ਅੰਮ੍ਰਿਤਸਰ : ਨਸ਼ੇ ਨੇ ਖੋਹਿਆ ਮਾਂ ਤੋਂ ਤੀਜਾ ਪੁੱਤ, ਸਸਕਾਰ ਦੇ ਵੀ ਪੈਸੇ ਨਹੀਂ, ਗੁਰਦੁਆਰੇ ਤੋਂ ਰੋਟੀ ਲਿਆ ਭਰਦੀ ਸੀ ਢਿੱਡ

ਅੰਮ੍ਰਿਤਸਰ ਵਿੱਚ ਇੱਕ ਮਾਂ ‘ਤੇ ਨਸ਼ਿਆਂ ਦਾ ਕਹਿਰ ਇੰਨਾ ਵਰ੍ਹਿਆ ਕਿ ਉਸ ਦਾ ਤੀਜਾ ਪੁੱਤ ਵੀ ਇਸ ਨੇ ਖੋਹ ਲਿਆ। ਇੰਨਾ ਹੀ ਨਹੀਂ ਮਾਂ ਇੰਨੀ ਬਦਕਿਸਮਤ ਹੈ ਕਿ ਉਸ ਕੋਲ ਆਪਣੇ ਜਿਗਰ ਦੇ ਟੁਕੜੇ ਦਾ ਅੰਤਿਮ ਸੰਸਕਾਰ ਕਰਨ ਲਈ ਪੈਸੇ ਵੀ ਨਹੀਂ ਹਨ। ਮਾਂ ਬੀਤੇ ਦਿਨ ਤੋਂ ਆਪਣੇ ਪੁੱਤ ਦੀ ਲਾਸ਼ ਨੂੰ ਘਰ ਵਿੱਚ ਰੱਖੀ ਬੈਠੀ ਹੈ। ਉਸ ਦੀ ਬੇਵਸੀ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਹੁਣ ਪੈਸੇ ਇਕੱਠੇ ਕੀਤੇ ਤਾਂ ਜੋ ਨੌਜਵਾਨ ਦੀ ਲਾਸ਼ ਦਾ ਸਸਕਾਰ ਕੀਤਾ ਜਾ ਸਕੇ।

ਘਟਨਾ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਦੀ ਹੈ। ਘਰ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਵਿਧਵਾ ਰਾਜਬੀਰ ਕੌਰ ਤੋਂ ਨਸ਼ੇ ਨੇ ਉਸ ਦਾ ਜਵਾਨ ਪੁੱਤਰ ਖੋਹ ਲਿਆ। ਮ੍ਰਿਤਕ ਦੇ ਦੋ ਪੁੱਤਰ ਹਨ ਅਤੇ ਪਤਨੀ ਗਰਭਵਤੀ ਵੀ ਹੈ ਪਰ ਤੀਜੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ। ਹੁਣ ਉਸ ਦੇ ਸਿਰ ‘ਤੇ ਬੱਚਿਆਂ ਦਾ ਬੋਝ ਵੀ ਆ ਗਿਆ ਹੈ। ਉਹ ਨਹੀਂ ਜਾਣਦੀ ਕਿ ਪਰਿਵਾਰ ਦੀ ਦੇਖਭਾਲ ਕਿਵੇਂ ਕਰਨੀ ਹੈ।

mother lost third son
mother lost third son

ਰਾਜਬੀਰ ਕੌਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਹੀ ਉਸ ਦਾ ਪਰਿਵਾਰ ਬਰਬਾਦ ਹੋ ਗਿਆ। ਪਹਿਲੇ ਦੋ ਪੁੱਤਰ ਵੀ ਨਸ਼ੇ ਦੀ ਭੇਟ ਚੜ੍ਹ ਗਏ। ਉਨ੍ਹਾਂ ਵਿੱਚੋਂ ਇੱਕ ਦੇ ਵੀ 2 ਬੱਚਿਆਂ ਨੂੰ ਪਾਲ ਰਹੀ ਹੈ। ਹੁਣ ਇਹ ਤੀਜਾ ਪੁੱਤ ਬਿੱਟੂ ਵੀ ਚੱਲ ਵਸਿਆ ਹੈ। ਘਰ ਦੇ ਹਾਲਾਤ ਅਜਿਹੇ ਨਹੀਂ ਕਿ ਉਹ ਇਕੱਲੇ ਪੂਰੇ ਪਰਿਵਾਰ ਨੂੰ ਸੰਭਾਲ ਸਕੇ। ਕਈ ਵਾਰ ਤਾਂ ਪਰਿਵਾਰ ਦਾ ਢਿੱਡ ਭਰਨ ਲਈ ਗੁਰਦੁਆਰੇ ਤੋਂ ਖਾਣਾ ਲਿਆਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਰਾਘਵ ਚੱਢਾ ਦੀ ਵੱਡੀ ਪ੍ਰਾਪਤੀ, UK ਦੀ ਸੰਸਦ ‘ਚ ਇਸ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ

ਰਾਜਬੀਰ ਨੇ ਦੱਸਿਆ ਕਿ ਕੱਲ੍ਹ ਤੋਂ ਉਹ ਆਪਣੇ ਲੜਕੇ ਦੀ ਲਾਸ਼ ਨੂੰ ਘਰ ਵਿੱਚ ਰੱਖ ਕੇ ਬੈਠੀ ਹੈ। ਉਸ ਕੋਲ ਸੰਸਕਾਰ ਕਰਨ ਲਈ ਵੀ ਪੈਸੇ ਨਹੀਂ ਹਨ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਪੈਸੇ ਦੇ ਕੇ ਮਦਦ ਕੀਤੀ ਹੈ।

ਰਾਜਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ੇ ਸ਼ਰੇਆਮ ਵਿਕਦਾ ਹੈ। ਪਹਿਲਾਂ ਉਨ੍ਹਾਂ ਦੇ ਬੱਚੇ ਚਿੱਟੇ ਦਾ ਨਸ਼ਾ ਲੈਂਦੇ ਸਨ, ਜਿਸ ਤੋਂ ਬਾਅਦ ਉਸ ਦਾ ਸਰੀਰ ਹੀ ਖਤਮ ਹੋ ਗਿਆ। ਕੁਝ ਸਮੇਂ ਤੋਂ ਉਸ ਦਾ ਇਹ ਲੜਕਾ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈ ਰਿਹਾ ਸੀ ਪਰ ਉਸ ਦੀ ਹਾਲਤ ਹੋਰ ਵਿਗੜ ਗਈ। ਰਾਜਬੀਰ ਕੌਰ ਨੇ ਦੋਸ਼ ਲਾਇਆ ਕਿ ਪੁਲਿਸ ਪਿੰਡ ਵਿੱਚ ਨਸ਼ੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅੰਮ੍ਰਿਤਸਰ : ਨਸ਼ੇ ਨੇ ਖੋਹਿਆ ਮਾਂ ਤੋਂ ਤੀਜਾ ਪੁੱਤ, ਸਸਕਾਰ ਦੇ ਵੀ ਪੈਸੇ ਨਹੀਂ, ਗੁਰਦੁਆਰੇ ਤੋਂ ਰੋਟੀ ਲਿਆ ਭਰਦੀ ਸੀ ਢਿੱਡ appeared first on Daily Post Punjabi.



source https://dailypost.in/latest-punjabi-news/mother-lost-third-son/
Previous Post Next Post

Contact Form