ਨਿਊਜ਼ੀਲੈਂਡ ‘ਚ ਹੜ੍ਹ ਨੇ ਮਚਾਹੀ ਤਬਾਹੀ, ਏਅਰਪੋਰਟ ‘ਤੇ ਫਸੇ ਸੈਂਕੜੇ ਲੋਕ, 2 ਦੀ ਮੌਤ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮੀਂਹ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਲਾਪਤਾ ਹਨ। ਆਕਲੈਂਡ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਫੌਜੀ ਜਹਾਜ਼ ਨਾਲ ਸ਼ਹਿਰ ਦਾ ਦੌਰਾ ਕੀਤਾ ਹੈ।

ਹਿਪਕਿੰਸ ਨੇ ਕਿਹਾ ਕਿ ਮੀਂਹ ਨੇ ਸ਼ਹਿਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਆਕਲੈਂਡਸ ਨੂੰ ਜ਼ਿਆਦਾ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੋਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਬੰਦ ਹੋਣ ਤੇ ਟਰਮੀਨਲ ਦੇ ਕੁਝ ਹਿੱਸਿਆਂ ਵਿਚ ਪਾਣੀ ਭਰ ਜਾਣ ਦੇ ਬਾਅਦ ਸੈਂਕੜੇ ਲੋਕ ਰਾਤ ਭਰ ਆਕਲੈਂਡ ਹਵਾਈ ਅੱਡੇ ‘ਤੇ ਫਸੇ ਰਹੇ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਏਐੱਸਆਈ ਦੇ ਪੁੱਤ ਨੇ ਲੜਕੀ ਨੂੰ ਮਾਰੀ ਗੋਲੀ, ਹਸਪਤਾਲ ਭਰਤੀ, ਹਾਲਤ ਨਾਜ਼ੁਕ

ਆਕਲੈਂਡ ਦੇ ਅੰਦਰ ਤੇ ਬਾਹਰ ਘਰੇਲੂ ਉਡਾਣਾਂ ਫਿਰ ਤੋਂ ਸ਼ੁਰੂ ਕੀਤੀ ਪਰ ਹੁਣ ਤੱਕ ਨਿਸ਼ਚਿਤ ਨਹੀਂ ਸੀ ਕਿ ਕੌਮਾਂਤਰੀ ਉਡਾਣਾਂ ਕਦੋਂ ਸ਼ੁਰੂ ਹੋਣਗੀਆਂ। 27 ਫਰਵਰੀ ਨੂੰ ਆਕਲੈਂਡ ਵਿਚ ਹੁਣ ਤੱਕ ਦਾ ਸਭ ਤੋਂ ਨਮ ਦਿਨ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਸ਼ਾਮ ਨੂੰ ਕੁਝ ਥਾਵਾਂ ‘ਤੇ ਤਿੰਨ ਘੰਟੇ ਵਿਚ 15 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਵਿਅਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਹੜ੍ਹ ਦੇ ਪਾਣੀ ਵਿਚ ਵਹਿ ਜਾਣ ਤੋਂ ਬਾਅਦ ਦੋ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਿਊਜ਼ੀਲੈਂਡ ‘ਚ ਹੜ੍ਹ ਨੇ ਮਚਾਹੀ ਤਬਾਹੀ, ਏਅਰਪੋਰਟ ‘ਤੇ ਫਸੇ ਸੈਂਕੜੇ ਲੋਕ, 2 ਦੀ ਮੌਤ appeared first on Daily Post Punjabi.



source https://dailypost.in/latest-punjabi-news/flood-in-new-zealand/
Previous Post Next Post

Contact Form