾਰ ਅਤੇ ਉਸ ਦੇ ਸਾਥੀਆਂ ਦੇ ਤਸਕਰੀ ਚੈਨਲਾਂ ਦੀ ਵਰਤੋਂ ਕੀਤੀ। ਇਹ ਗੱਗੀ ਸੀ ਜਿਸ ਨੇ ਅਦਾਲਤ ਵਿੱਚ ਵਿਸਫੋਟਕ ਲਗਾਏ ਸਨ। ਐਨਆਈਏ ਨੇ ਗੱਗੀ (ਮ੍ਰਿਤਕ), ਸੰਮੂ, ਬੱਗੋ, ਰਾਜਨਪ੍ਰੀਤ ਸਿੰਘ ਅਤੇ ਜ਼ੁਲਫਿਕਾਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ, ਵਿਸਫੋਟਕ ਪਦਾਰਥ ਐਕਟ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਐਕਟ ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। The post ਲੁਧਿਆਣਾ ਕੋਰਟ ਬਲਾਸਟ ਮਾਮਲਾ: NIA ਵਲੋਂ ਪਾਕਿਸਤਾਨੀ ਨਾਗਰਿਕ ਸਮੇਤ 5 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ appeared first on TheUnmute.com - Punjabi News. Tags:
|
ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਸੜਕ ਹਾਦਸਾ, ਬੱਚੀ ਸਮੇਤ 5 ਜਣਿਆਂ ਦੀ ਮੌਤ Monday 09 January 2023 07:15 AM UTC+00 | Tags: accident batala latest-news news road-accident the-unmute-breaking-news the-unmute-punjabi-news ਚੰਡੀਗੜ੍ਹ 09 ਜਨਵਰੀ 2023: ਪੰਜਾਬ ਦੇ ਬਟਾਲਾ (Batala) ‘ਚ ਇੱਕ ਦਰਦਨਾਕ ਸੜਕ ਹਾਦਸੇ ‘ਚ ਤਿੰਨ ਸਾਲ ਦੀ ਬੱਚੀ ਸਮੇਤ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਦੱਸੀਏ ਜਾ ਰਿਹਾ ਹੈ ਕਿ ਤੇਜ਼ ਰਫਤਾਰ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਕਾਰ ਵਿੱਚ ਕੁੱਲ 6 ਜਣੇ ਸਵਾਰ ਸਨ। ਜਿਸ ‘ਚੋਂ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਦੋ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਦੂਜੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹਾਦਸਾ ਬਟਾਲਾ (Batala) ਦੇ ਪਿੰਡ ਮਿਸ਼ਰਪੁਰਾ ਵਿੱਚ ਇੱਕ ਪੈਟਰੋਲ ਪੰਪ ਨੇੜੇ ਵਾਪਰਿਆ। ਆਲਟੋ ਕਾਰ ਨੰਬਰ ਪੀਬੀ 18 ਐਚ 7799 ਵਿੱਚ ਸਵਾਰ ਇੱਕ ਪਰਿਵਾਰ ਦੇ ਮੈਂਬਰ ਇੱਕ ਵਿਆਹ ਸਮਾਗਮ ਤੋਂ ਘਰ ਜਾ ਰਹੇ ਸਨ। ਫਿਰ ਰਸਤੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਲਾ ਰਹੇ ਆਸ਼ੂ ਸਿੰਘ, ਮਾਤਾ ਸ਼ਿੰਦਰ ਕੌਰ ਵਾਸੀ ਬਟਾਲਾ, ਪਤੀ-ਪਤਨੀ ਗਗਨਜੋਤ ਕੌਰ ਅਤੇ ਪਰਮਜੀਤ ਵਾਸੀ ਚਹਿਲ ਕਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਆਸਪਾਸ ਦੇ ਲੋਕਾਂ ਨੇ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਨੇ ਪਹਿਲਾਂ ਵੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਪਰ ਉਹ ਮਾਮੂਲੀ ਸੱਟਾਂ ਲੱਗਣ ਨਾਲ ਵਾਲ-ਵਾਲ ਬਚ ਗਿਆ। ਬਾਅਦ ਵਿੱਚ ਇਹੀ ਕਾਰ ਦੂਜੇ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਅਤੇ ਪਰਿਵਾਰ ਦੇ 5 ਜੀਆਂ ਦੀ ਜਾਨ ਚਲੀ ਗਈ। The post ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਸੜਕ ਹਾਦਸਾ, ਬੱਚੀ ਸਮੇਤ 5 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ 'ਚ ਚਰਨਜੀਤ ਸਿੰਘ ਚੰਨੀ ਨੂੰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ Monday 09 January 2023 07:23 AM UTC+00 | Tags: charanjit-singh-channi enws family-of-sidhu-moosewala latest-news mansa mansa-police news punjab punjab-and-haryana-high-court punjab-congress punjab-police the-unmute-breaking-news the-unmute-latest-news the-unmute-punjabi-news violation-of-election-code ਚੰਡੀਗੜ੍ਹ 20 ਜੁਲਾਈ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਮਾਨਸਾ ਅਦਾਲਤ ਦੀ ਕਾਰਵਾਈ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਚਰਨਜੀਤ ਸਿੰਘ ਚੰਨੀ ਹੁਣ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੂੰ ਇਹ ਰਾਹਤ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਮਿਲੀ ਹੈ। ਦੱਸ ਦੇਈਏ ਕਿ ਅਮਰੀਕਾ ਤੋਂ ਪਰਤਣ ‘ਤੇ ਸਾਬਕਾ ਚਰਨਜੀਤ ਸਿੰਘ ਚੰਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸਨ। ਇਸ ਦੌਰਾਨ ਮਾਨਸਾ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਚਰਨਜੀਤ ਸਿੰਘ ਚੰਨੀ ਨੂੰ ਸਿੱਧੂ ਮੂਸੇਵਾਲਾ ਦੇ ਘਰ ਸੰਮਨ ਸੌਂਪੇ ਸਨ | The post ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ‘ਚ ਚਰਨਜੀਤ ਸਿੰਘ ਚੰਨੀ ਨੂੰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ appeared first on TheUnmute.com - Punjabi News. Tags:
|
PCS ਅਧਿਕਾਰੀਆਂ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀ ਵੀ ਗਏ ਛੁੱਟੀ 'ਤੇ, ਰਜਿਸਟਰੀਆਂ ਸਮੇਤ ਕਈ ਕੰਮ ਰਹਿਣਗੇ ਠੱਪ Monday 09 January 2023 07:33 AM UTC+00 | Tags: brahm-shankar-jimpa latest-news news pcs pcs-officials police-and-punjab-vigilance-bureau punjab-news punjab-revenue-department revenue-department-officials ਚੰਡੀਗੜ੍ਹ 20 ਜੁਲਾਈ 2023: ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਹੁਦੇ 'ਤੇ ਕੰਮ ਕਰ ਰਹੇ ਇਕ ਪੀ.ਸੀ.ਐਸ ਅਧਿਕਾਰੀ ਦੀ ਗ੍ਰਿ੍ਰਫ਼ਤਾਰੀ ਤੋਂ ਬਾਅਦ ਬੀਤੇ ਦਿਨ ਲਏ ਫ਼ੈਸਲੇ ਦੇ ਮੁਤਾਬਕ ਪੰਜਾਬ ਭਰ ਦੇ ਪੀ.ਸੀ.ਐਸ ਅਧਿਕਾਰੀਆਂ ਵਲੋਂ ਪੰਜਾਬ ਦਿਨਾਂ ਦੀ ਸਮੂਹਿਕ ਛੁੱਟੀ ਚੱਲੇ ਗਏ ਸਨ | ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਹਮਾਇਤ 'ਤੇ ਆਉਂਦਿਆਂ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਵੀ ਪੰਜ ਦਿਨ ਦੀ ਛੁੱਟੀ ਲੈਣ ਦਾ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰੈਵੀਨਿਊ ਅਧਿਕਾਰੀ ਵੀ ਅੱਜ ਤੋਂ 13 ਜਨਵਰੀ ਤੱਕ ਛੁੱਟੀ 'ਤੇ ਰਹਿਣਗੇ ਜਿਸ ਕਾਰਨ ਤਹਿਸੀਲਾਂ ਵਿਚ ਰਜਿਸਟਰੀਆਂ ਸਮੇਤ ਹੋਰ ਜ਼ਰੂਰੀ ਕੰਮ ਬੰਦ ਰਹੇਗਾ। ਦੂਜੇ ਪਾਸੇ ਪੀ.ਸੀ.ਐਸ ਅਤੇ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਵਲੋਂ ਛੁੱਟੀ ਲਏ ਜਾਣ ਕਾਰਨ ਪੰਜਾਬ ਭਰ ਦੇ ਐਸ.ਡੀ.ਐਮ ਅਤੇ ਤਹਿਸੀਲ ਦਫਤਰਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
The post PCS ਅਧਿਕਾਰੀਆਂ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀ ਵੀ ਗਏ ਛੁੱਟੀ 'ਤੇ, ਰਜਿਸਟਰੀਆਂ ਸਮੇਤ ਕਈ ਕੰਮ ਰਹਿਣਗੇ ਠੱਪ appeared first on TheUnmute.com - Punjabi News. Tags:
|
ਫ਼ਿਲਮ "ਕੱਲੀ ਜੋਟਾ" ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ 3 ਫਰਵਰੀ 2023 ਨੂੰ ਹੋਵੇਗੀ ਰਿਲੀਜ਼ Monday 09 January 2023 07:36 AM UTC+00 | Tags: kalli-jota kalli-jota-punjabi-film neeru-bajwa ਚੰਡੀਗੜ੍ਹ 09 ਜਨਵਰੀ 2023 : ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਸ਼ਾਨਦਾਰ ਟ੍ਰੇਲਰ ਰਾਹੀਂ ਫਿਲਮ,”ਕੱਲੀ ਜੋਟਾ” ਦੀ ਇੱਕ ਝਲਕ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਅਸੀਂ ਪਹਿਲੀ ਵਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨੂੰ ਇਕੱਠੇ ਦੇਖਾਂਗੇ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U & I Films and VH Entertainment ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ। ਦਰਸ਼ਕਾਂ ਨੂੰ ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਦੇਖਣ ਨੂੰ ਮਿਲੇਗੀ। ਜਿਵੇਂ ਕਿ ਅਸੀਂ ਟ੍ਰੇਲਰ ਤੋਂ ਦੇਖ ਸਕਦੇ ਹਾਂ, ਫਿਲਮ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵਿਚਕਾਰ ਇੱਕ ਸੁੰਦਰ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ, ਜੋ ਦੋਵੇਂ ਇੱਕੋ ਸਕੂਲ ਵਿੱਚ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਹੌਲੀ ਹੌਲੀ ਪਿਆਰ ਵਿੱਚ ਪੈ ਜਾਂਦੇ ਹਨ। ਹਾਲਾਂਕਿ, ਵਾਮਿਕਾ ਗੱਬੀ ਦੁਆਰਾ ਨਿਭਾਇਆ ਗਿਆ ਇੱਕ ਮਹੱਤਵਪੂਰਣ ਰੋਲ ਹੈ ਜੋ ਫਿਲਮ ਨੂੰ ਇੱਕ ਮਹੱਤਵਪੂਰਨ ਮੋੜ ਪ੍ਰਦਾਨ ਕਰੇਗਾ। ਫਿਲਮ ਦੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ, ਸਤਿੰਦਰ ਸਰਤਾਜ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, "ਮੈਂ ਇੱਕ ਬਹੁਤ ਹੀ ਖੂਬਸੂਰਤ ਫਿਲਮ, ਇੱਕ ਸਧਾਰਨ ਅਤੇ ਉਭਰਦੀ ਪ੍ਰੇਮ ਕਹਾਣੀ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨਾਲ ਪਹਿਲੀ ਵਾਰ ਕੰਮ ਕਰਨਾ ਬਹੁਤ ਵਧੀਆ ਅਨੁਭਵ ਸੀ। ਮੈਨੂੰ ਉਮੀਦ ਹੈ ਕਿ ਦਰਸ਼ਕ ਟ੍ਰੇਲਰ ਅਤੇ ਸਾਡੀ ਕੈਮਿਸਟਰੀ ਨੂੰ ਪਸੰਦ ਕਰਨਗੇ।" ਨੀਰੂ ਬਾਜਵਾ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ, “ਅਸੀਂ ਆਖਰਕਾਰ ਇਸ ਵਿਲੱਖਣ ਕਹਾਣੀ ਨਾਲ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਾਰਨ ਵਿੱਚ ਕਾਮਯਾਬ ਹੋਏ ਹਾਂ, ਮੈਨੂੰ ਉਮੀਦ ਹੈ ਕਿ ਹਰ ਕੋਈ ਟ੍ਰੇਲਰ ਦਾ ਆਨੰਦ ਮਾਣੇਗਾ ਅਤੇ ਫਿਲਮ ਦੇਖਣ ਲਈ ਉਤਸ਼ਾਹਿਤ ਹੋਵੇਗਾ।” ਵਾਮਿਕਾ ਗੱਬੀ ਨੇ ਵੀ ਆਪਣਾ ਉਤਸ਼ਾਹ ਸਾਂਝਾ ਕੀਤਾ, ” ਮੈਨੂੰ ਬੇਮਿਸਾਲ ਟੀਮ ਦੇ ਨਾਲ ਕੰਮ ਕਰਕੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ, ਮੈਂ ਟ੍ਰੇਲਰ ਦੇਖਣ ਤੋਂ ਬਾਅਦ ਹਰ ਕਿਸੇ ਦੇ ਪ੍ਰਤੀਕਰਮਾਂ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।” ਇਸ ਤੋਂ ਇਲਾਵਾ, ਫਿਲਮ ਦੇ ਨਿਰਮਾਤਾਵਾਂ ਨੇ ਕਿਹਾ, "ਫਿਲਮ ਵਿੱਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ, ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸਾਡਾ ਆਤਮਵਿਸ਼ਵਾਸ ਵਧਿਆ ਹੈ, ਅਸੀਂ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਧੰਨਵਾਦ ਹਾਂ। ਸਾਨੂੰ ਯਕੀਨ ਹੈ ਕਿ ਦਰਸ਼ਕ ਸਕਰੀਨ ‘ਤੇ ਸ਼ਾਨਦਾਰ ਤਿੱਕੜੀ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ।” The post ਫ਼ਿਲਮ “ਕੱਲੀ ਜੋਟਾ” ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ 3 ਫਰਵਰੀ 2023 ਨੂੰ ਹੋਵੇਗੀ ਰਿਲੀਜ਼ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਲੁਟੇਰਿਆਂ ਨੇ ਕੱਪੜਾ ਵਪਾਰੀ ਨੂੰ ਬਣਾਇਆ ਨਿਸ਼ਾਨਾ, 1.88 ਲੱਖ ਰੁਪਏ ਲੁੱਟ ਹੋਏ ਫ਼ਰਾਰ Monday 09 January 2023 07:54 AM UTC+00 | Tags: amritsar amritsar-police amritsar-robbery crime crime-news e-division-police-station e-division-police-station-amritsar latest-news news punjab punjab-news robbers robbers-case robbery ਅੰਮ੍ਰਿਤਸਰ 09 ਜਨਵਰੀ 2023: ਪੰਜਾਬ ਵਿੱਚ ਆਏ ਦਿਨ ਹੀ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਅਜਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ (Amritsar)ਤੇ ਭੀੜਭਾੜ ਵਾਲੇ ਇਲਾਕੇ ਕੇਸਰ ਢਾਬੇ ਦੇ ਨਜ਼ਦੀਕ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਨੇ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਉਸ ਤੋਂ 1 ਲੱਖ 88 ਹਜ਼ਾਰ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਪੈਸੇ ਲੈ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹ ਮੈਡੀਕਲ ਸਟੋਰ ‘ਤੇ ਦਵਾਈ ਲੈਣ ਲਈ ਰੁਕੇ ਤਾਂ ਪਿੱਛੋਂ ਤੋਂ ਆਏ ਇਕ ਨੌਜਵਾਨ ਨੇ ਉਨ੍ਹਾਂ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ ਅਤੇ ਉਸ ਬੈਗ ਵਿੱਚ 1 ਲੱਖ 88 ਹਜ਼ਾਰ ਰੁਪਏ ਸਨ | ਉਨ੍ਹਾਂ ਦੱਸਿਆ ਕਿ ਕੇਸਰ ਢਾਬਾ ਹੋਣ ਕਰਕੇ ਹਮੇਸ਼ਾ ਹੀ ਬਾਜ਼ਾਰ ਵਿੱਚ ਭੀੜ ਰਹਿੰਦੀ ਹੈ ਲੇਕਿਨ ਫਿਰ ਵੀ ਲੁਟੇਰੇ ਬੇਖੌਫ ਹੋ ਕੇ ਲੁੱਟ ਕਰਕੇ ਫ਼ਰਾਰ ਹੋ ਗਏ | ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧ ਉਹਨਾਂ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ ਅਤੇ ਆਸ ਕਰਦੇ ਹਨ ਕਿ ਪੁਲਿਸ ਲੁਟੇਰਿਆਂ ਤੇ ਕਾਰਵਾਈ ਕਰੇਗੀ | ਦੂਜੇ ਪਾਸੇ ਇਸ ਮਾਮਲੇ ਵਿਚ ਈ-ਡਵੀਜ਼ਨ ਥਾਣਾ ਮੁਖੀ ਜੋਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਦਰਖ਼ਾਸਤ ਆਈ ਹੈ, ਇਕ ਵਿਅਕਤੀ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਸੀਸੀਟੀਵੀ ਵੀਡੀਓ ਵੀ ਮਿਲੀ ਹੈ ਅਤੇ ਹੁਣ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰੇ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ | The post ਅੰਮ੍ਰਿਤਸਰ ‘ਚ ਲੁਟੇਰਿਆਂ ਨੇ ਕੱਪੜਾ ਵਪਾਰੀ ਨੂੰ ਬਣਾਇਆ ਨਿਸ਼ਾਨਾ, 1.88 ਲੱਖ ਰੁਪਏ ਲੁੱਟ ਹੋਏ ਫ਼ਰਾਰ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ Monday 09 January 2023 08:00 AM UTC+00 | Tags: aam-aadmi-party cm-bhagwant-mann kuldeep-singh-bajwa news police-constable-kuldeep-singh-bajwa punjab-government punjab-police-constable-kuldeep-singh-bajwa the-unmute-latest-news the-unmute-news the-unmute-punjab the-unmute-punjabi-news ਚੰਡੀਗੜ੍ਹ 09 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ, ਜਿਸ ਨੇ ਫਗਵਾੜਾ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਸ਼ਹਾਦਤ ਦਿੱਤੀ, ਦੀ ਦੇਸ਼ ਲਈ ਮਹਾਨ ਕੁਰਬਾਨੀ ਦੇ ਸਤਿਕਾਰ ਵਜੋਂ ਉਸ ਦੇ ਪਰਿਵਾਰ ਨੂੰ ਦੋ ਕਰੋੜ ਰੁਪਏ ਦੇਣ ਦੇ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਸਟੇਬਲ ਕੁਲਦੀਪ ਬਾਜਵਾ ਨੇ ਫਗਵਾੜਾ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਦੋ ਕਰੋੜ ਰੁਪਏ ਵਿੱਚੋਂ ਇਕ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ ਕਰੋੜ ਰੁਪਏ ਬੀਮੇ ਦੇ ਰੂਪ ਵਿੱਚ ਐਚ.ਡੀ.ਐਫ.ਸੀ. ਬੈਂਕ ਵਜੋਂ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਰਾਸ਼ੀ ਸ਼ਹੀਦ ਵੱਲੋਂ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਦਿੱਤੀ ਕੁਰਬਾਨੀ ਦੇ ਸਤਿਕਾਰ ਵਜੋਂ ਦਿੱਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਦੁਹਰਾਇਆ ਕਿ ਮਾਤ-ਭੂਮੀ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ। The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦੀਆਂ ਸੱਥਾਂ 'ਚ ਖੇਡੇ ਜਾਣ ਦੇਸ਼ ਭਗਤੀ ਦੇ ਨਾਟਕ: ਡਾ. ਬਲਜੀਤ ਕੌਰ Monday 09 January 2023 08:18 AM UTC+00 | Tags: aam-aadmi-party child-development-minister-dr-baljit-kaur cm-bhagwant-mann dr-baljit-kaur ek-maa-do-mulk latest-news lok-kala-manch malout news patriotic-dramas punjab punjab-government punjab-villages shaheed-e-azam-bhagat-singh the-unmute-breaking-news the-unmute-latest-news ਚੰਡੀਗੜ੍ਹ 09 ਜਨਵਰੀ 2023: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਮਲੋਟ ਵਿਖੇ ਲੋਕ ਕਲਾ ਮੰਚ ਵੱਲੋਂ ਖੇਡੇ ਗਏ ਨਾਟਕ "ਸੂਰਜ ਛਿਪਣ ਤੋਂ ਪਹਿਲਾਂ" ਅਤੇ "ਇੱਕ ਮਾਂ ਦੋ ਮੁਲਕ" ਨਾਟਕਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮਹਿੰਗੇ ਮੁੱਲ ਤੇ ਮਿਲੀ ਆਜ਼ਾਦੀ ਦੀ ਕੀਮਤ ਬਾਰੇ ਜਾਗਰੂਕ ਕਰਵਾਉਣ ਲਈ ਮਲੋਟ ਵਿਖੇ ਲੋਕ ਕਲਾ ਮੰਚ ਜ਼ੀਰਾ ਦੇ ਕਲਾਕਾਰਾਂ ਵੱਲੋਂ ਮੇਘਰਾਜ ਰੱਲਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੇ ਨਾਟਕ "ਸੂਰਜ ਛਿਪਣ ਤੋਂ ਪਹਿਲਾਂ" ਅਤੇ "ਇੱਕ ਮਾਂ ਦੋ ਮੁਲਕ" ਨਾਟਕਾਂ ਦੀ ਸਫਲ ਪੇਸ਼ਕਾਰੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਇਸ ਤਰਾਂ ਦੇ ਨਾਟਕ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਖੇਡੇ ਜਾਣ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮਹਾਨ ਚਿੰਤਕ ਵੀ ਸੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਅਜਿਹੀ ਚਿਣਗ ਪੈਦਾ ਕੀਤੀ, ਜਿਸ ਨੇ ਸਾਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤੀ ਦਿਵਾਈ ਅਤੇ ਅਸੀ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦ ਫ਼ਿਜਾ ਵਿੱਚ ਸਾਹ ਲੈ ਰਹੇ ਹਾਂ।ਕੈਬਨਿਟ ਮੰਤਰੀ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ ਦੇਸ਼ ਭਗਤੀ ਨਾਲ ਸਬੰਧਤ ਨਾਟਕ ਖੇਡੇ ਜਾਣ। The post ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦੀਆਂ ਸੱਥਾਂ ‘ਚ ਖੇਡੇ ਜਾਣ ਦੇਸ਼ ਭਗਤੀ ਦੇ ਨਾਟਕ: ਡਾ. ਬਲਜੀਤ ਕੌਰ appeared first on TheUnmute.com - Punjabi News. Tags:
|
ਲੁਧਿਆਣਾ 'ਚ ਦੇਰ ਰਾਤ ਝੁੱਗੀ 'ਚ ਅਚਾਨਕ ਲੱਗੀ ਭਿਆਨਕ ਅੱਗ, 6 ਬੱਚੇ ਝੁਲਸੇ Monday 09 January 2023 08:29 AM UTC+00 | Tags: fire-incident fire-suddenly-broke-out latest-news ludhiana ludhiana-fire-brigade ludhiana-police mandiani mandiani-village news ਚੰਡੀਗੜ੍ਹ 09 ਜਨਵਰੀ 2023: ਪੰਜਾਬ ਦੇ ਲੁਧਿਆਣਾ ਦੇ ਪਿੰਡ ਮੰਡਿਆਣੀ ਵਿੱਚ ਦੇਰ ਰਾਤ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ‘ਚ 6 ਬੱਚੇ ਝੁਲਸ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਖਾਣਾ ਖਾ ਕੇ ਸੁੱਤਾ ਹੀ ਸੀ ਕਿ ਅਚਾਨਕ ਝੁੱਗੀ ‘ਚ ਅੱਗ ਲੱਗ ਗਈ। ਜ਼ਖਮੀ ਬੱਚਿਆਂ ਦੀ ਪਛਾਣ ਮੋਹਨ, ਅਮਨ, ਰਾਧਿਕਾ, ਕੋਮਲ, ਪ੍ਰਵੀਨ ਅਤੇ ਸ਼ੁਕਲਾ ਵਜੋਂ ਹੋਈ ਹੈ। ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਝੁਲਸੇ ਬੱਚਿਆਂ ਨੂੰ ਚੰਡੀਗੜ੍ਹ ਸੈਕਟਰ 32 ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਪਿੰਡ ਮੰਡਿਆਣੀ ‘ਚ ਹੜਕੰਪ ਮਚ ਗਿਆ ਹੈ। ਬੱਚਿਆਂ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਦੇਰ ਰਾਤ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਸਾਰਾ ਪਰਿਵਾਰ ਖਾਣਾ ਖਾ ਕੇ ਸੌਂ ਗਿਆ। ਇਸ ਦੌਰਾਨ ਝੁੱਗੀ ਨੂੰ ਅੱਗ ਲੱਗ ਗਈ। ਅੱਗ ਲੱਗਣ ‘ਤੇ ਉਸ ਨੇ ਰੌਲਾ ਪਾਇਆ। ਇਸ 'ਤੇ ਇਲਾਕੇ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਵਿੱਚ ਫਿਰ ਵੀ ਬੱਚੇ ਕਾਫੀ ਹੱਦ ਤੱਕ ਸੜ ਗਏ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਕਤ ਇਲਾਕਾ ਪੁਲਿਸ ਨੂੰ ਦੇਰ ਤੱਕ ਸੂਚਨਾ ਨਹੀਂ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। The post ਲੁਧਿਆਣਾ ‘ਚ ਦੇਰ ਰਾਤ ਝੁੱਗੀ ‘ਚ ਅਚਾਨਕ ਲੱਗੀ ਭਿਆਨਕ ਅੱਗ, 6 ਬੱਚੇ ਝੁਲਸੇ appeared first on TheUnmute.com - Punjabi News. Tags:
|
ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪਰਵਾਸੀ ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ, ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ Monday 09 January 2023 08:38 AM UTC+00 | Tags: angithi-lamp cold-wave five-migrant-laborers latest-news news punjab-news sunam ਚੰਡੀਗੜ੍ਹ 09 ਜਨਵਰੀ 2023: ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪਰਵਾਸੀ ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੈਲਰ ਵਿੱਚ ਕੰਮ ਕਰਨ ਵਾਲੇ ਸੱਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ, ਅਮੰਤ ਕੁਮਾਰ ਅਤੇ ਸ਼ਿਵਰੁਦਰ ਐਤਵਾਰ ਰਾਤ ਕਰੀਬ 10 ਵਜੇ ਆਪਣਾ ਕੰਮ ਖ਼ਤਮ ਕਰਕੇ ਸ਼ੈਲਰ ਵਿੱਚ ਬਣੇ ਕਮਰੇ ਵਿੱਚ ਹੀ ਸੌਂ ਗਏ। ਰਾਤ ਠੰਡ ਤੋਂ ਬਚਣ ਲਈ ਉਨ੍ਹਾਂ ਨੇ ਅੰਗੀਠੀ ਬਾਲ ਲਈ | ਸੋਮਵਾਰ ਸਵੇਰੇ ਮਜ਼ਦੂਰਾਂ ਨੂੰ ਕੰਮ ‘ਤੇ ਨਾ ਆਉਂਦੇ ਦੇਖ ਕੇ ਮਜ਼ਦੂਰ ਠੇਕੇਦਾਰ ਨੇ ਮਜ਼ਦੂਰਾਂ ਨੂੰ ਜਗਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੋਲ੍ਹਣ ‘ਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ ਅਤੇ ਅਮੰਤ ਕੁਮਾਰ ਮ੍ਰਿਤਕ ਪਾਏ ਗਏ। ਜਦਕਿ ਸ਼ਿਵਰੁਦਰ ਦਾ ਸਾਹ ਚੱਲ ਰਿਹਾ ਸੀ। ਸ਼ਿਵਰੁਦਰ ਨੂੰ ਤੁਰੰਤ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਪੁਸ਼ਟੀ ਕਰਦਿਆਂ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। The post ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪਰਵਾਸੀ ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ, ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ appeared first on TheUnmute.com - Punjabi News. Tags:
|
ਸਰਕਾਰੀ ਮੁਲਾਜ਼ਮ ਤੋਂ 1,50,000 ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲੇ ਤਿੰਨ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ Monday 09 January 2023 09:17 AM UTC+00 | Tags: aam-aadmi-party arrested corrupation crime government-employee news punjab-government punjab-news punjab-police punjab-vigilance-bureau the-unmute-breaking-news the-unmute-latest-update the-unmute-punjabi-news vigilance vigilance-arrest ਚੰਡੀਗੜ੍ਹ 09 ਜਨਵਰੀ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੱਕ ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰਕੇ ਉਸ ਕੋਲੋਂ 1,50,000 ਰੁਪਏ ਜ਼ਬਰੀ ਵਸੂਲੀ ਕਰਨ ਦੇ ਦੋਸ਼ ਹੇਠ ਤਿੰਨ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿੱਚ ਨਾਭਾ, ਪਟਿਆਲਾ ਦਾ ਇੱਕ ਪ੍ਰਾਪਰਟੀ ਏਜੰਟ ਉਮਰਦੀਨ, ਸਲੀਮ ਅਤੇ ਇੱਕ ਨਿੱਜੀ ਚੈਨਲ ਦਾ ਰਿਪੋਰਟਰ ਰੁਪਿੰਦਰ ਕੁਮਾਰ ਉਰਫ਼ ਡਿੰਪਲ ਸ਼ਾਮਲ ਹਨ। ਇਹਨਾਂ ਨੂੰ ਤਹਿਸੀਲ ਨਾਭਾ ਵਿਖੇ ਤਾਇਨਾਤ ਰਜਿਸਟਰੀ ਕਲਰਕ ਰੁਪਿੰਦਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ‘ਤੇ ਨਾਭਾ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਮੁਲਜ਼ਮ ਉਮਰਦੀਨ ਅਤੇ ਉਸਦੇ ਸਾਥੀ ਉਸ ਨੂੰ ਬਲੈਕਮੇਲ ਕਰ ਰਹੇ ਹਨ ਅਤੇ 500 ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਵਾਇਰਲ ਨਾ ਕਰਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਨਾ ਕਰਨ ਬਦਲੇ 5,00,000 ਰੁਪਏ ਮੰਗ ਰਹੇ ਹਨ। ਸ਼ਿਕਾਇਤਕਰਤਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਰਜਿਸਟਰੀ ਦੌਰਾਨ ਕੋਈ ਵੀ ਰਿਸ਼ਵਤ ਨਹੀਂ ਲਈ, ਜਿਸ ਵਿੱਚ ਉਮਰਦੀਨ ਇੱਕ ਗਵਾਹ ਸੀ ਬਲਕਿ ਉਹ ਇੱਕ ਵਿਅਕਤੀ ਨੂੰ ਛੋਟੇ ਨੋਟ ਦੇਣ ਬਦਲੇ ਉਸ ਕੋਲੋਂ 500 ਰੁਪਏ ਵਾਪਸ ਲੈ ਰਿਹਾ ਸੀ। ਇਸ ਦੌਰਾਨ ਉਕਤ ਮੁਲਜ਼ਮ ਨੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸੌਦਾ 2,50,000 ਰੁਪਏ ਵਿੱਚ ਤੈਅ ਹੋਇਆ ਹੈ ਅਤੇ ਉਕਤ ਮੁਲਜ਼ਮ ਉਮਰਦੀਨ ਉਸ ਤੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਵੀ ਲੈ ਚੁੱਕਾ ਹੈ। ਉਪਰੋਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਉਰੋ ਦੇ ਉਡਣ ਦਸਤਾ ਪੰਜਾਬ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਉਮਰਦੀਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਸਰੀ ਕਿਸ਼ਤ ਵਜੋਂ 1,50,000 ਰੁਪਏ ਦੀ ਜਬਰੀ ਵਸੂਲੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਕੋਲੋਂ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ ਲਏ 50,000 ਰੁਪਏ ਵਿੱਚੋਂ 40,000 ਰੁਪਏ ਵੀ ਬਰਾਮਦ ਕਰ ਲਏ। ਇਸ ਉਪਰੰਤ ਉਕਤ ਮਾਮਲੇ ਦੇ ਹੋਰ ਸਹਿ-ਮੁਲਜ਼ਮ ਸਲੀਮ ਅਤੇ ਰੁਪਿੰਦਰ ਕੁਮਾਰ ਉਰਫ਼ ਡਿੰਪਲ ਨੂੰ ਵੀ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 419, 420, 384, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਐਫ.ਆਈ.ਆਰ. ਨੰ. 02 ਮਿਤੀ 08-01-2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post ਸਰਕਾਰੀ ਮੁਲਾਜ਼ਮ ਤੋਂ 1,50,000 ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲੇ ਤਿੰਨ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ IAS ਅਧਿਕਾਰੀ ਨੀਲਿਮਾ ਖ਼ਿਲਾਫ਼ ਕਾਰਵਾਈ ਦੇ ਵਿਰੁੱਧ ਸਮੂਹਿਕ ਛੁੱਟੀ 'ਤੇ ਗਏ ਆਈਏਐਸ ਅਧਿਕਾਰੀ Monday 09 January 2023 09:31 AM UTC+00 | Tags: aam-aadmi-party cm-bhagwant-mann ias ias-officer ias-officer-neelima latest-news news psidc punjab punjab-ias-officer punjab-police punjab-state-industrial the-unmute-breaking-news the-unmute-latest-news ਚੰਡੀਗੜ੍ਹ 09 ਜਨਵਰੀ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈਏਐਸ ਅਧਿਕਾਰੀ ਨੀਲਿਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸਨ (ਪੀਐਸਆਈਡੀਸੀ) ਦੇ 10 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇੱਕ ਉਦਯੋਗਿਕ ਪਲਾਟ ਨੂੰ ਇੱਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ/ਵੰਡ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਿਤ ਕਰਨ ਦੀ ਪ੍ਰਵਾਨਗੀ ਦੇਣ ਦੇ ਦੋਸ਼ਾਂ ਹੇਠਾਂ ਅਪਰਾਧਿਕ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਰੀਅਲਟਰ ਫਰਮ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਦੇ ਤਿੰਨ ਮਾਲਕਾਂ/ਭਾਈਵਾਲਾਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸਦੇ ਚੱਲਦੇ ਆਈਏਐਸ ਅਫ਼ਸਰ ਨੀਲਿਮਾ ਖ਼ਿਲਾਫ਼ ਕਾਰਵਾਈ ਕਰਨ 'ਤੇ ਪੰਜਾਬ ਦੇ ਆਈਏਐਸ ਅਫ਼ਸਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 50 ਆਈਏਐਸ ਅਫ਼ਸਰਾਂ ਦਾ ਵਫ਼ਦ ਮੁੱਖ ਸਕੱਤਰ ਵੀ ਕੇ ਜੰਜੂਆ ਨੂੰ ਮਿਲਿਆ ਅਤੇ ਆਪਣੀ ਨਾਰਾਜ਼ਗੀ ਜਤਾਈ। ਇਸ ਦੌਰਾਨ ਆਈਏਐਸ ਅਫ਼ਸਰਾਂ ਦਾ ਕਹਿਣਾ ਹੈ ਕਿ ਨੀਲਿਮਾ ਖ਼ਿਲਾਫ਼ ਕੇਸ ਦਰਜ ਕਰਨ ਸਮੇਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ। ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਈਏਐਸ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਲੁਧਿਆਣਾ ਵਿਖੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਵਜੋਂ ਤਾਇਨਾਤ ਪੀ.ਸੀ.ਐਸ. ਅਫ਼ਸਰ ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫਤਾਰੀ ਵਿਰੁੱਧ ਪੀ.ਸੀ.ਐਸ ਅਫ਼ਸਰ ਅਤੇ ਅਧੀਨ ਅਮਲਾ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ। The post ਵਿਜੀਲੈਂਸ ਵੱਲੋਂ IAS ਅਧਿਕਾਰੀ ਨੀਲਿਮਾ ਖ਼ਿਲਾਫ਼ ਕਾਰਵਾਈ ਦੇ ਵਿਰੁੱਧ ਸਮੂਹਿਕ ਛੁੱਟੀ 'ਤੇ ਗਏ ਆਈਏਐਸ ਅਧਿਕਾਰੀ appeared first on TheUnmute.com - Punjabi News. Tags:
|
ਕੜਾਕੇ ਦੀ ਠੰਢ ਦੇ ਮੱਦੇਨਜ਼ਰ ਆਂਗਣਵਾੜੀ ਸੈਂਟਰਾਂ ਦੀਆਂ ਛੁੱਟੀਆਂ ਵਧਾਈਆਂ Monday 09 January 2023 09:37 AM UTC+00 | Tags: cold-and-fog cold-news cold-wave imd latest-news news punjab-government punjabi-news punjab-latest-news punjab-news punjab-social-security punjab-weather punjab-weather-news the-unmute-breaking-news the-unmute-punjabi-news women-and-child-development ਚੰਡੀਗੜ੍ਹ 09 ਜਨਵਰੀ 2023: ਪੰਜਾਬ ਸਰਕਾਰ ਨੇ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਦੇ ਮੱਦੇਨਜ਼ਰ ਸੂਬੇ ਦੇ ਆਂਗਣਵਾੜੀ ਸੈਂਟਰਾਂ (Anganwadi Centers) ਦੀਆਂ ਛੁੱਟੀਆਂ 14 ਜਨਵਰੀ 2023 ਤੱਕ ਵਧਾ ਦਿੱਤੀਆਂ ਹਨ। ਇਹ ਜਾਣਕਾਰੀ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਦਿੱਤੀ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਸੂਬੇ ਦੇ ਸਮੂਹ ਆਂਗਣਵਾੜੀ ਕੇਂਦਰਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਵਰਕਰਾਂ ਵੱਲੋਂ ਸਾਰੇ ਲਾਭਪਾਤਰੀਆਂ ਨੂੰ ਘਰ ਘਰ ਰਾਸ਼ਨ ਦਿੱਤਾ ਜਾਵੇਗਾ। ਛੁੱਟੀਆਂ ਦੌਰਾਨ ਆਂਗਣਵਾੜੀ ਵਰਕਰਾਂ/ਹੈਲਪਰਾਂ ਪਹਿਲਾਂ ਵਾਂਗ ਆਂਗਣਵਾੜੀ ਕੇਂਦਰਾਂ ਵਿੱਚ ਆਪਣੀ ਡਿਊਟੀ ਨਿਭਾਉਣਗੀਆਂ। ਖਾਸ ਗੱਲ ਇਹ ਹੈ ਕਿ ਖਰਾਬ ਮੌਸਮ ਕਾਰਨ ਆਂਗਣਵਾੜੀ ਕੇਂਦਰਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। The post ਕੜਾਕੇ ਦੀ ਠੰਢ ਦੇ ਮੱਦੇਨਜ਼ਰ ਆਂਗਣਵਾੜੀ ਸੈਂਟਰਾਂ ਦੀਆਂ ਛੁੱਟੀਆਂ ਵਧਾਈਆਂ appeared first on TheUnmute.com - Punjabi News. Tags:
|
ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮਹਾਰਾਸ਼ਟਰ ATS ਦੀ ਵੱਡੀ ਕਾਰਵਾਈ, ਸੋਨੂੰ ਖੱਤਰੀ ਗੈਂਗ ਦੇ 3 ਮੈਂਬਰ ਗ੍ਰਿਫਤਾਰ Monday 09 January 2023 10:00 AM UTC+00 | Tags: breaking-news central-intelligence-agency dgp-punjab-gaurav-yadav gangsters maharashtra-ats makhan-singh-murder-case mumbai-ats nawanshahr news punjab-anti-gangster-task-force punjab-dgp punjab-news punjab-police punjab-police-big-operation sonu-khatri-gang the-unmute-breaking-news the-unmute-punjabi-news ਚੰਡੀਗੜ੍ਹ 09 ਜਨਵਰੀ 2023: ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (Punjab Anti Gangster Task Force), ਕੇਂਦਰੀ ਖੁਫੀਆ ਏਜੰਸੀ ਅਤੇ ਮਹਾਰਾਸ਼ਟਰ ਏਟੀਐੱਸ ਨੇ ਸਾਂਝੀ ਕਾਰਵਾਈ ਕਰਦਿਆਂ ਸੋਨੂੰ ਖੱਤਰੀ ਗੈਂਗ ਦੇ ਤਿੰਨ ਕਥਿਤ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਮੱਖਣ ਸਿੰਘ ਕਤਲ ਕਾਂਡ ਵਿੱਚ ਪੁਲਿਸ ਨੇ ਅੱਜ ਮੁੰਬਈ ਤੋਂ ਤਿੰਨ ਕਥਿਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਜਣੇ ਨਵਾਂਸ਼ਹਿਰ ਦੇ ਮੱਖਣ ਸਿੰਘ ਨੂੰ ਮਾਰ ਕੇ ਭੱਜ ਗਏ ਸਨ । ਪੰਜਾਬ ਪੁਲਿਸ ਕਈ ਦਿਨਾਂ ਤੋਂ ਇਨ੍ਹਾਂ ਦੀ ਭਾਲ ਕਰ ਰਹੀ ਸੀ । ਸੋਨੂੰ ਖੱਤਰੀ ਗੈਂਗ ਦੇ ਇਹ ਤਿੰਨੇ ਮੁਲਜ਼ਮ ਅੰਤਰਰਾਸ਼ਟਰੀ ਭਗੌੜੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ‘ਚ ਰਹਿੰਦੇ ਹੋਏ ਮੁੰਬਈ ਦੇ ਨਾਲ ਲੱਗਦੇ ਕਲਿਆਣ ਜ਼ਿਲੇ ‘ਚ ਆਬੀਵਲੀ ਪਹੁੰਚੇ ਸਨ। ਗ੍ਰਿਫਤਾਰ ਕੀਤੇ ਇਨ੍ਹਾਂ ਤਿੰਨਾਂ ਜਣਿਆਂ ਦੀ ਪਛਾਣ ਸ਼ਿਵਮ ਸਿੰਘ, ਗੁਰਮੁਖ ਸਿੰਘ ਅਤੇ ਅਮਨਦੀਪ ਕੁਮਾਰ ਵਜੋਂ ਹੋਈ ਹੈ |
The post ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮਹਾਰਾਸ਼ਟਰ ATS ਦੀ ਵੱਡੀ ਕਾਰਵਾਈ, ਸੋਨੂੰ ਖੱਤਰੀ ਗੈਂਗ ਦੇ 3 ਮੈਂਬਰ ਗ੍ਰਿਫਤਾਰ appeared first on TheUnmute.com - Punjabi News. Tags:
|
ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਅਮਰੀਕਾ 'ਚ ਬਣੀ ਪਹਿਲੀ ਸਿੱਖ ਮਹਿਲਾ ਜੱਜ Monday 09 January 2023 10:17 AM UTC+00 | Tags: america america-news breaking-news harris-county india manpreet-monica-singh news punjabi-latest-news punjabi-news punjab-news the-unmute-breaking-news the-unmute-punjabi-news ਚੰਡੀਗੜ੍ਹ 09 ਜਨਵਰੀ 2023: ਅਮਰੀਕਾ ਵਿੱਚ ਇੱਕ ਵਾਰ ਫਿਰ ਭਾਰਤੀ ਮਹਿਲਾ ਨੇ ਦੇਸ਼ ਦਾ ਮਾਣ ਵਧਾਇਆ ਹੈ | ਇੱਥੇ ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ (Manpreet Monica Singh) ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਸਹੁੰ ਚੁੱਕੀ ਹੈ | ਇਸ ਦੇ ਨਾਲ ਮਨਪ੍ਰੀਤ ਮੋਨਿਕਾ ਸਿੰਘ ਜੱਜ ਬਣਨ ਵਾਲੀ ਅਮਰੀਕਾ ਦੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਜਿਕਰਯੋਗ ਹੈ ਕਿ ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ, ਟੈਕਸਾਸ, ਅਮਰੀਕਾ ਵਿੱਚ ਹੋਇਆ। ਮੋਨਿਕਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ। ਮਨਪ੍ਰੀਤ ਮੋਨਿਕਾ ਸਿੰਘ ਨੇ ਸ਼ੁੱਕਰਵਾਰ ਨੂੰ ਟੈਕਸਾਸ ਵਿੱਚ ਲਾਅ ਨੰਬਰ 4 ਵਿਖੇ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਮੋਨਿਕਾ ਸਿੰਘ ਦੇ ਪਿਤਾ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਅਮਰੀਕਾ ਚਲੇ ਗਏ ਸਨ। ਮੋਨਿਕਾ ਸਿੰਘ 20 ਸਾਲਾਂ ਤੋਂ ਵਕੀਲ ਵਜੋਂ ਕੰਮ ਕਰ ਰਹੀ ਸੀ। ਉਹ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਨਾਲ ਵੀ ਜੁੜੀ ਹੋਈ ਹੈ। ਮਨਪ੍ਰੀਤ ਮੋਨਿਕਾ ਸਿੰਘ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਅਤੇ ਭਾਰਤੀ-ਅਮਰੀਕੀ ਜੱਜ ਰਵੀ ਸੰਦਿਲ ਨੇ ਕੀਤੀ ਹੈ । ਸਹੁੰ ਚੁੱਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਅਦਾਲਤ ਵਿੱਚ ਮੌਜੂਦ ਸਨ। ਇਸ ਦੌਰਾਨ ਜਸਟਿਸ ਸੰਦੀਲ ਨੇ ਆਪਣੇ ਸੰਬੋਧਨ ਵਿੱਚ ਕਿਹਾ, 'ਇਹ ਸੱਚਮੁੱਚ ਸਿੱਖ ਕੌਮ ਲਈ ਬਹੁਤ ਵੱਡਾ ਪਲ ਹੈ। ਮਨਪ੍ਰੀਤ ਨਾ ਸਿਰਫ਼ ਸਿੱਖਾਂ ਦੀ ਰਾਜਦੂਤ ਹੈ, ਸਗੋਂ ਉਹ ਹਰ ਰੰਗ ਦੀਆਂ ਔਰਤਾਂ ਲਈ ਰਾਜਦੂਤ ਹੈ। The post ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਅਮਰੀਕਾ ‘ਚ ਬਣੀ ਪਹਿਲੀ ਸਿੱਖ ਮਹਿਲਾ ਜੱਜ appeared first on TheUnmute.com - Punjabi News. Tags:
|
IAS ਨੀਲਿਮਾ ਖ਼ਿਲਾਫ਼ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਨੂੰ ਦਰੁਸਤ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ : CM ਮਾਨ Monday 09 January 2023 10:27 AM UTC+00 | Tags: additional-chief-secretary-punjab chief-secretary-vijay-kumar-janjua ias-neelima ias-officers latest-news news pcs-officers punjab punjab-news punjab-vigilance-bureau the-unmute-breaking-news vigilance ਚੰਡੀਗੜ੍ਹ 09 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਆਈਏਐਸ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੀਨੀਅਰ ਆਈਏਐਸ ਨੀਲਿਮਾ (IAS Neelima) ਖ਼ਿਲਾਫ਼ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਦਰੁਸਤ ਕਰਨ ਲਈ ਢੁੱਕਵੇਂ ਕਦਮ ਚੁੱਕਣਗੇ। ਇਹ ਭਰੋਸਾ ਮੁੱਖ ਮੰਤਰੀ ਨੇ ਆਈਏਐਸ ਅਧਿਕਾਰੀਆਂ ਦੇ ਇੱਕ ਵੱਡੇ ਵਫ਼ਦ ਨਾਲ ਮੀਟਿੰਗ ਦੌਰਾਨ ਦਿੱਤਾ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਸਮੇਤ 70 ਦੇ ਕਰੀਬ ਆਈਏਐਸ ਅਧਿਕਾਰੀ ਅਤੇ ਹੋਰ ਆਈਏਐਸ ਅਧਿਕਾਰੀ ਹਾਜ਼ਰ ਸਨ। ਦੱਸ ਦੇਈਏ ਕਿ ਪੀਸੀਐਸ ਅਫਸਰਾਂ ਤੋਂ ਬਾਅਦ ਹੁਣ ਆਈਏਐਸ ਅਫਸਰਾਂ (IAS Officers) ਨੇ ਵੀ ਆਈਏਐਸ ਅਫਸਰ ਨੀਲਿਮਾ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਵਿਜੀਲੈਂਸ ਖ਼ਿਲਾਫ਼ ਰੋਸ ਪ੍ਰਗਟਾਇਆ ਹੈ। ਆਈਏਐਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਆਈਐਸ ਨੀਲਿਮਾ ਖ਼ਿਲਾਫ਼ ਦਰਜ ਕੇਸ ਵਿੱਚ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ। ਇਸ ਸਬੰਧੀ ਆਈਏਐਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੁਪ੍ਰਸਾਦ ਕੋਲ ਆਪਣਾ ਰੋਸ ਦਰਜ ਕਰਵਾਇਆ ਹੈ । The post IAS ਨੀਲਿਮਾ ਖ਼ਿਲਾਫ਼ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਨੂੰ ਦਰੁਸਤ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ : CM ਮਾਨ appeared first on TheUnmute.com - Punjabi News. Tags:
|
ਮੌਸਮ ਵਿਭਾਗ ਵਿਭਾਗ ਵਲੋਂ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਬਾਰਿਸ਼ ਬਾਰਿਸ਼ ਪੈਣ ਭਵਿੱਖਬਾਣੀ Monday 09 January 2023 10:41 AM UTC+00 | Tags: chandigarh-meteorological-center department-of-meteorology dr-manmohan-singh forecast-of-rain latest-news news punjab punjab-news punjab-temperature punjab-weather-news temperature ਚੰਡੀਗੜ੍ਹ 09 ਜਨਵਰੀ 2023: ਪੰਜਾਬ ਵਿੱਚ ਐਤਵਾਰ ਰਾਤ ਦੇ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸ਼ਨੀਵਾਰ ਰਾਤ ਨੂੰ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ। ਇਹ ਪਹਿਲੀ ਵਾਰ ਹੈ ਜਦੋਂ ਤਾਪਮਾਨ 5 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਹੈ।ਪੰਜਾਬ ਵਿੱਚ ਬੀਤੀ ਰਾਤ ਸ਼ਿਮਲਾ ਨਾਲੋਂ ਵੀ ਠੰਢੀ ਸੀ। ਹਿਮਾਚਲ ਦੇ ਸਭ ਤੋਂ ਠੰਢੇ ਸ਼ਹਿਰਾਂ ਵਿੱਚੋਂ ਇੱਕ ਮਨਾਲੀ ਵਿੱਚ ਬੀਤੀ ਰਾਤ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ 8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। 4 ਦਿਨਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਤਾਪਮਾਨ 11 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਦਿਨ ਦਾ ਤਾਪਮਾਨ ਥੋੜ੍ਹਾ ਵੱਧ ਗਿਆ ਹੈ ਪਰ ਸੋਮਵਾਰ ਤੋਂ ਇਸ ਗਿਰਾਵਟ ਦੇ ਨਾਲ-ਨਾਲ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਅਨੁਸਾਰ 12 ਜਨਵਰੀ ਨੂੰ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਐਤਵਾਰ ਸਵੇਰ ਤੱਕ ਧੁੰਦ ਛਾਈ ਰਹੀ ਅਤੇ ਦੁਪਹਿਰ ਤੱਕ ਸੂਰਜ ਨੇ ਕੁਝ ਰਾਹਤ ਦਿੱਤੀ। ਪਹਾੜਾਂ ‘ਤੇ 13 ਤੱਕ ਬਰਫਬਾਰੀ ਅਤੇ ਬਾਰਿਸ਼ ਹੋਵੇਗੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ 11 ਅਤੇ 12 ਜਨਵਰੀ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 13 ਨੂੰ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫਿਲਹਾਲ ਆਉਣ ਵਾਲੇ ਦਿਨਾਂ ‘ਚ ਸਵੇਰ-ਸ਼ਾਮ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਬਾਰਿਸ਼ ਤੋਂ ਬਾਅਦ ਹੋਰ ਧੁੰਦ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਤਾਪਮਾਨ ਵੀ ਘੱਟ ਜਾਵੇਗਾ। The post ਮੌਸਮ ਵਿਭਾਗ ਵਿਭਾਗ ਵਲੋਂ ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਬਾਰਿਸ਼ ਬਾਰਿਸ਼ ਪੈਣ ਭਵਿੱਖਬਾਣੀ appeared first on TheUnmute.com - Punjabi News. Tags:
|
ਮਾਨ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨ ਕੀਤੇ ਨਿਯੁਕਤ Monday 09 January 2023 10:47 AM UTC+00 | Tags: aam-aadmi-party breaking-news cm-bhagwant-mann district-planning-board-chairpersons latest-news news punjab punjab-government punjabi-news punjab-news the-unmute-breaking-news the-unmute-punjabi-news the-unmute-update ਚੰਡੀਗੜ੍ਹ 09 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ 15 ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨਾ ਦੀ ਨਿਯੁਕਤੀ ਕੀਤੀ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਸਾਥੀਆਂ ਨੂੰ ਦਿੱਤੀ ਜ਼ਿੰਮੇਵਾਰੀ ਲਈ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ… The post ਮਾਨ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨ ਕੀਤੇ ਨਿਯੁਕਤ appeared first on TheUnmute.com - Punjabi News. Tags:
|
ਭਾਰਤ ਸਰਕਾਰ ਵਲੋਂ TV ਚੈਨਲਾਂ ਨੂੰ ਵੀਡੀਓ ਤੇ ਫੋਟੋਆਂ ਪ੍ਰਸਾਰਣ ਕਰਨ ਸੰਬੰਧੀ ਐਡਵਾਈਜ਼ਰੀ ਜਾਰੀ Monday 09 January 2023 11:01 AM UTC+00 | Tags: breaking-news broadcasting government-of-india he-ministry-of-information-and-broadcasting india-news indian-government news ਚੰਡੀਗੜ੍ਹ 09 ਜਨਵਰੀ 2023: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information and Broadcasting) ਨੇ ਸੋਮਵਾਰ (9 ਜਨਵਰੀ) ਨੂੰ ਸਾਰੇ ਟੈਲੀਵਿਜ਼ਨ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਸਰਕਾਰ (Government of India) ਨੇ ਟੀਵੀ ਚੈਨਲਾਂ ਨੂੰ ਪਰੇਸ਼ਾਨ ਕਰਨ ਵਾਲੇ ਵੀਡੀਓ ਅਤੇ ਫੋਟੋਆਂ ਦਾ ਪ੍ਰਸਾਰਣ ਬੰਦ ਕਰਨ ਲਈ ਕਿਹਾ ਹੈ। ਸਰਕਾਰ ਨੇ ਟੀਵੀ ਚੈਨਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪ੍ਰੋਗਰਾਮ ਕੋਡ ਦੇ ਵਿਰੁੱਧ ਖੂਨ, ਲਾਸ਼ਾਂ ਅਤੇ ਸਰੀਰਕ ਹਮਲੇ ਦੀਆਂ ਤਸਵੀਰਾਂ ਪਰੇਸ਼ਾਨ ਕਰਨ ਵਾਲੀਆਂ ਹਨ, ਇਨ੍ਹਾਂ ਨੂੰ ਨਾ ਦਿਖਾਇਆ ਜਾਵੇ। ਟੈਲੀਵਿਜ਼ਨ ਚੈਨਲਾਂ ਦੁਆਰਾ ਵਿਵੇਕ ਦੀ ਕਮੀ ਦੇ ਕਈ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਮੰਤਰਾਲੇ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। The post ਭਾਰਤ ਸਰਕਾਰ ਵਲੋਂ TV ਚੈਨਲਾਂ ਨੂੰ ਵੀਡੀਓ ਤੇ ਫੋਟੋਆਂ ਪ੍ਰਸਾਰਣ ਕਰਨ ਸੰਬੰਧੀ ਐਡਵਾਈਜ਼ਰੀ ਜਾਰੀ appeared first on TheUnmute.com - Punjabi News. Tags:
|
ਮੁੱਖ ਮੰਤਰੀ ਨੇ ਮਾਰਕਫੈੱਡ ਨੂੰ ਖਪਤਕਾਰਾਂ ਦੇ ਵੱਡੇ ਵਰਗ ਤੱਕ ਪਹੁੰਚ ਲਈ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ Monday 09 January 2023 11:34 AM UTC+00 | Tags: aam-aadmi-party chief-minister-bhagwant-mann cm-bhagwant-mann latest-news markfed news punjab punjab-civil-secretariat-1 punjab-government the-unmute-breaking-news the-unmute-latest-update ਚੰਡੀਗੜ੍ਹ 09 ਜਨਵਰੀ 2023 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪ੍ਰਮੁੱਖ ਸਹਿਕਾਰੀ ਅਦਾਰੇ ਮਾਰਕਫੈੱਡ (Markfed) ਨੂੰ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਸੂਬੇ ਵਿੱਚ ਹੀ ਨਹੀਂ, ਸਗੋਂ ਦੇਸ਼ ਤੇ ਵਿਦੇਸ਼ਾਂ ਦੀ ਮੰਡੀ ਵਿੱਚ ਵੀ ਖਪਤਕਾਰਾਂ ਦੇ ਵੱਡੇ ਹਿੱਸੇ ਨੂੰ ਮਿਆਰੀ ਉਤਪਾਦ ਮੁਹੱਈਆ ਕੀਤੇ ਜਾ ਸਕਣ। ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਆਪਣੇ ਦਫ਼ਤਰ ਵਿਖੇ ਸੋਮਵਾਰ ਨੂੰ ਮਾਰਕਫੈੱਡ ਦਾ ਕੈਲੰਡਰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਮਾਰਕਫੈੱਡ ਵੱਲੋਂ ਪਹਿਲਾਂ ਤੋਂ ਬਣਾਏ ਜਾ ਰਹੇ ਜਾਂ ਨਵੇਂ ਲਿਆਂਦੇ ਜਾ ਰਹੇ ਉਤਪਾਦਾਂ ਦੀ ਮਕਬੂਲੀਅਤ ਲਈ ਹੋਰ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਲੱਖਾਂ ਲੋਕਾਂ ਦਾ ਭਰੋਸਾ ਜਿੱਤਣ ਵਾਲੇ ਉਤਪਾਦਾਂ ਨਾਲ ਘਰ-ਘਰ ਵਿੱਚ ਜਾਣੇ-ਪਛਾਣੇ ਬਰਾਂਡ 'ਸੋਹਣਾ' ਦੇ ਹੋਰ ਜ਼ਿਆਦਾ ਵਿਕਾਸ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੋਹਰੀ ਸਹਿਕਾਰੀ ਅਦਾਰਿਆਂ ਨੇ ਘਰੇਲੂ ਬਾਜ਼ਾਰ ਵਿੱਚ ਜ਼ਿਕਰਯੋਗ ਹਾਜ਼ਰੀ ਦਰਜ ਕਰਵਾਈ ਹੈ, ਜਦੋਂ ਕਿ 'ਸੋਹਣਾ' ਦੇ ਉਤਪਾਦਾਂ ਨੇ ਪੇਂਡੂ ਤੇ ਖੇਤਰੀ ਬਾਜ਼ਾਰ ਉਤੇ ਪੂਰੀ ਤਰ੍ਹਾਂ ਕਾਬਜ਼ ਹੋਣ ਤੋਂ ਬਾਅਦ ਘਰੇਲੂ ਤੇ ਵਿਦੇਸ਼ੀ ਮੰਡੀ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ ਅਤੇ ਇਸ ਦੇ ਉਤਪਾਦਾਂ ਦੀ ਵਿਕਰੀ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਲਗਾਤਾਰ ਵਧ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਘਿਉ, ਰਿਫਾਇੰਡ ਤੇਲ, ਚਟਣੀਆਂ, ਬਾਸਮਤੀ ਚੌਲਾਂ ਅਤੇ ਹੋਰ ਉਤਪਾਦਾਂ ਨਾਲ ਮਾਰਕਫੈੱਡ ਨੇ ਬਾਜ਼ਾਰ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮੋਹਰੀ ਮਾਲਾਂ, ਸਟੋਰਾਂ, ਆਊਟਲੈੱਟਾਂ ਤੇ ਮੈਗਾ ਮਾਰਕੀਟਾਂ ਵਿੱਚ ਆਪਣੇ ਪ੍ਰਮੁੱਖ ਉਤਪਾਦਾਂ ਦੀ ਵਿਕਰੀ ਵਧਾਉਣ ਤੋਂ ਇਲਾਵਾ ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਾਰਜਕੁਸ਼ਲ ਮਾਰਕੀਟਿੰਗ ਨੈੱਟਵਰਕ ਵਿਕਸਤ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਰੀ ਵਿੱਚ ਵੱਡੇ ਪੱਧਰ ਉਤੇ ਵਾਧਾ ਕਰਨ ਲਈ ਢੁਕਵੀਂ ਇਸ਼ਤਿਹਾਰ-ਕਮ-ਮਾਰਕੀਟਿੰਗ ਮੁਹਿੰਮ ਰਾਹੀਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਸਮਾਂਬੱਧ ਐਕਸ਼ਨ ਪਲਾਨ ਤਿਆਰ ਕਰਨ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਮਾਰਕਫੈੱਡ ਦੀ ਮਾਰਕੀਟਿੰਗ ਟੀਮ ਨੂੰ ਇਸ ਸਹਿਕਾਰੀ ਅਦਾਰੇ ਦੇ ਮਿਆਰੀ ਤੇ ਲੰਮੇ ਸਮੇਂ ਤੋਂ ਪਰਖੇ ਗਏ ਉਤਪਾਦਾਂ ਦੀ ਵਿਕਰੀ ਨੂੰ ਸਿਖ਼ਰ ਉਤੇ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰਦਿਆਂ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਆਖਿਆ | The post ਮੁੱਖ ਮੰਤਰੀ ਨੇ ਮਾਰਕਫੈੱਡ ਨੂੰ ਖਪਤਕਾਰਾਂ ਦੇ ਵੱਡੇ ਵਰਗ ਤੱਕ ਪਹੁੰਚ ਲਈ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ appeared first on TheUnmute.com - Punjabi News. Tags:
|
ਨਵੀਂ ਖੇਡ ਨੀਤੀ 'ਚ ਪੈਰਾ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਤਵੱਜੋਂ: ਮੀਤ ਹੇਅਰ Monday 09 January 2023 11:42 AM UTC+00 | Tags: aam-aadmi-party bhagwant-mann cm-bhagwant-mann games gurmeet-singh-meet-hayer latest-news meet-hayer news new-sports-policy punjab-govrnment punjab-news punjab-new-sports-policy punjab-sports-department the-unmute-breaking-news the-unmute-punjabi-news ਚੰਡੀਗੜ੍ਹ 09 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਪੈਰਾਲੰਪਿਕ ਮੈਡਲਿਸਟ ਤੇ ਭਾਰਤੀ ਪੈਰਾ ਪਾਵਰਲਿਫਟਿੰਗ ਕੋਚ ਰਾਜਿੰਦਰ ਸਿੰਘ ਰਹੇਲੂ ਅਤੇ ਹਾਲ ਹੀ ਵਿੱਚ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪਰਮਜੀਤ ਕੁਮਾਰ ਨਾਲ ਮੀਟਿੰਗ ਦੌਰਾਨ ਕਹੀ। ਮੀਤ ਹੇਅਰ ਨੇ ਪਰਮਜੀਤ ਕੁਮਾਰ ਨੂੰ ਹਾਲ ਹੀ ਵਿੱਚ ਦੁਬਈ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗ਼ਾ ਜਿੱਤਣ ਲਈ ਮੁਬਾਰਕਬਾਦ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਇਸ ਸਾਲ ਹੋਣ ਵਾਲੀਆਂ ਪੈਰਾ ਏਸ਼ਿਆਈ ਖੇਡਾਂ ਤੇ ਅਗਲੇ ਸਾਲ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਵਿੱਚ ਵੀ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਖੇਡ ਮੰਤਰੀ ਨੇ ਨਵੀਂ ਬਣਾਈ ਜਾ ਰਹੀ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਤਰਜੀਹ ਦੇਣ ਲਈ ਹੀ ਅੱਜ ਭਾਰਤ ਦੇ ਨਾਮੀਂ ਪੈਰਾ ਖਿਡਾਰੀਆਂ ਤੋਂ ਫੀਡਬੈਕ ਲੈਣ ਲਈ ਹੀ ਅੱਜ ਇਹ ਮੀਟਿੰਗ ਰੱਖੀ ਸੀ। ਖੇਡ ਮੰਤਰੀ ਨੇ ਦੋਵੇਂ ਖਿਡਾਰੀਆਂ ਨੂੰ ਦੱਸਿਆ ਕਿ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਹਾਲਾਤਾਂ ਦੇ ਉਲਟ ਜਾ ਕੇ ਉਨ੍ਹਾਂ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਮ ਚਮਕਾਇਆ ਜਾਂਦਾ ਹੈ। ਨਗਦ ਇਨਾਮ ਲਈ ਪੈਰਾ ਖੇਡਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਵਰ ਲਿਫਟਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਸੁਝਾਵਾਂ ਦਾ ਸਵਾਗਤ ਹੈ ਅਤੇ ਉਨ੍ਹਾਂ ਦੇ ਸੁਝਾਅ ਖੇਡ ਨੀਤੀ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਮੌਕੇ ਖੇਡ ਮੰਤਰੀ ਨੇ ਪੈਰਾ ਖਿਡਾਰੀਆਂ ਸੰਬੰਧੀ ਉਠਾਈਆਂ ਮੰਗਾਂ ਉੱਤੇ ਤੁਰੰਤ ਗ਼ੌਰ ਕਰ ਕੇ ਇਸ ਦੇ ਹੱਲ ਦਾ ਭਰੋਸਾ ਦਿੱਤਾ। The post ਨਵੀਂ ਖੇਡ ਨੀਤੀ ‘ਚ ਪੈਰਾ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਤਵੱਜੋਂ: ਮੀਤ ਹੇਅਰ appeared first on TheUnmute.com - Punjabi News. Tags:
|
ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਛੇ ਮਹੀਨੇ: ਪੰਜਾਬ ਪੁਲਿਸ ਵਲੋਂ 9917 'ਚੋਂ 1447 ਵੱਡੇ ਤਸਕਰ ਗ੍ਰਿਫਤਾਰ, 565.94 ਕਿੱਲੋ ਹੈਰੋਇਨ ਬਰਾਮਦ Monday 09 January 2023 11:51 AM UTC+00 | Tags: aam-aadmi-party bhagwant-mann cm-bhagwant-mann drugs-smugglers headquarters-sukhchain-singh-gill igp-headquarters-sukhchain-singh-gill inspector-general-of-police latest-news news punajb-dgp-gaurav-yadav punjab-government punjab-police smugglers the-unmute-breaking-news the-unmute-punjabi-news war-against-drugs ਚੰਡੀਗੜ 09 ਜਨਵਰੀ 2022: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਦੀ ਇੱਕ ਛਿਮਾਹੀ ( ਅੱਧਾ ਸਾਲ ) ਪੂਰੀ ਹੋਣ 'ਤੇ ਪੰਜਾਬ ਪੁਲਿਸ (Punjab Police) ਨੇ 5 ਜੁਲਾਈ 2022 ਤੋਂ ਹੁਣ ਤੱਕ 9917 ਨਸਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨਾਂ ਵਿੱਚ 1447 ਵੱਡੇ ਤਸਕਰ ਸ਼ਾਮਲ ਹਨ। ਪੁਲਿਸ ਨੇ ਕੁੱਲ 7533 ਐਫ.ਆਈ.ਆਰ. ਦਰਜ ਕੀਤੀਆਂ ,ਜਿਨਾਂ ਵਿੱਚੋਂ 852 ਵਪਾਰਕ ਪੱਧਰ ਦੀਆ ਹਨ। ਸੋਮਵਾਰ ਨੂੰ ਇੱਥੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇੰਸਪੈਕਟਰ ਜਨਰਲ ਆਫ ਪੁਲਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਸੂਬੇ ਭਰ 'ਚ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਅਤੇੇ ਰਾਜ ਭਰ ਦੇ ਸੰਵੇਦਨਸ਼ੀਲ ਰੂਟਾਂ 'ਤੇ ਨਾਕੇ ਲਗਾ ਕੇ 418.44 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ ਛੇ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 565.94-ਕਿਲੋ ਹੋ ਗਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 407 ਕਿਲੋ ਅਫੀਮ, 407 ਕਿਲੋ ਗਾਂਜਾ, 233 ਕੁਇੰਟਲ ਭੁੱਕੀ ਅਤੇ 33.88 ਲੱਖ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨਾਂ ਛੇ ਮਹੀਨਿਆਂ ਵਿੱਚ ਗਿ੍ਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜੇ ਵਿੱਚੋਂ 7.72 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਹਫਤਾਵਾਰੀ ਅਪਡੇਟ ਦਿੰਦੇ ਹੋਏ, ਆਈਜੀਪੀ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਵਿੱਚ, ਪੁਲਿਸ ਨੇ 247 ਐਫਆਈਆਰ, ਜਿਨਾਂ ਵਿਚ 19 ਵਪਾਰਕ ਮਾਮਲੇ ਸ਼ਾਮਲ ਹਨ, ਦਰਜ ਕਰਕੇ 311 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ 11.76-ਕਿਲੋ ਹੈਰੋਇਨ, 9.87-ਕਿਲੋ ਅਫੀਮ, 6.37 ਕੁਇੰਟਲ ਭੁੱਕੀ, ਅਤੇ ਫਾਰਮਾ ਓਪੀਔਡਜ ਦੀਆਂ 32118 ਨਸ਼ੇ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸੀਸੀਆਂ ਤੋਂ ਇਲਾਵਾ 2.88 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਉਨਾਂ ਕਿਹਾ ਕਿ 5 ਜੁਲਾਈ, 2022 ਨੂੰ ਪੀ.ਓਜ/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਦੀ ਸੁਰੂਆਤ ਕੀਤੀ ਗਈ ਸੀ, ਪਿਛਲੇ ਇੱਕ ਹਫਤੇ ਦੌਰਾਨ 13 ਹੋਰ ਭਗੌੜੇ ਐਨਡੀਪੀਐਸ ਕੇਸਾਂ ਵਿੱਚ ਗਿ੍ਰਫਤਾਰ ਕੀਤੇ ਜਾਣ ਨਾਲ ਗਿ੍ਰਫਤਾਰੀਆਂ ਦੀ ਕੁੱਲ ਗਿਣਤੀ 608 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਡੀਜੀਪੀ, ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ/ਐਸਐਸਪੀਜ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ 'ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਸਾਰੀਆਂ ਅਗਲੀਆਂ ਪਿਛੜੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨਾਂ ਕੋਲੋਂ ਮਾਮੂਲੀ ਮਾਤਰਾ ਵਿੱਚ ਵੀ ਜ਼ਬਤੀ ਹੋਈ ਹੋਵੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਸਾਰੇ ਸੀਪੀਜ/ਐਸਐਸਪੀਜ ਨੂੰ ਸਖਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਉਨਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕਰਨ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਉਨਾਂ ਦੇ ਅਧਿਕਾਰ ਖੇਤਰਾਂ ਵਿੱਚ ਪੈਂਦੇ ਸਾਰੇ ਨਸ਼ਾ ਤਸਕਰਾਂ ਵੀ ਦੀ ਪਛਾਣ ਕਰਕੇ ਨਕੇਲ ਕੱਸੀ ਜਾਵੇ। ਉਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜਬਤ ਕੀਤੀ ਜਾਵੇ ਤਾਂ ਜੋ ਉਨਾਂ ਦੇ ਨਜਾਇਜ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ। The post ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਛੇ ਮਹੀਨੇ: ਪੰਜਾਬ ਪੁਲਿਸ ਵਲੋਂ 9917 ‘ਚੋਂ 1447 ਵੱਡੇ ਤਸਕਰ ਗ੍ਰਿਫਤਾਰ, 565.94 ਕਿੱਲੋ ਹੈਰੋਇਨ ਬਰਾਮਦ appeared first on TheUnmute.com - Punjabi News. Tags:
|
ਪੁਲਿਸ ਭਰਤੀ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਫਰਜ਼ੀ ਮਹਿਲਾ ਜੱਜ ਤੇ ਉਸ ਦਾ ਡੀਐਸਪੀ ਜੇਲ੍ਹ ਪਤੀ ਗ੍ਰਿਫ਼ਤਾਰ, ਦੋ ਜਣੇ ਫ਼ਰਾਰ Monday 09 January 2023 12:13 PM UTC+00 | Tags: deputy-jail-superintendent-narpinder-singh dsp-jail-husband-arrested fake-judge latest-newqs latest-news ludhiana-police mandi-gobindgarh news punjab-government punjab-police the-unmute-breaking-news the-unmute-punjabi-news ਚੰਡੀਗੜ 09 ਜਨਵਰੀ 2022: ਪੰਜਾਬ ਦੇ ਲੁਧਿਆਣਾ ‘ਚ ਇਕ ਫਰਜ਼ੀ ਮਹਿਲਾ ਜੱਜ ਅਤੇ ਉਸ ਦੇ ਡੀਐੱਸਪੀ ਪਤੀ ਨੂੰ ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਔਰਤ ਦਾ ਪਤੀ ਮਾਨਸਾ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਦੀਪ ਕਿਰਨ ਅਤੇ ਉਸ ਦੇ ਪਤੀ ਡਿਪਟੀ ਜੇਲ੍ਹ ਸੁਪਰਡੈਂਟ ਨਰਪਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਵਾਸੀ ਸਾਹਨੇਵਾਲ ਅਤੇ ਮੰਡੀ ਗੋਬਿੰਦਗੜ੍ਹ ਦੇ ਨਾਂ ਸ਼ਾਮਲ ਹਨ। ਮੁਲਜ਼ਮ ਦੀਪ ਕਿਰਨ ਅਤੇ ਨਰਪਿੰਦਰ ਸਿੰਘ ਦੋਵਾਂ ਨੇ ਦੂਜਾ ਵਿਆਹ ਕੀਤਾ ਹੈ। ਔਰਤ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਰਪਿੰਦਰ ਨਾਲ ਹੋਈ ਸੀ। ਉਸ ਸਮੇਂ ਉਹ ਕਿਸੇ ਨਾ ਕਿਸੇ ਕੇਸ ਦੇ ਸਬੰਧ ਵਿੱਚ ਕਈ ਵਾਰ ਜੇਲ੍ਹ ਵੀ ਜਾਂਦੀ ਸੀ। ਉਥੇ ਔਰਤ ਦੀ ਮੁਲਾਕਾਤ ਨਰਪਿੰਦਰ ਸਿੰਘ ਨਾਲ ਹੋਈ।ਇਸਤੋਂ ਬਾਦ ਦੋਵੇਂ ਨੇ ਵਿਆਹ ਕਰ ਲਿਆ | ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੁਲਿਸ ਕੋਲ ਕਰੀਬ 5 ਸ਼ਿਕਾਇਤਾਂ ਪਹੁੰਚੀਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਠੱਗੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਇੱਕ ਵਿਅਕਤੀ ਤੋਂ 5 ਤੋਂ 8 ਲੱਖ ਰੁਪਏ ਲੈਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਤੇ ਉਸਦੇ ਪਤੀ ਦਾ ਇਸ ਘਪਲੇ ਦਾ ਕਾਲਾ ਕਾਰੋਬਾਰ ਡੇਢ ਤੋਂ ਡੇਢ ਕਰੋੜ ਰੁਪਏ ਤੱਕ ਦਾ ਹੈ।
ਮੁਲਜ਼ਮ ਔਰਤ ਦੀਪ ਕਿਰਨ ਉਕਤ ਨੌਜਵਾਨਾਂ ਨੂੰ ਮਾਨਸਾ ਜੇਲ ‘ਚ ਤਾਇਨਾਤ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਨੂੰ ਮਿਲਣ ਲਈ ਲਿਆਉਂਦੀ ਸੀ। ਨੌਜਵਾਨ ਮੰਨ ਲੈਂਦੇ ਸਨ ਕਿ ਉਸ ਦੀ ਜੇਲ੍ਹ ਤੱਕ ਪਹੁੰਚ ਹੈ। ਇਸ ਕਾਰਨ ਨੌਜਵਾਨ ਆਸਾਨੀ ਨਾਲ ਉਸ ‘ਤੇ ਭਰੋਸਾ ਕਰ ਲੈਂਦੇ ਸਨ ਅਤੇ ਲੱਖਾਂ ਰੁਪਏ ਫੀਸ ਵਜੋਂ ਦੇ ਦਿੰਦੇ ਸਨ | ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਬਿਨਾਂ ਨੇਮ ਪਲੇਟ ਵਾਲੀਆਂ 2 ਪੁਲਿਸ ਵਰਦੀਆਂ, 1 ਸਬ-ਇੰਸਪੈਕਟਰ ਦੀ ਵਰਦੀ, ਪੁਲਿਸ ਅਫ਼ਸਰਾਂ ਦੇ ਜਾਅਲੀ ਦਸਤਖ਼ਤਾਂ ਵਾਲਾ 1 ਜਾਅਲੀ ਜੁਆਇਨਿੰਗ ਪੱਤਰ, ਪੁਲਿਸ ਭਰਤੀ ਦੇ 10 ਫਾਰਮ, 1 ਲੱਖ ਰੁਪਏ ਦੀ ਨਕਦੀ, ਇਕ ਸਵਿਫਟ ਕਾਰ, ਇਕ ਫਾਰਚੂਨਰ ਕਾਰ, 1 ਸੋਨੇ ਦਾ ਮੰਗਲਸੂਤਰ, ਸੋਨੇ ਦੀਆਂ ਮੁੰਦਰੀਆਂ ਜੋ ਨਰਪਿੰਦਰ ਨੇ ਦੀਪ ਕਿਰਨ ਲਈ ਠੱਗੀ ਦੀ ਰਕਮ ਨਾਲ ਖਰੀਦੀਆਂ ਸਨ, ਬਰਾਮਦ ਕਰ ਲਏ ਹਨ। ਮੁਲਜ਼ਮ ਔਰਤ ਦੀਪ ਕਿਰਨ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਮਹਿਲਾ ‘ਤੇ ਪਹਿਲਾਂ ਵੀ ਅਗਵਾ ਅਤੇ ਧੋਖਾਧੜੀ ਦਾ ਮਾਮਲਾ ਦਰਜ ਹੈ। ਪੁਲਿਸ ਮੁਲਜ਼ਮ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਕਿਸ-ਕਿਸ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ। The post ਪੁਲਿਸ ਭਰਤੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਫਰਜ਼ੀ ਮਹਿਲਾ ਜੱਜ ਤੇ ਉਸ ਦਾ ਡੀਐਸਪੀ ਜੇਲ੍ਹ ਪਤੀ ਗ੍ਰਿਫ਼ਤਾਰ, ਦੋ ਜਣੇ ਫ਼ਰਾਰ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਦਰਜ FIR ਸੰਬੰਧੀ ਮੁੱਖ ਸਕੱਤਰ ਤੋਂ ਮੰਗੀ ਕਾਰਵਾਈ ਦੀ ਰਿਪੋਰਟ Monday 09 January 2023 12:46 PM UTC+00 | Tags: breaking-news latest-news news pcs-association punjab-news punjab-pcs-association punjab-vigilance-bureau the-unmute-breaking-news the-unmute-punjabi-news vigilance-bureau ਚੰਡੀਗੜ 09 ਜਨਵਰੀ 2022: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸਰਕਾਰੀ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਐਫਆਈਆਰ ਸਬੰਧੀ ਮੁੱਖ ਸਕੱਤਰ ਤੋਂ ਕਾਰਵਾਈ ਦੀ ਰਿਪੋਰਟ ਤਲਬ ਕੀਤੀ ਹੈ। ਮੁੱਖ ਮੰਤਰੀ ਵਲੋਂ 1 ਦਿਨ ਦੇ ਅੰਦਰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਕਾਰਵਾਈ ਦੀ ਰਿਪੋਰਟ ਭਲਕੇ 10 ਜਨਵਰੀ ਨੂੰ ਪੇਸ਼ ਕਰਨ ਲਈ ਕਿਹਾ ਹੈ । ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਆਈਏਐਸ ਐਸੋਸੀਏਸ਼ਨ ਅਤੇ ਪੀਸੀਐਸ ਐਸੋਸੀਏਸ਼ਨ ਵਿਜੀਲੈਂਸ ਦਾ ਵਿਰੋਧ ਕਰ ਰਹੀਆਂ ਹਨ।
The post CM ਭਗਵੰਤ ਮਾਨ ਨੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਦਰਜ FIR ਸੰਬੰਧੀ ਮੁੱਖ ਸਕੱਤਰ ਤੋਂ ਮੰਗੀ ਕਾਰਵਾਈ ਦੀ ਰਿਪੋਰਟ appeared first on TheUnmute.com - Punjabi News. Tags:
|
ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਦੀ ਸ਼ੁਰੂਆਤ Monday 09 January 2023 12:54 PM UTC+00 | Tags: bathinda breaking-news gatka-referees girls-gatka-referees latest-news national-gatka-association news north-zone punjab-news sikh talwandi-sabo ਤਲਵੰਡੀ ਸਾਬੋ 09 ਜਨਵਰੀ 2023: ਗੱਤਕੇਬਾਜ ਲੜਕੀਆਂ ਨੂੰ ਸ਼ਸ਼ਕਤ ਬਣਾਉਣ, ਉਨ੍ਹਾਂ ਦੀ ਸਮਰੱਥਾ ਉਸਾਰੀ ਵਿੱਚ ਵਾਧਾ ਕਰਨ ਅਤੇ ਗੱਤਕਾ ਗਰਾਉਂਡ ਵਿੱਚ ਤਕਨੀਕੀ ਆਫੀਸ਼ੀਅਲ ਵਜੋਂ ਜਿੰਮੇਵਾਰੀ ਲਈ ਬਰਾਬਰੀ ਦੇ ਮੌਕੇ ਮੁਹੱਈਆ ਕਰਨ ਵਾਸਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਲਵੰਡੀ ਸਾਬੋ (ਬਠਿੰਡਾ) ਵਿਖੇ ਲਗਾਇਆ ਉੱਤਰੀ ਖੇਤਰ ਦਾ ਦੋ ਰੋਜਾ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ ਅੱਜ ਇੱਥੇ ਸਮਾਪਤ ਹੋ ਗਿਆ। ਗੱਤਕਾ ਐਸੋਸੀਏਸ਼ਨ ਆਫ ਪੰਜਾਬ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸਮਾਪਤੀ ਮੌਕੇ ਮੌਕੇ ਮਾਤਾ ਸਾਹਿਬ ਕੌਰ ਕਾਲਜ (ਲੜਕੀਆਂ) ਤਲਵੰਡੀ ਸਾਬੋ ਦੀ ਪ੍ਰਿੰਸੀਪਲ ਕਮਲਜੀਤ ਕੌਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਉੱਪ-ਦਫ਼ਤਰ ਦੇ ਇੰਚਾਰਜ ਭੋਲਾ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਹੋਰ ਲੜਕੀਆਂ ਵੀ ਗੱਤਕਾ ਖੇਡਣ ਪ੍ਰਤੀ ਅਕਰਸ਼ਿਤ ਹੋਣਗੀਆਂ। ਉਹਨਾਂ ਕਿਹਾ ਕਿ ਗੱਤਕਾ ਅਤੇ ਸ਼ਸ਼ਤਰ ਵਿੱਦਿਆ ਸਿੱਖ ਵਿਰਾਸਤ ਦੀ ਪੁਰਾਤਨ ਕਲਾ ਹੈ। ਸਿੱਖ ਧਰਮ ਵਿੱਚੋਂ ਵੱਖ ਵੱਖ ਉਦਾਹਰਣਾਂ ਦਿੰਦਿਆਂ ਗੁਰੂ ਸਾਹਿਬਾਨ ਵੱਲੋਂ ਬੀਬੀਆਂ ਨੂੰ ਬਰਾਬਰੀ ਦੇਣ ਦੇ ਸੰਦੇਸ਼ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਗੱਤਕਾ ਖਾਸ ਕਰਕੇ ਬੀਬੀਆਂ ਲਈ ਸਵੈ-ਰੱਖਿਆ ਦੀ ਬਿਹਤਰ ਖੇਡ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਸਤਰ-ਵਿੱਦਿਆ ਨੂੰ ਪ੍ਰਫੁੱਲਤ ਕੀਤੇ ਜਾਣ ਬਾਰੇ ਵੇਰਵੇ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਤਲਵੰਡੀ ਸਾਬੋ ਵਿਖੇ 20 ਜਨਵਰੀ ਅਤੇ 21 ਜਨਵਰੀ ਨੂੰ ਹੋ ਰਹੀ ਲੜਕੀਆਂ ਦੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਸਿਮਰਨਜੀਤ ਸਿੰਘ ਅਤੇ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੱਤਕਾ ਖੇਡ ਨੂੰ ਕੌਮੀ ਪੱਧਰ ਉਤੇ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਯਤਨਾਂ ਵਜੋਂ ਹੀ ਲੜਕੀਆਂ ਨੂੰ ਗੱਤਕੇ ਪ੍ਰਤੀ ਆਕਰਸ਼ਿਤ ਕਰਨ ਲਈ ਉਨ੍ਹਾਂ ਨੂੰ ਗੱਤਕਾ ਗਰਾਉਂਡ ਵਿੱਚ ਤਕਨੀਕੀ ਆਫੀਸ਼ੀਅਲ ਵਜੋਂ ਬਰਾਬਰੀ ਦੇ ਮੌਕੇ ਮੁਹੱਈਆ ਕਰਵਾਉਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਲੜਕੀਆਂ ਵੀ ਰੈਫ਼ਰੀ ਦੀ ਭੂਮਿਕਾ ਨਿਭਾਅ ਸਕਣ। ਇਸ ਕੈਂਪ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਟੀ-ਸ਼ਰਟਾਂ ਅਤੇ ਸਰਟੀਫ਼ਿਕੇਟ ਵੀ ਦਿੱਤੇ ਗਏ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਖੇਡ ਡਾਇਰੈਕਟੋਰੇਟ ਦੇ ਡਾਇਰੈਕਟਰ ਹਰਕਿਰਨਜੀਤ ਸਿੰਘ ਫਾਜਿਲਕਾ, ਰਮਨਜੀਤ ਸਿੰਘ ਸ਼ੰਟੀ, ਰਵਿੰਦਰ ਸਿੰਘ ਰਵੀ, ਸਿਖਲਾਈ ਤੇ ਕੋਚਿੰਗ ਡਾਇਰੈਕਟੋਰੇਟ ਦੇ ਡਾਇਰੈਕਟਰ ਇੰਦਰਜੋਧ ਸਿੰਘ ਸੰਨੀ, ਚਰਨਜੀਤ ਕੌਰ ਮੁਹਾਲੀ, ਗੁਰਪ੍ਰੀਤ ਸਿੰਘ ਬਠਿੰਡਾ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਵੱਲੋਂ ਰਾਜਦੀਪ ਸਿੰਘ ਬਾਲੀ, ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਹਰਜੀਤ ਸਿੰਘ, ਜਸਕਰਨ ਸਿੰਘ, ਚੀਫ ਰੈਫਰੀ ਸੁਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਵੀ ਸ਼ਾਮਲ ਸਨ। The post ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਕੇਂਦਰੀ ਗ੍ਰਹਿ ਮੰਤਰਾਲੇ ਨੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੂੰ ਅੱਤਵਾਦੀ ਐਲਾਨਿਆ Monday 09 January 2023 01:10 PM UTC+00 | Tags: arshdeep-singh-gill-alias-arsh-dalla canada-bassed-arsh-dalla crime khalistan-tiger-force ktf latest-news national-investigation-agency news nia uapa-act-1967 ਚੰਡੀਗੜ੍ਹ 09 ਜਨਵਰੀ 2023: ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਨੇ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਕੈਨੇਡਾ ‘ਚ ਰਹਿ ਰਹੇ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਸਹਿਯੋਗੀ ਅਤੇ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ‘ਚ ਸ਼ਾਮਲ ਅਰਸ਼ਦੀਪ ਸਿੰਘ ਗਿੱਲ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਅਰਸ਼ਦੀਪ ਸਿੰਘ ਗਿੱਲ ਨੂੰ ਯੂ.ਏ.ਪੀ.ਏ ਐਕਟ 1967 ਤਹਿਤ ਅੱਤਵਾਦੀ ਐਲਾਨਿਆ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਦਰਜ ਕੀਤੇ ਵੱਖ-ਵੱਖ ਮਾਮਲਿਆਂ ਵਿੱਚ ਅਰਸ਼ ਡੱਲਾ ਮੁਲਜ਼ਮ ਪਾਇਆ ਗਿਆ ਹੈ। ਇਨ੍ਹਾਂ ਵਿੱਚ ਕਤਲ, ਦਹਿਸ਼ਤ ਲਈ ਫੰਡ ਇਕੱਠਾ ਕਰਨਾ, ਕਤਲ ਦੀ ਕੋਸ਼ਿਸ਼, ਫਿਰਕੂ ਮੁੱਦਿਆਂ ਨੂੰ ਹੱਲਾਸ਼ੇਰੀ ਦੇਣਾ ਅਤੇ ਪੰਜਾਬ ਵਿੱਚ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ ਸ਼ਾਮਲ ਹੈ। The post ਕੇਂਦਰੀ ਗ੍ਰਹਿ ਮੰਤਰਾਲੇ ਨੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੂੰ ਅੱਤਵਾਦੀ ਐਲਾਨਿਆ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਤੇ PCS ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ ਰਹੀ ਬੇਸਿੱਟਾ Monday 09 January 2023 01:16 PM UTC+00 | Tags: aam-aadmi-party latest-news news officers-association pcs-officers-association punjab-government punjab-news punjab-vigilance-bureau the-unmute-breaking-news the-unmute-punjabi-news the-unmute-update ਚੰਡੀਗੜ੍ਹ 09 ਜਨਵਰੀ 2023: ਪੀ.ਸੀ.ਐੱਸ. ਅਫ਼ਸਰ ਐਸੋਸੀਏਸ਼ਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਬੇਸਿੱਟਾ ਰਹੀ, ਜਿਸਦੇ ਚੱਲਦੇ ਪੀ.ਸੀ.ਐੱਸ. ਅਫ਼ਸਰ ਐਸੋਸੀਏਸ਼ਨ (PCS Officers Association) ਨੇ ਫ਼ੈਸਲਾ ਕੀਤਾ ਹੈ ਕਿ ਉਹ ਇਕ ਹਫ਼ਤੇ ਲਈ ਸਮੂਹਿਕ ਛੁੱਟੀ ‘ਤੇ ਜਾਣ ਦਾ ਆਪਣਾ ਫ਼ੈਸਲਾ ਬਰਕਰਾਰ ਰੱਖਣਗੇ।
The post ਮੁੱਖ ਮੰਤਰੀ ਭਗਵੰਤ ਮਾਨ ਤੇ PCS ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ ਰਹੀ ਬੇਸਿੱਟਾ appeared first on TheUnmute.com - Punjabi News. Tags:
|
ਪਬਲਿਕ ਐਕਸ਼ਨ ਕਮੇਟੀ ਦੀ ਬੁੱਢਾ ਦਰਿਆ ਪਦਯਾਤ੍ਰਾ ਦਾ ਸੱਤਵਾਂ ਪੜਾਅ ਹੋਇਆ ਪੂਰਾ Monday 09 January 2023 01:24 PM UTC+00 | Tags: aam-aadmi-party budha-darya budha-darya-padyatra cm-bhagwant-mann ludhiana news public-action-committee public-action-committee-sutlej-mattewara punjab-government punjabi-news punjab-news the-unmute-breaking-news ਚੰਡੀਗੜ੍ਹ 09 ਜਨਵਰੀ 2023: ਪਬਲਿਕ ਐਕਸ਼ਨ ਕਮੇਟੀ ਸਤਲੁਜ ਮੱਤੇਵਾੜਾ ਅਤੇ ਬੁੱਢਾ ਦਰਿਆ ਵੱਲੋਂ ਅੱਜ ਬੁੱਢਾ ਦਰਿਆ ਪਦਯਾਤ੍ਰਾ ਕੀਤੀ ਗਈ। ਇਹ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਪੈਦਲ ਯਾਤਰਾਵਾਂ ਦੀ ਲੜੀ ਦਾ ਸੱਤਵਾਂ ਪੜਾਅ ਸੀ ਜਿਸ ਦੀ ਬੁੱਢੇ ਦਰਿਆ ਤੇ ਲੰਮੇ ਸਮੇ ਤੋਂ ਕੰਮ ਕਰ ਰਹੇ ਕਾਰਕੁੰਨ ਜਸਕੀਰਤ ਸਿੰਘ ਨੇ ਅਗਵਾਈ ਕੀਤੀ। ਇਸ ਦੀ ਸ਼ੁਰੂਆਤ ਜਮਾਲਪੁਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਕੀਤੀ ਗਈ। ਜਸਕੀਰਤ ਸਿੰਘ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸਰਕਾਰ ਵੱਲੋਂ ਬੁੱਢਾ ਦਰਿਆ ਦੇ ਪੁਨਰ-ਸੁਰਜੀਤੀ ਪ੍ਰੋਜੈਕਟ ਦੀ ਸਮਾਂ ਸੀਮਾ ਨੂੰ ਇੱਕ ਸਾਲ ਵਧਾ ਕੇ ਦਸੰਬਰ 2023 ਤੱਕ ਕੀਤਾ ਗਿਆ ਹੈ। ਇਸ ਨੂੰ ਪਹਿਲਾਂ ਦਸੰਬਰ 2022 ਤੱਕ ਪੂਰਾ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਇਸ ਤੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖੀ ਦਾ ਪਤਾ ਲੱਗਦਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਰਕਾਰ ਬਣਨ ਵੇਲੇ ਜਨਵਰੀ 2023 ਵਿੱਚ ਗੁਰਦਵਾਰਾ ਗਊ ਘਾਟ ਵਿਖੇ ਬੁੱਢੇ ਦਰਿਆ ਵਿੱਚ ਡੁਬਕੀ ਲਾਉਣ ਦੀ ਗੱਲ ਆਖੀ ਸੀ ਜਿਸ ਵਿੱਚ ਕੁਝ ਦੇਰੀ ਹੁੰਦੀ ਜਾਪਦੀ ਹੈ। ਉਹਨਾਂ ਨੇ ਪੀਏਸੀ ਵੱਲੋਂ ਆਉਂਦੀ ਵਿਸਾਖੀ ਮੌਕੇ ਮੁੱਖ ਮੰਤਰੀ ਨੂੰ ਇਹ ਵਾਅਦਾ ਪੂਰਾ ਕਰਨ ਦਾ ਸੱਦਾ ਵੀ ਦਿੱਤਾ।
ਅਰਬਨ ਗ੍ਰੀਨ ਦੇ ਗੁਰਪ੍ਰੀਤ ਸਿੰਘ ਪਲਾਹਾ ਨੇ ਕਿਹਾ ਕਿ ਇਸ ਹਫ਼ਤੇ ਪਦਯਾਤਰਾ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੀ ਸੰਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ। ਅੱਜ ਦੀ ਪਦਯਾਤਰਾ ਵਿੱਚ 50 ਦੇ ਕਰੀਬ ਨਾਗਰਿਕਾਂ ਨੇ ਸ਼ਿਰਕਤ ਕੀਤੀ। ਲੁਧਿਆਣੇ ਤੋਂ ਬਾਹਰਲੇ ਨਾਗਰਿਕ ਅਤੇ ਸੰਸਥਾਵਾਂ ਜਿਵੇਂ ਕਿ ਚੰਡੀਗੜ੍ਹ ਤੋਂ ਵੀ ਸਮਰਥਕ ਆਏ ਅਤੇ ਸ਼ਾਮਲ ਹੋਏ। ਬੁੱਢਾ ਦਰਿਆ ਟਾਸਕ ਫੋਰਸ ਦੇ ਕਰਨਲ ਜਸਜੀਤ ਸਿੰਘ ਗਿੱਲ ਨੇ ਕਿਹਾ ਕਿ ਬੁੱਢੇ ਦਰਿਆ ਦਾ ਪਾਣੀ ਸਤਲੁਜ ਦੇ ਪਾਣੀ ਨਾਲ ਮਿਲ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਦੱਖਣੀ ਪੰਜਾਬ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਵਜੋਂ ਵਰਤਿਆ ਜਾਂਦਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਪਾਣੀ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੀ ਉਲੰਘਣਾ ਹੈ।
ਇਸ ਮੌਕੇ ਕਰਨਲ ਚੰਦਰ ਮੋਹਨ ਲਖਨਪਾਲ ਨੇ ਦੱਸਿਆ ਕਿ ਪੀਏਸੀ ਦਾ ਮੰਨਣਾ ਹੈ ਕਿ ਭਗਵੰਤ ਮਾਨ ਸਰਕਾਰ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਵਾਤਾਵਰਣ ਦੇ ਮੁੱਦਿਆਂ ਬਾਰੇ ਬਹੁਤ ਸਕਾਰਾਤਮਕ ਗੱਲਾਂ ਕਰਨ ਦੇ ਬਾਵਜੂਦ ਹੁਣ ਅਜਿਹੇ ਮੁੱਦਿਆਂ ਤੋਂ ਬਚ ਰਹੀ ਹੈ। 2023 ਲਈ ਸਾਡਾ ਨਵੇਂ ਸਾਲ ਦਾ ਸੰਕਲਪ ਪੰਜਾਬ ਦੇ ਵਾਤਾਵਰਨ ਮੁੱਦਿਆਂ ਬਾਰੇ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਤੋਂ ਰੋਕਣ ਲਈ ਨਾਗਰਿਕਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਗਠਿਤ ਕਰਨਾ ਜਾਰੀ ਰੱਖਣਾ ਹੈ। The post ਪਬਲਿਕ ਐਕਸ਼ਨ ਕਮੇਟੀ ਦੀ ਬੁੱਢਾ ਦਰਿਆ ਪਦਯਾਤ੍ਰਾ ਦਾ ਸੱਤਵਾਂ ਪੜਾਅ ਹੋਇਆ ਪੂਰਾ appeared first on TheUnmute.com - Punjabi News. Tags:
|
ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਡੀਜੀਪੀ ਪੰਜਾਬ ਤੇ ਆਈਜੀ ਵਲੋਂ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ Monday 09 January 2023 01:37 PM UTC+00 | Tags: aam-aadmi-party cm-bhagwant-mann dgp-gaurav-yadav dgp-punjab enws ig-sukhchain-singh-gill latest-news law-and-order law-and-order-punjab news punjab punjab-government punjab-police the-unmute-breaking-news ਚੰਡੀਗੜ੍ਹ 09 ਜਨਵਰੀ 2023: ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡੀਜੀਪੀ ਗੌਰਵ ਯਾਦਵ ਅਤੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਅੱਜ ਪੰਜਾਬ ਦੇ ਸਾਰੇ ਰੇਂਜ ਦੇ ਆਈਜੀਪੀ/ਡੀਆਈਜੀ, ਸੀਪੀ/ਐਸਐਸਪੀ, ਸਬ-ਡਿਵੀਜ਼ਨਲ ਡੀਐਸਪੀ ਅਤੇ ਐਸਐਚਓ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਸੂਬੇ ਦੇ ਸਮੂਹ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਕਰਨ, ਕਾਨੂੰਨ ਤੋੜਨ ਵਾਲਿਆਂ ਅਤੇ ਅਪਰਾਧਾਂ ਵਿਰੁੱਧ ਜ਼ਮੀਨੀ ਪੱਧਰ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ । The post ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਡੀਜੀਪੀ ਪੰਜਾਬ ਤੇ ਆਈਜੀ ਵਲੋਂ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ appeared first on TheUnmute.com - Punjabi News. Tags:
|
ਰਿਲਾਇੰਸ ਜਿਓ ਨੇ ਇੱਕੋ ਸਮੇਂ ਇਨ੍ਹਾਂ 10 ਸ਼ਹਿਰਾਂ 'ਚ ਸ਼ੁਰੂ ਕੀਤੀ ਹਾਈ ਸਪੀਡ ਇੰਟਰਨੈੱਟ 5ਜੀ ਸਰਵਿਸ Monday 09 January 2023 02:03 PM UTC+00 | Tags: 5g-service breaking-news high-speed-internet india indian-telicom-company jio-5g-service jio-true-5g mukesh-ambani news punjab reliance-jio tech-news the-unmute-breaking-news the-unmute-punjabi-news ਚੰਡੀਗੜ੍ਹ 09 ਜਨਵਰੀ 2023: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਲਗਾਤਾਰ ਆਪਣੀ ਹਾਈ ਸਪੀਡ ਇੰਟਰਨੈੱਟ 5ਜੀ ਸਰਵਿਸ ਜੀਓ (Jio 5G service) ਟਰੂ 5ਜੀ (Jio True 5G) ਦਾ ਵਿਸਥਾਰ ਕਰ ਰਹੀ ਹੈ। ਰਿਲਾਇੰਸ ਜਿਓ ਨੇ ਹੁਣ 10 ਸ਼ਹਿਰਾਂ ਵਿੱਚ ਇੱਕੋ ਸਮੇਂ ਆਪਣੀ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲ ਅਤੇ ਮਹਾਰਾਸ਼ਟਰ ਦੇ ਸ਼ਹਿਰ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ ਜੀਓ ਉਪਭੋਗਤਾਵਾਂ ਨੂੰ ‘ਜੀਓ ਵੈਲਕਮ ਆਫਰ’ ਦੇ ਤਹਿਤ ਸੱਦਾ ਦਿੱਤਾ ਜਾਵੇਗਾ ਅਤੇ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਸਪੀਡ ਦੇ ਨਾਲ ਅਸੀਮਤ ਡੇਟਾ ਮਿਲੇਗਾ। ਇਸ ਮੌਕੇ ‘ਤੇ ਜੀਓ ਦੇ ਬੁਲਾਰੇ ਨੇ ਕਿਹਾ, “ਸਾਨੂੰ ਚਾਰ ਰਾਜਾਂ ਦੇ 10 ਸ਼ਹਿਰਾਂ ਵਿੱਚ ਜਿਓ ਟਰੂ 5ਜੀ ਸੇਵਾ ਨੂੰ ਰੋਲਆਊਟ ਕਰਨ ‘ਤੇ ਮਾਣ ਹੈ। ਅਸੀਂ ਦੇਸ਼ ਭਰ ਵਿੱਚ ਸੱਚੇ 5ਜੀ ਰੋਲਆਊਟ ਦੀ ਰਫਤਾਰ ਨੂੰ ਵਧਾ ਦਿੱਤਾ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਜਿਓ ਉਪਭੋਗਤਾ ਨਵੇਂ ਸਾਲ ‘ਚ 5ਜੀ ਤਕਨਾਲੋਜੀ ਜੀਓ ਟਰੂ ਦਾ ਲਾਭ ਉਠਾਏ। ਜੀਓ ਨੇ ਆਪਣੀ ਹਾਈ ਸਪੀਡ ਇੰਟਰਨੈੱਟ 5G ਸੇਵਾ Jio True 5G ਨੂੰ ਆਗਰਾ, ਕਾਨਪੁਰ, ਮੇਰਠ, ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ, ਤਿਰੂਪਤੀ, ਆਂਧਰਾ ਪ੍ਰਦੇਸ਼ ਵਿੱਚ ਨੇਲੋਰ, ਕੇਰਲ ਵਿੱਚ ਕੋਝੀਕੋਡ, ਤ੍ਰਿਸ਼ੂਰ ਅਤੇ ਮਹਾਰਾਸ਼ਟਰ ਵਿੱਚ ਨਾਗਪੁਰ, ਅਹਿਮਦਨਗਰ ਵਿੱਚ ਲਾਂਚ ਕੀਤਾ ਹੈ। ਰਿਲਾਇੰਸ ਜੀਓ ਇਹਨਾਂ ਵਿੱਚੋਂ ਜ਼ਿਆਦਾਤਰ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਆਪਰੇਟਰ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਰਾਜਸਥਾਨ ਦੀ ਰਾਜਧਾਨੀ ਜੈਪੁਰ, ਜੋਧਪੁਰ ਅਤੇ ਉਦੈਪੁਰ ਸਮੇਤ ਤਿੰਨ ਸ਼ਹਿਰਾਂ ਵਿੱਚ ਇੱਕੋ ਸਮੇਂ Jio True 5G ਨੈੱਟਵਰਕ ਲਾਂਚ ਕਰ ਚੁੱਕੀ ਹੈ। The post ਰਿਲਾਇੰਸ ਜਿਓ ਨੇ ਇੱਕੋ ਸਮੇਂ ਇਨ੍ਹਾਂ 10 ਸ਼ਹਿਰਾਂ ‘ਚ ਸ਼ੁਰੂ ਕੀਤੀ ਹਾਈ ਸਪੀਡ ਇੰਟਰਨੈੱਟ 5ਜੀ ਸਰਵਿਸ appeared first on TheUnmute.com - Punjabi News. Tags:
|
ਪੀ.ਏ ਡਿਪਟੀ ਵੋਹਰਾ ਦੇ ਅੰਤਿਮ ਸਸਕਾਰ 'ਤੇ ਭੁੱਬਾਂ ਮਾਰ ਰੋਏ ਗਾਇਕ ਰਣਜੀਤ ਬਾਵਾ Monday 09 January 2023 02:21 PM UTC+00 | Tags: batala-news deputy-vohra latest-news news pa-deputy-vohra punjab ranjit-bawa singer-ranjit-bawa ਚੰਡੀਗੜ੍ਹ 09 ਜਨਵਰੀ 2023: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਬਟਾਲਾ ਵਿਖੇ ਦੇਰ ਸ਼ਾਮ ਕੀਤਾ ਗਿਆ | ਡਿਪਟੀ ਵੋਹਰਾ ਦਾ ਦੇਰ ਰਾਤ ਚੰਡੀਗੜ ਤੋਂ ਬਟਾਲਾ ਵਾਪਸ ਆ ਰਹੇ ਸਨ ਅਤੇ ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ | ਡਿਪਟੀ ਵੋਹਰਾ ਦੇ ਦਿਹਾਂਤ ਤੋਂ ਬਾਅਦ ਬਟਾਲਾ ਵਿਚ ਸੋਗ ਦੀ ਲਹਿਰ ਹੈ | ਇਸ ਦੌਰਾਨ ਗਾਇਕ ਰਣਜੀਤ ਬਾਵਾ, ਕਲਾਕਾਰ ਸਤਿੰਦਰ ਸੱਤੀ ਸਮੇਤ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਵਾਸੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ |ਇਸ ਮੌਕੇ ਰਣਜੀਤ ਬਾਵਾ ਅੱਖਾਂ ਭਰ ਕੇ ਰੋਂਦੇ ਨਜਰ ਆਏ ਅਤੇ ਇਕ ਹੀ ਗੱਲ ਕਹਿੰਦੇ ਨਜਰ ਆਏ ਕੇ ਹਾਏ ਓਏ ਰੱਬਾ ਮੇਰਾ ਭਰਾ ਕਿਊ ਖੋਹ ਲਿਆ | ਰਣਜੀਤ ਬਾਵਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਕਲਾਕਾਰ ਸਤਿੰਦਰ ਸੱਤੀ ਨੇ ਦੁੱਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ | ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਕ ਸਨ ਇਸ ਦੁੱਖ ਦੀ ਘੜੀ ਵਿਚ ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ | The post ਪੀ.ਏ ਡਿਪਟੀ ਵੋਹਰਾ ਦੇ ਅੰਤਿਮ ਸਸਕਾਰ ‘ਤੇ ਭੁੱਬਾਂ ਮਾਰ ਰੋਏ ਗਾਇਕ ਰਣਜੀਤ ਬਾਵਾ appeared first on TheUnmute.com - Punjabi News. Tags:
|
ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ, IPL ਤੋਂ ਬਾਅਦ ਦੇਖਾਂਗੇ: ਰੋਹਿਤ ਸ਼ਰਮਾ Monday 09 January 2023 02:30 PM UTC+00 | Tags: cricket-news hardik-pandya india indian-captain ind-vs-sri ip ipl latest-news news rohit-sharma t20-cricket team-india ਚੰਡੀਗੜ੍ਹ 09 ਜਨਵਰੀ 2023: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ ਨੂੰ ਲੈ ਕੇ ਵੀ ਵੱਡਾ ਅਪਡੇਟ ਦਿੱਤਾ ਹੈ। ਰੋਹਿਤ (Rohit Sharma) ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਤੁਸੀਂ ਲਗਾਤਾਰ ਮੈਚ ਖੇਡਦੇ ਰਹੋ। ਤੁਹਾਨੂੰ ਤਿੰਨੋਂ ਫਾਰਮੈਟ ਖੇਡਣ ਵਾਲੇ ਖਿਡਾਰੀਆਂ ਨੂੰ ਕਾਫ਼ੀ ਆਰਾਮ ਦੇਣਾ ਹੋਵੇਗਾ। ਮੈਂ ਵੀ ਉਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਹਾਂ। ਸਾਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਟੀ-20 ਮੈਚ ਖੇਡਣੇ ਹਨ। ਅਸੀਂ ਦੇਖਾਂਗੇ ਕਿ ਆਈਪੀਐਲ ਤੋਂ ਬਾਅਦ ਕੀ ਹੁੰਦਾ ਹੈ। ਮੈਂ ਅਜੇ ਇਸ ਫਾਰਮੈਟ ਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਰੋਹਿਤ ਨੇ ਦੱਸਿਆ ਕਿ ਜਸਪ੍ਰੀਤ ਬੁਮਰਾਹ ਨੈੱਟ ‘ਤੇ ਗੇਂਦਬਾਜ਼ੀ ਕਰਦੇ ਸਮੇਂ ਜਕੜਨ ਮਹਿਸੂਸ ਕਰ ਰਹੇ ਸਨ। ਇਸ ਕਾਰਨ ਉਹ ਵਨਡੇ ਸੀਰੀਜ਼ ‘ਚ ਨਹੀਂ ਖੇਡ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਭਾਰਤ ਦੀ ਟੀ-20 ਟੀਮ ਵਿੱਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦਾ ਹੈ ਅਤੇ ਇਸ ਫਾਰਮੈਟ ਦੀ ਕਪਤਾਨੀ ਹਾਰਦਿਕ ਪੰਡਯਾ ਨੂੰ ਦੇਣਾ ਚਾਹੁੰਦਾ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਦੋ ਟੀ-20 ਸੀਰੀਜ਼ ਖੇਡੀਆਂ ਅਤੇ ਦੋਵਾਂ ‘ਚ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ। ਹਾਰਦਿਕ ਪੰਡਯਾ ਨੇ ਦੋਵਾਂ ਸੀਰੀਜ਼ ‘ਚ ਭਰਤੀ ਟੀਮ ਦੀ ਕਪਤਾਨੀ ਕੀਤੀ ਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਉਪ ਕਪਤਾਨ ਲੋਕੇਸ਼ ਰਾਹੁਲ ਨੂੰ ਵੀ ਭਾਰਤ ਦੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਚੋਣਕਾਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ। ਟੀ-20 ਵਿਸ਼ਵ ਕੱਪ 2024 ਵਿੱਚ ਵੈਸਟਇੰਡੀਜ਼ ਵਿੱਚ ਹੋਣਾ ਹੈ। ਇਸ ਟੂਰਨਾਮੈਂਟ ਲਈ ਬੀਸੀਸੀਆਈ ਹਾਰਦਿਕ ਪੰਡਯਾ ਦੀ ਅਗਵਾਈ ਵਿੱਚ ਟੀਮ ਤਿਆਰ ਕਰਨਾ ਚਾਹੁੰਦਾ ਹੈ ਅਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਗਈ ਟੀ-20 ਲੜੀ ਨਾਲ ਹੋਈ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 10 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ‘ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵੀ ਭਾਰਤੀ ਟੀਮ ‘ਚ ਵਾਪਸੀ ਕਰਨ ਵਾਲੇ ਸਨ ਪਰ ਜਸਪ੍ਰੀਤ ਬੁਮਰਾਹ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ। The post ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ, IPL ਤੋਂ ਬਾਅਦ ਦੇਖਾਂਗੇ: ਰੋਹਿਤ ਸ਼ਰਮਾ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਸਰਹੱਦੀ ਖੇਤਰਾਂ 'ਤੇ ਵਿਸ਼ੇਸ਼ ਧਿਆਨ ਨਾਲ ਸੂਬੇ ਭਰ 'ਚ ਗ੍ਰਾਮ ਸੁਰੱਖਿਆ ਕਮੇਟੀਆਂ ਨੂੰ ਮੁੜ ਕਰੇਗੀ ਸੁਰਜੀਤ Monday 09 January 2023 02:41 PM UTC+00 | Tags: dgp-of-punjab-gaurav-yadav news punjab-gaurav-yadav punjab-police ਚੰਡੀਗੜ੍ਹ 09 ਜਨਵਰੀ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬੇ ਵਿੱਚ ਜ਼ਮੀਨੀ ਪੱਧਰ 'ਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਰਚੁਅਲ ਮੀਟਿੰਗ ਨੂੰ ਸੰਬੋਧਨ ਕੀਤਾ। ਪੰਜਾਬ ਦੇ ਸਾਰੇ ਅੱਠ ਰੇਂਜ ਆਈ.ਜੀ./ਡੀ.ਆਈ.ਜੀ., 28 ਸੀ.ਪੀਜ਼/ਐਸ.ਐਸ.ਪੀਜ਼, 117 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀਜ਼) ਅਤੇ 413 ਸਟੇਸ਼ਨ ਹਾਊਸ ਅਫਸਰਾਂ (ਐਸ.ਐਚ.ਓਜ਼) ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਉਨ੍ਹਾਂ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਵੀ ਸਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਅਪਣਾਇਆ ਹੈ ਇਸ ਲਈ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪ੍ਰਭਾਵਸ਼ਾਲੀ ਕਾਨੂੰਨ ਦੀ ਵਰਤੋਂ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀ ਵਰਤੋਂ ਕਰਨ ਲਈ ਕਿਹਾ।
ਡੀਜੀਪੀ ਨੇ ਉਹਨਾਂ ਨੂੰ ਹਰ ਪੁਲਿਸ ਸਟੇਸ਼ਨ ਪੱਧਰ ‘ਤੇ ਨਸ਼ਿਆਂ ਦੇ ਹੌਟਸਪੌਟਸ ਦੀ ਸ਼ਨਾਖਤ ਕਰਨ ਅਤੇ ਸੂਬੇ ਵਿਚੋਂ ਇਸ ਖਤਰੇ ਨੂੰ ਜੜ੍ਹੋਂ ਪੁੱਟਣ ਲਈ ਫਾਰਮਾਸਿਊਟੀਕਲ ਡਰੱਗਜ਼ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਿਆਂ ਦੇ ਮਾਮਲੇ ਵਿੱਚ ਢਿੱਲ ਵਰਤਣ ਦੀ ਸੂਰਤ ਵਿੱਚ ਸਬੰਧਤ ਐਸ.ਐਚ.ਓ. ਜ਼ਿੰਮੇਵਾਰ ਹੋਵੇਗਾ। ਪੁਲਿਸਿੰਗ ਵਿੱਚ ਪੇਸ਼ੇਵਰਤਾ ਲਿਆਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਫੀਲਡ ਅਫਸਰਾਂ ਨੂੰ ਛੋਟੇ-ਮੋਟੇ ਆਈਪੀਸੀ ਕੇਸ ਦਰਜ ਕਰਨ, ਰੋਕਥਾਮ ਕਾਰਵਾਈਆਂ ਕਰਨ, ਹਿਸਟਰੀ ਸ਼ੀਟਾਂ ਖੋਲ੍ਹਣ, ਤਕਨੀਕੀ ਜਾਣਕਾਰੀ ਦੀ ਵਰਤੋਂ ਕਰਕੇ ਕੇਸਾਂ ਨੂੰ ਹੱਲ ਕਰਨ ਅਤੇ ਜ਼ਮਾਨਤ 'ਤੇ ਗਏ ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਨੇ ਫੀਲਡ ਡਿਊਟੀ ‘ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਆਮ ਜਨਤਾ ਦੇ ਵੱਧ ਤੋਂ ਸੰਪਰਕ ਵਿੱਚ ਰਹਿਣ ਅਤੇ ਨਾਗਰਿਕਾਂ ਦੀਆਂ ਕਾਲਾਂ ਸੁਣਕੇ, ਜਨਤਕ ਮੀਟਿੰਗਾਂ ਕਰਕੇ, ਯੂਥ ਕਲੱਬਾਂ ਵਿੱਚ ਸ਼ਾਮਲ ਕਰਕੇ ਉਹਨਾਂ ਨਾਲ ਮਿੱਤਰਤਾ ਵਾਲੇ ਸਬੰਧ ਬਣਾਉਣ। ਪੰਜਾਬ ਪੁਲਿਸ ਪਿੰਡ ਰੱਖਿਆ ਕਮੇਟੀਆਂ ਨੂੰ ਕਰੇਗੀ ਮੁੜ ਸੁਰਜੀਤਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਪੰਜਾਬ ਪੁਲਿਸ ਰਾਜ ਭਰ ਵਿੱਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਗ੍ਰਾਮ ਰੱਖਿਆ ਕਮੇਟੀਆਂ (ਵੀਡੀਸੀ) ਨੂੰ ਮੁੜ ਸੁਰਜੀਤ ਕਰੇਗੀ। ਡੀਜੀਪੀ ਨੇ ਕਿਹਾ ਕਿ ਵੀ.ਡੀ.ਸੀ. ਵਿੱਚ ਪਿੰਡ ਦੇ ਭਰੋਸੇਮੰਦ ਅਤੇ ਉੱਘੇ ਵਿਅਕਤੀ , ਜਿਨ੍ਹਾਂ ਵਿੱਚ ਸੇਵਾਮੁਕਤ ਪੁਲਿਸ ਜਾਂ ਫੌਜ ਦੇ ਕਰਮਚਾਰੀ, ਪ੍ਰਿੰਸੀਪਲ ਸਰਕਾਰੀ ਅਧਿਕਾਰੀ/ਅਧਿਕਾਰੀ ਆਦਿ ਸ਼ਾਮਲ ਹੋਣਗੇ। "ਇਹ ਕਮੇਟੀਆਂ ਪੁਲਿਸ ਨਾਲ ਪੂਰਨ ਤਾਲਮੇਲ ਨਾਲ ਕੰਮ ਕਰਨਗੀਆਂ ਅਤੇ ਸਰਹੱਦੀ ਸੂਬੇ ‘ਚੋ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਹੋਰ ਅਸਰਦਾਰ ਬਣਾਉਗੀਆਂ। ਇਸ ਦੌਰਾਨ ਫੀਲਡ ਅਫਸਰਾਂ ਨੂੰ ਬੀਟ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ ਗਿਆ ਅਤੇ ਹਰੇਕ ਬੀਟ ਖੇਤਰ ਲਈ ਇੱਕ ਬੀਟ ਅਫਸਰ ਸਮਰਪਿਤ ਕੀਤੇ ਜਾਣ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਵਿਸ਼ੇਸ਼ ਖੇਤਰਾਂ ਲਈ ਪੁਲਿਸ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ। The post ਪੰਜਾਬ ਪੁਲਿਸ ਸਰਹੱਦੀ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਨਾਲ ਸੂਬੇ ਭਰ ‘ਚ ਗ੍ਰਾਮ ਸੁਰੱਖਿਆ ਕਮੇਟੀਆਂ ਨੂੰ ਮੁੜ ਕਰੇਗੀ ਸੁਰਜੀਤ appeared first on TheUnmute.com - Punjabi News. Tags:
|
9 ਜਨਵਰੀ 1945: ਸਰ ਛੋਟੂ ਰਾਮ ਨੂੰ ਯਾਦ ਕਰਦਿਆਂ…. Monday 09 January 2023 06:26 PM UTC+00 | Tags: featured-post sir-chhotu-ram the-unmute-update ਲਿਖਾਰੀ |
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |










