TheUnmute.com – Punjabi News: Digest for January 14, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦੇ ਦਿਹਾਂਤ 'ਤੇ PM ਮੋਦੀ, ਅਮਿਤ ਸ਼ਾਹ ਤੇ ਰਾਹੁਲ ਗਾਂਧੀ ਵਲੋਂ ਦੁੱਖ ਦਾ ਪ੍ਰਗਟਾਵਾ

Friday 13 January 2023 05:56 AM UTC+00 | Tags: breaking-news congress gurugram news prime-minister-narendra-modi rp sharad-yadav sharad-yadav-news the-unmute-breaking-news the-unmute-news the-unmute-punjabi-news union-minister-sharad-yadav

ਚੰਡੀਗੜ੍ਹ 13 ਜਨਵਰੀ 2023: ਜਨਤਾ ਦਲ ਯੂਨਾਈਟਿਡ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ (Sharad Yadav) ਦਾ 75 ਸਾਲ ਉਮਰ ਵਿੱਚ ਵੀਰਵਾਰ ਰਾਤ ਦਿਹਾਂਤ ਹੋ ਗਿਆ | ਉਨ੍ਹਾਂ ਨੇ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ‘ਚ ਆਖ਼ਰੀ ਸਾਹ ਲਿਆ | ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸਦੀ ਧੀ ਨੇ ਉਸਦੀ ਮੌਤ ਦੀ ਸੂਚਨਾ ਦਿੱਤੀ। ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਦੇ ਛਤਰਪੁਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਰੱਖੀ ਗਈ ਹੈ, ਜਿੱਥੇ ਲੋਕ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨਗੇ।

ਸ਼ਰਦ ਯਾਦਵ (Sharad Yadav) ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਰਦ ਯਾਦਵ ਦੇ ਦਿਹਾਂਤ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਆਪਣੇ ਲੰਬੇ ਜਨਤਕ ਕਰੀਅਰ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸੰਸਦ ਮੈਂਬਰ ਅਤੇ ਮੰਤਰੀ ਵਜੋਂ ਵੱਖਰਾ ਕੀਤਾ। ਉਹ ਡਾ: ਲੋਹੀਆ ਦੇ ਆਦਰਸ਼ਾਂ ਤੋਂ ਬਹੁਤ ਪ੍ਰਭਾਵਿਤ ਸਨ। ਮੈਂ ਹਮੇਸ਼ਾ ਸਾਡੀ ਗੱਲਬਾਤ ਦੀ ਕਦਰ ਕਰਾਂਗਾ। ਉਨ੍ਹਾਂ ਦੇ ਪਰਿਵਾਰ ਹਮਦਰਦੀ ਪ੍ਰਗਟ ਕੀਤੀ ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਵਿਚਕਾਰ ਸ਼ਰਦ ਯਾਦਵ ਦੀ ਗੈਰ-ਮੌਜੂਦਗੀ ਦੇਸ਼ ਦੇ ਜਨਤਕ ਜੀਵਨ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਪੰਜ ਦਹਾਕਿਆਂ ਦੇ ਲੰਬੇ ਜਨਤਕ ਜੀਵਨ ਵਿੱਚ ਉਨ੍ਹਾਂ ਨੇ ਹਮੇਸ਼ਾ ਲੋਕਾਂ ਅਤੇ ਪਛੜਿਆਂ ਦੇ ਮੁੱਦੇ ਚੁੱਕੇ । ਉਹ ਸਮਾਜਵਾਦੀ ਪਾਰਟੀ ਦੇ ਮੂਲ ਸਿਧਾਂਤਾਂ ਨੂੰ ਆਪਣੇ ਆਖਰੀ ਸਾਹਾਂ ਤੱਕ ਅੱਗੇ ਤੋਰਦੇ ਰਹੇ।

ਸ਼ਰਦ ਯਾਦਵ ਐਮਰਜੈਂਸੀ ਵਿਰੁੱਧ ਲੜਨ ਤੋਂ ਬਾਅਦ ਉਭਰੀ ਲੀਡਰਸ਼ਿਪ ਵਿਚ ਮੁੱਖ ਆਗੂ ਸਨ। ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਮਰਥਕਾਂ ਅਤੇ ਪੈਰੋਕਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਘਾਟਾ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਹਾਂ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸ਼ਰਦ ਯਾਦਵ ਤੋਂ ਰਾਜਨੀਤੀ ਬਾਰੇ ਬਹੁਤ ਕੁਝ ਸਿੱਖਿਆ ਹੈ, ਜੇਕਰ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ ਤਾਂ ਮੈਂ ਬਹੁਤ ਦੁਖੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਦੇ ਵੀ ਆਪਣੀ ਇੱਜ਼ਤ ਨਹੀਂ ਗੁਆਈ, ਜਦੋਂ ਕਿ ਰਾਜਨੀਤੀ ਵਿੱਚ ਇੱਜ਼ਤ ਗੁਆਉਣਾ ਬਹੁਤ ਆਸਾਨ ਹੈ।

The post ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦੇ ਦਿਹਾਂਤ ‘ਤੇ PM ਮੋਦੀ, ਅਮਿਤ ਸ਼ਾਹ ਤੇ ਰਾਹੁਲ ਗਾਂਧੀ ਵਲੋਂ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • congress
  • gurugram
  • news
  • prime-minister-narendra-modi
  • rp
  • sharad-yadav
  • sharad-yadav-news
  • the-unmute-breaking-news
  • the-unmute-news
  • the-unmute-punjabi-news
  • union-minister-sharad-yadav

ਲੁਧਿਆਣਾ ਦੇ ਫਰਨੀਚਰ ਡੀਲਰ ਨੂੰ ਅਰਸ਼ ਡੱਲਾ ਨੇ ਦਿੱਤੀ ਧਮਕੀ, ਮੰਗੀ ਫਿਰੌਤੀ

Friday 13 January 2023 06:13 AM UTC+00 | Tags: arsh-dalla breaking-news central-government crime government-of-india ludhiana-police ludhiana-police-commissioner-mandeep-singh-sidhu news punjab punjab-government punjabi-news punjab-police the-unmute-breaking the-unmute-breaking-news threat-call

ਚੰਡੀਗੜ੍ਹ 13 ਜਨਵਰੀ 2023: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਕਸਬੇ ਦੇ ਇੱਕ ਫਰਨੀਚਰ ਡੀਲਰ ਤੋਂ ਅੱਤਵਾਦੀ ਅਰਸ਼ ਡੱਲਾ ਦੇ ਨਾਮ ‘ਤੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰੋਬਾਰੀ ਨੂੰ ਪਹਿਲਾਂ ਵੀ ਇੱਕ ਗੈਂਗਸਟਰ ਦਾ ਫੋਨ ਆਇਆ ਸੀ, ਪਰ ਕੁਝ ਦਿਨਾਂ ਬਾਅਦ ਕਾਲਾਂ ਬੰਦ ਹੋ ਗਈਆਂ। ਹੁਣ ਪਿੰਡ ਬਰੜੇਕੇ ਵਿੱਚ ਹੋਏ ਕਤਲੇਆਮ ਤੋਂ ਬਾਅਦ ਅਰਸ਼ ਡੱਲਾ ਨੂੰ ਕੇਂਦਰ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਇੱਕ ਕਾਰੋਬਾਰੀ ਨੂੰ ਅਰਸ਼ ਡੱਲਾ ਦੇ ਨਾਂ ‘ਤੇ 30 ਲੱਖ ਰੁਪਏ ਦੀ ਧਮਕੀ ਮਿਲੀ ਹੈ।

ਕੇਂਦਰ ਸਰਕਾਰ ਵਲੋਂ ਅੱਤਵਾਦੀ ਐਲਾਨੇ ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ (KTF) ਵਿੱਚ ਕੈਨੇਡਾ ਤੋਂ ਇੱਕ ਗੈਂਗ ਚਲਾਉਂਦਾ ਹੈ। ਕਾਰੋਬਾਰੀ ਨੂੰ 30 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਧਮਕੀ ਦੀ ਸੂਚਨਾ ਮਿਲਣ ‘ਤੇ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਦੱਸਿਆ ਹੈ ਰਿਹਾ ਹੈ ਕਿ ਫਿਰੌਤੀ ਦੀ ਕਾਲ ਕਿਸੇ ਵਿਦੇਸ਼ੀ ਨੰਬਰ ਤੋਂ ਆਈ ਹੈ। ਕਾਰੋਬਾਰੀ ਨੇ ਇਸ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ। ਪੁਲਿਸ ਇਸ ਮਾਮਲੇ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਦੀ ਆਵਾਜ਼ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਧਮਕੀ ਦੇਣ ਵਾਲਾ ਅੱਤਵਾਦੀ ਅਰਸ਼ ਦਾਲਾ ਹੈ ਜਾਂ ਕੋਈ ਹੋਰ। ਫਿਲਹਾਲ ਪੁਲਿਸ ਕਾਰੋਬਾਰੀ ਨੂੰ ਸੁਰੱਖਿਆ ਦੇਣ ਦੀ ਤਿਆਰੀ ਕਰ ਰਹੀ ਹੈ।

The post ਲੁਧਿਆਣਾ ਦੇ ਫਰਨੀਚਰ ਡੀਲਰ ਨੂੰ ਅਰਸ਼ ਡੱਲਾ ਨੇ ਦਿੱਤੀ ਧਮਕੀ, ਮੰਗੀ ਫਿਰੌਤੀ appeared first on TheUnmute.com - Punjabi News.

Tags:
  • arsh-dalla
  • breaking-news
  • central-government
  • crime
  • government-of-india
  • ludhiana-police
  • ludhiana-police-commissioner-mandeep-singh-sidhu
  • news
  • punjab
  • punjab-government
  • punjabi-news
  • punjab-police
  • the-unmute-breaking
  • the-unmute-breaking-news
  • threat-call

ਪੰਜਾਬ ਲੋਹੜੀ ਅਤੇ ਬਾਗੀ ਸੁਭਾਅ

Friday 13 January 2023 06:44 AM UTC+00 | Tags: featured-post harpreet-singh-kahlon latest-features-post news punjab punjab-culture the-unmute

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਪੰਜਾਬ ਲੋਹੜੀ ਅਤੇ ਬਾਗੀ ਸੁਭਾਅ

ਚਨਾਬ-ਰਾਵੀ ਦੇ ਪਾਣੀਆਂ ਦੀ ਧਰਤੀ ਨੇ ਜਿਸ ਨਾਇਕ ਨੂੰ ਸਾਡੇ ਇਤਿਹਾਸ ‘ਚ ਜ਼ਿਕਰ ਦਿੱਤਾ ਹੈ ਉਹ ਬੰਦਾ ਬੰਦਾ ਨਾ ਹੋਕੇ ਪੰਜਾਬੀਅਤ ਅੰਦਰ ਵਹਿੰਦੀ ਇੱਕ ਸੋਚ ਹੈ।ਲੋਹੜੀ ਦਾ ਤਿਉਹਾਰ ਉਸੇ ਜਸ਼ਨ ਦਾ ਪ੍ਰਤੀਕ ਹੈ ਜਿਸ ਮਾਰਫਤ ਸਾਡੀ ਵਿਰਾਸਤ ‘ਚ ਸੂਫੀਆਂ ਦਾ ਅਤੇ ਇਨਕਲਾਬ ਦਾ ਰੰਗ ਚੜ੍ਹਿਆ ਹੈ।

ਮੌਲਵੀ ਨੂਰ ਅਹਿਮਦ ਚਿਸ਼ਤੀ ਆਪਣੀ ਰਚਨਾ ‘ਤਹਿਕੀਕਾਤ-ਏ-ਚਿਸ਼ਤੀਆ’ ‘ਚ ਜ਼ਿਕਰ ਕਰਦੇ ਹਨ ਕਿ ਅਕਬਰ ਨੇ ਲਾਹੌਰ ਦੇ ਲੰਡਾ ਬਾਜ਼ਾਰ ਦੇ ਨੇੜੇ ਨੀਲੇ ਗੁਬੰਦ ਕੋਲ ਜਨਤਕ ਤੌਰ ‘ਤੇ ਦੁੱਲੇ ਭੱਟੀ ਨੂੰ ਫਾਂਸੀ ਦਿੱਤੀ ਸੀ। ਇਹ ਲੋਕਾਂ ਨੂੰ ਸਬਕ ਸੀ ਤਾਂ ਕਿ ਫਿਰ ਤੋਂ ਕੋਈ ਬਗਾਵਤ ਕਰਨ ਲਈ ਆਵਾਜ਼ ਨਾ ਚੁੱਕੇ। ਇਸ ਦੌਰਾਨ ਭੀੜ ‘ਚ ਕਾਫੀ ਗੁੱਸੇ ਦੀ ਲਹਿਰ ਸੀ ਅਤੇ ਅਜਿਹੇ ਹਲਾਤ ਨੂੰ ਲਾਹੌਰ ਦਾ ਕੋਤਵਾਲ ਅਲੀ ਮਲਿਕ ਕਾਬੂ ਕਰ ਰਿਹਾ ਸੀ।ਇਸ ਮਾਹੌਲ ‘ਚ ਇੱਕ ਆਵਾਜ਼ ਸੀ ਜੋ ਬੇਧੜਕ,ਬੇਖੌਫ ਮੁਖਾਲਫਤ ਕਰਨ ਲਈ ਉੱਤਰੀ।ਇਹ ਪੰਜਾਬ ਦੇ ਸੂਫ਼ੀ ਸੰਤ ਸ਼ਾਹ ਹੁਸੈਨ ਸਨ।ਸ਼ਾਹ ਹੁਸੈਨ ਲਿਖਦੇ ਹਨ- ਕਹੇ ਹੁਸੈਨ ਫ਼ਕੀਰ ਨਿਮਾਣਾ ਤਖ਼ਤ ਨਾ ਮਿਲਦੇ ਮੰਗੇ…

ਸੂਫ਼ੀ ਵੀ ਤਾਂ ਇਨਕਲਾਬੀ ਹੀ ਹੁੰਦੇ ਹਨ।ਉਹਨਾਂ ਗਾਇਆ।ਨਾ ਲਿਖਣ ਦੀ ਤਾਂਘ ਸੀ,ਨਾ ਨਿਯਮਬੱਧ ਕਰਨ ਦੀ ਲਾਲਸਾ।ਜੇ ਲਾਲਸਾ ਹੁੰਦੀ ਤਾਂ ਘੁੰਗਟ ਚੱਕ ਹੁਣ ਸੱਜਣਾਂ ਦਾ ਗਾਣ ਕਿਉਂ ਗਾਉਂਦੇ ? ਸੂਫ਼ੀ ਨੇ ਸ਼ੱਰੀਅਤ ਖਿਲਾਫ ਆਜ਼ਾਦ ਮਨ ਦੀ ਆਵਾਜ਼ ਨੂੰ ਉਡਾਨ ਦਿੱਤੀ।

ਸੂਫ਼ੀਆਂ ਦਾ ਇੱਕ ਕਥਨ ਹੈ-ਕੁਨ ਫਾਹੇ ਕੁਨ।

ਇਹਦਾ ਅਰਥ ਹੈ ਕਿ ਜੋ ਦਿਲ ‘ਚ ਹੈ ਉਹ ਜ਼ੁਬਾਨ ‘ਤੇ ਹੈ। ਕਿਸੇ ਤਰ੍ਹਾਂ ਦਾ ਕੋਈ ਓਹਲਾ ਨਹੀਂ। ਸੋਚਣ ਅਤੇ ਕਰ ਗੁਜ਼ਰਨ ਦਰਮਿਆਨ ਛਿਣ ਭੰਗਰੀ ਜਹੀ ਦੇਰੀ ਨਹੀਂ,ਬੱਸ ਸੋਚਿਆ ਤਾਂ ਕਰ ਦਿੱਤਾ।

ਨਜਮ ਹੁਸੈਨ ਸੱਈਅਦ ਆਪਣੇ ਨਾਟਕ ‘ਤਖ਼ਤ ਲਾਹੌਰ’ ਅੰਦਰ ਬੜੇ ਕਮਾਲ ਦੇ ਇਸ਼ਾਰੇ ਕਰਦੇ ਹਨ।ਇਹ ਨਾਟਕ ਦੁੱਲੇ ਭੱਟੀ ਨਾਲ ਸਬੰਧ ਰੱਖਕੇ ਵੀ ਦੁੱਲੇ ਦੇ ਬੰਦੇ ਦੇ ਤੌਰ ‘ਤੇ ਹਾਜ਼ਰ ਹੋਣ ਦਾ ਨਹੀਂ ਹੈ।ਆਮ ਬੰਦੇ ਅਤੇ ਲੋਕ ਨਾਇਕ ‘ਚ ਇਹੋ ਫਰਕ ਹੁੰਦਾ ਹੈ। ਦੁੱਲਾ ਹੁਣ ਇੱਕ ਸੋਚ ਹੈ।ਨਜਮ ਹੁਸੈਨ ਆਪਣੇ ਨਾਟਕ ‘ਚ ਇਸੇ ਸੋਚ ਨੂੰ ਮਹਿਸੂਸ ਕਰ ਰਹੇ ਹਨ। ਨਜਮ ਹੁਸੈਨ ਦੇ ਨਾਟਕ ‘ਚ ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਇੱਕੋ ਮਦਰਸੇ ‘ਚ ਪੜ੍ਹਣ ਦਾ ਜ਼ਿਕਰ ਹੈ।ਕਿੰਨਾ ਕਮਾਲ ਸੰਜੋਗ ਹੈ ਕਿ ਇੱਕੋ ਮਦਰਸੇ ਤੋਂ ਇਨਕਲਾਬ ਖੜ੍ਹਾ ਹੋਇਆ।

ਇੱਕ ਕਲਮ ਨਾਲ ਅਤੇ ਦੂਜਾ ਤਲਵਾਰ ਨਾਲ ਜ਼ੁਰਮ-ਜ਼ਬਰ ਦੇ ਖਿਲਾਫ ਆਪਣੀ ਇਬਾਰਤ ਲਿਖ ਰਿਹਾ ਹੈ। ਲੋਹੜੀ ਦੇ ਤਿਉਹਾਰ ਵੇਲੇ ਖੁਸ਼ੀ ਮਨਾਉਣ ਲੱਗਿਆ ਉਸ ਸੋਚ ਨੂੰ,ਪੰਜਾਬ ਦੀ ਸੂਫ਼ੀਅਤ ਨੂੰ ਧੁਰ ਅੰਦਰ ਤੋਂ ਮਹਿਸੂਸ ਕਰਨ ਦੀ ਲੋੜ ਹੈ।ਇਸ ਤੋਂ ਬਿਨਾਂ ਸਭ ਮਿੱਟੀ ਹੈ।ਅਸੀਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਹੋਏ ਇਹ ਉਮੀਦ ਕਰੀਏ ਕਿ ਸਾਡਾ ਫਰਜ਼ੰਦ ਦੁੱਲੇ ਵਾਂਗੂ ਖਰਾ ਹੋਵੇ।ਇਸ ਧਰਤੀ ਨੂੰ ਦੋਗਲਾਪਣ ਨਹੀਂ ਚਾਹੀਦਾ। ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਸਾਡੀ ਦੁਆ ਹੋਵੇ ਕਿ ਜ਼ਿੰਦਗੀ ਦਾ ਅਹਿਮ ਅਧਾਰ ਇਹ ਕੁੜੀਆਂ ਆਪਣੀ ਕਹਾਣੀ ਨੂੰ ਹੌਂਸਲੇ ਨਾਲ,ਵਿਸ਼ਵਾਸ਼ ਨਾਲ ਤਰਾਸ਼ਨ ਅਤੇ ਇਸ ਲਈ ਸਮਾਜ ‘ਚ ਇਹਨਾਂ ਕੁੜੀਆਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ।ਸਾਡਾ ਹੰਭਲਾ ਇਸੇ ਰੌਸ਼ਨ ਸਮਾਜ ਦੀ ਬੁਨਿਆਦ ਲਈ ਹੋਵੇ।

ਇਹ ਵੀ ਇਤਫਾਕ ਹੈ ਕਿ ਲਾਹੌਰ ਦੇ ਮੈਨੀ ਸਾਹਿਬ ਵਾਲੇ ਕਬਿਰਸਤਾਨ ‘ਚ ਜਿੱਥੇ ਦੁੱਲਾ ਭੱਟੀ ਹੈ।ਉਸੇ ਥਾਂ ‘ਤੇ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦੀ ਵੀ ਸਮਾਧ ਹੈ।ਲਹਿੰਦੇ ਪੰਜਾਬ ਦੇ ਸਾਹਿਤ ਨੂੰ ਬੇਹੱਦ ਇਸ਼ਕ ਨਾਲ ਸਮਝਣ ਵਾਲੇ ਡਾ.ਪਰਮਜੀਤ ਸਿੰਘ ਮੀਸ਼ਾ ਕਹਿੰਦੇ ਹਨ ਕਿ ਬਾਗੀਆਂ ਦਾ ਅਤੇ ਸੂਫ਼ੀਆਂ ਦੇ ਰਿਸ਼ਤੇ ਵਿਚਲੀ ਤੰਦ ਬਾਕਮਾਲ ਹੈ।ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਸਬੰਧਾਂ ਬਾਰੇ ਹੋਰ ਵਿਸਥਾਰ ਨਾਲ ਗੱਲ ਹੋਵੇ।ਸ਼ਾਹ ਹੁਸੈਨ ਪੰਜਾਬ ਅੰਦਰ ਸੂਫ਼ੀਅਤ ਦਾ ਜੋ ਰੰਗ ਹੈ,ਬਾਬਾ ਬੁੱਲ੍ਹੇ ਸ਼ਾਹ ਉਸੇ ਸੂਫੀਅਤ ਦਾ ਸਿਖਰ ਹਨ।

ਦੁੱਲ੍ਹਾ ਭੱਟੀ ਪੰਜਾਬ ਦੀ ਉਹ ਸੋਚ ਹੈ ਜੋ ਜਾਣਦਾ ਸੀ ਕਿ ਮੇਰੀ ਹੁਣ ਦੀ ਕੁਰਬਾਨੀ ਅੰਤ ਨਹੀਂ।ਇਹ ਲੜਾਈ ਅੱਜ ਦੀ ਨਹੀਂ।ਇਹ ਬਹੁਤ ਬਾਅਦ ਦੀਆਂ ਗਾਥਾਵਾਂ ਹੋ ਜਾਣੀਆਂ ਹਨ ਜੋ ਲੋਕਾਂ ਨੂੰ ਸਹੀ ਕਰਨ ਲਈ ਪ੍ਰੇਰਣਗੀਆਂ।ਸੂਫ਼ੀ ਵੀ ਤਾਂ ਅਜਿਹੇ ਹੀ ਹਨ।ਉਹਨਾਂ ਆਪਣੇ ਸਮਿਆਂ ‘ਚ ਜੋ ਗਾਇਆ ਉਸ ਨੂੰ ਬਾਅਦ ਵਾਲੀਆਂ ਕਈ ਸਦੀਆਂ ਨੇ ਸੁਣਿਆ ਹੈ।ਦੁਲ੍ਹੇ ਭੱਟੀ ਅਤੇ ਮਾਧੋ ਲਾਲ ਹੁਸੈਨ ਉਰਫ ਸ਼ਾਹ ਹੁਸੈਨ ਦੇ ਰਿਸ਼ਤੇ ਤੋਂ ਪੰਜਾਬ ਦੀ ਅਜੋਕੀ ਗਾਇਕੀ ਵੀ ਆਪਣੇ ਅੰਦਰ ਵੇਖ ਸਕਦੀ ਹੈ।ਕੀ ਇਹ ਗੀਤ ਅੱਜ ਤੋਂ ਸਦੀਆਂ ਬਾਅਦ ਗਾਏ ਜਾਣਗੇ ? ਜੋ ਗਾਏ ਜਾਣਗੇ ਉਹ ਲੋਕ ਗੀਤ ਬਣਨਗੇ।ਪੰਜਾਬ ‘ਸੁੰਦਰ ਮੁੰਦਰੀਏ’ ਤਾਂ ਅੱਜ ਵੀ ਗਾਉਂਦਾ ਹੈ।ਬਾਰਡਰ ਨੀ ਟੱਪਦਾ ਚਿੱਟਾ ਕੀ ਕੱਲ੍ਹ ਨੂੰ ਗਾਇਆ ਜਾਵੇਗਾ ?

ਅਜਿਹਾ ਹਵਾਲਾ ਵੀ ਹੈ ਕਿ ਦੁੱਲ੍ਹਾ ਭੱਟੀ ਦੀ ਸ਼ਹੀਦੀ ਤੋਂ ਬਾਅਦ ਸ਼ਾਹ ਹੁਸੈਨ ਨੇ ਬਹੁਤ ਡੱਟਕੇ ਇਸ ਬਾਰੇ ਮੁਖਾਲਫਤ ਕੀਤੀ ਸੀ।ਕਹਿੰਦੇ ਹਨ ਕਿ ਇਹ ਸ਼ਾਹੀ ਫੁਰਮਾਣ ਸੀ ਕਿ ਦੁੱਲ੍ਹੇ ਨੂੰ ਸੂਲੀ ਤੋਂ ਉਤਾਰਕੇ ਉਹਦੀਆਂ ਮੌਤ ਦੀਆਂ ਰਸਮਾਂ ਕੋਈ ਨਹੀਂ ਕਰੇਗਾ।ਸ਼ਾਹ ਹੁਸੈਨ ਨੇ ਇਸ ਦੀ ਪਰਵਾਹ ਵੀ ਨਹੀਂ ਕੀਤੀ।ਇਤਿਹਾਸ ਅਤੇ ਲੋਕ ਕਥਾਵਾਂ ‘ਚ ਇਹੋ ਫਰਕ ਹੈ।ਤੱਥਾਂ ਦੀ ਕਸਵੱਟੀ ‘ਤੇ ਭਾਂਵੇਂ ਇਸ ਗੱਲ ਦਾ ਕੋਈ ਅਧਾਰ ਨਾ ਹੋਵੇ ਪਰ ਦਿਲਾਂ ਦੀ ਅਵਾਜ਼ ਅਜਿਹਾ ਮੰਨਣ ਨੂੰ ਕਹਿੰਦੀ ਹੈ।ਸ਼ਾਹ ਹੁਸੈਨ ਲਿਖਦੇ ਹਨ-

ਸ਼ਾਹ ਹੁਸੈਨ ਸ਼ਹਾਦਤ ਪਾਇਨ, ਮਰਨ ਜੋ ਮਿੱਤਰਾਂ ਅੱਗੇ

ਪੰਜਾਬ ਦੀ ਲੋਕ ਧਾਰਾ ਦੇ ਅਜਿਹੇ ਨਾਇਕ, ਅਜਿਹੇ ਸੂਫ਼ੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ ਕਰਦੇ ਰਹੋ।ਦੁੱਲ੍ਹਾ ਆਪਣੇ ਆਪ ‘ਚ ਸਾਂਝੀਵਾਲਤਾ ਹੈ।ਲੋਹੜੀ ਦੇ ਤਿਉਹਾਰ ਨੂੰ ਇਸ ਬਹਾਨੇ ਵੀ ਮਨਾਇਓ ਅਤੇ ਧਰਮਾਂ,ਵਿਤਕਰਿਆਂ ਤੋਂ ਉੱਪਰ ਉੱਠ ਪੰਜਾਬੀਅਤ ਨੂੰ ਮਹਿਸੂਸ ਕਰੋ।

ਦੁੱਲ੍ਹੇ ਦੇ ਪੁਰਖੇ ਰਾਜਪੂਤ ਹਿੰਦੂ ਸਨ।ਜਾਤ ਤੋਂ ਬਾਹਰੀ ਵਿਆਹ ਕਰਨ ਕਰਕੇ ਉਹਨਾਂ ਨੂੰ ਕੁਨਬੇ ‘ਚੋਂ ਛੇਕ ਦਿੱਤਾ।ਰਾਜਸਥਾਨ ਤੋਂ ਤੁਰਦੇ ਤਰਾਉਂਦੇ ਉਹਨਾਂ ਆਪਣਾ ਡੇਰਾ ਬਠਿੰਡਾ ਦੇ ਨੇੜੇ ਲਾਇਆ।ਕਹਿੰਦੇ ਨੇ ਕਿ ਦੁੱਲ੍ਹੇ ਦੀ ਗੋਤ ਭੱਟੀ ਤੋਂ ਹੀ ਸ਼ਾਬਦਿਕ ਸਫਰ ਹੁੰਦਾ ਹੁੰਦਾ ਬਠਿੰਡਾ ਬਣਿਆ ਹੈ।ਪਰ ਇੱਥੋਂ ਵੀ ਉਹਨਾਂ ਦਾ ਠਿਕਾਣਾ ਵਕਤੀ ਸੀ।ਅਖੀਰ ਉਹਨਾਂ ਚਨਾਬ-ਰਾਵੀ ਦੇ ਇਲਾਕੇ ‘ਚ ਬਾਰ ਦੇ ਇਲਾਕੇ ਨੂੰ ਆਬਾਦ ਕੀਤਾ।ਇਹ ਇਲਾਕਾ ਦੁੱਲ੍ਹੇ ਦੇ ਦਾਦਾ ਸਾਂਦਲ ਭੱਟੀ ਦੇ ਨਾਂ ਨਾਲ ਮਸ਼ਹੂਰ ਹੈ।

ਦੁਲ੍ਹੇ ਦੇ ਪੁਰਖਿਆਂ ਦੀ ਬਾਰ ਇਲਾਕੇ ਦੀ ਮੁਗਲੀਆ ਹਕੂਮਤ ਖਿਲਾਫ ਬਗਾਵਤ ਦਾ ਜ਼ਿਕਰ ਬਾਬਰ ਵੱਲੋਂ ਲਿਖੇ ਬਾਬਰਨਾਮਾ ‘ਚ ਵੀ ਮਿਲਦਾ ਹੈ।ਦਰਅਸਲ ਬਾਰ ਦਾ ਇਲਾਕੇ ਦਾ ਇਤਿਹਾਸ ਹੀ ਅਜਿਹਾ ਹੈ ਕਿ ਇਹ ਬਾਗੀ ਅਤੇ ਲੜਾਕੂ ਕੌਮਾਂ ਦਾ ਵਸੇਬਾ ਹੀ ਬਣਿਆ ਹੈ।ਰਾਅ ਸਿੱਖ ਜਾਂ ਰਾਏ ਸਿੱਖਾਂ ਬਾਰੇ ਜਿਵੇਂ ਕਿ ਜ਼ਿਕਰ ਇਹ ਵੀ ਹੈ ਕਿ ਬਾਰ ‘ਚ ਵੱਸਿਆ ਅਜਿਹਾ ਕਬੀਲਾ ਸੀ ਜੋ ਮੂਲੋਂ ਬਾਗੀ ਸੁਭਾਅ ਦੇ ਸਨ।ਮੁਗਲੀਆ ਸਲਤਨਤ ਨਾਲ ਇਹਨਾਂ ਦੇ ਵਿਰੋਧ ਸਨ ਜਿਸ ਕਾਰਨ ਇਹ ਗੁਰੀਲਾ ਢੰਗ ਨਾਲ ਉਹਨਾਂ ਨਾਲ ਆਢਾ ਲੈਂਦੇ ਰਹਿੰਦੇ ਸਨ।

ਇਹ ਵੀ ਦਿਲਚਸਪ ਹੈ ਕਿ ਕੁਝ ਕੌਮਾਂ ਦੇ ਖੁਨ ‘ਚ ਹੀ ਵੰਗਾਰ ਲਿਖੀ ਹੁੰਦੀ ਹੈ। ਇੱਕ ਪਾਸੇ ਇਹ ਰਾਅ ਸਿੱਖਾਂ ਦੀ ਜੜ੍ਹ ਰਾਜਪੂਤਾਂ ਨਾਲ ਜਾ ਜੁੜਦੀ ਹੈ।ਠੀਕ ਉਂਵੇ ਜਿਵੇਂ ਦੁੱਲਾ ਭੱਟੀ ਹੁਣਾਂ ਦੀ ਤੰਦ ਵੀ ਰਾਜਪੂਤਾਣਾ ਹੈ।ਰਾਅ ਸਿੱਖਾਂ ਦਾ ਸਬੰਧ ਚਿਤੌੜਗੜ੍ਹ ਦੀ ਰਾਣੀ ਪਦਮਾਵਤੀ ਦੇ ਭਰਾਵਾਂ ਨਾਲ ਹੈ।ਸਾਡੇ ਲੋਕ ਗੀਤਾਂ ‘ਚ ਇਹਨਾਂ ਭਰਾਵਾਂ ਦਾ ਜ਼ਿਕਰ ਆਮ ਹੈ।ਇਹਨਾਂ ਭਰਾਵਾਂ ਦਾ ਨਾਮ ਜੈਮਲ ਤੇ ਫੱਤਾ ਸੀ।ਰਾਅਵਾਂ ਦੇ ਬੁਜ਼ਰਗ ਕਹਿੰਦੇ ਹਨ ਕਿ ਅਸੀ ਜੈਮਲ ਫੱਤੇ ਦੀਆਂ ਔਲਾਦਾਂ ਰਾਜਪੂਤ ਸਾਂ ਅਤੇ ਫਿਰ ਸਿੱਖ ਧਰਮ ਦੇ ਪਸਾਰੇ ‘ਚ ਸਾਡੇ ਪੁਰਖੇ ਗੁਰੁ ਸਾਹਬ ਹੁਣਾਂ ਦੇ ਪ੍ਰਭਾਵ ‘ਚ ਆਏ।

ਇਹ ਕਿਹੜੇ ਗੁਰੁ ਸਾਹਬ ਦੀ ਸੰਗਤ ‘ਚ ਆਏ ਹਨ ਇਹਦਾ ਕੋਈ ਸੱਪਸ਼ਟ ਪ੍ਰਮਾਣ ਨਹੀਂ ਹੈ।ਪਰ ਇਹ ਕਹਾਣੀ ਲੋਕ ਧਾਰਾਈ ਪ੍ਰਵਾਹ ‘ਚ ਹੈ ਕਿ ਪੁੱਛਿਆ ਕਿ ਰਾਜਪੂਤ ਕੀ ਹੋਇਆ ? ਰਾਜਿਆਂ ਦੇ ਪੁੱਤ ! ਤੁਸੀ ਤਾਂ ਰਾਜ ਕਰਨ ਵਾਲੇ ਸਿੱਖ ਹੋ।ਸੋ ਇੰਝ ਰਾਜ+ਪੂਤ ਤੋਂ ਰਾਜ + ਸਿੱਖ ਹੋ ਗਏ ਅਤੇ ਰਾਜ ਸਿੱਖ ਤੋਂ ਸ਼ਾਬਦਿਕ ਸਫਰ ਰਾਏ ਸਿੱਖ ਜਾ ਰਾਅ ਸਿੱਖਾਂ ਤੱਕ ਹੋ ਗਿਆ।

ਦੁੱਲ੍ਹੇ ਭੱਟੀ ਦੀ ਮਾਂ ਅਤੇ ਅਕਬਰ ਦੇ ਮੁੰਡੇ ਨੂੰ ਲੈਕੇ ਵੀ ਇੱਕ ਕਹਾਣੀ ਹੈ।ਕਹਿੰਦੇ ਹਨ ਕਿ ਦੁੱਲ੍ਹਾ ਅਤੇ ਸਲੀਮ ਹਾਣੋ ਹਾਣੀ ਸਨ।ਸਲੀਮ ਦੀ ਬਾਲ ਅਵਸਥਾ ‘ਚ ਵੈਦ ਦੀ ਸਲਾਹ ਨਾਲ ਉਹਨੂੰ ਕਿਸੇ ਹੋਰ ਔਰਤ ਦਾ ਦੁੱਧ ਪਿਆਇਆ ਗਿਆ।ਉਹ ਔਰਤ ਦੁੱਲ੍ਹੇ ਦੀ ਮਾਂ ਲੱਧੀ ਸੀ।ਜਿੰਨ੍ਹੇ ਇੱਕੋ ਸਮੇਂ ਦੁੱਲ੍ਹੇ ਨੂੰ ਅਤੇ ਸਲੀਮ ਨੂੰ ਦੁੱਧ ਪਿਆਇਆ।ਪਰ ਆਪਣੇ ਲੰਮੇ ਸਾਲਾਂ ਦੀ ਇਤਿਹਾਸਕ ਖ਼ੋਜ ਤੋਂ ਬਾਅਦ ਸਾਜ਼ੀ ਜ਼ਮਾਂ ਨੇ ਨਾਵਲ ‘ਅਕਬਰ’ ਜੋ ਲਿਖਿਆ ਹੈ ਉਸ ‘ਚ ਇਸਦਾ ਹਵਾਲਾ ਨਹੀਂ ਹੈ।

ਸਾਜ਼ੀ ਜ਼ਮਾਂ ਦੇ ਨਾਵਲ ਨੂੰ ਪੜ੍ਹਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਜ਼ੀ ਜ਼ਮਾਂ ਦਾ ਅਕਬਰ ਗੰਗਾ ਜਮੁਨਾ ਤਹਿਜ਼ੀਬ ਦਾ ਨਾਇਕ ਹੈ।ਅਕਬਰ ਨੂੰ ਸਭ ਮਹਾਨ ਬਾਦਸ਼ਾਹ ਕਹਿੰਦੇ ਹਨ।ਯਕੀਨਨ ਉਹ ਹੈ ਵੀ ਸੀ।ਪਰ ਜਦੋਂ ਪੰਜਾਬੀਆਂ ਲਈ ਦੁੱਲ੍ਹੇ ਦੀ ਗੱਲ ਤੁਰਦੀ ਹੈ ਤਾਂ ਪੰਜ ਦਰਿਆਵਾਂ ਦੀ ਧਰਤੀ ਦਾ ਨਾਇਕ ਅਬਦੁੱਲਾ ਭੱਟੀ ਉਰਫ ਦੁੱਲ੍ਹਾ ਭੱਟੀ ਹੈ ਅਤੇ ਅਕਬਰ ਇੱਕ ਤਾਨਾਸ਼ਾਹ ਬਾਦਸ਼ਾਹ ਹੈ ਜਿੰਨ੍ਹੇ ਦੁੱਲ੍ਹੇ ਨੂੰ ਸ਼ਹੀਦ ਕੀਤਾ।

ਲੋਹੜੀ ਦੇ ਮੌਕੇ ਦੁੱਲ੍ਹੇ ਨੂੰ ਲੈਕੇ ਇਹਨਾਂ ਸਾਰੇ ਨਜ਼ਰੀਏ ਦਾ ਵਿਸਥਾਰ ਅਤੇ ਖ਼ੋਜ ਵੀ ਹੋਣੀ ਚਾਹੀਦੀ ਹੈ।ਇਹ ਕੋਈ ਆਖਰੀ ਗੱਲ ਨਹੀਂ ਹੈ।ਬੱਸ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਜੇ ਸੂਫੀਆਂ ਦਾ ਅਤੇ ਬਾਗੀਆਂ ਦਾ,ਸਾਡੇ ਲੋਕ ਨਾਇਕਾਂ ਦਾ ਰਿਸ਼ਤਾ ਅਜਿਹਾ ਹੈ ਤਾਂ ਇਸ ਰਿਸ਼ਤੇ ਦੇ ਤਿਉਹਾਰ ਲੋਹੜੀ ਨੂੰ ਕੋਟਿਨ ਕੋਟਿ ਸਿਜਦਾ ਕਰਨ ਨੂੰ ਮੰਨ ਕਹਿੰਦਾ ਹੈ।

ਫਿਰ ਸੁੰਦਰ ਮੁੰਦਰੀਏ ਸਿਰਫ ਗੀਤ ਨਹੀਂ ਰਹਿ ਜਾਂਦਾ।ਇਹ ਪੰਜਾਬ ਦਾ ਮਹਾਨ ਸੂਫੀ ਕਲਾਮ ਹੋ ਜਾਂਦਾ ਹੈ।ਇਸ ਗੀਤ ਦੇ ਬਹੁਤ ਭੇਦ ਹਨ।ਇਸ ਗੀਤ ਨੂੰ ਗਾਉਂਦੇ ਹੋਏ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ ਹੈ ਅਤੇ ਦੁੱਲ੍ਹੇ ਦੇ ਮਾਰਫਤ ਸਾਂਝੀਵਾਲਤਾ ਅਤੇ ਦੂਜਿਆਂ ਲਈ ਜਿਊਣ ਦਾ ਜਜ਼ਬਾ ਮਹਿਸੂਸ ਕਰਨ ਦਾ ਅਹਿਦ ਵੀ ਹੈ।ਰਾਬਿਨ ਹੁੱਡ ਆਫ ਪੰਜਾਬ ਦੁੱਲ੍ਹੇ ਨੂੰ ਵੇਖਦਿਆਂ ਉਹ ਰਾਜਪੂਤ ਹਿੰਦੂ ਵੀ ਹੈ,ਉਸ ‘ਚ ਇਸਲਾਮ ਵੀ ਹੈ ਅਤੇ ਪੰਜਾਬ ਦਾ ਪੁੱਤ ਪੰਜਾਬੀਅਤ ਨਾਲ ਤਾਂ ਸਰਸ਼ਾਰ ਹੈ ਹੀ-ਇਸ ਉਮੀਦ ਨਾਲ ਤੁਹਾਡੇ ਵਿਹੜੇ ‘ਚ ਇਹ ਗੀਤ ਸਦਾ ਸਦਾ ਸਲਾਮਤ ਰਹੇ।

ਸੁੰਦਰ ਮੁੰਦਰੀਏ ਹੋ !
ਤੇਰਾ ਕੌਣ ਵਿਚਾਰਾ ਹੋ !
ਦੁੱਲ੍ਹਾ ਭੱਟੀ ਵਾਲਾ ਹੋ !
ਦੁੱਲ੍ਹੇ ਧੀ ਵਿਆਹੀ ਹੋ !

The post ਪੰਜਾਬ ਲੋਹੜੀ ਅਤੇ ਬਾਗੀ ਸੁਭਾਅ appeared first on TheUnmute.com - Punjabi News.

Tags:
  • featured-post
  • harpreet-singh-kahlon
  • latest-features-post
  • news
  • punjab
  • punjab-culture
  • the-unmute

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ

Friday 13 January 2023 06:55 AM UTC+00 | Tags: aam-aadmi-party cm-bhagwant-mann lohri-festival news punjab punjab-cultural punjabi the-unmute-breaking-news the-unmute-latest-news

ਚੰਡੀਗੜ੍ਹ 13 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ… ਦਲਿੱਦਰ ਰੂਪੀ ਸਮਾਜ ਵਿਰੋਧੀ ਤਾਕਤਾਂ ਦਾ ਸਫ਼ਾਇਆ ਹੋਵੇ…ਪੰਜਾਬ ਸਦਾ ਵਾਂਗ ਚੜ੍ਹਦੀਕਲਾ 'ਚ ਰਹੇ |

Lohri festival

The post ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • lohri-festival
  • news
  • punjab
  • punjab-cultural
  • punjabi
  • the-unmute-breaking-news
  • the-unmute-latest-news

ਫਿਰੋਜ਼ਪੁਰ 'ਚ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਗੈਂਗਸਟਰ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ

Friday 13 January 2023 07:01 AM UTC+00 | Tags: breaking-news crime encounter ferozepur ferozepur-police gangster latest-news news punjabi-news punjab-police talwandi-bhai-area the-unmute the-unmute-breaking-news the-unmute-report

ਚੰਡੀਗੜ੍ਹ 13 ਜਨਵਰੀ 2023: ਜ਼ਿਲਾ ਫਿਰੋਜ਼ਪੁਰ (Ferozepur) ਦੇ ਤਲਵੰਡੀ ਭਾਈ ਇਲਾਕੇ ‘ਚ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਕਥਿਤ ਗੈਂਗਸਟਰ ਗੁਰਪਿਆਰ ਸਿੰਘ ਅਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਜਾਨਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਪੁਲਿਸ ਦੀ ਗੋਲੀ ਨਾਲ ਗੁਰਪਿਆਰ ਸਿੰਘ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਤਲਵੰਡੀ ਥਾਣੇ ‘ਚ ਗੈਂਗਸਟਰ ਗੁਰਪਿਆਰ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਥਿਤ ਗੈਂਗਸਟਰ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਗੁਰਪਿਆਰ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਗੁਰਪਿਆਲ ਸਿੰਘ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

The post ਫਿਰੋਜ਼ਪੁਰ ‘ਚ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਗੈਂਗਸਟਰ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ appeared first on TheUnmute.com - Punjabi News.

Tags:
  • breaking-news
  • crime
  • encounter
  • ferozepur
  • ferozepur-police
  • gangster
  • latest-news
  • news
  • punjabi-news
  • punjab-police
  • talwandi-bhai-area
  • the-unmute
  • the-unmute-breaking-news
  • the-unmute-report

ਦੁਨੀਆ ਦੇ ਸਭ ਤੋਂ ਲੰਬੇ ਨਦੀ ਕਰੂਜ਼ ਗੰਗਾ ਵਿਲਾਸ ਨੂੰ PM ਮੋਦੀ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

Friday 13 January 2023 07:15 AM UTC+00 | Tags: breaking breaking-news ganga ganga-vilas latest-news news prime-minister-narendra-modi punjabi-news the-unmute-breaking-news the-unmute-news varanasi worlds-longest-river-cruise-ganga-vilas

ਚੰਡੀਗੜ੍ਹ 13 ਜਨਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਲੰਬੇ ਨਦੀ ਕਰੂਜ਼ ਗੰਗਾ ਵਿਲਾਸ (Ganga Vilas) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵਿਸ਼ਾਲ ਰਿਵਰ ਕਰੂਜ਼ ਸਵਿਟਜ਼ਰਲੈਂਡ ਦੇ 32 ਸੈਲਾਨੀਆਂ ਦੇ ਨਾਲ ਵਾਰਾਣਸੀ ਤੋਂ ਬੰਗਲਾਦੇਸ਼ ਦੇ ਰਸਤੇ ਆਸਾਮ ਦੇ ਡਿਬਰੂਗੜ੍ਹ ਤੱਕ ਲਗਭਗ 3200 ਕਿਲੋਮੀਟਰ ਦਾ ਸਫ਼ਰ 51 ਦਿਨਾਂ ਵਿੱਚ ਪੂਰਾ ਕਰੇਗਾ।

ਇਸ ਯਾਤਰਾ ‘ਚ 27 ਨਦੀਆਂ ਨਾਲ 50 ਸੈਰ-ਸਪਾਟਾ ਸਥਾਨਾਂ ਨੂੰ ਜੋੜਿਆ ਜਾਵੇਗਾ। ਇਸ ਦਾ ਫਰਨੀਚਰ, ਕਰੌਕਰੀ, ਰੰਗ ਅਤੇ ਕਮਰਿਆਂ ਦਾ ਡਿਜ਼ਾਈਨ 1960 ਤੋਂ ਬਾਅਦ ਦੇ ਭਾਰਤ ਨੂੰ ਦਰਸਾਏਗਾ। ਕਰੂਜ਼ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਪੈਨੋਰਾਮਿਕ ਹਨ ਅਤੇ ਇਸਦੀ ਦਿਲਚਸਪ ਦਾ ਨਜ਼ਾਰਾ ਪੇਸ਼ ਕਰਦੀਆਂ ਹਨ।

ਗੰਗਾ ਵਿਲਾਸ ਕਰੂਜ਼ ਦੁਨੀਆ ਦੀ ਸਭ ਤੋਂ ਲੰਬੀ ਕਰੂਜ਼ ਯਾਤਰਾ ‘ਤੇ ਰਵਾਨਾ ਹੋਣ ਲਈ ਤਿਆਰ ਕੀਤਾ ਗਿਆ ਸਵੈ-ਨਿਰਭਰ ਭਾਰਤ ਦੀ ਇੱਕ ਉਦਾਹਰਣ ਹੈ। ਕਰੂਜ਼ ਦੇ ਇੰਟੀਰੀਅਰ ਨੂੰ ਦੇਸ਼ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਧਿਆਨ ‘ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਇੰਟੀਰੀਅਰ ‘ਚ ਸਫੇਦ, ਗੁਲਾਬੀ, ਲਾਲ ਅਤੇ ਪੇਸਟਲ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਲੱਕੜ ਦੇ ਫਲੋਰਿੰਗ ਅਤੇ ਰੰਗਾਂ ਦਾ ਬਿਹਤਰ ਤਾਲਮੇਲ ਸੈਲਾਨੀਆਂ ਦੁਆਰਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਗੰਗਾ ਵਿਲਾਸ ਕਰੂਜ਼ ਦੀ ਅਧਿਕਾਰਤ ਯਾਤਰਾ ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਫਿਰ ਵੀ ਅਗਲੇ ਦੋ ਸਾਲਾਂ ਲਈ ਕਰੂਜ਼ ਲਈ ਬੁਕਿੰਗਾਂ ਭਰੀਆਂ ਹੋਈਆਂ ਹਨ।

The post ਦੁਨੀਆ ਦੇ ਸਭ ਤੋਂ ਲੰਬੇ ਨਦੀ ਕਰੂਜ਼ ਗੰਗਾ ਵਿਲਾਸ ਨੂੰ PM ਮੋਦੀ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ appeared first on TheUnmute.com - Punjabi News.

Tags:
  • breaking
  • breaking-news
  • ganga
  • ganga-vilas
  • latest-news
  • news
  • prime-minister-narendra-modi
  • punjabi-news
  • the-unmute-breaking-news
  • the-unmute-news
  • varanasi
  • worlds-longest-river-cruise-ganga-vilas

ਵਿਜੀਲੈਂਸ ਵਲੋਂ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਜਾਂਚ ਸ਼ੁਰੂ

Friday 13 January 2023 07:31 AM UTC+00 | Tags: assets-exceeding-income breaking-news crime gurpreet-singh-kangar latest-news news punjab-bjp punjab-congress punjab-police punjab-vigilance-head-office scam-news the-unmute-breaking-news the-unmute-punjabi-news vigilance vigilance-bureau

ਚੰਡੀਗੜ੍ਹ 13 ਜਨਵਰੀ 2023: ਇੱਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਗੁਰਪ੍ਰੀਤ ਕਾਂਗੜ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤੇ ਉਹ ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਹਨ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਕਾਂਗੜ ਖ਼ਿਲਾਫ਼ ਕੁਝ ਸਮਾਂ ਪਹਿਲਾਂ ਹੀ ਜਾਂਚ ਸ਼ੁਰੂ ਹੋ ਗਈ ਸੀ। ਹੁਣ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ।

ਸੂਤਰਾਂ ਦੇ ਮੁਤਾਬਕ ਅਨੁਸਾਰ ਵਿਜੀਲੈਂਸ ਅਫ਼ਸਰਾਂ ਨੇ ਮਾਲ ਵਿਭਾਗ ਤੋਂ ਕਾਂਗੜ ਪਰਿਵਾਰ ਦੀ ਸੰਪਤੀ ਦਾ ਰਿਕਾਰਡ ਵੀ ਹਾਸਲ ਕੀਤਾ ਹੈ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਚਾਰ ਕਾਂਗਰਸੀ ਮੰਤਰੀਆਂ ਤੋਂ ਵਜ਼ੀਰੀ ਵਾਪਸ ਲਈ ਸੀ, ਤਾਂ ਉਨ੍ਹਾਂ 'ਚ ਗੁਰਪ੍ਰੀਤ ਕਾਂਗੜ ਵੀ ਸ਼ਾਮਲ ਸਨ।

The post ਵਿਜੀਲੈਂਸ ਵਲੋਂ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਜਾਂਚ ਸ਼ੁਰੂ appeared first on TheUnmute.com - Punjabi News.

Tags:
  • assets-exceeding-income
  • breaking-news
  • crime
  • gurpreet-singh-kangar
  • latest-news
  • news
  • punjab-bjp
  • punjab-congress
  • punjab-police
  • punjab-vigilance-head-office
  • scam-news
  • the-unmute-breaking-news
  • the-unmute-punjabi-news
  • vigilance
  • vigilance-bureau

Joshimath: CM ਪੁਸ਼ਕਰ ਧਾਮੀ ਨੇ ਸੱਦੀ ਕੈਬਿਨਟ ਮੀਟਿੰਗ, ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਪੈਕੇਜ ਦਾ ਹੋਵੇਗਾ ਫੈਸਲਾ

Friday 13 January 2023 07:44 AM UTC+00 | Tags: breaking-news cm-pushkar-dhami delhi indian-army joshimath joshimath-landslide joshimath-landslide-case landslide landslide-news latest-news ndrf-team news sdrf supreme-court swami-avimukteswarananda-saraswati the-unmute-breaking-news the-unmute-punjabi-news uttarakhand uttrakhand

ਚੰਡੀਗੜ੍ਹ 13 ਜਨਵਰੀ 2023: ਉੱਤਰਾਖੰਡ ਦੀ ਪੁਸ਼ਕਰ ਸਿੰਘ ਧਾਮੀ ਸਰਕਾਰ ਜੋਸ਼ੀਮੱਠ (Joshimath) ਜ਼ਮੀਨ ਖਿਸਕਣ ਦੇ ਹੜ੍ਹ ਪੀੜਤਾਂ ਨੂੰ ਵੱਡੀ ਰਾਹਤ ਪ੍ਰਦਾਨ ਕਰ ਸਕਦੀ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਹੋਣ ਵਾਲੀ ਵਿਸ਼ੇਸ਼ ਕੈਬਨਿਟ ਮੀਟਿੰਗ ਵਿੱਚ ਜੋਸ਼ੀਮੱਠ ਦੇ ਭਵਿੱਖ ਬਾਰੇ ਇੱਕ ਰੋਡਮੈਪ ਜਾਰੀ ਕੀਤਾ ਜਾਵੇਗਾ। ਸਰਕਾਰ ਦੀ ਕਵਾਇਦ ਨਵੀਂ ਟਿਹਰੀ ਦੀ ਤਰਜ਼ ‘ਤੇ ਨਵਾਂ ਜੋਸ਼ੀਮੱਠ ਸਥਾਪਿਤ ਕਰਨ ਦੀ ਹੈ।

ਇਸ ਸਬੰਧੀ ਪ੍ਰਸ਼ਾਸਨ ਪੱਧਰ ਤੋਂ ਜ਼ਮੀਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਸਕੱਤਰੇਤ ਸਥਿਤ ਮੀਡੀਆ ਸੈਂਟਰ ਵਿੱਚ ਜੋਸ਼ੀਮੱਠ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਆਫ਼ਤ ਪ੍ਰਬੰਧਨ ਨੇ ਵੀ ਇਹ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋਸ਼ੀਮੱਠ ਵਿੱਚ ਆਫ਼ਤ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਅਤੇ ਰਾਹਤ ਪੈਕੇਜ ਬਾਰੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਜਾਵੇਗਾ ਕਿ ਨਵਾਂ ਜੋਸ਼ੀਮਠ ਕਿੱਥੇ ਸਥਾਪਿਤ ਕੀਤਾ ਜਾਵੇਗਾ।

ਫਿਲਹਾਲ ਕੁਝ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਜ਼ਮੀਨਾਂ ਦਾ ਭੂਮੀ ਸਰਵੇਖਣ ਅਤੇ ਭੂ-ਵਿਗਿਆਨਕ ਅਧਿਐਨ ਜੀ.ਐਸ.ਆਈ. ਦੂਜੇ ਪਾਸੇ ਨਵਾਂ ਜੋਸ਼ੀਮੱਠ ਬਣਾਉਣ ਲਈ ਸਰਕਾਰੀ ਜ਼ਮੀਨ ਦੀ ਪ੍ਰਸ਼ਾਸਨਿਕ ਪੱਧਰ 'ਤੇ ਮੁੜ ਉਸਾਰੀ ਕੀਤੀ ਜਾ ਰਹੀ ਹੈ। ਇਸ ਕੰਮ ਵਿੱਚ ਮਾਲ ਤੋਂ ਲੈ ਕੇ ਨਗਰ ਪਾਲਿਕਾ ਅਤੇ ਬਲਾਕ ਅਧਿਕਾਰੀਆਂ ਤੱਕ ਦੇ ਕਰਮਚਾਰੀ ਲੱਗੇ ਹੋਏ ਹਨ।

ਬਾਗਬਾਨੀ ਵਿਭਾਗ ਕੋਲ ਜੋਸ਼ੀਮੱਠ (Joshimath) ਕਸਬੇ ਦੇ ਬਿਲਕੁਲ ਉੱਪਰ ਕੋਟੀ ਬਾਗ ਵਿੱਚ ਕਰੀਬ ਪੰਜ ਹੈਕਟੇਅਰ ਜ਼ਮੀਨ ਹੈ। ਇਸੇ ਤਰ੍ਹਾਂ ਮਲਾਰੀ ਰੋਡ 'ਤੇ ਪਿੰਡ ਢੱਕ ਵਿੱਚ ਐਨਟੀਪੀਸੀ ਦੀ ਜ਼ਮੀਨ ਹੈ। ਔਲੀ ਨੇੜੇ ਕੋਟੀ ਫਾਰਮ ਦੀ ਜ਼ਮੀਨ ਤੋਂ ਇਲਾਵਾ ਪਿੱਪਲਕੋਟੀ, ਗਊਚਰ, ਗੈਰਸੈਣ ਤੱਕ ਦੀ ਸਰਕਾਰੀ ਜ਼ਮੀਨ ਦੀ ਤਲਾਸ਼ੀ ਲਈ ਜਾ ਰਹੀ ਹੈ। ਜੋਸ਼ੀਮੱਠ ਵਿੱਚ ਪ੍ਰਭਾਵਿਤ ਖੇਤਰ ਦੇ ਸਾਰੇ ਘਰਾਂ ਦੀ ਮਾਪ-ਪੱਤਰ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਮੁੜ ਵਸੇਬੇ ਦੀ ਜਗ੍ਹਾ ‘ਤੇ ਰਾਏ ਬਣਾਈ ਜਾਵੇਗੀ।

The post Joshimath: CM ਪੁਸ਼ਕਰ ਧਾਮੀ ਨੇ ਸੱਦੀ ਕੈਬਿਨਟ ਮੀਟਿੰਗ, ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਪੈਕੇਜ ਦਾ ਹੋਵੇਗਾ ਫੈਸਲਾ appeared first on TheUnmute.com - Punjabi News.

Tags:
  • breaking-news
  • cm-pushkar-dhami
  • delhi
  • indian-army
  • joshimath
  • joshimath-landslide
  • joshimath-landslide-case
  • landslide
  • landslide-news
  • latest-news
  • ndrf-team
  • news
  • sdrf
  • supreme-court
  • swami-avimukteswarananda-saraswati
  • the-unmute-breaking-news
  • the-unmute-punjabi-news
  • uttarakhand
  • uttrakhand

ਸਿੱਖ ਫੌਜੀਆਂ ਦੀਆਂ ਦਸਤਾਰਾਂ 'ਤੇ ਹੈਲਮਟ ਪਹਿਨਣ ਦੇ ਕੇਂਦਰ ਸਰਕਾਰ ਦੇ ਹੁਕਮ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ: ਪ੍ਰੋ. ਕਿਰਪਾਲ ਸਿੰਘ ਬਡੂੰਗਰ

Friday 13 January 2023 07:53 AM UTC+00 | Tags: aam-aadmi-party breaking-news central-government cm-bhagwant-mann govenment-of-india gurus-for-sikhs indian-army latest-news news prof-kirpal-singh-badungar punjab punjab-government punjab-news sahibzades-of-sri-guru-gobind-singh-ji sgpc sikh-community sikhs sikh-soldiers sikhs-regiment sri-akal-takht-sahib the-unmute-breaking-news

ਫ਼ਤਹਿਗੜ੍ਹ ਸਾਹਿਬ 13 ਜਨਵਰੀ 2023 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਵੱਲੋਂ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸਿੱਖ ਕੌਮ ਦੀ ਮੰਗ ਅਨੁਸਾਰ ਸ਼ਹਾਦਤ ਦਿਵਸ ਨਾ ਮਨਾ ਕੇ ਵੀਰ ਬਾਲ ਦਿਵਸ ਮਨਾ ਕੇ ਸਿੱਖਾਂ ਦੀ ਮੰਗ ਨੂੰ ਦਰਕਿਨਾਰ ਕੀਤਾ, ਉਥੇ ਹੀ ਹੁਣ ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਦੇ ਸਿਰਾਂ ਤੇ ਸਜੀਆਂ ਹੋਈਆਂ ਦਸਤਾਰਾਂ ਉਪਰੋਂ ਹੈਲਮਟ ਪਹਿਨਣ ਦੇ ਕੀਤੇ ਜਾ ਰਹੇ ਯਤਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਸਿੱਖ ਕੌਮ ਦੀ ਪਹਿਚਾਨ ਦਾ ਪ੍ਰਤੀਕ ਹੈ । ਉਹਨਾਂ ਕਿਹਾ ਕਿ ਅੰਗਰੇਜ਼ੀ ਸ਼ਾਸਨ ਸਮੇਂ 1846 ਵਿੱਚ ਸਿੱਖ ਰੈਜੀਮੈਂਟ ਖੜੀ ਕੀਤੀ ਗਈ ਸੀ ਤੇ ਵਿਦੇਸ਼ੀ ਸ਼ਾਸਕਾਂ ਵੱਲੋਂ ਵੀ ਸਿੱਖ ਧਰਮ ਵਿੱਚ ਕੋਈ ਦਖਲ-ਅੰਦਾਜ਼ੀ ਨਹੀਂ ਕੀਤੀ ਗਈ ਸੀ ਤੇ ਹੁਣ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਫੌਜੀਆਂ ਦੀਆਂ ਦਸਤਾਰਾਂ ਉਪਰੋਂ ਹੈਲਮਟ ਪਹਿਨਾਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਸਿੱਖ ਧਰਮ ਵਿੱਚ ਟੋਪੀ ਪਹਿਨਣ ਨੂੰ ਵਰਜਿਤ ਕਰ ਦਿੱਤਾ ਗਿਆ ਹੈ ।

ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਹੁਣ ਤੱਕ ਸਿੱਖ ਰੈਜੀਮੈਂਟ ਵੱਲੋਂ ਦਸਤਾਰ ਸਜਾ ਕੇ ਬਹਾਦਰੀ ਨਾਲ ਲੜਾਈਆਂ ਲੜੀਆਂ ਗਈਆਂ ਤੇ ਦੇਸ਼ ਦੇ ਦੁਸ਼ਮਣਾਂ ਨੂੰ ਚਿੱਤ ਕਰਕੇ ਸ਼ਾਨਦਾਰ ਜਿੱਤਾਂ ਵੀ ਪ੍ਰਾਪਤ ਕੀਤੀਆਂ ਪਰੰਤੂ ਅਜਿਹਾ ਪਹਿਲਾ ਕਦੇ ਨਹੀਂ ਦੇਖਣ ਨੂੰ ਮਿਲਿਆ ਤੇ ਦਸਤਾਰਾਂ ਉਪਰੋਂ ਟੋਪੀਆਂ ਪਹਿਨਾਏ ਜਾਣ ਦੇ ਜਤਨ ਕੀਤੇ ਜਾਣ।

ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣ-ਬੁੱਝ ਕੇ ਸਿੱਖ ਧਰਮ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ ਪਰੰਤੂ ਹੁਣ ਸਿੱਖ ਫੌਜੀਆਂ ਵੱਲੋਂ ਸਜਾਈਆਂ ਹੋਈਆਂ ਦਸਤਾਰਾਂ ਉੱਪਰ ਹੈਲਮਟ ਪਾਏ ਜਾਣ ਨੂੰ ਸਿੱਖ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ ਅਤੇ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਇਹ ਫੈਸਲਾ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਅਕਾਲੀ ਆਗੂ ਜਥੇਦਾਰ ਮਹਿੰਦਰ ਸਿੰਘ ਬਾਗੜੀਆਂ, ਭਗਵੰਤ ਸਿੰਘ ਧੰਗੇੜਾ ਮੈਨੇਜਰ, ਗੁਰਇਕਬਾਲ ਸਿੰਘ ਮਾਨ, ਬੇਅੰਤ ਸਿੰਘ ਸਮੇਤ ਹੋਰ ਆਗੂ ਵੀ ਹਾਜਰ ਸਨ।

The post ਸਿੱਖ ਫੌਜੀਆਂ ਦੀਆਂ ਦਸਤਾਰਾਂ ‘ਤੇ ਹੈਲਮਟ ਪਹਿਨਣ ਦੇ ਕੇਂਦਰ ਸਰਕਾਰ ਦੇ ਹੁਕਮ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ: ਪ੍ਰੋ. ਕਿਰਪਾਲ ਸਿੰਘ ਬਡੂੰਗਰ appeared first on TheUnmute.com - Punjabi News.

Tags:
  • aam-aadmi-party
  • breaking-news
  • central-government
  • cm-bhagwant-mann
  • govenment-of-india
  • gurus-for-sikhs
  • indian-army
  • latest-news
  • news
  • prof-kirpal-singh-badungar
  • punjab
  • punjab-government
  • punjab-news
  • sahibzades-of-sri-guru-gobind-singh-ji
  • sgpc
  • sikh-community
  • sikhs
  • sikh-soldiers
  • sikhs-regiment
  • sri-akal-takht-sahib
  • the-unmute-breaking-news

108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਜ਼ਮਾਂ ਨੇ ਅਣਮਿੱਥੇ ਸਮੇਂ ਲਈ ਦਿੱਤਾ ਧਰਨਾ, ਮਰੀਜ਼ ਹੋਏ ਪਰੇਸ਼ਾਨ

Friday 13 January 2023 08:08 AM UTC+00 | Tags: 08-ambulance-association 108 108-ambulance-association 108-ambulance-association-punjab aam-aadmi-party ambulance-employees breaking-news cm-bhagwant-mann dr-balbir-singh health-minister-punjab ladowal-toll-plaza news patients-were-upset protest punjab punjab-government the-unmute-breaking-news

ਚੰਡੀਗੜ੍ਹ 13 ਜਨਵਰੀ 2023 : ਪੰਜਾਬ ਵਿੱਚ ਚਲਾਈ ਜਾ ਰਹੀ 108 ਐਂਬੂਲੈਂਸ ਐਸੋਸੀਏਸ਼ਨ (108 Ambulance Association) ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਲਾਡੋਵਾਲ ਟੋਲ ਪਲਾਜ਼ਾ 'ਤੇ ਪੰਜਾਬ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ। ਇਸ ਦੌਰਾਨ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹਸਪਤਾਲਾਂ ਵਿੱਚ ਪਹੁੰਚਣ ਲਈ ਨਿੱਜੀ ਵਾਹਨਾਂ ਅਤੇ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪਿਆ।

ਇਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਵਾਹਨਾਂ ਲਈ ਤੈਅ ਕੀਤੇ ਰੇਟਾਂ ਨਾਲੋਂ 2 ਤੋਂ 3 ਗੁਣਾ ਵੱਧ ਪੈਸੇ ਦੇਣੇ ਪਏ। ਹੜਤਾਲ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਾਰਾ ਦਿਨ ਪ੍ਰੇਸ਼ਾਨੀ ਹੁੰਦੀ ਰਹੀ। ਧਰਨਾਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 108 ਐਂਬੂਲੈਂਸ ਸੇਵਾ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਹੈ, ਜਿਸ ਕਾਰਨ ਉਹ ਪਿਛਲੇ 12 ਸਾਲਾਂ ਤੋਂ 108 ਐਂਬੂਲੈਂਸ ਸੇਵਾ 'ਤੇ ਦਿਨ-ਰਾਤ ਕੰਮ ਕਰ ਰਹੇ ਹਨ, ਪਰ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ, ਕਿਉਂਕਿ 108 ਐਂਬੂਲੈਂਸ ਐਸੋਸੀਏਸ਼ਨ (108 Ambulance Association) ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ 108 ਐਂਬੂਲੈਂਸ ਸਮੇਤ ਟੋਲ ਪਲਾਜ਼ਾ 'ਤੇ ਧਰਨਾ ਦੇਣਗੇ।

108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਐਂਬੂਲੈਂਸ ਸਰਕਾਰੀ ਹੈ ਤਾਂ ਉਨ੍ਹਾਂ ਨੂੰ ਵੀ ਠੇਕਾ ਪ੍ਰਥਾ ਤੋਂ ਮੁਕਤ ਕਰਕੇ ਵਿਭਾਗ ਵਿੱਚ ਰਲੇਵਾਂ ਕੀਤਾ ਜਾਵੇ। ਉਨ੍ਹਾਂ ਨੂੰ ਵੀ ਹਰਿਆਣਾ ਦੀ ਤਰਜ਼ 'ਤੇ ਤਨਖਾਹ ਅਤੇ ਭੱਤੇ ਦਿੱਤੇ ਜਾਣੇ ਚਾਹੀਦੇ ਹਨ। ਕੰਪਨੀ ਵੱਲੋਂ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ।

ਟੋਲ ਪਲਾਜ਼ਿਆਂ 'ਤੇ 108 ਐਂਬੂਲੈਂਸ ਐਸੋਸੀਏਸ਼ਨਾਂ ਵੱਲੋਂ ਕੀਤੀ ਹੜਤਾਲ ਦੌਰਾਨ ਪੰਜਾਬ ਵਿੱਚ ਚੱਲ ਰਹੀਆਂ ਕੁੱਲ 325 ਐਂਬੂਲੈਂਸ ਗੱਡੀਆਂ ਮੌਜੂਦ ਸਨ। ਅਮਨਪ੍ਰੀਤ ਸਿੰਘ ਅਤੇ ਜੋਗਾ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸਾਰੀਆਂ ਐਂਬੂਲੈਂਸਾਂ ਟੋਲ ਪਲਾਜ਼ਾ 'ਤੇ ਖੜ੍ਹੀਆਂ ਰਹਿਣਗੀਆਂ, ਕੋਈ ਵੀ ਵਾਹਨ ਇੱਥੋਂ ਨਹੀਂ ਲੰਘੇਗਾ।

The post 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਜ਼ਮਾਂ ਨੇ ਅਣਮਿੱਥੇ ਸਮੇਂ ਲਈ ਦਿੱਤਾ ਧਰਨਾ, ਮਰੀਜ਼ ਹੋਏ ਪਰੇਸ਼ਾਨ appeared first on TheUnmute.com - Punjabi News.

Tags:
  • 08-ambulance-association
  • 108
  • 108-ambulance-association
  • 108-ambulance-association-punjab
  • aam-aadmi-party
  • ambulance-employees
  • breaking-news
  • cm-bhagwant-mann
  • dr-balbir-singh
  • health-minister-punjab
  • ladowal-toll-plaza
  • news
  • patients-were-upset
  • protest
  • punjab
  • punjab-government
  • the-unmute-breaking-news

ਅਮਿਤ ਸ਼ਾਹ ਅੱਜ ਰਾਜੌਰੀ 'ਚ ਅੱਤਵਾਦੀ ਹਮਲਿਆਂ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

Friday 13 January 2023 08:21 AM UTC+00 | Tags: adgp-mukesh-singh amit-shah breaking-news dangri home-minister-of-india-amit-shah ied-blast india india-news jammu jammu-kashmir jammu-news latest-news latest-rajouri-news news punjab rajouri rajouri-latest-news rajouri-news rajouri-terror-attack terror-attack the-unmute the-unmute-breaking-news the-unmute-punjab the-unmute-punjabi-news

ਚੰਡੀਗੜ੍ਹ 13 ਜਨਵਰੀ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅੱਜ ਜੰਮੂ ਦਾ ਦੌਰਾ ਕਰਨਗੇ। ਜਿੱਥੇ ਉਨ੍ਹਾਂ ਦਾ ਰਾਜੌਰੀ (Rajouri ) ਜ਼ਿਲ੍ਹੇ ਵਿੱਚ ਦੋ ਅੱਤਵਾਦੀ ਹਮਲਿਆਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ । ਅਮਿਤ ਸ਼ਾਹ ਦੇ ਇਸ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਾਂਗਰੀ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਉਥੇ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਹਨ। ਵੱਖ-ਵੱਖ ਸੁਰੱਖਿਆ ਬਲਾਂ ਅਤੇ ਖੁਫੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਇਸ ‘ਚ ਹਿੱਸਾ ਲੈਣਗੇ।

ਡਾਂਗਰੀ ਪਿੰਡ ‘ਚ ਹੋਏ ਦੋ ਅੱਤਵਾਦੀ ਹਮਲਿਆਂ ‘ਚ ਘੱਟ ਗਿਣਤੀ ਭਾਈਚਾਰੇ ਦੇ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਅਮਿਤ ਸ਼ਾਹ (Amit Shah) ਦਾ ਸਵੇਰੇ ਰਾਜੌਰੀ ਪਹੁੰਚਣ ਦਾ ਪ੍ਰੋਗਰਾਮ ਹੈ ਅਤੇ ਉਥੋਂ ਸਿੱਧਾ ਡਾਂਗਰੀ ਪਿੰਡ ਜਾਣਾ ਹੈ। ਉਹ ਅੱਤਵਾਦੀ ਹਮਲੇ ‘ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹ ਦੀ ਫੇਰੀ ਦੇ ਮੱਦੇਨਜ਼ਰ ਰਾਜੌਰੀ ਜ਼ਿਲੇ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਪੂਰੇ ਡਾਂਗਰੀ ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਸਵੇਰ ਤੋਂ ਦੁਪਹਿਰ ਤੱਕ ਲੋਕਾਂ ਦੀ ਆਮ ਆਵਾਜਾਈ ‘ਤੇ ਪਾਬੰਦੀਆਂ ਹਨ।

The post ਅਮਿਤ ਸ਼ਾਹ ਅੱਜ ਰਾਜੌਰੀ ‘ਚ ਅੱਤਵਾਦੀ ਹਮਲਿਆਂ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ appeared first on TheUnmute.com - Punjabi News.

Tags:
  • adgp-mukesh-singh
  • amit-shah
  • breaking-news
  • dangri
  • home-minister-of-india-amit-shah
  • ied-blast
  • india
  • india-news
  • jammu
  • jammu-kashmir
  • jammu-news
  • latest-news
  • latest-rajouri-news
  • news
  • punjab
  • rajouri
  • rajouri-latest-news
  • rajouri-news
  • rajouri-terror-attack
  • terror-attack
  • the-unmute
  • the-unmute-breaking-news
  • the-unmute-punjab
  • the-unmute-punjabi-news

CM ਭਗਵੰਤ ਮਾਨ ਵਲੋਂ ਲੋਹੜੀ ਮੌਕੇ ਕੱਚੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮਾਂ ਕੀਤੇ ਜਾਣਗੇ ਪੱਕੇ

Friday 13 January 2023 08:46 AM UTC+00 | Tags: aam-aadmi-party breaking-news cm cm-bhagwant-mann contractual-workers latest-news news punjab-government punjab-news the-unmute-breaking-news

ਚੰਡੀਗੜ੍ਹ 13 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਮੌਕੇ ਕੱਚੇ ਕਾਮਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ | ਭਗਵੰਤ ਮਾਨ ਨੇ ਇੱਕ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਲੋਹੜੀ ਦੇ ਤਿਉਹਾਰ ਮੌਕੇ ਤੁਹਾਡੇ ਨਾਲ ਇੱਕ ਹੋਰ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ… ਸਾਡੀ ਸਰਕਾਰ ਲਗਾਤਾਰ ਲੋਕ ਹਿਤੈਸ਼ੀ ਫੈਸਲੇ ਲੈ ਰਹੀ ਹੈ ਅਤੇ ਇਸ ਸਬੰਧ ਵਿੱਚ 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। …ਵੇਰਵੇ ਜਲਦੀ …ਲੋਹੜੀ ਦੀਆਂ ਮੁਬਾਰਕਾਂ..

ਕੱਚੇ ਕਾਮਿਆਂ

The post CM ਭਗਵੰਤ ਮਾਨ ਵਲੋਂ ਲੋਹੜੀ ਮੌਕੇ ਕੱਚੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮਾਂ ਕੀਤੇ ਜਾਣਗੇ ਪੱਕੇ appeared first on TheUnmute.com - Punjabi News.

Tags:
  • aam-aadmi-party
  • breaking-news
  • cm
  • cm-bhagwant-mann
  • contractual-workers
  • latest-news
  • news
  • punjab-government
  • punjab-news
  • the-unmute-breaking-news

ਪਲੇਸਮੈਂਟ ਕੀਤੇ 45 ਜੂਨੀਅਰ ਸਹਾਇਕਾਂ 'ਚ ਅੱਠ ਅੰਗਹੀਣ ਮੁਲਾਜ਼ਮ ਸ਼ਾਮਲ

Friday 13 January 2023 09:05 AM UTC+00 | Tags: 45-junior-assistant 45-junior-assistants aam-aadmi-party breaking-news cm-bhagwant-mann dr-baljit-kaur eight-disabled-employees news punjab-government punjabjunior-assistants social-security-department-of-punjab the-unmute-breaking-news

ਚੰਡੀਗੜ੍ਹ 13 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਜਿਸ ਦਾ ਮੁਲਾਜ਼ਮ ਬਹੁਤ ਅਹਿਮ ਹਿੱਸਾ ਹਨ। ਇਸੇ ਤਹਿਤ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 45 ਕਲਰਕਾਂ ਨੂੰ ਹਾਇਰ ਸਕੇਲ ਵਿੱਚ ਜੂਨੀਅਰ ਸਹਾਇਕਾਂ ਪਲੇਸਮੈਂਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੱਠ ਦਿਵਿਆਂਗ ਮੁਲਾਜ਼ਮ ਵੀ ਸ਼ਾਮਲ ਹਨ।

ਇਹ ਪ੍ਰਗਟਾਵਾ ਕਰਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਕਲਰਕਾਂ ਨੇ 5 ਸਾਲ ਦੀ ਰੈਗੂਲਰ ਸੇਵਾ ਪੂਰੀ ਕਰ ਲਈ ਹੈ ਅਤੇ 50:50 ਦੇ ਅਨੁਪਾਤ ਨਾਲ ਵਿਭਾਗ ਵਿਚ ਕੰਮ ਕਰ ਰਹੇ ਹਨ ਅਤੇ ਪੰਜਾਬੀ ਟਾਈਪ ਟੈਸਟ ਪਾਸ ਕਰ ਚੁੱਕੇ ਹਨ, ਨੂੰ ਹਾਇਰ ਸਕੇਲ ਵਿੱਚ ਬਤੌਰ ਜੂਨੀਅਰ ਸਹਾਇਕ ਪਲੇਸਮੈਂਟ ਕੀਤਾ ਗਿਆ ਹੈ।

ਇਸ ਮੌਕੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹੈ। ਇਸ ਲਈ ਮੁਲਾਜ਼ਮਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸੇਵਾ ਭਾਵਨਾ ਨਾਲ ਡਿਉਟੀ ਨਿਭਾਉਣ।

ਡਾ. ਬਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਸਰਕਾਰ ਇਮਾਨਦਾਰੀ ਦੀ ਨੀਂਹ ‘ਤੇ ਬਣੀ ਹੈ, ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਤੱਕ ਇਹ ਸੁਨੇਹਾ ਪਹੁੰਚੇ ਕਿ ਵਿਭਾਗ ਦੇ ਕਰਮਚਾਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਵਿਭਾਗ ਦੇ ਹਾਇਰ ਸਕੇਲ ਵਿੱਚ ਪਲੇਸਮੈਂਟ ਕੀਤੇ 45 ਜੂਨੀਅਰ ਸਹਾਇਕਾਂ ਵਿੱਚੋਂ ਅੱਠ ਦਿਵਿਆਂਗ ਮੁਲਾਜ਼ਮ ਵੀ ਸ਼ਾਮਲ ਹਨ।

The post ਪਲੇਸਮੈਂਟ ਕੀਤੇ 45 ਜੂਨੀਅਰ ਸਹਾਇਕਾਂ ‘ਚ ਅੱਠ ਅੰਗਹੀਣ ਮੁਲਾਜ਼ਮ ਸ਼ਾਮਲ appeared first on TheUnmute.com - Punjabi News.

Tags:
  • 45-junior-assistant
  • 45-junior-assistants
  • aam-aadmi-party
  • breaking-news
  • cm-bhagwant-mann
  • dr-baljit-kaur
  • eight-disabled-employees
  • news
  • punjab-government
  • punjabjunior-assistants
  • social-security-department-of-punjab
  • the-unmute-breaking-news

ਸੁਖਬੀਰ ਸਿੰਘ ਬਾਦਲ ਨੇ ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ

Friday 13 January 2023 09:16 AM UTC+00 | Tags: breaking-news hockey-world-cup hockey-world-cup-2023 indian-hockey-news news sukhbir-singh-badal

ਚੰਡੀਗੜ੍ਹ 13 ਜਨਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ 13 ਜਨਵਰੀ ਯਾਨੀ ਅੱਜ ਤੋਂ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਕੱਪ 2023 ਲਈ ਸਾਡੀ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਟੀਮ ਨੇ ਟੋਕੀਓ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਮੈਨੂੰ ਯਕੀਨ ਹੈ ਕਿ ਉਹ ਇਸ ਵਾਰ ਵਿਸ਼ਵ ਕੱਪ ‘ਚ ਆਪਣੇ ਘਰੇਲੂ ਮੈਦਾਨ ‘ਤੇ ਖੇਡ ਨੂੰ ਹੋਰ ਵੀ ਖਾਸ ਬਣਾਵੇਗੀ। ਆਉ ਸਾਡੀ ਟੀਮ ਨੂੰ ਉਤਸ਼ਾਹਿਤ ਕਰੀਏ। ਚੱਕ ਦੇ ਇੰਡੀਆ !

The post ਸੁਖਬੀਰ ਸਿੰਘ ਬਾਦਲ ਨੇ ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ appeared first on TheUnmute.com - Punjabi News.

Tags:
  • breaking-news
  • hockey-world-cup
  • hockey-world-cup-2023
  • indian-hockey-news
  • news
  • sukhbir-singh-badal

ਅਲਬਾਮਾ ਸੂਬੇ 'ਚ ਤੂਫਾਨ ਕਾਰਨ 6 ਜਣਿਆਂ ਦੀ ਮੌਤ, ਪ੍ਰਸ਼ਾਸਨ ਵਲੋਂ ਐਮਰਜੈਂਸੀ ਦਾ ਐਲਾਨ

Friday 13 January 2023 09:32 AM UTC+00 | Tags: 6 alabama alabama-administration alabama-news breaking-news georgia news the-unmute-breaking-news the-unmute-punjabi-news tornadoes usa.

ਚੰਡੀਗੜ੍ਹ 13 ਜਨਵਰੀ 2023: ਅਮਰੀਕਾ ਦੇ ਅਲਬਾਮਾ (Alabama) ਸੂਬੇ ‘ਚ ਤੂਫਾਨ ਨੇ ਤਬਾਹੀ ਮਚਾਈ ਹੈ। ਇਸ ਤੂਫਾਨ ਨੇ ਸੂਬੇ ‘ਚ ਭਾਰੀ ਤਬਾਹੀ ਮਚਾਈ ਹੈ ਅਤੇ 6 ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਸ ਤੂਫ਼ਾਨ ਕਾਰਨ ਅਲਬਾਮਾ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਲਬਾਮਾ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਅਲਬਾਮਾ ਦੇ ਔਟੌਗਾ, ਚੈਂਬਰਜ਼, ਡੱਲਾਸ, ਐਲਮੋਰ ਅਤੇ ਟੈਲਾਪੂਸਾ ਖੇਤਰ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ। ਸੂਬੇ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬ ਗਿਆ ਹੈ। ਜਾਰਜੀਆ, ਮਿਸੀਸਿਪੀ ਅਤੇ ਅਲਾਬਾਮਾ ਵਿੱਚ ਬਿਜਲੀ ਪ੍ਰਣਾਲੀ ਠੱਪ ਹੋਣ ਕਾਰਨ ਲੋਕ ਰੌਸ਼ਨੀ ਤੋਂ ਬਿਨਾਂ ਹੀ ਰਹਿਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਅਲਬਾਮਾ (Alabama) ਵਿੱਚ 250 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਉਡਾਣਾਂ ‘ਚ ਦੇਰੀ ਹੋਈ ਹੈ।

ਜਾਣਕਾਰੀ ਮੁਤਾਬਕ ਇਸ ਤੂਫਾਨ ਨਾਲ 40-50 ਘਰਾਂ ਨੂੰ ਨੁਕਸਾਨ ਪੁੱਜਾ ਹੈ। ਮੋਰਗਨ ਕਾਊਂਟੀ ਸ਼ੈਰਿਫ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਤੂਫਾਨ ‘ਚ 10 ਜਣੇ ਜ਼ਖਮੀ ਵੀ ਹੋਏ ਹਨ।

ਦੱਸ ਦੇਈਏ ਕਿ ਪਿਛਲੇ ਸਾਲ ਦੇ ਅੰਤ ਵਿੱਚ ਅਮਰੀਕਾ ਨੂੰ ਵੀ ਭਿਆਨਕ ਬਰਫੀਲੇ ਤੂਫਾਨ ਦਾ ਸਾਹਮਣਾ ਕਰਨਾ ਪਿਆ ਸੀ। ਇਹ ਤੂਫ਼ਾਨ ਕਿੰਨਾ ਖ਼ਤਰਨਾਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਅਮਰੀਕਾ ਵਿਚ ਇਸ ਬਰਫ਼ੀਲੇ ਤੂਫ਼ਾਨ ਵਿਚ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਤੂਫਾਨ ਕਾਰਨ ਆਮ ਜਨਜੀਵਨ ਠੱਪ ਹੋ ਗਿਆ। ਇਸ ਤੂਫ਼ਾਨ ਨੂੰ ਪਿਛਲੀ ਸਦੀ ਵਿੱਚ ਅਮਰੀਕਾ ਵਿੱਚ ਸਭ ਤੋਂ ਖ਼ਤਰਨਾਕ ਤੂਫ਼ਾਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ।

The post ਅਲਬਾਮਾ ਸੂਬੇ ‘ਚ ਤੂਫਾਨ ਕਾਰਨ 6 ਜਣਿਆਂ ਦੀ ਮੌਤ, ਪ੍ਰਸ਼ਾਸਨ ਵਲੋਂ ਐਮਰਜੈਂਸੀ ਦਾ ਐਲਾਨ appeared first on TheUnmute.com - Punjabi News.

Tags:
  • 6
  • alabama
  • alabama-administration
  • alabama-news
  • breaking-news
  • georgia
  • news
  • the-unmute-breaking-news
  • the-unmute-punjabi-news
  • tornadoes
  • usa.

ਚੰਡੀਗੜ੍ਹ 13 ਜਨਵਰੀ 2023: ਅੱਜ ਵਿਸ਼ਵ ਹਾਕੀ ਕੱਪ ਦਾ ਆਗਾਜ ਹੋ ਚੁੱਕਾ ਹੈ | ਪਹਿਲਾ ਮੈਚ ਅਰਜਨਟੀਨਾ (Argentina) ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ | ਅਰਜਨਟੀਨਾ ਨੇ ਹਾਕੀ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾ ਦਿੱਤਾ । ਪੂਲ-ਏ ਵਿੱਚ ਅਰਜਨਟੀਨਾ ਦੀ ਟੀਮ ਤਿੰਨ ਅੰਕਾਂ ਨਾਲ ਸਿਖਰ 'ਤੇ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਹੁਣ ਪੂਲ-ਏ ‘ਚ ਆਸਟ੍ਰੇਲੀਆ ਦਾ ਸਾਹਮਣਾ ਫਰਾਂਸ ਨਾਲ ਹੈ। ਇਹ ਮੈਚ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ | ਇਸ ਦੇ ਨਾਲ ਹੀ ਦੂਜੇ ਮੈਚ ‘ਚ ਆਸਟ੍ਰੇਲੀਆ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਤੀਜੇ ਮੈਚ ਵਿੱਚ ਇੰਗਲੈਂਡ ਅਤੇ ਵੇਲਜ਼ ਦੀਆਂ ਟੀਮਾਂ ਭਿੜਨਗੀਆਂ। ਸ਼ਾਮ ਸੱਤ ਵਜੇ ਤੋਂ ਭਾਰਤ ਦਾ ਸਾਹਮਣਾ ਸਪੇਨ ਨਾਲ ਹੋਵੇਗਾ।

The post Hockey WC: ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਅਰਜਨਟੀਨਾ ਨੇ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾਇਆ appeared first on TheUnmute.com - Punjabi News.

Tags:
  • argentina-vs-south-africa
  • breaking-news
  • news
  • world-hockey-cup

Hockey WC: ਹਾਕੀ ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਸਪੇਨ ਹੋਣਗੇ ਆਹਮੋ-ਸਾਹਮਣੇ

Friday 13 January 2023 09:59 AM UTC+00 | Tags: bhubaneswar breaking-news harmanpreet-singh hockey hockey-world-cup-2023 india indian-hockey-team india-vs-spain latest-news mens-hockey-world-cup news punjabi-news sports-news the-unmute-punjabi-news

ਚੰਡੀਗੜ੍ਹ 13 ਜਨਵਰੀ 2023: ਪੁਰਸ਼ ਹਾਕੀ ਵਿਸ਼ਵ ਕੱਪ ਦਾ 15ਵਾਂ ਐਡੀਸ਼ਨ ਅੱਜ ਓਡੀਸ਼ਾ ਵਿੱਚ ਸ਼ੁਰੂ ਹੋ ਚੁੱਕਾ ਹੈ । ਅਰਜਨਟੀਨਾ ਨੇ ਹਾਕੀ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾ ਦਿੱਤਾ । ਪੂਲ-ਏ ਵਿੱਚ ਅਰਜਨਟੀਨਾ ਦੀ ਟੀਮ ਤਿੰਨ ਅੰਕਾਂ ਨਾਲ ਸਿਖਰ 'ਤੇ ਪਹੁੰਚ ਗਈ ਹੈ। ਇਸਦੇ ਨਾਲ ਹੀ ਸ਼ਾਮ ਸੱਤ ਵਜੇ ਤੋਂ ਭਾਰਤ (India) ਦਾ ਸਾਹਮਣਾ ਸਪੇਨ ਨਾਲ ਹੋਵੇਗਾ।

ਟੂਰਨਾਮੈਂਟ ਦੇ ਸਾਰੇ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਅਤੇ ਰੁੜਕੇਲਾ ਦੇ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਰੁੜਕੇਲਾ ਵਿੱਚ ਕੁੱਲ 20 ਮੈਚ ਖੇਡੇ ਜਾਣਗੇ। ਜਦੋਂ ਕਿ ਕਲਿੰਗਾ ਸਟੇਡੀਅਮ ਬਾਕੀ 24 ਮੈਚਾਂ ਦੀ ਮੇਜ਼ਬਾਨੀ ਕਰੇਗਾ। ਮੇਜ਼ਬਾਨ ਭਾਰਤ ਨੂੰ ਸਪੇਨ, ਇੰਗਲੈਂਡ ਅਤੇ ਵੇਲਜ਼ ਦੇ ਨਾਲ ਪੂਲ ਡੀ ਵਿੱਚ ਰੱਖਿਆ ਗਿਆ ਹੈ।

ਹਾਕੀ ਵਿਸ਼ਵ ਕੱਪ ਵਿੱਚ ਕੁੱਲ 16 ਦੇਸ਼ ਹਿੱਸਾ ਲੈ ਰਹੇ ਹਨ। ਭਾਗ ਲੈਣ ਵਾਲੇ ਦੇਸ਼ਾਂ ਨੂੰ ਚਾਰ ਟੀਮਾਂ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੌਜੂਦਾ ਚੈਂਪੀਅਨ ਬੈਲਜੀਅਮ ਜਰਮਨੀ, ਦੱਖਣੀ ਕੋਰੀਆ ਅਤੇ ਜਾਪਾਨ ਦੇ ਨਾਲ ਪੂਲ ਬੀ ਵਿੱਚ ਹੈ। ਆਸਟ੍ਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਪੂਲ ਏ ਵਿੱਚ ਹਨ। ਇਸ ਦੇ ਨਾਲ ਹੀ ਪੂਲ-ਸੀ ਵਿੱਚ ਨੀਦਰਲੈਂਡ ਦੇ ਨਾਲ ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿਲੀ ਦੀਆਂ ਟੀਮਾਂ ਹਨ।

The post Hockey WC: ਹਾਕੀ ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਸਪੇਨ ਹੋਣਗੇ ਆਹਮੋ-ਸਾਹਮਣੇ appeared first on TheUnmute.com - Punjabi News.

Tags:
  • bhubaneswar
  • breaking-news
  • harmanpreet-singh
  • hockey
  • hockey-world-cup-2023
  • india
  • indian-hockey-team
  • india-vs-spain
  • latest-news
  • mens-hockey-world-cup
  • news
  • punjabi-news
  • sports-news
  • the-unmute-punjabi-news

ਕੰਝਾਵਲਾ ਮਾਮਲੇ 'ਚ ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਰੋਹਿਣੀ ਜ਼ਿਲ੍ਹੇ ਦੇ 11 ਪੁਲਿਸ ਮੁਲਾਜ਼ਮ ਮੁਅੱਤਲ

Friday 13 January 2023 10:12 AM UTC+00 | Tags: 11-police-personnel-suspend aam-aadmi-party arvind-kejriwal breaking-news delhi-court delhi-police delhi-sit india kanjhawala-case latest-news murder-case news punjabi-news rohini rohini-court rohini-news rohini-police sagar-preet-hooda the-unmute-news the-unmute-punjabi-news

ਚੰਡੀਗੜ੍ਹ 13 ਜਨਵਰੀ 2023: ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 'ਤੇ ਅੰਜਲੀ ਨੂੰ ਕਾਰ ਰਾਹੀਂ 13 ਕਿਲੋਮੀਟਰ ਤੱਕ ਘਸੀਟਣ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਘਟਨਾ ਵਾਲੀ ਰਾਤ ਤਿੰਨ ਪੀਸੀਆਰ ਵੈਨਾਂ ਤੇ ਦੋ ਡਿਊਟੀ 'ਤੇ ਤਾਇਨਾਤ 11 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਰੋਹਿਣੀ (Rohini) ਜ਼ਿਲ੍ਹੇ ਦੇ ਜਿਨ੍ਹਾਂ 11 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਦੋ ਸਬ-ਇੰਸਪੈਕਟਰ, ਚਾਰ ਸਹਾਇਕ ਸਬ-ਇੰਸਪੈਕਟਰ, ਚਾਰ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਛੇ ਪੀਸੀਆਰ ਡਿਊਟੀ 'ਤੇ ਸਨ ਅਤੇ ਪੰਜ ਘਟਨਾ ਵਾਲੇ ਦਿਨ ਚੌਂਕੀ 'ਤੇ ਸਨ। ਇਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਹੈ। ਦੱਸ ਦੇਈਏ ਕਿ ਜਿਸ ਰੂਟ ‘ਤੇ ਇਹ ਘਟਨਾ ਵਾਪਰੀ ਹੈ, ਉਸ ਰੂਟ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਵੀਰਵਾਰ ਨੂੰ, ਗ੍ਰਹਿ ਮੰਤਰਾਲੇ ਨੇ ਘਟਨਾ ਵਾਲੀ ਰਾਤ ਤਿੰਨ ਪੀਸੀਆਰ ਵੈਨਾਂ ਅਤੇ ਦੋ ਚੌਕੀਆਂ ‘ਤੇ ਤਾਇਨਾਤ ਸਾਰੇ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਦਿੱਲੀ ਪੁਲਿਸ ਦੀ ਵਿਸ਼ੇਸ਼ ਪੁਲਿਸ ਕਮਿਸ਼ਨਰ ਸ਼ਾਲਿਨੀ ਸਿੰਘ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਰਿਪੋਰਟ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਵਿਚ ਵੀ ਕਮੀਆਂ ਪਾਈਆਂ ਗਈਆਂ ਹਨ।

The post ਕੰਝਾਵਲਾ ਮਾਮਲੇ ‘ਚ ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਰੋਹਿਣੀ ਜ਼ਿਲ੍ਹੇ ਦੇ 11 ਪੁਲਿਸ ਮੁਲਾਜ਼ਮ ਮੁਅੱਤਲ appeared first on TheUnmute.com - Punjabi News.

Tags:
  • 11-police-personnel-suspend
  • aam-aadmi-party
  • arvind-kejriwal
  • breaking-news
  • delhi-court
  • delhi-police
  • delhi-sit
  • india
  • kanjhawala-case
  • latest-news
  • murder-case
  • news
  • punjabi-news
  • rohini
  • rohini-court
  • rohini-news
  • rohini-police
  • sagar-preet-hooda
  • the-unmute-news
  • the-unmute-punjabi-news

ਗੀਤ ਸੰਗੀਤ ਨਾਲ ਸਬੰਧਤ ਲੋਕਾਂ ਦੇ ਲੁਕੇ ਹੁਨਰ ਦੀ ਖੋਜ ਕਰੇਗਾ "ਗਾਉਂਦਾ ਪੰਜਾਬ"

Friday 13 January 2023 10:53 AM UTC+00 | Tags: breaking-news gaunda-punjab jarnail-ghumaan jay-ell-productions news

ਚੰਡੀਗ੍ਹੜ 13 ਜਨਵਰੀ 2023: ਗੀਤ ਸੰਗੀਤ ਨਾਲ ਸਬੰਧਤ ਲੋਕਾਂ ਦੇ ਲੁਕੇ ਹੋਏ ਹੁਨਰ ਦੀ ਖੋਜ ਲਈ ਜੇ.ਐਲ.ਪ੍ਰੋਡਕਸ਼ਨਜ਼ ਅਤੇ ਜਰਨੈਲ ਘੁਮਾਣ ਵੱਲੋਂ ਇੱਕ ਵਿਲੱਖਣ ਸ਼ੋਅ “ਗਾਉਂਦਾ ਪੰਜਾਬ- ਇੱਕ ਪਿੰਡ ਇੱਕ ਕਲਾਕਾਰ” ਦੀ ਸ਼ੁਰੂਆਤ ਕੀਤੀ ਹੈ | “ਗਾਉਂਦਾ ਪੰਜਾਬ” ਪ੍ਰੋਗਰਾਮ ਤਹਿਤ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਦੇ ਉਭਰਦੇ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੇ ਹੁਨਰ ਦੀ ਖੋਜ ਕੀਤੀ ਜਾਵੇਗੀ |

ਮਹਿਤਾਬ ਚੌਹਾਨ, ਡਾਇਰੈਕਟਰ, ਜੇ.ਐਲ.ਪ੍ਰੋਡਕਸ਼ਨਜ਼ ਨੇ ਕਿਹਾ, “ਗਾਉਂਦਾ ਪੰਜਾਬ ਇੱਕ ਅਜਿਹਾ ਪੁਲ ਹੋਵੇਗਾ ਜੋ ਪੰਜਾਬ ਦੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਦੁਨੀਆ ਭਰ ਦੇ ਸਰੋਤਿਆਂ ਨਾਲ ਜੋੜਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ, ਪ੍ਰੋਗਰਾਮ ਨਾਲ ਸਬੰਧਤ ਪ੍ਰੈਸ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਸ਼ਹਿਰਾਂ/ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।”

ਇਸ ਵਿਲੱਖਣ ਪਲੇਟਫਾਰਮ ਬਾਰੇ ਗੱਲ ਕਰਦੇ ਹੋਏ, ਜੇ.ਐਲ.ਪ੍ਰੋਡਕਸ਼ਨਜ਼ ਦੇ ਅਤੇ ਸ਼ੋਅ ਡਾਇਰੈਕਟਰ ਦੇ ਕ੍ਰਿਏਟਿਵ ਹੈੱਡ ਜਰਨੈਲ ਸਿੰਘ ਘੁਮਾਣ ਨੇ ਕਿਹਾ, “ਇਸ ਪ੍ਰੋਗਰਾਮ ਦਾ ਟੀਚਾ ਪੰਜਾਬ ਦੇ ਹਰ ਕੋਨੇ ਤੋਂ ਅਮੀਰ ਪ੍ਰਤਿਭਾ ਨੂੰ ਖੋਜਣਾ ਅਤੇ ਉਨ੍ਹਾਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਜਿਸਦੇ ਉਹ ਹੱਕਦਾਰ ਹਨ |

ਇਹ ਹਫ਼ਤਾਵਾਰੀ ਸ਼ੋਅ ਦੀ ਸ਼ੁਰੂਆਤ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀ, ਕਾਲਜ, ਸਕੂਲ, ਆਡੀਟੋਰੀਅਮ, ਸੋਸ਼ਲ ਕਲੱਬ, ਆਦਿ ‘ਚ ਆਡੀਸ਼ਨ ਰੱਖ ਕੇ ਕੀਤਾ ਜਾਵੇਗੀ | ਇਸ ਤੋਂ ਇਲਾਵਾ, ਆਨ ਲਾਈਨ www.gaundapunjab.live ਵੈਬਸਾਈਟ ਰਾਹੀਂ ਰਜਿਸਟਰੇਸ਼ਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ । “ਗਾਉਂਦਾ ਪੰਜਾਬ’ ਪ੍ਰੋਗਰਾਮ ਦੇ ਕੁੱਲ 26 ਸ਼ੋਅ ਕਰਵਾਏ ਜਾਣਗੇ | “ਗਾਉਂਦਾ ਪੰਜਾਬ” ਪ੍ਰੋਗਰਾਮ ‘ਚ ਕਰੀਬ 600 ਨਵੇਂ ਗਾਇਕ/ਗਾਇਕਾਵਾ ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ | ਗਾਇਕਾਂ ਲਈ ਇਸ ਸ਼ੋਅ ਵਿੱਚ ਭਾਗ ਲੈਣ ਲਈ ਉਮਰ ਸੀਮਾ 15 ਸਾਲ ਤੋਂ 35 ਸਾਲ ਤੱਕ ਰੱਖੀ ਗਈ ਹੈ|

ਸ਼ੋਅ ਦੇ ਪ੍ਰਮੁੱਖ ਕਲਾਕਾਰਾਂ ਨੂੰ “ਗਾਉਂਦਾ ਪੰਜਾਬ” ਸਮੁੱਚੀ ਟੀਮ ਵਲੋਂ ਲਾਈਵ ਪੇਸ਼ਕਾਰੀ ਅਤੇ ਸਟੂਡੀਓ ਰਿਕਾਰਡਿੰਗਾਂ ਲਈ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜੇ.ਐਲ.ਪ੍ਰੋਡਕਸ਼ਨਜ਼ (JAY ELL Productions) ਵੱਲੋਂ ਪ੍ਰਮੋਟ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੈ ਐੱਲ ਪ੍ਰੋਡਕਸ਼ਨਜ਼ ਵੱਲੋਂ “ਗਾਉਂਦਾ ਪੰਜਾਬ” ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਵੀ ਮੌਕੇ ਪ੍ਰਦਾਨ ਕੀਤੇ ਜਾਣਗੇ।

“ਗਾਉਂਦਾ ਪੰਜਾਬ” ਸ਼ੋਅ ਭਾਰਤ ਵਿੱਚ “ਬੱਲੇ ਬੱਲੇ ਟੀ.ਵੀ” ( Balle Balle TV), ਦੀ ਅਨਮਿਊਟ (The Unmute), ਵਿਦੇਸ਼ਾਂ ਵਿੱਚ “ਜਸ ਪੰਜਾਬੀ ਟੀ.ਵੀ ” (Jus Punjabi TV) ਚੈਨਲਾਂ ਤੇ ਹਫ਼ਤਾਵਾਰੀ ਪ੍ਰਸਾਰਿਤ ਹੋਇਆ ਕਰੇਗਾ । ਇਸਦੇ ਨਾਲ ਹੀ “ਗਾਉਂਦਾ ਪੰਜਾਬ" ਦਾ ਕਈ ਚੰਗੇ OTT Platforms ‘ਤੇ ਵੀ ਪ੍ਰਸਾਰਣ ਕੀਤਾ ਜਾਵੇਗਾ । YouTube ਅਤੇ Facebook ‘ਤੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਸੋਸ਼ਲ ਮੀਡੀਆ ਹੈਂਡਲ “JAY ELL Records” ‘ਤੇ ਕੀਤਾ ਜਾਵੇਗਾ |

 

 

The post ਗੀਤ ਸੰਗੀਤ ਨਾਲ ਸਬੰਧਤ ਲੋਕਾਂ ਦੇ ਲੁਕੇ ਹੁਨਰ ਦੀ ਖੋਜ ਕਰੇਗਾ “ਗਾਉਂਦਾ ਪੰਜਾਬ” appeared first on TheUnmute.com - Punjabi News.

Tags:
  • breaking-news
  • gaunda-punjab
  • jarnail-ghumaan
  • jay-ell-productions
  • news

13 ਜਨਵਰੀ 1849: ਸਿੱਖ ਫੌਜਾਂ ਅਤੇ ਅੰਗਰੇਜ਼ਾਂ ਵਿਚਾਲੇ ਚੇਲਿਆਂਵਾਲਾ ਜੰਗ

Friday 13 January 2023 11:04 AM UTC+00 | Tags: chelianwala-war featured-post news punjab sardar-sher-singh-attariwala sikh

ਜੰਗ ਹਿੰਦ ਪੰਜਾਬ

ਚੇਲਿਆਂਵਾਲਾ ਜੰਗ (13 ਜਨਵਰੀ 1849)

ਪੰਜਾਬ ਅਤੇ ਪੰਜਾਬ ਦਾ ਇਤਿਹਾਸ ਆਪਣੀ ਸੂਰਮਤਾਈ ਤਾਰੀਖਾਂ ਦੇ ਨਾਲ ਭਰਿਆ ਹੈ | ਜਿੱਥੇ ਅੱਜ ਲੋਹੜੀ ਹੈ ਅਤੇ ਪੰਜਾਬ ਲੋਹੜੀ ਅਤੇ ਬਾਗੀ ਸੁਭਾਅ ਦੀ ਸਾਂਝੀ ਤੰਦ ਅਸੀਂ ਦੁੱਲਾ ਭੱਟੀ ਨੂੰ ਯਾਦ ਕਰਦੇ ਹਾਂ | ਉੱਥੇ ਹੀ ਇਸੇ ਤਾਰੀਖ਼ਾਂ ਦੇ ਵਿੱਚ ਚੇਲਿਆਂਵਾਲਾ ਜੰਗ ਵੀ ਇੱਕ ਅਹਿਮ ਜੰਗ ਹੈ | ਇਸ ਜੰਗ ਨੂੰ ਦੁਨੀਆ ਵਿੱਚ ਵਾਟਰਲੂ ਦੀ ਜੰਗ ਦੇ ਬਰਾਬਰ ਮੰਨਿਆ ਜਾਂਦਾ ਹੈ |

ਇਸ ਜੰਗ ਬਾਰੇ ਬਲਦੀਪ ਸਿੰਘ ਰਾਮੂੰਵਾਲੀਆ ਲਿਖਦੇ ਹਨ ਕਿ ਇਸ ਲੜਾਈ ਵਿੱਚ ਖ਼ਾਲਸਾ ਦੀ ਅਗਵਾਈ ਸ੍ਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਅੰਗਰੇਜ਼ੀ ਫੌਜ ਦੀ ਅਗਵਾਈ ਜਨਰਲ ਗਫ਼ ਕੋਲ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦਾ 3000 ਤੋਂ ਉਪਰ ਬੰਦਾ ਜਾਇਆ ਹੋਇਆ, ਬਹੁਤ ਸਾਰੇ ਕੈਦੀ ਵੀ ਹੋਏ(ਤਕਰੀਬਨ 9000), ਝੰਡੇ ਤੇ ਤੋਪਾਂ ਵੀ ਖੁਸੀਆਂ , ਤਿੰਨ ਦਿਨ ਮਾਤਮ ਚੱਲਦਾ ਰਿਹਾ, ਇੰਗਲੈਂਡ ਤੱਕ ਹਲਚਲ ਪੈਦਾ ਹੋ ਗਈ। ਅੰਗਰੇਜ਼ਾਂ ਨਾਲ ਜੋ ਹੋਈ ਬੀਤੀ , ਉਹਨਾਂ ਦੀ ਜ਼ੁਬਾਨੀ ਹੀ ਪਾਠਕਾਂ ਦੇ ਸਨਮੁੱਖ ਰੱਖਦੇ ਹਾਂ।

chaliwala

ਚੇਲਿਆਂਵਾਲਾ ਦੀ ਲੜਾਈ ਸਮੇਂ ਅੰਗਰੇਜ਼ ਫ਼ੌਜ ਦੀ ਲਾਮਬੰਦੀ ਸੰਸਾਰ ਪ੍ਰਸਿੱਧ ਵਾਟਰਲੂ ਲੜਾਈ ਦੇ ਬਰਾਬਰ ਸੀ ।ਪਰ ਫਿਰ ਵੀ ਜੋ ਹਸ਼ਰ ਅੰਗਰੇਜ਼ਾਂ ਦਾ ਹੋਇਆ , ਉਸ ਨੇ ਸਾਰੀ ਦੁਨੀਆਂ ਵਿਚ ਹਲਚਲ ਪੈਦਾ ਕਰ ਦਿੱਤੀ। ਇਸ ਲੜਾਈ ਵਿਚ ਜੇਕਰ ਕਿਸੇ ਨੂੰ ਕਾਮਯਾਬੀ ਮਿਲੀ ਤਾਂ ਨਿਸਚਿਤ ਹੀ ਸਿੱਖ ਸਨ ,ਜਿਨ੍ਹਾਂ ਦਾ ਰੁਤਬਾ ਹੋਰ ਵੀ ਉਚਾ ਹੋ ਗਿਆ ਸੀ।(ਜੌਸਫ਼ ਥੈਕਵਲ , ਇਹ ਆਪ ਇਸ ਲੜਾਈ ਵਿੱਚ ਸੀ) ਇਸ ਲੜਾਈ ਸਮੇਂ ਪੰਜ ਜਾਂ ਛੇ ਝੰਡੇ , ਜੋ 24ਵੀਂ ਪੈਦਲ , 25,30 ਤੇ 56ਵੀਂ ਬਟਾਲੀਅਨਾਂ ਦੇ ਸਨ , ਸਿੱਖਾਂ ਹੱਥ ਲੱਗੇ ਅਤੇ ਮੇਜਰ ਕਰਿਸਟੀ ਦੀਆਂ ਚਾਰ ਤੋਪਾਂ ਵੀ ਹੱਥ ਲੱਗੀਆਂ।

33 ਅੰਗਰੇਜ਼ ਅਫ਼ਸਰ ਅਤੇ 53 ਜੇ.ਸੀ.ਓ ਮਾਰੇ ਗਏ। 94 ਅੰਗਰੇਜ਼ ਅਫ਼ਸਰ ਅਤੇ 91 ਜੇ.ਸੀ.ਓ ਫਟੜ ਹੋਏ। ਉਹਨਾਂ ਦੀਆਂ ਫੌਜਾਂ ਸਾਰੀ ਰਾਤ ਲਾਮਬੰਦ ਨਾ ਹੋ ਸਕੀਆਂ । ਉਧਰ ਸਿੱਖਾਂ ਦੇ ਹੱਲੇ ਦਾ ਖ਼ਤਰਾ ਵੀ ਸਾਰੀ ਰਾਤ ਬਣਿਆ ਰਿਹਾ।ਉਸ ਰਾਤ ਭਾਰੀ ਮੀਂਹ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ।ਸਾਰੀ ਰਾਤ ਜਖ਼ਮੀ ਸਿਪਾਹੀ ਸੰਭਾਲਣ ਵਿੱਚ ਲਗ ਗਈ।'ਐਨਾ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਦੁਨੀਆਂ ਵਿੱਚ ਕਿਤੇ ਵੀ ਨਹੀਂ ਸੀ ਹੋਇਆ, ਜੋ ਇਸ ਢਾਈ ਘੰਟੇ ਦੀ ਲੜਾਈ ਸਮੇਂ ਹੋ ਗਿਆ ਸੀ।' (ਮੇਜਰ ਟਰੋਟਰ)

ਤਸਵੀਰ: ਅਕਰਮ ਵੜੈਚ

                                                            (ਸਮਾਰਕ ਦੇ ਚਾਰੇ ਪਾਸੇ ਪੰਜਾਬੀ, ਉਰਦੂ,ਅੰਗਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਹੈ )

ਇਸ ਤਬਾਹੀ ਨੇ ਸਾਡੀਆਂ ਕਾਮਯਾਬੀਆਂ ਉੱਤੇ ਮਿਟੀ ਪਾ ਦਿੱਤੀ ਹੈ ਅਤੇ ਲੋਕਾਂ ਦੇ ਦਿਲਾਂ ਉੱਤੇ ਕਾਬਲ ਦੇ ਘੱਲੂਘਾਰੇ ਨਾਲੋਂ ਜ਼ਿਆਦਾ ਅਸਰ ਕੀਤਾ ਹੈ।ਨਤੀਜਾ ਇਹ ਹੋਇਆ ਕਿ ਡਾਕ ਪੁਜਣ ਦੇ ਅਠਤਾਲੀ ਘੰਟਿਆਂ ਦੇ ਅੰਦਰ ਇਹ ਫੈਸਲਾ ਹੋ ਕਿ ਗਫ਼ ਦੀ ਥਾਂ ਸਰ ਚਾਰਲਸ ਨੇਪੀਅਰ ਨੂੰ ਹਿੰਦੁਸਤਾਨ ਦੀ ਫ਼ੌਜ ਦੀ ਕਮਾਨ ਕਰਨ ਲਈ ਭੇਜਿਆ ਜਾਵੇ।(ਸਰ ਜੌਨ ਹੌਬਹਾਊਸ)

ਕਮਾਂਡਰ ਇਨ ਚੀਫ਼ ਦੀ ਚਿੱਠੀ ਨੇ ਅਜ ਪਿਛੇ ਨਾਲੋਂ ਮੈਨੂੰ ਜ਼ਿਆਦਾ ਫ਼ਿਕਰ ਲਾ ਦਿੱਤਾ ਹੈ ਜਿਸ ਵਿਚੋਂ ਮੈਨੂੰ ਇਉਂ ਦਿਸਦਾ ਹੈ ਜਿਵੇਂ ਉਸ ਨੂੰ ਆਪਣੇ ਆਪ ਤੋਂ ਸਾਰਾ ਭਰੋਸਾ ਉਡ ਗਿਆ ਹੋਵੇ ।ਮੈਂ ਅਗਲੀ ਲੜਾਈ ਵਿਚ ਅਸਰਦਾਰ ਕਾਰਵਾਈ ਲਈ ਫੌਜ ਉੱਤੇ , ਤੁਹਾਡੇ ਉੱਤੇ ਅਤੇ ਹੋਰ ਤੁਹਾਡੇ ਵਰਗਿਆਂ ਤੇ ਭਰੋਸਾ ਲਾਈ ਬੈਠਾਂ ਹਾਂ। ਕਿਸੀ ਅੰਗਰੇਜ਼ੀ ਫੌਜ ਨੇ ਕਦੀ ਕੋਈ ਵੱਡੀ ਲੜਾਈ ਇਸ ਤੋਂ ਘਟ ਰੁਕਾਵਟਾਂ ਅਤੇ ਫ਼ਤਹ ਲਈ ਇਸ ਤੋਂ ਜਿਆਦਾ ਸਾਮਾਨ ਅਤੇ ਸਾਧਨਾਂ ਨਾਲ ਨਹੀਂ ਲੜੀ।(ਬ੍ਰਿਗੇਡੀਅਰ ਮਾਊਟਿਨ ਦਾ ਡਲਹੌਜ਼ੀ ਨੂੰ ਖ਼ਤ)

ਚੇਲਿਆਂਵਾਲਾ ਜੰਗ

                                                                                                             ਤਸਵੀਰ: ਅਕਰਮ ਵੜੈਚ

ਸਿੱਖ ਸਿਰਲੱਥ ਸੂਰਮਿਆਂ ਵਾਂਗ ਲੜੇ। ਉਹ ਆਪਣੇ ਅੰਤਿਮ ਸੰਘਰਸ਼ ਵਿੱਚ ਵੀ ਬੜੇ ਜ਼ੋਰਦਾਰ ਤੇ ਭਿਆਨਕ ਢੰਗ ਨਾਲ ਲੜੇ।ਐਨੀ ਭਾਰੀ ਗਿਣਤੀ ਵਿੱਚ ਸ਼ੇਰਾਂ ਵਾਂਗ ਦਲੇਰ ਆਦਮੀ ਪਹਿਲਾਂ ਮੈਂ ਕਦੇ ਨਹੀਂ ਵੇਖੇ ਸਨ ।ਉਹ ਸੰਗੀਨਾਂ ਨਾਲ ਵਿਨ੍ਹੇ ਵੀ ਆਪਣੇ ਹਮਲਾਵਰ ਵੱਲ ਦੌੜ ਪੈਂਦੇ।(ਸੈਡਫੋਰਡ) ਜਨਤਕ ਤੌਰ 'ਤੇ ਭਾਂਵੇਂ ਮੈਂ ਹਾਲਤ ਨੂੰ ਵਧੀਆ ਪੇਸ਼ ਕਰਨ ਲਈ , ਇਸ ਨੂੰ ਇਕ ਵੱਡੀ ਜਿੱਤ ਕਹਿੰਦਾ ਹਾਂ ।ਪਰ ਆਪ ਨੂੰ ਰਾਜ਼ਦਾਨਾ ਢੰਗ ਨਾਲ ਲਿਖਣ ਸਮੇਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਮੇਰੀ ਸਥਿਤੀ ਬੜੀ ਗੰਭੀਰ ਤੇ ਸੰਕਟਪੂਰਨ ਹੈ।(ਡਲਹੌਜ਼ੀ ਦਾ ਵੈਲਿੰਗਟਨ ਨੂੰ ਲਿਖਿਆ ਖ਼ਤ)

ਚੇਲਿਆਂਵਾਲਾ ਵਿੱਚ ਸਿੱਖਾਂ ਨੇ ਆਪਣੇ ਹਮਲਾਵਰਾਂ ਦੀਆਂ ਸੰਗੀਨਾਂ ਖੱਬੇ ਹੱਥ ਨਾਲ ਫੜ੍ਹ ਲਈਆਂ ਤੇ ਨੇੜੇ ਹੋ ਕੇ ਆਪਣੇ ਸੱਜੇ ਹੱਥਾਂ ਵਿੱਚ ਫੜ੍ਹੀਆਂ ਤਲਵਾਰਾਂ ਨਾਲ ਆਪਣੇ ਵੈਰੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਇਹ ਹਾਲਾਤ , ਇਹ ਦੱਸਣ ਲਈ ਕਾਫੀ ਹਨ ਕਿ ਇਹ ਆਦਮੀ(ਸਿੱਖ) ਕਿਸ ਪ੍ਰਕਾਰ ਦੀ ਸਾਹਸੀ ਨਸਲ ਦੇ ਹਨ। ਜੇਕਰ ਸਿੱਖ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਨਾ ਕੇਵਲ ਅੰਗਰੇਜ਼ਾਂ ਦੀ ਹਕੂਮਤ ਪੰਜਾਬ 'ਚ ਹੀ ਖ਼ਤਮ ਹੋ ਜਾਂਦੀ ਬਲਕਿ ਉਨ੍ਹਾਂ ਨੂੰ ਹਿੰਦੁਸਤਾਨ ਵਿਚੋਂ ਵੀ ਕੱਢ ਦਿੱਤਾ ਜਾਂਦਾ।(ਐਡਵਿਨ ਅਰਨਾਲਡ)

ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾ ਮਾਰੀਆਂ ਨੇ ।

ਇਸ ਲੇਖ ਵਿੱਚ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀ ਹਨ | ਇਹ ਤਸਵੀਰਾਂ ਅਕਰਮ ਵੜੈਚ ਨੇ ਖਿੱਚੀਆਂ ਹਨ | ਚੇਲਿਆਂਵਾਲਾ ਜੰਗ ਨੂੰ ਯਾਦ ਕਰਦਿਆਂ ਅਕਰਮ ਵੜੈਚ ਦੱਸਦੇ ਹਨ ਕਿ ਜਿਹੜੀ ਸਮਾਰਕ ਬਣੀ ਹੈ, ਇਸਦੇ ਚਾਰੇ ਪਾਸੇ ਪੰਜਾਬੀ, ਉਰਦੂ, ਅੰਗਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੈ | ਚੇਲਿਆਂਵਾਲਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਵਿੱਚ ਪੈਂਦਾ ਹੈ |

ਜੰਗਜੂ ਮਾਮਲਿਆਂ ਦੇ ਲਿਖਾਰੀ ਅਜੈਪਾਲ ਸਿੰਘ ਲਿਖਦੇ ਹਨ ਕਿ ਇਹ George Meredith ਦੀ ਲਿਖੀ ਕਵਿਤਾ ਚੇਲਿਆਂਵਾਲਾ , ਚੇਲਿਆਂਵਾਲਾ ਦਾ ਇੱਕ ਹਿੱਸਾ ਹੈ । ਇਹਦੇ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇਸ ਜੰਗ ਨੇ ਅੰਗਰੇਜ਼ੀ ਸਾਮਰਾਜ ਨੂੰ ਕਾਂਬਾ ਲਾ ਦਿੱਤਾ ਸੀ । ਚਿੱਲਿਆਂ ਆਲੀ ਵਿੱਚ ਅੰਗਰੇਜ ਸਿਪਾਹੀ ਆਵਦੀਆਂ ਜਾਨਾਂ ਹੀ ਨਹੀਂ ਆਵਦਾ ਮਾਣ ਸਨਮਾਨ ਅਤੇ ਅਣਖ ਸੱਭ ਗਵਾ ਆਏ ਸੀ ।

ਇਹ ਦਾਗ਼ ਓਹਨਾਂ ਕਈ ਦਹਾਕਿਆਂ ਬਾਅਦ ਕ੍ਰੀਮੀਆ ਦੀ ਜੰਗ ਵਿੱਚ ਧੋਤਾ । ਜਿੱਸ ਬਾਰੇ lord Tennyson ਨੇ ਆਵਦੀ ਕਵੀਤਾ charge of the light brigade ਲਿਖੀ। ਸਿੱਖ ਘੋੜ ਚੜਿਆ ਅੱਗੇ ਚਿੱਲਿਆਂ ਆਲੀ ਦੇ ਸ਼ਰਮਨਾਕ rout ਤੇ ਪਰਦਾ ਪਾਉਣ ਲਈ ਲਿਖੀ ਗਈ ਚਾਰਜ ਆਫ ਲਾਈਟ ਬ੍ਰਿਗੇਡ ਕਵੀਤਾ ਅੰਗਰੇਜ਼ੀ ਸਾਮਰਾਜ ਦੇ ਹਰ ਸਕੂਲ ਵਿੱਚ ਪੜ੍ਹਾਈ ਗਈ ।

Chillianwallah, Chillianwallah!
‘Tis a name so sad and strange,
Like a breeze through midnight harpstrings
Ringing many a mournful change;
But the wildness and the sorrow
Have a meaning of their own –
Oh, whereof no glad to-morrow
Can relieve the dismal tone!

 

 

The post 13 ਜਨਵਰੀ 1849: ਸਿੱਖ ਫੌਜਾਂ ਅਤੇ ਅੰਗਰੇਜ਼ਾਂ ਵਿਚਾਲੇ ਚੇਲਿਆਂਵਾਲਾ ਜੰਗ appeared first on TheUnmute.com - Punjabi News.

Tags:
  • chelianwala-war
  • featured-post
  • news
  • punjab
  • sardar-sher-singh-attariwala
  • sikh

ਸੈਕਟਰ-17 'ਚ ਦੁਕਾਨਦਾਰ ਨਾਲ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਚੰਡੀਗੜ੍ਹ ਦੇ SSP ਨੂੰ ਨੋਟਿਸ ਜਾਰੀ

Friday 13 January 2023 11:18 AM UTC+00 | Tags: breaking-news chandigarh chandigarh-ssp crime latest-news news punjab punjab-and-haryana-high-court punjab-government sector-17-chandigarh sub-divisional-magistrate the-unmute-breaking-news the-unmute-punjabi-news

ਚੰਡੀਗੜ੍ਹ 13 ਜਨਵਰੀ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗਿਆਨਚੰਦ ਦੀ ਪਟੀਸ਼ਨ ‘ਤੇ ਚੰਡੀਗੜ੍ਹ ਪੁਲਿਸ ਦੇ ਐਸਐਸਪੀ, ਉਪ ਮੰਡਲ ਮੈਜਿਸਟਰੇਟ (ਸੈਂਟਰ), ਸੈਕਟਰ 17 ਥਾਣਾ ਦੇ ਐਸਐਚਓ ਓਮ ਪ੍ਰਕਾਸ਼, ਐਸਆਈ ਕਰਮਵੀਰ ਸਿੰਘ, ਸੈਕਟਰ 33 ਵਾਸੀ ਸੁਭਾਸ਼ ਆਨੰਦ ਅਤੇ ਮੋਹਾਲੀ ਮੁੰਡੀ ਖਰੜ ਵਾਸੀ ਐਸ. ਗੁਰਮੀਤ ਸਿੰਘ ਨੂੰ ਨੋਟਿਸ ਜਾਰੀ ਕਰਕੇ ਗਿਆਨਚੰਦ ਦੀ ਪਟੀਸ਼ਨ ‘ਤੇ 28 ਮਾਰਚ 2023 ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

20 ਜੂਨ 2022 ਨੂੰ ਗੁਰਮੀਤ ਸਿੰਘ ਅਤੇ ਸੁਭਾਸ਼ ਆਨੰਦ ਨੇ ਨਾ ਸਿਰਫ ਦਰਜ਼ੀ ਗਿਆਨ ਚੰਦ ਦੀ ਦੁਕਾਨ ‘ਚ ਜ਼ਬਰਦਸਤੀ ਦਾਖਲ ਹੋ ਗਏ ਸਗੋਂ ਉਸ ਦੀ ਕੁੱਟਮਾਰ ਵੀ ਕੀਤੀ। ਸੁਭਾਸ਼ ਆਨੰਦ ਸੈਕਟਰ 17 ਆਨੰਦ ਕੰਪਲੈਕਸ ਦਾ ਮਾਲਕ ਹੈ ਜਦਕਿ ਗੁਰਮੀਤ ਸਿੰਘ ਸੁਭਾਸ਼ ਆਨੰਦ ਦਾ ਦੋਸਤ ਹੈ। ਇਸ ਲੜਾਈ ‘ਚ ਗਿਆਨਚੰਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਕਾਰਨ ਗਿਆਨਚੰਦ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਣਾ ਪਿਆ।

ਇਸ ਮਾਮਲੇ ਵਿੱਚ ਪੁਲੀਸ ਨੇ ਪਹਿਲਾਂ ਗਿਆਨਚੰਦ 'ਤੇ ਸਮਝੌਤਾ ਕਰਨ ਲਈ ਲਗਾਤਾਰ ਦਬਾਅ ਪਾਇਆ ਪਰ ਜਦੋਂ ਉਹ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਹਿੰਦਾ ਰਿਹਾ ਤਾਂ ਪੁਲਿਸ ਨੇ 9 ਜੁਲਾਈ 2022 ਨੂੰ ਸ਼ਿਕਾਇਤਕਰਤਾ ਅਤੇ ਗੁਰਮੀਤ ਸਿੰਘ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 107/151 ਦਰਜ ਕਰ ਲਈ। ਦੇ ਤਹਿਤ ਕਾਰਵਾਈ ਇਸ ਮਾਮਲੇ ਵਿੱਚ ਗੁਰਮੀਤ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ (ਕੇਂਦਰ) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦਕਿ ਸੁਭਾਸ਼ ਆਨੰਦ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਮਜਬੂਰੀ ਵੱਸ ਸ਼ਿਕਾਇਤਕਰਤਾ ਗਿਆਨਚੰਦ ਨੇ ਚੰਡੀਗੜ੍ਹ ਪੁਲੀਸ ਦੇ ਐਸਐਸਪੀ ਕੋਲ ਪਹੁੰਚ ਕੀਤੀ ਪਰ ਉਸ ਤੋਂ ਬਾਅਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਜਿਸ ਕਾਰਨ ਉਸ ਨੇ ਚੰਡੀਗੜ੍ਹ ਪੁਲੀਸ ਦੇ ਐਸਐਸਪੀ, ਉਪ ਮੰਡਲ ਮੈਜਿਸਟਰੇਟ (ਸੈਂਟਰਲ) ਓਮਪ੍ਰਕਾਸ਼ ਇੰਸਪੈਕਟਰ, ਏਐਸਆਈ ਕਰਮਬੀਰ ਸਿੰਘ, ਸੁਭਾਸ਼ ਆਨੰਦ ਅਤੇ ਗੁਰਮੀਤ ਸਿੰਘ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਇਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ 28 ਮਾਰਚ 2023 ਤੋਂ ਪਹਿਲਾਂ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

 

The post ਸੈਕਟਰ-17 ‘ਚ ਦੁਕਾਨਦਾਰ ਨਾਲ ਕੁੱਟਮਾਰ ਦੇ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਚੰਡੀਗੜ੍ਹ ਦੇ SSP ਨੂੰ ਨੋਟਿਸ ਜਾਰੀ appeared first on TheUnmute.com - Punjabi News.

Tags:
  • breaking-news
  • chandigarh
  • chandigarh-ssp
  • crime
  • latest-news
  • news
  • punjab
  • punjab-and-haryana-high-court
  • punjab-government
  • sector-17-chandigarh
  • sub-divisional-magistrate
  • the-unmute-breaking-news
  • the-unmute-punjabi-news

ਆਸਟ੍ਰੇਲੀਆ: ਸੜਕ ਹਾਦਸੇ 'ਚ 4 ਪੰਜਾਬੀਆਂ ਦੀ ਮੌਤ ਮਾਮਲੇ 'ਚ ਕਾਰ ਚਾਲਕ ਖ਼ਿਲਾਫ਼ ਚੱਲੇਗਾ ਮੁਕੱਦਮਾ

Friday 13 January 2023 11:31 AM UTC+00 | Tags: 4 4-punjabis-in-a-road-accident australia breaking-news news ra road-accident road-safety

ਚੰਡੀਗੜ੍ਹ 13 ਜਨਵਰੀ 2023: ਆਸਟ੍ਰੇਲੀਆ (Australia) ‘ਚ ਸੜਕ ਹਾਦਸੇ ‘ਚ ਪੰਜਾਬ ਨਾਲ ਸੰਬੰਧਿਤ 4 ਜਣਿਆ ਦੀ ਮੌਤ ਦੇ ਮਾਮਲੇ ‘ਚ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਚੱਲੇਗਾ। ਦੋਸ਼ੀ ਡਰਾਈਵਰ ਹਰਿੰਦਰ ਸਿੰਘ ਵੀ ਭਾਰਤੀ ਮੂਲ ਦਾ ਹੈ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਮੂਲ ਦੇ ਲੋਕ ਆਪਣੇ ਦੋਸਤ ਦੇ ਘਰ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਉਥੇ ਹੀ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਡਰਾਈਵਰ ਫਿਲਹਾਲ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੜਕ ਹਾਦਸੇ ਦੇ ਸਬੰਧ ਵਿੱਚ ਕਾਰ ਚਾਲਕ ਨੂੰ ਖਤਰਨਾਕ ਡਰਾਈਵਿੰਗ ਦੇ ਮਾਮਲੇ ਵਿੱਚ ਦੋਸ਼ੀ ਬਣਾਇਆ ਹੈ।

ਖ਼ਬਰ ਮੁਤਾਬਕ ਇਹ ਸੜਕ ਹਾਦਸਾ 4 ਜਨਵਰੀ ਨੂੰ ਉਸ ਸਮੇਂ ਵਾਪਰਿਆ, ਜਦੋਂ ਕਾਰ ਚਾਲਕ ਹਰਿੰਦਰ ਸਿੰਘ ਭਾਰਤੀ ਮੂਲ ਦੇ ਚਾਰ ਯਾਤਰੀਆਂ ਨੂੰ ਲੈ ਕੇ ਆਸਟ੍ਰੇਲੀਆ (Australia) ਦੇ ਵਿਕਟੋਰੀਆ ਸੂਬੇ ਦੇ ਸ਼ੈਪਰਟਨ ਸ਼ਹਿਰ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਟੋਇਟਾ ਕਾਰ ਟਰਾਲੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ ਚਾਰੇ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ੇਪਰਟਨ ਪੰਜਾਬੀ ਭਾਈਚਾਰੇ ਦੇ ਆਗੂ ਧਰਮ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਰ ਦਾ ਡਰਾਈਵਰ ਅਤੇ ਸਾਰੇ ਯਾਤਰੀ ਪੰਜਾਬੀ ਸਨ।

ਖਬਰਾਂ ਮੁਤਾਬਕ ਹਾਦਸੇ ‘ਚ ਮਾਰੇ ਗਏ ਚਾਰ ਲੋਕਾਂ ‘ਚੋਂ 3 ਟੱਕਰ ਹੁੰਦੇ ਹੀ ਕਾਰ ‘ਚੋਂ ਡਿੱਗ ਗਏ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਾਦਸੇ ਦੇ ਸਮੇਂ ਯਾਤਰੀਆਂ ਨੇ ਸੀਟ ਬੈਲਟ ਲਗਾਈ ਹੋਈ ਸੀ ਜਾਂ ਨਹੀਂ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਕਾਰ ਦਾ ਅਗਲਾ ਹਿੱਸਾ ਟਰੇਲਰ ਦੀ ਸਾਈਡ ਨਾਲ ਜਾ ਟਕਰਾਇਆ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਯਾਤਰੀ ਕਾਰ ਤੋਂ ਬਾਹਰ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਕਾਰ ਦੀ ਅਗਲੀ ਸੀਟ ‘ਤੇ ਬੈਠੇ ਚੌਥੇ ਨੌਜਵਾਨ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।

The post ਆਸਟ੍ਰੇਲੀਆ: ਸੜਕ ਹਾਦਸੇ ‘ਚ 4 ਪੰਜਾਬੀਆਂ ਦੀ ਮੌਤ ਮਾਮਲੇ ‘ਚ ਕਾਰ ਚਾਲਕ ਖ਼ਿਲਾਫ਼ ਚੱਲੇਗਾ ਮੁਕੱਦਮਾ appeared first on TheUnmute.com - Punjabi News.

Tags:
  • 4
  • 4-punjabis-in-a-road-accident
  • australia
  • breaking-news
  • news
  • ra
  • road-accident
  • road-safety

ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਹੋਈ ਹਲਕੀ ਬਾਰਿਸ਼

Friday 13 January 2023 12:43 PM UTC+00 | Tags: breaking-news haryana-and-punjab heavy-rain latest-news light-rain meteorological-department news temperature

ਚੰਡੀਗੜ੍ਹ 13 ਜਨਵਰੀ 2023: ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਅਤੇ ਘੱਟੋ-ਘੱਟ ਤਾਪਮਾਨ ਆਮ ਸੀਮਾਵਾਂ ਦੇ ਨੇੜੇ ਰਿਹਾ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਨਾਰਨੌਲ ਵਿੱਚ ਘੱਟੋ-ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ, ਕਰਨਾਲ 10.6 ਡਿਗਰੀ ਸੈਲਸੀਅਸ, ਰੋਹਤਕ 11.2 ਡਿਗਰੀ ਸੈਲਸੀਅਸ ਅਤੇ ਅੰਬਾਲਾ ਵਿੱਚ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ‘ਚ ਪਟਿਆਲਾ ‘ਚ ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ, ਲੁਧਿਆਣਾ ‘ਚ 9.5 ਡਿਗਰੀ ਸੈਲਸੀਅਸ, ਫਰੀਦਕੋਟ ‘ਚ 10 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਅਤੇ ਮੋਹਾਲੀ ‘ਚ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਰਿਹਾ ਅਤੇ ਰਾਤ ਠੰਢੀ ਰਹੀ। ਹਰਿਆਣਾ ਦੇ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦੋਹਾਂ ਸੂਬਿਆਂ ‘ਚ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ।

The post ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ‘ਚ ਹੋਈ ਹਲਕੀ ਬਾਰਿਸ਼ appeared first on TheUnmute.com - Punjabi News.

Tags:
  • breaking-news
  • haryana-and-punjab
  • heavy-rain
  • latest-news
  • light-rain
  • meteorological-department
  • news
  • temperature

ਅਮਨ ਅਰੋੜਾ ਨੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਵਜੋਂ ਅਹੁਦਾ ਸੰਭਾਲਿਆ

Friday 13 January 2023 12:47 PM UTC+00 | Tags: aam-aadmi-party aman-arora minister-of-printing-and-stationery-punjab news punjab punjab-government punjab-news the-unmute-breaking-news

ਚੰਡੀਗੜ੍ਹ 13 ਜਨਵਰੀ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਵਜੋਂ ਵੀ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵਿੱਚ ਹਾਲ ਹੀ ਵਿੱਚ ਹੋਏ ਵਿਭਾਗਾਂ ਦੇ ਫੇਰਬਦਲ ਦੌਰਾਨ ਇਹ ਵਿਭਾਗ ਅਮਨ ਅਰੋੜਾ ਨੂੰ ਅਲਾਟ ਕੀਤਾ ਗਿਆ ਸੀ। ਅਹੁਦਾ ਸੰਭਾਲਣ ਉਪਰੰਤ ਅਮਨ ਅਰੋੜਾ ਨੇ ਪ੍ਰਿੰਟਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਕੇ. ਮੀਨਾ, ਕੰਟਰੋਲਰ ਪੁਨੀਤ ਗੋਇਲ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲਿਆ।

ਨਵੀਨਤਮ ਤਕਨਾਲੋਜੀ ਅਪਣਾਉਂਦਿਆਂ ਡਿਜ਼ੀਟਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਪ੍ਰਿਟਿੰਗ ਵਿਭਾਗ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੂਬਾ ਸਰਕਾਰ ਦੇ ਪ੍ਰਿੰਟਿੰਗ ਸਟੇਸ਼ਨਰੀ ਦੇ ਸਾਰੇ ਕੰਮ ਵਿਭਾਗ ਵੱਲੋਂ ਹੀ ਕੀਤੇ ਜਾਣ। ਇਕ ਹੋਰ ਵਿਭਾਗ ਦੀ ਜ਼ਿੰਮੇਵਾਰੀ ਸੌਂਪਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤਾਂ ਜੋ ਲੋਕਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

The post ਅਮਨ ਅਰੋੜਾ ਨੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਵਜੋਂ ਅਹੁਦਾ ਸੰਭਾਲਿਆ appeared first on TheUnmute.com - Punjabi News.

Tags:
  • aam-aadmi-party
  • aman-arora
  • minister-of-printing-and-stationery-punjab
  • news
  • punjab
  • punjab-government
  • punjab-news
  • the-unmute-breaking-news

PCS ਐਸੋਸੀਏਸ਼ਨ ਦਾ ਵੱਡਾ ਫੈਸਲਾ, ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕਰਨਗੇ ਕੰਮ

Friday 13 January 2023 12:51 PM UTC+00 | Tags: aam-aadmi-party cm-bhagwant-mann news pcs-association punjab the-unmute-breaking-news

ਚੰਡੀਗੜ੍ਹ 13 ਜਨਵਰੀ 2023: ਪੀਸੀਐੱਸ ਐਸੋਸੀਏਸ਼ਨ ਨੇ ਅੱਜ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਵਿੱਚ ਅਧਿਕਾਰੀ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਗੇ। ਦੱਸ ਦਈਏ ਕਿ ਪਿਛਲੇ ਦਿਨੀਂ ਜਨਤਕ ਛੁੱਟੀਆਂ ਕਾਰਨ ਕਈ ਲੋਕਾਂ ਦੇ ਕੰਮ-ਕਾਜ ਠੱਪ ਹੋ ਗਏ ਸਨ। ਇਨ੍ਹਾਂ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਲਈ ਹੁਣ ਅਧਿਕਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਗੇ।

PCS

The post PCS ਐਸੋਸੀਏਸ਼ਨ ਦਾ ਵੱਡਾ ਫੈਸਲਾ, ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕਰਨਗੇ ਕੰਮ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • news
  • pcs-association
  • punjab
  • the-unmute-breaking-news

ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਹੱਲ ਲਈ ਹਰਭਜਨ ਸਿੰਘ ਈ.ਟੀ.ਓ ਵੱਲੋਂ ਵਟਸਐਪ ਨੰਬਰ ਜਾਰੀ

Friday 13 January 2023 12:57 PM UTC+00 | Tags: aam-aadmi-party breaking-news cm-bhagwant-mann electricity-related-complaints-number harbhajan-singh-eto news pspcl punjab whatsapp-number

ਅੰਮ੍ਰਿਤਸਰ 13 ਜਨਵਰੀ 2023: ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲਗਭਗ 96 ਲੱਖ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਇਰਾਦੇ ਨਾਲ ਵਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਉਤੇ ਆਈ ਸ਼ਿਕਾਇਤ ਦਾ ਹੱਲ ਵਿਭਾਗ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਸਪਲਾਈ ਸੰਬੰਧੀ ਸ਼ਿਕਾਇਤਾਂ ਵੀ ਵਧ ਜਾਂਦੀਆਂ ਹਨ। ਖਪਤਕਾਰਾਂ ਦੀਆਂ ਸਪਲਾਈ ਸੰਬੰਧੀ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਕਾਰਪੋਰੇਸ਼ਨ ਕੋਲ 24&7 ਸ਼ਿਫਟਾਂ ਵਿੱਚ ਕੰਮ ਕਰਨ ਵਾਲਾ ਮਿਹਨਤੀ ਸਟਾਫ਼ ਉਪਲੱਬਧ ਹੈ।

ਸ: ਈ.ਟੀ.ਓ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਇੱਕ ਸਿੰਗਲ ਸਮਰਪਿਤ ਟੋਲ ਫਰੀ ਨੰਬਰ 1912 ਦਾ ਇਕ ਮਜਬੂਤ ਕਸਟਮਰ ਕੇਅਰ ਸਿਸਟਮ ਹੈ। '1912' ਤੇ ਕੀਤੀਆਂ ਗਈਆਂ ਕਾਲਾਂ ਲੁਧਿਆਣਾ ਵਿਖੇ ਸਥਿਤ 120 ਸੀਟਾਂ ਵਾਲੇ ਕਾਲ ਸੈਂਟਰ ਤੇ ਦਰਜ ਕੀਤੀਆਂ ਜਾਂਦੀਆਂ ਹਨ। ਖਪਤਕਾਰਾਂ ਕੋਲ ਪਹਿਲਾਂ ਹੀ ਸ਼ਿਕਾਇਤਾਂ ਦਰਜ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਿੰਗਲ ਸਮਰਪਿਤ ਟੋਲ ਫਰੀ ਨੰਬਰ 1912 ਤੇ ਕਾਲ ਕਰਨਾ ਜਾਂ 1912 ਤੇ “No Supply”, 1800-180-1512 ਤੇ ਮਿਸਡ ਕਾਲ, 1ndroid ਅਤੇ iOS ਮੋਬਾਇਲ ਫੋਨਾਂ ਲਈ ਮੋਬਾਇਲ ਐਪ ਦਾ ਵਿਕਲਪ ਹੈ।

ਖਪਤਕਾਰ ਸੇਵਾਵਾਂ ਦੇ ਵਧਾਉਣ ਦੇ ਯਤਨ ਵਿੱਚ, ਪੀ.ਐਸ.ਪੀ.ਸੀ.ਐਲ. ਦੁਆਰਾ ਗਾਹਕਾਂ ਲਈ ਵਟਸਐਪ ਰਾਹੀਂ ਸ਼ਿਕਾਇਤਾਂ ਦਰਜ ਕਰਨ ਦੀ ਇੱਕ ਨਵੀਂ ਸਹੂਲਤ ਉਪਲੱਬਧ ਕਰਵਾਈ ਗਈ ਹੈ। ਖਪਤਕਾਰ ਵਟਸਐਪ ਨੰਬਰ 9646101912 ਤੇ ਕੀ-ਵਰਡ “No Supply” ਭੇਜ ਕੇ ਨੋ ਸਪਲਾਈ ਦੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਸ਼ਿਕਾਇਤਕਰਤਾ ਦੇ ਮੋਬਾਇਲ ਨੰਬਰ ਤੋਂ ਆਖਰੀ ਦਰਜ ਕੀਤੀ ਗਈ ਸ਼ਿਕਾਇਤ ਦੇ ਪਤੇ ਤੇ ਹੀ ਸ਼ਿਕਾਇਤ ਦਰਜ ਕੀਤੀ ਜਾਵੇਗੀ।

ਜੇਕਰ ਖਪਤਕਾਰ ਦਾ ਮੋਬਾਈਲ ਨੰਬਰ ਪੀ.ਐਸ.ਪੀ.ਸੀ.ਐਲ. ਕੋਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਕਿਸੇ ਹੋਰ ਵਿਕਲਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਮੈਸੇਜ ਭੇਜਿਆ ਜਾਵੇਗਾ। ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ਤੇ, ਉਪਭੋਗਤਾ ਆਪਣੇ ਆਪ ਪੀ.ਐਸ.ਪੀ.ਸੀ.ਐਲ. 1912 ਕਸਟਮਰ ਰਿਲੇਸ਼ਨਸ਼ਿਪ ਮਨੇਜਮੈਂਟ ਸਿਸਟਮ ਨਾਲ ਰਜਿਸਟਰ ਹੋ ਜਾਵੇਗਾ ਅਤੇ ਫਿਰ ਉਪਰੋਕਤ ਵਟਸਐਪ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਵਾ ਸਕੇਗਾ।

ਸ਼ਿਕਾਇਤ ਦੇ ਨਿਪਟਾਰੇ ਸੰਬੰਧੀ ਐਸ.ਐਮ.ਐਸ. ਅਤੇ ਆਈ.ਵੀ.ਆਰ.ਐਸ. ਸਿਸਟਮ ਰਾਹੀਂ ਫੀਡਬੈਕ ਸੇਵਾ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਖਪਤਕਾਰਾਂ ਨੂੰ ਇਮਾਨਦਾਰ ਫੀਡਬੈਕ ਸਾਂਝਾ ਕਰਨ ਦੀ ਅਪੀਲ ਕਰਦਾ ਹੈ ਅਤੇ ਜੇਕਰ ਉਹ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹ ਸ਼ਿਕਾਇਤਾਂ ਦੇ ਨਿਪਟਾਰੇ ਲਈ 1912 ਤੇ ਆਪਣੀ ਟਿੱਪਣੀ ਲਿਖ ਕੇ ਐਸਐਮਐਸ ਭੇਜ ਸਕਦੇ ਹਨ।

The post ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਹੱਲ ਲਈ ਹਰਭਜਨ ਸਿੰਘ ਈ.ਟੀ.ਓ ਵੱਲੋਂ ਵਟਸਐਪ ਨੰਬਰ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • electricity-related-complaints-number
  • harbhajan-singh-eto
  • news
  • pspcl
  • punjab
  • whatsapp-number

ਬ੍ਰਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਵਾਸੀਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਮੁਬਾਰਕਾਂ

Friday 13 January 2023 01:00 PM UTC+00 | Tags: lohri makar-sankranti news punjab punjab-festival punjab-minister-of-revenue punjab-news the-unmute-breaking-news

ਚੰਡੀਗੜ੍ਹ 13 ਜਨਵਰੀ 2023: ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪੰਜਾਬ ਵਾਸੀਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਮੁਬਾਰਕਾਂ ਦਿੱਤੀਆਂ ਹਨ।ਇੱਥੋਂ ਜਾਰੀ ਸੰਦੇਸ਼ ਵਿਚ ਜਿੰਪਾ ਨੇ ਕਿਹਾ ਕਿ ਲੋਹੜੀ ਤਿਉਹਾਰ ਪੰਜਾਬ ਦੀ ਏਕਤਾ, ਸਦਭਾਵਨਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਲੋਹੜੀ ਤਿਉਹਾਰ ਮੌਕੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਇਕਜੁਟ ਹੁੰਦੇ ਹੋਏ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਜਿੰਪਾ ਨੇ ਮਕਰ ਸੰਕ੍ਰਾਂਤੀ ਦੀਆਂ ਵੀ ਸਭਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਮਕਰ ਸੰਕ੍ਰਾਂਤੀ ਆਉਣ ਵਾਲੇ ਵਾਢੀ ਸੀਜ਼ਨ ਦੇ ਜਸ਼ਨਾਂ ਵੱਜੋਂ ਮਨਾਈ ਜਾਂਦੀ ਹੈ। ਜਿੰਪਾ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਦਾ ਪ੍ਰਸੰਗ ਸੂਰਜ ਦੇਵਤਾ ਦਾ ਧੰਨਵਾਦ ਕਰਨ ਨਾਲ ਵੀ ਜੁੜਦਾ ਹੈ ਤਾਂ ਜੋ ਫਸਲ ਦਾ ਝਾੜ ਵਧੀਆ ਹੋਵੇ। ਉਨ੍ਹਾਂ ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ, ਉੱਨਤੀ ਅਤੇ ਚੰਗੀ ਫਸਲ ਦੀ ਕਾਮਨਾ ਵੀ ਕੀਤੀ

The post ਬ੍ਰਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਵਾਸੀਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਮੁਬਾਰਕਾਂ appeared first on TheUnmute.com - Punjabi News.

Tags:
  • lohri
  • makar-sankranti
  • news
  • punjab
  • punjab-festival
  • punjab-minister-of-revenue
  • punjab-news
  • the-unmute-breaking-news

ਹੁਸ਼ਿਆਰਪੁਰ, 13 ਜਨਵਰੀ 2023: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਰਾਇਲ ਸਿੱਖ ਯੂਥ ਕਲੱਬ ਦੇ ਅਹੁਦੇਦਾਰਾਂ ਨਾਲ ਮਿਲ ਕੇ ਰਾਮ ਕਲੋਨੀ ਕੈਂਪ ਸਥਿਤ ਬ੍ਰਿਧ ਆਸ਼ਰਮ ਤੇ ਚਿਲਡਰਨ ਹੋਮ ਦਾ ਦੌਰਾ ਕੀਤਾ ਅਤੇ ਬਜ਼ੁਰਗਾਂ ਤੇ ਬੱਚਿਆਂ ਨਾਲ ਲੋਹੜੀ ਮਨਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਕੈਬਨਿਟ ਮੰਤਰੀ ਜਿੰਪਾ ਦੀ ਧਰਮ ਪਤਨੀ ਵਿਭਾ ਸ਼ਰਮਾ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਬਜ਼ੁਰਗਾਂ ਤੇ ਬੱਚਿਆਂ ਨੂੰ ਮੂੰਗਫਲੀ ਤੇ ਰਿਓੜੀਆਂ ਭੇਂਟ ਕਰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ। ਉਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਉਨ੍ਹਾਂ ਦੀ ਹਰ ਜ਼ਰੂਰਤ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਰਾਇਲ ਸਿੱਖ ਯੂਥ ਕਲੱਬ ਦੇ ਡਾ. ਜਤਿੰਦਰ ਕੌਰ, ਸੁਪ੍ਰੀਤ ਸਿੰਘ, ਹਰਪ੍ਰੀਤ ਸਿਘੰ, ਤੇਜਿੰਦਰ ਸਿੰਘ ਤੋਂ ਇਲਾਵਾ ਵਰਿੰਦਰ ਸ਼ਰਮਾ ਬਿੰਦੂ, ਸਤਵੰਤ ਸਿੰਘ ਸਿਆਣ, ਐਡਵੋਕੇਟ ਅਮਰਜੋਤ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

The post ਕੈਬਨਿਟ ਮੰਤਰੀ ਨੇ ਬ੍ਰਿਧ ਆਸ਼ਰਮ ਤੇ ਚਿਲਡਰਨ ਹੋਮ ਦਾ ਦੌਰਾ ਕਰਕੇ ਬਜ਼ੁਰਗਾਂ ਤੇ ਬੱਚਿਆਂ ਨਾਲ ਮਨਾਈ ਲੋਹੜੀ appeared first on TheUnmute.com - Punjabi News.

Tags:
  • brahm-shankar-jimpa
  • breaking-news
  • latest-news
  • news
  • punjab-news

ਚੰਡੀਗੜ੍ਹ 13 ਜਨਵਰੀ 2023: ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ 14 ਜਨਵਰੀ, 2023 (ਸ਼ਨਿੱਚਰਵਾਰ) ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ/ਗ਼ੈਰ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ/ਗ਼ੈਰ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

The post ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਸਥਾਨਕ ਛੁੱਟੀ ਐਲਾਨੀ appeared first on TheUnmute.com - Punjabi News.

Tags:
  • mela-maghi
  • punjab-government

ਚੰਡੀਗੜ੍ਹ, 13 ਜਨਵਰੀ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸ. ਸੰਧਵਾਂ ਨੇ ਕਿਹਾ ਕਿ ਸਮਾਜਵਾਦੀ ਆਗੂ ਯਾਦਵ ਨੇ ਦੱਬੇ ਕੁਚਲੇ ਲੋਕਾਂ ਦੀ ਬੇਹਤਰੀ ਲਈ ਜੀਵਨ ਭਰ ਅਣਥੱਕ ਕੰਮ ਕੀਤਾ ਅਤੇ ਸਿਆਸਤ ਵਿੱਚ ਚੰਗੀ ਛਾਪ ਛੱਡੀ। ਸ. ਸੰਧਵਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

The post ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਰਦ ਯਾਦਵ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • kultar-singh-sandhawan
  • news
  • sharad-yadav

ਚੰਡੀਗੜ੍ਹ, 13 ਜਨਵਰੀ 2023: ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਸਥਾਨਕ ਰਾਜਿੰਦਰਾ ਕਾਲਜ ਵਿਖੇ “ਧੀਆਂ ਦੀ ਲੋਹੜੀ” ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਸੱਦਾ ਦਿੱਤਾ ਕਿ ਮਾਪੇ ਹੁਣ ਪੁੱਤਾਂ ਵਾਂਗ ਧੀਆਂ ਦੇ ਵੀ ਤਿਉਹਾਰ ਮਨਾਉਣੇ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਚ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਮਾਪਿਆਂ ਦਾ ਫਰ਼ਜ ਬਣਦਾ ਹੈ ਕਿ ਉਹ ਪੁੱਤਾਂ ਵਾਂਗ ਧੀਆਂ ਦਾ ਮਾਣ ਸਤਿਕਾਰ ਕਰਨ। ਇਸ ਮੌਕੇ ਹਲਕਾ ਬਠਿੰਡਾ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ। ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਦੁੱਲੇ ਭੱਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿੳਂਕਿ ਦੁੱਲੇ ਭੱਟੀ ਵੱਲੋਂ ਔਰਤਾਂ ਦੀ ਰਾਖੀ ਨੂੰ ਵਿਸ਼ੇਸ਼ ਪਹਿਲ ਦਿੱਤੀ ਗਈ ਸੀ। ਉਨ੍ਹਾਂ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਕਿਸੇ ਪੱਖੋਂ ਵੀ ਪੱਖਪਾਤ ਨਾ ਕੀਤਾ ਜਾਵੇ। ਉਨ੍ਹਾ ਕਿਹਾ ਕਿ ਧੀਆਂ ਦਾ ਪੁੱਤਾਂ ਵਾਂਗ ਇੱਜਤ ਤੇ ਸਤਿਕਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਕਰਾਈਮ ਦੇ ਖੇਤਰ ਵਿੱਚ ਨਾਮਾਤਰ ਹਨ, ਪਰ ਇਹ ਕਰਾਈਮ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਕਾਮਯਾਬ ਹੋਈਆਂ ਹਨ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ “ਧੀਆਂ ਦੀ ਲੋਹੜੀ” ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ। ਇਸ ਤਹਿਤ ਧੀਆਂ ਨੂੰ ਪੁੱਤਾਂ ਵਾਂਗ ਸਤਿਕਾਰ ਦੇਣ ਲਈ ਸੂਬੇ ਭਰ ਵਿੱਚ 13 ਤੋਂ 20 ਜਨਵਰੀ ਤੱਕ ਸਪਤਾਹ ਮਨਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗੀ ਅਤੇ ਔਰਤਾਂ ਦੀ ਸੁਰੱਖਿਆ ਤੋਂ ਇਲਾਵਾ ਲਿੰਗ ਅਨੁਪਾਤ ਵਿਚ ਵਾਧਾ ਕਰਨ ਲਈ ਜਾਗਰੂਕਤਾ ਫ਼ੈਲਾਈ ਜਾਵੇਗੀ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਡਾਟਾ ਤਿਆਰ ਕਰ ਲਿਆ ਗਿਆ ਹੈ। ਜਲਦੀ ਹੀ ਇਹ ਰਕਮ ਉਨ੍ਹਾਂ ਨੂੰ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੁ਼ਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ ਉਪਰਾਲੇ ਕਰ ਰਹੀ ਹੈ।

ਸਰਕਾਰ ਵੱਲੋਂ ਹੁਣ ਤੱਕ ਬਹੁਤ ਘੱਟ ਸਮੇਂ ਵਿਚ 25000 ਤੋਂ ਵਧੇਰੇ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆ ਹਨ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਦ ਹੀ 6000 ਨਵੀਂਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਦਿ ਦੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ ਨੇ ਵੀ “ਧੀਆਂ ਦੀ ਲੋਹੜੀ” ਮਨਾਉਣ ਨੂੰ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੜਕੀਆਂ ਨੂੰ ਵੀ ਪੁੱਤਾਂ ਵਾਂਗ ਮਾਣ ਸਤਿਕਾਰ ਦੇਣ ਦਾ ਸੱਦਾ ਦਿੱਤਾ।

ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਸੰਬੋਧਨ ਕਰਦਿਆਂ ਧੀਆਂ ਪ੍ਰਤੀ ਮਾਣ ਸਤਿਕਾਰ ਵਧਾਉਣ ਦਾ ਸੱਦਾ ਦਿੰਦਿਆਂ ਵਿਭਾਗ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਰਾਜ ਪੱਧਰੀ ਸਮਾਗਮ ਮੌਕੇ 51 ਨਵਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ ਅਤੇ ਉਨ੍ਹਾਂ ਦੀਆਂ ਮਾਵਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਹੋਣਹਾਰ ਲੜਕੀਆਂ ਅਤੇ ਪਹੁੰਚੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਲੜਕੀਆਂ ਵੱਲੋਂ ਗਿੱਧਾ ਤੋਂ ਇਲਾਵਾ ਗੱਤਕਾ ਦੇ ਵੀ ਜੌਹਰ ਦਿਖਾਏ ਗਏ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਰੈਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਐਚ.ਪੀ.ਸੀ.ਐਲ (ਮਿੱਤਲ ਐਨਰਜੀ ਲਿਮਟਿਡ ਫੁੱਲੋਖ਼ਾਰੀ) ਅਤੇ ਦੀਵਾਰਕਾ ਦਾਸ ਮਿੱਤਲ ਚੈਰੀਟੇਬਲ ਟਰਸਟ ਰਜਿਸਟਰਡ ਬਠਿੰਡਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਠਿੰਡਾ ਵਿਖੇ 78 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਡਾਇਲਸੈਸ ਸੈਂਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇੱਥੇ ਆਮ ਲੋਕਾਂ ਲਈ ਮੁਫ਼ਤ ਡਾਇਲਸੈਸ ਵਾਸਤੇ 9 ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿੱਥੇ ਗਰੀਬ ਅਤੇ ਆਮ ਲੋਕਾਂ ਦੇ ਬਿਲਕੁਲ ਮੁਫ਼ਤ ਡਾਇਲਸੈਸ ਕੀਤੇ ਜਾਣਗੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਵੱਡੀਆ ਪੁਲਾਘਾਂ ਪੁੱਟੀਆਂ ਹਨ। ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਡਾਕਟਰੀ ਸਟਾਫ਼ ਤੇ ਹੋਰ ਬੁਨਿਆਦੀ ਢਾਂਚੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਚੈਅਰਮੇਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਚੈਅਰਮੇਨ ਪੰਜਾਬ ਟ੍ਰੇਡਰਜ਼ ਕਮਿਸ਼ਨ ਅਨਿੱਲ ਠਾਕੁਰ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੈਅਰਮੈਨ ਸ਼ੂਗਰਫੈਡ ਪੰਜਾਬ  ਨਵਦੀਪ ਜੀਦਾ, ਚੈਅਰਮੇਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ. ਇੰਦਰਜੀਤ ਸਿੰਘ ਮਾਨ, ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ  ਜੇ.ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਮੈਡਮ ਪਲਵੀ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸਿਖਲਾਈ ਅਧੀਨ ਆਈ.ਏ.ਐਸ. ਅਧਿਕਾਰੀ ਮੈਡਮ ਮਾਨਸੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਚੈਅਰਮੇਨ ਇੰਮਪਰੂਵਮੈਂਟ ਟਰਸਟ ਬਠਿੰਡਾ  ਜਤਿੰਦਰ ਭੱਲਾ, ਆਪ ਦੀ ਸੂਬਾ ਮਹਿਲਾ ਵਿੰਗ ਪ੍ਰਧਾਨ ਬਲਜਿੰਦਰ ਕੌਰ ਤੁੰਗਵਾਲੀ, ਆਪ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਤਬੀਰ ਕੌਰ, ਬੀ.ਸੀ. ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜ੍ਹੀਆ ਅਤੇ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਸਿੰਘ ਰਾਜਨ, ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਹਾਜ਼ਰ ਸਨ।

The post ਮਹਿਲਾਵਾਂ ਨੂੰ ਜਲਦ ਮੁਹੱਈਆ ਹੋਵੇਗਾ 1000 ਰੁਪਏ ਪ੍ਰਤੀ ਮਹੀਨੇ ਦਾ ਤੋਹਫ਼ਾ : ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • 1000
  • breaking-news
  • child-development-department
  • dr-baljit-kaur
  • lohri
  • news

6 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਹੋਵੇਗੀ ਨਵੀਂ ਭਰਤੀ : ਡਾ. ਬਲਜੀਤ ਕੌਰ

Friday 13 January 2023 01:24 PM UTC+00 | Tags: 6-thousand-anganwadi-workers anganwadi anganwadi-workers-and-helpers

ਬਠਿੰਡਾ 13 ਜਨਵਰੀ 2023: ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਛੇਤੀ ਹੀ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਕੀਤੀ ਜਾਵੇਗੀ।ਅੱਜ ਇੱਥੇ ਸਥਾਨਕ ਰਾਜਿੰਦਰਾ ਕਾਲਜ ਵਿਖੇ “ਧੀਆਂ ਦੀ ਲੋਹੜੀ” ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਵਾਨ ਵਜੋਂ ਪਹੁੰਚੇ ਸਨ। ਇਸ ਮੌਕੇ ਹਲਕਾ ਬਠਿੰਡਾ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ। ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਡਾਟਾ ਤਿਆਰ ਕਰ ਲਿਆ ਗਿਆ ਹੈ। ਜਲਦੀ ਹੀ ਇਹ ਰਕਮ ਉਨ੍ਹਾਂ ਨੂੰ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੁ਼ਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ ਉਪਰਾਲੇ ਕਰ ਰਹੀ ਹੈ। ਸਰਕਾਰ ਵੱਲੋਂ ਹੁਣ ਤੱਕ ਬਹੁਤ ਘੱਟ ਸਮੇਂ ਵਿਚ 25000 ਤੋਂ ਵਧੇਰੇ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆ ਹਨ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਦ ਹੀ 6000 ਨਵੀਂਆਂ ਆਂਗਣਵਾੜੀ ਵਰਕਰਾਂ

The post 6 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਹੋਵੇਗੀ ਨਵੀਂ ਭਰਤੀ : ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • 6-thousand-anganwadi-workers
  • anganwadi
  • anganwadi-workers-and-helpers

ਜਲੰਧਰ/ਕਪੂਰਥਲਾ, 13 ਜਨਵਰੀ 2023:  ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ ਸੋਮਵਾਰ 16 ਜਨਵਰੀ ਨੂੰ 27ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਨੀਵਾਰ ਸਵੇਰੇ ਕਰਵਾਇਆ ਜਾ ਰਿਹਾ ਹੈ, ਜਿਸਦਾ ਪਾਠ ਦੇ ਭੋਗ ਤੇ ਗੁਰੂ ਕਾ ਅਟੂਟ ਲੰਗਰ 16 ਜਨਵਰੀ ਨੂੰ ਬਰਤਾਇਆ ਜਾਵੇਗਾ।

ਇਸੇ ਦਿਨ ਯੂਨਿਵਰਸਿਟੀ ਵਿੱਚ ਸਥਾਪਨਾ ਦਿਵਸ ਸਮਾਗਮ ਹੋਵੇਗਾ, ਪੰਜਾਬ ਦੇ ਕੈਬਿਨਟ ਮੰਤਰੀ ਸ. ਹਰਜੋਤ ਸਿੰਘ ਬੈਂਸ, ਜੋ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਲਾਈ ਵਿਭਾਗ ਦੇ ਮੰਤਰੀ ਹਨ, ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਜਾ ਰਹੇ ਹਨ। ਯੂਨਿਵਰਸਿਟੀ ਰਜਿਸਟ੍ਰਾਰ ਡਾ. ਐਸ ਕੇ ਮਿਸ਼ਰਾ ਵੱਲੋਂ ਚੰਡੀਗੜ੍ਹ ਵਿਖੇ ਮਾਣਯੋਗ ਮੰਤਰੀ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ, ਜਿਸਨੂੰ ਉਹਨਾਂ ਪਰਵਾਨ ਕੀਤਾ ਹੈ।

The post ਆਈ.ਕੇ.ਜੀ.ਪੀ.ਟੀ.ਯੂ. ‘ਚ ਸਥਾਪਨਾ ਦਿਵਸ ਸਮਾਗਮ 16 ਜਨਵਰੀ ਨੂੰ, ਕੈਬਿਨੇਟ ਮੰਤਰੀ ਬੈਂਸ ਹੋਣਗੇ ਮੁੱਖ ਮਹਿਮਾਨ appeared first on TheUnmute.com - Punjabi News.

Tags:
  • breaking-news
  • i.k-gujral-punjab-technical-university
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form