ਕਾਮੇਡੀ ਕਿੰਗ ਕਪਿਲ ਸ਼ਰਮਾ ਇਸ ਵੱਡੇ ਨਿਰਦੇਸ਼ਕ ਦੀ ਫਿਲਮ ‘ਚ ਆਉਣਗੇ ਨਜ਼ਰ

kapil sharma new film: ਕਾਮੇਡੀ ਕਿੰਗ ਕਪਿਲ ਸ਼ਰਮਾ ਸ਼ੋਅ ਤੋਂ ਲੈ ਕੇ ਫਿਲਮਾਂ ਤੱਕ ਮਸ਼ਹੂਰ ਹਨ। ਦੇਸ਼ ਦੇ ਸਭ ਤੋਂ ਵੱਡੇ ਕਾਮੇਡੀਅਨ ਮੰਨੇ ਜਾਣ ਵਾਲੇ ਕਪਿਲ ਸ਼ਰਮਾ ਹੁਣ ਸਿਰਫ਼ ਕਾਮੇਡੀ ਤੱਕ ਹੀ ਸੀਮਤ ਨਹੀਂ ਰਹੇ। ਹੁਣ ਉਨ੍ਹਾਂ ਨੇ ਬਤੌਰ ਅਦਾਕਾਰ ਵੀ ਆਪਣੀ ਪਛਾਣ ਬਣਾ ਲਈ ਹੈ। ਖਬਰ ਹੈ ਕਿ ਉਹ ਜਲਦ ਹੀ ਡ੍ਰੀਮਗਰਲ ਨਿਰਦੇਸ਼ਕ ਰਾਜ ਸ਼ਾਂਡਿਲਿਆ ਦੀ ਨਵੀਂ ਫਿਲਮ ‘ਚ ਨਜ਼ਰ ਆਉਣਗੇ।

kapil sharma new film
kapil sharma new film

ਕਪਿਲ ਸ਼ਰਮਾ ਜਲਦ ਹੀ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ। ਨਿਰਦੇਸ਼ਕ ਰਾਜ ਸ਼ਾਂਡਿਲਿਆ ਨੇ ਦੱਸਿਆ ਕਿ ਅਸੀਂ ਅਜੇ ਇਸ ‘ਤੇ ਚਰਚਾ ਕਰ ਰਹੇ ਹਾਂ। ਅਸੀਂ ਕੁਝ ਅਜਿਹਾ ਕਰਨਾ ਚਾਹੁੰਦੇ ਹਾਂ ਜੋ ਪਹਿਲਾਂ ਕਦੇ ਨਹੀਂ ਹੋਇਆ। ਅਸੀਂ ਇਕੱਠੇ ਇੱਕ ਫਿਲਮ ਜ਼ਰੂਰ ਕਰਾਂਗੇ। ਭੂਸ਼ਣ ਕੁਮਾਰ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ, ਸਾਡੀ ਗੱਲਬਾਤ ਅਜੇ ਚੱਲ ਰਹੀ ਹੈ। ਕਪਿਲ ਸ਼ਰਮਾ ਨੂੰ ਕਾਮੇਡੀ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ ਪਰ ਹੁਣ ਉਹ ਅਦਾਕਾਰੀ ਦੀ ਦੁਨੀਆ ਵਿੱਚ ਵੀ ਇੱਕ ਉੱਭਰਦਾ ਸਿਤਾਰਾ ਹੈ। ‘ਕਿਸ ਕਿਸਕੋ ਪਿਆਰ ਕਰੂੰ’ ਨਾਲ ਆਪਣਾ ਡੈਬਿਊ ਕਰਨ ਵਾਲੇ ਕਪਿਲ ਨੂੰ ਹਾਲ ਹੀ ‘ਚ ‘ਜਵਿਗਾਟੋ’ ‘ਚ ਦੇਖਿਆ ਗਿਆ ਸੀ। ਇਹ ਫਿਲਮ ਅੰਤਰਰਾਸ਼ਟਰੀ ਪੱਧਰ ਦੇ ਕਈ ਪਲੇਟਫਾਰਮਾਂ ‘ਤੇ ਦਿਖਾਈ ਗਈ ਹੈ। ਜਿੱਥੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ। ਫਿਲਮ ਅਜੇ ਭਾਰਤ ‘ਚ ਰਿਲੀਜ਼ ਵੀ ਨਹੀਂ ਹੋਈ ਹੈ ਪਰ ਲੋਕ ਪਹਿਲਾਂ ਹੀ ਕਪਿਲ ਦੀ ਐਕਟਿੰਗ ਦੀ ਕਾਫੀ ਤਾਰੀਫ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਅਜਿਹੇ ‘ਚ ਰਾਜ ਸ਼ਾਂਡਿਲਿਆ ਚਾਹੁੰਦੇ ਹਨ ਕਿ ਉਹ ਇਕ ਅਨੋਖੀ ਕਹਾਣੀ ਲੈ ਕੇ ਦਰਸ਼ਕਾਂ ਦੇ ਸਾਹਮਣੇ ਆਉਣ। ਰਾਜ ਸ਼ਾਂਡਿਲਿਆ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਨਾਲ ਕਾਮੇਡੀ ਸਰਕਸ ਵਿੱਚ ਵੀ ਕੰਮ ਕਰ ਚੁੱਕੇ ਹਨ। ਰਾਜ ਨੇ ਕਿਹਾ- ਅਸੀਂ ਫਿਰ ਇਕੱਠੇ ਕੰਮ ਕਰਾਂਗੇ। ਕਪਿਲ ਦੇ ਪ੍ਰਸ਼ੰਸਕਾਂ ਲਈ ਇਸ ਤੋਂ ਵੱਡੀ ਖੁਸ਼ਖਬਰੀ ਕੀ ਹੋ ਸਕਦੀ ਹੈ। ਹੁਣ ਬਸ ਇੰਤਜ਼ਾਰ ਹੈ ਕਿ ਕਪਿਲ ਇਸ ਨਵੀਂ ਕਹਾਣੀ ਵਿਚ ਕਦੋਂ ਹੀਰੋ ਦੇ ਰੂਪ ਵਿਚ ਨਜ਼ਰ ਆਉਣਗੇ।

The post ਕਾਮੇਡੀ ਕਿੰਗ ਕਪਿਲ ਸ਼ਰਮਾ ਇਸ ਵੱਡੇ ਨਿਰਦੇਸ਼ਕ ਦੀ ਫਿਲਮ ‘ਚ ਆਉਣਗੇ ਨਜ਼ਰ appeared first on Daily Post Punjabi.



Previous Post Next Post

Contact Form