TheUnmute.com – Punjabi News: Digest for January 31, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

CM ਭਗਵੰਤ ਮਾਨ ਲੋਕ ਨਿਰਮਾਣ ਵਿਭਾਗ ਦੇ ਨਵ-ਨਿਯੁਕਤ ਜੇ.ਈਜ਼ ਨੂੰ ਸੌਂਪਣਗੇ ਨਿਯੁਕਤੀ ਪੱਤਰ

Monday 30 January 2023 05:37 AM UTC+00 | Tags: aam-aadmi-party breaking-news cm-bhagwant-mann latest-news nagar-nigam-bhawan nagar-nigam-bhawan-chandigarh newly-appointed-jes news public-works-department punjab punjab-government punjabi-news punjab-news the-unmute-breaking-news the-unmute-punjabi-news

ਚੰਡੀਗੜ੍ਹ 30 ਜਨਵਰੀ 2023: ਪੰਜਾਬ ਸਰਕਾਰ ਦੇ ਮਿਸ਼ਨ ਰੁਜ਼ਗਾਰ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ । ਦੱਸ ਦੇਈਏ ਕਿ ਅੱਜ ਚੰਡੀਗੜ੍ਹ ਵਿੱਚ ਨਗਰ ਨਿਗਮ ਭਵਨ ਵਿਖੇ ਲੋਕ ਨਿਰਮਾਣ ਵਿਭਾਗ (Public Works Department) ਦੇ ਨਵ-ਨਿਯੁਕਤ 188 ਜੇ.ਈਜ਼ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

The post CM ਭਗਵੰਤ ਮਾਨ ਲੋਕ ਨਿਰਮਾਣ ਵਿਭਾਗ ਦੇ ਨਵ-ਨਿਯੁਕਤ ਜੇ.ਈਜ਼ ਨੂੰ ਸੌਂਪਣਗੇ ਨਿਯੁਕਤੀ ਪੱਤਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • nagar-nigam-bhawan
  • nagar-nigam-bhawan-chandigarh
  • newly-appointed-jes
  • news
  • public-works-department
  • punjab
  • punjab-government
  • punjabi-news
  • punjab-news
  • the-unmute-breaking-news
  • the-unmute-punjabi-news

ਬਠਿੰਡਾ 'ਚ ਮੰਦਰ ਦਾ ਲੈਂਟਰ ਡਿੱਗਣ ਕਾਰਨ 10 ਤੋਂ 12 ਜਣੇ ਹੇਠਾਂ ਦਬੇ, NDRF ਤੇ ਐਨਜੀਓ ਨੇ ਕੱਢੇ

Monday 30 January 2023 05:57 AM UTC+00 | Tags: 10-12 accident accident-news bathinda-news news the-unmute-breaking-news the-unmute-latest-news the-unmute-punjabi-news

ਬਠਿੰਡਾ 30 ਜਨਵਰੀ 2023: ਪੰਜਾਬ ਦੇ ਬਠਿੰਡਾ (Bathinda) ਦੇ ਰਿੰਗ ਰੋਡ ਫੇਜ਼-2 ‘ਤੇ ਸਾਲਾਸਰ ਬਾਲਾਜੀ ਮੰਦਰ ਦਾ ਲੈਂਟਰ ਡਿੱਗ ਗਿਆ। ਲੈਂਟਰ ਡਿੱਗਣ ਨਾਲ ਕਰੀਬ 10 ਤੋਂ 12 ਜਣੇ ਮਲਬੇ ਹੇਠਾਂ ਦੱਬ ਗਏ। ਲੈਂਟਰ ਡਿੱਗਣ ਦੀ ਆਵਾਜ਼ ਸੁਣਦੇ ਹੀ ਆਸਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਮੌਕੇ ‘ਤੇ ਮਲਬੇ ਹੇਠ ਦੱਬੇ ਇਕ ਬੱਚੇ ਨੂੰ ਬਚਾ ਲਿਆ, ਬਾਕੀ ਨੂੰ ਬਾਹਰ ਕੱਢਣ ਲਈ ਪੁਲਿਸ ਅਤੇ ਐਨਜੀਓ ਨੂੰ ਸੂਚਿਤ ਕੀਤਾ ਗਿਆ ।

ਸੂਚਨਾ ਤੋਂ ਬਾਅਦ ਗੈਰ-ਸਰਕਾਰੀ ਸੰਗਠਨ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਮਦਦ ਲਈ ਕਰੀਬ 8 ਐਂਬੂਲੈਂਸਾਂ ਨੂੰ ਬੁਲਾਇਆ ਗਿਆ । ਮਾਮਲਾ ਵਧਦਾ ਦੇਖ ਪੁਲਿਸ ਨੇ ਤੁਰੰਤ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕਰੀਬ 4 ਤੋਂ 5 ਜਣਿਆਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਰਾਹਤ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੁਪਹਿਰ 12 ਵਜੇ ਮੰਦਰ ‘ਚ ਲੈਂਟਰ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਇਹ ਕੰਮ ਸ਼ਾਮ 4.30 ਵਜੇ ਪੂਰਾ ਹੋਇਆ। ਇਸ ਤੋਂ ਬਾਅਦ ਕੁਝ ਲੋਕ ਮੰਦਰ ‘ਚ ਬਣੇ ਲੈਂਟਰ ਹੇਠਾਂ ਖੜ੍ਹੇ ਸਨ। ਆਰਤੀ ਖਤਮ ਹੋ ਚੁੱਕੀ ਸੀ। ਜਦੋਂ ਸ਼ਰਧਾਲੂਆਂ ਵਿੱਚ ਪ੍ਰਸਾਦ ਵੰਡਿਆ ਜਾ ਰਿਹਾ ਸੀ ਤਾਂ ਅਚਾਨਕ ਲੈਂਟਰ ਡਿੱਗ ਗਿਆ।

ਕੁਝ ਲੋਕ ਲੈਂਟਰ ਦੇ ਉੱਪਰ ਚੜ੍ਹ ਕੇ ਸਫਾਈ ਆਦਿ ਕਰ ਰਹੇ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਹੇਠਾਂ ਦੱਬਣ ਵਾਲਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਰਾਹਤ ਕਾਰਜਾਂ ਲਈ ਕਰੇਨ ਮੰਗਵਾਈ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਐਨ.ਡੀ.ਆਰ.ਐਫ. ਫਿਲਹਾਲ ਸਥਿਤੀ ਆਮ ਵਾਂਗ ਹੈ।

ਸਾਲਾਸਰ ਬਾਲਾਜੀ ਦਾ ਇਹ ਮੰਦਰ ਡੇਢ ਸਾਲ ਪਹਿਲਾਂ ਹੀ ਰਿੰਗ ਰੋਡ ਫੇਜ਼-2 ਵਿੱਚ ਬਣਿਆ ਹੈ। ਮੰਦਰ ਵਿੱਚ ਸ਼ਰਧਾਲੂ ਆਉਂਦੇ-ਜਾਂਦੇ ਰਹਿੰਦੇ ਹਨ। ਇਹ ਲੈਂਟਰ ਸ਼ਰਧਾਲੂਆਂ ਦੇ ਸਹਿਯੋਗ ਨਾਲ ਐਤਵਾਰ ਨੂੰ ਪਾਇਆ ਜਾ ਰਿਹਾ ਸੀ । ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਦਰ ਦਾ ਲੈਂਟਰ ਦੁਬਾਰਾ ਪਾਇਆ ਜਾਵੇ। ਦੂਜੇ ਪਾਸੇ ਜ਼ਖਮੀਆਂ ਦਾ ਵੀ ਇਲਾਜ ਹੋਣਾ ਚਾਹੀਦਾ ਹੈ।

The post ਬਠਿੰਡਾ ‘ਚ ਮੰਦਰ ਦਾ ਲੈਂਟਰ ਡਿੱਗਣ ਕਾਰਨ 10 ਤੋਂ 12 ਜਣੇ ਹੇਠਾਂ ਦਬੇ, NDRF ਤੇ ਐਨਜੀਓ ਨੇ ਕੱਢੇ appeared first on TheUnmute.com - Punjabi News.

Tags:
  • 10-12
  • accident
  • accident-news
  • bathinda-news
  • news
  • the-unmute-breaking-news
  • the-unmute-latest-news
  • the-unmute-punjabi-news

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ

Monday 30 January 2023 06:07 AM UTC+00 | Tags: breaking-news chandigarh-meteorological-center department-of-meteorology dr-manmohan-singh forecast-of-rain gusty-winds latest-news meteorological-department meteorological-department-chandigarh news punjab punjab-news punjab-temperature punjab-weather-news rain temperature

ਚੰਡੀਗੜ੍ਹ 30 ਜਨਵਰੀ 2023: ਪੰਜਾਬ ਭਰ ਵਿੱਚ ਐਤਵਾਰ ਨੂੰ ਦਿਨ ਭਰ ਬੱਦਲਾਂ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਠੰਢਕ ਮਹਿਸੂਸ ਕਰਨ ਲਈ ਮਜਬੂਰ ਕਰ ਦਿੱਤਾ, ਜਦੋਂ ਕਿ ਸ਼ਾਮ ਨੂੰ ਮੀਂਹ (Rain) ਪਿਆ। ਇਸਦੇ ਸੋਮਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ | ਜਿਸਦੇ ਚੱਲਦੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 12-24 ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸਦੇ ਨਾਲ ਹੀ ਨਾਲ ਹੀ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਇਸ ਤੋਂ ਬਾਅਦ ਬੱਦਲ ਕਈ ਇਲਾਕਿਆਂ ਨੂੰ ਆਪਣੀ ਲਪੇਟ ‘ਚ ਰੱਖਣਗੇ, ਜਿਸ ਨਾਲ ਗਰਜ ਦੇ ਨਾਲ-ਨਾਲ ਹਲਕੀ ਬਾਰਿਸ਼ (Rain) ਹੋਣ ਦੀ ਸੰਭਾਵਨਾ ਹੈ। ਜਿਕਰਯੋਗ ਕਿ ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਾਰਨ 29 ਜਨਵਰੀ ਤੋਂ 30 ਜਨਵਰੀ ਤੱਕ ਉੱਤਰ ਭਾਰਤ ਦੇ ਕਈ ਰਾਜਾਂ ਲਈ ਪਹਿਲਾਂ ਹੀ ਮੀਂਹ ਦਾ ਅਲਰਟ ਜਾਰੀ ਕੀਤਾ ਸੀ। ਮੰਗਲਵਾਰ ਨੂੰ ਬੱਦਲ ਸਾਫ ਹੋ ਜਾਣਗੇ ਪਰ ਸਵੇਰੇ ਫਿਰ ਸੰਘਣੀ ਧੁੰਦ ਪੈ ਸਕਦੀ ਹੈ। ਬੱਦਲਾਂ ਅਤੇ ਹਵਾਵਾਂ ਕਾਰਨ ਦਿਨ ਦਾ ਤਾਪਮਾਨ ਵੀ ਡਿੱਗ ਗਿਆ।

The post ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਤੇ ਚੰਡੀਗੜ੍ਹ ‘ਚ ਮੀਂਹ ਦਾ ਅਲਰਟ ਜਾਰੀ appeared first on TheUnmute.com - Punjabi News.

Tags:
  • breaking-news
  • chandigarh-meteorological-center
  • department-of-meteorology
  • dr-manmohan-singh
  • forecast-of-rain
  • gusty-winds
  • latest-news
  • meteorological-department
  • meteorological-department-chandigarh
  • news
  • punjab
  • punjab-news
  • punjab-temperature
  • punjab-weather-news
  • rain
  • temperature

ਇੰਡੀਗੋ ਨੇ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਈ, ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਹੋਵੇਗੀ ਸ਼ੁਰੂ

Monday 30 January 2023 06:19 AM UTC+00 | Tags: airlines amritsar-airport amritsar-and-lucknow breaking-news domestic-flights indigo indigos-website news punjab sri-guru-ramdas-airport-amritsar the-unmute-breaking-news the-unmute-punjabi-news the-unmute-update

ਚੰਡੀਗੜ੍ਹ 30 ਜਨਵਰੀ 2023: ਏਅਰਲਾਈਨਜ਼ ਇੰਡੀਗੋ (IndiGo) ਵਲੋਂ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਉਣ ਦਾ ਫੈਸਲਾ ਲਿਆ ਹੈ। ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਉਡਾਣਾਂ ਆਉਂਦੀਆਂ ਸਨ। ਇੰਡੀਗੋ ਨੇ ਇਸ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਇੰਡੀਗੋ (IndiGo) ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 23 ਫਰਵਰੀ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਭਰੇਗੀ। ਇਸ ਤੋਂ ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰਦੀ ਸੀ। ਦੋਵਾਂ ਸ਼ਹਿਰਾਂ ਵਿਚਾਲੇ ਇਹ ਸਫਰ ਕਰੀਬ ਡੇਢ ਘੰਟੇ ਦਾ ਹੈ ।

ਇੰਡੀਗੋ ਦੀ ਵੈੱਬਸਾਈਟ ਮੁਤਾਬਕ ਇਹ ਫਲਾਈਟ ਰੋਜ਼ਾਨਾ ਸਵੇਰੇ 7:05 ਵਜੇ ਟੇਕ ਆਫ ਕਰੇਗੀ | ਸਫਰ ਪੂਰਾ ਕਰਨ ਤੋਂ ਬਾਅਦ ਫਲਾਈਟ 8:35 ‘ਤੇ ਅੰਮ੍ਰਿਤਸਰ ਉਤਰੇਗੀ। ਇਹ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ। 1:30 ਘੰਟੇ ਦਾ ਸਫਰ ਕਰਨ ਤੋਂ ਬਾਅਦ ਫਲਾਈਟ 1:45 ‘ਤੇ ਲਖਨਊ ਪਹੁੰਚੇਗੀ।

The post ਇੰਡੀਗੋ ਨੇ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਈ, ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਹੋਵੇਗੀ ਸ਼ੁਰੂ appeared first on TheUnmute.com - Punjabi News.

Tags:
  • airlines
  • amritsar-airport
  • amritsar-and-lucknow
  • breaking-news
  • domestic-flights
  • indigo
  • indigos-website
  • news
  • punjab
  • sri-guru-ramdas-airport-amritsar
  • the-unmute-breaking-news
  • the-unmute-punjabi-news
  • the-unmute-update

ਚੰਡੀਗੜ੍ਹ 30 ਜਨਵਰੀ 2023: ਸੁਪਰੀਮ ਕੋਰਟ ਨੇ ਗੁਜਰਾਤ ਦੰਗਿਆਂ ‘ਤੇ ਅਧਾਰਿਤ ਬੀਬੀਸੀ ਦੀ ਦਸਤਾਵੇਜ਼ੀ ਡਾਕੂਮੈਂਟਰੀ (BBC documentary) ‘ਤੇ ਪਾਬੰਦੀ ਮਾਮਲੇ ਦੀ ਸੁਣਵਾਈ ਲਈ ਸਹਿਮਤੀ ਜਤਾਈ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ 6 ਫਰਵਰੀ ਨੂੰ ਕਰੇਗੀ। ਪਟੀਸ਼ਨਕਰਤਾ ਐਮਐਲ ਸ਼ਰਮਾ ਨੇ ਸੋਮਵਾਰ ਨੂੰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦੀ ਜਲਦੀ ਸੁਣਵਾਈ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਇਸ ਨੂੰ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ।

ਐਡਵੋਕੇਟ ਐਮਐਲ ਸ਼ਰਮਾ ਨੇ ਆਪਣੀ ਜਨਹਿਤ ਪਟੀਸ਼ਨ ਵਿੱਚ ਸੰਵਿਧਾਨਕ ਸਵਾਲ ਉਠਾਇਆ ਹੈ। ਪਟੀਸ਼ਨ ਵਿੱਚ ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਹ ਫੈਸਲਾ ਕਰਨ ਦੀ ਅਪੀਲ ਕੀਤੀ ਹੈ ਕਿ ਕੀ ਨਾਗਰਿਕਾਂ ਨੂੰ ਸੰਵਿਧਾਨ ਦੀ ਧਾਰਾ 19 (1) ਅਤੇ (2) ਦੇ ਤਹਿਤ 2002 ਦੇ ਗੁਜਰਾਤ ਦੰਗਿਆਂ ਦੀਆਂ ਖ਼ਬਰਾਂ, ਤੱਥਾਂ ਅਤੇ ਰਿਪੋਰਟਾਂ ਨੂੰ ਦੇਖਣ ਦਾ ਅਧਿਕਾਰ ਹੈ ਜਨ ਨਹੀਂ ।

ਪਟੀਸ਼ਨਕਰਤਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ 21 ਜਨਵਰੀ, 2023 ਦੇ ਬੀਬੀਸੀ ਦਸਤਾਵੇਜ਼ੀ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਨੂੰ ਗੈਰ-ਕਾਨੂੰਨੀ, ਖਤਰਨਾਕ, ਮਨਮਾਨੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਇਸਨੂੰ ਰੱਦ ਕਰਨ ਲਈ ਨਿਰਦੇਸ਼ ਵੀ ਮੰਗਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਕੇਂਦਰ ਸਰਕਾਰ ਪ੍ਰੈੱਸ ਦੀ ਆਜ਼ਾਦੀ ਨੂੰ ਰੋਕ ਸਕਦੀ ਹੈ ਜੋ ਕਿ ਸੰਵਿਧਾਨ ਦੀ ਧਾਰਾ 19(1)(2) ਤਹਿਤ ਗਾਰੰਟੀਸ਼ੁਦਾ ਬੁਨਿਆਦੀ ਅਧਿਕਾਰ ਹੈ।

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ‘ਕੀ ਭਾਰਤ ਦੇ ਸੰਵਿਧਾਨ ਦੀ ਧਾਰਾ 352 ਦੇ ਤਹਿਤ ਰਾਸ਼ਟਰਪਤੀ ਦੁਆਰਾ ਐਮਰਜੈਂਸੀ ਦਾ ਐਲਾਨ ਕੀਤੇ ਬਿਨਾਂ ਕੇਂਦਰ ਸਰਕਾਰ ਦੁਆਰਾ ਐਮਰਜੈਂਸੀ ਵਿਵਸਥਾਵਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ?’ ਸੀਨੀਅਰ ਵਕੀਲ ਨੇ ਦਾਅਵਾ ਕੀਤਾ ਹੈ ਕਿ ਬੀਬੀਸੀ ਦੀ ਡਾਕੂਮੈਂਟਰੀ (BBC documentary) ਵਿੱਚ ‘ਰਿਕਾਰਡ ਕੀਤੇ ਤੱਥ’ ਹਨ। ਇਨ੍ਹਾਂ ਤੱਥਾਂ ਦੀ ਵਰਤੋਂ ਪੀੜਤਾਂ ਲਈ ਨਿਆਂ ਦੇ ਕਾਰਨ ਨੂੰ ਅੱਗੇ ਵਧਾਉਣ ਲਈ ਕੀਤੀ ਜਾ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 21 ਜਨਵਰੀ ਨੂੰ ਬੀਬੀਸੀ ਦੀ ਵਿਵਾਦਿਤ ਡਾਕੂਮੈਂਟਰੀ ‘ਇੰਡੀਆ: ਦਿ ਮੋਦੀ ਕੁਵੇਸਚਨ’ ‘ਤੇ ਦੇਸ਼ ‘ਚ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਕਈ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀ ਸੰਗਠਨਾਂ ਨੇ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਰੌਲਾ ਪਾਇਆ ਹੈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।

The post ਬੀਬੀਸੀ ਡਾਕੂਮੈਂਟਰੀ ‘ਤੇ ਪਾਬੰਦੀ ਮਾਮਲੇ ‘ਚ ਸੁਪਰੀਮ ਕੋਰਟ 6 ਫਰਵਰੀ ਨੂੰ ਕਰੇਗੀ ਸੁਣਵਾਈ appeared first on TheUnmute.com - Punjabi News.

Tags:
  • bbc-documentary
  • breaking-news
  • news

ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ

Monday 30 January 2023 07:02 AM UTC+00 | Tags: aam-aadmi-party amritsar-pathankot amritsar-pathankot-railway-track batala batala-railway-station breaking-news cm-bhagwant-mann farmers-protest kisan-mazdoor-sangharsh-committee kisan-morcha kuldeep-singh-dhaliwal leader-sarwan-singh-pandher news punjab-congress punjab-news the-unmute-breaking-news the-unmute-latest-news the-unmute-punjabi-news

ਬਟਾਲਾ, 30 ਜਨਵਰੀ 2023: ਬਟਾਲਾ ਰੇਲਵੇ ਸਟੇਸ਼ਨ ‘ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ (Amritsar-Pathankot railway track) ਨੂੰ ਅਣਮਿੱਥੇ ਸਮੇਂ ਲਈ ਜਾਮ ਕਰਦੇ ਹੋਏ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਅੱਜ ਦੂਸਰੇ ਦਿਨ ਭਾਰੀ ਬਰਸਾਤ ਵਿੱਚ ਵੀ ਜਾਰੀ ਹੈ ,ਇਸ ਦੌਰਾਨ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਵੀ ਮੌਜੂਦ ਰਹੇ ,ਠੰਡ ਅਤੇ ਭੁੱਖ ਤੋਂ ਬਚਣ ਲਈ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ‘ਤੇ ਹੀ ਪੁਖਤਾ ਇੰਤਜਾਮ ਕੀਤੇ ਗਏ ਹਨ |

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪੂਰੇ ਪੰਜਾਬ ਵਿੱਚ ਤਿੰਨ ਘੰਟਿਆਂ ਲਈ ਰੇਲਵੇ ਟਰੈਕ ਰੋਕ ਕੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਕੇਂਦਰ ਸਰਕਾਰ ਨੇ ਜੋ ਵਾਅਦਾ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆ ਉਹ ਉਸਦੇ ਖ਼ਿਲਾਫ਼ ਸੀ, ਪਰ ਬਟਾਲਾ ਵਿਖੇ ਜੋ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ, ਇਹ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ |

ਉਨ੍ਹਾਂ ਨੇ ਕਿਹਾ ਕਿ ਜੋ ਤਿੰਨ ਨੈਸ਼ਨਲ ਹਾਈਵੇ ਬਣਨ ਜਾ ਰਹੇ ਹਨ, ਉਹਨਾਂ ਵਾਸਤੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ | ਉਹਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਇਕ ਸਾਰ ਨਹੀਂ ਦਿੱਤਾ ਜਾ ਰਿਹਾ, ਦੂਜਾ ਜ਼ਿਲ੍ਹੇ ਨਾਲ ਸੰਬੰਧਿਤ ਜੋ ਕਿਸਾਨ ਧਰਨਿਆਂ ਦੌਰਾਨ ਸ਼ਹਾਦਤਾਂ ਪਾ ਗਏ ਸਨ, ਓਹਨਾ ਦੇ ਪਰਿਵਾਰਾਂ ਨੂੰ ਨਾ ਹੀ ਮੁਆਵਜ਼ੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ |

ਇਸਦੇ ਨਾਲ ਹੀ ਨਾ ਹੀ ਗੰਨੇ ਦੀ ਪੇਮੈਂਟ ਜੋ ਕੇ 15 ਦਿਨ ਵਿੱਚ ਦਿੱਤੀ ਜਾਣੀ ਸੀ ਉਹ 40 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਅਤੇ ਗੰਨੇ ਦਾ ਜੋ ਸਰਕਾਰੀ ਰੇਟ 380 ਰੁਪਏ ਪ੍ਰਤੀ ਕੁਇੰਟਲ ਰਖਿਆ ਗਿਆ ਹੈ | ਉਸ ਵਿਚੋਂ 330 ਰੁਪਏ ਗੰਨਾ ਮਿੱਲ ਨੇ ਦੇਣੇ ਹੁੰਦੇ ਹਨ ਅਤੇ ਬਾਕੀ 50 ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ, ਉਹ ਵੀ ਅਜੇ ਤੱਕ ਨਹੀਂ ਮਿਲੇ |

ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਹੈ ਕੇ ਗੰਨੇ ਦੀ ਪੇਮੈਂਟ 380 ਰੁਪਏ ਇਕੋ ਵਾਰ ਇਕੱਠੇ ਮਿਲਣੇ ਚਾਹੀਦੇ ਹਨ , ਅਸੀਂ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਬਟਾਲਾ ਸਟੇਸ਼ਨ ਤੇ ਬਟਾਲਾ-ਪਠਾਨਕੋਟ ਰੇਲਵੇ ਟਰੈਕ ਜਾਮ ਕਰ ਰੱਖਿਆ ਹੈ ,ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਗੱਲਬਾਤ ਕਰਨ ਲਈ ਆਏ ਸੀ ਓਹਨਾਂ ਵਿਸ਼ਵਾਸ ਦਿਲਾਇਆ ਹੈ ਕਿ ਉਹ ਪੰਜਾਬ ਸਰਕਾਰ ਨਾਲ ਚੰਡੀਗੜ ਵਿਖੇ ਇਹਨਾਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਕੇ ਹੱਲ ਕੱਢਣਗੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ |

ਓਥੇ ਹੀ ਬਟਾਲਾ ਸਟੇਸ਼ਨ ਦੇ ਸਟੇਸ਼ਨ ਮਾਸਟਰ ਸੰਜੀਵ ਨੇ ਦੱਸਿਆ ਕਿ ਕਿਸਾਨਾਂ ਦੇ ਇਸ ਧਰਨੇ ਕਾਰਨ ਅਮ੍ਰਿਤਸਰ ਤੋਂ ਪਠਾਨਕੋਟ ਆਉਣ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਧ ਕੀਤੀਆਂ ਗਈਆਂ ਹਨ ਅਤੇ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਨੂੰ ਵਾਇਆ ਪਠਾਨਕੋਟ-ਜਲੰਧਰ ਰਾਹੀਂ ਚਲਾਇਆ ਜਾ ਰਿਹਾ ਹੈ | ਇਸ ਟਰੈਕ ਦੇ ਜਾਮ ਹੋਣ ਕਾਰਨ 22 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ |

The post ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ appeared first on TheUnmute.com - Punjabi News.

Tags:
  • aam-aadmi-party
  • amritsar-pathankot
  • amritsar-pathankot-railway-track
  • batala
  • batala-railway-station
  • breaking-news
  • cm-bhagwant-mann
  • farmers-protest
  • kisan-mazdoor-sangharsh-committee
  • kisan-morcha
  • kuldeep-singh-dhaliwal
  • leader-sarwan-singh-pandher
  • news
  • punjab-congress
  • punjab-news
  • the-unmute-breaking-news
  • the-unmute-latest-news
  • the-unmute-punjabi-news

CM ਭਗਵੰਤ ਮਾਨ ਨੂੰ ਸਿਹਤ ਕੇਂਦਰਾਂ 'ਤੇ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ: ਬਾਜਵਾ

Monday 30 January 2023 07:09 AM UTC+00 | Tags: aam-aadmi-clinics aam-aadmi-party breaking-news chief-minister-bhagwant-mann cm-bhagwant-mann health-centres mohalla-clinics news pratap-singh-bajwa punjab-congress punjab-government punjab-health-centres the-unmute-breaking-news

ਗੁਰਦਾਸਪੁਰ, 30 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵੈ-ਪ੍ਰਚਾਰ ਨੂੰ ਤਰਸਣ ਦਾ ਦੋਸ਼ ਲਗਾਉਂਦੇ ਹੋਏ, ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਸਿਹਤ ਕੇਂਦਰਾਂ (health centres) 'ਤੇ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ, ਜਿਨ੍ਹਾਂ ਦਾ ਨਾਮ ਆਮ ਆਦਮੀ ਪਾਰਟੀ ਸਰਕਾਰ ਨੇ ਹਾਲ ਹੀ ਵਿੱਚ ਆਪਣੀ ਪਾਰਟੀ ਦੇ ਨਾਮ 'ਤੇ ਰੱਖਿਆ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਭਾਸ਼ਣਾਂ ਵਿੱਚ ਦਾਅਵਾ ਕੀਤਾ ਸੀ ਕਿ ਉਹ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨਗੇ।"ਜਦੋਂ ਭਗਵੰਤ ਮਾਨ ਸੱਤਾ ਵਿੱਚ ਨਹੀਂ ਸਨ ਤਾਂ ਉਹ ਜੋ ਪ੍ਰਚਾਰ ਕਰਦੇ ਸਨ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਜੋ ਅਭਿਆਸ ਕਰ ਰਹੇ ਹਨ, ਇਸ ਵਿੱਚ ਬਹੁਤ ਵੱਡਾ ਅੰਤਰ ਹੈ।

ਉਹ 108 ਐਂਬੂਲੈਂਸਾਂ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਲਈ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਬਿਲਬੋਰਡਾਂ 'ਤੇ ਹੋਣ ਕਰ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ। ਹੁਣ, ਮਾਨ ਦੀਆਂ ਹਰ ਜਗਾ ਆਪਣੀਆਂ ਤਸਵੀਰਾਂ ਹਨ। ਇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ?"

ਬਾਜਵਾ ਨੇ ਕਿਹਾ ਕਿ ਉਹ ਇਸ ਦੀ ਬਜਾਏ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਤੇ ਡਾ ਬੀ ਆਰ ਅੰਬੇਦਕਰ ਦੀਆਂ ਤਸਵੀਰਾਂ ਦੀ ਵਰਤੋਂ ਕਰ ਸਕਦੇ ਸਨ, ਕਿਉਂਕਿ 'ਆਪ' ਨੇ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਸਭ ਤੋਂ ਵੱਧ ਪ੍ਰਸ਼ੰਸਾ ਕਰਦੀ ਹੈ। ਅਸਲ ਵਿਚ ਪਾਰਟੀ ਨੂੰ ਇਨ੍ਹਾਂ ਦੋਹਾਂ ਕੌਮੀ ਨਾਇਕਾਂ ਦਾ ਕੋਈ ਸਤਿਕਾਰ ਨਹੀਂ ਜਾਪਦਾ। 'ਆਪ' ਨੇ ਸਿਰਫ਼ ਵੋਟਾਂ ਹਾਸਲ ਕਰਨ ਲਈ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਤੇ ਡਾ ਬੀ ਆਰ ਅੰਬੇਦਕਰ ਦੇ ਨਾਵਾਂ ਦੀ ਦੁਰਵਰਤੋਂ ਕਰ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ।

ਇੱਕ ਬਿਆਨ ਵਿੱਚ, ਬਾਜਵਾ ਨੇ ਕਿਹਾ ਕਿ ਕਈ ਸਿਹਤ ਕੇਂਦਰਾਂ (health centres) ਦਾ ਨਾਮ ਆਮ ਆਦਮੀ ਪਾਰਟੀ ਦੇ ਨਾਮ 'ਤੇ ਰੱਖਣਾ ਗੈਰ-ਵਾਜਬ ਹੈ। ਇਸ ਤੋਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਆਪਣੀ ਪਾਰਟੀ ਦੇ ਨਾਮ 'ਤੇ ਕਿਸੇ ਵੀ ਜਨਤਕ ਜਾਇਦਾਦ ਦਾ ਨਾਮ ਨਹੀਂ ਰੱਖਿਆ ਹੈ। ਇਸ ਨੂੰ ਤੁਰੰਤ ਪ੍ਰਭਾਵਾਂ ਨਾਲ ਹਟਾਇਆ ਜਾਣਾ ਚਾਹੀਦਾ ਹੈ। ਕਾਦੀਆਂ ਵਿਧਾਇਕ ਬਾਜਵਾ ਨੇ ਅੰਮ੍ਰਿਤਸਰ ਵਿੱਚ ਪੰਜ ਪਿਆਰਿਆਂ ਦੇ ਨਾਂ ਨਾਲ ਸਥਾਪਤ ਕੀਤੇ ਗਏ ਪੰਜ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਘੋਸ਼ਿਤ ਕਰਨ ਲਈ 'ਆਪ' ਦੀ ਸਖ਼ਤ ਨਿੰਦਾ ਕੀਤੀ। ਜ਼ਾਹਿਰ ਹੈ ਕਿ ਇਹ 'ਆਪ' ਦਾ ਸਭ ਤੋਂ ਮੂਰਖਤਾ ਭਰਿਆ ਕਦਮ ਰਿਹਾ ਹੈ।

ਬਾਜਵਾ ਨੇ ਕਿਹਾ "ਦੋ ਮਹੀਨਿਆਂ ਵਿੱਚ, ਪੰਜਾਬ ਵਿੱਚ 'ਆਪ' ਦੀ ਸਰਕਾਰ ਬਣੀ ਨੂੰ ਇੱਕ ਸਾਲ ਹੋਣ ਵਾਲਾ ਹੈ। ਆਪਣੀ ਕਾਰਗੁਜ਼ਾਰੀ ਨੂੰ ਝੂਠਾ ਦਰਸਾਉਣ ਲਈ ਇੱਕ ਨਿਰਾਸ਼ਾਜਨਕ ਕਦਮ ਚੁੱਕਦੇ ਹੋਏ, 'ਆਪ' ਸਰਕਾਰ ਸੂਬੇ ਵਿੱਚ ਮੌਜੂਦਾ ਸਿਹਤ ਸਹੂਲਤਾਂ ਦਾ ਨਾਮ ਬਦਲ ਰਹੀ ਹੈ। ਇਸ ਤੱਥ ਦੇ ਬਾਵਜੂਦ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨਾਲ ਸੰਬੰਧਿਤ ਕੁੱਝ ਵੀ ਨਹੀਂ ਬਦਲਿਆ ਗਿਆ ਹੈ", ।

The post CM ਭਗਵੰਤ ਮਾਨ ਨੂੰ ਸਿਹਤ ਕੇਂਦਰਾਂ 'ਤੇ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ: ਬਾਜਵਾ appeared first on TheUnmute.com - Punjabi News.

Tags:
  • aam-aadmi-clinics
  • aam-aadmi-party
  • breaking-news
  • chief-minister-bhagwant-mann
  • cm-bhagwant-mann
  • health-centres
  • mohalla-clinics
  • news
  • pratap-singh-bajwa
  • punjab-congress
  • punjab-government
  • punjab-health-centres
  • the-unmute-breaking-news

ਸ਼੍ਰੀਨਗਰ 'ਚ ਰਾਹੁਲ ਗਾਂਧੀ ਨੇ ਪਾਰਟੀ ਹੈੱਡਕੁਆਰਟਰ 'ਤੇ ਲਹਿਰਾਇਆ ਤਿਰੰਗਾ, ਯਾਤਰਾ ਅੱਜ ਹੋਵੇਗੀ ਸਮਾਪਤ

Monday 30 January 2023 07:19 AM UTC+00 | Tags: bharat-jodo-yatra bharat-jodo-yatra-news breaking breaking-news congress jammu-and-kashmir-news maulana-azad-road news piunjab-breaking-news rahul-gandhi srinagar

ਚੰਡੀਗੜ੍ਹ, 30 ਜਨਵਰੀ 2023: ਸ਼੍ਰੀਨਗਰ ‘ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ (Rahul Gandhi) ਨੇ ਬਰਫਬਾਰੀ ਦਰਮਿਆਨ ਮੌਲਾਨਾ ਆਜ਼ਾਦ ਰੋਡ ‘ਤੇ ਪਾਰਟੀ ਹੈੱਡਕੁਆਰਟਰ ‘ਤੇ ਤਿਰੰਗਾ ਲਹਿਰਾਇਆ। ਇਹ ਭਾਰਤ ਜੋੜੋ ਯਾਤਰਾ ਅੱਜ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿੱਚ ਜਨਤਕ ਮੀਟਿੰਗ ਤੋਂ ਬਾਅਦ ਸਮਾਪਤ ਹੋ ਜਾਵੇਗੀ।

ਇਸ ਦੌਰਾਨ ਇਸ ਜਨ ਸਭਾ ਵਿੱਚ 23 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸ੍ਰੀਨਗਰ ਅਤੇ ਹੋਰ ਥਾਵਾਂ ‘ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਅਜਿਹੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਨ ਸਭਾ ਮੁਲਤਵੀ ਕੀਤੀ ਜਾਵੇਗੀ। ਪਰ ਫਿਲਹਾਲ ਕਿਸੇ ਵੀ ਆਗੂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਐਤਵਾਰ ਨੂੰ ਕਾਂਗਰਸ ਸੰਸਦ ਰਾਹੁਲ ਗਾਂਧੀ (Rahul Gandhi) ਨੇ ਭਾਰਤ ਜੋੜੋ ਯਾਤਰਾ ਦੇ ਹਿੱਸੇ ਵਜੋਂ ਇਤਿਹਾਸਕ ਲਾਲ ਚੌਕ ‘ਤੇ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਅਤੇ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਲਾਲ ਚੌਕ ਵਿੱਚ 10 ਮਿੰਟ ਚੱਲੇ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦੁਕਾਨਾਂ, ਵਪਾਰਕ ਅਦਾਰੇ ਅਤੇ ਹਫ਼ਤਾਵਾਰੀ ਪਿੱਸੂ ਮਾਰਕੀਟ ਵੀ ਸੁਰੱਖਿਆ ਕਾਰਨਾਂ ਕਰਕੇ ਬੰਦ ਰਹੀ । ਇਸ ਦੇ ਨਾਲ ਹੀ ਲਾਲ ਚੌਕ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ।

The post ਸ਼੍ਰੀਨਗਰ ‘ਚ ਰਾਹੁਲ ਗਾਂਧੀ ਨੇ ਪਾਰਟੀ ਹੈੱਡਕੁਆਰਟਰ ‘ਤੇ ਲਹਿਰਾਇਆ ਤਿਰੰਗਾ, ਯਾਤਰਾ ਅੱਜ ਹੋਵੇਗੀ ਸਮਾਪਤ appeared first on TheUnmute.com - Punjabi News.

Tags:
  • bharat-jodo-yatra
  • bharat-jodo-yatra-news
  • breaking
  • breaking-news
  • congress
  • jammu-and-kashmir-news
  • maulana-azad-road
  • news
  • piunjab-breaking-news
  • rahul-gandhi
  • srinagar

ਦੇਸ਼ ਨੂੰ ਤੋੜਣ ਵਾਲੀ ਰਾਜਨੀਤੀ ਕਰ ਰਹੀ ਭਾਜਪਾ, ਭਾਰਤ ਜੋੜੋ ਯਾਤਰਾ ਲੈ ਕੇ ਆਵੇਗੀ ਇਨਕਲਾਬ: ਗੁਰਜੋਤ ਸਿੰਘ ਸੰਧੂ

Monday 30 January 2023 07:28 AM UTC+00 | Tags: bharat-jodo-yatra bjp breaking-news gurjot-singh-sandhu national-general-secretary-nsui news nsui punjab-congress rahul-gandhi

ਸ੍ਰੀ ਮੁਕਤਸਰ ਸਾਹਿਬ 30 ਜਨਵਰੀ 2023: ਐਨਐਸਯੂਆਈ (NSUI) ਦੇ ਕੌਮੀ ਜਨਰਲ ਸਕੱਤਰ ਅਤੇ ਰਾਜਸਥਾਨ ਦੇ ਇੰਚਾਰਜ਼ ਗੁਰਜੋਤ ਸਿੰਘ ਸੰਧੂ ਜੋ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਵਿਚ ਰਾਹੁਲ ਗਾਂਧੀ ਦੇ ਨਾਲ ਚੱਲਣ ਵਾਲੇ 117 ਵਿਅਕਤੀਆਂ ਵਿਚੋਂ ਇੱਕ ਹਨ, ਉਨ੍ਹਾਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਰਤ ਜ਼ੋੜੋ ਯਾਤਰਾ ਹਰ ਵਰਗ ਦੀਆਂ ਮੰਗਾਂ ਦੀ ਤਰਜ਼ਮਾਨੀ ਕਰਦੀ ਹੈ।

ਬੀਤੇ ਸਮੇਂ ਵਿਚ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੀ ਸਮਾਪਤੀ ‘ਤੇ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ, ਅਗਨੀਪੱਥ ਵਰਗੀ ਸਕੀਮ ਦੇਸ਼ ਵਿਚ ਲਾਗੂ ਕਰਨ ਦਾ ਵਿਰੋਧ ਐਨਐਸਯੂਆਈ ਵੱਲੋਂ ਕੀਤਾ ਗਿਆ ਹੈ । ਉਹਨਾ ਕਿਹਾ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਦਾ ਮੁੱਖ ਮਕਸਦ ਉਹਨਾਂ ਲੋਕਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਨਾ ਹੈ ਜੋ ਆਪਣੀ ਰਾਜਨੀਤੀ ਲਈ ਲੋਕਾਂ ਨੂੰ ਤੋੜਣ ਦੀ ਰਾਜਨੀਤੀ ਕਰ ਰਹੇ ਹਨ। ਇਹ ਯਾਤਰਾ ਵੱਡਾ ਇਨਕਲਾਬ ਲੈ ਕੇ ਆਵੇਗੀ। ਆਮ ਆਦਮੀ ਪਾਰਟੀ ਦਿੱਲੀ ਵਾਲੀਆਂ ਰਣਨੀਤੀਆਂ ਪੰਜਾਬ ਵਿਚ ਲਾਗੂ ਕਰਨਾ ਚਾਹੁੰਦੀ, ਪਰ ਭੂਗੋਲਿਕ ਪੱਖ ਤੋਂ ਦਿੱਲੀ ਅਤੇ ਪੰਜਾਬ ਦੇ ਵਿਚ ਵੱਡਾ ਫਰਕ ਹੈ।

The post ਦੇਸ਼ ਨੂੰ ਤੋੜਣ ਵਾਲੀ ਰਾਜਨੀਤੀ ਕਰ ਰਹੀ ਭਾਜਪਾ, ਭਾਰਤ ਜੋੜੋ ਯਾਤਰਾ ਲੈ ਕੇ ਆਵੇਗੀ ਇਨਕਲਾਬ: ਗੁਰਜੋਤ ਸਿੰਘ ਸੰਧੂ appeared first on TheUnmute.com - Punjabi News.

Tags:
  • bharat-jodo-yatra
  • bjp
  • breaking-news
  • gurjot-singh-sandhu
  • national-general-secretary-nsui
  • news
  • nsui
  • punjab-congress
  • rahul-gandhi

ਭ੍ਰਿਸ਼ਟਾਚਾਰ ਮਾਮਲੇ 'ਚ IAS ਸੰਜੇ ਪੋਪਲੀ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਵਲੋਂ ਖਾਰਜ

Monday 30 January 2023 07:39 AM UTC+00 | Tags: breaking-news ias ias-officer-arrested-on-corruption-charges. ias-sanjay-popli news punjab-and-haryana-high-court punjab-police punjab-vigilance-bureau sanjay-popli the-unmute-breaking-news the-unmute-punjabi-news

ਚੰਡੀਗੜ੍ਹ, 30 ਜਨਵਰੀ 2023: ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਈਏਐਸ ਸੰਜੇ ਪੋਪਲੀ (IAS Sanjay Popli) ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ। ਹਾਈਕੋਰਟ ਨੇ ਸੰਜੇ ਪੋਪਲੀ ਦੀ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਖਾਰਜ ਦਿੱਤੀ ਹੈ | ਜਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਮੁਲਜ਼ਮ ਪੋਪਲੀ ਦੀ ਜ਼ਮਾਨਤ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਮੁਲਜ਼ਮ ਪੋਪਲੀ ਨੇ ਜ਼ਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ 2008 ਬੈਚ ਦੇ ਆਈਏਐਸ ਸੰਜੇ ਪੋਪਲੀ (IAS Sanjay Popli) ਨੂੰ ਸਾਲ 2022 ਵਿੱਚ ਨਵਾਂਸ਼ਹਿਰ ਦੇ ਕਰਿਆਮ ਮਾਰਗ 'ਤੇ ਪਾਏ ਜਾਣ ਵਾਲੇ ਸੀਵਰੇਜ ਦੇ ਟੈਂਡਰ ਵਿੱਚ ਇੱਕ ਫੀਸਦੀ ਕਮਿਸ਼ਨ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਖ਼ਿਲਾਫ਼ ਮੋਹਾਲੀ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ-20 ਸਥਿਤ ਘਰ ਤੋਂ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਉਸ ਦੇ ਤਤਕਾਲੀ ਸਹਾਇਕ ਸਕੱਤਰ ਸੰਜੀਵ ਵਤਸ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

The post ਭ੍ਰਿਸ਼ਟਾਚਾਰ ਮਾਮਲੇ 'ਚ IAS ਸੰਜੇ ਪੋਪਲੀ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਵਲੋਂ ਖਾਰਜ appeared first on TheUnmute.com - Punjabi News.

Tags:
  • breaking-news
  • ias
  • ias-officer-arrested-on-corruption-charges.
  • ias-sanjay-popli
  • news
  • punjab-and-haryana-high-court
  • punjab-police
  • punjab-vigilance-bureau
  • sanjay-popli
  • the-unmute-breaking-news
  • the-unmute-punjabi-news

ਮਰਨਾ ਮਨਜ਼ੂਰ ਹੈ, ਪਰ ਭਾਜਪਾ ਨਾਲ ਜਾਣਾ ਮਨਜ਼ੂਰ ਨਹੀਂ: CM ਨਿਤੀਸ਼ ਕੁਮਾਰ

Monday 30 January 2023 07:52 AM UTC+00 | Tags: bihar-bjp bjp bohar-news breaking-news cm cm-nitish-kumar indi latest-news mahatma-gandhi mahatma-gandhi-ghat news

ਚੰਡੀਗੜ੍ਹ, 30 ਜਨਵਰੀ 2023: ਬਿਹਾਰ ਭਾਜਪਾ ਸੂਬਾ ਕਾਰਜਕਾਰਨੀ ਕਮੇਟੀ ਦੀ ਕਾਨਫਰੰਸ ਵਿੱਚ ਵੱਡਾ ਫੈਸਲਾ ਲੈਂਦਿਆਂ ਕਿਹਾ ਗਿਆ ਕਿ ਭਾਜਪਾ ਬਿਹਾਰ ਵਿੱਚ ਕਿਸੇ ਵੀ ਕੀਮਤ 'ਤੇ ਨਿਤੀਸ਼ ਕੁਮਾਰ (Nitish Kumar) ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਿਹਾਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਦੂਜੇ ਪਾਸੇ ‘ਤੇ ਬਿਹਾਰ ਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਮਰ ਜਾਵਾਂਗੇ, ਪਰ ਭਾਜਪਾ ਨਾਲ ਕਦੇ ਨਹੀਂ ਜਾਵਾਂਗੇ।

ਦੱਸ ਦੇਈਏ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਾਤਮਾ ਗਾਂਧੀ ਦੀ ਬਰਸੀ ‘ਤੇ ਪਟਨਾ ਦੇ ਗਾਂਧੀ ਘਾਟ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਭਾਜਪਾ ‘ਤੇ ਜ਼ੁਬਾਨੀ ਹਮਲਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਮਹਾਤਮਾ ਗਾਂਧੀ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਭ ਨੂੰ ਯਾਦ ਰੱਖਣਾ ਹੈ ਅਤੇ ਜੇਕਰ ਇਹ ਲੋਕ ਸਾਡੇ ਵਿਚਕਾਰ ਲੜਾਈ ਪੈਦਾ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਆਪ ਨੂੰ ਆਪਣਾ ਸਮਝਣਗੇ।

ਨਿਤੀਸ਼ ਕੁਮਾਰ (Nitish Kumar) ਨੇ ਕਿਹਾ, ਮਰਨਾ ਮਨਜ਼ੂਰ ਹੈ, ਪਰ ਭਾਜਪਾ ਨਾਲ ਜਾਣਾ ਮਨਜ਼ੂਰ ਨਹੀਂ ਹੈ। ਇੰਨੀ ਮਿਹਨਤ ਅਤੇ ਹਿੰਮਤ ਨਾਲ ਉਹ ਸਾਨੂੰ ਆਪਣੇ ਨਾਲ ਲੈ ਆਇਆ ਸੀ। ਕੀ ਨਹੀਂ ਕੀਤਾ ਗਿਆ, ਲਾਲੂ ਪ੍ਰਸ਼ਾਦ ਯਾਦਵ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਹੁਣ ਜਦੋਂ ਅਸੀਂ ਦੁਬਾਰਾ ਗਠਜੋੜ ਖਤਮ ਕਰਨ ਤੋਂ ਬਾਅਦ ਵੱਖ ਹੋ ਗਏ ਹਾਂ, ਅਸੀਂ ਦੁਬਾਰਾ ਕੁਝ ਕਰਨ ਦੀ ਪ੍ਰਕਿਰਿਆ ਵਿਚ ਹਾਂ। ਹਰ ਕਿਸੇ ਨੂੰ ਇਧਰੋਂ ਉਧਰ ਕਿਵੇਂ ਕਰਨਾ ਹੈ, ਇਹ ਸਭ ਦੁਚਿੱਤੀ ਵਿੱਚ ਹੈ।

ਦੱਸ ਦੇਈਏ ਕਿ ਭਾਜਪਾ ਨੇ ਬਿਹਾਰ ਵਿੱਚ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਰਣਨੀਤੀ ਵੀ ਬਣਾਈ ਜਾਣ ਲੱਗੀ ਹੈ। ਇਸੇ ਕੜੀ ਵਿੱਚ ਦਰਭੰਗਾ ਵਿੱਚ ਸੂਬਾ ਪੱਧਰੀ ਵਰਕਿੰਗ ਕਮੇਟੀ ਦੀ ਇੱਕ ਵੱਡੀ ਕਾਨਫਰੰਸ ਹੋਈ। ਇਸ ‘ਚ ਬਿਹਾਰ ‘ਚ ਹੋਣ ਵਾਲੀਆਂ ਚੋਣਾਂ ਅਤੇ ਕੇਂਦਰ ‘ਚ ਹੋਣ ਵਾਲੀਆਂ ਚੋਣਾਂ ਸਮੇਤ ਕਈ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ।

The post ਮਰਨਾ ਮਨਜ਼ੂਰ ਹੈ, ਪਰ ਭਾਜਪਾ ਨਾਲ ਜਾਣਾ ਮਨਜ਼ੂਰ ਨਹੀਂ: CM ਨਿਤੀਸ਼ ਕੁਮਾਰ appeared first on TheUnmute.com - Punjabi News.

Tags:
  • bihar-bjp
  • bjp
  • bohar-news
  • breaking-news
  • cm
  • cm-nitish-kumar
  • indi
  • latest-news
  • mahatma-gandhi
  • mahatma-gandhi-ghat
  • news

ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਤੋਂ ਕੀਤੀ ਪੁੱਛਗਿੱਛ

Monday 30 January 2023 08:00 AM UTC+00 | Tags: corrupation crime faridkot former-congress-ml former-congress-mla kushaldeep-singh-dhillon news vigilance-bureau

ਚੰਡੀਗੜ੍ਹ, 30 ਜਨਵਰੀ 2023: ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ (Kushaldeep Singh Dhillon) ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਦਫਤਰ ਫਰੀਦਕੋਟ ‘ਚ ਕੁਸ਼ਲਦੀਪ ਢਿੱਲੋਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਪਹਿਲਾਂ ਹੀ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਸੀ। ਦੂਜੇ ਪਾਸੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਆਪਣੇ ਵਕੀਲ ਸਮੇਤ ਵਿਜੀਲੈਂਸ ਦਫ਼ਤਰ ਪੁੱਜੇ ਹਨ, ਜਿੱਥੇ ਪੁੱਛਗਿੱਛ ਜਾਰੀ ਹੈ।

The post ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਤੋਂ ਕੀਤੀ ਪੁੱਛਗਿੱਛ appeared first on TheUnmute.com - Punjabi News.

Tags:
  • corrupation
  • crime
  • faridkot
  • former-congress-ml
  • former-congress-mla
  • kushaldeep-singh-dhillon
  • news
  • vigilance-bureau

ਚੰਡੀਗੜ੍ਹ, 30 ਜਨਵਰੀ 2023: ਚੰਡੀਗੜ੍ਹ ਵਿੱਚ ਨਗਰ ਨਿਗਮ ਭਵਨ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਨਿਰਮਾਣ ਵਿਭਾਗ (PWD) ਦੇ 188 ਜੇ.ਈਜ਼ ਨੂੰ ਨਿਯੁਕਤੀ ਪੱਤਰ ਵੰਡੇ । ਮੁੱਖ ਮੰਤਰੀ ਨੇ ਇਸ ਮੌਕੇ ਸਾਰੇ 188 ਜੇ.ਈਜ਼ ਨੂੰ ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ 'ਕੱਚਾ' ਸ਼ਬਦ ਖ਼ਤਮ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਸਾਮੀ ਨੂੰ ਖਾਲੀ ਨਹੀਂ ਰਹਿਣ ਦਿੱਤਾ ਜਾਵੇਗਾ, ਮਨਜ਼ੂਰੀ ਮਿਲਦੇ ਹੀ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੇ ਹਨ। ਜਿਵੇਂ-ਜਿਵੇਂ ਮਨਜ਼ੂਰੀ ਮਿਲ ਰਹੀ ਹੈ, ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ ਉਹ 26047 ਨਿਯੁਕਤੀ ਪੱਤਰ ਵੰਡ ਜਾ ਚੁੱਕੇ ਹਨ। ਸਾਰੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਡਿਗਰੀ ਅਨੁਸਾਰ ਨੌਕਰੀਆਂ ਮਿਲਣਗੀਆਂ। ਕੋਈ ਸਿਫ਼ਾਰਸ਼ਾਂ ਹੁਣ ਕੰਮ ਨਹੀਂ ਕਰਦੀਆਂ। ਜੇਕਰ ਤੁਸੀਂ ਵੀ ਮਿਹਨਤ ਕਰੋਗੇ ਤਾਂ ਉਸ ਦਾ ਨਾਂ ਵੀ ਲੋਕ ਨਿਰਮਾਣ ਵਿੱਚ ਆਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਲੋਕ ਮੁਹੱਲਾ ਕਲੀਨਿਕਾਂ ਦਾ ਲਾਹਾ ਲੈ ਰਹੇ ਹਨ। ਕਲੀਨਿਕਾਂ ਵਿੱਚ ਸਾਰਾ ਇਲਾਜ ਮੁਫ਼ਤ ਹੈ। ਵੱਡੇ ਹਸਪਤਾਲਾਂ ਵਿੱਚ ਭੀੜ ਘੱਟ ਗਈ ਹੈ। ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਕਾਗਜ਼ ਰਹਿਤ ਹੈ। ਪੰਜਾਬ ਵਿੱਚ ਹੋਰ ਉਦਯੋਗ ਆ ਰਹੇ ਹਨ। ਪਿਛਲੀਆਂ ਸਰਕਾਰਾਂ ਵੇਲੇ ਤਾਂ ਲੋਕ ਟੈਂਕੀਆਂ ਤੇ ਟਾਵਰਾਂ ‘ਤੇ ਚੜ੍ਹ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਠੋਕ ਕੇ ਘਰ-ਘਰ ਪਹੁੰਚਾਈ ਜਾਵੇਗੀ। ਲੋਕਾਂ ਨੂੰ ਰਾਹਤ ਦੇਣ ਲਈ ਸੇਵਾਵਾਂ ਦੀ ਹੋਮ ਡਿਲੀਵਰੀ ਸ਼ੁਰੂ ਕੀਤੀ ਜਾਵੇਗੀ।

ਇਸ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਵੀ ਨਿਸ਼ਾਨਾ ਸਾਧਿਆ। ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕਾਂ ‘ਚ ਤਬਦੀਲ ਕਰਨ ‘ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਕਹਿੰਦੇ ਹਨ ਕਿ ਉਨ੍ਹਾਂ ਨੇ ਡਿਸਪੈਂਸਰੀਆਂ ਬਣਵਾਈਆਂ ਪਰ ਕੀ ਬਾਦਲਾਂ ਨੇ ਡਿਸਪੈਂਸਰੀਆਂ ਨੂੰ ਰਜਿਸਟਰਡ ਕਰਵਾਇਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਖਸਤਾਹਾਲ ਇਮਾਰਤਾਂ ਨੂੰ ਬਹਾਲ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਨੂੰ ਹਰ ਪਿੰਡ ਦਾ ਦੌਰਾ ਕਰਕੇ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਬਣਾਈਆਂ ਡਿਸਪੈਂਸਰੀਆਂ ਚੱਲ ਰਹੀਆਂ ਹਨ ਜਾਂ ਨਹੀਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ 6 ਮਹੀਨਿਆਂ ‘ਚ ਆ ਕੇ ਐਲਾਨ ਕਰਦੀਆਂ ਸਨ ਪਰ ਉਨ੍ਹਾਂ ਦੀ ਸਰਕਾਰ ਨੇ ਪਹਿਲੇ 6 ਮਹੀਨਿਆਂ ‘ਚ ਹੀ ਆਪਣਾ ਕੰਮ ਕਰਕੇ ਦਿਖਾਇਆ ਹੈ। ਜੇਕਰ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪੈਂਦੀ।

The post CM ਮਾਨ ਨੇ PWD ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਅਕਾਲੀ ਦਲ ਨੂੰ ਲਿਆ ਲੰਮੇ ਹੱਥੀਂ appeared first on TheUnmute.com - Punjabi News.

Tags:
  • breaking-news
  • public-works-department
  • pwd

ਚੰਡੀਗੜ੍ਹ, 30 ਜਨਵਰੀ 2023: ਸਾਬਕਾ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਖ਼ੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ‘ਚ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਸੁਸਾਈਡ ਨੋਟ ‘ਚ ਜਿਨ੍ਹਾਂ ਦੇ ਨਾਂ ਲਿਖੇ ਗਏ ਸਨ, ਉਨ੍ਹਾਂ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਸ ਸੁਸਾਈਡ ਨੋਟ ਵਿੱਚ ਸਾਬਕਾ ਵਿਧਾਇਕ ਕੇਡੀ ਭੰਡਾਰੀ ਦਾ ਨਾਮ ਵੀ ਸ਼ਾਮਲ ਸੀ। ਜਲੰਧਰ ਥਾਣਾ 1 ਦੇ ਐਸਐਚਓ ਅਨੁਸਾਰ ਸੁਸਾਈਡ ਨੋਟ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਦੂਜੇ ਪਾਸੇ ਕੇਡੀ ਭੰਡਾਰੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਈ-ਮੇਲ ਰਾਹੀਂ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੀ ਗੱਲ ਕਹੀ ਹੈ ।

The post ਸਾਬਕਾ ਕਾਂਗਰਸੀ ਕੌਂਸਲਰ ਦੇ ਖੁਦਕੁਸ਼ੀ ਮਾਮਲੇ ‘ਚ ਪੁਲਿਸ ਵਲੋਂ ਸਾਬਕਾ ਵਿਧਾਇਕ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ appeared first on TheUnmute.com - Punjabi News.

Tags:
  • breaking-news
  • former-congress-councilor-vicky-kalia
  • mla
  • news

ਸੰਯੁਕਤ ਰਾਸ਼ਟਰ ਦੀ ਅੱਤਵਾਦ ਖ਼ਿਲਾਫ਼ ਵੱਡੀ ਕਾਰਵਾਈ, ISIL-SEA ਨੂੰ ਗਲੋਬਲ ਅੱਤਵਾਦੀ ਸੰਗਠਨ ਐਲਾਨਿਆ

Monday 30 January 2023 10:10 AM UTC+00 | Tags: breaking-news iraq isil-sea news terrorism terrorist-abdul-rehman-makki terrorist-organization un united-nations-security-council

ਚੰਡੀਗੜ੍ਹ, 30 ਜਨਵਰੀ 2023: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (United Nations Security Council)  ਨੇ ਅੱਤਵਾਦੀ ਸੰਗਠਨਾ ‘ਤੇ ਵੱਡੀ ਕਾਰਵਾਈ ਕੀਤੀ ਹੈ | ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ ਇਨ ਦੱਖਣ-ਪੂਰਬੀ ਏਸ਼ੀਆ (ISIL-SEA) ਨੂੰ ਇੱਕ ਗਲੋਬਲ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ।

ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਪਾਕਿਸਤਾਨ ਸਥਿਤ ਅੱਤਵਾਦੀ ਅਬਦੁਲ ਰਹਿਮਾਨ ਮੱਕੀ (Abdul Rahman Makki) ਨੂੰ ਗਲੋਬਲ ਅੱਤਵਾਦੀ ਘੋਸ਼ਿਤ ਸੀ ।  ਜੂਨ 2022 ਵਿੱਚ ਭਾਰਤ ਨੇ ਪਾਬੰਦੀ ਕਮੇਟੀ ਦੇ ਤਹਿਤ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੂਚੀਬੱਧ ਕਰਨ ਦੇ ਪ੍ਰਸਤਾਵ ਨੂੰ ਚੀਨ ਵਲੋਂ ਰੋਕਣ ਦੀ ਆਲੋਚਨਾ ਕੀਤੀ ਸੀ ।

ਮੱਕੀ ਲਸ਼ਕਰ-ਏ-ਤੋਇਬਾ ਦੇ ਮੁਖੀ ਅਤੇ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਜੀਜਾ ਹੈ। ਉਹ ਯੂਐਸ ਮਨੋਨੀਤ ਵਿਦੇਸ਼ੀ ਅੱਤਵਾਦੀ ਸੰਗਠਨ (ਐਫਟੀਓ) ਲਸ਼ਕਰ ਦੇ ਅੰਦਰ ਕਈ ਲੀਡਰਸ਼ਿਪ ਭੂਮਿਕਾਵਾਂ ਨਿਭਾ ਰਿਹਾ ਹੈ। ਉਸ ਨੇ ਲਸ਼ਕਰ ਦੀਆਂ ਕਾਰਵਾਈਆਂ ਲਈ ਫੰਡ ਜੁਟਾਉਣ ਵਿਚ ਵੀ ਭੂਮਿਕਾ ਨਿਭਾਈ ਹੈ।

The post ਸੰਯੁਕਤ ਰਾਸ਼ਟਰ ਦੀ ਅੱਤਵਾਦ ਖ਼ਿਲਾਫ਼ ਵੱਡੀ ਕਾਰਵਾਈ, ISIL-SEA ਨੂੰ ਗਲੋਬਲ ਅੱਤਵਾਦੀ ਸੰਗਠਨ ਐਲਾਨਿਆ appeared first on TheUnmute.com - Punjabi News.

Tags:
  • breaking-news
  • iraq
  • isil-sea
  • news
  • terrorism
  • terrorist-abdul-rehman-makki
  • terrorist-organization
  • un
  • united-nations-security-council

ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ

Monday 30 January 2023 10:22 AM UTC+00 | Tags: bcci cricket cricket-news icc indian-cricket-team latest-news murali-vijay news sports-news test-cricket-tam the-unmute-sports-news

ਚੰਡੀਗੜ੍ਹ, 30 ਜਨਵਰੀ 2023: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ (Murali Vijay) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੁਰਲੀ ​​ਵਿਜੇ ਨੇ ਸੋਮਵਾਰ (30 ਜਨਵਰੀ) ਨੂੰ ਟਵਿੱਟਰ ‘ਤੇ ਦੱਸਿਆ ਕਿ ਉਹ ਹੁਣ ਵਿਦੇਸ਼ੀ ਲੀਗਾਂ ‘ਚ ਆਪਣੀ ਕਿਸਮਤ ਅਜ਼ਮਾਉਣਗੇ। ਵਿਜੇ ਨੇ ਆਖ਼ਰੀ ਵਾਰ ਭਾਰਤ ਲਈ ਦਸੰਬਰ 2018 ‘ਚ ਆਸਟ੍ਰੇਲੀਆ ਖ਼ਿਲਾਫ਼ ਪਰਥ ‘ਚ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ​​ਵਿਜੇ ਨੇ 61 ਟੈਸਟ, 17 ਵਨਡੇ ਅਤੇ ਨੌਂ ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ।

ਮੁਰਲੀ ​​ਵਿਜੇ (Murali Vijay) ਨੇ 61 ਟੈਸਟ ਮੈਚਾਂ ‘ਚ 3982 ਦੌੜਾਂ, 17 ਵਨਡੇ ‘ਚ 339 ਦੌੜਾਂ ਅਤੇ 9 ਟੀ-20 ਮੈਚਾਂ ‘ਚ 169 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ‘ਚ 12 ਸੈਂਕੜੇ ਲਗਾਏ ਸਨ। ਮੁਰਲੀ ​​ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੈਟ ‘ਚ ਸਫਲ ਰਹੇ। ਉਨਾਂ ਨੇ 38.28 ਦੀ ਔਸਤ ਨਾਲ ਸਕੋਰ ਬਣਾਇਆ। ਵਿਜੇ ਦਾ ਸਰਵੋਤਮ ਸਕੋਰ 167 ਦੌੜਾਂ ਸੀ। ​​ਵਿਜੇ ਨੇ ਟੈਸਟ ਵਿੱਚ 15 ਅਰਧ ਸੈਂਕੜੇ ਵੀ ਲਗਾਏ ਹਨ । ਉਹ ਵਨਡੇ ਅਤੇ ਟੀ-20 ‘ਚ ਟੈਸਟ ਵਰਗੀ ਸਫਲਤਾ ਹਾਸਲ ਨਹੀਂ ਕਰ ਸਕੇ।

ਵਿਜੇ ਨੇ ਕੀ ਲਿਖਿਆ?

ਮੁਰਲੀ ​​ਵਿਜੇ (Murali Vijay) ਨੇ ਕਿਹਾ, "ਅੱਜ ਬਹੁਤ ਧੰਨਵਾਦ ਅਤੇ ਨਿਮਰਤਾ ਨਾਲ, ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। 2002-2018 ਤੱਕ ਦਾ ਮੇਰਾ ਸਫ਼ਰ ਮੇਰੇ ਜੀਵਨ ਦੇ ਸਭ ਤੋਂ ਸ਼ਾਨਦਾਰ ਸਾਲਾਂ ਵਿੱਚੋਂ ਇੱਕ ਰਿਹਾ ਹੈ ਕਿਉਂਕਿ ਖੇਡ ਦੇ ਉੱਚੇ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨਾ ਸਨਮਾਨ ਦੀ ਗੱਲ ਸੀ। ਮੈਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.), ਤਾਮਿਲਨਾਡੂ ਕ੍ਰਿਕਟ ਸੰਘ (ਟੀ.ਐੱਨ.ਸੀ.ਏ.), ਚੇਨਈ ਸੁਪਰ ਕਿੰਗਜ਼ ਅਤੇ ਚੈਮਪਲਾਸਟ ਸਨਮਾਰ ਦੁਆਰਾ ਮੈਨੂੰ ਦਿੱਤੇ ਮੌਕਿਆਂ ਲਈ ਧੰਨਵਾਦੀ ਹਾਂ।

The post ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ appeared first on TheUnmute.com - Punjabi News.

Tags:
  • bcci
  • cricket
  • cricket-news
  • icc
  • indian-cricket-team
  • latest-news
  • murali-vijay
  • news
  • sports-news
  • test-cricket-tam
  • the-unmute-sports-news

ਅੰਡਰ-19 ਵਿਸ਼ਵ ਕੱਪ ਨਾਲ ਸੰਤੁਸ਼ਟ ਨਹੀਂ, ਜਿੱਤਣਾ ਚਾਹੁੰਦੀ ਹਾਂ ਸੀਨੀਅਰ ਟੀ-20 ਵਿਸ਼ਵ ਕੱਪ: ਸ਼ੈਫਾਲੀ ਵਰਮਾ

Monday 30 January 2023 10:38 AM UTC+00 | Tags: bcci bcci-has-organized-a-function breaking-news icc icc-under-19-cricket-world-cup indian-cricket-team indian-under-19-team news punjabi-news shefali-verma sports-news under-19-world-cup

ਚੰਡੀਗੜ੍ਹ, 30 ਜਨਵਰੀ 2023: ਸ਼ੈਫਾਲੀ ਵਰਮਾ (Shefali Verma) ਦੀ ਕਪਤਾਨੀ ਹੇਠ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪਹਿਲਾ ਆਈਸੀਸੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤ ਲਿਆ । ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਮਹਿਲਾ ਕ੍ਰਿਕਟ ਵਿੱਚ ਕਿਸੇ ਵੀ ਪੱਧਰ ‘ਤੇ ਆਈਸੀਸੀ ਵਿਸ਼ਵ ਕੱਪ ਜਿੱਤਿਆ ਹੈ।

ਭਾਰਤੀ ਟੀਮ ਨੇ ਫਾਈਨਲ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਦੇ ਪੋਚੇਸਟਰੂਮ ਸਟੇਡੀਅਮ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਇੰਗਲੈਂਡ ਨੂੰ 17.1 ਓਵਰਾਂ ‘ਚ 68 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤ ਨੇ 14 ਓਵਰਾਂ ‘ਚ 3 ਵਿਕਟਾਂ ‘ਤੇ 69 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

ਭਾਰਤ ਦੀ ਸੌਮਿਆ ਤਿਵਾਰੀ ਨੇ ਜੇਤੂ ਸ਼ਾਟ ਲਗਾਇਆ। 6 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੇ ਤੀਤਾਸ ਸਾਧੂ ਪਲੇਅਰ ਆਫ ਦਿ ਮੈਚ ਰਹੇ। ਇਸ ਦੇ ਨਾਲ ਹੀ ਉਪ ਕਪਤਾਨ ਸ਼ਵੇਤਾ ਸਹਿਰਵਤ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 297 ਦੌੜਾਂ ਬਣਾਈਆਂ।

ਇਸ ਦੌਰਾਨ ਇੰਨੀ ਵੱਡੀ ਸਫਲਤਾ ਦੇ ਬਾਵਜੂਦ ਸ਼ੈਫਾਲੀ ਸੰਤੁਸ਼ਟ ਨਹੀਂ ਹੈ। ਉਹ ਕਹਿੰਦੀ ਹੈ – ਇਹ ਤਾਂ ਸ਼ੁਰੂਆਤ ਹੈ। ਸ਼ੈਫਾਲੀ ਵਰਮਾ (Shefali Verma) ਨੇ ਕਿਹਾ ਕਿ ਉਹ ਸਿਰਫ ਇਸ ਟਰਾਫੀ ਨਾਲ ਦੱਖਣੀ ਅਫਰੀਕਾ ਤੋਂ ਭਾਰਤ ਨਹੀਂ ਜਾਣਾ ਚਾਹੁੰਦੀ। ਉਹ ਸੀਨੀਅਰ ਟੀ-20 ਵਿਸ਼ਵ ਕੱਪ ਟਰਾਫੀ ਵੀ ਜਿੱਤਣਾ ਚਾਹੁੰਦੀ ਹੈ। ਇਹ ਟੂਰਨਾਮੈਂਟ 10 ਫਰਵਰੀ ਤੋਂ ਦੱਖਣੀ ਅਫਰੀਕਾ ਵਿੱਚ ਹੀ ਸ਼ੁਰੂ ਹੋ ਰਿਹਾ ਹੈ। ਸ਼ੈਫਾਲੀ ਇਸ ‘ਚ ਭਾਰਤ ਦੀ ਸੀਨੀਅਰ ਮਹਿਲਾ ਟੀਮ ਦੀ ਨੁਮਾਇੰਦਗੀ ਕਰੇਗੀ।

ਸ਼ੈਫਾਲੀ ਨੇ ਫਾਈਨਲ ਮੈਚ ਤੋਂ ਬਾਅਦ ਕਿਹਾ ਕਿ ਮੈਂ ਉਨ੍ਹਾਂ ਖਿਡਾਰੀਆਂ ‘ਚੋਂ ਹਾਂ ਜੋ ਇਕ ਵਾਰ ‘ਚ ਇਕ ਟੂਰਨਾਮੈਂਟ ‘ਤੇ ਧਿਆਨ ਕੇਂਦਰਤ ਕਰਦੀ ਹੈ। ਜਦੋਂ ਮੈਂ ਅੰਡਰ-19 ਵਿਸ਼ਵ ਕੱਪ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਮੇਰਾ ਧਿਆਨ ਸਿਰਫ ਇਸ ਟੂਰਨਾਮੈਂਟ ਨੂੰ ਜਿੱਤਣ ‘ਤੇ ਸੀ। ਹੁਣ ਮੈਂ ਆਪਣੇ ਆਤਮ ਵਿਸ਼ਵਾਸ ਨੂੰ ਅੱਗੇ ਵਧਾਵਾਂਗੀ ਅਤੇ ਸੀਨੀਅਰ ਵਿਸ਼ਵ ਕੱਪ ਵੀ ਜਿੱਤਾਂਗਾ। ਹੁਣ ਮੈਂ ਅੰਡਰ-19 ਨੂੰ ਭੁੱਲ ਕੇ ਸੀਨੀਅਰ ਟੀਮ ‘ਤੇ ਧਿਆਨ ਦੇਵਾਂਗੀ ਅਤੇ ਮਿਲ ਕੇ ਵਿਸ਼ਵ ਕੱਪ ਜਿੱਤਾਂਗੀ ।

ਸ਼ੈਫਾਲੀ ਨੇ ਅੰਡਰ-19 ਵਿਸ਼ਵ ਕੱਪ ‘ਚ ਹਰਫਨਮੌਲਾ ਪ੍ਰਦਰਸ਼ਨ ਕੀਤਾ ਸੀ। ਸ਼ੈਫਾਲੀ ਨੇ ਸਾਰੇ 7 ਮੈਚ ਖੇਡੇ ਅਤੇ 172 ਦੌੜਾਂ ਬਣਾਈਆਂ। ਉਸ ਨੇ ਚਾਰ ਵਿਕਟਾਂ ਵੀ ਲਈਆਂ। ਸ਼ੈਫਾਲੀ ਨੇ 8 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਿਰਫ 15 ਸਾਲ ਦੀ ਉਮਰ ‘ਚ ਸ਼ੈਫਾਲੀ ਨੇ ਟੀ-20 ਤੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਐਂਟਰੀ ਕੀਤੀ ਸੀ। 19 ਸਾਲ ਦੀ ਉਮਰ ਵਿੱਚ ਸ਼ੈਫਾਲੀ ਵਰਮਾ ਨੇ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਹੈ।

The post ਅੰਡਰ-19 ਵਿਸ਼ਵ ਕੱਪ ਨਾਲ ਸੰਤੁਸ਼ਟ ਨਹੀਂ, ਜਿੱਤਣਾ ਚਾਹੁੰਦੀ ਹਾਂ ਸੀਨੀਅਰ ਟੀ-20 ਵਿਸ਼ਵ ਕੱਪ: ਸ਼ੈਫਾਲੀ ਵਰਮਾ appeared first on TheUnmute.com - Punjabi News.

Tags:
  • bcci
  • bcci-has-organized-a-function
  • breaking-news
  • icc
  • icc-under-19-cricket-world-cup
  • indian-cricket-team
  • indian-under-19-team
  • news
  • punjabi-news
  • shefali-verma
  • sports-news
  • under-19-world-cup

ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਦੀ ਕੋਠੀ 'ਚ ਜਾਂਚ ਲਈ ਪਹੁੰਚੀ ਵਿਜੀਲੈਂਸ ਦੀ ਟੀਮ

Monday 30 January 2023 10:52 AM UTC+00 | Tags: amritsar-police amritsar-vigilance breaking-news congress crime news om-prakash-soni punjab-congress punjab-government punjab-vigilance-bureau ssp-vigilance-office-kachhari-chowk ssp-virinder-singh the-unmute the-unmute-breaking-news the-unmute-punjabi-news vigilance vigilance-bureau-amritsar

ਚੰਡੀਗੜ੍ਹ, 30 ਜਨਵਰੀ 2023: ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਦੁਪਹਿਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਦੀ ਨਵੀਂ ਕੋਠੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰਪੋਰਟ ਰੋਡ 'ਤੇ ਸਥਿਤ ਡੀ.ਆਰ.ਇਨਕਲੇਵ 'ਚ ਓਮ ਪ੍ਰਕਾਸ਼ ਸੋਨੀ ਦੀ ਆਲੀਸ਼ਾਨ ਕੋਠੀ ਦੀ ਉਸਾਰੀ ਚੱਲ ਰਹੀ ਹੈ |

ਜਿਕਰਯੋਗ ਹੈ ਕਿ ਓਮ ਪ੍ਰਕਾਸ਼ ਸੋਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਵਿਚ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਸਬੰਧੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਆਪਣੀ ਜਾਇਦਾਦ ਦੇ ਵੇਰਵੇ ਵੀ ਸੌਂਪੇ ਸਨ । ਹਾਲਾਂਕਿ ਵਿਜੀਲੈਂਸ ਅਧਿਕਾਰੀ ਇਸ ਬਾਰੇ ਕੁਝ ਨਹੀਂ ਦੱਸ ਰਹੇ ਹਨ।

The post ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਦੀ ਕੋਠੀ ‘ਚ ਜਾਂਚ ਲਈ ਪਹੁੰਚੀ ਵਿਜੀਲੈਂਸ ਦੀ ਟੀਮ appeared first on TheUnmute.com - Punjabi News.

Tags:
  • amritsar-police
  • amritsar-vigilance
  • breaking-news
  • congress
  • crime
  • news
  • om-prakash-soni
  • punjab-congress
  • punjab-government
  • punjab-vigilance-bureau
  • ssp-vigilance-office-kachhari-chowk
  • ssp-virinder-singh
  • the-unmute
  • the-unmute-breaking-news
  • the-unmute-punjabi-news
  • vigilance
  • vigilance-bureau-amritsar

10 ਮਹੀਨੇ 'ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ: CM ਭਗਵੰਤ ਮਾਨ

Monday 30 January 2023 11:02 AM UTC+00 | Tags: aam-aadmi-party bhagwant-mann breaking-news cm-bhagwant-mann latest-news nagar-nigam-bhawan nagar-nigam-bhawan-chandigarh newly-appointed-jes news public-works-department punjab punjab-government punjabi-news punjab-news the-unmute-breaking-news the-unmute-punjabi-news-0-no-approved-comments

ਚੰਡੀਗੜ੍ਹ, 30 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਖਿਆ ਕਿ ਸੂਬੇ ਨੇ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ 26074 ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ।ਇੱਥੇ ਮਿਊਂਸਿਪਲ ਭਵਨ ਵਿਖੇ ਲੋਕ ਨਿਰਮਾਣ ਵਿਭਾਗ ਦੇ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਕ ਨਵੀਂ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ, ਜਿੱਥੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਰਾਹੀਂ ਆਰਥਿਕ ਪੱਖੋਂ ਮਜ਼ਬੂਤ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿਰਫ਼ 10 ਮਹੀਨਿਆਂ ਦੇ ਕਾਰਜਕਾਲ ਦੌਰਾਨ 26074 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਹੋਰ ਨੌਕਰੀਆਂ ਦੇਣ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਇਹ ਪ੍ਰਕਿਰਿਆ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਉਤੇ ਭਰਤੀ ਲਈ ਸਿਰਫ਼ ਤੇ ਸਿਰਫ਼ ਮੈਰਿਟ ਹੀ ਇਕੋ-ਇਕ ਆਧਾਰ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ ਤਾਂ ਕਿ ਹੋਣਹਾਰ ਨੌਜਵਾਨ ਸੂਬਾ ਸਰਕਾਰ ਨਾਲ ਜੁੜਨ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਨਾਲ ਨੌਜਵਾਨਾਂ ਦੀ ਅਥਾਹ ਤਾਕਤ ਨੂੰ ਉਸਾਰੂ ਪਾਸੇ ਲਾਉਣ ਵਿੱਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਦਸ ਮਹੀਨਿਆਂ ਦੌਰਾਨ ਸੂਬਾ ਸਰਕਾਰ ਨੇ ਕਈ ਮਿਸਾਲੀ ਫੈਸਲੇ ਲਏ ਹਨ, ਜਦੋਂ ਕਿ ਦੂਜੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਦੌਰਾਨ ਲੋਕਾਂ ਨਾਲ ਵਾਅਦੇ ਕਰਦੀਆਂ ਸਨ ਪਰ ਉਨ੍ਹਾਂ ਨੇ ਵਾਅਦੇ ਨਹੀਂ, ਲੋਕਾਂ ਨੂੰ ਗਰੰਟੀਆਂ ਦਿੱਤੀਆਂ। ਭਗਵੰਤ ਮਾਨ ਨੇ ਕਿਹਾ ਕਿ ਇਕ-ਇਕ ਕਰਕੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਜੁਲਾਈ ਤੋਂ ਹਰੇਕ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕੀਤੀ ਅਤੇ ਇਹ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਨਵੰਬਰ-ਦਸੰਬਰ 2022 ਮਹੀਨਿਆਂ ਵਿੱਚ ਸੂਬੇ ਦੇ 87 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ। ਭਗਵੰਤ ਮਾਨ ਨੇ ਕਿਹਾ ਕਿ ਉਹ ਇਕ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਆਮ ਆਦਮੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਭਲੀ-ਭਾਂਤ ਜਾਣਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਹੋਰ ਗਰੰਟੀ ਪੂਰੀ ਕਰਦਿਆਂ ਪੰਜਾਬ ਭਰ ਵਿੱਚ 500 ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ ਹਨ, ਜਿੱਥੇ ਆਉਣ ਵਾਲੇ ਹਰੇਕ ਮਰੀਜ਼ ਦਾ ਆਨਲਾਈਨ ਡੇਟਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਘਾਤਕ ਬਿਮਾਰੀਆਂ ਨਾਲ ਸਿੱਝਣ ਲਈ ਰਣਨੀਤੀ ਘੜਨ ਵਿੱਚ ਇਹ ਡੇਟਾ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਵਾਸੀਆਂ ਦੇ ਇਲਾਜ ਤੇ ਰੋਗਾਂ ਦੀ ਪਛਾਣ ਵਿੱਚ ਇਹ ਪ੍ਰਭਾਵਸ਼ਾਲੀ ਸਾਬਤ ਹੋਵੇਗਾ।

ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਲੋਕ-ਪੱਖੀ ਫੈਸਲਿਆਂ ਦੀ ਵੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਵਿਰੋਧ ਲਈ ਹੀ ਵਿਰੋਧ ਕਰਨਾ ਪੂਰੀ ਤਰ੍ਹਾਂ ਬੇਲੋੜਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਸੂਬੇ ਦੀ ਤਰੱਕੀ ਦੇ ਖ਼ੁਸ਼ਹਾਲੀ ਤੋਂ ਸੜਦੇ ਹਨ, ਜਿਸ ਕਾਰਨ ਇਨ੍ਹਾਂ ਪਹਿਲਕਦਮੀਆਂ ਦਾ ਵਿਰੋਧ ਕਰ ਰਹੇ ਹਨ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਰੋਧ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਲਈ ਕੰਮ ਕਰਨ ਤੋਂ ਰੋਕ ਨਹੀਂ ਸਕੇਗਾ ਅਤੇ ਉਹ ਲੋਕਾਂ ਦੀ ਭਲਾਈ ਲਈ ਸਖ਼ਤ ਮਿਹਨਤ ਜਾਰੀ ਰੱਖਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕਾਂ ਦੀ ਭਲਾਈ ਲਈ ਕੰਮ ਕਿਵੇਂ ਕਰਨੇ ਹਨ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਭਰੋਸੇ ਨੂੰ ਉਹ ਹਰ ਹੀਲੇ ਬਰਕਰਾਰ ਰੱਖਣਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਇਹ ਸਕੂਲ, ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਰੁਚੀਆਂ ਮੁਤਾਬਕ ਹੀ ਉਨ੍ਹਾਂ ਦਾ ਵਿਕਾਸ ਯਕੀਨੀ ਬਣੇਗਾ ਅਤੇ ਇਹ ਸਕੂਲ ਭਵਿੱਖ ਲਈ ਮਾਹਿਰਾਂ ਦੀ ਇਕ ਵੱਡੀ ਫੌਜ ਤਿਆਰ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਦੌਲਤ ਨੂੰ ਲੁੱਟਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਇਸ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਦੋਖੀਆਂ, ਜਿਨ੍ਹਾਂ ਲੋਕਾਂ ਦੇ ਖ਼ਜ਼ਾਨੇ ਨੂੰ ਲੁੱਟਿਆ, ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਉੱਦਮੀਆਂ ਨੇ ਰਾਜ ਵਿੱਚ ਨਿਵੇਸ਼ ਲਈ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ 27 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਨੌਜਵਾਨਾਂ ਲਈ ਨੌਕਰੀਆਂ ਦੇ ਲੱਖਾਂ ਮੌਕੇ ਪੈਦਾ ਹੋ ਰਹੇ ਹਨ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਇਕ ਹੋਰ ਮਿਸਾਲੀ ਫੈਸਲੇ ਤਹਿਤ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਉਨ੍ਹਾਂ ਦੇ ਘਰਾਂ ਵਿੱਚ ਹੀ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।

The post 10 ਮਹੀਨੇ 'ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • latest-news
  • nagar-nigam-bhawan
  • nagar-nigam-bhawan-chandigarh
  • newly-appointed-jes
  • news
  • public-works-department
  • punjab
  • punjab-government
  • punjabi-news
  • punjab-news
  • the-unmute-breaking-news
  • the-unmute-punjabi-news-0-no-approved-comments

ਚੰਡੀਗੜ੍ਹ, 30 ਜਨਵਰੀ 2023 : ਫਿਲਮ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ, ਨਿਰਮਾਤਾ ਸ਼ਾਇਦ ਫਿਲਮ ਇੰਡਸਟਰੀ ਦੇ ਸਭ ਤੋਂ ਮੁਸ਼ਕਲ-ਪ੍ਰਭਾਸ਼ਿਤ ਪੇਸ਼ੇਵਰ ਵਿੱਚੋਂ ਇੱਕ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੈਮਾਨੇ ਦੇ ਨਾਲ, ਸੂਚੀ ਵਿੱਚ ਕਈ ਹੋਰ ਨਾਮ ਸ਼ਾਮਲ ਹੋ ਰਹੇ ਹਨ, ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਆਪਣੀ ਪਹਿਲੀ ਰਿਲੀਜ਼ ‘ਕਲੀ ਜੋਟਾ’ ਲਈ ਤਿਆਰ ਹਨ ਜੋ ਕਿ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਅਤੇ VH ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ।

ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਸਾਨੂੰ ਬਹੁਤ ਸਾਰੀਆਂ ਪੰਜਾਬੀ ਹਿੱਟ ਫ਼ਿਲਮਾਂ ਪ੍ਰਾਪਤ ਹੋਈਆਂ ਹਨ, ਜਿਵੇਂ ਕੋਕਾ, ਪਾਣੀ ਚ ਮਧਾਣੀ, ਲੌਂਗ-ਲਾਚੀ2, ਮਾਂ ਦਾ ਲਾਡਲਾ, ਆਦਿ। ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਨੂੰ ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਇੱਕ ਹੋਰ ਸ਼ਾਨਦਾਰ ਫਿਲਮ,”ਕਲੀ ਜੋਟਾ” ਨੂੰ ਦੇਖਣ ਦਾ ਮੌਕਾ ਮਿਲਣ ਜਾ ਰਿਹਾ ਹੈ। ਦਰਸ਼ਕਾਂ ਨੂੰ ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਦੇਖਣ ਨੂੰ ਮਿਲੇਗੀ। ਵਿਜੇ ਕੁਮਾਰ ਅਰੋੜਾ ਦੁਆਰਾ ਫਿਲਮ ‘ਕਲੀ ਜੋਟਾ’ (Kali Jotta) ਦਾ ਨਿਰਦੇਸ਼ਨ ਕੀਤਾ ਗਿਆ ਹੈ, ਜਿਸ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।

ਨਿਰਮਾਤਾ-ਅਦਾਕਾਰਾ ਨੀਰੂ ਬਾਜਵਾ ਨੇ ਇਸ ਫਿਲਮ ਬਾਰੇ ਟਿੱਪਣੀ ਕਰਦਿਆਂ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ, ਜੋ ਕਿ ਫਿਲਮ ਵਿੱਚ ਮੇਰੇ ਕੀਤੇ ਕੰਮ ਦੇ ਰਾਹੀਂ ਹਰ ਕੋਈ ਦੇਖ ਸਕਦਾ ਹੈ। ਮੈਂ ਹਮੇਸ਼ਾ ਆਪਣੇ ਵਿਰਸੇ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੰਮ ਕਰਨ ਵਿੱਚ ਮੇਰੀ ਸ਼ੁਰੂਆਤੀ ਦਿਲਚਸਪੀ ਵਧੀ ਹੈ, ਇੱਕ ਨਿਰਮਾਤਾ ਬਣਨ ਨੇ ਇਸ ਨਾਲ ਮੇਰਾ ਸਬੰਧ ਹੋਰ ਡੂੰਘਾ ਕੀਤਾ ਹੈ।

ਆਪਣੀ ਨਵੀਂ ਫਿਲਮ ਪੇਸ਼ ਕਰਦੇ ਹੋਏ, ਨਿਰਮਾਤਾ ਸਰਲਾ ਰਾਣੀ ਨੇ ਕਿਹਾ, “ਮੈਂ ਸਮਾਜਿਕ ਮਸਲੇ ਉੱਤੇ ਬਣੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਨਾਲ ਜੁੜ ਕੇ ਬਹੁਤ ਖੁਸ਼ ਹਾਂ। ਫਿਲਮ ਵਿੱਚ ਮੇਰੇ ਲਈ ਇੱਕ ਨਿਰਮਾਤਾ ਵਜੋਂ ਕੰਮ ਕਰਨਾ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਇੰਨੇ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਕੇ ਮੇਰੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ।"

ਆਪਣੀ ਆਉਣ ਵਾਲੀ ਫਿਲਮ ਬਾਰੇ ਖੁਸ਼ੀ ਜਾਹਿਰ ਕਰਦਿਆਂ ਨਿਰਮਾਤਾ ਸੰਨੀ ਰਾਜ ਦਾ ਕਹਿਣਾ ਹੈ ਕਿ, "ਫਿਲਮ ਵਿੱਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ ਫਿਲਮ ਪਿੱਛੇ ਕੰਮ ਕਰਦੇ ਏਨੇ ਮਿਹਨਤੀ ਨਿਰਮਾਤਾ, ਨਿਰਦੇਸ਼ਕ ਨਾਲ ਜੁੜ ਕੇ ਮੇਰਾ ਆਤਮਵਿਸ਼ਵਾਸ ਹੋਰ ਵਧਿਆ ਹੈ, ਮੈਂ ਇਸ ਫਿਲਮ ਲਈ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਬਹੁਤ ਧੰਨਵਾਦੀ ਹਾਂ।”

ਨਿਰਮਾਤਾ ਵਰੁਣ ਅਰੋੜਾ ਨੇ ਫਿਲਮ ‘ਕਲੀ ਜੋਟਾ’ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕੀਤਾ, "ਮੈਂ ਆਪਣੀ ਪਹਿਲੀ ਨਿਰਮਿਤ ਫਿਲਮ ‘ਕਲੀ ਜੋਟਾ’ ਨੂੰ ਪੇਸ਼ ਕਰਕੇ ਬਹੁਤ ਖੁਸ਼ ਹਾਂ। ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਅਸੀਂ ਲੰਬੇ ਸਮੇਂ ਤੋਂ ਦਿਖਾਉਣਾ ਚਾਹੁੰਦੇ ਸੀ ਅਤੇ ਹੁਣ ਅਸੀਂ ਬਹੁਤ ਖੁਸ਼ ਹਾਂ ਕਿ ਦਰਸ਼ਕ ਇਸ ਨੂੰ ਦੇਖਣ ਦੇ ਯੋਗ ਹੋਣਗੇ, ਇੱਕ ਅੱਲੜ ਉਮਰ ਦੀ ਪ੍ਰੇਮ ਕਹਾਣੀ ਅਤੇ ਫਿਲਮ ਦੇ ਪਲਾਟ ਸਭ ਨੂੰ ਭਾਵੁਕ ਕਰ ਦੇਣਗੇ।”

ਫਿਲਮ ਲਈ ਖੁਸ਼ੀ ਜਾਹਿਰ ਕਰਦਿਆਂ ਨਿਰਮਾਤਾ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਇੰਡਸਟਰੀ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੇਰੀ ਮਿਹਨਤ ਮੈਨੂੰ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਦੇ ਨਾਲ ਜੋੜ ਰਹੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਸਵੀਕਾਰ ਕਰਨਗੇ ਅਤੇ ਆਪਣਾ ਪੂਰਾ ਪਿਆਰ ਦਿਖਾਉਣਗੇ।

The post 3 ਫਰਵਰੀ ਨੂੰ ਦੂਰਦਰਸ਼ੀ ਨਿਰਮਾਤਾਵਾਂ ਦੁਆਰਾ ਨਿਰਦੇਸ਼ਿਤ “ਕਲੀ ਜੋਟਾ” ਇੱਕ ਸ਼ਾਨਦਾਰ ਪ੍ਰਦਰਸ਼ਨ ਦੇਖੋ appeared first on TheUnmute.com - Punjabi News.

Tags:
  • kali-jotta

ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਫਰੀਦਕੋਟ ਦੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ

Monday 30 January 2023 11:22 AM UTC+00 | Tags: aam-aadmi-clinics breaking-news faridkot faridkot-civil-hospital health kultar-singh-sandhawan latest-news news punjab-news the-unmute-breaking-news

ਫਰੀਦਕੋਟ, 30 ਜਨਵਰੀ 2023: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਫਰੀਦਕੋਟ ਦੇ ਜਿਲ੍ਹਾ ਸਿਵਲ ਹਸਪਤਾਲ (Faridkot Civil Hospital) ਦਾ ਅਚਾਨਕ ਦੌਰਾ ਕਰਕੇ ਉਥੇ ਮਰੀਜਾਂ ਨੂੰ ਮਿਲ ਰਹੀਆਂ ਇਲਾਜ ਸਹੁਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਅਤੇ ਡਾ. ਵਿਸ਼ਵਦੀਪ ਗੋਇਲ ਵੀ ਹਾਜ਼ਰ ਸਨ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਹਸਪਤਾਲ ਦੇ ਵਾਰਡਾਂ ਦਾ ਦੌਰਾ ਕਰਕੇ ਇੱਥੇ ਭਰਤੀ ਮਰੀਜਾਂ ਦਾ ਹਾਲ ਚਾਲ ਜਾਣਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਇਲਾਜ ਸਹੁਲਤਾਂ ਦਾ ਜਾਇਜਾ ਲਿਆ। ਇਸ ਦੌਰਾਨ ਉਨ੍ਹਾਂ ਵਿਸੇਸ਼ ਤੌਰ ਤੇ ਹਸਪਤਾਲ ਵਿਚ ਸਫਾਈ ਵਿਵਸਥਾ ਵਿਚ ਹੋਰ ਸੁਧਾਰ ਕਰਨ ਲਈ ਕਿਹਾ।

ਸ.ਸੰਧਵਾਂ ਨੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਾਜ ਵਿਚ ਸਿਹਤ ਸਹੁਲਤਾਂ ਤੇ ਵਿਸੇਸ਼ ਤੱਵਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਹਸਪਤਾਲਾਂ ਵਿਚ ਮਰੀਜਾਂ ਨੂੰ ਮਿਆਰੀ ਇਲਾਜ ਦੀ ਸਹੁਲਤ ਯਕੀਨੀ ਬਣਾਈ ਜਾ ਰਹੀ ਹੈ ਉਥੇ ਹੀ ਇਸ ਗਣਤੰਤਰ ਦਿਵਸ ਮੌਕੇ ਜਿ਼ਲ੍ਹੇ ਵਿਚ ਹੋਰ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਗਏ ਹਨ।

ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੇ ਵੱਖ ਵੱਖ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ। ਉਨਾਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਹੋਰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ ਸਟਾਫ, ਲੋਂੜੀਦੀਆਂ ਦਵਾਈਆਂ ਆਦਿ ਦੀ ਮਰੀਜ਼ਾਂ ਨੂੰ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਭਵਿੱਖ ਅੰਦਰ ਵੀ ਇਸੇ ਤਰ੍ਹਾਂ ਸਿਵਲ ਹਸਪਤਾਲ (Faridkot Civil Hospital) ਦੀ ਚੈਕਿੰਗ ਜਾਰੀ ਰਹੇਗੀ। ਇਸ ਮੌਕੇ ਡਾਕਟਰਾਂ ਦੀ ਟੀਮ, ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਮਨਪ੍ਰੀਤ ਸਿੰਘ ਧਾਲੀਵਾਲ ਵੀ ਹਾਜ਼ਰ ਸਨ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਫਰੀਦਕੋਟ ਦੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ appeared first on TheUnmute.com - Punjabi News.

Tags:
  • aam-aadmi-clinics
  • breaking-news
  • faridkot
  • faridkot-civil-hospital
  • health
  • kultar-singh-sandhawan
  • latest-news
  • news
  • punjab-news
  • the-unmute-breaking-news

ਕਰ ਵਿਭਾਗ ਵੱਲੋਂ 48 ਕਰੋੜ ਰੁਪਏ ਦੀ ਕਰ ਚੋਰੀ ਦੇ ਮਾਮਲੇ 'ਚ 4 ਗ੍ਰਿਫਤਾਰ

Monday 30 January 2023 11:32 AM UTC+00 | Tags: 48-4 breaking-news fraude-case gst harpal-singh-cheema input-tax-credit jalandhar latest-news news punjab-news tax-department-punjab the-unmute-breaking-news the-unmute-news the-unmute-punjabi-news

ਚੰਡੀਗੜ੍ਹ, 30 ਜਨਵਰੀ 2023: ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਕਰ ਚੋਰੀ ਦੇ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਆਪਨਾਉਣ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਕਰ ਵਿਭਾਗ (Tax Department), ਪੰਜਾਬ ਦੇ ਜੀਐਸਟੀ ਵਿੰਗ ਨੇ ਕਰ ਚੋਰੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ 48 ਕਰੋੜ ਰੁਪਏ ਦੀ ਜੀਐਸਟੀ ਧੋਖਾਧੜੀ ਦੇ ਮਾਮਲੇ ਵਿੱਚ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ।

ਇਹ ਵਿਅਕਤੀ ਕਥਿਤ ਤੌਰ ‘ਤੇ ਲੋਹੇ ਦੇ ਸਕਰੈਪ ਨਾਲ ਸਬੰਧਤ ਫਰਜ਼ੀ ਫਰਮਾਂ ਚਲਾ ਰਹੇ ਸਨ ਅਤੇ ਇੰਨ੍ਹਾ ਅਸਲ ਮਾਲ ਦੀ ਸਪਲਾਈ ਤੋਂ ਬਿਨਾਂ ਹੀ ਸਿਰਫ ਇਨਵਾਇਸ ਜਾਰੀ ਕਰਕੇ ਧੋਖੇ ਨਾਲ ਇਨਪੁਟ ਟੈਕਸ ਕ੍ਰੈਡਿਟ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ) ਦਾ ਦਾਅਵਾ ਕਰਨ ਲਈ ਜੀ.ਐਸ.ਟੀ ਰਜਿਸਟ੍ਰੇਸ਼ਨਾਂ ਪ੍ਰਾਪਤ ਕੀਤੀਆਂ ਹੋਈਆਂ ਸਨ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਕਰ ਵਿਭਾਗ (Tax Department) ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਕਜ ਕੁਮਾਰ ਉਰਫ਼ ਪੰਕਜ ਆਨੰਦ ਨੂੰ ਕਥਿਤ ਤੌਰ ‘ਤੇ ਮੈਸਰਜ਼ ਪੀਕੇ ਟਰੇਡਿੰਗ ਕੰਪਨੀ, ਮੈਸਰਜ਼ ਗਗਨ ਟਰੇਡਿੰਗ ਕੰਪਨੀ, ਮੈਸਰਜ਼ ਕ੍ਰਿਸ਼ ਟਰੇਡਿੰਗ ਕੰਪਨੀ, ਮੈਸਰਜ਼ ਬਾਲਾਜੀ ਟਰੇਡਿੰਗ ਕੰਪਨੀ, ਮੈਸਰਜ਼ ਕ੍ਰਿਸ਼ ਇੰਟਰਪ੍ਰਾਈਜਿਜ਼ ਅਤੇ ਮੈਸਰਜ਼ ਪੰਕਜ ਸਕ੍ਰੈਪ ਕੰਪਨੀ, ਰਵਿੰਦਰ ਸਿੰਘ ਨੂੰ ਮੈਸਰਜ਼ ਗੁਰੂ ਹਰਿਰਾਇ ਟਰੇਡਿੰਗ ਕੰਪਨੀ, ਗੁਰਵਿੰਦਰ ਸਿੰਘ ਨੂੰ ਮੈਸਰਜ਼ ਸ਼ਿਵ ਸ਼ਕਤੀ ਇੰਟਰਪ੍ਰਾਈਜ਼ਜ਼, ਅਤੇ ਅੰਮ੍ਰਿਤਪਾਲ ਸਿੰਘ ਨੂੰ ਕਥਿਤ ਤੌਰ ‘ਤੇ ਮੈਸਰਜ਼ ਨੌਰਥ ਵੋਗ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਉਪਰੰਤ ਇੰਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰੋਂ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਮੈਸਰਜ਼ ਪੀ.ਵੀ. ਇੰਟੀਰੀਅਰ ਡੇਕੋਰ, ਜਲੰਧਰ ਬਾਰੇ ਮੁਢਲੀ ਜਾਂਚ ਕੀਤੀ ਗਈ ਸੀ, ਜਿਸ ਤੋਂ ਜਾਂਚ ਨੂੰ ਅੱਗੇ ਵਧਾਉਂਦਿਆਂ ਮੈਸਰਜ਼ ਦਸਮੇਸ਼ ਟਰੇਡਿੰਗ ਕੰਪਨੀ, ਜਲੰਧਰ, ਮੈਸਰਜ਼ ਗੁਰ ਹਰਿਰਾਇ ਟਰੇਡਿੰਗ ਕੰਪਨੀ, ਜਲੰਧਰ, ਕ੍ਰਿਸ਼ ਟਰੇਡਿੰਗ ਕੰਪਨੀ, ਜਲੰਧਰ, ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼, ਜਲੰਧਰ, ਮੈਸਰਜ਼ ਬਾਲਾਜੀ ਟਰੇਡਿੰਗ ਕੰਪਨੀ, ਮੈਸਰਜ਼ ਪੰਕਜ ਸਕ੍ਰੈਪ ਕੰਪਨੀ, ਜਲੰਧਰ, ਗਗਨ ਟ੍ਰੇਡਿੰਗ ਕੰਪਨੀ ਅਤੇ ਮੈਸਰਜ਼ ਨਾਰਥ ਵੋਗ ਕੰਪਨੀ, ਜਲੰਧਰ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਫਰਮਾਂ ਜਾਅਲੀ ਗੈਰ-ਕਾਰਜਸ਼ੀਲ ਫਰਮਾਂ ਦੇ ਗਠਜੋੜ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਧੋਖਾਧੜੀ ਨਾਲ ਆਈ.ਟੀ.ਸੀ ਦਾ ਲਾਭ ਉਠਾਇਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਵਿਅਕਤੀ ਸਿਰਫ ਲੋਹੇ ਅਤੇ ਪਲਾਸਟਿਕ ਦੇ ਸਕਰੈਪ ਦਾ ਵਪਾਰ ਦਿਖਾ ਰਹੇ ਸਨ ਅਤੇ ਇਸ ਦੇ ਬਦਲੇ ਉਹ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਵੈਨਾਂ, ਟਰੈਕਟਰਾਂ ਅਤੇ ਬਿਨਾਂ ਰਿਕਾਰਡ ਵਾਲੇ ਫਰਜੀ ਵਾਹਨਾਂ ਲਈ ਜਾਅਲੀ ਇਨਵਾਇਸ ਅਤੇ ਜਾਅਲੀ ਈ-ਵੇਅ ਬਿੱਲ ਤਿਆਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਅਲੀ ਆਈ.ਟੀ.ਸੀ. ਬਣਾ ਕੇ, ਇਹ ਵਿਅਕਤੀ ਉਸੇ ਬੋਗਸ ਆਈ.ਟੀ.ਸੀ ਨੂੰ ਅੰਤਮ ਕਰਦਾਤਾ ਦੀ ਜਗ੍ਹਾ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੇ ਸਨ ਜੋ ਆਪਣੀਆਂ ਕਰ ਅਦਾਇਗੀਆਂ ਤੇ ਦੇਣਦਾਰੀਆਂ ਨੂੰ ਅਦਾ ਕਰਨ ਦੀ ਬਜਾਏ ਇਸ ਬੋਗਸ ਆਈ.ਟੀ.ਸੀ. ਨਾਲ ਐਡਜਸਟ ਕਰਵਾਕੇ ਸਰਕਾਰੀ ਖਜ਼ਾਨੇ ਦੀ ਚੋਰੀ ਕਰ ਰਹੇ ਸਨ।

ਬੁਲਾਰੇ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਤੇ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਕਮਿਸ਼ਨਰ ਸਟੇਟ ਟੈਕਸ (ਆਡਿਟ) ਰਵਨੀਤ ਖੁਰਾਣਾ ਅਤੇ ਵਧੀਕ ਕਮਿਸ਼ਨਰ ਸਟੇਟ ਟੈਕਸ-1 (ਇਨਵੈਸਟੀਗੇਸ਼ਨ) ਵਿਰਾਜ ਐਸ. ਤਿਡਕੇ ਦੀ ਨਿਗਰਾਨੀ ਹੇਠ ਕੀਤਾ ਗਿਆ।

The post ਕਰ ਵਿਭਾਗ ਵੱਲੋਂ 48 ਕਰੋੜ ਰੁਪਏ ਦੀ ਕਰ ਚੋਰੀ ਦੇ ਮਾਮਲੇ ‘ਚ 4 ਗ੍ਰਿਫਤਾਰ appeared first on TheUnmute.com - Punjabi News.

Tags:
  • 48-4
  • breaking-news
  • fraude-case
  • gst
  • harpal-singh-cheema
  • input-tax-credit
  • jalandhar
  • latest-news
  • news
  • punjab-news
  • tax-department-punjab
  • the-unmute-breaking-news
  • the-unmute-news
  • the-unmute-punjabi-news

Hockey: ਭਾਰਤੀ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਦਿੱਤਾ ਅਸਤੀਫਾ

Monday 30 January 2023 11:42 AM UTC+00 | Tags: breaking-news germany graham-reid hockey-world-cup hockey-world-cup-2023 indian-hockey-news indian-hockey-team indian-mens-hockey-team news sports-news the-unmute-breaking-news the-unmute-latest-update the-unmute-punjabi-news

ਚੰਡੀਗੜ੍ਹ, 30 ਜਨਵਰੀ 2023: ਭਾਰਤੀ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ (Graham Reid) ਨੇ ਅਸਤੀਫਾ ਦੇ ਦਿੱਤਾ ਹੈ। ਰੀਡ ਨੇ ਹਾਲ ਹੀ ਵਿੱਚ ਉੜੀਸਾ ਵਿੱਚ ਹੋਏ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਐਨਾਲਿਟੀਕਲ ਕੋਚ ਗ੍ਰੇਗ ਕਲਾਰਕ ਅਤੇ ਵਿਗਿਆਨਕ ਸਲਾਹਕਾਰ ਮਿਸ਼ੇਲ ਡੇਵਿਡ ਪੇਮਬਰਟਨ ਨੇ ਵੀ ਅਸਤੀਫਾ ਦੇ ਦਿੱਤਾ ਹੈ। ਭਾਰਤੀ ਟੀਮ ਹਾਕੀ ਵਿਸ਼ਵ ਕੱਪ ਵਿੱਚ ਨੌਵੇਂ ਸਥਾਨ 'ਤੇ ਰਹੀ।

ਗ੍ਰਾਹਮ ਰੀਡ (Graham Reid) ਨੂੰ ਅਪ੍ਰੈਲ 2019 ਵਿੱਚ ਭਾਰਤ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਉਸ ਦੀ ਨਿਗਰਾਨੀ ਹੇਠ, ਭਾਰਤ ਨੇ 2021 ਟੋਕੀਓ ਓਲੰਪਿਕ ਵਿੱਚ ਇੱਕ ਇਤਿਹਾਸਕ ਕਾਂਸੀ ਦਾ ਤਮਗਾ ਜਿੱਤਿਆ। 58 ਸਾਲਾ ਆਸਟ੍ਰੇਲੀਅਨ ਰੀਡ ਨੇ ਭੁਵਨੇਸ਼ਵਰ ਵਿੱਚ ਵਿਸ਼ਵ ਕੱਪ ਦੀ ਸਮਾਪਤੀ ਤੋਂ ਇੱਕ ਦਿਨ ਬਾਅਦ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਵਿਸ਼ਵ ਕੱਪ ਦੇ ਫਾਈਨਲ ਵਿੱਚ ਜਰਮਨੀ ਨੇ ਬੈਲਜੀਅਮ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾ ਕੇ ਟੀਮ ਚੈਂਪੀਅਨ ਬਣੀ। ਇਹ ਜਰਮਨੀ ਦਾ ਤੀਜਾ ਵਿਸ਼ਵ ਕੱਪ ਖਿਤਾਬ ਸੀ।

ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਰੀਡ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੈਂ ਅਹੁਦਾ ਛੱਡ ਕੇ ਅਗਲੀ ਮੈਨੇਜਮੈਂਟ ਨੂੰ ਜ਼ਿੰਮੇਵਾਰੀ ਸੌਂਪ ਦਿਆਂ। ਟੀਮ ਅਤੇ ਹਾਕੀ ਇੰਡੀਆ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਹੈ। ਮੈਂ ਇਸ ਸ਼ਾਨਦਾਰ ਯਾਤਰਾ ਦੇ ਹਰ ਪਲ ਦਾ ਆਨੰਦ ਮਾਣਿਆ ਹੈ। ਮੈਂ ਟੀਮ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।

The post Hockey: ਭਾਰਤੀ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • breaking-news
  • germany
  • graham-reid
  • hockey-world-cup
  • hockey-world-cup-2023
  • indian-hockey-news
  • indian-hockey-team
  • indian-mens-hockey-team
  • news
  • sports-news
  • the-unmute-breaking-news
  • the-unmute-latest-update
  • the-unmute-punjabi-news

ਅਮਨ ਅਰੋੜਾ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ 'ਚ 19 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ

Monday 30 January 2023 11:52 AM UTC+00 | Tags: breaking-news department-of-housing-construction-and-urban-development jobs junior-engineers latest-news new news puda-bhawan punjab-news the-unmute-breaking-news the-unmute-punjabi-news

ਚੰਡੀਗੜ੍ਹ/ਐਸ.ਏ.ਐਸ. ਨਗਰ, 30 ਜਨਵਰੀ 2023: ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਇੱਥੇ ਪੁੱਡਾ ਭਵਨ ਵਿਖੇ 19 ਜੂਨੀਅਰ ਇੰਜਨੀਅਰਾਂ (Junior Engineers) (ਸਿਵਲ) ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ।ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮੌਜੂਦਾ ਸਰਕਾਰ ਨੇ ਆਪਣੇ ਮਹਿਜ਼ 10 ਮਹੀਨਿਆਂ ਦੇ ਕਾਰਜਕਾਲ ਦੌਰਾਨ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਨਵ-ਨਿਯੁਕਤ ਜੇ.ਈਜ਼. (Junior Engineers) ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਇਕ ਨੁਕਾਤੀ ਏਜੰਡਾ ਹੈ। ਉਨ੍ਹਾਂ ਸਾਰਿਆਂ ਨੂੰ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸਰਕਾਰੀ ਕਰਮਚਾਰੀਆਂ ਦੀ ਭਲਾਈ ਲਈ ਲਏ ਗਏ ਅਹਿਮ ਫੈਸਲੇ ਦਾ ਜ਼ਿਕਰ ਕਰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਤਿਆਰ ਕਰਨ ਵਾਸਤੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਕਿਉਂਕਿ ਮਾਨ ਸਰਕਾਰ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਅਤੇ ਮੁੱਖ ਪ੍ਰਸ਼ਾਸਕ ਪੁੱਡਾ ਅਪਨੀਤ ਰਿਆਤ ਵੀ ਮੌਜੂਦ ਸਨ।

The post ਅਮਨ ਅਰੋੜਾ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ‘ਚ 19 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ appeared first on TheUnmute.com - Punjabi News.

Tags:
  • breaking-news
  • department-of-housing-construction-and-urban-development
  • jobs
  • junior-engineers
  • latest-news
  • new
  • news
  • puda-bhawan
  • punjab-news
  • the-unmute-breaking-news
  • the-unmute-punjabi-news

ਇੱਕ ਹਫ਼ਤੇ 'ਚ 16.36 ਕਿੱਲੋ ਹੈਰੋਇਨ, 6.70 ਕਿਲੋ ਅਫੀਮ, 11.53 ਲੱਖ ਰੁਪਏ ਦੀ ਡਰੱਗ ਮਨੀ ਸਮੇਤ 257 ਨਸ਼ਾ ਤਸਕਰ ਕਾਬੂ

Monday 30 January 2023 12:27 PM UTC+00 | Tags: aam-aadmi-party bhagwant-mann breaking-news cm-bhagwant-mann drug-money drug-smugglers drugs-smugglers headquarters-sukhchain-singh-gill igp-headquarters-sukhchain-singh-gill inspector-general-of-police latest-news news punajb-dgp-gaurav-yadav punjab-government punjab-police smugglers the-unmute-breaking-news the-unmute-punjabi-news war-against-drug

ਚੰਡੀਗੜ੍ਹ, 30 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ 'ਚ ਐਨ.ਡੀ.ਪੀ.ਐਸ. ਐਕਟ ਤਹਿਤ 198 ਐਫ.ਆਈ.ਆਰਜ਼. ਦਰਜ ਕਰਕੇ, ਜਿਸ ਵਿੱਚ 19 ਵਪਾਰਕ ਮਾਮਲੇ ਹਨ, 257 ਨਸ਼ਾ ਤਸਕਰਾਂ (drug smugglers)/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਕੋਲੋਂ 16.36 ਕਿਲੋ ਹੈਰੋਇਨ, 6.70 ਕਿਲੋ ਅਫੀਮ, 1.94 ਕੁਇੰਟਲ ਭੁੱਕੀ ਅਤੇ 78918 ਫਾਰਮਾ ਓਪੀਓਡਜ਼ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 11.53 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਇਸ ਤੋਂ ਪਿਛਲੇ ਹਫ਼ਤੇ, ਪੰਜਾਬ ਪੁਲਿਸ ਨੇ 5 ਕਿਲੋਗ੍ਰਾਮ ਹੈਰੋਇਨ, 4.90 ਕਿਲੋਗ੍ਰਾਮ ਅਫੀਮ, 5.92 ਕੁਇੰਟਲ ਭੁੱਕੀ, ਅਤੇ ਫਾਰਮਾ ਓਪੀਓਡਜ਼ ਦੀਆਂ 1.95 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 7.89 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ 241 ਨਸ਼ਾ ਤਸਕਰਾਂ (drug smugglers) ਨੂੰ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਦੱਸਿਆ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਪਿਛਲੇ ਹਫ਼ਤੇ ਦੌਰਾਨ ਐਨ.ਡੀ.ਪੀ.ਐਸ. ਕੇਸਾਂ ਵਿੱਚ 12 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 648 ਹੋ ਗਈ ਹੈ ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ 'ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਕਿਸੇ ਕੋਲੋਂ ਮਾਮੂਲੀ ਮਾਤਰਾ ਵਿੱਚ ਹੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੋਈ ਹੋਵੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਠੱਲ੍ਹ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹਨਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕੀਤੀ ਜਾਵੇ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਉਹਨਾਂ ਦੇ ਅਧਿਕਾਰ ਖੇਤਰਾਂ ਨਾਲ ਸਬੰਧਤ ਸਾਰੇ ਚੋਟੀ ਦੇ ਨਸ਼ਾ ਤਸਕਰਾਂ ਦੀ ਵੀ ਪਛਾਣ ਕੀਤੀ ਜਾਵੇ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਨਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।

The post ਇੱਕ ਹਫ਼ਤੇ ‘ਚ 16.36 ਕਿੱਲੋ ਹੈਰੋਇਨ, 6.70 ਕਿਲੋ ਅਫੀਮ, 11.53 ਲੱਖ ਰੁਪਏ ਦੀ ਡਰੱਗ ਮਨੀ ਸਮੇਤ 257 ਨਸ਼ਾ ਤਸਕਰ ਕਾਬੂ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • drug-money
  • drug-smugglers
  • drugs-smugglers
  • headquarters-sukhchain-singh-gill
  • igp-headquarters-sukhchain-singh-gill
  • inspector-general-of-police
  • latest-news
  • news
  • punajb-dgp-gaurav-yadav
  • punjab-government
  • punjab-police
  • smugglers
  • the-unmute-breaking-news
  • the-unmute-punjabi-news
  • war-against-drug

25,000 ਰੁਪਏ ਦੀ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

Monday 30 January 2023 12:43 PM UTC+00 | Tags: bdpo bdpo-news breaking-news bribe-case news punjab-news punjab-vigilance-bureau the-unmute-news

ਚੰਡੀਗੜ੍ਹ, 30 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਅਸ਼ੋਕ ਕੁਮਾਰ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬੀ.ਡੀ.ਪੀ.ਓ. ਨੂੰ ਸਰਪੰਚ ਲਖਵੀਰ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ, ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਅਧਿਕਾਰੀ ਗ੍ਰਾਮ ਪੰਚਾਇਤ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਵਰਤੋਂ ਸਰਟੀਫਿਕੇਟ ਜਾਰੀ ਕਰਨ ਅਤੇ ਗ੍ਰਾਂਟਾਂ ਦੀ ਅਦਾਇਗੀ ਲਈ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਹ ਉਕਤ ਅਧਿਕਾਰੀ ਨੂੰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਪਰ ਉਸ ਦੇ ਵਾਰ-ਵਾਰ ਕਹਿਣ ‘ਤੇ ਬੀਡੀਪੀਓ ਨਾਲ 25,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਹੈ।

ਉਸਦੀ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਬੀ.ਡੀ.ਪੀ.ਓ. ਨੂੰ ਦੋ ਸਰਕਾਰੀ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਅਧਿਕਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

The post 25,000 ਰੁਪਏ ਦੀ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • bdpo
  • bdpo-news
  • breaking-news
  • bribe-case
  • news
  • punjab-news
  • punjab-vigilance-bureau
  • the-unmute-news

ਪੰਜਾਬ ਪੁਲਿਸ ਨੇ ਇੱਕ ਹਫ਼ਤੇ 'ਚ ਚਾਈਨਾ ਡੋਰ ਦੇ 1502 ਬੰਡਲ ਕੀਤੇ ਜ਼ਬਤ, 56 ਗ੍ਰਿਫਤਾਰ

Monday 30 January 2023 12:52 PM UTC+00 | Tags: aam-aadmi-party breaking-news china-door china-dor cm-bhagwant-mann latest-news news ommissioners-of-police punjab punjab-government punjab-police punjab-ssp strict-instructions the-unmute-breaking-news the-unmute-punjab

ਚੰਡੀਗੜ੍ਹ, 30 ਜਨਵਰੀ 2023: ਪੰਜਾਬ ਸਰਕਾਰ ਵੱਲੋਂ ਸਿੰਥੈਟਿਕ ਸਮੱਗਰੀ ਨਾਲ ਬਣੀਆਂ ਚਾਈਨਾ ਡੋਰ (China Dor) ਦੀ ਵਿਕਰੀ, ਸਟੋਰੇਜ਼ ਅਤੇ ਖਰੀਦ ‘ਤੇ ਪਾਬੰਦੀ ਲਗਾਉਣ ਦੇ ਹੁਕਮਾਂ ਤੋਂ ਇੱਕ ਹਫ਼ਤੇ ਬਾਅਦ ਪੰਜਾਬ ਪੁਲਿਸ ਨੇ ਪਤੰਗ ਉਡਾਉਣ ਲਈ ਵਰਤੀਆਂ ਜਾਣ ਵਾਲੀਆਂ ਮਾਰੂ ਚਾਈਨਾ ਡੋਰ ਵਿਰੁੱਧ ਵਿੱਢੀ ਮੁਹਿੰਮ ਤੇਜ਼ ਕਰ ਦਿੱਤੀ ਹੈ |

ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਹਫ਼ਤਾਵਾਰੀ ਵੇਰਵੇ ਸਾਂਝੇ ਕਰਦਿਆਂ ਆਈਜੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 50 ਐਫਆਈਆਰ ਦਰਜ ਕੀਤੀਆਂ ਹਨ, ਚਾਈਨਾ ਡੋਰ ਦੇ 1502 ਬੰਡਲ ਜ਼ਬਤ ਕੀਤੇ ਹਨ ਅਤੇ ਇਸ ਡੋਰ ਨੂੰ ਵੇਚਣ ਵਾਲੇ 56 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

19 ਦਸੰਬਰ, 2022 ਤੋਂ ਹੁਣ ਤੱਕਪੰਜਾਬ ਪੁਲਿਸ ਨੇ ਚਾਈਨਾ ਡੋਰ (China Dor) ਵਿਰੁੱਧ ਮੁਹਿੰਮ ਸ਼ੁਰੂ ਕਰਕੇ 284 ਐਫਆਈਆਰ ਦਰਜ ਕੀਤੀਆਂ ਹਨ, ਚਾਈਨਾ ਡੋਰ ਦੇ ਕੁੱਲ 12,866 ਬੰਡਲ ਜ਼ਬਤ ਕੀਤੇ ਹਨ ਅਤੇ 311 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਚਾਈਨਾ ਡੋਰ ਖਰੀਦਣ/ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ। ਜ਼ਿਕਰਯੋਗ ਹੈ ਕਿ ਸੂਬੇ ਦੇ ਸਮੂਹ ਐੱਸਐੱਚਓਜ਼ ਨੂੰ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਆਪਣੇ ਅਧਿਕਾਰ ਖੇਤਰ ਵਿੱਚ ਚਾਈਨਾ ਡੋਰ ਨਾ ਵੇਚ ਸਕੇ।

 

The post ਪੰਜਾਬ ਪੁਲਿਸ ਨੇ ਇੱਕ ਹਫ਼ਤੇ ‘ਚ ਚਾਈਨਾ ਡੋਰ ਦੇ 1502 ਬੰਡਲ ਕੀਤੇ ਜ਼ਬਤ, 56 ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • breaking-news
  • china-door
  • china-dor
  • cm-bhagwant-mann
  • latest-news
  • news
  • ommissioners-of-police
  • punjab
  • punjab-government
  • punjab-police
  • punjab-ssp
  • strict-instructions
  • the-unmute-breaking-news
  • the-unmute-punjab

ਗੋਰਖਨਾਥ ਮੰਦਰ 'ਤੇ ਹਮਲਾ ਕਰਨ ਵਾਲੇ ਅਹਿਮਦ ਮੁਰਤਜ਼ਾ ਨੂੰ ਮੌਤ ਦੀ ਸਜ਼ਾ ਸੁਣਾਈ

Monday 30 January 2023 01:02 PM UTC+00 | Tags: ahmed-murtaza ats breaking-news chief-constable-vinay-kumar-mishra gorakhnath-chowki india-news latest-news news

ਚੰਡੀਗੜ੍ਹ, 30 ਜਨਵਰੀ 2023: ਗੋਰਖਨਾਥ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਦੋਸ਼ੀ ਅਹਿਮਦ ਮੁਰਤਜ਼ਾ (Ahmed Murtaza) ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਏਟੀਐਸ ਜੱਜ ਵਿਵੇਕਾਨੰਦ ਸ਼ਰਨ ਪਾਂਡੇ ਨੇ ਗੋਰਖਨਾਥ ਮੰਦਰ ਵਿੱਚ ਦਾਖ਼ਲ ਹੋ ਕੇ ਸੁਰੱਖਿਆ ਕਰਮੀਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ੀ ਅਹਿਮਦ ਮੁਰਤਜ਼ਾ ਅੱਬਾਸੀ ਨੂੰ ਸਜ਼ਾ ਸੁਣਾਈ।

ਜ਼ਿਕਰਯੋਗ ਹੈ ਕਿ 4 ਅਪ੍ਰੈਲ ਨੂੰ ਗੋਰਖਨਾਥ ਚੌਕੀ ਦੇ ਚੀਫ ਕਾਂਸਟੇਬਲ ਵਿਨੈ ਕੁਮਾਰ ਮਿਸ਼ਰਾ ਨੇ ਦਰਜ ਕਰਵਾਈ ਰਿਪੋਰਟ ‘ਚ ਕਿਹਾ ਸੀ ਕਿ ਉਹ ਮੰਦਰ ਦੇ ਗੇਟ ਨੰਬਰ ਇਕ ਦਾ ਸੁਰੱਖਿਆ ਇੰਚਾਰਜ ਸੀ। ਫਿਰ ਅਚਾਨਕ ਦੋਸ਼ੀਆਂ ਨੇ ਪੀਏਸੀ ਕਾਂਸਟੇਬਲ ਅਨਿਲ ਕੁਮਾਰ ਪਾਸਵਾਨ ‘ਤੇ ਹਮਲਾ ਕਰ ਦਿੱਤਾ ਅਤੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ।

ਜਦੋਂ ਹੋਰ ਸੁਰੱਖਿਆ ਮੁਲਾਜ਼ਮ ਬਚਾਅ ਲਈ ਆਏ ਤਾਂ ਮੁਲਜ਼ਮਾਂ ਨੇ ਕਾਂਸਟੇਬਲ ਗੋਪਾਲ ਗੌੜ ਨੂੰ ਵੀ ਜ਼ਖ਼ਮੀ ਕਰ ਦਿੱਤਾ ਅਤੇ ਧਾਰਮਿਕ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਵਿੱਚ ਫੜਿਆ ਗਿਆ। ਉਸ ਕੋਲੋਂ ਲੈਪਟਾਪ ਅਤੇ ਉਰਦੂ ਵਿੱਚ ਲਿਖਿਆ ਸਾਮਾਨ ਬਰਾਮਦ ਹੋਇਆ ਹੈ। ਮਾਮਲੇ ਦੀ ਜਾਂਚ ਏ.ਟੀ.ਐਸ. ਆਲੋਚਕ ਅਤੇ ਡਿਪਟੀ ਐਸਪੀ ਸੰਜੇ ਵਰਮਾ ਨੇ ਚਾਰਜਸ਼ੀਟ ਦਾਇਰ ਕੀਤੀ ਗਈ ।

ਅਦਾਲਤ ਵਿੱਚ ਮੁਰਤਜ਼ਾ (Ahmed Murtaza) ਨੂੰ ਸਰਕਾਰੀ ਖਰਚੇ 'ਤੇ ਵਕੀਲ ਦਿੱਤਾ ਗਿਆ, ਜਦੋਂ ਕਿ ਮੁਦਈ ਧਿਰ ਵੱਲੋਂ ਮੁਦਈ ਵਿਨੈ ਕੁਮਾਰ ਮਿਸ਼ਰਾ, ਜ਼ਖ਼ਮੀ ਪੀਏਸੀ ਜਵਾਨ ਅਨਿਲ ਕੁਮਾਰ ਪਾਸਵਾਨ, ਗੋਪਾਲ ਗੌੜ, ਡਾਕਟਰਾਂ ਸਮੇਤ 27 ਗਵਾਹਾਂ ਨੂੰ ਪੇਸ਼ ਕੀਤਾ ਗਿਆ। ਦੂਜੇ ਪਾਸੇ ਦੋਸ਼ੀ ਆਪਣੇ ਆਪ ਨੂੰ ਮਾਨਸਿਕ ਰੋਗੀ ਦੱਸਦਾ ਰਿਹਾ ਪਰ ਇਸ ਸਬੰਧੀ ਕੋਈ ਸਬੂਤ ਨਾ ਹੋਣ ਕਾਰਨ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ।

The post ਗੋਰਖਨਾਥ ਮੰਦਰ ‘ਤੇ ਹਮਲਾ ਕਰਨ ਵਾਲੇ ਅਹਿਮਦ ਮੁਰਤਜ਼ਾ ਨੂੰ ਮੌਤ ਦੀ ਸਜ਼ਾ ਸੁਣਾਈ appeared first on TheUnmute.com - Punjabi News.

Tags:
  • ahmed-murtaza
  • ats
  • breaking-news
  • chief-constable-vinay-kumar-mishra
  • gorakhnath-chowki
  • india-news
  • latest-news
  • news

ਚੰਡੀਗੜ੍ਹ, 30 ਜਨਵਰੀ 2023: ਰੂਸ ਨੇ ਇਕ 19 ਸਾਲਾ ਲੜਕੀ ਨੂੰ ਅੱਤਵਾਦੀ ਐਲਾਨ ਕਰ ਕੇ ਉਸ ਦਾ ਨਾਂ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਇਸ ਦਾ ਮਤਲਬ ਹੈ ਕਿ ਰੂਸ ਇਸ ਕੁੜੀ ਨੂੰ ਆਈਐਸ, ਅਲਕਾਇਦਾ ਅਤੇ ਤਾਲਿਬਾਨ ਵਾਂਗ ਖ਼ਤਰਨਾਕ ਸਮਝਦਾ ਹੈ। ਇੰਨਾ ਹੀ ਨਹੀਂ ਉਸ ਨੂੰ ਜੇਲ੍ਹ ਦੀ ਸੱਤ ਸਾਲ ਸਜ਼ਾ ਸੁਣਾਈ ਗਈ ਹੈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਰੂਸ ਨੇ ਇਸ ਲੜਕੀ ਨੂੰ ਇਹ ਸਜ਼ਾ ਯੂਕਰੇਨ ਹਮਲੇ ਦਾ ਵਿਰੋਧ ਕਰਨ ‘ਤੇ ਹੀ ਦਿੱਤੀ ਹੈ। ਜੇਲ੍ਹ ਦੀ ਸਜ਼ਾ ਸੁਣਾਈ ਗਈ ਕੁੜੀ ਦਾ ਨਾਂ ਓਲੇਸੀਆ ਕ੍ਰਿਵਤਸੋਵਾ (Olesya Krivtsova) ਹੈ। ਉਹ ਰੂਸ ਦੇ ਅਰਖੰਗੇਲਸਕ ਸ਼ਹਿਰ ਵਿੱਚ ਆਪਣੀ ਮਾਂ ਨਾਲ ਰਹਿੰਦੀ ਹੈ।

8 ਅਕਤੂਬਰ ਨੂੰ ਰੂਸ ‘ਤੇ ਯੂਕਰੇਨੀ ਹਮਲੇ ਤੋਂ ਬਾਅਦ ਓਲੇਸੀਆ ਨੇ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਪਾਈਆਂ ਸਨ। ਦਰਅਸਲ ਅੱਜ ਦੇ ਦਿਨ ਯੂਕਰੇਨ ਨੇ ਰੂਸ ਦੇ ਕਰਚ ਪੁਲ ਨੂੰ ਉਡਾ ਦਿੱਤਾ ਸੀ। ਇਹ ਪੁਲ ਰੂਸ ਨੂੰ ਕ੍ਰੀਮੀਆ ਨਾਲ ਜੋੜਦਾ ਹੈ। ਆਪਣੀ ਪੋਸਟ ‘ਚ ਉਨ੍ਹਾਂ ਨੇ ਯੂਕਰੇਨ ‘ਤੇ ਰੂਸੀ ਹਮਲੇ ਦਾ ਵਿਰੋਧ ਕੀਤਾ ਹੈ। ਲੜਕੀ ‘ਤੇ ਦੋਸ਼ ਹੈ ਕਿ ਉਸਨੇ ਰੂਸੀ ਫੌਜ ਦਾ ਅਪਮਾਨ ਵੀ ਕੀਤਾ। ਉਦੋਂ ਤੋਂ ਉਹ ਘਰ ਵਿਚ ਨਜ਼ਰਬੰਦ ਸੀ।

ਉਸ ਦੀ ਨਜ਼ਰਬੰਦੀ ਕਾਰਨ ਓਲੇਸੀਆ ਕ੍ਰਿਵਤਸੋਵਾ ਦੀ ਲੱਤ ‘ਤੇ ਇੱਕ ਟਰੈਕਰ ਫਿੱਟ ਕੀਤਾ ਗਿਆ ਹੈ। ਇਸ ਦੇ ਜ਼ਰੀਏ ਰੂਸੀ ਅਧਿਕਾਰੀ ਉਸ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੇ ਹਨ। ਘਰ ਵਿਚ ਨਜ਼ਰਬੰਦ ਹੋਣ ਤੋਂ ਬਾਅਦ, ਓਲੇਸੀਆ ਨੇ ਆਪਣੀ ਲੱਤ ‘ਤੇ ਮੱਕੜੀ ਦਾ ਟੈਟੂ ਬਣਵਾਇਆ। ਇਸ ਮੱਕੜੀ ਦੇ ਸਰੀਰ ਨੂੰ ਪੁਤਿਨ ਦੇ ਚਿਹਰੇ ਨਾਲ ਬਦਲ ਦਿੱਤਾ ਗਿਆ ਹੈ। ਇਹ ਵੀ ਲਿਖਿਆ ਹੈ- ਵੱਡੇ ਭਰਾ ਤੁਹਾਨੂੰ ਦੇਖ ਰਹੇ ਹਨ।

ਕ੍ਰਿਵਤਸੋਵਾ (Olesya Krivtsova)  ‘ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਹੈ। ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਨੂੰ ਤਿੰਨ ਤੋਂ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਉਹ ਇਸ ਸਜ਼ਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਕੀਲਾਂ ਨੇ ਕਿਹਾ ਕਿ ਇਸ ਸਮੇਂ ਕ੍ਰਿਵਤਸੋਵਾ ਘਰ ਵਿੱਚ ਨਜ਼ਰਬੰਦ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਕੁਝ ਜ਼ੁਰਮਾਨਾ ਭਰਨ ਦੀ ਸਜ਼ਾ ਦਿੱਤੀ ਜਾਵੇ ਅਤੇ ਫਿਰ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਓਲੇਸੀਆ ਨੂੰ ਫੜਿਆ ਗਿਆ ਹੈ। ਮਈ 2022 ‘ਚ ਉਸ ‘ਤੇ ਫੌਜ ਦੀ ਆਲੋਚਨਾ ਕਰਨ ਦਾ ਦੋਸ਼ ਵੀ ਲਗਾਇਆ ਗਿਆ ਸੀ। ਉਨ੍ਹਾਂ ਇਸ ਦੌਰਾਨ ਜੰਗ ਵਿਰੋਧੀ ਪੋਸਟਰ ਵੀ ਵੰਡੇ। ਵਕੀਲਾਂ ਦਾ ਕਹਿਣਾ ਹੈ ਕਿ ਇਕ ਹੀ ਧਾਰਾ ਤਹਿਤ ਵਾਰ-ਵਾਰ ਅਪਰਾਧ ਕਰਨਾ ਅਪਰਾਧਿਕ ਕੇਸ ਬਣ ਜਾਂਦਾ ਹੈ।

ਓਲੇਸੀਆ ਦੀ ਮਾਂ, ਨਤਾਲਿਆ ਕ੍ਰਿਵਤਸੋਵਾ ਦਾ ਕਹਿਣਾ ਹੈ ਕਿ ਅਧਿਕਾਰੀ ਉਸਦੀ ਧੀ ਨੂੰ ਉਦਾਹਰਣ ਵਜੋਂ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦੱਸਣਾ ਚਾਹੁੰਦੀ ਹੈ ਕਿ ਜੇਕਰ ਲੋਕਾਂ ਨੇ ਆਪਣੀ ਗੱਲ ਆਪਣੇ ਤੱਕ ਨਾ ਰੱਖੀ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਹ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। 7 ਮਹੀਨਿਆਂ ਤੱਕ ਜੰਗ ਲੜ ਰਹੇ ਯੂਕਰੇਨ ਅਤੇ ਰੂਸ ਦੀਆਂ ਦੋ ਸੰਸਥਾਵਾਂ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਿਆ ਹੈ। ਜੰਗੀ ਅਪਰਾਧਾਂ ਵਿਰੁੱਧ ਕੰਮ ਕਰਨ ਵਾਲੇ ਯੂਕਰੇਨ ਦੇ ਆਰਗੇਨਾਈਜ਼ੇਸ਼ਨ ਸੈਂਟਰ ਫਾਰ ਸਿਵਲ ਲਿਬਰਟੀਜ਼ ਦਾ ਨਾਂ ਵੀ ਜੇਤੂਆਂ ਵਿੱਚ ਸ਼ਾਮਲ ਹੈ।

The post ਰੂਸ ਨੇ ਇਕ 19 ਸਾਲਾ ਲੜਕੀ ਨੂੰ ਅੱਤਵਾਦੀ ਐਲਾਨਿਆ, ਨਿਗਰਾਨੀ ਲਈ ਲੱਤ ‘ਤੇ ਫਿੱਟ ਕੀਤਾ ਟਰੈਕਰ appeared first on TheUnmute.com - Punjabi News.

Tags:
  • arkhangelsk
  • breaking-news
  • krivtsova
  • news
  • russia

ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ 'ਤੇ ਜੋਰ

Monday 30 January 2023 01:43 PM UTC+00 | Tags: aam-aadmi-party breaking-news cm-bhagwant-mann harjot-singh-bains news punjab-government punjabi-language punjabi-mother-tongue punjab-news the-unmute-breaking-news the-unmute-punjabi-news

ਪਟਿਆਲਾ, 30 ਜਨਵਰੀ 2023 : ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬੀ ਮਾਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ‘ਤੇ ਜੋਰ ਦਿੱਤਾ ਹੈ। ਉਹ ਅੱਜ ਇੱਥੇ ਪਟਿਆਲਾ ਵਿਰਾਸਤੀ ਮੇਲੇ ਤਹਿਤ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਕਵੀ ਦਰਬਾਰ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਵਾਲੇ ਇਸ ਕਵੀ ਦਰਬਾਰ ਮੌਕੇ ਪੰਜਾਬੀ ਦੇ ਚੋਟੀ ਦੇ ਪੰਜਾਬੀ, ਹਿੰਦੀ ਤੇ ਪੁਆਧੀ ਕਵੀਆਂ ਨੇ ਸ਼ਮੂਲੀਅਤ ਕੀਤੀ। ਜਦਕਿ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਜ਼ਰਾਈਲ ਦੀ ਭਾਸ਼ਾ ਹੀਬਰਿਊ ਅਤੇ ਉਰਦੂ ਲਈ ਕੰਮ ਕਰਨ ਵਾਲੀ ਸੰਸਥਾ ਰੇਖ਼ਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੇ ਮੁਲਕ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਦੇ ਹਨ ਉਹ ਹਮੇਸ਼ਾਂ ਹੀ ਤਰੱਕੀ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਹੋਰ ਭਾਸ਼ਾਵਾਂ ਵੀ ਜਰੂਰ ਸਿੱਖਣੀਆਂ ਚਾਹੀਦੀਆਂ ਹਨ ਪਰੰਤੂ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

ਸ. ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਅੰਦਰ 21 ਫਰਵਰੀ ਤੱਕ ਸਾਰੇ ਬੋਰਡ ਪੰਜਾਬੀ ‘ਚ ਕੀਤੇ ਜਾਣ ਦੇ ਦਿੱਤੇ ਆਦੇਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਸਰਕਾਰ, ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਭਾਸ਼ਾ ਮੰਤਰੀ ਨੇ ਪੰਜਾਬੀ ਦੇ ਨਾਮਵਰ ਕਵੀਆਂ ਨੂੰ ਸਾਡੀ ਨਵੀਂ ਪੀੜ੍ਹੀ ਦੇ ਰੂਬਰੂ ਕਰਨ ਸਮੇਤ ਪੰਜਾਬੀ ਭਾਸ਼ਾ ਦੇ ਵਧੇਰੇ ਪਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਹਿਤ ਸਭ ਤੋਂ ਪਹਿਲਾ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ‘ਚ ਆਧੁਨਿਕ ਸਹੂਲਤਾਂ ਨਾਲ ਲੈਸ ਸਟੂਡੀਓ ਤੇ ਯੂਟਿਊਬ ਚੈਨਲ ਤਿਆਰ ਕੀਤਾ ਜਾਵੇਗਾ।

ਸ. ਹਰਜੋਤ ਸਿੰਘ ਬੈਂਸ ਨੇ ਵੱਡੇ ਪੱਧਰ ‘ਤੇ ਮੁਕਾਬਲੇਬਾਜ਼ੀ ਵਾਲੇ ਸਮਾਗਮ ਕਰਵਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਲਈ ਵਾਤਾਵਰਣ ਮਿਲ ਸਕੇ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੇ ਮਾਮਲੇ ‘ਚ ਕੁਤਾਹੀ ਕੀਤੀ ਹੈ, ਜਿਸ ਨੂੰ ਸੁਧਾਰਨ ਲਈ ਸਾਨੂੰ ਵੱਡੇ ਉਪਰਾਲੇ ਕਰਨ ਦੀ ਲੋੜ ਹੈ।

ਇਸ ਤੋਂ ਪਹਿਲਾਂ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ. ਬੈਂਸ ਨੇ ਕਿਹਾ ਕਿ ਰਾਜ ਭਾਸ਼ਾ ਸਲਾਹਕਾਰ ਬੋਰਡ ‘ਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਅਧਿਆਪਕਾਂ ਦੀ ਭਰਤੀ ਬਾਰੇ ਉਨ੍ਹਾਂ ਕਿਹਾ ਕਿ ਰਾਜ ਦੇ ਕਿਸੇ ਸਕੂਲ ‘ਚ ਅਧਿਆਪਕਾਂ ਦੀ ਕੋਈ ਕਮੀ ਨਹੀਂ ਰਹੇਗੀ। ਜਦਕਿ ਸਕੂਲ ਸਿੱਖਿਆ ਦੇ ਨਾਲ-ਨਾਲ ਤਕਨੀਕੀ ਸਿੱਖਿਆ ਅਤੇ ਉਚੇਰੀ ਸਿੱਖਿਆ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਟਿਆਲਾ ਵਿਰਾਸਤੀ ਮੇਲੇ ਦੀ ਰੂਪ ਰੇਖਾ ਤੇ ਟੀਚਿਆਂ ਬਾਰੇ ਚਾਨਣਾ ਪਾਇਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਾਵਦ ਕੀਤਾ ਅਤੇ ਵਿਭਾਗ ਦੀਆਂ ਸਰਗਰਮੀਆਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।

ਪਦਮ ਸ੍ਰੀ ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਨ ‘ਚ ਪੰਜਾਬ ਸਰਕਾਰ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਸਰਕਾਰ ਹੋਰਨਾਂ ਖੇਤਰਾਂ ਵਾਂਗ ਪੰਜਾਬੀ ਨੂੰ ਵੀ ਪ੍ਰਫੁੱਲਤ ਕਰਨ ਲਈ ਸੁਹਿਰਦ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਨੇ ਸਾਡੇ ਸ਼ਹਿਰਾਂ, ਕਸਬਿਆਂ ‘ਚ ਸਾਰੇ ਬੋਰਡਾਂ ਉਪਰ ਪੰਜਾਬੀ ਲਾਜਮੀ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ, ਇਸ ਲਈ ਸਾਨੂੰ ਸਭ ਨੂੰ 21 ਫਰਵਰੀ ਤੱਕ ਇਸ ਨੂੰ ਲਾਗੂ ਕਰਨ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।

ਪਾਤਰ ਨੇ ਕਿਹਾ ਕਿ ਮਨੁੱਖੀ ਜੋ ਗਿਆਨ ਹਾਸਿਲ ਤੇ ਵੰਡ ਸਕਦਾ ਹੈ ਉਸ ਲਈ ਉਸ ਦਾ ਮਾਤ ਭਾਸ਼ਾ ‘ਚ ਪ੍ਰਬੀਨ ਹੋਣਾ ਲਾਜ਼ਮੀ ਹੈ। ਉਨ੍ਹਾਂ ਆਪਣੇ ਵੱਖ-ਵੱਖ ਸ਼ੇਅਰਾਂ, ਖਾਸ ਕਰਕੇ ਰੰਗਾਂ ਦੀ ਕਵਿਤਾ ਰਾਹੀਂ ਵੀ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਕੌਮੀ ਪੱਧਰ ‘ਤੇ ਪ੍ਰਚਾਰਨ ਲਈ ਭਾਸ਼ਾ ਵਿਭਾਗ ਦੀ ਅਹਿਮ ਭੂਮਿਕਾ ਹੈ, ਕਿਉਂਕਿ ਜੋ ਪੁਰਾਤਨ ਸਾਹਿਤ ਭਾਸ਼ਾ ਵਿਭਾਗ ਕੋਲ ਹੈ ਉਹ ਹੋਰ ਕਿਸੇ ਸੰਸਥਾ ਕੋਲ ਨਹੀਂ ਹੈ। ਡਾ. ਜੱਗੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਸਰਕਾਰ ਵੱਲੋਂ ਭਾਸ਼ਾ ਵਿਭਾਗ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਲਿਖਾਰੀਆਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਧੰਨਵਾਦ ਕਰਦਿਆਂ ਵਿਭਾਗ ਦੀ ਸਰਗਰਮੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ।ਇਸ ਮੌਕੇ ਸਾਰੇ ਕਵੀਆਂ ਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।

ਪਟਿਆਲੀ ਵਿਰਾਸਤੀ ਕਵੀ ਦਰਬਾਰ ਮੌਕੇ ਕੁਲਵੰਤ ਸਿੰਘ ਸੈਦੋਕੇ, ਅੰਮ੍ਰਿਤਪਾਲ ਸ਼ੈਦਾ, ਸਾਗਰ ਸੂਦ, ਡਾ. ਹਰਵਿੰਦਰ ਕੌਰ, ਚਰਨ ਪੁਆਧੀ, ਚੰਨ ਪਟਿਆਲਵੀ, ਸਰਬਜੀਤ ਕੌਰ ਜੱਸ, ਗੁਰਦਰਸ਼ਨ ਗੁਸੀਲ, ਪਰਵਿੰਦਰ ਸ਼ੋਖ, ਸੰਤੋਖ ਸੁੱਖੀ, ਕਿਰਨ ਸਿੰਗਲਾ, ਤੇਜਿੰਦਰ ਅਣਜਾਣ, ਸ਼ਤੀਸ਼ ਵਿਦਰੋਹੀ, ਸੁਖਮਿੰਦਰ ਸੇਖੋਂ, ਤਰਲੋਕ ਢਿੱਲੋਂ, ਨਿਰਮਲਾ ਗਰਗ, ਜਸਵੀਰ ਮੀਰਾਂਪੁਰ, ਜੀ.ਐਸ. ਆਨੰਦ, ਸੰਦੀਪ ਕੌਰ ਜੈਸਵਾਲ, ਅਮਰਜੀਤ ਕਾਉਂਕੇ, ਬਲਵਿੰਦਰ ਸੰਧੂ, ਸੁਖਰਾਜ ਸਿੰਘ, ਧਰਮ ਕੰਮੇਆਣਾ, ਜੀ ਐਸ ਉਬਰਾਏ ਆਦਿ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਕਵੀ ਧਰਮ ਕੰਮੇਆਣਾ ਨੇ ਭਾਸ਼ਾ ਵਿਭਾਗ ਨੂੰ ਹੋਰ ਵਧੇਰੇ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ।

ਇਸ ਮੌਕੇ ਭਾਸ਼ਾ ਵਿਭਾਗ ਵੱਲੋਂ 3 ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ ਜਦਕਿ ਵਿਭਾਗ ‘ਚ ਪੰਜਾਬੀ ਯੂਨੀਵਰਸਿਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਪ੍ਰਕਾਸ਼ਕਾਂ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਨੂੰ ਵੀ ਦਰਸ਼ਕਾਂ ਤੇ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਸਮਾਗਮ ਦੀ ਸਫਲਤਾ ਲਈ ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਐਸਡੀਐਮ ਸਮਾਣਾ ਚਰਨਜੀਤ ਸਿੰਘ, ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਜਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਅਮਰਿੰਦਰ ਸਿੰਘ, ਤੇਜਿੰਦਰ ਗਿੱਲ, ਪਰਵੀਨ ਕੁਮਾਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਆਦਿ ਨੇ ਭਰਵਾਂ ਯੋਗਦਾਨ ਪਾਇਆ।ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

The post ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ‘ਤੇ ਜੋਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • harjot-singh-bains
  • news
  • punjab-government
  • punjabi-language
  • punjabi-mother-tongue
  • punjab-news
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਨੇ ਦੋ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

Monday 30 January 2023 01:49 PM UTC+00 | Tags: aam-aadmi-party breaking-news cm-bhagwant-mann news pcs-officers punjab-government punjab-news punjab-police the-unmute-punjab the-unmute-punjabi-news transferred

ਚੰਡੀਗੜ੍ਹ, 30 ਜਨਵਰੀ 2023 : ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਦਿਆਂ ਦੋ ਪੀਸੀਐੱਸ (2 PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਸੂਚੀ ਹੇਠ ਅਨੁਸਾਰ ਹੈ |

The post ਪੰਜਾਬ ਸਰਕਾਰ ਨੇ ਦੋ PCS ਅਧਿਕਾਰੀਆਂ ਦੇ ਕੀਤੇ ਤਬਾਦਲੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • news
  • pcs-officers
  • punjab-government
  • punjab-news
  • punjab-police
  • the-unmute-punjab
  • the-unmute-punjabi-news
  • transferred

ਸੰਗਰੂਰ ਪੁਲਿਸ ਵਲੋਂ 4 ਬਦਮਾਸ਼ ਹਥਿਆਰਾਂ ਸਮੇਤ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜ਼ਾਮ

Monday 30 January 2023 02:05 PM UTC+00 | Tags: 4 breaking-news crime crime-news latest-news news punjabi-news punjab-police sangrur-police sangrur-ssp-surinder-lamba the-unmute-breaking-news weapons

ਸੰਗਰੂਰ, 30 ਜਨਵਰੀ 2023 : ਸੰਗਰੂਰ ਪੁਲਿਸ (Sangrur police) ਨੇ ਵੱਡੀ ਕਾਰਵਾਈ ਕਰਦਿਆਂ 4 ਕਥਿਤ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਹੈ | ਪੁਲਿਸ ਮੁਤਾਬਕ ਇਹ ਕਥਿਤ ਗੈਂਗਸਟਰ ਮਾਨਸਾ ਇਲਾਕੇ ‘ਚ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿੱਚ ਸਨ | ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ 22 ਜਨਵਰੀ ਨੂੰ ਸੰਗਰੂਰ ਸੀ.ਆਈ.ਏ ਅਤੇ ਥਾਣਾ ਚੀਮਾ ਦੀ ਪੁਲਿਸ ਵੱਲੋਂ ਚਲਾਈ ਗਈ ਕਾਰਵਾਈ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਨਾਕਾ ਲਗਾਇਆ ਸੀ, ਜਿਸ ‘ਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਾਰ ਵੱਡੇ ਅਪਰਾਧੀ ਜੋ ਕਿ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਹਨ, ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ |

ਫਿਰ ਇਸੇ ਕੜੀ ਤਹਿਤ ਪੁਲਿਸ ਨੇ ਨਾਕਾਬੰਦੀ ਕੀਤੀ, ਜਿੱਥੇ ਇਕ ਸਫੈਦ ਰੰਗ ਦੀ ਆਲਟੋ ਕਾਰ ‘ਚ ਹਥਿਆਰਾਂ ਸਮੇਤ ਚਾਰ ਕਥਿਤ ਗੈਂਗਸਟਰਾਂ ਨੂੰ ਕਾਬੂ ਕਰ ਲਿਆ | ਫੜੇ ਗਏ ਇਨ੍ਹਾਂ ਵਿਅਕਤੀਆਂ ਕੋਲੋਂ 1 ਰਿਵਾਲਵਰ 32 ਬੋਰ, 2 ਕਾਟਾ 315 ਬੋਰ, 1 ਰਾਈਫਲ 315 ਬੋਰ ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ |

ਉਨ੍ਹਾਂ ਦੱਸਿਆ ਕਿ ਉਕਤ ਚਾਰੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖਾ ਨਾਲ ਸਬੰਧਤ ਸਨ, ਜੋ ਕਿ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਪੰਜਾਬ ਵਿੱਚ ਪੈਸੇ ਲੈ ਕੇ ਲੋਕਾਂ ਦਾ ਕਤਲ ਕਰਨ ਦਾ ਕੰਮ ਕਰਦਾ ਹੈ, ਇਹ ਚਾਰੇ ਉਸਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਨ | ਪੁਲਿਸ ਮੁਤਾਬਕ ਇਹਨਾਂ ਵਲੋਂ ਮਾਨਸਾ ਇਲਾਕੇ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਇਸ ਸਮੇਂ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਜਾਰੀ ਹੈ, ਸਾਨੂੰ ਜਾਂਚ ਦੌਰਾਨ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।

The post ਸੰਗਰੂਰ ਪੁਲਿਸ ਵਲੋਂ 4 ਬਦਮਾਸ਼ ਹਥਿਆਰਾਂ ਸਮੇਤ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜ਼ਾਮ appeared first on TheUnmute.com - Punjabi News.

Tags:
  • 4
  • breaking-news
  • crime
  • crime-news
  • latest-news
  • news
  • punjabi-news
  • punjab-police
  • sangrur-police
  • sangrur-ssp-surinder-lamba
  • the-unmute-breaking-news
  • weapons

ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ

Monday 30 January 2023 02:11 PM UTC+00 | Tags: breaking-news governor-banwarilal-purohit governor-of-punjab latest-news national-defense-college ndc news punjab punjab-government punjabi-news punjab-news punjab-police the-unmute-breaking-news

ਚੰਡੀਗੜ੍ਹ, 30 ਜਨਵਰੀ 2023: ਪੰਜਾਬ ਵਿੱਚ ਸਮਾਜਿਕ-ਰਾਜਨੀਤਕ ਅਧਿਐਨ ਦੌਰੇ 'ਤੇ ਆਏ ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਰੱਖਿਆ ਮੰਤਰਾਲੇ, ਭਾਰਤ ਸਰਕਾਰ ਦੇ ਵਫ਼ਦ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ (Governor Banwarilal Purohit) ਨਾਲ ਮੁਲਾਕਾਤ ਕੀਤੀ। ਵਫ਼ਦ ਦਾ ਪੰਜਾਬ ਰਾਜ ਭਵਨ ਵਿਖੇ ਸਵਾਗਤ ਕੀਤਾ ਗਿਆ। ਰਾਜਪਾਲ ਨੇ ਰਣਨੀਤਕ ਸੁਰੱਖਿਆ ਦੇ ਖੇਤਰਾਂ ਵਿੱਚ ਫੌਜੀ ਅਤੇ ਸਿਵਲ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਦੀ ਐਨ.ਡੀ.ਸੀ. ਦੀ ਅਮੀਰ ਪਰੰਪਰਾ ਦੀ ਸ਼ਲਾਘਾ ਕੀਤੀ।

ਉਹਨਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਆਪਣੇ ਕੋਲ ਉਪਲਬਧ ਸਰੋਤਾਂ ਦੀ ਕਿੰਨੀ ਕੁ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਸਕਦਾ ਹੈ, ਜਿਸ ਵਿਚ ਮੁੱਖ ਤੌਰ 'ਤੇ ਮਨੁੱਖੀ ਸਰੋਤ ਸ਼ਾਮਲ ਹੈ। ਐਨ.ਡੀ.ਸੀ. ਵੱਲੋਂ ਹਥਿਆਰਬੰਦ ਬਲਾਂ ਅਤੇ ਸਿਵਲ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਮਹਾਰਤ ਦੇ ਕੇ ਮਨੁੱਖੀ ਸਰੋਤਾਂ ਦੇ ਵਿਕਾਸ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ।

ਰਾਸ਼ਟਰੀ ਸੁਰੱਖਿਆ ਸਬੰਧੀ ਮੁੱਦਿਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਉਹਨਾਂ ਦੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ। ਰਾਜਪਾਲ ਨੇ ਕਿਹਾ ਕਿ ਐਨ.ਡੀ.ਸੀ. ਕੋਰਸ ਦਾ ਉਦੇਸ਼ "ਰਾਸ਼ਟਰੀ ਰੱਖਿਆ ਦੇ ਰਣਨੀਤਕ, ਆਰਥਿਕ, ਵਿਗਿਆਨਕ, ਰਾਜਨੀਤਿਕ ਅਤੇ ਉਦਯੋਗਿਕ ਪਹਿਲੂਆਂ" ਬਾਰੇ ਮਹਾਰਤ ਦੇਣਾ ਹੈ।

ਵਫ਼ਦ ਨੂੰ ਪ੍ਰੇਰਿਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਅਤੇ ਆਪਣੀ ਆਜ਼ਾਦੀ ਦੀ ਸ਼ਤਾਬਦੀ ਦੇ 'ਅੰਮ੍ਰਿਤ ਕਾਲ' ਵਿੱਚ ਦਾਖਲ ਹੋ ਚੁੱਕੇ ਹਾਂ, ਜੋ ਸਾਡੇ ਸਾਰਿਆਂ ਲਈ ਇੱਕ ਅਹਿਮ ਪੜਾਅ ਹੈ। ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕੀਤਾ ਜਾਵੇ ਜਿਸ ਨੂੰ ਵਿਸ਼ਵ ਦੇ ਵਿਕਸਤ ਦੇਸ਼ਾਂ ਵਿੱਚ ਸ਼ੁਮਾਰ ਕੀਤਾ ਜਾ ਸਕੇ।

ਇਸ ਲਈ ਸਾਨੂੰ ਇਸ ਦਿਸ਼ਾ ਵਿੱਚ ਸਾਰੇ ਸਕਾਰਾਤਮਕ ਕਦਮ ਚੁੱਕਣ ਲਈ ਤੁਹਾਡੇ ਵਰਗੇ ਅਧਿਕਾਰੀਆਂ ਦੀ ਲੋੜ ਹੈ। ਮੈਨੂੰ ਯਕੀਨ ਹੈ ਕਿ ਤੁਹਾਡੇ ਵੱਲੋ ਐਨ.ਡੀ.ਸੀ. ਵਿੱਚੋਂ ਪ੍ਰਾਪਤ ਕੀਤਾ ਗਿਆਨ ਅਤੇ ਸਮਝ, ਇਸ ਮੰਤਵ ਦੀ ਪੂਰਤੀ ਲਈ ਤੁਹਾਡੀ ਮਦਦ ਕਰੇਗੀ। ਵਫ਼ਦ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਮਹਾਰਤ ਦੇ ਖੇਤਰ ਵਿੱਚ ਤਜਰਬੇਕਾਰ ਪੇਸ਼ੇਵਰਾਂ ਦੇ ਰੂਪ ਵਿੱਚ ਨੈਸ਼ਨਲ ਡਿਫੈਂਸ ਕਾਲਜ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋਗੇ।

The post ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • breaking-news
  • governor-banwarilal-purohit
  • governor-of-punjab
  • latest-news
  • national-defense-college
  • ndc
  • news
  • punjab
  • punjab-government
  • punjabi-news
  • punjab-news
  • punjab-police
  • the-unmute-breaking-news

ਚੰਡੀਗੜ੍ਹ, 30 ਜਨਵਰੀ 2023: ਗੁਜਰਾਤ ਦੀ ਗਾਂਧੀਨਗਰ ਅਦਾਲਤ ਨੇ ਆਸਾਰਾਮ ਬਾਪੂ (Asaram Bapu) ਨੂੰ ਇੱਕ ਔਰਤ ਅਨੁਯਾਈ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਆਸਾਰਾਮ ਖ਼ਿਲਾਫ਼ ਇਹ ਕੇਸ 2013 ਵਿੱਚ ਦਰਜ ਹੋਇਆ ਸੀ। ਸੈਸ਼ਨ ਜੱਜ ਡੀਕੇ ਸੋਨੀ ਮੰਗਲਵਾਰ (31 ਜਨਵਰੀ) ਨੂੰ ਸਜ਼ਾ ਸੁਣਾਉਣਗੇ। ਅਦਾਲਤ ਨੇ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ‘ਚ ਦਰਜ ਐੱਫ.ਆਈ.ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰਵਾਰ ਆਪਣੇ ਆਸ਼ਰਮ ‘ਚ ਰਹਿੰਦੀ ਸੀ।

ਸਰਕਾਰੀ ਵਕੀਲ ਆਰਸੀ ਕੋਡੇਕਰ ਨੇ ਸੋਮਵਾਰ ਨੂੰ ਕਿਹਾ ਕਿ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 ਅਤੇ ਗੈਰ-ਕਾਨੂੰਨੀ ਕੈਦ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਆਸਾਰਾਮ ਇਸ ਸਮੇਂ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ।

ਜਿਕਰਯੋਗ ਹੈ ਕਿ ਅਕਤੂਬਰ 2013 ‘ਚ ਸੂਰਤ ਦੀ ਇਕ ਔਰਤ ਨੇ ਆਸਾਰਾਮ  (Asaram Bapu) ਅਤੇ ਸੱਤ ਹੋਰਾਂ ‘ਤੇ ਬਲਾਤਕਾਰ ਅਤੇ ਗੈਰ-ਕਾਨੂੰਨੀ ਤੌਰ ‘ਤੇ ਨਜ਼ਰਬੰਦ ਰੱਖਣ ਦਾ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਜੁਲਾਈ 2014 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

The post ਆਸਾਰਾਮ 2013 ਦੇ ਬਲਾਤਕਾਰ ਮਾਮਲੇ ‘ਚ ਦੋਸ਼ੀ ਕਰਾਰ, ਜੱਜ ਭਲਕੇ ਸੁਣਾਉਣਗੇ ਸਜ਼ਾ appeared first on TheUnmute.com - Punjabi News.

Tags:
  • 2013
  • breaking-news

ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਹੱਲ ਲਈ ਨਵੀਂ NRI ਨੀਤੀ 28 ਫ਼ਰਵਰੀ ਤੱਕ ਤਿਆਰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ

Monday 30 January 2023 02:31 PM UTC+00 | Tags: aam-aadmi-party breaking-news chief-minister-bhagwant-mann fast-track-court fast-track-courts kuldeep-singh-dhaliwal new-nri-policy news nri punjab-government resolve-issues-of-nri

ਚੰਡੀਗੜ, 30 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕਾਰਗਰ ਕਦਮ ਚੁੱਕ ਰਹੀ ਹੈ, ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਐਨ.ਆਰ.ਆਈ. ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਦੀ ਨਵੀਂ ਐਨ.ਆਰ.ਆਈ. ਨੀਤੀ (New NRI policy) 28 ਫ਼ਰਵਰੀ, 2023 ਤੱਕ ਤਿਆਰ ਕਰ ਲਈ ਜਾਵੇਗੀ।

ਅੱਜ ਇੱਥੇ ਪੰਜਾਬ ਭਵਨ ਵਿਖੇ ਡੀ.ਜੀ.ਪੀ. ਪੰਜਾਬ  ਗੌਰਵ ਯਾਦਵ, ਐਨ.ਆਰ.ਆਈ. ਮਾਮਲਿਆਂ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਨ, ਏ.ਡੀ.ਜੀ.ਪੀ. ਐਨ.ਆਰ.ਆਈ. ਮਾਮਲੇ ਪ੍ਰਵੀਨ ਕੁਮਾਰ ਸਿਨਹਾ, ਵਿਸ਼ੇਸ਼ ਸਕੱਤਰ ਗ੍ਰਹਿ ਵਰਿੰਦਰ ਕੁਮਾਰ, ਵਿਸ਼ੇਸ਼ ਸਕੱਤਰ ਐਨ.ਆਰ.ਆਈ. ਸ੍ਰੀਮਤੀ ਕਮਲਜੀਤ ਕੌਰ ਬਰਾੜ ਅਤੇ ਵਿਸ਼ੇਸ਼ ਸਕੱਤਰ ਐਨ.ਆਰ.ਆਈ. ਸ. ਪਰਮਜੀਤ ਸਿੰਘ ਨਾਲ ਮੀਟਿੰਗ ਕੀਤੀ ਮਗਰੋਂ ਸ. ਧਾਲੀਵਾਲ ਨੇ ਦੱਸਿਆ ਕਿ ਜਲੰਧਰ, ਐਸ.ਏ.ਐਸ. ਨਗਰ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕੀਤੇ ਗਏ 'ਮਿਲਣੀ ਸਮਾਗਮਾਂ' ਦੌਰਾਨ 606 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 40 ਫੀਸਦੀ ਭਾਵ 250 ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ ਜਦਕਿ ਬਕਾਇਆ ਦਾ ਹੱਲ ਛੇਤੀ ਹੀ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸ਼ਿਕਾਇਤਾਂ ਮਾਲ ਅਤੇ ਪੁਲੀਸ ਵਿਭਾਗ ਨਾਲ ਸਬੰਧਤ ਹਨ, ਜਦਕਿ 20 ਫੀਸਦੀ ਸ਼ਿਕਾਇਤਾਂ ਪਹਿਲਾਂ ਹੀ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਅਧੀਨ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਕੇਸਾਂ ਦੇ ਛੇਤੀ ਹੱਲ ਲਈ ਫਾਸਟ ਟਰੈਕ ਅਦਾਲਤਾਂ ਸਥਾਪਤ ਕਰਨ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਮੋਗਾ, ਲੁਧਿਆਣਾ, ਐਸ.ਬੀ.ਐਸ. ਨਗਰ ਅਤੇ ਪਟਿਆਲਾ ਵਿਖੇ ਇਹ ਨਵੀਂਆਂ ਵਿਸ਼ੇਸ਼ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਨ੍ਹਾਂ ਅਦਾਲਤਾਂ ਵਿਖੇ ਵਿਸ਼ੇਸ਼ ਜੱਜ ਤੋਂ ਇਲਾਵਾ ਸਟਾਫ਼ ਅਤੇ ਐਨ.ਆਰ.ਆਈ. ਥਾਣਿਆਂ ਲਈ ਵੱਖਰੀਆਂ ਅਸਾਮੀਆਂ ਸਿਰਜਣ ਦੀ ਤਜਵੀਜ਼ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਜਾਵੇਗੀ।ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਪਹਿਲਾਂ ਹੀ ਐਨ.ਆਰ.ਆਈ. ਵਿਸ਼ੇਸ਼ ਅਦਾਲਤ ਚੱਲ ਰਹੀ ਹੈ।

ਸ. ਧਾਲੀਵਾਲ ਨੇ ਦੱਸਿਆ ਕਿ ਡੀ.ਜੀ.ਪੀ. ਗੌਰਵ ਯਾਦਵ ਨੇ ਅੱਜ ਭਰੋਸਾ ਦਿੱਤਾ ਹੈ ਕਿ 15 ਐਨ.ਆਰ.ਆਈ. ਥਾਣਿਆਂ ਦੀ ਕਾਇਆ ਕਲਪ ਕਰਨ ਲਈ 30 ਲੱਖ ਰੁਪਏ ਦੇ ਫੰਡ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬਾ ਪੁਲੀਸ ਮੁਖੀ ਨੇ ਐਨ.ਆਰ.ਆਈ. ਪੁਲੀਸ ਥਾਣਿਆਂ ਵਿੱਚ ਪੁਲੀਸ ਨਫ਼ਰੀ ਵਧਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ, ਜਿਸ ਵਿੱਚ 75 ਪੁਲੀਸ ਕਰਮਚਾਰੀ ਤੁਰੰਤ ਅਤੇ 75 ਕਰਮਚਾਰੀ ਮਾਰਚ 2023 ਤੱਕ ਇਨ੍ਹਾਂ ਵਿਸ਼ੇਸ਼ ਥਾਣਿਆਂ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ।

ਸ. ਧਾਲੀਵਾਲ ਨੇ ਅੱਗੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਡੀ.ਜੀ.ਪੀ. ਪੰਜਾਬ ਸਾਰੇ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਇੱਕ ਪੱਤਰ ਵੀ ਲਿਖਣਗੇ, ਜਿਸ ਵਿੱਚ ਸਬੰਧਤਾਂ ਦੇ ਮਸਲੇ ਛੇਤੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ, ਪੁਲੀਸ ਨਾਲ ਸਬੰਧਤ ਸਾਰੇ ਮਸਲਿਆਂ ਦੀ ਰਿਪੋਰਟ ਏ.ਡੀ.ਜੀ.ਪੀ. ਐਨ.ਆਰ.ਆਈ. ਨੂੰ ਭੇਜਣਾ ਯਕੀਨੀ ਬਣਾਉਣਗੇ।

The post ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਹੱਲ ਲਈ ਨਵੀਂ NRI ਨੀਤੀ 28 ਫ਼ਰਵਰੀ ਤੱਕ ਤਿਆਰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • fast-track-court
  • fast-track-courts
  • kuldeep-singh-dhaliwal
  • new-nri-policy
  • news
  • nri
  • punjab-government
  • resolve-issues-of-nri

ਚੰਡੀਗੜ੍ਹ, 30 ਜਨਵਰੀ 2023: ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਨਵੀਂ ਦਿੱਲੀ ਦੇ 63ਵੇਂ ਕੋਰਸ ਦੇ ਵਫ਼ਦ ਨੇ ਕਾਲਜ ਸਕੱਤਰ ਬ੍ਰਿਗੇਡੀਅਰ ਏ.ਕੇ. ਪੁੰਡੀਰ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨਾਲ ਮੁਲਾਕਾਤ ਕੀਤੀ। ਇਹ ਵਫ਼ਦ ਪੰਜਾਬ ਵਿੱਚ ਸਟੱਡੀ ਟੂਰ ‘ਤੇ ਆਇਆ ਹੈ। ਵਫ਼ਦ ਵੱਲੋਂ ਸੂਬੇ ਦੇ ਮੁੱਖ ਸਕੱਤਰ ਨਾਲ ਪੰਜਾਬ ਬਾਰੇ ਚਰਚਾ ਕੀਤੀ ਗਈ।

ਵਫ਼ਦ ਵਿੱਚ ਭਾਰਤ ਦੇ ਵੱਖ-ਵੱਖ ਰੈਂਕ ਦੇ ਰੱਖਿਆ ਬਲਾਂ, ਆਈ.ਪੀ.ਐਸ. ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਵਿਦੇਸ਼ੀ ਮੁਲਕਾਂ ਜਿਵੇਂ ਸ੍ਰੀਲੰਕਾ, ਮਿਆਂਮਾਰ, ਇੰਡੋਨੇਸ਼ੀਆ ਅਤੇ ਨਾਈਜੀਰੀਆ ਦੇ ਫੌਜੀ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।

ਇਸ ਮੌਕੇ ਬ੍ਰਿਗੇਡੀਅਰ ਏ.ਕੇ.ਪੁੰਡੀਰ ਨੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਸਨਮਾਨਿਤ ਵੀ ਕੀਤਾ। ਵਫ਼ਦ ਦੇ ਨਾਲ ਰੱਖਿਆ ਸੇਵਾਵਾਂ ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਸਤਿੰਦਰ ਸਿੰਘ ਅਤੇ ਡਾਇਰੈਕਟਰ ਖੇਡਾਂ ਅਮਿਤ ਤਲਵਾੜ ਵੀ ਮੌਜੂਦ ਸਨ। ਐਨ.ਡੀ.ਸੀ. ਇੱਕ ਵੱਕਾਰੀ ਅਤੇ ਵਿਸ਼ਵ ਪ੍ਰਸਿੱਧ ਕੌਮਾਂਤਰੀ ਸਿਖਲਾਈ ਸੰਸਥਾ ਹੈ ਜੋ ਭਾਰਤ ਦੇ ਰੱਖਿਆ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਹੈ।

The post ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨਾਲ ਮੁਲਾਕਾਤ appeared first on TheUnmute.com - Punjabi News.

Tags:
  • breaking-news
  • chief-secretary-vijay-kumar
  • national-defense-college
  • news

ਚੰਡੀਗੜ੍ਹ, 30 ਜਨਵਰੀ 2023: ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਨੂੰ ਸੰਕਟ ਵਿੱਚੋਂ ਕੱਢਣ ਲਈ 85 ਕਰੋੜ ਰੁਪਏ ਦੀ ਹੋਰ ਵਿੱਤੀ ਸਹਾਇਤਾ ਜਾਰੀ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਬੈਂਕ ਨੂੰ ਸੰਕਟ ਵਿੱਚੋਂ ਕੱਢਣ ਲਈ ਹੁਣ ਤੱਕ 798 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁਕੀ ਹੈ।

ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀ ਇਸ ਬੈਂਕ ਪ੍ਰਤੀ ਵਰਤੀ ਗਈ ਅਣਗਹਿਲੀ ਕਾਰਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬੁਰੀ ਤਰ੍ਹਾਂ ਵਿੱਤੀ ਸੰਕਟ ਦੀ ਦਲਦਲ ਵਿੱਚ ਫਸੀ ਹੋਈ ਸੀ। ਉਨ੍ਹਾਂ ਕਿਹਾ ਕਿ 85 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਇਸ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਨੂੰ ਸਾਉਣੀ ਦੀ ਕਿਸ਼ਤ ਅਦਾ ਕਰਨ ਲਈ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਨੂੰ 31 ਜਨਵਰੀ 2023 ਤੱਕ ਬਣਦੀ 120.91 ਕਰੋੜ ਰੁਪਏ ਦੀ ਬਣਦੀ ਕਿਸ਼ਤ ਸਮੇਂ ਸਿਰ ਨਾ ਮੋੜੇ ਜਾਣ ਕਾਰਨ ਬੈਂਕ ਨਾਬਾਰਡ ਦਾ ਡਿਫਾਲਟਰ ਹੋ ਜਾਣਾ ਸੀ ਅਤੇ ਇਸ ਸੂਰਤ ਵਿੱਚ ਬੈਂਕ ਨੂੰ ਭਵਿੱਕ ਵਿੱਚ ਨਾਬਾਰਡ ਤੋਂ ਰੀਫਾਈਨਾਂਸ ਮਿਲਣਾ ਬੰਦ ਹੋ ਜਾਣਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ ਸਹਿਕਾਰੀ ਬੈਂਕ ਦੀ ਕੀਤੀ ਗਈ ਸਹਾਇਤਾ ਬਾਰੇ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਨਾਬਾਰਡ ਦੇ ਕਰਜੇ ਦੀ ਅਦਾਇਗੀ ਲਈ ਬੀਤੇ ਸਾਲ 26 ਮਈ ਨੂੰ 425 ਕਰੋੜ ਰੁਪਏ ਦੀ, 31 ਜੁਲਾਈ ਨੂੰ ਕਰਜੇਂ ਦੀ ਕਿਸ਼ਤ ਲਈ 100 ਕਰੋੜ ਰੁਪਏ ਦੀ ਅਤੇ ਪੈਨਸ਼ਨਾਂ ਅਤੇ ਪੈਨਸ਼ਨ ਬਕਾਇਆਂ ਦੀ ਅਦਾਇਗੀ ਲਈ 28 ਅਪ੍ਰੈਲ ਨੂੰ 62.67 ਕਰੋੜ ਰੁਪਏ ਤੇ 21 ਸਤੰਬਰ ਨੂੰ 125.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਇਸ ਸੰਕਟ ਦਾ ਸਾਹਮਣਾ ਸਿਰਫ ਇਸੇ ਕਾਰਨ ਕਰਨਾ ਪੈ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਬੈਂਕ ਦੁਆਰਾ ਮੁਹੱਈਆ ਕਰਵਾਏ ਗਏ ਕਰਜਿਆਂ ਨੂੰ ਵਾਪਸ ਕਰਵਾਉਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਖੇਤਬਾੜੀ ਦੀ ਭਲਾਈ ਹਿੱਤ ਇਸ ਬੈਂਕ ਨੂੰ ਮੁੜ ਪੈਰਾਂ ਭਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਬੈਂਕ ਵੱਲੋਂ ਖੇਤਬਾੜੀ ਦੇ ਵਿਕਾਸ ਲਈ ਕਿਸਾਨਾਂ ਨੂੰ ਆਸਾਨ ਕਿਸ਼ਤਾਂ ਤੇ ਕਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਇਸ ਬੈਂਕ ਦੇ ਕਰਜਾਧਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਕਰਜਾ ਵਾਪਿਸ ਕਰਨ ਲਈ ਉਪਰਾਲਾ ਕਰਨ ਕਿਉਂਕਿ ਇਸ ਬੈਂਕ ਦੀ ਹੋਂਦ ਉਨ੍ਹਾਂ ਵਰਗੇ ਵਿਅਕਤੀਆਂ ਨੂੰ ਆਸਨ ਕਰਜੇ ਮੁਹੱਈਆ ਕਰਵਾਉਣ ਲਈ ਅਤੀ ਜਰੂਰੀ ਹੈ।

The post ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਸੰਕਟ ‘ਚੋਂ ਕੱਢਣ ਲਈ ਮਾਨ ਸਰਕਾਰ ਵੱਲੋਂ ਹੁਣ ਤੱਕ 798 ਕਰੋੜ ਰੁਪਏ ਦੀ ਵਿੱਤੀ ਸਹਾਇਤਾ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • bank-out-of-crisis
  • breaking-news
  • financial-assistance
  • harpal-singh-cheema
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form