ਅਗਲੇ ਸੈਸ਼ਨ ਦੀਆਂ ਕਿਤਾਬਾਂ ਮਾਰਚ ਵਿੱਚ ਹੀ ਸੂਬੇ ਦੇ ਕਰੀਬ 20,000 ਸਰਕਾਰੀ ਸਕੂਲਾਂ ਵਿੱਚ ਪਹੁੰਚ ਜਾਣਗੀਆਂ। PSEB (ਪੰਜਾਬ ਸਕੂਲ ਸਿੱਖਿਆ ਬੋਰਡ) ਫਰਵਰੀ ਦੇ ਅਖੀਰ ਤੱਕ ਆਪਣੇ ਏਰੀਆ ਦੇ ਡਿਪੂਆਂ ਨੂੰ ਲਗਭਗ 2.25 ਕਰੋੜ ਕਿਤਾਬਾਂ ਨੂੰ ਡਿਸਪੈਚ ਕਰਨ ਦਾ ਕੰਮ ਕਰ ਦਿੱਤਾ ਜਾਏਗਾ। ਇਨ੍ਹਾਂ 1.25 ਕਰੋੜ ਕਿਤਾਬਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ।
ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਨੂੰ ਅੱਧਾ ਸੈਸ਼ਨ ਬੀਤ ਜਾਣ ਮਗਰੋਂ ਕਿਤਾਬਾਂ ਮਿਲਦੀਆਂ ਹਨ।
ਹਰ ਸਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸ਼ਿਕਾਇਤ ਕਰਦੇ ਹਨ ਕਿ ਸੈਸ਼ਨ ਅੱਧਾ ਰਹਿ ਜਾਣ ਦੇ ਬਾਵਜੂਦ ਪੂਰੀਆਂ ਕਿਤਾਬਾਂ ਨਹੀਂ ਮਿਲ ਰਹੀਆਂ। ਅਜਿਹੇ ‘ਚ PSEB ਨੇ ਫਰਵਰੀ ‘ਚ ਹੀ ਕਿਤਾਬਾਂ ਦੀ ਛਪਾਈ ਦਾ ਟੀਚਾ ਮਿੱਥਿਆ ਹੈ, ਤਾਂ ਜੋ ਮਾਰਚ ਵਿੱਚ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾ ਦਿੱਤੀਆਂ ਜਾਣ। ਬੋਰਡ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਨੂੰ ਵੀ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਵੇਚਦਾ ਹੈ।
ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਵਿੱਚ ਸੈਸ਼ਨ 2022-23 ਲਈ 6ਵੀਂ ਤੋਂ 12ਵੀਂ ਤੱਕ ਦੀਆਂ ਕਿਤਾਬਾਂ ਦੀ ਸਪਲਾਈ ਪੂਰੀ ਨਹੀਂ ਹੋ ਸਕੀ ਸੀ। ਬੋਰਡ ਨੇ ਕਿਹਾ ਕਿ ਕੋਵਿਡ ਕਾਰਨ ਮੰਗ ਦਾ ਸਹੀ ਮੁਲਾਂਕਣ ਨਾ ਹੋਣ ਕਾਰਨ ਕਿਤਾਬਾਂ ਦੀ ਘਾਟ ਸੀ, ਜੋ ਬਾਅਦ ਵਿੱਚ ਭੇਜੀਆਂ ਗਈਆਂ ਸਨ।
ਇਹ ਵੀ ਪੜ੍ਹੋ : ਗੁਰਦਾਸਪੁਰ : ਨਿੱਜੀ ਹਸਪਤਾਲ ‘ਚ 2 ਸਾਲਾਂ ਬੱਚੇ ਦੀ ਮੌਤ ਮਗਰੋਂ ਹੰਗਾਮਾ, ਗਲਤ ਇੰਜੈਕਸ਼ਨ ਲਾਉਣ ਦੇ ਦੋਸ਼
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋ. ਯੋਗਰਾਜ ਨੇ ਕਿਹਾ ਕਿ ਬੋਰਡ ਆਪਣੇ ਪੱਧਰ ‘ਤੇ ਸੈਸ਼ਨ ਦੇ ਸ਼ੁਰੂ ‘ਚ ਕਿਤਾਬਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ। ਬੋਰਡ 28 ਫਰਵਰੀ 2023 ਤੱਕ ਕਿਤਾਬਾਂ ਦਾ ਪੂਰਾ ਸੈੱਟ ਆਪਣੇ ਖੇਤਰ ਡਿਪੂ ਨੂੰ ਪ੍ਰਦਾਨ ਕਰੇਗਾ, ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸੈਸ਼ਨ ਤੋਂ ਪਹਿਲਾਂ ਕਿਤਾਬਾਂ ਮਿਲ ਜਾਣ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ‘ਚ ਬੱਚਿਆਂ ਤੱਕ ਸਾਰੀਆਂ ਕਿਤਾਬਾਂ ਪਹੁੰਚਾਏਗਾ PSEB appeared first on Daily Post Punjabi.
source https://dailypost.in/latest-punjabi-news/pseb-will-deliver-all/