TheUnmute.com – Punjabi News: Digest for January 19, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

BSF ਵਲੋਂ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੀ ਸਾਜਸ਼ ਨਾਕਾਮ, 4 ਪਿਸਤੌਲਾਂ, 8 ਮੈਗਜ਼ੀਨ ਬਰਾਮਦ

Wednesday 18 January 2023 05:51 AM UTC+00 | Tags: bsf gurdaspur india-pakistan-border india-pakistan-international-border news pakistani-drone punjabi-news sector-gardaspur smugglers the-unmute-breaking-news the-unmute-latest-news the-unmute-news the-unmute-punjabi-news utcha-dhakala

ਚੰਡੀਗੜ੍ਹ 18 ਜਨਵਰੀ 2023: ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ‘ਚ ਬੈਠੇ ਤਸਕਰ ਧੁੰਦ ਦਾ ਫ਼ਾਇਦਾ ਚੁੱਕ ਕੇ ਲਗਾਤਾਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ‘ਚ ਫ਼ਿਰਾਕ ਵਿੱਚ ਲੱਗੇ ਹੋਏ ਹਨ। ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨ ਵੱਲ ਤੋਂ ਹੋ ਰਹੀਆਂ ਡਰੋਨ ਗਤੀਵਿਧੀਆਂ ਨੂੰ ਨਾਕਾਮ ਕਰ ਰਹੇ ਹਨ ।

ਬੀਤੀ ਦੇਰ ਰਾਤ ਸੈਕਟਰ ਗਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜ਼ ਸੁਣੀ। ਪਿੰਡ ਉੱਚਾ ਧਕਾਲਾ ਵਿੱਚ 7 ਕਿਲੋਮੀਟਰ ਭਾਰਤੀ ਸੀਮਾ ਦੇ ਅੰਦਰ ਵੜ ਚੁੱਕੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ, ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੇ ਗਏ ਪੈਕਟ ਨੂੰ ਵੀ ਜ਼ਬਤ ਕਰ ਲਏ ਗਏ |

ਬੀਐਸਐਫ ਦੇ ਜਵਾਨਾਂ ਨੇ ਜਦੋਂ ਤਲਾਸ਼ੀ ਸ਼ੁਰੂ ਕੀਤੀ ਤਾਂ ਇੱਕ ਪੈਕਟ ਖੇਤਾਂ ਵਿੱਚ ਪਿਆ ਮਿਲਿਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਚੀਨ ਦੀਆਂ 4 ਪਿਸਤੌਲਾਂ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ। ਹਥਿਆਰ ਜ਼ਬਤ ਕਰ ਲਏ ਗਏ ਹਨ ਅਤੇ ਇਲਾਕੇ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

 

The post BSF ਵਲੋਂ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੀ ਸਾਜਸ਼ ਨਾਕਾਮ, 4 ਪਿਸਤੌਲਾਂ, 8 ਮੈਗਜ਼ੀਨ ਬਰਾਮਦ appeared first on TheUnmute.com - Punjabi News.

Tags:
  • bsf
  • gurdaspur
  • india-pakistan-border
  • india-pakistan-international-border
  • news
  • pakistani-drone
  • punjabi-news
  • sector-gardaspur
  • smugglers
  • the-unmute-breaking-news
  • the-unmute-latest-news
  • the-unmute-news
  • the-unmute-punjabi-news
  • utcha-dhakala

ਕੈਨੇਡਾ ਵੱਸਦੇ ਪੰਜਾਬੀ ਲੇਖਕ ਅਮਨਪਾਲ ਸਾਰਾ ਪੂਰੇ ਹੋ ਗਏ

Wednesday 18 January 2023 05:59 AM UTC+00 | Tags: amanpal-sara breaking-news news punjab punjabi-folk-heritage-academy-ludhiana the-unmute-breaking-news writer-amanpal-sara

ਲੁਧਿਆਣ, 18 ਜਨਵਰੀ 2023: ਦੱਖਣੀ ਵੈਨਕੁਵਰ ਵੱਸਦੇ ਪੰਜਾਬੀ ਕਹਾਣੀਕਾਰ, ਕਵੀ, ਨਾਟਕ ਤੇ ਫਿਲਮ ਨਿਰਦੇਸ਼ਕ ਅਮਨਪਾਲ ਸਾਰਾ ਦੇ ਦਿਹਾਂਤ ‘ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਅਮਨਪਾਲ ਸਾਰਾ ਪਿਛਲੇ ਲਗਪਗ 40 ਸਾਲ ਤੋਂ ਕੈਨੇਡਾ ਦੀ ਸਾਹਿੱਤਕ, ਸੱਭਿਆਚਾਰਕ ਤੇ ਖੇਡ ਬਿਰਾਦਰੀ ਵਿੱਚ ਜਾਣੀ ਪਛਾਣੀ ਸ਼ਖ਼ਸੀਅਤ ਸਨ।

ਆਪਣੇ ਸਾਥੀਆਂ ਸਾਧੂ ਬਿੰਨਿੰਗ, ਸੁਖਵੰਤ ਹੁੰਦਲ ਤੇ ਹੋਰ ਸਾਥੀਆਂ ਨਾਲ ਮਿਲ ਕੇ ਬ੍ਰਿਟਿਸ਼ ਕੋਲੰਬੀਆ ਨੂੰ ਸਾਹਿੱਤਕ ਨਕਸ਼ੇ ਤੇ ਚਮਕਾਉਣ ਤੋਂ ਇਲਾਵਾ ਸੱਭਿਆਚਾਰ, ਖੇਡਾਂ ਤੇ ਨਾਟਕ ਪੇਸ਼ਕਾਰੀਆਂ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਅਮਨਪਾਲ ਸਾਰਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੋਹਣਾ ਸੁਨੱਖਾ ਮਿੱਤਰ ਭਾਵੇਂ 1988 ਤੋਂ ਪਾਰਕਿਨਸਨ ਰੋਗ ਤੋਂ ਪੀੜਤ ਸੀ ਪਰ ਸੁਚੇਤ ਸਿਰਜਕ ਦੇ ਤੌਰ ਤੇ ਸਰਗਰਮ ਰਿਹਾ। ਪਿਛਲੇ ਤਿੰਨ ਚਾਰ ਸਾਲ ਤੋਂ ਉਸ ਦੀ ਸਿਰਜਣਾ ਲਗਪਗ ਚੁੱਪ ਜਹੀ ਸੀ।

ਪੰਜਾਬੀ ਲੇਖਕ ਅਮਨਪਾਲ ਸਾਰਾ ਦਾ ਜਨਮ 2 ਅਗਸਤ 1957 ਨੂੰ ਹੁਸ਼ਿਆਰਪੁਰ ਵਿਖੇ ਮਾਤਾ ਗੁਰਮੀਤ ਕੌਰ ਦੇ ਘਰ ਪ੍ਰਿੰਸੀਪਲ ਹਰਨੌਨਿਹਾਲ ਸਿੰਘ ਸਾਰਾ ਦੇ ਘਰ ਹੋਇਆ ਜੋ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਨ। ਅਮਨਪਾਲ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚੋਂ 1976 ਵਿੱਚ ਬੀ·ਐੱਸ ਸੀ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਏਸੇ ਸਾਲ ਕੈਨੇਡਾ ਚਲੇ ਗਏ ਪਰ 1979 ਵਿੱਚ ਭਾਰਤ ਪਰਤ ਆਏ। ਇੱਕ ਸਾਲ ਬਾਅਦ ਫਿਰ ਵਾਪਸ ਕੈਨੇਡਾ ਪਰਤ ਗਏ।
ਅਮਨਪਾਲ ਸਾਰਾ ਨੇ ਸਭ ਤੋਂ ਪਹਿਲਾਂ ਕੈਨੇਡਾ ਦੇ ਜੰਮ-ਪਲ ਬੱਚਿਆਂ ਨੂੰ ਭੰਗੜਾ ਸਿਖਾਉਣ ਵਾਲੀ ਟੀਮ ‘ਕਰਾਟੇ ਕਿਡਜ਼’ ਤੇ ਦੁਆਬਾ ਸਾਕਰ ਕਲੱਬ ਦੇ ਬਾਨੀ ਮੈਂਬਰ ਸਨ।

1984 ਵਿੱਚ ਉਸ ਆਪਣੀ ਪਹਿਲੀ ਕਵਿਤਾ ਲਿਖ ਕੇ ਬੀ ਸੀ ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਦੇ ਮਾਤਾ ਜੀ ਨੂੰ ਸੁਣਾਈ ਜੋ ਉਸ ਦੇ ਮਾਸੀ ਜੀ ਸਨ। ਉਨ੍ਹਾਂ ਨੇ ਕਵਿਤਾ ਸਲਾਹੀ ਤੇ ਪੰਜਾਬ ਵਿੱਚ ਸਃ ਗੁਰਸ਼ਰਨ ਸਿੰਘ ਨੂੰ ਭੇਜਣ ਦਾ ਮਸ਼ਵਰਾ ਦਿੱਤਾ। ਪੰਜਾਬੀ ਨਾਟਕਕਾਰ ਸਃ ਗੁਰਸ਼ਰਨ ਸਿੰਘ ਨੇ ਅੱਤਵਾਦ ਖ਼ਿਲਾਫ਼ ਲਿਖੀ ਇਹ ਕਵਿਤਾ ਸਮਤਾ ਸਾਹਿੱਤਕ ਮੈਗਜ਼ੀਨ ਵਿੱਚ ਛਾਪ ਕੇ ਸਾਹਿੱਤ ਸਿਰਜਣ ਵੱਲ ਤੁਰਨ ਲਈ ਪਹਿਲਾ ਥਾਪੜਾ ਦਿੱਤਾ।

1984 ਵਿੱਚ ਹੀ ਅਮਨਪਾਲ ਸਾਰਾ ‘ਵੈਨਕੂਵਰ ਸੱਥ’ ਨਾਂ ਦੀ ਨਾਟਕ ਸੰਸਥਾ ਦਾ ਮੈਂਬਰ ਬਣਿਆ ਜਿਸ ਦਾ ਮੁੱਖ ਮਕਸਦ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਨਾਟਕਾਂ ਰਾਹੀਂ ਭਾਈਚਾਰੇ ਦੇ ਸਾਹਮਣੇ ਲਿਆਉਣਾ ਅਤੇ ਉਹਨਾਂ ਬਾਰੇ ਵਿਚਾਰ ਚਰਚਾ ਛੇੜਨਾ ਸੀ। ਅਮਨਪਾਲ ਸਾਰਾ ਨੇ ਵੈਨਕੂਵਰ ਸੱਥ ਵਲੋਂ ਤਿਆਰ ਕੀਤੇ ਅਤੇ ਖੇਡੇ ਬਹੁਤ ਸਾਰੇ ਨਾਟਕਾਂ ਵਿੱਚ ਇੱਕ ਅਦਾਕਾਰ ਵਜੋਂ ਕੰਮ ਕੀਤਾ ਵੈਨਕੂਵਰ ਸੱਥ ਵਲੋਂ ਖੇਡੇ ਨਾਟਕਾਂ ਪਿਕਟ ਲਾਈਨ, ਲੱਤਾਂ ਦੇ ਭੂਤ, ਹਵੇਲੀਆਂ ਤੇ ਪਾਰਕਾਂ, ਜ਼ਹਿਰ ਦੀ ਫਸਲ, ਮਲੂਕੇ ਦਾ ਵਿਸ਼ਵ ਵਿਦਿਆਲਾ, ਨਿੱਕੀ ਜਿਹੀ ਗੱਲ ਨਹੀਂ ਅਤੇ ਤੂਤਾਂ ਵਾਲਾ ਖੂਹ ਨਾਟਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਖੇਡੇ ਗਏ।

ਅਮਨਪਾਲ ਸਾਰਾ ‘ਵੈਨਕੂਵਰ ਸੱਥ’ ਵਲੋਂ ਕੱਢੇ ਅੰਗਰੇਜ਼ੀ ਮੈਗਜ਼ੀਨ ‘ਅੰਕੁਰ’ ਦੀ ਟੀਮ ਦੇ ਵੀ ਮੈਂਬਰ ਸਨ। 1989 ਵਿੱਚ ਅਮਨਪਾਲ ਸਾਰਾ ਕੈਨੇਡਾ ਤੋਂ ਸ਼ੁਰੂ ਹੋਏ ਮਾਸਿਕ ਸਾਹਿਤਕ ਮੈਗਜ਼ੀਨ ਵਤਨ ਦੀ ਟੀਮ ਵਿੱਚ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਦੇ ਸਾਥੀ ਬਣੇ। ਅਮਨਪਾਲ ਸਾਰਾ ਨੇ ਇਸ ਮੈਗਜ਼ੀਨ ਲਈ 1995 ਤੱਕ ਕੰਮ ਕੀਤਾ।

ਅਦਾਕਾਰਾਂ ਜਿੰਨਾ ਸੁੰਦਰ ਹੋਣ ਕਾਰਨ ਉਸ ਨੇ ਕੈਰੋਸਿਲ ਥਿਏਟਰ ਸਕੂਲ ਵੈਨਕੂਵਰ ਤੋਂ ਅਦਾਕਾਰੀ ਦਾ ਡਿਪਲੋਮਾ ਅਤੇ ਵੈਨਕੂਵਰ ਫਿਲਮ ਸਕੂਲ ਤੋਂ ਸਕਰਿਪਟ ਲਿਖਣ ਦੀ ਸਿਖਲਾਈ ਵੀ ਹਾਸਲ ਕੀਤੀ। ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਸੀ ਓਹਲਾ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਰਮਾ ਵਿੱਜ ਦੇ ਨਾਲ ਮੁੱਖ ਭੂਮਿਕਾ ਨਿਭਾਈ। ਫਿਰ ਉਹਨਾਂ ਨੇ ਇੱਕ ‘ਸਾਰਾ ਆਰਟਸ’ ਨਾਂ ਦੀ ਫਿਲਮ ਅਤੇ ਥਿਏਟਰ ਕੰਪਨੀ ਖੋਲ੍ਹੀ ਜਿਸ ਰਾਹੀਂ ਉਹਨਾਂ ਨੇ ਸੰਨ 2001 ਵਿੱਚ ‘ਗੁਲਦਸਤਾ’ ਨਾਂ ਦੀ ਫਿਲਮ ਬਣਾਈ। “ਡਾਇਮੰਡ ਰਿੰਗ”,ਵੀਹਾਂ ਦਾ ਨੋਟ” ਤੇ ਮੂਹਰਲਾ ਬਲਦ ਉਸ ਦੇ ਮਹੱਤਵਪੂਰਨ ਕਹਾਣੀ ਸੰਗ੍ਰਹਿ ਹਨ। ਉਨ੍ਹਾਂ ਦਾ ਕਾਵਿ ਸੰਗ੍ਰਹਿ ਦੋ ਮਾਵਾਂ ਦਾ ਪੁੱਤਰ 1999 ਚ ਛਪਿਆ ਸੀ।

The post ਕੈਨੇਡਾ ਵੱਸਦੇ ਪੰਜਾਬੀ ਲੇਖਕ ਅਮਨਪਾਲ ਸਾਰਾ ਪੂਰੇ ਹੋ ਗਏ appeared first on TheUnmute.com - Punjabi News.

Tags:
  • amanpal-sara
  • breaking-news
  • news
  • punjab
  • punjabi-folk-heritage-academy-ludhiana
  • the-unmute-breaking-news
  • writer-amanpal-sara

ਸਿੱਖਿਆ ਖੇਤਰ 'ਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਪਹਿਲੀ ਤਰਜੀਹ: CM ਮਾਨ

Wednesday 18 January 2023 06:10 AM UTC+00 | Tags: breaking-news chief-minister-bhagwant-mann cm-mann harjot-singh-bains news punjab punjab-government punjab-school punjab-school-education-board-changes-12th-class-datesheet sukhbir-singh-badal the-unmute-breaking-news the-unmute-latest-news

ਚੰਡੀਗੜ੍ਹ 18 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਮਿਆਰੀ ਸਿੱਖਿਆ ਦੇਣ ਦੇ ਵਾਅਦੇ ਦੀ ਪੂਰਤੀ ਲਈ ਲਗਾਤਾਰ ਯਤਨਸ਼ੀਲ ਹਾਂ | ਸਭ ਤੋਂ ਪਹਿਲਾਂ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ |ਸਿੱਖਿਆ ਖੇਤਰ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣੀ ਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਪਹਿਲੀ ਤਰਜੀਹ ਹੈ |

school

The post ਸਿੱਖਿਆ ਖੇਤਰ ‘ਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਪਹਿਲੀ ਤਰਜੀਹ: CM ਮਾਨ appeared first on TheUnmute.com - Punjabi News.

Tags:
  • breaking-news
  • chief-minister-bhagwant-mann
  • cm-mann
  • harjot-singh-bains
  • news
  • punjab
  • punjab-government
  • punjab-school
  • punjab-school-education-board-changes-12th-class-datesheet
  • sukhbir-singh-badal
  • the-unmute-breaking-news
  • the-unmute-latest-news

ਚੋਣ ਕਮਿਸ਼ਨ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਕਰ ਸਕਦੈ ਤਾਰੀਖ਼ਾਂ ਦਾ ਐਲਾਨ

Wednesday 18 January 2023 06:18 AM UTC+00 | Tags: breaking-news election-commission election-commission-of-india elections latest-news meghalaya nagaland news the-unmute-breaking-news the-unmute-punjab the-unmute-punjabi-news tripura

ਚੰਡੀਗੜ੍ਹ 18 ਜਨਵਰੀ 2023: ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ (Election Commission) ਅੱਜ ਪ੍ਰੈੱਸ ਕਾਨਫਰੰਸ ਕਰਨ ਜਾ ਰਿਹਾ ਹੈ। ਚੋਣ ਕਮਿਸ਼ਨ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ । ਚੋਣ ਕਮਿਸ਼ਨ ਦੁਪਹਿਰ 2:30 ਵਜੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰੇਗਾ।

ਚੋਣ ਕਮਿਸ਼ਨ ਇਸ ਵਾਰ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵੀ ਇੱਕੋ ਸਮੇਂ ਚੋਣਾਂ ਕਰਵਾ ਸਕਦਾ ਹੈ। ਕਮਿਸ਼ਨ ਨੇ ਤਿੰਨਾਂ ਸੂਬਿਆਂ ਵਿੱਚ ਚੋਣ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਹੁਣ ਕਮਿਸ਼ਨ ਕਿਸੇ ਵੀ ਸਮੇਂ ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ। ਕਮਿਸ਼ਨ ਨੇ ਤਿੰਨ ਸੂਬਿਆਂ ਦੀਆਂ 180 ਵਿਧਾਨ ਸਭਾ ਸੀਟਾਂ ‘ਤੇ ਪ੍ਰਸ਼ਾਸਨਿਕ ਅਤੇ ਜ਼ਮੀਨੀ ਪੱਧਰ ‘ਤੇ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਇਨ੍ਹਾਂ ਨੂੰ ਅਮਲੀਜਾਮਾ ਪਹਿਨਾਇਆ ਹੈ। ਇਨ੍ਹਾਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ ਵਿੱਚ ਖ਼ਤਮ ਹੋ ਰਿਹਾ ਹੈ।

ਇਸ ਸਾਲ ਨੌਂ ਸੂਬਿਆਂ ਵਿੱਚ ਚੋਣਾਂ ਹੋਣੀਆਂ ਹਨ

ਪਤਾ ਲੱਗਾ ਹੈ ਕਿ ਇਸ ਸਾਲ ਨੌਂ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚ ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ, ਤੇਲੰਗਾਨਾ ਸ਼ਾਮਲ ਹਨ। ਇਸ ਤੋਂ ਤੁਰੰਤ ਬਾਅਦ ਅਗਲੇ ਸਾਲ ਯਾਨੀ 2024 ਦੇ ਸ਼ੁਰੂ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ।

The post ਚੋਣ ਕਮਿਸ਼ਨ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ‘ਚ ਵਿਧਾਨ ਸਭਾ ਚੋਣਾਂ ਲਈ ਅੱਜ ਕਰ ਸਕਦੈ ਤਾਰੀਖ਼ਾਂ ਦਾ ਐਲਾਨ appeared first on TheUnmute.com - Punjabi News.

Tags:
  • breaking-news
  • election-commission
  • election-commission-of-india
  • elections
  • latest-news
  • meghalaya
  • nagaland
  • news
  • the-unmute-breaking-news
  • the-unmute-punjab
  • the-unmute-punjabi-news
  • tripura

ਲੁਧਿਆਣਾ ਦੇ ਮਿਲਟਰੀ ਗਰਾਊਂਡ 'ਚ ਮਿਲੀ ਬੰਬਨੁੰਮਾ ਚੀਜ਼, ਪੁਲਿਸ ਵਲੋਂ ਪੂਰਾ ਇਲਾਕਾ ਸੀਲ

Wednesday 18 January 2023 06:47 AM UTC+00 | Tags: bomb-disposal-squad breaking-news khanna-police latest-news ludhiana ludhiana-police news punjabi-news punjab-police the-unmute-breaking-news the-unmute-punjabi-news

ਚੰਡੀਗੜ੍ਹ 18 ਜਨਵਰੀ 2023: ਪੰਜਾਬ ‘ਚ ਲੁਧਿਆਣਾ (Ludhiana) ਦੇ ਖੰਨਾ ‘ਚ ਮਿਲਟਰੀ ਗਰਾਊਂਡ ‘ਚ ਬੰਬ ਵਰਗੀ ਚੀਜ਼ ਮਿਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ਤੋਂ ਲੰਘੀ ਸੀ। ਰਸਤੇ ਵਿੱਚ ਸਵੇਰੇ ਲੰਘ ਰਹੇ ਇੱਕ ਵਿਅਕਤੀ ਨੇ ਇੱਥੇ ਬੰਬ ਵਰਗੀ ਚੀਜ਼ ਪਈ ਦੇਖੀ । ਜਿਸ ਤੋਂ ਬਾਅਦ ਉਸਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ।

ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਹੈ। ਟੀਮ ਦੇ ਆਉਣ ਤੋਂ ਬਾਅਦ ਇਸਦੀ ਦੀ ਜਾਂਚ ਕੀਤੀ ਜਾਵੇਗੀ।ਦੱਸਿਆ ਜਾ ਰਿਹਾ ਹੈ ਕਿ ਮਿਲਟਰੀ ਗਰਾਊਂਡ ਵਿੱਚ ਨੌਜਵਾਨ ਭਰਤੀ ਲਈ ਇਸ ਗਰਾਊਂਡ ਵਿੱਚ ਆਉਂਦੇ ਹਨ । ਇੱਥੇ ਸਰੀਰਕ ਟੈਸਟ ਆਦਿ ਕਰਵਾਏ ਜਾਂਦੇ ਹਨ।ਜ਼ਿਕਰਯੋਗ ਹੈ ਕਿ ਸੱਤ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ਤੋਂ ਲੰਘੀ ਸੀ। ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਇਸ ਥਾਂ ਨੂੰ ਘੇਰ ਲਿਆ ਹੈ। ਕਿਸੇ ਵੀ ਵਿਅਕਤੀ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

The post ਲੁਧਿਆਣਾ ਦੇ ਮਿਲਟਰੀ ਗਰਾਊਂਡ ‘ਚ ਮਿਲੀ ਬੰਬਨੁੰਮਾ ਚੀਜ਼, ਪੁਲਿਸ ਵਲੋਂ ਪੂਰਾ ਇਲਾਕਾ ਸੀਲ appeared first on TheUnmute.com - Punjabi News.

Tags:
  • bomb-disposal-squad
  • breaking-news
  • khanna-police
  • latest-news
  • ludhiana
  • ludhiana-police
  • news
  • punjabi-news
  • punjab-police
  • the-unmute-breaking-news
  • the-unmute-punjabi-news

ਮੋਗਾ ਦੀ ਅਦਾਲਤ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੱਡੀ ਰਾਹਤ, ਜਾਣੋ ਪੂਰਾ ਮਾਮਲਾ

Wednesday 18 January 2023 07:00 AM UTC+00 | Tags: breaking-news defamation-case harjot-kamal harpal-singh-cheema moga-court moga-police news punjab punjab-congress punjab-congress-la punjab-congress-mla punjab-government punjab-news the-unmute-breaking-news

ਚੰਡੀਗੜ੍ਹ 18 ਜਨਵਰੀ 2023: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਵੱਲੋਂ ਹਲਕਾ ਮੋਗਾ ਦੇ ਸਾਬਕਾ ਕਾਂਗਰਸੀ ਵਿਧਾਇਕ ਡਾ: ਹਰਜੋਤ ਕਮਲ ‘ਤੇ 10 ਜੂਨ, 2020 ਨੂੰ ਚੰਡੀਗੜ੍ਹ ਵਿਖੇ ਉਸਾਰੀ ਅਧੀਨ 105ਬੀ ਹਾਈਵੇਅ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੇ ਕਥਿਤ ਗਬਨ ਦੇ ਦੋਸ਼ ਲਗਾਏ ਸਨ । ਇਸ ਵਿਚ ਡਾ: ਹਰਜੋਤ ਕਮਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ਾਂ ਵਿਚ ਇਕ ਫੀਸਦੀ ਵੀ ਸੱਚਾਈ ਨਹੀਂ ਹੈ।

ਇਸ ਤੋਂ ਪਹਿਲਾਂ ਹਲਕਾ ਵਿਧਾਇਕ ਦੀ ਤਰਫੋਂ ਹਰਪਾਲ ਸਿੰਘ ਚੀਮਾ (Harpal Singh Cheema ) ਨੂੰ ਆਪਣੇ ‘ਤੇ ਲਗਾਏ ਗਏ ਦੋਸ਼ਾਂ ਨੂੰ ਵਾਪਸ ਲੈਣ ਅਤੇ ਮੁਆਫੀ ਮੰਗਣ ਦੀ ਅਪੀਲ ਕੀਤੀ ਗਈ ਸੀ ਪਰ ਹਰਪਾਲ ਸਿੰਘ ਚੀਮਾ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ‘ਤੇ ਉਨ੍ਹਾਂ ਵੱਲੋਂ ਸੀ.ਜੇ.ਐੱਮ. ਮੈਡਮ ਪ੍ਰੀਤੀ ਸੁਖੀਜਾ ਦੀ ਅਦਾਲਤ ਵਿਚ ਉਸ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ ਅਤੇ 14 ਅਕਤੂਬਰ 2022 ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਪੇਸ਼ ਕੀਤੇ ਗਏ ਤੱਥਾਂ ਦੇ ਆਧਾਰ ‘ਤੇ ਅਦਾਲਤ ਨੇ ਹਰਪਾਲ ਸਿੰਘ ਚੀਮਾ ਨੂੰ ਤਲਬ ਕੀਤਾ ਸੀ। ਇਸੇ ਮਾਮਲੇ ਵਿੱਚ ਅੱਜ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੋਗਾ ਦੀ ਅਦਾਲਤ ਵਿੱਚ ਪੇਸ਼ ਹੋ ਕੇ ਆਪਣੀ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਅਤੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ਼ 4 ਫਰਵਰੀ ਤੈਅ ਕੀਤੀ ਹੈ।

The post ਮੋਗਾ ਦੀ ਅਦਾਲਤ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੱਡੀ ਰਾਹਤ, ਜਾਣੋ ਪੂਰਾ ਮਾਮਲਾ appeared first on TheUnmute.com - Punjabi News.

Tags:
  • breaking-news
  • defamation-case
  • harjot-kamal
  • harpal-singh-cheema
  • moga-court
  • moga-police
  • news
  • punjab
  • punjab-congress
  • punjab-congress-la
  • punjab-congress-mla
  • punjab-government
  • punjab-news
  • the-unmute-breaking-news

IND vs NZ: ਸ਼੍ਰੀਲੰਕਾ ਤੋਂ ਬਾਅਦ ਭਾਰਤ ਦੇ ਸਾਹਮਣੇ ਨਿਊਜ਼ੀਲੈਂਡ ਦੀ ਚੁਣੌਤੀ, ਅੱਜ ਹੋਵੇਗਾ ਪਹਿਲਾ ਵਨਡੇ ਮੈਚ

Wednesday 18 January 2023 07:09 AM UTC+00 | Tags: arshdeep-singh bcci breaking-news cricket-news hamilton hardik-pandya india india-and-new-zealand indian-cricket-team indian-team ind-vs-nz ind-vs-nz-live-score ind-vs-nz-odi ind-vs-nz-score ind-vs-nz-t20i ind-vs-nz-t20-match news new-zealand new-zealand-a-team odi odi-series t20-series t20-series-against-india t20-world-cup team-captain-kane-williamson the-unmute-breaking-news the-unmute-latest-news the-unmute-news tim-southee tom-latham

ਚੰਡੀਗੜ੍ਹ 18 ਜਨਵਰੀ 2023: (IND vs NZ) ਭਾਰਤੀ ਟੀਮ ਹੁਣ ਸ਼੍ਰੀਲੰਕਾ ਤੋਂ ਬਾਅਦ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗੀ। ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ ਬੁੱਧਵਾਰ (18 ਜਨਵਰੀ) ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ।

ਭਾਰਤੀ ਟੀਮ ਦੀ ਨਜ਼ਰ ਇਸ ਸਾਲ ਲਗਾਤਾਰ ਦੂਜੀ ਵਨਡੇ ਸੀਰੀਜ਼ ਜਿੱਤਣ ‘ਤੇ ਹੋਵੇਗੀ। ਭਾਰਤੀ ਟੀਮ ਨੇ ਆਪਣੇ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਕਦੇ ਵੀ ਵਨਡੇ ਸੀਰੀਜ਼ ਨਹੀਂ ਹਾਰੀ ਹੈ। ਦੋਵਾਂ ਵਿਚਾਲੇ 1988 ਤੋਂ ਬਾਅਦ ਭਾਰਤ ਦੀ ਧਰਤੀ ‘ਤੇ ਛੇ ਸੀਰੀਜ਼ ਹੋ ਚੁੱਕੀਆਂ ਹਨ। ਭਾਰਤੀ ਟੀਮ ਹਰ ਵਾਰ ਜਿੱਤ ਦਰਜ ਕਰਨ ‘ਚ ਸਫਲ ਰਹੀ ਹੈ।

ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤ ਪਿਛਲੀਆਂ ਦੋ ਵਨਡੇ ਸੀਰੀਜ਼ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਨਹੀਂ ਜਿੱਤ ਸਕਿਆ ਸੀ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 16 ਵਨਡੇ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਭਾਰਤ ਨੇ ਅੱਠ ਅਤੇ ਨਿਊਜ਼ੀਲੈਂਡ ਨੇ ਛੇ ਜਿੱਤੇ ਹਨ। ਦੋ ਸੀਰੀਜ਼ ਡਰਾਅ ਹੋ ਗਈਆਂ ਹਨ।

ਜੇਕਰ ਹੈਦਰਾਬਾਦ ‘ਚ ਭਾਰਤੀ ਟੀਮ ਦੇ ਵਨਡੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਉਹ ਇੱਥੇ ਹੁਣ ਤੱਕ 6 ਮੈਚ ਖੇਡ ਚੁੱਕੀ ਹੈ। ਭਾਰਤ ਨੇ ਤਿੰਨ ਮੈਚ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਇੱਥੇ ਆਸਟਰੇਲੀਆ, ਸ਼੍ਰੀਲੰਕਾ ਅਤੇ ਇੰਗਲੈਂਡ ਖ਼ਿਲਾਫ਼ ਪਿਛਲੇ ਤਿੰਨ ਮੈਚ ਜਿੱਤੇ ਸਨ। ਇਸ ਦੇ ਨਾਲ ਹੀ ਪਹਿਲੇ ਤਿੰਨ ਵਨਡੇ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।

 

The post IND vs NZ: ਸ਼੍ਰੀਲੰਕਾ ਤੋਂ ਬਾਅਦ ਭਾਰਤ ਦੇ ਸਾਹਮਣੇ ਨਿਊਜ਼ੀਲੈਂਡ ਦੀ ਚੁਣੌਤੀ, ਅੱਜ ਹੋਵੇਗਾ ਪਹਿਲਾ ਵਨਡੇ ਮੈਚ appeared first on TheUnmute.com - Punjabi News.

Tags:
  • arshdeep-singh
  • bcci
  • breaking-news
  • cricket-news
  • hamilton
  • hardik-pandya
  • india
  • india-and-new-zealand
  • indian-cricket-team
  • indian-team
  • ind-vs-nz
  • ind-vs-nz-live-score
  • ind-vs-nz-odi
  • ind-vs-nz-score
  • ind-vs-nz-t20i
  • ind-vs-nz-t20-match
  • news
  • new-zealand
  • new-zealand-a-team
  • odi
  • odi-series
  • t20-series
  • t20-series-against-india
  • t20-world-cup
  • team-captain-kane-williamson
  • the-unmute-breaking-news
  • the-unmute-latest-news
  • the-unmute-news
  • tim-southee
  • tom-latham

ਚੰਡੀਗੜ੍ਹ 18 ਜਨਵਰੀ 2023: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ ਬਦਲ ਦਿੱਤੀ ਹੈ। ਬੋਰਡ ਵੱਲੋਂ ਇਹ ਫੈਸਲਾ ਸੀਬੀਐਸਈ ਵੱਲੋਂ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਅਤੇ ਹੋਲਾ-ਮੁਹੱਲਾ ਸਮੇਤ ਜੀ-20 ਕਾਨਫਰੰਸ ਅਤੇ ਬੋਰਡ ਦੇ ਹੋਰ ਪ੍ਰਸ਼ਾਸਨਿਕ ਪ੍ਰਬੰਧਾਂ ਕਾਰਨ ਲਿਆ ਗਿਆ ਹੈ।

PSEB द्वारा डेटशीट में किए बदलाव के ऑर्डर।

The post ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਬਦਲੀ appeared first on TheUnmute.com - Punjabi News.

Tags:
  • breaking-news
  • cbse-exam
  • news
  • pseb
  • punjab-school-education-board

ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਭਾਜਪਾ 'ਚ ਹੋਣਗੇ ਸ਼ਾਮਲ

Wednesday 18 January 2023 07:53 AM UTC+00 | Tags: bjp breaking-news congress manpreet-singh-badal news punjab-congress punjab-news the-unmute the-unmute-breaking-news the-unmute-punjabi-news

ਚੰਡੀਗੜ੍ਹ 18 ਜਨਵਰੀ 2023: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Singh Badal) ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ | ਮਨਪ੍ਰੀਤ ਬਾਦਲ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਦੁਪਹਿਰ ਕਰੀਬ ਡੇਢ ਵਜੇ ਪਾਰਟੀ ਹੈੱਡਕੁਆਰਟਰ ਵਿਖੇ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨਹੀ ਹੋਏ ਸਨ |  ਉਹ 1995 ਤੋਂ 2012 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ 2007 ਤੋਂ 2010 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ। ਮਨਪ੍ਰੀਤ ਨੇ 2011 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਤੋਂ ਵੱਖ ਹੋ ਕੇ ਪੰਜਾਬ ਪੀਪਲਜ਼ ਪਾਰਟੀ ਬਣਾਈ।

The post ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਭਾਜਪਾ ‘ਚ ਹੋਣਗੇ ਸ਼ਾਮਲ appeared first on TheUnmute.com - Punjabi News.

Tags:
  • bjp
  • breaking-news
  • congress
  • manpreet-singh-badal
  • news
  • punjab-congress
  • punjab-news
  • the-unmute
  • the-unmute-breaking-news
  • the-unmute-punjabi-news

ਚੰਡੀਗੜ੍ਹ 20 ਜਨਵਰੀ 2023: ਅਮੇਜ਼ਨ ਤੋਂ ਬਾਅਦ ਮਾਈਕ੍ਰੋਸਾਫਟ (Microsoft) ਕੰਪਨੀ ਵੀ ਅੱਜ ਆਪਣੇ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਸਕਾਈ ਨਿਊਜ਼ ਦਾ ਹਵਾਲਾ ਦਿੰਦੇ ਹੋਏ, ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਸਟਾਫ ਦੀ ਕਟੌਤੀ ਦੀ ਗਿਣਤੀ ਹਜ਼ਾਰਾਂ ਵਿੱਚ ਹੋਵੇਗੀ, ਜਿਸ ਵਿੱਚ ਸਾਫਟਵੇਅਰ ਦਿੱਗਜ ਆਪਣੀ ਮੈਨਪਾਵਰ ਦੇ ਲਗਭਗ 5 ਪ੍ਰਤੀਸ਼ਤ ਜਾਂ ਲਗਭਗ 11,000 ਕਰਮਚਾਰੀਆਂ ਦੀ ਕਟੌਤੀ ਕਰ ਸਕਦੀ ਹੈ।

ਬੁੱਧਵਾਰ ਨੂੰ ਮਨੁੱਖੀ ਸਰੋਤ ਅਤੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਹਜ਼ਾਰਾਂ ਨੌਕਰੀਆਂ ਵਿੱਚ ਕਟੌਤੀ ਹੋਣ ਦੀ ਉਮੀਦ ਹੈ। ਛਾਂਟੀ ਯੂਐਸ ਤਕਨਾਲੋਜੀ ਸੈਕਟਰ ਵਿੱਚ ਨਵੀਨਤਮ ਹੋਵੇਗੀ, ਜਿੱਥੇ Amazon.com Inc ਅਤੇ Meta Platforms Inc ਸਮੇਤ ਕੰਪਨੀਆਂ ਨੇ ਮੰਗ ਨੂੰ ਘੱਟ ਕਰਨ ਅਤੇ ਵਿਗੜ ਰਹੇ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਦੇ ਜਵਾਬ ਵਿੱਚ ਛਾਂਟੀ ਦਾ ਐਲਾਨ ਕੀਤਾ ਹੈ।

The post ਅਮੇਜ਼ਨ ਤੋਂ ਬਾਅਦ ਮਾਈਕ੍ਰੋਸਾਫਟ ਕੰਪਨੀ ਕਰੇਗੀ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ appeared first on TheUnmute.com - Punjabi News.

Tags:
  • india
  • latest-news
  • microsoft
  • microsoft-company
  • news

ਭਾਜਪਾ 'ਚ ਸ਼ਾਮਲ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ

Wednesday 18 January 2023 08:36 AM UTC+00 | Tags: bjp breaking-news congress manpreet-badal manpreet-singh-badal news punjab-congress punjab-news the-unmute the-unmute-breaking-news the-unmute-punjabi-news

ਚੰਡੀਗੜ੍ਹ 18 ਜਨਵਰੀ 2023: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Badal) ਵਲੋਂ ਬੀਤੇ ਦਿਨ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ | ਮਨਪ੍ਰੀਤ ਬਾਦਲ ਨੇ ਆਪਣਾ ਅਸਤੀਫੇ ਦੀ ਜਾਣਕਾਰੀ ਸ਼ੋਸਲ ਮੀਡੀਆ ‘ਤੇ ਸਾਂਝੀ ਕਰਕੇ ਦਿੱਤੀ | ਮਨਪ੍ਰੀਤ ਬਾਦਲ ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫਤਰ ਪਹੁੰਚੇ, ਇਸ ਦੌਰਾਨ  ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਮਨਪ੍ਰੀਤ ਬਾਦਲ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ ।

The post ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ appeared first on TheUnmute.com - Punjabi News.

Tags:
  • bjp
  • breaking-news
  • congress
  • manpreet-badal
  • manpreet-singh-badal
  • news
  • punjab-congress
  • punjab-news
  • the-unmute
  • the-unmute-breaking-news
  • the-unmute-punjabi-news

ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਛਾਪੇਮਾਰੀ

Wednesday 18 January 2023 08:48 AM UTC+00 | Tags: latest-news madanlal-jalalpur madan-lal-jalalpur news punjab-congress punjab-news punjab-vigilance-bureau the-unmute-breaking-news the-unmute-latest-news the-unmute-punjabi-news vigilance

ਚੰਡੀਗੜ੍ਹ 20 ਜਨਵਰੀ 2023: ਵਿਜੀਲੈਂਸ ਵਲੋਂ ਪਟਿਆਲਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ । ਸੂਤਰਾਂ ਦੇ ਮੁਤਾਬਕ 7 ਤੋਂ 10 ਅਧਿਕਾਰੀਆਂ ਦੀ ਟੀਮ ਮਦਨਲਾਲ ਜਲਾਲਪੁਰ ਦੇ ਘਰ ਪਹੁੰਚੀ ਹੈ। ਇਸ ਦੇ ਨਾਲ ਹੀ ਸਟੇਟ ਵਿਜੀਲੈਂਸ ਟੀਮ ਵੱਲੋਂ ਘਰ ਦੀ ਜਾਂਚ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ | ਸੂਤਰਾਂ ਦੇ ਮੁਤਾਬਕ ਛਾਪੇਮਾਰੀ ਨੂੰ ਕਰੀਬ ਇੱਕ ਘੰਟਾ ਬੀਤ ਚੁੱਕਾ ਹੈ।

The post ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਛਾਪੇਮਾਰੀ appeared first on TheUnmute.com - Punjabi News.

Tags:
  • latest-news
  • madanlal-jalalpur
  • madan-lal-jalalpur
  • news
  • punjab-congress
  • punjab-news
  • punjab-vigilance-bureau
  • the-unmute-breaking-news
  • the-unmute-latest-news
  • the-unmute-punjabi-news
  • vigilance

Ukraine: ਕੀਵ 'ਚ ਸਕੂਲ 'ਤੇ ਡਿੱਗਿਆ ਹੈਲੀਕਾਪਟਰ, ਦੋ ਬੱਚਿਆਂ ਸਮੇਤ 16 ਜਣਿਆਂ ਦੀ ਮੌਤ

Wednesday 18 January 2023 08:58 AM UTC+00 | Tags: breaking-news helicopter-crash helicopter-crashed-in-kyev helicopter-fell-on-a-school kyiv kyiv-news latest-news news the-unmute-breaking-news the-unmute-punjabi-news ukraine

ਚੰਡੀਗੜ੍ਹ 20 ਜਨਵਰੀ 2023: ਯੂਕਰੇਨ (Ukraine) ਦੀ ਰਾਜਧਾਨੀ ਕੀਵ (Kyiv)  ਵਿੱਚ ਇੱਕ ਹੈਲੀਕਾਪਟਰ ਹਾਦਸੇ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਯੂਕਰੇਨ ਦੇ ਮੰਤਰੀ ਸਮੇਤ 16 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਹੈਲੀਕਾਪਟਰ ਕੀਵ ਦੇ ਬਾਹਰਵਾਰ ਛੋਟੇ ਬੱਚਿਆਂ ਦੇ ਸਕੂਲ ‘ਤੇ ਡਿੱਗ ਗਿਆ। ਇਹ ਘਟਨਾ ਕੀਵ ਦੇ ਉੱਤਰ-ਪੂਰਬ ‘ਚ ਸਥਿਤ ਬਰੋਵਰੀ ਸ਼ਹਿਰ ‘ਚ ਵਾਪਰੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕ ਮੌਕੇ ‘ਤੇ ਪਹੁੰਚ ਗਏ। ਇਸ ਜਹਾਜ਼ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਹਾਦਸੇ ਤੋਂ ਬਾਅਦ ਬੱਚਿਆਂ ਦਾ ਸਕੂਲ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ।

Kyiv

The post Ukraine: ਕੀਵ ‘ਚ ਸਕੂਲ ‘ਤੇ ਡਿੱਗਿਆ ਹੈਲੀਕਾਪਟਰ, ਦੋ ਬੱਚਿਆਂ ਸਮੇਤ 16 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • breaking-news
  • helicopter-crash
  • helicopter-crashed-in-kyev
  • helicopter-fell-on-a-school
  • kyiv
  • kyiv-news
  • latest-news
  • news
  • the-unmute-breaking-news
  • the-unmute-punjabi-news
  • ukraine

ਡਿਪਟੀ ਕਮਿਸ਼ਨਰ ਵਲੋਂ ਬਰਨਾਲਾ ਜ਼ਿਲ੍ਹੇ ਵਿੱਚ 19 ਜਨਵਰੀ ਨੂੰ ਛੁੱਟੀ ਦਾ ਐਲਾਨ

Wednesday 18 January 2023 09:16 AM UTC+00 | Tags: 19 barnala breaking-news deputy-commissioner-barnala deputy-commissioner-ias-poonamdeep-kaur. news

ਚੰਡੀਗੜ੍ਹ 20 ਜਨਵਰੀ 2023: ਪੰਜਾਬ ਦੇ ਬਰਨਾਲਾ (Barnala) ਜ਼ਿਲ੍ਹੇ ਵਿੱਚ 19 ਜਨਵਰੀ ਯਾਨੀ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਛੁੱਟੀ ਸਿਰਫ਼ ਬਰਨਾਲਾ ਵਿੱਚ ਹੀ ਐਲਾਨੀ ਗਈ ਹੈ, ਜਿਸ ਤਹਿਤ ਸਾਰੇ ਸਕੂਲ/ਕਾਲਜ ਬੰਦ ਰਹਿਣਗੇ। ਇਸ ਸਬੰਧੀ ਹੁਕਮ ਡਿਪਟੀ ਕਮਿਸ਼ਨਰ ਆਈਏਐਸ ਪੂਨਮਦੀਪ ਕੌਰ ਵੱਲੋਂ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਬਰਨਾਲਾ ਪ੍ਰਸ਼ਾਸਨ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੀ ਬਰਸੀ ਮੌਕੇ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਪਰੋਕਤ ਹੁਕਮ ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਹਨ ਉੱਥੇ ਲਾਗੂ ਨਹੀਂ ਹੋਣਗੇ।

The post ਡਿਪਟੀ ਕਮਿਸ਼ਨਰ ਵਲੋਂ ਬਰਨਾਲਾ ਜ਼ਿਲ੍ਹੇ ਵਿੱਚ 19 ਜਨਵਰੀ ਨੂੰ ਛੁੱਟੀ ਦਾ ਐਲਾਨ appeared first on TheUnmute.com - Punjabi News.

Tags:
  • 19
  • barnala
  • breaking-news
  • deputy-commissioner-barnala
  • deputy-commissioner-ias-poonamdeep-kaur.
  • news

ਮੌਸਮ ਵਿਭਾਗ ਵਲੋਂ ਪੰਜਾਬ 'ਚ ਅਗਲੇ 3 ਦਿਨਾਂ 'ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ

Wednesday 18 January 2023 09:23 AM UTC+00 | Tags: breaking-news cold-wave meteorological-department news punjab punjab-weather

ਚੰਡੀਗੜ੍ਹ 20 ਜਨਵਰੀ 2023: ਉੱਤਰੀ ਭਾਰਤ ਸਮੇਤ ਪੰਜਾਬ ਦੇ ਲੋਕ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਸਾਹਮਣਾ ਕਰ ਰਹੇ ਹਨ । ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਨਿਕਲ ਰਹੀ ਧੁੱਪ ਨੇ ਤਾਪਮਾਨ ਨੂੰ ਵਧਾ ਦਿੱਤਾ ਹੈ। ਬੁੱਧਵਾਰ ਨੂੰ ਵੀ ਧੁੱਪ ਨਿਕਲੀ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 17.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ।

ਦੂਜੇ ਪਾਸੇ ਸ਼ਹਿਰ ਦੇ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅਗਲੇ 3 ਦਿਨਾਂ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਆਉਣ ਵਾਲੇ 1 ਹਫਤੇ ਤੱਕ ਤਾਪਮਾਨ ‘ਚ ਕੋਈ ਖਾਸ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਹੈ।

ਬੁੱਧਵਾਰ ਨੂੰ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਰਹੇਗਾ। ਵੀਰਵਾਰ ਨੂੰ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੱਕ ਰਹੇਗਾ। ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਦੇ ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੱਕ ਰਹੇਗਾ।

The post ਮੌਸਮ ਵਿਭਾਗ ਵਲੋਂ ਪੰਜਾਬ ‘ਚ ਅਗਲੇ 3 ਦਿਨਾਂ ‘ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ appeared first on TheUnmute.com - Punjabi News.

Tags:
  • breaking-news
  • cold-wave
  • meteorological-department
  • news
  • punjab
  • punjab-weather

ਓਲੰਪੀਅਨ ਬਜਰੰਗ ਪੂਨੀਆ ਸਮੇਤ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਮਹਾਸੰਘ ਵਿਰੁੱਧ ਰੋਸ਼ ਪ੍ਰਦਰਸ਼ਨ

Wednesday 18 January 2023 09:31 AM UTC+00 | Tags: breaking-news indian-wrestling-federation latest-news news olympians-bajrang-poonia sports-news the-unmute-breaking-news vinesh-phogat wrestling-federation-of-india

ਚੰਡੀਗੜ੍ਹ 20 ਜਨਵਰੀ 2023: ਓਲੰਪੀਅਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਰਿਤਾ ਮੋਰ ਸਮੇਤ ਕਈ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਦੇ ਖ਼ਿਲਾਫ਼ ਸਟੈਂਡ ਲਿਆ ਹੈ। ਦਿੱਗਜ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਇਕੱਠੇ ਹੋ ਰਹੇ ਹਨ। ਇੱਥੇ ਪ੍ਰਧਾਨ ਕੁਸ਼ਤੀ ਮਹਾਸੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ । ਪਹਿਲਵਾਨਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਪੀਐਮ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਪੀਐਮਓ ਇੰਡੀਆ ਨੂੰ ਟੈਗ ਕੀਤਾ ਹੈ।

ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ ਕਿ ਖਿਡਾਰੀ ਦੇਸ਼ ਲਈ ਤਮਗਾ ਦਿਵਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਪਰ ਫੈਡਰੇਸ਼ਨ ਨੇ ਸਾਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਦਿੱਤਾ । ਮਨਮਾਨੇ ਨਿਯਮ ਅਤੇ ਕਾਨੂੰਨ ਥੋਪ ਕੇ ਖਿਡਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਓਲੰਪੀਅਨ ਵਿਨੇਸ਼ ਫੋਗਾਟ ਨੇ ਟਵੀਟ ਕੀਤਾ ਹੈ ਕਿ ਖਿਡਾਰੀ ਆਤਮ-ਸਨਮਾਨ ਚਾਹੁੰਦਾ ਹੈ ਅਤੇ ਪੂਰੀ ਲਗਨ ਨਾਲ ਓਲੰਪਿਕ ਅਤੇ ਵੱਡੀਆਂ ਖੇਡਾਂ ਦੀ ਤਿਆਰੀ ਕਰਦਾ ਹੈ। ਪਰ ਜੇਕਰ ਫੈਡਰੇਸ਼ਨ ਉਸ ਦਾ ਸਾਥ ਨਹੀਂ ਦਿੰਦੀ ਤਾਂ ਮਨੋਬਲ ਟੁੱਟ ਜਾਂਦਾ ਹੈ। ਪਰ ਹੁਣ ਅਸੀਂ ਝੁਕਾਂਗੇ ਨਹੀਂ ਅਤੇ ਆਪਣੇ ਹੱਕਾਂ ਲਈ ਲੜਾਂਗੇ।

The post ਓਲੰਪੀਅਨ ਬਜਰੰਗ ਪੂਨੀਆ ਸਮੇਤ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਮਹਾਸੰਘ ਵਿਰੁੱਧ ਰੋਸ਼ ਪ੍ਰਦਰਸ਼ਨ appeared first on TheUnmute.com - Punjabi News.

Tags:
  • breaking-news
  • indian-wrestling-federation
  • latest-news
  • news
  • olympians-bajrang-poonia
  • sports-news
  • the-unmute-breaking-news
  • vinesh-phogat
  • wrestling-federation-of-india

ਚੰਡੀਗੜ੍ਹ 20 ਜਨਵਰੀ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਵਿਚ ਹਰਜਿੰਦਰ ਧਾਮੀ ਦੀ ਗੱਡੀ ‘ਤੇ ਪਥਰਾਅ ਕੀਤਾ ਗਿਆ ਹੈ | ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ , ਰਾਹਤ ਦੀ ਗੱਲ ਹੈ ਕਿ ਹਰਜਿੰਦਰ ਸਿੰਘ ਧਾਮੀ ਸੁਰੱਖਿਅਤ ਹਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਏ ਸਨ |

The post ਮੋਹਾਲੀ ‘ਚ ਹਰਜਿੰਦਰ ਸਿੰਘ ਧਾਮੀ ਦੀ ਗੱਡੀ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਪਥਰਾਅ appeared first on TheUnmute.com - Punjabi News.

Tags:
  • breaking-news
  • harjinder-singh-dhami
  • news

ਚੰਡੀਗੜ੍ਹ 18 ਜਨਵਰੀ 2023: ਅੰਤਰਰਾਸ਼ਟਰੀ ਵਿਦਿਆਰਥੀ ਨਸ਼ੇ ਦੀ ਓਵਰਡੋਜ਼ ਕਾਰਨ ਚਿੰਤਾਜਨਕ ਦਰ ਨਾਲ ਮਰ ਰਹੇ ਹਨ। ਪਰ ਬ੍ਰਿਟਿਸ਼ ਕੋਲੰਬੀਆ ਸਰਕਾਰ ਸਮੱਸਿਆ ਦਾ ਪਤਾ ਨਹੀਂ ਲਗਾ ਰਹੀ ਹੈ | ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਿਵੇਂ ਭਾਈਚਾਰੇ ਜਾਂ ਨਸਲਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸ ਦਾ ਡਾਟਾ ਇਕੱਠਾ ਨਹੀਂ ਕਰਦੀ |

ਸਥਾਨਕ ਨੇਤਾਵਾਂ ਅਤੇ ਕਮਿਊਨਿਟੀ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਰੀ ਵਿੱਚ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਉੱਚ ਦਰਾਂ ‘ਤੇ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ, ਪਰ ਸਰਕਾਰ ਦੁਆਰਾ ਇਨ੍ਹਾਂ ਓਵਰਡੋਜ਼ ਬਾਰੇ ਅੰਕੜੇ ਜਨਤਕ ਤੌਰ ‘ਤੇ ਜਾਰੀ ਨਹੀਂ ਕੀਤੇ ਜਾ ਰਹੇ ਹਨ। ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਦੇ ਗਿਆਨੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰੇ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕਰਨ ਵਿੱਚ ਮਦਦ ਲਈ ਲੱਖਾਂ ਡਾਲਰ ਖਰਚ ਕੀਤੇ ਹਨ।

ਪਰਿਵਾਰ ਅਕਸਰ ਗੁਰਦੁਆਰੇ ਨੂੰ ਪਾਵਰ ਆਫ਼ ਅਟਾਰਨੀ ਦਿੰਦੇ ਹਨ ਕਿਉਂਕਿ ਉਹ ਅੰਤਿਮ ਸਸਕਾਰ ਜਾਂ ਲਾਸ਼ ਦੀ ਵਾਪਸੀ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੁੰਦੇ ਹਨ। ਫਿਰ ਗੁਰਦੁਆਰੇ ਨੂੰ ਕੋਰੋਨਰ ਦੀ ਰਿਪੋਰਟ ਮਿਲਦੀ ਹੈ ਜੋ ਮੌਤ ਦਾ ਕਾਰਨ ਦੱਸਦੀ ਹੈ। ਊਨਾ ਨੇ ਦੱਸਿਆ ਕਿ “ਸਾਨੂੰ ਜੋ ਰਿਪੋਰਟਾਂ ਮਿਲਦੀਆਂ ਹਨ, ਉਨ੍ਹਾਂ ਵਿੱਚੋਂ 80% ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੁੰਦੀਆਂ ਹਨ।” ਗਿਆਨੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰ ਅਕਸਰ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਜਾਂ ਨੀਂਦ ਨਾ ਪੂਰੀ ਹੋ ਕਰਕੇ ਹੋਈ, ਜਦੋਂ ਅਸਲ ਕਾਰਨ ਨਸ਼ੇ ਦੀ ਓਵਰਡੋਜ਼ ਹੈ।

ਉਨ੍ਹਾਂ ਨੇ ਕਿਹਾ ਕਿ “ਹੋ ਸਕਦਾ ਹੈ ਕਿ ਕਈਆਂ ਨੇ ਨਸ਼ਾ ਕਦੇ ਨਹੀਂ ਅਜ਼ਮਾਇਆ ਅਤੇ ਪਹਿਲੀ ਵਾਰ ਇਸ ਦੀ ਕੋਸ਼ਿਸ਼ ਕੀਤੀ, ਭਾਰਤ ਵਿੱਚ ਕੁਝ ਪਹਿਲਾਂ ਵੀ ਅਜਿਹਾ ਕਰ ਚੁੱਕੇ ਹੋ ਸਕਦੇ ਹਨ | ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਤੁਸੀਂ ਇਸ ਨੂੰ ਇੱਕ ਕੋਣ ਤੋਂ ਨਹੀਂ ਦੇਖ ਸਕਦੇ |

ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਨਸ਼ੀਲੀ ਦਵਾਈ ਦੀ ਸਪਲਾਈ ਤੋਂ ਅਣਜਾਣ ਹਨ, ਅਤੇ ਉਨ੍ਹਾਂ ਦੀਆਂ ਦਵਾਈਆਂ ਵਿੱਚ ਫੈਂਟਾਨਿਲ ਅਤੇ ਹੋਰ ਪਦਾਰਥ ਪਾਏ ਜਾ ਸਕਦੇ ਹਨ। “ਉਹ ਨਹੀਂ ਜਾਣਦੇ ਕਿ ਨਸ਼ਿਆਂ ਵਿੱਚ ਕਿੰਨੀ ਮਾਤਰਾ ਹੈ, ਇਹ ਪਹਿਲੀ ਵਾਰ ਹੋ ਸਕਦਾ ਹੈ ਜਦੋਂ ਉਹਨਾਂ ਨੇ ਇਸਦਾ ਇਸਤੇਮਾਲ ਕੀਤਾ ਹੋਵੇ | ਗੁਰੂ ਨਾਨਕ ਫੂਡ ਬੈਂਕ ਦੇ ਸੈਕਟਰੀ ਅਤੇ ਓਪਰੇਸ਼ਨਾਂ ਦੇ ਮੁਖੀ ਨੀਰਜ ਵਾਲੀਆ ਦਾ ਕਹਿਣਾ ਹੈ ਕਿ ਸਰਕਾਰ ਇਹ ਡੇਟਾ ਜਾਰੀ ਨਹੀਂ ਕਰ ਰਹੀ ਕਿਉਂਕਿ ਇਹ ਹੋਰ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਰੋਕ ਸਕਦੀ ਹੈ।

ਵਾਲੀਆ ਨੇ ਪ੍ਰੈਸ ਪ੍ਰੋਗਰੈਸ ਨੂੰ ਦੱਸਿਆ ਕਿ ਮੈਂ ਕਹਿ ਸਕਦਾ ਹਾਂ ਕਿ ਸਰੀ ਵਿੱਚ ਹਰ ਹਫ਼ਤੇ ਇੱਕ ਜਾਂ ਦੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਦੀ ਰਿਪੋਰਟ ਹੁੰਦੀ ਹੈ। ਸੋਮਵਾਰ ਨੂੰ ਸਾਡੇ ਕੋਲ ਇੱਕ ਹੋਰ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ ਜਿਸਦਾ ਕਾਰਨ ਸੀ ਨਸ਼ੇ ਦੀ ਓਵਰਡੋਜ਼ | ਵਾਲੀਆ ਨੇ ਕਿਹਾ, “ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਨੂੰ ਨੰਬਰ ਦਿਖਾਉਣ ਦੀ ਲੋੜ ਹੈ ਅਤੇ ਇਸਨੂੰ ਹੱਲ ਕਰਨ ਦੀ ਲੋੜ ਹੈ |

ਵਾਲੀਆ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਕੋਈ ਮਦਦ ਬਿਨਾਂ ਗੁਰਦੁਆਰਾ ਦੁੱਖ ਨਿਵਾਰਨ ਅਤੇ ਫੂਡ ਬੈਂਕ ਵਿਦਿਆਰਥੀ ਦੇ ਅੰਤਿਮ ਸਸਕਾਰ ਦੀਆਂ ਸੇਵਾਵਾਂ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਲਾਸ਼ ਨੂੰ ਆਪਣੇ ਖਰਚੇ ‘ਤੇ ਵਾਪਸ ਘਰ ਭੇਜ ਰਹੇ ਹਾਂ |

ਵਾਲੀਆ ਨੇ ਕਿਹਾ, “ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੇਂ ਕੈਨੇਡਾ ਲਈ ਕਾਰੋਬਾਰ ਮਾਲੀਆ ਵਿੱਚ ਪਹਿਲੇ ਨੰਬਰ ‘ਤੇ ਹਨ | ਹਾਲਾਂਕਿ, ਬੀਸੀ ਕੋਰੋਨਰਜ਼ ਸਰਵਿਸ ਡਰੱਗ ਦੀ ਓਵਰਡੋਜ਼ ‘ਤੇ ਨਸਲ-ਅਧਾਰਿਤ ਡੇਟਾ ਨੂੰ ਟਰੈਕ ਨਹੀਂ ਕਰਦੀ ਹੈ। ਬੀ ਸੀ ਕੋਰੋਨਰਜ਼ ਸਰਵਿਸ ਦੇ ਬੁਲਾਰੇ ਪੈਂਟਨ ਨੇ ਕਿਹਾ, “ਅਸੀਂ ਮ੍ਰਿਤਕ ਦੀ ਜਾਤੀ ਨਾਲ ਸਬੰਧਤ ਡੇਟਾ ਇਕੱਠਾ ਨਹੀਂ ਕਰਦੇ ਕਿਉਂਕਿ ਅਜਿਹੀ ਜਾਣਕਾਰੀ ਲਈ ਵਰਤਮਾਨ ਵਿੱਚ ਕੋਈ ਸੂਬਾਈ ਮਿਆਰ ਨਹੀਂ ਹੈ।”

ਹਾਲਾਂਕਿ ਹਰ ਮਹੀਨੇ ਫਸਟ ਨੇਸ਼ਨਜ਼ ਹੈਲਥ ਅਥਾਰਟੀ ਆਬਾਦੀ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀਆਂ ਘਟਨਾਵਾਂ ਅਤੇ ਮੌਤਾਂ ਦੀ ਸੰਖਿਆ ‘ਤੇ ਇੱਕ “ਕਮਿਊਨਿਟੀ ਸਥਿਤੀ ਰਿਪੋਰਟ” ਜਾਰੀ ਕਰਦੀ ਹੈ। ਇਸੇ ਤਰ੍ਹਾਂ ਦੀਆਂ ਰਿਪੋਰਟਾਂ BC ਵਿੱਚ ਹੋਰ ਭਾਈਚਾਰਿਆਂ ਲਈ ਤਿਆਰ ਨਹੀਂ ਕੀਤੀਆਂ ਜਾਂਦੀਆਂ ਹਨ।

“ਮੈਨੂੰ ਲੱਗਦਾ ਹੈ ਕਿ ਇਹ ਮੰਨਣਾ ਮਹੱਤਵਪੂਰਨ ਹੈ ਕਿ ਹਰ ਕੋਈ ਨਸ਼ੇ ਅਤੇ ਜ਼ਹਿਰਿਲੀ ਦਵਾਈਆਂ ਦੇ ਸੰਕਟ ਤੋਂ ਬਰਾਬਰ ਪ੍ਰਭਾਵਿਤ ਨਹੀਂ ਹੁੰਦਾ ਹੈ। ਉਮਰ, ਲਿੰਗ, ਸਮਾਜਕ-ਆਰਥਿਕ ਸਥਿਤੀ ਅਤੇ ਕੁਝ ਖਾਸ ਨਸਲਾਂ ਸਮੇਤ ਵੱਖ-ਵੱਖ ਪਹਿਲੂਆਂ ਵਿੱਚ ਮਹੱਤਵਪੂਰਨ ਅੰਤਰ ਹੈ।ਪਰ ਇਸ ਸੰਬੰਧੀ ਵੱਖਰਾ ਡੇਟਾ ਮਹੱਤਵਪੂਰਨ ਹੈ | ਰਿਚਰਡਸਨ ਨੇ ਕਿਹਾ ਕਿ ਨਸਲ-ਅਧਾਰਤ ਡੇਟਾ ਇਕੱਠਾ ਕਰਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਹਨ, ਅਤੇ ਇਸਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਵਿੱਚ ਚੁਣੌਤੀਆਂ ਹਨ ਕਿ ਨਤੀਜੇ ਵਜੋਂ ਭਾਈਚਾਰਿਆਂ ਨੂੰ ਕਲੰਕਿਤ ਨਹੀਂ ਕੀਤਾ ਜਾਂਦਾ ਹੈ।

ਰਿਚਰਡਸਨ ਨੇ ਕਿਹਾ “ਇਸ ਲਈ ਸਵਾਲ ਇਹ ਹੈ ਕਿ, ਕੀ ਸਾਨੂੰ ਸੰਕਟ ਦਾ ਪੂਰਾ ਅਤੇ ਸੱਭਿਆਚਾਰਕ ਤੌਰ ‘ਤੇ ਢੁਕਵਾਂ ਜਵਾਬ ਵਿਕਸਿਤ ਕਰਨ ਲਈ ਇੰਨੇ ਜ਼ਿਆਦਾ ਡੇਟਾ ਦੀ ਲੋੜ ਹੈ? ਕੀ ਉਹ ਜਵਾਬ ਘੱਟ ਸਟੀਕ, ਜਾਂ ਕਿਸੇ ਵੀ ਡੇਟਾ ਤੋਂ ਬਿਨਾਂ ਨਹੀਂ ਕੀਤੇ ਜਾ ਸਕਦੇ ਹਨ? ਅਸੀਂ ਜਾਣਦੇ ਹਾਂ ਕਿ ਸੂਬੇ ਭਰ ਦੇ ਭਾਈਚਾਰੇ ਪ੍ਰਭਾਵਿਤ ਹੋ ਰਹੇ ਹਨ |

ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਆਬਾਦੀ ਇੱਕ ਅਜਿਹੀ ਆਬਾਦੀ ਹੈ ਜੋ ਅਸਪਸ਼ਟ ਤੌਰ ‘ਤੇ ਪ੍ਰਭਾਵਿਤ ਹੋ ਰਹੀ ਹੈ, ਤਾਂ ਕੀ ਇਹ ਸਾਨੂੰ ਵਿਦਿਆਰਥੀਆਂ ਨੂੰ ਨਿਰਦੇਸ਼ਿਤ ਜਵਾਬ ਸ਼ੁਰੂ ਕਰਨ ਲਈ ਪ੍ਰੇਰਿਤ ਨਹੀਂ ਕਰਨਾ ਚਾਹੀਦਾ?”ਉਨ੍ਹਾਂ ਨੇ ਕਿਹਾ ਕਿ ਇੱਕ ਆਦਰਸ਼ ਸਥਿਤੀ ਵਿੱਚ “ਸਪੱਸ਼ਟ ਤੌਰ ‘ਤੇ ਇਹ ਡਾਟਾ ਕਲੰਕਿਤ ਕਰਨ ਵਾਲਾ ਨਹੀਂ ਹੋਵੇਗਾ। ਪੈ ਜੇਕਰ ਆਬਾਦੀ ਪ੍ਰਭਾਵਿਤ ਹੋ ਰਹੀ ਹੈ, ਤਾਂ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਸਾਡੀ ਜ਼ਿੰਮੇਵਾਰੀ ਹੈ।

2019 ਵਿੱਚ ਫਰੇਜ਼ਰ ਹੈਲਥ ਦੇ ਮੁੱਖ ਮੈਡੀਕਲ ਅਫਸਰ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਫਰੇਜ਼ਰ ਹੈਲਥ ਖੇਤਰ ਵਿੱਚ ਦੱਖਣ ਏਸ਼ੀਅਨ ਪੁਰਸ਼ ਡਰੱਗ ਓਵਰਡੋਜ਼ ਸੰਕਟ ਤੋਂ ਅਨੁਪਾਤਕ ਤੌਰ ‘ਤੇ ਪ੍ਰਭਾਵਿਤ ਹੋਏ ਸਨ। ਉਦੋਂ ਤੋਂ ਸਰਕਾਰ ਦੁਆਰਾ ਕੋਈ ਵੱਖਰਾ ਡਾਟਾ ਜਾਰੀ ਨਹੀਂ ਕੀਤਾ ਗਿਆ ਹੈ।

ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਇੰਸ ਦੇ ਸੰਸਥਾਪਕ ਕੁਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅੰਕੜਿਆਂ ਦੇ ਆਲੇ-ਦੁਆਲੇ ਪਾਰਦਰਸ਼ਤਾ ਦੀ ਘਾਟ ਤੋਂ ਇਲਾਵਾ, ਸਰਕਾਰ ਵੱਖ-ਵੱਖ ਭਾਈਚਾਰਿਆਂ ਨੂੰ ਜ਼ਹਿਰੀਲੀ ਦਵਾਈਆਂ ਤੇ ਨਸ਼ੇ ਓਵਰਡੋਜ਼ ਆਊਟਰੀਚ ਵਿੱਚ ਸ਼ਾਮਲ ਕਰਨ ਲਈ ਕਰਦਮ ਨਹੀਂ ਚੁੱਕ ਰਹੀ |

ਕੁਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ "ਜਦੋਂ ਤੁਸੀਂ ਸਟੌਪ ਓਵਰਡੋਜ਼ ਬੀ ਸੀ ਮੁਹਿੰਮ ਨੂੰ ਦੇਖਦੇ ਹੋ, ਤਾਂ ਉਹਨਾਂ ਦੀ ਇੱਕ ਮੁਹਿੰਮ ਸੀ ਜਦੋਂ ਅਸੀਂ ਉਹਨਾਂ ਨਾਲ ਵੀ ਸਲਾਹ ਕੀਤੀ, ਜਿਸ ਵਿੱਚ ਪੰਜਾਬੀ ਅਨੁਵਾਦ, ਪੰਜਾਬੀ ਚਿੱਤਰ, ਪੰਜਾਬੀ ਵਿਗਿਆਪਨ ਸਨ। ਆਖਰੀ ਵਾਰ ਜਦੋਂ ਨਵਾਂ ਮੰਤਰੀ ਆਇਆ ਤਾਂ ਉਸ ਨੇ ਉਹ ਸਭ ਕੁਝ ਹਟਾ ਦਿੱਤਾ ਅਤੇ ਵੈੱਬਸਾਈਟ ‘ਤੇ ਕਿਤੇ ਵੀ ਪੰਜਾਬੀ ਨਹੀਂ ਹੈ। ਇਹ ਸਭ ਅੰਗਰੇਜ਼ੀ ਹੈ, ਕੋਈ ਮੈਂਡਰਿਨ ਨਹੀਂ, ਕੋਈ ਸਵਦੇਸ਼ੀ ਭਾਸ਼ਾਵਾਂ ਨਹੀਂ ਹਨ |

ਉਨ੍ਹਾਂ ਨੇ ਕਿਹਾ ਕਿ 2022 ਵਿੱਚ ਸਿਹਤ ਦੀ ਸਥਾਈ ਕਮੇਟੀ ਦੀ ਰਿਪੋਰਟ ਵਿੱਚ ਡਰੱਗ ਤੇ ਓਵਰਡੋਜ਼ ਸੰਕਟ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ ਸੀ| ਇਹ ਨਸ਼ਾ ਮੁਕਤੀ, ਰਿਕਵਰੀ ਅਤੇ ਇਲਾਜ ਸੰਮੇਲਨ ਵੀ ਇਸ ਅਸਲੀਅਤ ਨੂੰ ਨਹੀਂ ਦਰਸਾਉਂਦੇ ਹਨ ਕਿ ਨਸ਼ੇ ਦੀ ਓਵਰਡੋਜ਼ ਨਾਲ ਕੌਣ ਮਰ ਰਿਹਾ ਹੈ ਅਤੇ ਕੌਣ ਇਸਦੀ ਵਰਤੋਂ ਕਰ ਰਿਹਾ ਹੈ | ਇਹ ਜਾਗਰੂਕਤਾ ਅਤੇ ਸਮਝ ਦੀ ਘਾਟ ਵਿੱਚ ਯੋਗਦਾਨ ਪਾਉਂਦਾ ਹੈ ਜੋ ਫਿਰ ਪ੍ਰਣਾਲੀਗਤ ਰੁਕਾਵਟਾਂ ਪੈਦਾ ਕਰਦਾ ਹੈ।

ਕੁਲਪ੍ਰੀਤ ਸਿੰਘ ਨੇ ਕਿਹਾ, “ਜਦੋਂ ਅਸਲ ਇਲਾਜ ਦੀ ਗੱਲ ਆਉਂਦੀ ਹੈ, ਤਾਂ ਬਹੁਤ ਸਾਰੇ ਲੋਕ ਹਨ ਜੋ ਕਹਿੰਦੇ ਹਨ ਕਿ ਜਦੋਂ ਉਹ ਮਦਦ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਨੂੰ ਪ੍ਰਣਾਲੀਗਤ ਰੁਕਾਵਟਾਂ, ਨਸਲਵਾਦ ਆਦਿ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ |

ਕੁਝ ਵਿਦਿਆਰਥੀ ਜਾਣਦੇ ਹਨ ਕਿ ਉਹ ਕੁਝ ਅਜਿਹਾ ਲੈ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ, ਪਰ ਉਹ ਹੈਰੋਇਨ, ਫੈਂਟਾਨਿਲ, ਬੈਂਜੋਡਾਇਆਜ਼ੇਪੀਨਜ਼ ਅਤੇ ਹੋਰ ਪਦਾਰਥਾਂ ਵਿਚਕਾਰ ਅੰਤਰ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਅਕਸਰ, ਉਹ ਕਹਿਣਗੇ, ‘ਓ, ਮੇਰੇ ਦੋਸਤ ਨੇ ਮੈਨੂੰ ਦਿੱਤਾ, ਕਿਉਂਕਿ ਮੈਂ ਇੱਕ ਲੰਬੀ ਸ਼ਿਫਟ ਕਰਨਾ ਚਾਹੁੰਦਾ ਸੀ, ਜਾਂ ਮੈਂ ਬਹੁਤ ਤਣਾਅ ਵਿੱਚ ਸੀ | ਇਹ ਵੀ ਕਮੇਟੀ ਦੀ ਰਿਪੋਰਟ ਦਾ ਇੱਕ ਅਣਗੌਲਿਆ ਹਿੱਸਾ ਸੀ, ਜਿਸ ਨੂੰ ਸਰਕਾਰ ਨੇ ਵੱਡੀ ਪੱਧਰ ‘ਤੇ ਨਜ਼ਰਅੰਦਾਜ਼ ਕੀਤਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ, “ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਇੰਸ ਅਤੇ ਸਟੂਡੈਂਟਸ ਓਵਰਕਮਿੰਗ ਸਬਸਟੈਂਸ ਯੂਜ਼ ਡਿਸਆਰਡਰਸ ਐਂਡ ਐਡਿਕਸ਼ਨਜ਼ ਨੇ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਉਦਾਹਰਣ ਸੁਣੇ ਹਨ ਜੋ ਮਾਲਕਾਂ ਨੇ ਆਪਣੇ ਕਰਮਚਾਰੀਆਂ ਨੂੰ ਅਲਰਟਨੈੱਸ ਵਧਾਉਣ ਲਈ ਗੈਰ-ਕਾਨੂੰਨੀ ਪਦਾਰਥ ਲੈਣ ਲਈ ਉਤਸ਼ਾਹਿਤ ਕੀਤਾ ਹੈ।

ਵਾਲੀਆ ਨੇ ਪੁਸ਼ਟੀ ਕੀਤੀ ਕਿ ਉਸਨੇ ਇਸ ਮੁੱਦੇ ਬਾਰੇ ਵੀ ਸੁਣਿਆ ਸੀ, ਨੋਟ ਕੀਤਾ ਕਿ ਉਸਨੇ ਨਵੰਬਰ ਵਿੱਚ ਇੱਕ ਨੌਜਵਾਨ ਵਿਦਿਆਰਥੀ ਨਾਲ ਗੱਲ ਕੀਤੀ ਸੀ ਜਿਸਨੇ ਕਿਹਾ ਸੀ ਕਿ ਉਸਨੂੰ ਲੱਕੜ ਦੇ ਕੰਮ ਕਰਨ ਵਾਲੇ ਵਜੋਂ ਕੰਮ ਕਰਦੇ ਹੋਏ ਸੁਚੇਤ ਰਹਿਣ ਲਈ ਕੋਈ ਪਦਾਰਥ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸੀ। “ਉਸਨੇ ਮੈਨੂੰ ਦੱਸਿਆ ਕਿ ‘ਮੇਰੇ ਰੂਮਮੇਟ ਨੇ ਕਿਹਾ, ਜੇ ਤੁਸੀਂ ਇਸਨੂੰ ਲੈ ਰਹੇ ਹੋ, ਤਾਂ ਤੁਸੀਂ ਵਰਕਲੋੜ ਵਿੱਚ ਕੰਮ ਕਰ ਸਕੋਗੇ, ਨਹੀਂ ਤਾਂ ਤੁਸੀਂ ਇਹ ਨਹੀਂ ਕਰ ਸਕਦੇ |

ਕੁਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਟਰੱਕਿੰਗ ਅਤੇ ਉਸਾਰੀ ਉਦਯੋਗਾਂ ਵਿੱਚ ਇਹ ਇੱਕ ਵੱਡੀ ਸਮੱਸਿਆ ਹੈ, ਫਿਰ ਵੀ ਜਾਣਕਾਰੀ ਅਤੇ ਪਹੁੰਚ ਦੱਖਣੀ ਏਸ਼ੀਆਈ ਆਬਾਦੀਆਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਹੈ, ਹਾਲਾਂਕਿ ਕਿੱਸੇ ਸਬੂਤ ਦਰਸਾਉਂਦੇ ਹਨ ਕਿ ਉਹ ਸੰਕਟ ਤੋਂ ਅਸਪਸ਼ਟ ਤੌਰ ‘ਤੇ ਪ੍ਰਭਾਵਿਤ ਹੋਏ ਹਨ।

ਕੁਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਟਰੱਕਿੰਗ ਅਤੇ ਉਸਾਰੀ ਉਦਯੋਗਾਂ ਵਿੱਚ ਇਹ ਇੱਕ ਵੱਡੀ ਸਮੱਸਿਆ ਹੈ, ਫਿਰ ਵੀ ਜਾਣਕਾਰੀ ਅਤੇ ਪਹੁੰਚ ਦੱਖਣੀ ਏਸ਼ੀਆਈ ਆਬਾਦੀਆਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਹੈ, ਹਾਲਾਂਕਿ ਕਿੱਸੇ ਸਬੂਤ ਦਰਸਾਉਂਦੇ ਹਨ ਕਿ ਉਹ ਸੰਕਟ ਤੋਂ ਅਸਪਸ਼ਟ ਤੌਰ ‘ਤੇ ਪ੍ਰਭਾਵਿਤ ਹੋਏ ਹਨ।

“ਸਾਡਾ ਸਿਸਟਮ ਅਕਸਰ ਇਸ ਤੱਥ ਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਵੱਡੇ ਕਾਰੋਬਾਰ ਨਵੇਂ ਪਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੇ ਹਨ, ਭਾਵੇਂ ਉਹ ਖੇਤ ਮਜ਼ਦੂਰ ਹੋਣ ਜਾਂ ਫੈਕਟਰੀ ਵਰਕਰ ਜਾਂ ਟਰੱਕ ਡਰਾਈਵਰ। ਉਨ੍ਹਾਂ ਨੂੰ ਜ਼ਿਆਦਾ ਸ਼ਿਫਟਾਂ ਅਤੇ ਲੰਬੇ ਘੰਟੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਅਤੇ ਕੁਝ ਨਸ਼ੀਲੇ ਪਦਾਰਥ ਲੈ ਕੇ ਇਸ ਦਬਾਅ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਨਰਮੰਦ ਵਪਾਰ ਅਤੇ ਆਵਾਜਾਈ ਵਰਗੇ ਉਦਯੋਗਾਂ ਵਿੱਚ ਵੀ ਜਿੱਥੇ ਇਹ ਸਮੱਸਿਆ ਹੈ, ਉਸਨੂੰ ਵਿਭਿੰਨ ਸਮੱਸਿਆ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ |

ਇੱਕ ਪ੍ਰੋਗਰਾਮ ਟੇਲਗੇਟ ਟੂਲਕਿੱਟ ਨਿਰਮਾਣ ਮਜ਼ਦੂਰਾਂ ਲਈ ਪਦਾਰਥਾਂ ਦੀ ਵਰਤੋਂ ਅਤੇ ਮਾਨਸਿਕ ਸਿਹਤ ਬਾਰੇ ਪੰਜਾਬੀ ਵਿੱਚ ਸਰੋਤ ਪ੍ਰਦਾਨ ਨਹੀਂ ਕਰਦਾ, ਭਾਵੇਂ ਕਿ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਉਦਯੋਗ ਵਿੱਚ ਸ਼ਾਮਲ ਹਨ।ਸਰਕਾਰ ਦੇ ਕਿਰਤ ਮੰਤਰਾਲੇ ਦੇ ਬੁਲਾਰੇ ਨੇ ਪ੍ਰੈਸਪ੍ਰੋਗਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਮਾਲਕਾਂ ਦੀਆਂ ਖਾਸ ਉਦਾਹਰਣਾਂ ਤੋਂ ਜਾਣੂ ਨਹੀਂ ਹਨ ਜਿਸ ਵਿੱਚ ਉਹ ਆਪਣੇ ਕਰਮਚਾਰੀਆਂ ਤੋਂ ਵੱਧ ਕੰਮ ਲੈਣ ਨੂੰ ਗੈਰ-ਕਾਨੂੰਨੀ ਪਦਾਰਥ ਲੈਣ ਲਈ ਉਤਸ਼ਾਹਿਤ ਕਰਦੇ ਹਨ |

“WorkSafeBC ਵੈਨਕੂਵਰ ਆਈਲੈਂਡ ਕੰਸਟ੍ਰਕਸ਼ਨ ਫੈਡਰੇਸ਼ਨ ਦੁਆਰਾ BC ਭਰ ਵਿੱਚ ਉਸਾਰੀ ਅਤੇ ਕਾਰੋਬਾਰੀ ਕਾਰਜ ਸਥਾਨਾਂ ਤੱਕ ਚਲਾਏ ਜਾ ਰਹੇ ਟੇਲਗੇਟ ਟੂਲਕਿੱਟ ਨੁਕਸਾਨ ਘਟਾਉਣ ਦੇ ਪ੍ਰੋਗਰਾਮ ਦੇ ਵਿਸਤਾਰ ਵਿੱਚ ਸਹਾਇਤਾ ਕਰਨ ਲਈ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰਾਲੇ (MMHA) ਨਾਲ ਮਿਲ ਕੇ ਕੰਮ ਕਰ ਰਿਹਾ ਹੈ।

 

The post ਵੱਧ ਕੰਮ ਕਰਨ ਦੇ ਚੱਕਰ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ, BC ਸਰਕਾਰ ਨਹੀਂ ਦੇ ਰਹੀ ਧਿਆਨ appeared first on TheUnmute.com - Punjabi News.

Tags:
  • breaking-news
  • government-of-british-columbia
  • news
  • punjab

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਹਮਲਾ ਏਜੰਸੀਆਂ ਦੀ ਸਾਜਿਸ਼: ਸੁਖਬੀਰ ਬਾਦਲ

Wednesday 18 January 2023 11:19 AM UTC+00 | Tags: breaking-news harjinder-singh-dhami latest-news mohali-news mohali-police news police punjab-government punjab-news sikh sukhbir-badal the-unmute-breaking-news the-unmute-news the-unmute-punjabi-news

ਚੰਡੀਗੜ੍ਹ 18 ਜਨਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ‘ਤੇ ਤੁਲੀਆਂ ਏਜੰਸੀਆਂ ਦੀ ਸਾਜਿਸ਼ ਦਾ ਹਿੱਸਾ ਸੀ। ਖ਼ਾਲਸਾ ਪੰਥ ਬੰਦੀ ਸਿੰਘਾਂ ਦੀ ਜਲਦੀ ਰਿਹਾਈ ਲਈ ਆਪਣੇ ਸੰਕਲਪ ਨੂੰ ਕਮਜ਼ੋਰ ਕਰਨ ਲਈ ਅਜਿਹੀਆਂ ਕਾਇਰਤਾ ਭਰੀਆਂ ਕਾਰਵਾਈਆਂ ਨਹੀਂ ਹੋਣ ਦੇਵੇਗਾ।

The post ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਹਮਲਾ ਏਜੰਸੀਆਂ ਦੀ ਸਾਜਿਸ਼: ਸੁਖਬੀਰ ਬਾਦਲ appeared first on TheUnmute.com - Punjabi News.

Tags:
  • breaking-news
  • harjinder-singh-dhami
  • latest-news
  • mohali-news
  • mohali-police
  • news
  • police
  • punjab-government
  • punjab-news
  • sikh
  • sukhbir-badal
  • the-unmute-breaking-news
  • the-unmute-news
  • the-unmute-punjabi-news

ਚੋਣ ਕਮਿਸ਼ਨ ਵਲੋਂ ਮੇਘਾਲਿਆ, ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

Wednesday 18 January 2023 11:26 AM UTC+00 | Tags: assembly-elections assembly-elections-2023 bjp breaking-news chief-election-commission-of-india congress election-2023 election-commission india india-news meghalaya nagaland news the-unmute-breaking-news the-unmute-news tripura

ਚੰਡੀਗੜ੍ਹ 18 ਜਨਵਰੀ 2023: ਇਸ ਸਾਲ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ‘ਚੋਂ ਪਹਿਲਾਂ ਚੋਣ ਕਮਿਸ਼ਨ (Election Commission) ਨੇ ਅੱਜ ਦੇਸ਼ ਦੇ ਤਿੰਨ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਤਿੰਨ ਸੂਬਿਆਂ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਤ੍ਰਿਪੁਰਾ ਵਿੱਚ 16 ਫਰਵਰੀ ਨੂੰ, ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਚੋਣਾਂ ਨਾਲ ਜੁੜੀ ਪੂਰੀ ਜਾਣਕਾਰੀ ਦਿੱਤੀ।

ਤ੍ਰਿਪੁਰਾ ਦੀ ਗੱਲ ਕਰੀਏ ਤਾਂ ਇੱਥੇ ਭਾਜਪਾ ਦੀ ਸਥਿਤੀ ਮਜ਼ਬੂਤ ​​ਹੈ ਅਤੇ ਦੋਵੇਂ ਲੋਕ ਸਭਾ ਸੀਟਾਂ ਭਾਜਪਾ ਕੋਲ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਦੀਆਂ 60 ਸੀਟਾਂ ਵਿੱਚੋਂ 36 ਸੀਟਾਂ ਭਾਜਪਾ ਕੋਲ ਹਨ। ਇਸ ਸਾਲ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ‘ਚ ਛੱਤੀਸਗੜ੍ਹ, ਕਰਨਾਟਕ ਤੋਂ ਇਲਾਵਾ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਸ਼ਾਮਲ ਹਨ।

Image

The post ਚੋਣ ਕਮਿਸ਼ਨ ਵਲੋਂ ਮੇਘਾਲਿਆ, ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ appeared first on TheUnmute.com - Punjabi News.

Tags:
  • assembly-elections
  • assembly-elections-2023
  • bjp
  • breaking-news
  • chief-election-commission-of-india
  • congress
  • election-2023
  • election-commission
  • india
  • india-news
  • meghalaya
  • nagaland
  • news
  • the-unmute-breaking-news
  • the-unmute-news
  • tripura

ਖੰਨਾ ਪੁਲਿਸ ਵਲੋਂ ਜੱਗੂ ਭਗਵਾਨਪੁਰੀਆ ਦੇ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਸਮੇਤ 13 ਵਿਅਕਤੀ ਗ੍ਰਿਫਤਾਰ

Wednesday 18 January 2023 11:36 AM UTC+00 | Tags: amrit-bal crime dgp-gaurav-yadav gangster-jaggu-bhagwanpuria jaggu-bhagwanpuria khanna-police latest-news news punjab-dgp punjab-news punjab-police the-unmute-breaking-news

ਚੰਡੀਗੜ੍ਹ 18 ਜਨਵਰੀ 2023: ਖੰਨਾ ਪੁਲਿਸ (Khanna police) ਨੇ ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਗੈਂਗ ਦੇ 13 ਮੈਂਬਰਾਂ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਪੰਜਾਬ ਅਤੇ ਹਰਿਆਣਾ ‘ਚ ਟਾਰਗੇਟ ਕਿਲਿੰਗ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ |

ਫੜੇ ਗਏ ਮੁਲਜ਼ਮਾਂ ਵਿੱਚ ਮਹਿੰਦਰ ਵਰਮਾ ਪੁੱਤਰ ਰਾਮ ਚਰਨ ਵਾਸੀ ਮੱਧ ਪ੍ਰਦੇਸ਼, ਰਮੇਸ਼ ਪੁੱਤਰ ਸਰਵਣ ਰਾਮ ਵਾਸੀ ਰਾਜਸਥਾਨ, ਗੁਰਜੰਟ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਸੁਖਵੀਰ ਸਿੰਘ ਪੁੱਤਰ ਮੰਗਤ ਸਿੰਘ ਸ਼ਾਮਲ ਹਨ। ਸੰਦੀਪ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਸੰਦੀਪ ਸਿੰਘ ਪੁੱਤਰ ਖੁਸ਼ਦੇਵ ਸਿੰਘ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਰਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਚਾਰਲਸ ਸ. ਯੂਸਫ਼ ਮਸੀਹ ਵਾਸੀ ਜ਼ਿਲ੍ਹਾ ਗੁਰਦਾਸਪੁਰ, ਪਰਵੀਨ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ, ਸਰਬਜੋਤ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਦਲਜੀਤ ਕੌਰ ਪੁੱਤਰੀ ਧਰਮ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਰਫ਼ੀ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲ੍ਹਾ ਮਲੇਰਕੋਟਲਾ। ਵਾਰਿਸ਼ ਅਲੀ ਪੁੱਤਰ ਨਜ਼ੀਰ ਮੁਹੰਮਦ ਵਾਸੀ ਜ਼ਿਲ੍ਹਾ ਮਲੇਰਕੋਟਲਾ। ਉਕਤ ਮੁਲਜ਼ਮਾਂ ਕੋਲੋਂ 5 ਪਿਸਤੌਲ ਅਤੇ 53 ਜਿੰਦਾ ਕਾਰਤੂਸ ਤੋਂ ਇਲਾਵਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜੋ ਰੇਕੀ ਲਈ ਵਰਤਿਆ ਜਾਂਦਾ ਸੀ।

Image

 

The post ਖੰਨਾ ਪੁਲਿਸ ਵਲੋਂ ਜੱਗੂ ਭਗਵਾਨਪੁਰੀਆ ਦੇ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਸਮੇਤ 13 ਵਿਅਕਤੀ ਗ੍ਰਿਫਤਾਰ appeared first on TheUnmute.com - Punjabi News.

Tags:
  • amrit-bal
  • crime
  • dgp-gaurav-yadav
  • gangster-jaggu-bhagwanpuria
  • jaggu-bhagwanpuria
  • khanna-police
  • latest-news
  • news
  • punjab-dgp
  • punjab-news
  • punjab-police
  • the-unmute-breaking-news

ਹਮਲੇ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ, ਕਿਹਾ ਸਿੱਖਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼

Wednesday 18 January 2023 12:32 PM UTC+00 | Tags: breaking-news harjinder-singh-dhami latest-news mohali-news mohali-police news police punjab-government punjab-news sikh sukhbir-badal the-unmute-breaking-news the-unmute-news the-unmute-punjabi-news

ਚੰਡੀਗੜ੍ਹ 18 ਜਨਵਰੀ 2023: ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ‘ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ | ਜਿਸ ‘ਚ ਆਪਣੇ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਸਾਨੂ ਇੱਕ ਦੂਜੇ ਨਾਲ ਉਲਝਾਉਣਾ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਸਮਾਗਮ ਵਿੱਚ ਬੁਲਾ ਕੇ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਵੇ ਤਾਂ ਕਿਸ ਗੱਲ ਦਾ ਸਮਰਥਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਿੱਖ ਕੌਮ ਦੇ ਮਸਲਿਆਂ ‘ਤੇ ਸਮਾਗਮ ‘ਚ ਬੁਲਾਇਆ ਜਾਂਦਾ ਹੈ ਤਾਂ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ | ਅਸੀਂ ਆਪਸ ਵਿੱਚ ਕੋਈ ਲੜਾਈ ਨਹੀਂ ਚਾਹੁੰਦੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ‘ਤੇ ਵੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੋਰਚਾ ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਲਾਇਆ ਗਿਆ ਸੀ ਅਤੇ ਸਰਕਾਰ ਦਰਸ਼ਕ ਬਣੀ ਰਹੀ। ਸਿੱਖਾਂ ਵਿੱਚ ਫੁੱਟ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਿਵੇਂ ਹੀ ਸਿੱਖਾਂ ਦੇ ਇਕੱਠ ਦੀ ਗੱਲ ਹੁੰਦੀ ਹੈ, ਉਸ ਵਿੱਚ ਫੁੱਟ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਅਜਿਹੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਿੱਖ ਕੌਮ ਦੇ ਮਸਲਿਆਂ ਦੀ ਹਮਾਇਤ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।

ਦੱਸ ਦੇਈਏ ਕਿ ਧਾਮੀ (Harjinder Singh Dhami) ਅੱਜ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਚੱਲ ਰਹੇ ‘ਕੌਮੀ ਇਨਸਾਫ਼ ਮੋਰਚੇ’ ‘ਚ ਸ਼ਾਮਲ ਹੋਣ ਲਈ ਗਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਸ ਦੀ ਕਾਰ ‘ਤੇ ਪਥਰਾਅ ਕੀਤਾ ਅਤੇ ਕਾਰ ਦੇ ਸ਼ੀਸ਼ੇ ਟੁੱਟ ਗਏ। ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਉਥੇ ਪਹੁੰਚਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ।

The post ਹਮਲੇ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ, ਕਿਹਾ ਸਿੱਖਾਂ ‘ਚ ਫੁੱਟ ਪਾਉਣ ਦੀ ਕੋਸ਼ਿਸ਼ appeared first on TheUnmute.com - Punjabi News.

Tags:
  • breaking-news
  • harjinder-singh-dhami
  • latest-news
  • mohali-news
  • mohali-police
  • news
  • police
  • punjab-government
  • punjab-news
  • sikh
  • sukhbir-badal
  • the-unmute-breaking-news
  • the-unmute-news
  • the-unmute-punjabi-news

IND vs NZ: ਸ਼ੁਭਮਨ ਗਿੱਲ ਨੇ ਜੜਿਆ ਦੋਹਰਾ ਸੈਂਕੜਾ, ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਦਿੱਤਾ ਟੀਚਾ

Wednesday 18 January 2023 12:41 PM UTC+00 | Tags: arshdeep-singh bcci breaking-news cricket-news hamilton hardik-pandya india india-and-new-zealand indian-cricket-team indian-team ind-vs-nz ind-vs-nz-live-score ind-vs-nz-odi ind-vs-nz-score ind-vs-nz-t20i ind-vs-nz-t20-match news new-zealand new-zealand-a-team odi odi-series shubman-gill t20-series t20-series-against-india t20-world-cup team-captain-kane-williamson the-unmute-breaking-news the-unmute-latest-news the-unmute-news tim-southee tom-latham

ਚੰਡੀਗੜ੍ਹ 18 ਜਨਵਰੀ 2023: (IND vs NZ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ‘ਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਟੀਮ ਲਈ ਸ਼ੁਭਮਨ ਗਿੱਲ (Shubman Gill) ਨੇ ਸਭ ਤੋਂ ਵੱਧ 208 ਦੌੜਾਂ ਬਣਾਈਆਂ। ਉਨ੍ਹਾਂ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਦੋਹਰਾ ਸੈਂਕੜਾ ਪੂਰਾ ਕੀਤਾ |

ਇਸਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ੁਭਮਨ ਗਿੱਲ ਵਨਡੇ ਵਿੱਚ ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲਾ ਪੰਜਵਾਂ ਬੱਲੇਬਾਜ਼ ਬਣਿਆ। ਸ਼ੁਭਮਨ ਤੋਂ ਇਲਾਵਾ ਰੋਹਿਤ ਸ਼ਰਮਾ ਨੇ 34, ਸੂਰਿਆਕੁਮਾਰ ਯਾਦਵ ਨੇ 31, ਹਾਰਦਿਕ ਪੰਡਯਾ ਨੇ 28 ਅਤੇ ਵਾਸ਼ਿੰਗਟਨ ਸੁੰਦਰ ਨੇ 12 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅੱਠ ਅਤੇ ਈਸ਼ਾਨ ਕਿਸ਼ਨ ਪੰਜ ਦੌੜਾਂ ਬਣਾ ਕੇ ਆਊਟ ਹੋਏ।

The post IND vs NZ: ਸ਼ੁਭਮਨ ਗਿੱਲ ਨੇ ਜੜਿਆ ਦੋਹਰਾ ਸੈਂਕੜਾ, ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਦਿੱਤਾ ਟੀਚਾ appeared first on TheUnmute.com - Punjabi News.

Tags:
  • arshdeep-singh
  • bcci
  • breaking-news
  • cricket-news
  • hamilton
  • hardik-pandya
  • india
  • india-and-new-zealand
  • indian-cricket-team
  • indian-team
  • ind-vs-nz
  • ind-vs-nz-live-score
  • ind-vs-nz-odi
  • ind-vs-nz-score
  • ind-vs-nz-t20i
  • ind-vs-nz-t20-match
  • news
  • new-zealand
  • new-zealand-a-team
  • odi
  • odi-series
  • shubman-gill
  • t20-series
  • t20-series-against-india
  • t20-world-cup
  • team-captain-kane-williamson
  • the-unmute-breaking-news
  • the-unmute-latest-news
  • the-unmute-news
  • tim-southee
  • tom-latham

ਵਿੱਤ ਮੰਤਰੀ ਵੱਲੋਂ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਅਧਿਆਪਕ ਯੂਨੀਅਨਾਂ ਨਾਲ ਮੀਟਿੰਗਾਂ

Wednesday 18 January 2023 12:55 PM UTC+00 | Tags: aam-aadmi-party breaking-news cm-bhagwant-mann governmen-schools government-and-aided-schools harpal-singh-cheema latest-news news punjab-government punjab-news punjab-teacher punjab-teacher-unions teachers-organizations teacher-unions the-unmute-breaking-news

ਚੰਡੀਗੜ੍ਹ, 18 ਜਨਵਰੀ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ (teacher unions) ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।

ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ, ਪੰਜਾਬ ਸਟੇਟ ਏਡਿਡ ਸਕੂਲਜ਼ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਅਤੇ 3704 ਅਧਿਆਪਿਕ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਕਰੀਬ ਡੇਢ ਘੰਟੇ ਤੱਕ ਚੱਲੀਆਂ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਨੇ ਅਧਿਆਪਕ ਜਥੇਬੰਦੀਆਂ ਦੀਆਂ ਮੰਗਾਂ ਅਤੇ ਮੁੱਦਿਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤਨਖਾਹਾਂ, ਪੈਨਸ਼ਨ ਅਤੇ ਤਬਾਦਲਿਆਂ ਨਾਲ ਸਬੰਧਤ ਸਨ, ਨੂੰ ਧੀਰਜ ਨਾਲ ਸੁਣਿਆ। ਇਸ ਦੌਰਾਨ ਉਨ੍ਹਾਂ ਵਿੱਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਧਿਆਪਕ ਯੂਨੀਅਨਾਂ ਦੇ ਮੁੱਦਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਇੰਨ੍ਹਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ।

ਇਸ ਮੌਕੇ ਵਿੱਤ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਯੂਨੀਅਨ ਆਗੂਆਂ ਵੱਲੋਂ ਉਠਾਈਆਂ ਮੰਗਾਂ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਯੂਨੀਅਨ ਆਗੂਆਂ ਨਾਲ ਲੋੜ ਪੈਣ 'ਤੇ ਮੀਟਿੰਗਾਂ ਕਰਨ ਤਾਂ ਜੋ ਜਾਇਜ਼ ਮੰਗਾਂ ਦਾ ਢੁੱਕਵਾਂ ਹੱਲ ਕੀਤਾ ਜਾ ਸਕੇ। ਸ. ਚੀਮਾ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮੰਗਾਂ ਨਾਲ ਸਬੰਧਤ ਵਿੱਤੀ ਪ੍ਰਭਾਵ ਬਾਰੇ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ।

ਮੀਟਿੰਗਾਂ ਦੌਰਾਨ ਯੂਨੀਅਨਾਂ (teacher unions) ਨੇ ਵਿੱਤ ਮੰਤਰੀ ਨੂੰ ਮੰਗ-ਪੱਤਰ ਵੀ ਸੌਂਪੇ ਗਏ। ਸ. ਚੀਮਾ ਨੇ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਹਰ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਤਨ-ਮਨ ਨਾਲ ਸਮਰਥਨ ਕਰਨ।

The post ਵਿੱਤ ਮੰਤਰੀ ਵੱਲੋਂ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਅਧਿਆਪਕ ਯੂਨੀਅਨਾਂ ਨਾਲ ਮੀਟਿੰਗਾਂ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • governmen-schools
  • government-and-aided-schools
  • harpal-singh-cheema
  • latest-news
  • news
  • punjab-government
  • punjab-news
  • punjab-teacher
  • punjab-teacher-unions
  • teachers-organizations
  • teacher-unions
  • the-unmute-breaking-news

ਸਭ ਤੋਂ ਘੱਟ ਉਮਰ ਦੇ ਸ਼ੁਭਮਨ ਗਿੱਲ ਵਨਡੇ 'ਚ ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

Wednesday 18 January 2023 01:06 PM UTC+00 | Tags: arshdeep-singh bcci breaking-news cricket-news hamilton hardik-pandya india india-and-new-zealand indian-cricket-team indian-team ind-vs-nz ind-vs-nz-live-score ind-vs-nz-odi ind-vs-nz-score ind-vs-nz-t20i ind-vs-nz-t20-match news new-zealand new-zealand-a-team odi odi-series shubman-gill t20-series t20-series-against-india t20-world-cup team-captain-kane-williamson the-unmute-breaking-news the-unmute-latest-news the-unmute-news tim-southee tom-latham

ਚੰਡੀਗੜ੍ਹ, 18 ਜਨਵਰੀ 2023: ਭਾਰਤੀ ਕ੍ਰਿਕਟ ਇਤਿਹਾਸ ਵਿੱਚ ਕੁਝ ਹੀ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਵਨਡੇ ਫਾਰਮੈਟ ਵਿੱਚ 200 ਦਾ ਅੰਕੜਾ ਪਾਰ ਕੀਤਾ ਹੈ ਅਤੇ ਹੁਣ ਚੋਟੀ ਦੇ ਕ੍ਰਮ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੇ ਇਸ ਵਿਸ਼ੇਸ਼ ਕਲੱਬ ਵਿੱਚ ਜਗ੍ਹਾ ਬਣਾ ਲਈ ਹੈ। ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਸ਼ੁਭਮਨ ਗਿੱਲ 208 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਵਨਡੇ ਕ੍ਰਿਕਟ ਇਤਿਹਾਸ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ । ਸ਼ੁਭਮਨ ਗਿੱਲ ਭਾਰਤ ਲਈ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ

23 ਸਾਲਾ ਗਿੱਲ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ 149 ਗੇਂਦਾਂ ਵਿੱਚ 19 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 208 ਦੌੜਾਂ ਬਣਾਈਆਂ ਅਤੇ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹੋਣ ਦਾ ਰਿਕਾਰਡ ਬਣਾਇਆ।

ਗੌਰਤਲਬ ਹੈ ਕਿ ਗਿੱਲ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਇਕ ਹੋਰ ਪ੍ਰਤਿਭਾਸ਼ਾਲੀ ਬੱਲੇਬਾਜ਼ ਈਸ਼ਾਨ ਕਿਸ਼ਨ ਦੇ ਨਾਂ ਸੀ। 24 ਸਾਲਾ ਕਿਸ਼ਨ ਨੇ ਪਿਛਲੇ ਸਾਲ ਬੰਗਲਾਦੇਸ਼ ਦੇ ਖਿਲਾਫ ਚਟਗਾਂਵ ਵਨਡੇ ਵਿੱਚ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਸੀ।

ਭਾਰਤ ਦੇ ਕਿਸ਼ਨ ਨੇ ਬੰਗਲਾਦੇਸ਼ ਦੇ ਖਿਲਾਫ ਆਪਣੇ ਦੇਸ਼ ਦੇ ਤੀਜੇ ਵਨਡੇ ਦੌਰਾਨ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਦੀ ਉਪਲਬਧੀ ਹਾਸਲ ਕੀਤੀ। ਕਿਸ਼ਨ ਨੇ ਸਿਰਫ 126 ਗੇਂਦਾਂ ਵਿੱਚ 200 ਦਾ ਅੰਕੜਾ ਪਾਰ ਕੀਤਾ ਅਤੇ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਸੱਤਵੇਂ ਬੱਲੇਬਾਜ਼ ਬਣ ਗਏ ਸਨ ।

ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਤੋਂ ਬਾਅਦ ਸ਼ੁਭਮਨ ਗਿੱਲ (Shubman Gill) 145 ਗੇਂਦਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਅਤੇ ਭਾਰਤ ਲਈ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। 48 ਓਵਰਾਂ ‘ਚ 182 ਦੌੜਾਂ ਬਣਾਉਣ ਵਾਲੇ ਗਿੱਲ ਨੇ ਅਗਲੇ ਓਵਰ ‘ਚ ਲੋਕੀ ਫਰਗੂਸਨ ਖ਼ਿਲਾਫ਼ ਲਗਾਤਾਰ ਤਿੰਨ ਛੱਕੇ ਲਗਾ ਕੇ ਦੋਹਰਾ ਸੈਂਕੜਾ ਪੂਰਾ ਕੀਤਾ।

The post ਸਭ ਤੋਂ ਘੱਟ ਉਮਰ ਦੇ ਸ਼ੁਭਮਨ ਗਿੱਲ ਵਨਡੇ ‘ਚ ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ appeared first on TheUnmute.com - Punjabi News.

Tags:
  • arshdeep-singh
  • bcci
  • breaking-news
  • cricket-news
  • hamilton
  • hardik-pandya
  • india
  • india-and-new-zealand
  • indian-cricket-team
  • indian-team
  • ind-vs-nz
  • ind-vs-nz-live-score
  • ind-vs-nz-odi
  • ind-vs-nz-score
  • ind-vs-nz-t20i
  • ind-vs-nz-t20-match
  • news
  • new-zealand
  • new-zealand-a-team
  • odi
  • odi-series
  • shubman-gill
  • t20-series
  • t20-series-against-india
  • t20-world-cup
  • team-captain-kane-williamson
  • the-unmute-breaking-news
  • the-unmute-latest-news
  • the-unmute-news
  • tim-southee
  • tom-latham

ਚੇਤਨ ਸਿੰਘ ਜੌੜਾਮਾਜਰਾ ਨੇ ਪੀ.ਐੱਮ ਐਫ.ਐਮ.ਈ ਸਕੀਮ ਨੂੰ ਲਾਗੂ ਕਰਨ ਦੀ ਸਥਿਤੀ ਦਾ ਲਿਆ ਜਾਇਜ਼ਾ

Wednesday 18 January 2023 01:19 PM UTC+00 | Tags: aam-aadmi-party breaking-news chetan-singh-jauramajra cm-bhagwant-mann fme-scheme news pmfme-scheme pm-fme-scheme punjab punjab-fme-scheme punjab-government punjab-politics the-unmute-breaking-news

ਚੰਡੀਗੜ, 18 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਕਿਸਾਨੀ ਅਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੀ ਵਚਨਵਧਤਾ ਨੂੰ ਦਿੜਾੳਂਦਿਆਂ ਪੰਜਾਬ ਦੇ ਫੂਡ ਪ੍ਰੋਸੈਸਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਪਲੇਠੀ ਮੀਟਿੰਗ ਕੀਤੀ ਅਤੇ ਕੇਂਦਰੀ ਸਪਾਂਸਰ ਸਕੀਮ 'ਪੀਐਮ ਫਾਰਮਲਾਈਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜਿਜ (PM FME) ਨੂੰ ਲਾਗੂ ਕਰਨ ਸਬੰਧੀ ਸਥਿਤੀ ਦਾ ਜਾਇਜਾ ਲਿਆ। ਇਸ ਮੀਟਿੰਗ ਵਿੱਚ ਮਨਜੀਤ ਸਿੰਘ ਬਰਾੜ, ਆਈ.ਏ.ਐਸ, ਡਾਇਰੈਕਟਰ-ਕਮ-ਸਕੱਤਰ, ਫੂਡ ਪ੍ਰੋਸੈਸਿੰਗ ਵਿਭਾਗ ਅਤੇ ਰਜਨੀਸ਼ ਤੁਲੀ, ਜਨਰਲ ਮੈਨੇਜਰ ਨੇ ਸ਼ਿਰਕਤ ਕੀਤੀ।

ਮੰਤਰੀ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਵਿਭਾਗ ਪੀ.ਐੱਮ.ਐੱਫ.ਐੱਮ.ਈ. ਸਕੀਮ ਨੂੰ ਲਾਗੂ ਕਰਨ ਦੀ ਸੁਚੱਜੇ ਢੰਗ ਨਾਲ ਨਿਗਾਹਸਾਨੀ ਕਰਨ ਵਾਲਾ ਨੋਡਲ ਵਿਭਾਗ ਹੈ ,ਜਿਸ ਲਈ ਪੰਜਾਬ ਐਗਰੋ ਸਟੇਟ ਨੋਡਲ ਏਜੰਸੀ ਹੈ। ਸਕੀਮ ਦਾ ਉਦੇਸ਼ ਲਘੂ ਉੱਦਮਾਂ ਦੀ ਮੁਕਾਬਲੇਬਾਜੀ ਨੂੰ ਵਧਾਉਣਾ ਅਤੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਹੋਰ ਪ੍ਰਫੁੱਲਿਤ ਕਰਨਾ ਹੈ। ਸਾਲ 2022-23 ਲਈ ਕੁੱਲ ਖਰਚਾ 98 ਕਰੋੜ ਰੁਪਏ ਹੈ, ਜਿਸ ਵਿੱਚੋਂ 68 ਕਰੋੜ ਰਾਖਵੇਂ ਰੱਖ ਦਿੱਤੇ ਹਨ।

ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਰਾਜ ਨੇ ਹੁਣ ਤੱਕ ਵਿਅਕਤੀਗਤ 789 ਲਘੂ ਉੱਦਮਾਂ ਦੇ ਅਪਗ੍ਰੇਡੇਸ਼ਨ ਅਤੇ ਨਵੇਂ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਸਬੰਧੀ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਕੁੱਲ 62 ਕਰੋੜ ਦੀ ਸਬਸਿਡੀ.ਜਾਰੀ/ ਕੀਤੀ ਗਈ ਹੈ। ਇਹਨਾਂ ਇਕਾਈਆਂ ਦੁਆਰਾ ਕੁੱਲ 300 ਕਰੋੜ ਰੁਪਏ ਤੋਂ ਵੱਧ ਦਾ ਪੂੰਜੀ ਨਿਵੇਸ਼ ਕੀਤਾ ਜਾਵੇਗਾ।

ਇਹ ਇਕਾਈਆਂ ਅਚਾਰ, ਮੁਰੱਬਾ, ਗੁੜ, ਫੋਰਟੀਫਾਈਡ ਰਾਈਸ, ਬੇਕਰੀ ਦੀਆਂ ਚੀਜ਼ਾਂ, ਸ਼ਹਿਦ, ਕੈਟਲ ਫੀਡ, ਪੈਕਡ ਮਸ਼ਰੂਮ ਆਦਿ ਦੀ ਪ੍ਰੋਸੈਸਿੰਗ ਕਰ ਰਹੇ ਹਨ। ਮਹਾਰਾਸ਼ਟਰ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਰਾਜ ਹੈ ਜਿਸਨੇ ਛੋਟੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਇੰਨੀ ਜ਼ਿਆਦਾ ਸਬਸਿਡੀ ਮਨਜੂਰ ਕੀਤੀ ਹੈ। ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਜਿਲਿਆਂ ਦੇ ਲਘੂ ਉਦਯੋਗਾਂ ਨੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਹੈ।

ਗਰੁੱਪ ਕੈਟਾਗਰੀ ਅਧੀਨ ਵੱਖ-ਵੱਖ ਪ੍ਰਾਜੈਕਟ

ਗਰੁੱਪ ਕੈਟਾਗਰੀ ਅਧੀਨ ਮਾਨਸਾ ਨਾਲ ਸਬੰਧਤ 3 ਐਫ.ਪੀ.ਓ ਪ੍ਰਾਜੈਕਟ., ਬਠਿੰਡਾ ਤੋਂ 1 ਐਸ.ਐਚ.ਜੀ. ਅਤੇ ਹੁਸ਼ਿਆਰਪੁਰ ਤੋਂ 1 ਉਤਪਾਦਕ ਸਹਿਕਾਰੀ ਲਈ ਸਬਸਿਡੀ ਮੰਨਜੂਰ ਕੀਤੀ ਗਈ ਹੈ। ਇਹਨਾਂ ਪ੍ਰਾਜੈਕਟਾਂ ਵਿੱਚ 3.43 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਲਈ ਕੁੱਲ ਸਬਸਿਡੀ 1.2 ਕਰੋੜ ਰੁਪਏ ਹੈ। ਐਸ.ਐਚ.ਜੀਜ਼ ਦੇ 438 ਮੈਂਬਰਾਂ ਨੂੰ 1.51 ਕਰੋੜ ਰੁਪਏ ਦੀ ਸੀਡ ਕੈਪੀਟਲ ਦੀ ਵੰਡ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਫਲਾਂ ਅਤੇ ਹੋਰ ਫਸਲਾਂ ਦੀ ਪ੍ਰੋਸੈਸਿੰਗ ਲਈ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਪਟਿਆਲਾ ਵਿਖੇ ਸਥਾਪਤ ਕੀਤੇ ਜਾ ਰਹੇ ਇੱਕ ਸਾਂਝੇ ਇਨਕਿਊਬੇਸ਼ਨ ਸੈਂਟਰ ਲਈ ਮਨਜੂਰੀ ਦਿੱਤੀ ਗਈ ਹੈ।

ਪੂਰਵ-ਨਿਰਮਾਣ ਗਤੀਵਿਧੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਪ੍ਰੋਜੈਕਟ 'ਤੇ 4 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਅੰਮਿ੍ਰਤਸਰ, ਹੁਸ਼ਿਆਰਪੁਰ, ਫਾਜਿਲਕਾ, ਸੰਗਰੂਰ ਅਤੇ ਬਠਿੰਡਾ ਜ਼ਿਲਿਆਂ ਲਈ ਵੱਖ-ਵੱਖ ਉਤਪਾਦਾਂ ਵਾਸਤੇ ਇਨਕਿਊਬੇਸਨ ਸੈਂਟਰਾਂ ਲਈ ਅਜਿਹੇ ਪੰਜ ਹੋਰ ਪ੍ਰਸਤਾਵ ਭਾਰਤ ਸਰਕਾਰ ਦੇ ਵਿਚਾਰ ਅਧੀਨ ਹਨ।

600 ਤੋਂ ਵੱਧ ਲਾਭਪਾਤਰੀਆਂ ਨੂੰ ਉਨਾਂ ਦੇ ਪ੍ਰੋਜੈਕਟਾਂ ਦੇ ਵਪਾਰਕ ਅਤੇ ਤਕਨੀਕੀ ਪਹਿਲੂਆਂ ਬਾਰੇ ਜ਼ਿਲਾ ਪੱਧਰੀ ਸਿਖਲਾਈ ਦਿੱਤੀ ਗਈ। ਕਿਸਾਨਾਂ/ ਉਦਯੋਗਾਂ ਨੂੰ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕਰਨ ਵਾਸਤੇ ਬਲਾਕ/ ਜ਼ਿਲਾ ਪੱਧਰ 'ਤੇ ਨਿਯਮਤ ਤੌਰ 'ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਬਿਨੈ-ਪੱਤਰ ਭਰਨ ਅਤੇ ਬੈਂਕਾਂ ਤੋਂ ਕਰਜਾ ਪ੍ਰਾਪਤ ਕਰਨ ਵਿੱਚ ਉਦਯੋਗਾਂ ਦੀ ਸਹਾਇਤਾ ਲਈ 70 ਤੋਂ ਵੱਧ ਰਿਸੋਰਸ ਪਰਸਨਜ ਨੂੰ ਲਗਾਇਆ ।

ਮੰਤਰੀ ਨੇ ਹਦਾਇਤ ਕੀਤੀ ਕਿ ਵਿਭਾਗ ਨੂੰ ਮਿਰਚ, ਗਾਜਰ ਅਤੇ ਟਮਾਟਰ ਦੀ ਪ੍ਰੋਸੈਸਿੰਗ ਲਈ ਹੋਰ ਤਜਵੀਜਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਫਸਲਾਂ ਪੰਜਾਬ ਵਿੱਚ ਭਰਪੂਰ ਮਾਤਰਾ ਵਿੱਚ ਉਗਾਈਆਂ ਜਾਂਦੀਆਂ ਹਨ ਅਤੇ ਇਹ ਫਸਲਾਂ ਲਈ ਪਾਣੀ ਦੀ ਖ਼ਪਤ ਘੱਟ ਹੰੁਦੀ ਹੈ। ਡਾਇਰੈਕਟਰ-ਕਮ-ਸਕੱਤਰ ਮਨਜੀਤ ਸਿੰਘ ਬਰਾੜ ਨੇ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਸਬੰਧੀ ਉਹਨਾਂ ਦੀ ਦੂਰਅੰਦੇਸ਼ੀ ਨੂੰ ਉਹ ਸਫ਼ਲਤਾਪੂਰਵਕ ਲਾਗੂ ਕਰਨਗੇ।

The post ਚੇਤਨ ਸਿੰਘ ਜੌੜਾਮਾਜਰਾ ਨੇ ਪੀ.ਐੱਮ ਐਫ.ਐਮ.ਈ ਸਕੀਮ ਨੂੰ ਲਾਗੂ ਕਰਨ ਦੀ ਸਥਿਤੀ ਦਾ ਲਿਆ ਜਾਇਜ਼ਾ appeared first on TheUnmute.com - Punjabi News.

Tags:
  • aam-aadmi-party
  • breaking-news
  • chetan-singh-jauramajra
  • cm-bhagwant-mann
  • fme-scheme
  • news
  • pmfme-scheme
  • pm-fme-scheme
  • punjab
  • punjab-fme-scheme
  • punjab-government
  • punjab-politics
  • the-unmute-breaking-news

ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ 'ਚ ਆਈ ਤਕਨੀਕੀ ਖ਼ਰਾਬੀ, ਚਾਂਗੀ ਹਵਾਈ ਅੱਡੇ 'ਤੇ ਪਰਤਿਆ ਵਾਪਸ

Wednesday 18 January 2023 01:33 PM UTC+00 | Tags: airbus-a321 breaking-news changi-airport india latest-news news punjabi-news singapore-to-mumbai singapure-to-mumbai technical-glitch technical-glitch-in-flight the-unmute-breaking-news the-unmute-news vistara-airlines-flight

ਚੰਡੀਗੜ, 18 ਜਨਵਰੀ 2023: ਵਿਸਤਾਰਾ ਏਅਰਲਾਈਨਜ਼ (Vistara Airlines) ਦੀ ਫਲਾਈਟ ਏਅਰਬੱਸ ਏ321 ‘ਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਆ ਗਈ। ਦੱਸਿਆ ਜਾ ਰਾਹ ਹੈ ਕਿ ਇੰਜਣ ਵਿੱਚ ਤਕਨੀਕੀ ਖ਼ਰਾਬੀ ਹੋਣ ਕਾਰਨ ਜਹਾਜ਼ ਚਾਂਗੀ ਹਵਾਈ ਅੱਡੇ (Changi Airport) ‘ਤੇ ਵਾਪਸ ਪਰਤ ਗਿਆ । ਇਹ ਜਹਾਜ਼ ਸਿੰਗਾਪੁਰ ਤੋਂ ਮੁੰਬਈ ਜਾ ਰਿਹਾ ਸੀ। ਏਅਰਲਾਈਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਸਾਵਧਾਨੀ ਦੇ ਉਪਾਅ ਵਜੋਂ, ਪਾਇਲਟਾਂ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ ਅਤੇ ਚਾਂਗੀ ਹਵਾਈ ਅੱਡੇ ‘ਤੇ ਜਹਾਜ਼ ਨੂੰ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਹੈ ।

ਬੁਲਾਰੇ ਨੇ ਕਿਹਾ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖ਼ਰਾਬੀ ਆ ਗਈ ਅਤੇ ਏਅਰਲਾਈਨ ਪ੍ਰਭਾਵਿਤ ਯਾਤਰੀਆਂ ਨੂੰ ਵਿਕਲਪਿਕ ਉਡਾਣਾਂ ਪ੍ਰਦਾਨ ਕਰਨ ਲਈ ਭਾਈਵਾਲ ਏਅਰਲਾਈਨਾਂ ਨਾਲ ਕੰਮ ਕਰ ਰਹੀ ਹੈ ਫਲਾਇਟਰਾਡਰ ਵੈੱਬਸਾਈਟ ਦੇ ਮੁਤਾਬਕ, ਫਲਾਈਟ ਯੂਕੇ 106 ਨੇ ਸਿੰਗਾਪੁਰ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਉਡਾਣ ਭਰੀ ਸੀ। ਇਸ ਤੋਂ ਬਾਅਦ ਹਵਾਈ ਅੱਡੇ ‘ਤੇ ਵਾਪਸ ਆਉਣ ਤੋਂ ਪਹਿਲਾਂ ਮਲੇਸ਼ੀਆ ‘ਤੇ ਚੱਕਰ ਲਗਾਉਂਦੇ ਹੋਏ ਦੇਖਿਆ ਗਿਆ।

ਰਿਪੋਰਟ ਵਿਚ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜ਼ਿਆਦਾਤਰ ਯਾਤਰੀਆਂ ਨੂੰ ਉਸੇ ਦਿਨ ਰਵਾਨਾ ਹੋਣ ਵਾਲੀਆਂ ਹੋਰ ਉਡਾਣਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲਾਂਕਿ ਵਿਸਤਾਰਾ (Vistara Airlines) ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਵਿੱਚ ਕਿੰਨੇ ਯਾਤਰੀ ਸਵਾਰ ਸਨ | ਕੁਝ ਯਾਤਰੀਆਂ ਨੂੰ ਸਿੰਗਾਪੁਰ ਏਅਰਲਾਈਨਜ਼ (SIA) ਦੀ ਉਡਾਣ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜੋ ਬੁੱਧਵਾਰ ਸ਼ਾਮ ਨੂੰ ਰਵਾਨਾ ਹੋਣ ਵਾਲੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਫੂਡ ਵਾਊਚਰ ਵੀ ਦਿੱਤੇ ਗਏ

The post ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ‘ਚ ਆਈ ਤਕਨੀਕੀ ਖ਼ਰਾਬੀ, ਚਾਂਗੀ ਹਵਾਈ ਅੱਡੇ ‘ਤੇ ਪਰਤਿਆ ਵਾਪਸ appeared first on TheUnmute.com - Punjabi News.

Tags:
  • airbus-a321
  • breaking-news
  • changi-airport
  • india
  • latest-news
  • news
  • punjabi-news
  • singapore-to-mumbai
  • singapure-to-mumbai
  • technical-glitch
  • technical-glitch-in-flight
  • the-unmute-breaking-news
  • the-unmute-news
  • vistara-airlines-flight

ਲੋਕ ਸੰਪਰਕ ਵਿਭਾਗ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਧਾਰਮਿਕ ਸਮਾਗਮ

Wednesday 18 January 2023 01:40 PM UTC+00 | Tags: aman-arora breaking-news kuldeep-singh-dhaliwal news public-relations-department public-relations-department-punjab sri-guru-gobind-singh-ji

ਚੰਡੀਗੜ੍ਹ, 18 ਜਨਵਰੀ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ (Public Relations Department) ਵੱਲੋਂ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਵਰ੍ਹੇ ਦੀ ਆਮਦ ‘ਤੇ ਸਰਬੱਤ ਦੇ ਭਲੇ ਦੀ ਅਰਦਾਸ-ਜੋਦੜੀ ਨੂੰ ਸਮਰਪਿਤ ਧਾਰਮਿਕ ਸਮਾਗਮ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਦੇ ਰੂਪ ਵਿੱਚ ਪੂਰਨ ਸ਼ਰਧਾ ਨਾਲ ਕਰਵਾਏ ਗਏ।

ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਰਾਹੁਲ ਭੰਡਾਰੀ, ਡਾਇਰੈਕਟਰ ਸ੍ਰੀਮਤੀ ਸੋਨਾਲੀ ਗਿਰਿ, ਵਧੀਕ ਡਾਇਰੈਕਟਰ (ਪ੍ਰਸ਼ਾਸਨ) ਸੰਦੀਪ ਸਿੰਘ ਗੜ੍ਹਾ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਕਮਿਊਨੀਕੇਸ਼ਨ ਨਵਨੀਤ ਸਿੰਘ ਵਧਵਾ ਤੋਂ ਇਲਾਵਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਸਟਾਫ਼ ਨੇ ਇਸ ਸਮਾਗਮ ਵਿੱਚ ਭਰਵੀਂ ਹਾਜ਼ਰੀ ਲਗਵਾਈ।

Public Relations Department

ਸਭ ਤੋਂ ਪਹਿਲਾਂ ਭਾਈ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕਰਵਾਉਣ ਉਪਰੰਤ ਭਾਈ ਤੇਜਿੰਦਰ ਸਿੰਘ ਸ਼ਿਮਲਾ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਮਨੋਹਰ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਵਿਭਾਗ ਵਲੋਂ ਲਾਏ ਗਏ ਗੁਰੂ ਕੇ ਲੰਗਰ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਬਾਕੀ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।

ਇਸ ਸਮਾਗਮ ਵਿਚ ਪੱਤਰਕਾਰ ਭਾਈਚਾਰਾ, ਪੰਜਾਬ ਸਿਵਲ ਸਕੱਤਰੇਤ-1, ਪੰਜਾਬ ਸਿਵਲ ਸਕੱਤਰੇਤ-2 ਦੇ ਵੱਖ-ਵੱਖ ਵਿਭਾਗਾਂ ਅਤੇ ਪੰਜਾਬ ਵਿਧਾਨ ਸਭਾ ਦੇ ਸਟਾਫ਼ ਸਮੇਤ ਡੀ.ਆਈ.ਪੀ.ਆਰ. ਦੇ ਸੇਵਾਮੁਕਤ ਅਧਿਕਾਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Public Relations Department

The post ਲੋਕ ਸੰਪਰਕ ਵਿਭਾਗ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਧਾਰਮਿਕ ਸਮਾਗਮ appeared first on TheUnmute.com - Punjabi News.

Tags:
  • aman-arora
  • breaking-news
  • kuldeep-singh-dhaliwal
  • news
  • public-relations-department
  • public-relations-department-punjab
  • sri-guru-gobind-singh-ji

ਮਿਆਰੀ ਉਸਾਰੀ ਕਾਰਜਾਂ ਲਈ ਮੈਟੀਰੀਅਲ ਦੇ ਰਾਜ ਭਰ 'ਚੋਂ ਵੱਧ ਤੋਂ ਵੱਧ ਲੈਬ ਟੈਸਟ ਕਰਵਾਏ ਜਾਣਗੇ: ਹਰਭਜਨ ਸਿੰਘ ਈਟੀਓ

Wednesday 18 January 2023 01:44 PM UTC+00 | Tags: breaking-news harbhajan-singh-eto lab-tests maximum-lab-tests news public-works-department public-works-department-at-patiala the-unmute-breaking-news

ਪਟਿਆਲਾ, 18 ਜਨਵਰੀ 2023: ਪੰਜਾਬ ਅੰਦਰ ਕਰਵਾਏ ਜਾਂਦੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਪਰਖਣ ਲਈ ਲੋਕ ਨਿਰਮਾਣ ਵਿਭਾਗ ਦੀ ਪਟਿਆਲਾ ਸਥਿਤ ਰਿਸਰਚ ਲੈਬਾਰਟਰੀ ਵਿੱਚੋਂ ਮੈਟੀਰੀਅਲ ਦੇ ਵੱਧ ਤੋਂ ਵੱਧ ਟੈਸਟ ਕਰਵਾਏ ਜਾਣੇ ਯਕੀਨੀ ਬਣਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਇੱਥੇ ਬੀਤੀ ਸ਼ਾਮ ਪੀ.ਡਬਲਿਯੂ.ਡੀ. ਰਿਸਰਚ ਲੈਬਾਰਟਰੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਇਸ ਲੈਬ ਦੀ ਦੇਖ-ਰੇਖ ਕਰ ਰਹੇ ਨਿਗਰਾਨ ਇੰਜੀਨੀਅਰ ਰਣਧੀਰ ਸਿੰਘ ਤੋਂ ਲੈਬਾਰਟਰੀ ਵਿਖੇ ਕੀਤੇ ਜਾਂਦੇ ਵੱਖ-ਵੱਖ ਟੈਸਟਾਂ ਦੀ ਜਾਣਕਾਰੀ ਹਾਸਲ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਰਾਜ ਅੰਦਰ ਕਰਵਾਏ ਜਾਂਦੇ ਨਿਰਮਾਣ ਤੇ ਵਿਕਾਸ ਕਾਰਜਾਂ ਦਾ ਮਿਆਰ ਉਚ ਪੱਧਰ ਦਾ ਰੱਖਣ ਅਤੇ ਇਨ੍ਹਾਂ ਦੀ ਗੁਣਵੱਤਾ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਇਸ ਲੈਬ ਵਿੱਚੋਂ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਲਈ ਸਾਰੇ ਉਸਾਰੀ ਕਾਰਜਾਂ ਨੂੰ ਵੀ ਭ੍ਰਿਸ਼ਟਾਚਾਰ ਰਹਿਤ ਕਰਵਾਉਣ ਲਈ ਉਸਾਰੀ ਕੰਮ ਦੀ ਅਤੇ ਇਸ ‘ਚ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਲੈਬਾਰਟਰੀ ਪਰਖ ਕਰਵਾਉਣੀ ਯਕੀਨੀ ਬਣਾਈ ਜਾਵੇਗੀ।

ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਰਿਸਰਚ ਲੈਬ ਨੇ ਇਸ ਵਿੱਤੀ ਵਰ੍ਹੇ ਵਿੱਚ ਹੁਣ ਤੱਕ 60 ਲੱਖ ਰੁਪਏ ਦੇ ਟੈਸਟ ਕੀਤੇ ਹਨ, ਕਿਉਂਕਿ ਇੱਥੇ ਕੀਤੇ ਜਾਂਦੇ ਟੈਸਟਾਂ ਦੀ ਸਾਰੇ ਵਿਭਾਗਾਂ ਤੋਂ ਫੀਸ ਵੀ ਲਈ ਜਾਂਦੀ ਹੈ ਅਤੇ ਕੇਵਲ ਵਿਜੀਲੈਂਸ ਵੱਲੋਂ ਕਰਵਾਏ ਜਾਣ ਵਾਲੇ ਟੈਸਟ ਹੀ ਮੁਫ਼ਤ ਕੀਤੇ ਜਾਂਦੇ ਹਨ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਦੀ ਐਨ.ਏ.ਬੀ.ਐਲ. ਐਕਰੀਡੇਟਿਡ ਇਸ ਲੈਬਾਰਟਰੀ ਵਿਖੇ ਮੈਟੀਰੀਅਲ ਦੇ ਸੈਂਪਲ ਲਿਆਉਣ, ਇਨ੍ਹਾਂ ਦੀ ਟੈਸਟਿੰਗ ਸਮੇਤ ਪੁਲਾਂ ‘ਚ ਵਰਤੇ ਜਾਂਦੇ ਸਰੀਏ ਦੀ ਟੈਸਟਿੰਗ, ਇੱਟਾਂ, ਸੀਮਿੰਟ, ਬਜ਼ਰੀ, ਰੇਤਾ, ਲੁੱਕ, ਟਾਇਲਾਂ, ਕੰਮ ਦੇ ਡੀਜ਼ਾਇਨ ਦੇ ਟੈਸਟਾਂ ਤੋਂ ਇਲਾਵਾ ਮਿੱਟੀ ਦੇ ਭਾਰ ਸਹਿਣ ਦੀ ਸਮਰੱਥਾ ਟੈਸਟਿੰਗ ਸਮੇਤ 63 ਪੈਮਾਨੇ ਦੇ ਵੱਖ-ਵੱਖ ਟੈਸਟ ਕੀਤੇ ਜਾਂਦੇ ਹਨ ਤਾਂ ਕਿ ਸੂਬੇ ਦੇ ਉਸਾਰੀ ਕਾਰਜਾਂ ਨੂੰ ਮਿਆਰੀ ਬਣਾਇਆ ਜਾ ਸਕੇ। ਇਸ ਮੌਕੇ ਵਿਭਾਗ ਦੇ ਜੁਆਇੰਟ ਸੈਕਟਰੀ ਸਕੱਤਰ ਸਿੰਘ ਬੱਲ ਵੀ ਮੌਜੂਦ ਸਨ।

The post ਮਿਆਰੀ ਉਸਾਰੀ ਕਾਰਜਾਂ ਲਈ ਮੈਟੀਰੀਅਲ ਦੇ ਰਾਜ ਭਰ ‘ਚੋਂ ਵੱਧ ਤੋਂ ਵੱਧ ਲੈਬ ਟੈਸਟ ਕਰਵਾਏ ਜਾਣਗੇ: ਹਰਭਜਨ ਸਿੰਘ ਈਟੀਓ appeared first on TheUnmute.com - Punjabi News.

Tags:
  • breaking-news
  • harbhajan-singh-eto
  • lab-tests
  • maximum-lab-tests
  • news
  • public-works-department
  • public-works-department-at-patiala
  • the-unmute-breaking-news

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਹਮਲੇ ਦੀ ਘਟਨਾ ਮੰਦਭਾਗੀ: ਗਿਆਨੀ ਹਰਪ੍ਰੀਤ ਸਿੰਘ

Wednesday 18 January 2023 01:52 PM UTC+00 | Tags: breaking-news giani-harpreet-singh news punjabi-news sgpc sri-akal-takht-sahib the-unmute-breaking-news the-unmute-latest-update the-unmute-punjabi-news

ਚੰਡੀਗੜ੍ਹ 18 ਜਨਵਰੀ 2023: ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ‘ਤੇ ਹੋਏ ਹਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ‘ਤੇ ‘ਕੌਮੀ ਇਨਸਾਫ਼ ਮੋਰਚੇ’ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਗੱਡੀ ‘ਤੇ ਹਮਲੇ ਦੀ ਨਿੰਦਿਆ ਕੀਤੀ |

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਸੀ ਮਤਭੇਦਾਂ ਤੋਂ ਉਪਰ ਉਠ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਉਨ੍ਹਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਨੂੰ ਢਾਹ ਲਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ, ਤਾਂ ਜੋ ਸਮੁੱਚਾ ਦੇਸ਼ ਇਕਜੁੱਟ ਹੋ ਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਯਕੀਨੀ ਬਣਾ ਸਕੇ।

The post SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਹਮਲੇ ਦੀ ਘਟਨਾ ਮੰਦਭਾਗੀ: ਗਿਆਨੀ ਹਰਪ੍ਰੀਤ ਸਿੰਘ appeared first on TheUnmute.com - Punjabi News.

Tags:
  • breaking-news
  • giani-harpreet-singh
  • news
  • punjabi-news
  • sgpc
  • sri-akal-takht-sahib
  • the-unmute-breaking-news
  • the-unmute-latest-update
  • the-unmute-punjabi-news

ਦਿੱਲੀ ਪੁਲਿਸ ਵਲੋਂ ਵਿੱਤ ਮੰਤਰਾਲੇ ਦੀਆਂ ਜਾਣਕਾਰੀਆਂ ਲੀਕ ਕਰਨ ਦੇ ਮਾਮਲੇ 'ਚ ਇੱਕ ਵਿਅਕਤੀ ਗ੍ਰਿਫਤਾਰ

Wednesday 18 January 2023 02:01 PM UTC+00 | Tags: aam-aadmi-party arvind-kejriwal breaking-news cm-bhagwant-mann crime-branch delhi-police ministry-of-finance-delhi news punjab punjab-government the-unmute-breaking-news

ਚੰਡੀਗੜ੍ਹ 18 ਜਨਵਰੀ 2023: ਦਿੱਲੀ ਪੁਲਿਸ (Delhi Police) ਦੀ ਕ੍ਰਾਈਮ ਬ੍ਰਾਂਚ ਨੇ ਇੱਕ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਵਿੱਤ ਮੰਤਰਾਲੇ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀਆਂ ਲੀਕ ਕਰਦਾ ਸੀ। ਸੁਮਿਤ, ਇੱਕ ਡੇਟਾ ਐਂਟਰੀ ਆਪਰੇਟਰ ਦੇ ਨਾਲ ਇੱਕ ਠੇਕਾ ਕਰਮਚਾਰੀ, ਨੂੰ ਜਾਸੂਸੀ ਗਤੀਵਿਧੀਆਂ ਅਤੇ ਪੈਸੇ ਦੇ ਬਦਲੇ ਵਿਦੇਸ਼ਾਂ ਨੂੰ ਸ਼੍ਰੇਣੀਬੱਧ ਡੇਟਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਨੁਸਾਰ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ, ਜਿਸ ਦੀ ਵਰਤੋਂ ਉਹ ਵਿੱਤ ਮੰਤਰਾਲੇ ਨਾਲ ਸਬੰਧਤ ਗੁਪਤ ਸੂਚਨਾਵਾਂ ਸਾਂਝੀਆਂ ਕਰਦਾ ਸੀ। ਆਫੀਸ਼ੀਅਲ ਸੀਕਰੇਟਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

The post ਦਿੱਲੀ ਪੁਲਿਸ ਵਲੋਂ ਵਿੱਤ ਮੰਤਰਾਲੇ ਦੀਆਂ ਜਾਣਕਾਰੀਆਂ ਲੀਕ ਕਰਨ ਦੇ ਮਾਮਲੇ ‘ਚ ਇੱਕ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • crime-branch
  • delhi-police
  • ministry-of-finance-delhi
  • news
  • punjab
  • punjab-government
  • the-unmute-breaking-news

ਸੁਰੱਖਿਆ ਤੇ ਰੱਖਿਆ ਸਹਿਯੋਗ ਲਈ ਭਾਰਤ-ਅਮਰੀਕਾ ਸੰਬੰਧ ਬਹੁਤ ਮਹੱਤਵਪੂਰਨ: ਪੈਂਟਾਗਨ

Wednesday 18 January 2023 02:16 PM UTC+00 | Tags: breaking-news india india-usa-relation joe-biden latest-news news pentagon pm-modi the-unmute-breaking-news the-unmute-latest-news the-unmute-update the-us-ministry-of-defense us-ministry-of-defense

ਚੰਡੀਗੜ੍ਹ 18 ਜਨਵਰੀ 2023: ਅਮਰੀਕਾ ਨੇ ਭਾਰਤ ਨਾਲ ਆਪਣੇ ਰੱਖਿਆ ਸਬੰਧਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰਾਲੇ (Pentagon) ਨੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਦੀ ਇੱਕ ਵੱਡੀ ਉਦਾਹਰਣ ਹੈ ਜੋ ਅਮਰੀਕੀ ਰੱਖਿਆ ਪ੍ਰਣਾਲੀਆਂ ‘ਤੇ ਭਰੋਸਾ ਕਰ ਰਹੇ ਹਨ ਅਤੇ ਅਮਰੀਕੀ ਰੱਖਿਆ ਪ੍ਰਣਾਲੀਆਂ ਨੂੰ ਖਰੀਦਣ ਦੀ ਚੋਣ ਕਰਦੇ ਹਨ। ਇਸ ਦੌਰਾਨ ਪੈਂਟਾਗਨ ਦੇ ਬੁਲਾਰੇ ਪੈਟ ਰਾਈਡਰ ਨੇ ਬਿਨਾਂ ਨਾਂ ਲਏ ਰੂਸ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ‘ਤੇ ਨਿਸ਼ਾਨਾ ਸਾਧਿਆ।

ਵਾਸ਼ਿੰਗਟਨ ‘ਚ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਹ ਪੁੱਛੇ ਜਾਣ ‘ਤੇ ਕਿ ਕੀ ਅਮਰੀਕਾ ਵੱਲੋਂ ਰੂਸ ਨਾਲ ਸੂਚਨਾਵਾਂ ਜਾਂ ਟੈਕਨਾਲੋਜੀ ਸਾਂਝੀ ਕਰਨ ਬਾਰੇ ਕੋਈ ਚਿੰਤਾ ਹੈ ਜੋ ਉਨ੍ਹਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਅਜਿਹੇ ਕਈ ਦੇਸ਼ ਹਨ ਜੋ ਰੂਸ ਨਾਲ ਸੁਰੱਖਿਆ ਜਾਂ ਰੱਖਿਆ ਸਬੰਧ ਬਣਾਏ ਰੱਖਣਾ ਚਾਹੁੰਦੇ ਹਨ। ਹਾਲਾਂਕਿ ਇਹ ਵਿਅਕਤੀਗਤ ਦੇਸ਼ਾਂ ਲਈ ਇੱਕ ਪ੍ਰਭੂਸੱਤਾ ਵਾਲਾ ਫੈਸਲਾ ਹੈ।

ਪੈਟ ਰਾਈਡਰ ਨੇ ਅੱਗੇ ਕਿਹਾ ਕਿ ਸੁਰੱਖਿਆ ਸਹਿਯੋਗ ਨੂੰ ਅਮਰੀਕਾ ਦੇ ਨਜ਼ਰੀਏ ਤੋਂ ਦੇਖਦੇ ਹੋਏ, ਅਸੀਂ ਕਹਿ ਸਕਦੇ ਹਾਂ ਕਿ ਸੰਯੁਕਤ ਰਾਜ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੁਰੱਖਿਆ ਸਮਰੱਥਾਵਾਂ ਨੂੰ ਸ਼ਾਮਲ ਕਰਨ ਅਤੇ ਬਣਾਈ ਰੱਖਣ ਲਈ ਵਧੇਰੇ ਭਰੋਸੇਮੰਦ ਹੈ। ਭਾਰਤ ਅਜਿਹੇ ਦੇਸ਼ਾਂ ਦੀ ਇੱਕ ਵੱਡੀ ਉਦਾਹਰਣ ਹੈ।

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਅਮਰੀਕੀ ਰੱਖਿਆ ਮੰਤਰਾਲੇ (Pentagon) ਨੇ ਕਿਹਾ ਸੀ ਕਿ ਭਾਰਤ ਨਾਲ ਅਮਰੀਕਾ ਦੇ ਰੱਖਿਆ ਸਬੰਧ ਬਹੁਤ ਮਹੱਤਵਪੂਰਨ ਹਨ। ਪੈਂਟਾਗਨ ਦੇ ਪ੍ਰੈਸ ਸਕੱਤਰ ਜਨਰਲ ਪੈਟ ਰਾਈਡਰ ਨੇ ਕਿਹਾ ਸੀ ਕਿ ਜਦੋਂ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੀ ਗੱਲ ਆਉਂਦੀ ਹੈ ਤਾਂ ਭਾਰਤ-ਅਮਰੀਕਾ ਸਬੰਧ ਬਹੁਤ ਮਹੱਤਵਪੂਰਨ ਹੋ ਜਾਂਦੇ ਹਨ। ਇਸ ਲਈ ਅਸੀਂ ਭਾਰਤੀ ਲੀਡਰਸ਼ਿਪ ਨਾਲ ਜੁੜਨਾ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ। ਉਨ੍ਹਾਂ ਕਿਹਾ ਸੀ ਕਿ ਅਸੀਂ ਪਹਿਲਾਂ ਹੀ ‘ਕਵਾਡ’ (ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਸਮੂਹ) ਨਾਲ ਜੁੜੇ ਹੋਏ ਹਾਂ ਅਤੇ ਕਈ ਮੋਰਚਿਆਂ ‘ਤੇ ਸਹਿਯੋਗ ਵਿਚ ਸ਼ਾਮਲ ਹਾਂ। ਇਸ ਲਈ ਅਸੀਂ 2023 ਵਿੱਚ ਅਜਿਹਾ ਕਰਨਾ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਵਪਾਰ ‘ਚ ਕਾਫੀ ਵਾਧਾ ਹੋਇਆ ਹੈ। 1997 ਵਿੱਚ, ਜਿੱਥੇ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਵਪਾਰ ਲਗਭਗ ਨਾ-ਮਾਤਰ ਸੀ, ਅੱਜ ਇਹ 20 ਬਿਲੀਅਨ ਡਾਲਰ ਤੋਂ ਵੱਧ ਪਹੁੰਚ ਗਿਆ ਹੈ।

The post ਸੁਰੱਖਿਆ ਤੇ ਰੱਖਿਆ ਸਹਿਯੋਗ ਲਈ ਭਾਰਤ-ਅਮਰੀਕਾ ਸੰਬੰਧ ਬਹੁਤ ਮਹੱਤਵਪੂਰਨ: ਪੈਂਟਾਗਨ appeared first on TheUnmute.com - Punjabi News.

Tags:
  • breaking-news
  • india
  • india-usa-relation
  • joe-biden
  • latest-news
  • news
  • pentagon
  • pm-modi
  • the-unmute-breaking-news
  • the-unmute-latest-news
  • the-unmute-update
  • the-us-ministry-of-defense
  • us-ministry-of-defense

ਚੰਡੀਗੜ੍ਹ 18 ਜਨਵਰੀ 2023: ਭਾਰਤ ਦੇ ਕਈ ਦਿੱਗਜ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਰਾਸ਼ਟਰੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਤਾਨਾਸ਼ਾਹੀ ਦਾ ਦੋਸ਼ ਲਗਾਇਆ ਹੈ। ਵਿਰੋਧ ਕਰਨ ਵਾਲੇ ਪਹਿਲਵਾਨਾਂ ਵਿੱਚ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਕਈ ਚੋਟੀ ਦੇ ਪਹਿਲਵਾਨ ਸ਼ਾਮਲ ਹਨ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ (Swati Maliwal) ਨੇ ਵੀ ਜੰਤਰ-ਮੰਤਰ ਜਾ ਕੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਵਾਤੀ ਮਾਲੀਵਾਲ ਨੇ ਕਿਹਾ, “ਮੈਂ ਹੈਰਾਨ ਹਾਂ ਕਿ ਭਾਰਤ ਨੂੰ ਮਹਾਨ ਬੁਲੰਦੀਆਂ ‘ਤੇ ਪਹੁੰਚਾਉਣ ਵਾਲੀਆਂ ਔਰਤਾਂ ਇਨਸਾਫ ਦੀ ਮੰਗ ਕਰਨ ਲਈ ਜੰਤਰ-ਮੰਤਰ ‘ਤੇ ਇਕੱਠੀਆਂ ਹੋਈਆਂ ਹਨ। ਇਹ ਸ਼ਰਮਨਾਕ ਹੈ। ਅਸੀਂ ਦਿੱਲੀ ਪੁਲਿਸ ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਨੋਟਿਸ ਭੇਜਿਆ ਹੈ। ਇਸ ਮਾਮਲੇ ‘ਚ ਤੁਰੰਤ ਨਿਆਂ ਹੋਣਾ ਚਾਹੀਦਾ ਹੈ। WFI ਦੇ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਚਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦੇ ਨਾਂ ਇਸ ਮਾਮਲੇ ਵਿੱਚ ਸਾਹਮਣੇ ਆਏ ਹਨ।

ਦੱਸਿਆ ਜਾ ਰਾਹ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਸ ਤਰ੍ਹਾਂ ਨਾਲ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਨੂੰ ਚਲਾ ਰਿਹਾ ਹੈ, ਉਸ ਤੋਂ ਪਹਿਲਵਾਨ ਤੰਗ ਆ ਚੁੱਕੇ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ 2011 ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਹਨ। ਉਹ ਫਰਵਰੀ 2019 ਵਿੱਚ ਲਗਾਤਾਰ ਤੀਜੀ ਵਾਰ ਡਬਲਯੂਐਫਆਈ ਦੇ ਪ੍ਰਧਾਨ ਵਜੋਂ ਚੁਣੇ ਗਏ ਸਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਵੀ ਹਨ।

 

The post ਸਵਾਤੀ ਮਾਲੀਵਾਲ ਵਲੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨਾਲ ਮੁਲਾਕਾਤ, ਕਿਹਾ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਹੋਵੇ ਗ੍ਰਿਫਤਾਰੀ appeared first on TheUnmute.com - Punjabi News.

Tags:
  • breaking-news
  • swati-maliwal

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦਾ ਐਲਾਨ

Wednesday 18 January 2023 02:32 PM UTC+00 | Tags: bhagwant-mann breaking-news government-schools harjot-singh-bains news pseb punjab-government-schools punjab-school

ਨੰਗਲ 18 ਜਨਵਰੀ ,2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਸਕੂਲ ਸਿੱਖਿਆ ਵਿੱਚ ਜਿਕਰਯੋਗ ਸੁਧਾਰ ਅਗਲੇ ਦੋ ਤਿੰਨ ਮਹੀਨੇ ਵਿੱਚ ਨਜ਼ਰ ਆਉਣਗੇ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲ ਖੇੜਾ ਕਲਮੋਟ ਦੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਦੇ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਲੜਕੀਆਂ ਦੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਬਾਹਰ ਵਿਸ਼ੇਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਜੋ ਸਕੂਲ ਦੇ ਖੁੱਲਣ ਤੋਂ ਇੱਕ ਘੰਟਾ ਪਹਿਲਾ ਤੋ ਇੱਕ ਘੰਟਾ ਬਾਅਦ ਤੱਕ ਵਰਦੀ ਵਿੱਚ ਸੁਰੱਖਿਆ ਲਈ ਤੈਨਾਤ ਰਹਿਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਜਰੂਰੀ ਕੰਮਾਂ ਲਈ ਕੈਂਪਸ ਮੈਨੇਜਰ ਤੈਨਾਤ ਕੀਤੇ ਜਾਣਗੇ। ਸਰਕਾਰੀ ਸਕੂਲਾਂ ਦਾ ਵਾਤਾਵਰਣ ਸਵੱਛ ਰੱਖਣ ਲਈ ਅਤੇ ਸਕੂਲਾਂ ਦੀ ਸਾਫ ਸਫਾਈ ਲਈ ਵੀ ਕਰਮਚਾਰੀ ਤੈਨਾਤ ਹੋਣਗੇ, ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਦਿਅਕ ਢਾਂਚਾ ਹੋਰ ਮਜਬੂਤ ਕੀਤਾ ਜਾਵੇਗਾ, ਸਕੂਲਾਂ ਦੀ ਦਿੱਖ ਹੋਰ ਸੁੰਦਰ ਬਣਾਈ ਜਾਵੇਗੀ ਅਤੇ ਸਾਰੀਆ ਬੁਨਿਆਦੀ ਲੋੜਾਂ ਪੂਰੀਆ ਹੋਣਗੀਆਂ।

ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਮੁਲਾਜਮਾਂ ਦੀਆਂ ਵੱਡੀਆਂ ਮੰਗਾਂ ਪੂਰੀਆਂ ਕੀਤੀਆਂ ਹਨ, ਰਹਿੰਦੇ ਮਸਲੇ ਵੀ ਜਲਦੀ ਹੱਲ ਹੋਣਗੇ, ਦੋ ਤਿੰਨ ਸਾਲ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਇਨ੍ਹਾਂ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆਂ ਬਦਲ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਅਧਿਆਪਕ ਬਹੁਤ ਮਹਿਨਤੀ ਹਨ, ਹੋਣਹਾਰ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪਹਿਚਾਣ ਕੀਤੀ ਜਾ ਰਹੀ ਹੈ।

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋਟ ਵਿਖੇ ਉਘੇ ਖੇਤੀ ਵਿਗਿਆਨੀ ਡਾਕਟਰ ਜੇ.ਐਸ.ਕੰਵਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਪੰਜਾਬ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਮੈਗਜ਼ੀਨ ਰੂਪ ਖੇੜਾ ਦਾ ਚੌਥਾ ਅੰਕ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ ਖੇੜਾ ਦੇ ਗੁਰਵਿੰਦਰ ਸਿੰਘ ਡੀ ਪੀ, ਅਨਿਲ ਸ਼ਰਮਾ ਕਾਹਨਪੁਰ ਖੂਹੀ, ਸੁਧੀਰ ਰਾਣਾ ਬੀਨੇਵਾਲ, ਅਰਵਿੰਦਰ ਸਿੰਘ ਭਲਾਣ ਸਕੂਲ ਅਧਿਆਪਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋਟ ਨੂੰ ਮੈਡੀਕਲ ਅਤੇ ਨਾਨ-ਮੈਡੀਕਲ ਅਗਲੇ ਸੈਸ਼ਨ ਵਿੱਚ ਸ਼ੁਰੂ ਕਰਨ ਦਾ ਭਰੋਸਾ ਅਤੇ ਸਕੂਲ ਗਰਾਊਂਡ ਨੂੰ ਰਾਸ਼ੀ ਦੇਣ ਲਈ ਵੀ ਕਿਹਾ।

ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਬਚਿੱਤਰ ਸਿੰਘ ਬੈਂਸ,ਦੀਪਕ ਆਂਗਰਾ, ਰੋਹਿਤ ਕਾਲੀਆ, ਜੱਗਾ ਕਲੇਰ, ਸਤੀਸ਼ ਚੋਪੜਾ, ਮੁਖਤਿਆਰ ਮੁਹੰਮਦ, ਜਸਵਿੰਦਰ ਭੰਗਲਾ,ਕੇਸਰ ਸੰਧੂ, ਰਾਹੁਲ ਸੋਨੀ, ਰਕੇਸ਼ ਭੱਲੜੀ, ਚੇਅਰਮੈਨ ਡਾ.ਜੇ.ਐਸ.ਕੰਵਰ ਰੂਰਲ ਐਜੋਕੇਸ਼ਨ ਟਰੱਸਟ, ਸੁੱਚਾ ਸਿੰਘ ਸੰਧੂ, ਪ੍ਰਿੰ.ਪ੍ਰੇਮ ਕੁਮਾਰ, ਅਮਰੀਕ ਸਿੰਘ ਦਿਆਲ, ਮੀਤਕ ਸ਼ਰਮਾ, ਪ੍ਰਿੰ. ਗੁਰਦੀਪ ਕੁਮਾਰ, ਅਸ਼ਵਨੀ ਖੇੜਾ, ਅਸਲਾਮ ਖਾਨ, ਜਸਪਾਲ ਰਾਣਾ, ਸ਼ਾਮ ਬਾਬਾ, ਸੁਰਿੰਦਰ ਸਿੰਘ, ਨਰੇਸ਼ ਕੁਮਾਰ, ਰਿੰਕੂ,ਕਾਰਜਕਾਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਧੀਮਾਨ, ਸੰਤ ਸੁਰਿੰਦਰ ਦਾਸ ਖੁਰਾਲਗੜ੍ਹ ਸਾਹਿਬ, ਡਾਕਟਰ ਧਰਮਪਾਲ, ਅਵਤਾਰ ਸਿੰਘ ਚੌਹਾਨ, ਪ੍ਰਿੰਸੀਪਲ ਗੁਰਦੀਪ ਸ਼ਰਮਾ ਸੁਖਸਾਲ, ਅਰਵਿੰਦਰ ਸ਼ਰਮਾ, ਸੂਬੇਦਾਰ ਚਤਰ ਸਿੰਘ, ਸੋਹਣ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ ਭੰਗਲ, ਗੁਰਨਾਮ ਸਿੰਘ ਭੰਗਲ, ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਅਮਰੀਕ ਸਿੰਘ ਦਿਆਲ ਪੰਜਾਬੀ ਲੇਖਕ ਅਤੇ ਮੀਤਕ ਸ਼ਰਮਾ ਆਦਿ ਹਾਜਰ ਸਨ।

The post ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦਾ ਐਲਾਨ appeared first on TheUnmute.com - Punjabi News.

Tags:
  • bhagwant-mann
  • breaking-news
  • government-schools
  • harjot-singh-bains
  • news
  • pseb
  • punjab-government-schools
  • punjab-school

ਅੰਮ੍ਰਿਤਸਰ 18 ਜਨਵਰੀ 2023: ਅਮਰੀਕਾ ਨਿਵਾਸੀ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਦਰਸ਼ਨ ਸਿੰਘ ਧਾਲੀਵਾਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸਕੱਤਰ ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਸ. ਦਰਸ਼ਨ ਸਿੰਘ ਧਾਲੀਵਾਲ ਨੇ ਵਿਦੇਸ਼ ਵਿਚ ਰਹਿੰਦਿਆਂ ਸਿੱਖ ਪਛਾਣ ਨੂੰ ਉੱਚਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਧਾਲੀਵਾਲ ਜਿਥੇ ਵਿਦੇਸ਼ ਅੰਦਰ ਸਮਾਜਿਕ ਕਾਰਜਾਂ ਵਿਚ ਅੱਗੇ ਹੋ ਕੇ ਸੇਵਾ ਕਰਦੇ ਹਨ, ਉਥੇ ਉਨ੍ਹਾਂ ਵਿਦੇਸ਼ ਰਹਿੰਦਿਆਂ ਭਾਰਤ ਵਿਚ ਵੀ ਵੱਡੀਆਂ ਸੇਵਾਵਾਂ ਕੀਤੀਆਂ ਹਨ। ਇਸ ਮੌਕੇ ਸ. ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਮਿਲਿਆ ਹੈ, ਜਿਸ 'ਤੇ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ।

The post ਅਮਰੀਕਾ ਨਿਵਾਸੀ ਦਰਸ਼ਨ ਸਿੰਘ ਧਾਲੀਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ appeared first on TheUnmute.com - Punjabi News.

Tags:
  • darshan-singh-dhaliwal
  • news
  • sachkhand-sri-harimandar-sahib
  • sgpc

ਚੰਡੀਗੜ੍ਹ 18 ਜਨਵਰੀ 2023: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ‘ਚ ਖੇਡਿਆ ਗਿਆ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਟੀਮ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 208 ਦੌੜਾਂ ਬਣਾਈਆਂ।

ਜਵਾਬ ਵਿੱਚ ਨਿਊਜ਼ੀਲੈਂਡ ਸਾਰੀ ਟੀਮ 49.2 ਓਵਰਾਂ ਵਿੱਚ 337 ਦੌੜਾਂ ‘ਤੇ ਆਊਟ ਹੋ ਗਈ ਅਤੇ ਭਾਰਤ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤ ਲਿਆ | ਵਨਡੇ ਸੀਰੀਜ਼ ਵਿੱਚ ਭਾਰਤ ਨੇ 1-0 ਨਾਲ ਬੜਤ ਬਣਾ ਲਈ ਹੈ | ਨਿਊਜ਼ੀਲੈਂਡ ਵਲੋਂ ਮਾਈਕਲ ਮਾਈਕਲ ਬਰੈਸਵੇਲ ਨੇ ਸਭ ਤੋਂ ਵੱਧ 140 ਦੌੜਾਂ ਬਣਾਈਆਂ |

ਮੁਹੰਮਦ ਸਿਰਾਜ ਨੇ ਮਿਸ਼ੇਲ ਸੈਂਟਨਰ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਕਾਮਯਾਬੀ ਦਿਵਾਈ। ਉਨ੍ਹਾਂ ਨੇ ਸੈਂਟਨਰ ਅਤੇ ਬ੍ਰਾਸਵੈਲ ਦੀ ਖਤਰਨਾਕ ਸਾਂਝੇਦਾਰੀ ਨੂੰ ਤੋੜ ਦਿੱਤਾ। ਸੈਂਟਨਰ ਅਤੇ ਬ੍ਰਾਸਵੈਲ ਨੇ ਸੱਤਵੇਂ ਵਿਕਟ ਲਈ 102 ਗੇਂਦਾਂ ‘ਤੇ 162 ਦੌੜਾਂ ਦੀ ਸਾਂਝੇਦਾਰੀ ਕੀਤੀ।

The post IND vs NZ: ਮਾਈਕਲ ਬਰੈਸਵੇਲ ਦਾ ਸੈਂਕੜਾ ਵਿਅਰਥ, ਭਾਰਤ ਨੇ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • breaking-news
  • ind-vs-nz
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form