ਗੁਰਦਾਸਪੁਰ ਸਰਹੱਦ ‘ਤੇ ਮੁੜ ਦਿਖਿਆ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰ ਭੇਜਿਆ ਵਾਪਸ

ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ BSF ਦੇ ਜਵਾਨਾਂ ਨੇ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ । ਮਿਲੀ ਜਾਣਕਾਰੀ BSF ਦੇ ਜਵਾਨਾਂ ਨੇ ਕਮਾਲਪੁਰ ਪੋਸਟ ’ਤੇ ਐਤਵਾਰ ਰਾਤ ਨੂੰ ਕਰੀਬ 10:10 ਵਜੇ ਦੇ ਕਰੀਬ ਡਰੋਨ ਦੇਖਿਆ ਗਿਆ ਜਿਸ ‘ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਸਰਹੱਦ ਅੰਦਰ ਦਾਖਿਲ ਹੋ ਰਹੇ ਡਰੋਨ ’ਤੇ ਬੀਐਸਐਫ ਦੇ ਜਵਾਨਾਂ ਵੱਲੋਂ 20 ਰਾਉਂਡ ਫਾਇਰ ਕੀਤੇ ਗਏ ਅਤੇ ਬੰਬ ਵੀ ਸੁੱਟੇ ਗਏ । ਜਿਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵੱਲ ਨੂੰ ਚਲਾ ਗਿਆ। ਫਿਲਹਾਲ ਬੀਐਸਐਫ ਦੇ ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

BSF personnel spotted drone
BSF personnel spotted drone

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਇਹ ਤੀਜ਼ੀ ਵਾਰ ਹੈ ਕਿ ਪਾਕਿਸਤਾਨ ਦੇ ਪਾਸੇ ਤੋਂ ਭਾਰਤੀ ਸਰਹੱਦ ਅੰਦਰ ਡਰੋਨ ਨੂੰ ਦੇਖਿਆ ਗਿਆ ਹੈ ਜਿਸ ’ਤੇ ਬੀਐਸਐਫ ਦੇ ਮੁਸਤੈਦ ਜਵਾਨਾਂ ਨੇ ਫਾਇਰਿੰਗ ਕਰਕੇ ਵਾਪਿਸ ਪਾਕਿਸਤਾਨ ਭੇਜ ਦਿੱਤਾ । ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਵੀ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਨੇ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ BSF ਦੇ ਜਵਾਨਾਂ ਨੇ ਗੋਲੀਬਾਰੀ ਕਰ ਕੇ ਉਸਨੂੰ ਭਜਾ ਦਿੱਤਾ ਸੀ। 113 ਬਟਾਲੀਅਨ ਦੇ ਕੱਸੋਵਾਲ ਦੇ ਜਵਾਨਾਂ ਨੇ ਪਾਕਿਸਤਾਨ ਡਰੋਨ ਨੂੰ ਦੇਖਦੇ ਹੀ ਫਾਇਰਿੰਗ ਕੀਤੀ ਤੇ ਰੌਸ਼ਨੀ ਵਾਲੇ ਬੰਬ ਵੀ ਸੁੱਟੇ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ।

ਇਹ ਵੀ ਪੜ੍ਹੋ: ਯੁਗਾਂਡਾ : ਨਵੇਂ ਸਾਲ ਦੇ ਜਸ਼ਨ ‘ਚ ਮਾਤਮ, ਆਤਿਸ਼ਬਾਜ਼ੀ ਵੇਖਣ ਆਏ ਲੋਕਾਂ ‘ਚ ਮਚੀ ਭਗਦੜ, 9 ਮੌਤਾਂ

ਗੌਰਤਲਬ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਕਸਰ ਹੀ ਘੁਸਪੈਠੀਆਂ ਤੇ ਡਰੋਨਾਂ ਦੀ ਹਲਚਲ ਨਜ਼ਰ ਆਉਂਦੀ ਰਹਿੰਦੀ ਹੈ । ਧੁੰਦ ਦਾ ਫਾਇਦਾ ਚੁੱਕ ਕੇ ਪਾਕਿ ਤਸਕਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਸਰਹੱਦ ਪਾਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਪਰ ਬੀਐਸਐਫ ਦੀ ਕਾਰਵਾਈ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰ ਦਿੰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਗੁਰਦਾਸਪੁਰ ਸਰਹੱਦ ‘ਤੇ ਮੁੜ ਦਿਖਿਆ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰ ਭੇਜਿਆ ਵਾਪਸ appeared first on Daily Post Punjabi.



source https://dailypost.in/news/punjab/bsf-personnel-spotted-drone/
Previous Post Next Post

Contact Form