ਕਮਰੇ ‘ਚੋਂ ਮਿਲੀਆਂ ਟੀਚਰ, ਪਤਨੀ ਤੇ ਧੀ ਦੀਆਂ ਲਾ.ਸ਼ਾਂ, ਅੰਗੀਠੀ ਦੇ ਧੂਏਂ ਕਾਰਨ ਦਮ ਘੁਟਣ ਨਾਲ ਹੋਈ ਮੌਤ

ਹਰਿਆਣਾ ਦੇ ਭਿਵਾਨੀ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਸਰਕਾਰੀ ਸਕੂਲ ਟੀਚਰ, ਉਸ ਦੀ ਪਤਨੀ ਤੇ ਇਕਲੌਤੀ ਧੀ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਪੂਰੇ ਇਲਾਕੇ ਵਿਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਰਾਤ ਨੂੰ ਅੰਗੀਠੀ ਨਾਲ ਦਮ ਘੁਟਣ ਨਾਲ ਤਿੰਨਾਂ ਦੀ ਮੌਤ ਹੋਈ ਹੈ।

ਮਾਮਲੇ ‘ਤੇ ਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਸਥਾਨਕ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਕਮਰੇ ਦੇ ਦਰਵਾਜ਼ੇ ਨੂੰ ਤੋੜਿਆ ਗਿਆ। ਕਮਰੇ ਦੇ ਅੰਦਰੋਂ ਜੇਬੀਟੀ ਟੀਚਰ ਜੀਤੇਂਦਰ, ਉਸ ਦੀ ਪਤਨੀ ਸੁਸ਼ੀਲਾ ਤੇ ਬੇਟੀ ਹਿਮਾਲੀ ਦੀਆਂ ਲਾਸ਼ਾਂ ਪਈਆਂ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ ਤੇ ਨਾ ਹੀ ਲਾਸ਼ਾਂ ‘ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਹਨ।

ਇਹ ਵੀ ਪੜ੍ਹੋ : ਜਲੰਧਰ ‘ਚ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਅੰਗੀਠੀ ਦੇ ਧੂੰਏਂ ਨਾਲ ਤਿੰਨਾਂ ਦਾ ਦਮ ਘੁਟਿਆ ਤੇ ਇਨ੍ਹਾਂ ਦੀ ਮੌਤ ਹੋ ਗਈ। ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕਮਰੇ ‘ਚੋਂ ਮਿਲੀਆਂ ਟੀਚਰ, ਪਤਨੀ ਤੇ ਧੀ ਦੀਆਂ ਲਾ.ਸ਼ਾਂ, ਅੰਗੀਠੀ ਦੇ ਧੂਏਂ ਕਾਰਨ ਦਮ ਘੁਟਣ ਨਾਲ ਹੋਈ ਮੌਤ appeared first on Daily Post Punjabi.



Previous Post Next Post

Contact Form